ਵਜੀਰ ਸਾਹਿਬ ਦੀ ਵਜੀਰੀ ਤਾਂ ਭਾਵੇਂ ਦੋ ਸਾਲ ਹੀ ਚੱਲੀ ਸੀ ਪਰ ਉਨ੍ਹਾਂ ਦੀ ਕੋਠੀ ਨੂੰ ਵੇਖਕੇ ਤਾਂ ਮੂੰਹ ਅੱਡਿਆ ਹੀ ਰਹਿ ਜਾਂਦਾ ਸੀ। ਕੋਠੀ ਦੇ ਇੱਕ ਪਾਸੇ ਸੰਗਮਰਮਰ ਨਾਲ ਬਣਿਆ ਸਵਿਮਿੰਗ ਪੂਲ ਸੀ ਅਤੇ ਦੂਜੇ ਪਾਸੇ ਬਾਹਰਲੇ ਘਾਹ ਦੇ ਹਰੇ ਲਾਅਨ ਸਨ। ਸਾਰਾ ਚੁਗਿਰਦਾ ਫਲਾਂ, ਫੁੱਲਾਂ ਅਤੇ ਪੌਦਿਆਂ ਨਾਲ ਮਹਿਕ ਰਿਹਾ ਸੀ।
ਕੋਠੀ ਵਿੱਚ ਅਣਗਿਣਤ ਕਮਰੇ ਸਨ ਅਤੇ ਹਰ ਕਮਰੇ ਦਾ ਫਰਸ਼ ਸੁੰਦਰ ਗਲੀਚਿਆਂ ਨਾਲ ਢੱਕਿਆ ਹੋਇਆ ਸੀ। ਗਰਮੀਆਂ ਲਈ ਏ.ਸੀ. ਅਤੇ ਸਰਦੀਆਂ ਲਈ ਹੀਟਰਾਂ ਦਾ ਹਰ ਬੈਂਡ-ਰੂਮ ਵਿੱਚ ਪ੍ਰਬੰਧ ਸੀ। ਵਿਸ਼ੇਸ਼ ਕਮਰਿਆਂ ਵਿੱਚ ਸਾਰਾ ਸਾਮਾਨ ਬੜੀ ਸੁਚੱਜੀ ਵਿਉਂਤ ਅਨੁਸਾਰ ਰੱਖਿਆ ਗਿਆ ਸੀ। ਜੋ ਅਜੋਕੇ ਸਮੇਂ ਵਿੱਚ ਉਪਲੱਬਧ ਹੋ ਸਕਦਾ ਸੀ।
ਕੋਠੀ ਵਿੱਚ ਨਿੱਤ ਨਵੀਆਂ ਦਾਹਵਤਾਂ ਹੁੰਦੀਆਂ ਰਹਿੰਦੀਆਂ ਸਨ। ਅਜਿਹੀ ਇੱਕ ਖਾਸ ਦਾਹਵਤ ਵਿੱਚ ਇੱਕ ਸੁਲਝੇ ਮਹਿਮਾਨ ਨੇ ਵਿਅੰਗ ਨੂੰ ਮਿਠਾਸ ਵਿੱਚ ਲਪੇਟ ਕੇ ਕੋਠੀ ਦੀ ਤਾਰੀਫ ਕੀਤੀ, “ਸਰਦਾਰ ਸਾਹਿਬ ਉਪਰਲੇ ਸਵਰਗ ਦੀਆਂ ਗੱਲਾਂ ਤਾਂ ਆਮ ਸੁਣਦੇ ਆਏ ਸੀ ਪਰ ਧਰਤੀ ਉੱਤੇ ਸਵਰਗ ਅੱਜ ਪਹਿਲੀ ਵਾਰ ਹੀ ਵੇਖਿਆ
ਏ।
‘ਬਸ ਜੀ ਸਮਝ ਲਓ ਤੁਹਾਡੇ ਜਿਹੇ ਮਹਿਮਾਨਾਂ ਦੀ ਮਿਹਰ ਸਦਕਾ ਗੁਜਾਰਾ ਜਿਹਾ ਕਰਨ ਦਾ ਸਾਧਨ ਬਣਾ ਲਿਆ ਏ।”
ਜਾਪਦਾ ਸੀ ਮਗਰਮੱਛਾਂ ਨੇ ਹੰਝੂ ਵਹਾਉਣ ਦੇ ਨਾਲ ਹੁਣ ਨਿਵਣਾ ਵੀ ਸਿੱਖ ਲਿਆ ਏ।
ਮਗਰਮੱਛ
419
previous post