ਜਾਲ ਹੈ ਜਾਤਾਂ ਦਾ ਭਾਵੇਂ ਪਰ ਜਮਾਤਾਂ ਹੈਨ ਦੋ,
ਇੱਕ ਨਿਰੰਤਰ ਲੁੱਟ ਰਹੀ ਹੈ, ਦੂਸਰੀ ਦੇਂਦੀ ਲੁਟਾ।
Two Lines Shayari
ਇਕ ਤਬਦੀਲੀ ਨੱਸੀ ਆਉਂਦੀ ਲਗਦੀ ਏ
ਬਾਜ਼ਾਂ ਨਾਲ ਮਮੋਲੇ ਖਹਿੰਦੇ ਲਗਦੇ ਨੇ
ਕਲ੍ਹ ਤਕ ਜੋ ਵੇਲੇ ਦੇ ਥੰਮ ਸਨ ਅੱਜ ਉਹ ਲੋਕ
ਪੱਤਾ ਹਿੱਲਣ ਨਾਲ ਤ੍ਰਹਿੰਦੇ ਲਗਦੇ ਨੇਅਬਦੁਲ ਕਰੀਮ ਕੁਦਸੀ
ਨਾਨਕ ਘੁੰਮ ਆਇਆ ਸੀ ਦੁਨੀਆ, ਬਿਨਾਂ ਕਿਸੇ ਹੀ ਲਾਂਘੇ ਤੋਂ,
ਅਕਲਾਂ, ਇਲਮਾਂ ਵਾਲਿਆਂ ਕੋਲੋਂ, ਰਾਵੀ ਟੱਪੀ ਜਾਂਦੀ ਨਈਂ।ਅਮਰਜੀਤ ਸਿੰਘ ਵੜੈਚ
ਇਕ ਤਬਦੀਲੀ ਨੱਸੀ ਆਉਂਦੀ ਲੱਗਦੀ ਏ
ਬਾਜ਼ਾਂ ਨਾਲ ਮਮੋਲੇ ਖਹਿੰਦੇ ਲਗਦੇ ਨੇ
ਕਲ੍ਹ ਤਕ ਜੋ ਵੇਲੇ ਦੇ ਥੰਮ ਸਨ ਅਜ ਕਲ੍ਹ ਉਹ
ਪੱਤਾ ਹਿੱਲਣ ਨਾਲ ਤ੍ਰਹਿੰਦੇ ਲਗਦੇ ਨੇਅਬਦੁਲ ਕਰੀਮ ਕੁਦਸੀ
ਮੇਰੇ ਮੌਲਣ ਦੀ ਚਰਚਾ ਸੁਣ, ਉਹ ਥਾਏਂ ਹੋ ਗਿਆ ਪੱਥਰ,
ਜੋ ਸੁਣਦਾ ਆ ਰਿਹਾ ਸੀ ਇਹ ਕਿ ਮੈਂ ਪਥਰਾਉਣ ਲੱਗਾ ਹਾਂ।ਸ਼ਮਸ਼ੇਰ ਸਿੰਘ ਮੋਹੀ
ਗੋਰੀਆਂ ਗੱਲਾਂ ਦੇ ਟੋਏ ਲਿਖ ਜਾਂ ਕਜਲਾ ਧਾਰ ਲਿਖ
ਪਰ ਸਰਾਪੇ ਚਿਹਰਿਆਂ ਦਾ ਵੀ ਹੈ ਜੋ ਅਧਿਕਾਰ ਲਿਖ
ਕਿੰਨੀਆਂ ਕੁ ਹੋਰ ਬਣੀਆਂ ਪੌੜੀਆਂ , ਸੋਨੇ ਦੀਆਂ
ਅਦਲੀ ਰਾਜੇ ਦਾ ਹੈ ਕਿੰਨਾ ਉੱਚਾ ਹੁਣ ਦਰਬਾਰ ਲਿਖਮੱਖਣ ਸਿੰਘ ਕੁਹਾੜ
ਆਪਣੀ ਹਉਮੈ ਦਾ ਕਾਰਨ ਲੱਭਣ ਤੁਰਿਆ ਹਾਂ।
ਜਿੱਤ ਕੇ ਵੀ ਹਾਰ ਦਾ ਕਾਰਨ ਲੱਭਣ ਤੁਰਿਆ ਹਾਂ।ਹਰਮੀਤ ਵਿਦਿਆਰਥੀ
ਪੰਚਾਲੀ ਨੂੰ ਦਾਅ ਦੇ ਉਪਰ ਕਿਹੜਾ ਪਾਂਡਵ ਲਾਵੇਗਾ?
ਚੌਪੜ ਦੀ ਬਾਜੀ ਦੁਰਯੋਧਨ ਫੇਰ ਵਿਛਾਈ ਬੈਠਾ ਹੈਰਾਮ ਅਰਸ਼
ਝੁਲਸੇ ਫੁੱਲ ਖੂਨ ਸੰਗ ਲਿਬੜੇ ਵਧਾਈ ਕਾਰਡ
ਇਹ ਸੌਗਾਤ ਲੈ ਕੇ ਹਰ ਨਵਾਂ ਸਾਲ ਹੀ ਆਉਂਦਾ ਏਭੁਪਿੰਦਰ ਮਾਨ
ਮਾੜੇ ਨੂੰ ਵੱਖ ਬੰਨ੍ਹਣ ਨਾਲੋਂ, ਤਕੜੇ ਦੇ ਸਿੰਗ ਭੰਨੋ,
ਸਾਂਝੀ ਖੁਰਲੀ ਵਿੱਚੋਂ ਜਿਹੜਾ, ਖਾਣ ਨਈਂ ਦਿੰਦਾ ਪੱਠੇ।ਬਾਬਾ ਨਜ਼ਮੀ
ਭੁੱਖੇ ਲੋਕਾਂ ਰੱਜ ਕੇ ਸਿਦਕ ਨਿਭਾਏ ਹਨ
ਰੱਜੇ ਲੋਕਾਂ ਰੱਜ ਕੇ ਭੁੱਖ ਖਿਲਾਰੀ ਹੈਮੁਰਸ਼ਦ ਬੁਟਰਵੀ
ਆਪਣੇ ਕੰਢੇ ਖੋਰਦੀ ਜੋ ਜਾ ਰਹੀ
ਇਹ ਨਦੀ ਦੀ ਆਪਣੀ ਹੀ ਚਾਲ ਹੈਸੁਰਿੰਦਰਜੀਤ ਕੌਰ