• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Social Evils

social evils stories

ਛੋਟੇ ਲਾਰੇ ਵੱਡੇ ਲਾਰੇ

by admin June 10, 2019

ਗਰੀਬਾਂ ਦੇ ਮਸੀਹੇ, ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਬਣਕੇ ਬਾਰੋ ਬਾਰੀ ਸਾਰੇ ਉਮੀਦਵਾਰ ਲੋਕਾਂ ਦੇ ਬੂਹਿਆਂ ਤੇ ਵੋਟਾਂ ਦੀ ਭੀਖ ਮੰਗਣ ਲਈ ਬਹੁੜਦੇ। ਸਰਕਾਰੀ ਮੁਲਾਜਮਾਂ,ਸਨਅਤਕਾਰਾਂ,ਜਿਮੀਂਦਾਰਾਂ ਤੋਂ ਇਕੱਠਾ ਕੀਤਾ ਪਾਰਟੀ ਫੰਡ ਕਿਸੇ ਨ ਕਿਸੇ ਰੂਪ ਵਿੱਚ ਵੰਡ ਜਾਂਦੇ ਤੇ ਆਗਾਹ ਲਈ ਕਈ ਸਬਜ ਬਾਗ ਦਿਖਾ ਜਾਦੇ। ਝੁੱਗੀਆਂ ਦਾ ਮੋਹਰੀ ਭਗੂ ਸਭ ਆਇਆਂ ਨੂੰ ਇਹੀ ਕਹਿੰਦਾ ‘ ਅਸੀਂ ਤਾਂ ਤੁਹਾਡੇ ਆਸਰੇ ਹੀ ਆ। ਸਾਡੇ ਸਾਰਿਆਂ ਦੀਆਂ ਵੋਟਾਂ ਥਾਨੂ ਹੀ ਜਾਣਗੀਆਂ। ਜੇ ਤੂਸੀਂ ਸਾਡਾ ਏਨਾ ਸੋਚਦੇ ਤਾਂ ਅਸੀਂ ਕਿਉਂ ਨ ਥਾਨੂ ਆਪਣਾ ਨੇਤਾ ਬਣਾਵਾਂਗੇ।’
ਆਪਣਾ ਨਕ ਪਰੇ ਕਰਦੇ ਹੋਏ ਕਈ ਉਮੀਦਵਾਰ ਪਸੀਨੇ ਨਾਲ ਭਿੱਜੇ ਭਗੂ ਨੂੰ ਕਲਾਵੇ ਚ ਲੈ ਲੈਂਦੇ ਤੇ ਘੁੱਟ ਕੇ ਹੱਥ ਮਿਲਾਉਂਦੇ। ਭਾਵੇਂ ਬਾਅਦ ਚ ਥੋੜੀ ਦੂਰ ਜਾਕੇ ਪਾਏ ਦੁੱਧ ਚਿੱਟੇ ਕੁਰਤੇ ਨਾਲ ਕਿੰਨਾ ਚਿਰ ਹੱਥ ਪੂੰਝਦੇ ਰਹਿੰਦੇ।
ਭਗੂ ਦਾ ਚੌਥੀ ਚ ਪੜਦਾ ਮੁੰਡਾ ਸਾਰਾ ਕੁੱਝ ਦੇਖਦਾ-ਸੁਣਦਾ ਰਹਿੰਦਾ। ਇਕ ਸ਼ਾਮ ਉਨੇ ਪੁੱਛ ਹੀ ਲਿਆ ‘ “ਬਾਪੂ! ਤੂੰ ਤਾਂ ਕਹਿਨਾ ਹੁਨਾ,ਝੂਠ ਨੀ ਬੋਲੀਦਾ ਤੇ ਕਿਸੇ ਨੂੰ ਝੂਠੇ ਲਾਰੇ ਨੀ ਲਾਈਦੇ, ਪਰ ਤੂੰ ਤ ਆਪ ਈ—-”
ਭਗੂ ਵਿੱਚੇ ਬੋਲ ਪਿਆ ” ਆਹੋ ਪੁੱਤਰਾ! ਤੂੰ ਠੀਕ ਕਿਹਾ। ਪਰ ਸਾਡੇ ਗਰੀਬਾਂ ਦੇ ਕਾਹਦੇ ਲਾਰੇ। ਲਾਲਚ ਮਾਰਿਆਂ ਇੰਨਾ ਨੂੰ ਫੂਕ ਦੇ ਦੇਈ ਦੀ ਆ। ਜੋ ਦੇ ਜਾਂਦੇ ਲੈ ਲੳ। ਮੁੜ ਇਹਨਾਂ ਕਿਥੋਂ ਦਿਖਣਾ। ਸਾਡੇ ਲਾਰੇ ਤਾਂ ਛੋਟੇ ਆ, ਇਹ ਸੋਹਰੀ ਦੇ ਤਾਂ ਵੱਡੇ ਵੱਡੇ ਲਾਰਿਆਂ ਨਾਲ, ਹੇਰਾ-ਫੇਰੀਆਂ ਨਾਲ ਨੇਤਾ ਬਣਨਗੇ। ਫਿਰ ਕਿਹਨੇ ਪੁੱਛਣਾ,ਕਿਹਦਾ ਢਿੱਡ ਭੁੱਖਾ, ਕਿਹੜੇ ਗਰੀਬ ਦਾ ਨਿਆਣਾ ਇਲਾਜ ਖੁਣੋਂ ਮਰਿਆ, ਕਿਹਦੀ ਧੀ ਦਾਜ ਕਰਕੇ ਸੜੀ, ਜਿਮੀਂਦਾਰਾਂ ਫਾਹਾ ਕਿਉਂ ਲਿਆ, ਕਿਹਨੇ ਸੁਣਨੇ ਉਨਾਂ ਮਾਵਾਂ ਤੇ ਰੰਡੀਆ ਦੇ ਕੀਰਨੇ ਜਿਨ੍ਹਾਂ ਦੇ ਪੁੱਤ, ਆਦਮੀ ਨਸ਼ਿਆਂ ਨਾਲ ਤੇ ਸਰਹੱਦ ਤੇ ਮਾਰੇ ਗਏ——”
ਭਗੂ ਦੀ ਤੀਵੀਂ ਦੀ ਏਹ ਸਮਝ ਤੋਂ ਬਾਹਰ ਸੀ। ਉਹ ਰੋਹ ਚ ਬੋਲੀ।” ਬਸ ਵੀ ਕਰ, ਵੱਡਾ ਲਸ਼ਕਰ ਦੇਣ ਲਗ ਪਿਆ।”
ਭਗੂ ਤਾਂ ਚੁੱਪ ਕਰ ਗਿਆ ਪਰ ਉਹਦਾ 10 ਸਾਲ ਦਾ ਮੁੰਡਾ ‘ ਛੋਟੇ ਲਾਰੇ ਤੇ ਵੱਡੇ ਲਾਰਿਆਂ ਦੇ ਤਨਦੂਤਾਣੇ ਚ ਫਸ ਗਿਆ।

ਆਪਣੀ ਵੋਟ ਸੋਚ ਸਮਝ ਕੇ ਪਾਓ

by admin April 25, 2019

ਇਕ ਹੋਸਟਲ ਵਿਚ ਕੰਟੀਨ ਵਾਲੇ ਦੇ ਰੋਜ ਨਾਸ਼ਤੇ ਵਿਚ ਉਪਮਾ ਦੇਣ ਕਾਰਨ 100 ਵਿਚੋ 80 ਬੱਚਿਆ ਨੇ ਹੋਸਟਲ ਵਾਰਡਨ ਨੂੰ ਸਿਕਾਇਤ ਕੀਤੀ ਕਿ
100 ਚੋ ਸਿਰਫ 20 ਬੱਚੇ ਉਪਮਾ ਪਸੰਦ ਕਰਦੇ ਹਨ ਬਾਕੀ ਨਹੀ।
ਉਹ ਚਾਹੁੰਦੇ ਹਨ ਕਿ ਹੋਰ ਕੁਝ ਬਣਾਇਆ ਜਾਵੇ। ਨਾਸ਼ਤਾ ਬਦਲੋ।

ਵਾਰਡਨ ਨੇ ਕਿਹਾ ਵੋਟਾਂ ਪਵਾ ਲਵੋ
ਜਿਸ ਦੀਆ ਵੋਟਾਂ ਵਧ ਹੋਣਗੀਆਂ
ਓਹੀ ਚੀਜ ਬਣੇਗੀ।
ਜਿਹਨਾ ਨੂੰ ਉਪਮਾ ਪਸੰਦ ਸੀ ਉਹਨਾ ਨੇ ਠੋਕ ਕੇ 20 ਵੋਟਾਂ ਉਪਮਾ ਖਾਣ ਦੇ ਹੱਕ ਵਿਚ ਪਾਈਆ।
ਬਾਕੀ 80 ਨੇ ਬਿਨਾ ਸਲਾਹ ਮਸ਼ਵਰਾ ਕੀਤਿਆਂ ਆਪਣੀ ਆਪਣੀ ਵੋਟ ਆਪਣੀ ਪਸੰਦ ਦੇ ਸਮਾਣ ਨੂੰ ਪਾਈ।
18 ਨੇ ਡੋਸਾ
16 ਨੇ ਪਰਾਂਠੇ
14 ਨੇ ਦਹੀਂ ਨਾਲ ਮਿਸੀ ਰੋਟੀ
12 ਨੇ ਬਰੈਡ ਬਟਰ
10 ਨੇ ਨਿਉਡਲ
10 ਨੇ ਪੂੜੀ ਸ਼ਬਜੀ ਨੂੰ ਵੋਟ ਪਾਈ

ਹੁਣ ਸੋਚੋ ਕੀ ਹੋਇਆ
ਹੁਣ ਵੀ ਉਸ ਕੰਟੀਨ ਦੇ 80 ਬੱਚੇ ਉਪਮਾ ਖਾਣ ਲਈ ਮਜਬੂਰ ਹਨ।

ਆਪਣੀ ਵੋਟ ਸੋਚ ਸਮਝ ਕੇ ਪਾਓ
ਨਹੀ ਤਾ ਫਿਰ ,,,,,,,,,,,,,,,,,ਖਾਣ ਨੂੰ ਤਿਆਰ ਰਹੋ।

ਅਗਰ ਇਹ ਪੋਸਟ ਪੜ੍ਹ ਕੇ ਵੀ ਸਮਝ ਨਾ ਆਵੇ ਤਾਂ ਪੁੱਛ ਲੈਣਾ. ……..

ਗ੍ਰੰਥੀ ਦੇ ਬੱਚੇ

by admin March 26, 2019

ਗੁਰੂ ਰੂਪੀ ਸਾਧ ਸੰਗਤ ਜੀ ਇਸ ਵਾਰ ਆਪਣੇ ਗੁਰਦੁਆਰੇ ਦੀ ਗੋਲਕ 70 ਹਜਾਰ ਰੁਪਏ ਨਿਕਲੀ ਹੈ ਸਭ ਖਰਚੇ ਕੱਢ ਕਿ 50 ਹਜਾਰ ਰੁਪਏ ਦੀ ਬੱਚਤ ਹੋਈ ਹੈ। ਮਾਇਆ ਦਾ ਬਹੁਤ ਸਹਿਯੌਗ ਦਿਤਾ ਸੰਗਤਾਂ ਨੇ ਇਸੇ ਤਰਾਂ ਹੀ ਮਾਇਆ ਦੇ ਖਜ਼ਾਨੇ ਭਰਪੂਰ ਕਰਦੇ ਰਹੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੋ ਇਹ ਸਭ ਇੱਕੋ ਸਾਹੇ ਗੁਰਦੁਆਰੇ ਦਾ ਪ੍ਰਧਾਨ ਬੋਲ ਰਿਹਾ ਸੀ । ਇਹ ਸਾਰੇ ਬੋਲ ਮੇਰੇ ਕੰਨਾ ਵਿੱਚ ਵੀ ਪਏ ਮੈਂ ਆਪਣੇ ਮੈਡੀਕਲ ਸਟੋਰ ਤੇ ਬੈਠਾ ਸੀ ਜੋ ਬਿਲਕੁਲ ਗੁਰਦੁਆਰੇ ਦੇ ਨਾਲ ਹੈ* *ਪ੍ਰੋਗਰਾਮ ਤੋਂ ਬਾਅਦ ਪ੍ਰਧਾਨ ਆਉਂਦਿਆਂ ਬੋਲਿਆ ! ਡਾਕਟਰ ਸਾਬ੍ਹ ਦੋ ਖੁਰਾਕਾਂ ਮੈਨੂੰ ਵੀ ਬਣਾ ਦਿਓ! ਅੰਕਲ ਪਹਿਲਾਂ ਸਾਨੂੰ ਦਵਾਈ ਦਿਓ ਪਾਪਾ ਘਰ ਉਡੀਕਦੇ ਹੋਣਗੇ ਮੈਂ ਜਲਦੀ ਨਾਲ ਬੱਚਿਆਂ ਨੂੰ ਦਵਾਈ ਦਿੱਤੀ ਤੇ ਜਾਣ ਲਈ ਕਿਹਾ* *ਬੱਲੇ ਡਾਕਟਰ ਸਾਬ੍ਹ ਤੇਰੇ ਸਾਹਮਣੇ ਪ੍ਰਧਾਨ ਖੜਾ ਗੁਰਦੁਆਰੇ ਦਾ ਤੇ ਤੂੰ ਪਹਿਲਾਂ ਆਹ ਘਸੇ ਪੁਰਾਣੇ ਕੱਪੜੇ ਪਾਈ ਬੱਚਿਆਂ ਨੂੰ ਦਵਾਈ ਦੇ ਤੋੜ ਤਾਂ ਨਾ ਸਾਡੇ ਤੋਂ ਕੋਈ ਗੁਨਾਹ ਹੋਇਆ* *ਜਾਂ ਤੇਰੇ ਖਾਸ ਸੀ ਬੱਚੇ ਜਿੰਨਾ ਕੋਲੋ ਤੂੰ ਪੈਸੇ ਵੀ ਨਹੀਂ ਲਏ ! ਪ੍ਰਧਾਨ ਨੇ ਹੱਸਦੇ ਹੋਏ ਟਿੱਚਰ ਨਾਲ ਕਿਹਾ* *ਪ੍ਰਧਾਨ ਸਾਬ੍ਹ ਮੇਰੇ ਕੋਈ ਖ਼ਾਸ ਨਹੀਂ ਪਰ ਤੁਹਾਡੀ ਜਾਣਕਾਰੀ ਲਈ ਇਹ ਦਸ ਦੇਵਾਂ ਜਿਸ ਗੁਰਦੁਆਰੇ ਤੁਸੀਂ ਉੱਚਾ ਲੰਮਾ ਭਾਸ਼ਣ ਮਾਇਆ ਬਾਰੇ ਬੋਲ ਕਿ ਆਏ ਹੋ ਇਹ ਪਾਟੇ ਘਸੇ ਕੱਪੜੇ ਵਾਲੇ ਬੱਚੇ ਉਸ ਗੁਰਦੁਆਰੇ ਦੇ (ਗ੍ਰੰਥੀ ਦੇ ਬੱਚੇ) ਨੇ

ਅੱਜ ਗ੍ਰੰਥੀ ਸਿੰਘ ਬਿਮਾਰ ਸੀ ਘਰ ਇਸ ਲਈ ਪਹਿਲਾਂ ਤੋੜ ਦਿੱਤਾ ਬੱਚਿਆਂ ਨੂੰ ! ਤੇ ਪੈਸੇ ਮੈਂ ਇਸ ਲਈ ਨਹੀਂ ਲਏ ਕਿਊਂ ਕਿ ਗੁਰੂ ਘਰ ਦੀ ਖ਼ੁਸ਼ੀ ਲੋੜਵੰਦਾਂ ਦੀ ਸੇਵਾ ਕੀਤੀਆਂ ਮਿਲਦੀ !! ਆਹ ਗੁਰਦੁਆਰੇ ਦੀਆਂ ਉੱਚੀਆਂ ਬਿਲਡਿੰਗਾਂ ਬਣਾਉਣ ਨਾਲ ਨਹੀਂ !!! ਪ੍ਰਧਾਨ ਸਾਬ੍ਹ ਗ੍ਰੰਥੀ ਸਿੰਘਾਂ ਨੂੰ ਆਪਣੇ ਬਰਾਬਰ ਕਰੋ ਬਿਲਡਿੰਗਾਂ ਨੂੰ ਨਹੀਂ ,ਏਨੀ ਗੱਲ ਸੁਣ ਪ੍ਰਧਾਨ ਕਦੇ ਜਾਂਦੇ ਬੱਚਿਆਂ ਵੱਲ ਵੇਖਦਾ ਕਦੇ ਗੁਰਦੁਆਰੇ ਦੀ ਉੱਚੀ ਬਿਲਡਿੰਗ ਵੱਲ
💐💐

ਹੈਵਾਨੀਅਤ ਦਾ ਡਾਂਸ ਸੱਚੀ ਕਹਾਣੀ

by admin February 16, 2019

ਇਹ ਗੱਲ ਕੁਝ ਪੁਰਾਣੀ 1991 ਦੀ ਹੈ ਇੱਕ ਸ਼ਾਕਰੇ ਖਲੀਲੀ ਨਮਾਜ਼ੀ ਨਾਂ ਦੀ ਔਰਤ ਸੀ ਜੋ ਇੱਕ ਸ਼ਾਹੀ ਘਰਾਨੇ ਦੀ ਦੀਵਾਨ ਦੀ ਕੁੜੀ ਸੀ! 1991 ਨੂੰ ਅਚਾਨਕ ਗਾਇਬ ਹੋ ਜਾਂਦੀ ਉਸ ਦੀਆ ਚਾਰ ਕੁੜੀਆਂ ਸਨ! ਤਿੰਨ ਉਸ ਨਾਲ਼ੋਂ ਵੱਖ ਰਹਿੰਦੀਆਂ ਪਰ ਇੱਕ ਉਸਦੇ ਨਾਲ ਰਹਿੰਦੀ ਸੀ ;””ਉਸਦਾ ਨਾਂ ਸਭਾ ਖਲੀਲੀ ਜੋ ਮਾਡਲਿੰਗ ਕਰਦੀ ਸੀ! ਸ਼ਾਕਰੇ ਖਲੀਲੀ ਦਾ ਵਿਆਹ ਹੁਸੈਨ ਨਾਲ ਵਿੱਚ ਹੋਇਆ ਜੋ ਇੱਕ ਆਈ ਪੀ ਐਸ ਅਫਸਰ ਸੀ! ਪੂਰਾ ਪਰਿਵਾਰ ਖ਼ੁਸ਼ੀ ਨਾਲ ਰਹਿੰਦਾ ਸੀ ਪਰ ਸ਼ਾਕਰੇ ਖਲੀਲੀ ਨੂੰ ਇੱਕ ਦੁੱਖ ਸੀ ਕਿ ਉਸਦੇ ਕੋਈ ਬੇਟਾ ਨਈ ਹੋਇਆ ਇਸਨੂੰ ਲੈਕੇ ਕਦੇ ਕਦੇ ਝਗੜਾ ਵੀ ਹੁੰਦਾ ਇਸੇ ਦੌਰਾਨ ਉਹ ਦਿੱਲੀ ਆ ਜਾਂਦੀ ਦਿੱਲੀ ਚ ਇੱਕ ਸ਼ਾਹੀ ਸ਼ਾਦੀ ਚ ਉਸਦੀ ਮੁਲਾਕਾਤ ਇੱਕ ਇਨਸਾਨ ਸੁਆਮੀ ਸ਼ਰਧਾਨੰਦ ਨਾਲ ਹੁੰਦੀ ਜੋ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਸੀ ਉਸੇ ਸ਼ਾਹੀ ਘਰਾਣੇ ਚ ਨੌਕਰ ਸੀ ਪਰ ਨਾਲ ਹੁਸਿਆਰ ਬਹੁਤ ਹੋਣ ਕਰਕੇ ਟੈਕਸ ਦੀ ਹੇਰ ਫੇਰ ਦੋ ਨੰਬਰ ਦੇ ਕੰਮ ਵੀ ਏਹੋ ਕਰਾਉਂਦਾ ਸੀ ਨਾਲ ਤੰਤਰ ਮੰਤਰ ਵੀ ਕਰਦਾ ਸੀ! ਹੁਸਿਆਰ ਹੋਣ ਕਰਕੇ ਏ ਪਤਾ ਲਗਾ ਲੈਂਦਾ ਕਿ ਸ਼ਾਕਰੇ ਖਲੀਲੀ ਦੇ ਘਰ ਕੇਵਲ ਕੁੜੀਆਂ ਹਨ ਤੇ ਇਸਨੂੰ ਮੁੰਡੇ ਦੀ ਕਾਮਨਾ ਹੈ ਅਤੇ ਜਾਲ ਚ ਫਸਾਉਣ ਲਈ ਕਹਿੰਦਾ ਕਿ ਤੇਰੇ ਘਰ ਬੇਟਾ ਹੋ ਸਕਦਾ ਸੋ ਸ਼ਾਕਰੇ ਉਸਦੀਆਂ ਗੱਲਾ ਵਿੱਚ ਆ ਜਾਂਦੀ ਪਰ ਕੁਝ ਸਮੇਂ ਬਾਅਦ ਦੌਵਾ ਵਿੱਚ ਪਿਆਰ ਹੋ ਜਾਦਾ ! ਪਰ ਪਿਆਰ ਪਿੱਛੇ ਦੋਵਾ ਦਾ ਸਵਾਰਥ ਆਪਣਾ ਆਪਣਾ ਸੀ ਇੱਕ ਨੂੰ ਬੇਟੇ ਦੀ ਚਾਹਤ ਤੇ ਸੁਆਮੀ ਨੂੰ ਸ਼ਾਕਰੇ ਦੇ ਪੈਸਿਆਂ ਦਾ ਲਾਲਚ ਫਿਰ ਅਚਾਨਕ ਦੋਵੇ ਵਿਆਹ ਕਰਵਾ ਲੈਂਦੇ ਉਸ ਸਮੇਂ ਸ਼ਾਕਰੇ ਖਲੀਲੀ ਦੀ ਉਮਰ 48 ਸਾਲ ਦੀ ਸੀ! ਵਿਆਹ ਤੋ ਬਾਅਦ ਸ਼ਾਕਰੇ ਆਪਣੀ ਛੋਟੀ ਕੁੜੀ ਤੇ ਸੁਆਮੀ ਨਾਲ ਬੰਗਲੌਰ ਚੱਲੀ ਜਾਂਦੀ ਉੁੱਥੇ ਇਸਦੀ ਹਵੇਲੀ ਤੇ ਬਾਕੀ ਪ੍ਰਾਪਰਟੀ ਸੀ! ਇਸ ਦੌਰਾਨ ਇਸਦੀ ਛੋਟੀ ਕੁੜੀ ਮੁੰਬਈ ਚਲੇ ਜਾਂਦੀ ਮਾਡਲਿੰਗ ਕਰਨ ਪਰ ਫੌਨ ਰਾਹੀਂ ਆਪਣੀ ਮਾਂ ਨਾਲ ਟੱਚ ਵਿੱਚ ਰਹਿੰਦੀ :;;;; ਮਈ 1991 ਚ ਵਿਆਹ ਤੋ ਬਾਅਦ ਅਚਾਨਕ ਸ਼ਾਕਰੇ ਗਾਇਬ ਹੋ ਜਾਂਦੀ ਹੁਣ ਜਦੋਂ ਇਸਦੀ ਬੇਟੀ ਸਭਾ ਫੌਨ ਕਰਦੀ ਸੁਆਮੀ ਜੋ ਸ਼ਾਕਰੇ ਦਾ ਪਤੀ ਬਣ ਚੁੱਕਾ ਸੀ ਕਹਿ ਦਿੰਦਾ ਕਿ ਓ ਟੂਰ ਤੇ ਗਈ ਮਤਲਬ ਕੋਈ ਨਾ ਕੋਈ ਬਹਾਨਾ ਬਣਾਕੇ ਟਾਲ ਦਿੰਦਾ !

ਤਕਰੀਬਨ 9 ਮਹੀਨੇ ਗੁਜ਼ਰਨ ਤੋ ਬਾਅਦ ਅਖੀਰ ਫੌਰਸ ਕਰਨ ਤੇ ਸੁਆਮੀ ਸਭਾ ਨੂੰ ਕਹਿੰਦਾ ਤੇਰੀ ਮਾਂ ਡਲਿਵਰੀ ਲਈ ਅਮਰੀਕਾ ਗਈ ਹੈ ਹੁਣ ਸਭਾ ਪੜੀ ਲਿਖੀ ਹੋਣ ਕਰਕੇ ਦੱਸੇ ਗਏ ਹਸਪਤਾਲ ਦੇ ਫੌਨ ਨੰਬਰ ਤੋ ਪਤਾ ਕਰਦੀ ਪਰ ਉੁੱਥੋ ਉਸਨੂੰ ਪਤਾ ਲੱਗਦਾ ਕਿ ਸੁਆਮੀ ਝੂਠ ਬੋਲ ਰਿਹਾ! ਜਦੋਂ ਫਿਰ ਸੁਆਮੀ ਨਾਲ ਗੱਲ ਕਰਦੀ ਸਭਾ ਸੁਆਮੀ ਦੁਆਰਾਂ ਹੋਰ ਬਹਾਨਾ ਲਗਾਉਣ ਤੇ ਉਸਨੂੰ ਸ਼ੱਕ ਹੋ ਜਾਦਾ ! ਗਾਇਬ ਹੋਣ ਤੋ 9 ਮਹੀਨੇ ਬਾਦ ਪਹਿਲੀ ਐਫ ਆਈ ਆਰ ਦਰਜ ਕਰਵਾਈ ਜਾਂਦੀ ਪੁਲਿਸ ਦੁਆਰਾ ਪੁੱਛ ਗਿੱਛ ਕੀਤੀ ਜਾਂਦੀ ਪਰ ਸੁਆਮੀ ਕੋਲੋ ਕੁਝ ਖ਼ਾਸ ਜਾਣਕਾਰੀ ਨਹੀਂ ਮਿਲਦੀ ਆਖਿਰ ਸਮਾਂ ਬੀਤਦਾ ਜਾਦਾ ! 91 ਵਿੱਚ ਗੁੰਮ ਹੁੰਦੀ ਮਈ 92 ਵਿੱਚ ਰਿਪੋਰਟ ਲਿਖਵਾਈ ਜਾਂਦੀ 93 ਗੁਜ਼ਰ ਜਾਦਾ 94 ਆ ਜਾਦਾ ਤਿੰਨ ਸਾਲ ਲੱਗਭੱਗ ਗੁਜ਼ਰ ਜਾਂਦੇ ਪਰ ਕੋਈ ਸਫਲਤਾ ਨਹੀਂ ਮਿਲਦੀ ਹੁਣ ਪੁਲਿਸ ਕੇਸ ਕਲੋਜ ਕਰਨ ਬਾਰੇ ਸੋਚਦੀ ਕਹਿੰਦੇ ਪੁਲਿਸ ਵਾਲੇ ਵੀ ਕਹਿਣ ਲੱਗ ਪਏ ਸੀ ਕੋਈ ਚਮਤਕਾਰ ਹੀ ਹੋਵੇ ਤੇ ਹੋਵੇ ਅਖੀਰ 29 ਅਪ੍ਰੈਲ 1994 ਨੂੰ ਰਾਤ ਨੂੰ ਇੱਕ ਹਵਾਲਦਾਰ ਠੇਕੇ ਦੇ ਕੋਲ ਖੜਾ ਡਿਊਟੀ ਦੇ ਰਿਹਾ ਸੀ ਸ਼ਰਾਬ ਪੀਂਦੇ ਕੁਝ ਲੋਕ ਪੁਲਿਸ ਬਾਰੇ ਗੱਲਾ ਕਰ ਰਹੇ ਸੀ ਉਂਨਾਂ ਵਿੱਚੋਂ ਇੱਕ ਜਣਾ ਕੁਝ ਜਿਆਦਾ ਨਸ਼ੇ ਵਿੱਚ ਸੀ ਉਸਦੇ ਅਲਫਾਜ ਸਨ ਪੁਲਿਸ ਕੀ ਚੀਜ਼ ਆ ਇੰਨਾਂ ਨੂੰ ਮੂਰਖ ਬਣਾਉਣਾ ਬਹੁਤ ਸੌਖਾ ਹੁਣ ਵੇਖ ਲਓ ਸਾਡੇ ਸਾਹਬ ਨੂੰ 3 ਸਾਲ ਹੋ ਗਏ ਕਤਲ ਕੀਤੇ ਪਰ ਹਾਲੇ ਤੱਕ ਨਹੀਂ ਫੜਿਆ ਗਿਆ! ਏ ਸੁਣਕੇ ਸਾਦੀ ਵਰਦੀ ਵਿੱਚ ਜਿਹੜਾ ਪੁਲਿਸ ਵਾਲਾ ਸੀ ਅੱਗੇ ਹੋਕੇ ਉਸ ਨਾਲ ਗੱਲ-ਬਾਤ ਕਰਨ ਲੱਗਾ ਕਰਾਇਮ ਬਰਾਂਚ ਵਾਲੇ ਅਕਸਰ ਸਾਦੀ ਵਰਦੀ ਵਿੱਚ ਹੁੰਦੇ ! ਅੱਛਾ ਥੋੜਾ ਉਕਸਾਉਣ ਤੇ ਸ਼ਰਾਬੀ ਦੇ ਮੂੰਹ ਵਿੱਚੋਂ ਸ਼ਾਕਰੇ ਖਲੀਲੀ ਦਾ ਨਾਂ ਨਿਕਲ ਗਿਆ ਹੁਣ ਏ ਨਾਂ ਹਰ ਪੁਲਿਸ ਵਾਲੇ ਨੂੰ ਪਤਾ ਸੀ ਪਿਛਲੇ ਤਿੰਨ ਸਾਲ ਤੋ ਕੇਸ ਚੱਲਦਾ ਕਰਕੇ ਉਸਦਾ ਮੱਥਾ ਠਣਕਿਆ ! ਉਸ ਸ਼ਰਾਬੀ ਨੇ ਕਿਹਾ ਸ਼ਾਕਰੇ ਖਲੀਲੀ ਨੂੰ ਮੇਰੇ ਸਾਹਬ ਨੇ ਘਰ ਵਿੱਚ ਜ਼ਿੰਦਾ ਦਫ਼ਨ ਕੀਤਾ ਜਿਸ ਲਈ ਤਾਬੂਤ ਮੈ ਲੈਕੇ ਆਇਆ ਸਾ ਤਿੰਨ ਸਾਲ ਹੋਗੇ ਕਿਸੇ ਨੂੰ ਪਤਾ ਨਈ ਲੱਗਾ ਦੁਕਾਨ ਤੱਕ ਦਾ ਨਾਂ ਦੱਸ ਦਿੰਦਾ ਜਿਸ ਤੋ ਬਾਅਦ ਪੁਲਿਸ ਉਸਨੂੰ ਚੁੱਕਕੇ ਪੁੱਛ ਗਿੱਛ ਕਰਦੀ! ਦੁਕਾਨ ਤੋ ਪਤਾ ਕਰਨ ਤੇ ਦੁਕਾਨਦਾਰ ਤਾਬੂਤ ਦੇ ਲੈਕੇ ਜਾਣ ਦੀ ਹਾਮੀ ਭਰ ਦਿੰਦਾ! ਸੁਆਮੀ ਤੋ ਪੁੱਛ ਗਿੱਛ ਸ਼ੁਰੂ ਹੋ ਜਾਂਦੀ ਅਖੀਰ ਸੁਆਮੀ ਟੁੱਟ ਜਾਦਾ ਜੋ ਸੁਆਮੀ ਦੱਸਦਾ ਉਸਨੂੰ ਸੁਣਕੇ ਸਾਰੇ ਹੈਰਾਨ ਰਹਿ ਜਾਂਦੇ ! ਸੁਆਮੀ ਅਨੁਸਾਰ ਉਸਨੇ ਵਿਆਹ ਸ਼ਾਕਰੇ ਦੀ ਦੌਲਤ ਲਈ ਕੀਤੀ ਸੀ ਜਦੋਂ ਇਸ ਦੀ ਕਰਤੂਤ ਬਾਰੇ ਸ਼ਾਕਰੇ ਖਲੀਲੀ ਨੂੰ ਪਤਾ ਲੱਗਦਾ ਉਹ ਆਪਣੀ ਜਾਇਦਾਦ ਹੌਲੀ ਹੌਲੀ ਆਪਣੀਆਂ ਕੁੜੀਆਂ ਦੇ ਨਾਂ ਕਰਨ ਲੱਗਦੀ ਜਿਸਤੋ ਸੁਆਮੀ ਨਰਾਜ਼ ਹੋਕੇ ਇੱਕ ਵਿਉਂਤ ਬਣਾਉਂਦਾ ਕਿ ਇਸ ਤਰਾਂ ਕਤਲ ਹੋਵੇ ਕਿ ਕਿਸੇ ਨੂੰ ਸ਼ੱਕ ਨਾ ਹੋਵੇ 29ਅਪਰੈਲ ਨੂੰ ਸੁਆਮੀ ਸਾਰੇ ਨੌਕਰਾਂ ਨੂੰ ਛੁੱਟੀ ਦੇ ਦਿੰਦਾ ਪਰ ਦੋ ਦਿਨ ਪਹਿਲਾ ਇੱਕ ਵੱਡਾ ਟੋਆ ਪਟਾਉਦਾ ਘਰ ਵਿੱਚ ਏ ਕਹਿਕੇ ਕਿ ਪਾਣੀ ਦਾ ਟੈਂਕ ਬਣਾਉਣਾ !

29 ਅਪ੍ਰੈਲ ਨੂੰ ਰਾਤ ਨੂੰ ਸੁਆਮੀ ਸ਼ਾਕਰੇ ਖਲੀਲੀ ਆਪਣੀ ਪਤਨੀ ਨੂੰ ਨੀਂਦ ਦੀਆ ਗੋਲੀਆ ਦਿੰਦਾ ਫਿਰ ਇਕ ਗੱਦੇ ਚ ਲਪੇਟਕੇ ਉਸ ਤਾਬੂਤ ਵਿੱਚ ਪਾਕੇ ਜ਼ਿੰਦਾ ਦਫ਼ਨ ਕਰ ਦਿੰਦਾ ਸਵੇਰੇ ਮਿਸਤਰੀ ਲਗਾਕੇ ਉੁੱਪਰ ਮਾਰਬਲ ਲਗਵਾ ਦਿੰਦਾ! ਜਦੋਂ ਪੁਲਿਸ ਇਸਦੀ ਖੁਦਾਈ ਕਰਵਾਉਂਦੀ ਓ ਸਾਰਾ ਕੁਝ ਵੀਡੀਓ ਰਿਕਾਡਿੰਗ ਵਿੱਚ ਦਰਜ ਆ ਲਾਸ਼ ਦੀ ਪਹਿਚਾਣ ਚੂੜੀਆਂ ਅੰਗੂਠੀ ਤੇ ਡੀ ਐਨ ਏ ਤੋ ਕੀਤੀ ਜਾਂਦੀ ਇਸੇ ਦੌਰਾਨ ਤਾਬੂਤ ਦੇ ਤਿੰਨ ਪਾਸੇ ਕੁਝ ਨਿਸ਼ਾਨ ਮਿਲਦੇ ਫੌਰੈਨਸਿਕ ਟੀਮ ਦੀ ਜਾਂਚ ਤੋ ਬਾਦ ਪਤਾ ਲੱਗਦਾ ਕਿ ਏ ਨਿਸ਼ਾਨ ਸ਼ਾਕਰੇ ਖਲੀਲੀ ਦੇ ਨੌਹਾ ਦੇ ਸਨ ਕਿਓਕਿ ਜਦੋਂ ਸ਼ਾਕਰੇ ਨੂੰ ਹੋਸ਼ ਆਈ ਉਸ ਸਮੇਂ ਓ ਜਿਊਂਦੀ ਹੋਣ ਕਰਕੇ ਸਾਹ ਲੈਣ ਲਈ ਤੜਫ ਰਹੀ ਸੀ ਅਤੇ ਉਸੇ ਵਕਤ ਕਾਤਲ ਉਸੇ ਕਬਰ ਤੇ ਸ਼ਰਾਬ ਨਾਲ ਮਸਤ ਹੋਇਆ ਝੂਮ ਰਿਹਾ ਸੀ ਇਹ ਇਨਸਾਨ ਨਹੀਂ ਹੋ ਸਕਦੇ ਅਤੇ ਉਸਨੇ ਆਪ ਮੰਨਿਆ ਕਿ ਜ਼ਿੰਦਾ ਦਫ਼ਨ ਕਰਨ ਤੋ ਬਾਅਦ ਉਹ ਆਪਣੀ ਪਤਨੀ ਦੀ ਕਬਰ ਜਿਸ ਉੁੱਤੇ ਮਾਰਬਲ ਲਗਾਕੇ ਡਾਂਸ ਫਲੋਰ ਬਣਾਇਆ ਸੀ ਹਫ਼ਤੇ ਚ ਪੰਜ ਦਿਨ ਪਾਰਟੀ ਦਿੰਦਾ ਸ਼ਰਾਬ ਤੇ ਡਾਂਸ ਦਾ ਦੌਰ ਚੱਲਦਾ ਬੰਗਲੋਰ ਸ਼ੈਸਨ ਕੋਰਟ ਨੇ ਇਸ ਕਾਤਲ ਨੂੰ 11ਾਲ ਬਾਦ 2005 ਨੂ ਮੌਤ ਫਾਂਸੀ ਦੀ ਸਜ਼ਾ ਦਿੱਤੀ ਫਿਰ ਹਾਈ ਕੋਰਟ ਨੇ ਵੀ ਸਜਾਏ ਮੌਤ ਕਾਇਮ ਰੱਖੀ ਪਰ 2008 ਵਿੱਚ ਸੁਪਰੀਮ ਕੋਰਟ ਵੱਲੋਂ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲ ਦਿੱਤੀ ਗਈ! ਇਸ ਸਮੇਂ ਕਰਨਾਟਕ ਦੀ ਜੇਲ ਵਿੱਚ ਕੈਦ ਸੁਆਮੀ 78 ਸਾਲ ਦੀ ਉਮਰ ਤੱਕ ਵੀ ਜਿਓਦਾ ਹੈ! ਇੱਕ ਆਮ ਇਨਸਾਨ ਦੀਕਹਾਣੀ ਏ ਹੋ ਹੀ ਨਹੀਂ ਸਕਦੀ ਹੈਵਾਨੀਅਤ ਦਾ ਡਾਂਸ ਇਨਸਾਨ ਨਹੀਂ ਕਰ ਸਕਦਾ !!! #ਸਿੱਖਿਆ:ਜਿੰਨਾ ਨੂੰ ਇਸ ਦਰਦਨਾਕ ਘਟਨਾ ਦਾ ਪਤਾ ਠੀਕ ਜਿਹੜੇ ਅਣਜਾਣ ਸੀ ਇਸਨੂੰ ਸਿੱਖਿਆ ਵਜੋ ਲੈਣ ਕਿਸੇ ਬੇਕਸੂਰ ਦੀ ਜਾਨ ਲੈਣ ਦਾ ਸਾਨੂੰ ਕੋਈ ਹੱਕ ਨਹੀਂ ! #ਨੋਟ: ਜੋ ਪੜਿਆ ਸੁਣੀਆ ਤੁਹਾਨੂੰ ਦੱਸ ਰਿਹਾਂ ਇਸ ਵਿੱਚ ਮੇਰੇ ਵੱਲੋਂ ਕੁਝ ਵੱਖਰਾ ਐਡ ਨਹੀਂ ਕੀਤਾ ਗਿਆ!

ਦੋਵੇਂ ਪੱਲੜੇ ਬਰੋਬਰ

by admin February 11, 2019

ਨਿੱਕੇ ਜਿਹੇ ਕਸਬੇ ਦਾ ਨਿੱਕਾ ਜਿਹਾ ਹੋਟਲ…
ਮੁੰਡੇ ਕੁੜੀ ਦੇ ਮੰਗਣੇ ਦੀ ਗੱਲਬਾਤ ਦੌਰਾਨ ਦੋਹਾਂ ਨੂੰ ਇੱਕ ਕਮਰੇ ਵਿਚ ਛੱਡ ਦਿੱਤਾ ਗਿਆ…
ਕੁਝ ਪਲਾਂ ਦੀ ਖਾਮੋਸ਼ੀ ਮਗਰੋਂ..ਮੁੰਡੇ ਨੇ ਪਾਣੀ ਦਾ ਘੁੱਟ ਪੀਤਾ ਅਤੇ ਸ਼ੁਰੂਆਤ ਕਰ ਦਿੱਤੀ….
“ਮੇਰੇ ਲਈ ਮੇਰੇ ਪਰਿਵਾਰ ਤੋਂ ਵੱਧ ਕੇ ਹੋਰ ਕੁਝ ਨਹੀਂ ਏ…
ਮਾਂ ਨੂੰ ਸੰਸਕਾਰੀ ਜਿਹੀ ਨੂੰਹ ਚਾਹੀਦੀ ਏ…ਪੜੀ ਲਿਖੀ ਹੋਵੇ..ਸਬ ਦਾ ਖਿਆਲ ਰੱਖਣਾ ਜਾਣਦੀ ਹੋਵੇ 
ਸਹੁਰੇ ਘਰ ਨੂੰ ਆਪਣਾ ਘਰ ਸਮਝੇ..ਗੱਲ ਗੱਲ ਤੇ ਪੇਕਿਆਂ ਵੱਲ ਨੂੰ ਮੂੰਹ ਨਾ ਕਰੇ
ਘਰ ਵਾਲੇ ਦੇ ਕਦਮ ਨਾਲ ਕਦਮ ਮਿਲਾ ਕੇ ਚੱਲੇ..ਅਤੇ ਉਸਦੀ ਅੱਖ ਦਾ ਇਸ਼ਾਰਾ ਸਮਝੇ..ਫਜੂਲ ਦੀ ਬਹਿਸਬਾਜੀ ਵਿਚ ਹੀ ਨਾ ਉਲਝੀ ਰਹੇ…
ਪਰਿਵਾਰ ਪੂਰਾਣੇ ਖਿਆਲਾਂ ਦਾ ਤਾਂ ਨਹੀਂ ਏ ਪਰ ਫੇਰ ਵੀ ਪਰਿਵਾਰ ਦੇ ਰੀਤੀ ਰਿਵਾਜ ਬਿਨਾ ਕਿਸੇ ਕਿੰਤੂ-ਪ੍ਰੰਤੂ ਕੀਤਿਆਂ ਅੱਖਾਂ ਮੀਚ ਕੇ ਆਪਣਾ ਲਵੇ…
ਪਿੰਡ ਦਾ ਮਾਹੌਲ ਮੁਤਾਬਿਕ ਪਹਿਰਾਵਾ ਪਹਿਨਣਾ ਜਾਣਦੀ ਹੋਵੇ…
ਮੇਰੀ ਮਾਂ ਨੂੰ ਗੋਡਿਆਂ ਤੋਂ ਪਾਟੀ ਹੋਈ ਜੀਨ ਤੋਂ ਬੇਹੱਦ ਨਫਰਤ ਏ..ਲੰਮੇ ਵਾਲਾ ਵਾਲੀ ਹੋਵੇ ਤਾਂ ਮੈਨੂੰ ਖੁਸ਼ੀ ਹੋਵੇਗੀ..
ਡੈਡ ਦਾ ਅਫ਼ਸਰੀ ਅਤੇ ਰਾਜਨੈਤਿਕ ਸਰਕਲ..ਪੰਜ ਕੂ ਸੋ ਬਾਰਾਤ ਦਾ ਬੰਦੋਬਸਤ ਕਿਸੇ ਵੱਡੇ ਅਤੇ ਸ਼ਾਨਦਾਰ ਜਿਹੇ ਹੋਟਲ ਵਿਚ ਹੋ ਜਾਵੇ ਤਾਂ ਓਹਨਾ ਦੇ ਸਟੇਟਸ ਦੇ ਬ੍ਰੋਬਰੀ ਹੋ ਸਕਦੀ ਏ..
ਬਾਕੀ ਤਾਂ ਪਰਮਾਤਮਾ ਦਾ ਦਿੱਤਾ ਸਭ ਕੁਝ ਹੈ..ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਨਿਸ਼ੰਗ ਹੋ ਕੇ ਆਖ ਸਕਦੇ ਹੋ

ਬਹੁਤ ਦੇਰ ਤੋਂ ਚੁੱਪ ਬੈਠੀ ਕੁੜੀ ਨੇ ਸੰਗ-ਲਾਜ ਵਾਲਾ ਘੁੰਡ ਲਾਹ ਪਾਸੇ ਰੱਖ ਦਿੱਤਾ ਅਤੇ ਸਵੈ-ਮਾਣ ਵਾਲੀ ਚੁੰਨੀਂ ਗਲ਼ ਵਿਚ ਪਾ ਲਈ…

ਉਸਨੇ ਵੀ ਸ਼ੁਰੂਆਤ ਕਰਨ ਤੋਂ ਪਹਿਲਾਂ ਪਾਣੀ ਦਾ ਘੁੱਟ ਪੀਤਾ..ਫੇਰ ਪੂਰੇ ਠਰੰਮੇ ਨਾਲ ਬੋਲਣਾ ਸ਼ੁਰੂ ਕਰ ਦਿੱਤਾ..
ਮਾਪਿਆਂ ਦੀ ਕੱਲੀ ਕੱਲੀ ਕੁੜੀ ਹਾਂ ਪਰ ਪਰਵਰਿਸ਼ ਮੁੰਡਿਆਂ ਵਰਗੀ ਹੀ ਹੋਈ ਏ
ਮੇਰਾ ਪਰਿਵਾਰ ਹੀ ਮੇਰੀ ਤਾਕਤ ਏ…ਡੈਡ ਮੋਮ ਨੂੰ ਜਵਾਈ ਦੀ ਰੂਪ ਵਿਚ ਇਕ ਐਸਾ ਪੁੱਤ ਚਾਹੀਦਾ ਜਿਹੜਾ ਹਰ ਮੁਸ਼ਕਿਲ ਵੇਲੇ ਬਿਨਾ ਦੇਰੀ ਕੀਤੀਆਂ ਓਹਨਾ ਦੇ ਸਿਰਹਾਣੇ ਆਣ ਖਲੋਵੇ..
ਓਹਨਾ ਦੀ ਧੀ ਦੇ ਨਾਲ ਕੰਮ ਵਿਚ ਪੂਰਾ ਪੂਰਾ ਹੱਥ ਵਟਾਵੇ..ਓਹਨਾ ਦੀ ਧੀ ਨੂੰ ਓਨਾ ਹੀ ਮਾਣ ਸਤਿਕਾਰ ਦੇਵੇ ਜਿੰਨਾ ਕੇ ਉਹ ਆਪਣੀ ਭੈਣ ਲਈ ਆਪਣੇ ਜੀਜੇ ਕੋਲੋਂ ਅਕਸਪੇਕਟ ਕਰਦਾ ਏ..ਮੇਰੀ ਮਾਂ ਸ਼ਰਤਾਂ ਤੇ ਕੀਤੀ ਗਈ ਮੁਹੱਬਤ ਨੂੰ ਵਿਓਪਾਰ ਮੰਨਦੀ ਏ
ਉਹ ਐਸਾ ਜਵਾਈ ਲੱਭਦੇ ਨੇ ਜਿਸਨੂੰ ਆਪਣੀ ਮਾਂ ਅਤੇ ਵਹੁਟੀ ਵਿਚ ਬੈਲੇਂਸ ਬਣਾਉਣਾ ਆਉਂਦਾ ਹੋਵੇ…ਥਾਲੀ ਦੇ ਬੈਂਗਣ ਤੋਂ ਓਹਨਾ ਨੂੰ ਬਹੁਤ ਐਲਰਜੀ ਏ…
ਪਹਿਰਾਵੇ ਵਿਚ ਜੀਨ ਬਹੁਤ ਪਸੰਦ ਕਰਦੀ ਹਾਂ..ਕਦੀ ਕਦੀ ਬਾਹਰ ਦਾ ਖਾਣਾ ਖਾ ਲੈਣ ਵਿਚ ਕੋਈ ਵੱਡੀ ਗੱਲ ਨਹੀਂ ਸਮਝੀ ਜਾਂਦੀ…
ਖਿਆਲ ਉਚੇ ਤੇ ਸੁਚੇ ਹੋਣੇ ਚਾਹੀਦੇ ਨੇ..ਬਾਹਰੀ ਦਿੱਖ ਨਾਲ ਮੈਨੂੰ ਕੋਈ ਏਨਾ ਫਰਕ ਨਹੀਂ ਪੈਂਦਾ..
ਰਹੀ ਗੱਲ ਵਿਆਹ ਅਤੇ ਬਾਰਾਤ ਦੀ…ਜਿਥੇ ਆਖੋਗੇ ਹੋ ਜਾਵੇਗਾ ਪਰ ਖਰਚਾ ਅੱਧਾ-ਅੱਧਾ ਵੰਡਿਆ ਜਾਊ
ਹਰ ਗੱਲ ਬਿਨਾ ਸੋਚੇ ਸਮਝੇ ਸਰ ਝੁਕਾ ਕੇ ਮੰਨ ਲੈਣ ਨੂੰ ਸਾਡੇ ਪਰਿਵਾਰ ਵਿਚ ਸੰਸਕਾਰਾਂ ਦਾ ਹਿੱਸਾ ਨਹੀਂ ਮੰਨਿਆ ਜਾਂਦਾ…ਹਰੇਕ ਗੱਲ ਤਰਕ ਦੀ ਕਸੌਟੀ ਤੇ ਪਰਖ ਕੇ ਹੀ ਮੰਨੀ ਜਾਂ ਇਨਕਾਰੀ ਜਾਂਦੀ ਏ…
ਦਾਦਾ ਜੀ ਅਕਸਰ ਆਖਦੇ ਨੇ ਕੇ ਲੜਾਈ ਵਿਚ ਪਹਿਲ ਕਦੀ ਵੀ ਨਹੀਂ ਕਰਨੀ ਪਰ ਧੱਕੇਸ਼ਾਹੀ ਸਹਿਣੀ ਜ਼ੁਲਮ ਕਰਨ ਨਾਲੋਂ ਵੀ ਮਾੜੀ ਮੰਨਦੇ ਦੇ….”
ਉਹ ਅਜੇ ਹੋਰ ਵੀ ਬੜਾ ਕੁਝ ਆਖਣਾ ਚਾਹੁੰਦੀ ਸੀ ਪਰ ਮੁੰਡੇ ਨੇ ਅਚਾਨਕ ਹੀ ਬਾਹਰ ਖਲੋਤੇ ਬਹਿਰੇ ਨੂੰ ਇਸ਼ਾਰੇ ਨਾਲ ਅੰਦਰ ਬੁਲਾਇਆ..
ਸ਼ਾਇਦ ਨਵੰਬਰ ਮਹੀਨੇ ਦੀ ਠੰਡ ਵਿਚ ਮੱਥੇ ਤੇ ਆ ਗਈ ਵੱਡੀ ਸਾਰੀ ਤਰੇਲੀ ਪੂੰਝਣ ਲਈ ਨੈਪਕਿਨ ਮੰਗ ਰਿਹਾ ਸੀ!
ਇਸਤੋਂ ਪਹਿਲਾਂ ਕੇ ਉਹ ਲੈ ਕੇ ਅੰਦਰ ਆਉਂਦਾ..ਕੁੜੀ ਕਮਰਾ ਛੱਡ ਚੁਕੀ ਸੀ ਅਤੇ ਚਾਰੇ ਪਾਸੇ ਅਜੀਬ ਜਿਹਾ ਸੱਨਾਟਾ ਪਸਰ ਗਿਆ ਸੀ…

ਦੂਰ ਕਿਤੇ ਨੀਲੇ ਆਸਮਾਨ ਵਿਚ ਸਭਿਅਤਾ ਨਾਮ ਦੀ ਤੱਕੜੀ ਨਿੰਮਾਂ-ਨਿੰਮਾਂ ਮੁਸਕੁਰਾ ਰਹੀ ਸੀ…ਅੱਜ ਏਨੇ ਵਰ੍ਹਿਆਂ ਮਗਰੋਂ ਦੋਵੇਂ ਪੱਲੜੇ ਜੂ ਬਰੋਬਰ ਆ ਗਏ ਸਨ!

ਅੰਗਰੇਜ਼

by Manpreet Singh December 14, 2018

ਹਰ ਕੌਮ ਦਾ ਬਿਜਨਿਸ ਕਰਨ ਦਾ ਤਰੀਕਾ ਆਪਣਾ ਆਪਣਾ ਹੁੰਦਾ ਹੈ ਭਾਵੇਂ ਦੁਨੀਆਂ ਹੁਣ ਇਕ ਹੋ ਗਈ ਹੈ ਪਰ ਫੇਰ ਵੀ ਹਰ ਕੰਪਨੀ ਦੀ ਸਰਵਿਸ ਤੇ ਕੀਮਤਾਂ ਤੇ ਕੁਆਲਿਟੀ ਦਾ ਬਹੁਤ ਫਰਕ ਹੈ । ਭਾਰਤ ਵਿੱਚ ਮੈ ਦੇਖਿਆ ਕਿ ਤੁਸੀਂ ਇਕ ਵਾਰ ਕੋਈ ਸਮਾਨ ਖਰੀਦ ਲਉ ਫੇਰ ਮੋੜਨਾ ਬਹੁਤ ਔਖਾ ਤੇ ਜੇ ਕਿਤੇ ਤੁਹਾਨੂੰ ਉਹੀ ਚੀਜ਼ ਸਸਤੀ ਮਿਲਦੀ ਹੋਵੇ ਤਾਂ ਉਹ ਪੈਸੇ ਕਦੀ ਨਹੀਂ ਮੋੜਦੇ ।
ਜਪਾਨੀਆਂ ਦਾ ਜਰਮਨੀ ਦੇ ਤੇ ਹੋਰ ਕਈ ਦੇਸ਼ਾਂ ਦਾ ਸਮਾਨ ਬੜਾ ਕੁਆਲਿਟੀ ਵਾਲਾ ਤੇ ਚੀਨੇ ਬੜਾ ਸਸਤਾ ਸਮਾਨ ਵੇਚਦੇ ਹਨ ਪਰ ਕੁਆਲਿਟੀ ਦਾ ਰੱਬ ਹੀ ਰਾਖਾ ਤੇ ਚੀਨੇ ਦੀ ਦੁਕਾਨ ਤੇ ਤੁਸੀ ਇਕ ਵੀ ਪੈਸਾ ਨਹੀ ਘਟਾ ਸਕਦੇ । ਸਾਰੇ ਹੀ ਆਪੋ ਆਪਣੀ ਥਾਂ ਸਹੀ ਨੈ ਪਰ
ਵਾਰੇ ਵਾਰੇ ਜਾਈਏ ਅੰਗਰੇਜ ਲੋਕਾਂ ਦੇ । ਇਨਾ ਵਰਗੀ ਇਮਾਨਦਾਰੀ ਤੇ ਸਰਵਿਸ ਹੋਰ ਕਿਸੇ ਕੌਮ ਵਿਚ ਨਹੀ ਮਿਲਦੀ । ਤੁਸੀ ਕਿਸੇ ਸਟੋਰ ਤੋ ਚੀਜ ਲੈ ਲਈ ਹੈ ਤਾਂ ਤੀਹ ਦਿਨ ਵਿਚ ਮੋੜ ਸਕਦੇ ਹੋ । 30 ਦਿਨ ਵਿਚ ਕਿਤੇ ਹੋਰ ਸਸਤੀ ਮਿਲ ਜਾਵੇ ਉਹਦਾ ਫਰਕ ਮੋੜ ਦਿੰਦੇ ਹਨ । ਮੈ ਸੈਕੜੇ ਵਾਰ ਇਹੋ ਜਿਹਾ ਦੇਖਿਆ ਹੀ ਨਹੀ ਮੇਰਾ ਵਾਹ ਪਿਆ ਹੈ । ਮੈ ਸਮੇ ਸਮੇ ਜਰੂਰ ਸਾਂਝਾ ਕਰਾਂਗਾ ।
ਦੋ ਕੁ ਸਾਲ ਹੋਏ ਮੈ ਇਕ ਮਸ਼ੀਨ ਲਈ ਸੀ ਜਿਸ ਦੀ ਵਰੰਟੀ 5 ਸਾਲ ਦੀ ਹੈ ਤੇ ਮਸ਼ੀਨ ਠੀਕ ਨਹੀ ਸੀ ਚੱਲ ਰਹੀ ਮੈ ਕੰਪਨੀ ਨੂੰ ਫੋਨ ਕੀਤਾ ਤੇ ਉਨਾ ਨੇ ਮਸ਼ੀਨ ਲਿਆਉਣ ਲਈ ਕਿਹਾ ਜਦੋ ਮੈ ਉਥੇ ਗਿਆ ਤਾਂ ਸੇਲਜਮੈਨ ਸ਼ਾਇਦ ਆਪਣਾ ਹੀ ਮੁੰਡਾ ਸੀ ਪਰ ਕੰਪਨੀ ਅੰਗਰੇਜਾਂ ਦੀ ਹੈ ਓਹਦਾ ਵੀ ਕਸੂਰ ਨਈਂ ਬੰਦਾ ਜਿਸ ਮੁਲਕ ਦਾ ਜੰਮਿਆ ਪਲਿਆ ਓਹਦੀ ਆਬੋ ਹਵਾ ਦਾ ਅਸਰ ਨਾਲ ਈ ਲੈ ਆਉਂਦਾ ਜੋ ਹੌਲੀ-ਹੌਲੀ ਜਾਂਦਾ । ਉਹਨੇ ਮਸ਼ੀਨ ਵਿਚ ਕੁਝ ਅਦਲਾ ਬਦਲੀ ਕੀਤੀ ਤੇ ਮੈਨੂੰ ਉਹ ਮੁੰਡਾ ਕਹਿੰਦਾ ਕਿ ਅਜ ਚਲਾ ਕੇ ਦੇਖੀਂ ਜੇ ਨਾ ਠੀਕ ਲੱਗੇ ਤਾਂ ਮੈਨੂੰ ਇਸ ਨੰਬਰ ਤੇ ਫੋਨ ਕਰ ਲਈਂ ਮੈ online ਹੀ ਉਹਦੀ Adjustment ਕਰ ਸਕਦਾਂ । ਕੁਦਰਤੀ ਮਸ਼ੀਨ ਸਹੀ ਨਹੀਂ ਚੱਲੀ ਤੇ ਉਹਦੇ ਵਿਚ ਥੋੜੀ ਤਬਦੀਲੀ ਕਰਨੀ ਸੀ ਤੇ ਮੈ ਉਹਨੂੰ ਫੋਨ ਕੀਤਾ ਤੇ ਉਹਨੇ ਚੁਕਿਆ ਨਹੀ ਮੈ ਸੈਕਟਰੀ ਕੋਲ ਮੈਸਿਜ ਛੱਡ ਦਿਤਾ । ਉਹ ਕਹਿੰਦੀ ਉਹ ਛੇਤੀ ਹੀ ਫੋਨ ਕਰੂ । ਉਹਨੇ ਮੈਨੂੰ 6 ਦਿਨ ਬਾਅਦ ਫੋਨ ਕੀਤਾ ਤੇ ਮੈ ਕਾਫੀ ਅਪਸੈਟ ਸੀ ਕਿ ਇਹ ਕਿਹੋ ਜਹੀ ਸਰਵਿਸ ਹੈ ? ਪੰਜਾਬੀ ਮੁੰਡਾ ਸੇਲਜਮੈਨ ਹੈ ਤੇ ਉਹ ਝੂਠ ਮਾਰਨ ਲਗ ਪਿਆ ਕਿ ਮੈਨੂੰ ਮੈਸਿਜ ਨਹੀ ਮਿਲਿਆ । ਮੈ ਉਹਨੂੰ ਕਿਹਾ ਕਿ ਤੇਰੀ ਸੈਕਟਰੀ ਕੁੜੀ ਕਹਿੰਦੀ ਹੈ ਕਿ ਮੈ ਉਹਨੂੰ ਮੈਸਿਜ ਦੇ ਦਿਤਾ ਸੀ ਫੇਰ ਕਹਿੰਦਾ ਕਿ ਮੈ ਬਿਜੀ ਹੋ ਗਿਆ ਮੈ ਪੁਛਿਆ ਕਿ ਤੇਰੇ ਕੋਲ 6 ਦਿਨਾਂ ਵਿੱਚ ਪੰਜ ਮਿੰਟ ਵੀ ਨਹੀ ਸੀ ਫੋਨ ਕਰਨ ਲਈ ? ਗੱਲ ਮੈਨੇਜਰ ਕੋਲ ਪਹੁੰਚ ਗਈ । ਮੈਨੇਜਰ ਨੇ ਮੈਨੂੰ ਸਟੋਰ ਆਉਣ ਲਈ ਕਿਹਾ ਤੇ ਜਦੋ ਮੈ ਉਹਨੂੰ ਮਿਲਿਆ ਤੇ ਉਹਨੇ ਪੰਜ ਵਾਰ ਮਾਫੀ ਮੰਗੀ ਤੇ ਮੈਨੂੰ 150$ ਦਾ ਕਰੈਡਿਟ ਦਿਤਾ
ਫੇਰ ਉਹਨੇ ਮਸ਼ੀਨ ਨੂੰ ਠੀਕ ਵੀ ਕਰ ਦਿੱਤਾ ਤੇ ਮੈਨੂੰ ਕਹਿੰਦਾ ਕਿ ਮੈ ਤੇਰੇ ਲਈ ਨਵੀਂ ਮਸ਼ੀਨ ਆਰਡਰ ਕਰ ਦਿੱਤੀ ਹੈ ਜੋ ਦੋ ਕੁ ਹਫ਼ਤੇ ਤੱਕ ਆ ਜਾਊ । ਜਦੋਂ ਆ ਗਈ ਮੈ ਤੈਨੂੰ Email ਵੀ ਕਰੂੰ ਤੇ ਫ਼ੋਨ ਵੀ ਕਰ ਦਊਂ ਤੂੰ ਪੁਰਾਣੀ ਦੇ ਕੇ ਨਵੀਂ ਲੈ ਜਾਈਂ । ਉਹਨੇ ਮਸ਼ੀਨ ਵੱਟੇ ਨਵੀਂ ਮਸ਼ੀਨ ਵੀ ਦਿੱਤੀ ਤੇ ਜੋ ਮੈ ਥੋੜਾ ਅਪਸੈਟ ਸੀ ਕਿ ਉਨਾਂ ਨੇ ਵਾਪਸ ਫ਼ੋਨ ਨਹੀਂ ਕੀਤਾ ਉਹਦਾ ਮੈਨੂੰ 150$ ਕਰੈਡਿਟ ਤੇ ਪੰਜ ਵਾਰੀ ਜੋ ਮਾਫ਼ੀ ਮੰਗੀ ਮੈ ਸੋਚਦਾਂ ਇਹ ਸਿਫ਼ਤ ਤੇ ਗੁਣ ਸਿਰਫ ਅੰਗਰੇਜ਼ ਲੋਕਾਂ ਦੇ ਹਿੱਸੇ ਆਇਆ । ਕੋਈ ਮੈਨੂੰ ਲੱਖ ਗਲਤ ਕਹੇ ਪਰ ਇਹ ਹਕੀਕਤ ਹੱਡੀਂ ਹੰਢਾਈ ਹੋਈ ਹੈ ਇਕ ਵਾਰ ਨਹੀਂ ਬਹੁਤ ਵਾਰੀ ।

ਤਿੜਕਦਾ ਭਰਮ

by Manpreet Singh November 13, 2018

ਅੱਜ ਤੇਜ ਕੌਰ ਨੇ ਆਪਣੀ ਛੋਟੀ ਨੂੰਹ ਨੂੰ ਸ਼ਹਿਰ ਵਿੱਚ ਡਾਕਟਰ ਕੋਲ ਲੈ ਕੇ ਜਾਣਾ ਸੀ ਇਸ ਲਈ ਸਵਖਤੇ ਹੀ ਚੁੱਲੇ ਚੌਂਕੇ ਦਾ ਆਹਰ ਕਰ ਲਿਆ । ਤਿਆਰ ਹੋ ਦੋਵੇਂ ਜਣੀਆਂ ਸ਼ਹਿਰ ਜਾਣ ਲਈ ਪਿੰਡ ਦੀ ਫਿਰਨੀ ਤੇ ਬਣੇ ਬੱਸ ਸਟਾਪ ਕੋਲ ਪਹੁੰਚ ਬੱਸ ਦੀ ਉਡੀਕ ਕਰਨ ਲੱਗੀਆਂ । ਵੇਖਦਿਆਂ ਵੇਖਦਿਆਂ ਹੀ ਬੱਸ ਆ ਗਈ । ਸਰੀਰ ਵਡੇਰਾ ਅਤੇ ਭਾਰਾ ਹੋਣ ਕਰਕੇ ਤੇਜ ਕੌਰ ਆਪਣੀ ਨੂੰਹ ਦਾ ਆਸਰਾ ਲੈ ਕੇ ਮਸਾਂ ਹੀ ਬੱਸ ਵਿੱਚ ਚੜੀ ਤੇ ਇਧਰ ਉਧਰ ਖਾਲੀ ਸੀਟ ਲੱਭਣ ਲੱਗੀ ਪਰ ਸਕੂਲਾਂ ਕਾਲਜਾਂ ਦੇ ਲੱਗਣ ਦਾ ਸਮਾਂ ਹੋਣ ਕਾਰਨ ਬੱਸ ਪਹਿਲਾਂ ਹੀ ਭਰੀ ਹੋਈ ਸੀ । ਤੇਜ ਕੌਰ ਨੇ ਸੀਟਾਂ ਤੇ ਬੈਠੇ ਇਕ ਦੋ ਮੁੰਡਿਆਂ ਨੂੰ ਬੁਢਾਪੇ ਦਾ ਵਾਸਤਾ ਪਾ ਕੇ ਸੀਟ ਛੱਡਣ ਲਈ ਕਿਹਾ ਤਾਂ ਮੁੰਡੇ ਆਪੋ ਆਪਣੇ ਫੋਨਾਂ ਵਿੱਚ ਮਸਤ ਰਹੇ ਕੋਈ ਵੀ ਸੀਟ ਛੱਡਣ ਨੂੰ ਤਿਆਰ ਨਾਂ ਹੋਇਆ ।

ਇਹ ਸਾਰਾ ਸੀਨ ਮਗਰ ਬੈਠੀ ਨੌਜਵਾਨ ਲੜਕੀ ਵੇਖ ਰਹੀ ਸੀ ਜਿਸਦੀ ਗੋਦੀ ਨਿੱਕਾ ਜਿਹਾ ਬਾਲ ਵੀ ਚੁੱਕਿਆ ਹੋਇਆ ਸੀ ਝੱਟ ਉੱਠ ਕੇ ਖੜੀ ਹੋ ਗਈ ਤੇ ਕਹਿਣ ਲੱਗੀ ”ਬੇਬੇ ਜੀ ਏਧਰ ਸੀਟ ਤੇ ਬੈਠ ਜਾਓ ” ਲੜਕੀ ਨੂੰ ਸੀਟ ਤੋਂ ਖੜੀ ਹੋ ਵੇਖ ਤੇਜ ਕੌਰ ਭਾਵੁਕ ਹੋ ਗਈ ਤੇ ਬੋਲੀ ”ਜਿਉਂਦੀ ਵੱਸਦੀ ਰਹਿ ਧੀਏ ਹੁਣ ਸ਼ਹਿਰ ਜਾਣ ਦੀ ਕੋਈ ਲੋੜ ਨਹੀਂ ਰਹੀ , ਮੈਂ ਤਾਂ ਪੁੱਤਰ ਦੇ ਲਾਲਚ ਵਿੱਚ ਨੂੰਹ ਦੇ ਪੇਟ ‘ਚ ਪਲ ਰਹੀ ਨੰਨੀ ਧੀ ਨੂੰ ਕਤਲ ਕਰਾਉਣ ਡਾਕਟਰ ਕੋਲ ਲੈ ਕੇ ਚੱਲੀ ਸਾਂ , ਪਰ ਤੂੰ ਮੇਰੀਆਂ ਅੱਖਾਂ ਖੋਲ ਦਿੱਤੀਆਂ ” ਏਨਾਂ ਕਹਿ ਤੇਜ ਕੌਰ ਆਪਣੀ ਨੂੰਹ ਨੂੰ ਨਾਲ ਲੈ ਬੱਸ ਚੋਂ ਹੇਠਾਂ ਉੱਤਰ ਗਈ , ਕੰਡਕਟਰ ਨੇ ਵਿਸਲ ਮਾਰੀ ਪਲਾਂ ਵਿੱਚ ਹੀ ਧੂੜ ਉਡਾਉਂਦੀ ਬੱਸ ਅੱਖੋਂ ਉਹਲੇ ਹੋ ਗਈ ।

ਗੁਰਪ੍ਰੀਤ ਸਿੰਘ ਸਾਦਿਕ

ਹੰਕਾਰ ਤੇ ਸਵਾਰ

by Bachiter Singh November 6, 2018

ਮੈ ਸੁਣੇਆ ਹੈ ਕਿ ਇਕ ਆਦਮੀ ਪ੍ਰਦੇਸ਼ ਚਲਾ ਗਿਆ। ਉਹ ਉਥੇ ਦੀ ਭਾਸ਼ਾ ਨਹੀ ਸੀ ਜਾਣਦਾ। ਉਹ ਉਥੇ ਕਿਸੇ ਨੂੰ ਪਛਾਣਦਾ ਵੀ ਨਹੀ ਸੀ। ਉਹ ਬਿਲਕੁਲ ਅਣਜਾਣ ਸੀ ਉਹ ਭਟਦਾ ਹੋਇਆ ਬਹੁਤ ਵੱਡੇ ਮਹਿਲ ਦੇ ਦਰਵਾਜ਼ੇ ਤੇ ਸਾਹਮਣੇ ਪਹੁੰਚ ਗਿਆ।

ਲੋਕ ਅੰਦਰ ਆ ਜਾ ਰਹੇ ਸੀ। ਉਹ ਅੰਦਰ ਚੱਲਾ ਗਿਆ ਉਸ ਨੇ ਅੰਦਰ ਦੇਖਿਆ ਕਿ ਬੜਾ ਸਾਜ ਸਮਾਨ ਹੈ। ਲੋਕ ਭੋਜਨ ਲਈ ਬੈਠ ਰਹੇ ਹਨ। ੳੁਹ ਵੀ ਬੈਠ ਗਿਆ ਕਿਉਂਕਿ ਭੁੱਖ ਉਸ ਨੂੰ ਵੀ ਬਹੁਤ ਲੱਗੀ ਹੋਈ ਸੀ। ਉਹ ਬਹੁਤ ਦਿਨੋ ਤੋ ਭੁੱਖਾ ਪਿਆਸਾ ਹੀ ਭਟਕ ਰਹਿਆ ਸੀ। ਉਸ ਦੇ ਬੈਠਦੇ ਹੀ ਬਹੁਤ ਤਰ੍ਹਾ ਦੇ ਭੋਜਨਾ ਨਾਲ ਭਰੀ ਹੋਈ ਥਾਲੀ ਉਸ ਦੇ ਸਾਹਮਣੇ ਪਰੋਸ ਦਿੱਤੀ ਗਈ। ਉਸ ਨੇ ਭਰ ਪੇਟ ਰੋਟੀ ਖਾਂਦੀ ਉਸ ਨੂੰ ਇੰਝ ਲੱਗਾ ਕਿ ਜਿਵੇ ਕਿਸੇ ਸਮਰਾਟ ਦਾ ਮਹਿਲ ਹੈ ਤੇ ਭੋਜ ਚਲ ਰਹਿਆ ਹੈ ਅਥਿੱਤੀ ਆ ਜਾ ਰਹੇ ਨੇ ਭੋਜਨ ਦੇ ਬਾਅਦ ਉਹ ਉਠ ਕੇ ਧੰਨਵਾਦ ਦੇਣ ਲੱਗਾ। ਜਿਸ ਆਦਮੀ ਨੇ ਭੋਜਨ ਲਿਆ ਕੇ ਦਿੱਤਾ ਸੀ ਉਹ ਝੁਕ ਕੇ ਉਸ ਨੂੰ ਸਲਾਮ ਕਰਨ ਲੱਗਾ ਪਰ ਉਹ ਆਦਮੀ ਉਸ ਨੂੰ ਭੋਜਨ ਦਾ ਬਿੱਲ ਦੇਣ ਲੱਗਾ ਅਸਲ ਵਿਚ ਉਹ ਇਕ ਹੋਟਲ ਸੀ। ਉਸ ਬਹਿਰੇ ਨੇ ਉਸ ਨੂੰ ਬਿਲ ਦਿੱਤਾ ਕਿ ਪੈਸੇ ਅਦਾ ਕਰੋ ਪਰ ਉਹ ਬਿਲ ਆਪਣੀ ਜੇਬ ਵਿੱਚ ਰਖ ਕੇ ਫਿਰ ਉਸ ਦਾ ਧੰਨਵਾਦ ਕਰਦਾ ਹੈ। ਉਹ ਬਹੁਤ ਖੁਸ਼ ਹੁੰਦਾ ਹੈ ਕਿ ਇਕ ਅਜਨਾਬੀ ਵਿਆਕਤੀ ਨੂੰ ਉਹਨਾ ਨੇ ਐਨਾ ਸਨਮਾਨ ਦਿੱਤਾ ਐਨਾ ਵਧੀਆ ਭੋਜਨ ਦਿੱਤਾ। ਪਰ ਉਹ ਬਹਿਰਾ ਉਸ ਦੀ ਗੱਲ ਸਮਝ ਨਹੀ ਪਾਉਣਾ ਤੇ ਉਸ ਨੂੰ ਫੜ ਕੇ ਮੈਨੇਜਰ ਕੋਲ ਲੈ ਜਾਦਾ ਹੈ।

ਉਹ ਅਜਨਾਬੀ ਆਦਮੀ ਸਮਝਦਾ ਹੈ ਉਹ ਸਮਰਾਟ ਦਾ ਪ੍ਰਤੀਨਿਧੀ ਹੈ ਤੇ ਉਹ ਉਸ ਤੇ ਐਨਾ ਖੁਸ਼ ਹੈ ਕਿ ਉਸ ਨੂੰ ਕਿਸੇ ਵੱਡੇ ਅਧਿਕਾਰੀ ਨਾਲ ਮਿਲਾਉਣ ਲਈ ਲੈ ਆਇਆ ਹੈ। ਮੈਨੇਜਰ ਵੀ ਉਸ ਨੂੰ ਬਿਲ ਚੁਕਾਉਣ ਲਈ ਕਹਿੰਦਾ ਹੈ ਤਦ ਵੀ ਉਹ ਇਹੀ ਸਮਝਦਾ ਹੈ ਕਿ ਇਹ ਉਸ ਦੇ ਧੰਨਵਾਦ ਦਾ ਉਤਰ ਦੇ ਰਹਿਆ ਹੈ। ਫਿਰ ਮੈਨੇਜਰ ਉਸ ਨੂੰ ਅਦਾਲਤ ਵਿਚ ਭੇਜ ਦਿੰਦਾ ਹੈ ਤਦ ਉਹ ਇਹ ਸਮਝਦਾ ਹੈ ਕਿ ਉਹ ਸਮਰਾਟ ਦੇ ਸਾਹਮਣੇ ਮੌਜੂਦ ਹੈ। ਮੈਜਿਸਟ੍ਰੇਟ ਉਸ ਨੂੰ ਬਿਲ ਭਰਣ ਲਈ ਬਹੁਤ ਕਹਿੰਦਾ ਹੈ ਪਰ ਉਸ ਨੂੰ ਪਰਦੇਸੀ ਹੋਣ ਕਰਕੇ ਭਾਸ਼ਾ ਸਮਝ ਨਹੀ ਆਉਦੀ ਤੇ ਉਹ ਬਸ ਧੰਨਵਾਦ ਹੀ ਪਰਗਟ ਕਰੀ ਜਾਦਾ ਹੈ। ਅੰਤ ਮੈਜਿਸਟ੍ਰੇਟ ਹੁਕਮ ਸੁਣਾਉਣਾ ਹੈ ਕਿ ਇਹ ਵਿਅਕਤੀ ਬਹੁਤ ਚਾਲਬਾਜ ਹੈ। ਇਸ ਦਾ ਮੂੰਹ ਕਾਲਾ ਕਰਕੇ ਉਲਟਾ ਗਧੇ ਤੇ ਬੈਠਾ ਕੇ ਪਿੰਡ ਵਿੱਚ ਫੇਰਿਆ ਜਾਵੇ। ਉਸ ਦਾ ਮੂੰਹ ਕਾਲਾ ਕਰਕੇ ਉਸ ਨੂੰ ਪਿੰਡ ਵਿੱਚ ਫੇਰਿਆ ਜਾਦਾ ਹੈ। ਪਰ ਉਹ ਵਿਅਕਤੀ ਇਹ ਸਮਝ ਕੇ ਅਨੰਦਤ ਹੁੰਦਾ ਹੈ ਕਿ ਉਸ ਦਾ ਸਮਰਾਟ ਦੁਆਰਾ ਉਸ ਦੇ ਦੇਸ਼ ਵਿੱਚ ਸਵਾਗਤ ਕੀਤਾ ਜਾ ਰਹਿਆ ਹੈ।
ਭੀੜ ਵਿਚ ਗੁਜਰਦੇ ਹੋਏ ਉਸ ਦੀ ਨਜਰ ਉਸ ਵਿਅਕਤੀ ਤੇ ਪੈਦੇ ਜੋ ਉਸ ਦੇ ਦੇਸ਼ ਦਾ ਹੀ ਹੈ ਤੇ ਉਸ ਨੂੰ ਜਾਣਦਾ ਹੈ ਪਰ ਉਹ ਵਿਅਕਤੀ ਨਜਰ ਬਚਾ ਕੇ ਭੀੜ ਵਿੱਚ ਲੁੱਕ ਜਾਂਦਾ ਹੈ। ਗਧੇ ਤੇ ਸਵਾਰ ਆਦਮੀ ਇਹ ਸਮਝਦਾ ਹੈ ਉਹ ਵਿਅਕਤੀ ਈਰਖਾ ਵਸ ਉਸ ਦੇ ਸਵਾਗਤ ਤੇ ਸੜ ਰਹਿਆ ਹੈ। ਇੰਝ ਉਹ ਮਨ ਹੀ ਮਨ ਵਿੱਚ ਫੁਲਿਆ ਨਹੀ ਸਮਾਉਦਾ।

ਕਰੀਬ ਕਰੀਬ ਹੰਕਾਰ ਤੇ ਸਵਾਰ ਅਸੀ ਸਭ ਇਸੇ ਤਰ੍ਹਾ ਹੀ ਭਰਮਾ ਭੁਲੇਖੇਆ ਵਿਚ ਹੀ ਜੀਉਂਦੇ ਹਾ ਜਿਸ ਦਾ ਜੀਵਨ ਦੇ ਤੱਥਾ ਨਾਲ ਕੋਈ ਸੰਬੰਧ ਨਹੀ ਹੁੰਦਾ ਹੈ ਕਿਉਂਕਿ ਜੀਵਨ ਦੀ ਭਾਸ਼ਾ ਦਾ ਸਾਨੂੰ ਪਤਾ ਹੀ ਨਹੀ ਅਤੇ ਜੋ ਅਸੀ ਹੰਕਾਰ ਦੀ ਭਾਸ਼ਾ ਬੋਲਦੇ ਹਾ ਉਸ ਦਾ ਜੀਵਨ ਨਾਲ ਕਿਤੇ ਵੀ ਕੋਈ ਤਾਲ ਮੇਲ ਨਹੀ ਹੁੰਦਾ ਹੈ।

ਓਸ਼ੋ ।

ਹਿੱਸੇ ਦੇ ਪੈਸੇ

by admin November 6, 2018

ਸੇਠ ਧਨੀ ਰਾਮ ਦੇ ਢਾਬੇ ਤੇ ਭਾਂਡੇ ਧੋ ਰਹੇ ਗਿਆਰਾਂ ਕੁ ਸਾਲ ਦੇ ਬੱਚੇ ਨੂੰ ਵੇਖ ਕੇ ਇਕ ਗੱਡੀ ਰੁਕੀ ਜੋ ਵੇਖਣ ਨੂੰ ਸਰਕਾਰੀ ਲੱਗਦੀ ਸੀ , ਵਿਚੋਂ ਸਿਪਾਹੀ ਨੇ ਉਤਰਦਿਆਂ ਹੀ ਸੇਠ ਨੂੰ ਕਿਹਾ ”ਸੇਠ ਜੀ ਤੁਹਾਨੂੰ ਪਤਾ ਨਹੀਂ ਬਾਲ ਮਜ਼ਦੂਰੀ ਬਹੁਤ ਵੱਡਾ ਜੁਰਮ ਏ ਇਹੀ ਉਮਰ ਬੱਚੇ ਦੀ ਪੜਨ ਲਿਖਣ ਤੇ ਹੱਸਣ ਖੇਡਣ ਦੀ ਹੁੰਦੀ ਐ…ਤੁਸੀਂ ਇਹਨਾਂ ਤੋਂ ਭਾਂਡੇ ਮੰਜਾਈ ਜਾਂਦੇ ੳ …ਚਲੋ ਸਾਹਿਬ ਨਾਲ ਗੱਲ ਕਰੋ ..” ਸੇਠ ਨੇ ਕਾਰ ਵਿੱਚ ਬੈਠੇ ਸਾਹਿਬ ਨਾਲ ਗੱਲਬਾਤ ਕੀਤੀ ….ਕਚਹਿਰੀਆਂ ਦੇ ਚੱਕਰਾਂ ਤੋਂ ਡਰਦਿਆਂ …ਸਮੇਂ ਦੀ ਨਜ਼ਾਕਤ ਸਮਝ ਕੇ ਪਰਦੇ ਜਿਹੇ ਨਾਲ ਕੁਝ ਪੈਸੇ ਸਿਪਾਹੀ ਦੀ ਜੇਬ ਵਿੱਚ ਪਾਏ ਤੇ ਗੱਡੀ ਚਲਦੀ ਬਣੀ …
ਸੇਠ ਨੇ ਬੱਚੇ ਨੂੰ ਦਬਕਾ ਮਾਰਦਿਆਂ ਕਿਹਾ ”ਚੱਲ ਉਏ ਦਫਾ ਹੋ ਜਾ ਤੇਰਾ ਜਾਣਾ ਕੁਝ ਨਹੀਂ ਫਸਾਏਂਗਾ ਮੈਨੂੰ ਐਵੇਂ ”
ਬੱਚਾ ਕਹਿਣ ਲੱਗਾ ”ਠੀਕ ਐ ਬਾਬੂ ਜੀ ਮੇਰਾ ਸਾਬ ਕਰ ਕੇ ਪੈਸੇ ਦੇ ਦਿਉ ਘਰੇ ਅੰਮੀ ਦੀ ਦਵਾਈ ਲੈ ਕੇ ਜਾਣੀ ਏ…”
”ਚੱਲ ਉਏ ਹੈ ਨਹੀਂ ਮੇਰੇ ਕੋਲ ਪੈਸੇ” ..ਇਨਾਂ ਕਹਿ ਕੇ ਢਾਬੇ ਵਿਚੋਂ ਬਾਹਰ ਕਰ ਦਿੱਤਾ ….
ਉੱਚੀ ਉੱਚੀ ਰੋਂਦੇ ਹੋਏ ਬੱਚੇ ਨੂੰ ਇੰਝ ਲੱਗਿਆ ਜਿਵੇਂ ਉਸਦੇ ਹਿੱਸੇ ਦੇ ਪੈਸੇ ”ਗੱਡੀ ਵਾਲਾ ਸਾਹਿਬ ” ਲੈ ਗਿਆ ਜੋ ਉਸ ਦੀ ਪੜ੍ਹਾਈ ਲਿਖਾਈ ਅਤੇ ਹੱਸਣ ਖੇਡਣ ਦੀ ਉਮਰ ਦੀਆਂ ਗੱਲਾਂ ਕਰ ਰਿਹਾ ਸੀ……
-ਗੁਰਪ੍ਰੀਤ ਸਿੰਘ ਸਾਦਿਕ-

ਬਾਲ ਵਿਆਹ

by admin October 26, 2018

ਸਪਨਾ ਤੇ ਰਮਨਾ ਦੋਵੇ ਭੈਣਾਂ  ਹਨ। ਦੋਵੇ ਸਵੇਰੇ ਚਾਰ  ਵਜੇ  ਜਾਗ ਜਾਂਦੀਆਂ  ਹਨ। ਸਵੇਰ ਦੀ ਸੈਰ ਕਰਕੇ ਮਾਂ ਨਾਲ ਕੰਮ  ਕਰਦੀਆਂ ਹਨ। ਰੋਜ ਸਾਫ ਸੁਥਰੀ ਵਰਦੀ ਪਾ ਕੇ ਸਕੂਲ ਜਾਂਦੀਆਂ ਹਨ। ਦੋਵੇ ਭੈਣਾਂ ਦੀਆਂ  ਆਦਤਾਂ  ਇਕੋ ਜਿਹੀਆਂ ਹਨ।
ਸਪਨਾ ਤੇ ਰਮਨਾ ਸਕੂਲ ਜਾਣ  ਲਈ  ਤਿਆਰ  ਹੋਈਆਂ। ਉਨ੍ਹਾਂ  ਦੇ ਪਿਤਾ  ਸ਼ਰਾਬ ਦੇ ਨਸ਼ੇ ਵਿੱਚ ਝੂਮਦੇ  ਆ ਰਹੇ  ਸੀ।  ਸਪਨਾ ਨੇ ਕਿਹਾ “ਪਿਤਾ ਜੀ ਅਸੀਂ  ਸਕੂਲ ਜਾ ਰਹੀਆਂ  ਹਾਂ। ਉਸਦੇ  ਪਿਤਾ  ਜੀ ਨੇ  ਗੁੱਸੇ ਵਿੱਚ ਉਨ੍ਹਾਂ  ਵੱਲ ਦੇਖਿਆ। ਉਹ ਉੱਚੀ ਅਵਾਜ਼  ਵਿੱਚ  ਬੋਲਿਆ’ਸਕੂਲ ਨਹੀਂ  ਜਾਣਾ। “ਸਪਨਾ ਨੇ ਸੋਚਿਆ ਸ਼ਰਾਬ ਦੇ ਨਸ਼ੇ ਵਿੱਚ  ਕਹਿ ਰਹੇ ਹਨ। ਉਸਦੇ ਭਾਣੇ ਨੇ ਉਸਦਾ ਬੈਗ ਖਿਚ ਕੇ ਪਿੱਛੇ ਸੁੱਟਦੇ ਕਿਹਾ”ਸੁਣਿਆ ਨਹੀਂ  ਮੈਂ ਕੀ ਕਿਹਾ, “ਚਲੋ ਅੰਦਰ”।ਸਪਨਾ ਤੇ ਰਮਨਾ ਡਰਦੀਆਂ ਡਰਦੀਆਂ ਕਮਰੇ ਵਿੱਚ  ਚਲੀਆਂ ਗਈਆਂ।
“ਸੁਣ …………..ਮੈਂ ਤੈਨੂੰ  ਦੱਸ ਦੇਵਾਂ ਅੱਜ ਕਲ੍ਹ ਰਿਸ਼ਤੇ ਲੱਭਣੇ ਬੜੇ ਮੁਸ਼ਕਲ ਹਨ। ਸਾਡੇ ਇਕ ਨਹੀਂ  ਦੋ-ਦੋ  ਧੀਆਂ  ਹਨ। ਰੱਬ ਦੀ ਮਹਿਰ ਨਾਲ ਦੋਵਾਂ  ਲਈ ਵਧੀਆ ਰਿਸ਼ਤੇ  ਲੱਭ ਗਏ  ਹਨ।
ਸਪਨਾ ਦੀ ਮਾਂ ਨੇ ਮੁਸਕਰਦੇਾ ਹੋਏ ਕਿਹਾ “ਤੁਸੀਂ  ਫੋਟੋ ਦਿਖਾਓ।
ਤੂੰ ਫੋਟੋ ਕੀ ਦੇਖਣੀ? ਕਲ੍ਹ ਮੁੰਡੇ  ਵਾਲੇ  ਆ ਰਹੇ ਹਨ। ਤੂੰ ਉਨਾਂ ਨੂੰ ਆਪਣੇ  ਸਾਹਮਣੇ  ਦੇਖ ਲੲੀ “ਸਪਨਾ ਦੇ ਪਿਤਾ ਨੇ ਕਿਹਾ।
“ਮੇਰਾ ਮਨ ਕਹਿ ਰਿਹਾ ਹੈ ਰਮਨਾ ਸਪਨਾ ਅਜੇ ਬਹੁਤ ਛੋਟੀਆਂ ਹਨ। ਉਨ੍ਹਾਂ ਦੀ ਉਮਰ   ਪੜ੍ਹਨ ਦੀ ਹੈ। ਸੁਨੀਤਾ ਨੇ ਕਿਹਾ।
ਅਖੇ ਪੜ੍ਹਨ ਦੀ ਉਮਰ ਹੈ। ਬਾਦ ਵਿੱਚ  ਰਿਸ਼ਤੇ ਤੂੰ ਲੱਭੇਗੀ ।ਰਿਸ਼ਤੇ  ਕਿਹੜਾ ਇਵੇਂ ਹੀ ਮਿਲ ਜਾਂਦੇ  ਹਨ।
ਉਨ੍ਹਾਂ ਨੇ ਦੋਨੋ ਲੜਕੀਆਂ ਦੇ ਵਿਆਹ  ਲਈ  ਸੂਟ ਵੀ ਦਿੱਤੇ  ਹਨ। ਦੇਖ………ਦੇਖ ਸਪਨਾ ਦੀ ਮਾਂ ਇਹ ਸੂਟ ਕਿੰਨੇ ਸੋਹਣੇ ਹਨ। ਤੂੰ ਆਪਣੀ  ਜਿੰਦਗੀ ਵਿੱਚ  ਅਜਿਹੇ  ਸੋਹਣੇ ਸੂਟ ਦੇਖੇ ਨਹੀਂ ਹੋਣੇ। ਦੇਖਿਆ ਉਹ ਕਿੰਨੇ ਨੇਕ ਇਨਸਾਨ  ਹਨ।
ਸੁਨੀਤਾ ਥੈਲੇ ਵਿਚ  ਸੂਟ ਪਾਣ ਲੱਗੀ ਤਾਂ ਉਸਦਾ ਹੱਥ ਨੋਟਾਂ ਦੀ ਗੱਠੀ ਉੱਤੇ ਲੱਗਿਆ। “ਸਪਨਾ ਦੇ ਭਾਪੇ ਇਹ ਰੁਪਏ  ਤੇਰੇ ਕੋਲ ਕਿੱਥੋ ਆਏ?
“ਮੈਂ ਕਿਹਾ  ਸਾਡੇ ਕੁੜਮ ਬਹੁਤ ਚੰਗੇ ਇਨਸਾਨ  ਹਨ। ”
‘ਅੱਜ ਦੇ ਜ਼ਮਾਨੇ ਵਿਚ ਇਨੇ ਚੰਗੇ ਇਨਸਾਨ  ਕਿੱਥੇ?
ਹੋਰ ਤੂੰ ਕੀ ਸੋਚਦੀ ਸਾਰੇ ਤੇਰੇ ਵਰਗੇ………..”।
ਅੱਛਾ, ਕਿਹੜੇ ਪਿੰਡ ਕਿਸ ਪਰਿਵਾਰ  ਦੇ ਨਾਲ  ਕੀਤਾ ਹੈ ਰਿਸ਼ਤੇ?
‘ਬਕਾਲੇ ਦੇ ਸੰਧੂਆਂ ਨਾਲ ਕੀਤਾ ਹੈ ਰਿਸ਼ਤਾ।” ਸਪਨਾ ਦੇ ਭਾਪੇ ਨੇ ਬੜੇ ਫਖਰ ਨਾਲ  ਕਿਹਾ।
ਸੁਨੀਤਾ ਬੜੀ ਦੂਰ ਅੰਦੇਸ਼ੀ ਸੀ। ਉਸਨੇ ਪਰਿਵਾਰ ਦਾ ਪਤਾ ਲਗਾਉਣ ਲਾਈ ਪੁਛਿਆ। ਉਹ ਅਜੇ ਸੋਚ ਹੀ ਰਹੀ ਸੀ। ਸਪਨਾ ਦੇ ਭਾਪੇ ਨੇ ਕਿਹਾ “ਮੈਂ ਦੱਸ ਦੇਵਾਂ  ਕਲ੍ਹ ਬਰਾਤ 10ਵਜੇ ਆਵੇਗੀ। ਕੁੜੀਆਂ ਨੂੰ ਤਿਆਰ ਰੱਖੀ। ਬਰਾਤ ਗਿਆਰਾ -ਬਾਰਾਂ ਬੰਦੇ  ਆਉਣੇ।
“ਤੁਸੀਂ  ਇਨੀ ਜਲਦੀ ਕਿਉਂ ਕਰ ਰਹੇ ਹੋ। ”
“ਸਪਨਾ ਦੀ ਮਾਂ ਤੂੰ ਇਨੇ ਸਵਾਲ ਨਾ ਕਰਿਆ ਕਰ। ਤੈਨੂੰ ਜਿਵੇ ਕਿਹਾ ਉਵੇ ਕਰ। “ਸਪਨਾ ਦਾ ਭਾਪਾ ਕਹਿੰਦਾ ਘਰੋ ਬਾਹਰ ਚਲਾ ਗਿਆ।
ਸੁਨੀਤਾ ਨੇ  ਸਵੇਰੇ ਹੀ  ਸਾਰੀਆਂ ਤਿਆਰੀਆਂ  ਕਰ ਲਈਆਂ। ਸਪਨਾ ਤੇ ਰਮਨਾ ਨੂੰ  ਮੁੰਡੇ  ਵਾਲਿਆਂ  ਵੱਲੋਂ  ਭੇਜੇ ਸੂਟ ਪਵਾ ਕੇ ਤਿਅਾਰ ਕਰ ਦਿੱਤਾ। ਉਸਨੇ ਚਾਹ ਪਾਣੀ  ਦਾ ਇਲਜ਼ਾਮ  ਕਰ ਦਿੱਤਾ।
ਸਪਨਾ ਤੇ    ਰਮਨਾ ਦੇ  ਚਿਹਰੇ ਤੇ ਖੁਸ਼ੀ  ਦੀ ਚਮਕ ਨਹੀਂ  ਸੀ। ਫੁੱਲ ਵਰਗੇ  ਮੁਖੜਿਆਂ ਤੇ ਉਦਾਸੀ ਛਾ  ਗਈ  ਸੀ। ਸਾਵਣ ਦੇ ਬੱਦਲਾਂ  ਦੀ ਤਰ੍ਹਾਂ  ਸਪਨਾ ਤੇ ਰਮਨਾ ਦੀਆਂ ਅੱਖਾਂ  ਵਿੱਚੋਂ  ਵੀ ਬੱਦਲ ਵਰਸ ਰਹੇ  ਸਨ। ਸੁਨੀਤਾ ਨੇ  ਸਪਨਾ ਤੇ ਰਮਨਾ ਨੂੰ ਗਲੇ ਲਗਾਉਂਦੇ ਬੜੇ ਪਿਆਰ  ਨਾਲ  ਕਿਹਾ”ਸਾਵਣ ਦੀ ਝੜੀ ਨਾ ਲਗਾਓ। ਮੇਰੀ ਬੇਟੀਓ ਮੇਰੇ ਤੇ ਵਿਸ਼ਵਾਸ  ਕਰੋ। ਮੈਂ  ਪੂਰਾ ਇੰਤਜਾਮ ਕਰ ਦਿੱਤਾ ਹੈ।  ਇਕ ਵਾਰ  ਮੁਸਕਰਾ ਦਿਓ। ”
ਵਾਜੇ ਵੱਜਣ ਦੀ ਧੀਮੀ ਧੀਮੀ ਅਵਾਜ਼ ਹੋਰ ਉੱਚੀ ਹੋ ਗਈ। ਸੁਨੀਤਾ  ਨੂੰ  ਵਾਜੇ ਵੱਜਣ ਦੀ ਆਵਾਜ਼ ਹਥੌੜੇ ਵਾਂਗ ਜਾਪ ਰਹੀ  ਸੀ। ਸੁਨੀਤਾ ਲੜਕਿਆਂ ਨੂੰ  ਦੇਖ ਕੇ ਹੱਕੀ ਬਾਕੀ ਰਹਿ  ਗਈ। ਉਹ ਦੋਵੇਂ ਤਾਂ  ਸਪਨਾ- ਰਮਨਾ ਦੇ ਭਾਪੇ ਦੀ ਉਮਰ ਦੇ ਸਨ। ਉਨ੍ਹਾਂ ਸਪਨਾ ਦੇ ਭਾਪੇ ਨੂੰ  ਬਹੁਤ  ਸਮਝਾਇਆ ਪਰ ਕੋਈ ਅਸਰ ਨਾ ਹੋਇਆ।
“ਸਪਨਾ ਤੇ ਰਮਨਾ ਜੈ-ਮਾਲਾ ਲਈ  ਆ ਜਾਓ। ਸਪਨਾ ਦੇ ਦੇ ਭਾਪੇ ਨੇ  ਕਿਹਾ।
ਹਵਾਈ ਫਾਇਰਿੰਗ ਹੋਈ। ਸਭ ਦਾ ਧਿਆਨ  ਉਸ ਪਾਸੇ  ਗਿਆ। ਪੁਲਿਸ ਪਹੁੰਚ ਚੁੱਕੀ  ਸੀ। ਪੁਲਿਸ ਨੇ ਸਪਨਾ ਦੇ ਭਾਪੇ ਨੂੰ  ਹਿਰਾਸਤ ਵਿੱਚ  ਲੈ ਲਿਆ।
ਵਿਆਹਉਣ ਆਏ ਲੜਕਿਆਂ ਨੇ ਕਿਹਾ ਅਸੀਂ  ਤੀਹ- ਤੀਹ ਹਜ਼ਾਰ ਰੁਪਏ ਦਿੱਤੇ ਹਨ। ਇਸ ਜੁਰਮ ਵਿੱਚ  ਤੁਸੀਂ  ਵੀ ਜੇਲ ਜਾਓਗੇ।  ਪੁਲਿਸ ਨੇ ਉਨ੍ਹਾਂ  ਨੂੰ  ਵੀ  ਹੱਥਕੜੀਆਂ  ਲਗਾ ਦਿੱਤੀਆਂ। ਸਪਨਾ ਦੇ ਭਾਪੇ ਨੇ ਕਿਹਾ  ਬਾਲ ਵਿਆਹ  ਜੁਰਮ ਹੈ। ਮੈਨੂੰ  ਸਮਝ ਆ ਗਈ।ਮੈਨੂੰ  ਮਾਫ ਕਰ ਦਿਉ। ਸੁਨੀਤਾ ਨੇ ਕਿਹਾ  ਮੇਰੇ  ਪਤੀ  ਨੂੰ  ਮਾਫ ਕਰ ਦਿਉ ਤੇ  ਛੱਡ ਦਿਉ।
ਪੁਲਿਸ ਵਾਲਾ ਚੰਗਾ ਸੀ ਉਸਨੇ ਸਪਨਾ ਦੇ ਭਾਪੇੇ ਨੂੰ  ਛੱਡ ਦਿੱਤਾ। ਅਸੀਂ ਮਿਹਨਤ ਕਰਕੇ ਤੁਹਾਨੂੰ   ਪੜਾਵਾਂਗੇ। ਸੁਨੀਤਾ  ਤੇ ਉਸਦੇ ਪਤੀ  ਨੇ ਇਕਸੁਰ ਅਵਾਜ਼  ਵਿੱਚ  ਕਿਹਾ।

ਵੇਸਵਾ – Prostitute

by admin October 18, 2018

ਵੇਸਵਾ ਸ਼ਬਦ ਕਹਿਣਾ ਤਾਂ ਬਹੁਤ ਸੌਖਾ ਪਰ ਇਹ ਸ਼ਬਦ ਕੱਲ੍ਹ ਮੇਰੀ ਜ਼ਿੰਦਗੀ ਦਾ ਕਿੱਸਾ ਬਣ ਕੇ ਰਹਿ ਗਿਆ ।।

ਕਲ ਜਦੋੰ ਟੈਕਸੀ ਚਲਾਉੰਦੇ ਨੂੰ ਇੱਕ ਟਰਿੱਪ ਮਿਲਿਆ ਤਾਂ ਘਰ ਦੇ ਦਿੱਤੇ ਗਏ ਅਡਰੈੱਸ ਅੱਗੇ ਪਹੁੰਚਿਆ ਤਾਂ ਦਸ ਕੁ ਮਿੰਟ ਉੜੀਕਣ ਤੇ ਕੋਈ ਨਾ ਆਇਆ ਤਾਂ ਉੱਥੋ ਜਾਣ ਹੀ ਲੱਗਿਆ ਸੀ ਤਾਂ ਤਿੰਨ ਜਾਣੇ ਇੱਕ ਮੁੰਡਾ ਤੇ ਕੁੜੀ ( ਇੱਕ ਗੋਰੀ ਕੁੜੀ ਤੇ ਬਾਕੀ ਮੁੰਡਾ ਕੁੜੀ ਕੈਨੇਡਾ ਦੇ ਹੋਰ ਕੰਮਿਊਨਟੀ ਦੇ ਪੁਰਾਣੇ ਵਸਨੀਕ ) ਉਸ ਘਰ ਵਿੱਚੋੰ ਬਾਹਰ ਤੁਰੇ ਆਉਂਦੇ ਦਿਖੇ ਤਾਂ ਮੈੰ ਕਾਰ ਰੋਕ ਲਈ ਤੇ ਉਹ ਟੈਕਸੀ ਦੀਆ ਪਿਛਲੀਆ ਬਾਰੀਆੰ ਖੋਲ੍ਹ ਕੇ ਬਹਿ ਗਏ, ਜ਼ਿਉ ਹੀ ਮੈੰ ਗੇਅਰ ਪਾਉਣ ਲੱਗਿਆ ਤਾਂ ਕਿਤੋੰ ਆਵਾਜ਼ ਆਈ “ ਸਤਿ ਸ਼੍ਰੀ ਅਕਾਲ ਜੀ” , ਮੈੰ ਸ਼ੀਸ਼ੇ ਥਾਣੀ ਤਿੰਨ੍ਹਾਂ ਦੇ ਚਿਹਰਿਆੰ ਵੱਲ ਦੇਖਿਆ ਤਾਂ ਤਿੰਨ੍ਹਾਂ ਵਿੱਚੋੰ ਕੋਈ ਵੀ ਪੰਜਾਬੀ ਨਹੀ ਸੀ, ਇੱਕ ਕੁੜੀ ਗੋਰੀ ਦੇ ਦੂਜਾ ਮੁੰਡਾ ਤੇ ਕੁੜੀ ਵੀ ਕੈਨੇਡੀਅਨ ਸਨ ਪਰ ਗੋਰੇ ਨਹੀ, ਮੈੰ ਮਨ ਵਿੱਚ ਸੋਚਿਆ ਕਿ ਇਹਨਾਂ ਨੂੰ ਤਾਂ “ ਸਤਿ ਸ਼੍ਰੀ ਅਕਾਲ ” ਦਾ ਮਤਲਬ ਵੀ ਨਹੀ ਪਤਾ ਹੋਣਾ ਤੇ ਮੈੰ ਗੱਲ ਅਣਸੁਣੀ ਕਰਕੇ ਟੈਕਸੀ ਚਲਾਉਣ ਲੱਗ ਗਿਆ, ਗੋਰੀ ਕੁੜੀ ਤੇ ਮੁੰਡਾ ਰਿਸ਼ਤੇ ਵਿੱਚ ਸਨ ( ਗਰਲਫ੍ਰੈੰਡ-ਬੌਏਫ੍ਰੈੰਡ ) ਤੇ ਉਹਨਾਂ ਦੀਆ ਗੱਲਾਂ ਤੋੰ ਇੰਝ ਲੱਗ ਰਿਹਾ ਸੀ ਜਿਵੇੰ ਆਖਰੀ ਵਾਰ ਮਿਲ ਰਹੇ ਹੋਣ ਤੇ ਕੁੜੀ ਮੁੰਡੇ ਦੀਆੰ ਮਿੰਨਤਾਂ ਕੱਢ ਕਹਿ ਰਹੀ ਸੀ ਮੈਨੂੰ ਛੱਡ ਕੇ ਨਾ ਜਾ, ਤੇ ਆਖਿਰ ਉਹਨਾਂ ਵੱਲੋੰ ਦਿੱਤੇ ਟਿਕਾਣੇ ਤੇ ਮੈੰ ਜ਼ਦੋ ਪਹੁੰਚਿਆੰ ਤਾਂ ਮੁੰਡਾ ਕੁੜੀ ਟੈਕਸੀ ਵਿੱਚੋੰ ਉੱਤਰ ਕੇ ਚਲੇ ਗਏ ਤੇ ਗੋਰੀ ਕੁੜੀ ਰਹਿ ਗਈ, ਮੈੰ ਸ਼ੀਸੇ ਵਿੱਚ ਦੀ ਉਹਦੀਆੰ ਅੱਖਾਂ ਵਿੱਚ ਦੇਖ ਕੇ ਅੰਗ੍ਰੇਜ਼ੀ ਵਿੱਚ ਪੁੱਛਿਆ “ ਵੇਅਰ ਡੂ ਯੂ ਵਾਂਟ ਟੂ ਗੋ” ਤਾਂ ਉਹ ਚੁੱਪ ਰਹੀ ਮੈੰ ਫੇਰ ਪੁੱਛਿਆ “ ਵੇਅਰ ਵੁੱਡ ਯੂ ਲਾਈਕ ਟੂ ਗੋ “ ਤਾਂ ਉਹ ਮੈਨੂੰ ਪੰਜਾਬੀ ਵਿੱਚ ਬੋਲੀ “ ਕਿਵੇੰ ਹੋ ਤੁਸੀ “ ? ਮੈੰ ਦੇਖ ਕੇ ਹੈਰਾਨ ਰਹਿ ਗਿਆ ਤੇ ਮੈ ਉਹਨੂੰ ਫਿਰ ਪੁੱਛਿਆ “ ਆਰ ਯੂ ਸਪੀਕਿੰਗ ਪੰਜਾਬੀ “ ਤਾਂ ਉਹ ਫਿਰ ਪੰਜਾਬੀ ਵਿੱਚ ਕਹਿੰਦੀ ਹਾਂਜ਼ੀ “ ਭਾਈ ਜੀ “ ਤੇ ਇੰਝ ਕਹਿਣ ਤੋੰ ਬਾਅਦ ਹੀ ਉਹਦੀਆ ਅੱਖਾਂ ਹੰਝੂਆੰ ਨਾਲ ਵਗ ਪਈਆ ਤੇ ਉੱਚੀ-ਉੱਚੀ ਰੋਣ ਲੱਗ ਪਈ ਤੇ ਕਹਿੰਦੀ ਤੁਸੀ ਮੇਰੀ ਕਹਾਣੀ ਨੀ ਸੁਣਨਾ ਚਾਹੋਗੇ ਤਾਂ ਮੈੰ ਕਿਹਾ “ ਓਕੇ ਆਈ ਹੈਵ ਨੋ ਪ੍ਰੌਬਲਮ ਟੂ ਲਿਸਨ ਯੂ “ ।

ਫਿਰ ਉਸਨੇ ਮੈਨੂੰ ਇੱਕ ਵਿੰਨੀਪੈੱਗ ਵਿੱਚ ਰਹਿੰਦੇ ਪੰਜਾਬੀ ਮੁੰਡੇ ਦਾ ਨਾਮ ਲੈ ਕੇ ਪੁੱਛਿਆ ਕਿ ਤੁਸੀ ਉਸਨੂੰ ਜਾਣਦੇ ਹੋ ਤਾਂ ਮੈੰ ਕਿਹਾ ਨਹੀ, ਤਾਂ ਉਹ ਕਹਿੰਦੀ ਅਸੀ ਬਹੁਤ ਵਧੀਆ ਖੁਸ਼ ਸੀ ਤੇ ਸਾਡਾ ਵਿਆਹ ਹੋਣਾ ਸੀ ਤੇ ਅਚਾਨਕ ਉਹ ਮੁੰਡਾ ਕਹਿੰਦਾ ਮੈੰ ਤਾਂ ਇੰਡੀਆ ਜਾ ਕੇ ਵਿਆਹ ਕਰਾ ਆਇਆ ਹਾਂ ਤੇ ਮੇਰੀ ਘਰਵਾਲੀ ਕੈਨੇਡਾ ਆ ਚੁੱਕੀ ਹੈ ਤੇ ਉਹ ਮੈਨੂੰ ਛੱਡਣ ਲਈ ਕਹਿਣ ਲੱਗ ਪਿਆ ਤੇ ਨਾਲ ਹੀ ਕਹਿੰਦਾ ਤੂੰ ਪੁਲਿਸ ਕੋਲ ਜਾਕੇ ਮੇਰੇ ਤੇ ਸਰੀਰਕ ਸ਼ੋਸ਼ਣ ( Sexual Assault ) ਦਾ ਕੇਸ ਨਾ ਕਰੀੰ ਮੇਰੀ ਜ਼ਿੰਦਗੀ ਬਰਬਾਦ ਹੋ ਜਾਊਗੀ ਤੇ ਮੈਨੂੰ ਪੁਲਿਸ ਵਾਲੇ ਕੈਨੇਡਾ ਵਿੱਚੋੰ ਡਿਪੋਰਟ ਕਰ ਦੇਣਗੇ ਤੇ ਕਹਿੰਦੀ ਮੈੰ ਇੰਝ ਨਹੀ ਕੀਤਾ ਤੇ ਉਸਨੂੰ ਛੱਡ ਦਿੱਤਾ । ਉਸਤੋੰ ਬਾਅਦ ਉਸਨੇ ਕਿਹਾ ਕਿ ਮੇਰੀ ਜ਼ਿੰਦਗੀ ਨਰਕ ਬਣ ਗਈ, ਫਿਰ ਮੈਨੂੰ ਉਸਨੇ ਇੱਕ ਹੋਰ ਇੰਡੀਅਨ ਮੁੰਡੇ ਦਾ ਨਾਮ ਪੁੱਛਿਆ ਤਾਂ ਮੈ ਕਿਹਾ ਹਾਂ ਮੈਨੂੰ ਪਤਾ ਉਹ ਕੌਣ ਹੈ ਤਾਂ ਫਿਰ ਕਹਿੰਦੀ ਮੈੰ ਉਸਦੇ ਨਾਲ ਕੰਮ ਕਰਦੀ ਰਹੀ ਹਾਂ, ਤਾਂ ਮੈੰ ਪੁੱਛਿਆ ਕਿ ਹੁਣ ਕਿੱਥੇ ਕੰਮ ਕਰਦੇ ਹੋ ਤਾਂ ਜਵਾਬ ਦਿੱਤਾ ਕਿ ਸਟ੍ਰਿੱਪ ਕਲੱਬ ਤੇ ਮੈੰ ਚੁੱਪ ਹੋ ਗਿਆ , ਉਸਦੇ ਕੱਪੜੇ ਵੀ ਉਹੀ ਪਾਏ ਹੋਏ ਸਨ। ਮੈੰ ਕਾਰ ਤੋਰਨ ਲੱਗ ਗਿਆ ਤੇ ਉਹ ਫਿਰ ਰੋਣ ਲੱਗ ਗਈ ਤਾਂ ਕਹਿੰਦੀ ਹੁਣ ਕਿੱਥੇ ਜਾਵਾਂ ਮੈਨੂੰ ਖੁਦ ਨੂੰ ਨਹੀ ਪਤਾ ਜੇਕਰ ਮੈੰ ਘਰੇ ਗਈ ਤਾਂ ਮੈਨੂੰ ਮੇਰੇ ਪਿਉ ਨੇ ਜਾਨੋੰ ਮਾਰ ਦੇਣਾ ਹੈ ਤੇ ਉਹ ਬਹੁਤ ਜ਼ਾਲਿਮ ਇਨਸਾਨ ਹੈ ਤੇ ਉਸਨੇ ਮੇਰੀ ਵੱਡੀ ਭੈਣ ਦਾ ਤਿੰਨ੍ਹ-ਚਾਰ ਵਾਰ ਰੇਪ ਵੀ ਕੀਤਾ ਹੈ ਪਰ ਉਸਨੇ ਮੇਰੇ ਨਾਲ ਕਦੇ ਏਦਾਂ ਤਾਂ ਨਹੀ ਕੀਤਾ ਪਰ ਹੁਣ ਉਹ ਮੇਰੇ ਨਾਲ ਹੀ ਵਿਆਹ ਵਾਲੀ ਜ਼ਿੰਦਗੀ ਬਿਤਾਉਣਾ ਚਾਹੁੰਦਾ ਹੈ ।ਮੈਨੂੰ ਫਿਰ ਪੁੱਛਿਆ ਜੇਕਰ ਤੁਹਾਡੀ ਕੋਈ ਬੇਟੀ ਹੋਵੇ ਤੇ ਉਸਨੂੰ ਤੁਸੀ ਜਾਂ ਕੋਈ ਹੋਰ ਛੂਹੇ ਵੀ ਤਾਂ ਤੁਸੀ ਉਸਨੂੰ ਮਾਰ ਨਹੀ ਦਵੋਗੇ, ਫਿਰ ਕਹਿੰਦੀ ਮੇਰੇ ਪਿਉ ਨੂੰ ਇਸ ਸਭ ਨਾਲ ਕੋਈ ਫਰਕ ਨਹੀ ਪੈੰਦਾ, ਮੈੰ ਉਦਾਸ ਮਨ ਨਾਲ ਕਿਹਾ “ਆਈ ਐੱਮ ਸੌਰੀ” ਤਾਂ ਕਹਿੰਦੀ ਕੋਈ ਨਾ ਮੈੰ ਫਿਰ ਵੀ ਹਜ਼ੇ ਸਭ ਨੂੰ ਪਿਆਰ ਕਰਦੀ ਹਾਂ ਕਿਉੰਕਿ ਬਾਈਬਲ ਸਭ ਨੂੰ ਪਿਆਰ ਕਰਨਾ ਸਿਖਾਉੰਦੀ ਹੈ, ਉਸਦੀਆ ਗੱਲਾਂ ਵਿੱਚੋੰ ਵੀ ਲੱਗ ਰਿਹਾ ਸੀ ਕਿ ਉਹ ਰੱਬ ਵਿੱਚ ਵਿਸ਼ਵਾਸ਼ ਰੱਖਣ ਵਾਲੀ ਕੁੜੀ ਹੈ ਤੇ ਮੈਨੂੰ ਵੀ ਇੱਕ ਵਾਰ ਪੁੱਛਿਆ ਸੀ ਕਿ ਤੁਸੀ ਕਦੇ ਬਾਈਬਲ ਪੜੀ ਹੈ ਤਾਂ ਮੈੰ ਨਹੀੰ ਵਿੱਚ ਜਵਾਬ ਦਿੱਤਾ ਸੀ, ਅੱਗੇ ਜਾਕੇ ਮੈੰ ਫਿਰ ਕਾਰ ਰੋਕ ਲਈ ਤੇ ਪੁੱਛਿਆ “ ਵੇਅਰ ਆਈ ਕੈਨ ਡਰੌਪ ਯੂ “ ਤਾਂ ਕੁਝ ਨਹੀ ਬੋਲੀ, ਉਸੇ ਹੀ ਪਲ ਪੁਲਿਸ ਦੀ ਕਾਰ ਮੇਰੇ ਤੋੰ ਕੁਝ ਦੂਰੀ ਤੇ ਆ ਕੇ ਸਾਈਡ ਤੇ ਰੁਕ ਗਈ, ਮੈਨੂੰ ਲੱਗਿਆ ਟੈਕਸੀ ਦੇਖ ਕੇ ਰੁਕੇ ਨੇ, ਮੈੰ ਪੁਲਿਸ ਵਾਲਿਆ ਨੂੰ ਟੈਕਸੀ ਦੇ ਹਾਈ ਬੀਮ ਵੀ ਮਾਰੇ ਪਰ ਉਹਨਾਂ ਨੂੰ ਪਤਾ ਨਹੀ ਲੱਗਿਆ, ਫਿਰ ਮੈੰ ਟੈਕਸੀ ਦੀ ਛੱਤ ਉੱਪਰ ਲੱਗੀ ਐੰਮਰਜੈਸੀ ਲਾਈਟ ਛੱਡਣ ਹੀ ਲੱਗਿਆ ਸੀ ਕਿ ਉਹ ਆਵਦੇ ਕੰਬਦੇ ਹੱਥਾਂ ਨੂੰ ਘੁੱਟ ਕੇ ਤੇ ਸਿਰ ਨੀਵਾਂ ਕਰ ਰੋਦੀਆੰ ਅੱਖਾਂ ਨਾਲ ਕਹਿੰਦੀ “ ਪਲੀਜ਼ ਡੌੰਟ ਡੂ ਦੈਟ, ਦੇ ਵਿੱਲ ਅਰੈਸਟ ਮੀੰ ਐੰਡ ਆਈ ਡੌੰਟ ਵੰਨਾ ਅਰੈਸਟ ਬਾਏ ਦੈੱਮ ਬਿਕੌਜ਼ ਮਾਈ ਫਾਦਰ ਇਜ਼ ਆ ਕੌਪ(ਪੁਲਿਸ) ” । ਮੈੰ ਇੱਕ ਪਲ ਤਾਂ ਹੈਰਾਨ ਰਹਿ ਗਿਆ ਤੇ ਕੁਝ ਨਾ ਕੀਤਾ ਤੇ ਤੁਰ ਪਿਆ ,ਮੈੰ ਕਾਰ ਫੇਰ ਅੱਗੇ ਤੋਰ ਲਈ ਤਾਂ ਉਹ ਕਹਿੰਦੀ ਮੈਨੂੰ ਮੇਰੇ ਕਜ਼ਨ ਤੇ ਘਰੇ ਡਰੌਪ ਕਰ ਦਵੋ, ਘਰ ਦੇ ਦਰਵਾਜ਼ੇ ਅੱਗੇ ਜਾਕੇ ਕਹਿੰਦੀ “ ਦੇ ਡੌੰਟ ਲਾਈਕ ਮੀੰ” ਉਸਦੇ ਫੋਨ ਕਰਨ ਤੇ ਫੋਨ ਵੀ ਨਾ ਚੁੱਕਿਆ ਤੇ ਉਸਨੇ ਦੋ ਵਾਰ ਕਾਰ ਦੇ ਹਾਰਨ ਵੀ ਮਰਵਾਏ ਪਰ ਕਿਸੇ ਨੇ ਦਰਵਾਜ਼ਾ ਵੀ ਨਾ ਖੋਲਿ੍ਹਆ, ਫਿਰ ਉਹ ਜਾਣ ਹੀ ਲੱਗੀ ਸੀ ਕਿ ਮੈੰ ਪੁੱਛਿਆ “ ਵੱਟਜ਼ ਯੂਅਰ ਨੇਮ, ਤਾਂ ਬਹੁਤ ਹੀ ਨਮ ਅੱਖਾਂ ਨਾਲ ਸਿਰ ਝੁਕਾ ਕਿਹਾ “ Faith of God” ਤੇ ਕੰਬਦੇ ਬੁੱਲ੍ਹਾਂ ਨਾਲ ਕਹਿੰਦੀ “ ਡੂ ਯੂ ਬਲੀਵ, ਆਈ ਐੱਮ ਪਰੈੱਗਨੈਟ” ਇੰਝ ਕਹਿ ਉਹ ਘਰ ਦਾ ਦਰਵਾਜ਼ਾ ਆਪਣੇ ਆਪ ਖੋਲ੍ਹ ਅੰਦਰ ਚਲੀ ਗਈ ਤੇ ਮੈੰ ਉਦਾਸ ਮਨ ਨਾਲ ਆਪਣੇ ਰਾਹ ਪੈ ਗਿਆ ।

ਵੱਡੇ-ਵੱਡੇ ਦੇਸ਼ਾ ਦੀਆ ਗੱਲਾਂ ਤੇ ਇਮਾਰਤੀ ਫੋਟੋਆ ਤਾਂ ਦੁਨੀਆ ਭਰ ਦੇ ਅਖਬਾਰਾਂ ਵਿੱਚ ਛਪ ਜਾਂਦੀਆ ਤੇ ਕਈ ਅਜਿਹੀਆੰ ਕਹਾਣੀਆ ਸੁਣੀਆੰ ਹੋ ਕੇ ਵੀ ਅਣਸੁਣੀਆੰ ਰਹਿ ਜਾਦੀਆੰ ।।

ਸੰਜੋਗੁ ਵਿਜੋਗੁ ਦੁਇ ਕਾਰਿ ਚਲਾਵਹਿ ਲੇਖੇ ਆਵਹਿ ਭਾਗ !

by Bachiter Singh October 15, 2018

ਹੁਸ਼ਿਆਰਪੁਰ ਦੇ ਇਕ ਸੋਹਣੇ ਪਿੰਡ ਵਿਚ ਜੁਨੇਤ ਚੜੀ । ਮਾ ਬਾਪ ਦਾ ਇਕਲੌਤਾ ਪੁੱਤ ਵਿਆਹੁਣ ਗਿਆ ਤੇ ਸੰਜੋਗ ਵੀ ਜਿਵੇਂ ਖੁਦਾ ਨੇ ਬਹਿ ਕੇ ਆਪ ਲਿਖੇ ਹੋਣ । ਜਿੰਨਾ ਉਹ ਆਪ ਸੰੁਦਰ ਨੌਜਵਾਨ ਸੀ ਉਸ ਤੋਂ ਵੀ ਸੋਹਣੀ ਉਹਦੇ ਨਾਲ ਉਹ ਭਾਗਾਂ ਵਾਲੀ ਨੇ ਘਰੇ ਆ ਪੈਰ ਪਾਏ
ਘਰ ਵਿੱਚ ਪਹਿਲਾਂ ਹੀ ਬਹੁਤ ਕੁਝ ਸੀ ਤੇ ਉਹਦੇ ਆਉਣ ਨਾਲ ਬਰਕਤਾਂ ਹੋਰ ਪੈਣ ਲਗੀਆਂ । ਪਿੰਡ ਵਿੱਚ ਹੀ ਹੋਰ ਜ਼ਮੀਨ ਖਰੀਦ ਲਈ ਗਈ ਤੇ ਪੰਜਾਹ ਏਕੜ ਜ਼ਮੀਨ ਵਿੱਚ ਕੁਝ ਅੰਬਾਂ ਦੇ ਬਾਗ਼ ਤੇ ਕੁਝ ਖੇਤੀ ਕਰਨ ਕਰਕੇ ਰੰਗ ਲੱਗੇ ਹੋਏ ਸਨ । ਕੁਦਰਤ ਨੇ ਹੋਰ ਬਖ਼ਸ਼ਿਸ਼ ਕੀਤੀ ਤੇ ਘਰ ਦੋ ਪੁੱਤਰਾਂ ਨੇ ਜਨਮ ਲਿਆ ।
ਹੁਣ ਦੋਨੋ ਪੁੱਤ ਜੁਆਨ ਹੋ ਚੁੱਕੇ ਸੀ । ਵੱਡੇ ਦਾ ਵਿਆਹ ਕਰ ਦਿੱਤਾ ਗਿਆ ਤੇ ਜਿੰਨੀ ਚੰਗੀ ਉਹ ਆਪ ਸੀ ਉਸ ਤੋਂ ਉਲਟ ਉਨੀ ਹੀ ਉਹਦੀ ਨੂੰਹ ਆਈ । ਆਉਂਦੀ ਨੇ ਹੀ ਇਹੋ ਜਿਹਾ ਕਲੇਸ਼ ਪਾਇਆ ਕਿ ਘਰ ਜੰਗ ਦਾ ਖਾੜਾ ਬਣ ਕੇ ਰਹਿ ਗਿਆ ।
ਛੋਟੇ ਪੁੱਤਰ ਨੇ ਲੜਾਈ ਤੋਂ ਦੁਖੀ ਹੋ ਕੇ ਕੈਨੇਡਾ ਦਾ ਰੁਖ ਕਰ ਲਿਆ । ਪਹਿਲਾਂ ਕੁਝ ਸਾਲ ਨੌਕਰੀ ਕੀਤੀ ਤੇ ਫੇਰ ਆਪ ਦਾ ਬਿਜਨਿਸ ਕਰ ਲਿਆ । ਜਦੋਂ ਰੱਬ ਮਿਹਰਬਾਨ ਹੋਵੇ ਉਦੋਂ ਪੂਰਬ ਕੀ ਪੱਛਮ ਕੀ ? ਬਿਜਨਿਸ ਵਿੱਚ ਖ਼ੂਬ ਪੈਸਾ ਕਮਾਇਆ । ਮਾ ਬਾਪ ਨੂੰ ਸੁਖ ਦੇਣ ਲਈ ਕੈਨੇਡਾ ਸੱਦ ਲਿਆ । ਵਿਆਹ ਤੋਂ ਬਾਅਦ ਤਿੰਨ ਬੱਚੇ ਬਾਬੇ ਨਾਲ ਤੇ ਦਾਦੀ ਨਾਲ ਖੇਡਦੇ ਜੁਆਨ ਹੋ ਗਏ ।
ਪਿੰਡ ਤੋਂ ਪਤਾ ਲੱਗਾ ਕਿ ਵੱਡਾ ਨਸ਼ੇ ਕਰਨ ਲੱਗ ਪਿਆ ਹੈ । ਘਰੇ ਉਲਾਦ ਪਹਿਲਾਂ ਹੀ ਨਹੀਂ ਸੀ ਦੂਜਾ ਮਾ ਬਾਪ ਕੈਨੇਡਾ ਜਾ ਵੜੇ । ਜਮੀਨ ਜੋ ਵੰਡਾ ਕੇ ਆਪਦਾ ਹਿੱਸਾ ਲਿਆ ਸੀ ਉਹ ਵਿਕਣੀ ਸ਼ੁਰੂ ਹੋ ਗਈ । ਤੇ ਅਖੀਰ ਉਹਦਾ ਵੱਡਾ ਮੁੰਡਾ ਸਰੀਰ ਤਿਅਾਗ ਗਿਆ
ਹੁਣ ਦੋਨੋ ਮੀਆਂ ਬੀਵੀ ਪਿਛੇ ਮੁੜਨ ਜੋਗੇ ਨਾ ਰਹੇ ਤੇ ਉਹ ਆਪ ਦਾ ਬੁਢਾਪਾ ਛੋਟੇ ਨਾਲ ਹੀ ਕੱਟਣ ਲਈ ਮਜਬੂਰ ਹੋ ਗਏ ।
ਛੋਟੇ ਨੇ ਆਪ ਦੇ ਮਾ ਬਾਪ ਦੀ ਸਹੂਲਤ ਲਈ ਵਧੀਆ ਜ਼ਮੀਨ ਦੇਖ ਕੇ ਵੱਡਾ ਘਰ ਪਾਇਆ
ਹੁਣ ਉਹਦੇ ਆਪ ਦੇ ਤਿੰਨੋਂ ਬੱਚੇ ਜੁਆਨ ਹੋ ਰਹੇ ਸੀ । ਕਮਰੇ ਵੰਡ ਲਏ ਗਏ ਤੇ ਜਦੋਂ ਤੱਕ ਬਾਬੇ ਦੀ ਵਾਰੀ ਆਈ ਉਦੋਂ ਤੱਕ ਕਮਰੇ ਮੱਲੇ ਜਾ ਚੁੱਕੇ ਸੀ ਤੇ ਛੋਟੀ ਨੂੰਹ ਨੂੰ ਪਰਾਈਵੇਸੀ ਜ਼ਿਆਦਾ ਪਿਆਰੀ ਸੀ ਤੇ ਉਹਨਾਂ ਦੋਨਾਂ ਲਈ ਬੇਸਮਿੰਟ ( ਘਰ ਦੇ ਥੱਲੇ ਬਣੇ ਕਮਰੇ ) ਵਿੱਚ ਸੋਫ਼ੇ ਰੱਖ ਦਿੱਤੇ ਗਏ । ਜਿੱਥੇ ਸਟੋਵ ਤੇ ਫ਼ਰਿੱਜ ਵੀ ਰੱਖੀ ਗਈ ਤਾਂ ਕਿ ਉਨਾਂ ਦੇ ਖਾਣ ਪੀਣ ਵਿੱਚ ਤਕਲੀਫ਼ ਨਾ ਹੋਵੇ । ਇਕ ਉਹ ਮੀਟ ਨਹੀਂ ਸੀ ਖਾਂਦੇ । ਜਾਂ ਇਉ ਕਹਿ ਲਉ ਨੂੰਹ ਨੇ ਬਹਾਨੇ ਨਾਲ ਅੱਡ ਕਰ ਦਿੱਤੇ ।
ਹੁਣ ਉਹ ਆਪਦੇ ਪੋਤੇ ਪੋਤੀਆਂ ਨੂੰ ਮਿਲਣ ਲਈ ਵੀ ਉੱਪਰ ਨਹੀਂ ਸੀ ਜਾ ਸਕਦੇ । ਕੈਨੇਡਾ ਦੀ ਸਵਰਗ ਦੀ ਧਰਤੀ ਦਾ ਇਕ ਇਹ ਵੀ ਹਿੱਸਾ ਹੈ ਕਿ ਤੁਸੀ ਬੁਢਾਪੇ ਵਿੱਚ ਕੱਲੇ ਹੋ ਜਾਂਦੇ ਹੋ । ਧੀਆਂ ਪੁੱਤ ਆਪ ਦੇ ਕੰਮਾਂ ਵਿੱਚ ਮਸਤ ਹੁੰਦੇ ਹਨ । ਇਹ ਵੀ ਇਵੇਂ ਆਪ ਦਾ ਜੀਵਨ ਕੱਟ ਰਹੇ ਸੀ ।
ਬਿਜਨਿਸ ਚ ਘਾਟਾ ਪੈਣਾ ਸ਼ੁਰੂ ਹੋ ਗਿਆ । ਵੱਡੇ ਘਰ ਦਾ ਕਰਜ਼ਾ ਮੋੜਨਾ ਔਖਾ ਹੋ ਗਿਆ
ਪੈਸਾ ਜਿਹਦੇ ਕਰਕੇ ਜੋੜ ਹੋਇਆ ਸੀ ਅੱਜ ਉਹੀ ਪੈਸਾ ਵਿਚਕਾਰ ਆਣ ਖੜੋਤਾ ਤੇ ਨੂੰਹ ਪੁੱਤ ਅੱਡ ਅੱਡ ਹੋ ਗਏ । ਨੂੰਹ ਨੇ ਤਿੰਨੇ ਨਿਆਣੇ ਲੈ ਕੇ ਘਰ ਸਾਂਭ ਲਿਆ ਤੇ ਘਰ ਵਾਲੇ ਨੂੰ ਤੇ ਦੋੋਨਾਂ ਸੱਸ ਸਹੁਰੇ ਨਾਲ ਬਾਹਰ ਕੱਢ ਦਿੱਤਾ ।
ਜੋ ਕਦੀ ਜੁਆਨੀ ਵੇਲੇ ਪਿੰਡ ਦਾ ਸ਼ਿੰਗਾਰ ਸੀ ਉਹਨੇ ਵੱਡੇ ਮੁੰਡੇ ਦਾ ਇੰਨਾ ਦੁੱਖ ਨਹੀਂ ਸੀ ਮੰਨਾਇਆ ਜਿੰਨਾ ਛੋਟੇ ਦਾ ਜਿਹਦੇ ਤਿੰਨੇ ਜੁਆਨ ਬੱਚੇ ਨੂੰਹ ਲੈ ਗਈ ਸੀ । ਉਹ ਦਿਨਾਂ ਵਿੱਚ ਹੀ ਆਪ ਦੇ ਸੁਆਸ ਪੂਰੇ ਕਰ ਗਿਆ । ਜਿਹੜੀ ਕਦੀ ਡੋਲੀ ਚੜ ਕੇ ਆਈ ਸੀ ਅੱਜ ਉਹ ਵੀ ਮਗਰੇ ਤੁਰ ਗਈ ਜਿਵੇਂ ਉਹਦਾ ਇਸ ਦੁਨੀਆਂ ਦੇ ਪੇਕੇ ਘਰ ਜੀਅ ਨਾ ਲੱਗਾ ਹੋਵੇ । ਪੁੱਤ ਦੁਨੀਆਂ ਦੀ ਭੀੜ ਵਿੱਚ ਗੁਆਚ ਗਿਆ ।
ਸੰਜੋਗੁ ਵਿਜੋਗੁ ਦੁਇ ਕਾਰਿ ਚਲਾਵਹਿ
ਲੇਖੇ ਆਵਹਿ ਭਾਗ !

  • 1
  • 2
  • 3

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close