Sachian Gallan

Sachian gallan Punjabi Status for WhatsApp, Facebook and Instagram. Morning Punjabi thoughts. Some beautiful thoughts in Punjabi and Punjabi quotes on life.

ਸਾਡੇ ਲਈ ਕਾਹਦਾ ਨਵਾਂ ਸਾਲ ਆ

ਅੱਜ ਵੀ ਸਾਡੇ ਤਾਂ ਦਿੱਲੀਏ ਉਹੀ ਪੁਰਾਣੇ ਸਵਾਲ ਆ

ਸੜਕਾਂ ਤੇ ਰੁਲੀ ਜਾਂਦਾ ਮਹਿਲਾਂ ਵਿੱਚ ਰਹਿਣ ਵਾਲਾ ਜੱਟ

ਇਸਤੋਂ ਮਾੜਾ ਦੱਸ ਕੀ ਹੋਣਾ ਦੇਸ਼ ਦਾ ਹਾਲ ਆ

80-80 ਸਾਲਾਂ ਦੇ ਬਜ਼ੁਰਗ ਠੰਢ ਵਿੱਚ ਠਰੀ ਜਾਂਦੇ ਆ

ਕਾਹਦਾ ਜੈ-ਜਵਾਨ ਜੈ-ਕਿਸਾਨ

ਦੋਹਾਂ ਵਿੱਚ ਪੁੱਤ ਤਾਂ ਪੰਜਾਬ ਦੇ ਹੀ ਮਰੀ ਜਾਂਦੇ ਆ

ਮਾਤਾ ਅਤੇ ਪਿਤਾ ਤੋ ਬਗੈਰ ਦੂਜਾ ਕੋਈ ਨਹੀ..!!

ਜੋ ਸਾਰੀ ਜਿੰਦਗੀ ਤੱਕ ਤੁਹਾਡੇ ਨਾਲ ਰਹੰਦੇ ਨੇ

ਬਾਕੀ ਤਾ ਸਾਰੇ ਸਮਾ ਆਉਣ ਤੇ ਮੋਸਮ ਵਾਂਗੂ ਬਦਲ ਜਾਂਦੇ ਨੇ ….!!!

ਉੱਚਾ ਬੁਰਜ ਲਹੌਰ ਦਾ ਹੇਠ ਵਗੇ ਦਰਿਆ
ਆ ਮਜ਼ਦੂਰਾ ਸ਼ਹਿਰ ਵਾਲਿਆ ਮੈਂ ਤੇਰਾ ਜੱਟ ਭਰਾ
ਤੈਨੂੰ ਲੁੱਟਦੇ ਕਾਰਾਂ ਵਾਲੇ ਮੈਨੂੰ ਪਿੰਡ ਦੇ ਸ਼ਾਹ
ਆਪਾਂ ਦੋਵੇਂ ਰਲ ਚੱਲੀਏ ਸਾਂਝੇ ਦੁਸ਼ਮਣ ਫਾਹ ।
ਪਾਸ਼

ਲਾ ਲੈ ਜ਼ੁਬਾਨ ਦੇ ਉੱਤੇ ਜਿੰਦਰਾ ਨਾਂ ਭੇਤ ਕਿਸੇ ਨੂੰ ਦੱਸੀਂ,
ਮੂੰਹ ਤੇ ਬਣਨ ਦੁਖੀ ਸਾਡੇ ਪਿੱਠ ਤੇ ਕਰਨ ਖੱਸੀ।
ਸਭ ਚੁੱਕੀ ਫਿਰਨ ਲੂਣ ਤੇ ਕਰਦਾਂ ਨਾਂ ਦਰਦ ਕਿਸੇ ਨੂੰ ਦੱਸੀਂ,
ਇਹ ਲਾਵਣ ਮੱਲ੍ਹਮ ਲੂਣ ਦਾ ਰੋਂਦੇ ਨੂੰ ਦੇਖ ਕੇ ਜਾਵਣ ਹੱਸੀਂ।
ਇਹ ਦੁਨੀਆਂ ਐਸੀ ਦੀਪ ਸਿਆਂ ਜੋ ਲਫਜ਼ਾਂ ਨਾਂ ਜਾਵੇ ਡੱਸੀ,
ਲਾ ਲੈ ਜ਼ੁਬਾਨ ਦੇ ਉੱਤੇ ਜਿੰਦਰਾ ਨਾਂ ਭੇਤ ਕਿਸੇ ਨੂੰ ਦੱਸੀਂ।
✍ਦੀਪ ਰਟੈਂਡੀਆ

ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਖਿੜਦੇ ਨਰਮਿਆਂ ਤੋਂ,
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਚਲਦੇ ਬਰਮਿਆਂ ਤੋਂ।
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਕੜਕਦੀਆਂ ਧੁੱਪਾਂ ਤੋਂ,
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਤੂੜੀ ਦਿਆਂ ਕੁੱਪਾਂ ਤੋਂ।
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਨਿੰਮ-ਡੇਕ ਦੀਆਂ ਛਾਵਾਂ ਤੋਂ,
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਚਰਦੀਆਂ ਮੱਝਾਂ-ਗਾਵਾਂ ਤੋਂ।
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਖੇਤਾਂ ਦੀਆਂ ਪਹੀਆਂ ਤੋਂ,
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਚਲਦੀਆਂ ਕਹੀਆਂ ਤੋਂ।
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਚਲਦੇ ਬੋਰਾਂ ਤੋਂ,
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਸਾਡੇ ਪਿੰਡ ਦੇ ਟਿੱਬਿਆਂ ਤੇ ਨੱਚਦੇ ਮੋਰਾਂ ਤੋਂ।
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਲੁਕਦੇ ਖੂਹਾਂ ਤੋਂ,
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਤੜਪਦੀਆਂ ਰੂਹਾਂ ਤੋਂ।
ਹਰਪ੍ਰੀਤ ਜੋਗੇਵਾਲਾ (harpreetjogewala987654@gmail.com)