ਕਿਹੜਾ ਧੀਰ ਬੰਨ੍ਹਾਵੇ ਕਣਕਾਂ ਨੂੰ ਸਹਿਮ ਬੜੇ,
ਚੋਰ-ਲੁਟੇਰੇ ਨਿੱਤ ਵੇਖਣ ਜਦ ਚਾਰ-ਚੁਫੇਰੇ।
Punjabi Shayari
ਇਹ ਕੈਕਟਸ ਹੀ ਜੇਠ ਹਾੜ ਦੀਆਂ ਧੁੱਪਾਂ ਵਿਚ ਫੁੱਲ ਦੇਵੇਗਾ
ਗੁਲਦਾਉਦੀ ਨੇ ਖਿੜਨਾ ਹੁੰਦੈ ਜਾ ਕੇ ਸਬਜ ਬਹਾਰਾਂ ਵਿਚਦੇਵ ਦਰਦ
ਮੈਂ ਕਹਿਨਾ ਵਾਂ ਇਸ ਦੀ ਨੀਂਹ ਮਜ਼ਬੂਤ ਕਰੋ,
ਆਗੂ ਕਹਿੰਦੇ ਮੱਥਾ ਬਦਲਣ ਵਾਲਾ ਏ।
ਬੁਜ਼ਦਿਲ ਨੇ ਉਹ ‘ਬਾਬਾ’ ਜਿਹੜੇ ਕਹਿੰਦੇ ਨੇ,
ਤਕਦੀਰਾਂ ਨੂੰ ਅੱਲ੍ਹਾ ਬਦਲਣ ਵਾਲਾ ਏ।ਬਾਬਾ ਨਜ਼ਮੀ
ਮਰਮਰੀ ਜੰਗਲ ‘ਚ ਸ਼ਾਇਦ ਹੋ ਗਿਆ ਉਹ ਲਾ-ਪਤਾ
ਨਿੱਤ ਜ੍ਹਿਦੀ ਖ਼ਾਤਿਰ ਤੂੰ ਦੀਵੇ ਬਾਲਦਾ ਹੈਂ ਦੋਸਤਾਹਰਚਰਨ
ਕੋਈ ਦਰਿਆ ਜੋ ਮੇਰੀ ਪਿਆਸ ਨੂੰ ਵੀ ਜਾਣਦਾ ਸੀ ਬਸ।
ਕੋਈ ਸ਼ੀਸ਼ਾ ਜੋ ਮੇਰੇ ਅਕਸ ਦੇ ਹੀ ਹਾਣ ਦਾ ਸੀ ਬਸ।
ਮੇਰੀ ਤੇ ਓਸ ਦੀ ਸੀ ਸਾਂਝ ਕਿੰਨੀ ਕੁ ਮੈਂ ਕੀ ਆਖਾਂ,
ਕਿ ਮੋਹਲੇਧਾਰ `ਚੋਂ ਵੀ ਹੰਝ ਨੂੰ ਪਹਿਚਾਣਦਾ ਸੀ ਬਸ।ਸਿਮਰਨ ਅਕਸ
ਚੁੰਮ ਕੇ ਖ਼ਤ ਓਸ ਨੇ ਜਦ ਡਾਕੇ ਪਾਇਆ ਹੋਇਗਾ
ਮਹਿਕਿਆ ਹਰ ਲਫ਼ਜ਼ ਹੋਊ ਮੁਸਕ੍ਰਾਇਆ ਹੋਇਗਾਪ੍ਰੀਤਮ ਪੰਧੇਰ
ਮੇਰੇ ਲਫ਼ਜ਼ਾਂ ਵਿੱਚ ਜੇਕਰ ਜਾਨ ਬਹੁਤ ਹੈ।
ਇਸੇ ਲਈ ਤਾਂ ਸ਼ਹਿਰ ਪ੍ਰੇਸ਼ਾਨ ਬਹੁਤ ਹੈ।ਤਰਸਪਾਲ ਕੌਰ (ਪ੍ਰੋ.).
ਹੋਰ ਉੱਚੀ ਹੋ ਗਈ ਹਰ ਇਕ ਇਮਾਰਤ ਸ਼ਹਿਰ ਦੀ
ਸ਼ਹਿਰ ਦਾ ਹਰ ਆਦਮੀ ਕੁਝ ਹੋਰ ਬੌਣਾ ਹੋ ਗਿਆਹਰਦਿਆਲ ਸਾਗਰ
ਬਹੁਤ ਦੇਰ ਖ਼ੁਦਗਰਜ਼ੀਆਂ ਦੇ ਬੁੱਲ੍ਹਾਂ ਨੇ ਮਾਣਿਆ ਹੈ ਜੋ,
ਬੰਸਰੀ ਦੇ ਛੇਕਾਂ ’ਚੋਂ ਜਾਗਿਆ ਅਵੱਲਾ ਰਾਗ ਹਾਂ ਮੈਂ।ਮੀਤ ਖਟੜਾ (ਡਾ.) .
ਮਚੀ ਹੈ ਸ਼ਾਂਤ ਮਨ ਦੇ ਪਾਣੀਆਂ ਵਿਚ ਇਸ ਤਰ੍ਹਾਂ ਹਲਚਲ
ਕਿਸੇ ਕਮਲੇ ਨੇ ਪੱਥਰ ਝੀਲ ਵਿਚ ਜਿਉਂ ਮਾਰਿਆ ਹੋਵੇਕਰਤਾਰ ਸਿੰਘ ਕਾਲੜਾ
ਜ਼ਿੰਦਗੀ ਹੀ ਬੇਸੁਰੀ ਜੋ ਲੋਕ ਜਿਊਂਦੇ ਨੇ ਹਮੇਸ਼,
ਫਿਰ ਸਮਝ ਆਵੇ ਕਿਵੇਂ ਇਹ ਸ਼ਾਇਰੀ ਦਾ ਕਾਫ਼ੀਆ।ਭੁਪਿੰਦਰ ਸੰਧੂ
ਨਾ ਜਿਉਂਦੇ ਹਾਂ ਨਾ ਮਰਦੇ ਹਾਂ ਮੁਹੱਬਤ ਦੇ ਮਗਰ ਲਗ ਕੇ
ਉਹਨਾਂ ਨੇ ਫੇਰ ਵੀ ਪੁੱਛਿਆ ਕਿ ਤੇਰਾ ਵਿਗੜਿਆ ਕੀ ਹੈਖੁਸ਼ਵੰਤ ਕੰਵਲ