ਗਈ ਸ਼ਾਮ ਦੇ ਧੂੰਏਂ ਓਹਲੇ,
ਸੁਪਨਾ ਕੋਈ ਬਲਦਾ ਏ।
ਜ਼ਿੰਦਗੀ ਦੇ ਅਰਥਾਂ ਨੂੰ ਲੱਭਦਾ,
ਅੰਗਿਆਰਾਂ ’ਤੇ ਚੱਲਦਾ ਏ।
Punjabi Shayari
ਪਹਿਲਾਂ ਧਰਤ ਦਿਲਾਂ ਦੀ ਵੰਡੀ ਜਾਂਦੀ ਹੈ
ਵੰਡੇ ਜਾਂਦੇ ਪਾਣੀ ਫਿਰ ਦਰਿਆਵਾਂ ਦੇਹਰਭਜਨ ਧਰਨਾ
ਕੋਈ ਹਾਲੇ ਵੀ ਦਿਲ ਦੀ ਰਾਖ ਫੋਲੀ ਜਾ ਰਿਹੈ ‘ਮਾਨਵ’ ,
ਬੁਝੇ ਹੋਏ ਸਿਵੇ ‘ਚੋਂ ਇਸ ਨੂੰ ਹੁਣ ਕੀ ਲੱਭਿਆ ਹੋਣੈ।ਮਹਿੰਦਰ ਮਾਨਵ
ਜਦੋਂ ਵੀ ਡੁੱਬਦੀ ਬੇੜੀ, ਤੂਫ਼ਾਨਾਂ ਦਾ ਹੈ ਨਾਂ ਲਗਦਾ
ਮਲਾਹਾਂ ਦੀ ਤਾਂ ਬਦ-ਨੀਤੀ ਹਮੇਸ਼ਾ ਢੱਕੀ ਰਹਿੰਦੀ ਹੈਸੀਮਾਂਪ
ਪਿੰਡ ‘ਚ ਜਾ ਕੇ ਵੀ ਕੀ ਕਰੀਏ,
ਛੂਤ-ਛਾਤ ਨੂੰ ਕਿੱਦਾਂ ਜਰੀਏ।
ਇੱਕ ਜੱਟਾਂ ਦਾ, ਇੱਕ ਦਲਿਤਾਂ ਦਾ,
ਕਿਸ ਖੂਹ ਵਿੱਚੋਂ ਪਾਣੀ ਭਰੀਏ।ਗੁਰਦਿਆਲ ਦਲਾਲ
ਬੀਤੀ ਰਾਤ ਵਿਯੋਗ ਦੀ ਮੈਂ ਤਾਰੇ ਗਿਣ ਗਿਣ ਕੇ
ਅੱਖੀਆਂ ਤਰਸਣ ਦੀਦ ਨੂੰ ਤੂੰ ਸੁਪਨਾ ਬਣ ਕੇ ਆ
ਪਹਿਲ ਪਲੇਠੀ ਪ੍ਰੀਤ ਦਾ ਇਹ ਅਣਗਾਇਆ ਗੀਤ
ਛੇਕਾਂ ਵਿੰਨ੍ਹੀ ਬੰਸਰੀ ਨੂੰ ਆਪਣੇ ਹੋਂਠ ਛੁਹਾਗੁਰਭਜਨ ਗਿੱਲ
ਕੁੱਝ ਤੇ ਭੁੱਖ ਦਾ ਭਰਮ ਵੀ ਰਹਿਣਾ ਚਾਹੀਦੈ,
ਹਾਂਡੀ ਉੱਤੇ ਢੱਕਣ ਤੇ ਵਿੱਚ ਡੋਈ ਰੱਖ ।ਅਫ਼ਜ਼ਲ ਅਹਿਸਨ ਰੰਧਾਵਾ
ਸਿਰ ਤੋਂ ਨੰਗੀ ਪੈਰੋਂ ਵਹਿਣੀ ਕਰ ਕੰਨਾਂ ਤੋਂ ਉੱਚੀ
ਸੁਣਿਆ ਏ ਕਿ ਰਾਤ ਹਿਜ਼ਰ ਦੀ ਏਦਾਂ ਤਾਰਿਆਂ ਲੁੱਟੀਭਾਗ ਸਿੰਘ
ਮਨ-ਮਦਿਰਾ ਦੇ ਜਾਮ ਪਿਆਲੇ,
ਰਹਿੰਦੇ ਊਣੇ-ਊਣੇ ਪਰ,
ਆਬਸ਼ਾਰ ਬਣ ਨੈਣੋਂ ਡਿੱਗਦੇ,
ਜਦ ਤੂੰ ਭਰਦਾ ਬਾਹਵਾਂ ਵਿਚ।ਬਲਵੰਤ ਚਿਰਾਗ
ਘਰ ਦੇ ਵਿਚ ਵੀ ਹਾਜ਼ਰ ਰਹਿਣਾ ਪੌਣਾਂ ਵਿਚ ਵੀ ਘੁਲ ਉਡਣਾ
ਜਿੱਦਾਂ ਫੁੱਲ ਵਿਚ ਖੁਸ਼ਬੂ ਵਸੇ ਘਰ ਵਿਚ ਏਦਾਂ ਵਾਸ ਕਰੀਂਸੁਲੱਖਣ ਸਰਹੱਦੀ
ਦਿਲ ’ਚ ਮੈਂ ਨਾਮ ਸਦਾ ਧੜਕਦਾ ਤੇਰਾ ਰੱਖਿਆ।
ਇਸ ਤਰ੍ਹਾਂ ਖ਼ੁਦ ਨੂੰ ਹਰਿਕ ਹਾਲ ਜਿਊਂਦਾ ਰੱਖਿਆ।ਵਾਹਿਦ
ਰੋਟੀ ਪਾਣੀ ਛਡ ਦੇਂਦੇ ਨੇ ਫ਼ਿਕਰਾਂ ਮਾਰੇ ਨੇਤਾ ਜੀ
ਯੂਰੀਆ ਤੇ ਸੀਮਿੰਟ ਨੇ ਖਾਂਦੇ ਜਾਂ ਫਿਰ ਚਾਰਾ ਚਰਦੇ ਨੇਪ੍ਰੇਮ ਸਿੰਘ ਮਸਤਾਨਾ