ਨੇੜੇ ਢੁਕਣਾ ਨਹੀਂ ਜੇ ਕੋਲ ਬੈਠਣਾ ਨਹੀਂ ਜੇ
ਪਿਆ ਕੋਠੇ ਉੱਤੋਂ ਘਲਦੈਂ ਸਲਾਮ ਕਿਹੜੀ ਗੱਲੋਂ ?
ਤੈਨੂੰ ਤਨੋਂ ਵੀ ਭੁਲਾਇਆ ਤੈਨੂੰ ਮਨੋਂ ਵੀ ਭੁਲਾਇਆ
ਤੇਰੀ ਯਾਦ ਕਰੇ ਤੰਗ ਸੁਬਹ ਸ਼ਾਮ ਕਿਹੜੀ ਗੱਲੋਂ?
Punjabi Shayari
ਉਹਨਾਂ ਦਾ ਵੀ ਤੂੰਈਓਂ ਰੱਬ ਏਂ, ਇਹਦਾ ਅੱਜ ਜਵਾਬ ਤਾਂ ਦੇ,
ਈਦਾਂ ਵਾਲੇ ਦਿਨ ਵੀ ਜਿਹੜੇ ਕਰਨ ਦਿਹਾੜੀ ਜਾਂਦੇ ਨੇ।
ਜਿਹਨਾਂ ਦੇ ਗਲ ਲੀਰਾਂ ਪਈਆਂ, ਉਹਨਾਂ ਵੱਲੇ ਤੱਕਦੇ ਨਈਂ,
ਕਬਰਾਂ ਉੱਤੇ ਤਿੱਲੇ ਜੜੀਆਂ ਚੱਦਰਾਂ ਚਾੜ੍ਹੀ ਜਾਂਦੇ ਨੇ।ਬਾਬਾ ਨਜ਼ਮੀ
ਨਾ ਕੋਈ ਬਰਫ਼ ਦਾ ਘਰ, ਛਾਂ, ਨਦੀ ਹੁਣ ਰਾਸ ਆਉਣੀ
ਤਲੀ ਤੇ ਹਿਜ਼ਰ ਦਾ ਸੂਰਜ ਉਹ ਐਸਾ ਧਰ ਗਿਆ ਹੈਸੁਰਜੀਤ ਪਾਤਰ
ਚੋਰ ਚੌਕੀਦਾਰ ਹੋਏ,
ਖੇਤ ਡਰਨੇ ਚਰ ਗਏ,
ਕੀ ਕਰੇਗਾ ਰਾਮ ਰੱਖਾ,
ਕੀ ਕਰੂ ਕਰਤਾਰ ਹੁਣ।ਆਤਮਾ ਰਾਮ ਰੰਜਨ
ਪੰਛੀ ਦਾ ਦਿਲ ਕੰਬੇ ਤੇਰਾ ਹੱਥ ਕੰਬੇ
ਤੈਥੋਂ ਲਗਣਾ ਨਹੀਂ ਨਿਸ਼ਾਨਾ ਛੱਡ ਪਰ੍ਹੇ
ਤੈਥੋਂ ਨਈਂ ਉਠਣੇ ਇਹ ਅੱਖਰ ਹੰਝੂਆਂ ਦੇ
ਰਹਿਣ ਦੇ ਤੂੰ ਵੱਡਿਆ ਵਿਦਵਾਨਾ ਛੱਡ ਪਰ੍ਹੇ
ਰੁੱਤ ਲਹੂ ਪੀਣੀ ਤੇ ਅੰਬਰ ਜ਼ਹਿਰੀਲੇ,
ਇਸ ਮੌਸਮ ਵੀ ਬੁਲਬੁਲ ਤੀਲੇ ਜੋੜ ਰਹੀ।ਤਰਲੋਚਨ ਮੀਰ
ਜੇ ਹੈ ਸਬਰ ਧਰਤੀ, ਤਾਂ ਧਰਤੀ ਦੀ ਹਿੱਕ ਵਿਚ
ਹੈ ਇਕ ਜਲਜਲਾ ਵੀ ਜੋ ਵਿਸ ਘੋਲਦਾ ਹੈ
ਜੇ ਉਡਣੈ ਤਾਂ ਫਿਰ ਤੋੜਨਾ ਹੀ ਪਵੇਗਾ
ਭਲਾ ਕੌਣ ਪਿੰਜਰੇ ਦਾ ਦਰ ਖੋਲ੍ਹਦਾ ਹੈਰਾਬਿੰਦਰ ਮਸਰੂਰ
ਭਲਾਂ ਤੇਰੀ ਮੇਰੀ ਮੁਹੱਬਤ ਤੋਂ ਵਧ ਕੇ,
ਕਿਸ ਕੰਮ ਨੇ ਇਹ ਧਨ-ਦੌਲਤ ਦੇ ਗੇੜੇ।ਤਰਸਪਾਲ ਕੌਰ (ਪ੍ਰੋ.)
ਤੜਪਦੀ ਲਾਸ਼ ਹੈ ਹਾਲੇ ਉਹ ਫਟ ਇਕ ਹੋਰ ਲਾ ਦੇਵੇ
ਮਿਰੇ ਨਾਦਾਨ ਕਾਤਿਲ ਨੂੰ ਮੇਰਾ ਪੈਗਾਮ ਦੇ ਦੇਣਾਸੁਖਵਿੰਦਰ ਅੰਮ੍ਰਿਤ
ਮਨ ਦਾ ਬਲ, ਧਨ ਦੇ ਬਲ ਤੋਂ ਕਿਤੇ ਪ੍ਰਬਲ ਹੁੰਦੈ,
ਜੇਤੂ ਸਿਕੰਦਰ ਕੋਈ ਬਾਹੁਬਲ ਅਜ਼ਮਾ ਕੇ ਵੇਖੇ।ਮੀਤ ਖਟੜਾ (ਡਾ.)
ਦੌੜ ਰਿਹਾ ਸਾਂ, ਹੌਲੀ ਹੋਇਆਂ, ਫਿਰ ਤੁਰਿਆਂ, ਪਰ ਹੁਣ
ਜਿਸ ਮਿੱਟੀ ਵਿਚ ਰਲਣਾ ਉਸ ਤੋਂ ਪੁਛ ਪੁਛ ਪੈਰ ਧਰਾਂਸੁਰਿੰਦਰ ਸੀਹਰਾ
ਹੋਣੀਆਂ-ਅਣਹੋਣੀਆਂ ਵਿੱਚ ਤੂੰ ਅਜੇ ਫਸਿਆ ਪਿਐਂ,
ਪਰ ਅਸੀਂ ਹੁਣ ਤੁਰ ਪਏ ਹਾਂ ਸੂਰਜਾਂ ਦੀ ਭਾਲ ਵਿੱਚ।ਭੁਪਿੰਦਰ ਸੰਧੂ