ਅਸਾਨੂੰ ਆਪਣੇ ਹੀ ਘਰ ਦੇ ਚਾਨਣ ਦੀ ਰਹੀ ਚਿੰਤਾ,
ਤੇ ਧਰਤੀ ਦੇ ਇਹ ਕਣ ਕਣ ਲਈ ਸਦਾ ਹੀ ਭਟਕਿਆ ਸੁਰਜ।
Punjabi Shayari
ਤੇਰਾ ਰੂਪ ਉਧਾਰਾ ਲੈ ਕੇ ਗ਼ਜ਼ਲਾਂ ਲੀਕ ਰਿਹਾ ਵਾਂ
ਮਗਵਾਂ ਸੂਟ ਜਿਵੇਂ ਕੋਈ ਪਾ ਕੇ ਇੰਟਰਵਿਊ ਲਈ ਜਾਵੇਸੁਰਜੀਤ ਸਖੀ
ਸਮਿਆਂ ਦੇ ਪਾਣੀ ਵਿੱਚ ਭਿੱਜ ਕੇ ਕਿਧਰੇ ਇਹ ਗਲ ਹੀ ਨਾ ਜਾਵਣ,
ਬੰਦ ਪਏ ਦਰਵਾਜ਼ੇ ਤਰਸਣ ਏਹਨਾਂ ਉੱਤੇ ਦਸਤਕ ਲਿਖਦੇ।ਸੁਰਿੰਦਰ ਸੋਹਲ
ਮਰ ਗਿਆ ਤਨਵੀਰ ਹੋਈ ਨਾ ਕਿਸੇ ਨੂੰ ਵੀ ਖ਼ਬਰ
ਨਾਲ ਦੇ ਕਮਰੇ ‘ਚ ਓਵੇਂ ਰੇਡੀਉ ਵੱਜਦਾ ਰਿਹਾਸੁਰਜੀਤ ਸਖੀ
ਜਿਸ ਯਾਰ ਨੂੰ ਤੂੰ ਮਿਲਣੈ ਪਰਲੇ ਕਿਨਾਰੇ ਹੈ ਉਹ,
ਇਸ ਅੰਗ ਦੇ ਦਰਿਆ ‘ਚੋਂ ਤਰ ਕੇ ਤਾਂ ਗੁਜ਼ਰ ਪਹਿਲਾਂ।ਦੀਪਕ ਜੈਤੋਈ
ਆਮ ਇਨਸਾਨ ਹਾਂ ਮੈਂ ਸਿਕੰਦਰ ਨਹੀਂ
ਨਾ ਸੀ ਦੁਨੀਆ ਨੂੰ ਜਿੱਤਣ ਦੀ ਖਾਹਿਸ਼ ਕੋਈ
ਇਹ ਜ਼ਮਾਨਾ ਤਾਂ ਐਵੇਂ ਫ਼ਤਹ ਹੋ ਗਿਆ
ਸਿਰਫ਼ ਤੈਨੂੰ ਫਤਹ ਕਰਦਿਆਂ ਕਰਦਿਆਂਜਗਤਾਰ
ਦੇਣ ਆਇਆ ਢਾਰਸਾਂ ਉਹ ਆਪ ਹੀ ਸੀ ਰੋ ਪਿਆ।
ਆਇਆ ਸੀ ਬਣ ਕੇ ਗਾਹਕ ਜੋ ਨੀਲਾਮ ਖ਼ੁਦ ਹੀ ਹੋ ਗਿਆ।ਸੁੱਚਾ ਸਿੰਘ ਰੰਧਾਵਾ
ਦਿਨ ਸਮੇਂ ਸਖੀਆਂ ‘ਚ ਅਕਸਰ ਦੇਵਤਾ ਜਿਸ ਨੂੰ ਕਹੇ
ਰਾਤ ਨੂੰ ਚਾਹੁੰਦੀ ਹੈ ਉਹ ਘੋੜਾ ਸਦਾ ਬਣਿਆ ਰਹੇਸੁਖਵਿੰਦਰ ਅੰਮ੍ਰਿਤ
ਕਦੇ ਨਜ਼ਦੀਕ ਆ ਬਹਿੰਦੇ ਕਦੇ ਉਹ ਦੂਰ ਰਹਿੰਦੇ ਨੇ।
ਗ਼ਜ਼ਲ ਦੇ ਸ਼ਿਅਰ ਆਪਣੇ ਆਪ ਵਿੱਚ ਮਸ਼ਰੂਰ ਰਹਿੰਦੇ ਨੇ।ਦਵਿੰਦਰ ਪ੍ਰੀਤ
ਕੋਈ ਵੀ ਨਾਮ ਦੇ ਇਸ ਨੂੰ ਕੋਈ ਵੀ ਅਰਥ ਕਰ ਇਸਦਾ
ਮਿਰੀ ਰੰਗੀਨ ਚੁੰਨੀ ਅਜ ਤੇਰੀ ਦਸਤਾਰ ਤਕ ਆਈਸੁਖਵਿੰਦਰ ਅੰਮ੍ਰਿਤ
ਸ਼ਹਿਰ ‘ਚ ਜਾ ਕੇ ਪਿੰਡ ਦਾ ਰਸਤਾ ਭੁੱਲਿਆ ਏ,
ਉਹਦਾ ਰਸਤਾ ਬੈਠਾ ਕੱਲ੍ਹ ਦਾ ਵੇਖ ਰਿਹਾਂ।ਅਨਵਰ ਉਦਾਸ (ਪਾਕਿਸਤਾਨ)
ਖ਼ਤ ਵਿਚ ਹੀ ਕਿਧਰੇ ਲਿਖਿਆ ਕਰ ਕੀ ਹਾਲ ਹੈ ਕੀ ਚਾਲ ਹੈ
ਜਿਸ ਹਿੱਕ ‘ਤੇ ਸੀ ਲਾਕੱਟ ਲਟਕਦਾ ਉਸ ਹਿੱਕ ਦਾ ਹੁਣ ਕੀ ਹਾਲ ਹੈਡਾ. ਗੁਰਚਰਨ ਸਿੰਘ