ਕੌਣ ਜਾਣੇ, ਕੌਣ ਬੁੱਝੇ , ਕਿਸ ਨੂੰ ਸੀ ਐਨਾ ਪਤਾ,
ਹੌਲੀ-ਹੌਲੀ ਰਾਹਾਂ ਨੇ ਹੀ ਨਿਗਲ ਜਾਣੈ ਕਾਫ਼ਲਾ।
Punjabi Shayari
ਜਿਹੜਾ ਛਿਣ ਲੰਘ ਜਾਂਦੈ ਉਹ ਕਦੇ ਆਪਣਾ ਨਹੀਂ ਹੁੰਦਾ
ਕਿ ਉਡਦੇ ਪੰਛੀਆਂ ਦਾ ਧਰਤ ਤੇ ਸਾਇਆ ਨਹੀਂ ਹੁੰਦਾ
ਹਵਾ ਦੀ ਸਰਸਰਾਹਟ ਕਦ ਰੁਕੀ ਹੈ ਇਕ ਬਿੰਦੁ ਤੇ
ਮਹਿਕ ਤੇ ਰੰਗ ਉੱਤੇ ਵਕਤ ਦਾ ਪਹਿਰਾ ਨਹੀਂ ਹੁੰਦਾਕੰਵਰ ਚੌਹਾਨ
ਜਿਸ ਵਿੱਚ ਗੋਤੇ ਖਾ ਕੇ ਤੇਰੇ ਵੱਲ ਆਵਾਂ,
ਦਿਲ ਆਪਣੇ ਨੂੰ ਸੋਹਣੀ ਲਈ ਝਨਾਂ ਲਿਖ ਦੇ।ਕੁਲਵਿੰਦਰ ਕੌਰ ਕਿਰਨ
ਲੰਮੀ ਔੜ ਉਦਾਸੀ ਪਤਝੜ ਠੱਕਾ ਤੇ ਕੋਰਾ ਵੀ ਹੈ
ਇਸ ਮੌਸਮ ਵਿਚ ਸੂਲੀ ਚੜ੍ਹਿਆ ਇਕ ਸੂਰਜ ਮੇਰਾ ਵੀ ਹੈ
ਤੀਹਵੇਂ ਸਾਲ ਤੋਂ ਪਿਛੋਂ ਮੈਨੂੰ ਲਗਦਾ ਹੈ ਇਕਤਾਲੀਵਾਂ
ਇਹ ਸਨਮਾਨ ਮਿਲਣ ਵਿਚ ਤੇਰੇ ਗ਼ਮ ਦਾ ਕੁਝ ਹਿੱਸਾ ਵੀ ਹੈਰਣਧੀਰ ਸਿੰਘ ਚੰਦ
ਭੌਰਿਆਂ ਤੇ ਫੁੱਲਾਂ ਨੂੰ ਹੋਣੀ ਸੀ ਕਿੱਥੋਂ ਨਸੀਬ,
ਮਹਿਕ ਨੂੰ ਤਾਂ ਲਾਲਚੀ ਸੌਦਾਗਰਾਂ ਨੇ ਖਾ ਲਿਆ।ਰਾਜਦੀਪ ਸਿੰਘ ਤੁਰ
ਉਸ ਸ਼ਖ਼ਸ ਦਾ ਜੀਣਾ ਕੀ ਉਸ ਸ਼ਖ਼ਸ ਦਾ ਮਰਨਾ ਕੀ
ਜੋ ਜੀਣ ਤੋਂ ਪਹਿਲਾਂ ਹੀ ਸੌ ਵਾਰ ਮਰੀ ਜਾਵੇਤਰਲੋਕ ਸਿੰਘ ਅਨੰਦ
ਤੇਰੀਆਂ ਲਹਿਰਾਂ ’ਚ ਸਭ ਕੁਝ ਵਹਿ ਗਿਆ।
ਰੇਤ ਦਾ ਇਕ ਘਰ ਸੀ ਉਹ ਵੀ ਢਹਿ ਗਿਆ।ਸੁਖਵਿੰਦਰ ਅੰਮ੍ਰਿਤ
ਡੁਬਿਆ ਰਿਹਾ ਸਾਂ ਇਸ ਕਦਰ ਤੇਰੇ ਖ਼ਿਆਲ ਵਿਚ
ਮਿਸ਼ਰੀ ਦੀ ਥਾਂ ‘ਤੇ ਬੰਨ੍ਹ ਲਿਆ ਪਾਣੀ ਰੁਮਾਲ ਵਿਚਕ੍ਰਿਸ਼ਨ ਸੋਜ਼
ਡਿਗਦੇ ਪੱਤੇ ਟੁੱਟਦੇ ਤਾਰੇ ਕਿੱਧਰ ਜਾਣ।
ਵਖਤਾਂ ਮਾਰੇ ਬੁੱਢੇ ਵਾਰੇ ਕਿੱਧਰ ਜਾਣ।ਤ੍ਰੈਲੋਚਨ ਲੋਚੀ
ਤੁਸੀਂ ਵਾਂਗ ਝਖੜਾਂ ਮਿਲੇ ਕੀ ਕੀ ਨਾ ਕਹਿ ਗਏ
ਬੁੱਤਾਂ ਦੇ ਵਾਂਗ ਚੁੱਪ ਅਸੀਂ ਕੀ ਕੀ ਨਾ ਸਹਿ ਗਏ
ਕਾਗਜ਼ ਦੇ ਫੁੱਲ ਸਾਂ ਅਸੀਂ ਮਹਿਕਣਾ ਕੀ ਸੀ,
ਖ਼ੁਦ ਅਸੀਂ ਆਪਣੀ ਊਣ ਤੋਂ ਡਰੇ, ਸਹਿਮੇ, ਤੇ ਢਹਿ ਗਏਕ੍ਰਿਸ਼ਨ ਸੋਜ਼
ਜਿਸ ਦਿਨ ਵੀ ਮੇਲ ਹੋਇਆ ਆਖਾਂਗੇ ‘ਨੂਰ’ ਉਸ ਨੂੰ,
ਇਸ ਵਾਰ ਫ਼ੈਸਲੇ ‘ਤੇ ਸੱਚ-ਝੂਠ ਨੂੰ ਨਿਤਾਰੇ।ਨੂਰ ਮੁਹੰਮਦ ਨੂਰ
ਚਾਨਣ ਵਿਚ ਮਹਿਕੀਆਂ ਰਾਤਾਂ ਨੂੰ ਐਵੇਂ ਨਾ ਰਾਤੀਂ ਘੁੰਮਿਆ ਕਰੋ
ਉਸ ਵੇਲੇ ਪਾਕ ਫਰਿਸ਼ਤਿਆਂ ਦੇ ਖ਼ਿਆਲਾਤ ਮੁਨਾਸਬ ਨਹੀਂ ਹੁੰਦੇਤਾਰਾ ਸਿੰਘ