ਸੁਭਾਗ ਨਾਲ ਇੱਕ ਉੱਭਰ ਰਿਹਾ ਲੇਖਕ ਮੰਤਰੀ ਬਣ ਗਿਆ। ‘‘ਯਾਰ ਵਧਾਈਆਂ ਇੱਕ ਲੇਖਕ ਤੇ ਉਹ ਵੀ ਮੰਤਰੀ ਉਹਦੇ ਇੱਕ ਦੋਸਤ ਨੇ ਕਿਹਾ। “ਕਦੀ ਲੇਖਕ ਵੀ ਮੰਤਰੀ ਬਣ ਸਕਦੈ ਅਸੀਂ ਤਾਂ ਅਜੇ ਤੱਕ ਸੋਚਿਆ ਵੀ ਨੀ ਸੀ।” ਦੂਜੇ ਦੋਸਤ ਨੇ ਕਿਹਾ। “ਮੈਨੂੰ ਸਮਝ ਨੀ ਆਂਦੀ ਤੁਸੀਂ ਮੈਨੂੰ ਲੇਖਕ ਕਿਉਂ ਕਹਿ ਰਹੇ ਓ ? ਵੇਖੋ ਅਜੇ ਤੱਕ ਮੇਰੀ ਕੋਈ ਵੀ ਰਚਨਾ ਇਕ ਵਾਰੀ ਵੀ ਨਹੀਂ ਛਪੀ ਤੁਸੀਂ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਅਖੀਰ ਇਕ ਦਿਨ ਮੈਂ ਉਨ੍ਹਾਂ ਨੂੰ ਪੁੱਛ ਹੀ ਲਿਆ, ਕੀ ਗੱਲ ਅੱਜ ਕੱਲ ਤੁਸੀਂ ਬੜੀ ਪੀਣ ਲੱਗ ਪਏ ਹੋ? ਕੀ ਕਰਾਂ?’ ਉਨ੍ਹਾਂ ਨੇ ਆਪਣੀ ਥੱਕੀ ਹੋਈ ਅਵਾਜ਼ ਨੂੰ ਲੜਖੜਾਉਣ ਤੋਂ ਰੋਕਦਿਆਂ ਹੋਇਆਂ ਕਿਹਾ, ਜਦ ਦੀ ਪਾਰਟੀ ਨੇ ਨਸ਼ਾਬੰਦੀ ਅਭਿਯਾਨ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਹੈ, ਤਦ ਤੋਂ ਦਿਨ ਰਾਤ ਕੰਮ ਕਰ-ਕਰ ਕੇ ਥੱਕ-ਟੁੱਟ ਜਾਈਦਾ ਐ। ਬਸ ਥਕੌਣ ਮਿਟਾਉਣ ਲਈ ਹੀ ਦੋ ਘੁੱਟ ਲਾ ਲਈਦੀ ਹੈ, ਹੋਰ …
-
ਮਾਸਟਰ ਨੇ ਮੇਜ਼ ਤੇ ਲੱਤਾਂ ਰੱਖੀਆਂ ਤੇ ਕੁਰਸੀ ਨਾਲ ਢੋਹ ਲਗਾ ਕੇ ਇਕੱਲੇ ਇਕੱਲੇ ਬੱਚੇ ਨੂੰ ਕੋਲ ਬੁਲਾਉਣਾ ਸ਼ੁਰੂ ਕੀਤਾ। “ਅੱਛਾ ਤੂੰ ਕੱਲ੍ਹ ਘਰ ਜਾ ਕੇ ਕੰਮ ਕੀਤੈ?” ਪਹਿਲੇ ਬੱਚੇ ਨੂੰ ਮਾਸਟਰ ਨੇ ਪੁੱਛਿਆ। “ਮੈਂ ਜਦੋਂ ਘਰ ਪੁੱਜਾ ਤਾਂ ਮੇਰੀ ਮਾਂ ਨੇ ਮੈਨੂੰ ਖੇਤ ‘ਚੋਂ ਮੂਲੀਆਂ ਤੇ ਗਾਜਰਾਂ ਲੈਣ ਭੇਜ ਦਿੱਤਾ।” “ਅੱਛਾ ਤੂੰ ਕੱਲ੍ਹ ਕੀ ਕੀਤਾ ਸੀ ਘਰ ਜਾਕੇ?” “ਜੀ ਮੈਂ ਤਾਂ ਪਹਾੜੇ ਯਾਦ ਕੀਤੇ …
-
“ਓਏ ਅਸੀਂ ਕਿਸੇ ਦੇ ਗੁਲਾਮ ਥੋੜੇ ਆਂ, ਅਪਣਾ ਕਮਾ ਖਾਂਦੇ ਆਂ, ਉਹ ਰਾਜਾ ਹੋਊ ਤਾਂ ਅਪਣੀ ਰਿਆਸਤ ਦਾ। ਜਾਹ ਕੋਈ ਮਾਲੀਆ ਲਗਾਣ ਨਹੀਂ ਦੇਣਾ ਦੂਣਾ, ਨਹੀਂ ਭਰਦੇ ਜ਼ੁਰਮਾਨਾ, ਨੱਸ ਜਾਓ ਇੱਥੋਂ ਜਾਨਾਂ ਬਚਾਕੇ ਨਹੀਂ ਤਾਂ ਮੌਰਾਂ ਸੇਕ ਦੇਣਗੇ ਸਾਡੇ ਆਦਮੀ।” ਤੀਸਰੀ ਵਾਰ ਵੀ ਕਰਿੰਦੇ ਝਾੜ ਖਾ ਨਾਕਾਮ ਮੁੜਨ ਲਈ ਮਜ਼ਬੂਰ ਹੋ ਗਏ। ਰਾਜੇ ਨੂੰ ਪਤਾ ਲੱਗਾ ਤਾਂ ਉਹ ਪਰੇਸ਼ਾਨ ਹੋ ਗਿਆ। ਮੁੱਠੀ ਭਰ ਆਦਮੀ ਉਸਤੋਂ …
-
ਕੱਪ ਅਜੇ ਬੁੱਲਾਂ ਤੱਕ ਪਹੁੰਚਿਆ ਵੀ ਨਹੀਂ ਸੀ ਕਿ ਧੌਣ ਪਿੱਛੇ ਠੰਡੀ ਨਾਲ ਦੇ ਸਪਰਸ਼ ਨੇ ਮੇਰਾ ਆਪਾ ਕੰਬਾ ਦਿੱਤਾ। ਦਿਲ ਹੀ ਦਿਲ ਪਛਤਾ ਰਿਹਾ ਸਾਂ ਕਿ ਇੱਥੇ ਚਾਹ ਪੀਣ ਲਈ ਰੁਕਣਾ ਨਹੀਂ ਸੀ ਚਾਹੀਦਾ। ਸਕੂਟਰ, ਘੜੀ, ਮੁੰਦਰੀ, ਕੈਸ਼ ਸਭ ਕੁਝ ਖੋਹ ਲਿਆ ਜਾਵੇਗਾ ਤੇ ਸ਼ਾਇਦ ਕੱਪੜੇ ਵੀ। ਦੁਕਾਨਦਾਰ ਹੱਥ ਜੋੜੀ ਖੜਾ ਸੀ ਤੇ ਉਸ ਵਲ ਵੇਖ ਹੱਥ ਵਿਚਲੇ ਕੱਪ ‘ਚੋਂ ਕੁੱਝ ਛਿੱਟਾਂ ਕਪੜਿਆਂ ਤੇ …
-
ਦਰਵਾਜ਼ੇ ਕੋਲ ਪਹੁੰਚੀ ਹੀ ਸੀ ਕਿ ਟਿਕਟ-ਚੈਕਰ ਨੇ ਟੋਕਿਆ ‘ਟਿਕਟ ਪਲੀਜ਼! ਭੀੜ ਤੋਂ ਥੋੜੀ ਅਲੱਗ ਹੋਕੇ ਬੜੀ ਸਹਿਜਤਾ ਨਾਲ ਮੈਂ ਆਪਣਾ ‘ਵੈਨਿਟੀ-ਬੈਗ’ ਖੋਲਿਆ। ਦੇਖਿਆ, ਮੇਰਾ ਛੋਟਾ ਪਰਸ ਜਿਸ ਵਿਚ ਰੁਪਏ-ਪੈਸੇ ਤੇ ਟਿਕਟ ਪਈ ਸੀ ਗੁੰਮ ਸੀ। ਚਿਹਰਾ ਫਕ ਹੋ ਗਿਆ। ਝੱਟ ਸਮਝ ਗਈ ਕਿ ਮਾਮਲਾ ਕੀ ਹੈ ਪਰਸ ਉਡਾ ਲਿਆ ਗਿਆ ਸੀ ਪਰ ਤਾਂ ਵੀ ਮਨ ਨੂੰ ਤਸੱਲੀ ਨਹੀਂ ਸੀ ਹੋ ਰਹੀ ਗਲੀਆਂ ਬੈਗ ਦੇ …
-
ਤੈਨੂੰ ਕੱਲ ਸਮਝਾਇਆ ਨੀਂ ਉਇ ਇਹ ਸੁਆਲ? ਫੇਰ ਆ ਖੜੈ ਬੋਤੇ ਆੜੂ ਧੌਣ ਕੱਢਕੇ , ਦਿਮਾਗ ਐ ਕਿ ਤੂੜੀ ਭਰੀ ਐ? ਪਤਾ ਨੀਂ ਕੀ ਖਾਕੇ ਜੰਮਦੀਐ, ਜਿੰਨਾ ਮਰਜ਼ੀ ਮੱਥਾ ਮਾਰੀ ਜਾਓ, ਸਾਲਿਆਂ ਦੇ ਕੱਖ ਪੱਲੇ ਨੀਂ ਪੈਂਦਾ ਫ਼ਰ ਨਾ ਹੋਣ ਤਾਂ ਕਿਤੋਂ ਦੇ ਜਦੋਂ ਲਘੱਤਮ ਈ ਗਲਤ ਐ ਤਾਂ ਸੁਆਲ ਠੀਕ ਕਿੱਥੋਂ ਹੋ ਜੂ? ਗ਼ਲਤ ਸੁਆਲ ਵਾਲੀ ਸਲੇਟ ਅਧਿਆਪਕ ਦੇ ਸਾਹਮਣੇ ਪਈ ਹੈ ਤੇ ਉਹ …
-
ਉਹ ਇਕ ਸਰਕਾਰੀ ਦਫਤਰ ਵਿਚ ਕਲਰਕ ਲੱਗਾ ਹੋਇਆ ਸੀ। ਉਹ ਬੜੇ ਹੀ ਠਾਠਬਾਠ ਨਾਲ ਦਫਤਰ ਵਿਚ ਰਹਿੰਦਾ ਸੀ। ਕਿਸੇ ਵੀ ਅਫਸਰ ਦੀ ਜੁਰਤ ਨਹੀਂ ਸੀ ਕਿ ਉਸ ਅੱਗੇ ਅੱਖ ਪੁੱਟ ਜਾਏ। ਉਹ ਦੱਬ ਕੇ ਰਿਸ਼ਵਤ ਲੈਂਦਾ ਸੀ। ਕੁਝ ਹੀ ਦਿਨ ਹੋਏ ਸਨ ਕਿ ਉਹਨਾਂ ਦੇ ਦਫਤਰ ਵਿਚ ਇਕ ਨਵਾਂ ਅਫਸਰ ਆਇਆ ਸੀ। ਉਹ ਸੁਭਾ ਦਾ ਕੁਝ ਸਖਤ, ਇਮਾਨਦਾਰ ਤੇ ਮਿਹਨਤੀ ਆਦਮੀ ਸੀ। ਅਫਸਰ ਨੇ ਮੰਤਰੀਆਂ …
-
ਇਕ ਮੁੰਡੇ ਨੇ ਜਿਹੜਾ ਕਿ ਮਾਸਟਰ ਦਾ ਗੁਆਂਢੀ ਹੈ ਆ ਕੇ ਕਿਹਾ ਹੈ,‘‘ਮਾਸਟਰ ਜੀ ਤੁਹਾਡੀ ਬੀਵੀ ਦਮ ਤੋੜ ਗਈ। ਮਾਸਟਰ ਜੀ! ਧੁਨ ਵਜਾਉਂਦੇ ਵਜਾਉਂਦੇ ਕਿਉਂ ਰੁਕ ਗਏ ਹੋ? ਟਵਿਸਟ ਕਰ ਰਹੇ ਮੁੰਡਿਆਂ ਵਿੱਚੋਂ ਇੱਕ ਨੇ ਵਾਲਾਂ ਵਿਚ ਕੰਘੀ ਫੇਰਦਿਆਂ ਸਵਾਲ ਕੀਤਾ। ਬੈਂਡ ਮਾਸਟਰ ਸੋਚ ਰਿਹਾ ਹੈ ਵਿਆਹ ਦਾ ਕੰਮ ਹੈ, ਵਿਚੇ ਛੱਡ ਕੇ ਨਹੀਂ ਜਾਇਆ ਜਾ ਸਕਦਾ। ਪਾਰੋ ਦਾ ਬਾਲਣ-ਫੂਕਣ ਕਰਨ ਲਈ ਵੀ ਤਾਂ ਪੈਸੇ …
-
ਸਵੇਰੇ ਦਸ ਵਜਦਿਆਂ ਹੀ ਉਹ ਦਫਤਰ ਆਇਆ ਤੇ ਆਉਂਦਿਆਂ ਸਾਰ ਇਕ ਲੰਮੀ ਘੰਟੀ ਮਾਰੀ- ਚਪੜਾਸੀ ਨਸ ਕੇ ਅੰਦਰ ਦਾਖਲ ਹੋਇਆ। ਦਫਤਰ ਦੇ ਸਾਰੇ ਅਮਲੇ ਨੂੰ ਬੁਲਾਓ! ਹੁਕਮ ਹੋਇਆ। ਇਕ ਕਹਿਰਾਂ ਦੀ ਹਵਾ ਸਾਰੇ ਦਫਤਰ ‘ਚ ਜ਼ਹਿਰੀਲੇ ਮੁਸ਼ਕ ਵਾਂਗ ਘੁੰਮ ਗਈ। ਇਸ ਅਫ਼ਸਰ ਨੂੰ ਇਸ ਦਫ਼ਤਰ ਵਿਚ ਬਦਲ ਕੇ ਆਇਆਂ ਥੋੜੇ ਹੀ ਦਿਨ ਹੋਏ ਸਨ। ਅੱਠਾਂ ਦਿਨਾਂ ਵਿਚ ਦੋ ਵਾਰੀ ਨਿੱਕੀਆਂ-ਨਿੱਕੀਆਂ ਗੱਲਾਂ ਤੇ ਦਫਤਰ ਦੇ ਦੋ …
-
ਬਸ ਕਾਫੀ ਭਰ ਚੁਕੀ ਸੀ। ਭਾਵੇਂ ਸਾਰੀਆਂ ਸੀਟਾਂ ‘ਤੇ ਸਵਾਰੀਆਂ ਬੈਠੀਆਂ ਸਨ ਪਰ ਹਾਲੇ ਵੀ ਦੋ ਸੀਟਾਂ ਵਾਲੀ ਇਕ ਸੀਟ ਖਾਲੀ ਸੀ। ਕਈ ਸਵਾਰੀਆਂ ਨੇ ਉਸ ਸੀਟ ਦੀ ਕੋਸ਼ਿਸ਼ ਕੀਤੀ ਪਰ ਉਸ ਖਾਲੀ ਪਈ ਸੀਟ ਦੇ ਨਾਲ ਬੈਠਾ ਬਜ਼ੁਰਗ ਸਰਦਾਰ ‘ਸਵਾਰੀ ਬੈਠੀ ਹੈ` ਆਖ ਕੇ ਸਿਰ ਹਿਲਾ ਦਿੰਦਾ। ਜਿੰਨਾ ਚਿਰ ਬਸ ਨਹੀਂ ਚੱਲੀ, ਸਾਰੀਆਂ ਖੜੀਆਂ ਸਵਾਰੀਆਂ ਸਵਾਰੀ ਬੈਠੀ ਹੈ’ ਸੁਣ ਕੇ ਚੁਪ ਕਰਕੇ ਖੜੀਆਂ ਰਹੀਆਂ। …
-
ਪੰਜ ਚਾਰ ਆਦਮੀਆਂ ਸਮੇਤ ਸਕੂਲਾਂ ਦੇ ਉਦਘਾਟਨ ਲਈ ਚੰਦਾ ਇਕੱਠਾ ਕਰਦਾ ਸਰਪੰਚ ਸੁਰੈਣੇ ਕੋਲ ਅਪੜਦਿਆਂ ਬੋਲਿਆ “ਕਿਉਂ ਫਿਰ ਸੁਰੈਣ ਸਿਆਂ ਕੀ ਸਲਾਹ ਐ ਜੇ ਨਾਲ ਈ ਆ ਸਕੂਲ ਦਾ ਜੂੜ ਜਿਹਾ ਵਢਾ ਦੇਈਏ?” ‘ਸਰਦਾਰ ਆਪਾਂ ਕਿਹੜਾ ਤੇਰੇ ਤੋਂ ਬਾਹਰ ਆਂ ਪਰ ਇਹਨਾਂ ਵੀ ਪਹਿਲਿਆਂ ਵਾਂਗ ਰੱਖਣਾ ਪੱਥਰ ਈ ਐ। ਮੋਢੇ ਤੋਂ ਕਹੀ ਉਤਾਰ ਜ਼ਮੀਨ ਤੇ ਰੱਖਦਿਆਂ ਸੁਰੈਣਾ ਬੋਲਿਆ। ‘ਕੰਮ ਤਾਂ ਰੈਣਿਆਂ ਪਹਿਲਾਂ ਵੀ ਹੋ ਜਾਣਾ …