ਰੱਖੋ ਮਾਂ ਬੋਲੀ ਨੂੰ ਸਦਾ ਉੱਤੇ ਕਿਤੇ ਨੀਵੀਂ ਰਹਿ ਜਾਵੇ ਨਾਂ, ਸਾਂਭਲੋ ਵਿਰਾਸਤ ਪੰਜਾਬੀਓ ਕਿਤੇ ਪੀੜੀ ਬਹਿ ਜਾਵੇ ਨਾਂ। ਪਾਇਆ ਹੋਰਾਂ ਭਾਸ਼ਾਵਾਂ ਨੇ ਦਾਬ ਜਾਂਦੀ ਮਾਂ ਬੋਲੀ ਦਿਨੋ-ਦਿਨ ਦੱਬਦੀ ਏ, ਪੰਜਾਬੀ ਠੇਠ ਬੋਲੀ ਦੀ ਨਾਂ ਹੁਣ ਪੈੜ ਆਸ-ਪਾਸ ਕਿਧਰੇ ਲੱਭਦੀ ਏ। ਤਵਾਰੀਖ ਦੀ ਗੱਲ ਜੇ ਚੱਲਦੀ ਸਭ ਉੱਤੋਂ-ਉੱਤੋਂ ਪਏ ਕਰਦੇ ਨੇ, ਪਹਿਲ ਦਿੰਦੇ ਹੋਰ ਭਾਸ਼ਾਵਾਂ ਨੂੰ ਪੰਜਾਬੀ ਪਿੱਛੇ ਪਏ ਕਰਦੇ ਨੇ।
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਖੁਸ਼ੀਆਂ ਵੀ ਰੁੱਸੀਆਂ ਨੇ ਮੇਰੇ ਨਾਲ ਸੱਜਣਾਂ ਵੇ ਤੂੰ ਜਦੋਂ ਦਾ ਏ ਹੋ ਗਿਆ ਜੁਦਾ ਮੇਰੇ ਹਾਣੀਆਂ, ਸੋਕਾ ਪਿਆ ਦਿਲ ਦੀਆਂ ਸੋਹਲ ਜਿਹੀਆਂ ਪੋਟੀਆਂ ਤੇ ਜੋ ਰਹਿੰਦਾ ਸੀ ਹਰ ਪਲ ਹਰਾ ਮੇਰੇ ਹਾਣੀਆਂ। ਚੁੱਪ ਚੋਂ ਸੀ ਪੜਦਾ ਤੂੰ ਮੇਰੀਆਂ ਹਾਏ ਨਜ਼ਮਾਂ ਨੂੰ ਅੱਜ ਬੋਲ ਵੀ ਕਿਉਂ ਨਾਂ ਸੁਣੇ ਮੇਰੇ ਹਾਣੀਆਂ, ਖਾਲੀ ਹੋਇਆ ਤੇਰੇ ਬਾਝੋਂ ਰੂਹ ਮੇਰੀ ਦਾ ਏ ਗੜਵਾ ਆ ਕੇ ਪਿਆਰ ਦੀਆਂ ਪਿਆਸਾਂ ਤੂੰ …
-
ਲਾ ਲੈ ਜ਼ੁਬਾਨ ਦੇ ਉੱਤੇ ਜਿੰਦਰਾ ਨਾਂ ਭੇਤ ਕਿਸੇ ਨੂੰ ਦੱਸੀਂ, ਮੂੰਹ ਤੇ ਬਣਨ ਦੁਖੀ ਸਾਡੇ ਪਿੱਠ ਤੇ ਕਰਨ ਖੱਸੀ। ਸਭ ਚੁੱਕੀ ਫਿਰਨ ਲੂਣ ਤੇ ਕਰਦਾਂ ਨਾਂ ਦਰਦ ਕਿਸੇ ਨੂੰ ਦੱਸੀਂ, ਇਹ ਲਾਵਣ ਮੱਲ੍ਹਮ ਲੂਣ ਦਾ ਰੋਂਦੇ ਨੂੰ ਦੇਖ ਕੇ ਜਾਵਣ ਹੱਸੀਂ। ਇਹ ਦੁਨੀਆਂ ਐਸੀ ਦੀਪ ਸਿਆਂ ਜੋ ਲਫਜ਼ਾਂ ਨਾਂ ਜਾਵੇ ਡੱਸੀ, ਲਾ ਲੈ ਜ਼ੁਬਾਨ ਦੇ ਉੱਤੇ ਜਿੰਦਰਾ ਨਾਂ ਭੇਤ ਕਿਸੇ ਨੂੰ ਦੱਸੀਂ। ✍ਦੀਪ ਰਟੈਂਡੀਆ
-
ਅੱਧੀ ਰਾਤੀ ਨਿਕਲੇ ਸਾਂ ਚੋਰੀ ਲੁਧਿਆਣਿਓ, ਥੱਕਿਓ ਨਾ ਤੁਰੀ ਚੱਲੋ ਨਿੱਕਿਓ ਨਿਆਣਿਓ, ਸਾਡੇ ਘਰ ਜੰਮੇ ਥੋਡਾ ਐਨਾ ਹੀ ਕਸੂਰ ਏ, ਹਾਲੇ ਖੰਨੇ ਪਹੁੰਚੇ ਆਂ ਬਿਹਾਰ ਬੜੀ ਦੂਰ ਏ…..!! ਰੋ-ਰੋ ਕੇ ਥੱਕ ਚੱਲੇ ਕਾਕੇ ਨੂੰ ਕੀ ਦੱਸੀਏ, ਉਹਦੇ ਵਾਂਗ ਅੱਗ ਸਾਡੇ ਢਿੱਡਾਂ ‘ਚ ਵੀ ਮੱਚੀ ਏ, ਵੱਡੀ ਕੁੜੀ ਨਿੱਕੀਆਂ ਨੂੰ ਚੋਰੀ-ਚੋਰੀ ਆਖਦੀ ਏ, ਰਾਹ ‘ਚ ਕੁੱਝ ਮੰਗਿਓ ਨਾ ਪਾਪਾ ਮਜਬੂਰ ਏ…..!!! ਤੰਗ ਜੁੱਤੀ ਪੈਰਾਂ ਦੀਆਂ ਅੱਡੀਆਂ …
-
ਜੰਮੂ ਤਵੀ ਦੇ ਰਸਤੇ ਕਸ਼ਮੀਰ ਜਾਈਏ ਤਾਂ ਕੁਦ ਤੇ ਅੱਗੇ ਇਕ ਛੋਟਾ ਜਿਹਾ ਪਹਾੜੀ ਪਿੰਡ ਬਟੌਤ ਆਉਂਦਾ ਹੈ – ਸਿਹਤ ਲਈ ਬੜੀ ਵਧੀਆ ਥਾਂ ਹੈ! ਏਥੇ ਦਿੱਕ ਦੇ ਮਰੀਜ਼ਾਂ ਲਈ ਇਕ ਨਿੱਕਾ ਜਿਹਾ ਸੈਨੇਟੋਰੀਅਮ ਹੈ। ਉਂਝ ਤਾਂ ਅੱਜ ਤੋਂ ਅੱਠ-ਨੌਂ ਵਰ੍ਹੇ ਪਹਿਲਾਂ ਮੈਂ ਬਟੌਤ ਵਿਚ ਪੂਰੇ ਤਿੰਨ ਮਹੀਨੇ ਬਿਤਾਅ ਚੁੱਕਿਆ ਹਾਂ ਅਤੇ ਇਸ ਸਿਹਤ ਅਫ਼ਜ਼ਾ ਮੁਕਾਮ ਨਾਲ ਮੇਰੀ ਜੁਆਨੀ ਦਾ ਇਕ ਅੱਧ-ਪੱਕਿਆ ਰਿਹਾ ਇਸ਼ਕ ਵੀ …
-
ਪੰਝੀ ਕੂ ਸਾਲ ਪਹਿਲਾਂ ਦੀ ਗੱਲ ਏ.. ਵਿਆਹ ਵੇਲੇ ਜਦੋਂ ਲਾਵਾਂ ਫੇਰਿਆਂ ਮਗਰੋਂ ਨਾਲਦੀਆਂ ਨੇ ਜੁੱਤੀ ਲੁਕਾਈ ਦੇ ਹਜਾਰ ਰੁਪਈਏ ਮੰਗ ਲਏ ਤਾਂ ਇਹ ਆਪਣੇ ਪਿਤਾ ਜੀ ਵੱਲ ਵੇਖਣ ਲਗ ਗਏ..! ਥੋੜਾ ਅਜੀਬ ਜਿਹਾ ਲੱਗਾ.. ਕਿਓੰਕੇ ਮੈਨੂੰ ਦੱਸਿਆ ਗਿਆ ਸੀ ਕੇ ਇਹਨਾਂ ਦਾ ਆਪਣਾ ਕੰਮ..ਵੱਡਾ ਕਾਰੋਬਾਰ..ਨੌਕਰ ਚਾਕਰ..ਕੋਠੀਆਂ ਕਾਰਾਂ ਅਤੇ ਹੋਰ ਵੀ ਬਹੁਤ ਕੁਝ ਏ..! ਖੈਰ ਵਿਆਹ ਦੇ ਦੋ ਮਹੀਨੇ ਮਗਰੋਂ ਵੀ ਜਦੋਂ ਇਹ ਅਕਸਰ ਘਰੇ …
-
ਨ੍ਹਾ ਰਾਮ ਨੰਨ੍ਹਾ ਤਾਂ ਸੀ ਪਰ ਸ਼ਰਾਰਤਾਂ ਦੇ ਲਿਹਾਜ਼ ਨਾਲ ਬਹੁਤ ਵੱਡਾ ਸੀ। ਚਿਹਰੇ ਤੋਂ ਬੇਹੱਦ ਭੋਲਾ ਭਾਲਾ ਜਾਪਦਾ। ਕੋਈ ਨਕਸ਼ ਅਜਿਹਾ ਨਹੀਂ ਸੀ ਜਿਸ ਤੋਂ ਸ਼ੋਖੀ ਦਾ ਪਤਾ ਲਗਦਾ ਹੋਵੇ। ਉਸ ਦੇ ਸਰੀਰ ਦਾ ਹਰ ਅੰਗ ਭੱਦੇਪਣ ਦੀ ਹਾਲਤ ਤਕ ਮੋਟਾ ਸੀ। ਜਦੋਂ ਤੁਰਦਾ ਤਾਂ ਇਉਂ ਲਗਦਾ ਜਿਵੇਂ ਫੁੱਟਬਾਲ ਲੁੜ੍ਹਕ ਰਿਹਾ ਹੈ। ਉਮਰ ਮੁਸ਼ਕਿਲ ਨਾਲ ਅੱਠ ਵਰ੍ਹਿਆਂ ਦੀ ਹੋਵੇਗੀ, ਮਗਰ ਅੰਤਾਂ ਦਾ ਜ਼ਹੀਨ ਤੇ …
-
ਅੰਮ੍ਰਿਤਸਰ ਤੋਂ ਟਰੇਨ ਸੁਭਾ ਦੇ ਦੋ ਵਜੇ ਚੱਲੀ ਅਤੇ ਅੱਠ ਘੰਟਿਆਂ ਤੋਂ ਬਾਅਦ ਮੁਗਲਪੁਰਾ ਪਹੁੰਚੀ । ਰਸਤੇ ਵਿੱਚ ਕਈ ਆਦਮੀ ਮਾਰੇ ਗਏ। ਅਨੇਕ ਜ਼ਖਮੀ ਹੋਏ ਅਤੇ ਕੁੱਝ ਇੱਧਰ-ਉੱਧਰ ਭਟਕ ਗਏ। ਸੁਭਾ ਦਸ ਵਜੇ ਕੈਂਪ ਦੀ ਠੰਡੀ ਜ਼ਮੀਨ ਉੱਤੇ ਜਦੋਂ ਸਰਾਜੁਦੀਨ ਨੇ ਅੱਖਾਂ ਖੋਲ੍ਹੀਆਂ ਅਤੇ ਆਪਣੇ ਚਾਰੇ ਪਾਸੇ ਮਰਦਾਂ, ਔਰਤਾਂ ਅਤੇ ਬੱਚਿਆਂ ਦਾ ਇੱਕ ਉਮੜਦਾ ਸਮੁੰਦਰ ਦੇਖਿਆ ਤਾਂ ਉਸ ਦੀਆਂ ਸੋਚਣ ਸਮਝਣ ਦੀਆਂ ਤਾਕਤਾਂ ਹੋਰ ਵੀ …
-
ਮਤਰੇਈ ਮਾਂ ਕਈ ਦਿਨਾਂ ਤੋਂ ਦੇਖ ਰਿਹਾ ਸੀ ਕਿ ਇੱਕ ਨਰਸਰੀ ਕਲਾਸ ਵਿੱਚ ਪੜ੍ਹਦੀ6 ਕੋ ਸਾਲ ਦੀ ਮਾਸੂਮ ਜਿਹੇ ਚੇਹਰੇ ਵਾਲੀ ਕੁੜੀ ਛੁੱਟੀ ਹੋਣ ਤੋਂ ਬਾਅਦ ਵੀ ਕਦੇ ਘਰ ਜਾਣ ਨੂੰ ਕਾਹਲੀ ਨਹੀਂ ਸੀ, ਬਾਕੀ ਬੱਚਿਆਂ ਦੀ ਤਰਾਂ ਛੁੱਟੀ ਹੋਣ ਤੇ ਕਦੇ ਖੁਸ਼ ਨਹੀਂ ਸੀ ਹੋਈ ਉਹ, ਘਰ ਜਾਣ ਨੂੰ ਕਦੇ ਕਾਹਲੇ ਨਹੀਂ ਸਨ ਪੈਰ ਉਸਦੇ ਨਾਂ ਹੀ ਕਦੇ ਉਸਨੂੰ ਅਗਾਊਂ ਛੁੱਟੀ ਦੀ ਖੁਸ਼ੀ ਮਹਿਸੂਸ …
-
ਸਮਝ ਨਹੀਂ ਆਉਂਦੀ ਕਿ ਉਹ ਪੰਜਾਬ ,ਜਿਸਦੀ ਬਹਾਦਰੀ ,ਸਰੀਰਕ ਡੀਲ ਡੌਲ ,ਮਿਲਣ ਸਾਰਤਾ ਬਾਰੇ ਦੁਨੀਆਂ ਵਿੱਚ ਚਰਚੇ ਸਨ,ਉਹ ਝੂਠ ਸੀ ਜਾਂ ਅੱਜ ਦਾ ਪੰਜਾਬ,ਰੂੜੀਆਂ ਤੇ ਰੁਲ਼ਦਾ ਪੰਜਾਬ ,ਉਜਾੜ ,ਢੱਠੀਆਂ,ਖੰਡਰ ਇਮਾਰਤਾਂ ਵਿੱਚ ਲੁਕ ਕੇ ਟੀਕੇ ਲੌਂਦਾ,ਨਾਮਰਦ ,ਮੁਰਦਾ ਹੁੰਦਾ ਪੰਜਾਬ ।ਕੀ ਸੀ ,ਕੀ ਬਣ ਗਏ ਅਸੀਂ । ਮੰਨ ਲਿਆ ,ਕੁਝ ਲੋਕ ਬੇਸ਼ਰਮ ਹੋ ਕੇ ਆਪਣੀ ਧੀ ਨਾਲ ਜਿਨਾਹ ਕਰਨ ਵਰਗਾ ਬੇਗੈਰਤ ਧੰਦਾ ਕਰਕੇ ਨਸ਼ੇ ਵੇਚ ਰਹੇ ਨੇ …
-
ਮੇਰਾ ਬੇਟਾ ਤੇ ਮੈਂ ਕੰਮ ਦੇ ਸਿਲਸਿਲੇ ਵਿੱਚ ਕਿਤੇ ਬਾਹਰ ਸੀ ,ਕੋਲ ਪਾਰਕ ਵਿੱਚ ਕੁਝ ਛੋਟੇ ਬੱਚੇ ਖੇਡ ਰਹੇ ਸਨ ।ਉਹ ਖੇਡਦੇ ਹੋਏ ਬੜੀ ਉੱਚੀ ਉੱਚੀ ਚੀਕਾਂ ਮਾਰ ਰਹੇ ਸਨ ।ਕਈਆਂ ਦੇ ਚਿਹਰੇ ਸੇਬ ਵਾਂਗ ਲਾਲ ਹੋਏ ਪਏ ਸਨ ।ਮੇਰਾ ਬੇਟਾ,ਜੋ ਕਿ ਬਹੁਤ ਸ਼ਾਂਤੀ ਪਸੰਦ ਐ,ਚੀਕ ਚਿਹਾੜਾ ਬਿਲਕੁਲ ਈ ਪਸੰਦ ਨਹੀਂ ਕਰਦਾ ,ਬੱਚਿਆਂ ਦੇ ਇਸ ਸ਼ੋਰ ਤੋੰ ਥੋੜ੍ਹਾ ਪ੍ਰੇਸ਼ਾਨ ਹੋ ਗਿਆ ।ਕਹਿੰਦਾ ਕਿ ਇਹਨਾਂ ਦੀਆਂ …
-
ਕੁਝ ਯਾਦਾਂ ਅਜਿਹੀਆਂ ਹੁੰਦੀਆਂ ਨੇ , ਜੋ ਉਮਰ ਭਰ ਜ਼ਿਹਨ ਵਿੱਚ ਤਾਜਾ ਰਹਿੰਦੀਆਂ ਨੇ । ਜਦੋਂ ਅਸੀਂ ਕੈਮਰੇ ਨਾਲ ਤਸਵੀਰਾਂ ਲੈਂਦੇ ਹਾਂ ਤਾਂ ਬਾਅਦ ਵਿੱਚ ਦੇਖਣ ਵਾਲੇ ਨੂੰ ਸਿਰਫ ਤਸਵੀਰ ਈ ਦਿਖਾਈ ਦੇਂਦੀ ਏ, ਪਰ ਤਸਵੀਰ ਖਿੱਚਣ ਵਾਲੇ ਨੂੰ ਓਸ ਤਸਵੀਰ ਨਾਲ ਜੁੜਿਆ ਹੋਰ ਕਈ ਕੁਝ ਯਾਦ ਰਹਿੰਦਾ ਏ ਜੋ ਯਾਦਾਂ ਵਿੱਚ ਜੁੜਿਆ ਰਹਿੰਦਾ ਏ। ਹੇਠਲੀ ਤਸਵੀਰ ਮੈ 2010 ਵਿੱਚ ਖਿੱਚੀ ਸੀ , ਜਦ ਮੈਂ …