ਨੰਗਲ ਟਾਊਨਸਿਪ ਸ਼ਹਿਰ ਵਿੱਚ ਆਈ. ਟੀ ਆਈ. ਕਰਦੇ ਵਕਤ ਮੇਰੇ ਨਾਲ ਮੇਰੇ ਪਿੰਡਾਂ ਵੱਲ ਦਾ ਹੀ ਇੱਕ ਮੁੰਡਾ ਸਾਡਾ ਕਲਾਸ ਫੈਲੋ ਸੀ, ਜਿਸ ਦਾ ਨਾਂ ਗੋਪਾਲ ਸੀ l ਪਰ ਸਾਰੇ ਮੁੰਡੇ ਉਸ ਨੂੰ ਪਾਲੀ ਕਹਿ ਕੇ ਬੁਲਾਓਂਦੇ ਸਨ l ਇੱਕ ਵਾਰ ਉਹ ਸਾਈਕਲ ਤੇ ਅਨੰਦਪੁਰ ਸਾਹਿਬ ਦੇ ਨੇੜੇ ਅੰਗਮਪੁਰ ਪਿੰਡ ਕਿਸੇ ਕੰਮ ਲਈ ਗਿਆ, ਕਿਤੇ ਮੋੜ ਮੁੜਦੇ ਵਕਤ ਉਸ ਦਾ ਸਾਈਕਲ ਕਿਸੇ ਕੁੜੀ ਦੇ ਸਾਈਕਲ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਨਿੱਕੂ ਅਤੇ ਸੁੱਖੀ ਦੋਵੇਂ ਭੈਣ-ਭਰਾ ਅੱਜ ਗੁਰਦੁਆਰਾ ਸਾਹਿਬ ਬੈਠੇ ਸਨ। ਅੱਜ ਤਾਂ ਦੋਵੇਂ ਪਹਿਲਾਂ ਹੀ ਮਿੱਥ ਕੇ ਆਏ ਸਨ ਕਿ ਅੱਜ ਤਾਂ ਉਹ ਜਿਆਦਾ ਦੇਰ ਆਪਣੇ ਗੁਰੂ ਜੀ ਨਾਲ ਬੈਠਣਗੇ ਜਿਵੇਂ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰਨੀਆਂ ਹੋਣ …ਨਹੀਂ ਤਾਂ ਰੋਜ਼ ਹੀ ਮੱਥਾ ਟੇਕਣ ਜਿੰਨਾ ਕੁ ਸਮਾਂ ਲੈਕੇ ਗੁਰੂ ਘਰ ਪੁੱਜਦੇ। ਥੋੜ੍ਹੇ ਕੁ ਸਮੇਂ ਬਾਅਦ ਹੀ ਇੱਕ ਛੋਟੀ ਜਿਹੀ ਬੱਚੀ ਗੁਰੂ ਸਾਹਿਬ ਵੱਲ ਮੱਥਾ ਟੇਕਣ ਲਈ …
-
ਸਰਗੁਣ ਕੌਰ ਅੱਜ ਸਮੇਂ ਤੋਂ ਪਹਿਲਾਂ ਹੀ ਤਿਆਰ ਹੋ ਗਈ … ਇੰਨੇ ਨੂੰ ਦੋਵੇਂ ਬੱਚੇ ਮਾਂ ਸਾਹਮਣੇ ਆ ਕੇ ਲੜਨ ਲੱਗ ਪੈਂਦੇ ਹਨ ਅਤੇ ਆਖਦੇ ਹਨ ਮਾਂ ਹੁਣ ਤੁਸੀਂ ਹੀ ਦੱਸੋ ਕਿ ਤੁਹਾਡੇ ਨਾਲ ਕੌਣ ਜਾਵੇਗਾ …?? ਦੀਦੀ ਕਹਿ ਰਹੇ ਹਨ ਕਿ ਤੁਸੀਂ ਉਹਨਾਂ ਨੂੰ ਲੈ ਕੇ ਜਾਣਾ ….ਪਰ ਜੇ ਉਹ ਜਾਣਗੇ ਤਾਂ ਮੈਂ ਵੀ ਜਾਵਾਂਗਾ …..ਸਰਗੁਣ ਕੌਰ(ਮਾਂ) ਜਵਾਬ ਦੇਣ ਹੀ ਲੱਗਦੀ ਹੈ ਕਿ …ਅੰਦਰੋਂ …
-
ਐਤਵਾਰ ਦੇ ਦਿਨ ਕੇਸੀ ਇਸ਼ਨਾਨ ਕਰਕੇ ਮੈਂ ਬਾਹਰ ਆ ਬੈਠਾ । ਧੁੱਪ ਕਈ ਦਿਨਾਂ ਬਾਅਦ ਨਿੱਕਲੀ ਸੀ । ਸਰਦੀ ਦੇ ਦਿਨਾਂ ਵਿੱਚ ਮੇਰੇ ਲਈ ਪੋਹ ਦੇ ਮਹੀਨੇ ਵਿੱਚ ਇਹ ਧੁੱਪ ਵਾਲਾ ਦਿਨ ਨਿਆਮਤ ਵਾਂਗ ਸੀ । ਮੈਂ ਬਾਹਰ ਵਿਹੜੇ ਵਿੱਚ ਅਖਬਾਰ ਲੈ ਕੇ ਹਾਲੇ ਮੋਟੀ ਮੋਟੀ ਸੁਰਖੀ ਹੀ ਦੇਖ ਰਿਹਾ ਸੀ । ਮੇਨ ਗੇਟ ਖੜਕਿਆ ਤਾ ਮੈਂ ਉਥੋਂ ਹੀ ਆਵਾਜ ਦਿੱਤੀ, “ਖੁੱਲਾ ਹੀ ਹੈ ਲੰਘ …
-
ਅਸ਼ੌਕੀ ਮਹੰਤ ਦੀ ਦੇਹ ਅਰਥੀ ਤੇ ਪਈ ਸੀ । ਉਡੀਕ ਸੀ ਤਾ ਬੱਸ ਉਸਦੀ ਮੂੰਹ ਬੋਲੀ ਬੇਟੀ ਆਰਤੀ ਦੀ ਜਿਹੜੀ ਲਾਗਲੇ ਸ਼ਹਿਰ ਦੇ ਸਕੂਲ ਵਿੱਚ ਪੜਦੀ ਸੀ।ਸਾਰੇਂ ਉਸਦੀ ਹੀ ਰਾਹ ਦੇਖ ਰਹੇ ਸੀ ਕਿ ਕਦੋਂ ਉਹ ਆਏ ਤੇ ਮਹੰਤ ਦੀ ਮਿੱਟੀ ਸੰਭਾਲੀ ਜਾਵੇ । ਕਿੰਨਰਾਂ ਦੇ ਡੇਰੇ ਵਿੱਚ ਮੌਤ ਤੋਂ ਬਾਅਦ ਰੌਣ ਧੌਣ ਨਹੀਂ ਹੁੰਦਾ, ਕਿੳਂਕਿ ਸਮਝਿਆਂ ਜਾਂਦਾ ਕਿ ਮਰਨ ਵਾਲਾ ਹਿਜੜੇ ਦੀ ਸਰਾਪੀ ਜੂਨੀ …
-
ਉੜੀਸਾ ਦੇ ਇੱਕ ਪਿੰਡ ਦੇ ਕੱਚੇ ਰਾਹ ਤੇ ਇੱਕ ਅਮੀਰ ਬੰਦੇ ਦੀ ਮਰਸਰੀ ਚਿੱਕੜ ਨਾਲ਼ ਭਰੇ ਟੋਏ ਵਿੱਚ ਫਸ ਗਈ..! ਮਦਦ ਦੇ ਰੂਪ ਵਿੱਚ ਇੱਕ ਕਿਰਸਾਨ ਆਪਣੇ ਜੁਆਨ ਜਹਾਨ ਬੌਲ਼ਦ ਨਾਲ ਬੀਂਡੀ ਪਾਕੇ ਉਸਨੂੰ ਕੱਢਣ ਦੀ ਅਸਫਲ ਕੋਸ਼ਿਸ਼ ਵਾਰ ਵਾਰ ਕਰ ਰਿਹਾ ਸੀ..! ਬੌਲ਼ਦਾਂ ਦੀ ਜੋੜੀ ਵਿੱਚੋਂ ਇੱਕ ਟਾਈਮ ਤੇ ਇੱਕ ਬੌਲ਼ਦ ਹੀ ਜੋੜਿਆ ਜਾ ਸਕਦਾ ਸੀ..! ਪਰ ਸਭ ਵਿਅਰਥ ..! ਏਨੇ ਨੂੰ ਇੱਕ ਹੋਰ …
-
ਸ਼ਾਨ-ਏ-ਪੰਜਾਬ ਦੇ AC ਕੋਚ ਦੇ ਬਾਹਰ ਲੱਗੇ ਰਿਜਰਵੇਸ਼ਨ ਚਾਰਟ ਵਿਚ ਆਪਣਾ ਨਾਮ ਪੜਿਆ ਤਾਂ ਉਤਸੁਕਤਾ ਜਿਹੀ ਜਾਗੀ ਕੇ ਨਾਲ ਦੀਆਂ ਸੀਟਾਂ ਵਾਲੇ ਹਮਸਫਰ ਕਿਹੜੇ ਕਿਹੜੇ ਨੇ ? ਇੱਕ ਨਾਮ ਪੜਿਆ ਤਾਂ ਸੋਚਣ ਲੱਗਾ ਕੇ ਚਲੋ ਦੋ ਘੰਟੇ ਦਾ ਸਫ਼ਰ ਚੰਗਾ ਕਟ ਜਾਊਗਾ ਅੰਦਰ ਗਿਆ ਤਾਂ ਸਾਮਣੇ ਵਾਲੀ ਸੀਟ ਤੇ ਸਧਾਰਨ ਜਿਹੇ ਕੱਪੜੇ ਪਾਈ ਸ਼ਾਲ ਦੀ ਬੁੱਕਲ ਮਾਰੀ ਉਹ ਅਖਬਾਰ ਦੀ ਕਿਸੇ ਖਬਰ ਤੇ ਨਜਰਾਂ ਗੱਡੀ …
-
ਅੱਜ ਤੇਜ ਕੌਰ ਨੇ ਆਪਣੀ ਛੋਟੀ ਨੂੰਹ ਨੂੰ ਸ਼ਹਿਰ ਵਿੱਚ ਡਾਕਟਰ ਕੋਲ ਲੈ ਕੇ ਜਾਣਾ ਸੀ ਇਸ ਲਈ ਸਵਖਤੇ ਹੀ ਚੁੱਲੇ ਚੌਂਕੇ ਦਾ ਆਹਰ ਕਰ ਲਿਆ । ਤਿਆਰ ਹੋ ਦੋਵੇਂ ਜਣੀਆਂ ਸ਼ਹਿਰ ਜਾਣ ਲਈ ਪਿੰਡ ਦੀ ਫਿਰਨੀ ਤੇ ਬਣੇ ਬੱਸ ਸਟਾਪ ਕੋਲ ਪਹੁੰਚ ਬੱਸ ਦੀ ਉਡੀਕ ਕਰਨ ਲੱਗੀਆਂ । ਵੇਖਦਿਆਂ ਵੇਖਦਿਆਂ ਹੀ ਬੱਸ ਆ ਗਈ । ਸਰੀਰ ਵਡੇਰਾ ਅਤੇ ਭਾਰਾ ਹੋਣ ਕਰਕੇ ਤੇਜ ਕੌਰ ਨੂੰਹ …
-
ਨਿੱਕੀ ਜਿਹੀ ਨੂੰ ਜਨਮ ਦਿੰਦਿਆਂ ਹੀ ਉਸਦੀ ਮਾਂ ਚੱਲ ਵੱਸੀ ਨਾਲਦੀ ਦੀ ਮੌਤ ਦੀ ਜੁੰਮੇਵਾਰ ਮੰਨਦਿਆਂ ਉਸਨੇ ਉਸਨੂੰ ਹੱਥ ਤਾਂ ਕੀ ਲਾਉਣਾ ਸੀ..ਇੱਕ ਵਾਰ ਤੱਕਿਆ ਤੱਕ ਨਹੀਂ…ਇਥੋਂ ਤੱਕ ਕੇ ਉਸਦਾ ਕੋਮਲ ਜਿਹਾ ਸਰੀਰ..ਨਾਜ਼ੁਕ ਜਿਹੀਆਂ ਉਂਗਲੀਆਂ…ਜੁਗਨੂੰਆਂ ਵਾਂਙ ਜੱਗਦੀਆਂ ਹੋਈਆਂ ਅੱਖਾਂ ਅਤੇ ਮਾਸੂਮ ਜਿਹਾ ਵਜੂਦ ਵੀ ਉਸਦੇ ਪੱਥਰ ਦਿਲ ਨੂੰ ਨਾ ਪਿਘਲਾ ਸਕਿਆ! ਦੋ ਚਾਰ ਮਹੀਨੇ ਰਿਸ਼ਤੇਦਾਰਾਂ ਨੇ ਸਾਂਭ ਲਿਆ ਪਰ ਫੇਰ ਹਮਦਰਦੀ ਦਾ ਦਰਿਆ ਸੁੱਕਦਿਆਂ ਹੀ …
-
“ਨਰਮੇ ਦੇ ਫੁੱਟ ਵਰਗੀ , ਜੱਟੀ ਜੱਟ ਤੋਂ ਚੁਗਾਵੇ ਨਰਮਾ….” ਅੱਖਾਂ ਵਿੱਚ ਹੱਸਦਿਆਂ ਧਰਮੇ ਨੇ ਸੀਬੋ ਵੱਲ ਵੇਖਕੇ ਖੰਘੂਰਾ ਜਿਹਾ ਮਾਰਿਆ । “ਮਸਾਂ ਮਸਾਂ ਸਾਕ ਹੋਇਆ ਕੁਝ ਕਹਿ ਵੀ ਨੀਂ ਸਕਦਾ ਧਰਮਾ…” ਓਹਦੀ ਗੱਲ ਦਾ ਜਵਾਬ ਦੇ ਕੇ ਸੀਬੋ ਜ਼ੋਰ ਦੀ ਹੱਸੀ …. ਧਰਮੇ ਦੀ ਮਸ਼ਕਰੀ ਆਲੀ ਹਾਸੀ ਕਿਧਰੇ ਉੱਡ ਗਈ ਤੇ ਓਹ ਕੱਚਾ ਜਿਹਾ ਹੋ ਗਿਆ । “ਕੁੜੇ ਬਹੂ…. ਤੂੰ ਤਾਂ ਵਿਚਾਰੇ ਦੇ ਹੱਡ …
-
ਉਦੋਂ ਉਹ ਸਕੂਲ ਪੜ੍ਹਦੀ ਸੀ…ਜਦੋਂ ਉਸ ਸਕੂਲ ਵਿੱਚ ਹਾਕੀ ਦੀ ਟੀਮ ਬਣੀ…ਜਦੋਂ ਮਾਸਟਰ ਜੀ ਦੀ ਕੁੜੀ ਪ੍ਰੈਕਟਸ ਕਰਦੀ ਤਾਂ ਉਸਦਾ ਵੀ ਖੇਡਣ ਨੂੰ ਜੀ ਕਰਦਾ…ਅੱਧੀ ਛੁੱਟੀ ਵੇਲੇ ਉਹ ਰੋਟੀ ਛੱਡ ਕੇ ਹਾਕੀ ਖੇਡਣ ਲੱਗ ਪੈਂਦੀ…ਉਸਦੀ ਮਿਹਨਤ ਤੇ ਰੁਚੀ ਵੇਖ ਕੇ ਆਖਿਰ ਉਸਨੂੰ ਵੀ ਟੀਮ ਵਿੱਚ ਲਿਆ ਗਿਆ..ਉਹ ਕਈ ਕਈ ਘੰਟੇ ਅਭਿਆਸ ਕਰਦੀ ਤੇ ਪਸੀਨਾ ਵਹਾਉਂਦੀ…ਉਹ ਇਸ ਗੇਮ ਵਿੱਚ ਏਨੀ ਮਾਹਿਰ ਹੋ ਗਈ ਕਿ ਉਹਨਾਂ ਦੀ …
-
ਬਾਬੀਹਾ ਅਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ । । ਮੇਘੇ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ।। ਸੂਰਜ ਦੀ ਟਿੱਕੀ ਚੜ੍ਹਨ ਤੋਂ ਪਹਿਲਾਂ ਈ ਰੋਜ਼ ਅੰਮ੍ਰਿਤ ਵੇਲੇ ਗੁਰੂ ਘਰ ਦਾ ਗੇਟ ਖੜਕਦਾ । ਅੰਦਰੋਂ ਬਜ਼ੁਰਗ ਪਾਠੀ ਸਿੰਘ ਹਜੂਰੀਆ ਗਲ ਚ ਪਾਉਂਦਾ ਕਾਹਲੇ ਕਦਮੀਂ ਗੇਟ ਖੋਹਲਦਾ ਤੇ ਦੋਹੇ ਸਿੰਘ ਆਪਸ ਚ ਫਤਿਹ ਗਜਾਉਂਦੇ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਾ ਸਿੰਘ ਬਜ਼ੁਰਗ …