Munde Vallo Boliyan
ਆਪ ਤਾਂ ਪੀਂਦਾ ਨਿੱਤ ਸ਼ਰਾਬਾਂ…
ਆਪ ਤਾਂ ਪੀਂਦਾ ਨਿੱਤ ਸ਼ਰਾਬਾਂ,
ਮੈਂ ਤੋਂ ਡੁੱਲ ਗਈ ਦਾਲ,,,
ਵੇ ਜੈਤੋਂ ਦਾ ਕਿੱਲਾ ਟਪਾ ਦੁ…ਜੇ ਕੱਢੀ ਮਾਂ ਦੀ ਗਾਲ
ਵੇ ਜੈਤੋਂ ਦਾ ਕਿੱਲਾ ਟਪਾ ਦੁ…ਜੇ ਕੱਢੀ ਮਾਂ ਦੀ ਗਾਲ
ਆਰਾ—ਆਰਾ—ਆਰਾਇੱਕ ਗੋਰੇ ਰੰਗ ਬਦਲੇ ਰਾਂਝੇ ਛੱਡਿਆ ਤਖਤ ਹਜਾਰਾ12 ਸਾਲ ਚਾਰੇ ਮੱਝੀਆਂ ਮਿੱਠੀ ਚੂਰੀ ਖਾਣ ਦਾ ਮਾਰਾਜਦ ਗੱਲ ਬਨਣ ਲੱਗੀ ਚਾਚਾ ਹੀਰ ਦਾ ਕਰ ਗਿਆ ਕਾਰਾਬਾਝ ਸੰਜੋਗਾ ਦੇ ਨਹੀ ਬਣਦੀ ਗਲ ਯਾਰਾਬਾਝ ਸੰਜੋਗਾ ਦੇ ਨਹੀ ਬਣਦੀ ਗਲ ਯਾਰਾ ……….
ਜਿਹਾ ਫੜ ਲਿਆ ਨਾਗ ਸ਼ਰਾਬੀਜਿਹੀ ਤੇਰੀ ਗੁੱਤ ਫੜ ਲਈ ..ਸਾਨੂੰ ਵਾਂਗ ਸ਼ੂਗਰ ਦੇ ਚੱਟ ਗਈਮਿੱਠੀ ਮਿੱਠੀ ਗੱਲ ਕਰਕੇ …ਨੱਥ ਟੁੱਟ ਗਈ ਮੋਤੀਆਂ ਵਾਲੀਸੱਜਣਾਂ ਦਾ ਹੱਥ ਵੱਜਿਆ ..
ਤੈ ਤਾਂ ਕੁੜੀਏ ਬੋਲੀ ਪਾਈਮੇਰੇ ਕਾਲਜੇ ਛੁਰੀ ਚਲਾਈਭੈਣ ਤੇਰੀ ਨੂੰ ਲੈ ਜਾਣ ਡਾਕੂਤੈਨੂੰ ਫਿਰਨ ਭਜਾਈਬਹਿ ਜਾ ਚੁੱਪ ਕਰਕੇਫੇਰ ਨਾ ਬੋਲੀ ਪਾਈਬਹਿ ਜਾ ਚੁੱਪ ਕਰਕੇ…………………
ਤਾਰੇ—-ਤਾਰੇ—-ਤਾਰੇਮੇਲਾ ਤਾਂ ਛਪਾਰ ਲਗਦਾਲੋਕ ਦੇਖਣ ਜਾਂਦੇ ਸਾਰੇਨੇੜੇ ਤੇੜੇ ਦੇ ਲੌਂਦੇ ਹੱਟੀਆਂਬਾਣੀਏ ਮੰਡੀ ਦੇ ਸਾਰੇਲੱਡੂ ਜਲੇਬੀ ਲੋਕ ਖਾਂਦੇਨਾਲੇ ਸ਼ਕਰਪਾਰੇਦੂਰੋਂ, ਦੂਰੋਂ ਨਾਰਾਂ ਆਉਂਦੀਆਂਨਾਲੇ ਔਣ ਵਣਜਾਰੇ।ਮੇਲੇ ਮਾੜੀ ਦੇ ਚੱਲ ਚੱਲੀਏ ਮੁਟਿਆਰੇ…
ਤੁਸੀਂ ਫੁੱਲਾਂ ਤੋਂ ਵੀ ਸੋਲਮਿੱਠੇ ਮਿਸ਼ਰੀ ਤੋਂ ਬੋਲਬਹੁਤਾ ਸੰਗੀਦਾ ਨਹੀ ਹੁੰਦਾਜ਼ਰਾ ਹੱਸਿਆ ਕਰੋਕੋਈ ਸਾਡੇ ਲਾਇਕ ਹੋਵੇ ਸੇਵਾ ਜੀ ਦੱਸਿਆ ਕਰੋ….
ਇਸ਼ਕ ਇਸ਼ਕ ਨਾ ਕਰਿਆ ਕਰ ਨੀਂ, ਵੇਖ ਇਸ਼ਕ ਦੇ ਕਾਰੇਨੀਂ ਇਸ ਇਸ਼ਕ ਨੇ ਜੋਬਨ ਰੁੱਤੇ , ਕਈ ਲੁੱਟੇ ਕਈ ਮਾਰੇਨਾਭੇ ਸ਼ਹਿਰ ਦੀ ਮਰਗੀ ਕੰਜਰੀ ਰੌਣਕ ਲੈ ਗਈ ਨਾਲੇਜਲ ਤੇ ਫੁੱਲ ਤਰਦਾ ਚੱਕ ਲੈ ਪਤਲੀਏ ਨਾਰੇ………………