ਅਸਾਮ ਦੇ ਵਿੱਚ ਚਾਹ ਦੀ ਖੇਤੀ ਤੋਂ ਪਹਿਲਾਂ ਓਥੋਂ ਦੇ ਛੋਟੇ ਤੇ ਵੱਡੇ ਕਿਸਾਨ ਕਾਬਜ ਸਨ, ਕਿਸੇ ਕੋਲ ਅੱਧਾ ਕਿੱਲਾ ਵੀ ਸੀ ਤਾਂ ਵੀ ਉਹ ਅਮੀਰ ਸੀ, ਹੱਥੀਂ ਕੰਮ ਕਰਦੇ, ਪੱਤੀਆਂ ਤੋੜਦੇ, ਸੁਕਾਉਦੇਂ ਤੇ ਵੇਚਦੇ । ਫੇਰ ਥੋਹੜੇ ਵੱਡੇ ਕਿਸਾਨਾਂ ਨੇ ਟੈਕਨੋਲੋਜੀ ਦੀ ਵਰਤੋ ਸ਼ੁਰੂ ਕਰਤੀ । ਜਲਦੀ ਚਾਹ ਦੀਆਂ ਪੱਤੀਆਂ ਸੁਕਾਉਣ ਦੇ ਨਾਲ ਤਿਆਰ ਕਰਨ ਲਈ ਮਸ਼ੀਨਾ ਆ ਗਈਆਂ । ਜਿਸ ਨਾਲ ਓਹਨਾ ਨੇ …
General
-
-
“ਦੀਦੀ ਦੇਖੋ ਮੇਰਾ ਨਵਾ ਫੋਨ ਕਿੰਨਾ ਸਮਾਰਟ ਹੈ। ਇਹ ਜਦੋਂ ਕੋਈ ਮੈਸਜ ਆਉਂਦਾ ਹੈ ਤਾਂ ਕਈ ਜਵਾਬ ਆਪਣੇ ਆਪ ਟਾਈਪ ਕਰਕੇ ਸੁਝਾਵ ਦੇ ਦਿੰਦਾ ਹੈ।” ਕੋਲ ਬੈਠੇ ਬਜੁਰਗ ਨੇ ਆਪਣੇ ਪੋਤੇ ਨੂੰ ਪੁੱਛਿਆ ਕੀ ਹੈ ਤੇਰਾ ਨਵਾਂ ਫੋਨ ? “ਦਾਦਾ ਜੀ ਮੇਰਾ ਫੋਨ ਸਮਾਰਟ ਫੋਨ ਹੈ। ਸਮਾਰਟ ਫੋਨ ਆਪਣੇ ਆਪ ਸਮਝ ਜਾਂਦੇ ਨੇ ਕਿ ਬੰਦੇ ਨੂੰ ਕੀ ਚਾਹੀਦਾ ਹੈ। ਇਹ ਮੇਰੀ ਸਕਰੀਨ ਤੇ ਉਹੀ ਖਬਰਾਂ …
-
ਹਰੇਕ ਪਿੰਡ ਵਿੱਚ ਦੇਖਿਆ ਜਾਵੇ ਤਾਂ 4-5 ਬੁੜੀਆਂ, ਜਾਂ ਕਹਿ ਲਓ ਸਿਆਣੀਆਂ ਬੀਬੀਆਂ, ਅਜਿਹੀਆਂ ਮਿਲ ਜਾਣਗੀਆਂ ਜਿਨ੍ਹਾਂ ਨੂੰ ਸਾਰਾ ਪਿੰਡ ਹੀ ਬੇਬੇ ਕਹਿ ਕੇ ਬੁਲਾਈ ਜਾਂਦਾ ਹੈ।ਅੱਜ ਕੱਲ੍ਹ ਭਾਵੇਂ ਸਮਾਂ ਬਦਲ ਗਿਆ ਹੈ, ਪਰ ਅੱਜ ਤੋਂ ਦੋ ਦਹਾਕੇ ਪਹਿਲਾਂ ਇਹਨਾਂ ਦੀ ਬਹੁਤ ਕਦਰ ਹੋਇਆ ਕਰਦੀ ਸੀ। ਉਹਨਾਂ ਸਮਿਆਂ ਵਿੱਚ ਇਹਨਾਂ ਦੇ ਨਾਂ ਹੋਇਆ ਕਰਦੇ ਸਨ, ਪ੍ਰਸੀਨੀ, ਜੰਗੀਰੋ, ਜੇ ਕੁਰ, ਚੰਦ ਕੁਰ, ਆਦਿ। ਕੋਈ ਵੀ ਕਾਰ …
-
ਸਟੇਟਸ (ਸੱਚੀ ਕਹਾਣੀ) ਫੌਜ ਵਿਚੋਂ ਰਿਟਾਇਰਮੈਂਟ ਲੈਣ ਤੋਂ ਬਾਅਦ ਜਗੀਰ ਸਿੰਘ ਬੱਚਿਆਂ ਨੂੰ ਚੰਗੇਰੀ ਸਿੱਖਿਆ ਦਿਵਾਉਣ ਹਿਤ ਸਰਹੱਦੀ ਖੇਤਰ ਦੇ ਪਿੰਡ ਤੋਂ ਸ਼ਹਿਰ ਸ਼ਿਫਟ ਹੋ ਗਿਆ। ਕਾਲਜ ਦੇ ਪਹਿਲੇ ਦਿਨ ਉਹ ਬੱਸ ਸਟਾਪ ‘ਤੇ ਬੇਟੀ ਨੂੰ ਛੱਡਣ ਆਇਆ ਤਾਂ ਕਾਲਜ ਦੇ ਡਰਾਈਵਰ ਕੋਲੋਂ ਵਾਪਸੀ ਦੇ ਸਮੇਂ ਦਾ ਵੇਰਵਾ ਲੈ ਘਰ ਵਾਪਸ ਆ ਗਿਆ। ਬੱਸ ਦੇ ਸਟਾਪਜ ਤੋਂ ਕਾਲਜ ਦੀ ਦੂਰੀ ਤਕਰੀਬਨ ਅੱਧੇ ਘੰਟੇ ਦੀ ਸੀ। …
-
ਹਾੜ ਦਾ ਮਹੀਨਾ, ਗਰਮੀ ਬਹੁਤ ਪੈ ਰਹੀ ਸੀ। ਮੀਂਹ ਨਾ ਪੈਣ ਕਰਕੇ ਹਰ ਪਾਸੇ ਅੌੜ ਲਗ ਚੁੱਕੀ ਸੀ। ਪਿੰਡ ਦੇ ਬੰਦਿਅਾ ਨੇ ਪਿੰਡ ਵਿੱਚ ਜੱਗ ਕਰਨ ਦੀ ਵਿੳੁਂਤਬੰਦੀ ਬਣਾੲੀ। ਪਿੰਡ ਵਿੱਚ ਅਲੱਗ ਅਲੱਗ ਮਹਾਪੁਰਸ਼ਾ ਦੇ ਦੋ ਡੇਰੇ ਸਨ। ਪਿੰਡ ਦੇ ਲੋਕ ਅਾਪੋ-ਅਾਪਣੇ ਬਾਬੇ ਦੀ ਸਿਫਾਰਸ਼ ਕਰਦੇ ਕਹਿ ਰਹੇ ਸਨ ਸਾਡੇ ਬਾਬੇ ਦੇ ਅਸ਼ੀਰਵਾਦ ਨਾਲ ਜੱਗ ਕੀਤਾ ਜਾਵੇ। ਫਿਰ ਮੀਂਹ ਪੈ ਜਾਵੇਗਾ। ਪਰ ਕਿਸੇ ਨੇ ਵੀ …
-
ਮੈਂ ਜਮਾਤ ਵਿੱਚ ਪੜ੍ਹਾਉਂਦੇ ਪੜ੍ਹਾਉਂਦੇ ਇੱਕ ਕਹਾਣੀ ਸ਼ੁਰੂ ਕਰ ਲਈ।ਬੱਚੇ ਬੜੇ ਧਿਆਨ ਨਾਲ਼ ਕਹਾਣੀ ਸੁਣ ਰਹੇ ਸਨ।ਅਚਾਨਕ ਵਿਭਾਗ ਦੇ ਇੱਕ ਉੱਚ-ਅਧਿਕਾਰੀ ਜਮਾਤ ਵਿੱਚ ਆ ਗਏ।”ਮੈਡਮ ! ਕੀ ਪੜ੍ਹਾ ਰਹੇ ਹੋ ਤੁਸੀਂ ?” ਉਸਨੇ ਪੁੱਛਿਆ। “ਕਹਾਣੀ ਸੁਣਾ ਰਹੀ ਸੀ ਇਹਨਾਂ ਨੂੰ” ਮੈਂ ਕਿਹਾ। “ਅੱਛਾ ਤਾਂ ਤੁਸੀਂ ਪੰਜਾਬੀ ਦੇ ਅਧਿਆਪਕ ਹੋ ?” ਉਸਨੇ ਕਿਹਾ।”ਨਹੀਂ ਸਰ,ਇਹ ਤਾਂ ਸਾਇੰਸ ਦਾ ਪੀਰੀਅਡ ਹੈ।” ਮੈਂ ਜਵਾਬ ਦਿੱਤਾ। “ਮੈਡਮ ! ਇਹ ਤਾਂ …
-
“ਕੀ ਹੋਇਆ ਨਿੰਮੀ?ਉਦਾਸ ਕਿਉਂ ਏਂ”? ਰਵੀ ਨੇ ਆਪਣੀ ਭੈਣ ਨੂੰ ਚੁੱਪ ਬੈਠੇ ਦੇਖ ਕੇ ਪੁੱਛਿਆ।”ਕੁਝ ਨਹੀਂ ਵੀਰ!ਬਸ ਸੋਚ ਰਹੀ ਸੀ ਆਪਣੇ ਨੇੜੇ ਦੇ ਕੁਝ ਲੋਕਾਂ ਬਾਰੇ।” “ਕੀ ਸੋਚ ਰਹੀ ਸੀ ਨਿੰਮੀ ?ਦੱਸ ਤਾਂ ਸਹੀ।” “ਵੀਰ ਲੋਕ ਬਹੁਤ ਸਵਾਰਥੀ ਹੁੰਦੇ ਨੇ।ਤੈਨੂੰ ਤਾਂ ਪਤਾ ਹੀ ਹੈ।ਆਪਾਂ ਤਾਂ ਥੱਕ ਗਏ ਇਹਨਾਂ ਨਾਲ਼ ਰਿਸ਼ਤਾ ਨਿਭਾਉਂਦੇ।ਆਪਾਂ ਲਈ ਜੋ ਮੋਹ ਦੀਆਂ ਤੰਦਾਂ ਸੀ,ਉਹਨਾਂ ਲਈ ਸਿਰਫ਼ ਲੋੜਾਂ ਦੀ ਪੂਰਤੀ ਸੀ।” “ਸਹੀ ਕਿਹਾ …
-
ਰਿਸ਼ਤਾ ਹੋ ਗਿਆ ਤੇ ਮਹੀਨੇ ਕੂ ਮਗਰੋਂ ਹੀ ਵਿਆਹ ਵਾਲਾ ਦਿਨ ਵੀ ਮਿੱਥ ਲਿਆ.. ਮਿੱਥੀ ਹੋਈ ਤਰੀਕ ਤੋਂ ਕੁਝ ਦਿਨ ਪਹਿਲਾਂ ਅਚਾਨਕ ਹੀ ਇੱਕ ਦਿਨ ਮੁੰਡੇ ਦੇ ਪਿਓ ਨੇ ਬਿਨਾ ਦੱਸਿਆਂ ਹੀ ਆਣ ਕੁੜਮਾਂ ਦਾ ਬਾਰ ਖੜਕਾਇਆ..! ਅਗਲੇ ਫ਼ਿਕਰਮੰਦ ਹੋ ਗਏ ਪਤਾ ਨੀ ਕੀ ਗੱਲ ਹੋ ਗਈ.. ਪਾਣੀ-ਧਾਣੀ ਪੀਣ ਮਗਰੋਂ ਉਹ ਆਪਣੇ ਕੁੜਮ ਨੂੰ ਏਨੀ ਗੱਲ ਆਖ ਬਾਹਰ ਨੂੰ ਲੈ ਗਿਆ ਕੇ “ਆਜੋ ਬਾਹਰ ਨੂੰ …
-
ਹਰ ਇਨਸਾਨ ਦੀ ਜਿੰਦਗੀ ਵਿੱਚ ਇੱਕ ਅਜਿਹਾ ਵਕਤ ਅਉਦਾ, ਜਦੋ ਦੁਨੀਆਂ ਸਤਰੰਗੀ ਜਿਹੀ ਲੱਗਦੀ ਹੈ। ਆਪਣਾ ਆਪ ਸੋਹਣਾ ਜਿਹਾ ਲੱਗਦਾ ਅਤੇ ਕੋਈ ਗੈਰ ਆਪਣਿਆਂ ਤੋ ਵੀ ਨੇੜੇ ਹੋ ਜਾਂਦਾਂ ਹੈ। ਮੈਂ ਵੀ ਇਸ ਦੌਰ ਵਿੱਚੋ ਗੁਜਰੀ ਸੀ। ਕੋਈ 20 ਕੁ ਸਾਲ ਦੀ ਸੀ ਮੈਂ ਉਦੋ। ਮੇਰੇ ਹੀ ਕਾਲਜ ਪੜ੍ਹਦਾ ਮੁੰਡਾ, ਮੇਰਾ ਰੱਬ ਬਣ ਗਿਆ ਸੀ। ਉਹਨੂੰ ਤੱਕਣਾ ਹੀ ਰੱਬ ਦੀ ਇਬਾਦਤ ਲੱਗਦਾ ਸੀ। ਉਹਦੇ ਪਿਆਰ …
-
ਅਸਲੀ ਕਾਰਾਮਾਤ । ਕਰਾਮਾਤੀ ਬਾਬੇ ਦੇ ਚਰਚੇ , ਦਿਨੋ ਦਿਨ ਵਧਦੇ ਜਾ ਰਹੇ ਸੀ। ਮੇਰੀ ਵੀ ਮੰਨਤ ਸੀ। ਮੈਨੂੰ ਸਾਈਕਲ ਤੇ ਫੁੱਟਬਾਲ ਮਿਲੇ। ਮੇਰਾ ਡੈਡੀ ਦਿਹਾੜੀ ਲਗਾਉਂਦਾ ਸੀ ਜ਼ਿਮੀਦਾਰਾਂ ਦੇ । ਪਰ ਮੇਰੀ ਜ਼ਿੱਦ ਕਰਕੇ ਮੰਮੀ ਦੀ ਹਾਮੀ ਨਾਲ ਮੈਂਨੂੰ ਸਾਈਕਲ ਮਿਲ ਗਿਆ। ਜਦ ਸਾਈਕਲ ਘਰ ਆਇਆ ਮੰਮੀ ਨੇ ਅੰਦਰ ਆਉਂਦਿਆਂ ਹੀ ਬੂਹੇ ਅੱਗੇ ਤੇਲ ਚੋਇਆ। ਮੈਂ ਵੀ ਇਨਾਂ ਖੁਸ਼ ਸੀ ਕਿ ਇੱਕ ਹਫਤਾ ਤਾਂ …
-
ਪ੍ਰੇਮ ਦੀ ਭਾਵਨਾ ਸਵੇਰੇ ਸੁਵੱਖਤੇ ਇੱਕ ਬਜ਼ੁਰਗ ਦਰਵਾਜ਼ੇ ਦੀ ਘੰਟੀ ਵਜਾਉਣ ਲੱਗਾ। ਮੈਂ ਸੋਚਿਆ ਕਿ ਇੰਨੀ ਸਵੇਰ ਕੌਣ ਹੋ ਸਕਦਾ ਹੈ। ਮੈਂ ਉੱਠ ਕੇ ਦਰਵਾਜ਼ਾ ਖੋਲ੍ਹਿਆ, ਬਜ਼ੁਰਗ ਇਨਸਾਨ ਨੂੰ ਵੇਖ ਕੇ ਪੁੱਛਿਆ ਕਿ ਇੰਨੀ ਸਵੇਰੇ ? ਉਸ ਨੇ ਆਪਣਾ ਹੱਥ ਮੇਰੇ ਅੱਗੇ ਕਰ ਦਿੱਤਾ ਤੇ ਕਿਹਾ ਕਿ ਟਾਂਕੇ ਕਟਵਾਉਣ ਲਈ ਤੁਹਾਡੇ ਕੋਲ ਆਇਆ ਹਾਂ। ਮੈਂ ਕਿਹਾ ਕਿ ਇੰਨੀ ਸਵੇਰੇ, ਕਹਿਣ ਲੱਗਾ ਕਿ ਸਾਢੇ ਅੱਠ ਵਜੇ …
-
ਮਕਾਨ ਕੇ ਘਰ ਮੇਰਾ ਘਰ ਬਹੁਤ ਕਰਮਾ ਵਾਲਾ ਹੈ, ਪਿਛਲੇ ਕੁਝ ਕੋ ਸਾਲਾ ਤੋਂ ਏਸੇ ਰੁੱਤੇ ਚਿੱੜੀਆਂ ਆਲਣਾ ਪਾਉਦੀਆ ਨੇ ਤੇ ਫੇਰ ਆਡੇ ਦੇ ਕੇ ਬੱਚੇ ਪਾਲ ਕੇ ਉੱਡ ਜਾਂਦੀਆਂ ਨੇ । ਪੰਜਾਬ ਚ ਪੱਖਿਆਂ ਨਾਲ ਪਤਾ ਨਹੀਂ ਕਿੰਨੀਆਂ ਕੋ ਚਿੱੜੀਆਂ ਤੇ ਚਿੱੜੇ ਮਾਰ ਦਿੱਤੇ । ਹੁਣ ਕਦੇ ਕਦੇ ਸੋਚਦੀ ਹਾਂ ਜੇ ਮੇਜ਼ ਤਾਂ ਰੱਖਣ ਵਾਲੇ ਪੱਖਿਆਂ ਦੇ ਆਸੇ ਪਾਸੇ ਜੰਗਲ਼ਾ ਲੱਗ ਸਕਦਾ ਸੀ ਆਪਣੇ …