• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Authors: Others

ਇੱਕਲਤਾ

by Manpreet Singh January 8, 2019

ਜ਼ਿੰਦਗੀ ਦੇ ਵਿੱਚ ਇੱਕ ਮੌਕਾ ਅਜਿਹਾ ਜ਼ਰੂਰ ਆਉਂਦਾ ਜਦੋਂ ਤੁਸੀਂ ਥਕਾਨ ਮਹਿਸੂਸ ਕਰਨ ਲੱਗਦੇ ਉ। ਜਵਾਨੀ ਤੁਹਾਨੂੰ ਬੀਤ ਗਏ ਵੇਲੇ ਦੀਆਂ ਗੱਲਾਂ ਲੱਗਦੀ ਏ ਤੇ c ਤੁਹਾਨੂੰ ਚੰਗੀ ਲੱਗਣ ਲੱਗ ਪੈਂਦੀ ਏ। ਦਿਲ ਕਰਦਾ ਕਿ ਸਭ ਛੱਡ ਦਿੱਤਾ ਜਾਵੇ ਤੇ ਇੱਕ ਲੰਬਾ ਸਾਹ ਲਿਆ ਜਾਵੇ…….
ਕਾਲਜ ਟੈਮ ਹਰੇਕ ਚਿਹਰੇ ਦੇ ਸਿਆਣੂ ਨੂੰ ਹੁਣ ਸਭ ਧੁੰਦਲਾ ਨਜ਼ਰੀ ਪੈਣ ਲੱਗਦਾ। ਉਹ ਟੈਮ….. ਜੋ ਕਦੇ ਕੈਦ ਨੀ ਹੋ ਸਕਿਆ। ਕਾਲਜ ਟੈਮ ਦੀਆਂ ਸ਼ਰਾਰਤਾਂ, ਦਲੇਰੀਆ ਤੇ ਗਲਤੀਆਂ ਸਭ ਇੱਕੋ ਲਖਤ ਚੇਤਿਆ ਵਿੱਚ ਘੁੰਮਣ ਲੱਗ ਪੈਂਦੀਆ ਨੇ। ਜਦੋਂ ਯਾਰੀਆਂ ਦੇ ਨਫੇ ਨੁਕਸਾਨ ਨਹੀਂ ਸਨ ਕੀਤੇ। ਚਾਹੇ ਹੁਣ ਕਨੇਡਾ ਦੇ ਡਾਲਰ ਜੇਬ ‘ਚ ਲਲਕਰੇ ਮਾਰਦੇ ਨੇ ਪਰ ਚਾਹ ਦੀ ਮੰਗ ਰੱਖਣ ਵਾਲੇ ਕਿਤੇ ਵੀ ਨਹੀਂ ਕੁਸਕਦੇ। ਬੇਗਲਾ, ਡੋਨਟਾ ਚੋਂ ਕਾਲਜ ਦੀ ਕੰਟੀਨ ਦੇ ਪਕਵਾਨਾਂ ਦਾ ਸੁਆਦ ਲੱਭਦੇ ਉ ਪਰ ਜੀਭ ਰੋਸਾ ਰੱਖਦੀ ਏ। ਪਾਣੀ ਵਰਗੇ ਸ਼ੀਸ਼ੇ ਚੋਂ ਬਾਹਰ ਤੱਕਦੇ ਉ……. ਬੱਗੇ ਜੇ ਮੁੰਡਿਆਂ ਦਾ ਇੱਕ ਝੁੰਡ…….. ਤੇ ਅੱਖਾਂ ਦੇ ਬੂਹੇ ਖੁੱਲ ਆਉਂਦੇ ਨੇ।
ਇੱਕ ਸਮਾਂ ਐਸਾ ਜ਼ਰੂਰ ਆਉਂਦਾ ਜਦੋਂ ਤੁਸੀ ਪਿੱਛੇ ਮੁੜਨਾ ਚਾਹੁੰਨੇ ਉ ਪਰ ਸਮਾਂ ਇਜ਼ਾਜਤ ਨਹੀਂ ਦਿੰਦਾ। ਜਿਵੇਂ ਉਦੋਂ ਬਾਪੂ ਨੇ ਨਹੀਂ ਦਿੱਤੀ ਸੀ, ਮੋਟਰਸੈਕਲ ਲੈਣ ਨੂੰ। ਉਹ ਰੋਸੇ ਅੱਜ ਤੁਹਾਡਾ ਹਾਸਾ ਬਣਦੇ ਨੇ ਤੇ ਬਾਪੂ ਦੀ ਹਰ ਰੀਝ ਪੂਰੀ ਕਰਨ ਦੇ ਖੁਆਬ ਬੁਣਦੇ ਉ, ਨਵੀਆਂ ਤੇ ਮਹਿੰਗੀਆਂ ਕਾਰਾਂ ਦੇ ਸੌਦੇ ਮਾਰਨ ਦੀ ਫੜ ਮਾਰਦੇ ਉ। ਅਗਲੇ ਪਲ ਯਾਦ ਆਉਂਦਾ ਏ ਕਿ ਬਾਪੂ ਨੇ ਟਰੈਕਟਰ ਨੀ ਬਦਲਿਆ, ਕਨੇਡਾ ਉਹਦੇ ਲਈ ਮੋਟਰ ਆਲੀ ਖੇਲ ਤੇ ਬਣੇ ਝੰਡੇ ਤੋਂ ਵਧ ਕੇ ਕੁੱਝ ਵੀ ਨਹੀਂ। “ਪੱਕੀ ਕਿ ਕੱਚੀ” ਪਹੀਆਂ ਤੇ ਪਾਥ ਵਾਕਾਂ ਵਿਚਲੀ ਚੋਣ ਤੁਹਾਨੂੰ ਉਲਝਾਈ ਰੱਖਦੀ ਏ। “ਪਿੰਡ ਕਿ ਕਨੇਡਾ” ਤੁਹਾਡਾ ਆਉਣ ਵਾਲਾ ਕੱਲ ਤੁਹਾਡੇ ਬੀਤ ਗਏ ਕੱਲ ਤੇ ਭਾਰੀ ਹੋਣ ਦੇ ਦਾਅਵੇ ਕਰਦਾ ਏ। ਤੁਸੀਂ ਇੱਕੋ ਸਾਹੇ ਬੀਤ ਗਏ ਕੱਲ ਨੂੰ ਗਲ ਨਾਲ ਲਾ ਲੈਨੇ ਉ, ਜਿਵੇਂ ਇਸ ਤੋਂ ਅਨਮੋਲ ਕੁੱਝ ਹੋ ਹੀ ਨਹੀਂ ਸਕਦਾ। ਤੁਹਾਡੇ ਦੋਸਤਾਂ ਦੇ ਮਿਹਣੇ ਸੋਚਾਂ ਦੀ ਵਿਰਲਾਂ ਥਾਣੀਂ ਤੁਹਾਨੂੰ ਅਗਾਂਹ ਵਧੂ ਹੋਣ ਦੀ ਫਿਰ ਨਸੀਹਤ ਦਿੰਦੇ ਨੇ…… ਪਰ…… ਪਰ ਤੁਸੀਂ ਪਿਛੋਕੜ ਦੀ ਉਂਗਲ ਨਹੀਂ ਛੱਡਦੇ। ਅਲਾਰਮ ਦੀ ਆਵਾਜ਼ ਬੇਬੇ ਦੇ ਹੋਕੇ ਅੱਗੇ ਕੰਨ ਪਾੜਵੀਂ ਮਹਿਸੂਸ ਹੁੰਦੀ ਏ। ਹੁਣ ਅਸਾਈਨਮੈਂਟਾ ਦੀ ਡੈਡਲਾਈਨ ਤੁਹਾਨੂੰ ਉਦ ਮਾਸਟਰ ਦੇ ਪੈਰੀ ਹੱਥ ਲਾਉਣ ਦੀ ਅਸਲ ਕਹਾਣੀ ਬਿਆਨ ਕਰਦੀ ਜਾਪਦੀ ਏ। ਤੁਸੀਂ ਕੱਲੇ ਈ ਬੋਲਦੇ ਉ, “ਹੈਂ ਗੱਗੀ ਉਏ !” ਪਰ ਗੱਗੀ ਦਾ ਹੁੰਗਾਰਾ ਨਹੀਂ ਮਿਲਦਾ। ਭਿੱਜੀਆਂ ਅੱਖਾਂ… ਤੇ ਤੁਸੀਂ ਬੁਰਸ਼ਟ ਨੂੰ ਘੁੱਟ ਕੇ ਫੜਦੇ ਉ ਜਿਵੇਂ ਉਹਦੇ ਚੋਂ ਮੋਹ ਨਿਚੋੜ ਕੇ ਪਿੰਡੇ ਤੇ ਮਲਣਾ ਹੋਵੇ। ਉਹ ਬੁਰਸ਼ਟ ਜੋ ਕਾਲਜ ਦੀ ਸਕਿਉਰਿਟੀ ਦੇ ਪੈਸਿਆਂ ਚੋਂ ਛੋਰ ਅਰਗਿਆਂ ਨਾਲ ਬਠਿੰਡਿਉਂ ਖਰੀਦੀ ਸੀ। 
ਘੜੀ ਤੁਹਾਨੂੰ ਹਕੀਕਤ ਨਾਲ ਲਿਆ ਫਿਰ ਖੜਾ ਕਰ ਦਿੰਦੀ ਏ ਤੇ ਤੁਸੀਂ ਭਰੇ ਦਿਲ ਨਾਲ ਫਿਰ ਤੁਰ ਪੈਨੇ ਉ ਸਫਰ ਤੇ। ਉਹ ਸਫਰ…… ਜਿਸਦੇ ਅੰਤ ਦਾ ਤਾਂ ਤੁਹਾਨੂੰ ਨਹੀਂ ਪਤਾ ਪਰ ਸ਼ੁਰੂਆਤ ਅਭੁੱਲ ਏ।

Jashandeep Singh Brar

ਆਈਂ ਕਰੀ ਚੱਲੇ।

by Manpreet Singh January 7, 2019

ਵਕਤ ਬਦਲਦਿਆਂ ਬਹੁਤ ਕੁੱਝ ਬਦਲ ਜਾਂਦਾ। ਯਾਰੀਆਂ ਦਾ ਜਨੂੰਨ ਫਿਕਰਾਂ ਦੀ ਲੋਅ ‘ਚ ਮੱਠਾ ਪੈ ਜਾਂਦਾ। “ਕੋਈ ਚੱਕਰ ਈ ਨੀ ਸਾਡੇ ਆਲਿਆਂ” ਕਹਿ ਕਿ ਹਰ ਮਾੜੀ ਤਕੜੀ ਸ਼ਹਿ ਦੀ ਗੋਡਣੀ ਲਵਾਉਣ ਆਲੇ “ਬਸ ਬਾਈ ਚੱਲੀ ਜਾਂਦਾ” ਨਾਲ ਸੋਚੀਂ ਪੈਣ ਲੱਗ ਜਾਂਦੇ ਆ। ਉਦੋਂ ਬਿਨਾਂ ਲੱਤ ਬਾਂਹ ਆਲੀ ਗੱਲ ਨੂੰ ਵੀ ਗੋਦੀ ਚੱਕੀ ਫਿਰਨਾ। ਸਾਡੇ ‘ਚ ਇਹ ਰਿਵਾਜ ਈ ਸੀ, ਲੰਡੂ ਜੀ ਗੱਲ ਕਰਕੇ ਕਹਿ ਦੇਣਾ, ਆਈਂ ਕਰੀ ਚੱਲੇ। ਕਿਸੇ ਤੀਜੇ ਨੂੰ ਇਹਦਾ ਭੇਤ ਨੀ ਸੀ ਤੇ ਸਾਡੇ ਤੋਂ ਇਹਦੇ ਅਰਥ ਲੁਕੇ ਨੀ ਸੀ।
ਸਾਡੇ ਨਾਲ ਇੱਕ ਹੁੰਦਾ ਸੀ ਭੈਣੀ ਆਲਾ, ਜਿੱਥੇ ਉਹਦੀ ਨਿਗਾ ਟਿਕਗੀ ਬਸ ਟਿਕਗੀ। ਉਹਦਾ ਨੌਂ ਈ ਧਰ ਲਿਆ ਲਗੌੜ ਨੇ “ਪੀਣਕ” ਪਰ ਜਦੋਂ ਉਹ ਸੁਰਤ ‘ਚ ਆਉਂਦਾ ਸੀ ਐਹੋ ਜੀ ਗੱਲ ਕਹਿੰਦਾ ਸੀ ਵੀ ਅਗਲੇ ਨੂੰ ਸੁੰਨ ਕਰ ਦਿੰਦਾ ਸੀ। ਕੇਰਾਂ ਯੂਨੀਵਰਸਿਟੀ ਆਲੇ ਫਾਰਮ ਜੇ ਭਰੀ ਜਾਈਏ। ਇੱਕ ਸਲੱਗ ਨੂੰ ਪੰਜਾਬੀ ਨੀ ਆਉਂਦੀ ਸੀ, ਉੱਤੋਂ ਮਾੜੇ ਕਰਮਾਂ ਨੂੰ ਬਹਿ ਉਦਣ ਉਹ ਪੀਣਕ ਨਾਲ ਗਿਆ। ਪਿਤਾ ਦਾ ਨਾਮ ਆਲੀ ਡੱਬੀ ‘ਚ ਲਿਖਣ ਲੱਗਿਆ ਪੀਣਕ ਨੂੰ ਆਂਹਦਾ ਜਰ ਆਹ ਨਛੱਤਰ ਕਿਵੇਂ ਪਊ। ਪੀਣਕ ਦੋ ਕੁ ਮਿੰਟ ਤਾਂ ਬੋਲਿਆ ਨਾ, ਜਦੋਂ ਸੁਰਤ ਜੀ ‘ਚ ਆ ਗਿਆ, ਕਹਿੰਦਾ, “ਨਛੱਤਰ ਆਏਂ ਨੀ ਪੈਂਦਾ, ਮੰਜਾ ਡਾਹ ਕੇ ਦੇ, ਫੇਰ ਪਊ।” ਉਹ ਛੋਰ ਜਾ ਕੇ ਅਗਲੇ ਬੈਂਚ ਆਲਿਆਂ ਨਾਲ ਬਹਿ ਗਿਆ। 
ਜਵਾਨੀ ਨੂੰ ਜਵਾਨੀ ਐਵੇਂ ਨੀ ਕਿਹਾ ਜਾਂਦਾ। ਉਹ ਉਮਰ ਦਾ ਪਹਿਰ ਈ ਹੁੰਦਾ ਬੰਦਾ ਪਹਾੜਾਂ ਨੂੰ ਧੱਕੇ ਮਾਰਦਾ ਹੁੰਦਾ ਤੇ ਫਿਰ ਇਸ ਢਲਦੀ ਉਮਰ ਨਾਲ ਮੱਥੇ ਦੀਆਂ ਤਿਉੜੀਆ ਦਿਸਣ ਲੱਗ ਪੈਂਦੀਆ। ਕਾਲਜ ਟੈਮ ਆਲੇ ਸਾਥੀ ਲੰਮੀਆਂ ਰਾਹਾਂ ਦੇ ਸਾਥੀ ਹੁੰਦੇ ਆ ਪਰ ਹੁਣ ਗੱਲਾਂ ਦਾ ਵੀ ਫਰਕ ਆ ਤੇ ਬੋਲਾਂ ਦੇ ਰੋਹਬ ਦਾ ਵੀ। ਕਾਲਜ ‘ਚ ਲਗਭਗ ਪਰਚਾ ਹੋਣ ਦੀ ਕਗਾਰ ਤੋਂ ਮੁੜੇ ਹੁਣ ਆਉਣ ਆਲੇ ਕੱਲ ਨੂੰ ਲੈ ਕੇ ਸੋਚਣ ਲੱਗ ਪਏ ਆ। ਜ਼ਿੰਦਗੀ ਨੂੰ ਚਾਹੁੰਣ ਦਾ ਤਰੀਕਾ ਨੀ ਬਦਲਿਆ ਨਾ ਤੋਰ ਚੋਂ ਮੜਕ ਪਰ ਫੇਰ ਵੀ ਬੰਦੇ ਦੇ ਵਰਤਾਰੇ ‘ਚ ਬਹੁਤ ਕੁੱਝ ਬਦਲ ਜਾਂਦਾ। ਐਸ ਵਕਤ ਸਾਡੇ ਤੇ ਅਜਿਹਾ ਦੌਰ ਚਲ ਰਿਹਾ ਵੀ ਫੋਨ ਦੀ ਗੱਲਬਾਤ ਵਿਆਹ ਤੋਂ ਸ਼ੁਰੂ ਹੁੰਦੀ ਆ ਤੇ “ਗਿੰਦੀ ਤੂੰ ਕਦੋਂ ਆਏਗਾਂ” ਦੇ ਸਵਾਲ ਤੋਂ ਬਾਅਦ ਵਾਲੀ ਮੇਰੀ ਚੁੱਪ ਤੇ ਮੁੱਕ ਜਾਂਦੀ ਆ। ਕੁੱਝ ਕੁ ਦੇ ਵਿਆਹਾਂ ਦਾ ਕੰਮ ਆਉਂਦੇ ਮਹੀਨਿਆਂ ‘ਚ ਸਿਰੇ ਲੱਗ ਜਾਣਾ, ਬਾਕੀਆਂ ਦੀਆਂ ਫਾਈਲਾਂ ਆਉਂਦੇ ਸਿਆਲਾਂ ‘ਚ ਚੱਕੀਆਂ ਜਾਣਗੀਆ। ਦੌਰ ਕੋਈ ਵੀ ਹੋਵੇ ਪਰ ਕਾਲਜ, ਉਹ ਕਲਾਸ, ਉਹ ਹਾਸੇ ਠੱਠੇ ਸਾਡੇ ਨਾਲ ਐਨੇ ਕੁ ਗੂੜੇ ਜੁੜੇ ਹੋਏ ਨੇ ਕਿ ਸਮੇਂ ਦੀ ਸਿਆਹੀ ਇਸਨੂੰ ਮਿਟਾ ਤਾਂ ਕੀ ਫਿੱਕਾ ਵੀ ਨੀ ਕਰ ਸਕੀ। ਆਵਦੀ ਗੱਲ ਕੱਟ ਕੇ ਜਦੋਂ ਅਸੀਂ ਅੱਜ ਵੀ ਦੂਜੇ ਦੀਆਂ ਗੱਲਾਂ ਕਰਨ ਲੱਗ ਜਾਨੇ ਆ ਤਾਂ ਲੋਕ ਵੀ ਕਹਿ ਦਿੰਦੇ ਆ, “ਜਰ ਤੁਸੀਂ ਹਲੇ ਵੀ ਕੱਠੇ ਈ ਉ ਪਤੰਦਰੋ…..”
ਤੇ ਸਾਡਾ ਭਰੇ ਦਿਲ ਤੇ ਹੱਸਦੇ ਚਿਹਰੇ ਨਾਲ ਉਹੀ ਜਵਾਬ ਹੁੰਦਾ “ਆਈਂ ਕਰੀ ਚੱਲੇ।”

Jashandeep Singh Brar

ਅਸਲ ਜੜ

by Manpreet Singh January 6, 2019

ਨਵਿਆਂ ਰਾਹਾਂ ਨੇ ਮੈਨੂੰ ਕਿਸੇ ਸਵੇਰ ਨਵੀਂ ਆਸ ਦਿੱਤੀ ਸੀ ਤੇ ਵਾਦਿਆਂ ਦੀ ਗਵਾਹੀ ਹੇਠ ਆਪਣੇ ਮਹਿਲ ਮੁਨਾਰੇ ਤੇ ਆਪਣੇ ਲੋਕਾਂ ਨੂੰ ਮੋਹ ਭਿੱਜੀ ਅਲਵਿਦਾ ਕਹਿ ਆਇਆ ਸੀ। ਉਸ ਵਕਤ ਚਾਈਂ-ਚਾਈਂ ਮੈਂ ਆਉਣ ਵਾਲੇ ਕੱਲ੍ਹ ਦੀ ਪਿੱਠ ਤੇ ਲਿਖੇ ਸੁਆਲ ਪੜ ਨਾ ਪਾਇਆ। ਪਰ ਅੱਜ……… ਅੱਜ   ਲੱਗਦਾ ਜਿਵੇਂ ਮੇਰੇ ਪਿੰਡ ਦੀ ਫਿਰਨੀ ਤੇ ਇਸ ਨਵੇਂ ਸ਼ਹਿਰ ਦੀ ਬਾਲਕੋਨੀ ਦੀ ਜੰਗ ਨੇ ਮੈਨੂੰ ਹਰਾ ਦਿੱਤਾ ਹੋਵੇ। ਘਟਾਉ ਵਿੱਚ ਗਏ ਤਾਪਮਾਨ ਵਿੱਚ ਮੈਨੂੰ ਭਾਦੋਂ ਦੀ ਗਰਮੀ ਜਿਹੇ ਵੱਟ ਆ ਰਹੇ ਨੇ। ਮੈਂ ਅੱਗੇ ਵਧਣ ਦੇ ਮਨਸੂਬੇ ਲੈ ਕੇ ਸ਼ਹਿਰ ਆਇਆ ਸਾਂ ਪਰ ਪਿੰਡ ਤੇ ਉੱਥੋ ਦੀ ਮਹਿਕ ਆਪਦੀ ਗੰਢੜੀ ਨਾਲ ਬੰਨ ਲਿਆਇਆ। ਹੁਣ ਭੀੜੀਆਂ ਪੈਟਾਂ ਮੇਰੇ ਖੁੱਲੇ ਪਜਾਮੇ ਨੂੰ ਟਿੱਚਰਾਂ ਕਰਦੀਆਂ ਨੇ ਤਾਂ ਮੈਂ ਰੰਗਾਂ ਭਰੀ ਬੁਰਸ਼ਟ ਦੇ ਉਲਟ ਆਪਣੇ ਖਾਕੀ ਕੁੜਤੇ ਦੀ ਹਿਮਾਇਤ ਵਿੱਚ ਡਟ ਜਾਂਦਾ ਹਾਂ। ਸ਼ਾਇਦ ਇਹਨਾਂ ਮਹਾਂਨਗਰਾ ਦਾ ਦਸਤੂਰ ਏ ਜੋ ਛੇਤੀ ਕਿਸੇ ਦੇ ਪੈਰ ਨਹੀਂ ਲੱਗਣ ਦਿੰਦੇ, ਪਰ ਮੈਂ ਤਾਂ ਜੜ੍ਹਾਂ ਲਾਉਣੀਆਂ ਨੇ…….
ਮੇਰੀ ਅਸਲ ਜੜ ਨਾਲ ਜੁੜੇ ਰਹਿੰਦਿਆਂ ਨਵੀਆਂ ਸ਼ਾਖਾਵਾਂ ਨਾਲ ਯਾਰੀ ਦੀ ਇਸ ਜੱਦੋ ਜਹਿਦ ਵਿੱਚ ਮੈਂ ਹਾਰਦਾ ਜਾਪ ਰਿਹਾ। ਹਨੇਰਿਆਂ ਦਾ ਪੁੱਤ ਚਾਨਣ ਅੱਗੇ ਅੱਖਾਂ ਘੁੱਟ ਲੈਂਦਾ ਜੋ ਆਪੇ ਨੂੰ ਤਸੱਲੀ ਰਹੇ, ਪਰ ਹਕੀਕਤਾਂ ਦੇ ਦੀਵੇ ਬੰਦ ਅੱਖਾਂ ਨੂੰ ਵੀ ਚਾਨਣ ਕਰਕੇ ਡਰਾਉਦੇ ਰਹਿੰਦੇ ਨੇ। ਮੇਰਾ ਹਰ ਕਦਮ ਮੇਰੇ ਪਿੰਡ ਦੇ ਕੱਚੇ ਰਾਹਾਂ ਨੇ ਹਿੱਕ ਨਾਲ ਲਾ ਕੇ ਸਾਂਭਿਆ ਹੋਇਆ ਏ ਪਰ ਵਰਿਆਂ ਬਾਅਦ ਵੀ ਇਸ ਸ਼ਹਿਰ ਦੀਆਂ ਪੱਕੀਆਂ ਇੱਟਾਂ ਮੇਰੇ ਕਦਮਾਂ ਨੂੰ ਬੇਪਛਾਣਣਿਆਂ ਹੀ ਦੱਸਦੀਆਂ ਨੇ। ਆਪਣੀ ਮੌਜੂਦਗੀ ਨੂੰ ਸਾਬਿਤ ਕਰਨ, ਆਪਣੇ ਇਰਾਦਿਆਂ ਨੂੰ ਉਸਾਰੂ ਬਣਾਉਣ ਤੇ ਆਪੇ ਨੂੰ ਬਚਾਉਣ ਦਾ ਇਹ ਸਫਰ ਦਿਨੋ-ਦਿਨ ਬੜਾ ਰੋਚਕ ਹੁੰਦਾ ਜਾਂਦਾ ਏ। ਸਆਦਤ ਦੀ ਗੱਲ ਵੀ ਗੂੜਾ ਸੱਚ ਨਿੱਕਲੀ, “ਮੈਂ ਵੀ ਆਪਣੇ ਮੁਲਖ ਵਾਂਗ ਕੱਟ ਕੇ ਆਜ਼ਾਦ ਹੋਇਆ ਪਰ ਤੁਸੀਂ ਜਾਣਦੇ ਹੀ ਹੋ ਕਿ ਕੱਟੇ ਖੰਭਾਂ ਨਾਲ ਪਰਿੰਦੇ ਦੀ ਆਜ਼ਾਦੀ ਕਿਹੋ ਜਿਹੀ ਹੁੰਦੀ ਏ।”

ਉਹ ਤਾਂ ਗੁਰੂ ਸੀ…….

by Manpreet Singh January 5, 2019

ਕੁੱਝ ਕੁ ਦਿਨਾਂ ਦਾ ਸਾਰਿਆਂ ਦੀਆਂ ਸਟੋਰੀਆਂ ਟਕਾ ਕੇ ਜੇ ਦੇਖਦਾ ਪਰ ਜੇ ਕਿਸੇ ਨੇ ਚਾਰ ਸਾਹਿਬਜ਼ਾਦਿਆਂ ਦੀ ਫੋਟੋ ਪਾਈ ਹੁੰਦੀ ਤਾਂ ਬਿੰਦ ਕੁ ਲਈ ਰੁਕ ਕੇ ਅੱਗੇ ਟਪਾ ਦਿੰਦਾ ਜਿਵੇਂ ਕੋਈ ਵਾਹ ਵਾਸਤਾ ਈ ਨਾ ਹੋਵੇ। ਮੈਂ ਨਿੱਤ ਭੱਜਦਾ ਸੀ ਇਸ ਗੱਲ ਤੋਂ, ਪਰ ਅੱਜ ਆਪੇ ਨੇ ਜਕੜ ਈ ਲਿਆ। ਸੁਆਲ ਵੀ ਆਵਦੇ ਸੀ ਤੇ ਜਵਾਬ ਵੀ ਪਰ ਜਵਾਬ ਸਰੀਰ ਨੂੰ ਸੁੰਨ ਕਰਦੇ ਰਹੇ। ਅਸੀਂ ਸਾਰੇ ਇੱਕ ਦੌੜ ਦਾ ਹਿੱਸਾ ਬਣ ਚੁੱਕੇ ਆ, ਖਾਸਕਰ ਬਾਹਰਲੇ ਮੁਲਖਾਂ ਆਲੇ। ਪਰਿਵਾਰਾਂ ਦਾ ਭਵਿੱਖ ਤੇ ਸਥਾਪਤੀ ਦੀ ਦੌੜ ‘ਚ ਪੈਸਾ ਮੁੱਖ ਆ ਤੇ ਸਮਾਂ ਮੱਛੀ ਮੋਟਰ ਦੀ ਧਾਰ ਵਾਂਗੂੰ ਉੱਤੋ ਦੀ ਹੋ-ਹੋ ਟੱਪਦਾ। ਗੱਲ ਇਹ ਇਸ ਲਈ ਜ਼ਰੂਰੀ ਆ ਕਿਉਂਕਿ ਇਹ ਸਾਡੇ ਨਾਲ ਜੁੜੀ ਹੋਈ ਆ। ਚਮਤਕਾਰਾਂ ਜਾਂ ਅਨੋਖੇ ਕਰਤੱਬ ਦੀ ਗੱਲ ਨੀ ਇਹ।
ਇਹ ਗੱਲ ਸਿਦਕ ਦੀ ਆ, ਸਿੱਖਿਆ ਦੀ ਆ। ਆਵਦੀ ਸੁਰਤ ‘ਚ ਅਸੀਂ ਬਾਪੂ ਅਰਗਿਆਂ ਦੇ ਹੱਥ ਦਾਰੂ ਦੀ ਬੋਤਲ ਦੇਖੀ, ਚਾਚੇ-ਤਾਇਆਂ ਦੀ ਜੁਬਾਨ ਤੇ ਗਾਲਾਂ। ਜਿਹੋ ਜਾ ਮਹੌਲ ਸੀ ਤੇ ਉਹੋ ਜੇ ਅਸੀਂ ਹੋਗੇ। ਜ਼ਿੰਦਗੀ ਜੇ 100 ਸਾਲ ਦੀ ਆ ਤਾਂ ਚੌਥਾ ਹਿੱਸਾ ਇਸੇ ਜੱਦੋ-ਜਹਿਦ ‘ਚ ਹੀ ਕੱਢਤਾ ਵੀ ਇਹ ਸਹੀ ਆ ਜਾਂ ਇਹ ਗਲਤ। ਬਾਬਾ ਅਜੀਤ ਸਿੰਘ, ਬਾਬਾ ਫਤਿਹ ਸਿੰਘ ਵਰਗਿਆਂ ਨੂੰ ਸਿੱਖਿਆ ਈ ਜਦੋਂ ਦਾਦੇ ਨੇ ਬਲੀਦਾਨ ਤੇ ਪਿਉ ਨੇ ਜੁਝਾਰੂ ਯੋਧੇ ਵਜੋਂ ਦਿੱਤੀ ਸੀ ਤਾਂ ਉਹ ਡੋਲ ਕਿਵੇਂ ਜਾਂਦੇ। ਅਸੀਂ ਫੇਰ ਇਹ ਕਹਿ ਕਿ ਗੱਲ ਟਾਲ ਜਾਨੇ ਆ ਕਿ ਉਹ ਤਾਂ ਗੁਰੂ ਸੀ……. ਆਪਣੇ ਆਪ ਨੂੰ ਸੱਚੇ ਜੇ ਰੱਖ ਕੇ ਸੱਚ ਤੋਂ ਫੇਰ ਭੱਜ ਲੈਣੇ ਆ।
ਅੱਜ ਕਰਿਸਮਿਸ ਦੀਆਂ ਖੁਸ਼ੀਆਂ ਤੇ ਨਵੇਂ ਸਾਲ ਦਿਆਂ ਜਸ਼ਨਾਂ ‘ਚ ਅਸੀਂ ਸਾਡੇ ਉਹਨਾਂ ਮਹਾਨ ਯੋਧਿਆਂ ਦੀ ਮਿਸਾਲ ਦੇਣੀ ਭੁੱਲਗੇ। ਮੈਂ ਕਦੇ ਨੀ ਕਿਹਾ ਸੀ ਕਿ ਮੈਰੀ ਕਰਿਸਮਿਸ ਨਾ ਕਹੋ, ਕਹੋ ਰੱਜ ਕੇ ਕਹੋ ਪਰ ਸੈਂਟੇ ਦੇ ਆਉਣ ਦੀ ਕਹਾਣੀ ਤੋਂ ਪਹਿਲਾਂ ਜਵਾਕਾਂ ਨੂੰ ਦੱਸਿਉ ਕਿ ਇਹਨਾਂ ਦਿਨਾਂ ਦਾ ਸਾਡਾ ਕੀ ਇਤਿਹਾਸ ਆ। ਦੱਸਿਉ ਕਿ ਸਾਡੀ ਅਸਲ ਸਥਾਪਤੀ ਦੀ ਨੀਂਹ ਰੱਖਣ ਵਾਲੇ ਕੌਣ ਸਨ। ਧਰਮਾਂ, ਕੌਮ, ਕਮਿਊਨਿਟੀ ਦੀ ਗੱਲ ਫੇਰ ਕਰਾਂਗੇ। ਅੱਜ ਅਸੀਂ ਪਿੱਠਾਂ ਤੇ ਉੱਕਰੇ ਉਹ ਇਤਿਹਾਸ ਫਰੋਲੀਏ ਜਿੰਨਾਂ ਨੂੰ ਅਸੀਂ ਖੁਦ ਹੀ ਦੱਬ ਲਿਆ। ਕਿਸੇ ਨੇ ਅਗਾਂਹ ਵਧੂ ਸੋਚ ਦੇ ਹੌਂਸਲੇ ਨਾਲ, ਕਿਸੇ ਨੇ ਨਵੇਂ ਸਾਲ ਦੀ ਪਾਰਟੀ ਦੇ ਪੈੱਗ ਹੇਠਾਂ, ਕਿਸੇ ਨੇ ਸੈਂਟੇ ਦੇ ਲਾਲ ਲੀੜਿਆਂ ਨਾਲ।
ਪਰ 300 ਵਰੇਂ ਪਿੱਛੇ ਝਾਤੀ ਮਾਰ ਕੇ ਦੇਖਿਉ। ਚਮਕੌਰ ਦੀ ਗੜੀ ‘ਚ ਜੂਝਦੇ ਤੇ ਸਰਹਿੰਦ ਦੀਆਂ ਦੀਵਾਰਾਂ ‘ਚ ਖੜੇ ਸਾਹਿਬਜ਼ਾਦੇ ਸਾਡੇ ਵੱਲ ਬੜੀਆਂ ਆਸਾਂ ਨਾਲ ਵੇਖ ਰਹੇ ਆ। ਉਹਨਾਂ ਨੂੰ ਭੁੱਲਿਉ ਨ ਪਿਆਰਿਉ।

Jashandeep Singh Brar

ਜ਼ਿੰਦਗੀ ਇੱਕ ਕਿਤਾਬ

by Manpreet Singh January 3, 2019

ਜ਼ਿੰਦਗੀ ਕੋਈ ਫਿਲਮ ਤਾਂ ਨਹੀਂ ਜਿਸਨੂੰ ਤੁਸੀਂ ਮਨ ਚਾਹੇ ਢੰਗ ਨਾਲ ਪੇਸ਼ ਕਰ ਲਉਗੇ ਪਰ ਜ਼ਿੰਦਗੀ ਇੱਕ ਕਿਤਾਬ ਜ਼ਰੂਰ ਹੋ ਸਕਦੀ ਏ ਜਿਸਨੂੰ ਤੁਸੀਂ ਆਪਣੇ ਢੰਗ ਨਾਲ ਲਿਖ ਸਕਦੇ ਉ। ਹਰ ਇੱਕ ਪੰਨਾ ਹਰ ਆਮ ਦਿਨ ਵਾਂਗੂੰ, ਜੋ ਗਲਤੀ ਪਿਛਲੇ ਪੰਨੇ ਤੇ ਕੀਤੀ ਸੀ ਕੋਸ਼ਿਸ਼ ਕਰੋ ਕਿ ਉਹ ਦੁਬਾਰਾ ਨਾ ਦੁਹਰਾਉ। ਕੱਟ ਕਟਾ ਕਿ ਹੀ ਕਵਿਤਾਵਾਂ ਗੀਤ ਪੂਰੇ ਹੁੰਦੇ ਨੇ। ਗਲਤੀਆਂ ਤੋਂ ਭੱਜੋ ਨਾ, ਹੱਸ ਕੇ ਕਬੂਲ ਕਰੋ। ਜ਼ਿੰਦਗੀ ਨੂੰ ਜਿਉਣ ਤੇ ਕੱਟਣ ਵਿਚਲਾ ਫਰਕ ਜਿੰਨੀ ਛੇਤੀ ਜਾਣ ਲਉਗੇ, ਇਸ ਸਫਰ ਨਾਲ ਉਨੀ ਛੇਤੀ ਮੋਹ ਵਧ ਜਾਵੇਗਾ। ਕਦੇ ਵੀ ਕਿਸੇ ਦੀ ਨਿੱਜੀ ਜ਼ਿੰਦਗੀ ਤੇ ਟਿੱਪਣੀ ਨਾ ਕਰੋ, ਚਾਹੇ ਨੈੱਟ ਤੇ ਚਾਹੇ ਅਸਲੀਅਤ ‘ਚ, ਹਮੇਸ਼ਾਂ ਆਪਣੇ ਤੇ ਆਪਣੇ ਪਰਿਵਾਰ ਤੱਕ ਸੀਮਤ ਰਹੋ। ਟੀਚੇ ਮਿੱਥੋ ਤੇ ਉਹਨਾਂ ਲਈ ਕੰਮ ਕਰੋ, ਸ਼ੋਸ਼ਲ ਮੀਡੀਆ ਇਸ ਖੂਬਸੂਰਤ ਤੇ ਮੌਕਿਆਂ ਭਰੀ ਦੁਨੀਆਂ ਦਾ ਇੱਕ ਰੰਗਲਾ ਪੜਾਅ ਏ ਪਰ ਅੰਤ ਨੀ। ਚੁਗਲੀ, ਖਹਿਬਾਜੀ, ਗਰੁੱਪਾਂ, ਈਰਖਾ ਨੇ ਤੁਹਾਡਾ ਅੰਦਰ ਸਾੜ ਦੇਣਾ ਤੇ ਆਪਾਂ ਇਹ ਕਰਨ ਨੀ ਆਏ ਐਥੇ ਕਿ ਨਹੀਂ..!

ਮੈਂ ਅਕਸਰ ਪੜਿਆ ਤੇ ਸੁਣਿਆ ਸੀ ਕਿ ਜੇ ਸੱਚ ਬੋਲੋਗੇ, ਛਿੱਤਰ ਖਾਉਗੇ। ਇਹ ਤਜਰਬਾ ਹੋਇਆ ਵੀ ਆ ਪਰ ਮੈਂ ਝੂਠ ਤੋਂ ਹਲੇ ਵੀ ਦੂਰ ਹੀ ਰਹਿਣ ਦੀ ਕੋਸ਼ਿਸ਼ ਕਰਦਾ। ਸੱਚ ਜਾਣ ਲਉ ਬਹੁਤ ਕੁੱਝ ਆਸਾਨ ਹੋ ਜਾਵੇਗਾ ਪਰ ਇਹ ਆਸ ਕਦੇ ਨਾ ਕਰਨਾ ਕਿ ਤੁਹਾਡਾ ਆਲਾ-ਦੁਆਲਾ ਵੀ ਉਸ ਸੱਚ ਨੂੰ ਉਵੇਂ ਹੀ ਕਬੂਲੇਗਾ ਜਿਸ ਤਰ੍ਹਾਂ ਤੁਸੀਂ ਕਬੂਲਿਆ ਹੈ। ਜ਼ਿੰਦਗੀ ਇੱਕ ਜੰਗ ਹੈ ਤੇ ਇਸਨੂੰ ਤੁਸੀਂ ਖੁਦ ਹੀ ਲੜ ਕੇ ਜਿੱਤ ਸਕਦੇ ਹੋ। ਦੂਜੇ ਤੁਹਾਡੇ ਲਈ ਪ੍ਰੇਰਣਾ ਸਰੋਤ ਹੋ ਸਕਦੇ ਨੇ ਪਰ ਉਹ ਕਦੇ ਵੀ ਤੁਹਾਡੀ ਲੜਾਈ ਨਹੀਂ ਲੜਨਗੇ। ਇਸ ਲਈ ਕਦੇ ਵੀ ਆਪਣੇ ਆਪ ਤੋਂ ਨਾ ਭੱਜੋ, ਜੇ ਤੁਹਾਨੂੰ ਪਤਾ ਹੈ ਕਿ ਸਵੇਰੇ ਸਾਜਰੇ ਉੱਠ ਕੇ ਤੁਸੀਂ ਕੋਈ ਕੰਮ ਨੇਪਰੇ ਚਾੜ੍ਹ ਸਕਦੇ ਹੋ ਤਾਂ ਅੱਖਾਂ ਨਾ ਮੀਚੋ। ਇਹ ਸਾਰੀ ਦੁਨੀਆਂ ਤੁਹਾਨੂੰ ਧੋਖਾ ਦਿੰਦੀ ਫਿਰਦੀ ਆ ਪਰ ਤੁਸੀਂ ਆਪਣੇ ਆਪ ਨਾਲ ਧੋਖਾ ਨਾ ਕਰੋ। ਕਦੇ ਵੀ ਆਪਣੇ ਆਪ ਨੂੰ ਝੂਠ ਨਾ ਬੋਲੋ। ਕਦੇ ਵੀ ਆਪਣੇ ਲਏ ਫੈਸਲੇ ਤੇ ਸ਼ੱਕ ਨਾ ਕਰੋ, ਜੇ ਦੋ ਚਿੱਤਾ ਚਿੱਤ ਹੋਵੇ ਤਾਂ ਦੂਜੀ ਵਾਰ ਵਿਚਾਰ ਕਰ ਲਉ ਪਰ ਮੰਜ਼ਿਲ ਕਿਸੇ ਇੱਕ ਰਾਹ ਤੇ ਹੀ ਮਿਲੇਗੀ ਦੋਵਾਂ ਤੇ ਨਹੀਂ। ਅੰਗ੍ਰੇਜ਼ੀ ਦੇ ਸ਼ਬਦਾਂ ਅਨੁਸਾਰ ਸਥਿਤੀ ਨੂੰ ਹਮੇਸ਼ਾ accept ਕਰੋ ਨਾ ਕਿ expect ਕਿ ਕਾਸ਼ ਇਸ ਤਰ੍ਹਾਂ ਹੋ ਜਾਂਦਾ। ਕਾਸ਼ ਤੇ ਹਕੀਕਤ ਵਿੱਚ ਫਰਕ ਹੁੰਦਾ ਏ ਤੇ ਜਦੋਂ ਤੁਸੀਂ ਇਹ ਮੰਨ ਲੈਂਦੇ ਹੋ ਤਾਂ ਅੱਗੇ ਵਧਣਾ ਬਹੁਤ ਆਸਾਨ ਹੋ ਜਾਂਦਾ ਏ।

ਮੈਂ ਜ਼ਿੰਦਗੀ ‘ਚ ਬਹੁਤ ਗਲਤੀਆਂ ਵੀ ਕੀਤੀਆਂ, ਬਹੁਤ ਕੁੱਝ ਸਿੱਖਿਆ ਵੀ, ਬਹੁਤ ਗਲਤ ਫੈਸਲੇ ਵੀ ਲਏ ਪਰ ਅੱਜ ਜ਼ਿੰਦਗੀ ਦੇ ਜਿਸ ਮੋੜ ਤੇ ਹਾਂ, ਬੜਾ ਸ਼ੰਤੁਸ਼ਟ ਹਾਂ। ਫੇਸਬੁਕ ਨੇ ਬਹੁਤ ਸਾਰੇ ਪਿਆਰ ਕਰਨ ਵਾਲੇ ਦਿੱਤੇ ਨੇ, ਸਭ ਦਾ ਬੜਾ ਰਿਣੀ ਹਾਂ। ਸਾਰਿਆਂ ਦਾ ਧੰਨਵਾਦ, ਸਾਰਿਆਂ ਨੂੰ ਪਿਆਰ ਅਤੇ ਸਤਿਕਾਰ। ਆਉ ਪਿਆਰ ਤੇ ਹਾਸੇ ਵੰਡੀਏ। ਜ਼ਿੰਦਗੀ ਜ਼ਿੰਦਾਬਾਦ ~

 

ਸਦਾ ਪਿਆਰ ਨਾਲ ਰਹੋ

by admin December 15, 2018

ਇੱਕ ਜੰਗਲ ਵਿੱਚ ਬਹੁਤ ਸਾਰੇ ਸੇਹ (ਇੱਕ ਜੀਵ ਜਿਸਦੀ ਫੋਟੋ ਪੋਸਟ ਨਾਲ ਪਾਈ ਹੈ) ਰਹਿੰਦੇ ਸੀ। ਸਰਦੀਆਂ ਬਹੁਤ ਵਧ ਜਾਣ ਕਰਕੇ ਉਹਨਾਂ ਨੇ ਫੈਸਲਾ ਕੀਤਾ ਕਿ ਆਪਾ ਸਾਰੇ ਇੱਕ ਝੁੰਡ ਵਿੱਚ ਰਹਾਂਗੇ ਤੇ ਇਕੱਠੇ ਹੀ ਸੋਇਆ ਕਰਾਗੇ । ਸੇਹ ਦੇ ਸਰੀਰ ਤੇ ਬਹੁਤ ਸਾਰੇ ਕੰਡੇ ਹੁੰਦੇ ਨੇ । ਸੋ ਜਦੋ ਵੀ ਉਹ ਇਕੱਠੇ ਇੱਕ ਦੂਜੇ ਨਾਲ ਲਗਦੇ ਤਾਂ ਉਹਨਾਂ ਨੂੰ ਗਰਮੀ ਤਾਂ ਮਿਲਦੀ , ਉਹ ਠੰਡ ਤੋਂ ਵੀ ਬਚ ਜਾਂਦੇ । ਪਰ ਉਹਨਾ ਦੇ ਇੱਕ ਦੂਜੇ ਦੇ ਕੰਢੇ ਵੀ ਚੁੱਭਦੇ ।
ਉਹਨਾ ਵਿੱਚੋ ਇੱਕ ਸੇਹ ਕਹਿੰਦਾ ,”ਮੇਰੇ ਤੋਂ ਇਹ ਕੰਡੇ ਨਹੀ ਸਹਿ ਹੁੰਦੇ । ਇਸ ਲਈ ਮੈ ਚੱਲਾ ।” ਇੰਨਾ ਕਹਿ ਉਹ ਚਲਾ ਗਿਆ ਤੇ ਚਲਦਾ ਚਲਦਾ ਆਪਣੇ ਝੁੰਡ ਤੋਂ ਬਹੁਤ ਦੂਰ ਆ ਗਿਆ ।
ਰਾਤ ਸਮੇਂ ਠੰਡ ਬਹੁਤ ਜਿਆਦਾ ਪੈਂਦੀ ਸੀ , ਜੋਂ ਬਰਦਾਸ਼ਤ ਕਰਨੀ ਬਹੁਤ ਔਖੀ ਸੀ । ਰਾਤ ਆਈ ਤੇ ਇਹ ਸੇਹ ਵੀ ਉਹ ਠੰਡ ਬਰਦਾਸ਼ਤ ਕਰਨ ਤੋਂ ਅਸਮਰਥ ਹੋ ਗਿਆ । ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ , ਪਰ ਹੁਣ ਵਾਪਸ ਮੁੜਨਾ ਬਹੁਤ ਔਖਾ ਸੀ ਤੇ ਆਪਣੀ ਗਲਤੀ ਕਰਕੇ ਉਸਨੂੰ ਉਸ ਰਾਤ ਠੰਡ ਕਰਕੇ ਆਪਣੀ ਜਾਨ ਗਵਾਉਣੀ ਪਈ ।

ਸਾਡੇ ਸਭ ਵਿੱਚ ਵੀ ਕੁਝ ਕਮੀਆਂ ਹੁੰਦੀਆਂ ਹਨ ਜੋਂ ਮੈਨੂੰ ਇਹਨਾ ਸੇਹ ਦੀਆਂ ਸੂਲਾਂ ਵਾਂਗ ਲਗਦੀਆਂ ਨੇ । ਬਹੁਤ ਲੋਕ ਕਹਿੰਦੇ ਹਨ ਕਿ ਉਹਨਾਂ ਦੇ ਰਿਸ਼ਤੇ ਖਰਾਬ ਹਨ , ਚਾਹੇ ਇਹ ਰਿਸ਼ਤਾ ਪਤੀ ਪਤਨੀ ਦਾ ਹੋਵੇ ਚਾਹੇ ਸੱਸ ਨੂੰਹ ਦਾ , ਚਾਹੇ ਭੈਣ ਭਾਈ ਦਾ , ਚਾਹੇ ਮਾਤਾ ਪਿਤਾ ਦਾ ਆਪਣੇ ਬੱਚਿਆਂ ਨਾਲ ਜਾਂ ਫੇਰ ਕੋਈ ਵੀ ਹੋਰ ਰਿਸ਼ਤਾ । ਸਾਡੇ ਰਿਸ਼ਤਿਆਂ ਦੇ ਖਰਾਬ ਹੋਣ ਦੀ ਵਜ੍ਹਾ ਵੀ ਇਹੀ ਹੁੰਦੀ ਹੈ ਕਿ ਅਸੀਂ ਆਪਣੇ ਉਸ ਰਿਸ਼ਤੇਦਾਰ ਦੇ ਸਾਥ ਦਾ ਨਿੱਘ ਨਹੀਂ ਦੇਖਦੇ ਬਲਕਿ ਸਿਰਫ਼ ਉਸਦੀ ਕਿਸੇ ਕਮੀ ਕਰਕੇ ਉਸਨੂੰ ਮਾੜੇ ਪਾਸੇ ਤੋਂ ਦੇਖਦੇ ਹਾਂ ਤੇ ਕਮੀਆਂ ਤੇ ਹੀ ਧਿਆਨ ਦਿੰਦੇ ਹਾਂ । ਅਗਰ ਅਸੀਂ ਆਪਣੇ ਸਾਥੀ ਦੇ ਸਾਥ ਦੇ ਨਿੱਘ ਨੂੰ ਅਹਿਮੀਅਤ ਦੇਈਏ ਤੇ ਉਸਨੂੰ ਉਸੇ ਤਰ੍ਹਾਂ ਕਬੂਲ ਕਰੀਏ ਜਿਸ ਤਰ੍ਹਾਂ ਉਹ ਹੈ ਤਾਂ ਰਿਸ਼ਤਿਆਂ ਵਿੱਚ ਮਿਠਾਸ ਆਵੇਗਾ ਤੇ ਰਿਸ਼ਤਾ ਅਮਰ ਹੋ ਜਾਂਦਾ ਹੈ । ਵਰਨਾ ਟੁੱਟ ਜਾਣ ਅਤੇ ਰਿਸ਼ਤਿਆਂ ਤੋਂ ਦੂਰ ਜਾਕੇ ਇਕੱਲੇ ਹੋਣ ਤੇ ਤਾਂ ਹਰ ਇੰਨਸਾਨ ਦਾ ਹਾਲ ਸਭ ਨੂੰ ਛੱਡ ਕਿ ਗਏ ਸੇਹ ਵਰਗਾ ਹੀ ਹੁੰਦਾ ਹੈ ।
ਸੋ ਇਸੇ ਲਈ ਸਦਾ ਪਿਆਰ ਨਾਲ ਰਹੋ ਤੇ ਇੱਕ ਦੂਜੇ ਨਾਲ ਰਲਕੇ ਇੱਕ ਦੂਜੇ ਦੀਆਂ ਮੁਸ਼ਕਿਲਾਂ ਹੱਲ ਕਰੋ ।

ਕਹਾਣੀ ਸੋਰਸ : ਇੰਟਰਨੈੱਟ
ਪੰਜਾਬੀ ਅਨੁਵਾਦ : ਜਗਮੀਤ ਸਿੰਘ ਹਠੂਰ

ਬਹਿਤਰੀ ਦੀ ਗੁੰਜਾਇਸ਼

by admin December 14, 2018

ਉਹ ਦੁਕਾਨਦਾਰ ਅਕਸਰ ਆਪਣੇ ਪੁੱਤ ਨੂੰ ਆਪਣੇ ਨਾਲ ਕੰਮ ਵਿੱਚ ਲਗਾ ਲੈਂਦਾ ਸੀ। ਕਈ ਵਾਰ ਗਾਹਕਾਂ ਨੇ ਆਉਣਾ ਤੇ ਦੁਕਾਨਦਾਰ ਦਾ ਟਾਈਮ ਲਗਾ ਦੇਣਾ ਤੇ ਫੇਰ ਚੀਜ ਕੋਈ ਵੀ ਪਸੰਦ ਨਾ ਕਰਨੀ। ਇਹ ਦੇਖ ਮੁੰਡੇ ਨੂੰ ਗੁੱਸਾ ਆ ਜਾਣਾ ਤੇ ਇੱਕ ਦਿਨ ਉਹ ਉਹਨਾ ਸਮਾਨ ਦੇਖ ਕੇ ਗਏ ਗਾਹਕਾਂ ਨੂੰ ਬੁਰਾ ਭਲਾ ਬੋਲਣ ਲੱਗ ਗਿਆ ਕਿ ਜੇ ਕੁਝ ਲੈਣਾ ਹੀ ਨਹੀਂ ਤਾਂ ਟਾਈਮ ਕਿਉਂ ਖਰਾਬ ਕਰਦੇ ਹਨ । ਉਸ ਦੁਕਾਨਦਾਰ ਨੇ ਉਸੇ ਵਕਤ ਆਪਣੇ ਪੁੱਤ ਨੂੰ ਪਿਆਰ ਨਾਲ ਟੋਕਿਆ ਤੇ ਪੁੱਛਿਆ , “ਪੁੱਤ ਉਹਨਾਂ ਨੇ ਮੇਰਾ ਟਾਈਮ ਲਿਆ , ਕੀ ਤੈਨੂੰ ਮੇਰੇ ਮੱਥੇ ਤੇ ਕੋਈ ਤਿਊੜੀ ਦਿਖ ਰਹੀ ਹੈ ?
” ਨਹੀਂ ” ਪੁੱਤ ਨੇ ਨੀਵੀ ਪਾਉਂਦੇ ਹੋਏ ਨੇ ਜਵਾਬ ਦਿੱਤਾ।
“ਪੁੱਤ ਇਹ ਗਾਹਕ ਹੀ ਆਪਣਾ ਰੱਬ ਹੈ , ਜੇ ਇਹ ਗਾਹਕ ਹਨ ਤਾਂ ਹੀ ਆਪਣੀ ਰੋਜ਼ੀ ਰੋਟੀ ਹੈ। ਨਾਲੇ ਜੇ ਉਹਨਾਂ ਨੇ ਮੇਰਾ ਟਾਈਮ ਲਿਆ ਹੈ ਤਾਂ ਉਸ ਬਦਲੇ ਮੈਨੂੰ ਬਹੁਤ ਕੁਝ ਸਿਖਾ ਕਿ ਵੀ ਗਏ ਨੇ। ”
“ਪੁੱਤ ਨੇ ਇੱਕ ਦਮ ਉੱਪਰ ਮੂੰਹ ਚੁੱਕਿਆ ਤੇ ਪੁੱਛਿਆ , ਡੈਡੀ ਜੀ ਉਹ ਕੀ ਸਿਖਾ ਕਿ ਗਏ ਨੇ ? ਮੈਨੂੰ ਤਾਂ ਕੁਝ ਪਤਾ ਨਹੀਂ ਲੱਗਾ ਮੈਂ ਵੀ ਇਥੇ ਹੀ ਸੀ। ”
ਦੁਕਾਨਦਾਰ ਨੇ ਆਪਣੇ ਬੇਟੇ ਨੂੰ ਜਵਾਬ ਦਿੱਤਾ , “ਉਹਨਾਂ ਮੈਨੂੰ ਸਿਖਾਇਆ ਹੈ ਕਿ ਸਦਾ ਆਪਣੀ ਚੀਜ ਨੂੰ ਸਭ ਤੋਂ ਵਧੀਆ ਮੰਨਣ ਦੀ ਜਿੱਦ ਨਾ ਕਰੋ ਤੇ ਸਿੱਖੋ ਕਿ ਤੁਹਾਡੀ ਚੀਜ ਵਿੱਚ ਹੋਰ ਵੀ ਬਹਿਤਰੀ ਦੀ ਗੁੰਜਾਇਸ਼ ਹੈ , ਜੇ ਅਸੀਂ ਇਹ ਗੁੰਜਾਇਸ਼ ਪੂਰੀ ਕਰ ਦਿੱਤੀ ਤਾਂ ਸਾਡਾ ਸਮਾਨ ਸਭ ਤੋਂ ਵੱਧ ਵਿਖੇਗਾ। ਇਸੇ ਤਰ੍ਹਾਂ ਸਾਨੂੰ ਜਿੰਦਗੀ ਵਿੱਚ ਵੀ ਸਦਾ ਆਪਣੇ ਆਪ ਵਿੱਚ ਬਹਿਤਰੀ ਕਰਨੀ ਚਾਹੀਦੀ ਹੈ ਤੇ ਕਮੀ ਦੱਸਣ ਵਾਲੇ ਦਾ ਧੰਨਵਾਦ ਕਰਨਾ ਚਾਹੀਦਾ ਹੈ। ਫੇਰ ਦੇਖਣਾ ਜਿੰਦਗੀ ਕਿਵੇਂ ਸੋਹਣੀ ਹੁੰਦੀ ਹੈ। ”
ਉਸ ਲੜਕੇ ਨੇ ਆਪਣੇ ਪਿਤਾ ਦੀਆਂ ਗੱਲਾਂ ਨੂੰ ਆਪਣੀ ਜਿੰਦਗੀ ਵਿੱਚ ਧਾਰ ਲਿਆ ਤੇ ਅੱਜ 30 ਸਾਲ ਬਾਅਦ ਉਹ ਆਪਣੇ ਮੌਲ ਜੋ ਦੇਸ਼ ਦਾ ਸਭ ਤੋਂ ਮਹਿੰਗਾ ਤੇ ਸਭ ਤੋਂ ਵੱਡਾ ਮੌਲ ਸੀ ਦੇ ਆਫਿਸ ਵਿੱਚ ਆਪਣੇ ਪਿਤਾ ਸੀ ਤਸਵੀਰ ਵੱਲ ਦੇਖਦਾ ਹੋਇਆ ਆਪਣੇ ਪੁੱਤਰ ਨੂੰ ਸਮਝਾ ਰਿਹਾ ਸੀ ਕਿ ” ਜਿੰਦਗੀ ਚ ਉਹਨਾਂ ਲੋਕਾਂ ਨੂੰ ਸਦਾ ਸਨਮਾਨ ਦੇਵੋ ਜਿੰਨਾ ਕਰਕੇ ਤੁਸੀਂ ਹੋ। ਜਿੰਦਗੀ ਵਿੱਚ ਕਿਸੇ ਵੀ ਅਹੁਦੇ ਤੇ ਪਹੁੰਚ ਜਾਵੋ ਪਰ , ਜਿੰਨਾ ਕਰਕੇ ਉਥੇ ਪਹੁੰਚੇ ਹੋ ਉਹਨਾਂ ਨੂੰ ਕਦੇ ਨਾ ਭੁੱਲੋ। ਅਸੀਂ ਦੁਕਾਨ ਤੋਂ ਮੌਲ ਤੱਕ ਆਪਣੇ ਗਾਹਕਾਂ ਕਰਕੇ ਪਹੁੰਚੇ ਹਾਂ ਇਸ ਲਈ ਅਸੀਂ ਉਹਨਾਂ ਦਾ ਸਨਮਾਨ ਕਰਦੇ ਹਾਂ, ਪਰ ਇਹ ਅਸੂਲ ਜਿੰਦਗੀ ਤੇ ਬਿਜਨਸ (ਵਪਾਰ ) ਦੋਵਾਂ ਵਿੱਚ ਲਾਗੂ ਹੁੰਦਾ ਹੈ।

ਜਗਮੀਤ ਸਿੰਘ ਹਠੂਰ

ਆਖ਼ਰੀ ਦਾਅ

by Manpreet Singh December 4, 2018

ਰਣਦੀਪ ਇੰਗਲੈਂਡ ਵਿੱਚ ‘ਕੱਚਾ’ ਸੀ। ਉਸ ਨੂੰ ‘ਪੱਕੇ’ ਹੋਣ ਦੀ ਆਸ ਵੀ ਬੱਝਦੀ ਦਿਖਾਈ ਨਹੀਂ ਦਿੰਦੀ ਸੀ। ਬਾਪ ਸਿਰ ਵਲਾਇਤ ਦਾ ਚੜ੍ਹਿਆ ਕਰਜ਼ਾ ਉਸ ਦੇ ਮਨ ‘ਤੇ ਬੁਖ਼ਾਰ ਵਾਂਗ ਚੜ੍ਹਿਆ ਰਹਿੰਦਾ। ਵਲਾਇਤ ਭੇਜਣ ਮੌਕੇ ਬਾਪ ਨੇ ਜ਼ਮੀਨ ਦੇ ਨੰਬਰ ਦੇ ਕੇ, ਫ਼ਾਇਨੈਂਸ ਕੰਪਨੀ ਤੋਂ ਛੇ ਲੱਖ ਰੁਪਿਆ ਵਿਆਜੂ ਚੁੱਕਿਆ ਸੀ ਅਤੇ ਘਰੇ ਪਈ ‘ਭੂਰ-ਚੂਰ’ ਵੀ ਰਣਬੀਰ ਦੇ ਇੰਗਲੈਂਡ ਪਹੁੰਚਣ ਦੇ ‘ਲੇਖੇ’ ਲੱਗ ਗਈ ਸੀ।
ਰਣਬੀਰ ਨੇ ਹੀ ‘ਬਾਹਰ’ ਆਉਣ ਦੀ ਰਟ ਲਾਈ ਰੱਖੀ ਸੀ ਅਤੇ ਹਿੰਡ ਨਹੀਂ ਛੱਡੀ ਸੀ। ਗ਼ਰੀਬ ਬਾਪ ਦੇ ਗਲ਼ ‘ਗੂਠਾ’ ਦੇ ਕੇ ਆਪਣੀ ਬਾਹਰ ਆਉਣ ਦੀ ਜ਼ਿਦ ਪੁਗਾਈ ਸੀ। ਰਣਬੀਰ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਬਾਪ ‘ਕੱਲੇ-‘ਕੱਲੇ ਪੁੱਤ ਨੂੰ ਪ੍ਰਦੇਸ ਤੋਰਨ ਦੇ ਹੱਕ ਵਿੱਚ ਨਹੀਂ ਸੀ। ਢਿੱਡ ਦੀ ਆਂਦਰ ਨੂੰ ਉਹ ਆਪਣੀਆਂ ਅੱਖਾਂ ਤੋਂ ਪਰ੍ਹੇ ਨਹੀਂ ਕਰਨਾ ਚਾਹੁੰਦਾ ਸੀ। ਪਰ ਕੀ ਕਰਦਾ? ਉਹ ਸੁੱਖਾਂ ਸੁੱਖ-ਸੁੱਖ ਕੇ ਮਸਾਂ ਲਏ ਸੁੱਖੀ ਲੱਧੇ ਪੁੱਤਰ ਦੀ ਜ਼ਿਦ ਅੱਗੇ ਹਾਰ ਗਿਆ ਸੀ ਅਤੇ ਉਸ ਨੇ ਪੁੱਤਰ ਦੀ ਖ਼ੁਸ਼ੀ ਲਈ ਫ਼ਾਈਨੈਂਸ ਕੰਪਨੀ ਦੇ ਜਾ ਕੇ ਛੇ ਲੱਖ ਰੁਪਏ ‘ਤੇ ਅੰਗੂਠਾ ਛਾਪ ਦਿੱਤਾ ਸੀ ਅਤੇ ਜ਼ਮੀਨ ਦੇ ਨੰਬਰ ਦੇ ਦਿੱਤੇ ਸਨ। ਕਰਜ਼ਾ ਮੋੜਨ ਦੀ ਸ਼ਰਤ ਤਿੰਨ ਸਾਲ ਰੱਖੀ ਗਈ ਸੀ, ਨਾ ਮੋੜਨ ਦੀ ਸੂਰਤ ਵਿੱਚ ਜ਼ਮੀਨ ‘ਕੁਰਕ’ ਹੋ ਜਾਣੀ ਸੀ।

ਵਲਾਇਤ ਪਹੁੰਚ ਕੇ ਉਸ ਦਾ ਜ਼ਿੰਦਗੀ ਜਿਉਣ ਦਾ ਉਤਸ਼ਾਹ ਮਾਰਿਆ ਗਿਆ ਅਤੇ ਉਲੀਕੇ ਸੁਪਨੇ ਚਕਨਾਚੂਰ ਹੋ ਗਏ।

ਸਵੇਰੇ ਰੋਟੀ ਲੜ ਬੰਨ੍ਹ ਉਹ ਲਾਵਾਰਸਾਂ ਵਾਂਗ ਗੁਰਦੁਆਰੇ ਦੇ ਚੌਕ ਕੋਲ ਜਾ ਖੜ੍ਹਦਾ। ਕਦੇ ਉਸ ਨੂੰ ਕੰਮ ਮਿਲ ਜਾਂਦਾ ਅਤੇ ਕਦੇ-ਕਦੇ ਹਫ਼ਤਾ-ਹਫ਼ਤਾ ਦਿਹਾੜੀ ਨਸੀਬ ਨਾ ਹੁੰਦੀ। ਜੋ ਰਣਬੀਰ ਗਾਹੇ-ਵਗਾਹੇ ਕਮਾਉਂਦਾ, ਉਸ ਨਾਲ ਤਾਂ ਕਮਰੇ ਦਾ ਕਿਰਾਇਆ ਹੀ ਮਸਾਂ ਤੁਰਦਾ ਸੀ। ਮਚਦੇ ਢਿੱਡ ਦੀ ਅੱਗ ਬੁਝਾਉਣ ਵਾਸਤੇ ਰੋਟੀ ਉਸ ਨੂੰ ਗੁਰਦੁਆਰੇ ਤੋਂ ਖਾਣੀ ਪੈਂਦੀ। ਮਾਂ-ਬਾਪ ਨੂੰ ਪਿੰਡ ਫ਼ੋਨ ਕਰਨ ਨੂੰ ਉਸ ਦੀ ਵੱਢੀ ਰੂਹ ਨਹੀਂ ਕਰਦੀ ਸੀ। ਫ਼ੋਨ ਕਰਦਾ ਵੀ ਕਿਸ ਖ਼ੁਸ਼ੀ ਜਾਂ ਉਤਸ਼ਾਹ ਵਿਚ? ਉਸ ਦੀ ਤਾਂ ਆਪਣੀ ਜ਼ਿੰਦਗੀ ਵਿੱਚ ਭੰਗ ਭੁੱਜੀ ਜਾ ਰਹੀ ਸੀ! ਬਾਪ ਦੀ ਕਬੀਲਦਾਰੀ ਦਾ ਫ਼ਿਕਰ ਉਸ ਨੂੰ ਤੋੜ-ਤੋੜ ਖਾਂਦਾ ਰਹਿੰਦਾ। ਰਣਬੀਰ ਨੂੰ ਨਾ ਦਿਨੇ ਚੈਨ ਅਤੇ ਨਾ ਰਾਤ ਨੂੰ ਨੀਂਦ ਪੈਂਦੀ ਸੀ। ਉਸ ਦੀ ਦੇਹ ਨੂੰ ਦਿਨ ਰਾਤ ਤੋੜਾ-ਖੋਹੀ ਲੱਗੀ ਰਹਿੰਦੀ।

”ਮੈਂ ਤਾਂ ਬਾਪੂ ਦੇ ਠੂਠੇ ਵੀ ਡਾਂਗ ਮਾਰੀ! ਜਿਹੜੇ ਦੋ ਸਿਆੜ ਸੀ, ਉਹ ਵੀ ਗਿਰਵੀ ਰਖਵਾ ਦਿੱਤੇ, ਹੁਣ ਮੋੜੂੰ ਕਿੱਥੋਂ?” ਕਦੇ-ਕਦੇ ਉਹ ਬੈੱਡ ਵਿੱਚ ਪਿਆ ਆਪਣੇ ਆਪ ਨੂੰ ਲਾਅਣਤ ਪਾਉਂਦਾ ਅਤੇ ਉਸ ਦਾ ਉੱਚੀ-ਉੱਚੀ ਰੋਣ ਨਿਕਲ ਜਾਂਦਾ। ਉਸ ਦਾ ਦਿਮਾਗ ਘੋੜ-ਦੌੜ ਵਿੱਚ ਹੀ ਪਿਆ ਰਹਿੰਦਾ ਅਤੇ ਜ਼ਿੰਦਗੀ ਦੀ ਗੱਡੀ ਹਨ੍ਹੇਰੀ ਖੱਡ ਵੱਲ ਨੂੰ ਸਰਕਦੀ ਜਾਪਦੀ। ਇਹਨਾਂ ਸੋਚਾਂ ਵਿੱਚ ਰੁਲਿਆ ਰਣਬੀਰ ਇੱਕ ਦਿਨ ਸਾਈਕਲ ‘ਤੇ ਚੜ੍ਹਿਆ ਆ ਰਿਹਾ ਸੀ। ਦਿਮਾਗ ਉਸ ਦਾ ਟਿਕਾਣੇ ਨਹੀਂ ਸੀ। ਪੰਜ ਦਿਨ ਹੋ ਗਏ ਸਨ, ਕੋਈ ਕੰਮ ਨਹੀਂ ਮਿਲਿਆ ਸੀ। ਉਹ ਦੁਪਿਹਰ ਤੱਕ ਗੁਰਦੁਆਰੇ ਦੇ ਚੌਕ ਕੋਲ ਖੜ੍ਹ ਕੇ ਨਿਰਾਸ਼ ਹੋਇਆ ਮੁੜ ਆਉਂਦਾ। ਕਮਰੇ ਦਾ ਕਿਰਾਇਆ ਉਸ ਦੇ ਜ਼ਿਹਨ ਵਿੱਚ ਕੀਰਨੇਂ ਪਾ ਰਿਹਾ ਸੀ। ਕਦੇ-ਕਦੇ ਉਸ ਦਾ ਮਨ ਉਚਾਟ ਹੋ ਕੇ ਖ਼ੁਦਕਸ਼ੀ ਕਰਨ ਨੂੰ ਕਰਦਾ। ਅੱਜ ਉਸ ਦੇ ਪੱਲੇ ਇੱਕ ‘ਪੈਨੀ’ ਵੀ ਨਹੀਂ ਸੀ। ਸੋਚਾਂ ਉਸ ਨੂੰ ਅੰਦਰੋ-ਅੰਦਰੀ ਘੁਣ ਵਾਂਗ ਖਾ ਰਹੀਆਂ ਸਨ। ਮਜਬੂਰ ਬਾਪ ਦਾ ਗਰੀਬੜਾ ਜਿਹਾ ਭੋਲਾ ਚਿਹਰਾ ਉਸ ਦੇ ਸਿਰ ਵਿੱਚ ਵਦਾਣ ਵਾਂਗ ਸੱਲ ਕਰੀ ਜਾ ਰਿਹਾ ਸੀ। ਅਜੇ ਉਸ ਨੇ ਸਾਈਕਲ ਵੱਡੀ ਸੜਕ ਤੋਂ ਮੋੜਿਆ ਹੀ ਸੀ ਕਿ ਅਚਾਨਕ ਇੱਕ ਗੋਰੀ ਬਿਰਧ ਮਾਈ ਉਸ ਦੇ ਸਾਈਕਲ ਅੱਗੇ ਆ ਗਈ। ਰਣਬੀਰ ਦੇ ਬਰੇਕ ਲਾਉਂਦਿਆਂ-ਲਾਉਂਦਿਆਂ ਸਾਈਕਲ ਬੁੱਢੀ ਵਿੱਚ ਜਾ ਵੱਜਿਆ। ਕਸੂਰ ਸਾਰਾ ਰਣਬੀਰ ਦਾ ਵੀ ਨਹੀਂ ਸੀ। ਮਾਈ ਵੀ ਅੰਨ੍ਹੇਵਾਹ ਸੜਕ ਨੂੰ ਧੁੱਸ ਦੇਈ ਤੁਰੀ ਆ ਰਹੀ ਸੀ।

ਸਾਈਕਲ ਰਣਬੀਰ ਨੇ ਇੱਕ ਪਾਸੇ ਸੁੱਟ ਦਿੱਤਾ ਅਤੇ ‘ਸੌਰੀ-ਸੌਰੀ’ ਕਰਦੇ ਨੇ ਮਾਈ ਬਾਹੋਂ ਫੜ ਜਾ ਉਠਾਈ। ਮਾਈ ਵੀ ”ਓ ਗੌਡ-ਓ ਗੌਡ” ਕਰਦੀ ਖੜ੍ਹੀ ਹੋ ਗਈ। ਉਸ ਨੇ ਰਣਬੀਰ ਨੂੰ ਗਹੁ ਨਾਲ ਤੱਕਿਆ ਤਾਂ ਰਣਬੀਰ ਤ੍ਰਭਕ ਗਿਆ। ਉਸ ਨੂੰ ਗੋਰੀ ਬਿਰਧ ਮਾਈ ਤੋਂ ਭੈਅ ਆਇਆ। ਉਸ ਨੇ ਫ਼ਿਰ ‘ਸੌਰੀ-ਸੌਰੀ’ ਦੀ ਰਟ ਲਾ ਲਈ।
”ਕੀ ਨਾਂ ਏਂ ਤੇਰਾ, ਯੰਗਮੈਨ?”
”ਰਣਬੀਰ, ਰਣਬੀਰ ਸਿੰਘ!”
”ਲੋਕਲ ਹੀ ਰਹਿੰਨੈਂ?”
”ਹਾਂ ਜੀ!”
”ਕੋਈ ਗੱਲ ਨਹੀਂ, ਘਬਰਾ ਨਾ! ਐਹੋ ਜਿਹੇ ਨਿੱਕੇ ਮੋਟੇ ਹਾਦਸੇ ਹੁੰਦੇ ਹੀ ਰਹਿੰਦੇ ਨੇ, ਚਿੰਤਾ ਨਾ ਕਰ!” ਬੁੱਢੀ ਨੇ ਉਸ ਨੂੰ ਧਰਵਾਸ ਦਿੱਤਾ।

ਰਣਬੀਰ ਦਾ ਮਨ ਹਲਕਾ ਹੋ ਗਿਆ।

”ਕਿਹੜੀ ਰੋਡ ‘ਤੇ ਰਹਿੰਨੈ?”
”ਹਾਈ ਰੋਡ ‘ਤੇ, ਇੱਕੀ ਨੰਬਰ ‘ਚ!”
”ਇੱਕੀ ਹਾਈ ਰੋਡ? ਕੋਈ ਗੱਲ ਨਹੀਂ! ਫ਼ਿਕਰ ਨਾ ਕਰ! ਅਜਿਹੇ ਨਿੱਕੇ ਮੋਟੇ ਹਾਦਸੇ ਹੁੰਦੇ ਹੀ ਰਹਿੰਦੇ ਹਨ!”

ਉਹਨਾਂ ਦੇ ਗੱਲਾਂ ਕਰਦਿਆਂ-ਕਰਦਿਆਂ ਦੋ-ਚਾਰ ਗੋਰੇ ਹੋਰ ਇਕੱਠੇ ਹੋ ਗਏ।

”ਤੂੰ ਜਾਹ ਯੰਗਮੈਨ!” ਬੁੱਢੀ ਨੇ ਪੋਲਾ ਜਿਹਾ ਮੋਢਾ ਥਾਪੜਦਿਆਂ ਰਣਬੀਰ ਨੂੰ ਕਿਹਾ।

ਉਹ ਸਾਈਕਲ ਚੁੱਕ ਘਰ ਨੂੰ ਤੁਰ ਪਿਆ।

ਬੁੱਢੀ ਇਕੱਠੇ ਹੋਏ ਗੋਰਿਆਂ ਨਾਲ ਗੱਲੀਂ ਲੱਗ ਗਈ।

…ਤੇ ਤੀਸਰੇ ਦਿਨ ਰਣਬੀਰ ਨੂੰ ਬੁੱਢੀ ਦੇ ‘ਕਲੇਮ’ ਦਾ ਇੱਕ ਪੱਤਰ ਮਿਲਿਆ, ਜੋ ਬੁੱਢੀ ਦੇ ਵਕੀਲ ਪੁੱਤਰ ਵੱਲੋਂ ਲਿਖਿਆ ਗਿਆ ਸੀ। ਲਿਖਿਆ ਸੀ ਕਿ ਜਾਂ ਤਾਂ ਇਸ ਬੁੱਢੀ ਮਾਈ ਨੂੰ ਤਿੰਨ ਹਜ਼ਾਰ ਪੌਂਡ ‘ਮੁਆਵਜ਼ਾ’ ਦਿੱਤਾ ਜਾਵੇ ਅਤੇ ਨਹੀਂ ਤਾਂ ਕੋਰਟ ਕੇਸ ਲਈ ਤਿਆਰ ਰਹੋ! ਰਣਬੀਰ ਦੀਆਂ ਅੱਖਾਂ ਅੱਗੇ ਭੂਚਾਲ ਆ ਗਿਆ। ਤਿੰਨ ਹਜ਼ਾਰ ਪੌਂਡ? ਪੈਸੇ ਪੱਖੋਂ ਤਾਂ ਉਸ ਦੀ ਜਾਨ ਅੱਗੇ ਦੁਸਾਂਗ ਵਿੱਚ ਫ਼ਸੀ ਹੋਈ ਸੀ ਅਤੇ ਹੁਣ ਉਸ ਨੂੰ ਬੁੱਢੀ ਦੇ ਵਕੀਲ ਪੁੱਤਰ ਦਾ ਜਿੰਨ ਸਤਾਉਣ ਲੱਗ ਪਿਆ ਸੀ | ਰਣਬੀਰ ਜ਼ਿੰਦਗੀ ਪੱਖੋਂ ਘੋਰ ਨਿਰਾਸ਼ ਅਤੇ ਉਦਾਸ ਹੋ ਗਿਆ ਅਤੇ ਡੀਪਰੈੱਸ਼ਨ ਦਾ ਸ਼ਿਕਾਰ ਹੋ ਗਿਆ। ਜਦ ਉਸ ਨੇ ਆਪਣੇ ਯਾਰਾਂ-ਮਿੱਤਰਾਂ ਨੂੰ ਆਪਣੀ ਮੁਸ਼ਕਿਲ ਦੱਸੀ ਤਾਂ ਉਹ ਵਲਾਇਤੀ ਜਨ-ਜੀਵਨ ਦੇ ਤਜਰਬੇ ਪੱਖੋਂ ਕੋਰੇ ਹੋਣ ਕਾਰਨ ਲਾਪ੍ਰਵਾਹਾਂ ਵਾਂਗ ਹੱਸ ਕੇ ਹੀ ਚੁੱਪ ਹੋ ਗਏ। ਰਣਬੀਰ ਦੀ ਜ਼ਿੰਦਗੀ ਨਰਕ ਬਣ ਗਈ। ਉਸ ਨੂੰ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਸੀ। ਡੀਪਰੈੱਸ਼ਨ ਵੱਧਦਾ ਹੀ ਜਾ ਰਿਹਾ ਸੀ। ਇੱਕ ਰਾਤ ਉਹ ਅਥਾਹ ਬੇਚੈਨ ਹੋ ਗਿਆ ਅਤੇ ਉਸ ਨੂੰ ਕੋਈ ਕਿਨਾਰਾ ਨਜ਼ਰ ਨਹੀਂ ਆਉਂਦਾ ਸੀ। ਅਚਾਨਕ ਉਸ ਨੂੰ ਆਪਣੇ ਘਰ ਦੇ ਪਿਛਲੇ ਪਾਸੇ ਦੀ ਲੰਘਦੀ ਗੱਡੀ ਦੀ ਚੀਕ ਸੁਣਾਈ ਦਿੱਤੀ, ਜੋ ਉਸ ਦੀ ਰੂਹ ਵਾਂਗ ਹੀ ਹਉਕੇ ਜਿਹੇ ਲੈਂਦੀ, ਕੂਕ ਰਹੀ ਸੀ! ਪਤਾ ਨਹੀਂ ਉਸ ਨੂੰ ਕੀ ਸੁੱਝਿਆ, ਉਹ ਫ਼ੁਰਤੀ ਨਾਲ ਉਠਿਆ ਅਤੇ ਨੰਗੇ ਪੈਰੀਂ ਰੇਲਵੇ ਲਾਈਨ ਨੂੰ ਤੁਰ ਪਿਆ …! ਬੱਸ ਇਹੀ ਉਸ ਦਾ ‘ਆਖ਼ਰੀ ਦਾਅ’ ਰਹਿ ਗਿਆ ਸੀ। ਰੇਲਵੇ ਲੀਹ ਵੱਲ ਤੁਰੇ ਜਾਂਦੇ ਰਣਬੀਰ ਨੂੰ ਆਪਣੇ ਘਰ ਦੇ ਜੀਅ ਤਾਂ ਕੀ, ਆਪਣੇ ਪਸ਼ੂ ਵੀ ਯਾਦ ਆ ਰਹੇ ਸਨ …!

ਮੇਲਾ ਅਤੇ ਭੀੜ

by Manpreet Singh December 3, 2018

ਬਨਾਰਸ ਵਿੱਚ ਸ਼ਿਵਰਾਤਰੀ ਨੂੰ ਕਾਫੀ ਭਾਰੀ ਮੇਲਾ ਲੱਗਿਆ ਸੀ ,,
ਦਿਨ ਦਾ ਵਕਤ ਸੀ ,, ਕਬੀਰ ਦੇ ਸ਼ਿਸ਼ ਕਬੀਰ ਨੂੰ ਕਹਿਣ ਲੱਗੇ ,,
ਸੰਤ ਜੀ ਸ਼ਿਵਰਾਤਰੀ ਤੇ ਬਹੁਤ ਬੜਾ ਇਕੱਠ ਹੋਇਆ ਹੈ ,,ਬਹੁਤ ਸਾਰੇ ਸਾਧੂ ਆਏ ਨੇ ਅਤੇ ਬੜੀ ਦੂਰ ਦੂਰ ਤੋਂ ਸੰਤ ਆਏ ਨੇ ,, ਰਾਸ ਮੰਡਲੀਆਂ ਆਈਆਂ ਨੇ ,, ਬਹੁਤ ਵੱਡੇ ਵੱਡੇ ਮਹਾਤਮਾ ਆਏ ਨੇ ,, ਚਲੋ ਚੱਲੀਏ , ਮੇਲਾ ਦੇਖਣ ਚੱਲੀਏ ,,

ਕਬੀਰ ਕਹਿੰਦੇ ਨੇ ,, ਉਥੇ ਭੀੜ ਹੋਵੇਗੀ ਉਮੀਦ ਤਾਂ ਨਹੀਂ ਮੇਲਾ ਹੋਵੇਗਾ ,, ਚਲੋ ਫਿਰ ਵੀ ਚੱਲਦੇ ਹਾਂ ,, ਜਿਧਰ ਮੇਲਾ ਸੀ ਕਬੀਰ ਜੀ ਆਪਣੇ ਚੇਲਿਆਂ ਦੇ ਨਾਲ ਚੱਲ ਪਏ ,,

ਮੇਲੇ ਚ ਕਿਧਰੇ ਦੰਗਲ ਪੈ ਰਹੇ ਸੀ ,, ਕਿਸੇ ਪਾਸੇ ਕਠਪੁਤਲੀਆਂ ਦਾ ਨਾਚ ਹੋ ਰਿਹਾ ,, ਕਿਧਰੇ ਰਾਸਧਾਰੀਏ ਰਾਸ ਪਾ ਰਹੇ ਨੇ , ਬਹੁਤ ਤਰ੍ਹਾਂ ਦੇ ਪਕਵਾਨ ਬਣ ਰਹੇ ਨੇ ,, ਭੰਡਾਰੇ ਚੱਲ ਰਹੇ ਨੇ ,, ਕਬੀਰ ਜੀ ਕਿਤੇ ਵੀ ਰੁਕਦੇ ਨਹੀਂ , ਚਲਦੇ ਗਏ ,, ਕਿਸੇ ਵੀ ਦ੍ਰਿਸ਼ ਨੇ ਕਿਸੇ ਵੀ ਕੌਤਕ ਨੇ ਕਬੀਰ ਦੇ ਕਦਮਾਂ ਨੂੰ ਰੋਕਿਆ ਨਹੀਂ ,, ਭੀੜ ਦੇ ਵਿਚੋਂ ਨਿਕਲ ਗਏ ,,

ਥੋੜੀ ਦੂਰ ਗੰਗਾ ਤੇ ਤੱਟ ਉੱਤੇ ਇੱਕ ਮਸਤ ਅਭਿਆਸੀ ਬੈਠਾ ਹੋਇਆ ਸੀ , ਰਾਮ ਰਾਮ ਦੀ ਧੁਨ ਵਿੱਚ ਮਗਨ ਪ੍ਰਭੂ ਨਾਲ ਜੁੜਿਆ ਹੋਇਆ ,, ਕਬੀਰ ਉਸਦੇ ਕੋਲ ਬੈਠ ਗਏ ,,

ਚੇਲਿਆਂ ਨੇ ਹੱਥ ਜੋੜ ਕੇ ਆਖਿਆ ਭਗਤ ਜੀ ,, ਮੇਲਾਂ ਤਾਂ ਆਪਾਂ ਪਿੱਛੇ ਛੱਡ ਆਏ ਹਾਂ ,,

ਅਗੋਂ ਕਬੀਰ ਜੀ ਕਹਿੰਦੇ ,, ਉਥੇ ਮੇਲਾ ਨਹੀਂ ਸੀ ਤਮਾਸ਼ੇ , ਕੌਤਕ ਸਨ , ਉਹ ਉਜਾੜ ਹੈ ,,
ਮੇਲਾ ਤਾਂ ਇਥੇ ਹੋ ਰਿਹਾ ਹੈ , ਇਸ ਅਭਿਆਸੀ ਦਾ ਪ੍ਰਭੂ ਨਾਲ ਮਿਲਾਪ ਹੋ ਰਿਹਾ ਹੈ ,,

( ਸੁਰਤ ਸ਼ਬਦ ਨਾਲ ਜੁੜ ਗਈ ਹੈ ਤਾਂ ਮੇਲਾ ਹੈ )
( ਸਿੱਖ ਗੁਰੂ ਨਾਲ ਜੁੜ ਜਾਏ ਤਾਂ ਮੇਲਾ ਹੈ )

ਕਬੀਰ ਜਹ ਜਹ ਹਉ ਫਿਰਿਓ ਕਉਤਕ ਠਾਓ ਠਾਇ ॥
ਇਕ ਰਾਮ ਸਨੇਹੀ ਬਾਹਰਾ ਊਜਰੁ ਮੇਰੈ ਭਾਂਇ ॥੧੪॥

ਸਲੋਕ (ਭ. ਕਬੀਰ) ਗੁਰੂ ਗ੍ਰੰਥ ਸਾਹਿਬ – ਅੰਗ ੧੩੬੫

ਬਘਿਆੜ

by Manpreet Singh December 3, 2018

ਇਕ ਪਿੰਡ ਵਿਚ ਇੱਕ ਮੁੰਡਾ ਰਹਿੰਦਾ ਸੀ | ਉਹ ਭੇਡਾਂ ਚਾਰਨ ਦਾ ਕੌਮ ਕਰਦਾ ਸੀ | ਪਾਰ ਉਸ ਨੂੰ ਆ ਕਾਮ ਪਸੰਦ ਨਹੀਂ ਸੀ | ਪਰ ਉਸ ਨੂੰ ਏਹੇ ਕੰਮ ਕਰਨਾ ਪੈਂਦਾ ਸੀ ਕਿਉਂਕਿ ਉਹ ਬਹੁਤ ਗਰੀਬ ਸੀ ਅਤੇ ਉਸ ਦੇ ਪਿਤਾ ਜੀ ਬਿਮਾਰ ਰਹਿੰਦਾ ਸੀ |ਇੱਕ ਦਿਨ ਉਹ ਭੇਡਾਂ ਚਾਰਨ ਲਈ ਗਿਆ ਅਤੇ ਉਸ ਨੂੰ ਇਕ ਸ਼ਰਾਰਤ ਸੁਜੀ ਅਤੇ ਅਚਾਨਕ ਹੀ ਉਹ  “ਬਘਿਆੜ ਬਘਿਆੜ” ਕਹਿ ਕੇ ਰੌਲਾ ਪੌਣ ਲੱਗਾ
ਸਾਰੇ ਪਿੰਡ ਦੇ ਲੋਕ ਉਸਦੀ ਮਦਦ ਲਈ ਆ ਗਏ ਜਦੋਂ ਉਨ੍ਹਾਂ ਨੇ ਦੇਖਿਆ ਕਿ ਕੋਈ ਵੀ ਬਘਿਆੜ ਨਹੀਂ ਸੀ | ਲੋਕਾਂ ਨੇ ਗੁੱਸ ਕਿੱਤਾ ਅਤੇ ਚਲੇ ਗਏ |
ਅਗਲੇ ਦਿਨ ਉਹ ਫਿਰ ਗਿਆ ਅਤੇ ਅਚਾਨਕ ਉਸ ਨੇ ਇਕ ਬਘਿਆੜ ਨੂੰ ਆਪਣੀਆਂ ਭੇਡਾਂ ਤੇ ਹਮਲਾ ਕਰਨ ਨੂੰ ਦੇਖਿਆ ਉਸ ਨੇ ਫਿਰ ਰੋਲਾ ਪਾਇਆ “ਬਘਿਆੜ ਬਘਿਆੜ”ਪਰ ਪਿੰਡ ਵਾਲਿਆਂ ਨੇ ਸੋਚਿਆ ਕਿ ਉਹ ਉਨ੍ਹਾਂ ਨੂੰ ਦੁਬਾਰਾ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਭੇਡਾਂ ਨੂੰ ਬਚਾਉਣ ਲਈ ਨਹੀਂ ਆਇਆ |
ਬਘਿਆੜ ਉਸ ਦੀਆਂ ਭੇਡਾਂ ਖਾ ਗਿਆ | ਉਸ ਨੂੰ ਬਹੁਤ ਦੁੱਖ ਹੋਇਆ |

 

ਚੰਡੀਗੜ੍ਹ ਦੀ ਦਾਸਤਾਨ

by Manpreet Singh December 3, 2018

ਨਵੰਬਰ,1950 ਨੂੰ ਪੰਜਾਬ ਦੇ 28 ਪਿੰਡਾਂ ਨੂੰ ਚੰਡੀਗੜ੍ਹ ਦੀ ਉਸਾਰੀ ਲਈ ਚੁਣਿਆ ਗਿਆ.ਪੰਜਾਬੀਆਂ ਨੂੰ ਇਹ ਕਹਿ ਕੇ ਪਿੰਡਾਂ ਚੋਂ ਉਠਾਇਆ ਗਿਆ ਕਿ ਇੱਥੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਉਸਾਰੀ ਕਰਨੀ ਹੈ,,,ਤੁਹਾਨੂੰ ਇਕ ਸਾਫ ਸੁਥਰਾ ਵਿਕਸਤ ਸ਼ਹਿਰ ਉਸਾਰ ਕੇ ਦੇਣਾ ਹੈ.

28 ਪਿੰਡਾਂ ਦੇ ਘਰਾਂ ਤੇ ਬੁਲਡੋਜ਼ਰ ਚਲਿਆ, ਨਾ ਮਾਤਰ ਮੁਆਵਜਾ ਦੇ ਕੇ ਸਾਰੇ ਪਰਵਾਰਾਂ ਨੂੰ ਉੱਥੋਂ ਕੱਢ ਦਿੱਤਾ ਗਿਆ. ਘਰ ਦੀ ਛੱਤ ਦੇ ਬਾਲਿਆਂ ਦੇ ਹਿਸਾਬ ਨਾਲ ਪੈਸੇ ਦੇ ਕੇ ਲੋਕਾਂ ਨੂੰ ਪਿੰਡਾਂ ਚੋਂ ਤੋਰ ਦਿੱਤਾ ਗਿਆ.ਇਕ ਬਾਲੇ ਦੇ 50 ਰੁਪਈਏ ਦੇ ਹਿਸਾਬ ਨਾਲ ਪੈਸੇ ਦਿੱਤੇ ਗਏ.

ਅਖੀਰ ਜਦੋਂ ਚੰਡੀਗੜ੍ਹ ਦੀ ਉਸਾਰੀ ਮੁਕੰਮਲ ਹੋ ਗਈ ਉਸ ਮੌਕੇ ਹਿੰਦੁਸਤਾਨੀ ਸਰਕਾਰ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ ਤੋਂ ਮੁੱਕਰ ਗਈ…ਪੰਜਾਬੀਆਂ ਨੂੰ ਇੱਥੋਂ ਤੱਕ ਕਿਹਾ ਗਿਆ ਕਿ ਇਹ ਸ਼ਹਿਰ ਤੁਹਾਡੇ ਦੇਣ ਵਾਲਾ ਨਹੀਂ,,ਤੁਹਾਡੇ ਮੱਝਾਂ, ਖੋਤੇ ਸੜਕਾਂ ਤੇ ਅਵਾਰਾ ਘੁੰਮਦੇ ਫਿਰਨੇ.

ਚੰਡੀਗੜ੍ਹ ਨੂੰ ਹਿੰਦੁਸਤਾਨ ਨੇ ਆਵਦੇ ਕਬਜ਼ੇ ਚ ਰੱਖ ਕੇ ਕੇਂਦਰ ਸ਼ਾਸ਼ਤ ਸੂਬਾ ਬਣਾ ਲਿਆ.ਸੂਬੇ ਦੀ ਬੋਲੀ ਪੰਜਾਬੀ ਤੋਂ ਬਦਲ ਕੇ ਹਿੰਦੀ ਰੱਖ ਦਿੱਤੀ ਗਈ..ਇਸ ਤਰ੍ਹਾਂ ਹਿੰਦੁਸਤਾਨ ਦੀ ਸਰਕਾਰ ਨੇ ਪੰਜਾਬ ਦੇ 28 ਪਿੰਡਾਂ ਤੇ ਨਾਲ ਲੱਗਦੇ ਹੋਰ ਪਿੰਡਾਂ ਦੀ ਪੰਜਾਬੀ ਬੋਲੀ, ਸੱਭਿਆਚਾਰ,ਵਿਰਸਾ ਸਬ ਉਜਾੜ ਦਿੱਤਾ..

ਹੁਣ ਹਿੰਦੁਸਤਾਨ ਦੀ ਸਰਕਾਰ ਦਾ ਤਾਜਾ ਫੈਸਲਾ ਇਹ ਆਇਆ ਹੈ ਕਿ ਚੰਡੀਗੜ੍ਹ ਵਿੱਚ ਸਰਕਾਰੀ ਨੌਕਰੀ ਲੈਣ ਲਈ ਜਿਸ ਨੇ ਮੈਟ੍ਰਿਕ ਪੰਜਾਬੀ ਚ ਕੀਤੀ ਹੈ,ਉਹ ਨੌਕਰੀ ਦੇ ਯੋਗ ਨਹੀਂ. ਮੈਟ੍ਰਿਕ ਹਿੰਦੀ ਜਾ ਅੰਗਰੇਜ਼ੀ ਚ ਹੋਣੀ ਲਾਜ਼ਮੀ ਹੈ…ਸਰਕਾਰ ਦੇ ਇਸ ਫੈਸਲੇ ਨਾਲ ਚੰਡੀਗੜ੍ਹ ਚ ਰਹਿੰਦੇ ਤੇ ਨਾਲ ਲੱਗਦੇ ਪਿੰਡਾਂ ਚ ਰਹਿੰਦੇ ਪੰਜਾਬੀ ਲੋਕਾਂ ਦੀ ਇਕ ਤਰ੍ਹਾਂ ਬੋਲੀ ਖੋਹੀ ਜਾ ਰਹੀ ਹੈ..ਚੰਡੀਗੜ੍ਹ ਚ ਪੰਜਾਬੀਆਂ ਦੀ ਗਿਣਤੀ ਉੱਦਾ ਵੀ ਬਹੁਤ ਘਟਦੀ ਜਾ ਰਹੀ ਹੈ..
ਪੰਜਾਬ ਦੇ ਬਹੁਤ ਵੱਡੇ ਖਿੱਤੇ, ਬੋਲੀ, ਸੱਭਿਆਚਾਰ ਦਾ ਸ਼ੁਰੂ ਤੋਂ ਹੀ ਹਿੰਦੁਸਤਾਨ ਦੀ ਸਰਕਾਰ ਨੇ ਘਾਣ ਕੀਤਾ ਹੈ.. ਸਾਡੇ ਉਜਾੜੇ ਦੀ ਦਾਸਤਾਨ ਬਹੁਤ ਲੰਬੀ ਹੈ… ਸਿੱਖ ਤੇ ਪੰਜਾਬੀ ਪਤਾ ਨਹੀਂ ਕਿਹੜੀ ਗੱਲੋ ਭਾਰਤੀ ਹੋਣ ਤੇ ਮਾਣ ਕਰਦੇ ਨੇ. ਇੰਨਾ ਉਜਾੜਾ ਕਰਾ ਕੇ ਵੀ ਭਾਰਤ ਮਾਤਾ ਦੇ ਭਗਤ ਬਣੇ ਫਿਰਦੇ ਨੇ…ਕਿਸੇ ਕੌਮ ਦੀ ਹੋਂਦ ਇਕੱਲੇ ਪਹਿਰਾਵੇ ਕਰਕੇ ਨਹੀਂ ਹੁੰਦੀ,,ਕੌਮ ਦੀ ਹੋਂਦ ਬੋਲੀ ਕਰਕੇ ਰਹਿੰਦੀ ਦੁਨੀਆਂ ਤੱਕ ਕਾਇਮ ਰਹਿੰਦੀ ਹੈ,,ਰੋਮਨਾ ਰਾਜ 1600 ਸਾਲ ਪਹਿਲਾਂ ਖਤਮ ਹੋ ਚੁੱਕਾ ਉਹਨਾਂ ਦੇ ਜਾਣ ਤੋਂ ਬਾਅਦ ਵੀ ਸਾਰੀ ਦੁਨੀਆਂ ਗਿਣਤੀ ਚ ਉਹਨਾਂ ਦੀ ਲਿੱਪੀ ਦੀ ਵਰਤੋ ਕਰਦੀ ਹੈ.ਉਹਨਾਂ ਦੀ ਬੋਲੀ ਕਰਕੇ ਹੱਲੇ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ….ਉਸ ਕੌਮ ਨੂੰ ਦੁਨੀਆਂ ਭੁਲਾ ਦਿੰਦੀ ਹੈ ਜਿਸਦੀ ਬੋਲੀ ਹੀ ਖਤਮ ਹੋ ਜਾਵੇ..ਪੰਜਾਬ ਦਾ ਖੇਤਰ ਤਾਂ ਸਾਡੇ ਤੋਂ ਖੋਹਿਆ ਹੀ ਗਿਆ ਹੁਣ ਸਾਨੂੰ ਆਵਦੀ ਹੋਂਦ ਬਚਾਉਣ ਲਈ ਬੋਲੀ ਵੀ ਬਚਾਉਣੀ ਪੈਣੀ…ਸਾਡੀ ਬੋਲੀ ਜਿਉਂਦੀ ਰਹੀ ਤਾਂ ਸਾਡੀ ਹਸਤੀ ਨਹੀਂ ਮਿੱਟ ਸਕਦੀ..

ਖ਼ਰਗੋਸ਼ ਅਤੇ ਕੱਛੂਕੁੰਮਾ

by Manpreet Singh December 2, 2018

ਇੱਕ ਸਮਾਂ ਦੀ ਗੱਲ ਹੈ ਇੱਕ ਖ਼ਰਗੋਸ਼ ਅਤੇ ਇੱਕ ਕੱਛੂਕੁੰਮਾ ਹੁੰਦੇ ਸਨ . ਖ਼ਰਗੋਸ਼ ਨੂੰ ਆਪਣੀ ਤੇਜੀ ਉੱਤੇ ਬਹੁਤ ਮਾਣ ਸੀ ਉਹ ਹਰ ਸਮੇਂ ਕੱਛੂਕੁੰਮੇ ਤੰਗ ਕਰਦਾ ਰਹਿੰਦਾ ਸੀ ਕਿ ਉਹੋ ਬਹੁਤ ਤੇਜ ਦੌੜਦਾ ਹੈ | ਇੱਕ ਦਿਨ ਓਹਨਾ ਨੇ ਦੌੜ ਲਗਾਣ ਦਾ ਫੈਸਲਾ ਕੀਤਾ | ਖ਼ਰਗੋਸ਼ ਨੂੰ ਯਕੀਨ ਸੀ ਕੀ ਜਿੱਤ ਜਾਵੇਗਾ | ਓਹਨਾ ਨੇ ਦੌੜ ਸ਼ੁਰੂ ਕੀਤੀ | ਖ਼ਰਗੋਸ਼ ਬਹੁਤ ਤੇਜ਼ ਰਫਤਾਰ ਨਾਲ ਅਗੇ ਲੰਗ ਗਿਆ ਅਤੇ ਕੱਛੂਕੁੰਮਾ  ਹੋਲੀ ਹੋਲੀ  ਆਪਣੀ ਚਾਲ ਚੱਲਦਾ ਰਿਹਾ | ਥੋੜ੍ਹਾ ਦੂਰ ਜਾ ਕੇ ਖ਼ਰਗੋਸ਼ ਥੱਕ ਗਿਆ ਅਤੇ ਇਕ ਰੁੱਖ ਹੇਠਾਂ ਅਰਾਮ ਕਰਨ ਲਈ ਸੋ ਗਿਆ | ਉਸ ਨੂੰ ਗੂੜੀ ਨੀਂਦ ਆ ਗਈ | ਕੱਛੂਕੁੰਮਾ ਆਪਣੀ ਚਾਲ ਚਲਦਾ ਗਿਆ ਅਤੇ ਓਹੋ ਖ਼ਰਗੋਸ਼ ਤੋਂ ਅੱਗੇ ਲੰਗ ਗਿਆ| ਕੱਛੂਕੁੰਮਾ ਦੌੜ ਜਿੱਤ ਗਿਆ | ਇਸਤੇ ਖ਼ਰਗੋਸ਼ ਨੂੰ ਬਹੁਤ ਦੁੱਖ ਹੋਇਆ |

  • 1
  • …
  • 36
  • 37
  • 38
  • 39
  • 40
  • …
  • 45

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close