ਰੰਗ ਸੱਪਾਂ ਦੇ ਵੀ ਕਾਲੇ … ਰੰਗ ਸਾਧਾਂ ਦੇ ਵੀ ਕਾਲੇ …
ਕਾਲਾ ਸੱਪ ਕੀਲ ਕੇ ਪਟਾਰੀ ਵਿੱਚ ਬੰਦ ਹੋ ਗਿਆਂ ….
ਮੁੰਡਾ ਗੋਰਾ ਰੰਗ ਦੇਖ ਕੇ ਮਲੰਗ ਹੋ ਗਿਆ
Authors: Others
ਇੱਕ ਅੱਖ ਟੂਣੇਹਾਰੀ ਦੂਜਾ ਕੱਜਲੇ ਦੀ ਧਾਰੀ
ਤੀਜਾ ਲੌਂਗ ਲਿਸ਼ਕਾਰਾ ਮਾਰ ਮਾਰ ਸੁੱਟਦਾ
ਨੀ ਮੈਂ ਜਿਉਣ ਜੋਗਾ ਛੱਡਿਆ ਨਾ ਪੁੱਤ ਜੱਟ ਦਾ…
ਨੀ ਮੈਂ ਜਿਉਣ ਜੋਗਾ ਛੱਡਿਆ ਨਾ ਪੁੱਤ ਜੱਟ ਦਾ।
ਸੁਣ ਨੀ ਕੁੜੀਏ ਬੋਲੀ ਪਾਵਾ ਸਿਰ ਤੇਰੇ ਫੁਲਕਾਰੀ…
ਰਜਵਾ ਰੂਪ ਤੈਨੂੰ ਦਿੱਤਾ ਰੱਬ ਨੇ ਲਗਦੀ ਬੜੀ ਪਿਆਰੀ…
ਇਕ ਦਿਲ ਕਰਦਾ ਕਰਲਾ ਦੋਸਤੀ ਡਰ ਦੁਨੀਆਂ ਦਾ ਮਾਰੇ…
ਨੀ ਗਭਰੂ ਪਟ ਸੁੱਟਿਆ ਪਟ ਸੁਟਿਆ ਮੁਟਿਆਰੇ
ਨੀ ਗਭਰੂ ਪਟ ਸੁੱਟਿਆ ਪਟ ਸੁਟਿਆ ਮੁਟਿਆਰੇ
ਪਿੰਡਾਂ ਵਿਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਮੋਗਾ
ਨਾ ਕੋਈ ਉਥੇ ਸਾਧ ਸੁਣੀਦਾ ਨਾ ਹੀ ਕੋਈ ਸੋਭਾ
ਨਾ ਕਿਸੇ ਨੂੰ ਘੜਾ ਚਕੋਣਦਾ ਨਾ ਹੀ ਮਾਰਦਾ ਗੋਡਾ
ਕੁੜੀਏ ਨਾ ਡਰ ਨੀ , ਮੋਗਾ ਗੱਲਾਂ ਜੋਗਾ
ਕੁੜੀਏ ਨਾ ਡਰ ਨੀ , ਮੋਗਾ ਗੱਲਾਂ ਜੋਗਾ
ਮੈਂ ਆਮ ਜਿਹਾ ਹਾਂ, ਆਮ ਜਿਹੇ ਜਜ਼ਬਾਤ ਮੇਰੇ..
ਮੈਂ ਸਦਕੇ ਜਾਵਾਂ ਉਹਨਾਂ ਦੇ,ਜਿੰਨਾਂ ਸਾਂਭੇ ਹਾਲਾਤ ਮੇਰੇ..
ਮੈਂ ਨਫ਼ਰਤ ਵਾਲੇ ਦਿਲਾਂ ‘ਚੋਂ,ਮੁਹੱਬਤ ਲੱਭ ਲੈਂਦਾ ਹਾਂ..
ਕੋਈ ਦੇਵੇ ਹੰਕਾਰ ਮੈਨੂੰ,ਮੈਂ ਸੀਨੇ ਵਿੱਚ ਦੱਬ ਲੈਂਦਾ ਹਾਂ
ਟਰਿੰਗ ਟਰਿੰਗ….. ਟਰਿੰਗ ਟਰਿੰਗ…. ਟਰਿੰਗ.. ਹੈਲੋ.
ਹੈਲੋ ਹੈਲੋ ਜੋਮਾਤਾ?
ਮੈਨੇਜਰ – – ਨਹੀਂ ਨਹੀਂ ਸਰ, ਜੋਮੈਟੋ
ਗ੍ਰਾਹਕ – ਹਾਂ ਹਾਂ ਉਹੀ, ਸੁਣ ਸੁਣ ਇਕ ਪਲੇਟ ਸਬਜੀ ਭਾਜੀ ਦੇ ਨਾਲ ਇਕ ਪਲੇਟ ਪੂੜੀ ਜਲਦੀ ਭੇਜ, ਤੇ ਸੁਣ ਡਿਲੀਵਰੀ ਬੁਆਏ ਸਵਰਣ ਹਿੰਦੂ ਹੋਣਾ ਚਾਹੀਦਾ ਹੈ! ਸਾਡਾ ਸਾਵਣ ਚਲ ਰਿਹਾ ਹੈ…
ਮੈਨੇਜਰ – ਬੋਲ ਕੌਣ ਰਿਹਾ?
ਗ੍ਰਾਹਕ – ਮੈਂ, ਮੈਂ ਬੋਲ ਰਿਹਾ ਹਾਂ ਮਾਧਵ ਪਾਂਡੇ, ਭਗਵਾਨ ਦੀ ਸਭ ਤੋਂ ਪਿਆਰੀ ਸੰਤਾਨ ਵੱਡੇ ਪੱਧਰ ਦੇ ਜਾਤੀ ਵਰਣ ਵਿੱਚੋਂ ਬ੍ਰਾਹਮਣ ਹਾਂ!
ਮੈਨੇਜਰ – ਸਰ, ਡਿਲੀਵਰੀ ਵਾਲੇ ਮੁੰਡੇ ਦਾ ਨਾਮ ਅਬਦੁਲ ਹਮੀਦ ਆ, ਕੁਰਮਾ ਦੇ ਲਾਗੇ ਪੈਂਦੀ ਸਬਜੀ ਸੈਣੀ ਦੇ ਖੇਤ ਦੀ ਆ, ਗਾਜਰ ਚਮਾਰ ਦੇ ਖੇਤ ਦੀ ਆ, ਟਮਾਟਰ ਨਾਈਂਆ ਦੇ ਖੇਤ ਦੇ ਆ, ਆਲੂ ਜੁੰਮਨ ਮੀਆਂ ਗੁੱਜਰ ਦੇ ਖੇਤ ਦਾ ਹੈ, ਪੂੜੀਆਂ ਲਈ ਪੀਸਿਆ ਆਟਾ ਤਰਖਾਣ ਦੀ ਚੱਕੀ ਦਾ ਹੈ, ਕਣਕ ਜੱਟ ਦੇ ਖੇਤ ਦੀ ਆ!
ਤੁਸੀਂ ਇਕ ਕੰਮ ਕਰੋ ਖੁਦ ਆਪਣੇ ਖੇਤਾਂ ਵਿਚ ਖੇਤੀ ਕਰੋ, ਤੇ ਸਾਰੇ ਬ੍ਰਾਹਮਣਾਂ ਨੂੰ ਵੀ ਖੇਤੀ ਚ ਲਾ ਦਿਓ, ਖੁਦ ਅਨਾਜ ਪੈਦਾ ਕਰੋ ਤੇ ਖਾਓ, ਇਹ ਦੋਗਲਾਪਨ ਨਹੀਂ ਚੱਲੂਗਾ, ਖਾਣ-ਪੀਣ ਦਾ ਕੋਈ ਧਰਮ ਨਹੀਂ ਹੁੰਦਾ!
ਪੰਡਿਤ ਜੀ ਸੁਣਦੇ ਹੀ ਬੇਹੋਸ਼ ਹੋ ਗਏ!
ਜੈ ਜੋਮਾਤਾ, ਉਹ ਸੌਰੀ ਜੈ ਜੋਮੈਟੋ
ਨਕਲ
ਚਿੱਟਾ ਚਾਦਰਾ, ਪੱਗ ਗੁਲਾਬੀ, ਖੂਹ ਤੇ ਕੱਪੜੇ ਧੋਵੇ,
ਸਾਬਣ ਥੋੜਾ, ਮੈਲ ਬਥੇਰੀ, ਉੱਚੀ ਉੱਚੀ ਰੋਵੇ,
ਛੜੇ ਵਿਚਾਰੇ ਦੇ, ਕੌਣ ਚਾਦਰੇ ਧੋਵੇ,
ਛੜੇ ਵਿਚਾਰੇ ਦੇ, ਕੌਣ ਚਾਦਰੇ ਧੋਵੇ
ਸੁੱਚੀ ਥਾਲੀ
ਇੱਕ ਆਮ ਸਾਧਾਰਨ ਜਿਹਾ ਵਿਅਕਤੀ ਜਸਪਾਲ ,ਜਸਪਾਲ ਸਿੰਘ ਪਾਲਾ ਇੱਕ ਕਰਿਆਨੇ ਦੀ ਨਿੱਕੀ ਦੀ ਦੁਕਾਨ ਤੋਂ ਕੰਮ ਸ਼ੁਰੂ ਕੀਤਾ ਹੌਲੀ ਹੌਲੀ ਸ਼ਰਾਬ ਦੇ ਠੇਕਿਆਂ ਦੇ ਕਾਰੋਬਾਰ ਚ ਕਿਸਮਤ ਅਜਮਾਈ ਤਾਂ ਜਿਵੇਂ ਕੁਬੇਰ ਦਾ ਖਜ਼ਾਨਾ ਮਿਲ ਗਿਆ ਹੋਵੇ ਦਿਨਾ ਚ ਹੀ ਪੈਸੇ ਦ ਅੰਮਬਾਰ ਲੱਗ ਗਏ ਅੈਸਾ ਭੇਤ ਆਇਆ ਇਸ ਕਾਰੋਬਾਰ ਦਾ ਕਿ 5 ,7 ਸਾਲਾ ਚ ਹੀ ਪਿੰਡ ਦਾ ਹੀ ਨਹੀ ਇਲਾਕੇ ਦੇ ਵੱਡਿਆਂ ਧਨਾਡਾ ਵਿੱਚ ਗਿਣਿਆਂ ਜਾਣ ਲੱਗਾ…. ਅੱਜ ਸ਼ਹਿਰ ਵਿੱਚ ਸਭ ਤੋਂ ਵੱਡਾ ਬੰਗਲਾ ਪਾਲੇ ਦਾ ਸੀ ਲਗਜ਼ਰੀ ਗੱਡੀਆਂ ਘਰ ਚ ਹਰ ਐਸ਼ੋ ਅਰਾਮ ਦਾ ਸਮਾਨ ਫੌਰਨ ਤੋਂ ਇਮਪੋਟ ਕੀਤਾ ਗਿਆ ਸੀ ਹੁਣ ਕਾਮਯਾਬੀ ਦਾ ਇਹ ਆਲਮ ਸੀ ਕਿ ਸਰਪੰਚ ,ਐਮ ਐਲ ਏ ,ਐਮ ਪੀ ਹੀ ਨਹੀ ਸਾਰੇ ਵੀ ਵੀ ਆਈ ਪੀ ਲੋਗ ਪਾਲੇ ਦੇ ਇਸ਼ਾਰਿਆਂ ਤੇ ਨੱਚਦੇ
…ਪਾਲੇ ਨੇ ਆਪਣੀ ਇਕਲੋਤੀ ਬੇਟੀ ਦਾ ਵਿਆਹ ਰੱਖਿਆ ਸ਼ਾਨਦਾਰ ਘਰ ਹੋਣ ਦੇ ਬਾਵਜੂਦ ਸ਼ਹਿਰ ਦਾ ਸਭ ਤੋਂ ਵੱਡਾ ਰਿਜੌਟ ਬੁੱਕ ਕੀਤਾ ਡੈਕੋਰੇਸ਼ਨ,ਵੇਟਰਾਂ ਦਾ ਖਰਚਾ ਮਿਲਾ, ਜੀ ਐਸ ਟੀ ਪਾ ਲਾ ਕੇ 4 ਲੱਖ ਚ ਗੱਲ ਮੁੱਕੀ
1500 ਬੰਦਿਆਂ ਦੇ ਰੇਜਮੈਂਟ ਤੇ ਕੈਟਰਿੰਗ ਦਾ ਕੁੱਲ ਖਰਚਾ 23 ਕੁ ਲੱਖ ਦਾ ਅਨੁਮਾਨ ਲਾਇਆ ਗਿਆ..
ਸਿਆਣੇ ਕਹਿੰਦੇ ਨੇ ਕਿ ਮਿਥਿਆ ਹੋਇਆ ਦਿਨ ਬੜੀ ਜਲਦੀ ਨਾਲ ਆਉਂਦਾ ਹੈ ਇਵੇਂ ਹੀ ਹੋਇਆ ਅੱਜ ਵਿਆਹ ਦਾ ਦਿਨ ਸੀ ਇਲਾਕੇ ਦੀਆਂ ਨਾਮਵਰ ਹਸਤੀਆਂ ਵਿਆਹ ਵਿੱਚ ਸ਼ਿਰਕਤ ਕਰਨ ਲਈ ਪਹੁੰਚੀਆਂ ਬਾਰਾਤ ਵੀ ਪਹੁੰਚ ਚੁੱਕੀ ਸੀ …ਸ਼ਾਨਦਾਰ ਸੋਫਿਆਂ ਤੇ ਬੈਠ ਲੋਕ ਪੈੱਗ ਤੇ ਲੈੱਗ ਨੋਚ ਰਹੇ ਸਨ ….ਹਰ ਪਾਸੇ ਇਸ ਸ਼ਾਨਦਾਰ ਵਿਆਹ ਦੀ ਤਾਰੀਫ਼ ਹੋ ਰਹੀ ਸੀ ਕਿਤੇ ਨਾ ਕਿਤੇ ਪਾਲਾ ਅੰਦਰੋਂ ਅੰਦਰੀ ਬੜਾ ਖੁਸ਼ ਸੀ ਉਸ ਦੀ ਹਉਮੈ ਅਤੇ ਹੰਕਾਰ ਬੜਾ ਸਿਖਰਾਂ ਤੇ ਸੀ ਜਦੋਂ ਲੋਕ ਇਲਾਕੇ ਦਾ ਸਭ ਤੋਂ ਵਧੀਆ ਵਿਆਹ ਕਹਿ ਰਹੇ ਸੀ ..ਡੋਲੀ ਤੁਰਨ ਤੱਕ ਲੱਗਭੱਗ ਅੱਧਿਓ ਵਧ ਲੋਕ ਜਾ ਚੁੱਕੇ ਸਮਾਂ ਬੀਤਿਆ ਡੋਲੀ ਦਾ ਵੇਲਾ ਆਇਆ ਤਾਂ ਸਿਰਫ ਕੁਝ ਇਕ ਪਰਿਵਾਰਕ ਮੈਂਬਰ ਹੀ ਸਨ ਡੋਲੀ ਵਿਦਾ ਹੋਈ ਬਾਕੀ ਲੋਕ ਫਿਰ ਤੋਂ ਪੈਲੇਸ ਦੇ ਅੰਦਰ ਗਏ …ਧੀ ਵਿੱਦਿਆ ਹੋਈ ਪਾਲਾ ਥੋੜ੍ਹਾ ਜਿਹਾ ਉਦਾਸ ਸੀ ਮਨ ਹੌਲਾ ਕਰਨ ਲਈ ਥੋੜ੍ਹਾ ਜਿਹਾ ਸਾਈਡ ਨੂੰ ਟੈੱਲਨ ਨਿਕਲਿਆ ਤਾਂ ਇੱਕ ਦਮ ਰੂਹ ਕੰਬ ਗਈ ਜਦੋਂ ਇੱਕ ਬਜ਼ੁਰਗ ਮਹਿਲਾ ਤੇ ਉਹਦੇ ਨਾਲ ਇੱਕ ਛੋਟੀ ਜਿਹੀ ਬੱਚੀ ਨੂੰ ਝੂਠੀਆਂ ਪੱਤਲਾਂ ਵਿੱਚੋਂ ਖਾਣਾ ਖਾਂਦੇ ਦੇਖਿਆ ਛੋਟੀ ਜਿਹੀ ਬੱਚੀ ਉਮਰ ਸੱਤ ਅੱਠ ਸਾਲ ਉੱਚੀ ਜਿਹੀ ਫਰਾਕ ਪਾਈ ਹੋਈ ਉਹਦੇ ਗੋਡੇ ਅਤੇ ਸਿਰ ਵਿੱਚੋਂ ਖੂਨ ਸਿਮ ਰਿਆ ਸੀ ਅੱਖਾਂ ਵਿੱਚ ਹੰਝੂ ਪਰ ਉਹ ਖਾਣ ਵਿੱਚ ਮਗਨ ਸੀ
ਕੋਲ ਜਾ ਕੇ ਪਾਲਾ ਬੋਲਿਆ ਮਾਤਾ ਜੀ ਇਹ ਕੀ ਕਰ ਰਹੇ ਹੋ ਜੂਠਾ ਖਾਣਾ ਕਿਉਂ ਖਾ ਰਹੇ ਜੋ ਆਓ ਅੰਦਰ ਆ ਕੇ ਖਾਣਾ ਖਾ ਲਓ ਮਾਤਾ ਬੋਲੀ ਬੇਟਾ ਗਈ ਸੀ ਬੱਚੀ ਅੰਦਰ ਪਰ ਤੁਹਾਡੇ ਕਿਸੇ ਪ੍ਰਬੰਧਕ ਨੇ ਖਾਣਾ ਤਾਂ ਕੀ ਦੇਣਾ ਸੀ ਧੱਕਾ ਮਾਰਿਆ ਜਿਸ ਕਾਰਨ ਬੱਚੀ ਦੇ ਸਿਰ ਤੇ ਗੋਡੇ ਉੱਤੇ ਸੱਟ ਵੀ ਲੱਗੀ ਏ ਬਾਕੀ ਕੋਈ ਗੱਲ ਵੀ ਪੁੱਤਰਾਂ ਆ ਜੂਠ ,ਸੁੱਚ ਰੱਜੇ ਪੁੱਜੇ ਲੋਕਾਂ ਦਾ ਬਹਾਨਾ ਹੁੰਦਾ…. ਤਿੰਨ ਦਿਨ ਤੋਂ ਭੁੱਖੇ ਲਈ ਇਹ ਜੁੂਠ ਨਹੀਂ ਇਹ ਵੀ ਅੰਮ੍ਰਿਤ ਈ ਏ ….ਨਾਲੇ ਬੇਟਾ ਜੀ ਹੁਣ ਤਾਂ ਭਰ ਪੇਟ ਖਾਣਾ ਖਾ ਲਿਆ ਏ ਤ੍ਰਿਪਤ ਹੋ ਗਈ ਆਂ ਪੰਜਾਂ ਛਿਆਂ ਪੱਤਲ਼ਾਂ ਦੇ ਵਿੱਚੋਂ ਇੱਕ ਪੱਤਰ ਵਿੱਚ ਇਕੱਠੇ ਕੀਤੇ ਚੌਲ ਲਿਫਾਫੇ ਚ ਪਾਉਂਦੀ ਹੋਈ ਬੋਲੀ ਮੈਂ ਤਾਂ ਰਾਤ ਜੋਗੇ ਵੀ ਲੈਂ ਲਏ ਨੇ …ਕਹਿੰਦੀ ਹੋਈ ਉੱਠ ਕੇ ਤੁਰਨ ਲੱਗੀ ….ਪਾਲੇ ਨੇ ਗੌਹ ਨਾਲ ਤੱਕਿਆ ਉਹ ਮੰਗਤੀ ਨਹੀਂ ਸੀ ਕਿਉਂਕਿ ਉਸ ਨੇ ਪਾਲੇ ਅੱਗੇ ਹੱਥ ਨਹੀਂ ਅੱਡਿਆ ਬਲਕਿ ਚੁੰਨੀ ਨਾਲ ਲਿੱਬੜੇ ਹੋਏ ਹੱਥ ਨੂੰ ਪੂਝਦੇ ਹੋਏ ਪਾਲੇ ਦੇ ਸਿਰ ਤੇ ਰੱਖ ਕੇ ਬੋਲੀ
…..ਜਿਉਂਦਾ ਰਹਿ ਪੁੱਤਰਾ ਰੱਬ ਤੈਨੂੰ ਬਹੁਤਾ ਦੇਵੇ …
ਉਹ ਚਲੀ ਗਈ ਨਾਲ ਉਂਗਲ ਲੱਗੀ ਛੋਟੀ ਜਿਹੀ ਬੱਚੀ ਪਿੱਛੇ ਪਰਤ ਵੇਖਿਆ ਤਾਂ ਪਾਲ ਸੌਂ ਦੀਆਂ ਭੁੱਬਾਂ ਨਿਕਲ ਗਈਆਂ ਹੰਕਾਰ ਚੂਰੋ ਚੂਰ ਹੋ ਗਿਆ …
ਪਾਲੇ ਨੇ ਮਹਿਸੂਸ ਕੀਤਾ ਕਿ ਅੱਜ ਨਾ ਸ਼ੁਕਰੇ ਲੋਕਾਂ ਤੇ ਲੱਖਾਂ ਰੁਪਿਆ ਖ਼ਰਚ ਕਰ ਦਿੱਤੇ ਨੇ ਪਰ ਜਦੋਂ ਰੱਬ ਖੁਦ ਆਇਆ ਸੀ ਅਸ਼ੀਰਵਾਦ ਦੇਣ ਉਸ ਨੂੰ ਇੱਕ….. ਸੁੱਚੀ ਥਾਲੀ …….ਵੀ ਨਹੀਂ ਭੇਟ ਕਰ ਸਕਿਆ
ਅਸੀ ਵੀ ਸੋਚੀਏ ਕਿਤੇ ਫੋਕੀ ਸ਼ੋਹਰਤ ਪਿੱਛੇ ਲੱਗ ਕੇ ਘਰ ਆਏ ਗਰੀਬ ਰੱਬ ਨੂੰ ਧੱਕੇ ਤਾ ਨੀ ਮਾਰਦੇ
ਜੱਦ ਮੁੰਡਿਆਂ ਮੈਂ ਆਵਾਂ ਜਾਵਾਂ
ਜੱਦ ਮੁੰਡਿਆਂ ਮੈਂ ਆਵਾਂ ਜਾਵਾਂ
ਤੂੰ ਕੱਢਦਾ ਸੀ ਗੇੜੇ
ਦਰਸ਼ਨ ਦੇ ਮੁੰਡਿਆਂ ਜਿਓਂਦੀ ਆਸਰੇ ਤੇਰੇ
ਦਰਸ਼ਨ ਦੇ ਮੁੰਡਿਆਂ ਜਿਓਂਦੀ ਆਸਰੇ ਤੇਰੇ
ਦਰਸ਼ਨ ਦੇ ਮੁੰਡੇਆਆਆ ….. .
ਸਾਕ ਲੈਣ ਤਾਂ ਆ ਗਿਆ ਜੀਜਾ,
ਟੂਮਾਂ ਯਾਦ ਨੀ ਤੇਰੇ ,
ਪੈਰ ਮੇਰੇ ਨੂੰ ਹੋਣ ਪੰਜੇਬਾਂ,
ਗਲ ਨੂੰ ਗੁਲਬੰਦ, ਵਾਲੇ ….
ਥੋਡੇ ਸੂਮਾ ਦੇ, ਸਾਰੇ ਫਿਰਨ ਕੁਵਾਰੇ ……..
ਥੋਡੇ ਸੂਮਾ ਦੇ, ਸਾਰੇ ਫਿਰਨ ਕੁਵਾਰੇ
ਬਿਰਧ ਆਸ਼ਰਮ
ਥੋੜ੍ਹੇ ਦਿਨ ਹੋ ਗਏ ਮੈਂ ਬਾਈਕ ਤੇ ਘਰ ਆ ਰਿਹਾ ਸੀ ਆਉਂਦੇ ਆਉਂਦੇ ਬਾਰਿਸ਼ ਹੋਣ ਲੱਗ ਗਈ ਇੱਕ ਦਮ, ਬਾਰਿਸ਼ ਤੇਜ ਹੋ ਗਈ ਆਸੇ ਪਾਸੇ ਕੋਈ ਕੋਈ ਘਰ ਸੀ। ਮੈਂ ਬਾਈਕ ਰੋਕ ਲਈ ਇੱਕ ਬਿਲਡਿੰਗ ਦੇ ਕੋਲ ਗੇਟ ਕੋਲ ਗਿਆ । ਬਾਈਕ ਦਾ ਖੜਕਾ ਹੋਇਆ ਜਦ ਮੈਂ ਬਾਈਕ ਰੋਕੀ ਅੰਦਰੋਂ ਅਵਾਜ ਭਾਈ ਕੌਣ ਆ ਗੇਟ ਖੋਲ੍ਹਿਆ ਛਤਰੀ ਲੈਕੇ ਇੱਕ ਬਜੁਰਗ ਬੰਦਾ ਆਇਆ ਮੈਨੂੰ ਕਹਿੰਦਾ ਆਜਾ ਪੁੱਤ ਅੰਦਰ ਆਜਾ ਐਥੇ ਭਿੱਜ ਜਾਣਾ ਤੂੰ, ਮੈਂ ਪਹਿਲਾ ਹੀ ਵੈਸੇ ਭਿੱਜ ਗਿਆ ਸੀ । ਚੱਲੋ ਜੀ ਮੈਂ ਅੰਦਰ ਗਿਅਾ ਸਾਈਡ ਤੇ ਇਕ ਛੋਟਾ ਜੇਹਾ ਸ਼ੈਡ ਜਾ ਪਿਆ ਸੀ ਮੈਂ ਉੱਥੇ ਜਾ ਖੜ ਗਿਆ ਨਾਲ ਹੀ ਛੋਟੀ ਜਿਹੀ ਕੰਧ ਸੀ ਦੋ ਹਿਸੇ ਜੇ ਬਣਾਈ ਹੋਏ ਸੀ ਜਦ ਮੈਂ ਖੜਾ ਕੰਧ ਦੇ ਨਾਲ ਹੀ ਬੇਬੇ ਬੈਠੀ ਸੀ ਐਨਕ ਲੱਗੀ ਸੀ ਡੰਡਿਆਂ ਤੇ ਲੀਰਾਂ ਬੰਨਣੀਆਂ ਹੋਇਆਂ ਸੀ ।
ਖੜੀ ਹੋ ਕੇ ਮੇਰੇ ਕੋਲ ਆਈ ਘੱਟ ਦਿੱਖਦਾ ਸੀ ਬਿਚਾਰੀ ਨੂੰ ਐਨਕ ਦਾ ਇੱਕ ਸ਼ੀਸ਼ਾ ਟੁੱਟਿਆ ਹੋਇਆ ਸੀ ਐਸੇ ਲਈ ਅੱਖਾਂ ਨਾਲ ਮੇਰੀ ਪਹਿਚਾਣ ਨਾ ਕਰ ਪਾਈ ਤੇ ਮੇਰੇ ਕਪੜਿਆਂ ਤੇ ਹੱਥ ਫੇਰਨ ਲੱਗ ਗਈ ਤੇ ਮੂੰਹ ਤਕ ਆ ਗਈ ਮੈਂ ਬੋਲਿਆ ਨੀ ਅੱਖਾਂ ਬੰਦ ਕਰ ਲਈਆਂ ਮੈਂ, ਕਿਉਂਕਿ ਬੇਬੇ ਦੇ ਹੱਥ ਮੇਰੇ ਮੂੰਹ,ਸਿਰ, ਮੋਢੇ, ਵਾਲਾਂ ਵਿੱਚ ਫਿਰ ਰਹੇ ਸੀ।<
ਬੇਬੇ ਦੇ ਹੱਥ ਕੰਬਣੇ ਸ਼ੁਰੂ ਹੋ ਗਏੇ ਅੱਖਾਂ ਵਿੱਚੋਂ ਅੱਥਰੂਆਂ ਦੀ ਲਾਈਨ ਨੀ ਟੁੱਟ ਰਹੀ ਸੀ ਘੁੱਟ ਕੇੇ ਜੱਫੀ ਪਾਈ ਛਾਤੀ ਨਾਲ ਲੱਗ ਕੇ, ਅਾ ਗਿਆ ਪੁੱਤ ਤੂੰ ਮੈਨੂੰ ਲੈਣ ਮੈਨੂੰ ਪਤਾ ਸੀ ਤੂੰ ਆਵੇਂਗਾ “ਪੁੱਤ ਮੇਰਾ ਐਥੇ ਜੀ ਨੀ ਲਗਿਆ ਤੇਰੇ ਬਿਨਾਂ”। ਤੂੰ ਇਕ ਮਿੰਟ ਰੁਕ ਤੈਨੂੰ ਭੁੱਖ ਲਗੀ ਹੋਣੀ ਹਨਾਂ ਮੈਂ ਤੇਰੇ ਲਈ ਖਾਣ ਨੂੰ ਲੈਕੇ ਆਉਣੀ ਆਂ। ਆ ਲੈ ਪੁੱਤ ਤੂੰ ਅੰਗੂਰ ਖਾ ਸਾਨੂੰ ਐਥੇ ਮਿਲਦੇ ਨੇ ਪਰ ਮੈਂ ਚੋਰੀ ਚੋਰੀ ਬਚਾ ਕੇੇ ਰੱਖ ਲੈਣੀ ਆ ਮੈਨੂੰ ਪਤਾ ਜਦੋਂ ਮੇਰਾ ਪੁੱਤ ਆਵੇਗਾ । ਓਹਨੂੰ ਭੁੱਖ ਲੱਗੀ ਹੋਣੀ ਆ, ਲੈ ਤੂੰ ਆ ਸੇਬ ਖਾ, ਖਾ ਲੈ ਪੁੱਤ ਇਹ ਤੇਰੇ ਲਈ ਹੀ ਨੇ ਤੇਰੇ ਲਈ ਹੀ ਬਚਾ ਕੇੇ ਰੱਖੇ ਮੈਂ, ਚੱਲ ਮੈਂ ਖਵਾਉਣੀਆਂ, ਲੈ ਮੂੰਹ ਖੋਲ ਰੋ ਕਿਉਂ ਰਿਹਾਂ ਤੂੰ ਸਿਆਣਾ ਪੁੱਤ ਆ ਮੇਰਾ ਰੋਂਦੇ ਨੀ ਹੁੰਦੇ, ਬੇਇਆਂ ਨਾਲ ਪਾਟੀਆਂ ਉਂਗਲਾ ਬੇਬੇ ਦੀਆਂ ਮੇਰੇ ਹੰਝੂ ਸਾਫ ਕਰ ਰਹੀਆਂ, “ਬੇਬੇ” ਚੱਲ ਆਪਾਂ ਘਰ ਚਲਾਂਗੇ ਹੁਣ ਮੈਨੂੰ ਪਤਾ ਤੇਰਾ ਜੀ ਨੀ ਲਗਦਾ ਹੋਣਾ ਮੇਰੇ ਬਿਨਾ ।
ਮੇਰਾ ਪੋਤਾ ਵੱਡਾ ਹੋ ਗਿਆ ਹੋਣਾ ਕਿ ਨਾਮ ਰੱਖਿਆ ਉਹਦਾ, ਨੂੰਹ ਠੀਕਾ ਮੇਰੀ ਤੇਰਾ ਖਿਆਲ ਤਾਂ ਰੱਖਦੀ ਨਾ? ਓਹਨਾਂ ਨੂੰ ਕਿਉਂ ਨੀ ਲੈਕੇ ਆਇਆ ਨਾਲ? ਓਏ ਪਾਗ਼ਲ ਤੂੰ ਫਿਰ ਰੋਣ ਲੱਗ ਗਿਆ। ਨਹੀਂ ਬੇਬੇ ਮੈਂ ਰੋ ਨੀ ਰਿਹਾ ਉਹ ਬਾਰਿਸ਼ ਨਾਲ ਵਾਲ ਗਿੱਲੇ ਹੋ ਗਏ ਨਾ ਉਹ ਪਾਣੀ ਡਿਗ ਰਿਹਾ।
ਕੋਈ ਵੀ ਮਾਂ ਆਪਣੇ ਪੁੱਤ ਨੂੰ ਰੋਂਦਾ ਨੀ ਦੇਖ ਸਕਦੀ ਮੈਨੂੰ ਮੇਰੇ ਹੰਝੂ ਲਕੋਣੇ ਪਏ, ਸ਼ੋਲ ਲਿਆ ਸੀ ਬੇਬੇ ਦੇ ਤੇ ਮੇਰੇ ਵਾਲ ਸਾਫ ਕਰਨ ਲੱਗ ਗਈ, ਆਪਾਂ ਨਾ ਹੌਲੀ ਹੌਲੀ ਗੇਟ ਖੋਲ੍ਹ ਕੇ ਭੱਜ ਜਾਣਾ ਓਹ ਸਾਹਮਣੇ ਨਾ ਭਾਈ ਬੈਠੇ ਓਹ ਨਾ ਕਿਸੇ ਨੂੰ ਬਾਹਰ ਨੀ ਜਾਣ ਦਿੰਦੇ, “ਅੈਵੇਂ ਕਿਵੇਂ ਨੀ ਜਾਣ ਦਿੰਦੇ ਮੈਂ ਓਹਨਾ ਨੂੰ ਕਹਿ ਦੇਂਣਾ ਮੈਂ ਆਪਣੀ ਬੇਬੇ ਨੂੰ ਲੈਣ ਆਈਆਂ”।
ਹਾਂ ਪੁੱਤ ਤੂੰ ਮੈਨੂੰ ਐਥੋਂ ਲੈ ਜਾ । ਤੂੰ ਜਿਵੇਂ ਕਹੇਂਗਾਂ ਮੈਂ ਓਦਾ ਰਹਿ ਲਵਾਂਗੀ ਇੱਕ ਰੋਟੀ ਬਸ ਇੱਕ ਰੋਟੀ ਖਾ ਲਿਆ ਕਰੂੰ ਮੈਂ ਸਾਰੇ ਦਿਨ ਵਿੱਚ ਇੱਕ ਰੋਟੀ ਖਾ ਲਿਆ ਕਰੂੰ ਬਸ ਬਸ ਪਰ ਤੂੰ ਮੈਨੂੰ ਘਰ ਲੈਜਾ, ਮੈਂ ਪੈ ਵੀ ਉੱਥੇ ਜਾਇਆ ਕਰੂੰ ਓਹ ਹੈਗਾ ਨਾ ਆਪਣੇ ਤੂੜੀ ਵਾਲਾ ਓਹਦੇ ਨਾਲ ਥਾਂ ਜੀ ਆ ਹਨਾਂ, ਮੈਂ ਉੱਥੇ ਪਈ ਰਿਹਾ ਕਰੂੰ ਨਲੇ ਮੈਂ ਆਪਣੇ ਪੋਤੇ ਨੂੰ ਦੇਖ ਲਿਆ ਕਰੂੰ ਜੇ ਤੂੰ ਕਹਿਣਾ ਮੈਂ ਨਹੀਂ ਬਲਾਉਦੀਂ ਓਹਨੂੰ ਕੋਲ ਬਸ ਦੂਰੋਂ ਦੂਰੋਂ ਦੇਖ ਲਿਆ ਕਰੂੰ ਪਰ ਮੈਨੂੰ ਐਥੋਂ ਲੈ ਜਾ ਐਥੇ ਮੈਨੂੰ ਤੇਰੀ ਬਹੁਤ ਯਾਦ ਆਉਂਦੀ ਪੁੱਤ ਮੇਰਾ ਜੀ ਨੀ ਲਗਦਾ ਐਥੇ, ਲੈਕੇ ਜਾਵੇਂਗਾ ਨਾਂ ਪੁੱਤ ।
ਹਾਂ ਬੇਬੇ ਮੈਂ ਤੈਨੂੰ ਲੈਣ ਹੀ ਤਾਂ ਆਇਆਂ ਮੈਂ ਪਰ ਤੂੰ ਥੋਡ਼ਾ ਟਾਈਮ ਰੁੱਕ ਬੇਬੇ ਮੈਨੂੰ ਨਾ ਅੱਗੇ ਥੋੜ੍ਹਾ ਕੰਮ ਆ ਮੈਂ ਓਹ ਕਰ ਕੇ ਆਇਆ ਠੀਕ ਆ, ਵਾਪਸ ਆਉਂਦਾ ਮੈਂ ਤੈਨੂੰ ਲੈਕੇ ਜਾਣਾ, “ਪਹਿਲਾਂ ਵੀ ਤੂੰ ਅੈਵੇਂ ਹੀ ਕਿਹਾ ਸੀ” ਪਰ ਤੂੰ ਐਨੇ ਸਾਲਾਂ ਬਾਅਦ ਅੱਜ ਆਇਆਂ ਤੂੰ ਮੈਨੂੰ ਘਰ ਲੈਕੇ ਨੀ ਜਾਣਾ ਚਾਹੁੰਦਾ ਹਨਾਂ ? ਨਈ ਨਈ ਬੇਬੇ ਤੂੰ ਐਦਾਂ ਕਰ ਕਪੜੇ ਪਾ ਝੋਲੇ ਵਿੱਚ ਮੈਂ ਬਸ ਆਇਆ। ……ਮੁਆਫ਼ੀ ਚਾਹੁੰਣਾ ਦੋਸਤੋ ਹਿਮਤ ਨੀ ਹੋਈ ਵਾਪਸ ਜਾਣ ਦੀ ਓਹ ਬਿਚਾਰੀ ਮਾਂ ਦਾ ਮੇਰਾ ਤਕਦੀ ਤਕਦੀ ਦਾ ਪਤਾ ਨੀ ਕੀ ਹਾਲ ਹੋਇਆ ਹੋਣਾਂ
ਯਾਰ ਕਿਉਂ ਹੁੰਦਾ ਅੈਵੇਂ ਦੁਨੀਆਂ ਤੇ ? ਕਿਉਂ ਆਪਣੀ ਮਾਂ ਨੂੰ ਹਮੇਸ਼ਾ ਲਈ ਤੜਫਣ ਲਈ ਹਰ ਰੋਜ ਥੋਡ਼ਾ ਥੋਡ਼ਾ ਮਰਨ ਲਈ ਛੱਡ ਦਿੱਤਾ ਜਾਂਦਾ ? ਬੁੱਢੀ ਹੋਣ ਤੋਂ ਬਾਅਦ ਤਾਂ ਓਹਦਾ ਕੋਈ ਖਰਚਾ ਵੀ ਨੀ ਹੁੰਦਾ ਸਾਰੇ ਦਿਨ ਵਿੱਚ ਓਹ ਸਿਰਫ 3-4 ਰੋਟੀਆਂ ਹੀ ਤਾਂ ਖਾਂਦੀ ਐ ਫਿਰ ਵੀ ਕਿਉਂ ਓਹਨੂੰ ਘਰੋਂ ਕੱਢ ਦਿੱਤਾ ਜਾਂਦਾ ?? ਜਵਾਬ ਦੇਂਣਾ…..ਕੁੱਝ ਗਲਤ ਲਿਖਿਆ ਗਿਆ ਹੋਵੇ ਮੁਆਫ਼ ਕਰ ਦੇਂਣਾ ਜੀ ਤੁਹਾਡਾ ਆਪਣਾ ਡੈਵੀ
ਆਪਣੇ ਆਪ ਨੂੰ ਵੱਧਦੀ ਉਮਰ ਦੇ ਨਾਲ ਸਵੀਕਾਰ ਕਰਨਾ ਵੀ ਤਨਾਵ ਰਹਿਤ ਜੀਵਨ ਦਿੰਦਾ ਹੈ!
ਹਰ ਉਮਰ ਇੱਕ ਅਲੱਗ ਤਰ੍ਹਾਂ ਦੀ ਖੂਬਸੂਰਤੀ ਲੈ ਕੇ ਆਉਂਦੀ ਹੈ, ਉਸ ਦਾ ਆਨੰਦ ਲਵੋ!
ਵਾਲ ਰੰਗਣੇ ਹਨ ਤਾਂ ਰੰਗੋ,
ਵਜ਼ਨ ਘੱਟ ਰਖਣਾ ਹੈ ਤਾਂ ਰਖੋ।
ਮਨਚਾਹੇ ਕਪੜੇ ਪਾਉਣੇ ਹਨ ਤਾਂ ਪਾਵੋ,
ਬੱਚਿਆਂ ਤਰ੍ਹਾਂ ਖਿੜਖਿੜਾ ਕੇ ਹਸਨਾ ਹੈ ਤਾਂ ਹਸੋ।
ਚੰਗਾ ਸੋਚੋ।
ਚੰਗਾ ਮਾਹੌਲ ਰਖੋ।
ਸ਼ੀਸ਼ੇ ਵਿੱਚ ਦੇਖ ਕੇ ਆਪਣੇ ਆਸਤਿਤਵ ਨੂੰ ਸਵੀਕਾਰੋ!
ਕੋਈ ਵੀ ਕਰੀਮ ਤੁਹਾਨੂੰ ਗੋਰਾ ਨਹੀਂ ਬਣਾਉਂਦੀ। ਕੋਈ ਵੀ ਸੈਂਪੂ ਵਾਲ ਝੜਨ ਤੋਂ ਰੋਕ ਨਹੀਂ ਸਕਦਾ।
ਕੋਈ ਵੀ ਤੇਲ ਵਾਲ ਉਗਾ ਨਹੀਂ ਸਕਦਾ। ਕੋਈ ਵੀ ਸਾਬਣ ਤੁਹਾਨੂੰ ਬੱਚਿਆਂ ਵਰਗੀ ਚਮੜੀ ਨਹੀਂ ਦੇ ਸਕਦਾ।ਚਾਹੇ ਉਹ ਪ੍ਰਾਕਟਰ ਗੈਂਬਲ ਹੋਵੇ ਜਾਂ ਪਂਤਜ਼ਲੀ,ਸਭ ਸਾਮਾਨ ਵੇਚਣ ਲਈ ਝੂਠ ਬੋਲਦੇ ਹਨ।ਇਹ ਸਭ ਕੁਦਰਤੀ ਹੈ। ਉਮਰ ਵਧਣ ਤੇ ਚਮੜੀ ਤੋਂ ਲੈ ਕੇ ਵਾਲਾਂ ਤਕ ਵਿੱਚ ਬਦਲਾਅ ਆਉਂਦਾ ਹੈ।
ਪੁਰਾਣੀ ਮਸ਼ੀਨ ਨੂੰ ਮੁਰੰਮਤ ਕਰਕੇ ਵਧੀਆ ਚਲਾ ਤਾਂ ਸਕਦੇ ਹਾਂ ਪਰ ਨਵੀਂ ਨਹੀਂ ਕਰ ਸਕਦੇ।
ਨਾ ਹੀ ਕਿਸੇ ਟੂਥਪੇਸਟ ਵਿੱਚ ਨਮਕ ਹੁੰਦਾ ਹੈ ਤੇ ਨਾ ਹੀ ਨਿਮ।
ਕਿਸੇ ਕਰੀਮ ਵਿਚ ਕੇਸ਼ਰ ਨਹੀਂ ਹੁੰਦਾ, ਕਿਉਂਕਿ ਦੋ ਗਰਾਮ ਕੇਸ਼ਰ ਪੰਜ ਸੋ ਰੁਪਏ ਤੋਂ ਘੱਟ ਨਹੀਂ ਆਉਂਦਾ।
ਕੋਈ ਗੱਲ ਨਹੀਂ ਜੇ ਤੁਹਾਡੀ ਨੱਕ ਮੋਟੀ ਹੈ,,,,,,ਤੁਹਾਡੀਆਂ ਅੱਖਾਂ ਛੋਟੀਆਂ ਹਨ ਜਾਂ ਤੁਸੀਂ ਗੋਰੇ ਨਹੀਂ ਜਾਂ ਤੁਹਾਡੇ ਬੁਲ੍ਹਾਂ ਦੀ ਬਨਾਵਟ ਸਹੀ ਨਹੀਂ ਹੈ,,,,,,,,ਫਿਰ ਵੀ ਅਸੀਂ ਸੁੰਦਰ ਹਾ।ਵਾਹ ਵਾਹ ਖਟਣ ਲਈ ਸੁੰਦਰ ਦਿਖਣਾ ਜਿਆਦਾ ਜਰੂਰੀ ਨਹੀਂ।
ਹਰ ਬੱਚਾ ਸੁੰਦਰ ਇਸ ਲਈ ਦਿਖਦਾ ਹੈ, ਕਿ ਉਹ ਛਲ ਕਪਟ ਤੋਂ ਪਰ੍ਹੇ ਹੁੰਦਾ ਹੈ,,,,,ਵੱਡਾ ਹੋ ਕੇ ਜਦ ਛਲ ਕਪਟ ਦਾ ਜੀਵਨ ਜੀਣ ਲਗਦਾ ਹੈ ਤਾਂ ਮਾਸੂਮੀਅਤ ਗਵਾ ਦਿੰਦਾ ਹੈ, ਅਤੇ ਸੁੰਦਰਤਾ ਨੂੰ ਪੈਸੇ ਖਰਚ ਕਰਕੇ ਖਰੀਦਣ ਦੀ ਕੋਸ਼ਿਸ਼ ਕਰਦਾ ਹੈ।
ਪੇਟ ਨਿਕਲ ਗਿਆ ਤਾਂ ਸਰਮਾਉਣ ਦੀ ਕੋਈ ਗੱਲ ਨਹੀਂ, ਆਪਣਾ ਸਰੀਰ ਉਮਰ ਦੇ ਹਿਸਾਬ ਨਾਲ ਵੱਧਦਾ ਘੱਟਦਾ ਰਹਿੰਦਾ ਹੈ।
ਸਾਰਾ ਇੰਨਟਰਨੈਟ ਤੇ ਸ਼ੋਸ਼ਲ ਮੀਡੀਆ ਤਰ੍ਹਾਂ ਤਰ੍ਹਾਂ ਦੇ ਉਪਦੇਸ਼ਾਂ ਨਾਲ ਭਰਿਆ ਪਿਆ ਹੈ,,,,,ਆਹ ਖਾਉ,,,,ਉਹ ਨਾ ਖਾਉ,,,,,ਠੰਡਾ ਖਾਉ,,,,,ਗਰਮ ਪੀਉ,,,,,,,,ਕਪਾਲਭਾਤੀ ਕਰੋ
ਸਵੇਰੇ ਨਿੰਬੂ ਪੀਉ…….
ਰਾਤ ਨੂੰ ਦੁੱਧ ਪੀਉ….
ਜੋਰ ਨਾਲ ਸਾਹ ਲਵੋ,,,,,,
ਸੱਜੇ ਸੋਂਵੋ,,,,,,,
ਖੱਬੇ ਉਠੋ,,,,,,,,
ਹਰੀ ਸ਼ਬਜ਼ੀ ਖਾਉ….
ਦਾਲਾਂ ਵਿੱਚ ਪ੍ਰੋਟੀਨ ਹੈ…..
ਦਾਲਾਂ ਨਾਲ ਕਰੇਟੀਨਾਇਨ ਵੱਧ ਜਾਏਗਾ।
ਜੇ ਪੂਰੇ ਉਪਦੇਸ਼ਾਂ ਨੂੰ ਪੜ੍ਹਨ ,ਮਨਣ …ਲਗ ਗਏ ਤਾਂ ਜਿੰਦਗੀ ਬੇਕਾਰ…..ਖਾਣ ਲਈ ਕੁੱਝ ਨਹੀਂ ਬਚੇਗਾ ਤੇ ਨਾ ਜੀਣ ਲਈ….ਉਲਟਾ ਡਿਪਰੇਸਡ ਹੋ ਜਾਵੋਗੇ।
ਇਹ ਸਾਰਾ ਆਰਗੈਨਿਕ, ਐਲੋਵੀਰਾ,ਕਰੇਲਾ, ਮੇਥੀ ਪੰਤਜ਼ਲੀ ਵਿਚ ਫੱਸਕੇ ਦਿਮਾਗ ਦੀ ਲੱਸੀ ਹੋ ਜਾਂਦੀ ਹੈ।
ਕਦੇ ਨਾ ਕਦੇ ਸਭ ਨੇ ਮਰਨਾ ਹੈ,,,ਅੱਜੇ ਬਾਜ਼ਾਰ ਵਿੱਚ ਅਮ੍ਰਿਤ ਵਿਕਨਾ ਸ਼ੁਰੂ ਨਹੀਂ ਹੋਇਆ…
ਹਰ ਚੀਜ਼ ਦੀ ਸਹੀ ਮਾਤਰਾ ਖਾਉ,,ਜੋ ਤੁਹਾਨੂੰ ਚੰਗੀ ਲਗਦੀ ਹੈ।
ਭੋਜਨ ਦਾ ਸੰਬੰਧ ਮਨ ਨਾਲ ਹੈ ,ਮਨ ਚੰਗੇ ਭੋਜਨ ਨਾਲ ਹੀ ਖੁਸ਼ ਹੁੰਦਾ ਹੈ।
ਥੋੜ੍ਹਾ ਜਿਹਾ ਸਰੀਰਕ ਕੰਮ ਕਰਦੇ ਰਹੋ….ਟਹਿਲਣ ਲਈ ਜਾਉ……ਖੁਸ਼ ਰਹੋ…….
ਸਰੀਰ ਤੋਂ ਜਿਆਦਾ ਮਨ ਨੂੰ ਸੁੰਦਰ ਰਖੋ।।