• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Authors: Others

ਮੰਟੋ ਦਾ ਕਾਤਲ 1947

by admin February 17, 2020

ਸਆਦਤ ਹਸਨ ‘ਮੰਟੋ’ ਦਾ ਜਨਮ 11 ਮਈ 1912 ਨੂੰ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਉਸਨੇ ਸਿੱਖਿਆ ਅੰਮ੍ਰਿਤਸਰ ਤੇ ਅਲੀਗੜ੍ਹ ਦੇ ਸਕੂਲ ਚੋਂ ਪ੍ਰਾਪਤ ਕੀਤੀ।ਉਸਦੇ ਇੱਕ ਪੁੱਤਰ ਹੋਇਆ ਜੋ 1 ਸਾਲ ਦਾ ਹੋ ਕੇ ਮਰ ਗਿਆ।ਬਾਅਦ ਵਿੱਚ ਉਸਦੇ ਘਰ ਤਿੰਨ ਧੀਆਂ ਨੇ ਜਨਮ ਲਿਆ।ਮੰਟੋ ਨੇ ਪਹਿਲੀ ਕਹਾਣੀ ਜ਼ਲਿਆਵਾਲਾ ਬਾਗ ਕਾਂਡ ਤੋਂ ਪ੍ਰਭਾਵਿਤ ਹੋ ਕੇ ਤਮਾਸ਼ਾ ਲਿਖੀ ਸੀ,ਪਰ ਛਪਵਾਈ ਕਿਸੇ ਹੋਰ ਝੂਠੇ ਨਾਮ ਹੇਠ ਸੀ।ਫਿਰ ਉਹ ਨਾਲ ਨਾਲ ਫਿਲਮੀ ਕਹਾਣੀ ਵੀ ਲਿਖਣ ਲੱਗਾ।ਫਿਲਮੀ ਸਟਾਰ ਅਸ਼ੋਕ ਕੁਮਾਰ ‘ਦਾਦਾ ਮੁਨੀ’ ਤੇ ‘ਨਰਗਿਸ’ ਨਾਲ ਉਸਦੀ ਖਾਸ ਦੋਸਤੀ ਸੀ।1947 ਦੇ ਉਜਾੜੇ ਦੌਰਾਨ ਬੰਬਈ ਵਿੱਚ ਫਿਰਕੂ ਦੰਗੇ ਹੋਣ ਕਾਰਨ ਉਹ ਤੇ ਉਸਦਾ ਪਰਿਵਾਰ ਪਾਕਿਸਤਾਨ(ਲਾਹੌਰ) ਚਲੇ ਗਏ।ਪਰ ਉਥੇ ਵੀ ਉਹ ਆਪਣੇ ਦਿਲੋਂ ਬੰਬਈ ਨੂੰ ਨਾਂ ਕੱਢ ਸਕਿਆ।ਜਿਵੇਂ ਕਿ ਕਈ ਬਜ਼ੁਰਗ ਅੱਜ ਇਧਰ ਵੀ ਲਾਹੌਰ ,ਮੁਲਤਾਨ,ਸਰਗੋਧਾ, ਰਾਵਲਪਿੰਡੀ, ਚੱਕ, ਕਸੂਰ ਤੇ ਬਾਰਾਂ ਨੂੰ ਨਹੀ ਕੱਢ ਸਕਦੇ।ਪ੍ਰੰਤੂ ਮੰਟੋ ਦਾ ਬੰਬਈ ਨਾਲ ਇਸ਼ਕ ਜਾਨਲੇਵਾ ਸਾਬਿਤ ਹੋਇਆ। ਉਹ ਬੰਬਈ ਦੇ ਵਿਛੋੜੇ ਚ’ ਪਾਗਲ ਹੋ ਗਿਆ।ਉਸਨੇ ਰੋਜ਼ੀ ਰੋਟੀ ਕਮਾਉਣ ਖਾਤਰ ਰੇਖਾ ਚਿੱਤਰ ਲਿਖਣੇ ਸ਼ੁਰੂ ਕਰ ਦਿੱਤੇ।ਪ੍ਰੰਤੂ ਉਸਦੇ ਨਸ਼ੇ ਤੇ ਪਾਗਲਪਨ ਕਾਰਨ ਪਰਿਵਾਰ ਦੀ ਹਾਲਤ ਆਰਥਿਕ ਪੱਖੋਂ ਟੁੱਟ ਗਈ।ਠੰਢਾ ਗੋਸਤ ਕਹਾਣੀ ਤੇ ਚੱਲੇ ਮੁਕੱਦਮੇ ਨੇ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ।ਉਹ ਪਾਗਲ ਹੋ ਗਿਆ।ਉਸਨੂੰ ਦੋ ਵਾਰ ਪਾਗਲਖਾਨੇ ਜਾਣਾ ਪਿਆ।ਜਿਥੇ ਉਸਨੇ ਸ਼ਾਹਕਾਰ ਰਚਨਾ ‘ਟੋਭਾ ਟੇਕ ਸਿੰਘ’ ਲਿਖੀ।ਉਸਨੇ ਆਖਰੀ ਕਹਾਣੀ ‘ਕਮਿਸ਼ਨ’ 2 ਜਨਵਰੀ 1954 ਨੂੰ ਲਿਖੀ।18 ਜਨਵਰੀ 1955 ਨੂੰ ਲਾਹੌਰ ਵਿਖੇ ਦਰਦਨਾਕ ਹਾਲਾਤਾਂ ਵਿੱਚ ਉਸਦੀ ਮੌਤ ਹੋ ਗਈ।ਸਿਰਫ 43 ਸਾਲ ਦੀ ਉਮਰ ਵਿੱਚ।

ਪਰ ਸਵਾਲ ਇਹ ਕਿ ਉਸਦੀ ਮੌਤ ਹੋਈ ਜਾਂ ‘ਕਤਲ’।ਮੈ ਕਦੇ ਵੀ ਮੰਟੋ ਦੀ ਮੌਤ ਨੂੰ ਕੁਦਰਤੀ ਮੌਤ ਨਹੀ ਸਗੋਂ ਇੱਕ ਬੇਰਹਿਮ ਕਤਲ ਮੰਨਿਆ ਹੈ।ਮੁਲਕ ਦੇ ਹਾਕਮਾਂ ਦੁਆਰਾ ਕੀਤਾ ਗਿਆ ਕਤਲ।ਪ੍ਰੰਤੂ ਸਿਤਮ ਇਹ ਕਿ ਉਸਦੇ ਕਾਤਲਾਂ ਨੂੰ ਸਜ਼ਾ ਨਹੀ ਗੱਦੀਆਂ ਮਿਲੀਆਂ।ਦਸ ਲੱਖ ਲੋਕ ਇਸ ਅਜ਼ਾਦੀ ਦੀ ਬਲੀ ਚੜ੍ਹੇ।ਤੇ ਦਸ ਲੱਖ ਇੱਕਵਾਂ ‘ਮੰਟੋ’।ਇਹਨਾ 10 ਲੱਖ ਲੋਕਾਂ ਦਾ ਕਸੂਰ ਕਿ ਇਹ ਸਾਰੇ ਹਿੰਦੂ,ਸਿੱਖ, ਮੁਸਲਮਾਨ ਸਨ। ਕੀ ਕਿਸੇ ਧਰਮ ਚ’ ਸ਼ਰਧਾ ਰੱਖਣੀ ਜੁਰਮ ਹੋ ਜਾਂਦਾ ਹੈ। ਤੇ ਅਫਸੋਸ ਕਿ ਐਡੇ ਵੱਡੇ ਉਜਾੜੇ ਤੇ ਅਸੀਂ ਕਿਵੇ ਲੁੱਡੀਆਂ ਪਾਉਂਦੇ ਹਾਂ।14 ਅਗਸਤ ਨੂੰ ਪਾਕਿਸਤਾਨ ਵਿੱਚ ਧੂੜਾਂ ਪੁੱਟੀਆਂ ਜਾਦੀਆਂ ਹਨ ਤੇ 15 ਅਗਸਤ ਨੂੰ ਸਾਡੇ ਵਾਲੇ ਪਾਸੇ ਅਕਾਸ਼ ਗੂੰਜਣ ਲਾ ਦਿੱਤਾ ਜਾਂਦਾ ਹੈ।ਪਰ ਜੋ ਇਸ ਰੱਤ ਰੁੱਤੀ ਰੁੱਤ ਵਿੱਚ ਕੋਹ-ਕੋਹ ਕੇ ਮਾਰ ਦਿੱਤੇ ਗਏ,ਉਜਾੜ ਦਿੱਤੇ ਗਏ, ਉਹਨਾਂ ਨੂੰ ਯਾਦ ਕੌਣ ਕਰੇਗਾ?ਇਹ 14-15 ਅਗਸਤ ਕੁੱਲ ਦੁਨੀਆਂ ਵਾਸਤੇ ਅਜ਼ਾਦੀ ਦਿਹਾੜੇ ਹੋ ਸਕਦੇ ਹਨ ਪ੍ਰੰਤੂ ਪੰਜਾਬ ਤੇ ਪੰਜਾਬੀਆਂ ਵਾਸਤੇ ਬਰਬਾਦੀ ਦਿਹਾੜੇ ਹੀ ਰਹਿਣਗੇ।ਮਸ਼ਹੂਰ ਪਾਕਿਸਤਾਨੀ ਪੰਜਾਬੀ ਲੇਖਕ ਅਫਜ਼ਲ ਅਹਿਸਾਨ ਰੰਧਾਵਾ ਸਾਬ੍ਹ ਆਪਣੀ ਇੱਕ ਕਹਾਣੀ ਵਿੱਚ ਲਿਖਦੇ ਹਨ ਕਿ ‘ਚਾਚੇ ਮੈਨੂੰ ਕਿਹਾ ਕਿ ਪੁੱਤਰਾ ਹਾਂ ਤਾ ਅਸੀ ਸਾਰੇ ਹੀ ਕਹਾਣੀਆਂ ਪ੍ਰੰਤੂ ਸਾਨੂੰ ਲਿਖਣ ਵਾਲਾ ਕੋਈ ਨਹੀ।ਬਿਲਕੁਲ ਇਵੇ ਹੀ ਇਹ ਦਸ ਲੱਖ ਇੱਕ ਕਤਲਾਂ ਦੀਆਂ ਕਹਾਣੀਆਂ ਹਨ,ਲੱਖਾਂ ਲੁੱਟੀਆ ਇੱਜਤਾਂ ਦੀਆਂ ਕਹਾਣੀਆ ਹਨ ਪ੍ਰੰਤੂ ਇਹਨਾਂ ਨੂੰ ਲਿਖਣ ਵਾਲਾ ਕੋਈ ਨਹੀ।ਜਿੰਦਰ ਨਾਮ ਦੇ ਲੇਖਕ ਨੇ 1947 ਦੀ ਵੰਡ ਤੇ ਕਾਫੀ ਕੰਮ ਕੀਤਾ ਪ੍ਰੰਤੂ ਹੋਰ ਵੀ ਹੋਣਾ ਚਾਹੀਦਾ ਹੈ।ਉਸ ਉਜਾੜੇ ਨੂੰ ਯਾਦ ਰੱਖਿਆ ਜਾਣਾ ਚਾਹੀਦਾ ਹੈ ਤੇ ਉਸਤੋਂ ਸਬਕ ਵੀ ਸਿੱਖਣਾ ਚਾਹੀਦਾ ਹੈ।

ਸਆਦਤ ਹਸਨ ‘ਮੰਟੋ’ ਜਿਸਨੂੰ ਕਿ ਉਰਦੂ ਦਾ ਸਭਤੋਂ ਵੱਡਾ ਕਹਾਣੀਕਾਰ ਮੰਨਿਆ ਜਾਂਦਾ ਹੈ।ਭਾਵੇ ਕਿ ਮੰਟੋ ਉਰਦੂ ਦੇ ਮਜਨੂਮ ਵਿੱਚੋਂ ਦਸਵੀਂ ਵਿੱਚ ਦੋ ਵਾਰ ਫੇਲ੍ਹ ਹੋਇਆ ਸੀ।ਪ੍ਰੰਤੂ ਮੰਟੋ ਵਰਗੀ ਕਲਾ ਦੁਨਿਆਵੀ ਡਿਗਰੀਆਂ ਨਾਲ ਨਹੀਂ ਮੇਚੀ ਜਾ ਸਕਦੀ।ਉਸਦੀਆਂ ਲਿਖੀਆਂ ਕਹਾਣੀਆਂ ਦੀ ਸਾਰਥਿਕਤਾ ਅੱਜ ਵੀ ਉਨੀ ਹੈ ਜਿੰਨੀ ਕਿ ਉਂਦੋ ਸੀ।ਸਿਰਫ ਕਹਿਣ ਵਾਲੇ ਹੀ ਉਸਨੂੰ ਉਰਦੂ ਦਾ ਸਭ ਤੋਂ ਵੱਡਾ ਕਹਾਣੀਕਾਰ ਮੰਨਦੇ ਹਨ ਪ੍ਰੰਤੂ ਸਭ ਕਹਾਣੀਕਾਰਾਂ ਨੂੰ ਪੜ੍ਹਨ ਵਾਲੇ ਜਾਣਦੇ ਹਨ ਕਿ ਉਹ ਉਰਦੂ ਦਾ ਹੀ ਨਹੀਂ ਸਗੋਂ ਦੁਨੀਆ ਦਾ ਸਭ ਤੋਂ ਵੱਡਾ ਕਹਾਣੀਕਾਰ ਸੀ।ਆਰਥਿਕਤਾ ਦਾ ਪਾੜਾ ਸਮਾਜ ਤੱਕ ਹੀ ਸੀਮਿਤ ਨਹੀਂ ਸਗੋ ਹਰ ਖੇਤਰ ਚ ਮੌਜੂਦ ਹੈ। ਸੋਵੀਅਤ ਯੂਨੀਅਨ ਦੇ ਦੁਨੀਆ ਦੀ ਸਭ ਤੋਂ ਵੱਡੀ ਫੌਜੀ ਤਾਕਤ ਹੋਣ ਕਾਰਨ ਉਥੋਂ ਦੇ ਲੇਖਕਾਂ ਦਾ ਦਬਦਬਾ ਵੀ ਦੁਨੀਆ ਵਿੱਚ ਵਧੇਰੇ ਹੋ ਗਿਆ।ਇਸੇ ਕਰਕੇ ਚੈਖੋਵ ਨੂੰ ਹੀ ਦੁਨੀਆ ਦਾ ਸਭ ਤੋਂ ਵੱਡਾ ਕਹਾਣੀਕਾਰ ਮੰਨਿਆ ਜਾਂਦਾ ਹੈ।ਤੇ ਕਈ ਲਿਬਨਾਨ ਦੇ ਖਲੀਲ ਜ਼ਿਬਰਾਨ ਨੂੰ ਵੀ ਇਸੇ ਰੁਤਬੇ ਨਾਲ ਨਿਵਾਜਦੇ ਹਨ।ਪ੍ਰੰਤੂ ਜਿੰਨ੍ਹਾ ਨੇ ਇਹ ਸਭ ਲੇਖਕ ਪੜ੍ਹੇ ਹਨ ਉਹ ਜਾਣਦੇ ਹਨ ਕਿ ਚੈਖੋਵ, ਖਲੀਲ ਜ਼ਿਬਰਾਨ ਜਾਂ ਦੁਨੀਆ ਦਾ ਕੋਈ ਵੀ ਹੋਰ ਕਹਾਣੀਕਾਰ ਮੰਟੋ ਸਾਹਮਣੇ ਬੌਣਾ ਹੈ।ਮੰਟੋ ਦੀ ਲਿਖਤ ਸਿੱਧੀ ਰੂਹ ਤੇ ਅਸਰ ਕਰਦੀ ਹੈ।ਬਾਕੀ ਲੇਖਕਾਂ ਦੀਆਂ ਕੁਝ ਕੁ ਕਹਾਣੀਆਂ ਨੂੰ ਛੱਡ ਕੇ ਬਾਕੀ ਫਜ਼ੂਲ ਜਿਹੀਆਂ ਜਾਪਦੀਆਂ ਹਨ,ਪ੍ਰੰਤੂ ਮੰਟੋ ਦੀ ਹਰ ਇੱਕ ਕਹਾਣੀ ਚ ਰਸ ਹੈ,ਖਿੱਚ ਹੈ, ਰੌਚਕਤਾ ਹੈ।
ਚੈਖੋਵ ਦੀਆਂ ਮੈ ਕਾਫੀ ਕਹਾਣੀਆਂ ਪੜ੍ਹੀਆ ਹਨ ਪ੍ਰੰਤੂ ਜ਼ਿਕਰ ਕਰਨਯੋਗ 4-5 ਹੀ ਹਨ ਜਿਵੇ ਕਿ ‘ਇੱਕ ਕਲਰਕ ਦੀ ਮੌਤ’, ‘ਵਾਰਡ ਨੰ :6’, ਗਿਰਗਿਟ,ਨਕਾਬ ਜਾਂ 1-2 ਹੋਰ।ਬਾਕੀ ਸਭ ਰਸਹੀਣ ਜਿਹੀਆਂ ਜਾਪਦੀਆਂ ਹਨ।ਦਿਲਚਸਪੀ ਹੀ ਨਹੀ ਬਣਦੀ।ਇਵੇ ਹੀ ਖਲੀਲ ਜ਼ਿਬਰਾਨ ਦੀਆਂ ਕਹਾਣੀਆਂ ਚ ਪਾਗਲ ਜੌਹਨ, ਕਵੀ ਦੀ ਮੌਤ, ਇੱਕ ਮੁਸਕਾਨ ਇੱਕ ਹੰਝੂ, ਇੱਕ ਬੋਲੀ ਔਰਤ ਆਦਿ ਨੂੰ ਛੱਡ ਕੇ ਬਾਕੀ ਕਹਾਣੀਆਂ ਨੀਰਸ ਜਿਹੀਆਂ ਜਾਪਦੀਆਂ ਹਨ।ਪ੍ਰੰਤੂ ਮੰਟੋ ਦਾ ਬਾਬਾ ਆਦਮ ਹੀ ਨਿਰਾਲਾ ਹੈ।ਮੰਟੋ ਜਦੋ ਕਲਮ ਵਾਹੁੰਦਾ ਹੈ ਸਮਝੋ ਸਾਡੇ ਸਮਾਜ ਦਾ ਕਰੂਪ ਚਿਹਰਾ ਸਾਡੇ ਸਾਹਮਣੇ ਪੇਸ਼ ਕਰ ਦਿੰਦੀ ਹੈ।ਲਗਦਾ ਹੈ ਜਿਵੇ ਇਹ ਗੱਲ ਤਾਂ ਸਾਡੇ ਆਸ ਪਾਸ ਹੀ ਕਿਤੇ ਵਾਪਰੀ ਹੈ।ਇਸ ਦਾ ਦੂਜਾ ਕਾਰਨ ਇਹ ਹੋ ਸਕਦਾ ਹੈ ਮੰਟੋ ਨਾਲ ਸਾਡਾ ਸੱਭਿਆਚਾਰ ਸਾਂਝਾ ਹੈ।ਉਹ ਸਾਡੇ ਸੱਭਿਆਚਾਰ, ਕਦਰਾਂ-ਕੀਮਤਾਂ ਤੇ ਬੋਲੀ ਨੂੰ ਮੁੱਖ ਰੱਖ ਕੇ ਲਿਖਦਾ ਰਿਹਾ ਹੈ।ਕਾਰਨ ਜੋ ਵੀ ਹੋਵੇ ਮੰਟੋ ਦੇ ਹਾਣ ਦਾ ਸਿਰਫ ਮੰਟੋ ਹੈ,ਹੋਰ ਕੋਈ ਨਹੀ।

ਹੁਣ ਮੰਟੋ ਦੀਆ ਕਹਾਣੀਆ ਨੂੰ ਵੇਖੋ।ਜਿੰਨੀਆਂ ਕੁ ਮੈ ਪੜ੍ਹੀਆਂ ਹਨ ਕੋਈ ਇੱਕ ਵੀ ਨੀਰਸ ਨਹੀ ਜਾਪਦੀ।ਇਕ ਵਾਰ ਸ਼ੁਰੂ ਕਰੋ ਤਾਂ ਕਹਾਣੀ ਮੁਕਾ ਕੇ ਹੀ ਉਠਣਾ ਪੈਦਾ ਹੈ।ਮੰਮਦ ਬਾਈ, ਟੁਟੂ,ਹਾਰਦਾ ਈ ਗਿਆ, ਫੂਦਨੇ, ਸ਼ਹੀਦਸਾਜ਼,ਕੁਦਰਤ ਦਾ ਅਸੂਲ, ਮੇਰਾ ਨਾਂ ਰਾਧਾ ਹੈ, ਮੈਡਮ-ਡੀਕਾਸਟਾ,ਉਸ ਦਾ ਪਤੀ, ਉੱਲੂ ਦਾ ਪੱਠਾ, ਆਰਟਿਸਟ ਲੋਕ, ਐਕਟੈ੍ਰਸ ਦੀ ਅੱਖ,ਇਸ਼ਕ ਹਕੀਕੀ, ਇਸ਼ਕੀਆ ਕਹਾਣੀ, ਸਰਕੰਡਿਆ ਦੇ ਪਿਛੇ, ਸਾਢੇ ਤਿੰਨ ਆਨੇ, ਸ਼ਿਕਾਰੀ ਔਰਤਾਂ, ਹੁਣ ਹੋਰ ਕਹਿਣ ਦੀ ਜ਼ਰੂਰਤ ਨਹੀਂ, ਕਬਜ਼, ਕਬੂਤਰਾਂ ਵਾਲਾ ਸਾਈਂ, ਕੁੱਤੇ ਦੀ ਦੁਆ, ਫੁਸਫੁਸੀ ਕਹਾਣੀ, ਚੂਹੇਦਾਨੀ,ਬਾਦਸ਼ਾਹ ਦਾ ਖਾਤਮਾ, ਮਛੇਰੇ, ਮੰਤਰ, ਮੇਰਾ ਅਤੇ ਉਸਦਾ ਬਦਲਾ, ਮੌਸਮ ਦੀ ਸ਼ਰਾਰਤ, ਮੇਰਾ ਹਮਸਫਰ, ਬਾਪੂ ਗੋਪੀਨਾਥ, ਹੱਤਕ, ਮੰਮੀ, ਜਾਨਕੀ,ਖੋਲ੍ਹ ਦੋ, ਕਾਲੀ ਸਲਵਾਰ, 1919 ਦੀ ਇੱਕ ਗੱਲ, ਟੀਟਵਾਲ ਦਾ ਕੁੱਤਾ, ਆਖਰੀ ਸਲੂਟ, ਸਹਾਏ,ਧੂੰਆਂ, ਨੰਗੀਆ ਅਵਾਜਾਂ, ਉਤੇ ਹੇਠਾਂ ਤੇ ਵਿਚਕਾਰ, ਦੋ ਕੌਮਾਂ, ਨਵਾਂ ਕਾਨੂੰਨ, ਮੋਜੇਲ, ਸ਼ਾਹ ਦੌਲੇ ਦਾ ਚੂਹਾ, ਸੌ ਕੈਂਡਲ, ਟੋਭਾ ਟੇਕ ਸਿੰਘ, ਬੋ, ਠੰਢਾ ਗੋਸ਼ਤ ਆਦਿ ਹੋਰ ਕਿੰਨੀਆਂ ਹੀ ਕਹਾਣੀਆਂ ਮੈ ਪੜ੍ਹੀਆਂ ਹਨ।ਸਾਰੀਆਂ ਹੀ ਸ਼ਾਹਕਾਰ ਰਚਨਾਵਾਂ।ਮੰਟੋ ਦੀਆਂ ਅਮਰ ਰਚਨਾਵਾਂ।

ਇਸੇ ਤਰਾਂ ਮੰਟੋ ਨੇ ਇੱਕ ਨਾਵਲ ਵੀ ਲਿਖਿਆ ਸੀ ਜ਼ਲਾਲਤ,ਉਹ ਵੀ ਬਾ-ਕਮਾਲ ਹੈ। ਮੰਟੋ ਨੇ ਬਹੁਤ ਸਾਰੇ ਰੇਖਾ ਚਿੱਤਰ ਵੀ ਲਿਖੇ ਹਨ,ਉਹਨਾਂ ਦਾ ਵੀ ਕੋਈ ਸਾਨੀ ਨਹੀਂ।ਮੈ ਪਹਿਲਾਂ ਬਲਵੰਤ ਗਾਰਗੀ, ਦਲੀਪ ਕੌਰ ਟਿਵਾਣਾ ਆਦਿ ਕਈ ਲੇਖਕਾਂ ਦੇ ਰੇਖਾ – ਚਿੱਤਰ ਪੜ੍ਹ ਚੁਕਿਆ ਸੀ।ਬਲਵੰਤ ਗਾਰਗੀ ਨੂੰ ਮੈ ਉਦੋਂ ਰੇਖਾ ਚਿੱਤਰਾਂ ਦਾ ਬੇਤਾਜ ਬਾਦਸ਼ਾਹ ਮੰਨਦਾ ਸੀ ਪ੍ਰੰਤੂ ਜਦੋਂ ਮੈਂ ਮੰਟੋ ਦੇ ਰੇਖਾਂ ਚਿੱਤਰ ਆਗਾ ਹਸ਼ਰ ਨਾਲ ਦੋ ਮੁਲਾਕਾਤਾਂ,ਅਖਤਰ ਸੀਰਾਨੀ ਨਾਲ ਕੁਝ ਮੁਲਾਕਾਤਾਂ,ਤਿੰਨ ਗੋਲੇ,ਇਸਮਤ ਚੁਗਤਾਈ, ਬਾਰੀ ਸਾਹਿਬ ,ਮੁਰਲੀ ਦੀ ਧੁਨ,ਪਰੀ ਚਿਹਰਾ ਨਸੀਮ, ਅਸ਼ੋਕ ਕੁਮਾਰ,ਨਰਗਿਸ, ਕੇਸਰ ਸੀ ਕਿਆਰੀ, ਬਾਬੂ ਰਾਓ ਪਾਟਿਲ, ਮੇਰਾ ਸਾਹਿਬ,ਇਹ ਗੰਜੇ ਫਰਿਸ਼ਤੇ, ਦੀਵਾਨ ਸਿੰਘ ਮਫਤੂਨ, ਨਵਾਬ ਕਸ਼ਮੀਰੀ, ਸਿਤਾਰਾ, ਚਿਰਾਗ ਹਸਨ ਹਸਰਤ, ਪੁਰਇਸਹਾਰ ਨੀਨਾ, ਰਫੀਕ ਗਜ਼ਨਵੀ, ਪਾਰੋ ਦੇਵੀ, ਕੇ.ਕੇ, ਅਨਵਰ ਕਮਾਲ ਪਾਸ਼ਾ, ਆਦਿ ਰੇਖਾ ਚਿੱਤਰ ਬਾ ਕਮਾਲ ਲਿਖੇ ਹਨ।ਇਹ ਸਭ ਪੜ੍ਹ ਕੇ ਸਾਨੂੰ ਉਸ ਸਮੇ ਦੇ ਮਹਾਨ ਫਨਕਾਰਾਂ ਬਾਰੇ ਬੜੀ ਅਨਮੋਲ ਜਾਣਕਾਰੀ ਮਿਲਦੀ ਹੈ।ਮੰਟੋ ਨੇ ਕੋਈ ਵਿੰਗ ਵਲਾਵਾਂ ਜਿਹਾ ਪਾ ਕੇ ਗੱਲ ਨਹੀ ਕੀਤੀ, ਸਗੋਂ ਸਿੱਧਾ ਠਾਹ ਸੋਟਾ ਹੀ ਮਾਰਿਆ ਹੈ।ਭਾਵੇ ਕਿਸੇ ਨੂੰ ਚੰਗਾ ਲੱਗੇ ਜਾ ਬੁਰਾ।

ਵੰਡ ਤੋਂ ਪਹਿਲਾਂ ਬੰਬਈ ਵਿੱਚ ਮੰਟੋ ਦੇ ਨਾਮ ਦੀ ਤੂਤੀ ਬੋਲਦੀ ਸੀ।ਉਸਨੂੰ ਇੱਕ ਫਿਲਮ ਦੀ ਕਹਾਣੀ ਲਿਖਣ ਦਾ ਦੋ ਹਜ਼ਾਰ ਰੁਪਏ ਤੱਕ ਵੀ ਮਿਲ ਜਾਂਦਾ ਸੀ।ਤੇ ਇੱਕ ਕਹਾਣੀ ਦੇ 50 ਰੁ: ਜਾਂ ਇਸ ਤੋਂ ਵੀ ਜ਼ਿਆਦਾ।ਪ੍ਰੰਤੂ ਆਪਣੇ ਮਾੜੇ ਦੌਰ ਵਿਖੇ ਮੰਟੋ ਨੂੰ ‘ਲਾਹੌਰ’ ਵਿਖੇ ਇੱਕ ਕਹਾਣੀ ਦੇ 20 ਰੁ: ਵੀ ਨਾਂ ਮਿਲੇ।ਉਸਦੀ ਧੀ ਬਿਮਾਰੀ ਨਾਲ ਮਰ ਰਹੀ ਸੀ ਤੇ ਉਹ ਆਪਣੀ ਕਹਾਣੀ 20 ਰੁ: ਵਿੱਚ ਵੇਚ ਕੇ ਦਵਾਈਆਂ ਦਾ ਚਾਰਾ ਕਰ ਰਿਹਾ ਸੀ।ਪ੍ਰੰਤੂ ਕਿਸੇ ਨਾਂ ਛਾਪੀ।ਅੱਜ ਕਹਾਣੀ ਦੀ ਦੁਨੀਆ ਦਾ ਬੇਤਾਜ ਬਾਦਸ਼ਾਹ ਉਥੇ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਸੀ, ਕਿਸੇ ਨਾਂ ਕਹਾਣੀ ਨਾਂ ਖਰੀਦੀ ਨਾਂ ਗੌਰ ਫਰਮਾਈ।ਬਿਲਕੁਲ ਮਹਾਨ ਚਿੱਤਰਕਾਰ ਵਾਨ ਗਾਗ ਵਾਂਗੂੰ ਜਿਸ ਦੇ ਜਿਉਂਦੇ ਜੀਅ ਇੱਕ ਵੀ ਉਸਦੀ ਪੇਂਟਿੰਗ ਨਾਂ ਵਿਕੀ ਤੇ ਉਸਦੀ ਮੌਤ ਤੋਂ ਬਾਅਦ ਕਰੋੜਾਂ ਰੁਪਏ ਚ ਵਿਕੀਆਂ।ਜੋ ਅੱਜ ਮੰਟੋ ਦੇ ਨਾਮ ਤੇ ਸੈਮੀਨਾਰ ਹੋ ਰਹੇ ਹਨ,ਉਸਦੀਆਂ ਲਿਖਤਾਂ ਤੇ ਖੋਜ ਕਾਰਜ ਹੋ ਰਹੇ ਹਨ,ਪ੍ਰੰਤੂ ਆਪਣੇ ਅੰਤਲੇ ਸਾਲ ਉਸਨੇ ਬੜੀ ਗੁਰਬਤ ਭਰੀ ਜ਼ਿੰਦਗੀ ਬਤੀਤ ਕੀਤੀ।

ਪਰ ਹੁਣ ਵੀ ਮੰਟੋ ਪ੍ਰਤੀ ਜ਼ਿਆਦਾਤਰ ਦਾ ਵਤੀਰਾ ਉਹੀ ਹੈ।ਜਦੋਂ ਕੁਝ ਸਾਲ ਪਹਿਲਾਂ ਸਿਲੇਬਸ ਚੋਂ ਮੰਟੋ ਦੀਆਂ ਲਿਖਤਾਂ ਹਟਾ ਕੇ ਫਰਾਂਸ ਦੇ ਲੇਖਕਾਂ ਦੀਆ ਲਿਖਤਾ ਸ਼ਾਮਿਲ ਕਰ ਲਈਆਂ ਗਈਆਂ ਤਾਂ ਕੁਝ ਕੁ ਨੂੰ ਛੱਡ ਕੇ ਕਿਸੇ ਨੇ ਵਿਰੋਧ ਨਾਂ ਕੀਤਾ।ਪੰਜਾਬ ਚਂੋ ਬੀਰ ਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਤੇ ਬਾਲੀਵੁੱਡ ਚੋਂ ਸਿਰਫ ਕਮਲ ਹਸਨ ਤੇ ਨੰਦਿਤਾ ਦਾਸ ਨੇ ਵਿਰੋਧ ਕੀਤਾ। ਬਾਕੀ ਸਭ ਖਾਮੋਸ਼ ਰਹੇ।ਕਿਸੇ ਨਾ ਪੁੱਛਿਆ ਕਿ ਮੰਟੋ ਸਾਡੀ ਆਪਣੀ ਮਿੱਟੀ ਦਾ ਲੇਖਕ ਸੀ।ਵਿਦਿਆਰਥੀ ਉਸਦੀ ਲਿਖਤ ਨੂੰ ਸੌਖਿਆਂ ਸਮਝ ਤੇ ਮਾਣ ਸਕਦੇ ਹਨ।ਪ੍ਰੰਤੂ ਫਰਾਂਸ ਨਾਲ ਨਾਂ ਸਾਡੀ ਸੱਭਿਆਚਾਰਕ ਸਾਂਝ ਤੇ ਨਾਂ ਬੋਲੀ ਦੀ ਸਾਂਝ,ਫਿਰ ਵੀ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਲਿਖਤਾਂ ਪੜ੍ਹਨ ਵਾਸਤੇ ਕਿਉਂ ਮਜਬੂਰ ਕੀਤਾ ਗਿਆ।

ਜਦੋਂ ਲਾਹੌਰ ਵਿੱਚ ‘ਠੰਡਾ ਗੋਸ਼ਤ’ ਕਹਾਣੀ ਤੇ ਮੁਕੱਦਮਾ ਚੱਲਿਆ ਤਾਂ ਮੰਟੋ ਨੇ ਕਿਹਾ ਸੀ ਕਿ ਭਾਰਤ ਚ ਮੇਰੀਆਂ ਲਿਖਤਾਂ ਤੇ ਚਾਰ ਮੁਕੱਦਮੇ ਚੱਲੇ ਸਨ ਤੇ ਇਧਰ ਪਾਕਿਸਤਾਨ ਚ ਦੋ ਪ੍ਰੰਤੂ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਨੂੰ ਬਣਿਆਂ ਸਾਲ ਹੀ ਕਿੰਨੇ ਹੋਏ ਹਨ।‘ਠੰਢਾ ਗੋਸ਼ਤ’ ਨੂੰ ਅਸ਼ਲੀਲ ਕਹਿਣ ਵਾਲੇ ਦੱਸ ਸਕਦੇ ਹਨ ਕਿ ਵੰਡ ਦੌਰਾਨ ਬਲਾਤਕਾਰਾਂ ਦੀ ਕੋਈ ਗਿਣਤੀ ਸੀ?ਅੱਜ ਵੀ ਪਿੰਡਾਂ ਚ’ ਕੁਝ ਅਜਿਹੇ ਗਵਾਹ ਮਿਲ ਜਾਣਗੇ ਜੋ ਇਹ ਅੱਖੀਂ ਡਿੱਠਾ ਹਾਲ ਦੱਸਣਗੇ ਕਿ ਫਸਾਦੀਆਂ ਨੇ ਕਿਵਂੇ ਉਹਨਾਂ ਕੁੜੀਆਂ ਨਾਲ ਬਲਾਤਕਾਰ ਕੀਤੇ ਜੋ ਲਾਸ਼ਾ ਬਣ ਚੁੱਕੀਆਂ ਸਨ।ਤੇ ਜੇ ਇਹ ਹਕੀਕਤ ਮੰਟੋ ਨੇ ਕਾਗਜ਼ ਤੇ ਉਤਾਰ ਦਿੱਤੀ ਤਾਂ ਅਸ਼ਲੀਲ ਹੋ ਗਈ।ਮੰਟੋ ਨੇ ਅਸ਼ਲੀਲਤਾ ਬਾਰੇ ਕਿਹਾ ਸੀ ਕਿ –
‘ਜ਼ਮਾਨੇ ਕੇ ਜਿਸ ਦੌਰ ਸੇ ਹਮ ਇਸ ਵਕਤ ਗੁਜ਼ਰ ਰਹੇ ਹੈਂ,ਅਗਰ ਆਪ ਇਸਸੇ ਨਾਂ ਵਾਕਿਫ ਹੈ ਤੋ ਮੇਰੇ ਅਫਸਾਨੇ ਪੜੀ੍ਹਏ।ਅਗਰ ਆਪ ਇਨ ਅਫਸਾਨੋ ਕੋ ਬਰਦਾਸ਼ਤ ਨਹੀਂ ਕਰ ਸਕਤੇ ਤੋਂ ਇਸਕਾ ਮਤਲਬ ਹੈ ਕਿ ਯੇ ਜ਼ਮਾਨਾ ਹੀ ਨਾਂ-ਕਾਬਿਲੇ ਬਰਦਾਸ਼ਤ ਹੈ।ਮੁਝ ਮੇ ਜੋ ਭੀ ਬੁਰਾਈਆਂ ਹੈ ਵੋ ਇਸ ਅਹਿਦ ਕੀ ਬੁਰਾਈਆਂ ਹੈ।ਮੇਰੀ ਤਹਿਰੀਰ ਮੈਂ ਕੋਈ ਨੁਕਸ ਨਹੀ।ਇਸ ਨੁਕਸ ਕੋ ਮੇਰੇ ਨਾਮ ਸੇ ਮਨਸੂਬ ਕੀਆ ਜਾਤਾ ਹੈ,ਵੋ ਦਰਅਸਲ ਮੋਜੂਦਾ ਨਿਜ਼ਾਮ ਕਾ ਨੁਕਸ ਹੈ।ਮੈ ਹੰਗਾਮਾ ਪਸੰਦ ਨਹੀ।ਮੈਂ ਲੋਗੋਂ ਕੇ ਖਿਆਲਾਤ ਵ ਜਜ਼ਬਾਤ ਮੇ ਹਿਜਾਤ ਪੈਦਾ ਨਹੀ ਕਰਨਾ ਚਾਹਤਾ।ਮੈ ਤਹਿਜ਼ੀਬੋ ਤਮੱਦਨ ਔਰ ਸੋਸਾਇਟੀ ਕੀ ਚੋਲੀ ਕਿਆ ਉਤਾਰੂੰਗਾ,ਜੋ ਹੈ ਹੀ ਨੰਗੀ।

ਇਹ ਅਲਫਾਜ਼ ਪੜ੍ਹ ਕੇ ਅਸੀਂ ਸਮਝ ਸਕਦੇ ਹਾਂ ਕਿ ਮੰਟੋ ਨੇ ਜੋ ਕੁਝ ਲਿਖਿਆ, ਉਹ ਸਾਡੇ ਸਮਾਜ ਦਾ ਹੀ ਵਰਤਾਰਾ ਸੀ,ਕਰੂਪ ਚਿਹਰਾ ਸੀ।ਪ੍ਰੰਤੂ ਮੁੱਲਿਆਂ ਨੇ ਇਸ ਕਹਾਣੀ ਤੇ ਅਸਮਾਨ ਸਿਰ ਤੇ ਚੱਕ ਲਿਆ।ਪਰ ਜੇ ਕਿਸੇ ਨੇ ਫਖਰ ਜ਼ਮਾਨ ਦਾ ਨਾਵਲ ‘ਬੇਵਤਨਾ’ ਪੜਿਆ ਹੋਵੇ ਤਾਂ ਇਹਨਾਂ ਮੁਲਿਆਂ ਦੇ ਅਸਲੀ ਦਰਸ਼ਨ ਦੀਦਾਰੇ ਹੋ ਜਾਣਗੇ।ਧਰਮ ਦੇ ਚੋਲੇ ਅੰਦਰ ਹਰ ਧਰਮ ਦੇ ਘੜੱਮ ਚੌਧਰੀਆਂ ਦਾ ਹਾਲ ਇਸਤੋਂ ਵੱਖਰਾ ਨਹੀ।ਭਲਾ ਸੋਚੋ ਕਿ ਜੇ ਕੋਈ ਕਹਾਣੀਕਾਰ ਸਾਡੇ ਅੱਜ ਦਾ ਸਮਾਜ ਪੇਸ਼ ਕਰੇ ਕਿ ਕਿਵੇਂ ਪਿਉ ਧੀਆਂ ਦੇ ਬਲਾਤਕਾਰ ਕਰ ਰਹੇ ਹਨ, ਕਈ ਸਕੇ ਭਰਾ ਭੈਣਾਂ ਨੂੰ ਨੋਚ ਰਹੇ ਹਨ,ਕਈ ਮਾਮੇ, ਮਾਸੜ, ਚਾਚੇ,ਤਾਏ ਤੇ ਇਥੋਂ ਤੱਕ ਕਿ ਦਾਦੇ ਤੇ ਨਾਨੇ ਵੀ ਹੈਵਾਨ ਬਣੇ ਹੋਏ ਹਨ।3 ਮਹੀਨੇ ਦੀ ਬੱਚੀ ਤੋਂ ਲੈ ਕੇ 100 ਸਾਲ ਤੱਕ ਦੀ ਬਜ਼ੁਰਗ ਮਹਿਫੂਜ਼ ਨਹੀ।ਚੀਥੜੇ ਕਰ ਦਿੱਤੀ ਜਾਂਦੀ ਹੈ।ਜੇ ਇਹ ਸਭ ਕਾਗਜ਼ ਦੀ ਹਿੱਕ ਤੇ ਵਾਹ ਦਿੱਤਾ ਜਾਵੇ ਤਾ ਇਹ ਅਸ਼ਲੀਲਤਾ ਹੋਵੇਗੀ ਜਾਂ ਸਮਾਜ ਦਾ ਕਰੂਪ ਚਿਹਰਾ।
‘ਟੋਭਾ ਟੇਕ ਸਿੰਘ’ ਮੰਟੋ ਦੀ ਸ਼ਾਹਕਾਰ ਰਚਨਾ ਹੈ।ਕਿ ਕਿਵੇ ਇੱਕ ਸਿੱਖ ਪਾਗਲਖਾਨੇ ਵਿੱਚ ਬੰਦ ਹੈ।ਪੰਜਾਬ ਵੰਡ ਦੌਰਾਨ ਪਾਗਲ ਆਪਸ ਵਿੱਚ ਗੱਲਾਂ ਕਰਦੇ ਹਨ ਕਿ ਹੁਣ ਉਹ ਅਜ਼ਾਦ ਹੋ ਜਾਣਗੇ।ਪ੍ਰੰਤੂ ਉਹ ਸਿੱਖ ਸਿਰਫ ਇਹ ਜਾਨਣਾ ਚਾਹੁੰਦਾ ਹੈ ਕਿ ‘ਟੋਭਾ ਟੇਕ ਸਿੰਘ’ ਜੋ ਕਿ ਉਸਦੀ ਜੰਮਣ ਭੋਂਇ ਹੈ ਉਹ ਕਿਸ ਪਾਸੇ ਹੈ।ਉਹ ਭਾਰਤ ਜਾਂ ਪਾਕਿਸਤਾਨ ਵਿਚ ਨਹੀ ਸਗੋਂ ‘ਟੋਭਾ ਟੇਕ ਸਿੰਘ’ ਜਾਣਾ ਚਾਹੁੰਦਾ ਹੈ,ਚਾਹੇ ਉਹ ਕਿਸੇ ਵੀ ਪਾਸੇ ਹੋਵੇ।ਜਦੋਂ ਉਸਨੂੰ ਭਾਰਤ ਭੇਜਿਆ ਜਾਂਦਾ ਹੈ ਤਾਂ ਬਾਰਡਰ ਤੇ ਦੱਸਿਆ ਜਾਂਦਾ ਹੈ ਕਿ ‘ਟੋਭਾ ਟੇਕ ਸਿੰਘ’ ਪਾਕਿਸਤਾਨ ਚ’ ਰਹਿ ਗਿਆ ਹੈ। ਤੇ ਜਦੋਂ ਉਹ ਪਾਕਿਸਤਾਨ ਚ ਜਾਣ ਲਾਗਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਕਿਉਂਕਿ ਉਹ ਇੱਕ ਸਿੱਖ ਹੈ ਇਸ ਲਈ ਭਾਰਤ ਚਲਾ ਜਾਵੇ।ਪ੍ਰੰਤੂ ਇਧਰ ਉਧਰ ਚੱਕਰ ਖਾਂਦਾ ਉਹ ਦੋਵਾਂ ਮੁਲਕਾ ਦੀ ਸਰਹੱਦ ਤੇ ਹੀ ਦਮ ਤੋੜ ਦਿੰਦਾ ਹੈ। ਕੀ ਸੋਚਦੇ ਹੋ ਇਸ ਕਹਾਣੀ ਬਾਰੇ।ਕੀ ਹੱਦਾਂ,ਸਰਹੱਦਾਂ, ਧਰਮ,ਮਜ਼ਹਬ, ਜਾਤਾਂ, ਬਿਰਾਦਰੀਆਂ, ਰੁਤਬੇ, ਜਗੀਰਾਂ ਸਾਡੀ ਜੰਮਣ ਭੋਂਇ ਤੋਂ ਵੱਡੇ ਹਨ।ਮੈ ਕਹਾਂਗਾ ਬਿਲਕੁਲ ਨਹੀ।ਜਿਥੇ ਅਸੀਂ ਜਨਮੇ, ਲੋਰੀਆਂ ਸੁਣੀਆਂ, ਮਾਂ-ਬੋਲੀ ਚ ਬੋਲਣਾ ਸਿੱਖੇ,ਯਾਰਾਂ ਬੇਲੀਆਂ ਨਾਲ ਖੇਡੇ, ਵੱਡੇ ਹੋਏ,ਉਸ ਥਾਂ ਨਾਲ ਸਾਡਾ ਰੂਹ ਦਾ ਨਾਤਾ ਹੁੰਦਾ ਹੈ।ਤੇ ਉਥੋਂ ਕਿਸੇ ਨੂੰ ਜ਼ਬਰਦਸਤੀ ਖਦੇੜ ਦਿੱਤਾ ਜਾਵੇ ਤਾਂ ਜਾਂ ਤਾਂ ਉਹ ਪਾਗਲ ਹੋ ਜਾਵੇਗਾ ਜਾਂ ਮਰ ਜਾਵੇਗਾ।ਮੰਟੋ ਜਨਮਿਆ ਭਾਵੇ ਸਮਰਾਲੇ ਸੀ ਪ੍ਰੰਤੂ ਬੰਬਈ ਉਸਦੀ ਰੂਹ ਸੀ।ਬੰਬਈ ਚ ਮੰਟੋ ਦੇ ਨਾਂ ਦਾ ਸਿੱਕਾ ਚਲਦਾ ਸੀ।ਅਸ਼ੋਕ ਕੁਮਾਰ ‘ਦਾਦਾ ਮੁਨੀ’ ਉਸਦਾ ਜਿਗਰੀ ਯਾਰ ਸੀ।ਉਹ ਲਾਹੌਰ ਜਾ ਕੇ ਬੰਬਈ ਨੂੰ ਤੇ ਉਥੇ ਦੇ ਦੋਸਤਾਂ ਨੂੰ ਨਾਂ ਭੁਲਾ ਸਕਿਆ।ਉਹ ਵਿਛੋੜੇ ਚ ਪਾਗਲ ਹੋ ਗਿਆ।ਸੋਚੋ ਜੇ ਵੰਡ ਨਾਂ ਹੁੰਦੀ ਤਾਂ ਇਧਰ ਉਸਨੇ ਹਾਲੇ ਹੋਰ ਕਿੰਨੀਆਂ ਫਿਲਮਾਂ ਤੇ ਕਹਾਣੀਆਂ ਲਿਖਣੀਆਂ ਸਨ।ਕਿਵੇ ਸੌਖੀ ਜ਼ਿੰਦਗੀ ਬਤੀਤ ਕਰਨੀ ਸੀ।ਪ੍ਰੰਤੂ ਵੰਡ ਦਾ ਕਹਿਰ ਉਸਤੇ ਭਾਰੂ ਪਿਆ।ਵੰਡ ਦੇ ਸੰਤਾਪ ਨੇ ਉਸਨੂੰ ਪਾਗਲ ਕਰ ਦਿੱਤਾ।ਉਹ ਪੈਸੇ ਪੈਸੇ ਦਾ ਮੁਹਤਾਜ ਹੋ ਗਿਆ।ਤੇ ਅੰਤ ਪਾਗਲਪਨ ਤੇ ਗਰੀਬੀ ਵਿੱਚ ਹੀ ਮਰ ਗਿਆ।‘ਟੋਭਾ ਟੇਕ ਸਿੰਘ’ ਦਾ ਉਹ ਸਿੱਖ ਪਾਤਰ ਮੈਨੂੰ ਖੁਦ ਮੰਟੋ ਜਾਪਦਾ ਹੈ।
‘ਖੋਲ੍ਹ ਦੋ’ ਕਹਾਣੀ 1947 ਦੇ ਉਜਾੜੇ ਦੀ ਅਸਲੀ ਤਸਵੀਰ ਪੇਸ਼ ਕਰਦੀ ਹੈ।ਜਦੋਂ ਇੱਕ ਮੁਸਲਿਮ ਪਿਉ ਆਪਣੀ ਧੀ ਨੂੰ ਲੱਭ ਲੱਭ ਕੇ ਹੰਭ ਜਾਂਦਾ ਹੈ ਜੋ ਕਿ ਫਸਾਦੀਆਂ ਨੇ ਚੁੱਕ ਲਈ ਸੀ,ਉਸਨੂੰ ਕਿਸੇ ਕੁੜੀ ਦੀ ਲਾਸ਼ ਦੇ ਹਸਪਤਾਲ ਚ ਹੋੋਣ ਬਾਰੇ ਪਤਾ ਚਲਦਾ ਹੇ।ਮਨ ਦੀ ਤਸੱਲੀ ਖਾਤਰ ਉਹ ਲਾਸ਼ ਵੇਖਣ ਚਲਾ ਜਾਂਦਾ ਹੈ।ਅੰਦਰ ਕਾਫੀ ਹਨੇਰਾ ਤੇ ਹੁੰਮਸ ਸੀ।ਡਾਕਟਰ ਉਸ ਆਦਮੀ ਨੂੰ ਕਹਿੰਦਾ ਹੈ ਕਿ ਬਾਰੀ ‘ਖੋਲ੍ਹ ਦੋ’।ਇੰਨੇ ਵਿੱਚ ਉਹ ਕੁੜੀ ਦੀ ਲਾਸ਼ ਵਿੱਚ ਹਰਕਤ ਹੁੰਦੀ ਹੈ ਤੇ ਉਹ ਆਪਣੀ ਸਲਵਾਰ ਦਾ ਨਾਲਾ ਖੋਲ੍ਹ ਦਿੰਦੀ ਹੈ ਤੇ ਉਸ ਬਦਨਸੀਬ ਪਿਉ ਨੂੰ ਪਤਾ ਚਲਦਾ ਹੈ ਕਿ ਇਹ ਉਸੇ ਦੀ ਧੀ ਸੀ।ਇਸਤੋਂ ਬਾਅਦ ਕਹਿਣ ਸੁਣਨ ਨੂੰ ਕੀ ਬਾਕੀ ਰਹਿ ਜਾਂਦਾ ਹੇ।ਉਸ ਕੁੜੀ ਨੂੰ ਇੰਨਾ ਚੂੰਡਿਆ ਗਿਆ ਕਿ ਉਸਦੇ ਜ਼ਹਿਨ ਚ ‘ਖੋਲ੍ਹ ਦੋ’ ਦਾ ਮਤਲਬ ਨਾਲਾ ਖੋਲਣਾ ਉੱਕਰ ਗਿਆ।ਨਿਢਾਲ ਮੌਤ ਦੇ ਦਰ ਤੇ ਪਈ ਵੀ ਉਹ ‘ਖੋਲ੍ਹ ਦੋ’ ਦਾ ਹੋਰ ਮਤਲਬ ਨਾਂ ਕੱਢ ਸਕੀ।ਜਿਹੜੇ ਇਸਨੂੰ ਵੀ ਅਸ਼ਲੀਲ ਕਹਿੰਦੇ ਹਨ, ਉਹਨਾਂ ਦੇ ਦਿਲ ਨਹੀ ਪੱਥਰ ਹਨ।ਉਹ ਸੋਚਣ ਸਮਝਣ ਤੋਂ ਅਸਮਰਥ ਤੇ ਮਨੁੱਖੀ ਦੁੱਖਾਂ, ਦਰਦਾਂ, ਚੀਸਾਂ, ਹੌਕਿਆਂ ਤੋਂ ਕੋਰੇ ਹਨ।

ਇਸੇ ਤਰਾਂ ਇੱਕ ਹੋਰ ਕਹਾਣੀ ਵਿੱਚ ਇੱਕ ਮਰਦ ਹਰ ਰੋਜ਼ ਰਾਤੀਂ ਆਪਣੀ ਤੀਵੀਂ ਤੋਂ ਸਾਰੀ ਰਾਤ ਵੇਸਵਾਗਮਨੀ ਕਰਾਉਂਦਾ ਹੈ ਤੇ ਦਿਨੇ ਘਰ ਦਾ ਕੰਮ।ਕਿੰਨੇ ਦਿਨਾਂ ਤੋਂ ਉਹ ਸੁੱਤੀ ਹੀ ਨਹੀ।ਨੀਂਦ ਉਸਦੀਆਂ ਅੱਖਾਂ ਚ ਰੜਕ ਰਹੀ ਹੈ ਪ੍ਰੰਤੂ ਉਸਦਾ ਜ਼ਾਲਮ ਪਤੀ ਹਰ ਰੋਜ਼ ਉਸਨੂੰ ਇਹ ਕਿਹ ਕੇ ਪਰਾਏ ਭੇੜੀਆਂ ਦੇ ਹਵਾਲੇ ਕਰ ਦਿੰਦਾ ਹੈ ਕਿ ਬੱਸ ਅੱਜ ਦੀ ਰਾਤ ਕੱਲ੍ਹ ਸੌਂ ਜਾਵੀਂ।ਪ੍ਰੰਤੂ ਉਹ ਕੱਲ੍ਹ ਕਦੇ ਨਹੀ ਆੳਂੁਦਾ।ਫਿਰ ਇੱਕ ਦਿਨ ਅਚਾਨਕ ਮੁਹੱਲੇ ਵਾਲੇ ਵੇਖਦੇ ਹਨ ਕਿ ਉਹ ਤੀਵੀਂ ਅਰਾਮ ਨਾਲ ਮੰਜੇ ਤੇ ਸੁੱਤੀ ਪਈ ਹੈ ਤੇ ਉਸਦੇ ਪਤੀ ਦੀ ਲਾਸ਼ ਕੋਲ ਖੁਨ ਚ’ ਲਥਪਥ ਪਈ ਹੈ ਤੇ ਉਸਤੇ ਮੱਖੀਆਂ ਭਿਣਕ ਰਹੀਆਂ ਹਨ ਜੋ ਕਿ ਉਹ ਤੀਵੀਂ ਨੇ ਇੱਟਾਂ ਮਾਰ ਕੇ ਮਾਰ ਦਿੱਤਾ ਸੀ।ਲਿਖ ਸਕਦਾ ਹੈ ਕੋਈ ਇੰਨਾ ਦਰਦ ਤੇ ਅਸਲੀਅਤ।ਮੰਟੋ ਨੇ ਹਰ ਮਜ਼ਲੂਮ ਤੇ ਲਾਚਾਰ ਬਾਰੇ ਲਿਖਿਆ।ਉਸ ਦੀਆਂ ਜ਼ਿਆਦਾਤਰ ਕਹਾਣੀਆਂ ਦੀ ਮੁੱਖ ਪਾਤਰ ਇੱਕ ਵੇਸਵਾ ਹੀ ਹੈ ਸਭ ਦੁੱਖ ਦਰਦਾ ਨੂੰ ਦਿਲ ਚ ਸਮੋਅ ਕੇ ਇਹ ਧੰਦਾ ਕਰ ਰਹੀ ਹੈ।ਕਾਲੀ ਸਲਵਾਰ,ਬੋ,ਸ਼ਿਕਾਰੀ ਔਰਤਾਂ ਆਦਿ ਕਿੰਨੀਆਂ ਹੀ ਕਹਾਣੀਆਂ ਮੰਟੋ ਨੇ ਔਰਤਾਂ ਦੀ ਦਸ਼ਾ ਤੇ ਲਿਖੀਆਂ ਹਨ।ਸਿਰਫ ਉਹਨਾਂ ਔਰਤਾਂ ਵਾਸਤੇ ਜੋ ਰੋਟੀ ਵਾਸਤੇ ਸੰਘਰਸ਼ ਕਰ ਰਹੀਆਂ ਹਨ।ਚਾਹੇ ਜਿਸਮ ਵੇਚ ਕੇ ਹੀ ਕਿਉਂ ਨਾਂ।ਮੰਟੋ ਖੁਦ ਲਿਖਦਾ ਹੈ ਕਿ-
‘ਚੱਕੀ ਪੀਸਨੇ ਵਾਲੀ ਔਰਤ’ ਜੋ ਦਿਨ ਭਰ ਕਾਮ ਕਰਤੀ ਹੈ ਔਰ ਰਾਤ ਕੋ ਇਤਮੀਨਾਨ ਸੇ ਸੋ ਜਾਤੀ ਹੈ,ਵੋ ਮੇਰੇ ਅਫਸਾਨੋ ਕੀ ਹੀਰੋਇਨ ਨਹੀਂ ਹੋ ਸਕਤੀ।ਮੇਰੀ ਹੀਰੋਇਨ ਚਕਲੇ ਕੀ ਏਕ ਰੰਡੀ ਹੋ ਸਕਤੀ ਹੈ,ਜੋ ਰਾਤ ਮੇ ਜਾਗਤੀ ਹੈ ਔਰ ਦਿਨ ਕੋ ਸੋਤੇ ਮੇ ਕਭੀ ਕਭੀ ਯਿਹ ਡਰਾਵਨਾ ਖਵਾਬ ਦੇਖ ਕਰ ਉਠ ਜਾਤੀ ਹੈ ਕਿ ਬੁਢਾਪਾ ਉਸਕੇ ਦਰਵਾਜੇ ਪਰ ਦਸਤਕ ਦੇ ਰਹਾ ਹੈ।
ਮੰਟੋ ਦੀਆਂ ਲਗਭਗ ਸਾਰੀਆਂ ਕਹਾਣੀਆਂ ਦੇ ਹੀਰੋ ਹੀਰੋਇਨਾਂ ਹੀ ਨੰਗ ਭੁੱਖ ਨਾਲ ਘੁਲਦੇ ਨਜ਼ਰ ਆਉਂਦੇ ਹਨ।ਕਿਉਂਕਿ ਲਿਖਣਾ ਉਹਨਾਂ ਵਾਸਤੇ ਹੀ ਚਾਹੀਦਾ ਹੈ।ਜੋ ਲੋਕ ਅਰਾਮ ਨਾਲ ਕਮਾ ਕੇ ਖਾ ਰਹੇ ਹਨ ਜਾ ਸ਼ਾਹੀ ਜੀਵਨ ਭੋਗ ਰਹੇ ਹਨ,ਉਹਨਾਂ ਵਾਸਤੇ ਕਾਪੀਆਂ ਕਾਲੀਆਂ ਕਰਨ ਦਾ ਕੀ ਫਾਇਦਾ। ਹਜ਼ਾਰਾਂ ਸਾਲਾਂ ਤੋਂ ਇਵੇਂ ਹੀ ਹੁੰਦਾ ਆਇਆ ਹੈ।ਹਮੇਸ਼ਾ ਰਾਜਿਆਂ ਬਾਰੇ ਹੀ ਲਿਖਿਆ ਗਿਆ ਹੈ।ਜਿਵੇਂ ਕਿ ਅਸ਼ੋਕ, ਚੰਦਰਗੁਪਤ, ਰਜ਼ੀਆ ਸੁਲਤਾਨ, ਅਕਬਰ ਜਾਂ ਔਰੰਗਜ਼ੇਬ ਆਦਿ ਉਹਨਾਂ ਦੇ ਸ਼ੌਕ, ਖਾਣੇ, ਰਖੇਲਾਂ, ਵਿਆਹ, ਅੋਲਾਦਾਂ, ਅੱਯਾਸ਼ੀਆਂ ਲਿਖ ਲਿਖ ਕੇ ਲਾਇਬ੍ਰੇਰੀਆਂ ਭਰ ਦਿੱਤੀਆਂ ਗਈਆਂ ਹਨ।ਪ੍ਰੰਤੂ ਉਦੋਂ ਆਵਾਮ ਦਾ ਕੀ ਹਾਲ ਸੀ।ਉਹ ਜਿੰਦਗੀ ਕੱਟਣ ਵਾਸਤੇ ਕਿਵੇ ਮਰ ਮਰ ਕੇ ਜਿਉਂਦੇ ਸਨ ਤੇ ਕਿਵੇਂ ਜਾਨਵਰਾਂ ਤੋਂ ਵੀ ਮਾੜੀ ਜੂਨ ਹੰਢਾਉਂਦੇ ਸਨ,ਇਸ ਬਾਰੇ ਬੜਾ ਹੀ ਮਾਮੂਲੀ ਜਿਹਾ ਲਿਖਿਆ ਗਿਆ ਹੈ।ਉਦੋਂ ਦੇ ਸਮਾਜ ਦੇ ਬੰਧਨਾਂ ਤੇ ਅਮੀਰਾਂ ਦੇ ਘੋੜਿਆਂ ਦੀਆਂ ਟਾਪਾ ਥੱਲੇ ਜੂਨ ਕਟੀ ਕਰਦੇ ਕਿਰਤੀਆਂ ਬਾਰੇ ਸਾਰੇ ਪੁਰਾਣੇ ਲੇਖਕ ਖਾਮੋਸ਼ ਹਨ।ਇਹ ਸਿਲਸਿਲਾ ਪਹਿਲਾਂ ਸੋਵੀਅਤ ਯੂਨੀਅਨ ਦੇ ਲੇਖਕਾਂ ਲੀਓ ਟਾਲਸਟਾਏ, ਚੈਖੋਵ, ਮੈਕਸਿਮ ਗੋਰਕੀ, ਰਸੂਲ ਹਮਜ਼ਾਤੋਵ, ਆਦਿ ਨੇ ਸ਼ੁਰੂ ਕੀਤਾ।ਉਹਨਾਂ ਨੇ ਆਮ ਕਿਰਤੀ ਲੋਕਾਂ ਬਾਰੇ ਲਿਖਿਆ। ਉਹਨਾਂ ਦੀ ਤਰਸ ਭਰੀ ਜ਼ਿੰਦਗੀ ਬਿਆਨ ਕੀਤੀ।ਫਿਰ ਇਹ ਲਹਿਰ ਪੂਰੀ ਦੁਨੀਆ ਵਿੱਚ ਚੱਲੀ।ਆਮ ਲੋਕਾਂ ਦੀਆਂ ਮਜਬੂਰੀਆਂ, ਹੌਕੇ, ਹਾਵਾਂ, ਲੋੜਾਂ, ਥੁੜਾਂ, ਲੇਖਕਾਂ ਦੀਆ ਕਹਾਣੀਆਂ, ਨਾਵਲਾਂ, ਨਾਟਕਾਂ ਦਾ ਸ਼ਿੰਗਾਰ ਬਣੇ।ਮੰਟੋ ਨੇ ਇਹੀ ਕੀਤਾ ਹੈ।ਆਮ ਲੌਕਾਂ ਦੇ ਹਾਲਾਤ ਤੇ ਉਹਨਾਂ ਦੀ ਜ਼ਿੰਦਗੀ ਨੂੰ ਜਿਉਂਦੇ ਰਹਿਣ ਲਈ ਕੀਤੇ ਜਾਂਦੇ ਸੰਘਰਸ਼ ਨੂੰ ਆਪਣੀਆਂ ਕਹਾਣੀਆਂ ਰਾਹੀ ਬਿਆਨ ਕੀਤਾ।
ਅੰਤ ਵਿੱਚ ਮੇਰਾ ਮੰਨਣਾ ਹੈ ਕਿ ਸਾਨੂੰ ਅਤੀਤ ਤੋਂ ਸਿੱਖਣਾ ਪਵੇਗਾ।ਮੰਟੋ ਵਰਗੇ ਚਮਕਦੇ ਸਿਤਾਰੇ ਨੂੰ ਵੰਡ ਕਰਨ ਹੋਏ ਬੰਬਈ ਦੇ ਵਿਛੋੜੇ ਨੇ ਤਿਲ ਤਿਲ ਕਰ ਕੇ ਮਾਰਿਆ।ਪ੍ਰੰਤੂ ਮੰਟੋ ਵਰਗੇ ਲੱਖਾਂ ਲੋਕ ਜੋ ਇਧਰਂੋ ਬੰਬਈ,ਅੰਮ੍ਰਿਤਸਰ,ਜਲੰਧਰ, ਆਦਿ ਦੇ ਵਿਛੋੜੇ ਦਾ ਦਰਦ ਲੈ ਕੇ ਉਧਰ ਗਏ ਤੇ ਵਿਯੋਗ ਚ’ ਮਰ ਗਏ,ਉਹਨਾਂ ਬਾਰੇ ਅਸੀਂ ਖਾਮੋਸ਼ ਹਾਂ।ਉਵੇ ਹੀ ਜੋ ਇਧਰ ਲਾਹੌਰ,ਮੁਲਤਾਨ,ਲਾਇਲਪੁਰ, ਚੱਕ, ਬਾਰਾਂ, ਰਾਵਲਪਿੰਡੀ,ਕਸੂਰ,ਮੰਡੀ ਬਹਾਊਦੀਨ ਆਦਿ ਤੋਂ ਉਜੜ ਕੇ ਆਏ ਤੇ ਉਥੋਂ ਦੀ ਮਿੱਟੀ ਮੱਥੇ ਨਾਲ ਲਾਉਣ ਦੀ ਆਸ ਲੈ ਕੇ ਦੁਨੀਆ ਤੋਂ ਰੁਖਸਤ ਹੋ ਗਏ,ਉਹਨਾਂ ਦੀ ਪੀੜ ਕੌਣ ਜਾਣਦਾ ਹੈ।ਮੇਰਾ ਮੰਨਣਾ ਹੈ ਕਿ ਮੰਟੋ ਮਰਿਆ ਨਹੀ ਕਤਲ ਕੀਤਾ ਗਿਆ ਹੈ।‘1947’ ਨਾਮ ਦਾ ਸਾਲ ਉਸਦਾ ਕਾਤਲ ਹੈ ਜਿਸਨੇ ਉਸਨੂੰ ਬੰਬਈ ਤੋਂ ਵੱਖ ਕੀਤਾ।ਵੰਡ ਦੇ ਪੇਪਰਾਂ ਤੇ ਘੁੱਗੀਆਂ ਮਾਰਨ ਵਾਲੇ ਲੀਡਰ ਇਸ ਪੀੜ ਦੀ ਥਾਹ ਨਹੀ ਪਾ ਸਕਦੇ।10 ਲੱਖ ਲੋਕ ਜੋ ਫਸਾਦਾਂ ਚ, ਮਾਰੇ ਗਏ,ਉਹ ਗਿਣਤੀ ਵਿੱਚ ਆੳਂੁਦੇ ਹਨ।ਪਰ ਜੋ ਉਸਤਂੋ ਬਾਅਦ ਰਿਝ ਰਿਝ ਕੇ ਆਪਣੀ ਜੰਮਣ ਭੋਂਇ ਨੂੰ ਤਰਸਦੇ ਮਰੇ ਉਹ ਕਿਸੇ ਲੇਖੇ ਵਿੱਚ ਕਿਉਂ ਨਹੀ ਆਉਦੇ।ਜੇ ਕਿਤੇ ਮਨੁੱਖੀ ਅਦਾਲਤਾਂ ਵਾਂਗੂੰ ਬੁਰੇ ਵਕਤਾਂ ਤੇ ਮੁਕੱਦਮੇ ਦਰਜ ਹੁੰਦੇ ਤਾਂ ਮੈ 1947 ਤੇ ਮੁਕੱਦਮਾਂ ਦਰਜ ਕਰਵਾ ਦਿੰਦਾ ਜਿਸਨੇ ਹਸਦਾ ਵਸਦਾ ਪੰਜਾਬ ਉਜਾੜ ਦਿੱਤਾ।ਲੱਖਾਂ ਲੋਕ ਨਿਗਲ ਲਏ,ਲੱਖਾਂ ਬੇਘਰ ਹੋ ਗਏ,ਤੇ ਰਹਿੰਦੇ ਕਰੌੜਾ ਇੱਕ ਦੂਜੇ ਨੂੰ ਮਿਲਣ ਤੇ ਵੇਖਣ ਨੂੰ ਤਰਸਦੇ ਹਰ ਰੋਜ਼ ਰੱਬ ਘਰ ਜਾ ਰਹੇ ਹਨ।ਦੋਵਾਂ ਪੰਜਾਬਾਂ ਦੇ ਮਿਲਣ ਦੀ ਛੇਤੀ ਕਿਤੇ ਕੋਈ ਆਸ ਨਜ਼ਰ ਨਹੀਂ ਆ ਰਹੀ।ਮੰਟੋ ਅੱਜ ਵੀ ਪਾਗਲ ਹੋ ਰਿਹਾ ਹੈ,ਮੰਟੋ ਅੱਜ ਵੀ ਮਰ ਰਿਹਾ ਹੇ।ਪ੍ਰੰਤੂ ਉਸਤੇ ਕਹਾਣੀ ਲਿਖਣ ਵਾਲਾ ਕੋਈ ਨਜ਼ਰ ਨਹੀ ਆ ਰਿਹਾ।

ਸੁਰਿੰਦਰ ਸਿੰਘ ‘ਸ਼ਮੀਰ’

ਟੱਕ ਟੱਕ

by admin February 16, 2020

ਉਮਰ ਦਾ ਇੱਕ ਲੰਮਾ ਅਰਸਾ ਸਾਧਨਾ ਅਭਿਆਸ ਵਿੱਚ ਬੀਤ ਜਾਣ ਤੇ ਵੀ ਤੇਜਾ ਸਿੰਘ ਹਲੇ ਸਿਮਰਨ ਵਿੱਚ ਇਕਾਗਰਤਾ ਦੀ ਉਸ ਸਿਖਰ ਨੂੰ ਨਹੀਂ ਛੋਹ ਸਕਿਆ ਸੀ ਕਿ ਬਾਹਰੀ ਤਰੰਗਾਂ ਤੋਂ ਅਣਭਿੱਜ ਰਹਿ ਸਕੇ। ਜਦੋਂ ਕਦੇ ਵੀ ਜੁੜਣ ਬੈਠਦਾ ਤਾਂ ਕੁੱਝ ਸਮਾਂ ਚੰਗਾ ਗ਼ੁਜ਼ਰਦਾ ਪਰ ਫਿਰ ਕਦੀ ਕੋਈ ਬਾਹਰੀ ਸ਼ੋਰ ਤੇ ਕਦੀ ਅੰਦਰਲੀਆਂ ਆਵਾਜ਼ਾਂ ਧਿਆਨ ਉਚਾਟ ਕਰ ਦਿੰਦੀਆਂ। ਉਹ ਗ੍ਰਹਿਸਤੀ ਦੀਆਂ ਜ਼ਿੰਮੇਵਾਰੀਆਂ ਤੋਂ ਅਤੇ ਰੁਝੇਵਿਆਂ ਤੋਂ ਕਿਤੇ ਦੂਰ ਭੱਜ ਕੇ ਹਮੇਸ਼ਾਂ ਲਈ ਬੰਦਗ਼ੀ ‘ਚ ਲੀਨ ਰਹਿਣਾ ਚਾਹੁੰਦਾ ਸੀ। ਰੋਜ਼ ਰੋਜ਼ ਦੇ ਇਸ ਵਿਚਾਰ ਨੇ ਉਸਨੂੰ ਇੱਕ ਦਿਨ ਘਰ ਛੱਡ ਕੇ ਸੰਨਿਆਸੀ ਹੋਣ ਲਈ ਮਜਬੂਰ ਕਰ ਦਿੱਤਾ।
ਮੂੰਹ ਹਨੇਰੇ ਬੁੱਕਲ ਮਾਰ ਕੇ ਘਰੋਂ ਨਿਕਲ ਤੁਰਿਆ। ਪਤਾ ਨਹੀਂ ਕਿੰਨੇ ਦਿਨ ਤੁਰਦਾ ਗਿਆ ਤੇ ਕਿੰਨੇ ਪਿੰਡ ਜੰਗਲ ਲੰਘਦਾ ਗਿਆ ਪਰ ਉਹ ਕਈ ਮਹੀਨੇ ਇੰਝ ਹੀ ਦਰ ਬ ਦਰ ਭਟਕਦਾ ਰਿਹਾ। ਇਕਾਂਤ ਵੇਖ ਕੇ ਕੁੱਝ ਦਿਨ ਇੱਕ ਥਾਂ ਟਿਕਦਾ ਪਰ ਜਲਦੀ ਹੀ ਮਨ ਉਚਾਟ ਹੋ ਜਾਂਦਾ। ਕਦੀ ਭੁੱਖ ਪਿਆਸ ਤੇ ਕਦੀ ਸਰੀਰ ਦਾ ਕੋਈ ਦੁੱਖ ਉਸ ਨੂੰ ਤੰਗ ਕਰੀ ਰਖਦਾ। ਅੰਦਰਲਾ ਖਿੰਡਾਅ ਘਟਣ ਦੀ ਥਾਂ ਸਗੋਂ ਵਧ ਗਿਆ। ਮੁਸ਼ਕਿਲਾਂ ਨੇ ਸਿਰਫ਼ ਰੂਪ ਬਦਲਿਆ ਸੀ ਬਾਕੀ ਸਭ ਉਂਝ ਹੀ ਸੀ।
ਕੋਈ ਵੀ ਰਾਹ ਨਹੀਂ ਦਿਸ ਰਿਹਾ ਸੀ … ਅਤਿ ਦੀ ਗਰਮੀ ਅਤੇ ਘੋਰ ਪ੍ਰੇਸ਼ਾਨੀ ਦੀ ਹਾਲਤ ਵਿੱਚ ਉਹ ਇੱਕ ਥਾਂ ਦਰਖ਼ਤ ਹੇਠਾਂ ਆਰਾਮ ਕਰਨ ਲਈ ਰੁੱਕ ਗਿਆ … ਕੁਦਰਤ ਜਿਵੇਂ ਉਸਦੇ ਥੱਕਣ ਦੀ ਹੀ ਉਡੀਕ ਵਿੱਚ ਸੀ। ਪੁਰਾਣੇ ਸਮੇਂ ਸੀ … ਸਾਮਣੇ ਇੱਕ ਕਿਸਾਨ ਆਪਣੇ ਟਿੰਡਾਂ ਵਾਲੇ ਖੂਹ ਤੇ ਬੌਲਦ ਜੋੜ ਕੇ ਖੇਤ ਨੂੰ ਪਾਣੀ ਲਾ ਰਿਹਾ ਸੀ … ਉਸਨੇ ਵੇਖਿਆ ਕਿ ਕੋਲੋਂ ਇੱਕ ਕੋਤਵਾਲ ਘੋੜੀ ਤੇ ਚੜਿਆ ਲੰਘਦਾ ਹੋਇਆ ਕਿਸਾਨ ਕੋਲ ਰੁੱਕ ਗਿਆ ਤੇ ਉਸਨੂੰ ਘੋੜੀ ਨੂੰ ਪਾਣੀ ਪਿਆਉਣ ਲਈ ਕਿਹਾ … ਕਿਸਾਨ ਨੇ ਜਿਉਂ ਹੀ ਖੂਹ ਗੇੜਿਆ ਤਾਂ ਟਿੰਡਾਂ ਦੇ ਘੁੰਮਣ ਦੀ ਆਵਾਜ਼ ਅਤੇ ਗਰਾਰੀ ਦੀ ਟੱਕ ਟੱਕ ਨਾਲ ਘੋੜੀ ਡਰ ਕੇ ਪਿਛਾਂਹ ਹੱਟ ਗਈ …. ਕੋਤਵਾਲ ਨੇ ਗੁੱਸੇ ਵਿੱਚ ਕਿਸਾਨ ਨੂੰ ਕਿਹਾ,

“ਬੰਦ ਕਰ ਇਸ ਟੱਕ ਟੱਕ ਨੂੰ ਮੇਰੀ ਘੋੜੀ ਨੂੰ ਪਾਣੀ ਪੀਣ ਦੇ।”

ਕਿਸਾਨ ਨੇ ਖੂਹ ਗੇੜਣਾ ਬੰਦ ਕਰ ਦਿੱਤਾ … ਆਵਾਜ਼ ਵੀ ਬੰਦ ਹੋ ਗਈ .. ਘੋੜੀ ਪਾਣੀ ਪੀਣ ਲਈ ਕੋਲ ਹੋਈ ਪਰ ਪਾਣੀ ਕਿੱਥੋਂ ਲੱਭਣਾ ਸੀ। ਕੋਤਵਾਲ ਨੇ ਫਿਰ ਕਿਸਾਨ ਨੂੰ ਦਬਕਾ ਮਾਰਿਆ ਕਿ ਘੋੜੀ ਨੂੰ ਪਾਣੀ ਪਿਆ। ਪਰ ਘੋੜੀ ਫਿਰ ਟੱਕ ਟੱਕ ਦੀ ਆਵਾਜ਼ ਸੁਣ ਕੇ ਡਰ ਕੇ ਪਿੱਛੇ ਹੱਟ ਜਾਇਆ ਕਰੇ। ਤੇਜਾ ਸਿੰਘ ਸਭ ਵੇਖ ਰਿਹਾ ਸੀ। ਜਦੋਂ ਤਿੰਨ ਚਾਰ ਵਾਰ ਇੰਝ ਹੋ ਹਟਿਆ ਤਾਂ ਕਿਸਾਨ ਨੇ ਹੱਥ ਜੋੜ ਕੇ ਕਿਹਾ,

“ਹਜ਼ੂਰ ਆਗਿਆ ਦੇਣ ਤਾਂ ਮੈਂ ਕੁੱਝ ਬੋਲਾਂ ?” ਕੋਤਵਾਲ ਨੇ ਹਾਂ ਵਿੱਚ ਸਿਰ ਹਿਲਾਇਆ।

“ਹਜ਼ੂਰ ਜੇ ਪਾਣੀ ਪੀਣਾ ਏ ਤਾਂ ਇਸ ਟੱਕ ਟੱਕ ਵਿੱਚ ਹੀ ਪੀਣਾ ਪੈਣਾ ਏ … ਘੋੜੀ ਨੂੰ ਪਲੋਸਦੇ ਰਹੋ ਤੇ ਪਾਣੀ ਪਿਆ ਦਿਉ।”

ਕੋਤਵਾਲ ਘੋੜੀ ਨੂੰ ਪਿਆਰ ਨਾਲ ਪਲੋਸਦਾ ਰਿਹਾ ਤੇ ਹੌਲੀ ਹੌਲੀ ਘੋੜੀ ਨੇ ਪਾਣੀ ਪੀ ਲਿਆ। ਪਾਣੀ ਪਿਆਉਣ ਤੋਂ ਬਾਅਦ ਕੋਤਵਾਲ ਜਦੋਂ ਜਾਣ ਲੱਗਾ ਤਾਂ ਕਿਸਾਨ ਬੋਲਿਆ ,

“ਹਜ਼ੂਰ ! ਹੁਣ ਅੱਗੇ ਤੋਂ ਤੁਹਾਡੀ ਘੋੜੀ ਨਹੀਂ ਡਰੇਗੀ।”

“ਕਿਉਂ ?”

“ ਕਿਉਂਕਿ ਇਸਨੂੰ ਟੱਕ ਟੱਕ ਵਿੱਚ ਪਾਣੀ ਪੀਣਾ ਆ ਗਿਆ ਏ।”

ਕੋਤਵਾਲ ਨੇ ਘੋੜੀ ਨੂੰ ਅੱਡੀ ਲਾਈ ਤੇ ਤੁਰ ਪਿਆ।

ਤੇਜਾ ਸਿੰਘ ਨੇ ਮੋਢੇ ਤੇ ਟੰਗੇ ਥੈਲੇ ਨੂੰ ਦਰਖ਼ਤ ਦੀ ਟਹਿਣੀ ਤੇ ਟੰਗਿਆ ਤੇ ਵਾਹੋਦਾਹੀ ਮੁੱਠੀਆਂ ਮੀਚ ਕੇ ਉਤਸ਼ਾਹ ਨਾਲ ਭਰਿਆ ਘਰ ਨੂੰ ਤੁਰ ਪਿਆ। ਮਨ ਰੂਪੀ ਘੋੜੀ ਨੂੰ ਗ੍ਰਹਿਸਤੀ ਦੀ ਟੱਕ ਟੱਕ ਵਿੱਚ ਹੀ ਪਾਣੀ ਪਿਆਉਣ ਦਾ ਸਬਕ ਉਸਨੂੰ ਬਹੁਤ ਮਹਿੰਗਾ ਮਿਲਿਆ ਸੀ।

#ਹਸੰਦਿਆ_ਖੇਲੰਦਿਆ_ਪੈਨੰਦਿਆ_ਖਾਵੰਦਿਆ_ਵਿਚੇ_ਹੋਵੈ_ਮੁਕਤਿ।।

#ਗੁਰਮੀਤਸਿੰਘ

ਬਚ ਕੇ ਰਹਿ ਬੀਬਾ ਬੜੇ ਜਮਾਨੇ ਭੈੜ੍ਹੇ

by Jasmeet Kaur February 2, 2020

ਪਿੰਡਾਂ ਵਿੱਚੋ ਪਿੰਡ ਸੁਣੀਦਾ , ਪਿੰਡ ਸੁਣੀਦਾ ਕੈਰੇ …
ਏਸੇ ਪਿੰਡ ਦੇ ਮੁੰਡੇ ਸੁਣੀਦੇ ਹਧੋ ਵਧ ਨੇ ਭੈੜ੍ਹੇ ….
ਹਾਂ! ਕਰਵਾ ਕੇ ਹਟਦੇ ਮੇਲਣੇ, ਪੈ ਜਾਂਦੇ ਜੇ ਖਹਿੜੇ…
ਕਿਹੜੇ ਪਿੰਡ ਦੀ ,ਘਰ ਲਭ ਲਾਂਗੇ ਮਾਰ ਮਾਰ ਕੇ ਗੇੜੇ…
ਬਚ ਕੇ ਰਹਿ ਬੀਬਾ ਬੜੇ ਜਮਾਨੇ ਭੈੜ੍ਹੇ
ਬਚ ਕੇ ਰਹਿ ਬੀਬਾ ਬੜੇ ਜਮਾਨੇ ਭੈੜ੍ਹੇ | 2

ਮੰਗਲਾਚਰਨ

by Jasmeet Kaur January 30, 2020

ਗੁਰਨਾਮ ਸਮੇਂ ਤੋਂ ਬਾਅਦ ਖੇਤ ਗਿਆ ਸੀ ਕਿਉਂਕਿ ਮੁੰਡਿਆਂ ਨੇ ਕਈ ਸਾਲ ਪਹਿਲਾਂ ਉਸ ਨੂੰ ਖੇਤੀ ਤੋਂ ਵਿਹਲਾ ਕਰ ਦਿੱਤਾ ਸੀ ।ਬੀਜ ਬਿਜਾਈ ਵੇਚਣਾ ਵਟਣਾ ਸਭ ਉਨ੍ਹਾਂ ਦੇ ਹੱਥ ਵਿਚ ਸੀ।ਗੁਰਨਾਮ ਤਾ ਸਵੇਰੇ ਗੁਰਦੁਆਰੇ ,ਦੁਪਿਹਰੇ ਤਾਸ ਅਤੇ ਸ਼ਾਮ ਨੂੰ ਪੋਤੇ ਪੋਤੀਆਂ ਨਾਲ ਰੁਝਿਆ ਰਹਿੰਦਾ ਸੀ।
ਇਸ ਵਾਰੀ ਛੋਟਾ ਮੁੰਡਾ ਥੋੜ੍ਹਾ ਜ਼ਿਆਦਾ ਬਿਮਾਰ ਹੋ ਗਿਆ ਸੀ ।ਕਣਕ ਦੀ ਬਿਜਾਈ ਵੀ ਜ਼ਰੂਰੀ ਸੀ। ਉਨ੍ਹਾਂ ਨੂੰ ਮਜਦੂਰ ਲੈ ਕੇ ਜਾਣਾ ਮਹਿੰਗਾ ਪੈਂਦਾ ਸੀ ਕਿਉਂਕਿ ਘਰ ਦੀ ਆਰਥਿਕਤਾ ਪਿਛਲੇ ਸਮੇਂ ਵਿੱਚ ਡਾਵਾਂਡੋਲ ਹੋ ਗਈ ਸੀ। ਖੇਤੀ ਵਿੱਚੋਂ ਹੁਣ ਕੁਝ ਬਚਦਾ ਹੀ ਨਹੀਂ ਸੀ ।
ਮੁੰਡੇ ਨੇ ਕਿਹਾ,” ਭਾਪਾ ਅੱਜ ਤੂੰ ਮੇਰੇ ਨਾਲ ਚੱਲੀਂ ਬਿਜਾਈ ਕਰਾਂਗੇ,ਤੂੰ ਮਸ਼ੀਨ ਦੇ ਪਿੱਛੇ ਦੇਖਦਾ ਰਹੀ ਅਜਿਹਾ ਨਾ ਹੋਵੇ ਕੋਈ ਪੋਰ ਬੰਦ ਹੋ ਜਾਵੇ ।”
ਦੋਵੇਂ ਖ਼ੇਤ ਜਾ ਪੁੱਜੇ ਸਨ ।ਮੁੰਡੇ ਨੇ ਬੀਜ ਵਾਲੇ ਗੱਟੇ ਵਿੱਚੋਂ ਕਣਕ ਮਸ਼ੀਨ ਵਿੱਚ ਪਾ ਲਈ ਤੇ ਟਰੈਕਟਰ ਤੇ ਜਾ ਬੈਠਾ ।ਗੁਰਨਾਮ ਨੇ ਪੁਰਾਣੇ ਸਮਿਆਂ ਵਾਗੂ ਆਪਣੇ ਜੋੜੇ ਉਤਾਰੇ ਪਰਨਾ ਠੀਕ ਕੀਤਾ ਤੇ ਆਪਣੇ ਬਾਪੂ ਤੋ ਸਿੱਖਿਆ ਬਿਜਾਈ ਦਾ ਮੰਗਲਾਚਰਨ ਹੱਥ ਜੋੜ ਕੇ ਬੋਲਣਾ ਸੁਰੂ ਕੀਤਾ ,”ਹਾਲੀ ਪਾਲੀ ਦੇ ਭਾਗੀ,ਰਾਹੀਂ ਪਾਂਧੀ ਦੇ ਭਾਗੀ,ਗਰੀਬ ਗੁਰਬੇ ਦੇ ਭਾਗੀ,ਚਿੜੀ ਜਨੌਰ ਦੇ ਭਾਗੀ..,”
ਬੋਲ ਹਾਲੇ ਉਸ ਦੇ ਮੂੰਹ ਵਿੱਚ ਹੀ ਸਨ ਕਿ ਮੁੰਡਾ ਟਰੈਕਟਰ ਉੱਤੋਂ ਬੈਠਿਆ ਖਿਝਿਆ ਤੇ ਬੋਲਿਆ ,”ਉਹ ਛੱਡ ਭਾਪਾ ਰਹਿਣ ਦੇ ਇਸਨੂੰ, ਨਾ ਹੁਣ ਕੋਈ ਹਾਲੀ ਪਾਲੀ ਹੈ ਤੇ ਨਾ ਹੀ ਇੱਥੇ ਕੋਈ ਜਾਨਵਰ ਜਨੌਰ ਬਚਿਆ ,ਜੇ ਤੂੰ ਅਰਦਾਸ ਹੀ ਕਰਨੀ ਹੈ ਤਾਂ ਇਹ ਕਰ ਕਿ ਪ੍ਰਮਾਤਮਾ ਸਾਡੇ ਖਾਣ ਜੋਗੀ ਜ਼ਰੂਰ ਬਚ ਜਾਵੇ ,ਕਿਉਂਕਿ ਆਪਣੇ ਸਿਰ ਕਰਜਾ ਹੀ ਏਨਾ ਹੈ ਮੈਨੂੰ ਤਾਂ ਲੱਗਦੈ ਆਪਾਂ ਇਹ ਫ਼ਸਲ ਆੜ੍ਹਤੀਏ ਲਈ ਹੀ ਬੀਜ ਰਹੇ ਹੋਈਏ,”ਇਹ ਸੁਣ ਉਸ ਦੇ ਮੰਗਲਾਚਰਨ ਲਈ ਜੁੜੇ ਹੱਥ ਆਪਣੇ ਆਪ ਹੇਠਾਂ ਡਿੱਗ ਪਏ।

ਭੁਪਿੰਦਰ ਸਿੰਘ ਮਾਨ

ਫੋਟੋ – ਰਵਨ ਖੋਸਾ ( Ravan Khosa )

ਸਰਦਾਰ ਹਰਿੰਦਰ ਸਿੰਘ

by Jasmeet Kaur January 29, 2020

ਕੈਨੇਡਾ ਦੀਆਂ ਗਰਮੀਆਂ ਦਾ ਮੌਸਮ, ਰੇਸ਼ਮੀ ਜਿਹੀ ਧੁੱਪ,ਸਰਦਾਰ ਹਰਿੰਦਰ ਸਿੰਘ ਕੰਜ਼ਰਵਟਰੀ ਚ ਬੈਠਾ ਧੁੱਪ ਦਾ ਆਨੰਦ ਮਾਣ ਰਿਹਾ ਸੀ , ਸਿਰ ਤੇ ਸੋਹਣੀ ਜਿਹੀ ਫਿੱਕੀ ਪੀਲੀ ਗੋਲ ਦਸਤਾਰ , ਦੁੱਧ ਚਿੱਟਾ ਦਾਹੜਾ ਤੇ ਦਗ ਦਗ ਕਰਦਾ ਨੂਰਾਨੀ ਚਿਹਰਾ , ਉਮਰ ਦੇ ਅੱਠ ਦਹਾਕੇ ਬੀਤ ਜਾਣ ਤੇ ਵੀ ਸੋਹਣੀ ਸਿਹਤ , ਸੋਹਣੇ ਤੇ ਸਾਫ ਸੁਥਰੇ ਲਿਬਾਸ ਵਿੱਚ ਬੈਠਾ ਪਰਮਾਤਮਾ ਦਾ ਸ਼ੁਕਰਾਨਾ ਕਰ ਰਿਹਾ ਸੀ । ਦੋਵੇਂ ਪੁੱਤਰ ਕੰਮਾਂ ਕਾਰਾਂ ਵਿੱਚ ਸੈੱਟ ਸਨ ਪੋਤਰੇ ਪੋਤਰੀਆਂ ਚੰਗੀ ਪੜ੍ਹਾਈ ਕਰਕੇ ਉਡਾਰੂ ਹੋ ਗਏ ਨੇ , ਲਾਡਲੀ ਬੇਟੀ ਵੀ ਬਾਹਰ ਈ ਏ, ਆਪਣੇ ਪਰਿਵਾਰ ਵਿੱਚ ਸੁੱਖੀਂ ਵੱਸਦੀ ਰੱਸਦੀ।
ਉਹ ਬੈਠਾ ਬੈਠਾ ਇੱਕ ਫਕੀਰ ਸਾਈਂ ਦਾ ਬਿਰਤਾਂਤ ਪੜ੍ਹ ਰਿਹਾ ਸੀ ,ਜਦੋਂ ਇੱਕ ਵੇਸਵਾ ਨੇ ਉਸ ਸਾਂਈਂ ਨੂੰ ਸਵਾਲ ਕੀਤਾ ਸੀ ਕਿ ਮੇਰੇ ਕੁੱਤੇ ਦੀ ਪੂਛ ਵੀ ਚਿੱਟੀ ਏ ਤੇ ਤੇਰੀ ਦਾਹੜੀ ਵੀ ਚਿੱਟੀ ,ਫਰਕ ਕੀ ਹੋਇਆ , ਚੰਗੀ ਕੌਣ ਹੋਈ, ਪੂਛ ਕੇ ਦਾਹੜੀ ?
ਤਾਂ ਸਾਈਂ ਨੇ ਜਵਾਬ ਦਿੱਤਾ ਕਿ ਇਸ ਗੱਲ ਦਾ ਜਵਾਬ ਮੈ ਠਹਿਰ ਕੇ ਦਿਆਂਗਾ ।
ਤੇ ਆਖਰ ਜਵਾਬ ਓਸ ਦਿਨ ਦਿੱਤਾ , ਜਦੋਂ ਫਕੀਰ ਦਾ ਅੰਤ ਵੇਲਾ ਆ ਗਿਆ ।ਫਕੀਰ ਨੇ ਕਿਹਾ ਕਿ ਮੈਂ ਅੱਜ ਇਹ ਗੱਲ ਦਾਅਵੇ ਨਾਲ ਕਹਿ ਸਕਦਾਂ ਕਿ ਮੇਰੀ ਦਾਹੜੀ ਤੇਰੇ ਕੁੱਤੇ ਦੀ ਪੂਛ ਨਾਲ਼ੋਂ ਬਿਹਤਰ ਏ, ਮੈ ਜਿਉਂਦੇ ਜੀਅ ਇਸਦੀ ਪਾਕੀਜਗੀ ਨੂੰ ਦਾਗ ਨਹੀ ਲੱਗਣ ਦਿੱਤਾ ।ਅਗਰ ਕਿਤੇ ਡੋਲ ਜਾਂਦਾ ਤਾਂ ਕੋਈ ਫਰਕ ਨਹੀ ਸੀ ਰਹਿਣਾ ।
ਤੇ ਉਹ ਬੈਠਾ ਬੈਠਾ ਪਹੁੰਚ ਗਿਆ 92/93 ਦੇ ਉਸ ਵਕਤ ਵਿੱਚ , ਜਦੋਂ ਉਹ ਪੁਲੀਸ ਵਿੱਚ ਇੰਸਪੈਕਟਰ ਦੇ ਰੈਂਕ ਤੇ ਸਰਹੱਦੀ ਜਿਲੇ ਦੇ ਸਰਹੱਦੀ ਥਾਣੇ ਵਿੱਚ ਮੁੱਖ ਅਫਸਰ ਤਾਇਨਾਤ ਸੀ । ਅੱਗ ਵਰ੍ਹਦੀ ਸੀ ਹਰ ਪਾਸੇ , ਕਿਤੇ ਮੁਕਾਬਲਾ , ਕਿਤੇ ਫਿਰੌਤੀਆਂ ਤੇ ਕਿਤੇ ਤਸ਼ੱਦਦ ਦਾ ਦੌਰ ,ਪਰ ਉਹਦਾ ਪ੍ਰਭਾਵ ਈ ਅਜਿਹਾ ਸੀ ਕਿ ਉਹਦੇ ਇਲਾਕੇ ਵਿੱਚ ਕੋਈ ਵਾਰਦਾਤ ਈ ਨਹੀ ਸੀ ਹੋ ਰਹੀ, ਬਾਬਾ ਕਹਿੰਦੇ ਸਨ ਸਾਰੇ ਮਹਿਕਮੇ ਵਿੱਚ ਲੋਕ ਉਹਨੂੰ , ਤੇ ਸਹਿਜੇ ਸਹਿਜੇ ਲੋਕ ਵੀ ਬਾਬਾ ਈ ਕਹਿਣ ਲੱਗ ਪਏ । ਸਿਪਾਹੀ ਤੋਂ ਇੰਸਪੈਕਟਰ ਪਦ ਤੇ ਪਹੁੰਚਦਿਆਂ ਲੱਗਦੀ ਵਾਹ ਇਮਾਨਦਾਰੀ ਦਾ ਦਾਮਨ ਨਹੀ ਸੀ ਛੱਡਿਆ ਓਹਨੇ , ਕਈ ਵਾਰ ਅਵਾਰਡ ਵੀ ਮਿਲੇ ਸਨ ਸਰਵਿਸ ਦੌਰਾਨ ।ਉਹ ਚੜ੍ਹਦੀ ਉਮਰੇ ਈ ਨਿੱਤ-ਨੇਮ ਦਾ ਪੱਕਾ ਧਾਰਨੀ ਬਣ ਗਿਆ ਸੀ ਜੋ ਸਰਵਿਸ ਦੇ ਅਖੀਰਲੇ ਸਾਲਾਂ ਵਿੱਚ ਵੀ ਹੋਰ ਪਰਿਪੱਕਤਾ ਨਾਲ ਨਿਭਾਅ ਰਿਹਾ ਸੀ । ਪਰ ਹਾਲਾਤ ਬਦਲ ਗਏ ਸਨ , ਜਿਵੇਂ ਜੰਗ ਲੱਗ ਗਈ ਹੋਵੇ , ਅਣ ਐਲਾਨੀ। ਤੇ ਉਹ ਵੀ ਆਪਣਿਆਂ ਦਰਮਿਆਨ । ਉਹਨਾਂ ਈ ਘਰਾਂ ਚੋ ਮੁੰਡੇ ਪੁਲੀਸ ਚ ਭਰਤੀ ਹੋ ਰਹੇ ਸਨ ਤੇ ਉਹਨਾਂ ਵਰਗੇ ਕੁਝ ਹੋਰ ਖਾੜਕੂ ਬਣ ਘਰਾਂ ਤੋਂ ਤੁਰ ਗਏ ਸਨ । ਰੁੱਖਾਂ ਤੇ ਆਸ਼ੀਆਨੇ ਬਣਾ ਕੇ ਰੈਣ ਬਸੇਰਾ ਕਰਨ ਵਾਲੇ ਪਰਿੰਦੇ ਵੀ ਤ੍ਰਾਹ ਕੇ ਜਿੱਧਰ ਮੂੰਹ ਹੁੰਦਾ , ਉੱਡ ਜਾਂਦੇ, ਜਦ ਅੱਧੀ ਰਾਤ ਨੂੰ ਤਾੜ੍ਹ ਤਾੜ੍ਹ ਗੋਲੀਂਆਂ ਵਰ੍ਹਨ ਲੱਗਦੀਆਂ ।
ਹਰਿੰਦਰ ਸਿੰਘ ਨੂੰ ਬੜਾ ਗਰੂਰ ਸੀ ਆਪਣੀ ਬੇਦਾਗ਼ ਸੇਵਾ ਤੇ, ਲਗਾਤਾਰ ਥਾਣਾ ਮੁਖੀ ਈ ਲੱਗਦਾ ਆ ਰਿਹਾ ਸੀ ਉਹ , ਜਦ ਤੋ ਸਬ ਇੰਸਪੈਕਟਰ ਬਣਿਆਂ ਸੀ । ਕਦੀ ਕਿਸੇ ਜ਼ਿਲ੍ਹਾ ਮੁਖੀ ਨੇ ਉਸਨੂੰ ਨਜ਼ਰ ਅੰਦਾਜ਼ ਨਹੀ ਸੀ ਕੀਤਾ । ਪਰ ਹੁਣ ਹਵਾ ਬਦਲ ਗਈ ਸੀ । ਇੱਕ ਪਾਸੇ ਸੱਥਰ ਵਿਛ ਰਹੇ ਸਨ ਜਦ ਕਿ ਦੂਜੇ ਪਾਸੇ ਨਵੇਂ ਭਰਤੀ ਹੋਏ ਕੁਝ ਛਲਾਰੂ ਤਰੱਕੀਆਂ ਹਾਸਲ ਕਰਨ ਲਈ ਖ਼ੂਨ ਵਿੱਚ ਹੱਥ ਰੰਗਣ ਲਈ ਤਿਆਰ ਸਨ ।
ਇਕਨਾਂ ਦੇ ਮਨ ਖੁਸ਼ੀਆਂ
ਗੋਸ਼ਤ ਖਾਵਾਂਗੇ ।
ਇਕਨਾਂ ਦੇ ਮਨ ਗ਼ਮੀਆਂ
ਜਹਾਨੋਂ ਜਾਵਾਂਗੇ ।
ਸੁੱਕੀ ਨਾਲ ਗਿੱਲੀ ਵੀ ਬਲਣ ਲੱਗੀ, ਜਾਇਜ਼ ਨਾਜਾਇਜ਼ ਇੱਕੋ ਰੱਸੇ ਬੱਝਣ ਲੱਗੇ । ਪਰ ਹਰਿੰਦਰ ਸਿੰਘ ਰੱਬ ਦੇ ਸ਼ੁਕਰਾਨੇ ਚ ਰਹਿ ਕੇ ਸੇਵਾ ਨਿਭਾ ਰਿਹਾ ਸੀ ਕਿ
ਤੂੰ ਆਪਣੀ ਸੰਭਾਲ਼ , ਤੈਨੂੰ ਕਿਸੇ ਨਾਲ ਕੀ ।
ਪਰ ਇਹ ਖੁਸ਼ਫਹਿਮੀ ਬਹੁਤੀ ਦੇਰ ਨਾ ਚੱਲ ਸਕੀ, ਨਵੇਂ ਆਏ ਜ਼ਿਲ੍ਹਾ ਮੁਖੀ ਨੇ ਸਾਰੇ ਥਾਣਾ ਮੁਖੀਆਂ ਦੀ ਮੀਟਿੰਗ ਸੱਦੀ ਤੇ ਧੜੱਲੇਦਾਰ ਲੜਾਈ ਲੜਨ ਲਈ ਵੰਗਾਰਿਆ , ਹਰਿੰਦਰ ਸਿੰਘ ਸਭ ਕੁਝ ਸੁਣਦਾ ਰਿਹਾ , ਪਰ ਹੈਰਾਨ ਹੋ ਗਿਆ ਜਦੋਂ ਹੁਕਮ ਮਿਲਿਆ ਕਿ ਪੁੱਛ-ਗਿੱਛ ਸੈਂਟਰ ਤੋਂ ਚਾਰ ਚਾਰ ਮੁੰਡੇ ਲੈ ਕੇ ਜਾਓ ਤੇ ਅਗਲੇ ਕੁਝ ਦਿਨਾਂ ਵਿੱਚ ਮੁਕਾਬਲੇ ਬਣਾ ਕੇ ਗੱਡੀ ਚੜ੍ਹਾ ਦਿਓ। ਹਰਿੰਦਰ ਸਿੰਘ ਆਦਰ ਸਹਿਤ ਖੜਾ ਹੋ ਗਿਆ ਕਿ ਇਹ ਕੰਮ ਉਸਤੋਂ ਨਹੀ ਹੋਣਾ, ਅਸਲ ਮੁਕਾਬਲਾ ਹੋਵੇ ਤਾਂ ਇੰਚ ਪਿੱਛੇ ਨਹੀ ਹਟਾਂਗਾ ਪਰ ਨਿਹੱਥੇ ਨੂੰ ਬੰਨ੍ਹ ਕੇ ਮਾਰਨਾ ਮੇਰੇ ਵੱਸ ਦਾ ਰੋਗ ਨਹੀਂ। ਭਾਵਕ ਹੋਏ ਹਰਿੰਦਰ ਸਿੰਹੁੰ ਨੇ ਭਾਈ ਘਨਈਆ ਦਾ ਹਵਾਲਾ ਦੇਣਾ ਚਾਹਿਆ ਪਰ ਹੰਕਾਰ ਦੇ ਘੋੜੇ ਤੇ ਸਵਾਰ ਜ਼ਿਲ੍ਹਾ ਮੁਖੀ ਨੇ ਟੋਕ ਦਿੱਤਾ,”ਠੀਕ ਆ , ਤੈਨੂੰ ਬਾਬਾ ਕਹਿੰਦੇ ਨੇ, ਪਰ ਮੈ ਤੇਰੇ ਉਪਦੇਸ਼ ਨਹੀ ਸੁਣਨਾ ਚਾਹੁੰਦਾ , ਹੰਨੇ ਜਾਂ ਬੰਨੇ !ਮੈਨੂੰ ਥਾਣੇਦਾਰਾਂ ਦਾ ਘਾਟਾ ਨਹੀਂ”
ਭਰੀ ਮੀਟਿੰਗ ਵਿੱਚ ਸੰਨਾਟਾ ਛਾ ਗਿਆ , ਪਰ ਹਰਿੰਦਰ ਸਿੰਘ ਅਡੋਲ ਰਿਹਾ,ਨਤੀਜੇ ਵਜੋਂ ,ਹਰਿੰਦਰ ਸਿੰਘ ਲਾਈਨ ਹਾਜ਼ਰ ਕਰ ਦਿੱਤਾ ਗਿਆ , ਪਰ ਸਿਤਮ ਦੀ ਗੱਲ ਇਹ ਹੋਈ ਕਿ ਉਸਦੀ ਯਗਾ ਮੁਖੀ ਲੱਗਣ ਵਾਲਾ ਥਾਣੇਦਾਰ ਇੱਕ ਚਾਰ ਸਾਲ ਦੀ ਸੇਵਾ ਵਾਲਾ ਸਿਪਾਹੀ ਸੀ, ਜਿਸਨੇ ਹਵਾਲਦਾਰੀ ਦਾ ਕੋਰਸ ਵੀ ਨਹੀ ਸੀ ਕੀਤਾ ਹਾਲੇ , ਮੂੰਹ ਐਸਾ ਲਹੂ ਲੱਗਾ , ਐਡਹਾਕ ਪ੍ਰਮੋਟ ਹੋ ਕੇ ਰੈਂਕ ਤੇ ਰੈੰਕ ਲੈਂਦਾ ਹੋਇਆ ਉਹ ਥਾਣਾ ਮੁਖੀ ਜਾ ਲੱਗਿਆ। ਅਗਲੇ ਦਿਨ ਅਖ਼ਬਾਰਾਂ ਲਾਲੋ ਲਾਲ ਸਨ, ਇੱਕ ਈ ਜਿਲੇ ਵਿੱਚ ਪੰਜ ਛੇ ਮੁਕਾਬਲੇ , ਪਰ ਹਰਿੰਦਰ ਸਿੰਘ ਇਸ ਸਭ ਕਾਸੇ ਤੋਂ ਦੂਰ , ਜ਼ਲਾਲਤ ਦੇ ਹੰਝੂ ਕੇਰ ਰਿਹਾ ਸੀ । ਮਨ ਉਚਾਟ ਹੋ ਗਿਆ ਉਹਦਾ ਇਸ ਨੌਕਰੀ ਤੋਂ, ਜਿਸਨੂੰ ਕਦੀ ਪਿਆਰ ਕਰਦਾ ਸੀ ਉਹ । ਮਨ ਲੱਗਣੋ ਹਟ ਗਿਆ ਨੌਕਰੀ ਵਿੱਚ ਉਹਦਾ, ਬਸ ਦਿਨ ਕਟੀ ਹੀ ਰਹਿ ਗਈ ।
ਫਿਰ ,ਕੁਝ ਵਕਤ ਪਾ ਕੇ , ਹਰਿੰਦਰ ਸਿੰਘ ਡੀ ਐਸ ਪੀ ਪਦ ਉੱਨਤ ਹੋ ਕੇ ਪੈਨਸ਼ਨ ਆ ਗਿਆ । ਬੇਟੇ ਜੋ ਪਹਿਲਾਂ ਈ ਕੈਨੇਡਾ ਜਾ ਚੁੱਕੇ ਸਨ , ਉਹਨਾਂ ਕੋਲ ਜਾ ਵੱਸਿਆ , ਤੇ ਬੱਸ ਓਥੇ ਦਾ ਈ ਹੋ ਕੇ ਰਹਿ ਗਿਆ , ਬਸ ਦੋ ਤਿੰਨ ਸਾਲ ਬਾਅਦ ਗੇੜਾ ਮਾਰਦਾ ਏ ਵਤਨਾਂ ਨੂੰ ।
ਹੁਣ ਸੋਸ਼ਲ ਮੀਡੀਆ ਦਾ ਯੁਗ ਏ, ਹਰ ਖ਼ਬਰ ਕੁਝ ਸੈਕਿੰਡ ਵਿੱਚ ਈ ਸਾਰੀ ਦੁਨੀਆਂ ਵਿੱਚ ਫੈਲ ਜਾਂਦੀ ਏ , ਏਥੋ ਈ ਅੱਜ ਉਹਨੂੰ ਪਤਾ ਲੱਗਾ ਕਿ ਓਹ ਕਮਾਦੀ ਥਾਣੇਦਾਰ ਜੋ ਉਹਦੀ ਯਗਾ ਮੁੱਖ ਅਫਸਰ ਲੱਗਿਆ ਸੀ ਓਸ ਵਕਤ , ਬਾਅਦ ਵਿੱਚ ਸੀ ਬੀ ਆਈ ਇਨਕੁਆਰੀਆਂ ਚ ਉਲਝ ਗਿਆ ਸੀ , ਨੀਮ ਪਾਗਲ ਹੋ ਕੇ ਆਤਮ ਹੱਤਿਆ ਕਰ ਗਿਆ ਏ।
ਸੋਚ ਕੇ ਉਹਨੂੰ ਆਪਣੀ ਓਸ ਵੇਲੇ ਵਿਖਾਈ ਜੁਅਰਤ ਤੇ ਮਾਣ ਮਹਿਸੂਸ ਹੋਇਆ ਕਿ ਪਾਪਾਂ ਦਾ ਭਾਗੀ ਨਾ ਬਣਨ ਕਰਕੇ ਅੱਜ ਕਿੰਨਾ ਸਕੂਨ ਏ ਓਹਦੀ ਜਿੰਦਗੀ ਚ ।
ਤੇ ਉਹ ਉੱਠਕੇ ਟਹਿਲਦਾ ਹੋਇਆ ਆਦਮਕੱਦ ਸ਼ੀਸ਼ੇ ਮੂਹਰੇ ਜਾ ਖਲੋਤਾ । ਆਪਣੀ ਸੋਹਣੀ ਚਿੱਟੀ ਦਾਹੜੀ ਵੇਖਕੇ ਖ਼ੁਦ ਤੇ ਰਸ਼ਕ ਜਿਹਾ ਹੋਇਆ, ਸ਼ੁਕਰਾਨੇ ਚ ਹੱਥ ਜੁੜ ਗਏ , ਬੁੱਲ੍ਹ ਫਰਕੇ ,”ਹੇ ਵਾਹਿਗੁਰੂ , ਤੇਰਾ ਲੱਖ ਸ਼ੁਕਰ ਏ, ਇਸ ਚਿੱਟੀ ਦਾਹੜੀ ਨੂੰ ਅੱਜ ਤੱਕ ਕੋਈ ਦਾਗ ਨਹੀ ਲੱਗਾ , ਜੋ ਮੈਨੂੰ ਅੰਤ ਵੇਲੇ ਸ਼ਰਮਿੰਦਾ ਕਰ ਸਕੇ , ਰਹਿੰਦੀ ਜਿੰਦਗੀ ਵੀ ਕਿਰਪਾ ਕਰੀਂ, ਇਹ ਪ੍ਰੀਤ ਓੜਕ ਨਿਭ ਜਾਵੇ “
ਹਲਕੇ ਬੱਦਲ਼ਾਂ ਵਿੱਚੋਂ ਛਣ ਕੇ ਆ ਰਹੀ ਧੁੱਪ ਉਸਦੇ ਚਿਹਰੇ ਨੂੰ ਨੂਰੋ ਨੂਰ ਕਰ ਰਹੀ ਸੀ ।

 

ਫੋਟੋ – ਰਵਨ ਖੋਸਾ ( Ravan Khosa )

ਜੇ ਇੱਜਤ ਮਿਲਦੀ ਹੋਵੇ ਤਾਂ ਨਿਮਰਤਾ ਨਾਲ ਸਵੀਕਾਰ ਕਰੋ

by Jasmeet Kaur January 27, 2020

ਪੁਰਾਣੇ ਸਮਿਆਂ ਦੀ ਗੱਲ ਏ, ਕਿਸੇ ਪਿੰਡ ਸਾਂਹਸੀਆਂ ਦੇ ਪਰਿਵਾਰ ਨੇ ਇੱਕ ਔਰਤ ਵਿਆਹ ਕੇ ਲਿਆਂਦੀ , ਨਾਮ ਸੀ ਬੀਬੋ ।ਮੂੰਹ ਮੱਥੇ ਲੱਗਦੀ ਸੀ , ਤੇ ਸੀ ਥੋੜ੍ਹੀ ਨੱਕ ਚੜ੍ਹੀ । ਸਹੁਰਾ ਪਰਿਵਾਰ ਬੜੀ ਕਦਰ ਕਰਦਾ ਸੀ ਓਹਦੀ ਪਰ ਓਹਨੇ ਗੱਲ ਗੱਲ ਤੇ ਗ਼ੁੱਸੇ ਹੋਣਾ, ਪੇਕੇ ਤੁਰ ਜਾਣ ਦੀਆਂ ਧਮਕੀਆਂ ਦੇਣਾ ਓਹਦਾ ਨਿੱਤ ਦਾ ਵਿਹਾਰ ਬਣ ਗਿਆ ।ਹਰ ਗੱਲ ਤੇ ਜਿਦ ਪੁਗੌਣੀ ਕਿ ਆਹ ਕੰਮ ਏਦਾਂ ਈ ਹੋਣਾ ਚਾਹੀਦਾ ਏ ਨਹੀ ਤੇ ਮੈਂ ਚੱਲੀ । ਓਹਦਾ ਖ਼ਾਵੰਦ ਤਾਂ ਭਲਾਮਾਣਸ ਸੀ ਹੀ, ਬਾਕੀ ਸਹੁਰਾ ਪਰਿਵਾਰ ਵੀ ਬਹੁਤ ਸ਼ਰੀਫ ਸੀ । ਕੁਝ ਸਮਾਂ ਇਵੇਂ ਈ ਚੱਲਦਾ ਰਿਹਾ, ਪਰ ਆਖਰ ਨੂੰ ਸਭ ਦਾ ਸਬਰ ਜਵਾਬ ਦੇ ਗਿਆ , ਓਹਦੇ ਪੇਕਿਆਂ ਤੋੰ ਵੀ ਪਤਾ ਚੱਲ ਗਿਆ ਕਿ ਬੀਬਾ ਦਾ ਸੁਭਾਅ ਬਾਹਲ਼ਾ ਈ ਕੁਪੱਤਾ ਸੀ ਪਹਿਲੇ ਦਿਨ ਤੋਂ ਈ ।
ਤੇ ਬੀਬੋ ਜੀ ਵਿੱਟਰ ਬੈਠੇ ਇੱਕ ਦਿਨ, ਅਖੇ ਮੈਂ ਤਾਂ ਚੱਲੀ , ਹੁਣ ਨਾ ਰੁਕੀ । ਪੈਰ ਪਟਕਦੀ ਵਾਹੋ-ਦਾਹੀ ਬਾਹਰ ਨੂੰ ਤੁਰ ਪਈ ਕਿ ਹੁਣ ਵੀ ਕੋਈ ਰੋਕੇਗਾ , ਤਰਲੇ ਮਿੰਨਤਾਂ ਕਰੇਗਾ , ਪਰ ਏਹ ਕੀ? ਕੋਈ ਆਇਆ ਈ ਨਾ ਰੋਕਣ, ਤਰਲੇ ਤਾਂ ਦੂਰ ਦੀ ਗੱਲ, ਮੂੰਹ ਵੀ ਫੇਰ ਲਏ ਓਸ ਤੋਂ । ਓਹ ਪਿੱਛੇ ਮੁੜ ਮੁੜ ਵੇਖਦੀ ਪਿੰਡੋਂ ਕਾਫੀ ਦੂਰ ਚਲੀ ਗਈ। ਭੁੱਖੀ ਪਿਆਸੀ ਸਾਰਾ ਦਿਨ ਬੈਠੀ ਰਹੀ ਸੁੰਨੇ ਜਿਹੇ ਬੋਹੜ ਥੱਲੇ , ਪਰ ਕੋਈ ਨਾ ਬਹੁੜਿਆ । ਉਹਦਾ ਪਤੀ ਵੀ ਭੇਡਾਂ ਚਾਰਨ ਤੁਰ ਗਿਆ, ਬਿਨਾ ਕੋਈ ਤਵੱਜੋਂ ਦਿੱਤਿਆਂ ਲੰਘ ਗਿਆ ਓਹਦੇ ਕੋਲ ਦੀ। ਪੇਕਿਆਂ ਦਾ ਖਿਆਲ ਕੀਤਾ ਤਾਂ ਯਾਦ ਆਇਆ ਕਿ ਓਥੋਂ ਵੀ ਸਵਾਗਤੀ ਹਾਰ ਕੋਈ ਨਹੀ ਪੈਣੇ , ਸੋ ਮਨ ਮਸੋਸ ਕੇ ਸਾਰਾ ਦਿਨ ਉਡੀਕਦੀ ਰਹੀ ਕਿ ਆਖਰ ਸ਼ਾਮ ਨੂੰ ਤਾਂ ਕੋਈ ਆਵੇਗਾ ਈੰ ਨਾ ।
ਪਰ ਸਭ ਕਿਆਫ਼ੇ ਧਰੇ ਧਰਾਏ ਰਹਿ ਗਏ , ਭੁੱਖ ਨਾਲ ਬੁਰਾ ਹਾਲ ਹੋ ਗਿਆ ਓਹਦਾ , ਪਾਣੀ ਤਾਂ ਸਿਰਫ ਪਿਆਸ ਈ ਬੁਝਾ ਸਕਦਾ ਏ, ਰੋਟੀ ਦੀ ਥਾਂ ਨਹੀ ਲੈ ਸਕਦਾ । ਜਿਉਂ ਜਿਉਂ ਸ਼ਾਮ ਢਲਣ ਲੱਗੀ , ਬੀਬੋ ਦਾ ਦਿਲ ਘਾਊਂ ਮਾਊਂ ਕਰਨ ਲੱਗਾ । ਭੈੜੇ ਭੈੜੇ ਖਿਆਲ ਮਨ ਚ ਆਉਣ ਲੱਗੇ । ਆਖਰ ਨਜ਼ਰਾਂ ਤੋ ਬਚਦੀ ਬਚਦੀ ਘਰ ਵੱਲ ਨੂੰ ਪੈਰ ਘੜੀਸਦੀ ਤੁਰ ਪਈ ਕਿ ਵੇਖਾਂ ਤੇ ਸਹੀ , ਸ਼ਾਇਦ ਕੋਈ ਘਰ ਦਾ ਜੀਅ ਲੈਣ ਆ ਈ ਰਿਹਾ ਹੋਵੇ , ਪਰ ਓਹਨਾ ਸਾਰਿਆਂ ਨੇ ਵੀ ਜਿਵੇਂ ਗੰਢ ਈ ਦੇ ਲਈ ਸੀ ਕਿ ਜਾਣਾ ਏ ਤਾਂ ਜਾਹ, ਗ਼ਲੋਂ ਲੱਥ , ਕਿਹੜਾ ਨਿੱਤ ਮਿੰਨਤਾਂ ਕਰੇ।
ਓਹ ਘਰ ਕੋਲੇ ਆ ਕੇ ਲੁਕ ਕੇ ਬੈਠ ਗਈ , ਅਚਾਨਕ ਓਹਨੂੰ ਆਪਣਾ ਭੇਡਾਂ ਦਾ ਇੱਜੜ ਆਉਂਦਾ ਦਿਖਾਈ ਦਿੱਤਾ , ਓਹਦੇ ਪਤੀ ਨੇ ਓਹਨੂੰ ਤੱਕ ਤਾਂ ਲਿਆ ਪਰ ਵੇਖ ਕੇ ਅਣਡਿੱਠ ਕਰ ਦਿੱਤਾ । ਬੀਬੋ ਦੀ ਤਾਂ ਧਾਅ ਨਿਕਲਣ ਵਾਲੀ ਹੋ ਗਈ, ਫਿਰ ਅਚਾਨਕ ਓਹਦੀ ਨਿਗਾ ਇੱਕ ਲੰਗੜੇ ਲੇਲੇ ਤੇ ਪਈ ਜੋ ਇੱਜੜ ਤੋਂ ਪਛੜ ਕੇ ਤੁਰ ਰਿਹਾ ਸੀ ।ਬੀਬੋ ਨੇ ਜੁਗਾੜ ਲਾ ਲਿਆ ਹਾਰਕੇ , ਭੱਜਕੇ ਲੇਲੇ ਦੀ ਪੂਛ ਫੜ੍ਹ ਲਈ ਦੋਹਾਂ ਹੱਥਾਂ ਨਾਲ ਘੁੱਟ ਕੇ । ਲੇਲਾ ਘਰ ਜਾਣ ਨੂੰ ਲੇਰਾਂ ਦੇਣ ਲੱਗਾ ਤੇ ਸ਼ਰਮਿੰਦੀ ਹੋਈ ਬੀਬੋ ਨੇ ਆਪਣਾ ਰਾਗ ਛੋਹ ਲਿਆ,” ਵੇ ਲੇਲਿਆ, ਮਰ ਜਾਣਿਆਂ ਕਿਉਂ ਜਿਦ ਕਰਦਾਂ, ਮੈਂ ਨਹੀਂ ਘਰ ਨੂੰ ਜਾਣਾ ਵੇ,
ਤੂੰ ਕਾਹਤੋਂ ਖਹਿੜਾ ਕਰਦਾਂ ਕਮਲਿਆ ,
ਏਸ ਘਰ ਚ ਮੇਰੀ ਨਖੱਤੀ ਦੀ ਕੋਈ ਲੋੜ ਨਹੀਂ ਵੇ ਕਿਸੇ ਨੂੰ,”
ਤੇ ਲੇਲੇ ਦੀ ਪੂਛ ਫੜ੍ਹ ਕੇ ਵਿਹੜਾ ਲੰਘ ਆਈ , ਓਹਦੇ ਭਲੇ ਮਾਣਸ ਸਹੁਰੇ ਨੇ ਲੇਲੇ ਨੂੰ ਥਾਪੀ ਦਿੱਤੀ ਤੇ ਕਿਹਾ,” ਸ਼ਾਬਾਸ਼ੇ ਲੇਲਿਆ, ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਮੁੜ ਆਵੇ ਤਾਂ ਓਹਨੂੰ ਭੁੱਲਿਆ ਨਹੀਂ ਕਹਿੰਦੇ, ਬੀਬੋ ਨੂੰ ਕਹਿ, ਮੂੰਹ ਹੱਥ ਧੋ ਕੇ ਰੋਟੀ ਪਾਣੀ ਛਕੇ, ਪਰਿਵਾਰਾਂ ਚ ਜਿਦਾਂ ਸ਼ਰੀਕੇ ਨਹੀਂ ਸੋਭਦੇ, ਸਿਆਣੇ ਬਣਕੇ ਰਹੀਦਾ ਹੁੰਦਾ,” ਤੇ ਬੀਬੋ ਚੁੱਪ-ਚਾਪ ਨੀਵੀਂ ਪਾ ਕੇ ਚੌਂਕੇ ਵੱਲ ਨੂੰ ਹੋ ਤੁਰੀ ।
ਦੋਸਤੋ , ਅਗਰ ਇੱਜਤ ਮਾਣ ਮਿਲਦਾ ਹੋਵੇ ਤਾਂ ਨਿਮਰਤਾ ਨਾਲ ਸਵੀਕਾਰ ਕਰਨਾ ਬਣਦਾ ਏ, ਹਾਰ ਪਵੌਣ ਲਈ ਗਰਦਨ ਝੁਕੌਣੀ ਲਾਜ਼ਮੀ ਏ । ਲਚਕਦਾਰ ਹੋਣਾ ਜ਼ਿੰਦਾ ਤੇ ਨਰਮ-ਦਿਲ ਹੋਣ ਦੀ ਨਿਸ਼ਾਨੀ ਏ, ਆਕੜ ਤਾਂ ਮੁਰਦੇ ਦੀ ਪਹਿਚਾਣ ਏ । ਆਓ,ਓਹਨਾ ਨੂੰ ਗਲ ਲੱਗ ਮਿਲੀਏ ਜੋ ਬਾਹਾਂ ਖੋਲ੍ਹ ਕੇ ਰਾਹਾਂ ਚ ਖੜੇ ਨੇ , ਇਸਤੋ ਪਹਿਲਾਂ ਕਿ ਓਹ ਥੱਕ ਕੇ ਦਰ ਭੇੜ ਲੈਣ ਤੇ ਫਿਰ ਸ਼ਾਇਦ ਸਾਨੂੰ ਵੀ ਲੰਗੜਾ ਲੇਲਾ ਲੱਭਣਾ ਪਵੇ । ਕਿਸੇ ਮਿੱਤਰ ਪਿਆਰੇ ਨੂੰ ਏਨਾ ਜ਼ਲੀਲ ਨਾ ਕਰ ਦੇਈਏ ਕਿ ਓਹ ਸਦਾ ਲਈ ਬੇਮੁਖ ਹੋ ਜਾਵੇ । ਦੁਨੀਆਂ ਦੇ ਕੰਮ ਉਦੋ ਵੀ ਚੱਲਦੇ ਸਨ ਜਦੋਂ ਅਸੀਂ ਜਨਮੇ ਵੀ ਨਹੀ ਸਾਂ, ਤੇ ਬਾਅਦ ਵਿੱਚ ਵੀ ਚੱਲਦੇ ਰਹਿਣਗੇ , ਪਰ ਜਿਉਂਦੇ ਜੀਅ ਹਉਮੈ ਦੀਆਂ ਦੀਵਾਰਾਂ ਉੱਚੀਆਂ ਕਰਕੇ ਅਸੀਂ ਪਿਆਰੀ ਤੇ ਅਨਮੋਲ ਜਿੰਦਗੀ ਨੂੰ ਦੁਸ਼ਵਾਰ ਕਿਉਂ ਕਰੀਏ । ਪਿਆਰ ਮੁਹੱਬਤ ਜਿੰਦਗੀ ਦੀ ਗੱਡੀ ਵਿੱਚ ਮੋਬਿਲਆਇਲ ਜਿੰਨੇ ਜ਼ਰੂਰੀ ਨੇ ਦੋਸਤੋ, ਰੁਕ ਜਾਂਦੀ ਏ ਜਿੰਦਗੀ । ਨਹੀ ਤੇ ਰਫਤਾਰ ਤਾਂ ਜ਼ਰੂਰ ਈ ਘਟ ਜਾਂਦੀ ਏ, ਪਛੜ ਜ਼ਰੂਰ ਜਾਂਦੇ ਆਂ ਆਪਣੇ ਸਫਰ ਵਿੱਚ । ਅਖੀਰ ਇੱਕ ਹਿੰਦੀ ਲੜੀਵਾਰ ਦੇ ਸ਼ੁਰੂਆਤੀ ਬੋਲ ਦੁਹਰਾ ਰਿਹਾਂ ..ਕਿ

ਜਿੰਦਗੀ ਕੇ ਸਫਰ ਹੋਂ ਆਸਾਂ
ਕੁਛ ਸਾਥ ਚਲ ਕਰ ਦੇਖੋ।

ਕੁਛ ਹਮ ਭੀ ਬਦਲ ਕਰ ਦੇਖੇਂ
ਕੁਛ ਤੁਮ ਭੀ ਬਦਲ ਕਰ ਦੇਖੋ ।
ਦਵਿੰਦਰ ਜੌਹਲ

ਸਾਰੀ ਖੇਡ ਹੀ ਪਰਦੇ ਦੀ ਆ

by Jasmeet Kaur January 27, 2020

ਫਿਲਮ ‘ਰੱਬ ਦਾ ਰੇਡੀਓ’ ‘ਚ ਕੁੜੀ ਦੇ ਭਰਾ ਦਾ ਵਿਆਹ ਹੋ ਜਾਂਦਾ ਤੇ ਭਰਜਾਈ ਚੱਤੋਪੈਰ ਘੁੰਡ ਕੱਢੀ ਰੱਖਦੀ ਆ। ਨਨਾਣ ਨੂੰ ਖਿੱਚ ਰਹਿੰਦੀ ਕਿ ਕਿਸੇ ਲੋਟ ਭਰਜਾਈ ਦਾ ਮੂੰਹ ਵੇਖੇ ਤੇ ਓਹ ਕਿਆਸ ਲਾਓਂਦੀ ਆ ਕਿ ਭਾਬੀ ਕਿੰਨੀ ਕ ਸੁਨੱਖੀ ਹੋਣੀ ਆ।
ਅਸਲ ‘ਚ ਇਹ ਸਾਰੀ ਖੇਡ ਹੀ ਪਰਦੇ ਦੀ ਆ, ਪਰਦਾ ਹੀ ਖਿੱਚ ਦਾ ਕਾਰਨ ਹੁੰਦਾ। ਜਦੋਂ ਪਰਦਾ ਚੱਕਿਆ ਗਿਆ ਓਹਤੋਂ ਅੱਗੇ ਕੁਛ ਨਹੀਂ ਰਹਿੰਦਾ। ਸਾਰਾ ਕੁਛ ਜਾਣ ਲੈਣਾ ਹੀ ਬੜੀ ਵੱਡੀ ਬਿਮਾਰੀ ਆ।
ਨਿੱਕੇ ਹੁੰਦੇ ਤਾਂ ਪਿੰਡ ‘ਚ ਮਦਾਰੀ ਆਓਣਾ। ਓਹਨੇ ਖਾਲੀ ਟੋਕਰੇ ਉੱਤੇ ਚਾਦਰ ਵਿਛਾਕੇ ਮਾੜਾ ਮੋਟ ਟੂਣਾ ਮਾਨਾ ਕਰਕੇ ਟੋਕਰੇ ਹੇਠੋਂ ਸੂਟ, ਰੇਡੀਓ ਤੇ ਹੋਰ ਨਿੱਕ ਸੁੱਕ ਕੱਢ ਕੱਢ ਰੱਖ ਦੇਣਾ। ਪਿੰਡਾਂ ‘ਚ ਸਾਇਕਲ ਕਲਾਕਾਰ ਆਓਂਦੇ। ਗੋਲਘੁੰਡਲ ਵਾਹਕੇ ਦਸ ਦਸ ਦਿਨ ਦਿਨਪੁਰ ਰਾਤ ਸਾਇਕਲ ਚਲਾੳਂਦੇ। ਫੇਰ ਦਸਵੇਂ ਦਿਨ ਸਰਪੰਚ ਕੰਬਲ਼ ਖੇਸ ਦੇਕੇ ਓਹਨੂੰ ਸਾਈਕਲ ਤੋਂ ਲਾਹੁੰਦਾ। ਮਹੀਨਾ ਮਹੀਨਾ ਪਿੰਡ ‘ਚ ਇਨ੍ਹਾਂ ਦੀਆਂ ਗੱਲਾਂ ਹੁੰਦੀਆਂ। ਬੜਾ ਸਵਾਦ ਸੀ ਕਿਓਂਕਿ ਓਦੋਂ ਲੋਕ ਭੋਲੇ ਤੇ ਸਿਧ ਪਧਰੇ ਸੀ। ਤਰਕਾਂ ਤੋਂ ਦੂਰ ਰਹਿਕੇ ਅਨੰਦ ਮਾਣਦੇ ਸੀ।
ਨਿੱਕੇ ਹੁੰਦੇ ਬਠਿੰਡੇ ਜੰਬੋ ਸਰਕਸ ਦੇਖੀ ਤਾਂ ਰੱਸਿਆਂ ਤੇ ਲਮਕਦੇ ਝੂਟਦੇ ਬੰਦੇ ਦੇਖਕੇ ਬੜੇ ਹੈਰਾਨ ਹੁੰਦੇ। ਹੁਣ ਅੱਜ ਬਠਿੰਡੇ ਸਰਕਸ ਲੱਗੀ ਆ ਪਰ ਕਿਸੇ ਨੇ ਓਧਰ ਮੂੰਹ ਨਹੀਂ ਕੀਤਾ ਕਿਓਂਕਿ ਹੁਣ ਨੈੱਟ ਤੇ ਤਕੜੇ ਲੈਵਲ ਦੇ ਕਰਤੱਬ ਦੇਖਕੇ ਇਹ ਕੁਛ ਵੀ ਨਹੀਂ ਲੱਗਦੇ। ਪੂਰਾ ਹਫ਼ਤਾ ਉਡੀਕ ਕੇ ਐਤਵਾਰ ਨੂੰ ਆਥਣੇ ਚਿੱਟੇ ਕਾਲੇ ਟੀਵੀ ਤੇ ਭੁੰਜੇ ਚੌਕੜੀਆਂ ਮਾਰਕੇ ਚਾਰ ਵਜੇ ਦੇਖੀ ਫਿਲਮ ਦਾ ਸਵਾਦ ਵੱਖਰਾ ਸੀ ਬਸ਼ੱਕ ਹੁਣ ਨੈੱਟਫਲਿਕਸ, ਐਮਾਜੋਨ ਫਿਲਮਾਂ ਨਾਲ ਭਰੇ ਪਏ ਨੇ। ਜਦੋਂ ਖੰਡ ਨਵੀਂ ਨਵੀਂ ਜੀ ਚੱਲੀ ਆ ਓਦੋਂ ਪਿੰਡਾਂ ‘ਚ ਖ਼ਾਸ ਰਿਸ਼ਤੇਦਾਰ ਦੇ ਆਏ ਤੋਂ ਖੰਡ ਦੀ ਚਾਹ ਬਣਾਓਂਦੇ ਨਹੀਂ ਆਮ ਗੁੜ ਦੀ ਹੀ ਬਣਦੀ। ਬੀਚ੍ਹਰੇ ਜਵਾਕ ਨੂੰ ਬੁੜ੍ਹੀਆਂ ਚੂੰਡੀ ਖੰਡ ਦੇਕੇ ਬਰਿਆ ਲੈਂਦੀਆਂ। ਜਦੋਂ ਖੰਡ ਆਮ ਹੋਗੀ ਓਦੋਂ ਇਹ ਬਿਮਾਰੀ ਬਣਗੀ ਤੇ ਹੁਣ ਹਾਨੀਸਾਰ ਨੂੰ ਕਈ ਬੰਦੇ ਹੁਣ ਆਪੇ ਈ ਧੁੰਨੀ ਕੋਲ ਜ਼ਰਕ ਦਿਨੇ ਇੰਸੋਲਿਨ ਲਾ ਲੈਂਦੇ ਆ।
ਜਦੋਂ ਕੋਈ ਨਵੀਂ ਗੱਲ ਦੱਸਣ ਲੱਗਦਾ ਤਾਂ ਅਸੀਂ ਕਹਿ ਦਿੰਨੇ ਆ, ਇਹ ਤਾਂ ਪਤਾ ਈ ਆ। ਇਹ ਤਾਂ ਇਓਂ ਆਂ ਜਿਵੇਂ ਸੂਟਾਂ ਦੀ ਦੁਕਾਨ ਤੇ ਬੈਠੀ ਜਨਾਨੀ ਮੂਹਰੇ ਬਾਣੀਆ ਸੂਟਾਂ ਦੇ ਥਾਨ ਖੋਲ੍ਹ ਖੋਲ੍ਹ ਸੁੱਟੇ ਤੇ ਅੱਗੋਂ ਜਨਾਨੀ ਆਖੇ ਇਹ ਤਾਂ ਹੰਢਾ ਲਿਆ, ਹੋਰ ਦਿਖਾ।
ਸਿਧ ਪਧਰੇ ਰਹਿਕੇ ਜਿਓਣ ਦਾ ਸਵਾਦ ਵੱਖਰਾ। ਤਰਕਾਂ ਤੋਂ ਪਾਸੇ ਮੌਜ ‘ਚ ਰਹਿਣਾ ਵੀ ਕਲਾ। ਨੀਵੇਂ ਹੋਕੇ ਈ ਸਿੱਖਿਆ ਜਾਂਦਾ ਜਿਵੇਂ ਸਰਤਾਜ ਕਹਿੰਦਾ ‘ਬਣ ਜਾਈਏ ਉਸਤਾਦ ਜੀ ਭਾਵੇਂ ਤਾਂ ਵੀ ਸਿੱਖਦੇ ਰਹੀਏ, ਨੀਵੇਂ ਰਹੀਏ….

ਲਿਖਤ- ਘੁੱਦਾ

ਉਮੀਦ ਦੀ ਕਿਰਨ

by Jasmeet Kaur January 26, 2020

ਪੁਰਾਣੀਆਂ ਚੀਜਾਂ ਦੀ ਕਬਾੜ ਦਾ ਕੰਮ.. ਇੱਕ ਦਿਨ ਉਹ ਦੁਕਾਨ ਤੇ ਆਇਆ ਤੇ ਸਾਰੀਆਂ ਚੀਜਾਂ ਕਾਊਂਟਰ ਤੇ ਢੇਰੀ ਕਰ ਦਿੱਤੀਆਂ! ਮੈ ਪੈਸਿਆਂ ਦਾ ਜੋੜ ਲਾਉਣ “ਕੈਲਕੁਲੇਟਰ” ਕੱਢਿਆ ਹੀ ਸੀ ਕੇ ਉਸਨੇ ਝੱਟ-ਪੱਟ ਆਖ ਦਿੱਤਾ “ਉੱਨੀ ਸੌ ਬਾਹਟ..” ਸ਼ਰਾਬੀ ਬੰਦਾ..ਏਨਾ ਵਧੀਆ ਹਿਸਾਬ..ਸਕਿੰਟਾਂ ਵਿਚ ਮੂੰਹ ਜ਼ੁਬਾਨੀ ਹੀ ਜੋੜ ਕੱਢ ਕੇ ਅਹੁ ਮਾਰਿਆ..! ਹੈਰਾਂਨ ਹੁੰਦੇ ਨੇ ਪੈਸੇ ਫੜਾਏ ਤੇ ਆਖ ਦਿੱਤਾ “ਅੰਕਲ ਹੁਣ ਬਾਹਰ ਬੇਂਚ ਤੇ ਬੈਠ ਕੇ ਸ਼ਰਾਬ ਨਾ ਪੀਵਿਓ..” ਪਰ ਉਹ ਨਾਲਦੇ ਠੇਕੇ ਤੋਂ ਬੋਤਲ ਖਰੀਦ ਬੇਂਚ ਤੇ ਆਣ ਬੈਠਾ! ਬੜਾ ਗੁੱਸਾ ਚੜਿਆ..ਉਸਨੂੰ ਉਠਾਉਣ ਅਜੇ ਬਾਹਰ ਨਿੱਕਲਿਆਂ ਹੀ ਸਾਂ ਕੇ ਇੱਕ ਤੁਰੀ ਜਾਂਦੀ ਕੁੜੀ ਉਸਨੂੰ ਓਥੇ ਬੈਠਾ ਦੇਖ ਖਲੋ ਗਈ! “ਬਲਬੀਰ ਸਰ”..ਤੁਸੀਂ ਬਲਬੀਰ ਸਿੰਘ ਪੂੰਨੀ ਹੀ ਹੋ ਨਾ..ਗੌਰਮਿੰਟ ਕਾਲਜ ਹਿਸਾਬ ਦੇ ਪ੍ਰੋਫੈਸਰ ਹੁੰਦੇ ਸੋ..ਆਹ ਕੀ ਹਾਲ ਬਣਾ ਲਿਆ ਆਪਣਾ..ਨਵਜੋਤ ਮੈਡਮ ਤੇ ਸਿਮਰਨ..ਕਿਥੇ ਨੇ ਉਹ ਹੁਣ?

ਉਸਨੇ ਬੋਤਲ ਚੁੱਕੀ..ਸਾਰੇ ਸਵਾਲ ਅਣਸੁਣੇ ਜਿਹੇ ਕਰਕੇ ਨਜਰਾਂ ਬਚਾਉਂਦਾ ਹੋਇਆ ਅਗਾਂਹ ਨੂੰ ਜਾਣ ਹੀ ਲੱਗਾ ਸੀ ਕੇ ਕੁੜੀ ਨੇ ਅਗਾਂਹ ਹੋ ਕੇ ਰਾਹ ਰੋਕ ਲਿਆ..! “ਇੰਝ ਨੀ ਜਾਣ ਦੇਣਾ..ਪਹਿਲਾਂ ਜੁਆਬ ਦੇ ਕੇ ਜਾਵੋ” “ਕਿਹੜਾ ਗੌਰਮੈਂਟ ਕਾਲਜ ਤੇ ਕਿਹੜੀ ਨਵਜੋਤ..ਮੈਂ ਕਿਸੇ ਨੂੰ ਨਹੀਂ ਜਾਣਦਾ..” “ਤੇ ਓਹ ਸਿਮਰਨ..ਸੋਹਣੀ ਜਿਹੀ ਪੱਗ ਤੇ ਘੁੰਗਰਾਲੀ ਦਾਹੜੀ ਵਾਲਾ ਉਚਾ ਲੰਮਾ ਮੁੰਡਾ..ਤੁਹਾਡਾ ਆਪਣਾ ਖੂਨ..ਆਖ ਦਿਓ ਉਸਨੂੰ ਵੀ ਨਹੀਂ ਜਾਣਦੇ”? “ਇਸ ਵਾਰ ਸ਼ਾਇਦ ਉਹ ਡੁੱਲ ਪਿਆ..ਫੇਰ ਕੁੜੀ ਨੂੰ ਕਲਾਵੇ ਵਿਚ ਲੈਂਦਾ ਹੋਇਆ ਆਖਣ ਲੱਗਾ “ਧੀਏ ਆਪਣੀਆਂ ਅੱਖਾਂ ਸਾਮਣੇ ਹੋਈ ਟਰੱਕ ਦੀ ਟੱਕਰ..ਕਿੱਦਾਂ ਭੁੱਲ ਸਕਦਾ ਹਾਂ ਇਹ ਸਾਰਾ ਕੁਝ..ਪਲਾਂ ਛਿਣਾਂ ਵਿਚ ਸਭ ਕੁਝ ਮੁੱਕ ਗਿਆ ਸੀ..” ਉਸਨੇ ਇੱਕ ਪਲ ਲਈ ਕੁਝ ਸੋਚਿਆ ਤੇ ਫੇਰ ਆਖਣ ਲੱਗੀ..”ਇੰਝ ਕਰੋ ਮੇਰੀ ਸੰਸਥਾ ਵਿਚ ਆ ਜਾਓ..ਝੁੱਗੀ ਝੋਂਪੜੀ ਅਤੇ ਗਰੀਬ ਗੁਰਬਿਆਂ ਦੇ ਬੱਚਿਆਂ ਨੂੰ ਮੁਕਾਬਲੇ ਦੇ ਇਮਤਿਹਾਨਾਂ ਵਾਸਤੇ ਤਿਆਰ ਕਰਵਾਉਂਦੀ ਹਾਂ..ਬਿਨਾ ਕਿਸੇ ਫੀਸ ਦੇ..ਕਿਸੇ ਵਾਸਤੇ ਉਮੀਦ ਦੀ ਕਿਰਨ ਬਣੋ..ਤੁਹਾਨੂੰ ਇੰਝ ਸ਼ਰਾਬ ਦੇ ਘੁੱਟਾਂ ਵਿਚ ਖਤਮ ਹੁੰਦਿਆਂ ਦੇਖ ਤਾਰਿਆਂ ਵਿਚ ਕਿਧਰੇ ਲੁਕ ਕੇ ਬੈਠ ਤੁਹਾਨੂੰ ਤੱਕਦੇ ਹੋਏ ਤੁਹਾਡੇ ਟੱਬਰ ਦੇ ਦਿਲ ਤੇ ਕੀ ਬੀਤਦੀ ਹੋਵੇਗੀ..” ਉਹ ਕੋਲ ਬੈਠੀ ਉਸਨੂੰ ਕਿੰਨਾ ਚਿਰ ਹੋਰ ਵੀ ਬੜਾ ਕੁਝ ਸਮਝਾਉਂਦੀ ਰਹੀ..ਪਰ ਹੌਲੀ ਅਵਾਜ ਵਿਚ.. ਅਖੀਰ ਨੂੰ ਉਹ ਉੱਠ ਖਲੋਤਾ..ਫੇਰ ਉਸਨੇ ਆਪਣੇ ਹੱਥੀਂ ਫੜੀ ਪੂਰੀ ਦੀ ਪੂਰੀ ਬੋਤਲ ਕੋਲੋਂ ਲੰਘਦੀ ਨਾਲੀ ਵਿਚ ਖਾਲੀ ਕਰ ਦਿੱਤੀ ਤੇ ਮੁੜ ਆਵਦੀਆਂ ਅੱਖੀਆਂ ਪੂੰਝ ਉਸ ਕਿਸਮਤ ਪੂੜੀ ਦੇ ਨਾਲ ਹੋ ਤੁਰਿਆ..ਕਿਸੇ ਦੀ ਹਨੇਰੀ ਜਿੰਦਗੀ ਲਈ ਨਵਾਂ ਸੂਰਜ ਬਣ ਉੱਗਣ ਲਈ!

ਅਕਸਰ ਹੀ ਉਸਦੀਆਂ ਆਂਦਰਾਂ ਨੂੰ ਸਾੜ ਉਸਨੂੰ “ਸੁਕੂਨ” ਪਹੁੰਚਾਉਣ ਦਾ ਢੋਂਗ ਰਚਾਉਂਦੀ ਹੋਈ ਕਿੰਨੀ ਸਾਰੀ ਦੁਨਿਆਵੀ “ਸ਼ਰਾਬ” ਅੱਜ ਦੁਨੀਆਦਾਰੀ ਦੇ ਗੰਦ ਦੇ ਨਾਲ ਹੀ ਕਿਧਰੇ ਦੂਰ ਵਹਿ ਤੁਰੀ ਸੀ ਤੇ ਨਾਲ ਹੀ ਵਹਿ ਤੁਰੇ “ਕਬਾੜ” ਦੇ ਇਸ ਕਾਰੋਬਾਰੀ ਦੀਆਂ ਅੱਖਾਂ ਵਿਚ ਰੋਕ ਕੇ ਰੱਖੇ ਹੋਏ ਖਾਰੇ ਪਾਣੀ ਦੇ ਕਿੰਨੇ ਸਾਰੇ ਨਮਕੀਨ ਹੰਜੂ..ਤੇ ਇਹ ਓਦੋਂ ਤੱਕ ਵਗ-ਵਗ ਕੇ ਮਨ ਹਲਕਾ ਕਰਦੇ ਰਹੇ ਜਦੋਂ ਤੱਕ ਉਹ ਦੋਵੇਂ ਅੱਖਾਂ ਤੋਂ ਓਹਲੇ ਨਹੀਂ ਹੋ ਗਏ…!

ਲਿਖਤ- ਜੱਸਾ ਜੱਟ

ਵੇ ਅੱਗ ਪਾਣੀਆਂ ਚ ਹਾਣੀਆਂ ਮੈਂ ਲਾਈ ਰਾਤ ਨੂੰ 

by Jasmeet Kaur January 26, 2020

ਵੇਖ ਮੇਰਾ ਗਿੱਧਾ ਲੋਕੀ ਹੋਏ ਮਗਰੂਰ ਵੇ,

 ਜਟਾਂ ਦੀਆਂ ਢਾਣੀਆਂ ਨੂੰ ਆ ਗਿਆ ਸਰੂਰ ਵੇ, 

ਜਦੋਂ ਨੈਣਾਂ ਵਿੱਚੋਂ ਥੋੜੀ ਜੀ ਪਿਲਾਈ ਰਾਤ ਨੂੰ, 

ਵੇ ਅੱਗ ਪਾਣੀਆਂ ਚ ਹਾਣੀਆਂ ਮੈਂ ਲਾਈ ਰਾਤ ਨੂੰ 

-ਰਮਨ ਕਲੇਰ

ਦਸ ਐਸੀਆਂ ਗੱਲਾਂ ਜਿਹੜੀਆਂ ਜਿੰਦਗੀ ਬਦਲ ਦੇਣ

by Jasmeet Kaur January 25, 2020

ਰਤਨ ਟਾਟਾ ਇੰਡੀਆ ਦਾ ਇੱਕ ਸਫਲ ਬਿਜਨਸ ਮੈਨ ਹੈ । ਅਕਸਰ ਹੀ ਪਾਣੀ ਦੇ ਵਹਾਅ ਦੇ ਵਿਪਰੀਤ ਤਾਰੀ ਲਾਉਣ ਵਾਲਾ ਇਹ ਦਲੇਰ ਤੇ ਹੱਸਮੁੱਖ ਇਨਸਾਨ ਭ੍ਰਿਸ਼ਟ ਸਿਸਟਮ ਦੇ ਖਿਲਾਫ ਬੇਬਾਕ ਤੇ ਬੇਖੌਫ ਟਿੱਪਣੀਆਂ ਕਰ ਦਿੰਦਾ ਹੈ !
ਇੱਕ ਵਾਰ ਛੋਟੇ ਬੱਚਿਆਂ ਦੇ ਸਕੂਲ ਵਿਚ ਲੈਕਚਰ ਦੇ ਰਿਹਾ ਸੀ । ਸਹਿ ਸੁਭਾ ਹੀ ਦਸ ਐਸੀਆਂ ਗੱਲਾਂ ਦੱਸ ਗਿਆ ਜਿਹੜੀਆਂ ਕਿਸੇ ਵੀ ਮੁਕਾਮ ਤੇ ਪਹੁੰਚੇ ਹੋਏ ਕਿਸੇ ਵੀ ਇਨਸਾਨ ਦੀ ਜਿੰਦਗੀ ਵਿਚ ਬਦਲਾਅ ਲਿਆ ਸਕਦੀਆਂ ਹਨ । ਆਓ ਉਹ ਦਸ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੀਏ ।

1. ਜਿੰਦਗੀ ਉਤਰਾਵਾਂ ਚੜਾਵਾਂ ਨਾਲ ਭਰੀ ਪਈ ਹੈ ..ਇਨਸਾਨ ਨੂੰ ਇਹਨਾਂ ਦੀ ਆਦਤ ਪਾ ਲੈਣੀ ਚਾਹੀਦੀ ਹੈ ।

2.ਲੋਕ ਤੁਹਾਡੀ ਸੇਲ੍ਫ਼-ਰਿਸਪੈਕਟ (ਸਵੈ-ਮਾਣ) ਦੀ ਬਿਲਕੁਲ ਪ੍ਰਵਾਹ ਨਹੀਂ ਕਰਦੇ ਸੋ ਪਹਿਲਾਂ ਆਪਣੇ ਆਪ ਨੂੰ ਓਹਨਾ ਸਾਮਣੇ ਸਾਬਿਤ ਕਰੋ ।

3. ਕਾਲਜ ਦੀ ਪੜਾਈ ਮੁਕਾਉਣ ਤੋਂ ਇਕਦਮ ਬਾਅਦ ਪੰਜ ਸਿਫਰਾਂ ਵਾਲੀ ਕਮਾਈ ਦੀ ਆਸ ਨਾ ਰੱਖੋ ।ਕੋਈ ਵੀ ਰਾਤੋ ਰਾਤੋ-ਰਾਤ ਸ਼ੋਰਟ -ਕੱਟ ਮਾਰ ਕੇ ਕੰਪਨੀ ਦਾ ਸੀ ਈ ਓ ਨਹੀਂ ਬਣ ਜਾਂਦਾ ।

4. ਤੁਹਾਨੂੰ ਆਪਣੇ ਮਾਸਟਰ ,ਪ੍ਰੋਫੈਸਰ ਤੇ ਮੱਤ ਦਿੰਦੇ ਮਾਪੇ ਉਦੋਂ ਤੱਕ ਡਰਾਵਣੇ ਤੇ ਭੱਦੇ ਲੱਗਦੇ ਹਨ ਜਦੋਂ ਤੱਕ ਤੁਹਾਡਾ ਵਾਸਤਾ “ਬੌਸ” ਨਾਮ ਦੇ ਪ੍ਰਾਣੀ ਨਾਲ ਨਹੀਂ ਪੈਂਦਾ ।

5. ਤੁਹਾਡੀ ਗਲਤੀ ਸਿਰਫ ਤੁਹਾਡੀ ਹੈ ਇਸ ਵਿਚ ਕਿਸੇ ਹੋਰ ਦਾ ਕੋਈ ਯੋਗਦਾਨ ਨਹੀਂ ਹੈ ।
6. ਕੰਮਪਾਰਟਮੈਂਟ ਆਉਣ ਤੇ ਫੇਰ ਪ੍ਰੀਖਿਆ ਵਿਚ ਬੈਠਣਾ ਸਿਰਫ ਸਕੂਲ ਵਿਚ ਨਸੀਬ ਹੁੰਦਾ । ਅਸਲ ਜਿੰਦਗੀ ਗਲਤੀ ਸੁਧਾਰਨ ਦਾ ਦੋਬਾਰਾ ਮੌਕਾ ਬਹੁਤ ਥੋੜੇ ਖੁਸ਼ਕਿਸਮਤਾਂ ਨੂੰ ਦਿੰਦੀ ਹੈ ।
7. ਜਿੰਦਗੀ ਦੇ ਅਸਲ ਸਕੂਲ ਵਿਚ ਕੋਈ ਕਲਾਸ ਜਾਂ ਸੈਕਸ਼ਨ ਨਹੀਂ ਹੁੰਦਾ । ਇਥੇ ਤੁਸੀਂ ਹੀ ਕਲਾਸ ਹੋ ਤੁਸੀਂ ਹੀ ਪ੍ਰੋਫੈਸਰ ਹੋ ਤੇ ਆਪਣੇ ਪੇਪਰ ਵੀ ਤੁਸੀਂ ਖੁਦ ਹੀ ਚੈਕ ਕਰਨੇ ਹਨ ਤੇ ਆਪਣੇ ਆਪ ਨੂੰ ਕਿਹੜਾ ਗ੍ਰੇਡ ਦੇਣਾ ਇਹ ਵੀ ਤੁਸੀਂ ਆਪ ਹੀ ਤਹਿ ਕਰਨਾ ।

8. ਟੇਲੀਵਿਜਨ ਵਿਚ ਦਿਖਾਏ ਜਾਂਦੇ ਸਿਰਿਆਲਾਂ ਵਿਚਲੀ ਜਿੰਦਗੀ ਅਸਲੀਅਤ ਤੋਂ ਕੋਹਾਂ ਦੂਰ ਹੁੰਦੀ ਹੈ ਉਸਨੂੰ ਆਪਣੇ ਜੀਵਨ ਸ਼ੈਲੀ ਦਾ ਹਿੱਸਾ ਨਾ ਬਣਨ ਦਿਓ ।
9. ਮੁਸ਼ਕਿਲ ਹਲਾਤਾਂ ਵਿਚ ਗਰੀਬੀ ਨਾਲ ਜੂਝਦੇ ਹੋਏ ਕਿਸੇ ਵੀ ਇਨਸਾਨ ਦਾ ਕਦੀ ਮਜਾਕ ਨਾ ਉਡਾਓ । ਹੋ ਸਕਦਾ ਜਿੰਦਗੀ ਦੇ ਕਿਸੇ ਮੋੜ ਤੇ ਤੁਹਾਨੂੰ ਉਸ ਇਨਸਾਨ ਦੇ ਥੱਲੇ ਕੰਮ ਕਰਨਾ ਪੈ ਜਾਵੇ ।
10. ਤੁਹਾਡੇ ਮਾਤਾ ਪਿਤਾ ਤੁਹਾਡੇ ਜਨਮ ਤੋਂ ਪਹਿਲਾਂ ਏਨੇ ਨੀਰਸ ,ਬਦਸੂਰਤ,ਬੋਰਿਗ ਤੇ ਚਿੜਚਿੜੇ ਨਹੀਂ ਹੁੰਦੇ ਸਨ । ਤੁਹਾਡੇ ਪਾਲਣ ਪੋਸ਼ਣ ਤੇ ਤੁਹਾਨੂੰ ਖ਼ੂਬਸੂਰਤ ਜਿੰਦਗੀ ਦੇਣ ਦੇ ਲਗਾਤਾਰ ਸੰਘਰਸ਼ ਨੇ ਸ਼ਾਇਦ ਓਹਨਾ ਦਾ ਸੁਬਾਹ ਤੇ ਸ਼ਕਲ ਬਦਲ ਦਿੱਤੀ ਹੈ
ਦੋਸਤੋ ਹੋ ਸਕੇ ਤਾਂ ਆਪਣੇ ਬੱਚਿਆਂ ਨਾਲ ਇਹ ਦਸ ਗੱਲਾਂ ਜਰੂਰ ਸਾਂਝੀਆਂ ਕਰਿਓ ..।

ਬਾਲ ਸਾਹਿਤ ਬਾਰੇ

by Sandeep Kaur January 20, 2020

ਬੱਚਿਆਂ ਦਾ ਵਾਹ-ਵਾਸਤ ਦੋ ਤਰ੍ਹਾਂ ਦੇ ਵਡੇਰਿਆਂ ਨਾਲ ਪੈਂਦਾ ਹੈ। ਪਹਿਲੇ ਉਹ ਜੋ ਉਨ੍ਹਾਂ ਦੇ ਮਨ ਦੀਆਂ ਸਾਫ਼ ਸਲੇਟਾਂ ‘ਤੇ ਝਰੀਟਾਂ ਵਰਗੇ ਸੰਸਕਾਰ ਉਕਾਰਦੇ ਹਨ। ਅੰਗੂਠੇ ਹੇਠ ਰੱਖਣ ਲਈ ਉਨ੍ਹਾਂ ‘ਚ ਡਰ ਭਰਦੇ ਹਨ। ਆਲੇ-ਦਆਲੇ ਵਾਪਰਦੀਆਂ ਘਟਨਾਵਾਂ ਦੀਆਂ ਨਿਰਅਧਾਰ ਵਿਆਖਿਆ ਦੇ ਕੇ, ਉਨ੍ਹਾਂ ਨੂੰ ਗੁਲਾਮ ਮਾਨਸਿਕਤਾ ਵਾਲਾ ਕਰਮਕਾਂਡੀ ਬਣਾਉਂਦੇ ਹਨ। ਬਚਪਨ ‘ਚ ਮਿਲੀਅਾਂ ਇਹ ਕੂਡ਼ ਸਿੱਖਿਆਵਾਂ ਉਮਰ ਭਰ ਉਨ੍ਹਾਂ ਦਾ ਖਹਿਡ਼ਾ ਨਹੀਂ ਛੱਡਦੀਆਂ। ਦੂਜੇ ਉਹ ਵਡੇਰੇ ਵੀ ਹਨ, ਜੋ ਬੱਚਿਆਂ ਉੱਪਰ ਆਪਣਾ-ਆਪ ਠੋਸਦੇ ਨਹੀਂ। ਉਨ੍ਹਾਂ ਦੀ ਜਗਿਆਸਾ ਨੂੰ ਖੁੰਢੀ ਨਹੀਂ ਕਰਦੇ। ਉਨ੍ਹਾਂ ਦੇ ਮਨਾਂ ਉੱਪਰ ਖੂਬਸੂਰਤ ਅਤੇ ਸਿਆਣੇ ਸੰਸਕਾਰਾਂ ਦੀ ਇਬਾਰਤ ਮੜਦੇ ਹਨ। ਚੀਜ਼ਾਂ ਨੂੰ, ਘਟਨਾਵਾਂ ਨੂੰ, ਵੇਖਣ ਪਰਖਣ ਦੀ ਜਾਂਚ ਸਿੱਖਣ ‘ਚ ਮਦਦ ਕਰਦੇ ਹਨ। ਉਨ੍ਹਾਂ ਵਿੱਚ ਜਿੰਮੇਵਾਰੀ ਦੀ ਅਹਿਸਾਸ ਭਰਕੇ, ਸਵੈ-ਅਨੁਸ਼ਾਸਨ ਦੇ ਰਾਹ ਪਾਉਂਦੇ ਹਨ। ਦੂਜੀ ਕਿਸਮ ਦੇ ਵੱਡੇ-ਵਡੇਰਿਆਂ ਦੀ ਫਿਕਰਮੰਦੀ ਵਿਚੋਂ ਜੋ ਗਿਆਨ, ਸਾਹਿਤ ਰੂਪ ਵਿੱਚ ਹੈ ਉਹ ਬੱਚਿਆਂ ਦਾ ਬਹੁਪੱਖੀ ਵਿਕਾਸ ਕਰ ਸਕਦਾ ਹੈ। ਸਾਨੂੰ ਇਸ ਤਰ੍ਹਾਂ ਦੇ ਸਾਹਿਤ ਦੀ ਚੋਣ ਕਰਕੇ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਵਰਿੰਦਰ ਦੀਵਾਨਾ

ਫੋਟੋ- ਰਵਨ ਖੋਸਾ ( Ravan Khosa )

ਮਾਂ- ਪਿਓ ਦਾ ਸਤਿਕਾਰ

by admin January 12, 2020

ਕਹਿੰਦੇ ਨੇ ਇੱਕ ਵਾਰ ਇੱਕ ਵੱਡਾ ਅਫ਼ਸਰ ਆਪਣੇ ਦਫ਼ਤਰ ਆਇਆ। ਦਫ਼ਤਰ ਆਣ ਕੇ ਓਹਨੇ ਰਾਸ਼ਟਰਪਤੀ ਨਾਲ ਆਵਦੀ ਫ਼ੋਟੋ ਆਪਣੇ ਸਾਥੀਆਂ ਨੂਂੰ ਦਿਖਾਈ ਤੇ ਬੜੀ ਸ਼ੇਖੀ ਮਾਰੀ;

“ਤੁਹਾਡੇ ‘ਚੋਂ ਹੈ ਕਿਸੇ ਦੀ ਫ਼ੋਟੋ?, ਰਾਸ਼ਟਰਪਤੀ ਨਾਲ।” ਓਹ ਅਫ਼ਸਰ ਸੱਚਮੁਚ ਬਹੁਤ ਖੁਸ਼ ਸੀ।

ਏਨੇ ਨੂਂੰ ਇੱਕ ‘ਦਰਜ਼ਾ ਚਾਰ’ ਮੁਲਾਜ਼ਮ ਉੱਠਿਆ ਤੇ ਬੋਲਿਆ;

“ਜਨਾਬ, ਇੱਕ ਗੱਲ ਪੁੱਛ ਸਕਦਾ ਹਾਂ?, ਜੇ ਇਜਾਜ਼ਤ ਹੋਵੇ ਤਾਂ।”

“ਹਾਂ- ਹਾਂ, ਪੁੱਛ ਬਈ ਕੀ ਪੁੱਛਣਾ ਹੈ।” ਵੱਡਾ ਅਫ਼ਸਰ ਬੋਲਿਆ।

“ਜਨਾਬ, ਰਾਸ਼ਟਰਪਤੀ ਨਾਲ ਤਾਂ ਤੁਹਾਡੀ ਫ਼ੋਟੋ ਠੀਕ ਆ। ਪਰ, ਤੁਹਾਡੀ ਆਵਦੇ ‘ਪਿਤਾ ਜੀ’ ਨਾਲ ਕੋਈ ਫ਼ੋਟੋ ਹੈ?”

“ਕੀ ਮਤਲਬ…!” ਵੱਡਾ ਅਫ਼ਸਰ ਗੁੱਸੇ ਨਾਲ ਬੋਲਿਆ।

“ਜਨਾਬ, ਮੈਂ ਪੁੱਛਿਐ ਬਈ ਜਿਹਨੇ ਤੁਹਾਨੂੰ ਰਾਸ਼ਟਰਪਤੀ ਦੇ ਨੇੜੇ ਖਡ਼ੇ ਹੋਣ ਦੇ ਕਾਬਲ ਬਣਾਇਅੈ; ਉਹਦੇ ਨਾਲ ਵੀ ਕੋਈ ਫ਼ੋਟੋ ਹੈ ਜਾਂ ਨਹੀਂ?”

ਓਸ ਅਫ਼ਸਰ ਨੇ ਅੱਖਾਂ ਝੁਕਾ ਲਈਆਂ। ਅੱਖੀਆਂ ‘ਚੋਂ ਹੰਝੂ ਹਵਾਓਂਦਾ ਓਹ ਘਰ ਵੱਲ ਨੂਂੰ ਟੁਰ ਪਿਆ; ਓਸ ‘ਬੰਦੇ’ ਨਾਲ ਫ਼ੋਟੋ ਖਿਚਵਾਓਂਣ/ਸਤਿਕਾਰ ਦੇਣ ਜਿਹੜਾ ਓਸ ਲਈ ਰਾਸ਼ਟਰਪਤੀ ਤੋਂ ਵੀ ਵੱਧ ਕੇ ਸੀ।

ਸੋ ਦੋਸਤੋ, ਆਵਦੇ ਮਾਂ- ਪਿਓ ਦਾ ਸਤਿਕਾਰ ਕਰੋ ਅਤੇ ਓਹਨਾਂ ਨੂਂੰ ਤਵੱਜੋਂ ਦਿਓ ਕਿਉਂਕਿ ਓਹਨਾਂ ਦੀ ਬਦੌਲਤ ਹੀ ਤੁਸੀਂ ਹੋ; ਨਹੀਂ ਤਾਂ ਤੁਹਾਡਾ ਵਜੂਦ ਵੀ ਨਾ ਹੁਂੰਦਾ।

ਜੀਉਂਦੇ- ਵੱਸਦੇ ਰਹਿਣ ਸਭ ਦੇ ਮਾਪੇ।

– ਡਾ. ਨਿਸ਼ਾਨ ਸਿੰਘ ਰਾਠੌਰ

  • 1
  • …
  • 21
  • 22
  • 23
  • 24
  • 25
  • …
  • 45

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close