ਜੇ ਜਜ਼ਬਾ ਹੋਵੇ ਤਾਂ ਕੁਝ ਵੀ ਹੋ ਸਕਦਾ

by Bachiter Singh

ਨਾਂ- ਮਾਇਕਲ ਫੈਲਪਸ

4 ਓਲੰਪਿਕ ਵਿਚ ਕੁੱਲ 28 ਮੈਡਲ ਜਿਸ ਵਿਚ 23 ਗੋਲਡ ਤੇ ਸਾਡੇ ਪੂਰੇ ਭਾਰਤ ਨੇ 24 ਓਲੰਪਿਕ ਵਿੱਚ 28 ਮੈਡਲ ਜਿੱਤੇ। ਸਭ ਤੋਂ ਵੱਧ ਸੋਨੇ ਦੇ ਮੈਡਲਾਂ ਨਾਲ਼ ਸਜਿਆ ਹੋਇਆ ਇਹ ਦੁਨੀਆ ਦਾ ਇਕਲੌਤਾ ਖਿਡਾਰੀ 1972 ਵਿੱਚ ਮਾਰਕ ਸਪਿਟਜ਼ ਇੱਕ ਹੀ ਸਾਲ ਵਿਚ ਹਰ ਫਾਰਮੈਟ ਵਿੱਚ 7 ਗੋਲਡ ਮੈਡਲ ਜਿੱਤ ਗਿਆ ਸੀ। ਸਭ ਨੇ ਮੰਨ ਲਿਆ ਕਿ ਇਹ ਰਿਕਾਰਡ ਤੋੜਨਾ ਨਾਮੁਮਕਿਨ ਹੈ ਲੇਕਿਨ ਫੇਲਪਸ ਨੇ ਘੋਸ਼ਣਾ ਕਰ ਦਿੱਤੀ ਕਿ ਇਸ ਬੀਜਿੰਗ ਓਲੰਪਿਕ ਵਿਚ ਮੈਂ ਤੋੜਾਂਗਾ ਤੇ ਤੋੜਿਆ ਵੀ.. ਲੇਕਿਨ ਐਨਾ ਆਸਾਨ ਨਹੀਂ ਸੀ ਇਸਦਾ ਜੀਵਨ . ਰੋਜ ਮਾਤਾ ਪਿਤਾ ਦੇ ਝਗੜੇ ਦੇਖਦਾ ਤੇ ਨੌ ਸਾਲ ਦੀ ਉਮਰ ਵਿੱਚ ਓਹਨਾ ਦਾ ਤਲਾਕ ਹੋ ਗਿਆ।ਲੇਕਿਨ ਉਸ ਦਰਦ ਭਰੇ ਵਕਤ ਰੋੰਦੇ ਰੋਂਦੇ ਇਸਨੇ ਸ਼ਰਨ ਲਈ ਸਵੀਮਿੰਗ ਪੂਲ ਦੀ, ਖੁਦ ਨੂੰ ਝੋਂਕ ਦਿੱਤਾ ਕਿ ਹੁਣ ਲਕਸ਼ ਬਸ ਇਹੀ ਹੈ . ਉਸੀ ਸਮੇਂ ਇਸਨੂੰ attention deficient disorder ਵਰਗੀ ਭਯਾਨਕ ਬਿਮਾਰੀ ਨੇ ਜਕੜ ਲਿਆ ਜਿਸ ਵਿਚ ਬੱਚੇ ਦਾ ਧਿਆਨ ਕਿਧਰੇ ਪੜਾਈ, ਗੱਲਾਂ, ਖੇਲ ਵਿੱਚ ਕਿਤੇ ਨੀ ਲੱਗਦਾ,ਉਸ ਵੇਲੇ ਇਸਦੀ ਮਾਂ ਨੇ ਇਸਨੂੰ ਸੰਭਾਲਿਆ ਤੇ ਕੋਚ ਨੇ ਕਿਹਾ ਕਿ ਪੁੱਤਰਾ ਤੇਰੇ ਚ ਦਮ ਹੈ ,ਤੂੰ ਦੁਨੀਆ ਦੇ ਰਿਕਾਰਡ ਤੋੜੇਗਾ. ਮਾਰਕ ਸਪੀਟਜ਼ ਵਾਲ਼ੀ ਘੋਸ਼ਣਾ ਤੋਂ ਬਾਅਦ ਇਸਦਾ ਬੜਾ ਮਜਾਕ ਉਡਾਇਆ ਗਿਆ ਲੇਕਿਨ ਇਹ ਕਹਿੰਦਾ ਸੀ ਕਿ ਇਹ ਤਾਂ ਮੇਰੀ ਊਰਜਾ ਵਧਾਉਣ ਲਈ ਪੈਟਰੋਲ ਦੀ ਤਰਾਂ ਕੰਮ ਕਰ ਰਿਹੈ.. ਇਸਨੇ ਬੇਹੱਦ ਕਠਿਨ ਤੇ ਤੜਪਾਉਣ ਵਾਲ਼ਾ ਰੁਟੀਨ ਬਣਾ ਕੇ ਮਾਰਕ ਸਪਿਤਜ਼ ਦੇ ਰੋਜਾਨਾ ਅੱਠ ਘੰਟੇ ਅਭਿਆਸ ਦੀ ਬਜਾਏ ਰੋਜਾਨਾ ਬਾਰਾ ਘੰਟੇ ਅਭਿਆਸ ਕੀਤਾ, ਲੇਕਿਨ ਇੱਕ ਦਿਨ ਇੱਕ ਦੁਰਘਟਨਾ ਵਿੱਚ ਇਸਦੇ ਸੱਜੇ ਗੁੱਟ ਦੀਆਂ ਹੱਡੀਆਂ ਅਲਗ ਹੋ ਗਈਆਂ,, ਡਾਕਟਰ ਕਹਿੰਦੇ ਬੀਜਿੰਗ ਓਲਪਿਕ ਭੁੱਲ ਜਾ।ਅਗਲੇ ਚ ਭਾਗ ਲੈ ਲਵੀਂ।

ਇਹ ਦੇਖੋ ਕਿਡਾ ਜੁਨੂਨੀ,ਸਕਾਰਾਤਮਕ ਤੇ ਪਾਗਲ,ਕਹਿੰਦਾ ਰਿਕਾਰਡ ਤਾਂ ਐਸੇ ਓਲੰਪਿਕ ਚ ਤੋੜਨਾ, ਹੱਥ ਖਤਮ ਹੋ ਗਿਆ ਸੀ ਲੇਕਿਨ ਇੱਕ ਸਾਲ ਤੱਕ ਲੱਤਾਂ ਨਾਲ਼ ਹੀ ਅਭ੍ਯਾਸ ਕਰੀ ਗਿਆ ਕਿਉਂਕਿ ਉਸ ਤਰਾਂ ਥੋੜਾ ਹੱਥ ਵੀ ਚੱਲਦਾ ਸੀ। ਟੁੱਟੇ ਹੱਥ ਨਾਲ਼ ਹੀ ਬੀਜਿੰਗ ਓਲੰਪਿਕ ਚ ਉੱਤਰਿਆ ਤੇ ਉਸ ਲੱਤਾਂ ਦੇ ਅਭਿਆਸ ਦਾ ਇੰਨਾ ਫਾਇਦਾ ਹੋਇਆ ਕਿ ਇੱਕ ਤੋਂ ਬਾਦ ਇਕ ਗੋਲਡ ਜਿੱਤਦਾ ਚਲਾ ਗਿਆ, ਤੇ ਜਦੋਂ ੨੦੦ ਮੀਟਰ ਬਟਰਫਲਾਈ ਈਵੈਂਟ ਚ ਉੱਤਰਿਆ ਤੇ ਰੇਸ ਵਿੱਚ ਹੀ ਪਾਣੀ ਵਾਲ਼ੀ ਐਨਕ ਟੁੱਟ ਗਈ। ਰੁਕ ਸਕਦਾ ਨਹੀਂ ਸੀ, ਉਥੇ ਵੀ ਅਭਿਆਸ ਨੇ ਇੰਨਾ ਫਾਇਦਾ ਦਿੱਤਾ,,ਇਸਨੇ ਗਿਣਿਆ ਵਾ ਸੀ ਕਿ ਵੀਹ ਸੈਕਿੰਡ ਚ ਇੱਕ ਬ੍ਰੈੱਥ ਪਾਰ ਕਰਨੀ। ਜਦੋਂ ਆਖਰੀ ਬ੍ਰੀਥ ਪਾਰ ਕਰਕੇ ਰੁਕਿਆ ਤੇ ਉੱਤੇ ਦੇਖਿਆ, ਸਕ੍ਰੀਨ ਤੇ ਲਿਖਿਆ ਸੀ ਵਰਲਡ ਰਿਕਾਰਡ। ਇਸਦੀ ਅੱਖ ਵਿੱਚ ਜੋ ਹੰਝੂ ਆਇਆ ਓਹ ਦੁਨੀਆ ਨੇ ਦੇਖਿਆ ਕਿਉਂਕਿ ਰੇਸ ਵਿਚ ਇਸਨੂੰ ਕੁੱਝ ਦਿੱਖ ਤੱਕ ਨਹੀਂ ਰਿਹਾ ਸੀ,, ਲੇਕਿਨ ਅੱਠਵਾਂ ਗੋਲਡ ਜਿੱਤ ਕੇ ਸਾਰੇ ਮਜਾਕ ਉਡਾਉਣ ਵਾਲਿਆਂ ਦੇ ਮੂੰਹ ਤੇ ਚਪੇੜ ਮਾਰੀ ਤੇ ਆਪਣੀ ਡਿਕਸ਼ਨਰੀ ਚੋਂ ਨਾਮੁਮਕਿਨ ਸ਼ਬਦ ਖਤਮ ਕਰਕੇ ਦਿਖਾਇਆ।

Unknown

You may also like