ਸਿਹਤ ਦੀਆਂ ਗੱਲਾਂ

by Bachiter Singh
ਦਹੀਂ ਮੂਲੀ ਇਕੱਠੇ ਨਾ ਕਦੇ ਖਾਈਏ ਮੱਛੀ ਦੁੱਧ ਨਾ ਕੱਠਾ ਡਕਾਰ ਬੇਲੀ।
..
ਜਿਗਰ ਖਰਾਬ ਤਾਂ ਰੱਜ ਕੇ ਖਾ ਜਾਮੁਨ ਖੂਨ ਖਰਾਬ ਲਈ ਨਿੰਮ ਸ਼ਾਹਕਾਰ ਬੇਲੀ।
..
ਬੇਹੀ ਰੋਟੀ ਭਿਉੰ ਖਾ ਦੁੱਧ ਤੜਕੇ ਖੂਨ ਦੌਰੇ ਦਾ ਖਾਸ ਉਪਚਾਰ ਬੇਲੀ।
..
ਕਾਲੇ ਤਿਲਾਂ ਦੇ ਗੁੜ ਬਣਾਓ ਲੱਡੂ ਪਿਸ਼ਾਬ ਆਂਵਦਾ ਜੇ ਬਾਰ ਬਾਰ ਬੇਲੀ।
..
ਸਰੋਂ ਤੇਲ ਤੇ ਹਲਦੀ ਦਾ ਲੇਪ ਕਰ ਲਓ ਹੋਵੇ ਪੀੜ ਕਾਹਨੂੰ ਦੰਦ ਜਾੜ ਬੇਲੀ ।
..
ਪਿਆਜ ਪਾਣੀ ਤੇ ਸਰੋਂ ਦਾ ਤੇਲ ਦੋਵੇਂ ਸੱਪ ਕੱਟੇ ਪਿਆਓ ਇੱਕ ਸਾਰ ਬੇਲੀ।
..
ਜੜਾਂ ਅਸਗੰਧ ਤੇ ਖੰਡ ਦਾ ਖਾਓ ਚੂਰਣ ਗਠੀਆ ਰੋਗ ਦਾ ਹੋਵੇ ਉਧਾਰ ਬੇਲੀ।
..
ਰਸ ਗਾਜਰ ਦਾ ਸੇਬ ਤੋਂ ਕਿਤੇ ਚੰਗਾ ਹੈ ਸਸਤਾ ਮਿਲੇ ਹੁਦਾਰ ਬੇਲੀ।
..
ਹੋਵੇ ਕਬਜ ਸਵੇਰੇ ਰਸ ਸੰਤਰੇ ਦਾ ਭੱਜ ਉਠੇੰਗਾ ਨਾਲ ਰਫਤਾਰ ਬੇਲੀ।
..
ਵੱਢੇ ਭੂੰਡ ਜਾਂ ਵੱਢ ਜਾਏ ਸ਼ਹਿਦ ਮੱਖੀ ਕੱਚਾ ਪਿਆਜ ਲਾ ਇੱਕ ਵਾਰ ਬੇਲੀ।
..
ਕਿਸ਼ਮਿਸ਼ ਰਾਤ ਭਿਓੰ ਕੇ ਖਾ ਤੜਕੇ ਲੈ ਨਕਸੀਰ ਦਾ ਨੁਸਖਾ ਉਤਾਰ ਬੇਲੀ!
..
ਹੋਵੇ ਦਾਦ ਸਵੇਰ ਦੀ ਥੁੱਕ ਮਲੀਏ ਪੈਸੇ ਖਰਚ ਨਾ ਐੰਵੇ ਬੇਕਾਰ ਬੇਲੀ।
..
ਪਿਆਜ ਗਰਮ ਕਰ ਉਸਦਾ ਰਸ ਪਾ ਲੈ ਕੰਨ ਪੀੜ ਤੋਂ ਜੇ ਅਵਾਜਾਰ ਬੇਲੀ।
..
ਮੂਲੀ ਪੱਤਿਆਂ ਅਰਕ ਮਿਲਾ ਮਿਸਰੀ ਹੋਵੇ ਪੀਲੀਆ ਨਾ ਦੂਜੀ ਵਾਰ ਬੇਲੀ।
..
ਸ਼ੁਗਰ ਰੋਗ ਲਈ ਜਾਮੁਨ ਅਕਸੀਰ ਹੁੰਦਾ ਤਿੱਲੀ ਰੋਗ ਲਈ ਬਾਥੂ ਸਰਦਾਰ ਬੇਲੀ।
..
ਹਰੇ ਔਲੇ ਵਿਚ ਸ਼ਹਿਦ ਮਿਲਾ ਖਾਈੰ ਯਾਦ ਸ਼ਕਤੀ ਹੋਵੇ ਹੁਸ਼ਿਆਰ ਬੇਲੀ।
..
ਭਾਦੋਂ ਛੋਲੇ ਵੈਸਾਖ ਵਿਚ ਚੌਲ ਚੰਗੇ ਮਾਘ ਖਿਚੜੀ ਦਾ ਅਹਾਰ ਬੇਲੀ।
..
ਦਾਲ ਮਾਂਹ ਦੀ ਘੀਆ ਨਾ ਖਾ ਕੱਠੇ, ਰਾਤੀਂ ਫਲ ਵੀ ਥੋੜਾ ਵਿਸਾਰ ਬੇਲੀ।
..
ਬਾਸੀ ਮੀਟ ਮਾੜਾ ਤਾਜਾ ਦਹੀਂ ਮਾੜਾ ਬੁੱਢੀ ਨਾਰ ਦੀ ਸੇਜ ਹੈ ਖਾਰ ਬੇਲੀ।
..
ਧਨੀਆ ਘੋਟ ਕੇ ਰੋਜ ਪਿਲਾ ਦਈਏ ਮੈਲ ਦਿਲ ਵਿੱਚ ਰੱਖੇ ਜੇ ਯਾਰ ਬੇਲੀ।
..
ਕੋਸੇ ਪਾਣੀ ਸਵੇਰੇ ਹੀ ਸ਼ਹਿਦ ਪੀ ਲੈ ਦਮਾ ਠੀਕ ਤੇ ਘਟੇਗਾ ਭਾਰ ਬੇਲੀ।
..
ਮੇਥੀ ਦਾਣੇ ਨੂੰ ਪੀਸ ਕੇ ਖਾ ਤੜਕੇ ਗੋਡੇ ਦਰਦ ਤੋਂ ਜੇ ਬੇਜਾਰ ਬੇਲੀ।
..
ਕਾਲੀ ਮਿਰਚ ਤੇ ਤੁਲਸੀ ਚਾਹ ਪੀਓ ਭੱਜ ਜਾਏਗਾ ਜੁਕਾਮ ਬੁਖਾਰ ਬੇਲੀ।
..
ਮੱਠੈ ਵਿਚ ਜਵੈਨ ਤੇ ਨਮਕ ਕਾਲਾ ਪੇਟ ਗੈਸ ਦਾ ਕੱਟੇ ਵਕਾਰ ਬੈਲੀ।

Unknown

You may also like