• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Authors: Harpreet Singh Jawanda

ਇਲਾਜ ਨਾਲੋਂ ਪਰਹੇਜ ਬੇਹਤਰ ਹੁੰਦਾ..

by Manpreet Singh December 15, 2018

ਗੈਸ ਸਟੇਸ਼ਨ ਤੇ ਗੱਡੀ ਰੋਕ ਲਈ….ਮੈਥੋਂ ਅੱਗੇ ਦੋ ਹੋਰ ਕਾਰਾਂ ਸਨ !
ਸਭ ਤੋਂ ਅੱਗੇ ਵਾਲਾ ਗੋਰਾ ਗੈਸ ਵਾਲੀ ਨੋਜ਼ਲ ਕਾਰ ਦੇ ਟੈਂਕ ਵਿਚ ਫਸਾ ਕੇ ਲਾਗੇ ਰੱਖੇ ਵਾਈਪਰ ਨਾਲ ਕਾਰ ਦੇ ਡਰਾਈਵਰ ਵਾਲੇ ਪਾਸੇ ਦਾ ਸ਼ੀਸ਼ਾ ਸਾਫ ਕਰਨ ਲੱਗ ਪਿਆ…

ਟੈਂਕੀ ਫੁੱਲ ਹੋਣ ਤੇ ਪੇਮੈਂਟ ਕਰਕੇ ਤੁਰਨ ਹੀ ਲੱਗਾ ਸੀ ਕੇ ਨਾਲ ਬੈਠੀ ਗੋਰੀ (ਪਤਾ ਨਹੀਂ ਵਹੁਟੀ ਸੀ ਕੇ ਗਰਲ ਫ੍ਰੇਂਡ) ਇੱਕ ਦਮ ਹਨੇਰੀ ਵਾੰਗ ਬਾਹਰ ਆਈ ਤੇ ਗੋਰੇ ਤੇ ਸੁਆਰ ਹੁੰਦੀ ਆਖਣ ਲੱਗੀ “ਆਪਣੇ ਵਾਲਾ ਤੇ ਲਿਸ਼ਕਾ ਲਿਆ ਈ, ਮੇਰੇ ਪਾਸੇ ਚੰਬੜੇ ਹੋਏ ਮਰੇ ਕੀੜੇ ਪਤੰਗੇ ਕੌਣ ਸਾਫ ਕਰੂ…ਤੇਰਾ ਪਿਓ..ਅੰਨੀ ਕਰਨਾ ਤੂੰ ਮੈਨੂੰ?

ਲੱਗਦਾ ਸੀ ਸ਼ਾਇਦ ਪਿੱਛੋਂ ਹੀ ਕਿਸੇ ਗੱਲ ਤੋਂ ਬਹਿਸਦੇ ਆ ਰਹੇ ਸਨ…

ਇੱਕ ਵਾਰ ਤਾਂ ਸਾਰਿਆਂ ਦੇ ਸਾਹ ਸੂਤੇ ਗਏ ਅਤੇ ਵਿਚਾਰਾ ਨਮੋਸ਼ੀ ਜਿਹੀ ਵਿਚ ਨਾਲਦੀ ਦਾ ਸ਼ੀਸ਼ਾ ਵੀ ਚੰਗੀ ਤਰਾਂ ਲਿਸ਼ਕਾ ਕੇ ਬਿਨਾ ਕਿਸੇ ਨਾਲ ਨਜਰਾਂ ਮਿਲਾਏ ਮਿੰਟਾ ਸਕਿੰਟਾਂ ਵਿਚ ਹਨੇਰੀ ਹੋ ਗਿਆ !

ਫੇਰ ਮੇਰੇ ਤੋਂ ਅਗਲਾ ਹੇਠਾਂ ਉੱਤਰਿਆ…
ਸ਼ਰੀਫ ਜਿਹਾ ਦਿਸਦਾ ਕੋਈ ਫਿਲਪੀਨੋ ਸੀ…ਅਗਲੇ ਨੇ ਗੈਸ ਵਾਲੀ ਨੋਜ਼ਲ ਟੈਂਕ ਵਿਚ ਫਸਾਈ…ਫੇਰ ਬੜੇ ਧਿਆਨ ਨਾਲ ਵਾਈਪਰ ਗਿੱਲਾ ਕੀਤਾ ਅਤੇ ਸਭ ਤੋਂ ਪਹਿਲਾਂ ਵਹੁਟੀ ਵੱਲ ਦੇ ਸ਼ੀਸ਼ੇ ਨੂੰ ਚੰਗੀ ਤਰਾਂ ਸਾਫ ਕੀਤਾ ਤੇ ਫੇਰ ਆਪਣੇ ਵਾਲੇ ਪਾਸੇ ਦੇ ਸ਼ੀਸ਼ੇ ਵੱਲ ਨੂੰ ਹੋਇਆ…
ਮੈਂ ਬੈਠਾਂ ਸੋਚੀ ਜਾਵਾਂ ਕੇ ਸਿਆਣਪ ਕਰ ਗਿਆ ਤਾਂ ਹੀ ਸੋ-ਫ਼ੀਸਦੀ ਨੰਬਰ ਲੈ ਕੇ ਪਾਸ ਹੋਇਆ

ਫੇਰ ਵਾਰੀ ਆਈ ਮੇਰੀ…ਸ਼ੀਸ਼ਾ ਤੇ ਮੇਰਾ ਵੀ ਵਾਹਵਾ ਗੰਦਾ ਸੀ ਪਰ ਵਾਈਪਰ ਚੁੱਕਣ ਨੂੰ ਜੀ ਜਿਹਾ ਨਾ ਕਰੇ..ਫੇਰ ਵੀ ਆਸਾ ਪਾਸਾ ਦੇਖ ਹੌਲੀ ਜਿਹੀ ਚੁੱਕ ਹੀ ਲਿਆ!
ਸਬ ਤੋਂ ਪਹਿਲਾਂ ਪੈਸੇੰਜਰ ਸਾਈਡ ਵੱਲ ਦਾ ਸ਼ੀਸ਼ਾ ਸਾਫ ਕਰਨ ਵਿਚ ਹੀ ਭਲਾਈ ਸਮਝੀ ਹਾਲਾਂਕਿ ਨਾਲਦੀ ਸੀਟ ਖਾਲੀ ਸੀ ਅਤੇ ਕਾਰ ਵਿਚ ਮੇਰੇ ਤੋਂ ਸਿਵਾਇ ਹੋਰ ਕੋਈ ਵੀ ਨਹੀਂ ਸੀ !

ਸਿਆਣਿਆਂ ਦੀ ਆਖੀ ਐਨ ਮੌਕੇ ਤੇ ਚੇਤੇ ਜੂ ਆ ਗਈ ਸੀ ਕੇ..ਇਲਾਜ ਨਾਲੋਂ ਪਰਹੇਜ ਕਰ ਲੈਣਾ ਸੋ ਦਰਜੇ ਬੇਹਤਰ ਹੁੰਦਾ..

ਦਾਦਾ-ਦਾਦੀ

by Manpreet Singh December 13, 2018

ਦਾਦੇ-ਦਾਦੀ ਦੀ ਇੱਕ ਜ਼ਿੰਦਾਦਿਲ ਜੋੜੀ ਨੇ ਸਲਾਹ ਕੀਤੀ ਕੇ ਕਿਓਂ ਨਾ ਵਿਆਹ ਤੋਂ ਪਹਿਲਾਂ ਲੁਕ-ਛੁੱਪ ਕੇ ਮਿਲਣ ਵਾਲਾ ਪ੍ਰਸੰਗ ਇੱਕ ਵਾਰ ਫੇਰ ਦੁਰਹਾਇਆ ਜਾਵੇ..

ਮਤਾ ਪਕਾਇਆ ਕੇ ਫੋਨ ਨਾਲ ਨਹੀਂ ਲੈ ਕੇ ਜਾਂਣੇ….ਬੇਬੇ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਵਾਲਾ ਡੱਬਾ ਨਾਲ ਲੈ ਕੇ ਆਊ…ਬਾਪੂ ਗਿਰੀਆਂ ਵਾਲਾ ਗੁੜ ਅਤੇ ਭੁੱਜੇ ਹੋਏ ਛੋਲੇ ਬੰਨ ਕੇ ਨਾਲ ਲਿਆਉ..ਫੇਰ ਢੇਰ ਸਾਰੀਆਂ ਗੱਲਾਂ ਹੋਣਗੀਆਂ ਅਤੇ ਫੇਰ ਰਲ ਕੇ ਰੋਟੀ ਖਾਦੀ ਜਾਵੇਗੀ…

ਨਹਿਰ ਦੇ ਕਿੱਕਰ ਦੇ ਰੁੱਖ ਵਾਲਾ ਓਹੀ ਠੰਡਾ ਠਾਰ ਕੰਢਾ ਮਿਲਣੀ ਵਾਸਤੇ ਚੁਣ ਲਿਆ ਗਿਆ…
ਮਿਥੇ ਹੋਏ ਦਿਨ ਬਾਪੂ ਨੇ ਮਾਇਆ ਲੱਗੀ ਪੱਗ ਪੋਚਵੇ ਢੰਗ ਨਾਲ ਬੰਨੀ..ਤਿੱਲੇਦਾਰ ਜੁੱਤੀ ਪਾਈ ਅਤੇ ਫੇਰ ਸਾਰਿਆਂ ਤੋਂ ਅੱਖ ਬਚਾ ਕੇ ਬਿਨਾ ਦਸਿਆਂ ਹੀ ਘਰੋਂ ਨਿਕਲ ਗਿਆ..

ਗੁਟਰ-ਗੂੰ ਕਰਦੀਆਂ ਗੁਟਾਰਾਂ…ਚੁੱਗੀਆਂ ਭਰਦੇ ਗਾਲੜ…ਆਸ ਪਾਸ ਉਡਦੇ ਫਿਰਦੇ ਚਿੜੀਆਂ ਤੋਤੇ ਅਤੇ ਲਾਗੇ ਹੀ ਘਾਹ ਚਰਦੇ ਹੋਏ ਡੰਗਰ ਵੱਛੇ..ਉਹ ਅਸਲ ਵਿਚ ਹੀ ਪੰਜਾਹ ਵਰੇ ਪਹਿਲਾਂ ਵਾਲੇ ਆਲੇ ਦੁਆਲੇ ਵਿਚ ਪੁੱਜ ਗਿਆ..

ਇਸੇ ਮਨਮੋਹਕ ਮਾਹੌਲ ਦਾ ਅਨੰਦ ਮਾਣਦੇ ਹੋਏ ਨੂੰ ਅੰਦਾਜਾ ਹੀ ਨਹੀਂ ਹੋਇਆ ਕਦੋਂ ਡੇਢ-ਘੰਟਾ ਲੰਘ ਗਿਆ…
ਹੁਣ ਉਸਦਾ ਧਿਆਨ ਨਹਿਰ ਦੀ ਪਟੜੀ ਤੇ ਤੁਰੇ ਆਉਂਦਿਆਂ ਵੱਲ ਕੇਂਦਰਿਤ ਹੋਣ ਲੱਗਾ..ਫੇਰ ਅਚਾਨਕ ਹੀ ਉਸਨੂੰ ਚਿੱਟਾ ਜਿਹਾ ਸੂਟ ਪਾਈ ਇਕ ਵਜੂਦ ਦੂਰੋਂ ਆਉਂਦਾ ਦਿਸਿਆ
ਉਸਨੂੰ ਚਾਅ ਜਿਹਾ ਚੜ ਗਿਆ…ਪਰ ਖੁਸ਼ੀ ਥੋੜ ਚਿਰੀ ਹੀ ਸੀ..ਉਹ ਕਿਸੇ ਹੋਰ ਮਾਲੀ ਦੇ ਬਾਗ ਦਾ ਫੁਲ ਨਿਕਲਿਆ…
ਫੇਰ ਦੋ ਘੰਟੇ ਹੋਰ ਲੰਘੇ…ਫੇਰ ਤਿੰਨ ਤੇ ਫੇਰ ਚਾਰ…ਕਦੀ ਗੁੱਸਾ ਆਈ ਜਾਵੇ ਤੇ ਕਦੀ ਫ਼ਿਕਰਮੰਦ ਹੋ ਜਾਇਆ ਕਰੇ..ਉਸਨੇ ਕੰਨੀ ਨਾਲ ਬੰਨੇ ਗੁੜ ਅਤੇ ਛੋਲਿਆਂ ਦਾ ਫੱਕਾ ਜਿਹਾ ਮਾਰ ਲਿਆ…
ਫੇਰ ਪਤਾ ਹੀ ਨੀ ਲੱਗਾ ਕਦੋਂ ਰੁਮਕਦੀ ਹੋਈ ਠੰਡੀ ਹਵਾ ਦੇ ਬੁੱਲੇ ਨੇ ਨੀਂਦ ਬਣ ਉਸਨੂੰ ਢੇਰੀ ਕਰ ਦਿੱਤਾ…
ਜੜ ਉਤੇ ਗੁੱਛੂ-ਮੁੱਛੂ ਕਰ ਕੇ ਰੱਖੇ ਪਰਨੇ ਤੇ ਟਿਕਾਇਆ ਹੋਇਆ ਸਿਰ..ਸ਼ਾਇਦ ਏਨੇ ਵਰ੍ਹਿਆਂ ਬਾਅਦ ਉਸਨੂੰ ਏਨੀ ਗੂੜੀ ਨੀਂਦਰ ਆਈ…

ਫੇਰ ਅਚਾਨਕ ਹੀ ਹਾਬੜ ਕੇ ਉੱਠ ਬੈਠਾ…ਇੰਝ ਲੱਗਾ ਜੀਵੇਂ ਕੋਈ ਨਹਿਰੋਂ ਪਾਰਲੇ ਪਾਸੇ ਗਾਉਦਾ ਹੋਇਆ ਨਿੱਕਲ ਗਿਆ ਸੀ….”ਲੱਗੀ ਵਾਲੇ ਕਦੀ ਵੀ ਨਾ ਸਾਉਂਦੇ..ਓ ਤੇਰੀ ਕੀਵੇਂ ਅੱਖ ਲੱਗ ਗਈ..”

ਫੇਰ ਜਦੋਂ ਸੂਰਜ ਢਲਣ ਤੇ ਆ ਗਿਆ ਤਾਂ ਪਰਨਾ ਚੁੱਕ ਘਰ ਨੂੰ ਤੁਰ ਪਿਆ..ਖੰਗੂੜਾ ਮਾਰ ਬਰੂਹਾਂ ਟੱਪੀਆਂ ਤਾਂ ਕੀ ਦੇਖਿਆ ਕੇ ਨਾਲਦੀ ਚੋਂਕੇ ਵਿਚ ਬੈਠੀ ਮੁਕੁਰਾਉਂਦੇ ਹੋਏ ਕੁਝ ਪਕਾ ਰਹੀ ਸੀ..
“ਤੂੰ ਆਈ ਹੀ ਨਹੀਂ..ਸਾ ਦਿਹਾੜੀ ਤੇਰਾ ਰਾਹ ਤੱਕਦਾ ਰਿਹਾ…ਕੌਲ ਕਰਾਰ ਨਿਭਾਉਣੇ ਅਜੇ ਵੀ ਨਹੀ ਆਏ ਤੈਨੂੰ….ਜਾ ਮੈਂ ਨੀ ਬੋਲਦਾ ਤੇਰੇ ਨਾਲ”…ਏਨੀ ਗੱਲ ਆਖ ਕੋਲ ਈ ਮੰਜੀ ਤੇ ਮੂੰਹ ਦੂਜੇ ਪਾਸੇ ਕਰਕੇ ਢੇਰੀ ਹੋ ਗਿਆ..

“ਤੁਸੀਂ ਆਪੇ ਹੀ ਦੱਸੋ ਕਿੱਦਾਂ ਆਉਂਦੀ…ਬੀਜੀ ਨੇ ਇੱਕ ਵਾਰ ਵੀ ਨਜਰ ਏਧਰ-ਓਧਰ ਨੀ ਕੀਤੀ”….ਉਹ ਸੰਗਦੀ ਹੋਈ ਇੱਕੋ ਸਾਹੇ ਇਹ ਸਾਰਾ ਕੁਝ ਆਖ ਗਈ!
ਭਾਵੇਂ ਇਹ ਸਾਰਾ ਕੁਝ ਜਾਣ ਬੁਝ ਕੇ ਹੀ ਚਿਤਰਿਆ ਗਿਆ ਸੀ ਪਰ ਪਿਆਰ ਮੁਹੱਬਤ ਗੁੱਸੇ-ਗਿਲੇ ਅਤੇ ਸ਼ਿਕਵੇ ਸ਼ਿਕਾਇਤਾਂ ਵਿਚ ਮਿਠਾਸ ਓਹੀ ਪੰਜਾਹ ਸਾਲ ਪੁਰਾਣੀ ਸੀ

ਵਰਤਮਾਨ

by Manpreet Singh December 11, 2018

ਇੱਕ ਗੋਰਾ ਏ..ਉਮਰ ਹੋਵੇਗੀ ਕੋਈ ਅਠੱਤਰ–ਉਣੀਆਸੀ ਸਾਲ…ਅਜੇ ਵੀ ਘੋੜੇ ਵਾਂਙ ਹਰ ਕੰਮ ਭੱਜ ਭੱਜ ਕੇ ਕਰਦਾ!
ਇੱਕ ਦਿਨ ਕਾਫੀ ਪੀਂਦਿਆਂ ਮਖੌਲ ਜਿਹੇ ਨਾਲ ਪੁੱਛ ਲਿਆ ਕੇ ਦੋਸਤਾ ਜੇ ਕੋਈ ਕੈਂਸਰ-ਕੂੰਸਰ/ਐਕਸੀਡੈਂਟ ਨਾ ਹੋਇਆ ਤਾਂ ਸਾਡੇ ਕੋਲ ਤੇ ਅਜੇ ਤੀਹ ਪੈਂਤੀ ਸਾਲ ਹੈਗੇ ਨੇ ਪਰ ਤੇਰੀ ਤੇ ਐਕਸਪਾਇਰੀ ਡੇਟ ( ਮਿਆਦ ) ਲੰਘ ਚੁਕੀ ਏ.!
ਤੈਨੂੰ ਹੁਣ ਕਿੱਦਾਂ ਲੱਗਦਾ…?

ਬੜੀ ਜ਼ੋਰ ਦੀ ਹਸਿਆ ਫੇਰ ਆਖਣ ਲੱਗਾ…
ਕੇ ਜਦੋਂ ਰਾਤ ਨੂੰ ਸੌਣ ਲੱਗਦਾ ਹਾਂ ਤਾਂ ਜੋ ਕੁਝ ਵੀ ਉਸ ਸਾਰੇ ਦਿਨ ਵਿਚ ਹੋਇਆ ਹੁੰਦਾ ਏ ਸਾਰਾ ਕੁਝ ਭੁੱਲ ਭੁਲਾ ਕੇ ਅਰਦਾਸ ਕਰੀਦੀ ਏ ਕੇ ਰੱਬਾ ਅਗਲੇ ਦਿਨ ਦੀ ਸੁਵੇਰ ਦੇਖਣ ਦੀ ਤੌਫ਼ੀਕ ਬਖਸ਼ ਦੇਵੀਂ..
ਫੇਰ ਜਦੋਂ ਅਗਲੇ ਦਿਨ ਆਪਣੇ ਆਪ ਨੂੰ ਜਿਉਂਦਾ ਜਾਗਦਾ ਸਾਹ ਲੈਂਦਾ ਹੋਇਆ ਦੇਖਦਾ ਹਾਂ ਤਾਂ ਦੋਵੇਂ ਬਾਹਵਾਂ ਉੱਪਰ ਨੂੰ ਚੁੱਕ ਸ਼ੁਕਰਾਨਾ ਜਰੂਰ ਕਰ ਦਿੰਦਾ ਹਾਂ…
ਤੇ ਫੇਰ ਮਗਰੋਂ ਉਸ ਦਿਨ ਦੀ ਕੀਤੀ ਹੋਈ ਮੋਟੀ-ਮੋਟੀ ਪਲਾਨਿੰਗ ਨੂੰ ਅਮਲੀ ਰੂਪ ਦੇਣਾ ਸ਼ੁਰੂ ਕਰ ਦੇਈਦਾ..
ਯੋਜਨਾਵਾਂ ਵੀ ਕੋਈ ਲੰਮੀਆਂ ਚੌੜੀਆਂ ਨਹੀਂ ਬਨਾਈਦੀਆਂ…ਬਸ ਓਸੇ ਦਿਨ ਦਾ ਹੀ ਮੋਟਾ-ਮੋਟਾ ਜਿਹਾ ਹਿਸਾਬ ਕਿਤਾਬ ਰੱਖਿਆ ਹੁੰਦਾ!
ਬੱਚੇ ਸੈੱਟ ਨੇ..ਜੇ ਨਾ ਵੀ ਹੁੰਦੇ ਮੈਨੂੰ ਕੋਈ ਪ੍ਰਵਾਹ ਨਾ ਹੁੰਦੀ..ਸਾਰੀ ਉਮਰ ਦਾ ਠੇਕਾ ਥੋੜੀ ਲਿਆ…ਹਾਂ ਪੋਤਰੇ ਪੋਤਰੀਆਂ..ਦੋਹਤੇ ਦੋਹਤੀਆਂ ਨਾਲ ਥੋੜਾ ਬਹੁਤ ਮੋਹ ਜਰੂਰ ਹੈ ਬਸ…

ਅਖੀਰ ਇੱਕ ਗੱਲ ਜ਼ੋਰ ਦੀ ਕੇ ਆਖਣ ਲੱਗਾ ਕੇ ਲੰਘੇ ਸਮੇ ਵਿਚ ਹੋਈਆਂ ਗਲਤੀਆਂ ਤੇ ਨਫ਼ੇ ਨੁਕਸਾਨ ਬਾਰੇ ਸੋਚ ਕਦੀ ਵੀ ਆਪਣਾ ਵਰਤਮਾਨ ਖਰਾਬ ਨਹੀਂ ਕਰਦਾ”

ਇਸ ਪੜਾਅ ਤੇ ਪਹੁੰਚੇ ਹੋਏ ਕਿਸੇ ਵੀਰ ਭੈਣ ਦੀ ਜਿੰਦਗੀ ਦੇ ਕੁਝ ਔਖੇ ਪਰਚੇ ਸ਼ਾਇਦ ਇਹਨਾਂ ਫਾਰਮੂਲਿਆਂ ਨਾਲ ਸੌਖਿਆਂ ਹੀ ਹੱਲ ਹੋ ਜਾਣ!
ਕਿਓੰਕੇ ਜੱਗ ਜੰਕਸ਼ਨ ਰੇਲਾਂ ਦਾ..ਗੱਡੀ ਇਕ ਆਵੇ ਇੱਕ ਜਾਵੇ

ਬੇਬੇ

by Manpreet Singh December 9, 2018

ਸਾਰਾ ਪਰਿਵਾਰ ਸਣੇ ਜੁਆਕਾਂ ਦੇ ਹਿੱਲ ਸਟੇਸ਼ਨ ਤੇ ਨਿੱਕਲਣ ਲਈ ਤਿਆਰੀਆਂ ਕੱਸ ਚੁੱਕਾ ਸੀ…
ਟੱਬਰ ਨੂੰ ਤੋਰਨ ਲਈ ਬਰੂਹਾਂ ਵਿਚ ਆਣ ਖਲੋਤੀ ਬਜ਼ੁਰਗ ਬੇਬੇ ਸਾਰਿਆਂ ਨੂੰ ਖ਼ੁਸ਼ ਹੁੰਦਿਆਂ ਦੇਖ ਰੱਬ ਦਾ ਸ਼ੁਕਰ ਮਨਾ ਰਹੀ ਸੀ…
ਅਚਾਨਕ ਕਾਗਤ ਤੇ ਲਿਖੀਆਂ ਹੋਈਆਂ ਕੁਝ ਜਰੂਰੀ ਗੱਲਾਂ ਵਾਲੀ ਲਿਸਟ ਬੀਜੀ ਨੂੰ ਫੜਾ ਦਿੱਤੀ ਗਈ..!
ਲਿਸਟ ਕੁਝ ਏਦਾਂ ਸੀ …
ਰੋਟੀ ਪਕਾ ਕੇ ਗੈਸ ਵਾਲਾ ਚੁੱਲ੍ਹਾ ਬੰਦ ਕਰਨਾ ਨਾ ਭੂਲਿਓ…
ਨੌਕਰ ਕੋਲੋਂ ਬੈਡ ਰੂਮ ਦੀ ਸਫਾਈ ਆਪ ਕੋਲ ਖਲੋ ਕੇ ਕਰਾਉਣੀ…
ਕੁੱਤੇ ਨੂੰ ਦਿੱਤੀ ਜਾਂਦੀ ਦੁਆਈ ਵੇਲੇ ਸਿਰ ਖੁਆ ਦੇਣੀ…ਜਰੂਰੀ ਚਿਠੀਆਂ ਦਰਾਜ਼ ਵਿਚ ਸਾਂਭ ਦੇਣੀਆਂ…
ਅਤੇ ਸਬ ਤੋਂ ਜਰੂਰੀ ਰਾਤ ਨੂੰ ਸੌਣ ਤੋਂ ਪਹਿਲਾਂ ਬੂਹੇ ਨੂੰ ਮੋਟਾ ਸਾਰਾ ਜਿੰਦਰਾ ਜਰੂਰ ਮਾਰ ਦੇਣਾ…!

ਇੱਕ ਵਾਰ ਪੜਨ ਮਗਰੋਂ ਬੇਬੇ ਨੇ ਪਰਚੀ ਦੂਜੀ ਵਾਰ ਫੇਰ ਨੀਝ ਲਾ ਕੇ ਪੜਨੀ ਸ਼ੁਰੂ ਕਰ ਦਿੱਤੀ…
ਸ਼ਾਇਦ ਕਿਧਰੇ ਇਹ ਲਿਖਿਆ ਹੋਇਆ ਲੱਭ ਪਵੇ ਕੇ “ਬੀਜੀ ਆਪਣਾ ਵੀ ਖਿਆਲ ਰਖਿਓ..ਆਪਣੀਆਂ ਦਵਾਈਆਂ ਵਾਲੇ ਸਿਰ ਲੈ ਲੈਣੀਆਂ ਅਤੇ ਅਗਲੀ ਵਾਰ ਤੁਸੀਂ ਵੀ ਸਾਡੇ ਨਾਲ ਜਾਣ ਲਈ ਤਿਆਰ ਰਹਿਓ…”

ਫੇਰ ਲੰਮਾ ਸਾਹ ਲੈ ਕੇ ਸੋਚਣ ਲੱਗੀ ਕੇ ਸ਼ਾਇਦ ਪਿਛਲੀ ਵਾਰ ਵਾਂਙ ਇਸ ਵਾਰ ਵੀ ਕਾਹਲੀ ਵਿਚ ਇਹ ਗੱਲਾਂ ਲਿਖਣੀਆਂ ਭੁੱਲ ਗਏ ਹੋਣਗੇ…

ਫੇਰ ਅਚਾਨਕ ਹੀ ਕਾਰ ਸਟਾਰਟ ਹੋਈ…ਥੋੜਾ ਜਿਹਾ ਘੱਟਾ ਉਡਿਆ..ਤੇ ਦੇਖਦਿਆਂ-ਦੇਖਦਿਆਂ ਹੀ ਅੱਖੋਂ ਓਹਲੇ ਹੋ ਗਈ..

ਨੈਣਾਂ ਵਿਚੋਂ ਮਲੋ-ਮੱਲੀ ਹੀ ਦੋ ਅੱਥਰੂ ਵਹਿ ਤੁਰੇ ਅਤੇ ਹਥੀਂ ਫੜੇ ਕਾਗਜ ਤੇ ਆਣ ਡਿੱਗੇ..

“ਮਤੇ ਤੁਰਦਿਆਂ ਕੋਈ ਬਦਸ਼ਗਨੀ ਹੀ ਨਾ ਹੋ ਜਾਵੇ”..ਇਹ ਸੋਚ ਬੀਜੀ ਨੇ ਛੇਤੀ ਨਾਲ ਚੁਨੀਂ ਦੇ ਪੱਲੇ ਨਾਲ ਗਿੱਲੀਆਂ ਅੱਖਾਂ ਪੂੰਝ ਦਿੱਤੀਆਂ

ਅਗਲੇ ਹੀ ਪਲ ਬਾਬਾ ਜੀ ਦੇ ਕਮਰੇ ਵਿਚ ਅੱਖਾਂ ਮੀਟ ਖਲੋਤੀ ਬੀਜੀ ਲੰਮੇ ਸਫ਼ਰ ਤੇ ਤੁਰ ਗਏ ਆਪਣੇ ਪਰਿਵਾਰ ਦੀ ਸਲਾਮਤੀ ਦੀ ਅਰਦਾਸ ਕਰ ਰਹੀ ਸੀ!

ਕਲਜੁਗ

by Manpreet Singh December 7, 2018

ਬਿਰਤਾਂਤ ਨੰਬਰ ਇੱਕ…
ਡਾਕਟਰਾਂ ਨਾਲ ਗੰਢ-ਤਰੁੱਪ ਕਰ ਉਹ ਰਾਤ ਵੇਲੇ ਆਈ.ਸੀ.ਯੂ ਵਿਚ ਦਾਖਿਲ ਹੋਇਆ ਅਤੇ ਅੰਤਿਮ ਘੜੀਆਂ ਗਿਣਦੇ ਬਾਪ ਦਾ ਅੰਗੂਠਾ ਨਾਲ ਲਿਆਂਦੇ ਕੁਝ ਕਾਗਜਾਂ ਤੇ ਲੁਆ ਲਿਆ!
ਅਕਾਲ ਚਲਾਣੇ ਮਗਰੋਂ ਅਜੇ ਅਖੰਡ ਪਾਠ ਦਾ ਭੋਗ ਵੀ ਨਹੀਂ ਸੀ ਪਿਆ ਕੇ ਵੱਡੇ ਨੂੰ ਪਲਾਟਾਂ ਦੀ ਚਾਰਦੁਆਰੀ ਕਰਾਉਂਦਿਆਂ ਦੇਖ ਨਿੱਕਾ ਆਪੇ ਤੋਂ ਬਾਹਰ ਹੋ ਗਿਆ ਅਤੇ ਗੱਲ ਹੱਥੋਂ ਪਾਈ ਤੱਕ ਜਾ ਅੱਪੜੀ..
ਕੋਲ ਹੀ ਵੀਲ-ਚੇਅਰ ਤੇ ਬੈਠੀ ਤਰਲੇ ਲੈਂਦੀ ਹੋਈ ਮਾਂ ਰਿਸ਼ਤੇਦਾਰੀ ਅਤੇ ਆਂਢ-ਗੁਆਂਢ ਨੂੰ ਰੋ-ਰੋ ਆਖ ਰਹੀ ਸੀ ਕੇ ਲੋਕੋ ਜੇ ਕਿਸੇ ਨੂੰ ਬੱਦ-ਦੁਆ ਦੇਣੀ ਹੋਵੇ ਤਾਂ ਬਸ ਏਨਾ ਆਖ ਦਿਓ..ਕੇ ਜਾ ਰੱਬ ਤੈਨੂੰ ਮਾਪਿਆਂ ਦੀਆਂਮੜੀਆਂ ਫਰੋਲ ਫਰੋਲ ਪੈਸੇ ਲੱਭਦੀ ਲਾਲਚੀ ਔਲਾਦ ਦੇ ਦੇਵੇ”…ਥੋਡਾ ਬਦਲਾ ਆਪਣੇ ਆਪ ਪੂਰਾ ਹੋ ਜੂ

ਬਿਰਤਾਂਤ ਨੰਬਰ ਦੋ…
ਦੋਵੇਂ ਮਾਵਾਂ ਧੀਆਂ ਦੁੱਖ ਸੁਖ ਫਰੋਲਦੀਆਂ ਹਸਪਤਾਲ ਵਿਚੋਂ ਨਿੱਕਲੀਆਂ ਤੇ ਬਾਹਰ ਅੱਡੇ ਤੇ ਆਣ ਖਲੋਤੀਆਂ..
ਧੀ ਨੇ ਦਵਾਈਆਂ ਵਾਲਾ ਬੈਗ ਮਾਂ ਨੂੰ ਫੜਾਇਆ ਤੇ ਨਾਲ ਹੀ ਉਸਨੂੰ ਵੀਹਾਂ ਦਾ ਨੋਟ ਫੜਾਉਂਦੀ ਹੋਈ ਆਖਣ ਲੱਗੀ “ਆ ਲੈ ਫੜ ਰੱਖ ਲੈ ਕਿਰਾਏ ਜੋਗੇ”

ਮਾਂ ਅੱਗੋਂ ਮਨਾਂ ਕਰਦੀ ਹੋਈ ਆਖਣ ਲੱਗੀ ਕੇ ਮੈਂ ਤੇ ਥੋੜੀ ਵਾਟ ਤੱਕ ਹੀ ਜਾਣਾ..ਤੁਰ ਕੇ ਵੀ ਚਲੀ ਜਾਊਂ..ਤੂੰ ਰੱਖ ਲੈ..ਤੇਰੇ ਅਗਲਿਆਂ ਦਾ ਪਿੰਡ ਤਾਂ ਹੈ ਵੀ ਇਥੋਂ ਵਾਹਵਾ ਦੂਰ..ਤੈਨੂੰ ਤੇ ਆਟੋ ਦਾ ਕਿਰਾਇਆ ਵੀ ਦੇਣਾ ਪਊ..

ਧੀ ਨੇ ਉਸਨੂੰ ਆਪਣੇ ਬਟੂਏ ਵਿਚ ਕਿਰਾਏ ਜੋਗੇ ਬਚਾ ਕੇ ਰੱਖੇ ਪੰਦਰਾਂ ਰੁਪਈਏ ਵਿਖਾਏ ਤੇ ਆਖਿਆ ਮੇਰੀ ਫਿਕਰ ਨਾ ਕਰ..
ਤੇ ਨਾਲ ਹੀ ਵੀਹਾਂ ਦਾ ਓਹੀ ਨੋਟ ਬਦੋ-ਬਦੀ ਉਸਦੀ ਦੀ ਮੁੱਠੀ ਵਿਚ ਫੜਾਇਆ ਤੇ ਉਸਨੂੰ ਬੱਸੇ ਚਾੜ ਦਿੱਤਾ…

ਘੱਟਾ ਉਡਾਉਂਦੀ ਹੋਈ ਬੱਸ ਅੱਖੋਂ ਓਹਲੇ ਹੋ ਗਈ..

ਘੜੀ ਕੂ ਮਗਰੋਂ ਹੀ ਧੀ ਨੇ ਰੇਹੜੀ ਤੋਂ ਆਥਣ ਵੇਲੇ ਜੋਗੀ ਦਸਾਂ ਰੁਪਈਆਂ ਦੀ ਸਬਜੀ ਲਈ ਅਤੇ ਨਾਲ ਹੀ ਨਿਆਣਿਆਂ ਜੋਗੇ ਪੰਜਾਂ ਦੇ ਕੇਲੇ ਵੀ ਲੈ ਲਏ ਤੇ ਪੈਦਲ ਹੀ ਪਿੰਡ ਨੂੰ ਤੁਰ ਪਈ…

ਕਲਜੁਗ ਦੀ ਤ੍ਰਾਸਦੀ…ਥੋੜੇ ਵਿਚ ਰੱਬ ਦਾ ਸ਼ੁਕਰ ਕਰਨ ਵਾਲੇ ਇਨਸਾਨ ਅਤੇ ਤਿੱਖੀ ਧੁੱਪ ਤੋਂ ਬਚਾਉਣ ਵਾਲੇ ਸੰਘਣੇ ਰੁੱਖ ਤੇਜੀ ਨਾਲ ਘਟਦੇ ਜਾ ਰਹੇ ਨੇ….

ਨਿੱਕੀ ਜਿਹੀ ਕੁੜੀ

by Manpreet Singh December 5, 2018

ਕੋਠੀ ਅਤੇ ਸੜਕ ਵਿਚਕਾਰ ਖਲੀ ਜਗਾ ਅਤੇ ਓਥੇ ਡੰਗਰ ਚਾਰਦੀ ਉਹ ਨਿੱਕੀ ਜਿਹੀ ਕੁੜੀ…
ਇੱਕ ਦਿਨ ਮੈਂ ਵਾਜ ਮਾਰ ਕੋਲ ਸੱਦ ਹੀ ਲਿਆ…
“ਬਰਸਾਤਾਂ ਦਾ ਮੌਸਮ ਤੇ ਗਿੱਠ-ਗਿੱਠ ਲੰਮਾ ਘਾਹ…ਸੋ ਸੱਪ ਕੀੜੇ ਪਤੰਗੇ…ਤੂੰ ਨੰਗੇ ਪੈਰੀਂ…ਡਰ ਨੀ ਲੱਗਦਾ ਤੈਨੂੰ”?
“ਨਹੀਂ ਲੱਗਦਾ ਜੀ..ਆਦਤ ਜਿਹੀ ਪੈ ਗਈ ਏ…ਹੱਸਦੀ ਹੋਈ ਨੇ ਜੁਆਬ ਦਿੱਤਾ
“ਸਕੂਲੇ ਨਹੀਂ ਜਾਂਦੀ…ਤੇ ਤੇਰਾ ਨਾਮ ਕੀ ਏ ?
“ਸ਼ੱਬੋ ਮੇਰਾ ਨਾਮ ਏ ਤੇ ਮੈਂ ਛੇਵੀਂ ਵਿਚ ਪੜ੍ਹਦੀ ਹਾਂ ਜੀ..ਸਕੂਲੋਂ ਆ ਕੇ ਡੰਗਰ ਚਾਰਨੇ ਪੈਂਦੇ ਨੇ..ਪੱਠਿਆਂ ਜੋਗੇ ਪੈਸੇ ਨੀ ਹੈਗੇ ਮੇਰੀ ਬੇਬੇ ਕੋਲ..”
ਤੇ ਪਿਓ?
“ਉਹ ਸ਼ਰਾਬ ਪੀ ਕੇ ਪਿਆ ਰਹਿੰਦਾ ਸਾਰਾ ਦਿਨ ਜੀ”…ਏਡੀ ਵੱਡੀ ਗੱਲ ਵੀ ਉਸਨੇ ਹੱਸਦੀ ਹੋਈ ਨੇ ਆਖ ਦਿੱਤੀ
ਮੇਰਾ ਅੰਦਰ ਝੰਜੋੜਿਆ ਗਿਆ…ਤੇ ਮੈਂ ਆਖਣ ਲੱਗੀ
“ਮੇਰੇ ਕੋਲ ਕੁਝ ਪੂਰਾਣੀਆਂ ਜੁੱਤੀਆਂ ਚੱਪਲਾਂ ਨੇ..ਕਿਤੇ ਜਾਵੀਂ ਨਾ…ਮੈਂ ਹੁਣੇ ਲੈ ਕੇ ਆਉਂਦੀ ਹਾਂ”
ਅੰਦਰ ਘੜੀ ਲੱਗ ਗਈ…ਜਦੋਂ ਬਾਹਰ ਆਈ ਤਾਂ ਕਿੰਨੇ ਸਾਰੇ ਨੰਗੇ ਪੈਰੀ ਤੁਰੇ ਫਿਰਦੇ ਬੱਚਿਆਂ ਦੀ ਭੀੜ ਜਿਹੀ ਲੱਗ ਗਈ…
ਮੈਂ ਸਾਰੀਆਂ ਜੁੱਤੀਆਂ ਓਹਨਾ ਅੱਗੇ ਢੇਰੀ ਕਰ ਦਿੱਤੀਆਂ…ਮਿੰਟਾਂ ਸਕਿੰਟਾਂ ਵਿਚ ਹੀ ਸਾਰੇ ਆਪੋ-ਆਪਣੇ ਮੇਚੇ ਆਉਂਦੀਆਂ ਪਾ ਹਰਨ ਹੋ ਗਏ…
ਉਹ ਡੰਗਰ ਚਾਰਦੀ ਕੁੜੀ ਬਿਨਾ ਜੁਤਿਓਂ ਅਜੇ ਵੀ ਪਿੱਛੇ ਜਿਹੇ ਖਲੋਤੀ ਸੀ…
ਉਸਨੂੰ ਦੇਖ ਮੈਂ ਪੁੱਛਿਆ ਕੇ ਤੂੰ ਕਿਓਂ ਨਹੀਂ ਲਈ ਜੁੱਤੀ?
ਕਹਿੰਦੀ ਉਹ ਵੀ ਤਾਂ ਸਾਰੇ ਆਪਣੇ ਹੀ ਨੇ…
ਮੈਂ ਛੇਤੀ ਨਾਲ ਅੰਦਰੋਂ ਜਾ ਧੀ ਵਾਸਤੇ ਲਿਆਂਦਾ ਨਵਾਂ ਨਕੋਰ ਜੋੜਾ ਬਾਹਰ ਲਿਆ ਉਸਨੂੰ ਪੁਆ ਦਿੱਤਾ…
ਸੋਚਿਆ ਬੜਾ ਖੁਸ਼ ਹੋਵੇਗੀ ਪਰ ਉਸ ਨੇ ਉਹ ਜੋੜਾ ਲਾਹ ਕੇ ਮੈਨੂੰ ਵਾਪਿਸ ਕਰ ਦਿੱਤਾ ਤੇ ਆਖਣ ਲੱਗੀ ਕੋਈ ਇਸਤੋਂ ਛੋਟਾ ਹੈ ਤੇ ਦੇ ਦੇਵੋ..?

ਉਸਦਾ ਕੀ ਕਰੇਂਗੀ..ਉਹ ਤੇ ਤੇਰੇ ਮੇਚੇ ਵੀ ਨੀ ਆਉਣਾ….?
“ਜੀ ਮੇਰਾ ਨਿੱਕਾ ਵੀਰ…ਉਸਨੂੰ ਤਿੱਖੀਆਂ ਸੂਲਾਂ..ਅਤੇ ਕੰਡੇ ਬੜੇ ਚੁੱਬਦੇ ਨੇ…”

ਨਿੰਮਾ-ਨਿੰਮਾ ਹੱਸਦੀ ਹੋਈ ਉਹ ਸੁਆਲ ਬਣ ਮੇਰੇ ਸਾਮਣੇ ਅਡੋਲ ਖਲੋਤੀ ਹੋਈ ਸੀ ਤੇ ਮੈਂ ਜੁਆਬ ਲੱਭਦੀ ਪੱਥਰ ਬਣ ਡੂੰਗੇ ਪਾਤਾਲਾਂ ਵਿਚ ਕਿਧਰੇ ਧਸਦੀ ਜਾ ਰਹੀ ਸਾਂ…

ਅੱਖੀਂ ਦੇਖੇ ਵਰਤਾਰੇ

by Manpreet Singh December 4, 2018

ਉਸ ਨੇ ਅਜੇ ਬੱਸੋਂ ਉੱਤਰ ਪੈਰ ਥੱਲੇ ਲਾਇਆ ਹੀ ਸੀ ਕੇ ਅੱਗੋਂ ਲੈਣ ਆਏ ਨਿੱਕੇ ਵੀਰ ਨੇ ਸੰਦੂਖ ਚੁਕਦਿਆਂ ਹੀ ਸੁਨੇਹਾ ਦੇ ਦਿੱਤਾ ਕੇ ਭੈਣੇ ਬਾਪੂ ਕਹਿੰਦਾ ਸੀ ਕੇ ਇਸ ਵਾਰ ਸਿੱਧਾ ਘਰੇ ਆਉਣਾ ..ਚਾਚੇ ਪੂਰਨ ਸਿੰਘ ਵੱਲ ਖਲੋਣ ਦੀ ਕੋਈ ਲੋੜ ਨੀ ..ਹੁਣ ਹੈਨੀ ਬੋਲ ਚਾਲ ਆਪਸ ਵਿਚ ! ਨਿਆਈਆਂ ਵਾਲੇ ਕੀਲੇ ਦਾ ਰੌਲਾ ਏ !
ਉਹ ਇਹ ਸੁਣ ਠਠੰਬਰ ਕੇ ਖਲੋ ਜਿਹੀ ਗਈ ਕਿਓੰਕੇ ਹੁਣ ਤੱਕ ਉਹ ਜਦੋਂ ਵੀ ਪੇਕੇ ਆਉਂਦੀ ਤਾਂ ਰਾਹ ਵਿਚ ਪੈਦੇ ਚਾਚੇ ਪੂਰਨ ਸਿੰਘ ਦੇ ਘਰੇ ਬੈਠ ਪਾਣੀ -ਧਾਣੀ ਪੀ ਕੇ ਹੀ ਆਪਣੇ ਘਰੇ ਪੈਰ ਪਾਉਂਦੀ ਸੀ !
ਪਾਉਂਦੀ ਵੀ ਕਿਓਂ ਨਾ ..ਆਪਣਾ ਵਿਆਹ ਵਾਲਾ ਦਿਨ ਅਜੇ ਵੀ ਚੰਗੀ ਤਰਾਂ ਯਾਦ ਸੀ ਉਸਨੂੰ ..ਹਲਵਾਈਆਂ ਦੀ ਗਲਤੀ ਕਰਕੇ ਸਾਰੇ ਘਰ ਨੂੰ ਲੱਗ ਗਈ ਭਿਆਨਕ ਅੱਗ ਨੇ ਬਰਾਤੀਆਂ ਲਈ ਤਿਆਰ ਕੀਤੇ ਟੇਂਟ ਮਠਿਆਈਆਂ ਕੁਰਸੀਆਂ ਟੇਬਲ ਤੇ ਹੋਰ ਸਭ ਕੁਝ ਮਿੰਟਾ ਸਕਿੰਟਾਂ ਵਿਚ ਸਾੜ ਕੇ ਸੁਆਹ ਕਰ ਦਿੱਤਾ ਸੀ ਇਥੋਂ ਤੱਕ ਕੇ ਦਾਜ ਦਾ ਸਾਰਾ ਸਮਾਨ ਵੀ ਅੱਗ ਦੀ ਭੇਂਟ ਚੜ ਗਿਆ ਸੀ ! ਇਹ ਸਾਰਾ ਕੁਝ ਦੇਖ ਬਾਪੂ ਨੂੰ ਐਸੀ ਦੰਦਲ ਪਈ ਕੇ ਇੱਕ ਪਾਸਾ ਹੀ ਮਾਰਿਆ ਗਿਆ ਸੀ ! ਮਾਂ ਤੇ ਕਮਲੀ ਹੋਈ ਨੂੰ ਕੁਝ ਨਹੀਂ ਸੀ ਸੁਝਦਾ !
ਇਸ ਮੌਕੇ ਤੇ ਚਾਚੇ ਪੂਰਨ ਸਿੰਘ ਨੇ ਆਪਣਾ ਸਾਰਾ ਕੁਝ ਘਰੋਂ ਲਿਆ ਸਾਡੇ ਅੱਗੇ ਢੇਰੀ ਕਰ ਦਿੱਤਾ ਸੀ …ਜੰਝ ਲੈ ਆ ਢੁੱਕੇ ਵੀ ਸਿਆਣੇ ਨਿੱਕਲੇ ਤੇ ਓਹਨਾ ਚਾਰ ਕਪੜਿਆਂ ਵਿਚ ਕੁੜੀ ਤੋਰ ਲਈ ! ਸਾਰੇ ਪਿੰਡ ਨੇ ਰਲ ਮਿਲ ਕੇ ਬਾਰਾਤ ਦਾ ਸੇਵਾ ਪਾਣੀ ਕੀਤਾ ਤੇ ਚਾਚੇ ਪੂਰਨ ਸਿੰਘ ਨੇ ਪਿਓ ਬਣ ਸਾਰੇ ਕਾਰਜ ਸਹੀ ਢੰਗ ਨਾਲ ਨੇਪਰੇ ਚਾੜੇ !
ਚਾਚੇ ਪੂਰਨ ਸਿੰਘ ਦੇ ਘਰ ਅੱਗੋਂ ਲੰਘਣ ਲੱਗੀ ਤਾਂ ਕੀ ਦੇਖਦੀ ਕੇ ਸਾਣੀਂ ਮੰਜੀ ਤੇ ਬੈਠਾ ਚਾਚਾ ਟਿਕਟਿਕੀ ਲਗਾ ਬੂਹੇ ਵੱਲ ਦੇਖੀ ਜਾ ਰਿਹਾ ਸੀ ! ਉਸ ਕੋਲੋਂ ਰਿਹਾ ਨਾ ਗਿਆ ਤੇ ਉਸ ਨੇ ਪਿੱਛੇ ਮੁੜ ਚਾਚੇ ਦੇ ਘਰ ਦੀਆਂ ਬਰੂਹਾਂ ਟੱਪ ਧੂਹ ਕੇ ਜਾ ਮੰਜੇ ਬੈਠੇ ਚਾਚੇ ਨੂੰ ਜੱਫੀ ਪਾ ਲਈ !
ਜਜਬਾਤਾਂ ਤੇ ਆਪਸੀ ਮੋਹ ਦੀਆਂ ਤੰਦਾਂ ਨੇ ਨਿਆਈਆਂ ਵਾਲੇ ਖੇਤ ਦੀ ਮਸਲੇ ਜੜੋਂ ਪੁੱਟ ਸੁੱਟੇ ਤੇ ਦੋਨੋਂ ਪਾਸਿਓਂ ਹੋਈ ਹੰਜੂਆਂ ਦੀ ਵਾਛੜ ਨੇ ਮਨਾ ਤੇ ਪਏ ਮਣਾ ਮੂੰਹੀ ਭਾਰ ਨੂੰ ਕੱਖੋਂ ਹੌਲੇ ਕਰ ਸੁੱਟਿਆ !

ਟਰਬਨ

by Manpreet Singh December 3, 2018
punjabi stories website

ਉਸ ਦਿਨ ਟਿੰਮ-ਹੋਰਟਨ ਵਿਚ ਮੀਟਿੰਗ ਸੀ..ਮੈਂ ਕੌਫੀ ਲੈ ਕੇ ਚਾਰ ਕੁਰਸੀਆਂ ਵਾਲੇ ਇੱਕ ਟੇਬਲ ਤੇ ਜਾ ਬੈਠਾ!
ਬਿੰਦ ਕੂ ਮਗਰੋਂ ਹੀ ਇੱਕ ਵਹੀਲ-ਚੇਅਰ ਤੇ ਬੈਠੇ ਗੋਰੇ ਨੂੰ ਕੁਝ ਲੋਕ ਸਹਾਰਾ ਦਿੰਦੇ ਹੋਏ ਅੰਦਰ ਲੈ ਆਏ..
ਕੁਝ ਆਡਰ ਦੇਣ ਕਾਊਟਰ ਵੱਲ ਨੂੰ ਹੋ ਗਏ ਤੇ ਕੁਝ ਆਸੇ ਪਾਸੇ ਤੱਕਦੇ ਹੋਏ ਖਾਲੀ ਥਾਂ ਲੱਭਣ ਲੱਗੇ..
ਏਧਰ ਵੀਲ-ਚੇਅਰ ਤੇ ਬੈਠਾ ਗੋਰਾ ਲਗਾਤਾਰ ਮੇਰੇ ਤੇ ਮੇਰੇ ਟੇਬਲ ਵੱਲ ਦੇਖੀ ਜਾ ਰਿਹਾ ਸੀ…
ਮੈਂ ਮੁਸਕੁਰਾ ਪਿਆ ਤੇ ਉਸਨੂੰ ਹੈਲੋ ਆਖ ਦਿੱਤੀ..
ਅੱਗੋਂ ਮੇਰੀ ਉਨਾਬੀ ਪੱਗ ਵੱਲ ਤੱਕਦਾ ਹੋਇਆ ਆਖਣ ਲੱਗਾ ਬੜਾ ਪਿਆਰਾ ਰੰਗ ਹੈ..ਫੇਰ ਆਹਂਦਾ ਕੇ ਗੱਲ ਪੁੱਛਣੀ ਏ ਜੇ ਮਾਈਂਡ ਨਾ ਕਰੇਂ ਤਾਂ..ਮੈਂ ਆਖਿਆ ਪੁੱਛ ਲੈ ਦੋਸਤਾ!
ਕਹਿੰਦਾ ਦੂਜੀ ਵਰਡ ਵਾਰ World War Second ਵਿਚ ਮੇਰੇ ਬਾਪ ਨਾਲ ਸਾਂਝੇ ਫਰੰਟ ਤੇ ਲੜਦੇ ਹੋਏ ਕੁਝ ਟਰਬਨ(ਪੱਗਾਂ) ਵਾਲੇ ਫੌਜੀ ਅਕਸਰ ਹੀ ਦਸਿਆ ਕਰਦੇ ਸੀ ਕੇ ਇਸ ਵਿਚੋਂ ਦੀ ਗੋਲੀ ਨਹੀਂ ਲੰਘ ਸਕਦੀ..ਇਹ ਗੱਲ ਕਿੰਨੀ ਕੂ ਸਹੀ ਏ?

ਮੈਂ ਆਖਿਆ ਥੋੜਾ ਸੋਚ ਲੈਣ ਦੇ ਫੇਰ ਜੁਆਬ ਦਿੰਨਾ..ਪਰ ਪਹਿਲਾਂ ਤੂੰ ਇਹ ਦੱਸ ਕੇ ਤੂੰ ਅੱਜ ਇਥੇ ਕਿੱਦਾਂ?
ਆਖਣ ਲੱਗਾ ਕੇ ਮੇਰੇ ਪੋਤਰੇ ਪੋਤਰੀਆਂ ਮੈਨੂੰ ਮੇਰੇ “ਆਖਰੀ ਜਨਮ” ਦਿਨ ਤੇ ਮੇਰੀ ਮਨਪਸੰਦ ਜਗਾ ਤੇ ਪਾਰਟੀ ਦੇਣ ਲਿਆਏ ਨੇ..ਇਸੇ ਜਗਾ ਹੀ ਦੋਸਤਾਂ ਮਿੱਤਰਾਂ ਨਾਲ ਮੇਰੀ ਜਿੰਦਗੀ ਦੀਆਂ ਪਤਾ ਨਹੀਂ ਕਿੰਨੀਆਂ ਸ਼ਾਮਾਂ ਇੱਕਠਿਆਂ ਗੁਜ਼ਰੀਆਂ..ਬਾਕੀ ਸਬ ਤੇ ਤੁਰ ਗਏ ਤੇ ਮੈਂ ਬੱਸ ਹੁਣ..
ਵਿਚੋਂ ਹੀ ਟੋਕਦਿਆਂ ਹੋਇਆਂ ਮੈਂ ਉਸਨੂੰ ਪੁੱਛ ਲਿਆ ਕੇ “ਆਖਰੀ ਜਨਮ ਦਿਨ”….ਮੈਂ ਕੁਝ ਸਮਝਿਆ ਨਹੀਂ..?
ਆਖਣ ਲੱਗਾ ਕੇ ਕੈਂਸਰ ਦੀ ਲਾਸਟ ਸਟੇਜ ਏ…ਸ਼ਾਇਦ ਕੁਝ ਹਫਤੇ ਹੀ ਬਾਕੀ ਨੇ ਬਸ…ਹਸਪਤਾਲੋਂ ਇੱਕ ਦਿਨ ਦੀ ਸਪੈਸ਼ਲ ਛੁੱਟੀ ਦਵਾ ਕੇ ਲਿਆਏ ਨੇ ਇਹ ਸਾਰੇ..

ਮੈਂ ਉਦਾਸੀ ਲੁਕਾਉਂਦਿਆਂ ਹੋਇਆ ਪੁੱਛਿਆ ਕੇ ਇਥੇ ਤੇਰਾ ਫ਼ੇਵਰੇਟ ਟੇਬਲ ਕਿਹੜਾ ਹੁੰਦਾ ਸੀ?
ਅੱਗੋਂ ਆਖਣ ਲੱਗਾ ਕੇ ਏਹੀ ਜਿਥੇ ਹੁਣ ਤੂੰ ਬੈਠਾ ਹੋਇਆਂ ਏ…ਮੈਂ ਸਮਾਨ ਸਮੇਟਣ ਵਿਚ ਭੋਰਾ ਜਿੰਨੀ ਵੀ ਦੇਰ ਨਾ ਲਾਈ..ਤੇ ਉਸਨੂੰ ਦੱਸ ਦਿੱਤਾ ਕੇ ਦੋਸਤਾ ਜੇ ਜਿਊਣ ਦਾ ਜਜਬਾ ਅਤੇ ਉਸ ਦੀ ਹੋਂਦ ਵਿਚ ਵਿਸ਼ਵਾਸ਼ ਹੋਵੇ ਤਾਂ ਵਾਕਿਆ ਹੀ ਇਸ ਟਰਬਨ ਵਿਚੋਂ ਗੋਲੀ ਤਾਂ ਕੀ ਟੈਂਕ ਦਾ ਗੋਲਾ ਵੀ ਨੀ ਨਹੀਂ ਲੰਘ ਸਕਦਾ…

ਅੱਗੋਂ ਸੁਆਲੀਆ ਨਜਰਾਂ ਨਾਲ ਮੇਰੇ ਵੱਲ ਤੱਕਣ ਲੱਗਾ..ਸ਼ਾਇਦ ਆਖੀ ਗੱਲ ਦਾ ਵਿਸਥਾਰ ਜਾਣਨਾ ਚਾਹ ਰਿਹਾ ਸੀ…
ਪਰ ਚੱਲਦੇ ਵਾਰਤਾਲਾਪ ਦੇ ਖਾਤਮੇਂ ਦਾ ਇੰਤਜਾਰ ਕਰਦੇ ਹੋਏ ਉਸਦੇ ਨਾਲਦਿਆਂ ਵੱਲ ਦੇਖ ਮੈਂ ਕਾਹਲੀ ਨਾਲ ਏਨੀ ਗੱਲ ਆਖ ਫਤਹਿ ਬੁਲਾ ਦਿੱਤੀ ਕੇ ਦੋਸਤਾ ਜੇ ਜਿੰਦਗੀ ਨੇ ਫੇਰ ਕਦੀ ਦਰਸ਼ਨ ਮੇਲੇ ਕਰਵਾਏ ਤਾਂ ਜਰੂਰ ਦੱਸਾਂਗਾ..!

ਸੋ ਦੋਸਤੋ ਜੇ ਕਿਸੇ ਮਿੱਤਰ ਪਿਆਰੇ ਦੀ ਅਸਲ ਮਾਇਨਿਆਂ ਵਿੱਚ ਖਾਤਿਰਦਾਰੀ ਕਰਨੀ ਹੋਵੇ ਤਾਂ ਉਸਦੇ ਜਿਉਂਦੇ ਜੀ ਹੀ ਕਰ ਲੈਣੀ ਬਣਦੀ ਏ…ਉਸਦੇ ਤੁਰ ਜਾਣ ਮਗਰੋਂ ਦੁਨੀਆਦਾਰੀ ਸਾਹਵੇਂ ਸਿਰਫ ਦਿਖਾਵੇ ਖ਼ਾਤਿਰ ਪਾਏ ਵੈਣ/ਕੀਰਣੇ ਅਤੇ ਭੋਗ ਤੇ ਕੱਢੀਆਂ ਜਲੇਬੀਆਂ ਦੀ ਭੋਰਾ ਜਿੰਨੀ ਵੀ ਵੁੱਕਤ ਨਹੀਂ ਹੁੰਦੀ…

ਇਮਤਿਹਾਨ

by Manpreet Singh December 1, 2018

ਸੁਵੇਰੇ ਜਦੋਂ ਵੀ ਪਾਰਕ ਦੇ ਚੱਕਰ ਲਾ ਕੇ ਨੁੱਕਰ ਵਾਲੇ ਬੇਂਚ ਤੇ ਸਾਹ ਲੈਣ ਬੈਠਦਾ ਤਾਂ ਉਹ ਦੋਵੇਂ ਮੈਨੂੰ ਲਾਗੇ ਹੀ ਕੂੜੇ ਦੇ ਢੇਰ ਵਿਚੋਂ ਪਲਾਸਟਿਕ ਚੁਗਦੀਆਂ ਹੋਈਆਂ ਮਿਲਦੀਆਂ!
ਇਥੋਂ ਤੱਕ ਕੇ ਮੈਨੂੰ ਦੋਹਾਂ ਦੇ ਨਾਮ ਤੱਕ ਵੀ ਯਾਦ ਹੋ ਗਏ ਸਨ…ਜੁਆਨ ਜਿਹੀ ਸ਼ਾਇਦ ਭੋਲੀ ਸੀ ਤੇ ਉਹ ਵਡੇਰੀ ਉਮਰ ਦੀ ਨੂੰ ਹਾਰਨਾਮੋ ਆਖ ਬੁਲਾਉਂਦੀ ਸੀ…!

ਇੱਕ ਦਿਨ ਹਾਰਨਾਮੋੰ ਨੂੰ ਇਹ ਆਖਦਿਆਂ ਸੁਣਿਆ ਕੇ “ਭੋਲੀ ਜੇ ਕਿਤੇ ਕੋਈ ਥਰਮਸ ਪਈ ਮਿਲੇ ਤਾਂ ਦੇ ਦੇਵੀਂ ਅੜੀਏ..ਮੇਰੇ ਮੁੰਡੇ ਨੂੰ ਚਾਹੀਦੀ ਏ…ਵੱਡੀ ਕਲਾਸ ਵਿਚ ਪੜਦੇ ਹੋਏ ਦਾ ਆਖਰੀ ਮਹੀਨਾ ਏ ਤਿਆਰੀ ਦਾ…ਘੜੀ  ਮੁੜੀ ਚਾਹ ਬਣਾਉਂਦਾ ਹੋਇਆ ਕਮਲਾ ਹੋ ਜਾਂਦਾ ਏ ਵਿਚਾਰਾ ਆਥਣ ਵੇਲੇ ਤੀਕਰ…”

ਇਹ ਸੁਣ ਕੇ ਬੜੀ ਖੁਸ਼ੀ ਹੋਈ ਕੇ ਇਹਨਾਂ ਨਪੀੜੇ ਹੋਏ ਲੋਕਾਂ ਦੇ ਹਨੇਰੇ ਘਰਾਂ ਵਿਚ ਵੀ ਕਈ ਦੀਪਕ ਐਸੇ ਨੇ ਜਿਹੜੇ ਸਮਾਜ ਵਿਚ ਚਾਨਣ ਮੁਨਾਰੇ ਬਣਨ ਲਈ ਦਿਨ ਰਾਤ ਜੱਦੋ ਜਹਿਦ ਕਰ ਰਹੇ ਨੇ..!
ਸੋਚਣ ਲੱਗਾ ਕੇ ਘਰੇ ਕਈ ਥਰਮਸਾਂ ਵਾਧੂ ਪਈਆਂ ਨੇ..ਕੱਲ ਇੱਕ ਲਿਆ ਕੇ ਦੇ ਦੇਵਾਂਗਾ..ਪਰ ਫੇਰ ਖਿਆਲ ਆਇਆ ਕੇ ਜੇ ਕਿਸੇ ਤੰਗ ਨਜਰੀਏ ਵਾਲੇ ਨੇ ਦੇਖ ਲਿਆ ਤਾਂ ਪਤਾ ਨਹੀ ਕੀ ਆਖੂ..ਉੱਤੋਂ ਕਈ ਵਾਰ ਸਵੈ-ਮਾਣ ਦੇ ਲੋਰ ਵਿਚ ਆਏ ਹੋਏ ਇਹ ਮੇਹਨਤ ਮਜਦੂਰੀ ਕਰਦੇ ਲੋਕ ਏਦਾਂ ਦਿੱਤੀ ਚੀਜ ਦਾ ਬੁਰਾ ਵੀ ਮੰਨ ਜਾਂਦੇ ਨੇ..!

ਅਗਲੇ ਦਿਨ ਮੂੰਹ-ਹਨੇਰੇ ਨਵੀਂ ਨਕੋਰ ਥਰਮਸ ਲਫਾਫੇ ਵਿਚ ਪਾ ਲਿਆਇਆ ਤੇ ਕੂੜੇ ਦੇ ਢੇਰ ਤੇ ਰੱਖ ਦਿੱਤੀ..ਅਰਦਾਸ ਕਰਨ ਲੱਗਾ ਕੇ ਭੋਲੀ ਤੇ ਹਰਨਾਮੋ ਦੀ ਜੋੜੀ ਤੋਂ ਪਹਿਲਾਂ ਕੋਈ ਹੋਰ ਹੀ ਨਾ ਚੁੱਕ ਲੈ ਜਾਵੇ..!
ਪਰ ਇਹ ਕੀ ਅੱਜ ਤਾਂ ਸਿਰਫ ਭੋਲੀ ਹੀ ਆਈ ਸੀ..ਹਰਨਾਮੋ ਤਾਂ ਕਿਧਰੇ ਵੀ ਨਜਰ ਨਹੀਂ ਸੀ ਆ ਰਹੀ…!
ਖੈਰ ਕੂੜਾ ਫਰੋਲਦੀ ਭੋਲੀ ਨੇ ਥਰਮਸ ਦੇਖੀ…ਫੇਰ ਆਸੇ ਪਾਸੇ ਦੇਖਿਆ ਅਤੇ ਫੇਰ ਛੇਤੀ ਨਾਲ ਚੁੱਕ ਝੋਲੇ ਵਿਚ ਪਾ ਲਈ…
ਮੈਨੂੰ ਮੇਰੀ ਬਣੀ ਬਣਾਈ ਸਕੀਮ ਮਿੱਟੀ ਵਿਚ ਮਿਲਦੀ ਹੋਈ ਲੱਗਣ ਲੱਗੀ…
ਸੋਚਣ ਲੱਗਾ ਕੇ ਪਤਾ ਨਹੀਂ ਜਿਸਦੀ ਅਮਾਨਤ ਸੀ..ਉਸ ਕੋਲ ਪੁੱਜਦੀ ਵੀ ਹੈ ਕੇ ਨਹੀਂ..?
ਖੈਰ ਮੇਰੇ ਬੈਠਿਆਂ-ਬੈਠਿਆਂ ਹੀ ਹਰਨਾਮੋ ਵੀ ਓਥੇ ਆ ਗਈ ਤੇ ਭੋਲੀ ਨੇ ਉਹ ਥਰਮਸ ਝੱਟਪੱਟ ਹੀ ਝੋਲੇ ਵਿਚੋਂ ਕੱਢ ਉਸਦੇ ਹਵਾਲੇ ਕਰ ਦਿੱਤੀ…
ਥਰਮਸ ਫੜਦੀ ਹੋਈ ਹਰਨਾਮੋ ਦੇ ਚੇਹਰੇ ਦੇ ਭਾਵ ਕੁਝ ਏਦਾਂ ਦੇ ਸਨ ਜਿੱਦਾਂ ਕੋਈ ਪਹਾੜ ਜਿੱਡੀ ਮੁਸ਼ਕਿਲ ਹੱਲ ਹੋ ਗਈ ਹੋਵੇ…!

ਕਾਫੀ ਅਰਸੇ ਮਗਰੋਂ ਇੱਕ ਦਿਨ ਜਦੋਂ ਖੁਸ਼ੀ ਵਿਚ ਖੀਵੀ ਹੋਈ ਹਰਨਾਮੋ ਨੂੰ ਇਹ ਆਖਦਿਆਂ ਸੁਣਿਆ ਕੇ ਪੁੱਤ ਦੀ ਮੇਹਨਤ ਰੰਗ ਲਿਆਈ ਏ ਤਾਂ ਬੇਂਚ ਤੇ ਬੈਠੇ ਨੂੰ ਇੰਝ ਲੱਗਾ ਜਿੱਦਾਂ ਹਰਨਾਮੋ ਦਾ ਮੁੰਡਾ ਨਹੀਂ ਸਗੋਂ ਖੁਦ ਮੈਂ ਕਿਸੇ ਔਖੇ ਇਮਤਿਹਾਨ ਵਿਚੋਂ ਪਾਸ ਹੋ ਗਿਆ ਹੋਵਾਂ..!

ਸ਼ਤਾਬਦੀ

by Manpreet Singh November 28, 2018

ਲਿਸਟ ਵਿਚ ਮੇਰਾ ਨਾਮ ਨਹੀਂ ਸੀ…ਮੈਂ ਪੱਥਰ ਹੋ ਗਿਆ..ਪਾਸ ਹੋ ਗਏ ਨਾਲਦੇ ਮੇਰਾ ਮਜਾਕ ਉਡਾਉਂਦੇ ਜਾਪੇ
ਦਿੱਲ ਕੀਤਾ ਕੇ ਦੌੜ ਕੇ ਮਾਂ ਦੀ ਬੁੱਕਲ ਵਿਚ ਵੜ ਜਾਵਾਂ….ਪਤਾ ਨੀ ਕਿਹੜੀ ਮਿੱਟੀ ਦੀ ਬਣੀ ਹੋਈ ਸੀ ਉਹ…ਸਾਰੇ ਜਹਾਨ ਦੀਆਂ ਝਿੜਕਾਂ ਮੇਹਣੇ ਸਹਿੰਦੀ ਹੋਈ ਵੀ ਹਮੇਸ਼ਾਂ ਮੇਰਾ ਪੱਖ ਪੂਰਦੀ ਸੀ..ਅਮ੍ਰਿਤਧਾਰੀ ਹੁੰਦੀ ਹੋਈ ਵੀ ਕਈ ਵਾਰ ਮੇਰੀ ਖਾਤਿਰ ਝੂਠ ਬੋਲ ਜਾਂਦੀ!
ਪਰ ਬਾਬੇ ਦੀਪ ਸਿੰਘ ਵਾਲੇ ਸ਼ਹੀਦਾਂ ਸਾਬ ਜਾ ਕੇ ਹਮੇਸ਼ਾ ਇਹੋ ਅਰਦਾਸ ਕਰਦੀ ਕੇ ਬਾਬਾ ਜੀ ਮੇਰੇ ਪੁੱਤ ਦੀ ਰਾਖੀ ਕਰਨੀ ਤੁਸਾਂ!

ਸੋਚਾਂ ਦੀ ਘੁੰਮਣ-ਘੇਰੀ ਵਿਚ ਪਿਆ ਮੈਂ ਟੇਸ਼ਨ ਤੇ ਪਠਾਨਕੋਟ ਵੱਲ ਭੰਡਾਰੀ ਪੁਲ ਹੇਠ ਰੇਲਵੇ ਲਾਈਨ ਦੇ ਨਾਲ ਪਈ ਪੱਥਰ ਦੀ ਸਿਲ ਤੇ ਆਣ ਬੈਠਾ
ਹੁਣ ਤੱਕ ਮੈਂ ਆਪਣਾ ਮਨ ਲਗਪਗ ਬਣਾ ਚੁਕਿਆ ਸਾਂ..ਪੰਜ ਵਜੇ ਵਾਲੀ ਸ਼ਤਾਬਦੀ ਦਾ ਟਾਈਮ ਹੋ ਚੁੱਕਿਆ ਸੀ..
ਮੈਂ ਸੋਚਣ ਲੱਗਾ ਕੇ ਬੱਸ ਟੀਕੇ ਦੀ ਸੂਈ ਜਿੰਨੀ ਪੀੜ ਹੋਵੇਗੀ ਤੇ ਜਮਾਨੇ ਦੀਆਂ ਮੁਸ਼ਕਿਲ ਗੁੰਝਲਾਂ ਤੋਂ ਸਦਾ ਲਈ ਨਿਜਾਤ ਪੈ ਜਾਵੇਗੀ !
ਏਨੇ ਨੂੰ ਵਿਸਲ ਦੇ ਕੇ ਗੱਡੀ ਪਲੇਟਫਾਰਮ ਤੋਂ ਚੱਲ ਪਈ..ਤੇ ਮੈਂ ਵੀ ਹੌਲੇ ਕਦਮੀਂ ਪਟੜੀ ਵੱਲ ਵਧਿਆ…ਪਹਿਲੇ ਪਲੈਨ ਬਣਾ ਲਿਆ ਸੀ…ਇੰਜਣ ਤੋਂ ਬਾਅਦ ਦੂਜੇ ਡੱਬੇ ਅੱਗੇ ਸ਼ਾਲ ਮਾਰ ਦੇਣੀ ਸੀ ਤੇ ਬੱਸ

ਗੱਡੀ ਨੇੜੇ ਆ ਰਹੀ ਸੀ… ਡਰਾਈਵਰ ਨੂੰ ਸ਼ਾਇਦ ਅਹਿਸਾਸ ਹੋ ਗਿਆ ਸੀ ਕੇ ਮੇਰੇ ਮਨ ਵਿਚ ਕੀ ਚੱਲ ਰਿਹਾ ਸੀ
ਉਸਨੇ ਬਥੇਰੀਆਂ ਵਿਸਲਾਂ ਮਾਰੀਆਂ..ਬ੍ਰੇਕ ਵੀ ਲਾਈ…ਪਰ ਏਡਾ ਵੱਡਾ ਲੋਹੇ ਦਾ ਪਹਾੜ ਛੇਤੀ ਕੀਤੀਆਂ ਕਿਥੇ ਰੁਕਦਾ..
ਬਸ ਕੁਝ ਕੂ ਸਕਿੰਟਾਂ ਦੀ ਹੀ ਖੇਡ ਬਾਕੀ ਰਹਿ ਗਈ ਸੀ ਕੇ ਅਚਾਨਕ ਪਿਛਲੇ ਪਾਸਿਓਂ ਇੱਕ ਭਾਰੀ ਜਿਹੇ ਹੱਥ ਨੇ ਮੈਨੂੰ ਹਲੂਣਾ ਜਿਹਾ ਦਿੱਤਾ…

ਮੁੜ ਕੇ ਦੇਖਿਆ ਤਾਂ ਇੱਕ ਧੋਲੀ ਦਾਹੜੀ ਉਚੇ ਲੰਮੇ ਬਾਬਾ ਜੀ ਸਨ..ਗਾਤਰਾ ਪਾਈ ਨਿੱਮਾ ਨਿੱਮਾ ਹੱਸਦੇ ਹੋਏ ਆਖਣ ਲੱਗੇ “ਇੰਜ ਨੀ ਕਰੀਦਾ ਪੁੱਤ”..
ਮੈਂ ਬਾਬੇ ਜੀ ਦੇ ਮੁਖੜੇ ਨੂੰ ਤੱਕਦਾ ਹੀ ਰਹਿ ਗਿਆ ਤੇ ਫੇਰ ਪਤਾ ਹੀ ਨਾ ਲੱਗਾ ਕਦੋਂ ਗੱਡੀ ਲੰਘ ਗਈ ..ਨਿਰਾ ਪੂਰਾ ਬਾਬਾ ਦੀਪ ਸਿੰਘ ਜੀ ਵਾਲਾ ਜੁੱਸਾ ਸੀ ਓਹਨਾ ਦਾ ..
ਉਹ ਮੈਂਨੂੰ ਮੋਢਿਆਂ ਤੋਂ ਫੜ ਲਾਈਨਾਂ ਪਾਰ ਕਰਵਾ ਹਾਲ ਗੇਟ ਵਾਲੇ ਪਾਸੇ ਵੱਲ ਨੂੰ ਲੈ ਆਏ..ਇੱਕ ਆਟੋ ਨੂੰ ਹੱਥ ਦਿੱਤਾ ਤੇ ਵਿਚ ਬਿਠਾਉਂਦੇ ਹੋਏ ਆਖਣ ਲੱਗੇ ਕੇ ਜਾ ਪੁੱਤ ਪਹਿਲਾਂ ਦਰਬਾਰ ਸਾਬ ਮੱਥਾ ਟੇਕ ਕੇ ਆ…ਤੈਨੂੰ ਕੋਈ ਓਥੇ ਬੈਠਾ ਉਡੀਕੀ ਜਾਂਦਾ

ਮੈਨੂੰ ਨੀ ਪਤਾ ਕੇ ਉਹ ਬਾਬਾ ਜੀ ਕੌਣ ਸਨ ਕਿਥੋਂ ਆਏ ਸਨ ਤੇ ਮੁੜ ਕਿੱਧਰ ਨੂੰ ਚਲੇ ਗਏ
ਗੁਰੂ ਰਾਮਦਾਸ ਦੇ ਦਰਸ਼ਨ ਕਰਕੇ ਜਦੋਂ ਲੰਗਰ ਹਾਲ ਵਿਚ ਪ੍ਰਸ਼ਾਦਾ ਸ਼ਕਣ ਬੈਠਾ ਹੀ ਸਾਂ ਕੇ ਸਾਮਣੇ ਬੈਠੀ ਮਾਂ ਦਿਸ ਪਈ…ਮੈਂ ਧੂਹ ਕੇ ਜਾ ਜੱਫੀ ਪਾਈ..ਕਿੰਨੀ ਦੇਰ ਦੋਵੇਂ ਮਾਂ ਪੁੱਤ ਇੱਕ ਦੂਜੇ ਦੇ ਗੱਲ ਲੱਗ ਰੋਂਦੇ ਰਹੇ..
ਫੇਰ ਕਠਿਆਂ ਬੈਠ ਲੰਗਰ ਛਕਿਆ..ਇੰਜ ਲੱਗਾ ਜਿਦਾਂ ਸਦੀਆਂ ਤੋਂ ਲੱਗੀ ਹੋਈ ਕਿਸੇ ਨਾ ਮਿਟਣ ਵਾਲੀ ਭੁੱਖ ਦਾ ਸਦਾ ਲਈ ਅੰਤ ਹੋ ਗਿਆ ਹੋਵੇ!

ਅੱਜ ਤਕਰੀਬਨ ਵੀਹ ਸਾਲ ਹੋ ਗਏ ਨੇ ਅਮਰੀਕਾ ਦੀ ਧਰਤੀ ਤੇ ਵਿਚਰਦਿਆਂ ਹੋਇਆਂ..ਜਦੋਂ ਵੀ ਦਿੱਲੀ ਜਹਾਜ਼ੋਂ ਉੱਤਰਦਾ ਹਾਂ ਤਾਂ ਸ਼ਤਾਬਦੀ ਹੀ ਫੜਦਾ ਹਾਂ ਤਾਂ ਕੇ ਅੰਬਰਸਰ ਪਹੁੰਚ ਭੰਡਾਰੀ ਪੁਲ ਹੇਠ ਪਈ ਓਸੇ ਪੱਥਰ ਦੀ ਸਿਲ ਨੂੰ ਦੇਖ ਸਕਾਂ..ਤੇ ਨਿਆਣਿਆਂ ਨੂੰ ਉਹ ਥਾਂ ਦਿਖਾ ਸਕਾਂ ਜਿਥੇ ਓਹਨਾ ਦੇ ਬਾਪ ਦਾ ਦੂਜਾ ਜਨਮ ਹੋਇਆ ਸੀ!
ਫੇਰ ਓਹੀ ਬਾਬਾ ਜੀ ਮੈਨੂੰ ਅਕਸਰ ਹੀ ਪਟੜੀ ਤੇ ਖਲੋਤੇ ਦਰਬਾਰ ਸਾਬ ਦਰਸ਼ਨਾਂ ਲਈ ਪ੍ਰੇਰਦੇ ਹੋਏ ਮਿਲਦੇ ਨੇ !
ਫੇਰ ਦਰਬਾਰ ਸਾਹਿਬ ਵਿਚ ਲੰਗਰ ਪਾਣੀ ਛੱਕ ਗੁਰੂਦੁਆਰਾ ਸ਼ਹੀਦਾਂ ਦੇ ਲਾਗੇ ਬਣੇ ਸ਼ਮਸ਼ਾਨ ਘਾਟ ਤੇ ਉਸ ਥੜੇ ਲਾਗੇ ਦੋ ਘੜੀਆਂ ਬੈਠਣ ਜਰੂਰ ਚਲਿਆ ਜਾਂਦਾ ਹਾਂ ਜਿਥੇ ਸਾਰੀ ਉਮਰ ਮੇਰਾ ਪੱਖ ਪੂਰਨ ਵਾਲੀ ਦਾ ਅੰਤਮ ਸੰਸਕਾਰ ਹੋਇਆ ਸੀ

ਦੋਸਤੋ ਸ਼ਰਧਾ ਤੇ ਆਸਥਾ ਨੂੰ ਸਾਇੰਸ ਦੀ ਕਸਵੱਟੀ ਤੇ ਤੋਲਣ ਵਾਲੇ ਲੋਕ ਅਕਸਰ ਹੀ ਝੂਠ ਆਖਦੇ ਨੇ ਕੇ ਗੁਰੂ ਦੀ ਨਗਰੀ ਵਿਚ ਕਰਾਮਾਤ ਨਹੀਂ ਹੁੰਦੀ ਹੁੰਦੀ..ਜਰੂਰ ਹੁੰਦੀ ਹੈ ਤੇ ਇਸਦਾ ਜਿਉਂਦਾ ਜਾਗਦਾ ਸਬੂਤ ਮੈਂ ਖੁਦ ਆਪ ਹਾਂ!

ਅਬਰਾਹਿਮ ਲਿੰਕਨ ਪ੍ਰਿੰਸੀਪਲ ਦੇ ਨਾਮ ਇੱਕ ਚਿੱਠੀ

by Manpreet Singh November 25, 2018

ਰਾਸ਼ਟਰਪਤੀ ਅਬਰਾਹਿਮ ਲਿੰਕਨ(1861-1867)ਜਦੋਂ ਆਪਣੇ ਬੇਟੇ ਰੋਬਰਟ ਨੂੰ ਪਹਿਲੇ ਦਿਨ ਸਕੂਲ ਭੇਜਣ ਲੱਗਾ ਤਾਂ ਸਕੂਲ ਦੀ ਪ੍ਰਿੰਸੀਪਲ ਦੇ ਨਾਮ ਇੱਕ ਚਿੱਠੀ ਲਿਖ ਭੇਜੀ..ਵਿਚ ਲਿਖਿਆ ਸੀ ਕੇ

1.ਮੇਰੇ ਪੁੱਤ ਦਾ ਇਹ ਸਕੂਲ ਵਿਚ ਪਹਿਲਾ ਦਿਨ ਹੈ..ਥੋੜਾ ਘਬਰਾਵੇਗਾ..ਨਰਵਸ ਵੀ ਹੋਵੇਗਾ..ਕਿਰਪਾ ਕਰਕੇ ਖਿਆਲ ਰਖਿਓ ਕਿਤੇ ਘਬਰਾ ਕੇ ਉਸ ਰਾਹ ਤੋਂ ਨਾ ਥਿੜਕ ਜਾਵੇ ਜਿਹੜਾ ਇਸਨੂੰ ਦੁਨੀਆ ਦੇ ਅਣਗਿਣਤ ਯੁਧਾਂ,ਤ੍ਰਾਸਦੀਆਂ ,ਮੁਸ਼ਕਿਲਾਂ ਅਤੇ ਹੋਰ ਤਲਖ਼ ਹਕੀਕਤਾਂ ਤੋਂ ਜਾਣੂ ਕਰਵਾਏਗਾ!

2.ਇਸਨੂੰ ਵਿਸ਼ਵਾਸ਼,ਹਿੰਮਤ ਅਤੇ ਪਿਆਰ ਮੁਹੱਬਤ ਵਾਲੀ ਜਿੰਦਗੀ ਜਿਉਣ ਦਾ ਧਾਰਨੀ ਬਣਾਇਓ!

3.ਇਸਨੂੰ ਦਸਿਓ ਕੇ ਹਰੇਕ ਦੁਸ਼ਮਣ ਵਿਚ ਇੱਕ ਦੋਸਤ ਛੁਪਿਆ ਹੁੰਦਾ ਹਰੇਕ ਭੈੜੇ ਇਨਸਾਨ ਵਿਚ ਇਕ ਚੰਗਾ ਕਿਰਦਾਰ ਛੁਪਿਆ ਹੁੰਦਾ ਏ ਅਤੇ ਹਰੇਕ ਭ੍ਰਿਸ਼ਟ ਰਾਜਨੈਤਿਕ ਦਾ ਇੱਕ ਇਮਾਨਦਾਰ ਪਹਿਲੂ ਵੀ ਹੁੰਦਾ ਏ

4.ਇਸਨੂੰ ਇਹ ਵੀ ਦਸਿਓ ਕੇ ਬਿਨਾ ਮੇਹਨਤ ਜਮੀਨ ਤੋਂ ਚੁੱਕੇ ਹੋਏ ਪੰਜ ਰੁਪਈਆਂ ਨਾਲ਼ੋਂ ਮੇਹਨਤ ਨਾਲ ਕਮਾਇਆ ਹੋਇਆ ਇੱਕ ਰੁਪਈਆ ਕਈ ਦਰਜੇ ਬੇਹਤਰ ਹੁੰਦਾ ਏ

5.ਨਕਲ ਮਾਰ ਕੇ ਪਾਸ ਹੋਣ ਨਾਲੋਂ ਇਮਾਨਦਾਰੀ ਨਾਲ ਪਰਚਾ ਪਾ ਕੇ ਫੇਲ ਹੋ ਜਾਣਾ ਕਈ ਦਰਜੇ ਬੇਹਤਰ ਹੁੰਦਾ ਏ

6.ਇਸਨੂੰ ਜਿੰਦਗੀ ਦੇ ਅਸਲ ਮੁਕਾਬਲਿਆਂ ਵਿਚ ਮਿਲੀ ਹੋਈ ਹਾਰ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਵੀ ਸਿਖਾਇਓ ਅਤੇ ਇਹ ਵੀ ਸਿੱਖਿਆ ਦਿਓ ਕੇ ਜਿੱਤ ਨੂੰ ਦਿਮਾਗ ਤੇ ਹਾਵੀ ਹੋਣ ਤੋਂ ਕਿੱਦਾਂ ਬਚਣਾ ਏ!

7.ਇਸ ਨੂੰ ਇਹ ਵੀ ਸਿਖਾਇਓ ਕੇ ਚੰਗੇ ਲੋਕਾਂ ਨਾਲ ਨਿਮਰਤਾ ਨਾਲ ਕਿੱਦਾਂ ਪੇਸ਼ ਆਉਣਾ ਏ ਅਤੇ ਸਖਤ ਅਤੇ ਜਾਲਿਮ ਲੋਕਾਂ ਨੂੰ ਓਹਨਾ ਦੀ ਚਾੜੀ ਹੋਈ ਭਾਜੀ ਵਾਪਿਸ ਕਿੱਦਾਂ ਮੋੜਨੀ ਏ!

8.ਇਸਨੂੰ ਕਿਤਾਬ ਦੀ ਮਹੱਤਤਾ ਬਾਰੇ ਜਰੂਰ ਦਸਿਓ..ਇਹ ਵੀ ਦੱਸਿਓਂ ਕੇ ਅਸਮਾਨੀ ਉੱਡਦੇ ਪਰਿੰਦਿਆਂ ਦੀ ਉਡਾਣ ਦਾ ਅਸਲੀ ਰਹੱਸ ਕੀ ਹੁੰਦਾ ਏ..ਨਿਖਰੀ ਹੋਈ ਧੁੱਪ ਵਿਚ ਉੱਡਦੀ ਹੋਈ ਸ਼ਹਿਦ ਦੀ ਮੱਖੀ ਅਤੇ ਪਹਾੜੀ ਦੀ ਢਲਾਣ ਤੇ ਉੱਗਿਆ ਹੋਇਆ ਖੂਬਸੂਰਤ ਫੁਲ ਇਨਸਾਨ ਨੂੰ ਕਿਹੜਾ ਸੁਨੇਹਾ ਦੇਣਾ ਲੋਚਦੇ ਨੇ!

9.ਇਸ ਨੂੰ ਇਹ ਵੀ ਦੱਸਿਓਂ ਕੇ ਆਪਣੇ ਮਨ ਵਿਚ ਉਪਜਦੇ ਹੋਏ ਹਾਂ ਪੱਖੀ ਵਿਚਾਰਾਂ ਵਿਚਾਰਾਂ ਦੀ ਪ੍ਰੋੜਤਾ ਕਿਦਾਂ ਕਰਦੇ ਰਹਿਣਾ ਏ ਅਤੇ ਉਹ ਵੀ ਓਦੋਂ ਜਦੋਂ ਸਾਰੀ ਦੁਨੀਆ ਤੁਹਾਨੂੰ ਝੂਠੇ ਸਾਬਤ ਕਰਨ ਤੇ ਤੁਲੀ ਹੋਵੇ

10.ਇਸਨੂੰ ਇਸ ਤਰਾਂ ਸਿਖਿਅਤ ਕਰਿਓਂ ਕੇ ਇਹ ਜਿੰਦਗੀ ਵਿਚ ਬਿਨਾ ਸੋਚਿਆਂ ਸਮਝਿਆ ਭੀੜ ਦਾ ਹਿੱਸਾ ਨਾ ਬਣ ਜਾਇਆ ਕਰੇ ਅਤੇ ਹਮੇਸ਼ਾਂ ਸੱਚ ਦੇ ਮਾਰਗ ਤੇ ਚਲਦਿਆਂ ਹੋਇਆ ਆਪਣਾ ਰਸਤਾ ਖੁਦ ਬਣਾਵੇ!

11.ਇਸਨੂੰ ਇਹ ਤਾਕੀਦ ਵੀ ਚੰਗੀ ਤਰਾਂ ਕਰਿਓ ਕੇ ਇਹ ਦੁਨੀਆ ਦੀ ਭੀੜ ਵਿਚ ਹਰੇਕ ਦੀ ਗੱਲ ਸੁਣਨ ਦੇ ਕਾਬਿਲ ਬਣੇ ਪਰ ਹਰੇਕ ਸੁਣੀ ਹੋਈ ਗੱਲ ਨੂੰ ਸੱਚ ਦੀ ਕਸਵੱਟੀ ਤੇ ਪਰਖ ਕੇ ਹੀ ਆਪਣੀ ਜਿੰਦਗੀ ਵਿਚ ਅਪਣਾਵੇ

12.ਇਸਨੂੰ ਇਸ ਗੱਲ ਦੀ ਵੀ ਸਮਝ ਹੋਣੀ ਚਾਹੀਦੀ ਏ ਕੇ ਆਪਣੇ ਟੈਲੇੰਟ ਅਤੇ ਦਿਮਾਗ਼ ਵਿਚੋਂ ਉਪਜਦੇ ਹੋਏ ਵਿਚਾਰਾਂ ਨੂੰ ਕਿਸੇ ਪਾਰਖੂ ਅਤੇ ਕਦਰ ਕਰਨ ਵਾਲੇ ਅੱਗੇ ਕਿੱਦਾਂ ਪੇਸ਼ ਕਰਨਾ ਏ ਅਤੇ ਆਪਣੇ ਦਿਲ ਅਤੇ ਜਮੀਰ ਨੂੰ ਵਿਕਾਊ ਹੋਣ ਤੋਂ ਕਿਦਾਂ ਬਚਾਉਣਾ ਏ

13.ਕੋਸ਼ਿਸ਼ ਕਰਿਓ ਕੇ ਇਹ ਸਬਰ ਸੰਤੋਖ ਵਾਲਾ ਇਨਸਾਨ ਹੋਣ ਦੇ ਨਾਲ ਨਾਲ ਇਕ ਬਹਾਦੁਰ ਮਨੁੱਖ ਵੀ ਬਣੇ ਅਤੇ ਇਸਦਾ ਆਪਣੇ ਆਪ ਵਿਚ ਅਟੁੱਟ ਵਿਸ਼ਵਾਸ਼ ਵੀ ਬਣਿਆ ਰਹੇ..ਕਿਓੰਕੇ ਜਿਸ ਇਨਸਾਨ ਦਾ ਆਪਣੇ ਆਪ ਤੇ ਪੂਰਾ ਵਿਸ਼ਵਾਸ਼ ਬਣਿਆ ਰਹਿੰਦਾ ਏ ਉਹ ਕਦੀ ਵੀ ਮਨੁੱਖਤਾ ਅਤੇ ਰੱਬ ਨੂੰ ਆਪਣੇ ਦਿਲ ਤੋਂ ਦੂਰ ਨਹੀਂ ਹੋਣ ਦਿੰਦਾ !

ਦੋਸਤੋ ਇਸ ਮਹਾਨ ਹਸਤੀ ਵੱਲੋਂ ਲਗਪਗ ਦੋ ਸਦੀਆਂ ਪਹਿਲਾਂ ਆਪਣੀ ਔਲਾਦ ਪ੍ਰਤੀ ਪ੍ਰਕਟ ਕੀਤੇ ਗਏ ਇਹਨਾਂ ਵਿਚਾਰਾਂ ਨੂੰ ਵਰਤਮਾਨ ਪੀੜੀ ਤੱਕ ਪੁਚਾਉਣ ਦੀ ਬੜੀ ਹੀ ਜਿਆਦਾ ਲੋੜ ਹੈ..ਆਪ ਵੀ ਪੜੋ ਤੇ

ਅਜੋਕੇ ਇਨਸਾਨ ਦੀ ਤ੍ਰਾਸਦੀ

by admin November 12, 2018

ਅਖੀਰ ਨੂੰ ਇੱਕ ਦਿਨ ਵੱਡੇ ਸਾਬ ਰਿਟਾਇਰ ਹੋ ਗਏ..ਜਾਂ ਏਦਾਂ ਆਖ ਲਵੋ ਕਰ ਦਿੱਤੇ ਗਏ….
ਕੁਰਸੀ..ਦਫਤਰ..ਚਪੜਾਸੀ..ਡਰਾਈਵਰ..ਸਲਾਮ..ਸਿਫਤਾਂ..ਸਲਾਹੁਤਾਂ..ਪ੍ਰੋਮੋਸ਼ਨਾਂ…ਸੁਖ ਸਹੂਲਤਾਂ..ਗਿਫ਼੍ਟ…ਗੱਲ ਕੀ ਬੀ ਸਾਰਾ ਕੁਝ ਹੀ ਇੱਕ ਝਟਕੇ ਨਾਲ ਅਹੁ ਗਿਆ..
ਸਬ ਤੋਂ ਵੱਧ ਤਕਲੀਫਦੇਹ ਸੀ..ਗੱਡੀ ਦਾ ਦਰਵਾਜਾ ਆਪ ਖੋਲ੍ਹਣਾ..
ਸ਼ੌਪਿੰਗ ਰੇਸਟੌਰੈਂਟ..ਢਾਬੇ ਦੀ ਪੈਕਿੰਗ..ਸਾਰਾ ਖਰਚਾ ਜੇਬੋਂ ਕਰਨਾ ਪੈਂਦਾ…
ਆਪਣਾ ਬੈਗ ਵੀ ਆਪ ਹੀ ਚੁੱਕਣਾ ਪੈਂਦਾ…ਬਿੱਲ ਤਾਰਨ ਗਏ ਨੀਵੀਂ ਪਾ ਖਲੋਤੇ ਦਾ ਦਿਲ ਰੋਣ ਨੂੰ ਕਰਿਆ ਕਰੇ..

ਗਲਤਫਹਿਮੀ ਪਾਲ ਰੱਖੀ ਸੀ ਕੇ ਦਫਤਰ ਅਤੇ ਦੁਨੀਆ ਮੇਰੇ ਬਗੈਰ ਇੱਕ ਤਰਾਂ ਨਾਲ ਰੁੱਕ ਜਾਣਗੇ…ਕਿਓੰਕੇ ਸਭ ਤੋਂ ਅਕਲਮੰਦ ਮੈਂ ਹੀ ਹਾਂ…ਜਦੋਂ ਦਫਤਰ ਦਾ ਕੰਮ ਖੜੋ ਗਿਆ ਤਾਂ ਸਲਾਹਾਂ ਪੁੱਛਣ ਤੇ ਜਰੂਰ ਹੀ ਆਇਆ ਕਰਨਗੇ…
ਪਰ ਏਨੇ ਦਿਨ ਲੰਘ ਗਏ ਕੋਈ ਵੀ ਨਹੀਂ ਆਇਆ…ਸਾਰਾ ਕੁਝ ਓੰਜ ਹੀ ਚਲਦਾ ਰਿਹਾ…
ਸੁਵੇਰ ਦੀ ਸੈਰ..ਅਗਿਓਂ ਆਉਂਦਾ ਪੂਰਾਣਾ ਜੂਨੀਅਰ ਕਰਮਚਾਰੀ ਜਦੋਂ ਉਸਨੂੰ ਦੇਖ ਕੰਨੀਂ ਕੱਟ ਜਾਇਆ ਕਰਦਾ ਤਾਂ ਕਾਲਜੇ ਦਾ ਰੁਗ ਭਰਿਆ ਜਾਂਦਾ…
ਕਦੀ ਪੂਰਾਣੇ ਦਫਤਰ ਗੇੜਾ ਮਾਰ ਆਉਂਦਾ…ਤਾਂ ਸਣੇ ਚਪੜਾਸੀ ਸਭ ਦੀ ਇਹੋ ਕੋਸ਼ਿਸ਼ ਕੇ ਇਹ ਹੁਣ ਇਹ ਛੇਤੀ ਹੀ ਇਥੋਂ ਚਲਾ ਜਾਵੇ…!

ਆਪਣੇ ਰਵਈਏ ਕਾਰਨ ਸਾਰਿਆਂ ਤੋਂ ਟੁੱਟ ਗਏ ਨੇ ਮਿਲਣਸਾਰ ਹੋਣ ਦੀ ਵੀ ਕੋਸ਼ਿਸ਼ ਜਿਹੀ ਕਰ ਕੇ ਦੇਖ ਲਈ…ਜਨਮ ਦਿਨ..ਵਿਆਹਾਂ..ਮੰਗਣੇ..ਤੱਕ ਦੀਆਂ ਵਧਾਈਆਂ ਵੀ ਦੇ ਦੇ ਦੇਖ ਲਈਆਂ ਪਰ ਉਹ ਪਹਿਲਾਂ ਵਾਲੀ ਗੱਲ ਜਿਹੀ ਨਾ ਬਣਿਆ ਕਰੇ…

ਧਾਰਮਿਕ ਹੋਣ ਦੀ ਨਾਕਾਮ ਕੋਸ਼ਿਸ਼ ਕਰਦਿਆਂ ਗੁਰੂਦੁਆਰੇ ਵੀ ਜਾਣਾ ਸ਼ੁਰੂ ਕੀਤਾ..ਪਰ ਅਫ਼ਸਰੀ,ਵੱਜਦੇ ਸਲੂਟ ਅਤੇ ਵੱਡੀ ਪੁਜੀਸ਼ਨ ਵਾਲੇ ਸਿਜਦੇ ਦਿਮਾਗ ਵਿਚ ਕੁਝ ਹੋਰ ਵੜਨ ਹੀ ਨਹੀਂ ਦਿੰਦੇ ਸਨ…

ਉਮੀਦ ਹੀ ਨਹੀਂ ਸੀ ਕੇ ਸਾਰਾ ਕੁਝ ਏਡੀ ਛੇਤੀ ਬਦਲ ਜਾਵੇਗਾ…
ਇਸੇ ਸਾਰੇ ਚੱਕਰ ਵਿਚ ਵਾਲ ਡਾਈ ਕਰਨੇ ਵੀ ਭੁੱਲ ਗਿਆ…ਸ਼ੀਸ਼ੇ ਵਿਚ ਆਪਣਾ ਆਪ ਅਸਲੀਅਤ ਤੋਂ ਵੀ ਜਿਆਦਾ ਬੁੱਢਾ ਲੱਗਦਾ ਦੇਖ ਨਿਰਾਸ਼ਾ ਦੇ ਆਲਮ ਵਿਚ ਡੁੱਬਦਾ ਜਾਂਦਾ…

ਫੇਰ ਘਰ ਵਾਲਿਆਂ ਤੇ ਹੀ ਅਫ਼ਸਰੀ ਥੌਪਣ ਦੀ ਕੋਸ਼ਿਸ਼ ਕੀਤੀ….
ਧੀਆਂ ਪੁੱਤ ਦੂਰ ਦੂਰ ਰਹਿਣ ਲੱਗੇ..ਦੋਹਤੇ ਪੋਤਰੀਆਂ ਉਸਨੂੰ ਦੇਖ ਦੌੜ ਜਾਂਦੇ…
ਘਰ ਵਾਲੀ ਤਾਂ ਪਹਿਲਾਂ ਹੀ ਹਿਟਲਰ ਦਾ ਖਿਤਾਬ ਦੇ ਚੁੱਕੀ ਸੀ..
ਇਥੋਂ ਤੱਕ ਕੇ ਹਥੀਂ ਪਾਲਿਆ ਕੁੱਤਾ ਵੀ ਦੇਖ ਮੰਜੇ ਹੇਠ ਵੜ ਜਾਇਆ ਕਰਦਾ…
ਸਾਰਾ ਦਿਨ ਇੰਝ ਹੀ ਸੜਦਾ ਨਾਸ਼ੁਕਰੀ ਦੁਨੀਆ ਨੂੰ ਕੋਸਦਾ ਹੋਇਆ ਆਪ ਵੀ ਦੁਖੀ ਅਤੇ ਬਾਕੀਆਂ ਨੂੰ ਵੀ ਦੁਖੀ ਹੀ ਰੱਖਦਾ…ਅਤੇ ਜਦੋਂ ਤੱਕ ਜੀਵੇਆ ਬਸ ਇਹੋ ਕੁਝ ਹੀ ਹੁੰਦਾ ਰਿਹਾ…!

ਅਜੋਕੇ ਇਨਸਾਨ ਦੀ ਤ੍ਰਾਸਦੀ..ਨਾ ਰਿਟਾਇਰ ਹੋਣਾ ਚਾਹੁੰਦਾ ਏ ਤੇ ਨਾ ਹੀ ਮਰਨਾ ਚਾਉਂਦਾ ਏ…ਬੱਸ ਹਮੇਸ਼ਾਂ ਟੀਸੀ ਤੇ ਬਣੇ ਰਹਿਣ ਦਾ ਗੈਰ ਕੁਦਰਤੀ ਸ਼ੌਕ ਪਾਲ ਬੈਠਾ ਹੈ..ਆਪਣੇ ਤੋਂ ਵੱਧ ਤਰੱਕੀ ਕਰਦਾ ਹਰੇਕ ਸੁਖੀ ਇਨਸਾਨ ਉਸਦਾ ਦੁਸ਼ਮਣ ਹੈ…ਵੈਰੀ ਹੈ..ਇਹ ਸੋਚ ਸੋਚ ਮਾਨਸਿਕ ਰੋਗੀ ਬਣ ਚੁੱਕਿਆ ਏ..!

ਸੋ ਦੋਸਤੋਂ ਸਮਾਂ ਰਹਿੰਦੇ ਆਪਣੇ ਆਪ ਵਿਚ ਬਦਲਾਓ ਲਿਆਉਣਾ ਬੜਾ ਹੀ ਜਰੂਰੀ ਹੈ…
ਇਹ ਥੋੜ ਚਿਰੀਆਂ ਅਫਸਰੀਆਂ ਵਾਲਾ ਸਦੀਵੀਂ ਨਸ਼ਾਂ ਚੜਾਉਂਦੀ ਹੋਈ ਬੋਤਲ ਕੰਧ ਨਾਲ ਮਾਰ ਕੇ ਤੋੜ ਦਿਓ..
ਆਕੜ ਤੇ ਦਿਖਾਵਾ ਛੱਡੋ…ਦੋਸਤ ਬਣਾਓ…ਦੂਸਰਿਆਂ ਵਾਸਤੇ ਅਤੇ ਨਾਲ ਜੀਣਾ ਸਿੱਖੋਂ…ਨਹੀਂ ਤਾਂ ਇੱਕ ਦਿਨ ਮਿੱਤਰ ਪਿਆਰਿਆਂ ਨਾਲ ਭਰੀ ਗੱਡੀ ਟੇਸ਼ਣੋਂ ਲੰਘ ਜਾਵੇਗੀ…ਤੇ ਤੁਸੀਂ ਰਹਿ ਜਾਵੋਗੇ ਕੱਲਮ ਕੱਲੇ..ਕੱਠੀ ਕੀਤੀ ਦੇ ਢੇਰ ਤੇ ਖਲੋਤੇ…ਖੜੇ ਪਾਣੀ ਵਾਂਙ ਬੋ ਮਾਰਦੇ ਹੋਏ…ਜਿਸ ਦਿਨ ਰਵਾਨਗੀ ਪਈ…ਸੂਈ ਤੱਕ ਸਾਂਬਣ ਦਾ ਟਾਈਮ ਨੀ ਮਿਲਣਾ…ਕਿਓੰਕੇ ਅਗਲੇ ਵਿਚ ਵੱਡਾ ਨੁਕਸ ਇਹ ਹੈ ਕੇ ਬੁਲਾਉਣ ਤੋਂ ਪਹਿਲਾਂ ਅਡਵਾਂਸ ਨੋਟਿਸ ਨਹੀਂ ਘੱਲਦਾ..”ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ..ਹੱਸਦਿਆਂ ਰਾਤ ਲੰਘੀ ਪਤਾ ਨੀ ਸੁਵੇਰ ਦਾ”

ਜਿਉਂਦੇ ਵੱਸਦੇ ਰਹੋ.

  • 1
  • …
  • 4
  • 5
  • 6

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close