• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Author

Manpreet Singh

Manpreet Singh

ਉਹ ਤਾਂ ਗੁਰੂ ਸੀ…….

by Manpreet Singh January 5, 2019

ਕੁੱਝ ਕੁ ਦਿਨਾਂ ਦਾ ਸਾਰਿਆਂ ਦੀਆਂ ਸਟੋਰੀਆਂ ਟਕਾ ਕੇ ਜੇ ਦੇਖਦਾ ਪਰ ਜੇ ਕਿਸੇ ਨੇ ਚਾਰ ਸਾਹਿਬਜ਼ਾਦਿਆਂ ਦੀ ਫੋਟੋ ਪਾਈ ਹੁੰਦੀ ਤਾਂ ਬਿੰਦ ਕੁ ਲਈ ਰੁਕ ਕੇ ਅੱਗੇ ਟਪਾ ਦਿੰਦਾ ਜਿਵੇਂ ਕੋਈ ਵਾਹ ਵਾਸਤਾ ਈ ਨਾ ਹੋਵੇ। ਮੈਂ ਨਿੱਤ ਭੱਜਦਾ ਸੀ ਇਸ ਗੱਲ ਤੋਂ, ਪਰ ਅੱਜ ਆਪੇ ਨੇ ਜਕੜ ਈ ਲਿਆ। ਸੁਆਲ ਵੀ ਆਵਦੇ ਸੀ ਤੇ ਜਵਾਬ ਵੀ ਪਰ ਜਵਾਬ ਸਰੀਰ ਨੂੰ ਸੁੰਨ ਕਰਦੇ ਰਹੇ। ਅਸੀਂ ਸਾਰੇ ਇੱਕ ਦੌੜ ਦਾ ਹਿੱਸਾ ਬਣ ਚੁੱਕੇ ਆ, ਖਾਸਕਰ ਬਾਹਰਲੇ ਮੁਲਖਾਂ ਆਲੇ। ਪਰਿਵਾਰਾਂ ਦਾ ਭਵਿੱਖ ਤੇ ਸਥਾਪਤੀ ਦੀ ਦੌੜ ‘ਚ ਪੈਸਾ ਮੁੱਖ ਆ ਤੇ ਸਮਾਂ ਮੱਛੀ ਮੋਟਰ ਦੀ ਧਾਰ ਵਾਂਗੂੰ ਉੱਤੋ ਦੀ ਹੋ-ਹੋ ਟੱਪਦਾ। ਗੱਲ ਇਹ ਇਸ ਲਈ ਜ਼ਰੂਰੀ ਆ ਕਿਉਂਕਿ ਇਹ ਸਾਡੇ ਨਾਲ ਜੁੜੀ ਹੋਈ ਆ। ਚਮਤਕਾਰਾਂ ਜਾਂ ਅਨੋਖੇ ਕਰਤੱਬ ਦੀ ਗੱਲ ਨੀ ਇਹ।
ਇਹ ਗੱਲ ਸਿਦਕ ਦੀ ਆ, ਸਿੱਖਿਆ ਦੀ ਆ। ਆਵਦੀ ਸੁਰਤ ‘ਚ ਅਸੀਂ ਬਾਪੂ ਅਰਗਿਆਂ ਦੇ ਹੱਥ ਦਾਰੂ ਦੀ ਬੋਤਲ ਦੇਖੀ, ਚਾਚੇ-ਤਾਇਆਂ ਦੀ ਜੁਬਾਨ ਤੇ ਗਾਲਾਂ। ਜਿਹੋ ਜਾ ਮਹੌਲ ਸੀ ਤੇ ਉਹੋ ਜੇ ਅਸੀਂ ਹੋਗੇ। ਜ਼ਿੰਦਗੀ ਜੇ 100 ਸਾਲ ਦੀ ਆ ਤਾਂ ਚੌਥਾ ਹਿੱਸਾ ਇਸੇ ਜੱਦੋ-ਜਹਿਦ ‘ਚ ਹੀ ਕੱਢਤਾ ਵੀ ਇਹ ਸਹੀ ਆ ਜਾਂ ਇਹ ਗਲਤ। ਬਾਬਾ ਅਜੀਤ ਸਿੰਘ, ਬਾਬਾ ਫਤਿਹ ਸਿੰਘ ਵਰਗਿਆਂ ਨੂੰ ਸਿੱਖਿਆ ਈ ਜਦੋਂ ਦਾਦੇ ਨੇ ਬਲੀਦਾਨ ਤੇ ਪਿਉ ਨੇ ਜੁਝਾਰੂ ਯੋਧੇ ਵਜੋਂ ਦਿੱਤੀ ਸੀ ਤਾਂ ਉਹ ਡੋਲ ਕਿਵੇਂ ਜਾਂਦੇ। ਅਸੀਂ ਫੇਰ ਇਹ ਕਹਿ ਕਿ ਗੱਲ ਟਾਲ ਜਾਨੇ ਆ ਕਿ ਉਹ ਤਾਂ ਗੁਰੂ ਸੀ……. ਆਪਣੇ ਆਪ ਨੂੰ ਸੱਚੇ ਜੇ ਰੱਖ ਕੇ ਸੱਚ ਤੋਂ ਫੇਰ ਭੱਜ ਲੈਣੇ ਆ।
ਅੱਜ ਕਰਿਸਮਿਸ ਦੀਆਂ ਖੁਸ਼ੀਆਂ ਤੇ ਨਵੇਂ ਸਾਲ ਦਿਆਂ ਜਸ਼ਨਾਂ ‘ਚ ਅਸੀਂ ਸਾਡੇ ਉਹਨਾਂ ਮਹਾਨ ਯੋਧਿਆਂ ਦੀ ਮਿਸਾਲ ਦੇਣੀ ਭੁੱਲਗੇ। ਮੈਂ ਕਦੇ ਨੀ ਕਿਹਾ ਸੀ ਕਿ ਮੈਰੀ ਕਰਿਸਮਿਸ ਨਾ ਕਹੋ, ਕਹੋ ਰੱਜ ਕੇ ਕਹੋ ਪਰ ਸੈਂਟੇ ਦੇ ਆਉਣ ਦੀ ਕਹਾਣੀ ਤੋਂ ਪਹਿਲਾਂ ਜਵਾਕਾਂ ਨੂੰ ਦੱਸਿਉ ਕਿ ਇਹਨਾਂ ਦਿਨਾਂ ਦਾ ਸਾਡਾ ਕੀ ਇਤਿਹਾਸ ਆ। ਦੱਸਿਉ ਕਿ ਸਾਡੀ ਅਸਲ ਸਥਾਪਤੀ ਦੀ ਨੀਂਹ ਰੱਖਣ ਵਾਲੇ ਕੌਣ ਸਨ। ਧਰਮਾਂ, ਕੌਮ, ਕਮਿਊਨਿਟੀ ਦੀ ਗੱਲ ਫੇਰ ਕਰਾਂਗੇ। ਅੱਜ ਅਸੀਂ ਪਿੱਠਾਂ ਤੇ ਉੱਕਰੇ ਉਹ ਇਤਿਹਾਸ ਫਰੋਲੀਏ ਜਿੰਨਾਂ ਨੂੰ ਅਸੀਂ ਖੁਦ ਹੀ ਦੱਬ ਲਿਆ। ਕਿਸੇ ਨੇ ਅਗਾਂਹ ਵਧੂ ਸੋਚ ਦੇ ਹੌਂਸਲੇ ਨਾਲ, ਕਿਸੇ ਨੇ ਨਵੇਂ ਸਾਲ ਦੀ ਪਾਰਟੀ ਦੇ ਪੈੱਗ ਹੇਠਾਂ, ਕਿਸੇ ਨੇ ਸੈਂਟੇ ਦੇ ਲਾਲ ਲੀੜਿਆਂ ਨਾਲ।
ਪਰ 300 ਵਰੇਂ ਪਿੱਛੇ ਝਾਤੀ ਮਾਰ ਕੇ ਦੇਖਿਉ। ਚਮਕੌਰ ਦੀ ਗੜੀ ‘ਚ ਜੂਝਦੇ ਤੇ ਸਰਹਿੰਦ ਦੀਆਂ ਦੀਵਾਰਾਂ ‘ਚ ਖੜੇ ਸਾਹਿਬਜ਼ਾਦੇ ਸਾਡੇ ਵੱਲ ਬੜੀਆਂ ਆਸਾਂ ਨਾਲ ਵੇਖ ਰਹੇ ਆ। ਉਹਨਾਂ ਨੂੰ ਭੁੱਲਿਉ ਨ ਪਿਆਰਿਉ।

Jashandeep Singh Brar

ਦੁੱਖ ਸੁਖ

by Manpreet Singh January 4, 2019

ਮੇਰੀ ਸਮਝ ਮੁਤਾਬਿਕ ਹਵਾਈ ਜਹਾਜ ਦੇ ਸਫ਼ਰ ਦੌਰਾਨ ਪਿੱਛੇ ਬੈਠਾ ਡੈਡ ਅਚਾਨਕ ਕੀ ਦੇਖਦਾ ਏ ਕੇ ਅਗਲੀ ਸੀਟ ਤੇ ਬੈਠੀ ਧੀ ਨੂੰ ਨੀਂਦ ਦੇ ਝੋਕੇ ਆ ਰਹੇ ਨੇ..ਓਸੇ ਵੇਲੇ ਆਪਣਾ ਹੱਥ ਉਸਦੇ ਸਿਰ ਹੇਠ ਰੱਖ ਦਿੰਦਾ ਏ ਤਾਂ ਕੇ ਸੀਟ ਦੀ ਬਾਹੀ ਨਾ ਚੁਭੇ…ਸ਼ਾਇਦ ਏਹੀ ਹੁੰਦੀ ਏ ਇਕ ਬਾਪ ਦਾ ਪਰਿਭਾਸ਼ਾ…

ਕਾਫੀ ਚਿਰ ਪਹਿਲਾਂ ਪੰਜਾਬ ਸਿਵਿਲ ਸਰਵਿਸਜ਼ ਦੇ ਪੇਪਰ ਵੇਲੇ ਦਾ ਟਾਈਮ ਚੇਤੇ ਆ ਗਿਆ..ਮਈ ਮਹੀਨੇ ਦੀ ਗਰਮੀ ਵਿਚ ਪਟਿਆਲੇ ਫਾਰਮ ਲੈਣ ਲਈ ਲੱਗੀ ਲੰਮੀ ਲੈਣ ਵਿਚ ਮੇਰੇ ਤੋਂ ਅੱਗੇ ਇੱਕ ਕੁੜੀ ਸੀ..ਸ਼ਾਇਦ ਤੇਜ ਬੁਖਾਰ ਵੀ ਸੀ ਉਸਨੂੰ…!

ਦੋ ਘੰਟੇ ਲਾਈਨ ਵਿਚ ਖਲੋਤੀ ਰਹੀ ਦੇ ਬਾਪ ਨੇ ਓਨੀ ਦੇਰ ਤੱਕ ਉਸਦੇ ਸਿਰ ਤੇ ਛੱਤਰੀ ਤਾਣੀ ਰੱਖੀ ਜਿੰਨੀ ਦੇਰ ਉਸਦੀ ਵਾਰੀ ਨਾ ਆ ਗਈ ਅਤੇ ਨਾਲ ਨਾਲ ਉਸਨੂੰ ਪਾਣੀ ਪਿਲਾਉਣਾ ਵੀ ਜਾਰੀ ਰਖਿਆ…
ਕਿੰਨਾ ਔਖਾ ਹੁੰਦਾ ਇੱਕ ਮੱਧਵਰਗੀ ਬਾਪ ਦੀ ਮਨੋਸਤਿਥੀ ਦਾ ਭੇਦ ਪਾਉਣਾ ਜਦੋਂ ਉਹ ਜੁਆਨ ਧੀ ਦੀ ਰਾਖੀ ਲਈ ਤਿਆਰ ਭਰ ਤਿਆਰ ਖਲੋਤਾ ਹੁੰਦਾ ਏ

ਮੈਂ ਲਾਈਨ ਵਿਚ ਉਸਦੇ ਮਗਰ ਲੱਗਾ ਉਸ ਬਾਪ ਦੀ ਮਾਨਸਿਕਤਾ ਪਹਿਚਾਣ ਗਿਆ..ਸ਼ਾਇਦ ਸੋਚ ਰਿਹਾ ਸੀ ਕੇ ਕੋਈ ਅਗਿਓਂ ਜਾਂ ਫੇਰ ਪਿੱਛੋਂ ਛੇੜਖਾਨੀ ਨਾ ਕਰੇ…
ਮੇਰੀ ਬੋਧਿਕਤਾ ਏਨੀ ਵਿਕਸਿਤ ਨਹੀਂ ਸੀ ਹੋਈ ਕੇ ਆਖ ਸਕਦਾ ਕੇ ਅੰਕਲ ਜੀ ਪਿੱਛੇ ਦਾ ਫਿਕਰ ਨਾ ਕਰੋ…ਏਨਾ ਗਿਰਿਆ ਹੋਇਆ ਨਹੀਂ ਹਾਂ..ਘਰੇ ਮੇਰੀ ਵੀ ਇੱਕ ਭੈਣ ਏ!

ਅਮ੍ਰਿਤਸਰ ਮੱਸਿਆ ਸੰਕਰਾਂਦ ਨੂੰ ਦਰਬਾਰ ਸਾਬ ਗਿਆ ਕਈ ਵਾਰ ਮਹਿਸੂਸ ਹੁੰਦਾ ਕੇ ਇਨਸਾਨੀ ਮਾਨਸਿਕਤਾ ਕਿੰਨੀ ਗਰਕ ਹੋਈ ਜਾਂਦੀ ਏ..ਦਰਸ਼ਨਾਂ ਨੂੰ ਆਈਆਂ ਕਈ ਬੀਬੀਆਂ ਦਾ ਦਰਸ਼ਨੀ ਡਿਓਢੀ ਤੋਂ ਹਰਿਮੰਦਰ ਸਾਹਿਬ ਤੱਕ ਦਾ ਸਫ਼ਰ ਵੀ ਕਿੰਨਾ ਔਖਾ ਤਹਿ ਹੁੰਦਾ…ਪਿੱਛੋਂ ਜਾਣ ਬੁਝਕੇ ਵੱਜਦੇ ਧੱਕੇ ਅਤੇ ਹੁੰਦੀਆਂ ਛੇੜਖਾਨੀਆਂ..ਕੋਈ ਆਖੇ ਤੇ ਕੀ ਆਖੇ!

ਬਟਾਲੇ ਤੋਂ ਸੁਵੇਰੇ ਸਾਡੇ ਸੱਤ ਵਜੇ ਤੁਰਦੀ ਸੁਵਾਰੀ ਗੱਡੀ ਜਦੋਂ ਅੱਠ ਕੂ ਵਜੇ ਵੇਰਕੇ ਟੇਸ਼ਨ ਤੇ ਪੁੱਜਦੀ ਤਾਂ ਇੱਕ ਖਾਸ ਡੱਬੇ ਵਿਚ ਦਾਖਿਲ ਹੁੰਦੀਆਂ ਅਮ੍ਰਿਤਸਰ ਸਕੂਲ ਕਾਲਜ ਪੜਨ ਜਾਂਦੀਆਂ ਨੂੰ ਦੇਖ ਬਾਕੀ ਡੱਬਿਆਂ ਦੀ ਮੰਡੀਰ ਵੀ ਧੂ ਕੇ ਏਧਰ ਨੂੰ ਹੋ ਤੁਰਦੀ…ਵਿਚਾਰੀਆਂ ਦੀ ਗਰੀਬੀ ਅਤੇ ਲਾਚਾਰੀ ਜੁਬਾਨ ਨੂੰ ਜਿੰਦਰੇ ਲਾ ਦਿੰਦੀ ਅਤੇ ਬੇਬਸੀ ਨਜਰਾਂ ਰਾਹੀ ਪ੍ਰਕਟ ਹੁੰਦੀ..

ਮੈਨੂੰ ਯਾਦ ਏ ਸ਼ਾਇਦ ਅਠਨਵੇਂ ਦੀ ਗੱਲ ਸੀ..ਇੱਕ ਨਵੇਂ ਵਿਆਹੇ ਜੋੜੇ ਨੇ ਹੋਟਲ ਕਮਰਾ ਬੁਕ ਕਰਵਾਇਆ…ਦੋ ਦਿਨ ਮਗਰੋਂ ਜਦੋਂ ਤੁਰ ਗਏ ਤਾਂ ਹਜਾਰ ਕੂ ਦਾ ਬਿੱਲ ਅਜੇ ਬਕਾਇਆ ਸੀ..ਕੁੜੀ ਦਾ ਚੂੜਾ ਬਾਥਰੂਮ ਦੇ ਡਸਟਬਿਨ ਵਿਚ ਪਿਆ ਮਿਲਿਆ
ਕੱਪੜੇ ਤੇ ਹੋਰ ਨਿੱਕ ਸੁੱਕ ਵੀ ਓਥੇ ਖਿੱਲਰਿਆ ਪਿਆ ਸੀ…
ਮਿਲੇ ਹੋਏ ਨੰਬਰ ਤੇ ਫੋਨ ਕੀਤਾ ਤਾਂ ਅੱਗੋਂ ਕਿਸੇ ਨੇ ਫਗਵਾੜੇ ਤੋਂ ਫੋਨ ਚੁੱਕਿਆ..
ਸਾਰੀ ਗੱਲ ਦੱਸੀ ਤਾਂ ਅਗਲੇ ਦਿਨ ਹੀ ਹਮਾਤੜ ਆਣ ਪਹੁੰਚਿਆ…
ਆਖਣ ਲੱਗਾ ਕੇ ਮਾਪਿਆਂ ਦੀ ਮਰਜੀ ਖਿਲਾਫ ਵਿਆਹ ਕਰਵਾਇਆ ਸੀ ਦੋਵਾਂ ਨੇ ਤੇ ਮੁੜ ਹਫਤੇ ਮਗਰੋਂ ਹੀ ਦੋਹਾਂ ਗੱਡੀ ਹੇਠ ਸਿਰ ਦੇ ਦਿੱਤਾ…!

ਮੈਂ ਇੰਨੀ ਗੱਲ ਸੁਣ ਸੁੰਨ ਹੋ ਗਿਆ ਅਤੇ ਉਹ ਜਾਂਦਿਆਂ ਹੋਇਆ ਪੁੱਛਣ ਲੱਗਾ ਕੇ ਵਿਆਹ ਹੋ ਗਿਆ ਤੇਰਾ? ਆਖਿਆ ਨਹੀਂ..
ਆਖਣ ਲੱਗਾ ਕੇ ਜਦੋਂ ਕਦੇ ਘਰੇ ਧੀ ਹੋਈ ਤਾਂ ਉਸ ਨਾਲ ਗੱਲ ਜਰੂਰ ਕਰਿਆ ਕਰੀ..ਨਹੀਂ ਤਾਂ ਇਹ ਪਿਓ ਦਾ ਪਿਆਰ ਬਾਹਰੋਂ ਭਾਲਣ ਲੱਗ ਜਾਂਦੀਆਂ..ਮੈਥੋਂ ਬੱਸ ਇਹੋ ਭੁੱਲ ਹੋ ਗਈ..

ਮੈਨੂੰ ਉਸ ਵੇਲੇ ਤਾਂ ਇਸ ਗੱਲ ਦੀ ਕੋਈ ਖਾਸ ਸਮਝ ਨਹੀਂ ਲਗੀ ਪਰ ਹੁਣ ਸਮੇ ਨੇ ਸ਼ੀਸ਼ੇ ਤੇ ਪਈ ਗਰਦ ਐਨ ਸਾਫ ਕਰ ਦਿੱਤੀ!
ਆਥਣ ਵੇਲੇ ਘੱਟੋ ਘੱਟ ਘੰਟਾ ਭਰ ਬੈਠ ਸਾਰੇ ਪਰਵਾਰ ਨਾਲ ਦੁੱਖ ਸੁਖ ਫਰੋਲ ਹੀ ਲਈਦਾ ਏ..ਮਨ ਹੌਲਾ ਜਿਹਾ ਹੋ ਜਾਂਦਾ ਏ

ਜ਼ਿੰਦਗੀ ਇੱਕ ਕਿਤਾਬ

by Manpreet Singh January 3, 2019

ਜ਼ਿੰਦਗੀ ਕੋਈ ਫਿਲਮ ਤਾਂ ਨਹੀਂ ਜਿਸਨੂੰ ਤੁਸੀਂ ਮਨ ਚਾਹੇ ਢੰਗ ਨਾਲ ਪੇਸ਼ ਕਰ ਲਉਗੇ ਪਰ ਜ਼ਿੰਦਗੀ ਇੱਕ ਕਿਤਾਬ ਜ਼ਰੂਰ ਹੋ ਸਕਦੀ ਏ ਜਿਸਨੂੰ ਤੁਸੀਂ ਆਪਣੇ ਢੰਗ ਨਾਲ ਲਿਖ ਸਕਦੇ ਉ। ਹਰ ਇੱਕ ਪੰਨਾ ਹਰ ਆਮ ਦਿਨ ਵਾਂਗੂੰ, ਜੋ ਗਲਤੀ ਪਿਛਲੇ ਪੰਨੇ ਤੇ ਕੀਤੀ ਸੀ ਕੋਸ਼ਿਸ਼ ਕਰੋ ਕਿ ਉਹ ਦੁਬਾਰਾ ਨਾ ਦੁਹਰਾਉ। ਕੱਟ ਕਟਾ ਕਿ ਹੀ ਕਵਿਤਾਵਾਂ ਗੀਤ ਪੂਰੇ ਹੁੰਦੇ ਨੇ। ਗਲਤੀਆਂ ਤੋਂ ਭੱਜੋ ਨਾ, ਹੱਸ ਕੇ ਕਬੂਲ ਕਰੋ। ਜ਼ਿੰਦਗੀ ਨੂੰ ਜਿਉਣ ਤੇ ਕੱਟਣ ਵਿਚਲਾ ਫਰਕ ਜਿੰਨੀ ਛੇਤੀ ਜਾਣ ਲਉਗੇ, ਇਸ ਸਫਰ ਨਾਲ ਉਨੀ ਛੇਤੀ ਮੋਹ ਵਧ ਜਾਵੇਗਾ। ਕਦੇ ਵੀ ਕਿਸੇ ਦੀ ਨਿੱਜੀ ਜ਼ਿੰਦਗੀ ਤੇ ਟਿੱਪਣੀ ਨਾ ਕਰੋ, ਚਾਹੇ ਨੈੱਟ ਤੇ ਚਾਹੇ ਅਸਲੀਅਤ ‘ਚ, ਹਮੇਸ਼ਾਂ ਆਪਣੇ ਤੇ ਆਪਣੇ ਪਰਿਵਾਰ ਤੱਕ ਸੀਮਤ ਰਹੋ। ਟੀਚੇ ਮਿੱਥੋ ਤੇ ਉਹਨਾਂ ਲਈ ਕੰਮ ਕਰੋ, ਸ਼ੋਸ਼ਲ ਮੀਡੀਆ ਇਸ ਖੂਬਸੂਰਤ ਤੇ ਮੌਕਿਆਂ ਭਰੀ ਦੁਨੀਆਂ ਦਾ ਇੱਕ ਰੰਗਲਾ ਪੜਾਅ ਏ ਪਰ ਅੰਤ ਨੀ। ਚੁਗਲੀ, ਖਹਿਬਾਜੀ, ਗਰੁੱਪਾਂ, ਈਰਖਾ ਨੇ ਤੁਹਾਡਾ ਅੰਦਰ ਸਾੜ ਦੇਣਾ ਤੇ ਆਪਾਂ ਇਹ ਕਰਨ ਨੀ ਆਏ ਐਥੇ ਕਿ ਨਹੀਂ..!

ਮੈਂ ਅਕਸਰ ਪੜਿਆ ਤੇ ਸੁਣਿਆ ਸੀ ਕਿ ਜੇ ਸੱਚ ਬੋਲੋਗੇ, ਛਿੱਤਰ ਖਾਉਗੇ। ਇਹ ਤਜਰਬਾ ਹੋਇਆ ਵੀ ਆ ਪਰ ਮੈਂ ਝੂਠ ਤੋਂ ਹਲੇ ਵੀ ਦੂਰ ਹੀ ਰਹਿਣ ਦੀ ਕੋਸ਼ਿਸ਼ ਕਰਦਾ। ਸੱਚ ਜਾਣ ਲਉ ਬਹੁਤ ਕੁੱਝ ਆਸਾਨ ਹੋ ਜਾਵੇਗਾ ਪਰ ਇਹ ਆਸ ਕਦੇ ਨਾ ਕਰਨਾ ਕਿ ਤੁਹਾਡਾ ਆਲਾ-ਦੁਆਲਾ ਵੀ ਉਸ ਸੱਚ ਨੂੰ ਉਵੇਂ ਹੀ ਕਬੂਲੇਗਾ ਜਿਸ ਤਰ੍ਹਾਂ ਤੁਸੀਂ ਕਬੂਲਿਆ ਹੈ। ਜ਼ਿੰਦਗੀ ਇੱਕ ਜੰਗ ਹੈ ਤੇ ਇਸਨੂੰ ਤੁਸੀਂ ਖੁਦ ਹੀ ਲੜ ਕੇ ਜਿੱਤ ਸਕਦੇ ਹੋ। ਦੂਜੇ ਤੁਹਾਡੇ ਲਈ ਪ੍ਰੇਰਣਾ ਸਰੋਤ ਹੋ ਸਕਦੇ ਨੇ ਪਰ ਉਹ ਕਦੇ ਵੀ ਤੁਹਾਡੀ ਲੜਾਈ ਨਹੀਂ ਲੜਨਗੇ। ਇਸ ਲਈ ਕਦੇ ਵੀ ਆਪਣੇ ਆਪ ਤੋਂ ਨਾ ਭੱਜੋ, ਜੇ ਤੁਹਾਨੂੰ ਪਤਾ ਹੈ ਕਿ ਸਵੇਰੇ ਸਾਜਰੇ ਉੱਠ ਕੇ ਤੁਸੀਂ ਕੋਈ ਕੰਮ ਨੇਪਰੇ ਚਾੜ੍ਹ ਸਕਦੇ ਹੋ ਤਾਂ ਅੱਖਾਂ ਨਾ ਮੀਚੋ। ਇਹ ਸਾਰੀ ਦੁਨੀਆਂ ਤੁਹਾਨੂੰ ਧੋਖਾ ਦਿੰਦੀ ਫਿਰਦੀ ਆ ਪਰ ਤੁਸੀਂ ਆਪਣੇ ਆਪ ਨਾਲ ਧੋਖਾ ਨਾ ਕਰੋ। ਕਦੇ ਵੀ ਆਪਣੇ ਆਪ ਨੂੰ ਝੂਠ ਨਾ ਬੋਲੋ। ਕਦੇ ਵੀ ਆਪਣੇ ਲਏ ਫੈਸਲੇ ਤੇ ਸ਼ੱਕ ਨਾ ਕਰੋ, ਜੇ ਦੋ ਚਿੱਤਾ ਚਿੱਤ ਹੋਵੇ ਤਾਂ ਦੂਜੀ ਵਾਰ ਵਿਚਾਰ ਕਰ ਲਉ ਪਰ ਮੰਜ਼ਿਲ ਕਿਸੇ ਇੱਕ ਰਾਹ ਤੇ ਹੀ ਮਿਲੇਗੀ ਦੋਵਾਂ ਤੇ ਨਹੀਂ। ਅੰਗ੍ਰੇਜ਼ੀ ਦੇ ਸ਼ਬਦਾਂ ਅਨੁਸਾਰ ਸਥਿਤੀ ਨੂੰ ਹਮੇਸ਼ਾ accept ਕਰੋ ਨਾ ਕਿ expect ਕਿ ਕਾਸ਼ ਇਸ ਤਰ੍ਹਾਂ ਹੋ ਜਾਂਦਾ। ਕਾਸ਼ ਤੇ ਹਕੀਕਤ ਵਿੱਚ ਫਰਕ ਹੁੰਦਾ ਏ ਤੇ ਜਦੋਂ ਤੁਸੀਂ ਇਹ ਮੰਨ ਲੈਂਦੇ ਹੋ ਤਾਂ ਅੱਗੇ ਵਧਣਾ ਬਹੁਤ ਆਸਾਨ ਹੋ ਜਾਂਦਾ ਏ।

ਮੈਂ ਜ਼ਿੰਦਗੀ ‘ਚ ਬਹੁਤ ਗਲਤੀਆਂ ਵੀ ਕੀਤੀਆਂ, ਬਹੁਤ ਕੁੱਝ ਸਿੱਖਿਆ ਵੀ, ਬਹੁਤ ਗਲਤ ਫੈਸਲੇ ਵੀ ਲਏ ਪਰ ਅੱਜ ਜ਼ਿੰਦਗੀ ਦੇ ਜਿਸ ਮੋੜ ਤੇ ਹਾਂ, ਬੜਾ ਸ਼ੰਤੁਸ਼ਟ ਹਾਂ। ਫੇਸਬੁਕ ਨੇ ਬਹੁਤ ਸਾਰੇ ਪਿਆਰ ਕਰਨ ਵਾਲੇ ਦਿੱਤੇ ਨੇ, ਸਭ ਦਾ ਬੜਾ ਰਿਣੀ ਹਾਂ। ਸਾਰਿਆਂ ਦਾ ਧੰਨਵਾਦ, ਸਾਰਿਆਂ ਨੂੰ ਪਿਆਰ ਅਤੇ ਸਤਿਕਾਰ। ਆਉ ਪਿਆਰ ਤੇ ਹਾਸੇ ਵੰਡੀਏ। ਜ਼ਿੰਦਗੀ ਜ਼ਿੰਦਾਬਾਦ ~

 

ਆਂਟੀ

by Manpreet Singh January 3, 2019

ਆਂਟੀ ਦੀ ਮਰਜੀ ਦੇ ਖਿਲਾਫ ਅਖੀਰ ਬਜ਼ੁਰਗ ਨੇ ਆਪਣੀ ਬੇਸਮੇਂਟ ਕਿਰਾਏ ਤੇ ਦੀ ਹੀ ਦਿੱਤੀ…
ਅਡਵਾਂਸ ਫੜਦਿਆਂ ਸਾਰਿਆਂ ਨੂੰ ਸਮਝਾ ਦਿੱਤਾ ਕੇ ਨਾਲਦੀ ਜੋ ਮਰਜੀ ਬੋਲੀ ਜਾਵੇ ਤੁਸੀਂ ਕੰਨ ਨਹੀਂ ਧਰਨੇ..ਆਪੇ ਥੋੜਾ ਬੋਲ ਬਾਲ ਕੇ ਹਟ ਜਾਇਆ ਕਰਦੀ ਏ…
ਉਹ ਸਾਰੇ ਸਟੂਡੈਂਟ ਸਨ…ਅਜੇ ਇੱਕ ਦਿਨ ਸਮਾਨ ਸਿਫਟ ਕਰ ਹੀ ਰਹੇ ਸਨ ਕੇ ਆਂਟੀ ਨੇ ਉਚੀ ਉਚੀ ਬੋਲਣਾ ਸ਼ੁਰੂ ਕਰ ਦਿੱਤਾ…”ਪਾਣੀ ਧਿਆਨ ਨਾਲ ਵਰਤਣਾ ਪਵੇਗਾ..ਰਾਤੀ ਕੁਵੇਲੇ ਨਹੀਂ ਆਉਣਾ..ਸਫਾਈ ਰੱਖਣੀ ਪੈਣੀ…ਜੇ ਮਿਊਜ਼ਿਕ ਉਚੀ ਲੱਗਾ ਤਾਂ ਤੁਹਾਡੀ ਖੈਰ ਨਹੀਂ…ਬਾਹਰੋਂ ਘਾਹ ਕੱਟਣਾ ਤੁਹਾਡੀ ਜੁੰਮੇਵਾਰੀ ਹੋਵੇਗੀ..ਫੋਨ ਤੇ ਹੌਲੀ ਗੱਲ ਕਰਨੀ ਏ”…ਉਹ ਸਾਰੇ ਚੁੱਪ ਚਾਪ ਸਾਰਾ ਕੁਝ ਸੁਣੀ ਜਾ ਰਹੇ ਸਨ…

ਹੁਣ ਆਂਟੀ ਦਾ ਗੱਲ ਗੱਲ ਤੇ ਗੁੱਸੇ ਹੋ ਕੇ ਉਚੀ-ਉਚੀ ਬੋਲਣਾ ਲਗਪਗ ਰੋਜ ਦੀ ਰੁਟੀਨ ਜਿਹਾ ਬਣ ਗਿਆ ਸੀ..
ਉਹ ਸਾਰੇ ਅਕਸਰ ਹੀ ਸੋਚਿਆ ਕਰਦੇ ਕੇ ਪਤਾ ਨਹੀਂ ਅੰਕਲ ਏਨਾ ਕੁਝ ਕਿੱਦਾਂ ਸਹਿ ਲੈਂਦੇ ਨੇ…
ਮੁੜ ਪਤਾ ਲੱਗਾ ਕੇ ਤਿੰਨ ਪੁੱਤਰ ਸਨ ਵਿਆਹੇ ਵਰੇੇ..ਪਰ ਨਾਲ ਕੋਈ ਵੀ ਨਹੀਂ ਸੀ ਰਹਿੰਦਾ..ਸ਼ਾਇਦ ਏਹੀ ਕਾਰਨ ਸੀ ਘਰ ਵਿਚ ਪਏ ਰਹਿੰਦੇ ਹਰ ਵੇਲੇ ਦੀ ਕਲਾ ਕਲੇਸ਼ ਦਾ…!

ਉਸ ਦਿਨ ਸੁਵੇਰੇ-ਸੁਵੇਰੇ ਉਮੀਦ ਦੇ ਉਲਟ ਬਿਲਕੁਲ ਹੀ ਸ਼ਾਂਤੀ ਵਾਲਾ ਮਾਹੌਲ ਸੀ..

“ਲੱਗਦਾ ਆਂਟੀ ਅੱਜ ਘਰੇ ਨਹੀਂ”..ਇੱਕ ਹੌਲੀ ਜਿਹੀ ਬੋਲਿਆ
ਪਰ ਬਾਹਰ ਦਾ ਬੂਹਾ ਖੁੱਲ੍ਹਾ ਦੇਖ ਜਦੋਂ ਸਾਰੇ ਉੱਪਰ ਨੂੰ ਗਏ ਤਾਂ ਆਂਟੀ ਰਸੋਈ ਵਿਚ ਭੁੰਜੇ ਡਿੱਗੀ ਹੋਈ ਬੇਹੋਸ਼ ਪਈ ਸੀ..

ਇੱਕ ਨੇ ਓਸੇ ਵੇਲੇ ਐਂਬੂਲੈਂਸ ਕਾਲ ਕਰ ਦਿੱਤੀ…ਦੂਜੇ ਨੇ ਸੈਰ ਤੇ ਗਏ ਅੰਕਲ ਨੂੰ ਫੋਨ ਕਰ ਦਿੱਤਾ ਤੇ ਤੀਜਾ ਕਾਰ ਸਟਾਰਟ ਕਰਨ ਬਾਹਰ ਦੌੜ ਗਿਆ…!
ਮਿੰਟਾ ਸਕਿੰਟਾਂ ਵਿਚ ਹੀ ਡਾਕਟਰੀ ਸਹਾਇਤਾ ਅੱਪੜ ਗਈ ਤੇ ਦੋ ਕੂ ਘੰਟਿਆਂ ਬਾਅਦ ਹਸਪਤਾਲ ਦੇ ਆਈ.ਸੀ.ਯੂ ਵਿਚੋਂ ਅੱਖਾਂ ਪੂੰਝਦੇ ਤੁਰੇ ਆਉਂਦੇ ਅੰਕਲ ਨੇ ਦੱਸਿਆ ਕੇ ਮੇਜਰ ਹਾਰਟ-ਅਟੈਕ ਸੀ ਤੇ ਜੇ ਥੋੜੀ ਜਿੰਨੀ ਵੀ ਦੇਰ ਹੋ ਜਾਂਦੀ ਤਾਂ….”

ਮਗਰੋਂ ਉਹ ਤਿੰਨੇ ਨਿਯਮਤ ਤਰੀਕੇ ਨਾਲ ਹਸਪਤਾਲ ਵਿਚ ਹਾਜਰੀ ਭਰਦੇ ਰਹੇ ਤੇ ਚੋਥੇ ਦਿਨ ਆਂਟੀ ਨੂੰ ਘਰੇ ਲੈ ਆਂਦਾ ਗਿਆ…

ਇੱਕ ਦਿਨ ਆਂਟੀ ਤਿੰਨਾਂ ਨੂੰ ਕੋਲ ਸੱਦ ਪੁੱਛਣ ਲੱਗੀ ਕੇ ਤੁਸੀਂ ਸਾਰੇ ਏਨਾ ਸ਼ਾਂਤ ਕਿਓਂ ਰਹਿੰਦੇ ਓ ਤੇ ਪਹਿਲਾਂ ਵਾਂਗ ਹੱਲਾ ਗੁੱਲਾ ਵੀ ਕਿਓਂ ਨਹੀਂ ਕਰਦੇ…ਕੀ ਗੱਲ ਹੋ ਗਈ?

“ਕਿਓੰਕੇ ਤੁਸੀਂ ਗੁੱਸਾ ਕਰਦੇ ਹੋ..ਤੇ ਝਿੜਕਾਂ ਵੀ ਮਾਰਦੇ ਓ”…ਇੱਕ ਝਕਦਾ ਹੋਇਆ ਬੋਲਿਆ..
“ਹਾਂ ਝਿੜਕਾਂ ਤੇ ਹੁਣ ਵੀ ਪੈਣਗੀਆਂ…ਪਰ ਅੱਗੇ ਆਂਟੀ ਮਾਰਿਆ ਕਰਦੀ ਸੀ ਤੇ ਹੁਣ ਤੁਹਾਡੀ “ਮਾਂ” ਮਾਰਿਆ ਕਰੇਗੀ…

ਤਿੰਨਾਂ ਨੂੰ ਕਲਾਵੇ ਵਿਚ ਲੈਂਦੀ ਹੋਈ ਆਂਟੀ ਨੂੰ ਲੱਗ ਰਿਹਾ ਸੀ ਸ਼ਾਇਦ ਉਸਦੇ ਤਿੰਨੋਂ ਪੁੱਤਰ ਅੱਜ ਘਰ ਵਾਪਿਸ ਮੁੜ ਆਏ ਸਨ..!

ਹੱਦੋਂ ਵੱਧ

by Manpreet Singh January 3, 2019

ਮੈ ਜਦੋਂ ਵੀ ਵਰਜਿਸ਼ ਕਰਨੀ ਉਦੋਂ ਹੀ ਮੇਰੇ ਸਿਰ ਵਿੱਚ ਚੀਸ ਪੈਣੀ ਸ਼ੁਰੂ ਹੋ ਜਾਣੀ । ਮੈ ਆਖਿਰ ਡਾਕਟਰ ਕੋਲ ਜਾ ਵੜਿਆ ਤੇ ਉਹ ਕਹਿੰਦਾ Don’t overdo it . ਕਿ ਹੱਦੋਂ ਵੱਧ ਨ ਕਰਿਆ ਕਰ । ਮੈ ਕਿਹਾ ਮੈ ਤਾਂ ਇੰਨੀ ਕੁ ਕਰਦਾਂ ਉਹਨੇ ਸੁਲਾਹ ਦਿੱਤੀ ਕਿ ਇਸ ਤੋਂ ਵੀ ਅੱਧੀ ਕਰਦੇ । ਹੌਲੀ ਹੌਲੀ ਵਧਾ ਦਈਂ । ਮੈ ਉਹਦੀ ਮੰਨੀ ਨਹੀਂ ਤੇ ਦੋ ਤਿੰਨ ਵਾਰੀ ਸੱਟ ਖਾ ਕੇ ਅਖੀਰ ਉਹਦੀ ਮੰਨਣੀ ਪਈ । ਸਬਕ ਤਾਂ ਸਿੱਖਿਆ ਪਰ ਦੁੱਖ ਪਾ ਕੇ ।
ਅਸੀਂ ਜ਼ਿੰਦਗੀ ਚ ਸਿਰਫ ਵਰਜਿਸ਼ ਹੀ ਵਧਾ ਕੇ ਨਹੀਂ ਕਰਦੇ ਸਗੋਂ ਹੋਰ ਬਹੁਤ ਸਾਰੀਆਂ ਗੱਲਾਂ ਹਨ ਜੋ ਬਿਨਾ ਵਜਾ ਤੋਂ Overdo ਕਰਦੇ ਹਾਂ । ਮੇਰੇ ਖ਼ਾਸ ਦੋਸਤ ਅੰਗਰੇਜ ਦਾ ਭਰ ਜੁਆਨ ਮੁੰਡਾ ਮਰ ਗਿਆ ਤੇ ਅਸੀਂ ਉਹਦਾ ਅਫ਼ਸੋਸ ਕਰਨ ਗਏ । ਉਹ ਦੋਨੋ ਮੀਆਂ ਬੀਵੀ ਘਰੇ ਸੀ । ਉਨਾਂ ਨੇ ਅੱਖ ਚੋ ਹੰਝੂ ਨੀ ਡਿਗਣ ਦਿੱਤਾ ਭਾਂਵੇ ਉਨਾਂ ਦੀਆਂ ਅੱਖਾਂ ਭਰੀਆਂ ਪਈਆਂ ਸਨ । ਮੇਰੇ ਦੋਸਤ ਦੀ 80 ਸਾਲ ਦੀ ਮਾਂ ਮਰ ਗਈ ਤੇ ਉਹਦੇ ਦਾਗਾਂ ਵੇਲੇ ਉਹਦੀਆਂ ਦੋ ਭੈਣਾਂ ਨੇ ( ਮਾਂ ਦੀਆਂ ਧੀਆਂ ) ਨੇ ਉਹ ਪਿੱਟ ਸਿਆਪਾ ਕੀਤਾ ਕਿ ਲੋਕ ਅੰਦਰੋਂ ਭਰੇ ਪੀਤੇ ਬੈਠੇ ਸੀ ਕਿ ਕਿਵੇ ਪਖੰਡ ਕਰ ਰਹੀਆਂ । ਅਖੀਰ ਨੂੰ ਉਨਾਂ ਦੇ ਵੱਡੇ ਭਰਾ ਨੇ ਦੋਨਾਂ ਦੇ ਜ਼ੋਰ ਦੀ ਇਕ ਇਕ ਥੱਪੜ ਮਾਰਿਆ ਕਿ ਜੀਉਦੀ ਵੇਲੇ ਤਾਂ ਮਿਲ਼ਣ ਨੀ ਆਈਆਂ ਹੁਣ ਐਵੇਂ ਸੁੱਕਾ ਸੰਘ ਪਾੜ ਰਹੀਆਂ । ਉੱਥੇ ਉਸ ਮਾਈ ਦਾ ਮਰਨ ਵੀ ਇਕ ਤਮਾਸ਼ਾ ਬਣ ਕੇ ਰਹਿ ਗਿਆ । ਮੈਨੂੰ ਯਾਦ ਹੈ ਕਿਵੇ ਪਿੰਡਾਂ ਵਿੱਚ ਔਰਤਾਂ ਮਕਾਣਾਂ ਲੈ ਕੇ ਆਉੰਦੀਆ ਸੀ ਤੇ ਮਹੀਨਾ ਮਹੀਨਾ ਭਰ ਇਹ ਚੱਲਦਾ ਰਹਿੰਦਾ ।
ਜਿੰਨਾ ਚਿਰ ਪੰਜਾਬੀ ਨਹੀਂ ਸੀ ਆਏ ਗੋਰੇ ਛੋਟੇ ਛੋਟੇ ਘਰਾਂ ਵਿੱਚ ਰਹਿੰਦੇ ਸੀ ਤੇ ਜਦੋਂ ਧੀ ਪੁੱਤ ਵੱਡਾ ਹੋ ਜਾਣਾ ਉਨਾਂ ਨੇ ਬਾਹਰ ਆਪਣਾ ਪਾ ਲੈਣਾ । ਫੇਰ ਪੰਜਾਬੀ ਆਏ ਤੇ ਆਉਂਦਿਆਂ ਸਾਰ ਵੱਡੇ ਵੱਡੇ ਘਰ ਮਹਿਲਾਂ ਵਰਗੇ ਪਾ ਲਏ ਫੇਰ ਕਰਜ਼ੇ ਲਾਹੁਣ ਲਈ ਪਹਿਲਾਂ ਇਕ ਇਕ ਫੇਰ ਦੋ ਦੋ ਕਿਤੇ ਤਿੰਨ ਤਿੰਨ ਘਰ ਚ ਕਿਰਾਏਦਾਰ ਰੱਖ ਲਏ । ਘਰਾਂ ਵਿੱਚ ਜੋ ਕਿਰਾਏ ਪਿੱਛੇ ਪਿੱਟ ਸਿਆਪਾ ਉਹ ਵੱਖਰਾ ਤੇ ਘਰਾਂ ਚ ਨ ਕੋਈ ਪਰਾਈਵੇਸੀ ਨ ਕੋਈ ਸ਼ਾਂਤ ਵਾਤਾਵਰਣ
ਕਾਰਾਂ ਚ ਵੀ ਅਸੀਂ ਇਕ ਦੂਜੇ ਤੇ ਅੱਗੇ ਤੋਂ ਅੱਗੇ ਹੋ ਕੇ ਮਹਿੰਗੀ ਤੋਂ ਮਹਿੰਗੀ ਖਰੀਦਣ ਲਈ ਭੱਜਦੇ ਹਾਂ । ਸਾਡੇ ਆਪਣੇ ਪਿੰਡ ਦਸ ਕਾਰਾਂ ਖੜੀਆਂ ਤੇ ਜਾਣਾ ਕਿਸੇ ਨੇ ਕਿਤੇ ਵੀ ਨਹੀਂ । ਨਾ ਲੋੜ ਸੀ ਤੇ ਨਾ ਹੀ ਕੋਲ ਪੈਸੇ । ਬਹੁਤਿਆਂ ਨੇ ਕਰਜ਼ੇ ਤੇ ਲਈਆਂ ਹੋਈਆਂ ।
ਹੁਣ ਕੋਠੀਆ ਪਾਉਣ ਦਾ ਰਿਵਾਜ ਚੱਲ ਪਿਆ । ਲੋਕ ਕੱਚੇ ਘਰਾਂ ਚ ਰਹਿ ਕੇ ਗੁਜ਼ਾਰਾ ਕਰ ਲੈਂਦੇ ਸੀ । ਭਗਤ ਨਾਮਦੇਵ ਜੀ ਲਿਖਦੇ ਹਨ ਕਿ ਮਾਰਕੰਡੇ ਰਿਖੀ ਜਿੰਨੀ ਕਿਹਦੀ ਉਮਰ ਹੋ ਸਕਦੀ ਹੈ ? ਉਹਨੇ ਕੱਖਾਂ ਦੀ ਕੁਲੀ ਵਿੱਚ ਹੀ ਗੁਜ਼ਾਰਾ ਕਰ ਲਿਆ । ਪਰ ਹੁਣ ਸ਼ਹਿਰਾਂ ਨੂੰ ਛੱਡੋ ਪਿੰਡਾਂ ਚ ਜਾ ਕੇ ਦੇਖੋ ਲੋਕੀਂ ਕੋਠੀਆਂ ਦੇ ਉੱਪਰ ਜਹਾਜ਼ ਟੰਗੀ ਬੈਠੇ ਹਨ । ਇੱਥੋਂ ਸਾਡੀ ਮਾਨਸਿਕਤਾ ਦਾ ਪਤਾ ਲਗਦਾ ਕਿ ਅਸੀਂ ਹਰ ਗੱਲ ਵਿੱਚ ਕਿਵੇ ਵਧਦੇ ਜਾ ਰਹੇ ਹਾਂ ਤੇ ਇਹ ਨਹੀਂ ਕਿ ਇਹਦੇ ਚ ਸੁਖੀ ਹਾਂ ।
ਵਿਆਹਾਂ ਵਿੱਚ ਜਾ ਕੇ ਦੇਖੋ ਤਾਂ ਪਤਾ ਲੱਗੇਗਾ ਅਸੀਂ ਕਿੰਨਾ Overdo ਕਰਦੇ ਹਾਂ ਚਾਹੇ ਉਹ ਖਾਣੇ ਵਿੱਚ ਹੋਵੇ ਚਾਹੇ ਉਹ ਦੇਣ ਲੈਣ ਵਿੱਚ ਹੋਵੇ । ਮੈ ਇੱਥੇ ਕੇਟਰਿੰਗ ਵਾਲ਼ਿਆਂ ਨੂੰ ਪੁਛਿਆ ਕਿ ਬਚਿਆ ਖਾਣੇ ਦਾ ਕੀ ਕਰਦੇ ਹੋ ? ਉਹ ਕਹਿੰਦੇ ਸਾਰਾ ਕੂੜੇ ਚ ਜਾਂਦਾ
ਘਰੇ ਖਾਣਾ ਖਾਣਾ ਹੋਵੇ ਜਾਂ ਬਾਹਰ ਅਸੀਂ ਹਮੇਸ਼ਾ ਲੋੜ ਤੋਂ ਵੱਧ ਮੰਗਾਉਂਦੇ ਹਾਂ ਜਾਂ ਘਰੇ ਬਣਾਉਂਦੇ ਹਾਂ ਤੇ ਫੇਰ ਖਾਣ ਵੇਲੇ ਵੀ ਵੱਧ ਖਾਧਾ ਜਾਂਦਾ । ਇਹ ਨਿੱਤ ਦਾ ਸੁਭਾਅ ਬਣ ਗਿਆ ।
ਖਰਚ ਕਰਨਾ ਹੋਵੇ ਤਾਂ ਸਾਡੇ ਵਰਗਾ ਖੁਲਾ ਖ਼ਰਚਾ ਹੋਰ ਕੋਈ ਕੌਮ ਨੀ ਕਰਦੀ । ਕੋਈ ਚੀਜ ਲੈਣੀ ਹੋਵੇ ਸਾਡਾ ਬੱਜਟ ਨਹੀਂ ਹੁੰਦਾ । ਘਰੋਂ 2000 ਦਾ ਸੂਟ ਲੈਣ ਗਏ 5000 ਖਰਚ ਕੇ ਘਰੇ ਵੜਦੇ ਹਾਂ
ਦੁਨੀਆਂ ਸਾਰੀ ਕੰਮ ਕਰਦੀ ਹੈ ਤੇ ਬਹੁਤੇ ਲੋਕ 8 ਘੰਟੇ ਕੰਮ ਕਰਦੇ ਹਨ ਤੇ ਉਹ ਵੀ ਹਫ਼ਤੇ ਵਿੱਚ ਪੰਜ ਦਿਨ । ਜੇ ਕਿਤੇ ਜ਼ਰੂਰਤ ਹੋਵੇ ਤਾਂ ਅੰਗਰੇਜ ਲੋਕ ਓਵਰਟੈਮ ਲਾ ਲੈਣਗੇ । ਸਾਡੇ ਪੰਜਾਬੀ ਕਦੀ ਓਵਰਟੈਮ ਨੀ ਛੱਡਦੇ । ਅਸੀਂ ਸਰੀਰ ਦੀ ਪ੍ਰਵਾਹ ਵੀ ਨਹੀਂ ਕਰਦੇ । ਚੱਲ ਸੋ ਚੱਲ । ਸੱਭ ਤੋਂ ਵੱਧ ਧੱਕਾ ਆਪਣੇ ਸਰੀਰ ਨਾਲ ਪੰਜਾਬੀ ਕਰਦੇ ਹਨ । ਭਾਵੇਂ ਕਿਸੇ ਵੀ ਦੇਸ਼ ਚ ਹੋਣ ਤੇ ਕਿਸੇ ਵੀ ਕੰਮ ਤੇ । ਸਾਨੂੰ ਉਨਾਂ ਚਿਰ ਚੈਨ ਹੈ ਨੀ ਜਿਨਾ ਚਿਰ ਨਾਲ ਦੇ ਰਿਸ਼ਤੇਦਾਰ ਜਾਂ ਗੁਆਢੀ ਤੋਂ ਵੱਡਾ ਘਰ ਤੇ ਮਹਿੰਗੀ ਕਾਰ ਨਹੀਂ ਲੈ ਲੈਂਦੇ । ਉਹਦੇ ਲਈ ਸਰੀਰ Overdo ਕੰਮ ਕਰਦਾ ਹੈ ।
ਗੋਰੇ ਲੋਕ ਜੇ ਕਿਸੇ ਨਾਲ ਲੜਨਗੇ ਤਾਂ ਵੀ ਫੈਸਲਾ ਉੱਥੇ ਹੀ ਹੋ ਜਾਂਦਾ । ਇਹ ਲੋਕ ਵੈਰ ਨੀ ਰੱਖਦੇ । ਸਾਡੀ ਦੁਸ਼ਮਣੀ ਪੀੜੀ ਦਰ ਪੀੜੀ ਚਲਦੀ ਰਹਿੰਦੀ ਹੈ । ਸਾਡੇ ਅੰਦਰ ਗ਼ੁੱਸਾ ਤੇ ਨਫ਼ਰਤ ਵੀ ਅੱਤ ਦੀ ਹੈ
ਅਸੀਂ ਵੈਰ ਕਰਨ ਵੇਲੇ ਵੀ Overdo ਕਰਦੇ ਹਾਂ । ਹਾਲਾਕਿ ਇਹਦੀ ਜ਼ਰੂਰਤ ਵੀ ਨਹੀਂ ਹੈ । ਅਸੀਂ ਆਪ ਦੀ ਜੀਣ ਆਏ ਹਾਂ ਤੇ ਜੀਅ ਕੇ ਤੁਰ ਜਾਣਾ ਪਰ ਅਸੀਂ ਦੂਜਿਆਂ ਨਾਲ ਵੈਰ ਵਿਰੋਧ ਇੰਨਾ ਵਧਾ ਲਿਆ ਹੈ ਕਿ ਸਾਨੂੰ ਆਪਣਾ ਜੀਣ ਹੀ ਭੁੱਲ ਗਿਆ ਹੈ ।
ਹੋਰ ਤਾਂ ਹੋਰ ਸ਼ੋਸ਼ਿਲ਼ ਮੀਡੀਏ ਤੇ ਉਨਾਂ ਲੋਕਾ ਨਾਲ ਵੈਰ ਪੈ ਗਏ ਹਨ ਜਿਨਾ ਨੂੰ ਨਾ ਕਦੀ ਮਿਲੇ ਤੇ ਨਾ ਕਦੀ ਮਿਲਣਾ
ਦੂਜੇ ਧਰਮਾਂ ਦੀ ਗੱਲ ਛੱਡੋ ਸਾਡੇ ਆਪਣੇ ਧਰਮ ਵਿੱਚ ਕਿੰਨੇ ਧੜੇ ਬਣ ਗਏ ਹਨ । ਤੇ ਉਹ ਸਾਰੇ ਇਕ ਦੂਜੇ ਨੂੰ ਦੇਖ ਕੇ ਰਾਜ਼ੀ ਨਹੀਂ । ਇਹ ਸਾਰਾ Overdo ਕਰਕੇ ਹੈ ।
ਆਉ ਪਿਆਰ ਦੀ ਗੱਲ ਕਰੀਏ । ਸਾਰੀ ਦੁਨੀਆ ਵਿੱਚ ਪਿਆਰ ਦੇ ਰਿਸ਼ਤੇ ਹਨ ਤੇ ਜੇ ਕਦੀ ਕੋਈ ਰਿਸ਼ਤਾ ਟੁੱਟ ਜਾਵੇ ਤਾਂ ਬਾਹਰਲੇ ਲੋਕ ਦੁੱਖ ਜ਼ਰੂਰ ਮੰਨਾਉਦੇ ਹਨ ਇਹ ਕੁਦਰਤੀ ਹੈ ਪਰ ਸਾਡੇ ਵਿੱਚ ਮਰਨ ਤੱਕ ਜਾਂਦੇ ਹਨ ਜਿਵੇਂ ਹੋਰ ਦੁਨੀਆਂ ਮੁੱਕ ਹੀ ਗਈ ਹੋਵੇ । ਕੁੜੀ ਮੁੰਡੇ ਬਾਹਰ ਵੀ ਪਿਆਰ ਕਰਦੇ ਹਨ ਪਰ ਆਪਣੇ ਮਾਂ ਬਾਪ ਨੂੰ ਨਹੀਂ ਭੁੱਲਦੇ ਪਰ ਸਾਡੇ ਵਿੱਚ ਹੋਰ ਕਿਸੇ ਦੀ ਸੁੱਧ ਹੀ ਨਹੀਂ ਰਹਿੰਦੀ ਨ ਲੱਗਣ ਵੇਲੇ ਨਾ ਟੁੱਟਣ ਵੇਲੇ । ਜਿੰਨੇ ਸਾਡੇ ਸਮਾਜ ਵਿੱਚ ਲੋਕ ਦੁਖੀ ਹਨ ਹੋਰ ਸਮਾਜ ਵਿੱਚ ਨਹੀਂ ਕਿਉਂਕਿ ਅਸੀਂ ਪਿਆਰ ਨੂੰ ਵੀ ਕੰਟਰੋਲ ਤੋਂ ਬਾਹਰ ਕਰ ਲਿਆ ਹੈ ਤੇ ਕਿਸੇ ਵੀ ਕੰਮ ਨੂੰ ਹੱਦੋਂ ਵੱਧ ਕਰਨਾ ਕਦੀ ਵੀ ਸੁਖਾਵਾਂ ਨਹੀਂ ਹੁੰਦਾ । ਮੇਰੇ ਡਾਕਟਰ ਦੇ ਕਹਿਣ ਮੁਤਾਬਕ Don’t overdo it .
ਗੁਰਬਾਣੀ ਵਿੱਚ ਇਸੇ ਗੱਲ ਨੂੰ ਇਉ ਕਿਹਾ ਹੈ
ਜੈਸਾ ਬਿਤੁ ਤੈਸਾ ਹੋਇ ਵਰਤੈ ਅਪੁਨਾ ਬਲੁ ਨਹੀ ਹਾਰੈ ।
ਮਨੁੱਖ ਨੂੰ ਹਰ ਗੱਲ ਹੱਦ ਵਿੱਚ ਰਹਿ ਕੇ ਕਰਨੀ ਚਾਹੀਦੀ ਹੈ ਇਹਦੇ ਵਿੱਚ ਹੀ ਸੁਖ ਹੈ ਇਹਦੇ ਵਿੱਚ ਹੀ ਸਹਿਜ ਹੈ

ਡਰ

by Manpreet Singh January 2, 2019

ਨਿੱਕੇ ਹੁੰਦਿਆਂ ਵਾਪਰੀਆਂ ਕੁਝ ਡਰਾਉਣੀਆਂ ਘਟਨਾਵਾਂ ਕਰਕੇ ਹਨੇਰੇ ਦਾ ਡਰ ਉਸਦੇ ਅੰਦਰ ਪੱਕੀ ਤਰਾਂ ਘਰ ਕਰ ਗਿਆ ਸੀ…ਰਾਤ ਸੁੱਤੀ ਪਈ ਨੂੰ ਅਕਸਰ ਆਉਂਦਾ ਇੱਕ ਅਜੀਬ ਜਿਹਾ ਸੁਫਨਾ ਉਸਦੀ ਜਾਨ ਹੀ ਕੱਢ ਕੇ ਲੈ ਜਾਂਦਾ..ਹਨੇਰੀ ਜਿਹੀ ਜਗਾ ਵਿਚ ਉਹ ਕੱਲੀ ਤੁਰੀ ਜਾ ਰਹੀ ਹੁੰਦੀ..ਅਚਾਨਕ ਕੋਈ ਅਣਜਾਣ ਜਿਹਾ ਹੱਥ ਉਸਨੂੰ ਆਪਣੇ ਵਜੂਦ ਨੂੰ ਸਪਰਸ਼ ਕਰਦਾ ਪ੍ਰਤੀਤ ਹੁੰਦਾ ਤੇ ਪਸੀਨੇ ਵਿਚ ਤਰ ਹੋਈ ਦੀ ਇੱਕਦਮ ਜਾਗ ਖੁੱਲ ਜਾਂਦੀ..ਫੇਰ ਉਹ ਕੋਲ ਹੀ ਸੁੱਤੀ ਪਈ ਮਾਂ ਨੂੰ ਚੰਬੜ ਜਾਂਦੀ..ਮਗਰੋਂ ਉਸਨੂੰ ਕਿੰਨਾ-ਕਿੰਨਾ ਚਿਰ ਨੀਂਦ ਨਾ ਆਉਂਦੀ..!

ਹੁਣ ਏਨੇ ਸਾਲਾਂ ਬਾਅਦ ਬੈੰਕ ਦੀ ਨੌਕਰੀ ਲੱਗ ਗਈ…
ਇੱਕ ਵਾਰ ਓਵਰ ਟਾਈਮ ਦੇ ਚੱਕਰ ਵਿਚ ਲੇਟ ਹੋ ਗਈ…ਰਿਕਸ਼ੇ ਵਾਲਾ ਵੀ ਘਰ ਤੋਂ ਕਾਫੀ ਵਾਟ ਤੇ ਲਾਹ ਕੇ ਚਲਾ ਗਿਆ..ਰਾਤ ਦੇ ਸੰਨਾਟੇ ਨੂੰ ਤੋੜਦੀ ਹੋਈ ਅਵਾਰਾ ਕੁੱਤਿਆਂ ਦੇ ਭੌਂਕਣ ਦੀ ਖੌਫਨਾਕ ਅਵਾਜ…ਅਜੀਬ ਤਰਾਂ ਦਾ ਡਰਾਉਣਾ ਜਿਹਾ ਮਾਹੌਲ ਸੀ ਉਸ ਰਾਤ ਸੁਨਸਾਨ ਸੜਕ ਤੇ…
ਉਹ ਆਪਣੇ ਭਾਰੀ ਜਿਹੇ ਪਰਸ ਨੂੰ ਸੀਨੇ ਨਾਲ ਲਾਈ ਏਧਰ ਓਧਰ ਦੇਖਦੀ ਕਾਹਲੇ ਕਦਮੀਂ ਘਰ ਨੂੰ ਤੁਰੀ ਜਾ ਰਹੀ ਸੀ…..ਡਰੀ ਹੋਈ ਨੂੰ ਕੁਝ ਵਰੇ ਪਹਿਲਾਂ ਤੁਰ ਗਈ ਮਾਂ ਬੜੀ ਹੀ ਚੇਤੇ ਆਈ…ਅਚਾਨਕ ਹੀ ਪਿੱਛੋਂ ਆਉਂਦੇ ਮੋਟਰ ਸਾਈਕਲ ਨੇ ਕੋਲ ਆ ਬ੍ਰੇਕ ਮਾਰ ਲਈ..ਉਹ ਡਰ ਕੇ ਸੜਕ ਦੇ ਦੂਜੇ ਪਾਸੇ ਨੂੰ ਹੋ ਗਈ…ਦੋਹਾਂ ਚੋ ਇੱਕ ਆਖਣ ਲੱਗਾ…ਕਿਥੇ ਜਾਣਾ ਕੁੜੀਏ ਆ ਅਸੀ ਛੱਡ ਦਿੰਨੇ ਆ…”ਨਹੀਂ ਮੈਂ ਚਲੀ ਜਾਵਾਂਗੀ”…ਉਹ ਮੁਸ਼ਕਿਲ ਨਾਲ ਬੱਸ ਏਨਾ ਹੀ ਆਖ ਸਕੀ…
ਇੱਕ ਮੋਟਰ ਸਾਈਕਲ ਤੋਂ ਹੇਠਾਂ ਉੱਤਰ ਉਸ ਵੱਲ ਨੂੰ ਆ ਗਿਆ ਤੇ ਉਸਨੂੰ ਕਲਾਵੇ ਵਿਚ ਲੈਣ ਦੀ ਕੋਸ਼ਿਸ਼ ਕਰਨ ਲੱਗਾ…ਉਹ ਡਰ ਨਾਲ ਪਸੀਨੋੰ ਪਸੀਨੀ ਹੋ ਗਈ….

ਫੇਰ ਅਚਾਨਕ ਹੀ ਕਿਧਰੋਂ ਇੱਕ ਅਵਾਜ ਜਿਹੀ ਆਈ..”ਕੁੜੀਏ ਡਰੀਂ ਨਾ…ਸਗੋਂ ਇਸ ਡਰ ਦਾ ਮੁਕਾਬਲਾ ਕਰ..ਘਬਰਾ ਨਾ ਮੈਂ ਤੇਰੇ ਨਾਲ ਨਾਲ..ਹਿੰਮਤ ਕਰ…ਫੇਰ ਦੇਖੀਂ ਕੀ ਬਣਦਾ…ਇਸਨੂੰ ਦੌੜੇ ਜਾਂਦੇ ਨੂੰ ਰਾਹ ਨਹੀਂ ਲੱਭਣਾ”

ਏਨੀਂ ਗੱਲ ਸੁਣ ਉਸਨੇ ਬਿਨਾ ਦੇਰੀ ਕੀਤੀਆਂ ਹੱਥ ਵਿਚ ਫੜਿਆ ਪਰਸ ਘੁੰਮਾਂ ਕੇ ਉਸਦੇ ਮੂੰਹ ਤੇ ਦੇ ਮਾਰਿਆ..ਅਤੇ ਫੇਰ ਹੇਠਾਂ ਡਿੱਗੇ ਦੇ ਮੂੰਹ ਤੇ ਅੰਨੇਵਾਹ ਘਸੁੰਨ ਮੁੱਕੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ”
ਅਗਲੇ ਹੀ ਪਲ ਉਸਨੂੰ ਸਿਰਫ ਦੂਰ ਜਾਂਦੇ ਮੋਟਰ ਸਾਈਕਲ ਦੀ ਧੁੰਦਲੀ ਜਿਹੀ ਲਾਈਟ ਹੀ ਦਿਸ ਰਹੀ ਸੀ
ਉਹ ਛੇਤੀ ਨਾਲ ਸੰਭਲੀ ਤੇ ਫੇਰ ਜਿਧਰੋਂ ਅਵਾਜ ਆਈ ਸੀ ਓਧਰ ਨੂੰ ਦੇਖਣ ਲੱਗ ਪਈ…
ਸੜਕ ਦੇ ਦੂਜੇ ਪਾਸੇ ਬੈਠਾ ਹੋਇਆ ਇੱਕ ਅਪਾਹਜ ਮੰਗਤਾ ਉਸ ਵੱਲ ਦੇਖ ਮੁਸਕੁਰਾ ਰਿਹਾ ਸੀ..

ਤੇ ਫੇਰ ਉਸ ਦਿਨ ਮਗਰੋਂ ਉਸਨੂੰ ਫੇਰ ਕਦੀ ਵੀ ਹਨੇਰੇ ਤੋਂ ਡਰ ਨਹੀਂ ਲੱਗਾ…!
ਦੋਸਤੋ ਡਰ ਤੋਂ ਅੱਗੇ ਕਾਮਯਾਬੀ ਦਾ ਸਮੁੰਦਰ ਹੁੰਦਾ…ਪਰ ਬਹੁਤੇ ਇਸ ਡਰ ਕਾਰਨ ਬਿਨਾ ਟੁੱਬੀ ਲਾਏ ਹੀ ਆਪਣਾ ਰਾਹ ਬਦਲ ਲੈਂਦੇ ਨੇ..

ਐਕਸੀਅਨ ਸਾਬ

by Manpreet Singh January 1, 2019

ਕੋਠੀ ਦੇ ਨਾਲ ਵਾਲੇ ਪਲਾਟ ਵਿਚ ਪਤੰਗਾਂ ਲੁੱਟਦੇ ਨਿੱਕੇ ਬੇਟੇ ਨੂੰ ਦੇਖ ਦਫਤਰੋਂ ਮੁੜੇ ਵੱਡੇ ਸਾਬ ਨਰਾਜ ਹੋ ਗਏ..
ਸੈਨਤ ਮਾਰ ਕੋਲ ਸੱਦਿਆ ਤੇ ਝਿੜਕਾਂ ਮਾਰਦੇ ਹੋਏ ਆਖਣ ਲੱਗੇ ਕੇ “ਐਕਸੀਅਨ ਦਾ ਮੁੰਡਾ ਏਂ…ਤੇਰਾ ਇੱਦਾਂ ਆਮ ਜੁਆਕਾਂ ਵਾਂਙ ਦੌੜ ਭੱਜ ਕੇ ਪਤੰਗਾ ਲੁੱਟਣਾ ਤੈਨੂੰ ਸ਼ੋਭਾ ਥੋੜੀ ਦਿੰਦਾ..ਜਾ ਹੁਣੇ ਡਰਾਈਵਰ ਦੇ ਨਾਲ ਜਾ ਤੇ ਜਿੰਨੀਆਂ ਗੁੱਡੀਆਂ ਅਤੇ ਡੋਰਾਂ ਦੇ ਪਿੰਨੇ ਚਾਹੀਦੇ ਨੇ..ਮੁੱਲ ਲੈ ਆ..ਪਰ ਜੇ ਮੁੜ ਕਦੀ ਏਦਾਂ ਕਰਦਿਆਂ ਦੇਖ ਲਿਆ ਤਾਂ ਜੁੱਤੀ ਬੜੀ ਫਿਰੂ…ਸੁਣ ਲੈ ਕੰਨ ਖੋਲ ਕੇ”….!

ਮੁੰਡਾ “ਚੰਗਾ ਡੈਡ” ਆਖ ਜੀਪ ਵਿਚ ਬੈਠ ਗਿਆ…

ਕੁਝ ਹਫਤਿਆਂ ਬਾਅਦ..
ਦਫਤਰ ਵਿਚ ਬਿਜਲੀ ਦਾ ਇੱਕ ਵੱਡਾ ਕਮਰਸ਼ੀਅਲ ਕਨੈਕਸ਼ਨ ਪਾਸ ਕਰ ਦਿੱਤਾ ਗਿਆ..

ਆਥਣ ਵੇਲੇ ਜਦੋਂ ਐਕਸੀਅਨ ਸਾਬ ਦੋ ਦੋ ਹਜਾਰ ਦੇ ਬੰਡਲਾਂ ਨਾਲ ਭਰਿਆ ਹੋਇਆ ਬ੍ਰੀਫ ਕੇਸ ਫੜੀ ਕੋਠੀ ਦੇ ਅਹਾਤੇ ਵਿਚ ਦਾਖਿਲ ਹੋਏ ਤਾਂ ਨਿੱਕੇ ਮੁੰਡੇ ਨੂੰ ਫੇਰ ਓਸੇ ਤਰਾਂ ਗੁੱਡੀਆਂ ਪਤੰਗਾ ਲੁੱਟਦੇ ਹੋਏ ਨੂੰ ਦੇਖ ਆਪੇ ਤੋਂ ਬਾਹਰ ਹੋ ਗਏ..!

ਕੋਲ ਵਾਜ ਮਾਰੀ ਤੇ ਪੁੱਛਣ ਲੱਗੇ ਕੇ “ਓਏ ਤੈਨੂੰ ਅਜੇ ਉਸ ਦਿਨ ਏਨੀਆਂ ਪਤੰਗਾ ਤੇ ਡੋਰਾਂ ਦੇ ਪਿੰਨੇ ਮੁੱਲ ਲੈ ਕੇ ਦਿੱਤੇ..ਤੇ ਅੱਜ ਫੇਰ ਤੂੰ ਓਹੀ ਕੰਮ…ਬਣਾਵਾਂ ਤੈਨੂੰ ਬੰਦੇ ਦਾ ਪੁੱਤ…?”

ਅੱਗੋਂ ਸਿਰ ਖੁਰਕਦਾ ਆਖਣ ਲੱਗਾੇ “ਡੈਡ ਜੋ ਮਜਾ ਲੁੱਟਣ ਵਿਚ ਏ ਉਹ ਆਪਣੇ ਪੈਸਿਆਂ ਨਾਲ ਮੁੱਲ ਲੈ ਕੇ ਕਿਥੇ..?

ਹੱਥੀਂ ਫੜਿਆ ਬ੍ਰੀਫ ਕੇਸ ਮਸੀਂ ਹੀ ਡਿਗਣੋਂ ਬਚਿਆ…ਸਾਬ ਨੂੰ ਇੰਝ ਲੱਗਾ ਜਿੱਦਾਂ ਇਹ ਗੱਲ ਮੁੰਡਾ ਨਹੀਂ ਸਗੋਂ ਉਹ ਖੁਦ ਆਪਣੀ ਉਸ ਜਮੀਰ ਨੂੰ ਆਖ ਰਿਹਾ ਹੋਵੇ ਜਿਹੜੀ ਅਕਸਰ ਹੀ ਉਸਨੂੰ ਗੱਲ ਗੱਲ ਤੇ ਫਿਟਕਾਰਾਂ ਪਾਉਂਣੋਂ ਨਹੀਂ ਸੀ ਥੱਕਦੀ ਹੁੰਦੀ!

ਦੋ ਦਿਮਾਗ

by Manpreet Singh January 1, 2019

ਮੇਰਾ ਦੋਸਤ ਹੈ ਜੋ ਦਫਤਰ ਵਿੱਚ ਕੰਮ ਕਰਦਾ ਤੇ ਜਦੋਂ ਕਦੀ ਫ਼ੋਨ ਕਰਾਂ ਤਾਂ ਉਹ ਕਈ ਵਾਰ ਮੋਹਰਿਉਂ ਜਵਾਬ ਦਿੰਦਾ ਕਿ ਮੀਟਿੰਗ ਵਿੱਚ ਹਾਂ । ਹੋਰ ਵੀ ਬਹੁਤ ਵਾਰੀ ਇਵੇ ਹੁੰਦਾ ਕਿ ਜਦੋਂ ਕਿਸੇ ਨੂੰ ਫ਼ੋਨ ਕਰੋ ਤਾਂ ਉਨਾਂ ਦੀ ਸੈਕਟਰੀ ਕਹੂ ਕਿ ਉਹ ਤਾਂ ਮੀਟਿੰਗ ਵਿੱਚ ਹੈ ਮੈਸਿਜ ਛੱਡ ਦਿਉ । ਮੈ ਖ਼ੁਦ ਮਾਈਨ ਵਿੱਚ 4 ਸਾਲ ਮੈਨੇਜਿੰਗ ਵਿੱਚ ਕੰਮ ਕੀਤਾ । ਪਹਿਲਾਂ ਬਹੁਤ ਮਨ ਵਿੱਚ ਆਉਣਾ ਕਿ ਇਹ ਮੀਟਿੰਗਾਂ ਕੀ ਕਰਨ ਲਈ ਕਰਦੇ ਹਨ ? ਰੋਜ਼ ਮੀਟਿੰਗ । ਕਈ ਵਾਰ ਤਾਂ ਦਿਨ ਵਿੱਚ ਦੋ ਦੋ ਚਾਰ ਵਾਰ ਮੀਟਿੰਗ ਵੀ ਕਰਦੇ ਹਨ ।
ਉੱਥੇ ਕੰਪਨੀ ਦੀ ਹਰ ਗੱਲ ਨੂੰ ਵਿਚਾਰਿਆ ਜਾਂਦਾ ਤੇ ਰੋਜ਼ ਦੀ ਪਲੈਨਿੰਗ ਕੀਤੀ ਜਾਂਦੀ ਹੈ ਕਿ ਕਿਹੜਾ ਕਿਹੜਾ ਕੰਮ ਜ਼ਰੂਰੀ ਹੈ ਤੇ ਕਰਨ ਲਈ ਕਿਹੜੀ ਕਿਹੜੀ ਚੀਜ ਦੀ ਜ਼ਰੂਰਤ ਹੈ । ਜੇ ਕਿਸੇ ਦਾ ਕੋਈ ਸੁਝਾਅ ਹੋਵੇ ਜਾਂ ਕੋਈ ਵਿਰੋਧਤਾ ਹੋਵੇ ਉੱਥੇ ਹਰ ਗੱਲ ਵਿਚਾਰ ਲਈ ਜਾਂਦੀ ਹੈ । ਜਦੋਂ ਇਕ ਵਾਰ ਫੈਸਲਾ ਲੈ ਲਿਆ ਗਿਆ ਫੇਰ ਉਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਕਰਦਾ । ਆਈਡਿਆ ਭਾਵੇਂ ਕਿਸੇ ਦਾ ਵੀ ਹੋਵੇ ਜਦੋਂ ਇਕ ਵਾਰ ਪਾਲਿਸੀ ਬਣ ਗਈ ਤਾਂ ਉਹਦੇ ਤੇ ਸਾਰੇ ਕੰਮ ਕਰਦੇ ਹਨ । ਜੋ ਵੀ ਵਿਰੋਧਤਾ ਸੀ ਉਹ ਕਮਰੇ ਦੇ ਅੰਦਰ ਸੀ । ਪਾਲਿਸੀ ਬਣਨ ਤੋਂ ਪਹਿਲਾਂ ਸੀ । ਹੁਣ ਨਹੀਂ । ਹੁਣ ਇਸੇ ਵਿੱਚ ਹੀ ਭਲਾਈ ਹੈ ! ਜਿਸ ਕੰਪਨੀ ਵਿੱਚ ਕੋਈ ਗਲਤ ਮੈਨੇਜਰ ਆਪਦੀ ਮਨਮਰਜ਼ੀ ਕਰਨ ਲੱਗ ਪਵੇ ਜਾਂ ਕੰਪਨੀ ਲੈ ਬੈਠੂ ਜਾਂ ਖ਼ੁਦ ਉੱਥੇ ਟਿਕ ਨਹੀਂ ਸਕਦਾ ।
ਹਰ ਦੇਸ਼ ਵਿੱਚ ਪਹਿਲਾਂ ਜਦੋਂ ਰਾਜੇ ਸੀ ਉਹ ਵੀ ਆਪਦੇ ਸੁਲਾਹਕਾਰ ਵਜ਼ੀਰ ਰੱਖਦੇ ਸੀ ਤੇ ਹਰ ਫੈਸਲਾ ਲੈਣ ਤੋਂ ਪਹਿਲਾਂ ਉਹ ਸਾਰੇ ਸੁਲਾਹ ਕਰਦੇ ਸੀ ਤੇ ਸਾਰੇ ਇਕ ਦੂਜੇ ਦੇ ਵਿਰੋਧ ਵਿੱਚ ਵੀ ਬੋਲਦੇ ਸੀ ਤੇ ਅਖੀਰ ਰਾਜੇ ਨੂੰ ਜੋ ਠੀਕ ਲਗਦਾ ਉਹ ਆਪਦਾ ਫੈਸਲਾ ਦੱਸ ਦਿੰਦਾ ।ਵਜ਼ੀਰ ਆਪਸ ਵਿੱਚ ਕਦੀ ਨਹੀਂ ਸੀ ਲੜਦੇ ਤੇ ਨਾ ਹੀ ਇਕ ਦੂਜੇ ਦੇ ਦੁਸ਼ਮਣ ਹੁੰਦੇ ਸੀ । ਫੇਰ ਕੋਈ ਵੀ ਵਜ਼ੀਰ ਰਾਜੇ ਦੀ ਗੱਲ ਨਹੀਂ ਸੀ ਬਦਲ ਸਕਦਾ । ਚਾਹੇ ਉਹ ਫੈਸਲਾ ਕਿੰਨਾ ਵੀ ਗਲਤ ਹੋਵੇ ।ਗੱਲ ਸੀ ਦੇਸ਼ ਨੂੰ ਚਲਾਉਣ ਦੀ । ਜਿੰਨਾ ਚਿਰ ਉਹ ਸਾਰੇ ਸਹੀ ਫ਼ੈਸਲੇ ਲੈਂਦੇ ਰਹੇ ਰਾਜ ਚੱਲਦੇ ਰਹੇ ਤੇ ਜਦੋਂ ਆਪਹੁਦਰੀ ਹੋਣ ਲੱਗ ਪਈ ਰਾਜ-ਭਾਗ ਸਭ ਖਤਮ ਹੋ ਗਏ ।
ਜਦੋਂ ਤੋਂ ਡੈਮੋਕਰੇਸੀ ਆ ਗਈ ਉਦੋਂ ਤੋਂ ਹਰ ਗੌਰਮਿੰਟ ਵਿੱਚ ਵਿਰੋਧੀ ਧਿਰ ਹੁੰਦੀ ਹੈ । ਵਿਰੋਧੀ ਧਿਰ ਦੁਸ਼ਮਣ ਨਹੀਂ ਹੁੰਦੀ ਸਗੋਂ ਸਿੱਕੇ ਦਾ ਦੂਜਾ ਪਾਸਾ ਹੁੰਦਾ । ਜਦੋਂ ਕੋਈ ਵੀ ਬਿਲ ਪਾਸ ਕਰਨਾ ਹੋਵੇ ਕਨੂੰਨ ਬਣਾਉਣਾ ਹੋਵੇ ਤਾਂ ਦੂਜੀ ਧਿਰ ਆਪਦਾ ਵਿਚਾਰ ਰੱਖਦੀ ਹੈ ਤੇ ਹਰ ਗੱਲ ਵਿੱਚ ਵਿਰੋਧੀ ਪੱਖ ਰਖਿਆ ਜਾਂਦਾ ।ਤੇ ਹਰ ਗੱਲ ਸਿੱਧੀ ਕਰਨ ਦੀ ਵਿਜਾਏ ਸਪੀਕਰ ਨੂੰ ਸੰਬੋਧਨ ਕਰਕੇ ਬੋਲਿਆ ਜਾਂਦਾ । ਤਾਂ ਕਿ ਕੋਈ ਵੀ ਆਪਸ ਵਿੱਚ ਕੋਈ ਰੋਸਾ ਗਿਲਾ ਨ ਹੋਵੇ । ਜਦੋਂ ਬਿਲ ਪਾਸ ਹੋ ਜਾਂਦਾ ਜਾਂ ਕਨੂੰਨ ਬਣ ਜਾਂਦਾ ਉਦੋਂ ਉਹ ਸਾਰੇ ਇੱਕੋ ਥਾਂ ਬੈਠ ਕੇ ਖਾ ਰਹੇ ਹੁੰਦੇ ਹਨ ਤੇ ਕਈ ਵਾਰੀ ਦੋ ਦੋਸਤ ਦੋ ਅੱਡ ਅੱਡ ਪਾਰਟੀਆਂ ਵਿੱਚ ਵੀ ਹੁੰਦੇ ਹਨ ਤੇ ਉਹ ਕਦੀ ਵੀ ਪਰਸਨਲੀ ਇਕ ਦੂਜੇ ਦੇ ਖ਼ਿਲਾਫ਼ ਨਹੀਂ ਬੋਲਦੇ ਤੇ ਨਾ ਹੀ ਲੋੜ ਹੁੰਦੀ ਹੈ । ਇਸੇ ਕਰਕੇ ਪੱਛਮ ਦੇ ਦੇਸ਼ ਹਾਲੇ ਤੱਕ ਤਰੱਕੀ ਦੇ ਰਾਹ ਤੇ ਹਨ ਕਿਉਂਕਿ ਇੱਥੇ ਵਿਰੋਧੀ ਧਿਰ ਦੀ ਗੱਲ ਪਹਿਲਾਂ ਸੁਣੀ ਜਾਂਦੀ ਹੈ ਤੇ ਫੇਰ ਸੋਚ ਵਿਚਾਰ ਕੇ ਫ਼ੈਸਲੇ ਲਏ ਜਾਂਦੇ ਹਨ ।
ਕੁਦਰਤ ਨੇ ਮਨੁੱਖ ਦੇ ਅੰਦਰ ਦੋ ਮਨ ਜਾਂ ਦੋ ਦਿਮਾਗ ਇਸੇ ਕਰਕੇ ਪਾਏ ਹਨ ਕਿ ਅਸੀਂ ਵਿਰੋਧੀ ਮਨ ਦੀ ਗੱਲ ਸੁਣ ਸਕੀਏ ਤੇ ਸਹੀ ਵਿਚਾਰ ਲੈ ਕੇ ਜ਼ਿੰਦਗੀ ਨੂੰ ਚਲਾ ਸਕੀਏ । ਜੋ ਇੱਕੋ ਮਨ ਦੀ ਲੈ ਕੇ ਤੁਰੇਗਾ ਉਹ ਜਾਂ ਸਾਧ ਬਣ ਜਾਊ ਜਾਂ ਫੇਰ ਨਸ਼ਿਆਂ ਵਗੈਰਾ ਚ ਪੈ ਕੇ ਘਰ ਉਜਾੜੂ
ਇਵੇਂ ਘਰ ਵੀ ਇਕ ਦੇਸ਼ ਦੀ ਤਰਾਂ ਹੈ ਜਿੱਥੇ ਦੋਨੋ ਜੀਅ ਇਕ ਦੂਜੇ ਦੀ ਵਿਰੋਧੀ ਧਿਰ ਨਹੀਂ ਹੁੰਦੇ ਸਗੋਂ ਦੋ ਪਾਰਟੀਆਂ ਦੀ ਤਰਾਂ ਹੁੰਦੇ ਹਨ ਜਿੱਥੇ ਕਈ ਵਾਰ ਖਿਆਲ ਨਹੀਂ ਮਿਲਦੇ ਉੱਥੇ ਕਦੀ ਵੀ ਐਂਮਰਜੈਂਸੀ ਲਾ ਕੇ ਕਰਫਿਉ ਨਹੀਂ ਲਾਉਣਾ ਚਾਹੀਦਾ । ਸਗੋਂ ਦੋਨੋ ਜੀਅ ਬੈਠ ਕੇ ਹਰ ਪੱਖ ਨੂੰ ਵਿਚਾਰ ਕੇ ਫੈਸਲਾ ਕਰਨਗੇ ਤਾਂ ਉਹ ਪਰਿਵਾਰ ਵੀ ਰਾਜ ਕਰੇਗਾ ਨਹੀਂ ਤਾਂ ਕਲੇਸ਼ ਤੇ ਲੜਾਈ ਝਗੜਾ ਹੀ ਘਰ ਵਿੱਚ ਰਹੂ ਤੇ ਬਜ਼ੁਰਗ ਕਹਿੰਦੇ ਸੀ
ਜਿਸ ਘਰ ਵਿੱਚ ਕਲੰਦਰ ਵਸੈ
ਤਿਸ ਘਰ ਪਾਣੀ ਘੜਿਉੰ ਨਸੈ

 

ਗੋਰੀ ਬੱਚੀ

by Manpreet Singh December 31, 2018

ਦਿਨੇ ਗਿਆਰਾਂ ਕੂ ਵਜੇ ਸ਼ਹਿਰ ਦੇ ਇੱਕ ਪਿਛੜੇ ਇਲਾਕੇ ਵਿਚ ਕਿਸੇ ਨੂੰ ਘਰ ਦਿਖਾਉਣ ਮਗਰੋਂ ਅਜੇ ਵਾਪਿਸ ਗੱਡੀ ਵੱਲ ਨੂੰ ਤੁਰਿਆਂ ਹੀ ਆ ਰਿਹਾ ਸਾਂ ਕੇ ਮਗਰੋਂ ਕਿਸੇ ਦੀ ਅਵਾਜ ਪਈ…
ਪੰਜ ਸੱਤ ਸਾਲਾਂ ਦੀ ਗੋਰੀ ਬੱਚੀ…ਟੇਬਲ ਉੱਤੇ ਇੱਕ ਜੱਗ ਅਤੇ ਨਿੱਕੇ ਨਿੱਕੇ ਗਿਲਾਸ ਰੱਖ ਨਿੰਬੂ ਪਾਣੀ ਵੇਚ ਰਹੀ ਸੀ..
ਕੋਲ ਗਿਆ ਤਾਂ ਆਖਣ ਲੱਗੀ ਕੇ ਸਿਰਫ ਪੰਜਾਹਾਂ ਸੈਂਟਾਂ ਦਾ ਇੱਕ ਗਿਲਾਸ ਏ…ਖਰੀਦਣਾ ਚਾਹੇਂਗਾ?
ਮੈਂ ਆਖਿਆ ਕੇ ਪਹਿਲਾਂ ਇੱਕ ਗੱਲ ਦੱਸ..ਪੈਸੇ ਵੱਟ ਕੇ ਕਰੇਂਗੀ ਕੀ?
ਆਖਣ ਲੱਗੀ ਵੱਡੇ ਭਰਾ ਨੇ ਪੰਜ ਸਤੰਬਰ ਨੂੰ ਵਾਪਿਸ ਸਕੂਲ ਜਾਣਾ ਏ..ਮਾਂ ਸਿੰਗਲ ਮਦਰ ਏ..ਉਸ ਕੋਲ ਮੇਰੇ ਭਰਾ ਦੀ ਸਕੂਲ ਸਪਲਾਈ ਖਰੀਦਣ ਜੋਗੇ ਪੈਸੇ ਨਹੀਂ ਹਨ..ਨਿਮਬੂ ਪਾਣੀ ਵੇਚ ਉਸਦੀ ਮਦਤ ਕਰਨਾ ਚਾਹੁੰਦੀ ਹਾਂ..!

ਮੇਰੀ ਜਾਨ ਨਿੱਕਲ ਗਈ…ਭੱਜ ਕੇ ਵਾਪਿਸ ਟਰੱਕ ਕੋਲ ਆਇਆ…
ਸ਼ਾਪਿੰਗ ਕਾਰਟ ਵਿਚ ਪਾਉਣ ਜੋਗੀ ਇੱਕ ਲੂਣੀ ਅਕਸਰ ਹੀ ਖਾਨੇ ਜਿਹੇ ਵਿਚ ਰੱਖੀ ਹੁੰਦੀ ਏ…ਪਰ ਅੱਜ ਉਹ ਵੀ ਪਤਾ ਨਹੀਂ ਕਿਥੇ ਗਈ ਸੀ?
ਬਟੂਆ ਖੋਲਿਆ..ਸੋਂ ਡਾਲਰ ਦਾ ਇੱਕੋ ਨੋਟ ਸੀ…ਦੇਣ ਦਾ ਹੋਂਸਲਾ ਜਿਹਾ ਨਾ ਪਿਆ..
ਉਸ ਨੂੰ ਆਖਿਆ ਕੇ ਉਹ ਓਥੇ ਹੀ ਬੈਠੀ ਰਹੇ..ਮੈਂ ਹੁਣੇ ਆਉਂਦਾ ਹਾਂ ਮੁੜ ਕੇ…
ਤਕਰੀਬਨ ਕਿਲੋਮੀਟਰ ਦੂਰ ਇੱਕ ਸਟੋਰ ਤੇ ਜਾ ਸੋਂ ਦੇ ਟੁੱਟੇ ਪੈਸੇ ਮੰਗੇ..
ਅੱਗੋਂ ਆਖਣ ਲੱਗਾ ਕਿ ਕੋਈ ਚੀਜ ਮੁੱਲ ਲੈਣੀ ਪਵੇਗੀ..ਓਦਾਂ ਚੇਂਜ ਦੇਵੀਏ ਤਾਂ ਮਾਲਕ ਗੁੱਸਾ ਕਰਦਾ ਏ..
ਆਖਿਆ ਕੇ ਇੰਝ ਕਰ ਪੰਜਾਂ ਡਾਲਰਾਂ ਦੇ ਚੌਕਲੇਟ ਦੇ ਦੇ ਤੇ ਬਾਕੀ ਦਾ ਬਕਾਇਆ ਦਸਾਂ ਦਸਾਂ ਦੇ ਨੋਟਾਂ ਦੇ ਰੂਪ ਵਿਚ ਮੋੜ ਦੇਵੇ…
ਦਸਾਂ ਦਸਾਂ ਦੇ ਦੋ ਨੋਟ ਚੋਕਲੇਟਾਂ ਵਾਲੇ ਲਫਾਫੇ ਵਿਚ ਵੱਖਰੇ ਪਾ ਵਾਪਿਸ ਓਸੇ ਥਾਂ ਆਉਂਦਾ ਹੋਇਆ ਸੋਚ ਰਿਹਾ ਸਾਂ ਕੇ ਏਨਾ ਕੁਝ ਦੇਖ ਜਰੂਰ ਹੀ ਗੁਲਾਬ ਦੇ ਫੁਲ ਵਾਂਙ ਖਿੜ ਜਾਵੇਗੀ..!
ਦਸਾਂ ਕੂ ਮਿੰਟਾਂ ਮਗਰੋਂ ਜਦੋਂ ਮੁੜ ਓਸੇ ਥਾਂ ਤੇ ਆਇਆਂ ਤਾਂ ਬੱਚੀ ਓਥੇ ਨਹੀਂ ਸੀ ਤੇ ਨਾ ਹੀ ਉਸਦੇ ਸ਼ਿਕੰਜਵੀ ਵਾਲੇ ਗਲਾਸ ਹੀ ਦਿਸੇ…ਕੋਲ ਖੇਡਦੇ ਬੱਚਿਆਂ ਨੂੰ ਪੁੱਛਿਆ ਤਾਂ ਕੋਈ ਤਸੱਲੀਬਖਸ਼ ਉੱਤਰ ਨਾ ਮਿਲਿਆ…
ਇਸ ਸਬੰਦੀ ਹੋਰ ਬਹੁਤੀ ਪੁੱਛਗਿੱਛ ਕਰਨੀ ਇਸ ਲਈ ਵਾਜਿਬ ਨਾ ਸਮਝੀ ਕੇ ਕਨੇਡਾ ਦੇ ਬੱਚਿਆਂ ਸਬੰਧੀ ਕਨੂੰਨ..ਕਿਤੇ ਕੋਈ ਗਲਤ ਪਾਸੇ ਵੱਲ ਨੂੰ ਹੀ ਨਾ ਲੈ ਤੁਰੇ..!

ਖੈਰ ਸਾਰੀ ਦਿਹਾੜੀ ਜਦੋਂ ਵੀ ਮੌਕਾ ਮਿਲਦਾ ਇਹ ਸੋਚ ਟਰੱਕ ਓਧਰ ਨੂੰ ਪਾ ਲੈਂਦਾ ਕੇ ਸ਼ਾਇਦ ਉਹ ਮੁੜ ਨਜਰੀ ਪੈ ਜਾਵੇ ਪਰ ਨਿਰਾਸ਼ਾ ਹੀ ਪੱਲੇ ਪਈ…

ਨਾਲਦੀ ਸੀਟ ਤੇ ਪਏ ਲਫਾਫੇ ਵੱਲ ਨੂੰ ਦੇਖ ਸਾਰੀ ਦਿਹਾੜੀ ਮੈਨੂੰ ਇੰਝ ਮਹਿਸੂਸ ਹੁੰਦਾ ਰਿਹਾ ਜਿਦਾਂ ਸੌ ਡਾਲਰਾਂ ਦੀ ਦਵਾਈ ਖਾਤਿਰ ਕੋਈ ਮਾਸੂਮ ਮੇਰੀ ਝੋਲੀ ਵਿਚ ਹੀ ਦਮ ਤੋੜ ਗਿਆ ਹੋਵੇ!

ਮੂੰਹ ਵਿੱਚ ਪਿਸਤੌਲ

by Manpreet Singh December 30, 2018

ਉਹ ਮੂੰਹ ਵਿੱਚ ਗੰਨ ਲਈ ਘੋੜੇ ਨੂੰ ਉਂਗਲ ਨਾਲ ਫੜੀ ਆਖਰੀ ਸਾਹ ਗਿਣ ਰਿਹਾ ਸੀ ਕਿ ਪਤਾ ਨਹੀਂ ਉਹਦੇ ਮਨ ਚ ਕੀ ਆਇਆ ਤੇ ਉਹਨੇ ਉਸ ਦਿਨ ਮਰਨੇ ਦਾ ਖਿਆਲ ਛੱਡ ਦਿੱਤਾ ਤੇ ਉਹ ਉਠ ਕੇ ਘਰੇ ਆ ਗਿਆ ।
ਸ਼ਰਾਬ ਦਾ ਅਡਿਕਟਿਡ ਬਾਪ ਤੇ ਗੋਲ਼ੀਆਂ ਤੇ ਲੱਗੀ ਮਾਂ ਦੇ ਘਰੇ ਇਹਨੇ ਜਨਮ ਲਿਆ ਸੀ । ਘਰ ਚ ਇਹੋ ਜਹੇ ਹਾਲਤ ਦੇਖ ਕੇ ਇਹ ਬਾਹਰ ਹਾਕੀ ਖੇਡਦਾ ਰਹਿੰਦਾ । ਮਾਂ ਬਾਪ ਨੇ ਇਹਦਾ ਸ਼ੌਕ ਦੇਖਕੇ ਹਾਕੀ ਖੇਡਣ ਲਾ ਦਿੱਤਾ । ਇਹ ਬਚਾ ਸਾਰੀ ਉਮਰ ਡਰ ਡਰ ਕੇ ਹੀ ਜ਼ਿੰਦਗੀ ਬਿਤਾ ਰਿਹਾ ਸੀ ।
14 ਸਾਲ ਦੀ ਉਮਰ ਵਿੱਚ ਦੋ ਢਾਈ ਸਾਲ ਵਿੱਚ ਇਹਦੇ ਕੋਚ ਨੇ ਇਹਨੂੰ 150 ਵਾਰੀ ਰੇਪ ਕੀਤਾ । ਇਹ ਡਰਦਾ ਮਾਰਾ ਆਪਦੀ ਜ਼ੁਬਾਨ ਨ ਖੋਲ ਸਕਿਆ । ਆਪਣੀ ਜ਼ਿੰਦਗੀ ਨੂੰ ਹਾਕੀ ਵਿੱਚ ਲਾ ਕੇ ਆਪਦਾ ਦਰਦ ਛੁਪਾਈ ਗਿਆ ।
ਅਖੀਰ ਨੂੰ ਸਾਡੇ ਕੈਨੇਡਾ ਦੇ ਸਟੈਨਲੀ ਕੱਪ ਦਾ ਚੈਪੀਅਨ ਬਣਿਆ ! ਓਲੰਪਕ ਦਾ ਚੈਪੀਅਨ ਬਣਿਆਂ ਤੇ 7 ਵਾਰੀ ਸਟਾਰ ਬਣਿਆ ।
ਪਰ ਜੋ ਅੰਦਰ ਜ਼ਖ਼ਮ ਸੀ ਉਹ ਉਵੇਂ ਰਿਸਦੇ ਰਹੇ ਤੇ ਉਹ ਨਸ਼ੇ ਕਰਨ ਲੱਗ ਪਿਆ ਫੇਰ ਡਰਗਜ ਖਾਣ ਲੱਗ ਪਿਆ । ਵੇਸਵਾਵਾਂ ਦੇ ਦਰ ਜਾਣਾ ਤੇ ਜੂਆ ਖੇਡਣਾ ਸ਼ੌਕ ਬਣ ਗਿਆ । ਇਹ ਹਨੇਰ ਵਿੱਚ ਜੀਅ ਰਹੇ ਮਨੁੱਖ ਦਾ ਕਾਰਨ ਬਣਦਾ ਹੈ ਤੇ ਇਹ ਵੀ ਉਸੇ ਰਾਹ ਪੈ ਗਿਆ । ਤੇ ਅਖੀਰ ਜ਼ਿੰਦਗੀ ਦੀ ਲੜਾਈ ਲੜਦਾ ਲੜਦਾ ਹਾਰ ਗਿਆ ਤੇ ਆਪਦੀ ਜ਼ਿੰਦਗੀ ਦਾ ਅੰਤ ਕਰਨ ਲਈ ਗੰਨ ਖ਼ਰੀਦ ਲਈ । ਤੇ ਇਕ ਦਿਨ ਇਹ ਮੂੰਹ ਚ ਗੰਨ ਲੈ ਕੇ ਗੋਲੀ ਮਾਰਨ ਲੱਗਾ ਸੀ ਜਦੋਂ ਇਹਨੇ ਸੋਚਿਆ ਕਿ ਸ਼ਾਇਦ ਮੇਰੇ ਵਰਗੇ ਹੋਰ ਵੀ ਹੋਣੇ ਨੇ ਜੋ ਹਾਲੇ ਜੀਅ ਰਹੇ ਹਨ ਤੇ ਉਨਾਂ ਦੀ ਕਹਾਣੀ ਮੈ ਲਿਖਾਂਗਾ ।
ਇਹਦਾ ਨਾ ਹੈ ਥੀਓ ਫਲੇਉਰੀ । ਕੈਨੇਡਾ ਦਾ ਜੰਮਪਲ ਜਿਸ ਨੇ ਕਿਤਾਬ ਲਿਖੀ ਹੈ ਜਿਸ ਦਾ ਨਾਮ ਹੈ Playing With Fire . ਇਹ ਕਿਤਾਬ ਉਹਨੇ ਤਕਰੀਬਨ 9 ਕੁ ਸਾਲ ਪਹਿਲਾਂ ਲਿਖੀ ਹੈ ।
ਉਹਨੇ ਥਾਂ ਥਾਂ ਤੇ ਜਾ ਕੇ ਲੋਕਾਂ ਨਾਲ ਗੱਲ-ਬਾਤ ਕੀਤੀ । ਸੈਮੀਨਾਰ ਕੀਤੇ ਤੇ ਉਹਦੇ ਦੱਸਣ ਮੁਤਾਬਕ ਹਰ ਚੌਥਾ ਮਨੁੱਖ ਬਚਪਨ ਵਿੱਚ ਕਿਸੇ ਨ ਕਿਸੇ ਦੇ ਕਾਮ ਦੀ ਹਵਸ ਦਾ ਸ਼ਿਕਾਰ ਹੋਇਆ ਹੈ । ਚਾਹੇ ਉਹ ਮੁੰਡਾ ਸੀ ਜਾਂ ਕੁੜੀ ।
ਇਹ ਸਿਰਫ ਕੈਨੇਡਾ ਦੀ ਹੀ ਕਹਾਣੀ ਨਹੀਂ ਇਹ ਹਰ ਸਮਾਜ ਹਰ ਦੇਸ਼ ਦੀ ਕਹਾਣੀ ਹੈ ਜਿੱਥੇ ਬਚਿਆਂ ਨੂੰ ਸੈਕਸ ਦੀ ਪੂਰਤੀ ਲਈ ਡਰਾ ਕੇ ਜਾਂ ਲਾਲਚ ਦੇ ਕੇ ਸ਼ਿਕਾਰ ਬਣਾਇਆ ਜਾਂਦਾ ਤੇ ਉਹ ਸਾਰੀ ਉਮਰ ਮੂੰਹ ਨਹੀਂ ਖੋਲਦੇ । ਇਹ ਇਕ ਮਾਨਸਿਕ ਰੋਗ ਬਣ ਜਾਂਦਾ । ਜਿੱਥੇ ਮਨੁੱਖ ਹੌਲੀ ਹੌਲੀ ਆਪ ਨੂੰ ਦੋਸ਼ੀ ਮੰਨਣ ਲੱਗ ਪੈਂਦਾ । ਤੇ ਮਾੜੇ ਜਾਂ ਕੰਮਜੋਰ ਮਨੁੱਖ ਆਤਮ ਹੱਤਿਆ ਕਰ ਲੈਂਦੇ ਹਨ ।
ਕੁੜੀਆਂ ਨਾਲ ਜੋ ਦਫ਼ਤਰਾਂ ਵਿੱਚ ਕੰਮ ਤੇ ਜਾਂ ਬੱਸਾਂ ਗੱਡੀਆਂ ਵਿੱਚ ਛੇੜਖ਼ਾਨੀ ਕੀਤੀ ਜਾਂਦੀ ਹੈ ਇਹ ਵੀ ਮਾਨਸਿਕ ਰੋਗੀ ਕਰ ਜਾਂਦੀ ਹੈ । ਤੇ ਬਹੁਤ ਸਾਰੀਆਂ ਕੁੜੀਆਂ ਡਰਦੀਆਂ ਮੂੰਹ ਨਹੀਂ ਖੋਲਦੀਆ ।
ਬਾਹਰਲੇ ਮੁਲਖਾਂ ਵਿੱਚ ਇੰਨੇ ਕਨੂੰਨ ਤੇ ਇੰਨੇ ਸਹਾਰੇ ਹੋਣ ਦੇ ਬਾਵਜੂਦ ਵੀ ਇਹ ਕੁਝ ਹੋ ਰਿਹਾ ਤੇ ਭਾਰਤ ਵਰਗੇ ਮੁਲ਼ਖ ਚ ਕੀ ਕੀ ਹੋ ਰਿਹਾ ਰੱਬ ਹੀ ਜਾਣਦਾ ।
ਆਪਣੇ ਆਲੇ ਦੁਆਲੇ ਤੇ ਆਪਦੇ ਬਚਿਆਂ ਨੂੰ ਧਿਆਨ ਨਾਲ ਦੇਖੋ ਕਿ ਉਹ ਕੱਲੇ ਅੰਦਰ ਵੜ ਕੇ ਟੀਵੀ ਮੂਹਰੇ ਜਾਂ ਕਮਰੇ ਚ ਬੰਦ ਕਰਕੇ ਹਨੇਰ ਵਿਚ ਨ ਬੈਠਣਾ ਪਸੰਦ ਕਰਦੇ ਹੋਣ । ਉਨਾਂ ਨਾਲ ਸਾਰੀ ਗੱਲ-ਬਾਤ ਕਰੋ ਤੇ ਉਨਾਂ ਨੂੰ ਸਮਝਾਉ ਕਿ ਤੁਹਾਡੇ ਸਰੀਰ ਨੂੰ ਕੋਈ ਹੱਥ ਨ ਲਾਵੇ ਤੇ ਜੇ ਕੋਈ ਲਾਉੰਦਾ ਹੈ ਤਾਂ ਘਰੇ ਆ ਕੇ ਦੱਸੋ । ਬੱਚੇ ਦੀ ਨਿੱਕੀ ਨਿੱਕੀ ਗੱਲ ਨੂੰ ਸੀਰੀਅਸ ਹੋ ਕੇ ਸੁਣੋ । ਕਦੀ ਵੀ ਝਿੜਕ ਕੇ ਨ ਪੈ ਜਾਉ ਕਿ ਬੱਚਾ ਤੁਹਾਡੇ ਨਾਲ ਗੱਲ ਕਰਨ ਲੱਗਾ ਵੀ ਡਰੇ ।
ਇਹ ਅੱਜ ਦੇ ਬੱਚੇ ਹੀ ਕੱਲ ਨੂੰ ਵੱਡੇ ਹੋ ਕੇ ਸਮਾਜ ਵਿੱਚ ਮਨੁੱਖ ਦਾ ਰੂਪ ਧਾਰ ਕੇ ਵਿਚਰਦੇ ਹਨ ਤੇ ਰੱਬ ਨ ਕਰੇ ਕਿਸੇ ਦਾ ਬੱਚਾ ਮਨੁੱਖ ਬਣ ਕੇ ਆਪ ਦੇ ਮੂੰਹ ਵਿੱਚ ਪਿਸਤੌਲ ਪਾ ਕੇ ਆਪਣੇ ਆਪ ਨੂੰ ਗੋਲੀ ਮਾਰਨ ਨੰੂ ਤਿਆਰ ਕਰ ਲਵੇ ।

 

ਨਵੀਂ ਲੈਕਚਰਰ

by Manpreet Singh December 29, 2018

ਸੀਮਾ ਗੁਪਤਾ ਸੀ ਸ਼ਾਇਦ ਉਸਦਾ ਨਾਮ..ਉਮਰ ਹੋਵੇਗੀ ਕੋਈ ਪੱਚੀ ਕੂ ਸਾਲ..
ਜਦੋਂ ਨਵੀਂ ਨਵੀਂ ਲੈਕਚਰਰ ਲਗੀ ਤਾਂ ਕਲਾਸ ਵਿਚਂ ਸ਼ਰਾਰਤਾਂ ਕਾਰਨ ਅਕਸਰ ਹੀ ਵਿਚਾਰੀ ਦੇ ਪਸੀਨੇ ਛੁੱਟ ਜਾਇਆ ਕਰਦੇ..ਬਥੇਰੀਆਂ ਬੇਨਤੀਆਂ ਕਰਿਆ ਕਰਦੀ ਕੇ ਨਵੀਂ ਹਾਂ ਪਲੀਜ ਥੋੜਾ ਸਹਿਯੋਗ ਦਿਓ…

ਸਹਿਯੋਗ ਤਾਂ ਕਾਹਦਾ ਦੇਣਾ ਸੀ ਸਗੋਂ ਇੱਕ ਦਿਨ ਗਰੁੱਪ ਦੇ ਮੁੰਡੇ ਨੇ ਨਿੱਕਾ ਜਿੰਨਾ ਕਤੂਰਾ ਚੁੱਕ ਲਿਆਂਦਾ ਅਤੇ ਕਲਾਸ ਅੰਦਰ ਪੜਾਉਂਦੀ ਦੇ ਉੱਤੇ ਦੇ ਮਾਰਿਆ…
ਚਊਂ-ਚਊਂ ਕਰਦੇ ਕਤੂਰੇ ਦੀਆਂ ਚੀਕਾਂ ਅਤੇ ਅਚਾਨਕ ਵਾਪਰੇ ਇਸ ਵਰਤਾਰੇ ਕਾਰਨ ਉਹ ਨੁੱਕਰ ਵਿਚ ਲੱਗ ਰੋਣ ਲੱਗ ਪਈ…
ਗੱਲ ਪ੍ਰਿੰਸੀਪਲ ਤੱਕ ਜਾ ਅੱਪੜੀ..ਤੇ ਉਸਨੂੰ ਇਸ ਅਧਾਰ ਤੇ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਕੇ ਸ਼ਾਇਦ ਕਲਾਸ ਨੂੰ ਕੰਟਰੋਲ ਕਰਨ ਦੀ ਸਮਰੱਥਾ ਨਹੀਂ ਸੀ…

ਮਗਰੋਂ ਪਤਾ ਲੱਗਾ ਕੇ ਬਿਨਾ ਬਾਪ ਦੇ ਤਿੰਨ ਨਿੱਕੇ ਭੈਣ ਭਰਾਵਾਂ ਦੇ ਪਾਲਣ ਪੋਸ਼ਣ ਦੀ ਜੁੰਮੇਵਾਰੀ ਉਸ ਤੇ ਸੀ..
ਫੇਰ ਇੱਕ ਦਿਨ ਜਦੋਂ ਉਸ ਨੂੰ ਕੋਲ ਹੀ ਪ੍ਰਾਈਵੇਟ ਸਕੂਲ ਵਿਚ ਸਾਈਕਲ ਤੇ ਨਿੱਕਲਦਿਆਂ ਦੇਖਿਆ ਤਾਂ ਬੜਾ ਅਫਸੋਸ ਹੋਇਆ..ਕੇ ਘਟੀਆ ਮਜਾਕ ਖਾਤਿਰ ਕਿਸੇ ਦੀ ਚੰਗੀ ਭਲੀ ਰੋਜੀ ਰੋਟੀ ਖੋਹ ਲਈ ਏ..ਪਰ ਸ਼ਾਇਦ ਉਸ ਵੇਲੇ ਤੱਕ ਕਾਫੀ ਦੇਰ ਹੋ ਚੁਕੀ ਸੀ..

ਕਾਫੀ ਵਰ੍ਹਿਆਂ ਮਗਰੋਂ 2005 ਨੂੰ ਕਨੇਡਾ ਆਣ ਪਹੁੰਚੇ.. ਜਦੋਂ ਕੰਮ ਨਾ ਮਿਲਿਆ ਤਾਂ ਇੱਕ ਪੀਜੇ ਤੇ ਜਾਣਾ ਸ਼ੁਰੂ ਕਰ ਦਿੱਤਾ..
ਨਵਾਂ ਸ਼ਹਿਰ..ਨਵੇਂ ਲੋਕ..ਨਵੀਆਂ ਸਟ੍ਰੀਟਾਂ..ਜਦੋਂ ਕੋਈ ਫੋਨ ਤੇ ਆਡਰ ਦਿਆ ਕਰਦਾ ਤਾਂ ਨਾ ਤੇ ਅਗਲੇ ਦੀ ਪੂਰੀ ਗੱਲ ਹੀ ਸਮਝ ਆਉਂਦੀ ਤੇ ਨਾ ਹੀ ਸਟ੍ਰੀਟ ਦਾ ਹੀ ਪਤਾ ਲੱਗਦਾ..
ਇੱਕ ਦੋ ਵਾਰ ਗਲਤ ਜਗਾ ਆਡਰ ਡਿਲਿਵਰ ਹੋ ਗਿਆ..ਨਾਲਦੇ ਮਖੌਲ ਬਣਾਇਆ ਕਰਨ..ਤੇ ਨਿੱਕੀ-ਨਿੱਕੀ ਗੱਲ ਅਗਾਂਹ ਤੱਕ ਅੱਪੜਨੀ ਸ਼ੁਰੂ ਹੋ ਗਈ…
ਖੈਰ ਕਿਸੇ ਤਰਾਂ ਕਰ ਕਰਾ ਕੇ ਵੀਹ ਕੂ ਦਿਨ ਲੰਘਾਏ…ਫੇਰ ਹਾਲਾਤ ਏਦਾਂ ਦੇ ਬਣ ਗਏ ਕੇ ਕੰਮ ਛੱਡਣਾ ਪਿਆ..ਜਾਂ ਆਖ ਲਵੋ ਕੰਮ ਤੋਂ ਫਾਰਗ ਕਰ ਦਿੱਤਾ ਗਿਆ…
ਆਪਣੇ ਬਣਦੇ ਪੈਸੇ ਮੰਗੇ ਤਾਂ ਅਗਲਾ ਮਜਾਕ ਜਿਹੇ ਨਾਲ ਆਖਣ ਲੱਗਾ ਕੇ ਕਾਹਦੇ ਪੈਸੇ ?..ਤੇਰੇ ਕਰਕੇ ਤਾਂ ਮੇਰੇ ਕਾਰੋਬਾਰ ਦਾ ਨੁਕਸਾਨ ਹੀ ਬਹੁਤ ਹੋਇਆ ਏ..”
ਤੁਰੇ ਆਉਂਦੇ ਨੂੰ ਸਮਝ ਆ ਗਈ ਕੇ ਢਿੱਡ ਤੇ ਲੱਤ ਵੱਜ ਚੁੱਕੀ ਸੀ..ਖੈਰ ਅੱਧੀ ਰਾਤ ਘਰ ਪਹੁੰਚਿਆ…ਸਾਰੇ ਗੂੜੀ ਨੀਂਦਰ ਸੁੱਤੇ ਪਏ ਸੀ…ਸਮਝ ਨਾ ਆਵੇ ਕੇ ਸਾਰੀ ਗੱਲ ਕਿੱਦਾਂ ਤੇ ਕਿਸਨੂੰ ਦੱਸਾਂ..
ਇਸੇ ਉਧੇੜ-ਬੁਣ ਵਿਚ ਹੀ ਸਾਂ ਕੇ ਬਾਹਰੋਂ ਕਿਸੇ ਪੀੜ ਨਾਲ ਕਰਾਹੁੰਦੇ ਹੋਏ ਕਤੂਰੇ ਦੀ ਅਵਾਜ ਨੇ ਮੇਰੇ ਲੂ ਕੰਢੇ ਖੜੇ ਕਰ ਦਿੱਤੇ ਅਤੇ ਨਾਲ ਹੀ ਇੰਝ ਲਗਿਆ ਜਿਦਾਂ ਓਹੋ ਵੀਹ ਸਾਲ ਪਹਿਲਾਂ ਵਾਲੀ ਸੀਮਾ ਗੁਪਤਾ ਕੰਧ ਨਾਲ ਲੱਗੀ ਮੇਰੇ ਵੱਲ ਤੱਕ ਰਹੀ ਹੋਵੇ..

ਦੁੱਖ

by Manpreet Singh December 28, 2018

ਕਹਿੰਦੇ ਇਕ ਵਾਰੀ ਪਿੰਡ ਵਿੱਚ ਕੋਈ ਫਕੀਰ ਆਇਆ ਤੇ ਸਾਰੇ ਲੋਕ ਆਪਣੇ ਆਪਣੇ ਦੁੱਖ ਲੈ ਕੇ ਉਹਦੇ ਕੋਲ ਗਏ ਕਿ ਅਸੀਂ ਬਹੁਤ ਦੁਖੀ ਹਾਂ । ਉਸ ਫਕੀਰ ਨੇ ਉਨਾਂ ਸਾਰੇ ਲੋਕਾਂ ਨੂੰ ਕਿਹਾ ਕਿ ਤੁਸੀਂ ਆਪਦੇ ਆਪਦੇ ਦੁੱਖ ਲਿਖ ਕੇ ਟੋਕਰੇ ਵਿੱਚ ਪਾ ਦਿਉ ਤੇ ਦੂਜੇ ਦਿਨ ਉਹਨੇ ਸਾਰਿਆਂ ਨੂੰ ਸੱਦ ਕੇ ਕਿਹਾ ਕਿ ਤੁਹਾਨੂੰ ਜਿਹੜਾ ਦੁੱਖ ਛੋਟਾ ਲਗਦਾ ਉਹ ਚੁੱਕ ਕੇ ਲੈ ਜਾਉ । ਕਹਿੰਦੇ ਸਾਰੇ ਹੀ ਮੁੜ ਆਪਦਾ ਆਪਦਾ ਦੁੱਖ ਚੁੱਕ ਕੇ ਲੈ ਗਏ ਕਿਉਂਕਿ ਉਨਾਂ ਕੋਲ ਦੂਜੇ ਦੇ ਦੁੱਖ ਨਾਲ ਲਿਪਟਣ ਜਿੰਨੀ ਤਾਕਤ ਹੈ ਨਹੀਂ ਸੀ । ਸਾਨੂੰ ਦੂਜੇ ਦਾ ਦੁੱਖ ਉਨਾਂ ਚਿਰ ਛੋਟਾ ਲਗਦਾ ਜਿੰਨਾ ਚਿਰ ਉਹੀ ਦੁੱਖ ਆਪ ਨੂੰ ਨਾ ਆ ਪਵੇ ।
ਜਦੋਂ ਕਦੀ ਸਾਡੇ ਸਰੀਰ ਤੇ ਕੋਈ ਚੂੰਡੀ ਭਰੇ ਸਾਡੇ ਸਰੀਰ ਨੂੰ ਦੁੱਖ ਲਗਦਾ । ਕਦੀ ਸਾਡੇ ਸਰੀਰ ਨੂੰ ਕੋਈ ਮਰੋੜੇ ਦੁੱਖ ਲਗਦਾ । ਜ਼ੋਰ ਜ਼ਿਆਦਾ ਲਾ ਦੇਈਏ ਦੁੱਖ ਲਗਦਾ । ਸਾਡੇ ਹਰ ਨਰਵਜ ਵਿੱਚ ਦੁੱਖ ਵਾਲੇ ਸੈਨਸਰ ਲੱਗੇ ਹੋਏ ਹਨ ਜਿਵੇਂ ਬਹੁਤਿਆਂ ਦੀ ਰੀੜ ਦੀ ਹੱਡੀ ਦੁਖਦੀ ਰਹਿੰਦੀ ਹੈ ਕਿਸੇ ਦਾ ਸਿਰ ਦੁਖਦਾ ਰਹਿੰਦਾ । ਉਹ ਇਸ ਗੱਲ ਤੋਂ ਦੁਖੀ ਹਨ । ਪਰ ਇਹ ਦੁੱਖ ਅੰਦਰਲੇ ਸਿਸਟਮ ਦੀ ਅਵਾਜ਼ ਹੈ ਕਿ ਤੇਰੇ ਸਰੀਰ ਵਿੱਚ ਕੁਝ ਗਲਤ ਹੋ ਰਿਹਾ । ਇਹਦੇ ਤੇ ਧਿਆਨ ਦੇ । ਮੇਰੀ ਮੱਦਦ ਕਰ । ਜਿਵੇਂ ਸਾਹ ਵਾਲੀ ਨਾਲੀ ਵਿੱਚ ਕੁਝ ਰੇਸ਼ਾ ਹੋਵੇ ਸਾਨੂੰ ਖੰਘ ਆਉੰਦੀ ਹੈ । ਖੰਘ ਦੁੱਖ ਹੈ ਪਰ ਉਹ ਸਾਹ ਵਾਲੀ ਨਾਲੀ ਨੂੰ ਸਾਫ਼ ਕਰਨ ਦਾ ਸਰੀਰ ਦਾ ਤਰੀਕਾ ਹੈ । ਖਾਜ ਹੁੰਦੀ ਹੈ ਉਹ ਚਮੜੀ ਦੱਸ ਰਹੀ ਹੁੰਦੀ ਹੈ ਕਿ ਤੇਰੇ ਅੰਦਰ ਪਾਣੀ ਦੀ ਘਾਟ ਹੈ । ਹਰ ਦੁੱਖ ਪਿੱਛੇ ਤੁਹਾਡੀ ਭਲਾਈ ਦਾ ਸੁਨੇਹਾ ਹੈ
ਲੋੜ ਹੈ ਦੁੱਖ ਨੂੰ ਸਮਝਣ ਦੀ ਤੇ ਸਰੀਰ ਦੀ ਅਵਾਜ਼ ਨੂੰ ਸੁਣਨ ਦੀ ਫੇਰ ਦੁੱਖ ਦਾਰੂ ਬਣ ਜਾਂਦਾ ।
ਦੁਖੁ ਦਾਰੂ ਸੁਖੁ ਰੋਗੁ ਭਇਆ ।
ਇਵੇਂ ਸਾਡੇ ਮਾਨਸਿਕ ਦੁੱਖ ਹਨ ਜੋ ਭਾਵੇਂ ਸਰੀਰ ਕਰਕੇ ਹੋਣ ਗਰੀਬੀ ਕਰਕੇ ਹੋਣ ਜਾਂ ਕਿਸੇ ਰਿਸ਼ਤੇ ਪਿਆਰ ਕਰਕੇ ਹੋਣ । ਮੌਤ ਕਰਕੇ ਜਾਂ ਵਿਛੋੜੇ ਕਰਕੇ ਹੋਣ । ਸਾਰੇ ਦੁੱਖ ਸਾਨੂੰ ਦੁਖੀ ਕਰਦੇ ਹਨ । ਇਹ ਦੁੱਖ ਸਰੀਰ ਵਿੱਚ ਨਹੀਂ ਸਗੋਂ ਮਨ ਦੇ ਖਿਆਲ ਕਰਕੇ ਹੁੰਦੇ ਹਨ । ਉਹੀ ਦੁੱਖ ਇਕ ਮਨੁੱਖ ਹੱਸ ਕੇ ਜਰ ਲੈਂਦਾ ਦੂਜਾ ਮਨੁੱਖ ਮਾਨਸਿਕ ਰੋਗੀ ਹੋ ਜਾਂਦਾ ਜਾਂ ਆਤਮਹੱਤਿਆ ਕਰ ਲੈਂਦਾ । ਲੋੜ ਹੈ ਦੁੱਖ ਨੂੰ ਸਮਝਣ ਦੀ ।
ਇਕ ਦਿਨ ਇਕ ਬੱਚਾ ਜਿਹਦੇ ਹੱਥ ਦੀਆਂ ਵਿਚਕਾਰ ਵਾਲ਼ੀਆਂ ਤਿੰਨ ਉਂਗਲਾਂ ਬਚਪਨ ਵਿੱਚ ਕੱਟੀਆਂ ਗਈਆਂ ਸੀ ਉਹ ਹੱਥ ਵਿੱਚ ਕੈਂਚੀ ਲਈ ਆਪ ਦਾ ਅੰਗੂਠਾ ਤੇ ਚੀਚੀ ਨੂੰ ਕੱਟਣ ਲੱਗਾ ਤੇ ਉਹਦੀ ਮਾਂ ਨੇ ਦੇਖ ਲਿਆ ਕਿ ਇਹ ਤੂੰ ਕੀ ਕਰਨ ਲਗਾਂ ? ਉਹ ਰੋਣ ਲੱਗ ਪਿਆ ਕਿ ਮੈਨੂੰ ਸਕੂਲ ਵਿੱਚ ਬੱਚੇ ਬਹੁਤ ਤੰਗ ਕਰਦੇ ਹਨ ਤੇ ਮੈ ਇਹ ਕੱਟ ਦੇਣੀਆਂ । ਬੱਚਾ ਸੀ । ਸਮਝ ਨਹੀਂ ਸੀ । ਪਰ ਮਾਂ ਨੇ ਜੋ ਕਿਹਾ ਉਹ ਬੱਚੇ ਦੇ ਅੰਦਰ ਸਮਾ ਗਿਆ ਤੇ ਉਹ ਮੁੜ ਸਕੂਲ ਵਿੱਚ ਬਿਨਾ ਕਿਸੇ ਦੀ ਪ੍ਰਵਾਹ ਕੀਤੇ ਇੰਜਨੀਰਿੰਗ ਕਰ ਕੇ ਬਹੁਤ ਵੱਡੀ ਪੋਜੀਸ਼ਨ ਨੂੰ ਹਾਸਲ ਕੀਤਾ । ਉਹ ਲਿਖਦਾ ਕਿ ਮੈ ਆਪਣੀ ਮਾਂ ਦੇ ਕਹੇ ਹੋਏ ਬੋਲ ਸਾਰੀ ਉਮਰ ਨਾਲ ਲੈ ਕੇ ਚਲਿਆਂ ਮੁੜ ਜ਼ਿੰਦਗੀ ਨਾਲ ਕਦੀ ਸ਼ਿਕਵਾ ਨਹੀਂ ਹੋਇਆ ।
ਉਹ ਬੋਲ ਸੀ
ਪੁਤਰਾ ਕਦੀ ਵੀ ਉਸ ਗੱਲ ਦਾ ਦੁੱਖ ਨਹੀਂ ਮੰਨਾਉਣਾ ਜੋ ਕੋਲ ਨਹੀਂ ਸਗੋਂ ਉਸ ਗੱਲ ਦੇ ਸ਼ੁਕਰ ਵਿੱਚ ਰਹਿਣਾ ਜੋ ਕੋਲ ਹੈ ।
ਅਸੀਂ ਸਾਰੇ ਸਾਰਾ ਦਿਨ ਕੋਈ ਨ ਕੋਈ ਸ਼ਿਕਵਾ ਲੈ ਕੇ ਦੁਖੀ ਹੁੰਦੇ ਰਹਿੰਦੇ ਹਾਂ ਕਿ ਮੇਰੇ ਕੋਲ ਆਹ ਹੈ ਨਹੀਂ ਆਹ ਹੈ ਨਹੀਂ ਜਾਂ ਹਾਇ ਮੇਰਾ ਆਹ ਜਾਂਦਾ ਲੱਗਿਆ
ਪਰ ਇਹ ਦੁੱਖ ਸਾਨੂੰ ਮਾਨਸਿਕ ਤੌਰ ਤੇ ਤਕੜੇ ਕਰਨ ਵਾਸਤੇ ਹੁੰਦੇ ਹਨ ।
ਸਾਡੇ ਪਿੰਡ ਇਕ ਦੀ ਬਾਂਹ ਹੈ ਨਹੀਂ ਸੀ ਪਰ ਉਹ ਕਵੀਸ਼ਰ ਬਣਿਆਂ । ਸਾਡੀ ਰਿਸ਼ਤੇਦਾਰੀ ਵਿੱਚ ਇਕ ਸੂਰਮਾ ( ਨੇਤਰਹੀਣ ) ਸੀ ਉਹ ਕੀਰਤਨੀਆ ਸੀ ।
ਹੋਰ ਪਤਾ ਨਹੀਂ ਕਿੰਨੇ ਨੇ ਜਿਨਾ ਦੇ ਔਲਾਦ ਨਹੀਂ ਕਿਸੇ ਕੋਲ ਪੈਸਾ ਨਹੀਂ ਕਿਸੇ ਕੋਲ ਜ਼ਮੀਨ ਨਹੀਂ ਕਿਸੇ ਕੋਲ ਨੌਕਰੀ ਨਹੀਂ ਕਿਸੇ ਕੋਲ ਪਰਿਵਾਰ ਨਹੀਂ । ਪਰ ਹਰ ਕੋਲ ਜ਼ਿੰਦਗੀ ਹੈ ਤੇ ਜ਼ਿੰਦਗੀ ਕਦੀ ਵੀ ਦੂਜੇ ਨਾਲ਼ੋਂ ਵੱਖਰੀ ਨਹੀਂ ਹੁੰਦੀ । ਦੁੱਖ ਹਰ ਇਕ ਨੂੰ ਹੁੰਦਾ ਬੱਸ ਦਿਖਾਈ ਨਹੀਂ ਦਿੰਦਾ । ਆਹ ਜਿਹੜੇ ਅਮੀਰ ਦੇਖਦੇ ਹੋ ਇਹ ਸਾਰੇ ਕੈਦੀ ਨੇ । ਕੋਈ ਮਹਿਲਾਂ ਅੰਦਰ ਤੇ ਕੋਈ ਆਪਦੇ ਸਕਰਿਉਟੀ ਵਾਲ਼ਿਆਂ ਵਿਚਕਾਰ । ਐਵੇਂ ਲਗਦਾ ਕਿ ਉਹ ਸੁਖੀ ਹਨ ।
ਦੁੱਖ ਤੋਂ ਬਚਿਆ ਨਹੀਂ ਜਾ ਸਕਦਾ ਪਰ ਉਹਦੇ ਨਾਲ ਲੜਿਆ ਜਾ ਸਕਦਾ ਤੇ ਲੜਨ ਵਾਸਤੇ ਇਕ ਖਿਆਲ ਚਾਹੀਦਾ ਹੁੰਦਾ । ਜੇ ਉਹ ਖਿਆਲ ਆਪ ਕੋਲ ਨ ਹੋਵੇ ਤਾਂ ਉਹ ਗੁਰੂ ਕੋਲੋਂ ਲੈ ਲੈਣਾ ਚਾਹੀਦਾ
ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੀ ਏਕੈ ਨੇਤੈ ।
ਆਤਮਹੱਤਿਆ ਕਰਕੇ ਮਰਨ ਵਾਲਾ ਵੀ ਖਿਆਲ ਦੇ ਹੱਥੋਂ ਦੁਖੀ ਹੁੰਦਾ ਜੋ ਆਪ ਦੇ ਖਿਆਲ ਹੱਥੋਂ ਹਾਰ ਗਿਆ ਵਰਨਾ ਦੁਨੀਆ ਚਲੀ ਜਾ ਰਹੀ ਹੈ । ਹਰ ਸ਼ੈਅ ਮੌਜੂਦ ਹੈ । ਜਿਨਾ ਕੋਲ ਇਕ ਵਖਤ ਦੀ ਰੋਟੀ ਨਹੀਂ ਉਹ ਜੀਅ ਰਹੇ ਹਨ । ਫਰਕ ਸਿਰਫ ਏਨਾ ਹੈ ਉਨਾ ਕੋਲ ਜੋ ਵੀ ਹੈ ਉਹ ਇਸੇ ਗੱਲ ਵਿੱਚ ਖੁਸ਼ ਨੇ ਤੇ ਮਰਨ ਵਾਲਾ ਇਸੇ ਦੁੱਖ ਕਰਕੇ ਮਰ ਜਾਂਦਾ ਕਿ ਮੇਰੇ ਕੋਲ ਆਹ ਹੈ ਨਹੀਂ ।
ਕਾਸ਼ ਅਸੀਂ ਉਸ ਮਾਂ ਦੀ ਗੱਲ ਯਾਦ ਰੱਖ ਸਕੀਏ ਜੋ ਕਹਿੰਦੀ ਸੀ ਕਿ ਪੁੱਤ ਉਹ ਗੱਲ ਦਾ ਕਦੀ ਦੁੱਖ ਨਹੀਂ ਮੰਨਾਉਣਾ ਜੋ ਕੋਲ ਨਹੀਂ ਹੈ ਸਗੋਂ ਇਸ ਗੱਲ ਦਾ ਸ਼ੁਕਰ ਕਰਨਾ ਜੋ ਕੋਲ ਹੈ ।
ਜਦੋਂ ਵੀ ਮਨ ਡਿਗਣ ਲੱਗੇ ਇੱਕੋ ਗੱਲ ਯਾਦ ਰੱਖੋ ਤੇ ਕਹੋ ਕਿ ਮੈ ਇਹਤੋ ਉੱਪਰ ਉਠਣਾ ਕਿਉਂਕਿ ਮੈ ਕਰ ਸਕਦਾਂ

 

 

 

 

  • 1
  • …
  • 3
  • 4
  • 5
  • 6
  • 7
  • …
  • 19

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close