• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Author

Lakhwinder Singh

Lakhwinder Singh

ਬੱਸ

by Lakhwinder Singh April 11, 2020
ਬੱਸ ਭਰੀ ਹੋਈ ਸੀ ਤੇ ਕਾਲਜ ਮੋਹਰੇ ਰੁਕੀ ਤਾਂ ਕਾਲਜ ਵਿਚ ਪੜਦੇ ਕਈ ਮੁੰਡੇ ਕੁੜੀਆਂ ਸਵਾਰ ਹੋ ਗਏ ….ਧੱਕੇ ਪੈਂਦੇ ਹੋਣ ਕਰਕੇ ਦੋ ਮੁੰਡਿਆਂ ਨੇ ਆਪਣੀਆਂ ਕਿਤਾਬਾਂ ਵਾਲੀ ਕਿੱਟ ਸੀਟ ਤੇ ਬੈਠੀਆਂ ਨਾਲ ਪੜਨ ਵਾਲਿਆਂ ਹਮਜਮਾਤਣਾ ਨੂੰ ਫੜਾ ਦਿਤੀ ਤੇ ਸੋਖੇ ਹੋ ਕੇ ਖੱੜ ਗਏ …ਅਗਲੇ ਇਕ ਦੋ ਅੱਡਿਅਾਂ ਤੇ ਕਾਫੀ ਸਵਾਰੀਆਂ ਉਤਰ ਗਈਆਂ ਤੇ ਤਕਰੀਬਨ ਖਾਲੀ ਹੋ ਚੁਕੀ ਬਸ ਵਿਚ ਸਿਰਫ ਕੁਛ ਬਜ਼ੁਰਗ ਬੰਦੇ ,ਮਾਈਅਾਂ ਤੇ ਕਾਲਜ ਦੇ ਮੁੰਡੇ ਕੁੜੀਆਂ ਰਹਿ ਗਏ … ਏਨੇ ਨੂੰ ਇਕ ਕੁੜੀ ਨਾਲ ਦੀ ਸੀਟ ਖਾਲੀ ਦੇਖ ਮੁੰਡਾ ਵੀ ਬਹਿ ਗਿਆ ਤੇ ਓਹਨੇ ਆਪਣੀ ਕਿੱਟ ਫੜ ਧੰਨਵਾਦ ਕਿਹਾ ਤੇ ਆਪਣੇ ਆਪ ਵਿਚ ਮਸਤ ਹੋ ਗਿਆ …ਦੋ ਬਾਬੇ ਪਿਛਿਓ ਇਹ ਸਭ ਦੇਖ ਉੱਚੀ ਉੱਚੀ ਗੱਲਾਂ ਕਰਨ ਲਗ ਪਏ “ਦੇਖ ਤਾ ਕਿਵੇਂ ਸੰਗ ਸ਼ਰਮ ਲਾਹੀ ਆ ,ਨਾ ਕੁੜੀ ਦੇ ਸਿਰ ਤੇ ਚੁੰਨੀ ਆ ਨਾ ਮੁੰਡੇ ਨੂੰ ਕੋਈ ਸ਼ਰਮ ਆ …ਹੋਰ ਸੀਟ ਨੀ ਦਿਸੀ ..ਓਥੇ ਹੀ ਬੈਠਣਾ ਸੀ ??” “ਤੈਨੂੰ ਕਿ ਪਤਾ ??ਇਹ ਕਿਤੇ ਪੜਨ ਆਉਂਦੇ ਆ ??ਹੁੰਦਾ ਕਿ ਆ ਇਹਨਾਂ ਦੇ ਪੱਲੇ ,ਆਹ ਚਾਰ ਕ ਕਿਤਾਬਾਂ ਚੁਕੀ ਫਿਰਦੇ ਹੁੰਦੇ ,ਖਬਰੇ ਪੱੜਦੇ ਵੀ ਆ ਕਿ ਨਹੀਂ…ਆਪਣੇ ਵੇਲੇ ਭਲੇ ਸੀ ..ਧੀ ਪੁੱਤ ਨੂੰ ਸੰਗ ਸ਼ਰਮ ਹੁੰਦੀ ਸੀ …ਹੁਣ ਕਿਥੇ ??” “ਹੁਣ ਤਾਂ ਬਸ ਆਸ਼ਕੀ ਰਹਿ ਗਈ ਆ ਪੱਲੇ ਇਹਨਾਂ ਦੇ ..ਬਸ ਓਹ ਜਿਨੀ ਮਰਜੀ ਕਰਾ ਲੋ ”
ਓਹਨਾ ਦਾ ਹੋਰ ਵਾਰਤਾਲਾਪ ਚਲਦਾ ਰਹਿਣਾ ਸੀ ਜੇਕਰ ਕੁੜੀ ਓਹਨਾ ਨੂੰ ਖੜੀ ਹੋ ਕੇ ਨਾ ਟੋਕਦੀ … “ਇਕ ਮਿੰਟ ਬਾਬਾ ਜੀ …ਹੁਣ ਹੋਰ ਨਾ ਕੁਛ ਕਿਹੋ ..ਪਹਿਲਾ ਮੇਰੀ ਵੀ ਸੁਣ ਲੋ …ਤੁਸੀਂ ਬਹੁਤ ਸਮੇ ਤੋਂ ਬੋਲ ਰਹੇ ਤੇ ਅਸੀਂ ਸੁਣ ਰਹੇ …ਪਹਿਲੀ ਗੱਲ ,ਸੰਗ ਸ਼ਰਮ ਤੇ ਇੱਜਤ ਦਿਲ ਚ ਹੋਣੀ ਚਾਹੀਦੀ ..ਹਰ ਕੁੜੀ ਜੋ ਸਿਰ ਢਕ ਕੇ ਰੱਖਦੀ ,ਜਰੂਰੀ ਨੀ ਸਾਧਣੀ ਆ ਤੇ ਮੇਰੇ ਨਾਲ ਮੇਰੀ ਕਲਾਸ ਵਿਚ ਪੜਨ ਵਾਲਾ ,ਜੇ ਮੇਰੇ ਨਾਲ ਬੱਸ ਵਿਚ ਬਹਿ ਵੀ ਗਿਆ ਤਾ ਕਿ ਹੋ ਗਿਆ …ਕਿ ਸਿਰਫ ਆਸ਼ਕ ਮਸ਼ੂਕ ਹੀ ਬੈਠ ਸਕਦੇ ??ਕਿ ਮੁੰਡੇ ਕੁੜੀ ਦਾ ਸਾਫ ਸੁਥਰੀ ਦੋਸਤੀ ਦਾ ਰਿਸ਼ਤਾ ਨੀ ਹੋ ਸਕਦਾ ??ਕਿਉਂ ਇਸ ਰਿਸ਼ਤੇ ਦੀ ਸਫਾਈ ਦੇਣ ਲਈ ਉਸ ਉਤੇ ਭੈਣ ਭਰਾ ਹੋਣ ਦਾ ਠਪਾ ਲਾਉਣਾ ਜਰੂਰੀ ਆ ??” ਹੁਣ ਮੁੰਡੇ ਦੀ ਵਾਰੀ ਸੀ “ਨਾਲੇ ਕਿਹੜੇ ਭਲੇ ਵੇਲਿਆਂ ਦੀਆ ਗੱਲਾਂ ਕਰਦੇ ਹੋ ਤੁਸੀਂ ??ਕਿ ਤੁਹਾਡੇ ਵੇਲੇ ਨੀ ਰਿਸ਼ਤਿਆਂ ਦੀਆ ਮਰਿਆਦਾ ਟੁੱਟਦੀਆਂ ਸੀ ??ਉਹ ਗੱਲ ਵੱਖਰੀ ਸੀ ਕਿ ਗੱਲ ਬਾਹਰ ਨੀ ਸੀ ਆਉਣ ਦਿਤੀ ਜਾਂਦੀ …ਸਾਡੇ ਸਮੇ ਦੀਆ ਬੁਰਿਆਈਆ ਤਾ ਬਹੁਤ ਦਿਖਦੀਆਂ ਹਨ ,ਇਹ ਦਸੋ ਕਿ ਤੁਸੀਂ ਆਪਣੇ ਵਕ਼ਤ ਦੀਆਂ ਕਿੰਨੀਆ ਕ ਬੁਰਾਈਆਂ ਖਤਮ ਕਰ ਸਕੇ ਆ ??ਦਾਜ ਦੀ ਸੱਮਸਿਆ ,ਵਿਆਹ ਵੇਲੇ ਵਾਧੂ ਦੇ ਖਰਚੇ ,ਸ਼ਰਾਬ ਤੇ ਹੋਰ ਨਸ਼ੇ ਵਰਤਣੇ ,ਜਾਤ ਪਾਤ ,ਕੁੜੀਆਂ ਨੂੰ ਨਾਜਾਇਜ ਡਰਾ ਕੇ ਰੱਖਣਾ ,ਘਰ ਦੀ ਜਨਾਨੀ ਨੂੰ ਪੈਰ ਦੀ ਜੁੱਤੀ ਸਮਝਣਾ ਤੇ ਜਦੋ ਦਿਲ ਕੀਤਾ ਜਾਨਵਰਾਂ ਵਾਂਗੂ ਕੁੱਟ ਸਿਟਣਾ…ਬਿਨਾ ਵਜਾ ਜਿਦਾਂ ਪੁਗਾਉਣੀਆਂ ,ਦਸੋ ਇਹ ਸਾਡੀ ਪੀੜੀ ਦੇ ਕੰਮ ਆ ??ਨਹੀਂ ਜੀ ,ਪਿੱਛੇ ਤੋਂ ਹੀ ਚਲਦੇ ਆਏ ਆ ਜੀ ….. ਰੱਬ ਨੂੰ ਬਹੁਤ ਮੰਨਦੇ ਆ ਨਾ ਤੁਸੀਂ ,ਗੁਰੂਆਂ ਪੀਰਾਂ ਨੂੰ ਵੀ ਮੰਨਦੇ ਹੋ ਪਰ ਜਾਤ ਪਾਤ ਨੂੰ ਸਭ ਤੋਂ ਵੱਧ ਤੁਸੀਂ ਘੁੱਟ ਕੇ ਫੜਿਆ ਹੋਇਆ ਆ ….ਜੇ ਕੋਈ ਬੋਲੇ ਤਾ ਫਿਰ ਤੁਹਾਡਾ ਹੰਕਾਰ ਤੁਹਾਨੂੰ ਟਿਕਣ ਨੀ ਦਿੰਦਾ ਆਖੇ ਅਸੀਂ ਸਿਆਣੇ ਆਂ ਤੇ ਜੁਰਤ ਕਿਦਾਂ ਪੈ ਗਈ
ਸਾਡੇ ਮੋਹਰੇ ਬੋਲਣ ਦੀ,ਭਾਵੇ ਅਗਲਾ ਆਪਣੀ ਜਗਾ ਸਹੀ ਹੋਵੇ … ਮਾਫ ਕਰਨਾ ,ਕਲੀਨ ਚਿੱਟ ਜੋਗੇ ਤਾ ਤੁਸੀਂ ਵੀ ਨੀ ਬਾਬਿਓ ”
ਏਨੀਆਂ ਖਰੀਆਂ ਖਰੀਆਂ ਸੁਣ ਬਾਬਿਆਂ ਦਾ ਮੂੰਹ ਉੱਤਰ ਗਿਆ ਤੇ ਸਾਰੀ ਬਸ ਵਿਚ ਇਕ ਦਮ ਸ਼ਾਂਤੀ ਪਸਰ ਗਈ …

ਪੰਖਾ

by Lakhwinder Singh April 11, 2020

ਰਾਜੀਵ ਕਲੈਕਟਰ ਦੇ ਮਾ ਪਿਓੁ ਨਾ ਹੋਣ ਕਰਕੇ ਉਸਨੇ ਵਿਆਹ ਿੲੱਕ ਪੜੀ ਲਿੱਖੀ ਕੁੱੜੀ ਨੰਮਰਤਾ ਨਾਲ ਕਰਵਾਇਆ ਤਾਂ ਜੋ ਉੱਹ ਘੱਰ ਨੂੰ ਸਾਂਭ ਸੱਕੇ. ਨੰਮਰਤਾ ਦਿੱਲੀ ਚ ਹੀ ਪੱਲੀ ਬੜੀ ਸੀ ਂ ।ਸੈਂਟਰ ਦੀ ਨੌਕਰੀ ਹੋਣ ਕਰਕੇ ਉੱਸਦਾ ਤਬਾਦਲਾ ਹੋਣਾ ਆਮ ਗੱਲ ਸੀ ਕਿਉਕਿਂ ਇੱਕ ਤੇ ਉੱਹ ਿੲਮਾਨਦਾਰ ਆਫਸਰ ਸੀ ਤੇ ਦੂਜਾ ਵੱਕਤ ਦਾ ਪਾਬੰਦ । ਉੱਸਦੇ ਘਰ ਇੱਕ ਨਿੱਕੀ ਜਿਹੀ ਬੇਟੀ ਸੀ ਜਿੱਸ ਦਾ ਨਾਂਮ ਦੀਪਾਲੀ ਸੀ । ਦਿਪਾਲੀ ਦੀ ਉੱਮਰ ਸੱਤ ਸਾਲ ਸੀ । ਚੰਡੀਗੱੜ ਸਂਹਿਰ ਤੋ ਤੱਬਾਦਲਾ ਹੋ ਕੇ ਰਾਜੀਵ ਦਿੱਲੀ ਚਲਾ ਗਿਅ ਸਰਕਾਰ ਵੱਲੋਂ ਇੱਕ ਅਲੀਸਾਨ ਮਕਾਨ ਅਲਾਟ ਹੋ ਗਿਆ ਸੀ ਉੱਹ ਮਕਾਨ ਬੈਂਕ ਤੋ ਸਰਕਾਰ ਨੇ ਖਰੀਦਿਆ ਸੀ ਜੋ ਿੲੱਕ ਅੋਰਤ ਦਾ ਸੀ ਜਿਸ ਤੇ ਕਰਜਾ ਚੜ ਗਿਆ ਸੀ ਤੇ ਫੈਸੇ ਨਾ ਹੋਣ ਕਰੇ ਉਸਨੇ ਤੇ ਉਸਦੀ ਬੇਟੀ ਨੇ ਖੁਦਖੁਸੀ ਕਰ ਲਈ ਸੀ। ਇਸ ਕਾਰਨ ਕਰਕੇ ਕੋਈ ਵੀ ਸਰਕਾਰੀ ਅਫਸਰ ਇਸ ਚ ਨਹੀ ਰਹਿੰਦਾ ਸੀ ਪਰ ਰਾਜੀਵ ਤੇ ਨੰਮਰਤਾ ਪੜੇ ਲਿਖੇ ਸੰਨ ਤੇ ਉਹ ਇਹਨਾਂ ਗੱਲਾਂ ਚ ਵਿਸਵਾਸ ਨਹੀ ਕਰਦੇ ਸੰਨ ।ਇੱਕ ਮਹੀਨਾ ਇਸ ਨਵੇ ਮਕਾਨ ਚ ਬੜਾ ਵਧਿਅ ਲੰਗਿਆ ਤੇ ਨਾਲ ਬੇਟੀ ਦੀ ਵਧੀਆ ਸਕੂਲ ਚ ਦਾਖਲਾ ਹੋ ਗਿਆ ਸੀ । ਇੱਕ ਦਿੱਨ ਗਰਮੀ ਦੇ ਚੱਲਦੇ ਘੱਰ ਦੇ ਸਾਰੇ ਏ ਸੀ ਖਰਾਬ ਗੋ ਗਏ ਸੀ । ਰਾਤ ਨੂੰ ਇੱਸੇ ਦੌਰਾਨ ਇੱਕ ਪੰਖਾਂ ਸੀ ਘੱਰ ਚ ਇੱਕ ਪੱਖਾ ਸੀ ਤੇ ਰਾਤੀ ਉੱਸ ਨੂੰ ਠੀਕ ਕਰਵਾਉੱਣ ਬਾਰੇ ਸੋਚ ਲਿਆ। ਸਵੇਰੇ ਛੱਤ ਵਾਲਾ ਪੰਖਾਂ ਠੀਕ ਕਰਨ ਵਾਲਾ ਮਨੈਨਿਕ ਘੱਰ ਆ ਗਿਆ ਤੇ ਤੇ ਨੰਮਰਤਾ ਨੇ ਉਸਨੂੰ ਰੂਮ ਦਿੱਖਾ ਤਾ ਜਿਸ ਵਿੱਚ ਪੰਖਾਂ ਸੀ। ਮੈਕੇਨਿਕ ਨੇ ਪੰਖਾ ਔਨ ਕੀਤਾ ਤੇ ਚੱਲ ਪਿਆ।
ਨੰਮਰਤਾ ਹੈਰਾਨ ..ਮਿੱਸਤਰੀ ਵੱਲ ਦੇਖੇ ..ਐਨੇ ਚ ਮਿੱਸਤਰੀ ਦੇ ਸਿਰ ਤੇ ਪੱਖੇ ਦੇ ਖੰਭਾਂ ਤੇ ਜਮੰੀ ਸਾਰੀ ਡੱਸਟ ਦਿਹਾਂ ਤੇ ਉੱਤੇ ਡਿੱਗ ਈ ।
ਨੰਮਰਤਾ ਨੇ ਮਿਸਤਰੀ ਨੂੰ ਸੋਰੀ ਬੋਲੀ ਅੱਤੇ ਕਿਹਾ ਕਿ ਰਾਤੀ ਪੰਖਾ ਨਹੀ ਚੱਲ ਰਿਹਾ ਸੀ ਤਾਂ ਕਰਕੇ ਤੁਹਾਨੂੰ ਬੁੱਲਾਣਾ ਪਿਆ। ਨੰਮਰਤਾ ਨੇ ਮਿੱਸਤਰੀ ਨੂੰ ਪੈਸੇ ਦੇਣੇ ਚਾਹੇ ਪਰ ਉੱਸਨੇ ਮੰਨਾ ਕਰ ਦਿੱਤਾ , ਤੇ ਜਾਂਦਾਂ ਜਾਂਦਾ ਪੱਖੇ ਨੂੰ ਬੜੀ ਹੈਰਾਨੀ ਨਾਲ ਦੇਖ ਿਰਹਾ ਸੀ ।ਨੰਮਰਤਾ ਨੇ ਸਾਰੀ ਗੱਲ ਰਾਜੀਵ ਨੂੰ ਦੱਸੀ । ਐਨੇ ਨੂੰ ਦੀਪਾਲੀ ਸਕੂਲ ਤੋ ਆ ਗਈ ਤੇ ਨੰਮਰਤਾ ਨੇ ਉੱਸਨੂ ਗੋਦੀ ਚ ਚੁੱਕ ਲਿਆ ਤੇ ਹੱਥ ਪੈਰ ਧੁਆ ਕੇ ਕੁੱਜ ਖੁਆਉੱਣ ਲੱਗੀ । ਦੀਪਾਲੀ ਖਾਣ ਮੱਗਰੋਂ ਟੀਵੀ ਦੇਖਣ ਲੱਗ ਪਈ। ਤੇ ਪੱਖਾ ਆਨ ਕੀਤਾ ਤੇ ਉੱਹ ਫੇਰ ਨਾ ਚੱਲਿਆ । ਰਾਜੀਵ ਦਾ ਬੰਗਲਾ ਸੜਕ ਦੇ ਨੇੜੇ ਹੋਣ ਕਰਕੇ ਉਸਨੂੰ ਬਾਹਰ ਨਹੀ ਜਾਣ ਦਿੱਤਾ ਜਾਦਾ ਸੀ ।ਰਾਜੀਵ ਵੀ ਜੱਲਦੀ ਆਫਿਸ ਤੋ ਨਿਕਲ ਲਿਆ ਤੇ ਸਟਾਫ ਦਾ ਇੱਕ ਬੰਦਾ ਨਾਲ ਲੈ ਕੇ ਟੈਬਲ ਫੈਨ ਖਰੀਦ ਲੈ ਆਇਆ। ਦੀਪਾਲੀ ਟੈਬਲ ਫੈਨ ਦੇਖ ਕੇ ਬਹੁੱਤ ਖੁੱਸ਼ ਹੋਈ ਤੇ ਉੱਸ ਨੇ ਜਿੱਦ ਕਰਕੇ ਉੱਸਨੂ ਆਪਣੇ ਰੂਮ ਚ ਲੱਗਵਾ ਲਿਆ ਜਿੱਥੇ ਪਹਿਲਾ ਪੱਖਾ ਖਰਾਬ ਸੀ ! ਸਾਰੇ ਘੱਰ ਦੇ ਏ ਸੀ ਖਰਾਬ ਹੋਣ ਕਰਕੇ ਅੱਜ ਸਾਰੇ ਜਣੇ ਡੀਨਰ ਕਰਕੇ ਦੀਪਾਲੀ ਵਾਲੇ ਰੂਮ ਚ ਟੈਬਲ ਫੈਨ ਲੱਗਾ ਕੇ ਸੋ ਗਏ ।ਅਚਾਨਕ ਅੱਧੀ ਰਾਤ ਦੇਖਿਆ ਟੈਬਲ ਫੈਨ ਆਫ ਹੈ ਤੇ ਜੋ ਪੱਖਾ ਖਰਾਬ ਸੀ ਉਹ ਚੱਲ ਰਿਹਾ ਹੱੇ ..ਰਜੀਵ ਨੇ ਨੰਮਰਤਾ ਨੂੰ ਉਠਾਇਆ ਤੇ ਲਾਈਟ ਆਨ ਕੀਤੀ , ਦੋਵੇ ਹੱਕੇ ਬੱਕੇ ਰਹਿ ਗਏ। ਦੀਪਾਲੀ ਕੋਠੇ ਦੀ ਛੱਤ ਤੇ ਖੜੀ ਸੀ ਤੇ ਆਸਮਾਨ ਵੱਲ ਵੇਖ ਰਹੀ । ਰਾਜੀਵ ਤੇ ਨੰਮਰਤਾ ਕੰਬਦੇ ਹੋਏ ਉੱਸ ਨੂੰ ਥੱਲੇ ਲੈ ਆਏ , ਤੇ ਸੇਹਮਦੇ ਹੋਏ ਸਵੇਰ ਦਾ ਇੰਤਜਾਰ ਕਰਨ ਲੱਗੇ।
ਸਵੇਰੇ ਦੀਪਾਲੀ ਨੂਂ ਸਕੂਲ ਨਹੀ ਜਾਣ ਦਿੱਤਾ ਗਿਆ ਤੇ ਨਾ ਹੀ ਰਾਜੀਵ ਆਫਿਸ ਗਿਆ । ਜਦੋ ਦੀਪਾਲੀ ਨੂੰ ਪਿਆਰ ਨਾਲ ਪੁੱਛਿਆ ਤੇ ਉੱਤਰ ਦਿਤਾ ਕੀ ਪਾਪਾ ਮੱੈ ਟੈਬਲ ਫੈਨ ਬੰਦ ਕੀਤਾ ਸੀ ਤੇ ਇਹ ਕਹਿਕੇ ਉਹ ਹੱਸ ਪਈ ਤੇ ਉਸਨੇ ਟੀ ਵੀ ਆਨ ਕਰ ਲਿਆ ।

ਰਾਜੀਵ ਤੇ ਨੰਮਰਤਾ ਹੁੱਣ ਦੋਨੋ ਸੇਹਮੇ ਹੋਏ ਸੰਨ ਤੇ ਨੰਮਰਤਾ ਨੇ ਆਪਣੀ ਮਾਂ ਨੂੰ ਬੁੱਲਾਉਣ ਦਾ ਫੈਸਲਾ ਕੀਤਾ । ਤੇ ੳਹਨਾ ਦੇ ਕਹਿਣ ਮੁੱਤਾਬਿਕ ਉੱਸਦੀ ਮੰਮੀ ਉਥੇ ਆ ਗਈ ਤੇ ਹੁੱਣ ਦੀਪਾਲੀ ਬਹੁੱਤ ਖੁਸ ਸੀ ਪਰ ਰਾਜੀਵ ਤੇ ਨੰਮਰਤਾ ਦੋਨੋ ਹੀ ਪਰੇਸਾਨ ਸੰਨ ਜੋ ਹੋ ਰਿਹਾ ਸੀ ।
ਰਜੀਵ ਨੇ ਮੈਕੇਨਿਕ ਬੁਲਾ ਕੇ ਸਾਰੇ ਘਰ ਦੇ ਏ ਸੀ ਠੀਕ ਕਰਵਾ ਦਿੱਤੇ। ਰਾਤ ਨੂੰ ਸਬ ਨੇ ਏ ਸੀ ਵਾਲੇ ਕੰਮਰੇ ਚ ਸੋਣ ਦਾ ਫੈਸਲਾ ਕੀਤਾ ਪਰ ਦੀਪਾਲੀ ਜਿੱਦ ਕਰਨ ਲੱਗੀ ਕਿ ਉੱਹ ਨਾਨੀ ਨਾਲ ਟੀ ਵੀ ਦੇਖੇਗੀ ।
ਫੇਰ ਰਾਤ ਹੋਈ ਦੀਪਾਲੀ ਆਪਣੀ ਨਾਨੀ ਨਾਲ ਖੁਸ ਸੀ ਅਚਾਨਕ ਅੱਧੀ ਰਾਤ ਸਾਰੀ ਕੋਠੀ ਦੀ ਬਿਜਲੀ ਖਰਾਬ ਹੋ ਗਈ ਤੇ ਬੱਸ ਛੱਤ ਵਾਲਾ ਪੱਖਾ ਤੇ ਟੀ ਬੀ ਚੱਲ ਰਿਹਾ ਸੀ ਦੀਪਾਲੀ ਤੇ ਉੁਸਦੀ ਨਾਨੀ ਸੌ ਰਹੀ ਸੀ
ਦੀਪਾਲੀ ਦੇ ਮਾਂ ਪਿੳ ਬਹੁੱਤ ਘਬਰਾ ਗਏ ਦੇਖ ਕੇ । ਕੁਜ ਸਮੇਂ ਬਾਦ ਲਾਈਟ ਆ ਗਈ ਤੇ ਰਿਹ ਦੇਖ ਕੇ ਦੋਵਾਂ ਦੀ ਜਾਨ ਵਿੱਚ ਜਾਨ ਆ ਗਈ । ਪਰ ਮੁਸਕਲ ਹੱਣ ਹੋਰ ਵੱਧ ਗਈ ਸੀ ਕਿਉਕਿ ਛੱਤ ਵਾਲਾ ਪੱਖਾ ਬੰਦ ਸੀ ਹੁੱ ਟੀ ਬੀ ਤੇ ਟੈਬਲ ਫੈਨ ਚੱਲ ਰਿਹਾ ਸੀ
ਸਵੇਰ ਹੋਈ ਤੇ ਰਾਜੀਵ ਨੇ ਆਫਿਸ ਤੋ ਤਿੰਨ ਹਫਤੇ ਛੁੱਟੀ ਲੈ ਲਈ ਤੇ ਕੁੱਜ਼ ਸਮਾਂ ਟੱਬਰ ਨਾਲ ਬਿਤਾਉੱਣ ਦਾ ਫੈਸਲਾ ਕੀਤਾ ਪਰ ਉਸਨੰੂ ਅੰਦਰੋਂ ਅੰਦਰ ਇੱਕ ਡਰ ਖਾਈ ਜਾ ਰਿਹਾ ਸੀ ਉਹ ਸੀ ਘਰ ਚ ਹੋ ਰਹੀ ਅਜੀਬੋ ਗਰੀਬ ਹਰਕਤਾਂ. ਉਹਨਾਂ ਨੇ ਹੁੱਣ ਸਾਰੇ ਘਰ ਦੀ ਦੇਖ ਰੇਖ ਲਈ ਹੁੱਣ ਿੲੱਕ ਕੰਮ ਵਾਲੀ ਰੱਖ ਲਈ ਸੀ ਉਸ ਦਾ ਨਾਂ ਯੁਵਿਕਾ ਸੀ !ਉੱਜ ਉਹਨਾਂ ਦੀ ਪੜੋਸ ਚ ਰਹਿੰਦੀ ਸੀ । ਰਾਤੀ ਕੰਮ ਕਾਰ ਮੁੱਕਾ ਕੇ ਰਾਤ ਦਾ ਖਾਣਾ ਆਪਣੇ ਤੇ ਆਪਣੇ ਮੰਮੀ ਲਈ ਲੈ ਜਾਦੀ ਸੀ।ਹੁੱਣ ਦੀਪਾਲੀ ਦਾ ਵੀ ਸੁਭਾਅ ਬੱਦਲ ਰਿਹਾ ਸੀ ਉੱਹ ਤੇ ਉੱਸਦੀ ਨਾਨੀ ਦਿਨ ਵੇਲੇ ਸੋਦੀਆ ਸੰਨ ਤੇ ਰਾਤੀ ਜਾਗਦੀਆ ਸੰਨ ਤੇ ਸਾਰੀ ਰਾਤ ਟੀ ਵੀ ਚੱਲਦਾ ਰਹਿੰਦਾਂ ਸੀ ਦਿਨ ਵੇਲੇ ਜਿਵੇ ਕਿ ਅਲਮੀਰਾ ਚ ਆਵਾਜਾਂ ਕਦੇ ਫਲੱਸ ਦਾ ਚੱਲਣਾ ਕਦੇ ਕਿਚੱਨ ਚ ਖਾਣ ਦਾ ਸਾਮਾਨ ਡਿੱਗਣਾ ਭੂਤੀਆ ਹਰਕਤਾ ਹੋਣੀਆ ਸੁਰੂ ਹੋ ਗਈਆ .
ਇੱਕ ਦਿਨ ਰਾਜੀਵ ਨੇ ਦੀਪਾਲੀ ਨੂੰ ਪੁੁੱਛਿਆ ਕਿ ਬੇਟਾ ਤੁੱਸੀ ਦਿਨੇ ੲੰਨਾ ਕਿੳ ਸੋਦੇ ਹੋ..ਉਸਦੀ ਨਾਨੀ ਤੇ ਉਹ ਹੱਸ ਪਏ ਤੇ ਉਸਦੀ ਨਾਨੀ ਬੋਲੀ ਬੇਟਾ ਜਦੋ ਦੀ ਮੈ ਆਈ ਆ ਅਸੀ ਤੇ ਰਾਤੀ ਰੋਜ ਯੁਵੀਕਾ ਨਾਲ ਛੱਤ ਤੇ ਖੇਲਦੇ ਹਾਂ ਕਿਉਕਿ ਉਹ ਦਿਨ ਵੇਲੇ ਸੱੋਦੀ ਹੈ । ਹੁੱਣ ਉਹ ਸੋਚਣ ਤੇ ਮਜਬੂਰ ਹੋ ਗਏ ਕਿ ਯੁਵਿਕਾ ਤੇ ਘਰ ਚੱਲੀ ਜਾਂਦੀ ਹੈ ਫੇਰ ਰਾਤੀ ਛੱਤ ਤੇ ਕੌਣ ਖੈਲਦਾ ਹੈ ।ਹੁੱਣ ਉਹਨਾਂ ਨੂੰ ਡਰ ਨਾਲ ਭੱਜਦੇ ਭੱਜਦੇ ਯੁਵਿਕਾ ਦੇ ਘਰੇ ਗਏ ਤੇ ਉਥੇ ਜਾ ਕੇ ਚੌਕ ਗਏ ਦੇਖਿਆ ਉਥੇ ਕਈ ਸਾਲਾਂ ਤੋ ਕੋਈ ਨਹੀ ਰਿਹ ਰਿਹਾ ਸੀ । ਉਹ ਸਹਿਰ ਦੇ ਮਿਉਸੀਪੱਲ ਆਫਿਸ ਚ ਜਾ ਕੇ ਿਰਕਾਡ ਚੈਕ ਕਰਦੇ ਹਨ ਦੇਖਿਆ ਕੇ ਯੁਵਿਕਾ ਤੇ ਉਸਦੀ ਮਾਂ ਤੀਹ ਸਾਲ ਪਹਿਲਾ ਇਸ ਘਰ ਚ ਹੀ ਰਹਿੰਦੇ ਸੰਨ ,ਤੇ ਉਸੇ ਪੱਖੇ ਨੀਚੇ ਦੋਵੇ ਫਾਹਾ ਲੈ ਕੇ ਮਰ ਗਏ ਸੀ ..ਜਿਸ ਪੰਖੇ ਦੇ ਥੱਲੇ ਦੀਪਾਲੀ ਸੌਂਦੀ ਹੈ । ਉੱਹ ਰਿਕਾਰਡ ਪਤਾ ਕਰਕੇ ਉਸ ਬੈਕ ਵੀ ਗਏ ਜਿੱਥੇ ਉਹਨਾਂ ਕਰਜਾ ਲਿਆ ਸੀ , ਬੈਕ ਵਿੱਚ ਜੋ ਪਤਾ ਿਦੱਤਾ ਸੀ ਉੱਹ ਪਤਾ ਉਹੀ ਸੀ ਜੋ ਰਾਜੀਵ ਨੂੰ ਸਰਕਾਰ ਵੱਲੋ ਅਲਾਟ ਹੋਇਆ ਸੀ ਤੇ ਦੂਜਾ ਝੱਟਕਾ ਉਹ ਸੀ ਦੋਵਾਂ ਦੀ ਸੱਕਲ ਜੋ ਫੋਟੋ ਬੈਕ ਚ ਪਰੂਫਾਂ ਤੇ ਲੱਗੀ ਸੀ ਇਹ ਹੂ ਬੂ ਸੀ ਜੋ ਸਕਲ ਯੁਵੀਕਾ ਤੇ ਉੱਸ ਦੀ ਮਾਂ ਦੀ ਸੀ ।

ਉਹ ਫੇਰ ਤੇਜੀ ਨਾਲ ਘਰ ਆਏ ਤੇ ਦੇਖਿਆ ਕੇ ਉਸਦੀ ਮਾ ਦੀਪਾਲੀ ਤੇ ਯੁਵਿਕਾ ਰਾਤੀ ਜੋਰ ਜੋਰ ਦੀ ਹੱਸ ਰਹੈ ਨੇ ਅਜੀਬ ਤਰਾਂ ਦੀ ਅਵਾਜਾ ਕੱਢ ਰਹੇ ਨੇ ਸਾਰੇ । ਪੱਖਾ ਆਪਣੇ ਆਪ ਚੱਲ ਰਿਹਾ ਸੀ ਤੇ ਬੰਦ ਹੋ ਰਿਹਾ ਸੀ ।
ਉਹ ਚੋਰੀ ਚੋਰੀ ਇਹਨਾਂ ਤਿੰਨਾਂ ਨੂੰ ਦੇਖ ਰਹੇ ਸੀ ਕਿ ਅਚਾਨਕ ਦੀਪਾਲੀ ਪੱਖੇ ਤੇ ਬੈਠੀ ਰੋ ਰਹੀ ਸੀ ਤੇ ਉਸਦੀ ਨਾਨੀ ਬੈਡ ਤੇ ਮਰੀ ਹੋਈ ਹੈ ਤੇ ਉਸਦਾ ਧੱੜ ਟੀ ਵੀ ਤੇ ਪਿਆ ਹੈ ਤੇ ਯੁਵਿਕਾ ਧੱਲੇ ਚੀਕਾਂ ਮਾਰ ਰਹੀ ਹੈ ਅਚਾਨਕ ਰਾਜੀਵ ਤੇ ਨੰਮਰਤਾ ਬਚਾਉਣ ਲਈ ਅੱਗੇ ਆਉਦੇ ਹੱਨ ਤੇ ਤੇ ਉਹ ਪੱਖਾ ਉਹਨਾਂ ਦੇ ਉਪਰ ਡਿੱਗ ਜਾਂਦਾ ਹੈ ਤੇ ਪੱਖਾ ਡਿੱਗਦਾ ਹੋਇਆ ਨੰਮਰਤਾ ਰਾਜੀਵ ਤੇ ਦੀਪਾਲੀ ਤਿੰਨਾਂ ਨੂੰ ਨਾ ਸੁੱਲਜਣ ਯੋਗ ਤਰੀਕੇ ਨਾਲ ਵੱਡ ਦਿੰਦਾਂ ਹੈ ਤੇ ਟੁੱਟ ਕੇ ਇਹਨਾਂ ਤਿੰਨਾਂ ਦੀ ਲਾਸ਼ਾ ਤੇ ਡਿੱਗ ਜਾਂਦਾਂ ਹੈ ਤੇ ਯੁਵਿਕਾ ਦੀ ਹਵਾ ਹੱਸਦੀ ਤੇ ਰੋਂਦੀ ਹੋਈ ਇੱਸ ਪੱਖੇ ਵਿੱਚ ਸਮਾਂ ਜਾਦੀ ਹੈ

DeEp ShArMa <[email protected]>

ਮੈਂ ਤੇਰੀ ਤੂੰ ਮੇਰਾ ਛੱਡ

by Lakhwinder Singh April 9, 2020

ਹਥੀਂ ਚੂੜਾ..ਸਿਰ ਤੇ ਗੋਟੇ ਵਾਲੀ ਚੁੰਨੀ ਦਾ ਲੰਮਾ ਸਾਰਾ ਘੁੰਡ..ਪੈਰੀ ਝਾਂਜਰਾਂ ਤੇ ਛਣ-ਛਣ ਕਰਦੀਆਂ ਪੰਜੇਬਾਂ..ਹੱਥਾਂ ਤੇ ਬੂਟੀਆਂ ਵਾਲੀ ਮਹਿੰਦੀ ਤੇ ਕਲੀਰੇ ਅਤੇ ਹੋਰ ਵੀ ਕਿੰਨਾ ਕੁਝ.. ਨਿੱਕੀ ਉਮਰੇ ਵਿਆਹ ਦਿੱਤੀ ਗਈ ਨੇ ਜਦੋਂ ਪਹਿਲੀ ਵਾਰ ਅਗਲੇ ਘਰ ਦੀਆਂ ਬਰੂਹਾਂ ਟੱਪੀਆਂ ਤਾਂ ਗ੍ਰਹਿਸਥ ਦਾ ਕੀ ਮਤਲਬ ਹੁੰਦਾ..ਉੱਕਾ ਹੀ ਪਤਾ ਨਹੀਂ ਸੀ..! ਪਹਿਲੀ ਵਾਰ ਇਹਨਾਂ ਨੇ ਘੁੰਡ ਚੁੱਕ ਗੱਲ ਕਰਨੀ ਚਾਹੀ ਤਾਂ ਛੇਤੀ ਨਾਲ ਹੱਥ ਛੁਡਾ ਪਰਾਂ ਨੁੱਕਰੇ ਲੱਗ ਗਈ..ਫੇਰ ਇਹਨਾਂ ਪਿਆਰ ਨਾਲ ਸੈਨਤ ਮਾਰ ਆਪਣੇ ਕੋਲ ਸੱਦ ਲਾਗੇ ਡੱਠੇ ਮੰਜੇ ਤੇ ਸਵਾਂ ਦਿੱਤਾ ਤੇ ਉੱਤੇ ਚਾਦਰ ਪਾ ਦਿੱਤੀ..! ਫੇਰ ਕੁਝ ਦਿਨਾਂ ਮਗਰੋਂ ਜਦੋਂ ਮਾੜਾ ਮੋਟਾ ਹਾਂ-ਹੁੰਗਾਰਾ ਜਿਹਾ ਭਰਨਾ ਸ਼ੁਰੂ ਕੀਤਾ ਤਾਂ ਇੱਕ ਦਿਨ ਸਾਗ ਚੀਰਦੀ ਦੇ ਕੋਲ ਆ ਕੇ ਪੁੱਛਣ ਲੱਗੇ ਕੇ ਕਿਤੇ ਬਾਹਰ ਵਾਂਢੇ ਜਾਣ ਨੂੰ ਜੀ ਕਰਦਾ ਏ ਤਾਂ ਦੱਸ?

ਮੇਰਾ ਚਾਚਾ ਫੌਜ ਵਿਚ ਸੀ..ਜਦੋਂ ਪਿੰਡ ਆਉਂਦਾ ਹਮੇਸ਼ਾਂ “ਡਲਹੌਜੀ” ਦੀਆਂ ਗੱਲਾਂ ਕਰਿਆ ਕਰਦਾ..ਪਤਾ ਨੀ ਉਸ ਦਿਨ ਕਿੱਦਾਂ ਚੇਤਾ ਆ ਗਿਆ ਤੇ ਮੂਹੋਂ ਆਪ ਮੁਹਾਰੇ ਹੀ ਨਿੱਕਲ ਗਿਆ..”ਹਾਂਜੀ ਡਲਹੌਜੀ ਜਾਣ ਨੂੰ ਬੜਾ ਜੀ ਕਰਦਾ”! ਇਹਨਾਂ ਅਗਲੇ ਦਿਨ ਪੁੱਛ ਲਿਆ ਪਰ ਬਾਪੂ ਬੇਬੇ ਹੁਰਾਂ ਨੇ ਸਾਫ ਨਾਂਹ ਕਰ ਦਿੱਤੀ..ਉਸ ਮਗਰੋਂ ਮੈਨੂੰ ਸਾਰਾ ਕੁਝ ਭੁੱਲ ਭੁਲਾ ਗਿਆ ਪਰ ਇਹਨਾਂ ਡਲਹੌਜੀ ਵਾਲੀ ਗੱਲ ਚੇਤੇ ਰੱਖੀ. ਫੇਰ ਇੱਕ ਦਿਨ ਘਰੇ ਟੀਵੀ ਲੈ ਆਂਦਾ ਗਿਆ.. ਚਿੱਤਰਹਾਰ..ਰੰਗੋਲੀ..ਸੰਦਲੀ ਪੈੜਾਂ..ਸ਼ਨਿਚਰਵਾਰ..ਐਤਵਾਰ ਨੂੰ ਕਦੇ ਕਦੇ ਆਉਂਦੀ ਪੰਜਾਬੀ ਫਿਲਮ..ਸਾਰਾ ਕੁਝ ਬੱਸ ਪਰਦੇ ਪਿੱਛੇ ਲੁਕ ਓਹਲੇ ਜਿਹੇ ਹੋ ਕੇ ਵੇਖਣਾ ਪੈਂਦਾ..ਸਾਰੇ ਜਾਣੇ ਕੱਠੇ ਜੂ ਬੈਠੇ ਵੇਖ ਰਹੇ ਹੁੰਦੇ..! ਫੇਰ ਕੁਝ ਅਰਸੇ ਮਗਰੋਂ ਬੇਬੇ ਬਾਪੂ ਜੀ ਅੱਗੜ ਪਿੱਛੜ ਹੀ ਜਹਾਨੋ ਤੁਰ ਗਏ.. ਕੁਝ ਮਹੀਨਿਆਂ ਮਗਰੋਂ ਪਿਛਲੇ ਪਿੰਡੋਂ ਵੀ ਸੁਨੇਹਾਂ ਆ ਗਿਆ..ਪਿਛਲੀ ਪੀੜੀ ਨਾਲ ਬੱਝੀ ਹੋਈ ਚਿਰੋਕਣੀ ਗੰਢ ਖੁਲ ਗਈ..! ਨਿਆਣੇ ਜੁਆਨ ਹੋਣ ਲੱਗੇ..ਜੁਮੇਵਾਰੀਆਂ ਵੱਧ ਗਈਆਂ..ਫੇਰ ਪਤਾ ਹੀ ਨਾ ਲੱਗਾ ਕਦੋਂ ਉਹ ਪੜਾਈਆਂ ਪੂਰੀਆਂ ਕਰ ਆਪੋ ਆਪਣੇ ਰਾਹ ਪੈ ਗਏ ਤੇ ਅਸੀਂ ਰਹਿ ਗਏ ਕੱਲੇ-ਕਾਰੇ..! ਸਾਰੀ ਦਿਹਾੜੀ ਬਸ ਗਲੀ ਵਿਚ ਬੈਠੇ ਬਾਹਰ ਖੇਡਦੇ ਜੁਆਕ ਵੇਖਦੇ ਰਹਿੰਦੇ..ਇਹਨਾਂ ਦੀ ਸਾਹ ਦੀ ਤਕਲੀਫ ਵੱਧ ਗਈ..ਡਾਕਟਰਾਂ ਸੁਵੇਰ ਦੀ ਸੈਰ ਬੰਦ ਕਰ ਦਿੱਤੀ..! ਇੱਕ ਦਿਨ ਅੱਧੀ ਰਾਤ ਨੂੰ ਜਾਗ ਖੁੱਲੀ ਤਾਂ ਦੇਖਿਆ ਕੱਲੇ ਬੈਠੇ ਟੀ.ਵੀ ਦੇਖ ਰਹੇ ਸਨ..ਇੱਕ ਫਿਲਮ ਵਿਚ ਡਲਹੌਜੀ ਸ਼ਹਿਰ ਦੀ ਸੈਰ ਕਰਵਾਈ ਜਾ ਰਹੀ ਸੀ..! ਅਗਲੇ ਦਿਨ ਪਤਾ ਨੀ ਕਿ ਸੁਝਿਆ..ਸਵਖਤੇ ਹੀ ਬਾਹਰ ਨਿੱਕਲ ਗਏ..ਵਾਪਿਸ ਮੁੜੇ ਤਾਂ ਹੱਥ ਵਿਚ ਕਾਗਜ ਦੇ ਦੋ “ਟੋਟੇ” ਸਨ.. ਪੁੱਛਿਆ ਤਾਂ ਆਖਣ ਲੱਗੇ ਤਿਆਰੀ ਖਿੱਚ ਲੈ ਸ੍ਰ੍ਦਾਰਨੀਏ ਬੱਸ..ਟੈਕਸੀ ਅੱਪੜ ਹੀ ਜਾਣੀ ਏ ਥੋੜੇ ਚਿਰ ਨੂੰ..ਆਪਾਂ ਡਲਹੌਜੀ ਨੂੰ ਨਿੱਕਲ ਜਾਣਾ..ਚਿਰਾਂ ਤੋਂ ਲਮਕਦੀ ਹੋਈ ਕੋਈ ਆਪਣੀ ਪੂਰਾਣੀ ਖਾਹਿਸ਼ ਪੁਗਾਉਣੀ ਏ..! ਥੋੜੇ ਚਿਰ ਮਗਰੋਂ ਚੰਡੀਗੜੋਂ ਤੁਰੀ ਟੈਕਸੀ ਹੋਸ਼ਿਆਰਪੁਰ ਹੁੰਦੀ ਹੋਈ ਡਲਹੌਜੀ ਵੱਲ ਨੂੰ ਵੱਧ ਰਹੀ ਸੀ..ਪੁੱਛ ਲਿਆ ਕੇ ਜੇ ਉੱਚੀਆਂ ਪਹਾੜੀਆਂ ਦੀ ਠੰਡ ਵਿਚ ਸਾਹ ਦੀ ਤਕਲੀਫ ਵੱਧ ਗਈ ਤਾਂ ਫੇਰ ਕੀ ਕਰਾਂਗੇ? ਮੇਰੇ ਸਿਰ ਹੇਠ ਆਪਣੀ ਬਾਂਹ ਦਿੰਦੇ ਹੋਏ ਆਖਣ ਲੱਗੇ ਕੇ “ਤੂੰ ਨਾਲ ਤੇ ਹੈਂ ਨਾ ਮੇਰੇ..

ਕੁਝ ਨਹੀਂ ਹੁੰਦਾ ਮੇਰੀ ਸਾਹਾਂ ਦੀ ਲੜੀ ਨੂੰ”

ਫੇਰ ਨਿਆਣਿਆਂ ਵੱਲੋਂ ਅਕਸਰ ਹੀ ਆਖ ਦਿੱਤੀ ਜਾਂਦੀ ਚੇਤੇ ਕਰ ਬੋਲ ਪਏ..”ਸ੍ਰ੍ਦਾਰਨੀਏ ਸਾਰੇ ਅਕਸਰ ਹੀ ਆਖ ਦਿੰਦੇ ਨੇ ਕੇ ਅਸੀਂ “ਬੁੱਢੇ” ਹੋ ਗਏ ਹਾਂ..ਕਮਲਿਆਂ ਨੂੰ ਕੌਣ ਸਮਝਾਵੇ ਕੇ ਬੁੱਢੇ “ਇਨਸਾਨ” ਹੁੰਦੇ ਨੇ ਨਾ ਕੇ ਓਹਨਾ ਦੇ “ਸੁਫ਼ਨੇ”
ਡਰਾਈਵਰ ਨੂੰ ਸਪੈਸ਼ਲ ਆਖ ਕੇ ਲਵਾਈ ਟੇਪ ਵਿਚ ਯਮਲੇ ਦਾ ਗਾਣਾ ਵੱਜ ਰਿਹਾ ਸੀ..”ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ..ਜੋ ਅੱਲੜਪੁਣੇ ਵਿਚ ਲਾਈਆਂ ਤੋੜ ਨਿਭਾਵੀਂ ਵੇ”

ਵੀਰ

by Lakhwinder Singh April 7, 2020
ਅਸੀਂ ਦੋ ਜੋੜੇ ਭਰਾ ਤੇ ਚਾਚੇ ਦੀ ਇੱਕੋ ਇੱਕੋ ਧੀ..
ਨਿੱਕੇ ਹੁੰਦਿਆਂ ਸੁਣਦੇ ਸਾਂ ਕੇ ਚਾਚੀ ਦੇ ਅੰਦਰ ਕੋਈ ਨੁਕਸ ਪੈ ਗਿਆ..ਕੋਈ ਹੋਰ ਔਲਾਦ ਨਾ ਜੰਮ ਸਕੀ! ਤਿੰਨੋਂ ਇਕੱਠੇ ਸਕੂਲੇ ਜਾਂਦੇ..ਪ੍ਰਾਇਮਰੀ ਮਗਰੋਂ ਮਿਡਲ ਸਕੂਲ ਦਾਖਲਾ ਲੈ ਲਿਆ ਤਾਂ ਉਸਨੂੰ ਸਕੂਲੇ ਖੜਨਾ ਤੇ ਵਾਪਿਸ ਲਿਆਉਣਾ ਸਾਡੀ ਜੁੰਮੇਵਾਰੀ ਹੋਇਆ ਕਰਦੀ ਸੀ..!
ਇੱਕ ਦਿਨ ਉਸਨੂੰ ਮੈਂ ਆਪਣੇ ਪਿੱਛੇ ਬਿਠਾਉਂਦਾ ਤੇ ਦੂਜੇ ਦਿਨ ਉਹ ਨਿੱਕੇ ਮਗਰ ਬੈਠਦੀ..!
ਨਿੱਕੇ ਨੇ ਸਾਈਕਲ ਦੀ ਨਵੀਂ ਨਵੀਂ ਜਾਚ ਸਿੱਖੀ ਸੀ..ਉਹ ਉਸਦੇ ਮਗਰ ਬੈਠਣ ਤੋਂ ਝਿਜਕਦੀ..
ਪਰ ਨਿੱਕੇ ਨੂੰ ਬਹੁਤ ਹੀ ਜਿਆਦਾ ਚਾਅ ਹੁੰਦਾ..!
ਇੱਕ ਵਾਰ ਅੱਗਿਓਂ ਆਉਂਦੀ ਬੱਸ ਤੋਂ ਬਚਾਅ ਕਰਦੇ ਹੋਏ ਦੋਵੇਂ ਲਾਗੇ ਪਾਣੀ ਨਾਲ ਭਰੇ ਟੋਏ ਵਿਚ ਜਾ ਪਏ..
ਦੋਹਾਂ ਦੀਆਂ ਚੱਪਲਾਂ ਗਵਾਚ ਗਈਆਂ..ਕੱਪੜੇ ਵੀ ਗਿੱਲੇ ਹੋ ਗਏ..ਮੈਂ ਸਿਰੋਂ ਪੱਗ ਲਾਹ ਉਸਦੇ ਗਿੱਲੇ ਕੱਪੜੇ ਢੱਕ ਦਿੱਤੇ..! ਤਿੰਨਾਂ ਸਲਾਹ ਕਰ ਲਈ ਕੇ ਘਰੇ ਨਹੀਂ ਦੱਸਣਾ..ਸਗੋਂ ਇਹ ਆਖਣਾ ਕੇ ਗੁਰਦੁਆਰਿਓਂ ਚੁੱਕੀਆਂ ਗਈਆਂ!
ਕੱਪੜੇ ਚੰਗੀ ਤਰਾਂ ਸੁੱਖਾ ਲਏ..ਪਰ ਫੇਰ ਵੀ ਪਤਾ ਨਹੀਂ ਕਿੱਦਾਂ ਪਤਾ ਲੱਗ ਗਿਆ!
ਨਿੱਕੇ ਨੂੰ ਕੁੱਟ ਪੈਣ ਲੱਗੀ ਤਾਂ ਆਖਣ ਲੱਗੀ ਕੇ ਮੈਥੋਂ ਪਿੱਛੇ ਬੈਠੀ ਕੋਲੋਂ ਹਜੋਕਾ ਜਿਹਾ ਵੱਜ ਗਿਆ ਤੇ ਇਸਦਾ ਹੈਂਡਲ ਡੋਲ ਗਿਆ..!
ਮੈਂ ਅਕਸਰ ਆਖਿਆ ਕਰਦਾ ਕੇ ਜਦੋਂ ਤੇਰਾ ਵਿਆਹ ਹੋਇਆ ਚਾਰੇ ਲਾਵਾਂ ਮੈਂ ਹੀ ਪੂਰੀਅਾਂ ਕਰਵਾਊਂ..ਉਹ ਅੱਗੋਂ ਸੰਗ ਜਾਇਆ ਕਰਦੀ ਤੇ ਗੱਲ ਦੂਜੇ ਪਾਸੇ ਪਾ ਦਿਆ ਕਰਦੀ..!
ਕੁਝ ਸਾਲਾਂ ਬਾਅਦ ਮੈਂ ਫੌਜ ਵਿਚ ਭਰਤੀ ਹੋ ਗਿਆ ਤੇ ਨਿੱਕਾ ਦੁਬਈ ਚਲਾ ਗਿਆ..
ਚਾਚੇ ਦੇ ਤੁਰ ਜਾਣ ਮਗਰੋਂ ਚਾਚੀ ਦਾ ਰਵਈਆ ਬਦਲ ਜਿਹਾ ਗਿਆ..ਉਸਦੇ ਪੇਕੇ ਭਾਰੂ ਹੋ ਗਏ..!
ਮੈਂ ਨਿੱਕੀ ਨੂੰ ਕਿੰਨੀਆਂ ਸਾਰੀਆਂ ਚਿੱਠੀਆਂ ਲਿਖਦਾ ਪਰ ਕੋਈ ਜੁਆਬੀ ਚਿੱਠੀ ਨਾ ਆਇਆ ਕਰਦੀ! ਬਾਪੂ ਹੁਰਾਂ ਸਾਰੀ ਜਮੀਨ ਵੀ ਵੰਡ ਦਿੱਤੀ ਪਰ ਨਾ ਚਾਹੁੰਦਿਆਂ ਹੋਇਆ ਵੀ ਗੱਲ ਪੰਚਾਇਤ ਤੱਕ ਅੱਪੜ ਗਈ..!
ਬਾਪੂ ਹੁਰਾਂ ਸਾਰਾ ਕੁਝ ਸਿਰ ਸੁੱਟ ਮੰਨ ਲਿਆ..ਫੇਰ ਵੀ ਚਾਚੀ ਦੇ ਪੇਕਿਆਂ ਦੀ ਤਸੱਲੀ ਨਾ ਹੋਈ ਤੇ ਬੋਲ ਚਾਲ ਬੰਦ ਜਿਹਾ ਹੋ ਗਿਆ!
ਖੁੱਲੇ ਵੇਹੜੇ ਦੀ ਹਿੱਕ ਵਿਚ ਡੂੰਗੀ ਲਕੀਰ ਵੱਜ ਗਈ ਤੇ ਇੱਕ ਦੇ ਦੋ ਘਰ ਬਣ ਗਏ!
ਮੇਰੀ ਸਾਂਭੇ ਸੈਕਟਰ ਪੋਸਟਿੰਗ ਸੀ..
ਇੱਕ ਦਿਨ ਪਤਾ ਲੱਗਾ ਕੇ ਨਿੱਕੀ ਦਾ ਵਿਆਹ ਧਰਿਆ ਗਿਆ..ਬਾਪੂ ਹੁਰਾਂ ਕੋਲੋਂ ਕੋਈ ਸਲਾਹ ਵੀ ਨਹੀਂ ਲਈ ਗਈ ਤੇ ਨਾ ਹੀ ਕੋਈ ਸੱਦਾ ਪੱਤਰ ਹੀ ਦਿੱਤਾ ਗਿਆ!
ਕਾਲਜੇ ਦਾ ਰੁੱਗ ਭਰਿਆ ਗਿਆ..ਇੰਝ ਲੱਗਾ ਜਿੱਦਾਂ ਕਿਸੇ ਖੰਜਰ ਖੋਬ ਦਿੱਤਾ ਹੋਵੇ..! ਪਿੰਡ ਜਾਣ ਲਈ ਛੁੱਟੀ ਮੰਗੀ ਪਰ ਕਾਰਗਿਲ ਜੰਗ ਕਰਕੇ ਨਾਂਹ ਹੋ ਗਈ..
ਕੱਲਾ ਬੈਠਾ ਕਿੰਨੀ ਦੇਰ ਰੋਂਦਾ ਰਿਹਾ..ਨਾਲਦੇ ਪੁੱਛਣ ਕੀ ਹੋਇਆ..ਆਖਾ ਭੈਣ ਬੋਲਦੀ ਨੀ..ਕੋਈ ਰੋਗ ਲੱਗ ਗਿਆ ਉਸਨੂੰ..!
ਵਿਆਹ ਵਾਲੇ ਦਿਨ ਬਾਰਾਂ ਕੂ ਵਜੇ ਸਾਨੂੰ ਸ਼੍ਰੀਨਗਰ ਕੂਚ ਕਰਨ ਦੇ ਹੁਕਮ ਹੋ ਗਏ..! ਕਾਣਵਾਈ ਵਾਲੇ ਟਰੱਕ ਵਿਚ ਮੈਂ ਅੱਖਾਂ ਮੀਟ ਅਨੰਦ ਕਾਰਜ ਤੇ ਅੱਪੜ ਗਿਆ..ਆਪਣੀਆਂ ਗਿੱਲੀਆਂ ਅੱਖਾਂ ਪੂੰਝਦੇ ਹੋਏ ਨੂੰ ਇੰਝ ਲੱਗੇ ਜਿਦਾਂ ਲਾਲ ਸੂਹੇ ਕੱਪੜਿਆਂ ਵਿਚ ਲਪੇਟੀ ਹੋਈ ਉਹ ਮੇਰੇ ਗਲ਼ ਲੱਗ ਰੋਣੋਂ ਨਹੀਂ ਸੀ ਹਟ ਰਹੀ..!
ਫੇਰ ਆਥਣ ਵੇਲੇ ਮਨ ਹੀ ਮਨ ਅੰਦਰ ਉਸਦੀ ਕਾਰ ਨੂੰ ਧੱਕਾ ਲਾ ਉਸਨੂੰ ਤੋਰ ਵੀ ਦਿੱਤਾ.

ਮਨ ਨੂੰ ਠਹਿਰਾਅ ਜਿਹਾ ਆ ਗਿਆ ਕੇ ਕਾਰਜ ਨੇਪਰੇ ਚਾੜਿਆ ਗਿਆ!

ਮੁੜ ਚੱਲਦੀ ਲੜਾਈ ਵਿਚ ਅਗਲੇ ਪੰਦਰਾਂ ਵੀਹ ਦਿਨ ਕੋਈ ਹੋਸ਼ ਨਾ ਰਹੀ..! ਇੱਕ ਦਿਨ ਦੁਪਹਿਰ ਵੇਲੇ ਸਿਰ ਨਹਾ ਆਪਣੀ ਯੂਨਿਟ ਵਿਚ ਆਰਾਮ ਕਰ ਰਿਹਾ ਸਾਂ ਕੇ ਸੰਤਰੀ ਨੇ ਆਣ ਜਗਾਇਆ..
ਆਖਣ ਲੱਗਾ “ਭਾਉ” ਚੱਲ ਬਾਹਰ ਕਵਾਟਰ ਗਾਰਡ ਲਾਗੇ ਤੇਰੇ ਪ੍ਰਾਹੁਣੇ ਤੈਨੂੰ ਉਡੀਕੀ ਜਾਂਦੇ..
ਪੁੱਛਿਆ ਕੌਣ ਏ ਤਾਂ ਗੱਲ ਲੁਕੋ ਗਿਆ!
ਸਿਰ ਤੇ ਓਸੇ ਤਰਾਂ ਪਰਨਾ ਜਿਹਾ ਲਪੇਟ ਇਹ ਸੋਚ ਬਾਹਰ ਨੂੰ ਤੁਰ ਪਿਆ ਕੇ ਕੌਣ ਹੋ ਸਕਦਾ ਏ..! ਬਾਹਰ ਜਾ ਵੇਖਿਆ ਤਾਂ ਰੁੱਖਾਂ ਦੀ ਛਾਵੇਂ ‘ਨਿੱਕੀ’ ਤੇ ਉਸਦਾ ਪ੍ਰਾਹੁਣਾ ਖਲੋਤੇ ਹੋਏ ਸਨ..ਲਾਲ ਸੂਹਾ ਸੂਟ ਪਾਈ ਉਹ ਮੇਰੇ ਵੱਲ ਨੂੰ ਇੰਝ ਨੱਸੀ ਆਈ ਜਿੱਦਾਂ ਡਾਰੋਂ ਵਿੱਛੜੀ ਹੋਈ ਕੋਈ “ਕੂੰਝ” ਹੋਵੇ..! ਗਲ਼ ਲੱਗ ਕਿੰਨਾ ਚਿਰ ਰੋਂਦੀ ਹੋਈ ਵਾਰ ਵਾਰ ਬੱਸ ਏਨਾ ਹੀ ਆਖੀ ਜਾ ਰਹੀ ਸੀ ਕੇ ਵੀਰਾ ਮੈਨੂੰ ਮੁਆਫ ਕਰਦੇ..ਜੋ ਕੁਝ ਹੋਇਆ ਓਸਤੇ ਮੇਰਾ ਕੋਈ ਵੱਸ ਨਹੀਂ ਸੀ..! ਮਗਰੋਂ ਹੋਰ ਵੀ ਕਿੰਨੀਆਂ ਸਾਰੀਆਂ ਗੱਲਾਂ ਹੋਈਆਂ ਪਰ ਮੈਨੂੰ ਰਹਿ ਰਹਿ ਕੇ ਇੰਝ ਮਹਿਸੂਸ ਹੋਈ ਜਾ ਰਿਹਾ ਸੀ ਜਿੱਦਾਂ ਸਵਰਗਾਂ ਵਿਚ ਬੈਠੀ ਮੇਰੀ ਮਾਂ ਦੇ ਵੇਹੜੇ ਇੱਕ ਧੀ ਨੇ ਜਨ੍ਮ ਲਿਆ ਹੋਵੇ ਤੇ ਨਾਲ ਹੀ ਸੂਹੇ ਕੱਪੜਿਆਂ ਵਿਚ ਲੁਕੀ ਹੋਈ ਨੇ ਕਿਲਕਾਰੀ ਮਾਰ ਮੈਨੂੰ ਪਹਿਲੀ ਵਾਰ “ਵੀਰ” ਆਖ ਕੋਲ ਸੱਦ ਲਿਆ ਹੋਵੇ!


ਹਰਪ੍ਰੀਤ ਸਿੰਘ ਜਵੰਦਾ

ਇਸ਼ਕ

by Lakhwinder Singh April 5, 2020
ਵਿਆਹ ਦੀ ਵਰੇਗੰਢ ਮੌਕੇ ਸਾਨੂੰ ਦੋਹਾਂ ਨੂੰ ਜਾਣ ਬੁੱਝ ਕੇ ਹੀ ਭੀੜੇ ਜਿਹੇ ਸੋਫੇ ਤੇ ਕੋਲ ਕੋਲ ਬਿਠਾਇਆ ਗਿਆ..
ਬਥੇਰੀ ਨਾਂਹ ਨੁੱਕਰ ਕੀਤੀ ਪਰ ਕਿੰਨੇ ਸਾਰੇ ਪੋਤਰੇ ਦੋਹਤਿਆਂ ਨੇ ਪੇਸ਼ ਨਾ ਜਾਣ ਦਿੱਤੀ.. ਓਥੇ ਬੈਠੇ ਬੈਠੇ ਦੀ ਮੇਰੀ ਸੁਰਤ ਤਕਰੀਬਨ ਪੰਜਾਹ ਵਰੇ ਪਹਿਲਾਂ ਜੇਠ ਮਹੀਨੇ ਢੁੱਕੀ ਆਪਣੀ ਜੰਝ ਵੱਲ ਮੁੜ ਗਈ..
ਕਿੰਨੀਆਂ ਸਾਰੀਆਂ ਰੰਗ ਬਰੰਗੀਆਂ ਪਰਾਂਦੀਆਂ ਨਾਲ ਸ਼ਿੰਗਾਰੇ ਹੋਏ ਤਕਰੀਬਨ ਪੰਦਰਾਂ ਸੋਲਾਂ ਟਾਂਗੇ..ਇੱਕੋ ਲਾਈਨ ਸਿਰ ਤੁਰੀ ਜਾ ਰਹੇ ਸਨ..ਪੂਰੀ ਮੌਜ ਨਾਲ..ਤੀਹ ਕਿਲੋਮੀਟਰ ਦਾ ਓਬੜ-ਖਾਬੜ ਸਫ਼ਰ ਪੂਰੇ ਛੇਆਂ ਘੰਟਿਆਂ ਵਿਚ ਮੁੱਕਿਆ.. ਪਛੇਤੀ ਕਣਕ ਸਾਂਭਦੇ ਹੋਏ ਕਿੰਨੇ ਸਾਰੇ ਸ਼ੋਕੀ ਕੰਮ ਧੰਦਾ ਛੱਡ ਤੁਰੀ ਜਾਂਦੀ ਜੰਝ ਵੇਖਣ ਰਾਹ ਵੱਲ ਨੂੰ ਦੌੜ ਪਿਆ ਕਰਦੇ..
ਖੁੱਲੇ ਖ਼ਾਸੇ ਟਾਈਮ..ਨਾ ਕਿਸੇ ਨੂੰ ਲੇਟ ਹੋਣ ਦਾ ਫਿਕਰ ਤੇ ਨਾ ਹੀ ਹਨੇਰੇ ਵਿਚ ਪਿਛਾਂਹ ਪਰਤਣ ਦੀ ਚਿੰਤਾ..
ਅਗਲੇ ਘਰ ਅੱਪੜ ਕੇ ਪਤਾ ਲੱਗਣਾ ਸੀ ਜੰਝ ਦਾ ਕਿੰਨੇ ਦਿਨ ਦਾ ਪੜਾਅ ਏ..
ਅਗਲੇ ਪਾਸੇ ਜਾ ਢੁੱਕੇ ਤਾਂ ਵੱਡੀ ਸਾਰੀ ਪਸਾਰ ਵਿਚ ਖਾਣੀ-ਪੀਣੀ ਤੇ ਨਹਾਉਣ ਧੋਣ ਦਾ ਬੰਦੋਬਸਤ ਸੀ..
ਸਾਰਾ ਪਿੰਡ ਕੋਠੇ ਚੜ-ਚੜ ਵੇਖਣ ਆਇਆ..ਭੰਡਾਂ/ਲਾਗੀਆਂ ਅਤੇ ਮਰਾਸੀਆਂ ਦੀ ਪੂਰੀ ਚੜਾਈ..ਦੋ ਮੰਜਿਆਂ ਦੇ ਜੋੜ ਤੇ ਟਿਕਾਇਆ ਗਰਾਰੀ ਨਾਲ ਚੱਲਣ ਵਾਲਾ ਸਪੀਕਰ..ਤੇ ਉੱਤੇ ਵੱਜਦਾ ਮਸਤਾਨਾ,ਸੁਰਿੰਦਰ ਕੌਰ..ਅਤੇ ਲੰਮੀਂ ਹੇਕ ਵਾਲੀ ਬਾਵਾ! ਜਦੋਂ ਬਿਨਾ ਇੱਕ ਦੂਜੇ ਨੂੰ ਵੇਖਿਆ ਹੀ ਰਿਸ਼ਤਾ ਪੱਕਾ ਹੋਇਆ ਤਾਂ ਕਈਂ ਭਾਨੀਆਂ ਵੀ ਵਜੀਆਂ..
ਕਿਸੇ ਆਖਿਆ ਅੱਖੀਆਂ ਦਾ ਉਗਾੜ ਛੋਟਾ ਏ..ਕੋਈ ਆਖੇ ਕਦ ਦੀ ਮੱਧਰੀ ਏ..ਕੋਈ ਆਹਂਦਾ ਬਾਪੂ ਹੁੱਕਾ ਪੀਂਦਾ..!
ਫੇਰ ਮੱਸਿਆ ਦੇ ਮੇਲੇ ਵਿਚ ਇੱਕ ਦਿਨ ਚੋਰੀ ਚੋਰੀ ਦੂਰੋਂ ਵੇਖੀਆਂ ਇਹਨਾਂ ਛੋਟੇ ਉਗਾੜ ਵਾਲੀਆਂ ਅੱਖੀਆਂ ਦਾ ਐਸਾ ਤੀਰ ਵੱਜਾ ਕੇ ਮੁੜ ਕੇ ਕੋਈ ਹੋਰ ਸੂਰਤ ਮਨ ਵਿਚ ਟਿੱਕ ਹੀ ਨਾ ਸਕੀ..! ਅਨੰਦ ਕਾਰਜ ਮੌਕੇ ਲੰਮੇ ਸਾਰੇ ਸਾਰੇ ਘੁੰਡ ਵਿਚ ਲੁਕੀ ਹੋਈ ਨੂੰ ਕਿੰਨੇ ਸਾਰੇ ਭਰਾਵਾਂ ਨੇ ਚੁੱਕ ਕੇ ਪੰਡਾਲ ਵਿਚ ਲਿਆਂਦਾ..
ਜੀ ਕੀਤਾ ਕੇ ਇੱਕ ਵਾਰ ਧੌਣ ਟੇਢੀ ਜਿਹੀ ਕਰਕੇ ਵੇਖਾਂ ਤਾਂ ਸਹੀ..ਬਣਿਆ ਫੱਬਿਆ ਮੁਹਾਂਦਰਾਂ ਕਿੱਦਾਂ ਦਾ ਲੱਗਦਾ ਏ ਪਰ ਏਨੇ ਸਾਰੇ ਭਰਾ ਵੇਖ ਹੀਆ ਜਿਹਾ ਨਾ ਪਿਆ..
ਫੇਰ ਜਦੋ ਨਾਲਦੀ ਨੇ ਸਿੱਖਿਆ ਪੜਨੀ ਸ਼ੁਰੂ ਕੀਤੀ ਤਾਂ ਇਸਦਾ ਰੋਣ ਨਿੱਕਲ ਗਿਆ..ਨਾਲ ਹੀ ਮੇਰਾ ਵੀ ਮਨ ਭਰ ਆਇਆ!
ਪੰਜਾਹ ਸਾਲ ਪਹਿਲਾਂ ਵਾਲੀਆਂ ਓਹਨਾ ਅਨਮੋਲ ਘੜੀਆਂ ਨਾਲ ਜੁੜੀ ਹੋਈ ਮੇਰੀ ਸੂਰਤ ਓਦੋਂ ਟੁੱਟੀ ਜਦੋਂ ਕੰਨ ਪਾੜਵੇਂ ਸੰਗੀਤ ਦੇ ਰੌਲੇ ਰੱਪੇ ਵਿਚ ਨਾਲਦੀ ਨੇ ਕੂਹਣੀ ਨਾਲ ਹੁੱਝ ਜਿਹੀ ਮਾਰੀ..ਸ਼ਾਇਦ ਬਿਨਾ ਆਖਿਆ ਹੀ ਕੁਝ ਪੁੱਛ ਰਹੀ ਸੀ..”ਧਿਆਨ ਕਿੱਧਰ ਏ ਤੁਹਾਡਾ”? ਮਿਲ ਰਹੀਆਂ ਵਧਾਈਆਂ ਅਤੇ ਸ਼ੁਬ-ਕਾਮਨਾਵਾਂ ਦੇ ਨਾ ਮੁੱਕਣ ਵਾਲੇ ਸਿਲਸਿਲੇ ਦੇ ਦੌਰਾਨ ਗਹੁ ਨਾਲ ਉਸ ਵੱਲ ਤੱਕਿਆ ਤਾਂ ਇੰਝ ਲੱਗਿਆ ਫੁਲਵਾੜੀ ਦੇ ਫੁਲ ਅਜੇ ਵੀ ਕਾਫੀ ਤਰੋ ਤਾਜਾ ਨੇ ..ਸ਼ਾਇਦ ਦੋਹਤੀਆਂ ਪੋਤੀਆਂ ਅਤੇ ਨੂਹਾਂ ਧੀਆਂ ਨੇ ਅੱਜ ਧੱਕੇ ਨਾਲ ਥੋੜਾ ਬਹੁਤ ਮੇਕ ਅੱਪ ਜੂ ਕਰਵਾ ਦਿੱਤਾ ਸੀ! ਅਤੀਤ ਦੇ ਵਹਿਣ ਵਿਚ ਵਹਿੰਦੇ ਹੋਏ ਨੇ ਹੌਲੀ ਜਿਹੀ ਉਸਦਾ ਹੱਥ ਫੜ ਲਿਆ..
ਉਸਨੇ ਵੀ ਇਸ ਵਾਰ ਛਡਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ..ਫੇਰ ਘੜੀ ਕੂ ਮਗਰੋਂ ਉਸਨੇ ਅਛੋਪਲੇ ਜਿਹੇ ਨਾਲ ਆਪਣਾ ਸਿਰ ਮੇਰੇ ਮੋਢੇ ਤੇ ਟਿਕਾ ਦਿੱਤਾ..
ਮੈਨੂੰ ਅੰਤਾਂ ਦੀ ਖੁਸ਼ੀ ਦੇ ਨਾਲ ਨਾਲ ਥੋੜਾ ਫਿਕਰ ਜਿਹਾ ਵੀ ਹੋਇਆ ਕੇ ਪਤਾ ਨਹੀਂ ਸੁਵੇਰੇ ਆਪਣੀ ਦਵਾਈ ਲਈ ਵੀ ਸੀ ਕੇ ਨਹੀਂ..ਉਸਨੂੰ ਹਲੂਣਿਆ ਤਾਂ ਉਸਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਜੂ ਸਨ!
ਸਾਨੂੰ ਇੰਝ ਬੈਠਿਆਂ ਦੇਖ ਇੱਕ ਬੇਪਛਾਣ ਜਿਹਾ ਨਵਾਂ ਵਿਆਹਿਆ ਜੋੜਾ ਫੋਟੋ ਖਿਚਾਉਣ ਸਾਡੇ ਪਿੱਛੇ ਆਣ ਖਲੋ ਗਿਆ..
ਕੈਮਰੇ ਦੀ ਫਲੈਸ਼ ਦੇ ਨਾਲ ਹੀ ਪਿੱਛੋਂ ਅਵਾਜ ਆਈ..ਚੂੜੇ ਵਾਲੀ ਆਪਣੇ ਨਾਲਦੇ ਨੂੰ ਆਖ ਰਹੀ ਸੀ..”ਅਕਲ ਸਿੱਖੋ ਕੁਝ ਤੁਸੀਂ ਵੀ..ਆ ਵੇਖੋ ਕਿੱਡੇ ਪਿਆਰ ਨਾਲ ਬੈਠੇ ਨੇ ਦੋਵੇਂ..ਇਸ਼ਕ ਭਾਵੇਂ ਪੰਜਾਹ ਸਾਲ ਪੂਰਾਣਾ ਏ ਪਰ ਮੁਹੱਬਤ ਅਜੇ ਵੀ ਡੁੱਲ ਡੁੱਲ ਪੈ ਰਹੀ ਏ..”
ਏਨੀ ਗੱਲ ਸੁਣ ਮੈਂ ਮਨ ਹੀ ਮਨ ਵਿਚ ਹੱਸ ਪਿਆ..ਜੀ ਕੀਤਾ ਕੇ ਪਿਛਾਂਹ ਮੁੜ ਉਸਨੂੰ ਆਖ ਦੇਵਾਂ ਕੇ ਬੀਬਾ ਇਹ ਇਸ਼ਕ ਵੀ ਕਦੇ ਪੂਰਾਣਾ ਹੋਇਆ ਏ?..ਇਸ਼ਕ ਤਾਂ ਹਰਦਮ ਤਾਜਾ ਰਹਿੰਦਾ ਭਾਵੇਂ ਦਾਹੜੀ ਹੋ ਜੇ ਚਿੱਟੀ..!

ਹਰਪ੍ਰੀਤ ਸਿੰਘ ਜਵੰਦਾ

ਦੋਸਤੀ

by Lakhwinder Singh April 4, 2020

ਸ਼ੋਏਬ ਅਖਤਰ..ਦੁਨੀਆਂ ਦਾ ਬੇਹਤਰੀਨ ਤੇਜ ਗੇਂਦ-ਬਾਜ..
ਦੱਸਦਾ ਏ ਕੇ ਸੰਘਰਸ਼ ਵਾਲੇ ਮੁਢਲੇ ਦਿਨਾਂ ਵਿਚ ਇੱਕ ਵਾਰ ਟਰਾਇਲ ਦੇਣ ਰਾਵਲਪਿੰਡੀ ਤੋਂ ਬਿਨਾ ਟਿਕਟ ਸਫ਼ਰ ਕਰ ਲਾਹੌਰ ਪਹੁੰਚਿਆ ਤਾਂ ਅੱਗੋਂ ਰਾਤ ਪੈ ਗਈ ਸੀ..

ਬੋਝੇ ਵਿਚ ਸਿਰਫ ਬਾਰਾਂ ਰੁਪਈਏ..ਫੁੱਟਪਾਥ ਤੇ ਸੁੱਤੇ ਪਏ ਅਜੀਜ ਖ਼ਾਨ ਨਾਮ ਦੇ ਟਾਂਗੇ ਵਾਲੇ ਨੂੰ ਗੁਜਾਰਿਸ਼ ਕੀਤੀ ਕੇ ਭਰਾਵਾਂ ਰੋਟੀ ਅਤੇ ਰਾਤ ਰਹਿਣ ਦਾ ਮਸਲਾ ਏ ਕੋਈ ਮਦਤ ਕਰ ਸਕਦਾ ਏ ਤਾ ਕਰ ਦੇ..!
ਡੀਲ ਡੌਲ ਵੇਖ ਅਗਿਓਂ ਪੁੱਛਣ ਲੱਗਾ ਕੇ ਤੂੰ ਪਾਕਿਸਤਾਨੀ ਟੀਮ ਲਈ ਖੇਡਦਾ ਏਂ?

ਜੁਆਬ ਦਿੱਤਾ ਕੇ ਖੇਡਦਾ ਤੇ ਨਹੀਂ ਪਰ ਇਨਸ਼ਾ-ਅੱਲਾ ਇੱਕ ਦਿਨ ਜਰੂਰ ਖੇਡੂੰ..
ਅੱਗਿਓਂ ਮੇਰੀਆਂ ਅੱਖਾਂ ਵਿਚ ਸੱਚਾਈ ਦਾ ਝਲਕਾਰਾ ਵੇਖ ਆਖਣ ਲੱਗਾ ਕੇ ਜਦੋਂ ਕਦੀ ਵੀ ਕੌਮੀ ਟੀਮ ਲਈ ਖੇਡੇਗਾ ਤਾਂ ਮਨੋਂ ਨਾ ਵਿਸਾਰ ਦੇਵੀਂ..ਇਸ ਗਰੀਬ “ਅਜੀਜ ਖ਼ਾਨ” ਨੂੰ ਚੇਤੇ ਜਰੂਰ ਰਖੀਂ..!

ਦਿਲ ਵਿਚ ਆਖਿਆ ਕੇ ਦੋਸਤਾਂ ਤੈਨੂੰ ਕੀ ਪਤਾ ਤੂੰ ਆਪਣੇ ਦਿੱਲ ਵਿਚ ਕਿੰਨੀ ਅਮੀਰੀ ਸਾਂਭੀ ਬੈਠਾ..
ਮਗਰੋਂ ਤਾਕੀਦ ਕੀਤੀ ਕੇ ਭਵਿੱਖ ਵਿਚ ਜਦੋਂ ਕਦੀ ਵੀ ਕੌਮੀ ਪੱਧਰ ਦਾ ਕੋਈ ਖਿਡਾਰੀ ਤੇਰੇ ਬਾਰੇ ਪੁੱਛਦਾ-ਪੁਛਾਉਂਦਾ ਏਧਰ ਨੂੰ ਆ ਜਾਵੇ ਤਾਂ ਸਮਝ ਲਵੀਂ ਕੇ ਉਹ ਮੈਂ ਹੀ ਹੋਵਾਂਗਾ..

ਮਗਰੋਂ ਉਸਨੇ ਪੱਲਿਓਂ ਪੈਸੇ ਖਰਚ ਮੇਰੀ ਰੋਟੀ-ਪਾਣੀ ਦਾ ਬੰਦੋਬਸਤ ਕੀਤਾ..
ਸਾਉਣ ਲਈ ਫੁੱਟਪਾਥ ਤੇ ਆਪਣੀ ਮੱਲੀ ਹੋਈ ਜਗਾ ਦਿੱਤੀ ਤੇ ਅਗਲੀ ਸੁਵੇਰ ਆਪਣੇ ਟਾਂਗੇ ਤੇ ਬਿਠਾ ਟਰਾਇਲ ਵਾਲੀ ਥਾਂ ਤੇ ਖੁਦ ਛੱਡਣ ਆਇਆ..!

ਕੁਝ ਸਾਲਾਂ ਬਾਅਦ ਜਦੋਂ ਮੇਰੀ ਗੁੱਡੀ ਆਸਮਾਨ ਤੇ ਪੂਰੀ ਤਰਾਂ ਚੜ ਚੁਕੀ ਸੀ ਤਾਂ ਲਾਹੌਰ ਆਏ ਨੂੰ ਇੱਕ ਦਿਨ ਓਸੇ ਅਜੀਜ ਖ਼ਾਨ ਚੇਤੇ ਆ ਗਿਆ..
ਸਿਰ ਤੇ ਵਿਗ ਪਾਈ..ਐਨਕਾਂ ਲਾਈਆਂ ਤੇ ਭੇਸ ਬਦਲ ਕੇ ਅਜੀਜ ਖ਼ਾਨ ਨੂੰ ਲੱਭਣ ਤੁਰ ਪਿਆ..
ਉਹ ਠੀਕ ਓਸੇ ਥਾਂ ਆਪਣਾ ਟਾਂਗਾ ਖਲਿਆਰ ਸੁੱਤਾ ਪਿਆ ਸੀ..
ਹੁੱਝ ਮਾਰ ਜਗਾਇਆ..
ਅੱਗਿਓਂ ਅੱਖਾਂ ਮਲਦਾ ਹੋਇਆ ਉੱਠ ਖਲੋਤਾ ਤੇ ਅਣਜਾਣ ਸ਼ਹਿਰੀ ਵੇਖ ਡਰ ਜਿਹਾ ਗਿਆ..!
ਆਪਣੀ ਪਛਾਣ ਦੱਸੀ ਤਾਂ ਖੁਸ਼ੀ ਵਿਚ ਖੀਵੇ ਹੁੰਦੇ ਹੋਏ ਨੇ ਜੱਫੀ ਪਾ ਲਈ ਤੇ ਅੱਖੀਆਂ ਵਿਚ ਖੁਸ਼ੀ ਦੇ ਹੰਜੂ ਆ ਗਏ..

ਏਨੇ ਚਿਰ ਨੂੰ ਆਪਣੇ ਕੌਮੀ ਹੀਰੋ ਨੂੰ ਪਛਾਣ ਕਿੰਨੇ ਸਾਰੇ ਲੋਕ ਆਲੇ ਦਵਾਲੇ ਇੱਕਠੇ ਹੋਣੇ ਸ਼ੁਰੂ ਹੋ ਗਏ..
ਪਰ ਮੈਂ ਉਸਨੂੰ ਪਾਈ ਹੋਈ ਗੱਲਵੱਕੜੀ ਢਿਲੀ ਨਾ ਹੋਣ ਦਿੱਤੀ ਤੇ ਆਖਿਆ ਕੇ ਇਹ ਓਹੀ ਅਜੀਜ ਖ਼ਾਨ ਏ ਜਿਸਨੇ ਮੈਨੂੰ ਓਦੋਂ ਪਛਾਣਿਆਂ ਸੀ ਜਦੋਂ ਮੈਨੂੰ ਹੋਰਨਾਂ ਨੇ ਪਛਾਨਣ ਤੋਂ ਨਾਂਹ ਕਰ ਦਿੱਤੀ ਸੀ..!

ਫੇਰ ਅਜੀਜ ਖਾਣ ਨੇ ਮੈਨੂੰ ਇੱਕ ਵਾਰ ਫੇਰ ਪੱਲਿਓਂ ਖਰਚ ਰੋਟੀ ਖੁਵਾਈ ਤੇ ਅਸੀਂ ਦੋਵੇਂ ਕਿੰਨੀ ਦੇਰ ਤੱਕ ਓਸੇ ਟਾਂਗੇ ਤੇ ਲਾਹੌਰ ਦੀਆਂ ਸੜਕਾਂ ਤੇ ਘੁੰਮਦੇ ਫਿਰਦੇ ਰਹੇ..!
ਤੁਰਨ ਲਗਿਆਂ ਕੁਝ ਪੈਸੇ ਦੇਣ ਲਗਿਆਂ ਤਾਂ ਏਨੀ ਗੱਲ ਆਖ ਨਾਂਹ ਕਰ ਦਿੱਤੀ ਕੇ ਯਾਰ ਆਪਣੀ ਏਡੀ ਪੂਰਾਣੀ ਦੋਸਤੀ ਨੂੰ ਪੈਸੇ ਵਾਲੀ ਤੱਕੜੀ ਵਿਚ ਤੋਲ ਏਨਾ ਹੌਲਿਆਂ ਨਾ ਕਰ..!

ਮੈਂ ਅਜੀਜ ਖ਼ਾਨ ਨੂੰ ਚਾਰ ਸਾਲ ਪਹਿਲਾਂ ਓਦੋਂ ਤੱਕ ਮਿਲਦਾ ਰਿਹਾ ਜਦੋਂ ਤੱਕ ਉਹ ਫੌਤ ਨਹੀਂ ਹੋ ਗਿਆ..ਕਿਓੰਕੇ ਮੇਰੀ ਸਫਲਤਾ ਵਾਲੀ ਉਚੀ ਇਮਾਰਤ ਦੀ ਨੀਂਹ ਨੂੰ ਲੱਗਣ ਵਾਲੀ ਪਹਿਲੀ ਇੱਟ ਨੂੰ ਲੱਗਣ ਵਾਲਾ ਗਾਰਾ ਓਸੇ ਅਜੀਜ ਖ਼ਾਨ ਦੇ ਬੋਝੇ ਵਿਚੋਂ ਨਿਕਲੇ ਪੈਸਿਆਂ ਨਾਲ ਹੀ ਖਰੀਦਿਆ ਗਿਆ ਸੀ..!

ਸੋ ਦੋਸਤੋ ਪਦਾਰਥਵਾਦ ਦੀ ਵਗਦੀ ਇਸ ਹਨੇਰੀ ਵਿਚ ਅੰਬਰੀ ਉੱਡਦੇ ਕਿੰਨੇ ਸਾਰੇ ਸ਼ੋਏਬ ਐਸੇ ਵੀ ਨਜ਼ਰੀਂ ਪਏ ਹੋਣੇ ਜਿਹਨਾਂ ਸਿਖਰ ਵਾਲੀ ਉਤਲੀ ਹਵਾਏ ਪੈ ਕੇ ਆਪਣੇ ਓਹਨਾ ਅਨੇਕਾਂ ਅਜੀਜਾਂ ਦੀ ਕੋਈ ਖੈਰ ਸਾਰ ਨਹੀਂ ਲਈ ਜਿਹਨਾਂ ਔਕੜ ਵੇਲੇ ਓਹਨਾ ਨੂੰ ਆਪਣੀ ਤਲੀ ਤੇ ਬਿਠਾ ਕੇ ਖੁਦ ਆਪਣੇ ਦਿਲ ਦਾ ਮਾਸ ਖਵਾਇਆ ਹੋਵੇਗਾ!

ਪਰ ਕੁਦਰਤ ਦਾ ਇੱਕ ਅਸੂਲ ਐਸਾ ਵੀ ਹੈ ਜਿਹੜਾ ਹਰੇਕ ਤੇ ਲਾਗੂ ਹੁੰਦਾ ਏ ਕੇ ਇਨਸਾਨ ਅਤੇ ਪੰਖੇਰੂ ਜਿੰਨੀ ਜਿਆਦਾ ਉਚਾਈ ਤੋਂ ਹੇਠਾਂ ਡਿੱਗਦਾ ਏ ਓਨੀ ਹੀ ਉਸਦੇ ਬਚਣ ਦੀ ਸੰਭਾਵਨਾ ਘੱਟ ਹੁੰਦੀ ਏ..!

ਹਰਪ੍ਰੀਤ ਸਿੰਘ ਜਵੰਦਾ

ਬਹੁਤ ਸਬਰਾਂ ਵਾਲੀ ਸੀ ਮੇਰੀ ਅੰਮੀਂ

by Lakhwinder Singh April 3, 2020
ਤਪਦੀਆਂ ਦੁਪਾਹਿਰਾਂ ਚ ਉੱਚੇ – ਉੱਚੇ ਟਿੱਬਿਆਂ ਵਾਲੇ ਰਾਹ ਖੇਤ ਚ ਕੰਮ ਕਰਦੇ ਬਾਪੂ ਦੀ ਰੋਟੀ ਦੇਣ ਜਾਂਦੀ ਸਾਂ ਨਿਆਣੀਂ ਹੁੰਦੀ । ਅੰਮੀਂ ਆਖਿਆ ਕਰਦੀ ਸੀ ਸਕੂਲੋਂ ਆਉਂਦੀ ਨੂੰ ਹੀ ” ਜਾ ਮੇਰੀ ਧੀ ਰੋਟੀ ਬਾਅਦ ਚ ਖਾ ਲਵੀਂ , ਪਹਿਲਾਂ ਆਪਣੇਂ ਬਾਪੂ ਦੀ ਰੋਟੀ ਫੜਾਕੇ ਆ ਖੇਤ, ਉਹ ਵੇਖ ਪਰਛਾਵਾਂ ਤੂੜੀ ਵਾਲੇ ਕੋਠੇ ਦੀ ਕੰਧ ਨਾਲ ਆ ਗਿਆ ਏ , ਰੋਟੀ ਵੇਲੇ ਸਿਰ ਨਾਂ ਪਹੁੰਚੀ ਤਾਂ ਬਾਪੂ ਤੇਰੇ ਡਾਢਾ ਗੁੱਸਾ ਕਰਨਾਂ ਏ ।
ਮੈਨੂੰ ਬੜਾ ਗੁੱਸਾ ਆਉਣਾਂ , ਕਈ ਵਾਰ ਆਖਣਾਂ ਮੈਂ , ” ਅੰਮੀਂ ਇੰਨੇਂ ਗਰਮ ਮਿਜਾਜ਼ ਬੰਦੇ ਨਾਲ ਵਿਆਹ ਕਿਓਂ ਕਰਾਇਆ ਤੂੰ?
ਜਦੋਂ ਬਾਪੂ ਨੂੰ ਰੋਟੀ ਫੜਾ ਖੇਤੋਂ ਪਿੰਡ ਵੱਲ ਨੂੰ ਮੁੜਨਾਂ ਤਾਂ ਬਾਪੂ ਨੇਂ ਸਦਾ ਖਰਵੇ ਜਿਹੇ ਬੋਲਾਂ ਚ ਕਹਿਣਾਂ, ” ਵੀਰਾਂ ਸਿੱਧੀ ਪਿੰਡ ਨੂੰ ਜਾਈਂ , ਰਾਹ ਚ ‘ ਬਖਤਾਵਰ ‘ ਹੁਣਾਂ ਦੀ ਢਾਣੀਂ ਤੇ ਨਿਆਣਿਆਂ ਨਾਲ ਨਾਂ ਖੇਡ ਪੈ ਜਾਵੀਂ , ਤੇਰੀ ਅੰਮੀਂ ਉਡੀਕਦੀ ਰਹੇ ਕਿੱਧਰੇ।
ਮੈਂ ਸਿਰ ਹਿਲਾ ਘਰ ਨੂੰ ਤੁਰ ਪੈਂਦੀ ।
ਮੇਰੀ ਅੰਮੀਂ ਹਵੇਲੀ ਵਾਲੇ ਸਰਦਾਰਾਂ ਦੀ ਧੀ ਸੀ , ਤੇ ਮੇਰੀ ਮਾਸੀ ਕਿਸੇ ਵੱਡੇ ਅਹੁਦੇਦਾਰ ਨੂੰ ਵਿਆਹੀ ਹੋਈ, ਜਦੋਂ ਨਾਨਾ ਮੋਟਰ ਗੱਡੀ ਤੇ ਮੇਰੀ ਅੰਮੀਂ ਨੂੰ ਮਿਲਣ ਆਉਂਦਾ ਤਾਂ ਅੰਮੀਂ ਲਈ ਮਹਿੰਗੇ ਸੂਟ ਤੇ ਮਖਮਲੀ ਦਪੁੱਟਿਆਂ ਦੇ ਕਿੰਨੇਂ ਜੋੜੇ ਨਾਨੀ ਘੱਲਦੀ ਤੇ ਸਾਨੂੰ ਚਾਰਾਂ ਭੈਣਾਂ ਨੂੰ ਕਿੰਨੀਆਂ ਸੁਗਾਤਾਂ।
ਕਦੀ ਕਦੀ ਮੈਂ ਅੰਮੀਂ ਨੂੰ ਪੁੱਛਦੀ , ” ਬੀਬੀ ਤੇਰਾ ਬਾਪੂ ਮੋਟਰ ਗੱਡੀਆਂ ਵਾਲਾ ਤੇ ਸਾਡੀ ਮਾਸੀ ਵੀ ਵੱਡੇ ਸ਼ਹਿਰ ਰਹਿੰਦੀ ਏ , ਡਾਢੀ ਰਸੂਖ ਵਾਲੀ ਏ , ਤੂੰ ਕਿਓਂ ਬਾਪੂ ਨਾਲ ਵਿਆਹ ਕਰਾਇਆ?
ਤਾਂ ਅੰਮੀਂ ਝੱਟ ਆਖਦੀ , ” ਬੀਬੀਆਂ ਧੀਆਂ ਇਹੋ ਜਿਹੀਆਂ ਗੱਲਾਂ ਨੀਂ ਕਰਦੀਆਂ ਹੁੰਦੀਆਂ, ਤੇਰਾ ਬਾਪੂ ਵੀ ਜੈਲਦਾਰਾਂ ਦਾ ਪੁੱਤਰ ਏ , ਬਸ ਤੇਰੇ ਵੱਡੇ ਬਾਪੂ ਨੇਂ ਤੇਰੇ ਦੋਵੇਂ ਤਾਇਆਂ ਨਾਲੋਂ ਅੱਧੀ ਪੈਲੀ ਦਿੱਤੀ ਏ ਤੇਰੇ ਬਾਪੂ ਨੂੰ , ਕਹਿੰਦਾ ਧੀਆਂ ਦਾ ਪਿਓ ਏਂ ਤੂੰ , ਕੋਈ ਪੁੱਤਰ ਤਾਂ ਹੈ ਨਈਂ , ਬੇਗਾਨੇ ਪੁੱਤਰਾਂ ਹੀ ਵਾਹੁਣੀ ਏ, ਉਂਝ ਤੇਰਾ ਬਾਪੂ ਬੜਾ ਚੰਗਾ ਏ । ਦੁਨੀਆਂ ਦੀ ਹਰ ਸ਼ੈਅ ਨਾਲੋਂ ਸੋਹਣੀ ਏ ਤੇਰੇ ਬਾਪੂ ਦੀ ਰੂਹ । ਪਰ ਮੈਂ ਕਹਿਣਾਂ ” ਮੈਨੂੰ ਤਾਂ ਕਦੀ ਨਹੀਂ ਇੰਝ ਲੱਗਿਆ ।
ਤਾਂ ਉਹਨੇਂ ਕਹਿਣਾਂ , ” ਮੈਨੂੰ ਪਤਾ ਏ । ਧੀਆਂ ਨਾਲ ਪਿਓ ਇੰਝ ਹੀ ਹੁੰਦੇ ਨੇਂ।
ਮੈਂ ਕਹਿਣਾ , “ਪਰ ਤੇਰਾ ਬਾਪੂ ਤਾਂ ਇੰਝ ਨੀਂ ਤੇਰੇ ਨਾਲ ।
ਤਾਂ ਅੰਮੀਂ ਕਹਿਣਾਂ , ” ਜਦੋਂ ਤੁਸੀਂ ਵਿਆਹੀਆਂ ਗਈਆਂ , ਤਾਂ ਤੁਹਾਡੇ ਬਾਪੂ ਨੇਂ ਵੀ ਮੇਰੇ ਬਾਪੂ ਵਰਗੇ ਹੋ ਜਾਣਾਂ। ਮੈਂ ਸ਼ੋਚਦੀ ਸਾਂ ਇਹ ਝੂਠ ਬੋਲਦੀ ਏ ।
ਮੈਨੂੰ ਮੇਰੀ ਅੰਮੀਂ ਦੀ ਸਮਝ ਨਹੀਂ ਸੀ ਆਉਂਦੀ , ਬਹੁਤੇ ਸਬਰ ਵਾਲੀ ਸੀ ਮੇਰੀ ਅੰਮੀਂ । ਉਹਦੀ ਮਾਂ ਉਹਨੂੰ ਮੁੱਠੀ ਚ ਚੋਰੀ ਕੁੱਝ ਪੈਸੇ ਦਿੰਦੀ ਪੇਕੇ ਗਈ ਨੂੰ ਤਾਂ ਉਹ ਸਾਰੇ ਦੇ ਸਾਰੇ ਉਹ ਵੀ ਬਾਪੂ ਨੂੰ ਫੜਾ ਛੱਡਦੀ । ਕਦੀ ਕਦੀ ਵੱਡੀ ਬੀਬੀ ( ਮੇਰੀ ਦਾਦੀ ) ਮੇਰੇ ਬਾਪੂ ਨੂੰ ਆਖਿਆ ਕਰਦੀ ਸੀ , “ਗਠੀਏ ਨਾਲ ਖੁਰੀ ਇਸ ਗਿੱਲੀ ਦੇਹੀ ਚੋਂ ਹੁਣ ਪੁੱਤਰ ਦੀ ਆਸ ਛੱਡ ਅਮਰ ਸਿਹੁੰ , ਲੋਕੀ ਬਥੇਰੇ ਹੋਰ ਜੁਗਾੜ ਕਰਦੇ ਨੇਂ। ਉਦੋਂ ਮੈਨੂੰ ਇਨ੍ਹਾਂ ਹੋਰ ਜੁਗਾੜਾਂ ਦੀ ਸਮਝ ਕੋਈ ਨਹੀਂ ਸੀ । ਪਰ ਅੰਮੀਂ ਪਤਾ ਨਹੀਂ ਕਿਓਂ ਇਹੋ ਜਿਹੀਆਂ ਗੱਲਾਂ 
ਸੁਣਕੇ ਲੁਕ -ਲੁਕ ਕੇ ਅੱਖਾਂ ਦੇ ਕੋਏ ਪੂੰਝਦੀ ਰਹਿੰਦੀ ਸੀ। ਤੇ ਕਦੀ ਕਦੀ ਨਾਨਾ ਆਉਂਦਾ ਤਾਂ ਮੈਂ ਆਪ ਆਖਦਾ ਸੁਣਦੀ ਸਾਂ ਕਈ ਵਾਰ ਨਾਨੇ ਨੂੰ , ” ਬੀਬੀ ਧੀ ਬਸੰਤ ਸਿਹੁੰ ਸਰਦਾਰ ਦੀ ਧੀ ਏਂ ਤੂੰ , ਸਾਰੀ ਉਮਰ ਖਵਾ ਸਕਦਾ ਤੇਰਾ ਪਿਓ ਤੈਨੂੰ , ਇੰਨਾਂ ਨਿਆਣੀਂਆਂ ਦਾ ਸੋਚਕੇ ਜੇਰਾ ਰੱਖਿਆ ਕਰ ।
ਅੰਮੀਂ ਨੂੰ ਇੰਝ ਵੇਖ ਮੈਂ ਸੋਚਦੀ ਸਾਂ ਕਿ ਮੈਂ ਜਿਹੋ ਘਰ ਕਦੀ ਨਹੀਂ ਜਾਣਾਂ ਜਿਹੋ ਜਿਹਾ ਘਰ ਮੇਰੀ ਅੰਮੀਂ ਨੂੰ ਮਿਲਿਆ ।
ਪਰ ਕਈ ਵਾਰ ਆਥਣ ਵੇਲੇ ਦੀ ਚਾਹ ਵੇਲੇ ਜਦੋਂ ਬਾਪੂ ਖੇਤੋਂ ਆਉਂਦਾ ਤਾਂ ਵਿਹੜੇ ਚ ਨਿੰਮ ਥੱਲੇ ਚੌਂਕੇ ਚ ਉਹ ਅੰਮੀਂ ਕੋਲ ਬੈਠ ਚਾਹ ਪੀਂਦਾ ਤਾਂ ਦੋਵਾਂ ਦੇ ਹੌਲੇ – ਹੌਲੇ ਜਿਹੇ ਹਾਸੇ ਦੀ ਅਵਾਜ਼ ਕੰਨੀਂ ਪੈਂਦੀ ਤਾਂ ਮੈਨੂੰ ਲੱਗਦਾ ਜਿਓਂ ਮੇਰੀ ਅੰਮੀਂ ਨੂੰ ਕੋਈ ਦੁੱਖ ਨੀਂ ਦੁਨੀਆਂ ਦਾ।
ਜਦੋਂ ਵੱਡੀਆਂ ਦੋ ਭੈਣਾਂ ਹੀ ਵਿਆਹੀਆਂ ਸੀ ਹਲੇ , ਅੰਮੀਂ ਕੁੱਝ ਸਮਾਂ ਮੰਜੇ ਤੇ ਪੈ ਇਸ ਦੁਨੀਆਂ ਤੋਂ ਰੁਖਸਤ ਹੋ ਗਈ।
ਅਖੀਰੀ ਵੇਲਿਆਂ ਚ ਬਾਪੂ ਨੂੰ ਕੁੱਝ ਸਮਝਾਉਂਦੀ ਰਹਿੰਦੀ ਸੀ ਜਿਵੇਂ। ਅੰਮੀਂ ਦੇ ਮੁੱਕਣ ਤੋਂ ਅੱਠਾਂ ਕੁ ਵਰ੍ਹਿਆਂ ਬਾਅਦ ਮੇਰਾ ਵਿਆਹ ਹੋਇਆ ਤਾਂ ਵਿਆਹ ਤੋਂ ਵੀਹਾਂ ਕੁ ਦਿਨਾਂ ਬਾਅਦ ਮੇਰਾ ਬਾਪੂ ਮੇਰੇ ਸਹੁਰੀਂ ਆਇਆਂ ਤਾਂ ਵੱਡੀ ਸਵਾਤ ਚ ਸਾਰਿਆਂ ਤੋਂ ਪਾਸੇ ਪੁੱਛਿਆ , ” ਤੇਰੀ ਮਾਂ ਹੁੰਦੀ ਤਾਂ ਉਹ ਪੁੱਛਦੀ ਪੁੱਤਰ , ਕੋਈ ਦੁੱਖ -ਸੁੱਖ ਹੋਵੇ ਤਾਂ ਦੱਸਦੀਂ ਮੇਰੀ ਧੀ , ਤੇਰਾ ਬਾਪੂ ਬੈਠਾ ਏ।
ਗੱਲ ਸੁਣਦਿਆਂ ਹੀ ਮੇਰੀ ਭੁੱਬ ਨਿੱਕਲ ਗਈ । ਬਾਪੂ ਹੁਣ ਜਾ ਚੁੱਕਿਆ ਸੀ , ਤੇ ਉਹਦੇ ਵੱਲੋਂ ਮੇਰੀ ਮੁੱਠੀ ਚ ਦਿੱਤੇ ਪੈਸੇ ਮੇਰੇ ਹੰਝੂਆਂ ਨਾਲ ਗਿੱਲੇ ਹੋ ਗਏ ਸੈਣ , ਤੇ ਮੈਂ ਸੋਚ ਰਹੀ ਸਾਂ ,” ਸੱਚੀਂ ਦੁਨੀਆਂ ਦੀ ਹਰ ਸ਼ੈਅ ਨਾਲੋਂ ਸੋਹਣੀਂ ਸੀ ਮੇਰੇ ਬਾਪੂ ਦੀ ਰੂਹ , ਜੋ ਮੈਂ ਅੱਜ ਪਹਿਲੀ ਵਾਰ ਵੇਖੀ ਸੀ ।

ਮੇਰੇ ਪਿੰਡ ਦੇ ਮੀਰਜ਼ਾਦੇ / ਸਾਂਵਲ ਧਾਮੀ (ਸੰਤਾਲੀਨਾਮਾ)

by Lakhwinder Singh April 2, 2020

ਸਿਆਲ ਦਾ ਸਿਖ਼ਰ ਸੀ। ਤਾਲਿਬ ਨੇ ਮਾਂ ਕੋਲੋਂ ਸੰਦੂਕ ’ਤੇ ਪਿਆ ਨਵਾਂ ਨਕੋਰ ਖੇਸ ਮੰਗਿਆ। ਮਾਂ ਮੂਹਰਿਓਂ ਟੁੱਟ ਕੇ ਪੈ ਗਈ, “ਇਸ ਖੇਸ ਵੱਲ ਤਾਂ ਝਾਕੀ ਵੀ ਨਾ, ਇਹ ਤਾਂ ਮੈਂ ਪੀਰਾਂ ਲਈ ਰੱਖਿਆ ਹੋਇਆ; ਅਣਲੱਗ।” ਤਾਲਿਬ ਠੁਰ ਠੁਰ ਕਰਦਾ ਬਾਹਰ ਨਿਕਲ ਗਿਆ। ਸ਼ਾਮੀਂ ਵਾਪਸ ਘਰੇ ਆਉਣ ਦੀ ਬਜਾਏ ਨੇੜਲੇ ਪਿੰਡ ਮੰਡੇਰਾਂ ਨੂੰ ਚਲਾ ਗਿਆ। ਓਥੇ ਮਸ਼ਹੂਰ ਗਾਇਕ ਤੁਫ਼ੈਲ ਨਿਆਜ਼ੀ ਹੁਰਾਂ ਦੇ ਟੱਬਰ ਨਾਲ ਉਨ੍ਹਾਂ ਦੀ ਸਾਂਝ-ਸਕੀਰੀ ਸੀ ਕੋਈ।
ਅਗਲੇ ਦਿਨ ਤਾਲਿਬ ਹੁਰਾਂ ਦੇ ਘਰ ਪੀਰ ਜੀ ਵੀ ਆ ਬਹੁੜੇ। ਤਾਲਿਬ ਦੀ ਮਾਂ ਨੂੰ ਚਾਅ ਚੜ੍ਹ ਗਿਆ। ਮੰਜੇ ’ਤੇ ਨਵੇਂ ਵਿਛਾਉਣੇ ਵਿਛਾਏ ਗਏ। ਵੰਨ-ਸੁਵੰਨੇ ਪਕਵਾਨ ਤਿਆਰ ਕੀਤੇ ਗਏ। ਦਿਨ ਢਲ਼ੇ, ਜਦ ਪੀਰ ਜੀ ਤੁਰਨ ਲੱਗੇ ਤਾਂ ਉਹ ਖੇਸ ਭੇਟ ਕੀਤਾ ਗਿਆ। ਪੀਰ ਜੀ ਅਜੇ ਪਿੰਡ ਦਾ ਵਸੀਂਵਾਂ ਵੀ ਨਹੀਂ ਟੱਪੇ ਹੋਣੇ ਕਿ ਤਾਲਿਬ ਹੁਰੀਂ ਵੀ ਘਰ ਪਰਤ ਆਏ।
“ਕਿੱਥੇ ਮਰ ਗਿਆ ਸੀ ਕੱਲ੍ਹ ਦਾ? ਹੁਣੇ ਗਏ ਨੇ ਪੀਰ ਜੀ!” ਮਾਂ ਤਾਲਿਬ ਨੂੰ ਟੁੱਟ ਕੇ ਪੈ ਗਈ ਸੀ।
“ਹੈਂ ਮਾਂ…!” ਤਾਲਿਬ ਹੈਰਾਨੀ ਨਾਲ ਬੋਲਿਆ। “…ਤੂੰ ਉਹ ਖੇਸ ਤਾਂ ਪੀਰ ਨੂੰ ਭੇਟ ਕਰ ਦਿੱਤਾ ਸੀ ਨਾ?”
“ਤੇ ਹੋਰ ਕੀ…” ਗੱਲ ਅਧੂਰੀ ਸੀ ਕਿ ਮਾਂ ਦੀ ਨਿਗ੍ਹਾ ਉਸ ਖੇਸ ’ਤੇ ਪਈ ਜਿਸ ਦੀ ਤਾਲਿਬ ਨੇ ਬੁੱਕਲ ਮਾਰੀ ਹੋਈ ਸੀ।
“ਤੇਰਾ ਕੱਖ ਨਾ ਰਹੇ! ਤੂੰ ਦੋਹਰਾ ਪਾਪ ਕੀਤਾ ਵੇ ਤਾਲਿਬਾ! ਇੱਕ ਪੀਰ ਬਣਿਆ ਤੇ ਦੂਜਾ ਆਪਣੀ ਮਾਂ ਨੂੰ ਹੀ ਠੱਗ ਲਿਆ।” ਘੋਟਣਾ ਲੈ ਕੇ ਉਹ ਤਾਲਿਬ ਮਗਰ ਭੱਜ ਪਈ ਸੀ।
ਕਦੇ ਸਾਡਾ ਪਿੰਡ ਚੱਠੂ ਬਲ਼ਦਾਂ ਦੀਆਂ ਟੱਲੀਆਂ ਤੇ ਹੁੱਕਿਆਂ ਲਈ ਮਸ਼ਹੂਰ ਹੁੰਦਾ ਸੀ। ਇਨ੍ਹਾਂ ਨਾਲੋਂ ਵੀ ਮਸ਼ਹੂਰ ਸਨ ਨੱਥੂ, ਛੱਜੂ ਤੇ ਤਾਲਿਬ। ਸਾਡੇ ਪਿੰਡ ਦੇ ਮੀਰਜ਼ਾਦੇ।

ਮੈਂ ਬਜ਼ੁਰਗਾਂ ਕੋਲੋਂ ਬੜੇ ‘ਕਿੱਸੇ’ ਸੁਣੇ ਨੇ ਇਨ੍ਹਾਂ ਲੋਕ-ਕਲਾਕਾਰਾਂ ਦੇ।
ਇੱਕ ਵਾਰ ਉਹ ਕਿਸੇ ਰਿਆਸਤੀ ਰਾਜੇ ਦੇ ਮਹਿਲਾਂ ’ਚ ਨਕਲਾਂ ਕਰਨ ਗਏ। ਖ਼ੁਸ਼ ਹੋ ਕੇ ਰਾਜੇ ਨੇ ਉਨ੍ਹਾਂ ਨੂੰ ਘੋੜਾ ਭੇਟ ਕਰਨ ਦਾ ਹੁਕਮ ਦਿੱਤਾ। ਅਹਿਲਕਾਰਾਂ ਨੇ ਨਕਾਰਾ ਜਿਹਾ ਘੋੜਾ ਦੇ ਦਿੱਤਾ। ਮੀਰਜ਼ਾਦੇ ਤੁਰਨ ਲੱਗੇ ਤਾਂ ਉਨ੍ਹਾਂ ਰਾਜੇ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਖਿੜਕੀ ’ਚ ਬੈਠੇ ਰਾਜੇ ਨੇ ਮੀਰਜ਼ਾਦਿਆਂ ਦੀਆਂ ਦੁਆਵਾਂ ਸੁਣੀਆਂ। ਖੱਚਰਾਂ ’ਤੇ ਸਾਮਾਨ ਲੱਦੀ, ਉਹ ਜਾ ਰਹੇ ਸਨ! ਇਨਾਮ ’ਚ ਮਿਲੇ ਘੋੜੇ ਦੇ ਗਲ਼ ’ਚ ਘੜਾ ਲਮਕ ਰਿਹਾ ਸੀ। ਰਾਜਾ ਡਾਹਢਾ ਹੈਰਾਨ ਹੋਇਆ ਤੇ ਇਸ ਦੀ ਵਜ੍ਹਾ ਪੁੱਛਣ ਲੱਗਾ।
“ਕੋਈ ਖ਼ਾਸ ਗੱਲ ਨਹੀਂ, ਹਜ਼ੂਰ ਮਾਈ-ਬਾਪ। ‘ਪਿੱਛਾ’ ਬੜਾ ਭਾਰੀ ਏ ਇਸ ਘੋੜੇ ਦਾ। ਕਿਤੇ ਉੱਲਰ ਨਾ ਜਾਏ, ਸੋ ਦਾਬੂ ਕੀਤਾ ਹੋਇਆ!” ਹੱਥ ਜੋੜਦਿਆਂ ਨੱਥੂ ਬੋਲਿਆ ਸੀ। ਫਿਰ ਕੀ ਸੀ! ਅਹਿਲਕਾਰਾਂ ਦੀ ਸ਼ਾਮਤ ਆ ਗਈ ਸੀ। ਮੀਰਜ਼ਾਦਿਆਂ ਨੂੰ ਵਧੀਆ ਘੋੜਾ ਦੇ ਕੇ ਤੋਰਿਆ ਗਿਆ ਸੀ।
ਉਹ ਨਕਲਾਂ ਕਰਕੇ ਪਿੰਡ ਮੁੜਦੇ ਤਾਂ ਜੱਟੀਆਂ ਕੋਲੋਂ ਦੇਸੀ ਘਿਉ ਖਰੀਦ ਲੈਂਦੇ। ਕਈ-ਕਈ ਦਿਨ ਤੜਕਿਆਂ ਦੀ ਖ਼ੁਸ਼ਬੋ, ਪੂਰੇ ਪਿੰਡ ਦੀ ਫ਼ਿਜ਼ਾ ’ਚ ਘੁਲੀ-ਮਿਲੀ ਰਹਿੰਦੀ। ਬਿਨਾਂ ਸ਼ੱਕ! ਗ਼ਰੀਬ ਸ਼ਹਿਨਸ਼ਾਹ ਸਨ ਉਹ ਲੋਕ। ਇੱਕ ਵਾਰ ਕਿਸੇ ਨੇ ਨੱਥੂ ਕੋਲੋਂ ਪੁੱਛਿਆ, “ਏਡੀ ਕਮਾਈ ਕਰਦੇ ਓ ਤੁਸੀਂ! ਰਹਿੰਦੇ ਤੁਸੀਂ ਕੱਚੇ ਢਾਰਿਆਂ ਅੰਦਰ ਓ। ਤਾਢ੍ਹੀ ਕਮਾਈ ਕੌਣ ਖਾਈ ਜਾਂਦਾ?”
ਨੱਥੂ ਘਰੋਂ ਹਾਂਡੀ ਚੁੱਕ ਲਿਆਇਆ ਤੇ ਉਸ ਨੂੰ ਸਿਰ ਤੋਂ ਉੱਪਰ ਚੁੱਕਦਿਆਂ ਬੋਲਿਆ, “ਬੱਸ ਏਹ ਹਾਂਡੀ ਈ ਖਾਈ ਜਾਂਦੀ ਆ, ਸਰਦਾਰੋ!”
ਵਿਹਲੇ ਵਕਤ ’ਚ ਉਹ ਆਪਣੇ ਪਿੰਡ ਅੰਦਰ ਹੀ ਪਿੜ ਬੰਨ੍ਹ ਲੈਂਦੇ। ਇਕ ਵਾਰ ਅਚਾਨਕ ਇਕ ਅੱਖੜ ਜਿਹੇ ਬੰਦੇ ਦੀ ਲਲਕਾਰ ਨਾਲ ਸੁੰਨ ਪਸਰ ਗਈ। ਮੀਰਜ਼ਾਦਿਆਂ ਵੱਲ ਨੂੰ ਡਾਂਗ ਉਲਾਰਦਿਆਂ ਉਹ ਗਰਜਿਆ, “ਬੰਦ ਕਰੋ ਏਹ ਸਭ ਕੁਝ!” ਪਿੰਡ ਦੇ ਕੁਝ ਗੱਭਰੂ ਉਸ ‘ਅੜਬ’ ਨੂੰ ਕਾਬੂ ਕਰਨ ਲਈ ਗੁੱਸੇ ’ਚ ਉੱਠ ਖੜੋਏ ਤਾਂ ਪਿੜ ’ਚ ਖੜਾ ਛੱਜੂ ਹੱਥ ਜੋੜਦਿਆਂ ਉੱਚੀ ਆਵਾਜ਼ ’ਚ ਬੋਲਿਆ, “ਮਾਰਿਓ ਨਾ, ਸਰਦਾਰੋ! ਏਹ ਤੁਹਾਡਾ ਯਾਰ ਤਾਲਿਬ ਹੀ ਤਾਂ ਹੈ।”
ਨਕਲੀ ਦਾੜੀ-ਮੁੱਛਾਂ, ਸਲਵਾਰ-ਕਮੀਜ਼ ਤੇ ਕੁੱਲ੍ਹੇ ਵਾਲੀ ਪੱਗ; ਇੱਕ ਵਾਰ ਘੋੜੀ ’ਤੇ ਸਵਾਰ ਹੋ ਕੇ ਉਹ ਥਾਣੇਦਾਰ ਦੇ ਭੇਸ ’ਚ ਪਿੰਡ ਆਇਆ। ਖੈਰੂ ਚੌਂਕੀਦਾਰ ਵੀ ਉਸ ਨੂੰ ਪਛਾਣ ਨਾ ਸਕਿਆ। ਉਸ ਨੂੰ ਦੀਵਾਨਖ਼ਾਨੇ ’ਚ ਬਿਠਾ ਉਹ ਪਿੰਡ ਦੇ ਮੋਹਤਬਰਾਂ ਨੂੰ ਸੱਦ ਲਿਆਇਆ। ਉਹ ਆਏ ਤਾਂ ਹੱਥ ਜੋੜ ਕੇ ਪਹਿਲਾਂ ਸੇਵਾ-ਪਾਣੀ ਤੇ ਫਿਰ ਆਪਣਾ ਕਸੂਰ ਪੁੱਛਣ ਲੱਗੇ। ‘ਥਾਣੇਦਾਰ’ ਇੱਕ ਇੱਕ ਕਰ ਕੇ ਉਨ੍ਹਾਂ ਦੇ ਦੋਸ਼ ਗਿਣਾਉਣ ਲੱਗਾ ਤੇ ਉਹ ਅੰਦਰੋਂ-ਬਾਹਰੋਂ ਕੰਬਣ ਲੱਗ ਪਏ!
“ਜੇ ਤੁਸੀਂ ਚਾਹੁੰਦੇ ਓ ਕਿ ਗੱਲ ਸ਼ਹਿਰ ਤਕ ਨਾ ਜਾਵੇ ਤਾਂ ਪੰਜ-ਪੰਜ ਕਿੱਲੋ ਆਟਾ ਤੇ ਦੋ-ਦੋ ਕਿੱਲੋ ਘਿਉ ਅੱਜ ਸ਼ਾਮੀਂ ਨੱਥੂ ਦੇ ਘਰ ਪਹੁੰਚਾ ਦਿਓ! ਸਮਝੇ?” ਇਹ ਕਹਿੰਦਿਆਂ ਜਦ ਤਾਲਿਬ ਹੱਸਿਆ ਤਾਂ ਸ਼ਰਮਿੰਦਾ ਹੋਏ ਸਰਦਾਰ ਉਸ ਨੂੰ ਗਾਲ੍ਹਾਂ ਕੱਢਦੇ ਹੋਏ ਘਰਾਂ ਵੱਲ ਨੂੰ ਮੁੜ ਗਏ।

ਬਾਬਾ ਹੀਰਾ ਸਿੰਘ ਦੀ ਕੁਟੀਆ ਪਿੰਡ ਤੋਂ ਬਾਹਰ ਵੱਲ ਸੀ। ਉਨ੍ਹਾਂ ਦੇ ਵੈਰਾਗ ਦੀ ਕਹਾਣੀ ਵੀ ਬੜੀ ਅਨੋਖੀ ਏ। ਵਿਸਾਖ ਦੇ ਦਿਨ ਸਨ। ਉਹ ਕਣਕ ਵੱਢ ਰਹੇ ਸਨ। ਪਿੰਡੋਂ ਸੁਨੇਹਾ ਆਇਆ। ਉਨ੍ਹਾਂ ਦੇ ਦੋਵੇਂ ਪੁੱਤਰ ਛੱਪੜ ’ਚ ਡੁੱਬ ਕੇ ਮਰ ਗਏ ਸਨ। ਉਨ੍ਹਾਂ ਦਾਤੀ ਛੱਡ ਦਿੱਤੀ। ਮੁੜ ਉਹ ਕਦੇ ਘਰ ਨਹੀਂ ਗਏ। ਓਥੇ ਹੀ ਕੁਟੀਆ ਪਾ ਲਈ ਤੇ ਦਿਨ-ਰਾਤ ਬੰਦਗੀ ਕਰਨ ਲੱਗੇ। ਇਸ ਵਾਰ ਤਾਲਿਬ ਫ਼ਕੀਰ ਦੇ ਭੇਸ ’ਚ ਉਨ੍ਹਾਂ ਕੋਲ ਜਾ ਪਹੁੰਚਿਆ ਸੀ।
“ਲੰਘ ਆ ਫ਼ਕੀਰਾ।” ਅੰਦਰੋਂ ਆਵਾਜ਼ ਆਈ।
ਅੰਦਰ ਜਾ ਕੇ ਵੇਖਿਆ ਕਿ ਅੱਖਾਂ ਮੁੰਦੀ ਉਹ ਆਪਣੇ ਅੰਦਰ ਡੁੱਬੇ ਹੋਏ ਸਨ। ਠੰਢ ਨਾਲ ਠੁਰ-ਠੁਰ ਕਰਨ ਦੀ ਅਦਾਕਾਰੀ ਕਰਦਿਆਂ ਉਸ ਨੇ ਕਿਸੇ ਲੋਈ-ਕੰਬਲੀ ਲਈ ਵਾਸਤਾ ਪਾਇਆ।
“ਓਹ ਟੰਗੀ ਹੋਈ ਏ ਭਗਤਾ, ਲੈ ਜਾ।”
ਤਾਲਿਬ ਖਿੜ ਗਿਆ। ਕੰਬਲੀ ਨਾਲੋਂ ਵੱਡੀ ਖ਼ੁਸ਼ੀ ਇਸ ਗੱਲ ਦੀ ਸੀ ਕਿ ਇਸ ਵਾਰ ਉਸ ਨੇ ਉਸ ਸ਼ਖ਼ਸ ਨੂੰ ਧੋਖਾ ਦੇ ਦਿੱਤਾ ਸੀ ਜਿਸ ਨੂੰ ਸਾਰਾ ਪਿੰਡ ਰੱਬੀ ਰੂਪ ਸਮਝਦਾ ਸੀ। ਉਹ ਚਾਅ ਜਿਹੇ ’ਚ ਕੰਬਲੀ ਚੁੱਕ ਕੇ ਤੁਰਨ ਲੱਗਾ ਤਾਂ ਬਾਬਾ ਜੀ ਬੋਲ ਪਏ ਸਨ, “ਬੂਹਾ ਪਹਿਲਾਂ ਵਾਂਗ ਈ ਭੇੜਦਾ ਜਾਈਂ, ਤਾਲਿਬ ਪੁੱਤਰਾ।”
ਕੰਬਲੀ ਹੱਥੋਂ ਡਿੱਗ ਗਈ। ਸੰਤਾਂ ਦੇ ਪੈਰੀਂ ਪੈ ਕੇ ਲੱਗਾ ਮੁਆਫ਼ੀਆਂ ਮੰਗਣ।
“ਭਗਤਾ ਚੁੱਕ ਲੈ! ਇਹ ਕੰਬਲੀ ਮੈਂ ਤੇਰੇ ਲਈ ਹੀ ਰੱਖੀ ਸੀ।” ਉਵੇਂ ਅੱਖਾਂ ਮੁੰਦੀ, ਉਹ ਬਿੰਦ-ਬਿੰਦ ਮੁਸਕਰਾਉਂਦੇ ਬੋਲੇ ਸਨ।
ਤਾਲਿਬ ਉਸ ਦਿਨ ਪਿੰਡ ਦੀ ਜੂਹ ਅੰਦਰ, ਮੁੜ ਕਦੇ ਵੀ ਭੇਸ ਨਾ ਬਦਲਣ ਦੀ ਸਹੁੰ ਖਾ ਕੇ ਹੀ ਘਰ ਵੜਿਆ ਸੀ।

ਛੇਤੀਂ ਮਗਰੋਂ ਸੰਨ ਸੰਤਾਲੀ ਆ ਗਿਆ। ਮੋਹਤਬਰ ਬੰਦਿਆਂ ਨੇ ਮੀਰਜ਼ਾਦਿਆਂ ਨੂੰ ਬੜਾ ਰੋਕਿਆ। ਹੋਰਨਾਂ ਪਿੰਡਾਂ ’ਚੋਂ ਆਉਂਦੀਆਂ ਕਤਲੋਗਾਰਤ ਦੀਆਂ ਖ਼ਬਰਾਂ ਨੇ ਉਨ੍ਹਾਂ ਨੂੰ ਡਰਾ ਦਿੱਤਾ। ਆਖ਼ਰ ਉਨ੍ਹਾਂ ਵੀ ਪਿੰਡ ਛੱਡਣ ਦਾ ਫ਼ੈਸਲਾ ਕਰ ਲਿਆ। ਪਿੰਡ ਦੇ ਮੋਹਤਬਰ ਬੰਦੇ ਗੱਡਿਆਂ ’ਤੇ ਸਾਮਾਨ ਲੱਦ ਉਨ੍ਹਾਂ ਨੂੰ ਕਮਾਲਪੁਰ ਦੇ ਕੈਂਪ ਤਕ ਛੱਡ ਆਏ ਤੇ ਮਹੀਨਾ ਭਰ ਰਾਸ਼ਣ ਵੀ ਪਹੁੰਚਾਉਂਦੇ ਰਹੇ।
ਕਾਫ਼ਲਾ ਅਗੜੇ ਪੜਾਅ ਵੱਲ ਤੁਰਿਆ ਤਾਂ ਉਨ੍ਹਾਂ ਨੂੰ ਫਿਰ ਆਪਣੇ ਪਿੰਡ ਵਿੱਚੋਂ ਦੀ ਲੰਘਣਾ ਪਿਆ। ਉਦਾਸ ਚਿਹਰੇ, ਵੀਰਾਨ ਅੱਖਾਂ ਤੇ ਉੱਜੜੀਆਂ ਦੇਹਾਂ! ਦੁਨੀਆਂ ਨੂੰ ਹਸਾਉਣ ਵਾਲੇ ਉਹ ਬੇਜੋੜ ਕਲਾਕਾਰ ਵੀ ਉਸ ਭੀੜ ਦਾ ਹਿੱਸਾ ਸਨ ਜੋ ਥੱਕੀਆਂ ਤੋਰਾਂ ਨਾਲ ਅਣਚਾਹੀ ਮੰਜ਼ਿਲ ਵੱਲ ਤੁਰੀ ਜਾ ਰਹੀ ਸੀ।
ਉਨ੍ਹਾਂ ਨੂੰ ਵੇਖਣ ਲਈ ਜੁੜੀ ਪਿੰਡ ਵਾਲਿਆਂ ਦੀ ਭੀੜ ’ਚ ਮੇਰੇ ਤਾਇਆ ਜੀ ਵੀ ਸਨ ਜੋ ਅੱਜ ਲਾਹੌਰ ਸ਼ਹਿਰ ਅੰਦਰ ਬੈਠੇ ਬੇਸਬਰੀ ਨਾਲ ਉਨ੍ਹਾਂ ਮੀਰਜ਼ਾਦਿਆਂ ਦੀ ਉਡੀਕ ਕਰ ਰਹੇ ਸਨ।
ਪੰਜਾਬ ਦੀ ਹਿੱਕ ’ਤੇ ਉੱਕਰੀ ਲਕੀਰ ’ਤੇ ਤਾਇਨਾਤ ਸਨ ਉਹ। ਸਰਹੱਦ ਦੇ ਨਿੱਕੇ-ਮੋਟੇ ਮਸਲਿਆਂ ਨੂੰ ਸਮਝਣ, ਸਮਝਾਉਣ ਤੇ ਸੁਲਝਾਉਣ ਲਈ ਦੋਵਾਂ ਮੁਲਕਾਂ ਦੇ ਅਫ਼ਸਰ ਕਦੇ ਅੰਮ੍ਰਿਤਸਰ ਤੇ ਕਦੇ ਲਾਹੌਰ ’ਚ ਮੁਲਾਕਾਤ ਰੱਖਦੇ। ਉਨ੍ਹਾਂ ਨੇ ਪਾਕਿਸਤਾਨੀ ਅਫ਼ਸਰਾਂ ਅੱਗੇ ਗੁਜ਼ਾਰਿਸ਼ ਕੀਤੀ ਸੀ ਕਿ ਉਹ ਆਪਣੇ ਪਿੰਡ ਦੇ ਕਲਾਕਾਰਾਂ ਨੂੰ ਮਿਲਣਾ ਚਾਹੁੰਦੇ ਨੇ।

ਕੋਈ ਪੰਦਰਾਂ ਵਰ੍ਹਿਆ ਬਾਅਦ ਅੱਜ ਉਨ੍ਹਾਂ ਨਾਲ ਮੁਲਾਕਾਤ ਦਾ ਸਬੱਬ ਬਣਿਆ ਸੀ।
ਪਹਿਲਾਂ ਉਹ ਪੈਰਾਂ ’ਤੇ ਝੁਕੇ ਤੇ ਫਿਰ ਜੱਫ਼ੀਆਂ ਪਾ-ਪਾ ਕੇ ਮਿਲੇ। ਹੰਝੂਆਂ ਦੀਆਂ ਝੜੀਆਂ ਲਗਾ ਦਿੱਤੀਆਂ ਸੀ ਉਨ੍ਹਾਂ। ਪਿੰਡ ਦੇ ’ਕੱਲੇ-’ਕੱਲੇ ਜੀਅ ਦਾ ਹਾਲ ਪੁੱਛਿਆ। ਜਦੋਂ ਕਿਸੇ ਲਾਣੇ ਦੀ ਚੜ੍ਹਤ ਵਾਲੀ ਗੱਲ ਸੁਣਦੇ ਤਾਂ ਸੋਹਣੇ ਅੱਲ੍ਹਾ ਦਾ ਸ਼ੁਕਰਾਨਾ ਕਰਨ ਲੱਗ ਜਾਂਦੇ। ਜਦੋਂ ਕਿਸੇ ਦੀ ਮੌਤ ਬਾਰੇ ਸੁਣਦੇ ਤਾਂ ਉਨ੍ਹਾਂ ਦੇ ਧੁਰ ਅੰਦਰੋਂ ਹੂਕਾਂ ਨਿਕਲਦੀਆਂ। ਉਨ੍ਹਾਂ ਦੀਆਂ ਗੱਲਾਂ ਤੇ ਵਿਹਾਰ ਨੇ ਇਹ ਸਾਬਿਤ ਕਰ ਦਿੱਤਾ ਸੀ ਕਿ ਉਨ੍ਹਾਂ ਦੇ ਸਿਰਫ਼ ਕਲਬੂਤ ਹੀ ਡਿਜ਼ਕੋਟ ਵੱਸਦੇ ਸਨ, ਰੂਹਾਂ ਤਾਂ ਉਹ ਆਪਣੇ ਪਿੰਡ ਦੀਆਂ ਗਲ਼ੀਆਂ ’ਚ ਹੀ ਭੁੱਲ ਆਏ ਸਨ! ਉਨ੍ਹਾਂ ਦੇ ਖ਼ਸਤਾ ਹਾਲ ਕੱਪੜੇ ਤੇ ਉੱਜੜੀਆਂ ਸੂਰਤਾਂ ਇਸ ਗੱਲ ਦਾ ਸਬੂਤ ਸਨ ਕਿ ਲੱਖਾਂ ਹੋਰਨਾਂ ਵਾਂਗ ਉਨ੍ਹਾਂ ਨੂੰ ਵੀ ਇਹ ‘ਆਜ਼ਾਦੀ’ ਤੇ ‘ਨਵਾਂ ਦੇਸ਼’ ਬੜੇ ਮਹਿੰਗੇ ਭਾਅ ਪਏ ਸਨ।
“ਸਰਦਾਰ ਸਾਹਬ, ਬੇਬੇ ਨੂੰ ਦੱਸਿਆ ਤਾਂ ਉਹ ਕਹਿਣ ਲੱਗੀ- ਮੇਰੀਆਂ ਦੁਆਵਾਂ ਨੇ ਬਣਾਇਆ ਅੰਗਦ ਸੂੰ ਨੂੰ ਅਫਸਰ। ਕਾਫ਼ਲੇ ’ਚ ਤੁਰੀ ਆਉਂਦੀ ਨੂੰ ਤੁਸੀਂ ਮਿੱਠਾ ਪਾਣੀ ਜੁ ਪਿਲਾਇਆ ਸੀ ਤੇ ਚੁੰਨੀ ਦੇ ਲੜ ਕੁਝ ਰੁਪਏ ਵੀ ਬੰਨ੍ਹ ਦਿੱਤੇ ਸਨ।” ਨ੍ਹੋਨਾ ਬੋਲਿਆ ਸੀ।
ਦੁਆਵਾਂ ਦੇ ਕੇ ਵਿਛੜਨ ਲੱਗੇ ਤਾਂ ਲਹਿੰਦੇ ਪਾਸੇ ਵਾਲੇ ਅਫ਼ਸਰ ਕਹਿਣ ਲੱਗੇ, “ਸਰਦਾਰ ਸਾਹਿਬ, ਸਿਫ਼ਤਾਂ ਤਾਂ ਤੁਸੀਂ ਬੜੀਆਂ ਪਏ ਕਰਦੇ ਸੋ ਪਰ ਤਾਹਢੇ ਕਲਾਕਾਰਾਂ ਨੇ ਕੋਈ ਰੰਗ-ਸ਼ੰਗ ਤਾਂ ਵਿਖਾਇਆ ਈ ਨਹੀਂ।” ਤਾਇਆ ਜੀ ਚੁੱਪ ਰਹੇ। ਉਹ ਮੌਕੇ ਦੀ ਨਜ਼ਾਕਤ ਨੂੰ ਪਛਾਣਦੇ ਸਨ। ਇੱਕੋ ਪਿੰਡ ਦੇ ਜਾਏ ਹਮੇਸ਼ਾ-ਹਮੇਸ਼ਾਂ ਲਈ ਵਿਛੜ ਗਏ ਸਨ। ਰੱਬ-ਸਬੱਬੀਂ ਅੱਜ ਵਰ੍ਹਿਆਂ ਬਾਅਦ ਮੇਲ ਹੋਇਆ ਸੀ ਉਨ੍ਹਾਂ ਦਾ। ਉਨ੍ਹਾਂ ਦੇ ਮਨ-ਮਸਤਕ ’ਤੇ ਸੰਘਣੀ ਉਦਾਸੀ ਛਾਈ ਹੋਈ ਸੀ।
ਤਾਇਆ ਜੀ ਤਾਂ ਚੁੱਪ ਰਹੇ, ਪਰ ਆਪਣੇ ਗਿਰਾਈਂ ਦੀ ਲਾਜ ਰੱਖਦਿਆਂ ਉਨ੍ਹਾਂ ਅੱਖੀਆਂ ਪੂੰਝ ਲਈਆਂ ਸਨ। ਉਨ੍ਹਾਂ ਕੋਲ ਕੋਈ ਸਾਜ਼ੋ-ਸਾਮਾਨ ਤਾਂ ਨਹੀਂ ਸੀ! ਉਨ੍ਹਾਂ ਫਿਰ ਵੀ ਪਿੜ ਬੰਨ ਲਿਆ ਤੇ ‘ਰੰਗ ਬੰਨ੍ਹਣ ਦੀ’ ਕੋਸ਼ਿਸ਼ ’ਚ ਲੱਗ ਗਏ।
“ਓਏ ਤਾਲਿਬਾ, ਲਾਹੌਰ ਸ਼ਹਿਰ ’ਚ ਇਹ ਨੂਰ ਕਾਦ੍ਹਾ ਬਿਖਰਿਆ ਪਿਆ ਏ, ਅੱਜ ਓਏ? ਇਹ ਚਾਨਣੇ ਦਾ ਛੱਟਾ ਕਿਉਂ ਆਇਆ ਪਿਆ ਓਏ, ਅੱਜ ਚਾਰ-ਚੁਫ਼ੇਰੇ? ਓਏ ਇਹ ਰੋਸ਼ਨੀਆਂ ਦਾ ਮੀਂਹ ਕਿਉਂ ਵਰ੍ਹਦਾ ਪਿਆ ਏ, ਅੱਜ ਦੂਰ-ਦੂਰ ਤੱਕ?” ਰੋਡੂ ਕਾਵਿਕ ਲਹਿਜੇ ’ਚ ਬੋਲੀ ਗਿਆ ਸੀ।
“ਦੇਖ ਓਏ ਤਾਲਿਬਾ, ਅੱਜ ’ਵਾ ਵੀ ਕੇਡੀ ਸੋਣ੍ਹੀ ਪਈ ਰੁਮਕਦੀ ਏ। ਕੇਡੀ ਖ਼ੁਸ਼ਬੋ ਘੁਲ਼ੀ ਪਈ ਏ ਫਿਜ਼ਾਵਾਂ ਅੰਦਰ। ਅੱਜ ਹੋ ਕੀ ਗਿਆ ਓਏ ਇਸ ਲਹੌਰ ਸ਼ਹਿਰ ਅੰਦਰ? ਸਭ ਕੁਝ ਏਡਾ ਸੋਣ੍ਹਾਂ-ਸੋਣ੍ਹਾਂ ਕਿਉਂ ਹੋਇਆ ਪਿਆ ਏ, ਅੱਜ ਓਏ?” ਡੋਡੀ ਨੇ ਉਸੇ ਅੰਦਾਜ਼ ’ਚ ਆਪਣੀ ਗੱਲ ਕਹੀ ਸੀ।
“ਓਏ ਮੂਰਖੋ, ਓਏ ਅੰਨ੍ਹੀਂ ਦਿਓ! ਤ੍ਹਾਨੂੰ ਖ਼ਬਰ ਈ ਨਈਂ ਕੋਈ, ਅੰਨਪਾੜ੍ਹੋ?” ਤਾਲਿਬ ਲਾਹਨਤ ਪਾਉਂਦਿਆਂ ਬੋਲਿਆ ਸੀ।
“ਕੇਹੜੀ ਖ਼ਬਰ?” ਤਾਲਿਬ ਦੇ ਦੁਆਲ਼ੇ ਇਕੱਠੇ ਹੁੰਦਿਆਂ ਥੋੜ੍ਹਾ ਝੁਕ ਕੇ ਹੈਰਾਨੀ ਨਾਲ ਇੱਕੋ ਅਵਾਜ਼ ’ਚ ਪੁੱਛਿਆ ਸੀ ਉਨ੍ਹਾਂ।
“ਓਏ, ਅੱਜ ਸ਼ਹਿਰ ਲਹੌਰ ’ਚ ਸਾਡੇ ਸਰਦਾਰ ਆਏ ਹੋਏ ਨੇ!” ਤਾਲਿਬ ਨੇ ਤਾੜੀ ਮਾਰ ਕੇ ਹੱਸਦਿਆਂ ਹੱਥ ਫੈਲਾ ਦਿੱਤੇ ਸਨ।
“ਬੱਲੇ ਓਏ ਬੱਲੇ! ਸਦਕੇ ਜਾਵਾਂ ਤੇਰੇ ਸਰਦਾਰਾਂ ਦੇ! ਪਰ ਇਹ ਆਏ ਕਿਹੜੇ ਪਿੰਡੋਂ ਨੇ?” ਇਹ ਸਵਾਲ ਰੋਡੂ ਨੇ ਕੀਤਾ ਸੀ।
“ਏਹ ਦੁਨੀਆਂ ਦੇ ਸਭ ਨਾਲੋਂ ਸੋਹਣੇ ਪਿੰਡੋਂ ਆਏ ਨੇ, ਰੇਤਾ ਫੱਕਣਿਓਂ!” ਤਾਲਿਬ ਨੇ ਖਿੜਦੇ ਹੋਏ ਜਵਾਬ ਦਿੱਤਾ ਸੀ।
“ਨਈਂ ਰੀਸਾਂ ਤੇਰੇ ਸਰਦਾਰਾਂ ਦੀਆਂ! ਪਰ ਇਹ ਆਏ ਕਿੱਥੋਂ ਨੇ?” ਹੁਣ ਨ੍ਹੋਨਾ ਬੋਲਿਆ ਸੀ।
“ਇਹ ਓਸ ਪੰਜਾਬੋਂ ਆਏ ਨੇ ਜਿੱਥੋਂ ਸੂਰਜ ਚੜ੍ਹਦਾ।” ਤਾਲਿਬ ਨੇ ਜਵਾਬ ਦਿੱਤਾ ਸੀ।
“ਜੁੱਗ ਜੁੱਗ ਜਿਉਣ ਤੇਰੇ ਸਰਦਾਰ! ਪਰ ਕੋਈ ਥਾਂ-ਟਿਕਾਣਾ ਤਾਂ ਹੋਊ ਇਨ੍ਹਾਂ ਦਾ?” ਡੋਡੀ ਨੇ ਸਵਾਲ ਕੀਤਾ ਸੀ।
“ਏਹ ਓਸ ਸ਼ਹਿਰੋ ਆਏ ਨੇ, ਜਿਹੜਾ ਸਾਰੇ ਜ਼ਿਲ੍ਹਿਆਂ ਨਾਲੋਂ ਹੁਸ਼ਿਆਰ ਹੈ, ਮੂਰਖੋ!” ਤਾਲਿਬ ਨੇ ਥੋੜ੍ਹਾ ਖਿੱਝਦੇ ਹੋਏ ਜਵਾਬ ਦਿੱਤਾ ਸੀ।
“ਸੋਹਣਾ ਅੱਲਾ ਇਨ੍ਹਾਂ ਨੂੰ ਹੋਰ ਤਰੱਕੀਆਂ ਬਖ਼ਸ਼ੇ! ਫਿਰ ਵੀ ਪਤਾ ਤਾਂ ਲੱਗੇ ਕਿ ਓਥੇ ਕਿਹੜਾ ਪਿੰਡ ਹੈ, ਇਨ੍ਹਾਂ ਭਾਗਾਂ ਵਾਲ਼ੇ ਸਰਦਾਰਾਂ ਦਾ?” ਇਸ ਵਾਰ ਤੋਤੀ ਨੇ ਪੁੱਛਿਆ ਸੀ।
“ਉਸ ਸੋਹਣੇ ਪਿੰਡ ਦਾ ਨਾਂ ਹੈ…” ਤਾਲਿਬ ਨੇ ਗੱਲ ਸ਼ੁਰੂ ਕੀਤੀ ਤਾਂ ਸਾਰਿਆਂ ਨੇ ਕੰਨ ਉਸ ਦੇ ਮੂੰਹ ਨਾਲ ਜੋੜ ਦਿੱਤੇ ਸਨ।
“…ਸਿੰਗੜੀਵਾਲਾ!” ਪਿੰਡ ਦਾ ਨਾਂ ਲੈਂਦਿਆਂ ਤਾਲਿਬ ਦੀ ਹੂਕ ਨਿਕਲ ਗਈ ਸੀ। ਸਾਰੀ ਟੋਲੀ ਭੁੱਬੀਂ ਰੋਣ ਲੱਗ ਸੀ। ਕਿਸੇ ਕੋਲੋਂ ਮੁੜ ਕੋਈ ਗੱਲ ਨਹੀਂ ਸੀ ਹੋਈ। ਉਹ ਰੋਂਦੇ-ਰੋਂਦੇ ਵਿਦਾ ਹੋ ਗਏ ਸਨ। ਅੱਥਰੂ ਲੁਕਾਉਣ ਲਈ ਤਾਇਆ ਜੀ ਨੇ ਵੀ ਚਿਹਰਾ ਬਾਹਵਾਂ ’ਚ ਲੁਕੋ ਲਿਆ ਸੀ। ਕੁਰਸੀਆਂ ’ਤੇ ਬੈਠੇ ਬਾਕੀ ਅਫ਼ਸਰ ਵੀ ਕੁਝ ਵਕਤ ਲਈ ਬੁੱਤ ਜਿਹੇ ਹੋ ਗਏ ਸਨ।

ਕਾਪੀ:- ਮੀਤ ਅਨਮੋਲ (ਫੇਸਬੁੱਕ – ਸਕਾਰਾਤਮਕ ਸੋਚ )

ਫੋਟੋ- ਕਾਲਪਨਾਕ

ਅਸਲ ਬਿਰਤਾਂਤ

by Lakhwinder Singh April 1, 2020

ਡੈਡੀ ਹੁਰਾਂ ਨੇ ਦਾਦੇ ਜੀ ਨੂੰ ਕਦੀ ਵੀ ਡੀਜਲ ਇੰਜਣ ਦੀ ਗਰਾਰੀ ਨਹੀਂ ਸੀ ਘੁਮਾਉਣ ਦਿੱਤੀ.. ਆਖਦੇ ਹਾਰਟ ਦੀ ਕਸਰ ਏ..ਜ਼ੋਰ ਪੈਂਦਾ ਏ..! ਫੇਰ ਡੈਡੀ ਅਚਾਨਕ ਰਵਾਨਗੀ ਪਾ ਗਏ..ਇੱਕ ਦਿੰਨ ਓਹਨਾ ਮੈਨੂੰ ਦਸਾਂ ਸਾਲਾਂ ਦੀ ਨੂੰ ਉਂਗਲ ਲਾ ਪੈਲੀਆਂ ਵੱਲ ਨੂੰ ਤੋਰ ਲਿਆ.. ਨਿੱਕਾ ਵੀਰ ਮਗਰੇ ਦੌੜਿਆ ਆਇਆ..ਦਾਦੇ ਹੁਰਾਂ ਉਸ ਨੂੰ ਵੀ ਕੁੱਛੜ ਚੁੱਕ ਲਿਆ!

ਉਸ ਵੇਲੇ ਮੈਨੂੰ ਤੁਰੀ ਜਾਂਦੀ ਨੂੰ ਇਹ ਇਹਸਾਸ ਨਹੀਂ ਸੀ ਕੇ ਬੁੱਢੇ ਹੱਡਾਂ ਨੂੰ ਹੁਣ ਮੇਰੇ ਬਾਪ ਦੇ ਫਰਜ ਵੀ ਨਿਭਾਉਣੇ ਪੈਣੇ..! ਇੰਝਣ ਤੇ ਪੁੱਜ ਓਹਨਾ ਅੰਦਰੋਂ ਗਰਾਰੀ ਚੁੱਕ ਲਿਆਂਧੀ.. ਫੇਰ ਧੁਰੇ ਨਾਲ ਟਿਕਾਈ..ਸਾਡੇ ਦੋਹਾਂ ਵੱਲ ਵੇਖਿਆ ਤੇ ਫੇਰ ਜ਼ੋਰ ਨਾਲ ਘੁਮਾਂ ਦਿੱਤੀ..ਇੰਝਣ ਸਟਾਰਟ ਹੋ ਗਿਆ ਤੇ ਪਾਣੀ ਦੀ ਧਾਰ ਚੁੱਬਚੇ ਵਿਚ ਜਾ ਪਈ..! ਉਸ ਦਿਨ ਮਗਰੋਂ ਮੈਨੂੰ ਮੇਰਾ ਦਾਦਾ ਜੀ ਹਮੇਸ਼ਾਂ ਖੇਤਾਂ ਵਿਚ ਮਿੱਟੀਓਂ ਮਿੱਟੀ ਹੁੰਦਾ ਦਿਸਿਆ..! ਫੇਰ ਨਿੱਕੇ ਵੀਰ ਦੀ ਮੰਗਣੀ ਕੀਤੀ ਤਾਂ ਬੜਾ ਖੁਸ਼.. ਪੱਬ ਧਰਤੀ ਤੇ ਨਾ ਲੱਗਣ..ਇੰਝ ਲੱਗਿਆ ਜਿੱਦਾਂ ਬੜੇ ਚਿਰ ਤੋਂ ਸੁੱਕ ਗਏ ਅੰਬ ਦੇ ਬੂਟੇ ਨੂੰ ਬੂਰ ਪੈਣ ਜਾ ਰਿਹਾ ਹੋਵੇ..! ਅਸੀਂ ਅਗਲਿਆਂ ਤੋਂ ਵਿਆਹ ਮੰਗਦੇ ਪਰ ਅਗਲੇ ਪਾਸਿਓਂ ਗੱਲ ਅਗੇ ਪਈ ਜਾਂਦੀ..ਮੇਰਾ ਵੀਰ ਅਕਸਰ ਕਿਸੇ ਗੱਲੋਂ ਪ੍ਰੇਸ਼ਾਨ ਜਿਹਾ ਦਿਸਦਾ..ਪਰ ਦੱਸਦਾ ਕੁਝ ਨਾ..! ਫੇਰ ਜ਼ੋਰ ਪਾ ਕੇ ਵਿਆਹ ਕਰ ਦਿੱਤਾ..ਕਿੰਨੇ ਸਾਰੇ ਚਾਅ ਮਲਾਰ.. ਮਾਂ ਨੂੰ ਆਪਣੇ ਜਵਾਨੀ ਵਿਚ ਚਲੇ ਗਏ ਸਿਰ ਦੇ ਸਾਈਂ ਦਾ ਦੁੱਖ ਭੁੱਲ ਜਿਹਾ ਗਿਆ.. ਪਰ ਪਾਣੀ ਵਾਰ ਵੇਹੜੇ ਅੰਦਰ ਲਿਆਂਧੀ ਗਈ ਦੇ ਚੇਹਰੇ ਤੇ ਅਜੀਬ ਜਿਹੇ ਹਾਵ ਭਾਵ..ਹਰ ਵੇਲੇ ਬੱਸ ਗਵਾਚੀ ਗਵਾਚੀ ਜਿਹੀ..! ਮੇਰੀ ਮਾਂ ਦਖਲ ਨਾ ਦਿੰਦੀ..ਸੋਚਦੀ ਆਪਸੀ ਮਾਮਲਾ ਏ.. ਉਸਦੀਆਂ ਸਾਰੀਆਂ ਕਾਲਾਂ ਵੀਰ ਦੇ ਸੈੱਲ ਤੇ ਆਉਂਦੀਆਂ..ਫੇਰ ਸਾਰਿਆਂ ਨੇ ਜ਼ੋਰ ਦੇ ਕੇ ਬੰਦ ਪਿਆ ਫੋਨ ਚਾਲੂ ਕਰਵਾਇਆ ਤਾਂ ਅੰਦਰੋਂ ਵਿਆਹ ਤੋਂ ਪਹਿਲਾਂ ਦੇ ਕਿੰਨੇ ਸਾਰੇ ਕਿੱਸੇ ਕਹਾਣੀਆਂ ਜਵਾਲਾ ਮੁਖੀ ਦੇ ਲਾਵੇ ਵਾਂਙ ਫੁੱਟ ਬਾਹਰ ਆਣ ਪਏ..! ਹੁਣ ਉਸ ਕੋਲ ਮੇਰੇ ਵੀਰ ਦੇ ਕਿੰਨੇ ਸਾਰੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ.. ਅਖੀਰ ਤਿੰਨ ਦਿਨਾਂ ਮਗਰੋਂ ਵਾਪਿਸ ਪੇਕੇ ਚਲੀ ਗਈ..ਮੇਰੀ ਮਾਂ ਦੀਆਂ ਆਸਾਂ ਦਾ ਦੀਵਾ ਬੁਝ ਜਿਹਾ ਗਿਆ..! ਫੇਰ ਇੱਕ ਦਿਨ ਖਬਰ ਮਿਲ਼ੀ.. ਮੈਂ ਸਿੱਧੀ ਹਸਪਤਾਲ ਪਹੁੰਚ ਗਈ..ਉਹ ਅਜੇ ਪੂਰੀ ਹੋਸ਼ ਵਿਚ ਸੀ..ਪਰ ਡਾਕਟਰ ਅੰਦਰ ਗਈ ਸਲਫਾਸ ਬਾਹਰ ਕੱਢਣ ਦੀ ਜੱਦੋਜਹਿਦ ਵਿਚ ਲੱਗੇ ਸਨ..ਮੈਂ ਇਹੋ ਗੱਲ ਪੁੱਛਦੀ ਰਹੀ ਕੇ ਤੂੰ ਇੰਝ ਕਿਓਂ ਕੀਤਾ..ਜੇ ਕੋਈ ਦਗਾ ਦੇ ਜਾਵੇ ਤਾਂ ਜਿੰਦਗੀ ਮੁੱਕ ਥੋੜੀ ਜਾਂਦੀ ਏ..” ਪਰ ਅਗਲੇ ਦਿਨ ਸਾਨੂੰ ਧੋਖਾ ਦੇ ਗਿਆ..ਵੇਹੜੇ ਲੱਗਾ ਰੁੱਖ ਇੱਕ ਵਾਰ ਫੇਰ ਸੁੱਕ ਗਿਆ..! ਮਾਂ ਬਹੁਤ ਜਿਆਦਾ ਰੋਈ ਨਹੀਂ ਬੱਸ ਚੁੱਪ ਜਿਹੀ ਕਰ ਗਈ..ਸ਼ਾਇਦ ਇਸ ਸਭ ਕੁਝ ਦੀ ਆਦੀ ਹੋ ਗਈ ਸੀ.. ਪਰ ਮੇਰੇ ਦਾਦੇ ਕੋਲ ਹੁਣ ਆਪਣੇ ਇੰਜਣ ਵਾਲੇ ਬੋਰ ਤੇ ਜਾਣ ਦੀ ਵੀ ਹਿੰਮਤ ਨਹੀਂ..ਬੁੱਢਾ ਹੋ ਗਿਆ ਸੀ ਸ਼ਾਇਦ ਉਹ.. ਮੰਜੇ ਤੇ ਬੇਬਸ ਹੋਇਆ ਬੈਠਾ ਬੱਸ ਅਸਮਾਨ ਤੇ ਫੈਲੇ ਤਾਰਾ ਮੰਡਲ ਵੱਲ ਨੂੰ ਹੀ ਵੇਖੀ ਜਾਂਦਾ.. ਸ਼ਾਇਦ ਸੋਚਦਾ ਸੀ “ਜੋਬਨ ਰੁੱਤੇ ਜੋ ਕੋਈ ਮਰਦਾ ਫੁਲ ਬਣੇ ਜਾਂ ਤਾਰਾ..ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲਾ”.. ਪਰ ਮੇਰਾ ਵੀਰ ਆਸ਼ਕ ਜਰੂਰ ਸੀ ਪਰ ਕਰਮਾ ਵਾਲਾ ਬਿਲਕੁਲ ਵੀ ਨਹੀਂ ਜੇ ਹੁੰਦਾ ਤਾਂ ਇੰਝ ਨਾ ਮੁੱਕਦਾ..!
ਵੀਰ ਨੂੰ ਬਾਗਬਾਨੀ ਦਾ ਬਹੁਤ ਸ਼ੌਕ ਸੀ..
ਇੱਕ ਦਿਨ ਅੰਦਰੋਂ ਕਾਹਲੀ ਜਿਹੀ ਪਈ ਤੇ ਉਸਦੇ ਲਾਏ ਕਿੰਨੇ ਸਾਰੇ ਰੁੱਖ ਬੂਟੇ ਸਾਫ ਕਰ ਦਿੱਤੇ..
ਮਗਰੋਂ ਡੂੰਗਾ ਟੋਇਆ ਪੱਟ ਉਸਦੇ ਨਾਮ ਦਾ ਇੱਕ ਬੂਟਾ ਲਾ ਦਿੱਤਾ..ਨਾਮ ਰੱਖ ਦਿੱਤਾ ਜੱਸੀ..!
ਅੱਜ ਖੁਸ਼ ਹਾਂ ਕਿਓੰਕੇ ਜੱਸੀ ਦੀਆਂ ਕਰੂੰਬਲਾਂ ਫੁੱਟੀਆਂ ਨੇ..
ਜੱਸੀ ਦਾ ਇਹ ਮਨਪਸੰਦ ਗੀਤ ਸੁਣਦੀ ਹੋਈ ਉੱਪਰ ਵੱਲ ਨੂੰ ਤੱਕੀ ਜਾ ਰਹੀ ਹਾਂ..”ਬੀਤ ਜਾਣੀਆਂ ਰੁੱਤਾਂ ਹਾਣੀਆਂ..ਜੇ ਨਾ ਮਾਣੀਆਂ ਫੇਰ ਟੋਲਦਾ ਰਵੀਂ..”
ਅਜੇ ਵੀ ਮਨ ਹੀ ਮਨ ਆਖੀ ਜਾ ਰਹੀ ਹਾਂ ਕੇ ਕਮਲਿਆ ਕਾਹਲੀ ਕਰ ਗਿਆਂ..
ਇੱਕ ਵਾਰ ਦਿਲ ਫਰੋਲ ਲੈਂਦਾ ਤਾਂ ਤੈਨੂੰ ਇੰਝ ਕਦੇ ਵੀ ਨਾ ਜਾਣ ਦਿੰਦੀ..ਜੇ ਕੋਈ ਧੋਖਾ ਦੇ ਜਾਵੇ ਤਾਂ ਭਲਾ ਜਿੰਦਗੀ ਥੋੜਾ ਮੁੱਕ ਜਾਇਆ ਕਰਦੀ ਏ

ਹਰਪ੍ਰੀਤ ਸਿੰਘ ਜਵੰਦਾ

ਸੋਚਣ ਵਿਚਾਰਨ ਹਿੱਤ

by Lakhwinder Singh March 23, 2020
  • ਸੋਚਣ ਵਿਚਾਰਨ ਹਿੱਤ…. ਦੋਸਤੋ, ਮੈਂ ਹੁਣੇ ਹੁਣੇ ਡਾ:ਅਮਰ ਸਿੰਘ੍ਹ ਅਾਜ਼ਾਦ ਅੈਮ.ਡੀ. ਮੈਡੀਸਿਨ ਦੀ ੲਿਕ ੲਿੰਟਰਵਿੳੂ ਦੇਖ ਰਿਹਾ ਸੀ । ੳੁਸ ੲਿੰਟਰਵਿੳੂ ਵਿਚਲੇ ਕੁਝ੍ਹ ਮੁੱਖ ਬਿੰਦੂ ਮੈਂ ਤੁਹਾਡੇ ਨਾਲ਼ ਸ਼ੇਅਰ ਕਰ ਰਿਹਾ ਹਾਂ, ਬਾਕੀ ਦੋਸਤ ਬਹੁਤ ਸਿਅਾਣੇ ਅਤੇ ਸਮਝ੍ਹਦਾਰ ਹਨ । ਨਤੀਜੇ ਕੱਢ੍ਹਣ ਲੲੀ ਸਵਤੰਤਰ ਹਨ ।

    ਡਾ: ਅਮਰ ਸਿੰਘ੍ਹ ਅਾਜ਼ਾਦ ਅਨੁਸਾਰ :- 1: ਵਾੲਿਰਸ ਅਤੇ ਬੈਕਟੀਰੀਅਾ ਓਦੋਂ ਤੋਂ ਹੀ ੲਿਸ ਧਰਤੀ ਤੇ ਮੌਜੂਦ ਹਨ, ਜਦੋਂ ਤੋਂ ੲਿਸ ਧਰਤੀ ਤੇ ਜੀਵਨ ਹੈ । ਸਾਡੇ ਸਰੀਰ ਵਿਚ ਵੀ ੲਿਕ ਲੱਖ ਸੈੱਲ ਪਿੱਛੇ 10 ਲੱਖ ਵਾੲਿਰਸ ਅਤੇ ਬੈਕਟੀਰੀਅਾ ਹਨ । ਯਾਨੀ ਸਾਡੇ ਸਰੀਰ ਦੇ 100 ਸੈੱਲਾਂ ਵਿਚੋਂ ਕੇਵਲ 10 ਸੈੱਲ ਹੀ ਸਾਡੇ ਅਾਪਣੇ ਹਨ, ਬਾਕੀ ਦੇ 90 ਸੈੱਲ ਅਸਲ ਵਿਚ ਵਾੲਿਰਸ ਅਤੇ ਬੈਕਟੀਰੀਅਾ ਹਨ । ੲਿਹ ਵਾੲਿਰਸ ਅਤੇ ਬੈਕਟੀਰੀਅਾ ਹੀ ਸਾਡੇ ਅਸਲ ਬ੍ਰਹਮਾਂ, ਵਿਸ਼ਣੂੰ, ਮਹੇਸ਼ ਹਨ । ੲੇਹੀ ਸਾਨੂੰ ਜਨਮ ਦੇਣ ਵਾਲ਼ੇ , ਪਾਲਣ ਵਾਲ਼ੇ ਅਤੇ ਮਾਰਨ ਵਾਲ਼ੇ ਹਨ ।
    2 : ਵਿਸ਼ਵ ਸਿਹਤ ਸੰਸਥਾ ( WHO ) ਦੇ ਮੁਤਾਬਿਕ ਪੂਰੀ ਦੁਨੀਅਾਂ ਵਿਚੋਂ ਹੁਣ ਤੱਕ ਫ਼ਲੂ ਦੇ 170 ਕਿਸਮ ਦੇ ਵਾੲਿਰਸ ਰਿਪੋਰਟ ਹੋ ਚੁੱਕੇ ਹਨ । ਓਹਨਾਂ ਵਿਚ ਪਹਿਲੇ ਨੰਬਰ ਦੇ ਵੱਡ੍ਹੇ ਵਾੲਿਰਸ ਰਾੲੀਨੋਵਾੲਿਰਸ ਹਨ । ਕਰੋਨਾਵਾੲਿਰਸ ਦੂਸਰੇ ਨੰਬਰ ਤੇ ਅਾੳੁਂਦੇ ਹਨ ।
    3 : ਹੁਣ ਵਾਲ਼ਾ ਕਰੋਨਾਵਾੲਿਰਸ ( ਕੋਵਿਡ 19 ) ਵੀ ਬਾਕੀ ਰੈਸਪੀਰੇਟਰੀ ( ਸਾਹ ਵਾਲ਼ੇ ) ਵਾੲਿਰਸਾਂ ਵਾਂਗ ਹੀ ੲਿਕ ਅਾਮ ਵਾੲਿਰਸ ਹੈ ।
    4 : ਅਮਰੀਕੀ ਅੰਕੜਿਅਾਂ ਅਨੁਸਾਰ ਜੇਕਰ ਹਜ਼ਾਰ ਬੰਦੇ ਨੂੰ ਫ਼ਲੂ ਹੋਵੇ ਤਾਂ ੳੁਸ ਵਿਚੋਂ ਕੇਵਲ ੲਿਕ ਨੂੰ ਹੀ ਹਸਪਤਾਲ ਦਾਖਲ ਕਰਾੳੁਣਾ ਪੈਂਦਾ ਹੈ । ਅਤੇ ਦਾਖਲ ਹੋੲਿਅਾਂ ਵਿਚੋਂ ਪਹਿਲਾਂ ਵਾਲ਼ੇ ਫ਼ਲੂ ਵਿਚ ਮੌਤ ਦੀ ਦਰ 10% ਸੀ, ਜਦਕਿ ਹੁਣ ਵਾਲ਼ੇ ਕਰੋਨਾਵਾੲਿਰਸ ਵਿਚ ਕੇਵਲ 2.4% । ਹੋਰ ਵਾੲਿਰਸਾਂ ਵਾਂਗ ੲਿਹ ਵਾੲਿਰਸ ਵੀ ਸਭ ਤੋਂ ਕਮਜ਼ੋਰ ( weakest ) ਨੂੰ ਅਾਪਣਾ ਸ਼ਿਕਾਰ ਬਣਾੳੁਂਦਾ ਹੈ ।
    5 : ਮੌਤਾਂ ਦੀ ਗਿਣਤੀ ਨੂੰ ਹੳੂਅਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ । ਜਦਕਿ ਪਹਿਲਾਂ ਤੋਂ ਹੀ ਰੋਜ਼ਾਨਾ 50000 ਲੋਕ ਕੇਵਲ ਛੂਤ ਦੀਅਾਂ ਬੀਮਾਰੀਅਾਂ ਨਾਲ਼ ਹੀ ਮਰਦੇ ਅਾ ਰਹੇ ਹਨ, ਜੀਹਨਾਂ ਵਿਚ ਵੱਡ੍ਹੀ ਗਿਣਤੀ ਰੈਸਪੀਰੇਟਰੀ ਵਾੲਿਰਸਾਂ ( ਸਾਹ ਦੇ ਵਾੲਿਰਸਾਂ ) ਨਾਲ਼ ਮਰਨ ਵਾਲ਼ਿਅਾਂ ਦੀ ਹੁੰਦੀ ਹੈ । ਅਤੇ ਜਦੋਂ ਤੋਂ ੲਿਹ ਧਰਤੀ ਬਣੀ ਹੈ, ੲਿਹ ਵਰਤਾਰਾ ਓਦੋਂ ਤੋਂ ਹੀ ਜਾਰੀ ਹੈ । ੲਿਸ ਵਿਚ ਅਨੋਖਾ ਕੁਝ੍ਹ ਵੀ ਨਹੀਂ ।
    6 : ੲਿਨਸਾਨ ਦੀ ੳੁਮਰ 70-80 ਸਾਲ ਹੈ । ਯਾਨੀ ਹਰ ਸਾਲ ਦੁਨੀਅਾਂ ਦੀ 1/70 ਜਾਂ 1/80 ਫ਼ੀਸਦੀ ਵਸੋਂ ਨੇ ਮਰਨਾ ਹੀ ਹੁੰਦਾ ਹੈ । ਅਾਖਰ ਓਹਨਾਂ ਨੇ ਕਿਸੇ ਨਾ ਕਿਸੇ ਬਿਮਾਰੀ ਨਾਲ਼ ਹੀ ਮਰਨਾ ਹੈ । ੲਿਸ ਲੲੀ ੲਿਹ ੲਿਕ ਕੁਦਰਤੀ ਵਰਤਾਰਾ ਹੈ ।
    7 : ਕੋੲੀ ਵੀ ਵਿਗਿਅਾਨਕ ਸਬੂਤ ਨਹੀਂ ਹੈ ਕਿ ਕੋਵਿਡ-19 ਬਾਕੀ ਦੇ ਫ਼ਲੂ ਵਾੲਿਰਸਾਂ ਨਾਲ਼ੋਂ ਜ਼ਿਅਾਦਾ ਖਤਰਨਾਕ ਹੈ । ੲਿਹ ਵੀ ੲਿਕ ਅਾਮ ਸਾਧਾਰਨ ਫ਼ਲੂ ਹੈ, ਜਿਸਨੇ ਸੰਸਾਰ ਦੀ 1% ਵਸੋਂ ਨੂੰ ਹੋਣਾ ਹੀ ਹੋਣਾ ਹੈ ਅਤੇ ੲਿਸ ਨਾਲ਼ ਕੁਝ੍ਹ ਪ੍ਰਤੀਸ਼ਤ ਲੋਕ ਮਰਨਗੇ ਵੀ । ਅਤੇ ਮਰਨਗੇ ਵੀ ਓਹ ਜੋ ੲਿਮਿੳੂਨਿਟੀ ਪੱਖੋਂ ਸਭ ਤੋਂ ਕਮਜ਼ੋਰ ਹੋਣਗੇ ।
    8 : ੲਿਟਲੀ ਵਿਚ ਹੋ ਰਹੀਅਾਂ ਮੌਤਾਂ ਬਾਰੇ ਵੀ ਓਹਨਾਂ ਕਿਹਾ ਕਿ ਅਜਿਹੀਅਾਂ ਮੌਤਾਂ ਹਰ ਦੇਸ਼ ਵਿਚ ਹਰ ਸਾਲ ਹੀ ਹੁੰਦੀਅਾਂ ਹਨ ੲਿਕ ਤਾਂ ਫ਼ਾਰਮਾਸਿੳੂਟੀਕਲ ਬਿਜ਼ਨਸ ੲਿਸ ਵੇਲ਼ੇ ਦੁਨੀਅਾਂ ਦਾ ਪਹਿਲੇ ਨੰਬਰ ਦਾ ਬਿਜ਼ਨਸ ਬਣ ਚੁੱਕਾ ਹੈ ਅਤੇ ਦੂਸਰਾ ਬੜੀ ਚਾਲਾਕੀ ਨਾਲ਼ ਸਾਰੇ ਲੋਕ ਹਿੱਤਾਂ ਵਾਲ਼ੇ ਮੁੱਦੇ ਭੁੱਲਾੳੁਣ ਲੲੀ ਪੂਰੀ ਦੁਨੀਅਾਂ ਵਿਚ ੲਿਸ ਵੇਲ਼ੇ ਕਰੋਨਾ ਵਾੲਿਰਸ ਨੂੰ ਦੁਸ਼ਮਣ ਨੰਬਰ ੲਿੱਕ ਬਣਾ ਦਿੱਤਾ ਗਿਅਾ ਹੈ ।

    ੲਿਹ ਕੋੲੀ ਅਜੂਬਾ ਨਹੀਂ ਹੈ । ਬਾਕੀ ਬਹੁਤੀਅਾਂ ਮੌਤਾਂ ਧੱਕੇ ਨਾਲ਼ ਥੋਪੀਅਾਂ ਸਟਰੌਂਗ ਦਵਾੲੀਅਾਂ ਅਤੇ ਸਦਮੇ ਕਾਰਨ ਵੀ ਹੋ ਰਹੀਅਾਂ ਹਨ ।
    9: ਓਹਨਾਂ ਮੁਤਾਬਕ ਰੈਸਪੀਰੇਟਰੀ ਵਾੲਿਰਸਾਂ ਨੂੰ ਫ਼ੈਲਣ ਤੋਂ ਕਦੇ ਵੀ ਅਤੇ ਕਿਸੇ ਤਰਾਂ ਵੀ ਨਹੀਂ ਰੋਕਿਅਾ ਜਾ ਸਕਦਾ ਅਤੇ ਨਾ ਹੀ ਰੋਕਣ ਦੀ ਜ਼ਰੂਰਤ ਹੀ ਹੈ । ੲਿਹ ਵਾੲਿਰਸ ਹਵਾ ਰਾਹੀਂ ਤੇ ਛੂਤ ਰਾਹੀਂ ਬਹੁਤ ਤੇਜ਼ੀ ਨਾਲ਼ ਫ਼ੈਲਦੇ ਹਨ ।
    10 : ੲਿਹਨਾਂ ਤੋਂ ਬਚਣ ਦਾ ਕੇਵਲ ੲਿਕ ਹੀ ਤਰੀਕਾ ਹੈ । ਓਹ ਹੈ ਅਾਪਣੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਨਾ । ੳੁਸ ਵਾਸਤੇ ਸਾਡੇ ਅਾਯੁਰਵੇਦ ਵਿਚ ਹੀ ਬਹੁਤ ਸਰਲ ਤਰੀਕੇ ਮੌਜੂਦ ਹਨ । ਜਿਵੇਂ ਤੁਲਸੀ, ਅਦਰਕ, ਲਸਣ, ਦਾਲਚੀਨੀ, ਨਿੰਮ, ਨਿੰਬੂ ਅਾਦਿ… ਅਤੇ ਸਭ ਤੋਂ ਵਧੀਅਾ ਹੈ …ਜੁਸ਼ਾਂਦਾ ।
    11. ਕਰੋਨਾ ਦਾ ਜ਼ਿਅਾਦਾ ਰੌਲ਼ਾ ਕੇਵਲ ਪੱਛਮੀ ਵਿਕਸਿਤ ਦੇਸ਼ਾਂ ਜਾਂ ਓਹਨਾਂ ਦੇ ਪਿਛਲੱਗ ਦੇਸ਼ਾਂ ਵਿਚ ਹੀ ਪਾੲਿਅਾ ਜਾ ਰਿਹਾ ਹੈ । ਚੀਨ ਵਿਚ ਓਹਨਾਂ ਨੇ ਕੇਵਲ ਵੂਹਾਨ ਨੂੰ ਅਾੲੀਸੋਲੇਟ ਕੀਤਾ, ਬਾਕੀ ਦੇ ਚੀਨ ਵਿਚ ਕੋੲੀ ਹਾਹਾਕਾਰ ਨਹੀਂ ਮਚਾੲੀ । ਰੂਸ ਵਿਚ ਕੋੲੀ ਕਰੋਨਾ ਨਹੀਂ ਹੈ । ਅਫ਼ਰੀਕਾ ਮਹਾਂਦੀਪ ਵਿਚ ਵੀ ਕੋੲੀ ਰੌਲ਼ਾ ਨਹੀਂ ਹੈ । ਬਾਕੀ ਦੇ ਵਿਸ਼ਵ ਵਿਚ ਬਿਲਕੁਲ ਬੇਕਾਰ ਦੀ ਹਫ਼ੜਾ ਦਫ਼ੜੀ ਮਚਾੲੀ ਜਾ ਰਹੀ ਹੈ, ਜਿਸਦੀ ਕਿ ਕੋੲੀ ਵੀ ਜ਼ਰੂਰਤ ਨਹੀਂ ਹੈ ।
    12 : ਕਰੋਨਾ ਟੈਸਟ ਕਰਨ ਵਾਲ਼ੀ ੲੀ.ਸੀ.ਅਾਰ. ਕਿੱਟ 2% ਅੈਰਰ ਦਿੰਦੀ ਹੈ, ਯਾਨੀ 2% ਝੂਠੇ ਪੌਜ਼ਿਟਿਵ ਕੇਸ ਕੱਢ੍ਹਦੀ ਹੈ । ੲਿਸਦਾ ਮਤਲਬ ਹੈ ਜੇਕਰ 4000 ਲੋਕਾਂ ਦਾ ਟੈਸਟ ਕੀਤਾ ਜਾਵੇ ਤਾਂ ੳੁਸ ਵਿਚੋਂ 80 ਤਾਂ ਵੈਸੇ ਹੀ ਗ਼ਲਤ ਪੌਜ਼ਿਟਿਵ ਅਾ ਜਾਣਗੇ ।
    13 : ੲਿਹ ਕਿੱਟ ਕੇਵਲ ਜੈਨੇਟਿਕ ਕੋਡਿੰਗ ਦੇ ਅਾਧਾਰ ਤੇ ਕੰਮ ਕਰਦੀ ਹੈ । ੲਿਸ ਵਿਚ ਕਰੋਨਾ ਵਾੲਿਰਸ ਦਿਸਦਾ ਨਹੀਂ, ਕੇਵਲ ੳੁਸਦੀ ਜੈਨੇਟਿਕ ਕੋਡਿੰਗ ਕੀਤੀ ਜਾਂਦੀ ਹੈ । ੳੁਸ ਵਿਚ ਕੋੲੀ ਪਹਿਚਾਣ ਨਹੀਂ ਹੁੰਦੀ ਕਿ ੲਿਹ ਕਰੋਨਾਵਾੲਿਰਸ ਚੀਨ ਦਾ ਹੈ ਜਾਂ ਕਿਤੋਂ ਹੋਰ ਦਾ । ਸਾਰੇ ਦੇਸ਼ ਅਾਪਣੇ ਅਾਪਣੇ ਕਰੋਨਾਵਾੲਿਰਸਾਂ ਨੂੰ ਧੱਕੇ ਨਾਲ਼ ਚੀਨ ਦੇ ਮੱਥੇ ਮੜ੍ਹੀ ਜਾ ਰਹੇ ਹਨ ।
    14 : ਡਾ: ਅਾਜ਼ਾਦ ਅਨੁਸਾਰ ੲਿਕ ਸਾਜ਼ਿਸ਼ ਅਧੀਨ ਹਰ ਦੋ ਤਿੰਨੀ ਸਾਲੀਂ ੲਿਕ ਨਵੇਂ ਵਾੲਿਰਸ ਦਾ ਹੳੂਅਾ ਖੜ੍ਹਾ ਕੀਤਾ ਜਾਂਦਾ ਹੈ, ਜਿਵੇਂ ਕਦੇ ਸਾਰਸ, ਕਦੇ ਸਵਾੲੀਨ ਫ਼ਲੂ, ਕਦੇ ਜ਼ੀਕਾ, ਕਦੇ ੲਿਬੋਲਾ ਅਾਦਿ ਅਾਦਿ । ਪਹਿਲਾਂ ੳੁਸਨੂੰ ਟੈਸਟ ਕਰਨ ਦੀਅਾਂ ਕਿੱਟਾਂ ਮਾਰਕੀਟ ‘ਚ ਅਾੳੁਂਦੀਅਾਂ ਹਨ, ਫ਼ਿਰ ਵੈਕਸੀਨ ਅਤੇ ਫ਼ਿਰ ਦਵਾੲੀਅਾਂ । ਬਾਅਦ ਵਿਚ ਓਹ ਵਾੲਿਰਸ ਕਿੱਥੇ ਜਾਂਦੇ ਹਨ ? ਅਸਲ ਵਿਚ ਓਹ ਵਾੲਿਰਸ ਹਮੇਸ਼ਾ ਤੋਂ ੲੇਥੇ ਹੀ ਸਨ, ੲੇਥੇ ਹੀ ਹਨ ਅਤੇ ੲੇਥੇ ਹੀ ਰਹਿਣਗੇ , ਬਸ ਮਕਸਦ ਪੂਰਾ ਹੋਣ ਤੋਂ ਬਾਅਦ ਓਹਨਾਂ ਦਾ ਜ਼ਿਕਰ ਬੰਦ ਕਰ ਦਿੱਤਾ ਜਾਂਦਾ ਹੈ ।
    15 : ੲਿਕ ਵਾੲਿਰਸ ਦੇ ਰੌਲ਼ੇ ਤੋਂ ਤਿੰਨ ਚਾਰ ਸਾਲ ਬਾਅਦ ੳੁਸ ਵਾੲਿਰਸ ਦੀ ਵੈਕਸੀਨ ਬਾਜ਼ਾਰ ਵਿਚ ੳੁਤਾਰ ਦਿੱਤੀ ਜਾਂਦੀ ਹੈ । ਓਦੋਂ ਤੱਕ ਵਾੲਿਰਸ ਅਾਪਣਾ ਰੂਪ ਬਦਲ ਲੈਂਦਾ ਹੈ ( mutation ) । ਪਰ ਫ਼ਿਰ ਵੀ ਧੱਕੇ ਨਾਲ਼ ਓਹ ਵੇਲ਼ਾ ਵਿਹਾਅ ਚੁੱਕੀ ਵੈਕਸੀਨ ਪੱਛਮੀ ਦੇਸ਼ ਅਾਪਣੇ ਅਤੇ ਅਾਪਣੇ ਪਿਛਲੱਗ ਦੇਸ਼ਾਂ ਦੇ ਕਰੋੜਾਂ ਬਿਲਕੁਲ ਸਿਹਤਮੰਦ ਲੋਕਾਂ ਦੇ ਲਗਾੳੁਂਦੇ ਹਨ ।
    16 : ਓਹਨਾਂ ਮੁਤਾਬਕ ਪੂਰੇ ਵਿਸ਼ਵ ਵਿਚ ਪੈਨਿਕ ਦੀ ਪੌਲਿਸੀ ਖੇਡ੍ਹੀ ਜਾ ਰਹੀ ਹੈ । ਪੈਨਿਕ ਫ਼ੈਲਾਓ ਤੇ ਰਾਜ ਕਰੋ|

ਵਾਇਰਸ

by Lakhwinder Singh March 23, 2020

ਸ਼ਾਇਦ ਕੁਦਰਤ ਸਾਨੂੰ ਕੁਝ ਦੱਸਣਾ ਚਾਹੁੰਦੀ ਹੈ  ਆਪਣੇ ਆਪ ਨਾਲ ਮੁਲਾਕਾਤ, “ਕਰੋ ਨਾ”! *ਇਸ ਤੇ ਵਿਸ਼ਵਾਸ ਕਰੋ ਜਾਂ ਨਾ, ਇੱਥੇ ਇੱਕ ਬ੍ਰਹਮ ਸ਼ਕਤੀ ਹੈ, ਜੋ ਤੁਹਾਡੇ,ਮੇਰੇ ਅਤੇ ਸਾਡੇ ਨਾਲੋਂ ਵੱਡੀ ਹੈ! ਤੁਹਾਡੇ ਅਤੇ ਮੇਰੇ ਨਾਲੋਂ ਵੱਧ ਕੌਣ ਸਮਝ ਅਤੇ ਸਮਝਾ ਸਕਦਾ ਹੈ! ਕੀ ਪਤਾ ਕਿ ਇਸ ਤੇਜ਼ ਵਾਇਰਸ  ਦੇ ਡਰ ਵਿਚ, ਜ਼ਿੰਦਗੀ ਦਾ ਅਜਿਹਾ ਸੱਚ ਹੋਵੇ, ਜਿਸ ਨੂੰ ਤੁਸੀਂ ਅਤੇ ਮੈਂ, ਹੁਣ ਤਕ ਇਨਕਾਰ ਕਰ ਰਹੇ ਸੀ? *ਸ਼ਾਇਦ ਕੁਦਰਤ ਸਾਨੂੰ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਜ਼ਿੰਦਗੀ ਦੇ ਗੁੱਸੇ ਵਿਚ, ਸਾਨੂੰ ਉਸ ਨੂੰ ਜਾਂ ਕਿਸੇ ਨੂੰ ਵੀ, ਕੁਝ ਵੀ ਸੁਣਨ ਲਈ ਸਮਾਂ ਨਹੀਂ ਮਿਲਦਾ।  ਹੋ ਸਕਦਾ ਹੈ ਕਿ ਇਹ  ਵਾਇਰਸ  ਸਾਨੂੰ ਦੁਬਾਰਾ ਜੋੜਨ ਆਇਆ ਹੈ – ਸਾਡੇ ਆਪਣੇ ਘਰ ਨਾਲ, ਸਾਡੇ ਆਪਣੇ ਲੋਕਾਂ ਅਤੇ ਸਾਡੀ ਆਪਣੀ ਧਾਰਾ ਨਾਲ!  ਸ਼ਾਇਦ ਮਾਂ- ਬਾਪ ਦੀਆਂ ਗੱਲਾਂ ਨੈੱਟ ਤੇ ਹੋਰ ਲੋਕਾਂ ਦੀਆਂ ਗੱਲਾਂ ਨਾਲੋਂ ਵਧੇਰੇ ਦਿਲਚਸਪ ਲੱਗਣ ਲਾ ਦਵੇ। ਜੇ ਸ਼ਾਪਿੰਗ ਮਾਲ, ਸਿਨੇਮਾ ਘਰਾਂ ਵਿਚ ਕੁਝ ਦਿਨਾਂ ਲਈ ਤਾਲੇ ਹਨ, ਤਾਂ ਸ਼ਾਇਦ ਲੋਕਾਂ ਦੇ ਦਿਲਾਂ ਤੇ ਲੱਗੇ ਤਾਲੇ ਆਪਣੇ ਆਪ ਖੁੱਲ੍ਹ ਜਾਣਗੇ।  ਕਿਤਾਬ ਦੇ ਪੰਨਿਆਂ ਵਿਚ ਸਿਨੇਮਾ ਤੋਂ ਹੋਰ ਜ਼ਿਆਦਾ ਰਸ ਹੋ ਸਕਦਾ ਹੈ। ਤੁਹਾਡੇ ਕੋਲ ਸਮਾਂ ਹੈ ਬੱਚਿਆਂ ਨੂੰ ਆਪਣੀ ਜ਼ਿੰਦਗੀ ਦੀਆਂ ਕਹਾਣੀਆਂ ਸੁਣਾਓ ਅਤੇ ਉਨ੍ਹਾਂ ਦੀਆਂ ਮਾਸੂਮ ਕਹਾਣੀਆਂ ਸੁਣੋ! ਲੁਡੋ ਦੀ ਬਾਜ਼ੀ ਜਾਂ ਕੈਰਮ ਬੋਰਡ ਦੀਆਂ ਗੀਟੀਆਂ ਆਪਣਿਆਂ ਨਾਲ ਜੋੜ ਸਕਦੀਆਂ ਹਨ ਇਹ ਜਾਣਿਆ ਜਾ ਸਕਦਾ ਹੈ ਕਿ ਘਰੇਲੂ ਖਾਣੇ ਵਿੱਚ ਰੈਸਟੋਰੈਂਟ ਦੇ ਖਾਣੇ ਨਾਲੋਂ ਵਧੇਰੇ ਸੁਆਦ ਹੁੰਦਾ ਹੈ। ਹੋ ਸਕਦਾ ਹੈ ਕਿ ਜੋ ਹੋ ਰਿਹਾ ਹੈ ਵਿੱਚ ਇੱਕ ਅਦਭੁਤ ਸੱਚ ਛੁਪਿਆ ਹੋਇਆ ਹੋਵੇ। ਇਹ ਵਾਇਰਸ * ਸ਼ਾਇਦ ਸਾਨੂੰ ਕੁਝ ਦੱਸਣ, ਕੁਝ ਕਰਨ ਲਈ ਆਇਆ ਹੋਵੇ। ਸ਼ਇਦ ਘਰ ਦੀ ਬਾਗਬਾਨੀ ਤੋਂ ਤੁਹਾਡੇ ਸਾਥ ਦੀ ਹਰ ਰੋਜ਼ ਦੀ ਉਡੀਕ ਖ਼ਤਮ ਹੋ ਜਾਵੇ। ਕੁਝ ਦਿਨਾਂ ਲਈ ਸਹੀ, ਸਿਰਫ ਬੇਵੱਸ ਹੋ ਕੇ, ਡਰੇ ਜਾਣ ਤੋਂ ਬਾਅਦ ਹੀ ਸਹੀ, ਅਸੀਂ ਇਕ ਵਾਰ ਆਪਣੇ ਸੁਭਾਅ ਦੁਆਰਾ, ਆਪਣੇ ਆਪ ਨਾਲ, ਆਪਣੇ ਆਪ ਨਾਲ ਮਿਲਾਂਗੇ।

ਅਗਿਆਤ

  • 1
  • 2
  • 3
  • 4

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close