• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Author

Jasmeet Kaur

Jasmeet Kaur

ਲਛਮਣ

by Jasmeet Kaur September 27, 2018

ਮੀਂਹਾ ਦੇ ਦਿਨ ਸੀ ਤੇ ਲਛਮਣ ਨੂੰ ਖੇਤ ਕੰਮ ਕਰਦੇ ਇਹੀ ਫਿਕਰ ਰਹਿੰਦੀ ਕਿ ਕਿਤੇ ਜੋ ਤਿੰਨ ਕੋਠੇ ਚੋਦੇਂ ਆ ਕੋਈ ਨੁਕਸਾਨ ਨਾ ਕਰ ਦੇਣ,,,ਤਿੰਨ ਕੋਠੇ ਕਾਹਦੇ ਇੱਕ ਤਾਂ ਤੀਹ ਕੋ ਸਾਲ ਪੁਰਾਣੀ ਸਵਾਤ ਜਿੱਥੇ ਆਇਆ ਗਇਆ ਬਹਿੰਦਾ ਤੇ ਇਕ ਪੇਟੀ ਆਲਾ ਜਿਹਦੀ ਛੱਤ ਉੱਤੇ ਹਜੇ ਪਿਛਲੇ ਸਾਲ ਹੀ ਮਿੱਟੀ ਫੇਰੀ ਸੀ ਤੇ ਤੀਜਾ ਜਿਸ ਵਿਚ ਆਪ ਮੰਜਾ ਡਾਹ ਬਹਿ ਜਾਂਦਾ,,

ਮੈਂ ਕੋਲੋ ਲੰਘ ਰਿਹਾ ਸੀ ਤਾਂ ਪਿਛੋ ਆਵਾਜ ਆਈ ਅਖੇ “ਆਹ ਸੁਣੀ ਕਾਕਾ”ਮੈਂ ਪਿਛੇ ਦੇਖਿਆ ਤੇ ਕਿਹਾਂ ‘ਹਾਂ ਬਾਬਾ ਹੁਕਮ ” ਲਛਮਣ ਨੇ ਕਿਹਾ “ਹੁਕਮ ਕਾਹਦਾ ਪੁੱਤਰਾ,ਇੰਨੇ ਚੋਂ ਮੁੜਕੇ ਨਾਲੇ ਭਿਜੇ ਹੋਏ ਗੀਝੇ ਚੋਂ ਦੋ ਪੰਜਾਹਾਂ ਪੰਜਾਹਾਂ ਦੇ ਨੋਟ ਫੜਾਏ ਤੇ ਕਿਹਾ”ਮੈਨੂੰ ਕਵੇਲਾ ਹੋ ਜਾਣਾ ਜੇ ਤੂੰ ਜਾਂਦਾ ਜਾਂਦਾ ਪੰਜਾਹਾ ਦੀ ਖੰਡ ਤੇ ਦਸਾਂ ਦੀਆਂ ਲੈਚੀਆਂ ਤੇ ਤੇ ਚਾਲੀਆਂ ਸੂਜੀ ਲਿਆਦੇ ਕਿਉਕਿਂ ਕੱਲ ਪੰਮੀ ਨੂੰ ਦੇਖਣ ਆਲਿਆ ਨੇ ਆਉਣਾ ਆਪਾ ਤਾਂ ਫਿੱਕੀ ਪੀ ਲੈਨੇ ਆ ਪਰ ਪਰੁਹਣਚਾਰੀਆਂ ਲਈ ਬੰਦੋਬਸਤ ਕਰਨਾ ਪੈਂਦਾ,,
ਲਛਮਣ ਦੇ ਚੇਹਰੇ ਦੀ ਖੁਸ਼ੀ ਦੇਖਣ ਆਲੀ ਸੀ ਜਿਵੇ ਇਕ ਉਮੀਦ ਸੀ,,ਮੈਂ ਸੌਦਾ ਲੈਕੇ ਘਰੇ ਗਿਆ ਲਛਮਣ ਦੇ ਘਰੋਂ ਪੁਰਾਣੇ ਸੂਟ ਤੇ ਤੋਪੇ ਲਾ ਰਹੀ ਸੀ ਮੈਂ ਪੁੱਛਿਆ ਬੇਬੇ ਨਵਾਂ ਬਣਾ ਲੈਂਦੀ ਕੋਈ ਨਾਲ ਈ ਬੋਲੀ “ਵੇ ਕਾਹਣੂ ਪੁੱਤ ਚਾਰ ਘੜੀਆਂ ਬਹਿਣਾ ਏ ਉਹਨਾ ਨੇ ਤੇ ਫਿਰ ਚਲੇ ਜਾਣਗੇ,,ਇਹਨੇ ਨੂੰ ਲਛਮਣ ਵੀ ਆ ਗਿਆ ਤੇ ਮੈਨੂੰ ਕੰਮ ਕਰਦੇ ਨੂੰ ਦੇਖ ਕਹਿੰਦਾ”ਸ਼ੇਰਾ ਤੂੰ ਹਜੇ ਇਥੇ ਹੀ ਆ ਮੈਂ ਕਿਹਾ ਬਸ ਆਵਦੀ ਹੀ ਭੈਣ ਦਾ ਕਾਰਜ ਆ ਤਾਂ ਕੰਮ ਕਰਾਉਣ ਲਗ ਗਿਆ ਤਿੰਨੇ ਜੀਅ ਸਵਾਤ ਵਿਚ ਚਲੇ ਗਏ ਮੈਂ ਬਾਹਰ ਸਬਜੀ ਕੱਟਣ ਲੱਗ ਪਿਆ ਬਾਹਰ ਵਾਜ ਆ ਰਹੀ ਸੀ ਕਿ ਲਛਮਣ ਕੋਲ ਸਾਰਾ ਹੀ ਪੰਜ ਸੋ ਰੁਪੀਆਂ ਆ ਤੇ ਖਰਚੇ ਵੱਧ ਨੇ ਪਰ ਧਨੀ ਸੀ ਉਹ ਮਾਂ ਜਾਇਆ ਮਾਸਾ ਭਿਣਕ ਨਹੀ ਲੱਗਣ ਦਿੱਤੀ ਗਰੀਬੀ ਦੀ ਤੇ ਨਾ ਮੰਗੇ ਕਿਸੇ ਕੋਲੋ,,
ਮੈਂ ਕਿਹਾ ਬਾਬਾ ਜੇ ਲੋੜ ਸੀ ਤਾਂ ਫੜ ਲੈਂਦਾ ਕਿਸੇ ਤੋਂ, ਆਖਦਾ ਨਾ ਸ਼ੇਰਾਂ ਇਹ ਲੋਕ ਨਹੀ ਪਹਿਲਾ ਜਹੇ” ਜੇ ਪੰਮੀ ਦਾ ਕਾਰਜ ਸਿਰੇ ਲੱਗਣਾ ਏ ਤਾਂ ਇਸੇ ਪੰਜ ਸੋ ਨਾਲ ਈ ਨੇਪਰੇ ਚੜ ਜਾਣਾ ਹੈ,,,

ਤਿੰਨੋ ਇਕੋ ਮੰਜੇ ਤੇ ਬੈਠੇ ਆਪਣੀ ਧੀ ਨੂੰ ਨਾਲ ਗੱਲਾ ਸਾਝੀਆਂ ਕਰ ਰਹੇ ਸੀ ਧੰਨ ਨੇ ਲਛਮਣ ਵਰਗਿਆ ਦੇ ਪਰਿਵਾਰ ਜੋ ਪੰਜਾਹਾਂ ਦੀ ਖੰਡ ਨਾਲ ਅਜ ਵੀ ਜੀ ਰਹੇ ਆਂ

ਚਿੰਤਨ

by Jasmeet Kaur September 14, 2018

ਮਹਾਨ ਧਾਰਮਿਕ ਲੀਡਰਾਂ ਦੀਆਂ ਜੀਵਨੀਆਂ ਪੜ੍ਹੋ ਤੇ ਤੁਸੀਂ ਪਾਵੋਗੇ ਕਿ ਸਾਰਿਆਂ ਨੇ ਇਕਾਂਤ ਵਿੱਚ ਕਾਫ਼ੀ ਸਮੇਂ ਤਾਈਂ ਚਿੰਤਨ ਕੀਤਾ ਹੈ। ਮੋਜ਼ੇਸ ਕਾਫੀ ਸਮਾਂ ਇਕਾਂਤ ਵਿੱਚ ਰਹੇ, ਕਈ ਵਾਰੀ ਤਾਂ ਬੜੇ ਲੰਮੇ ਸਮੇਂ ਤੱਕ । ਈਸਾ ਮਸੀਹ, ਬੁੱਧ, ਕਨਫਿਉਸ਼ੀਅਸ, ਮੁਹੰਮਦ, ਗਾਂਧੀ ਦੇ ਬਾਰੇ ਇਹੀ ਸੱਚ ਹੈ। ਇਤਿਹਾਸ ਦੇ ਹਰ , ਪ੍ਰਸਿੱਧ ਧਾਰਮਿਕ ਲੀਡਰ ਨੇ ਜੀਵਨ ਦੀਆਂ ਕਈ ਰੁਕਾਵਟਾਂ ਤੋਂ ਦੂਰ ਆਪਣਾ ਕਾਫੀ ਸਮਾਂ ਇਕਾਂਤ ਚਿੰਤਨ ਵਿੱਚ ਗੁਜ਼ਾਰਿਆ।

| ਇਸੇ ਤਰ੍ਹਾਂ, ਰਾਜਨੀਤਿਕ ਨੇਤਾਵਾਂ ਨੇ ਜਿਨ੍ਹਾਂ ਨੇ ਇਤਿਹਾਸ ਤੇ ਚੰਗੀ ਜਾਂ ਮਾੜੀ ਛਾਪ ਛੱਡੀ ਇਕਾਂਤ ਵਿੱਚ ਚਿੰਤਨ ਕਰਿਆ ਕਰਦੇ ਸਨ। ਜੇਕਰ ਟੈਂਕਲਿਨ ਡੀ, ਰਜਵੇਟ ਨੂੰ ਬੀਮਾਰੀ ਤੋਂ ਬਾਅਦ ਵੀ ਇਕਾਂਤ ਨਹੀਂ ਮਿਲਿਆ ਹੁੰਦਾ ਤਾਂ ਕੀ ਉਨ੍ਹਾਂ ਵਿੱਚ ਕਦੇ ਇਹੋ ਜਿਹੀ ਅਨੋਖੀ ਲੀਡਰਸ਼ਿਪ ਵਿਕਸਤ ਨਹੀਂ ਹੋ ਪਾਉਂਦੀ, ਇਹ ਇੱਕ ਰੌਚਕ ਸਵਾਲ ਹੈ। ਹੈਰੀ ਟਰੂਮੈਨ ਨੇ ਵੀ ਬਚਪਨ ਤੇ ਜਵਾਨੀ ਦਾ ਜ਼ਿਆਦਾਤਰ ਸਮਾਂ ਮਸੂਰੀ ਫਾਰਮ ਅੰਦਰ ਇਕਾਂਤ ਵਿੱਚ ਬਤੀਤ ਕੀਤਾ।

ਜੇਕਰ ਹਿਟਲਰ ਨੂੰ ਜੇਲ ਵਿੱਚ ਇਕਾਂਤ ਨਸੀਬ ਨਾ ਹੋਇਆ ਹੁੰਦਾ ਤਾਂ ਸ਼ਾਇਦ ਉਸਨੂੰ ਸੱਤਾ ਵੀ ਨਹੀਂ ਮਿਲ ਪਾਉਂਦੀ। ਜੇਲ ਵਿੱਚ ਹੀ ਉਸਨੂੰ “ਮੀਨ ਕਾਮਫ” ਲਿਖਣ ਦਾ ਸਮਾਂ ਮਿਲਿਆ ਜਿਸ ਵਿੱਚ ਦੁਨੀਆਂ ਨੂੰ ਜਿੱਤਣ ਦੀ ਜ਼ਬਰਦਸਤ ਯੋਜਨਾ ਸੀ ਤੇ ਜਿਸਨੇ ਜਰਮਨੀ ਦੀ ਸਾਰੀ ਜਨਤਾ ਨੂੰ ਕੁੱਝ ਸਮੇਂ ਲਈ ਅੰਨਾ ਕਰ ਦਿੱਤਾ ਸੀ।

ਸਾਮਵਾਦ ਵਿੱਚ ਕੂਟਨੀਤਿਕ ਰੂਪ ਤੋਂ ਸਿਆਣੇ ਕਈ ਲੀਡਰ – ਲੇਨਿਨ, ਸਟਾਲਿਨ, ਮਾਰਕਸ, ਤੇ ਕਈ ਹੋਰ – ਵੀ ਕਾਫ਼ੀ ਸਮੇਂ ਤੱਕ ਜੇਲ ਵਿੱਚ ਰਹੇ, ਤਾਂ ਜੋ ਬਿਨਾਂ ਕਿਸੇ ਬਾਹਰੀ ਚਿੰਤਾ ਦੇ ਉਹ ਆਪਣੀਆਂ ਭਾਵੀ ਯੋਜਨਾਵਾਂ ਬਣਾ ਸਕਣ।

ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਆਪਣੇ ਪ੍ਰੋਫੈਸਰਾਂ ਨੂੰ ਹਰ ਹਫਤੇ ਸਿਰਫ ਪੰਜ ਘੰਟਿਆਂ ਦਾ ਲੈਕਚਰ ਕਰਵਾਉਂਦੀਆਂ ਹਨ ਤਾਂ ਜੁ ਬਾਕੀ ਸਮਾਂ ਪ੍ਰੋਫੈਸਰ ਦੇ ਕੋਲ ਸੋਚਣ ਦਾ ਸਮਾਂ ਹੋਵੇ।

ਕਈ ਬਿਜ਼ਨਸ ਹਸਤੀਆਂ ਸਾਰਾ ਦਿਨ ਸਹਿਯੋਗੀਆਂ, ਸੈਕੇਟਰੀਆਂ, ਟੈਲੀਫੋਨ ਤੇ ਰਿਪੋਰਟਾਂ ਦੇ ਰੁਝੇਵਿਆਂ ਵਿੱਚ ਘਿਰੇ ਹੋਏ ਦਿਖਦੇ ਹਨ। ਪਰ ਤੁਸੀਂ ਉਨ੍ਹਾਂ ਦੇ ਜੀਵਨ ਦੇ ਹਰ ਹਫਤੇ 168 ਘੰਟੇ ਦੇਖੋ ਜਾਂ ਹਰ ਮਹੀਨੇ 720 ਘੰਟੇ, ਤਾਂ ਤੁਹਾਨੂੰ ਇਹ ਅਸਚਰਜ ਹੋਵੇਗਾ ਕਿ ਉਹ ਕਾਫ਼ੀ ਸਮਾਂ ਇਕਾਂਤ ਵਿੱਚ ਗੁਜ਼ਾਰਦੇ ਹਨ।

ਹਕਲਾਉਣ ਦੇ ਬਾਵਜੂਦ ਸਫਲਤਾ ਪਾਈ ਜਾ ਸਕਦੀ ਹੈ

by Jasmeet Kaur September 13, 2018

ਇੱਕ ਸੇਲਜ਼ ਐਕਜ਼ੀਕਿਊਟਿਵ ਨੇ ਮੈਨੂੰ ਦਸਿਆ ਕਿ ਜੇਕਰ ਸੇਲਜ਼ਮੈਨ ਵਿੱਚ ਦੂਜੇ ਗੁਣ ਹੋਣ ਤਾਂ ਸੇਲਜ਼ਮੈਨਸ਼ਿਪ ਵਿੱਚ ਹਕਲਾਉਣ ਦੇ ਬਾਵਜੂਦ ਸਫਲਤਾ ਪਾਈ ਜਾ ਸਕਦੀ ਹੈ।

, ਮੇਰਾ ਇੱਕ ਦੋਸਤ ਵੀ ਸੇਲਜ਼ ਐਕਜ਼ੀਕਿਊਟਿਵ ਹੈ ਅਤੇ ਉਹ ਮਖੌਲੀਏ ਸੁਭਾਅ ਦਾ ਹੈ। ਕੁੱਝ ਮਹੀਨੇ ਪਹਿਲਾਂ ਮੇਰੇ ਇਸ ਮਖੌਲੀਏ ਦੋਸਤ ਦੇ ਕੋਲ ਇੱਕ ਨੌਜਵਾਨ ਆ ਤੇ ਉਸ ਤੋਂ ਸੇਲਜ਼ਮੈਨ ਦੀ ਨੌਕਰੀ ਮੰਗੀ। ਇਸ ਨੌਜਵਾਨ ਨੂੰ ਹਕਲਾਉਣ ਦੀ ‘ਤੇ ਮੇਰੇ ਦੋਸਤ ਨੇ ਨਿਰਣਾ ਲਿਆ ਕਿ ਉਹ ਮੇਰੇ ਨਾਲ ਮਸ਼ਕਰੀ ਕਰ ਸਕਦਾ 

ਹੈ। ਇਸੇ ਲਈ ਮੇਰੇ ਦੋਸਤ ਨੇ ਹਕਲਾਉਣ ਵਾਲੇ ਉਮੀਦਵਾਰ ਨੂੰ ਕਿਹਾ ਸੇਲਜ਼ਮੈਨ ਦੀ ਲੋੜ ਨਹੀਂ ਹੈ, ਪਰ ਉਸਦੇ ਇੱਕ ਦੋਸਤ (ਯਾਨੀ ਕਿ ਮੈਨੂੰ .) ਸੇਲਜ਼ਮੈਨ ਦੀ ਲੋੜ ਹੈ। ਫਿਰ ਉਸਨੇ ਮੈਨੂੰ ਫੋਨ ਕੀਤਾ ਤੇ ਉਸ ਨੌਜਵਾਨ ਦੀ ਇੰਨੀ ਪ੍ਰਸ਼ੰਸਾ ਕੀਤੀ ਕਿ ਮੈਨੂੰ ਕਹਿਣਾ ਪਿਆ, “ਉਸਨੂੰ ਹੁਣੇ ਹੀ ਮੇਰੇ ਕੋਲ ਭੇਜ ਦਿਓ”

ਅੰਧੇ ਘੰਟੇ ਬਾਅਦ ਉਹ ਨੌਜਵਾਨ ਮੇਰੇ ਸਾਹਮਣੇ ਖੜਾ ਸੀ। ਉਸਦੇ ਆ ਸ਼ਬਦ ਬੋਲਣ ਤੋਂ ਪਹਿਲਾਂ ਹੀ ਮੈਂ ਸਮਝ ਗਿਆ ਕਿ ਮੇਰੇ ਦੋਸਤ ਨੇ ਉਸਨੂੰ ਮੇਰੇ ਕੋਲ ਕਿਓਂ ਭੇਜਿਆ ਸੀ, ਮੈਂ-ਮੈਂ-ਮੈਂ ਜ-ਜ-ਜੈਕ ਆਰ.” ਉਸਨੇ ਕਿਹਾ, ‘ਜਨਾਬ ਐਕਸ ਨੇ ਮੈਨੂੰ ਤੁਹਾਡੇ ਕੋਲ ਨੌ-ਨੌਕਰੀ ਲਈ ਭੇ-ਭੇਜਿਆ ਹੈ। ਹਰ ਸ਼ਬਦ ਨੂੰ ਬੋਲਣ ਲਈ ਉਸਨੂੰ ਜੂਝਣਾ ਪੈ ਰਿਹਾ ਸੀ। ਮੈਂ ਆਪਣੇ-ਆਪ ਸੋਚਿਆ, ਇਹ ਆਦਮੀ ਇੱਕ ਡਾਲਰ ਦੇ ਨੋਟ ਨੂੰ ਵਾਲ ਸਟੀਟ ਵਿੱਚ 90 ਸੈਂਟ ਦਾ ਵੀ ਨਹੀਂ ਵੇਚ ਸਕੇਗਾ।” ਮੈਨੂੰ ਆਪਣੇ ਦੋਸਤ ਤੇ ਗੁੱਸਾ ਆਇਆ, ਪਰ ਮੈਨੂੰ ਉਸ ਨੌਜਵਾਨ ਨਾਲ ਸੱਚੀ ਹਮਦਰਦੀ ਵੀ ਸੀ ਇਸ ਲਈ ਮੈਂ ਸੋਚਿਆ ਕਿ ਘੱਟ ਤੋਂ ਘੱਟ ਉਸਤੋਂ ਕੁੱਝ ਸਨਿਮਰ ਸਵਾਲ ਤਾਂ ਪੁੱਛ ਲਏ ਜਾਣ ਤਾਂ ਜੁ ਮੈਂ ਕੋਈ ਚੰਗਾ ਜਿਹਾ ਬਹਾਨਾ ਬਣਾ ਸਕਾ ਕਿ ਮੈਂ ਉਸ ਨੂੰ ਕੰਮ ਤੇ ਕਿਉਂ ਨਹੀਂ ਰੱਖ ਸਕਦਾ।

‘ਚਰਚਾ ਦੌਰਾਨ ਮੈਂ ਮਹਿਸੂਸ ਕੀਤਾ ਕਿ ਇਹ ਆਦਮੀ ਕੰਮ ਦਾ ਹੈ। ਉਸ ਵਿੱਚ ਬੁੱਧੀ ਹੈ। ਉਸ ਵਿੱਚ ਆਤਮ-ਵਿਸ਼ਵਾਸ ਹੈ, ਪਰ ਇਸ ਦੇ ਬਾਵਜੂਦ ਮੈਂ ਇਸ ਤੱਥ ਨੂੰ ਪਚਾ ਨਹੀਂ ਸਕਿਆ ਕਿ ਉਹ ਹਕਲਾਉਂਦਾ ਹੈ। ਆਖਰਕਾਰ ਮੈਂ ਉਸ ਤੋਂ ਇੰਟਰਵਿਉ ਦਾ ਅੰਤਲਾ ਸਵਾਲ ਕਰਨ ਦਾ ਨਿਰਣਾ ਲਿਆ, ਤੁਸੀਂ ਇਹ ਕਿਸ ਤਰਾਂ ਸੋਚਿਆ ਕਿ ਤੁਸੀਂ ਇਸ ਜਾਬ ਲਈ ਸਫਲ ਹੋ ਪਾਵੋਗੇ ??

ਉਸਨੇ ਜਵਾਬ ਦਿੱਤਾ, “ਮੈਂ ਤੇਜ਼ੀ ਨਾਲ ਸਿੱਖ ਸਕਦਾ ਹਾਂ, ਮੈਂ-ਮੈਂ- ਲੋਕਾਂ ਨੂੰ ਪਸੰਦ ਕਰਦਾ ਹਾਂ, ਮੈਂ-ਮੈਂ-ਮੈਂ ਸੋਚਦਾ ਹਾਂ ਕਿ ਤੁਹਾਡੀ ਕੰਪਨੀ ਚੰਗੀ ਹੈ ਤੇ ਮ” ਮੈਂ ਪੈਸੇ ਕਮਾਉਣਾ ਚਾਹੁੰਦਾ ਹਾਂ। ਹੁਣੇ ਮ-ਮ–ਮੇਰੇ ਨਾਲ ਹਕਲਾਉਣ ਦੀ ਸਮੱਸਿਆ ਹੈ ਪਰ ਇਸ ਤੋਂ ਮੈਂ-ਮੈ-ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ, ਇਸ ਲਈ ਮੈਂ-ਮੈਂ-ਮੈਨੂੰ  ਲੱਗਦਾ ਨਹੀਂ ਕਿ ਇਸ ਨਾਲ ਕਿਸੇ ਹੋਰ ਨੂੰ ਵੀ ਕੋਈ ਪਰੇਸ਼ਾਨੀ ਹੋਵੇਗੀ।

ਉਸਦੇ ਜਵਾਬ ਨੇ ਮੈਨੂੰ ਦੱਸ ਦਿੱਤਾ ਕਿ ਉਸਦੇ ਕੋਲ ਸੇਲਜ਼ਮੈਨ ਸੇਲਜ਼ਮੈਨ ਬਣਨ ਦੀ ਸੱਚਮੁਚ ਮਹੱਤਵਪੂਰਨ ਕਾਬਲੀਅਤ ਹੈ। ਮੈਂ ਇਕਦਮ ਉਸ ਨੂੰ ਮੌਕਾ ਦੇਣ ਦਾ ਫੈਸਲਾ ਲਿਆ ਤੇ ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਉਹ ਇੱਕ ਸਫਲ ਸੇਲਜ਼ਮੈਨ ਸਨ ਚੁੱਕਿਆ ਹੈ।

ਦਰਿਆਉਤ

by Jasmeet Kaur September 13, 2018

ਮਿੰਨੀ ਬੱਸ ਕਈ ਪਿੰਡਾਂ ਚੋਂ ਗੇੜੇ ਖਾਂਦੀ ਮਹਿਮੇ ਪਿੰਡ ਦੇ ਪਿੱਪਲ ਵਾਲੇ ਅੱਡੇ ਆ ਰੁਕੀ ,,,,,,ਥੱਲੇ ਉੱਤਰ ਛੋਟਾ ਝੋਲਾ ਵੱਡੇ ਮੁੰਡੇ ਨੂੰ ਫੜਾ ਸਿੰਦਰ ,,, ਆਪ ਬੱਸ ਚੋਂ ਬਾਰੀ ਕੋਲ ਬੈਠੀ ਸਵਾਰੀ ਤੋਂ ਮੁਸੰਮੀਆਂ ਆਲਾ ਗੱਟਾ ਫੜ੍ਹ ਸਿੱਧਾ ਸਿਰ ਤੇ ਰੱਖ ,,, ਛੋਟੇੇ ਮੁੰਡੇ ਨੂੰ ਊਂਗਲ ਲਾ ਵੱਡੀ ਵੀਹੀ ਹੋ ਤੁਰੀ ,,,,,,,
ਸਿੰਦਰ ਇਕਲੌਤੇ ਵੱਡੇ ਭਰਾ ਜੰਗੇ ਤੋਂ ਦੋ ਸਾਲ ਹੀ ਛੋਟੀ ਸੀ ,,, ਸਿੰਦਰ ਨੂੰ ਪੰਦਰਾਂ ਸਾਲ ਹੋ ਗਏ ਸਨ ਵਿਆਹੀ ਨੂੰ ,,,,, ਕਦੇ ਵੀ ਰੱਖੜੀ ਤੇ ਪੇਕੇ ਆਉਣਾ ਉੱਕੀ ਨਹੀਂ ਸੀ ,,,, ਘਰਵਾਲਾ ਚੰਗਾ ਖਾਨਦਾਨੀ ਬੰਦਾ ਸੀ ,,,, ਜਮੀਨ ਭਾਵੇਂ ਬਹੁਤੀ ਨਹੀਂ ਸੀ ਪਰ ਬਾਗ ਲੱਗਿਆ ਸੀ ,,,, ਸਾਊ ਇਨਸਾਨ ਸੀ ,,,,,
ਦਰਵਾਜਾ ਖੁੱਲ੍ਹਾ ਸੀ ,,,,, ਅੰਦਰ ਵੜਦਿਆਂ ਹੀ ਸਿੰਦਰ ਹਮੇਸ਼ਾ ਦੀ ਤਰਾਂ ਦਰਵਾਜੇ ਦੇ ਅੰਦਰਵਾਰ ਬਣੀ ਬੈਠਕ ‘ ਚ ਸਿੱਧੀ ਆਪਣੇ ਬਾਪੂ ਕੋਲ ਗਈ ,,,
ਬਾਪੂ ਦੀ ਹਾਲਤ ਵੇਖ ,,,,, ਸ਼ਿੰਦਰ ਦਾ ਰੋਣ ਨਿੱਕਲ ਗਿਆ ,,,, ਦਰਵਾਜੇ ਦੇ ਥੱਲੇ ਨਾਲੋਂ ਫੁੱਟ ਨੀਵੀਂ ਬੈਠਕ ,,, ਜਿਸਦਾ ਬਾਹਰ ਵੱਲ ਖੁਲ੍ਹਦਾ ਬਾਰ ਇੱਟਾਂ ਨਾਲ ਪੱਕਾ ਬੰਦ ਕੀਤਾ ਪਿਆ ਸੀ ,,, ਜਿਸ ਨਾਲ ਬੈਠਕ ‘ ਚ ਦਿਨ ਹੁੰਦਿਆਂ ਵੀ ਹਨੇਰਾ ਸੀ ,,,, ਬਾਹਰੋਂ ਧੁੱਪ ਚੋਂ ਗਏ ਬੰਦੇ ਨੂੰ ਤਾਂ ਕੇਰਾਂ ਕੇਰਾਂ ਅੰਦਰ ਪੂਰਾ ਦਿਖਾਈ ਵੀ ਨਹੀਂ ਪੈਂਦਾ ਸੀ ,,,, ਅੰਦਰ ਨੱਕ ਨੀ ਦਿੱਤਾ ਜਾ ਸਕਦਾ ਸੀ ,,, ਮੁਸ਼ਕ ਮਾਰਦਾ ਸੀ ,,,, ਇਹ ਸ਼ਾਇਦ ਬਚਨ ਸਿਉਂ ਦੇ ਅੰਦਰੇ ਹੀ ਡੱਬੇ ਵਿੱਚ ਪਿਸ਼ਾਬ ਕਰਨ ਕਰਕੇ ਸੀ ,,,, ਛੱਤ ਤੇ ਢੀਚਕ ਢੀਚਕ ਕਰਦਾ ਪੱਖਾ ,,,, ਵੈਰਾਗਮਈ ਧੁਨੀ ਪੈਦਾ ਕਰ ਰਿਹਾ ਸੀ ,,,,,, ਗਦੈਲਾ ਤੇ ਦਰੀ ਇਕੱਠੇੇ ਹੀ ਵਿਛਾਏ ਹੋਏ ਸਨ ,,,,, ਮੈਲੀ ਚਾਦਰ ਲੱਤਾਂ ਨਿਸਾਲਦੇ ਇਕੱਠੀਆਂ ਕਰਦੇੇ ਤੋਂ ਗੋਲਾ ਜਿਹਾ ਬਣ ਕੇ ਥੱਲੇ ਡਿੱਗੀ ਹੋਈ ਸੀ ,,,,,
ਕੌਣ ,,,,ਸਿੰਦੀ !! ਬਚਨ ਸਿਉਂ ਨੂੰ ਧੀ ਦੀ ਜਿਵੇਂ ਖਸ਼ਬੂ ਆ ਗਈ ਸੀ ,,,, ਜਿਵੇਂ ਕੋਈ ਰੌਸ਼ਨੀ ਅੱਖਾਂ ਚੁੰਧਿਆ ਗਈ ਸੀ ,,,,
ਹਾਂ ,,,,, ਤਕੜਾਂ ਐਂ ਬਾਪੂ ,,,, ਸ਼ਿੰਦਰ ਅੱਖਾਂ ਪੂੰਝ ਸਿਰ ਪਲਸਾਉਣ ਲਈ ਨੀਵੀਂ ਹੋਈ ,,,,, ਓਦੋਂ ਤੱਕ ਬਾਹਰ ਸਿੰਦਰ ਦੀ ਮਾਂ ,,, ਭਰਜਾਈ ਬੈਠਕ ਦੇ ਬਾਰ ਚ ਆ ਖੜ੍ਹੀਆਂ ਜਿਨ੍ਹਾਂ ਹਨੇਰੇ ਨੂੰ ਹੋਰ ਗੂਹੜਾ ਕਰ ਦਿੱਤਾ ,,,, ਰਹਿੰਦਾ ਚਾਣਨ ਵੀ ਜਿਵੇਂ ਝੀਥਾਂ ਵਿਚਦੀ ਫਸ ਫਸ ਕੇ ਬਾਹਰ ਨਿੱਕਲ ਗਿਆ ,,,,
ਧੀ ਨੂੰ ਵੇਖ ਗੇਬੋ ਦਾ ਬੁੱਢਾ ਚਿਹਰਾ ਲਾਲੀ ਮਾਰਨ ਲੱਗਿਆ ,,, ਭਰਜਾਈ ਨੇ ਅੱਗੇ ਹੋ ਸ਼ਿੰਦਰ ਦੇੇ ਪੈਂਰੀਂ ਹੱਥ ਲਾਏ ,,,, ਗਲੇ ਮਿਲੀ ,,, ਹਾਲਾਂਂਕਿ ਭਰਜਾਈ ਸ਼ਿੰਦਰ ਤੋਂ ਵੱਡੀ ਸੀ,,,,,,, ਮਾਂ ਧੀ ਨੂੰ ਘੁੱਟ ਕੇ ਮਿਲੀ ,,, ਜਵਾਈ ਦਾ ਹਾਲ ਚਾਲ ਪੁੱੱਛਿਆ ,,,,,
ਨਾ ਤੁਸੀਂ ਮੈਨੂੰ ਬਾਪੂ ਬਿਮਾਰ ਦੀ ਖਬਰ ਈ ਨੀ ਕੀਤੀ ,,,, ਕੀ ਹਾਲ ਹੋਇਆ ਪਿਆ ਬਾਪੂ ਜੀ ਦਾ ,,,,, ਕਿਤੇ ਦਿਖਾਇਆ ਨਹੀਂ ?
ਸਿੰਦਰ ਨੇ ਸਵਾਲਾਂ ਦੀ ਝੜੀ ਲਗਾ ਦਿੱਤੀ,,,,,,
ਨੀ ਕੁਸ਼ ਨੀ ਹੋਇਆ ਤੇਰੇ ਬਾਪੂ ਨੂੰ ,,,, ਨਖਰੇ ਕਰਦਾ ,,,, ਪਿੰਡ ਆਲੇ ਡਾਕਦਾਰ ਤੋਂ ਲਵਾਏ ਆ ਬਥੇਰੇ ਟੀਕੇ ,,,,, ਕਿਤੇ ਨੀ ਮਰ ਚੱਲਿਆ ਏਹ ,,,,, ਬਥੇਰਾ ਲਹੂ ਪੀਂਦਾ ਐ ਸਾਡਾ ਸਾਰਾ ਦਿਨ ,,,,
ਗੇਬੋ ਦੀ ਪਹਿਲਾਂ ਤੋਂ ਹੀ ਬਚਨੇ ਨਾਲ ਬਣੀ ਨਹੀਂ ਸੀ ,,,, ਚੌਵੀ ਘੰਟੇ ਮੂੰਹ ਵੱਟਿਆ ਹੀ ਰਹਿੰਦਾ ਸੀ ਗੇਬੋ ਦਾ ,,,,, ਕਦੇ ਹੱਸ ਕੇ ਨਹੀਂ ਬੋਲੀ ਸੀ ,,,,, ਦੋਨੇ ਜਵਾਕਾਂ ਕੋਲ ਵੀ ਸਾਰੀ ਉਮਰ ਬਚਨੇ ਨੂੰ ਭੰਡਦੀ ਰਹੀ ਸੀ ,,,, ਇਸ ਗੱਲ ਤੋਂ ਸ਼ਿੰਦਰ ਭਲੀ ਭਾਂਤ ਜਾਣੂ ਸੀ ,,,,, ਬਚਨੇ ਦਾ ਸੁਭਾਅ ਵੀ ਅੱਖੜ ਹੀ ਸੀ ,,,,, ਸ਼ਿੰਦਰ ਨੂੰ ਬਚਨੇ ਨੇ ਕਦੇ ਬਹੁਤਾ ਪਿਆਰ ਨਹੀਂ ਕੀਤਾ ਸੀ ,,,,, ਹਮੇਸ਼ਾ ਜੰਗੇ ਨੂੰ ਹੀ ਮੋਢਿਆਂ ਤੇੇ ਚੁੱਕੀ ਰਖਦਾ ,,,,, ਗੱਲ ਗੱੱਲ ਤੇ ਸ਼ਿੰਦੀ ਨੂੰ ਝਿੜਕਦਾ ਰਹਿੰਦਾ ,,,, ਲੱਤਾਂਂ ਤੇ ਬਿਠਾ ਕੇ ਜੰਗੇ ਨੂੰ ਝੂਟੇ ਦਿੰਦਾ ,,,,, ਸ਼ਿੰਦਰ ਜੇੇਕਰ ਕਹਿੰਦੀ ਵੀ ਕਿ ਬਾਪੂ ਮੈਂ ਵੀ ਝੂਟੇ ਲੈਣੇ ਆ ਤਾਂ ਬਚਨਾ ਸ਼ਿੰਦੀ ਵੱਲ ਐਸੀਆਂ ਅੱਖਾਂ ਕਢਦਾ ਕਿ ਡਰ ਦੀ ਮਾਰੀ ਤਖਤੇੇ ਉਹਲੇ ਜਾ ਖੜੋਂਦੀ,, ਸ਼ਿੰਦੀ ਨੂੰ ਸਮਝ ਨਾ ਲਗਦੀ ਕਿ ਆਖਿਰ ਬਾਪੂੂ ਕਿਉਂ ਉਸਨੂੰ ਝਿੜਕਦਾ ਰਹਿੰਦਾ ਹੈ ਤੇ ਵੀਰ ਨੂੰ ਕਿਉਂਂ ਨਹੀਂ ਝਿੜਕਦਾ ,,,,
ਬਚਨੇ ਨੇ ਸ਼ਿੰਦੀ ਨੂੰ ਪੜਨ ਵੀ ਮਸਾਂ ਦਸਵੀਂ ਤੱਕ ਹੀ ਦਿੱਤਾ,,,, ਪਰ ਜੰਗੇ ਨੂੰ ਕਾਲਿਜ ਵੀ ਲਾਇਆ ਜਿੱਥੇ ਉਸਨੇ ਪੜਨ ਦੀ ਜਗ੍ਹਾ ਲੜਾਈਆਂ ਹੀ ਕੀਤੀਆਂ ,,,,, ।
ਆਥਣ ਨੂੰ ਜੰਗਾ ਸ਼ਰਾਬ ਦਾ ਰੱਜਿਆ ਘਰ ਵੜਿਆ ,,,, ਟਰੈਕਟਰ ਨੂੰ ਦਿੱਤੀ ਬੇਹਿਸਾਬੀ ਰੇਸ ਨੇ ਪਸ਼ੂਆਂ ਨੂੰ ਗੇੜੇ ਪਾ ਦਿੱਤਾ,,,,
ਉਤਰਨ ਸਾਰ ਜੰਗੇ ਨੇ ਦੋਨੇ ਭਾਣਜਿਆਂ ਨੂੰ ਵਾਰੀ ਵਾਰੀ ਕੰਨਾਂ ਕੋਲੋਂ ਸਿਰ ਫੜ ਕੇ ਉਤਾਂਹ ਚੱਕਿਆ ਤੇ ਬੋਲਿਆ ਓਹ ਮੇਰੇ ਪੁੱਤ ਆਜੋ ਥੋਨੂੰ ਨਾਨਕੇ ਦਿਖਾਵਾਂ ,,,, ਉਰਲ ਉਰਲ ਕਰਦੇ ਨੇ ਸ਼ਿੰਦੀ ਤੋਂ ਭਣੋਈਏ ਦਾ ਹਾਲ ਪੁੱਛਿਆ ,,,,, ਜੀਹਦੇ ਚ ਹਾਲ ਚਾਲ ਪੁੱਛਣ ਨਾਲੋਂ ਗਾਲਾਂ ਜਿਆਦਾ ਕੱਢੀਆਂ ,,,,,, ਜੀਹਨੂੰ ਸ਼ਿੰਦਰ ਹੱਸ ਹੱਸ ਟਾਲਦੀ ਰਹੀ ,,,
ਬਾਈ ਬਾਪੂ ਮੈਨੂੰ ਜਿਆਦਾ ਢਿੱਲਾ ਲਗਦਾ ,,,, ਆਪਾਂ ਸ਼ਹਿਰ ਦਿਖਾ ਆਈਏ ,,,, ਤੜਕੇ ,,,, ਪਤਾ ਲੱਗਜੂ ਨੁਕਸ ਦਾ ਨਾਲੇ ਅੱਧਾ ਤਾਂ ਬੰਦਾ ਘਰੋਂ ਨਿੱਕਲਿਆ ਊਂਈ ਠੀਕ ਹੋ ਜਾਂਦਾ ਐ ,,,,, ਸੱਚੀਂ ਮੈਨੂੰ ਤਾਂ ਬਾਹਲਾ ਡਰ ਲੱਗਿਆ ਬਾਪੂ ਦੀ ਹਾਲਤ ਵੇਖ ਕੇ ,,,,, ਅੱਜ ਕੱਲ੍ਹ ਸੌ ਬਿਮਾਰੀਆਂ ਕਿਹੜਾ ਪਤਾ ਚਲਦੈ ,,,,,,,, ਸ਼ਿੰਦਰ ਅੱਧੀਆਂ ਗੱਲਾਂ ਭਰਾ ਨਾਲ ਤੇ ਅੱਧੀਆਂ ਆਪਣੇ ਆਪ ਨਾਲ ਕਰ ਰਹੀ ਸੀ ,,,,, ਜੰਗੇ ਵੱਲ ਵੇਖਿਆ ਤਾਂ ਉਹ ਕਦੋਂ ਦਾ ਘੁਰਾੜੇ ਮਾਰ ਰਿਹਾ ਸੀ ,,,,,, ਬੀਬੀ ਰੋਜ ਦਾ ਏਹੀ ਹਾਲ ਆ ,,,,, ਕਦੇ ਜਵਾਕਾਂ ਕੋਲ ਹੋਸਟਲ ਵੀ ਨੀ ਗਏ ਇਹ ਤਾਂ ,,,,,, ਭਰਜਾਈ ਕੋਲ ਖੜ੍ਹੀ ਬੋਲੀ ,,,,,, ਜੀਹਦਾ ਇੱਕ ਪੈਰ ਮੰਜੇ ਦੀ ਬਾਹੀ ਤੇ ਧਰਿਆ ਤੇ ਗੋਡੇ ਤੇ ਕੂਹਣੀ ਰੱਖ ਸੱਜੇ ਹੱਥ ਤੇ

ਮੂੰਹ ਟਿਕਾਇਆ ਹੋਇਆ ਸੀ ,,,,,, ਉਸਨੂੰ ਵੀ ਬਾਪੂ ਨਾਲੋਂ ਜਵਾਕਾਂ ਦਾ ਫਿਕਰ ਵੱਧ ਸੀ ,,,,,,
ਆਜਾ ਕੁੜੇ ਸ਼ਿਦੀਏ ਕੋਈ ਦੋ ਗੱਲਾਂ ਮੇਰੇ ਨਾਲ ਵੀ ਕਰ ਲੈ ਕਿ ਸਾਰੀਆਂ ਭਰਾ ਭਰਜਾਈ ਨਾਲ ਈ ਕਰਨੀਆਂ ,,,,, ਗੇਬੋ ਨੇ ਚੌਂਕੇ ਚੋਂ ਸ਼ਿੰਦੀ ਨੂੰ ਆਵਾਜ਼ ਮਾਰੀ ,,,,,,
ਰਾਤ ਨੂੰ ਸ਼ਿੰਦੀ ਨੂੰ ਨੀਂਦ ਨਾ ਆਈ ,,,,, ਤਿੰਨ ਚਾਰ ਗੇੜੇ ਬਾਪੂ ਕੋਲ ਕੱਢ ਆਈ ,,,,, ਸ਼ਿੰਦੀ ਦਾ ਜਿਵੇੰ ਕਾਲਜਾ ਖੁੱਸ ਰਿਹਾ ਸੀ ,,, ਹੌਲ ਜਿਹੇ ਪੈ ਰਹੇ ਸਨ ,,,, ਚਿੱਤ ਬਾਹਰ ਨੂੰ ਆ ਰਿਹਾ ਸੀ ,,, ਉਸ ਨੂੰ ਪਿਛਲੇ ਸਾਲ ਵੇਖੇ ਬਾਪੂ ਨਾਲੋਂ ਬਾਪੂ ਵਿੱਚ ਅੱਧ ਵੀ ਨਹੀਂ ਦਿਖ ਰਿਹਾ ਸੀ ,,,,, ਤੜਕੇ ਚਾਰ ਵਜੇ ਬਿਨਾਂ ਚਾਹ ਪੀਤਿਆਂ ਹੀ ਸ਼ਿੰਦਰ ਬਾਪੂ ਦੀ ਬੈਠਕ ਸਾਫ ਕਰਨ ਜਾ ਲੱਗੀ ,,,, ਝਾੜਾ ਪੂੰਝੀ ਕਰ ਸਾਰੇ ਫਰਸ਼ ਤੇ ਤਿੰਨ ਵਾਰ ਪੋਚਾ ਲਾਇਆ ,,,,, ਪਿਸ਼ਾਬ ਵਾਲਾ ਡੱਬਾ ਚੁੱਕ ਬਾਹਰ ਨਾਲੀ ਵਿੱਚ ਡੋਲਿਆ ,,,,, ।
ਲੈ ਨੀ ਕੁੜੀਏ ਬੰਨ ਧਾਗਾ ਜਿਹੜਾ ਬੰਨ੍ਹਣਾ ਹੈ ,,,, ਮੈਂ ਸ਼ਹਿਰ ਜਾਣਾ ਸੀਤੇ ਨਾਲ ,,,, ਉਹਨੂੰ ਜੀਪ ਦੁਆ ਕੇ ਲਿਉਣੀ ਹੈ ,,,, ਕੱਲ ਦਾ ਮਗਰ ਪਿਆ ,,,, ਬਾਈ ਚੱਲ ,,,, ਬਾਈ ਚੱਲ ,,,,,
ਓ ਬੀਬੀ ਸ਼ਿੰਦੀ ਨੂੰ ਵਧੀਆ ਸੂਟ ,,,, ਨਾਲੇ ਭਾਣਜਿਆਂ ਦੇ ਲੀੜੇ ,,,, ਤੇ ਦਸ ਹਜ਼ਾਰ ਰੁਪੀਆ ਦੇਦੀਂ ,,,,, ਐਨਕੀਂ ਕੁੜੀਏ ਗੋਨੇਆਨੇ ਪਲਾਟ ਵੇਚੇ ਆ ਦੋ ,,,,,, ਧਰਮ ਨਾਲ ਨਜ਼ਾਰਾ ਈ ਆ ਗਿਆ ,,,, ਨੋਟਾਂ ਦੀ ਪੰਡ ਲਿਆਂਦੀ ,,,,, ।
ਹਾਂ ਬਾਈ ਅਸੀਂ ਵੀ ਪਲਾਟ ਲਿਆ ਐ ਮਲੋਟ ,,,,, ਇਹਨਾਂ ਦੇ ਡੈਡੀ ਵੀ ਕਹਿੰਦੇ ਸੀ ,,,, ਬਹੁਤ ਮਹਿੰਗਾ ਹੋ ਗਿਆ ,,,,,
ਤੇ ਵੀਰ ਗੱਲ ਸੁਣ ,,,,,, ਤੂੰ ਰਾਤ ਵੀ ਛੇਤੀ ਸੌਂ ਗਿਆ ,,,, ਬਾਪੂ ਨੂੰ ਦਵਾਈ ,,,,,,, ਹਾਲੇ ਗੱਲ ਸ਼ਿੰਦਰ ਦੇ ਮੂੰਹ ਚ ਹੀ ਸੀ ਕਿ ਜੰਗਾ ਵਿੱਚੋਂ ਈ ਬੋਲਿਆ ,,,,,,
ਓ ਕਿਉਂ ਕੁੜੇ ਤੂੰ ਐਵੇਂ ਫਿਕਰ ਕਰਦੀਂ ਐਂ ,,,,, ਆਏਂ ਨੀ ਮਰਦੇ ਹੁੰਦੇ ਜੱਟ ,,,,, ਬਥੇਰੀ ਕਰੜੀ ਹੱਡੀ ਦਾ ਐ ਬੁੜਾ ,,,,, ਨਾਲੇ ਹੁਣ ਮਰ ,,,,,,, ਤੇ ਸ਼ਿੰਦੀ ਨੇ ਜੰਗੇ ਦੇ ਮੂੰਹ ਤੇ ਹੱਥ ਰੱਖ ਦਿੱਤਾ ,,,,,
ਆਏਂ ਨੀ ਆਖੀਦਾ ਹੁੰਦਾ ਵੀਰ ,,,,, ਕੀ ਪਤਾ ਕਿਹੜੇ ਵੇਲੇ ਦੀ ਪੂਰੀ ਹੋ ਜਾਣੀ ਹੁੰਦੀ ਆ ,,,,,,
ਜੰਗਾ ਰੱਖੜੀ ਬਨ੍ਹਾ ਕੇ ,,,,, ਛੇਤੀ ਛੇਤੀ ਤਿਆਰ ਹੋ ਸੀਤੇ ਕੇ ਘਰ ਵੱਲ ਨਿੱਕਲ ਗਿਆ ,,,,,,,
ਸ਼ਿੰਦੀ ਸੋਚਾਂ ਵਿੱਚ ਡੁੱਬੀ ਨੇ ਰੋਟੀ ਵੀ ਨਾ ਖਾਧੀ ,,,,, ਮਾਂ ਗੇਬੋ ਨਾਲ ਫੇਰ ਬਾਪੂ ਨੂੰ ਡਾਕਟਰ ਕੋਲ ਲਿਜਾਣ ਦੀ ਗੱਲ ਤੋਰੀ ਪਰ ਗੇਬੋ ਨੇ ਕੋਈਨੀ ਲੈਜਾਂਗੇ ਕਹਿ ਆਪਣੀ ਕੋਈ ਹੀਰ ਤੋਰ ਲਈ ,,,,,
ਨੀ ਸ਼ਿੰਦੀ ਸੱਚ ਮੈਂ ਤਾਂ ਪੁੱਛਣਾ ਈ ਭੁੱਲ ਗਈ ,,,,, ਕਿੰਨੇ ਦਿਨ ਲਾਵੇਂਗੀ ?
ਬੱਸ ਬੀਬੀ ਅੱਜ ਈ ਜਾਣਾ ,,,, ਜਵਾਕਾਂ ਦੇ ਕੱਚੇ ਪੇਪਰ ਚੱਲੀ ਜਾਂਦੇ ਆ ,,,,,,, ।
ਚਾਹ ਵੇਲੇ ਬਚਨੇ ਕੇ ਬਾਰ ਮੂਹਰੇ ਇੱਕ ਚਿੱਟੀ ਨੀਲੀਆਂ ਧਾਰੀਆਂ ਵਾਲੀ ਗੱਡੀ ਆ ਰੁਕੀ ,,,,, ਜਿਸ ਚੋਂ ਡਾਕਟਰੀ ਲੀੜੇ ਪਾਈ ਦੋ ਕੁੜੀਆਂ ਉੱਤਰੀਆਂ ,,,,, ਸ਼ਿੰਦਰ ਦਾ ਇਸ਼ਾਰਾ ਪਾ ਦੋਨਾਂ ਤੇ ਤੀਜੇ ਡਰਾਈਵਰ ਨੇ ਬਚਨ ਸਿਉਂ ਨੂੰ ਮੰਜੇ ਸਮੇਤ ਬੈਠਕ ਚੋਂ ਬਾਹਰ ਕੱਢਿਆ ਤੇ ਬੜੇ ਪ੍ਰੇਮ ਨਾਲ ਚੁੱਕ ਕੇ ਗੱਡੀ ਵਿੱਚ ਪਾ ਲਿਆ ,,,,
ਝੋਲਾ ਚੱਕ ਤੇ ਦੋਨਾੰ ਜਵਾਕਾਂ ਦੀਆਂ ਬਾਹਾਂ ਫੜ ਸ਼ਿੰਦਰ ਵੀ ਗੱਡੀ ਵਿੱਚ ਜਾ ਬੈਠੀ ,,,,, ਨਾ ਕਿਸੇ ਨੂੰ ਸਤਿ ਸ਼੍ਰੀ ਅਕਾਲ ਤੇ ਬਿਨਾਂ ਗਲੇ ਮਿਲਿਆਂ ,,,,, ਗੱਡੀ ਲੱਖੀਸਰ ਵਾਲੀ ਸੜਕ ਪੈ ਮਲੋਟ ਵੱੱਲ ਹੋੋ ਤੁਰੀ,,,,
ਗੇਬੋ ਤੇ ਉਹਦੀ ਨੂੰਹ ਦੇਖਦੀਆਂ ਰਹਿ ਗਈਆਂ ।
ਰਸਤੇ ਵਿੱਚ ਗੱਡੀ ਵਾਲੇ ਸਟਰੇਚਰ ਤੇ ਪਏ ਬਚਨ ਦੇ ਕੱਠੇ ਕੀਤੇ ਗੋਡਿਆਂ ਨੂੰ ਫੜੀ ਬੈਠੀ ਸ਼ਿੰਦਰ ਨੂੰ ਬਚਨ ਸਿਉਂ ਜਿਵੇਂ ਕਹਿ ਰਿਹਾ ਹੋਵੇ ,,,,,,,,,,
” ਝੂਟੇ ,,,,, ਮਾਟੇ ,,,, ਖੰਡ ,,,, ਘਿਉ ,,,, ਖਾਟੇ ,,,,
ਝੂਟੇ ,,,,, ਮਾਟੇ ,,,,, ਝੂਟੇ ,,,,,, ਮਾਟੇ “

ਨਿੱਕੀਆਂ ਗੱਲਾਂ ਦਾ ਬੁਰਾ ਮਨਾਉਣਾ ਛੱਡ ਦਿਓ

by Jasmeet Kaur September 12, 2018

ਕੁੱਝ ਸਾਲ ਪਹਿਲਾਂ, ਮੈਂ ਦੇਖਿਆ ਕਿ ਛੋਟੇ ਚਿੰਤਨ ਦੇ ਕਾਰਨ ਕਿਵੇਂ ਇੱਕ ਬੰਦੇ ਦਾ ਕੈਰੀਅਰ ਤਬਾਹ ਹੋ ਗਿਆ। ਵਿਗਿਆਪਨ ਕੰਪਨੀ ਵਿੱਚ ਚਾਰ ਨੌਜਵਾਨ ਐਕਜ਼ੀਕਿਊਟਿਵਜ਼ ਨੂੰ ਨਵੇਂ ਦਿੱਤੇ ਗਏ। ਤਿੰਨ ਆਫਿਸ ਤਾਂ ਇੱਕੋ ਜਿਹੇ ਸਨ, ਪਰ ਚੌਥਾ ਆਫਿਸ ਬੜਾ

ਮਾਫਿਸ ਥੋੜਾ ਛੋਟਾ ਸੀ।ਜੇ.ਐਮ. ਨੂੰ ਚੌਥਾ ਆਫਿਸ ਦਿੱਤਾ ਗਿਆ। ਇਸ ਨਾਲ ਉਸਦੇ ਅਹਿਮ ਉਸਦੇ ਅਹਿਮ ਨੂੰ ਸੱਟ ਵੱਜੀ । ਇਕਦਮ ਉਸਨੂੰ ਮਹਿਸੂਸ ਹੋਇਆ ਕਿ ਉਸਦੇ ਨਾਲ ਵਿਤਕਰਾ ਕੀਤਾ ਗਿਆ

ਆਤਮਕ ਚਿੰਤਨ, ਗੁੱਸੇ, ਕੜਵਾਹਟ, ਈਰਖਾ ਨੇ ਉਸਦੇ ਦਿਮਾਗ਼ ਤੇ ਕਬਜ਼ਾ ਕਰ ਲਿਆ। ਜੇ. ਐਮ. ਨੂੰ ਲੱਗਣ ਲੱਗਾ ਕਿ ਲੋਕ ਉਸ ਨੂੰ ਘੱਟ ਯੋਗ ਸਮਝਦੇ ਹਨ। hਗ ਇਹ ਹੋਇਆ ਕਿ ਜੇ.ਐਮ. ਆਪਣੇ ਐਕਜ਼ੀਕਿਊਟੀਜ਼ ਦੇ ਪ੍ਰਤੀ ਦੁਸ਼ਮਣੀ ਰੱਖਣ ਲੱਗਾ। ਸਹਿਯੋਗ ਕਰਨ ਦੀ ਬਜਾਏ ਉਹ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਬੇਕਾਰ ਕਰਨ ਦਾ ਯਤਨ ਕਰਦਾ। ਮਾਹੌਲ ਵਿਗੜਦਾ ਗਿਆ। ਤਿੰਨ ਮਹੀਨਿਆਂ ਬਾਅਦ ਜੇ. ਐਮ. ਦਾ ਵਿਵਹਾਰ ਇੰਨਾ ਖਰਾਬ ਹੋ ਗਿਆ ਕਿ ਮੈਨੇਜ਼ਮੈਂਟ ਦੇ ਕੋਲ ਉਸ ਨੂੰ ਹਟਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਸੀ ਬਚਿਆ।

ਇੱਕ ਨਿੱਕੀ ਜਿਹੀ ਗੱਲ ਦਾ ਬੁਰਾ ਮਨਾਉਣ ਕਾਰਨ ਜੇ. ਐਮ. ਦਾ ਕੈਰੀਅਰ ਤਬਾਹ ਹੋ ਗਿਆ। ਵਿਤਕਰੇ ਬਾਰੇ ਸੋਚਣ ਵਿੱਚ ਉਸਨੇ ਇੰਨੀ ਛੇਤੀ ਕੀਤੀ ਕਿ ਉਹ ਇਹ ਦੇਖ ਹੀ ਨਹੀਂ ਸਕਿਆ ਕਿ ਕੰਪਨੀ ਤੇਜ਼ੀ ਨਾਲ ਤਰੱਕੀ ਕਰ ਰਹੀ ਸੀ ਤੇ ਆਫਿਸ ਵਿੱਚ ਦਾ ਵੀ ਘੱਟ ਸੀ। ਉਸਨੇ ਇਹ ਨਹੀਂ ਸੋਚਿਆ ਕਿ ਜਿਸ ਐਕਜ਼ੀਕਿਊਟਿਵ ਨੇ ਆਫਿਸ 10, ਉਸਨੂੰ ਇਹ ਤਾਂ ਪਤਾ ਵੀ ਨਹੀਂ ਸੀ ਕਿ ਕਿਹੜਾ ਆਫਿਸ ਛੋਟਾ ਹੈ ਤੇ ਕਿਹੜਾ ਵਾਇ ਜੇ. ਐਮ. ਦੇ। ਕੰਪਨੀ ਵਿੱਚ ਤੇ ਕਿਸੇ ਆਦਮੀ ਨੂੰ ਵੀ ਇਸ ਤਰ੍ਹਾਂ ਨਹੀਂ ਕਿ ਉਸਦੇ ਛੋਟੇ ਆਫਿਸ ਨਾਲ ਉਸਦੀ ਇੱਜ਼ਤ ਘੱਟ ਗਈ ਹੋਵੇ।

ਮਹੱਤਵਹੀਣ ਗਲਾਂ ਤੇ ਨਿੱਕੀ ਸੋਚ ਨਾਲ ਤੁਸੀਂ ਸੱਟ ਖਾ ਸਕਦੇ ਹੋ ਜਿਵੇਂ  ਤੁਹਾਡਾ ਨਾਮ ਡਿਪਾਰਟਮੈਂਟ ਦੀ ਸੂਚੀ ਵਿੱਚ ਸਭ ਤੋਂ ਆਖੀਰ ਵਿੱਚ ਲਿਖ ਦਿੱਤਾ ਜਾਵੇ  ਜਾਂ ਤੁਹਾਨੂੰ ਆਫਿਸ ਦੇ ਕਿਸੇ ਮੀਮੋ ਦੀ ਚੌਥੀ ਕਾਰਬਨ ਕਾਪੀ ਦਿੱਤੀ ਜਾਵੇ

ਵੱਡਾ ਸੋਚੋ ਤੇ ਨਿੱਕੀਆਂ ਨਿੱਕੀਆਂ ਗੱਲਾਂ ਦਾ ਬੁਰਾ ਮਨਾਉਣਾ ਛੱਡ ਦਿਓ।

ਚੱਲ ਸਾਲਿਆ ਬਣ ਚਿੱੜੀ

by Jasmeet Kaur September 12, 2018

ਕਈ ਸਾਲ ਪਹਿਲਾਂ ਜਦੋਂ ਭਨਿਆਰੇ ਵਾਲ਼ਾ ਸਾਧ ਪੁਲਸ ਨੇ ਫੜਿਆ ਤਾਂ ਅਦਾਲਤ ‘ਚ ਪੇਸ਼ੀ ਤੋਂ ਪਹਿਲਾਂ ਉਹ ਰੋਪੜ ਹਵਾਲਾਤ ਵਿੱਚ ਬੰਦ ਸੀ, ਉਸ ਵੇਲ਼ੇ ਉੱਥੇ ਡਿਊਟੀ ਤੇ ਤਾਇਨਾਤ ਹੌਲਦਾਰ ਜੋ ਕਿ ਮੇਰਾ ਕਰੀਬੀ ਦੋਸਤ ਸੀ, ਉਸਦੇ ਦੱਸਣ ਮੁਤਾਬਿਕ ਉਸ ਕੋਲ਼ ਭਨਿਆਰੇ ਵਾਲ਼ੇ ਦਾ ਇਕ ਚੇਲਾ ਪਹੁੰਚ ਕੇ ਮਿੰਨਤ ਤਰਲਾ ਕਰਨ ਲੱਗਾ ਕਿ ਉਸਦੀ ਸਿਰਫ ਦੋ ਮਿੰਟ ਲਈ ਬਾਬਾ ਜੀ ਨਾਲ਼ ਗੱਲ ਕਰਵਾ ਦੇਵੇ.. ਮੇਰੇ ਉਸ ਮਿੱਤਰ ਨੇ ਪੰਜ ਕੁ ਹਜਾਰ ਰੁਪਈਆਂ ਲੈ ਕੇ ਗੁਰੂ ਚੇਲੇ ਦਾ ਮੇਲ ਕਰਵਾ ਦਿੱਤਾ, ਜਦੋਂ ਚੇਲਾ ਬਾਬੇ ਨਾਲ਼ ਗਿੱਟਮਿਟ ਕਰਕੇ ਵਾਪਸ ਮੁੜਿਆ ਤਾਂ ਜਾਦਾਂ ਹੋਇਆ ਮੇਰੇ ਉਸ ਜਾਣੂ ਨੂੰ ਕਹਿਣ ਲੱਗਾ ਕਿ ਸਾਡੇ ਬਾਬਾ ਜੀ ਤਾਂ ਰੱਬੀ ਰੂਹ ਹਨ,..ਰਿੱਧੀਆਂ ਸਿੱਧੀਆਂ ਦੇ ਮਾਲਕ… ਸਰਬਕਲਾ ਸਮਰੱਥ.. ਇਨਾਂ ਨੂੰ ਦੁਨਿਆਵੀ ਜੇਲਾਂ ਕੈਦ ਕਰਕੇ ਨਹੀਂ ਰੱਖ ਸਕਦੀਆਂ…ਇਹ ਇੱਥੋਂ ਚਿੱੜੀ ਬਣਕੇ ਉੱਡ ਜਾਣਗੇ…..ਮੇਰਾ ਉਹ ਪੁਲ਼ਸੀਆ ਮਿੱਤਰ ਜੋ ਕਿ ਥੋੜਾ ਵਹਿਮੀ ਸੁਭਾਅ ਦਾ ਮਾਲਕ ਹੈ.., ਵਿਚਾਰੇ ਨੂੰ ਵਹਿਮ ਹੋ ਗਿਆ ਬਈ ਜੇ ਇਹ ਸਾਲ਼ਾ ਸੱਚੀਂ ਚਿੱੜੀ ਚੁੜੀ ਬਣਕੇ ਉੱਡ ਗਿਆ ਮੇਰੀ ਤਾਂ ਨੌਕਰੀ ਗਈ,.. ਨਿਆਣੇ ਭੁੱਖੇ ਮਰ ਜਾਣਗੇ….ਕਹਿੰਦਾ ਘੜੀ ਕੁ ਬਾਅਦ ਬਾਅਦ ਮੈਂ ਬੈਰਕ ਅੱਗੇ ਚੱਕਰ ਮਾਰਕੇ ਵੇਖ ਲਿਆ ਕਰਾਂ ਕਿ ਹੈਗਾ ਆ.. ਸਾਲ਼ਾ ਕਿਤੇ ਉੱਡਿਆ ਤਾਂ ਨਹੀਂ!

ਰੱਬ ਰੱਬ ਕਰਕੇ ਉਸਦਾ ਡਿਊਟੀ ਟੈਮ ਖਤਮ ਹੋਇਆ ਤੇ ਇਕ ਹੋਰ ਅੜਬ ਹੌਲਦਾਰ ਪਹਿਰੇ ਤੇ ਆ ਗਿਆ ਜਿਸਨੂੰ ਚੇਲੇ ਵਾਲ਼ੀ ਗੱਲ ਦੱਸਦਿਆਂ ਉਸਨੇ ਚੌਕਸ ਰਹਿਣ ਦੀ ਤਾਕੀਦ ਕੀਤੀ,… ਮੇਰੇ ਮਿੱਤਰ ਮੁਤਾਬਿਕ ਪਹਿਲਾਂ ਈ ਘਰੋਂ ਕਿਸੇ ਗੱਲੋਂ ਲੜਕੇ ਆਇਆ ਹੋਇਆ ਸੀ, ਉਹ ਹੌਲਦਾਰ ਮੋਟੀ ਜਿਹੀ ਗਾਲ਼ ਕੱਢਕੇ ਬਿਨਾਂ ਅੱਗਾ ਪਿੱਛਾ ਵੇਖਿਆਂ ਡਾਂਗ ਚੁੱਕ ਬੈਰਕ ਵਿਚ ਵੜ ਗਿਆ ਤੇ ਭਨਿਆਰਾਂ ਵਾਲ਼ੇ ਦੇ ਮੌਰਾਂ ਵਿੱਚ ਮਾਰ ਕਹਿੰਦਾ “ਸਾ……ਬਣ ਚਿੱੜੀ.. ਸਾ.. ਬਣ ਚਿੜੀ” ਬਾਬਾ ਧਰਤੀ ਤੇ ਲਿੱਟਦਾ ਚੀਕਾਂ ਮਾਰ ਮਾਰ ਹੱਥ ਜੋੜੇ.. ਬਾਬਾ ਕਹੇ ਬਣਨਾ ਨੀ ਆਉਂਦਾ ਤੇ ਉਹ ਡਾਂਗ ਮਾਰਕੇ ਕਹੇ ਬਣ,.. ਕਹਿੰਦਾ ਸਾਡੇ ਛੱਡਦੇ-ਛੁਡਾਉਂਦੇ ਉਸਨੇ ਬਾਬਾ ਕਿੱਕਰ ਦੇ ਜਾਤੂ ਵਾਂਗ ਘੜ ਕੇ ਰੱਖ ਦਿੱਤਾ!
ਹੁਣ ਆਹ ਸਰਸੇ ਵਾਲ਼ੇ ਮਸੰਜਰ ਨੂੰ ਵੀ ਹੁਣ ਤੋਤੇ ਚਿੱੜੀਆਂ ਬਣਾਉਣ ਵਾਲ਼ੇ ਬਹੁਤ ਟੱਕਰਨਗੇ,.. ਵੈਸੇ ਬਹੁਣੀ ਤਾਂ ਕਰ ਵੀ ਦਿੱਤੀ ਹੋਊ ਕਿਸੇ ਬਿਗਾਨੇ ਪੁੱਤ ਨੇ! copy

ਨਜ਼ਰੀਆ

by Jasmeet Kaur September 10, 2018

ਮੈਂ ਇੱਕ ਪੇਂਡੂ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸੀ, ਜਿਥੇ ਅੱਠ ਕਲਾਸਾਂ ਸਨ, ਟੀਚਰ ਇੱਕ ਹੀ ਸੀ ਤੇ ਚਾਲੀ ਬੱਚਿਆਂ ਨੂੰ ਇੱਕ ਹੀ ਕਮਰੇ ਵਿੱਚ ਤੁੰਨ ਦਿੱਤਾ ਜਾਂਦਾ। ਨਵੀਂ ਟੀਚਰ ਨੂੰ ਹਮੇਸ਼ਾ ਤੰਗ ਕੀਤਾ ਜਾਂਦਾ। ਵੱਡੇ ਬੱਚਿਆਂ, ਯਾਨੀ ਕਿ ਸੱਤਵੀਂਅੱਠਵੀਂ ਦੇ ਬੱਚੇ, ਦੀ ਅਗਵਾਹੀ ਹੇਠ ਸਾਰੇ ਵਿਦਿਆਰਥੀ ਟੀਚਰ ਨੂੰ ਮਜ਼ਾ ਚਖਾਉਣ ਲਈ ਤਿਆਰ ਰਹਿੰਦੇ ਸਨ।

ਇੱਕ ਸਾਲ ਤਾਂ ਕੁੱਝ ਜ਼ਿਆਦਾ ਹੰਗਾਮਾ ਹੋਇਆ। ਹਰ ਦਿਨ ਦਰਜ਼ਨਾਂ ਸਕੂਲ ਸ਼ਰਾਰਤਾਂ ਹੁੰਦੀਆਂ ਜਿਨਾਂ ਵਿੱਚ ਚਾਕ ਸੁੱਟਣਾ, ਕਾਗਜ਼ ਦੇ ਹਵਾਈ ਜਹਾਜ਼ ਉਡ ਆਦਿ ਸ਼ਾਮਿਲ ਸਨ। ਇਸ ਤੋਂ ਇਲਾਵਾ ਕਈ ਵੱਡੀਆਂ ਘਟਨਾਵਾਂ ਵੀ ਹੋਈ ਟੀਚਰ ਨੂੰ ਸਕੂਲ ਦੇ ਬਾਹਰ ਅੱਧਾ ਦਿਨ ਖੜਾ ਰੱਖਿਆ ਗਿਆ, ਕਿਉਂਕਿ ਕੁ

ਆ, ਕਿਉਂਕਿ ਕੁੰਡੀ ਅੰਦਰੋ ਲੱਗੀ ਹੋਈ ਸੀ। ਦੂਜੇ ਮੌਕੇ ਤੇ ਇਸਦਾ ਉਲਟ ਹੋਇਆ, ਯਾਨੀ ਟੀਚਰ ਨੂੰ ਸਕੂਲ ਵਿੱਚ ਸੰਤ ਕਰ ਦਿੱਤਾ ਗਿਆ ਕਿਉਂਕਿ ਕੁੰਡੀ ਬਾਹਰੋਂ ਲਾ ਦਿੱਤੀ ਗਈ ਸੀ। ਇੱਕ ਦਿਨ ਇੱਕ ਸ਼ਰਾਰਤੀ ਬੱਚਾ ਆਪਣੇ ਕੁੱਤੇ ਨੂੰ ਸਕੂਲ ਵਿੱਚ ਲੈ ਆਇਆ।

| ਪਰ ਮੈਂ ਤੁਹਾਨੂੰ ਦੱਸ ਦਿਆਂ, ਇਹ ਬੱਚੇ ਅਪਰਾਧੀ ਕਿਸਮ ਦੇ ਨਹੀਂ ਸਨ। ਚੋਰੀ ਕਰਨਾ, ਸਰੀਰਿਕ ਹਿੰਸਾ ਕਰਨਾ ਜਾਂ ਨੁਕਸਾਨ ਪਹੁੰਚਾਉਣਾ ਉਨ੍ਹਾਂ ਦਾ ਮਨੋਰਥ ਨਹੀਂ ਸੀ। ਉਹ ਤੰਦਰੁਸਤ ਬੱਚੇ ਸਨ ਜਿਹੜੇ ਆਪਣੀ ਜ਼ਬਰਦਸਤ ਊਰਜਾ ਨੂੰ ਆਪਣੀਆਂ ਸ਼ਰਾਰਤਾਂ ਦੇ ਮਾਧਿਅਮ ਨਾਲ ਬਾਹਰ ਕੱਢ ਲੈਂਦੇ ਸਨ।

ਤਾਂ ਟੀਚਰ ਨੇ ਕਿਸੇ ਤਰ੍ਹਾਂ ਉਸ ਸਾਲ ਤੇ ਸਕੂਲ ਵਿੱਚ ਰਹਿਣ ਵਿੱਚ ਸਫਲਤਾ ਪਾਈ, ਪਰ ਅਗਲੇ ਸਾਲ ਨਵੇਂ ਟੀਚਰ ਨੂੰ ਨਿਯੁਕਤ ਕਰਨਾ ਪਿਆ ਤੇ ਇਸ ਨਾਲ ਕਿਸੇ ਨੂੰ ਕੋਈ ਹੈਰਾਨੀ ਨਹੀਂ ਹੋਈ।

ਨਵੀਂ ਟੀਚਰ ਦਾ ਨਜ਼ਰੀਆ ਪੁਰਾਣੀ ਟੀਚਰ ਤੋਂ ਬਿਲਕੁਲ ਵੱਖਰਾ ਸੀ। ਉਸਨੇ ਵਡਿਆਈ ਵਾਲਾ ਵਿਉਹਾਰ ਕਰਨ ਦੀਆਂ ਉਨ੍ਹਾਂ ਦੀ ਭਾਵਨਾਵਾਂ ਨੂੰ ਜਾਗਰਿਤ ਕੀਤਾ। ਉਨ੍ਹਾਂ ਨੇ ਬੱਚਿਆਂ ਨੂੰ ਸਿਆਣਪ ਨਾਲ ਕੰਮ ਕਰਨ ਲਈ ਹੱਲਾਸ਼ੇਰੀ ਦਿੱਤੀ। ਹਰ ਬੱਚੇ ਨੂੰ ਇੱਕ ਨਿਸ਼ਚਿਤ ਜ਼ਿੰਮੇਵਾਰੀ ਸੌਂਪੀ ਗਈ ਜਿਵੇਂ ਬਲੈਕ-ਬੋਰਡ ਸਾਫ਼ ਕਰਨਾ, ਡਸਟਰ ਸਾਫ਼ ਕਰਨਾ, ਜਾਂ ਛੋਟੇ ਬੱਚਿਆਂ ਦੀ ਸਹਾਇਤਾ ਕਰਨੀ। ਨਵੀਂ ਟੀਚਰ ਨੇ ਬੱਚਿਆਂ ਦੀ ਜ਼ਬਰਦਸਤ ਊਰਜਾ ਦਾ ਇਸਤੇਮਾਲ ਕਰਨ ਦੇ ਰਚਨਾਤਮਕ ਢੰਗ ਖੋਜ਼ ਲਏ, ਜਦੋਂ ਕਿ ਇਹੀ ਜ਼ਬਰਦਸਤ ਉਰਜ਼ਾ ਪਹਿਲਾਂ ਸ਼ਰਾਰਤਾਂ ਵਿੱਚ ਬਰਬਾਦ ਹੋਇਆ ਕਰਦੀ ਸੀ। ਉਸ ਦੀ ਵਿਦਿਅਕ ਪ੍ਰੋਗਰਾਮ ਦੀ ਨੀਂਹ ਚਰਿੱਤਰ ਬਣਾਉਣ ਤੇ ਸੀ।

ਪਹਿਲੇ ਸਾਲ ਬੱਚੇ ਸ਼ੈਤਾਨਾਂ ਵਾਂਗ ਵਿਉਹਾਰ ਕਿਉਂ ਕਰ ਰਹੇ ਸਨ ਤੇ ਅਗਲੇ ਸਾਲ ਉਹੀ ਬੱਚੇ ਦੇਵਤਿਆਂ ਵਾਂਗ ਵਿਉਹਾਰ ਕਿਉਂ ਕਰਨ ਲੱਗ ਪਏ ? ਫ਼ਰਕ ਉਨ੍ਹਾਂ ਦੇ ਲੀਡਰ ਦਾ, ਯਾਨੀ ਕਿ ਉਨ੍ਹਾਂ ਦੀ ਟੀਚਰ ਦਾ ਸੀ। ਇਮਾਨਦਾਰੀ ਨਾਲ ਕਿਹਾ ਜਾਏ, ਤਾਂ ਅਸੀਂ ਸ਼ਰਾਰਤਾਂ ਲਈ ਬੱਚਿਆਂ ਨੂੰ ਦੋਸ਼ ਨਹੀਂ ਦੇ ਸਕਦੇ। ਇਹ ਟੀਚਰ ਦੀ ਹੀ ਗਲਤੀ ਸੀ ਜਿਹੜੀ ਸਹੀ ਦਿਸ਼ਾ ਵਿੱਚ ਬੱਚਿਆਂ ਦੀ ਅਗਵਾਈ ਨਹੀਂ ਕਰ ਪਾਈ।

ਪਹਿਲੀ ਟੀਚਰ ਅੰਦਰੋਂ ਬੱਚਿਆਂ ਦੀ ਤਰੱਕੀ ਬਾਰੇ ਪਰਵਾਹ ਨਹੀਂ ਕਰਦੀ ਸੀ। ਉਸਨੇ ਬੱਚਿਆਂ ਲਈ ਕੋਈ ਟੀਚਾ ਨਹੀਂ ਬਣਾਇਆ। ਉਸਨੇ ਉਨਾਂ ਨੂੰ ਉਤਸ਼ਾਹਿਤ ਨਹੀਂ ਕੀਤਾ। ਉਹ ਆਪਣੇ ਗੁੱਸੇ ਤੇ ਕਾਬੂ ਨਹੀਂ ਰੱਖ ਪਾਈ। ਉਸਨੂੰ ਪੜ੍ਹਾਉਣਾ ਪਸੰਦ ਨਹੀਂ ਸੀ, ਇਸ ਲਈ ਬੱਚਿਆਂ ਨੂੰ ਪਤਨਾ ਪਸੰਦ ਨਹੀਂ ਸੀ।

ਪਰ ਦੂਜੀ ਟੀਚਰ ਨੇ ਉੱਚੇ, ਸਕਾਰਾਤਮਕ ਮਾਪਦੰਡ ਬਣਾਏ। ਉਹ ਬੱਚਿਆਂ ਨੂੰ । ਸੱਚਮੁਚ ਪਸੰਦ ਕਰਦੀ ਤੇ ਚਾਹੁੰਦੀ ਸੀ ਕਿ ਉਹ ਕੁੱਝ ਬਣਨ। ਉਹ ਹਰ ਇੱਕ ਨਾਲ ਇਨਸਾਨਾਂ ਵਾਂਗ ਵਿਹਾਰ ਕਰਦੀ । ਉਸਨੂੰ ਸਾਰਿਆਂ ਦਾ ਅਨੁਸ਼ਾਸਨ ਇਸ ਕਰਕੇ ਮਿਲਿਆ ਕਿਉਂਕਿ ਉਹ ਆਪਣੇ ਹਰ ਕੰਮ ਵਿੱਚ ਚੰਗੀ ਤਰ੍ਹਾਂ ਅਨੁਸ਼ਾਸਿਤ ਸੀ।

ਤੇ ਹਰ ਮਾਮਲੇ ਵਿੱਚ, ਵਿਦਿਆਰਥੀਆਂ ਨੇ ਆਪਣੀ ਟੀਚਰ ਦੇ ਉਦਾਹਰਣ ਤੋਂ | ਹੀ ਸਿੱਖਿਆ।

ਅਸੀਂ ਇਸੇ ਤਰ੍ਹਾਂ ਦਾ ਵਿਉਹਾਰ ਹਰ ਦਿਨ ਵੱਡਿਆਂ ਦੇ ਸਮੂਹਾਂ ਵਿੱਚ ਵੀ | ਦੇਖਦੇ ਸੀ। ਦੂਜੇ ਸੰਸਾਰ ਜੰਗ (Second World War) ਦੇ ਦੌਰਾਨ ਸੈਨਾਪਤੀਆਂ ਨੇ । | ਸਭ ਤੋਂ ਜ਼ਿਆਦਾ ਹੋਂਸਲਾ ਉਨ੍ਹਾਂ ਟੁਕੜੀਆਂ ਵਿੱਚ ਨਹੀਂ ਪਾਇਆ ਜਿਨ੍ਹਾਂ ਦੇ ਕਪਤਾਨ ‘ਬੇਫਿਕਰ, ਅਚਿੰਤ ਜਾਂ ਨਿਰਉਤਸ਼ਾਈਂ ਸਨ। ਸਭ ਤੋਂ ਚੰਗੀਆਂ ਟੁਕੜੀਆਂ ਸੀ ਜਿਥੇ ਕਪਤਾਨ ਆਪਣੇ ਆਪ ਉੱਚੇ ਪੈਮਾਨੇ ਤੇ ਚਲਦਾ ਤੇ ਉਨ੍ਹਾਂ ਦਾ ਪਾਲਨ ਕਰਦਾ ਸੀ। ਫੌਜ ਵਿੱਚ ਇਹੋ ਜਿਹੇ ਅਫਸਰਾਂ ਨੂੰ ਸਨਮਾਨ ਨਹੀਂ ਮਿਲਦਾ ਜਿਨਾਂ ਦਾ ਪੈਮਾਨਾ ਹੇਠਾ ਹੁੰਦਾ ਹੈ।

ਕਹਾਣੀ ਕਹਿ ਸਕਦੇ ਜਾਂ ਭਰਮ

by Jasmeet Kaur September 10, 2018

ੲਿੱਕ ਮਿਹਨਤ ਕੱਛ ਬੰਦੇ ਨੇ ਪੈਸੇ ਜੋੜ ਜੋੜ ਪਲਾਟ ਲਿਅਾ ਕੁਝ ਮਹੀਨੇ ਬਾਦ ਸੋਚਿਅਾ ਪਲਾਟ ਚ ਅਾਪਣਾ ਘਰ ਬਣਾਂਵਾ ੳੁਸਨੇ ਪਲਾਟ ਦੀ ਸਫਾੲੀ ਕਰਾ ਨੀਹਾਂ ਪੁਟਵਾੳੁਣੀਅਾ ਸ਼ੁਰੂ ਕਰੀਅਾ ਵਿੱਚੋ ਹੱਢੀਅਾ ਮਿਲੀਅਾਂ ੳੁਹ ਡਰ ਗਿਅਾ ੳੁਸਨੇ ਸਿਅਾਣੇ ਬੰਦੇ ਸੱਦ ਲੲੇ ਤੇ ਦੂਰੋ ਖੜਾਂ ਹੱਡੀਅਾ ਦਿਖਾਵੇ
ਕੁਝ ਨੇ ਕਿਹਾ ਵਹਿਮ ਨੀ ਕਰੀ ਦਾ ਕੋੲੀ ਗੱਲ ਨਹੀ ਤੇ ਕੁਝ ਨੇ ਕਿਹਾ ਤੇ ਤਾਂਤਰਿਕ ਸੱਦ ਲੈ ੳੁਹ ਦੱਸਣ ਗੇ ਕੀ ਹੋੲਿਅਾ
ਬੇਚਾਰਾ ਜਿਸਨੇ ਮਿਹਨਤ ਨਾਲ ਕਮਾੲੀ ਜੋੜੀ ੳੁਹ ਵੀ ਵਹਿਮ ਚ ਪੈ ਗਿਅਾ ਕਿ ਕੱਲ ਨੂੰ ਮਾੜਾ ਨਾ ਹੋਜੇ ੳੁਸਨੇ ਬਾਬਾ ਜਾਂ ਸਮਝ ਲੳੁ ਤਾਂਤਰਿਕ ਸੱਦ ਲਿਅਾ ੳੁਸਨੇ ਕਿਹਾ ੲਿਹ ਹੱਡੀਅਾਂ ਮੁਰਗੇ ਦੀਅਾਂ ਤੇਰੀ ੲਿਸ ਜਗਾ ਕਿਸੇ ਟੂਣਾ ਕਰਿਅਾ ਦੇਸੀ ਮੁਰਗੇ ਦਾ ੳੁਪਾਅ ਕਰਨਾ ਪੈਣਾ ਵਿਚਾਰਾ ਮਿਹਨਤ ਕੱਛ ਕੁਝ ਪੈਸਿਅਾ ਖਾਤਰ ਵੀ ਵਿਪਤਾ ਨਾ ਪਵੇ ਮੰਨ ਗਿਅਾ
ੳੁਪਾਅ ਵਾਲੇ ਬਾਬੇ ਦੇ ਕਹਿਣ ਮੁਤਾਬਿਕ ਸਭ ਹੋ ਗਿਅਾ ਤੇ ੳੁਸਨੇ ਕੰਮ ਸ਼ੁਰੂ ਕਰ ਦਿਤਾ ਨੀਹਾਂ ਭਰੀਅਾ
ਤੇ ਕੁਝ ਦਿਨ ਬਾਦ ੲਿੱਕ ਮਹੁੱਲ਼ਾਂ ਨਿਵਾਸੀ ਜੋ ੳੁਸ ਨਾਲ ਅਕਸਰ ਮਿਲਦਾ ਰਹਿੰਦਾ ਸੀ ੳੁਸ ਕੋਲ ਅਾੲਿਅਾ ਤੇ ਕਹਿਣ ਲੱਗਾ ਘਰ ਬਣਾ ਰਹੇ ਹੋ ਪਾਰਟੀ ਤਾਂ ਬਣਦੀ
ੳੁਸ ਨੇ ਲੱਡੂ ਅੱਗੇ ਕਰੇ ਕਹਿੰਦਾ ਲੱਡੂ ਨਾਲ ਕੰਮ ਨੀ ਚੱਲਣਾ
ੳੁਹ ੳੁਸ ਨਾਲ ਪਾਰਟੀ ਕਰਨ ਤੁਰ ਪਿਅਾ ਗੱਲਾ ਗੱਲਾ ਚ ਜਦੋ ਗੱਲ ਛਿੜੀ ਤਾ ੳੁਸ ਮਿਹਨਤ ਕੱਛ ਨੇ ਅਾਪਣੀ ਹੱਡ ਬੀਤੀ ਸੁਣਾ ਦਿੱਤੀ
ਅੱਗੋ ਮਹੁਲਾ ਨਿਵਾਸੀ ਕਹਿੰਦਾ ਯਾ ਯਾਰ ੳੁਹ ਤਾਂ ਮੇਰੇ ਘਰੇ ਮਾਸ ਬੜਦਾ ਨਹੀ ਮੈ ੲਿਥੇ ਗਲੀ ਚ ਖੜਕੇ ਖਾਕੇ ਹੱਡੀਅਾ ਤੇਰੇ ਪਲਾਟ ਚ ਸੁਟ ਜਾਂਦਾ ਸੀ
ਹੁਣ ੳੁਸ ਸਖਸ਼ ਦੇ ੲਿਕ ੳੁਤਰੇ ੲਿੱਕ ਚੜੇ

ਸੋਚੋ ਤਾਂ ਲੀਡਰਾਂ ਵਾਂਗ

by Jasmeet Kaur September 9, 2018

ਕਈ ਮਹੀਨੇ ਪਹਿਲਾਂ ਇੱਕ ਦਰਮਿਆਨੀ ਸਾਈਜ਼ ਕੰਪਨੀ ਦੇ ਪ੍ਰੈਜ਼ੀਡੈਂਟ ਨੇ ਮੈਨੂੰ ਇੱਕ ਮਹੱਤਵਪੂਰਨ ਨਿਰਣਾ ਲੈਣ ਲਈ ਕਿਹਾ। ਇਸ ਐਕਜ਼ੀਕਿਊਟਿਵ ਨੇ ਆਪਣਾ ਬਿਜ਼ਨਸ ਆਪ ਬਣਾਇਆ ਤੇ ਉਹ ਸੇਲਜ਼ ਮੈਨੇਜ਼ਰ ਦੇ ਤੌਰ ਤੇ ਕੰਮ ਕਰ ਰਿਹਾ ਸੀ। ਹੁਣ ਜਦੋਂ ਕਿ ਉਸਦੇ ਕੋਲ ਸੱਤ ਸੇਲਜ਼ਮੈਨ ਕੰਮ ਕਰ ਰਹੇ ਸਨ ਤੇ ਉਸਨੇ ਇਹ ਨਿਰਣਾ ਲਿਆ ਕਿ ਹੁਣ ਉਹ ਆਪ ਸੇਲਜ਼ ਮੈਨੇਜ਼ਰ ਦਾ ਕੰਮ ਛੱਡ ਦੇਵੇਗਾ ਤੇ ਕਿਸੇ ਸੇਲਜ਼ਮੈਨ ਨੂੰ ਸੇਲਜ਼ ਮੈਨੇਜ਼ਰ ਦੇ ਅਹੁਦੇ ਤੇ ਪ੍ਰਮੋਸ਼ਨ ਦੇ ਦੇਵੇਗਾ। ਉਸਨੇ ਇਸ ਕੰਮ ਲਈ ਤਿੰਨ ਸੇਲਜ਼ਮੈਨਾਂ ਨੂੰ ਚੁਣਿਆਂ, ਜਿਹੜੇ ਤਜ਼ਰਬੇ ਤੇ ਸੇਲਜ਼ ਦੇ ਹਿਸਾਬ ਨਾਲ ਤਕਰੀਬਨ ਬਰਾਬਰ ਸਨ।

ਮੇਰਾ ਕੰਮ ਸੀ ਹਰ ਬੰਦੇ ਨਾਲ ਇੱਕ ਦਿਨ ਬਤੀਤ ਕਰਨਾ ਤੇ ਇਹ ਨਿਰਣਾ ਕਰਨਾ ਕਿ ਇਹ ਬੰਦਾ ਕੀ ਉਸ ਸਮੂਹ ਦਾ ਲੀਡਰ ਬਣਨ ਦੇ ਕਾਬਲ ਹੈ। ਹਰ ਸੇਲਜ਼ਮੈਨ ਨੂੰ ਦੱਸ ਦਿੱਤਾ ਗਿਆ ਸੀ ਕਿ ਇੱਕ ਸਲਾਹਕਾਰ ਆਕੇ ਮਾਰਕੀਟਿੰਗ ਪ੍ਰੋਗਰਾਮ ਬਾਰੇ ਉਨ੍ਹਾਂ ਨਾਲ ਵਿਚਾਰਾਂ ਕਰੇਗਾ। ਜ਼ਾਹਿਰ ਹੈ ਕਿ ਉਨ੍ਹਾਂ ਨੂੰ ਸਪੱਸ਼ਟ ਕਾਰਨਾਂ ਨਾਲ ਇਹ ਨਹੀਂ ਦੱਸਿਆ ਗਿਆ ਕਿ ਮੇਰੇ ਵਿਚਾਰਾਂ ਦਾ ਅਸਲ ਮਨੋਰਥ ਕੀ ਸੀ। ਦੋ ਲੋਕਾਂ ਨੇ ਤਕਰੀਬਨ ਇੱਕੋ ਜਿਹੇ ਢੰਗ ਨਾਲ ਆਪਣੀ ਪ੍ਰਤਿਕਿਰਿਆ ਵਿਅਕਤ ਕੀਤੀ। ਦੋਵੇਂ ਹੀ ਮੇਰੇ ਨਾਲ ਬੇਆਰਾਮ ਹੋ ਗਏ। ਦੋਨਾਂ ਨੂੰ ਹੀ ਇਹ ਅਹਿਸਾਸ ਹੋ – ਗਿਆ ਕਿ ਮੈਂ ਉਥੇ ‘ਕੁੱਝ ਬਦਲਣ ਦੇ ਮਕਸਦ ਨਾਲ ਸੀ। ਦੋਵੇਂ ਹੀ ਸੇਲਜ਼ਮੈਨ ਯਥਾਸਥਿਤੀ ਦੇ ਸੱਚੇ ਰਾਖੇ ਸਨ। ਦੋਨਾਂ ਦਾ ਹੀ ਇਹ ਕਹਿਣਾ ਸੀ ਕਿ ਸਭ ਕੁੱਝ ਠੀਕਠਾਕ ਚਲ ਰਿਹਾ ਹੈ।

ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਦੇ ਖੇਤਰਾਂ ਦਾ ਬਟਵਾਰਾ ਕਿਵੇਂ ਹੋਇਆ ਹੈ, ਉਨਾਂ ਦੇ ਸੇਲਜ਼ ਪ੍ਰਮੋਸ਼ਨਲ ਮੈਟੀਰੀਅਲ, ਕੰਪੇਨਸੇਸ਼ਨ ਪ੍ਰੋਗਰਾਮ ਬਾਰੇ ਗੱਲਾਂ ਕੀਤੀਆਂ — ਮਾਰਕੀਟਿੰਗ ਦੇ ਹਰ ਪਹਿਲੂ ਤੇ ਉਨ੍ਹਾਂ ਇਹੀ ਕਿਹਾ, “ਸਭ ਕੁੱਝ ਵਧੀਆ ਹੈ। ਕੁੱਝ ਖਾਸ ਮੁੱਦਿਆ ਤੇ ਇਨ੍ਹਾਂ ਦੋਨਾਂ ਨੇ ਹੀ ਸਾਫ਼ ਕੀਤਾ ਕਿ ਵਰਤਮਾਨ ਨੀਤੀ ਵਿੱਚ ਬਦਲਾਅ ਕਿਉਂ ਨਹੀਂ ਕੀਤਾ ਜਾਣਾ ਚਾਹੀਦਾ। ਸੰਖੇਪ ਵਿੱਚ ਦੋਵੇਂ ਹੀ ਚਾਹੁੰਦੇ ਸਨ ਕਿ ਸਥਿਤੀਆਂ ਜਿਵੇਂ ਦੀਆਂ ਤਿਵੇਂ ਬਣੀਆਂ ਰਹਿਣ। ਇੱਕ ਬੰਦੇ ਨੇ ਜਦੋਂ ਮੈਨੂੰ ਮੇਰੀ ਹੋਟਲ ਤੇ ਲਾਹਿਆ ਤਾਂ ਉਸਨੇ ਚਲਦੇ-ਚਲਦੇ ਇਹ ਕਿਹਾ, ਮੈਂ ਇਹ ਤਾਂ ਨਹੀਂ ਜਾਣਦਾ ਕਿ ਤੁਸੀਂ ਮੇਰੇ ਨਾਲ ਅੱਜ ਦਾ ਦਿਨ ਕਿਉਂ ਗੁਜਾਰਿਆ, ਪਰ ਮੇਰੇ ਵੱਲੋਂ ਤਸੀਂ ਮਿਸਟਰ ਐਮ. ਨੂੰ ਦੱਸ ਦੇਣਾ ਕਿ ਜਿਵੇਂ ਵੀ ਹੈ, ਸਾਰਾ ਕੁੱਝ ਵਧੀਆ ਹੈ। ਕਿਸੇ ਵੀ ਚੀਜ਼ ਨੂੰ ਬਦਲਣ ਦੀ ਕੋਈ ਲੋੜ ਨਹੀਂ ਹੈ। ਕੀ ਸੇਲਜ਼ਮੈਨ ਇਨ੍ਹਾਂ ਤੋਂ ਵੱਖਰਾ ਸੀ। ਉਹ ਕੰਪਨੀ ਤੋਂ ਖੁਸ਼ ਸੀ ਤੇ ਉਸਨੂੰ ਇਸਦੀ ਤਰੱਕੀ ਤੇ ਫ਼ਖਰ ਸੀ। ਪਰ ਉਹ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਸੀ। ਉਹ ਸੁਧਾਰ ਚਾਹੁੰਦਾ ਸੀ। ਪੂਰਾ ਦਿਨ ਉਹ ਤੀਜ਼ਾ ਸੇਲਜ਼ਮੈਨ ਮੈਨੂੰ ਇਹ ਦੱਸਦਾ ਰਿਹਾ ਕਿ ਨਵਾਂ ਬਿਜ਼ਨਸ ਕਿਸ ਤਰ੍ਹਾਂ ਹਾਸਿਲ ਕੀਤਾ ਜਾ ਸਕਦਾ ਹੈ, ਗ੍ਰਾਹਕਾਂ ਨੂੰ ਵਧੀਆ ਸੇਵਾਵਾਂ ਕਿਵੇਂ ਦਿੱਤੀਆਂ ਜਾ ਸਕਦੀਆਂ ਹਨ, ਸਮੇਂ ਦੀ ਬਰਬਾਦੀ ਕਿਵੇਂ ਘੱਟ ਕੀਤੀ ਜਾ ਸਕਦੀ ਹੈ, ਕੰਪਨਸੇਸ਼ਨ ਯੋਜਨਾ ਨੂੰ ਕਿਵੇਂ ਵਧੀਆ ਬਣਾਇਆ ਜਾ ਸਕਦਾ ਹੈ ਤੇ ਉਹ ਆਪਣੇਆਪ ਤੇ ਕੰਪਨੀ ਇਸ ਤੋਂ ਕਿਸ ਤਰ੍ਹਾਂ ਫਾਇਦਾ ਉਠਾ ਸਕਦੇ ਹਨ। ਉਸਨੇ ਇੱਕ ਨਵੇਂ ਵਿਗਿਆਪਨ ਮੁਹਿੰਮ ਦੀ ਯੋਜਨਾ ਵੀ ਬਣਾਈ ਜਿਸਦੀ ਇੱਕ ਤਸਵੀਰ ਉਸਨੇ ਮੈਨੂੰ ਦੱਸੀ। ਜਦੋਂ ਮੈਂ ਉਥੋਂ ਰਵਾਨਾ ਹੋਇਆ, ਤਾਂ ਉਸਨੇ ਮੈਨੂੰ ਚੱਲਦੇ-ਚੱਲਦੇ ਕਿਹਾ, “ਮੈਨੂੰ ਬੜਾ ਚੰਗਾ ਲੱਗਿਆ ਕਿ ਮੈਂ ਆਪਣੇ ਵਿਚਾਰ ਕਿਸੇ ਨੂੰ ਦੱਸ ਸਕਿਆ। ਸਾਡੀ ਕੰਪਨੀ ਚੰਗੀ ਹੈ, ਪਰ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਨੂੰ ਹੋਰ ਵਧੀਆ ਬਣਾ ਸਕਦੇ ਹਾਂ।”

ਜ਼ਾਹਿਰ ਹੈ ਕਿ ਮੇਰੀ ਸਿਫ਼ਾਰਿਸ਼ ਤੀਜੇ ਬੰਦੇ ਲਈ ਹੀ ਸੀ। ਇਹ ਇੱਕ ਇਹੋ ਜਿਹੀ ਸਿਫ਼ਾਰਿਸ਼ ਸੀ ਜਿਹੜੀ ਕੰਪਨੀ ਦੇ ਪ੍ਰੈਜ਼ੀਡੈਂਟ ਦੀਆਂ ਭਾਵਨਾਵਾਂ ਦੇ ਅਨੁਕੂਲ ਸੀ। ਤਰੱਕੀ, ਕਾਰਜ-ਕੁਸ਼ਲਤਾ, ਨਵੇਂ ਪ੍ਰੋਡਕਟ, ਨਵੀਆਂ ਪ੍ਰਤੀਕਿਰਿਆਵਾਂ, ਵਧੀਆ ਟ੍ਰੇਨਿੰਗ ਤੇ ਵੱਡੀ ਖੁਸ਼ਹਾਲੀ ਵਿੱਚ ਵਿਸ਼ਵਾਸ ਕਰੋ।

ਉੱਨਤੀ ਵਿੱਚ ਵਿਸ਼ਵਾਸ ਕਰੋ, ਉੱਨਤੀ ਲਈ ਯਤਨ ਕਰੋ ਤੇ ਤੁਸੀਂ ਇੱਕ ਲੀਡਰ ਬਣ ਜਾਵੋਗੇ।

ਨਵਾਬੀ

by Jasmeet Kaur September 9, 2018

18 ਵੀਂ ਸਦੀ ਦੇ ਪਿਛਲੇ ਅੱਧ ਵਿੱਚ ਲਾਹੌਰ ਦਰਬਾਰ ਵਲੋਂ ਦਿੱਲੀ ਦਰਬਾਰ ਦੀ ਸਲਾਹ ਨਾਲ ਸਿੱਖਾਂ ਨਾਲ ਸੁਲਾਹ ਦੀ ਗੱਲ ਤੋਰੀ ਗਈ।ਲਾਹੌਰ ਦਰਬਾਰ ਦੇ ਅਧਿਕਾਰੀ ਭਾਈ ਸੁਬੇਗ ਸਿੰਘ ਰਾਹੀਂ ਦਲ ਖਾਲਸਾ ਨਾਲ ਗੱਲ ਕੀਤੀ ਗਈ।ਨਵਾਬੀ ਦਾ ਪਹਿਨਾਵਾ ਤੇ ਕਲਗੀ ਨਾਲ ਖਿੱਲਤ ਲੈ ਕੇ ਲਾਹੌਰ ਦਰਬਾਰ ਦੇ ਅਧਿਕਾਰੀ ਜੰਗਲਾਂ ‘ਚ ਦਲ ਖਾਲਸਾ ਨੂੰ ਮਿਲੇ ਪਰ ਸਿੰਘਾਂ ਨੇ ਕੋਈ ਹੁੰਗਾਰਾ ਨਾ ਭਰਿਆ ਤੇ ਨਵਾਬੀ ਪੰਜ ਦਿਨ ਸਿੰਘਾਂ ਦੇ ਜੋੜਾ ਘਰ ਵਿੱਚ ਰੁਲਦੀ ਰਹੀ। ਅਖੀਰ ਭਾਈ ਸੁਬੇਗ ਸਿੰਘ ਦੇ ਲੰਮੇ ਯਤਨਾਂ, ਵਿਚਾਰ ਵਟਾਂਦਰੇ ਅਤੇ ਹਾਲਾਤਾਂ ਨੂੰ ਮੁੱਖ ਰੱਖ ਨਵਾਬੀ ਪ੍ਰਵਾਨ ਕੀਤੀ ਗਈ। ਪਰ ਹੁਣ ਨਵਾਬ ਕੌਣ ਬਣੇ, ਵੱਡਾ ਸਵਾਲ ਸੀ ਤੇ ਕੋਈ ਵੀ ਤਿਆਰ ਨਾ ਹੋਇਆ।ਅਖੀਰ ਫੈਸਲਾ ਗੁਰੂ ਤੇ ਛੱਡਿਆ ਗਿਆ ਤੇ ਹੁਕਮ ਹੋਇਆ-

ਟਹਲ ਮਹਲ ਤਾ ਕਉ ਮਿਲੈ
ਜਾ ਸਾਧ ਸੰਗਤਿ ਤਉ ਬਸੈ
ਜਉ ਆਪਨ ਹੋਇ ਦਇਆਲ।।
255, ਗੁਰੂ ਅਰਜਨ ਸਾਹਿਬ ਜੀ, ਰਾਗ ਗਉੜੀ

ਭਾਈ ਦਰਬਾਰ ਸਿੰਘ, ਗਰਜਾ ਸਿੰਘ, ਭੋਮਾ ਸਿੰਘ, ਜੱਸਾ ਸਿੰਘ ਤੇ ਹੋਰ ਸਿੰਘਾਂ ਨੇ ਸਲਾਹ ਕਰਕੇ ਸੰਗਤ ਵਿੱਚ ਪੱਖੇ ਦੀ ਸੇਵਾ ਕਰਦੇ ਕਪੂਰ ਸਿੰਘ ਨੂੰ ਨਵਾਬੀ ਦਿੱਤੀ ਗਈ।ਕਪੂਰ ਸਿੰਘ ਨੇ ਨਵਾਬੀ ਇਸ ਸ਼ਰਤ ਤੇ ਲਈ ਕਿ ਉਸ ਤੋਂ ਪੱਖੇ ਅਤੇ ਘੋੜਿਆਂ ਦੀ ਲਿੱਦ ਚੱਕਣ ਦੀ ਸੇਵਾ ਵੀ ਨਾਲ ਹੀ ਰਹਿਣ ਦਿੱਤੀ ਜਾਵੇਗੀ।
ਦਲ ਖਾਲਸਾ ਨੇ ਬੇਨਤੀ ਪ੍ਰਵਾਨ ਕੀਤੀ ਤੇ ਕਪੂਰ ਸਿੰਘ, ਨਵਾਬ ਕਪੂਰ ਸਿੰਘ ਬਣਕੇ ਸੰਗਤ ਦੀ ਸੇਵਾ ਵਿੱਚ ਜੁਟਿਆ ਰਿਹਾ ਤੇ ਦਲ ਖਾਲਸਾ ਨੇ ਨਵਾਬੀ ਵੇਲੇ ਸਿੱਖੀ ਦਾ ਪ੍ਰਚਾਰ ਜ਼ੋਰ ਸ਼ੋਰ ਨਾਲ ਆਰੰਭ ਦਿੱਤਾ।
ਸਿੱਖਾਂ ਕੋਲ ਅਜਿਹੇ ਲੀਡਰ ਵੀ ਹੋਏ ਨੇ, ਅਜੋਕੇ ਹਾਲਾਤਾਂ ਵਿੱਚ ਅਜਿਹਾ ਤਸੱਵਰ ਕਰਨਾ ਅਚੰਭਾ ਜਿਹਾ ਲਗਦਾ…
ਪਰ ਇਿਤਹਾਸ ਕਹਿੰਦੇ ਆਪਣੇ ਆਪ ਨੂੰ ਦੁਹਰਾਉਂਦੈ ਜ਼ਰੂਰ ਐ…
ਗੁਰੂ ਭਲੀ ਕਰੇ…

ਇੱਕ ਨੰਨੀ ਪਰੀ

by Jasmeet Kaur September 8, 2018

ਅੱਜ ਨੰਨ੍ਹੀ ਪਰੀ ਬਹੁਤ ਖੁਸ਼ ਸੀ। ਨੰਨ੍ਹੀ ਪਰੀ ਖੁਸ਼ੀ-ਖੁਸ਼ੀ ਰੱਬ ਕੋਲ ਗਈ ਤੇ ਰੱਬ ਜੀ ਨੂੰ ਬੋਲੀ “ਰੱਬ ਜੀ ਤੁਹਾਨੂੰ ਅੱਜ ਦੀ ਤਾਰੀਕ ਯਾਦ ਹੈ…..?”
“ਹਾਂ ਪੁੱਤਰ ਕਿੱਦਾ ਭੁੱਲ ਸਕਦਾ ਮੈਂ, ਅੱਜ ਤੂੰ ਧਰਤੀਤੇ ਜਾ ਕੇ ਜਨਮ ਲਵੇਂਗੀ ਇਸ ਬਾਰੇ ਹੀ ਗੱਲ ਕਰ ਰਹੀ ਐ ਨਾ ਪੁੱਤਰ..”
“ਹਾਂ ਜੀ ਹਾਂ ਜੀ ਰੱਬ ਜੀ..”
“ਆ ਬੈਠ ਪੁੱਤਰਾ ਤੈਨੂੰ ਕੁਝ ਧਰਤੀ ਬਾਰੇ ਦੱਸ ਦੇਵਾਂ। ਤੇਰਾ ਅੱਸੀ ਸਾਲ ਦਾ ਸਫਰ ਹੈ ਜ਼ਿੰਦਗੀ ਦਾ। ਉਹ ਦੇਖ ਗੁਰਦੁਆਰੇ ‘ਚ ਇਕ ਆਦਮੀ ਤ੍ਹੇ ਔਰਤ ਦੇਖ ਰਹੀ ਹੈ ਨਾ, ਉਹ ਤੇਰੇ ਮੰਮੀ ਡੈਡੀ ਨੇ..”
… “ਸੱਚੀ ਰੱਬ ਜੀ! ਉਹ ਮੇਰ ਮੰਮੀ ਡੈਡੀ ਨੇ, ਕਿੰਨੇ ਚੰਗੇ ਨੇ ਮੇਰੇ ਮੰਮੀ ਡੈਡੀ, ਗੁਰਦੁਆਰਾ ਸਾਹਿਬ ਵੀ ਜਾਂਦੇ ਨੇ.. ਮੈਂ ਵੀ ਨਾਲ ਜਾਇਆ ਕਰਾਂ। ਜਲਦੀ-ਜਲਦੀ ਭੇਜੋ ਮੈਨੂੰ ਉਨ੍ਹਾਂ ਕੋਲ..”
“ਪੁੱਤਰ ਜੀ ਪਰ ਤੁਹਾਡੇ ਮੰਮੀ-ਡੈਡੀ ਬਹੁਤ ਗਰੀਬ ਨੇ..”
“ਕੋਈ ਗੱਲ ਨੀ ਰੱਬ ਜੀ ਬਸ ਮੈਨੂੰ ਅਸ਼ੀਰਵਾਦ ਦੇਵੋ। ਮੈਂ ਪੜ-ਲਿਖ ਕੇ ਆਪਣੇ ਪੈਰਾਂ ਤੇ ਖੜੀ ਹੋ ਆਪਣੇ ਮੰਮੀਡੈਡੀ ਨੂੰ ਵੀ ਅਮੀਰ ਕਰ ਦੇਵਾਂਗੀ, ਉਨ੍ਹਾਂ ਦੀ ਹਰ ਖੁਅ੍ਹਾਇਸ਼ ਪੂਰੀ ਕਰ ਦੇਵਾਂਗੀ..”
“ਸ਼ਾਬਾਸ਼! ਚੱਲ ਠੀਕ ਐ ਪੁੱਤਰ.. ਮੈਂ ਤੈਨੂੰ ਹੁਣ ਧਰਤੀ ‘ਤੇ ਭੇਜ ਰਿਹਾ ਹਾਂ ਪਰ ਤੈਨੂੰ ਧਰਤੀ ‘ਤੇ ਜਨਮ ਲੈਣ ਤੋਂ ਪਹਿਲਾਂ ਨੌ ਮਹੀਨੇ ਆਪਣੀ ਮਾਂ ਦੀ ਕੁੱਖ ‘ਚ ਰਹਿਣਾ ਪੈਣਾ। ਉਸ ਤੋਂ ਬਾਅਦ ਬਾਹਰੀ ਦੁਨੀਆਂ ‘ਚ ਆਵੇਂਗੀ..”
“ਰੱਬ ਜੀ ਮੈਨੂੰ ਮੇਰੇ ਮੰਮੀ ਡੈਡੀ ਕੋਲ ਭੇਜ ਦੇਵੋ ਬੱਸ। 9 ਮਹੀਨਿਆਂ ਦੀ ਕੋਈ ਪਰਵਾਹ ਨਹੀਂ..”
ਰੱਬ ਨੇ ਨੰਨ੍ਹੀ ਪਰੀ ਨੂੰ ਉਸਦੀ ਮਾਂ ਦੀ ਕੁੱਖ ‘ਚ ਭੇਜ ਦਿੱਤਾ। ਨੰਨ੍ਹੀ ਪਰੀ ਹੁਣ ਬਹੁਤ ਖੁਸ਼ ਸੀ। ਹੁਣਨੰਨ੍ਹੀ ਪਰੀ 9 ਮਹੀਨੇ ਪੂਰੇ ਹੋਣ ਦੀ ਉਡੀਕ ਕਰਨ ਲੱਗੀ।
ਕੋਈ ਚਾਰ ਕੂ ਮਹੀਨੇ ਬਾਅਦ ਨੰਨ੍ਹੀ ਪਰੀ ਰੱਬ ਕੋਲ ਰੋਂਦੀ-ਰੋਂਦੀ ਹੋਈ ਵਾਪਸ ਆ ਗਈ। ਰੱਬ ਨੰਨ੍ਹੀ ਪਰੀ ਨੂੰ ਇੰਝ ਰੋਂਦੇ
ਹੋਏ ਆਪਣੇ ਕੋਲ ਆਉਦੇਂ ਦੇਖ ਹੈਰਾਨ ਹੋਏ ਅਤੇ ਉਨ੍ਹਾਂਨੇ ਨੰਨ੍ਹੀ ਪਰੀ ਨੂੰ ਪੁੱਛਿਆ“ਕੀ ਹੋਇਆ ਪੁੱਤਰਾ? ਤੂੰ ਤਾਂ ਅੱਸੀ ਸਾਲ ਬਾਅਦ ਮੇਰੇ ਕੋਲ ਆਉਣਾ ਸੀ?”
“ਪਤਾ ਨਹੀ ਰੱਬ ਜੀ ਮੈਨੂੰ ਵੀ..ਮੈਂ ਤਾਂ ਆਪਣੀ ਮਾਂ ਦੀਕੁਖ ‘ਚ ਸੁੱਤੀ ਪਈ ਸੀ। ਇਕ ਦਮ ਲੋਹੇ ਦੀਆਂ ਤਲਵਾਰਾਂ ਵਰਗੀਆਂ ਚੀਜਾਂ ਨੇ ਆ ਮੈਨੂੰ ਕੱਟਣਾ ਸ਼ੁਰੂ ਕਰ ਦਿੱਤਾ। ਮੇਰੇ ਬਹੁਤ ਦਰਦ ਹੋ ਰਹੀ ਸੀ ਮੈਂ ਬਹੁਤ ਰੋਲਾ ਵੀ ਪਾਇਆ ਪਰ ਉਹ ਤਲਵਾਰਾਂ ਚੱਲਦੀਆਂ ਰਹੀਆਂ, ਅੰਤ ਟੋਟੇ-ਟੋਟੇ ਕਰ ਇਕ ਔਰਤ ਨੇ ਮੈਨੂੰ ਮੇਰੀ ਮਾਂ ਦੇਢਿੱਡ ‘ਚੋਂ ਬਾਹਰ ਕੱਢ ਇਕ ਗੰਦੇ ਨਾਲੇ ‘ਚ ਸੁੱਟ ਦਿੱਤਾ। ਫਿਰ ਰੱਬ ਜੀ ਮੈਂ ਕਿਵੇਂ ਤੁਹਾਡੇ ਕੋਲ ਪੁੱਜੀ ਮੈਨੂੰ ਇਸ ਬਾਰੇ ਪਤਾ ਨਹੀ..” ਰੋਂਦੀ ਹੋਈ ਨੰਨ੍ਹੀ ਪਰੀ ਨੇ ਬੜੀ ਮਾਸੂਮੀਅਤ ਨਾਲ ਰੱਬ ਨੂੰ ਜਵਾਬਦਿੱਤਾ।
ਰੱਬ ਸਾਰੀ ਗੱਲ ਸਮਝ ਗਏ ਪਰ ਨੰਨ੍ਹੀ ਪਰੀ ਨੂੰ ਅਸਲੀਅਤ ਬਾਰੇ ਕੁਝ ਨਾ ਦੱਸਿਆ ਕਿਉਂਕਿ ਉਹ ਹਜੇ ਬੱਚੀਸੀ। ਰੱਬ ਨੰਨ੍ਹੀ ਪਰੀ ਨੂੰ ਚੁੱਪ ਕਰਾਉਂਦੇ ਹੋਏ ਬੋਲੇ“ਪੁੱਤਰਾ ਕੋਈ ਗੱਲ ਨੀ ਮੈਂ ਤੈਨੂੰ ਕਿਸੇ ਹੋਰ ਮੰਮੀ ਡੈਡੀ ਕੋਲ ਭੇਜ ਦਿੰਨਾ..”
“ਨਹੀਂ ਨਹੀਂ ਰੱਬ ਜੀ, ਮੈਨੂੰ ਦੁਬਾਰਾ ਉਸੇ ਮੰਮੀ ਡੈਡੀ ਕੋਲ ਭੇਜੋ…ਮੈਂ ਨਹੀਂ ਹੋਰ ਮੰਮੀ ਡੈਡੀ ਕੋਲ ਜਾਣਾ।”
“ਕਿਉਂ ਪੁੱਤਰਾ? ਉਨ੍ਹਾਂ ਨਾਲੋਂ ਵੀ ਵਧੀਆ ਮੰਮੀ ਡੈਡੀ ਕੋਲ ਭੇਜਾਗਾਂ ਤੈਨੂੰ”
“ਰੱਬ ਜੀ ਆਹ ਗੱਲ ਨਹੀਂ। ਮੇਰੇ ਉਹ ਮੰਮੀ ਡੈਡੀ ਬਹੁਤ ਗਰੀਬ ਸਨ ਮੈਂ ਆਪਣੇ-ਆਪ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਅਮੀਰ ਬਣਾ ਉਨ੍ਹਾਂ ਨੂੰ ਹਰ ਖੁਸ਼ੀ ਦੇਵਾਂਗੀ। ਉਹ ਮੇਰੇ ਬਿਨਾਂ ਗਰੀਬ ਹੀ ਰਹਿ ਜਾਣਗੇ।”
ਰੱਬ ਦੀਆਂ ਅੱਖਾਂ ‘ਚ ਆਹ ਗੱਲ ਸੁਣ ਅੱਥਰੂ ਆ ਗਏ ਸਨ ਰੱਬ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਇਸ ਮਾਸੂਮ ਨੰਨ੍ਹੀ ਪਰੀ ਨੂੰ ਕਿੰਝ ਸਮਝਾਉਣ ਕਿ ਉਸਦੇ ਅਸਲੀ ਕਾਤਿਲ ਕੌਣ ਸਨ

ਵਲੋਂ :- ਮਨਦੀਪ ਸੋਡੀ

ਬੰਬ

by Jasmeet Kaur September 8, 2018

ਇੱਕ ਪਾਕਿਸਤਾਨੀ ਬੇਗਮ ਸੱਜ-ਸੰਵਰ ਕੇ ਆਪਣੇ ਸ਼ੌਹਰ ਨੂੰ ਕਹਿਣ ਲੱਗੀ??
“ਜਾਨੂੰ ਕਿਹੋ ਜਿਹੀ ਲੱਗ ਰਹੀ ਹਾਂ?”

ਸ਼ੌਹਰ ਬੋਲਿਆ ਬੇਗਮ ਖੁਦਾ ਕਸਮ ਏਦਾਂ ਦੀ ਲੱਗ ਰਹੀ ਏ ਕਿ ਜੀਅ ਕਰਦਾ ਹੈ ਹਿੰਦੋਸਤਾਨ ਵਿੱਚ ਹੀ ਸੁੱਟ ਆਵਾਂ
ਬੇਗਮ ਸ਼ਰਮਾਉਂਦੀ ਹੋਈ ਬੋਲੀ
“ਹਾਏ ਅੱਲ੍ਹਾ ਸਾਫ-ਸਾਫ ਕਿਉਂ ਨਹੀ ਕਹਿੰਦੇ ਕਿ ਬੰਬ ਲੱਗਦੀ ਹਾਂ”.

  • 1
  • …
  • 31
  • 32
  • 33
  • 34
  • 35
  • 36

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close