ਊਠਾਂ ਵਾਲਿਓ ਵੇ
ਊਠ ਲੱਦੀਆਂ ਬੋਰੀਆਂ
ਮਹਿਲੀਂ ਛੱਡੀਆਂ
ਸੁੰਨੀਆਂ ਗੋਰੀਆਂ।
Sandeep Kaur
ਐ ਨਜ਼ੂਮੀ ! ਹੱਥ ਮੇਰਾ ਹੋਰ ਗਹੁ ਦੇ ਨਾਲ ਵੇਖ,
ਕੁੱਝ ਤਾਂ ਇਸ ‘ਤੇ ਸਜੀਲੇ ਸ਼ੋਖ਼ ਅੱਖਰ ਹੋਣਗੇ।ਹਰਬੰਸ ਸਿੰਘ ਮਾਛੀਵਾੜਾ
ਤੂੰ ਚੁੱਪ ਵੀ ਰਹਿਣਾ ਸਿੱਖ ਮਨਾ, ਕੋਈ ਲਾਭ ਨੀ ਬਹੁਤਾ ਬੋਲਣ ਨਾਲ,
ਮੈਂ ਸੁਣਿਆ ਬੰਦਾ ਰੁਲ ਜਾਂਦਾ, ਬਹੁਤੇ ਭੇਤ ਦਿਲ ਦੇ ਖੋਲਣ ਨਾਲ
ਨ ਹੱਸ ਕੇ ਬੋਲਿਆ ਕਲ੍ਹ ਦਾ, ਨਾ ਹਸ ਕੇ ਗਲ ਕੀਤੀ ਏ
ਸਵੱਲੀ ਕਰ ਨਜ਼ਰ ਆਪਣੀ ਮੈਂ ਚਿਰ ਤੋਂ ਗ਼ਮ ਹੰਢਾਇਆ ਏਦਰਸ਼ਨ ਸਿੰਘ ਦਰਸ਼ਨ
ਵਿਚ ਬਾਗਾਂ ਦੇ ਸੋਹੇ ਕੇਲਾ,
ਖੇਤਾਂ ਵਿੱਚ ਰਹੂੜਾ।
ਤੈਨੂੰ ਵੇਖ ਕੇ ਤਿੰਨ ਵਲ ਖਾਵਾਂ,
ਖਾ ਕੇ ਮਰਾਂ ਧਤੂਰਾ।
ਕਾਹਨੂੰ ਪਾਇਆ ਸੀ,
ਪਿਆਰ ਵੈਰਨੇ ਗੂੜ੍ਹਾ।
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਖੱਟ ਲਿਆਂਦਾ ਆਲੂ
ਤੂੰ ਨਿਰੀ ਬਾਂਦਰੀ
ਤੇ ਮੈਂ ਕਿਉਟ ਜਿਹਾ ਭਾਲੂ
ਊਠਾਂ ਵਾਲਿਆਂ ਨੂੰ ਨਾ ਵਿਆਹੀ ਮੇਰੀ ਮਾਏ
ਅੱਧੀ ਰਾਤੀਂ ਲੱਦ ਜਾਣਗੇ।
ਸਿੰਘ ਧਰੇ ਮੁਕਲਾਵੇ ਛੱਡ ਜਾਣਗੇ ।
ਅੱਧੀ ਰਾਤੀਂ ਜੰਗਲ ਵਿੱਚੋਂ ਵਾਪਸ ਆਈ ਪੌਣ,
ਨਾਲ ਲਿਜਾਣਾ ਭੁੱਲ ਗਈ ਸੀ ਉਹ ਦੀਵੇ ਦੀ ਲੋਅ।ਦੀਪਕ ਧਲੇਵਾਂ
ਧਰਮੀ ਆਪਣੇ ਮਜ਼ਦੂਰ ਪਤੀ ਦੀ ਉਡੀਕ ਕਰ ਰਹੀ ਸੀ ਤਾਂ ਜੋ ਉਹ ਅੱਜ ਦੀ ਮਜ਼ਦੂਰੀ ਵਿਚੋਂ ਆਟਾ ਲੈ ਆਵੇ ਅਤੇ ਬੱਚਿਆਂ ਦੇ ਭੁੱਖੇ ਪੇਟ ਵਿੱਚ ਕੁਝ ਪਾ ਸਕੇ।
ਉਸਦੀ ਵੱਡੀ ਨਨਾਣ ਕੱਲ ਸੌਹਰੀ ਤਾਂ ਚਲੀ ਗਈ ਸੀ। ਪਰ ਉਸਦਾ ਜਾਣਾ ਕਈ ਦਿਹਾੜੀਆਂ ਦੀ ਰਕਮ ਉੱਤੇ ਹੁੰਝਾ ਫੇਰ ਗਿਆ ਸੀ। ਅੱਜ ਕਿਸੇ ਵੀ ਘਰ ਤੋਂ ਉਧਾਰਾ ਆਟਾ ਨਹੀਂ ਮਿਲਿਆ ਸੀ। ਸਭ ਘਰ ਉਨ੍ਹਾਂ ਵਰਗੇ ਹੀ ਹਨ, ਰੋਜ਼ ਆਟਾ ਕੌਣ ਦੇ ਸਕਦਾ ਏ।
ਅੱਜ ਤੂੰ ਰਸੋਈ ਦਾ ਸਾਮਾਨ ਫਿਰ ਨਹੀਂ ਲਿਆਂਦਾ? ਧਰਮੀ ਪਤੀ ਦੇ ਗਲ ਹੀ ਤਾਂ ਪੈ ਗਈ ਸੀ।
ਅੱਜ ਤਾਂ ਮਈ ਦਿਨ ਸੀ। ਸਾਰੇ ਮਜ਼ਦੂਰਾਂ ਦਾ ਸਾਂਝਾ ਦਿਨ। ਅੱਜ ਕਿਸੇ । ਦਿਹਾੜੀ ਨਹੀਂ ਲਾਈ। ਸਾਰਾ ਦਿਨ ਰੈਲੀਆਂ ਹੁੰਦੀਆਂ ਰਹੀਆਂ, ਭਾਸ਼ਨ ਚੱਲਦੇ ਰਹੇ ਅਤੇ ਅਮੀਰਾਂ ਦੇ ਕੰਨ ਖੋਲਣ ਲਈ ਨਾਹਰੇ ਲੱਗਦੇ ਰਹੇ ਉਹ ਸ਼ਾਇਦ ਕੁਝ ਹੋਰ ਵੀ ਅੱਗੇ ਬੋਲਦਾ ਜਾਂਦਾ ਪਰ ਧਰਮੀ ਦੀ ਘੁਰਕੀ ਨੇ ਉਸ ਨੂੰ ਚੁੱਪ ਕਰਾ ਦਿੱਤਾ ਸੀ।
ਬੱਚਿਆਂ ਦੇ ਭੁੱਖੇ ਪੇਟਾਂ ਵਿੱਚ ਭਾਸ਼ਨ ਪਾ ਦੇ, ਜਾ ਫਿਰ ਉਨ੍ਹਾਂ ਨੂੰ ਨਾਹਰੇ ਖਵਾਦੇ, ਤੂੰ ਵੀ ਅੱਜ ਰੈਲੀਆਂ ਖਾਕੇ ਸੌ ਜਾਵੀਂ।
ਉਹ ਉੱਠ ਕੇ ਬਾਹਰ ਵੱਲ ਟੁਰ ਪਿਆ। “ਅੱਜ ਤਾਂ ਕੁਝ ਕਰਨਾ ਹੀ ਪਉ।” ਉਹ ਸੋਚਦਾ ਜਾ ਰਿਹਾ ਸੀ।
ਹਰ ਬੰਦਾ ਇਹੋ ਸਮਝਦਾ ਹੈ
ਕਿ ਉਸ ਕੋਲ ਅਕਲ ਤਾਂ ਬਥੇਰੀ ਹੈ
ਪਰ ਸੰਪੱਤੀ ਦਾ ਹੀ ਘਾਟਾ ਹੈ।
ਸੋ,ਉਹ ਹੋਰ ਸੰਪੱਤੀ ਦੇ ਮੋਹ ਵਿਚ
ਅਕਲ ਵੀ ਗਹਿਣੇ ਰੱਖ ਦਿੰਦਾ ਹੈ।
ਜੁਗਾਂ ਤੋਂ ਫੇਰ ਵੀ ਸਾਗਰ ਦਾ ਖਾਰਾ ਹੀ ਰਿਹਾ ਪਾਣੀ
ਹੈ ਬੇਸ਼ਕ ਮਿੱਠੀਆਂ ਨਦੀਆਂ ਦੇ ਰਹਿੰਦਾ ਡੀਕਦਾ ਪਾਣੀਰਬਿੰਦਰ ਮਸਰੂਰ
ਨਾ ਵੇ ਪੂਰਨਾ ਚੋਰੀ ਕਰੀਏ,
ਨਾ ਵੇ ਮਾਰੀਏ ਡਾਕਾ।
ਬਾਰਾਂ ਬਰਸ ਦੀ ਸਜ਼ਾ ਬੋਲ ਜੂ,
ਪੀਹਣਾ ਪੈ ਜੂ ਆਟਾ।
ਨੇੜੇ ਆਈ ਦੀ ਬਾਂਹ ਨਾ ਫੜੀਏ,
ਲੋਕੀਂ ਕਹਿਣਗੇ ਡਾਕਾ।
ਕੋਠੀ ਪੂਰਨ ਦੀ,
ਵਿਚ ਪਰੀਆਂ ਦਾ ਵਾਸਾ।