• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Author

Bachiter Singh

Bachiter Singh

ਜਿਉਂਦਾ ਰਹੇ ਬਾਪੂ ਜੋ ਪੁਗਾਉਂਦਾ punjabi status for bapu

by Bachiter Singh August 22, 2021

ਜਿਉਂਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ

ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ

Share on WhatsappDownload ImageCopy

ਨਹੀਂਓਂ ਨਿਬ ਦੇ ਯਰਾਨੇ ਸਾਡੇ ਸਬ ਨਾਲ punjabi song status

by Bachiter Singh July 25, 2021

ਨਹੀਂਓਂ ਨਿਬ ਦੇ ਯਰਾਨੇ ਸਾਡੇ ਸਬ ਨਾਲ ਨੀ

ਲਾ ਕੇ ਵਿਰਤੀ ਰੱਖੀਦੀ ਸੱਦਾ ਰੱਬ ਨਾਲ ਨੀ

Share on WhatsappDownload ImageCopy

Vaddi soch da vadda jadu

by Bachiter Singh July 18, 2021

ਆਪਣੇ ਆਪ ਨਾਲ ਗੱਲਾਂ ਕਰਨ ਲਈ ਸਮਾਂ ਕੱਢੋ ਤੇ ਆਪਣੇ ਚਿੰਤਨ ਦੀ ਪ੍ਰਬਲ ਸ਼ਕਤੀ ਦਾ ਲਾਭ ਉਠਾਉ। ਇਕਾਂਤ ਦੇ ਬੜੇ ਫਾਇਦੇ ਹੁੰਦੇ ਹਨ। ਇਸਦਾ ਉਪਯੋਗ ਆਪਣੀ ਰਚਨਾਤਮਕ ਸ਼ਕਤੀ ਨੂੰ ਆਜ਼ਾਦ ਕਰਨ ਲਈ ਕਰੋ। ਆਪਣੀਆਂ ਨਿੱਜੀ ਤੇ ਬਿਜ਼ਨਸ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਲੱਭਣ ਲਈ ਇਕਾਂਤ ਦਾ ਪ੍ਰਯੋਗ ਕਰੋ। ਹਰ ਦਿਨ ਕੇਵਲ ਸੋਚਣ ਵਾਸਤੇ ਕੁੱਝ ਸਮਾਂ ਇਕਲਿਆਂ ਗੁਜ਼ਾਰੋ। ਉਸੇ ਚਿੰਤਨ ਤਕਨੀਕ ਦਾ ਪ੍ਰਯੋਗ ਕਰੋ ਜਿਸ ਦਾ ਪ੍ਰਯੋਗ ਸਾਰੇ ਮਹਾਨ ਲੀਡਰ ਕਰਦੇ ਹਨ। ਤੁਸੀਂ ਆਪਣੇ ਨਾਲ ਇਕਾਂਤ ਵਿੱਚ ਗੱਲਾਂ ਕਰੋ।

Share on WhatsappDownload ImageCopy

Hukamnama Sri Darbar Sahib

by Bachiter Singh July 17, 2021

ਬੈਰਾੜੀ ਮਹਲਾ ੪ ॥

ਹਰਿ ਜਨੁ ਰਾਮ ਨਾਮ ਗੁਨ ਗਾਵੈ ॥

ਜੇ ਕੋਈ ਨਿੰਦ ਕਰੇ ਹਰਿ ਜਨ ਕੀ

ਅਪੁਨਾ ਗੁਨੁ ਨ ਗਵਾਵੈ ॥੧॥ ਰਹਾਉ ॥

ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ। ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ (ਭੀ) ਕਰਦਾ ਹੈ ਤਾਂ ਉਹ ਭਗਤ ਆਪਣਾ ਸੁਭਾਉ ਨਹੀਂ ਤਿਆਗਦਾ ॥੧॥ ਰਹਾਉ ॥ (ਭਗਤ ਆਪਣੀ ਨਿੰਦਾ ਸੁਣ ਕੇ ਭੀ ਆਪਣਾ ਸੁਭਾਉ ਨਹੀਂ ਛੱਡਦਾ, ਕਿਉਂਕਿ ਉਹ ਜਾਣਦਾ ਹੈ ਕਿ) ਜੋ ਕੁਝ ਕਰ ਰਿਹਾ ਹੈ ਮਾਲਕ-ਪ੍ਰਭੂ ਆਪ ਹੀ (ਜੀਵਾਂ ਵਿਚ ਬੈਠ ਕੇ) ਕਰ ਰਿਹਾ ਹੈ, ਉਹ ਆਪ ਹੀ ਹਰੇਕ ਕਾਰ ਕਰ ਰਿਹਾ ਹੈ।

Share on WhatsappDownload ImageCopy

ਸਿਰ ਉੱਤੇ ਪੱਗ ਐ, ਕੈਹਿੰਦੇ ਸਰਦਾਰ ਨੇ

by Bachiter Singh July 2, 2021

ਸਿਰ ਉੱਤੇ ਪੱਗ ਐ, ਕੈਹਿੰਦੇ ਸਰਦਾਰ ਨੇ

ਅਣਖੀ Blood ਐ, ਵੈਰੀ ਸਿੱਖੇ ਮਾਰ ਨੇਂ

Share on WhatsappDownload ImageCopy

ਕਿਤਾਬਾਂ ਵਾਲਾ ਰੱਖਣਾ

by Bachiter Singh March 17, 2021

“ਕਿਤਾਬਾਂ ਵਾਲਾ ਰੱਖਣਾ” ਨਾਮ ਦੀ ਇਹ ਵੀਡੀਊ ਜਦੋਂ 3 ਮਿੰਟ 23 ਸਕਿੰਟ ਤੇ ਅੱਪੜਦੀ ਏ ਤਾਂ ਇੱਕ ਭੈਣ ਅਲਮਾਰੀ ਤੇ ਲੱਗੀ ਆਪਣੇ ਵੀਰ ਦੀ ਫੋਟੋ ਤੇ ਹੱਥ ਫੇਰ ਸਬਰ ਦਾ ਘੁੱਟ ਜਿਹਾ ਭਰਦੀ ਹੋਈ ਵਿਖਾਈ ਦਿੰਦੀ ਏ ਅਤੇ ਨਾਲ ਹੀ ਇਹ ਭਾਵੁਕਤਾ ਭਰਪੂਰ ਇਹ ਬੋਲ ਗੂੰਜ ਉਠਦੇ ਨੇ.. “ਸਾਨੂੰ ਜੰਗ ਨਵੀਂ ਪੇਸ਼ ਹੋਈ..
“ਸਾਡਾ ਸਾਰਾ ਪਾਣੀ ਲੁੱਟ ਕੇ ਤੇਰੀ ਦਿੱਲੀ ਦਰਵੇਸ਼ ਹੋਈ”
“ਭਟਕ ਗਏ ਨੇ ਭਾਵੇਂ ਗੱਬਰੂ..ਫੇਰ ਇੱਕ ਦਿਨ ਮੁੜ ਆਉਣਗੇ”
“ਮੁਖ ਹੋਣੇ ਨੰਦ ਪੁਰ ਵੱਲ ਨੂੰ..ਚੜ੍ਹਦੀ ਕਲਾ ਦੇ ਗੀਤ ਗਾਉਣਗੇ..” ਲੂ ਕੰਢੇ ਖੜੇ ਹੋ ਜਾਂਦੇ..
ਇਹ ਗਾਣਾ ਮੇਰੇ ਬਹੁਤ ਹੀ ਕਰੀਬ ਆ ਅਸਲ ਵਿਚ ਦਿੱਲੀ ਨੇ ਕਦੀ ਵੀ ਨਹੀਂ ਚਾਹਿਆ ਕੇ ਸਿੱਖੀ ਸਰੂਪ ਅਨੰਦਪੁਰ ਵੱਲ ਨੂੰ ਵਹੀਰਾਂ ਘੱਤੇ..ਤਾਂ ਹੀ ਸ਼ਾਇਦ ਨਸ਼ਿਆਂ ਅਤੇ ਅਸ਼ਲੀਲਤਾ ਵਾਲਾ ਹੜ ਜਿਹਾ ਵਗਾ ਦਿੱਤਾ.. ਆਓ ਦੋਸਤੋ ਥੋੜਾ ਪਿਛਾਂਹ ਨੂੰ ਚਲੀਏ..
ਉੱਨੀ ਸੌ ਚੁਰਾਸੀ..ਪੰਜਾਬੀ ਨੌਜਵਾਨੀ ਤੇ ਥੋਪ ਦਿੱਤੇ ਗਏ ਇੱਕ ਧੋਖੇ ਭਰੇ ਮੈਚ ਵਿਚ ਆਯੋਜਕ,ਰੈਫਰੀ,ਕੁਮੈਂਟਰੀ ਕਰਨ ਵਾਲੇ,ਵੇਖਣ ਵਾਲੇ ਦਰਸ਼ਕ ਅਤੇ ਇਸ ਮੈਚ ਨੂੰ ਕਵਰ ਕਰਦੀ ਪ੍ਰੈਸ ਤੱਕ ਸਾਰਾ ਕੁਝ ਇਹਨਾਂ ਦਾ ਆਪਣਾ ਹੀ ਖੜਾ ਕੀਤਾ ਹੋਇਆ ਸੀ! ਸੀਨੇ ਅਤੇ ਜਮੀਰ ਤੇ ਵੱਜੀ ਡੂੰਘੀ ਸੱਟ ਨੂੰ ਲਈ ਫਿਰਦੇ ਅਨੇਕਾਂ ਨੌਜੁਆਨ ਮੈਦਾਨ ਵਿਚ ਡਟ ਗਏ..ਆਪਣੀ ਹੋਂਦ,ਜਿਸਮ,ਵਜੂਦ,ਪੈਸਾ-ਧੇਲਾ,ਪਰਿਵਾਰਿਕ ਸੁਖ ਅਤੇ ਸੀਮਤ ਸਾਧਨ..ਸਾਰਾ ਕੁਝ ਹੀ ਇਸ ਮੈਚ ਵਿਚ ਦਾਅ ਤੇ ਲਾ ਦਿੱਤਾ.. ਜਦੋਂ ਨਹਿਰਾਂ,ਕਸੀਆਂ,ਫਾਰਮ ਹਾਊਸ,ਦਰਿਆ ਅਤੇ ਖੁੱਲੇ ਖੇਤ ਖਲਿਆਣ ਸਾਰਾ ਕੁਝ ਰੱਤ ਨਾਲ ਲਾਲ ਹੋ ਗਿਆ ਅਤੇ ਦਿੱਲੀ ਦਾ ਤਖ਼ਤ ਕੰਬਣ ਲੱਗ ਪਿਆ ਤਾਂ ਅਗਲਿਆਂ “ਸਾਮ ਬਾਣ ਦੰਢ ਭੇਦ” ਵਾਲੇ ਘਟੀਆ ਤਰੀਕੇ ਅਪਣਾ ਲਏ..
ਨੀਲੇ ਪੀਲੇ ਚਿੱਟੇ ਅਤੇ ਖਾਕੀ ਵਰਦੀ ਪਾਈ ਆਪਣੇ ਕਿੰਨੇ ਸਾਰੇ ਰੈਫਰੀਆਂ ਰਾਂਹੀ ਨੀਲੇ ਪੀਲੇ ਕਾਰਡ ਵਿਖਾ ਕੇ ਕਿੰਨੇ ਨੌਜੁਆਨ ਪਹਿਲੋਂ ਮੈਚੋਂ ਬਾਹਰ ਕਰ ਦਿੱਤੇ ਅਤੇ ਫੇਰ ਓਹਨਾ ਦਾ ਵਜੂਦ ਮੁਕਾ ਦਿੱਤਾ..
ਬਾਨਵੇਂ ਤ੍ਰੇਆਨਵੇਂ ਦੇ ਦਿੰਨਾ ਵਿਚ ਸਾਰੀ ਦੁਨੀਆਂ ਵਿਚ ਇਹ ਢੰਡੋਰਾ ਪਿੱਟਣਾ ਸ਼ੁਰੂ ਕਰ ਦਿੱਤਾ ਕੇ ਅਸਾਂ ਮੈਂਚ ਜਿੱਤ ਲਿਆ.. ਫੇਰ ਸੀਨੇ ਵਿਚ ਖਿੱਚ ਲਈ ਅਗਸਤ 31-1995 ਨੂੰ ਦਿਲਾਵਰ ਸਿੰਘ ਨਾਮ ਦਾ ਗੁਰੂ ਦਾ ਸਿੰਘ ਉਠਿਆ..ਫੱਟੇ ਦੇ ਐਨ ਵਿਚਕਾਰ ਗੇਂਦ ਮਾਰ ਐਸਾ ਗੋਲ ਕੀਤਾ ਕੇ ਮੈਚ ਦਾ ਪਾਸਾ ਹੀ ਪਲਟ ਜਿਹਾ ਗਿਆ ਤੇ ਸਾਰੀ ਦੁਨੀਆ ਹੱਕੀ-ਬੱਕੀ ਰਹਿ ਗਈ.. ਚੋਵੀ ਸਾਲਾਂ ਬਾਅਦ ਅੱਜ ਕੱਤੀ ਅਗਸਤ ਵਾਲੇ ਓਸੇ ਦਿਨ ਨੂੰ ਭਾਈ ਦਿਲਾਵਰ ਸਿੰਘ ਅਤੇ ਉਸਦੇ ਜੰਮਦਾਤਿਆਂ ਅਤੇ ਉਸ ਦੀ ਕੀਤੀ ਲਾਸਾਨੀ ਕੁਰਬਾਨੀ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ..!

ਰਿਸ਼ਵਤ

by Bachiter Singh September 11, 2020
ਪਿਛਲੇ ਹਫ਼ਤੇ ਬਲਦੇਵ ਪਟਵਾਰੀ ਨੂੰ  ਇੱਕ ਟੀਮ ਨੇ ਛਾਪਾ ਮਾਰ ਕੇ  ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਸੀ। ਪਰ ਉਹ ਦੋ- ਕੁ ਦਿਨਾਂ ਮਗਰੋਂ ਹੀ ਮੁੜ ਡਿਊਟੀ ‘ਤੇ ਹਾਜਰ ਹੋ ਗਿਆ। ਓਹਨੂੰ ਦਫਤਰ ਵਿੱਚ ਟੌਹਰ ਨਾਲ਼ ਬੈਠਿਆਂ ਦੇਖ ਕੇ ਮੱਘਰ ਨੰਬਰਦਾਰ ਕਹਿਣ ਲੱਗਾ,
      ” ਵਾਹ ਪਟਵਾਰੀ ਸਾਹਿਬ!! ਆਹ ਤਾਂ ਮੇਰੀਆਂ ਅੱਖਾਂ ਨੂੰ ਯਕੀਨ ਨੀਂ ਆ ਰਿਹਾ , ਏਹੋ ਜਾ ਕਿਹੜਾ ਮੰਤਰ ਮਾਰ ਕੇ ਤੁਸੀਂ ਐਨੇ ਕਸੂਤੇ  ਜਾਲ ‘ਚੋਂ ਨਿਕਲ ਆਏ ? “
ਇਹ ਸੁਣ ਕੇ ਬਲਦੇਵ ਪਟਵਾਰੀ ਦਾੜ੍ਹੀ ਖੁਰਕਦਾ ਬੋਲਿਆ,
                 ” ਓ ਭਰਾਵਾਂ!! ਤੈਨੂੰ ਤਾਂ ਪਤੈ ਹੀ ਐ !! ਜਿਵੇਂ ਲੋਹਾ ਨੂੰ ਲੋਹੇ ਕੱਟਦਾ ਓਵੇਂ ਰਿਸ਼ਵਤ ਨੂੰ ਰਿਸ਼ਵਤ ਕੱਟਦੀ ਐ !! ਓਨ੍ਹਾ ਨੇ ਮੈਨੂੰ ਦਸ ਹਜ਼ਾਰ ਰੂਪੈ ਲੈਂਦੇ ਹੋਏ ਫੜਿਆ ਸੀ ਅਤੇ ਆਪਾਂ ਵੀਹ ਹਜ਼ਾਰ ਰੂਪੈ ਦੇ ਕੇ ਛੁੱਟ ਗਏ !! “
ਮਾਸਟਰ ਸੁਖਵਿੰਦਰ ਦਾਨਗੜ੍ਹ

ਇੱਕ ਵਿਲੱਖਣ ਫੈਸਲਾ

by Bachiter Singh July 12, 2020
ਜੁਨੁਬੀ ਅਮਰੀਕਾ
ਮੁਲਜ਼ੀਮ ਪੰਦਰਾਂ ਸਾਲਾਂ ਦਾ ਲੜਕਾ ਸੀ ਜੋ ਸਟੋਰ ਤੋਂ ਚੋਰੀ ਕਰਦਾ ਫੜਿਆ ਗਿਆ ਸੀ ਅਤੇ ਗਾਰਡ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਸਟੋਰ ਦੇ ਸ਼ੈਲਫ ਨੂੰ ਤੋੜਦਾ ਫੜਿਆ ਗਿਆ ਸੀ।
ਜੱਜ ਨੇ ਜੁਰਮ ਸੁਣਿਆ ਅਤੇ ਲੜਕੇ ਨੂੰ ਪੁੱਛਿਆ
ਕੀ ਤੁਸੀਂ ਸੱਚਮੁੱਚ ਬ੍ਰੈਡ ਅਤੇ ਪਨੀਰ ਦਾ ਪੈਕੇਟ ਚੋਰੀ ਕੀਤਾ ਸੀ ਲੜਕੇ ਨੇ ਹੇਠਾਂ ਵੇਖਿਆ ਅਤੇ ਜਵਾਬ ਦਿੱਤਾ
ਕਿਉਂ?
ਮੈਨੂੰ ਚਾਹੀਦਾ ਸੀ
ਖਰੀਦਿਆ ਕਿਉ ਨਹੀ: – ਜੱਜ
ਪੈਸੇ ਨਹੀਂ ਸਨ: – ਮੁੰਡਾ
ਪੈਸੇ ਪਰਿਵਾਰ ਤੋਂ ਲੇ ਲੈਂਦੇ
ਘਰ ਵਿਚ ਇਕਲੌਤੀ ਮਾਂ ਬੀਮਾਰ ਹੈ, ਬੇਰੁਜ਼ਗਾਰਾਂ ਵੀ ਹੈ ਇਸ ਲਈ ਚੋਰੀ ਕੀਤੀ.
ਤੁਸੀਂ ਕੁਝ ਨਹੀਂ ਕਰਦੇ?
ਕਾਰ ਧੋਣ ਦਾ ਕੰਮ ਕਰਦਾ ਸੀ ‘ਤੇ ਇੱਕ ਦਿਨ ਆਪਣੀ ਮਾਂ ਦੀ ਦੇਖਭਾਲ ਲਈ ਇਕ ਦਿਨ ਦੀ ਛੁੱਟੀ ਕੀਤੀ ਸੀ, ਫਿਰ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ.
ਤੁਸੀਂ ਕਿਸੇ ਤੋਂ ਮਦਦ ਮੰਗ ਸਕਦੇ ਸੀ.
ਸਵੇਰ ਤੋਂ ਹੀ ਘਰੋਂ ਬਾਹਰ ਚਲੇ ਗਿਆ, ਤਕਰੀਬਨ ਪੰਜਾਹ ਵਿਅਕਤੀਆਂ ਕੋਲ ਗਿਆ, ਆਖਰਕਾਰ ਇਹ ਕਦਮ ਚੁੱਕਿਆ.
ਕਰਾਸ-ਜਾਂਚ ਖਤਮ ਹੋ ਗਈ, ਜੱਜ ਨੇ ਫੈਸਲਾ ਸੁਣਾਉਣਾ ਸ਼ੁਰੂ ਕੀਤਾ: –
ਬ੍ਰੈਡ ਦੀ ਚੋਰੀ ਅਤੇ ਮਹਿਸੂਸ ਕਰਨਾ ਬਹੁਤ ਜੁਰਮ ਹੈ ਅਤੇ ਅਸੀਂ ਸਾਰੇ ਇਸ ਜੁਰਮ ਲਈ ਜ਼ਿੰਮੇਵਾਰ ਹਾਂ।ਮੇਰੇ ਸਮੇਤ ਅਦਾਲਤ ਵਿੱਚ ਹਰ ਵਿਅਕਤੀ, ਅਸੀਂ ਅਪਰਾਧੀ ਹਾਂ, ਇਸ ਲਈ ਇੱਥੇ ਮੌਜੂਦ ਹਰ ਵਿਅਕਤੀ ਨੂੰ ਦਸ- ਦਸ ਡਾਲਰ ਜੁਰਮਾਨਾ ਕੀਤਾ ਜਾਂਦਾ ਹੈ। ਇੱਥੋਂ ਬਿਨਾਂ ਡਾਲਰ ਦਿੱਤੇ ਕੋਈ ਵੀ ਬਾਹਰ ਨਹੀਂ ਨਿਕਲ ਸਕੇਗਾ.
ਇਹ ਕਹਿ ਕੇ ਜੱਜ ਨੇ ਆਪਣੀ ਜੇਬ ਵਿਚੋਂ ਦਸ ਡਾਲਰ ਕੱਢੇ ਅਤੇ ਫਿਰ ਕਲਮ ਚੁੱਕ ਕੇ ਲਿਖਣਾ ਸ਼ੁਰੂ ਕਰ ਦਿੱਤਾ: –
ਇਸ ਤੋਂ ਇਲਾਵਾ, ਮੈਂ ਸਟੋਰ ਨੂੰ ਇਕ ਹਜ਼ਾਰ ਡਾਲਰ ਦਾ ਜੁਰਮਾਨਾ ਕੀਤਾ ਕਿ ਉਸਨੇ ਭੁੱਖੇ ਬੱਚੇ ਨੂੰ ਗੈਰ-ਮਨੁੱਖੀ ਵਿਵਹਾਰ ਕੀਤਾ ਅਤੇ ਪੁਲਿਸ ਨੂੰ ਸੌਂਪ ਦਿੱਤਾ, ਜੇ ਉਸਨੇ ਚੌਵੀ ਘੰਟਿਆਂ ਵਿਚ ਜੁਰਮਾਨਾ ਨਾ ਅਦਾ ਕੀਤਾ, ਤਾਂ ਅਦਾਲਤ ਸਟੋਰ ਨੂੰ ਸੀਲ ਕਰਨ ਦੇ ਆਦੇਸ਼ ਦੇਵੇਗੀ.
ਅਦਾਲਤ ਨੇ ਜੁਰਮਾਨੇ ਦੀ ਪੂਰੀ ਰਕਮ ਅਦਾ ਕਰਨ ਲਈ ਲੜਕੇ ਨੂੰ ਤਲਬ ਕੀਤਾ।
ਫੈਸਲਾ ਸੁਣਾਉਣ ਤੋਂ ਬਾਅਦ, ਅਦਾਲਤ ਵਿਚ ਮੌਜੂਦ ਲੋਕ ਉਸ ਲੜਕੇ ਦੇ ਹੰਝੂ ਪੜ ਰਹੇ ਸਨ, ਜੋ ਬਾਰ ਬਾਰ ਜੱਜ ਨੂੰ ਵੇਖ ਰਿਹਾ ਸੀ ਜੋ ਆਪਣੇ ਹੰਝੂ ਲੁਕਾ ਕੇ ਬਾਹਰ ਚਲਾ ਗਿਆ।
ਇਹ ਇਮਾਨਦਾਰ ਜੱਜ ਹਨ। ਕੀ ਸਾਡਾ ਦੇਸ਼ ਅੱਜ ਤੱਕ ਅਜਿਹਾ ਕੋਈ ਫੈਸਲਾ ਦਿੰਦਾ।
ਸਾਡੇ ਦੇਸ਼ ਵਿਚ, 20-20 ਅਤੇ 25-25 ਸਾਲਾਂ ਬਾਅਦ, ਜਦੋਂ ਮਨੁੱਖ ਨਿਰਦੋਸ਼ ਸਾਬਤ ਹੁੰਦਾ ਹੈ, ਤਾਂ ਉਹ ਸਿਰਫ ਮਾਨਯੋਗ ਅਦਾਲਤ ਦੁਆਰਾ ਬਰੀ ਹੁੰਦਾ ਹੈ.
* ਦੁਖੀ ਆਤਮਾ * # ਕਾਪੀ

ਚਿੰਤਾ-ਮੁਕਤ ਅਤੇ ਤੰਦਰੁਸਤ ਜਿੰਦਗੀ ਜੀਣ ਦਾ ਮੰਤਰ

by Bachiter Singh July 11, 2020
ਮਾਨਸਿਕ ਰੋਗਾਂ ਦੇ ਉਘੇ ਡਾਕਟਰ ਕੋਲ਼ ਇੱਕ ਵਾਰ ਉਸ ਦਾ ਇੱਕ ਕਰੀਬੀ ਮਿੱਤਰ ਆਇਆ ਤੇ ਆਪਣੀ ਸਮੱਸਿਆ ਦੱਸਦਿਆਂ ਕਹਿਣ ਲੱਗਾ ਕਿ ਡਾਕਟਰ ਸਾਬ ਮੈਨੂੰ ਰਾਤ ਨੂੰ ਵਹਿਮ ਹੋ ਜਾਂਦਾ ਹੈ ਕਿ ਮੇਰੇ ਬੈਡ ਹੇਠਾਂ ਕੋਈ ਬੰਦਾ ਵੜ ਗਿਆ ਹੈ। ਇਸੇ ਦਹਿਸ਼ਤ ਕਾਰਨ ਮੈਨੂੰ ਰਾਤ ਰਾਤ ਭਰ ਨੀਂਦ ਨਹੀਂ ਆਉਂਦੀ ਤੇ ਕਈ ਵਾਰ ਤਾਂ ਡਰਦਿਆਂ ਪਿਸ਼ਾਬ ਵੀ ਮੰਜੇ ਤੇ ਹੀ ਨਿਕਲ਼ ਜਾਂਦਾ ਹੈ। ਡਾਕਟਰ ਕਾਫੀ ਚਿਤਾਤੁਰ ਜਿਹਾ ਹੋ ਕੇ ਦੱਸਣ ਲੱਗਾ ਕਿ ਤੂੰ ਤਾਂ ਬਹੁਤ ਗੰਭੀਰ ਦਿਮਾਗੀ ਰੋਗ ਦਾ ਸ਼ਿਕਾਰ ਹੋ ਗਿਆ ਹੈਂ ਤੇ ਜੇ ਇਸ ਦਾ ਜਲਦ ਇਲਾਜ ਨਾ ਕੀਤਾ ਗਿਆ ਤਾਂ ਨੌਬਤ ਪਾਗਲਖਾਨੇ ਭਰਤੀ ਹੋਣ ਤੱਕ ਪਹੁੰਚ ਸਕਦੀ ਹੈ। ਇਸ ਦੇ ਇਲਾਜ ਲਈ ਤੈਨੂੰ ਲਗਾਤਾਰ ਛੇ ਮਹੀਨੇ ਹਰ ਹਫਤੇ ਮੇਰੇ ਪਾਸ ਕੌਂਸਲਿੰਗ ਲਈ ਆਉਣਾ ਪਏਗਾ। ਮੇਰੀ ਇੱਕ ਸਿਟਿੰਗ ਦੀ ਫੀਸ ਦਸ ਹਜਾਰ ਹੈ ਪਰ ਕੋਈ ਨਹੀਂ, ਤੂੰ ਮਿੱਤਰ ਹੈਂ ਤੇਰੇ ਪਾਸੋਂ ਅੱਠ ਲੈ ਲਿਆ ਕਰਾਂਗਾ। ਪ੍ਰੰਤੂ ਢਿੱਲਾ ਨਾਂ ਪਈਂ ਤੇ ਸਵੇਰ ਤੋਂ ਹੀ ਆਪਣਾ ਇਲਾਜ ਸ਼ੁਰੂ ਕਰਵਾ ਲੈ।
ਦੋ ਕੁ ਮਹੀਨੇ ਬਾਅਦ ਅਚਾਨਕ ਹੀ ਉਹ ਬੰਦਾ ਡਾਕਟਰ ਨੂੰ ਬਾਜਾਰ ਵਿੱਚ ਟੱਕਰ ਗਿਆ। ਡਾਕਟਰ ਪੁੱਛਣ ਲੱਗਾ, “ਤੂੰ ਮੁੜਕੇ ਆਇਆ ਈ ਨਈਂ! ਮੈਂ ਤੇਰੇ ਲਈ ਦੋਸਤੀ ਨਾਤੇ ਬਹੁਤ ਮੱਥਾ ਮਾਰ ਮਾਰ ਕੇ ਨੋਟਸ ਤਿਆਰ ਕੀਤੇ ਸੀ।” ਅੱਗੋਂ ਬੰਦਾ ਆਖਣ ਲੱਗਾ, “ਆਉਣਾ ਕੀ ਸੀ, ਮੇਰੀ ਸਮੱਸਿਆ ਤਾਂ ਸਾਡੇ ਅਨਪੜ੍ਹ ਗਵਾਂਢੀ ਰੁਲ਼ਦੇ ਨੇ ਮਿੰਟ ‘ਚ ਹੱਲ ਕਰਤੀ।” ਡਾਕਟਰ ਕਹਿੰਦਾ, “ਉਹ ਕਿਵੇਂ?” ਉਹ ਕਹਿੰਦਾ, “ਜਿਸ ਦਿਨ ਮੈਂ ਤੁਹਾਨੂੰ ਮਿਲ਼ ਕੇ ਗਿਆ ਸੀ। ਸ਼ਾਮੀਂ ਪੈਗ ਸਾਂਝਾ ਕਰਦਿਆਂ, ਸੰਗਦੇ ਸੰਗਦੇ ਨੇ ਜਦੋਂ ਰੁਲ਼ਦੇ ਨਾਲ਼ ਆਪਣੀ ਬਿਮਾਰੀ ਸਾਂਝੀ ਕੀਤੀ ਤਾਂ ਰੁਲ਼ਦਾ ਕਹਿੰਦਾ, ‘ਇਹ ਕਿਹੜੀ ਗੱਲ ਹੈ? ਤੂੰ ਅੱਜ ਤੋਂ ਬਾਅਦ ਆਪਣਾ ਗੱਦਾ ਫਰਸ਼ ਤੇ ਲਾ ਲੈ ਜਾਂ ਮੰਜੇ ਦੇ ਚਾਰੇ ਪਾਵੇ ਵੱਢ ਦੇ। ਫੇਰ ਬੰਦਾ ਹੇਠ ਕਿਵੇਂ ਵੜਜੂ?’ ਡਾਕਟਰ ਸਾਹਬ, ਉਹ ਦਿਨ ਤੇ ਅੱਜ ਦਾ ਦਿਨ, ਵਹਿਮ ਵੁਹਮ ਅਹੁ ਗਿਆ। ਸਾਰੀ ਰਾਤ ਰੱਜ ਕੇ ਘੁਰਾੜੇ ਮਾਰ ਸੌਈਂਦਾ ਹੈ।”
🤣🤣🤣🤣🤣
ਸੋ ਮਿੱਤਰੋ ਕਥਾ ਦਾ ਸਾਰ ਇਹੋ ਹੈ ਕਿ ਜਿੰਦਗੀ ਵਿੱਚ ਬਹੁਤੇ ਪੜ੍ਹੇ ਲਿਖੇ ਡਾਕਟਰ ਅਤੇ ਪ੍ਰੋਫੈਸਰਨੁਮਾ ਬੰਦਿਆਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਤੇ ਰੁਲ਼ਦੇ ਵਰਗੇ ਅਨਪੜ੍ਹ ਅਤੇ ਘੈਂਟ ਯਾਰਾਂ ਨੂੰ ਸਦਾ ਅੰਗ-ਸੰਗ ਰੱਖਣਾ ਚਾਹੀਦਾ ਹੈ। ਚਿੰਤਾ-ਮੁਕਤ ਅਤੇ ਤੰਦਰੁਸਤ ਜਿੰਦਗੀ ਜੀਣ ਦਾ ਇਸ ਤੋਂ ਵੱਡਾ ਕੋਈ ਹੋਰ ਮੰਤਰ ਨਹੀਂ ਹੈ।

ਸਿਹਤ ਦੀਆਂ ਗੱਲਾਂ

by Bachiter Singh July 10, 2020
ਦਹੀਂ ਮੂਲੀ ਇਕੱਠੇ ਨਾ ਕਦੇ ਖਾਈਏ ਮੱਛੀ ਦੁੱਧ ਨਾ ਕੱਠਾ ਡਕਾਰ ਬੇਲੀ।
..
ਜਿਗਰ ਖਰਾਬ ਤਾਂ ਰੱਜ ਕੇ ਖਾ ਜਾਮੁਨ ਖੂਨ ਖਰਾਬ ਲਈ ਨਿੰਮ ਸ਼ਾਹਕਾਰ ਬੇਲੀ।
..
ਬੇਹੀ ਰੋਟੀ ਭਿਉੰ ਖਾ ਦੁੱਧ ਤੜਕੇ ਖੂਨ ਦੌਰੇ ਦਾ ਖਾਸ ਉਪਚਾਰ ਬੇਲੀ।
..
ਕਾਲੇ ਤਿਲਾਂ ਦੇ ਗੁੜ ਬਣਾਓ ਲੱਡੂ ਪਿਸ਼ਾਬ ਆਂਵਦਾ ਜੇ ਬਾਰ ਬਾਰ ਬੇਲੀ।
..
ਸਰੋਂ ਤੇਲ ਤੇ ਹਲਦੀ ਦਾ ਲੇਪ ਕਰ ਲਓ ਹੋਵੇ ਪੀੜ ਕਾਹਨੂੰ ਦੰਦ ਜਾੜ ਬੇਲੀ ।
..
ਪਿਆਜ ਪਾਣੀ ਤੇ ਸਰੋਂ ਦਾ ਤੇਲ ਦੋਵੇਂ ਸੱਪ ਕੱਟੇ ਪਿਆਓ ਇੱਕ ਸਾਰ ਬੇਲੀ।
..
ਜੜਾਂ ਅਸਗੰਧ ਤੇ ਖੰਡ ਦਾ ਖਾਓ ਚੂਰਣ ਗਠੀਆ ਰੋਗ ਦਾ ਹੋਵੇ ਉਧਾਰ ਬੇਲੀ।
..
ਰਸ ਗਾਜਰ ਦਾ ਸੇਬ ਤੋਂ ਕਿਤੇ ਚੰਗਾ ਹੈ ਸਸਤਾ ਮਿਲੇ ਹੁਦਾਰ ਬੇਲੀ।
..
ਹੋਵੇ ਕਬਜ ਸਵੇਰੇ ਰਸ ਸੰਤਰੇ ਦਾ ਭੱਜ ਉਠੇੰਗਾ ਨਾਲ ਰਫਤਾਰ ਬੇਲੀ।
..
ਵੱਢੇ ਭੂੰਡ ਜਾਂ ਵੱਢ ਜਾਏ ਸ਼ਹਿਦ ਮੱਖੀ ਕੱਚਾ ਪਿਆਜ ਲਾ ਇੱਕ ਵਾਰ ਬੇਲੀ।
..
ਕਿਸ਼ਮਿਸ਼ ਰਾਤ ਭਿਓੰ ਕੇ ਖਾ ਤੜਕੇ ਲੈ ਨਕਸੀਰ ਦਾ ਨੁਸਖਾ ਉਤਾਰ ਬੇਲੀ!
..
ਹੋਵੇ ਦਾਦ ਸਵੇਰ ਦੀ ਥੁੱਕ ਮਲੀਏ ਪੈਸੇ ਖਰਚ ਨਾ ਐੰਵੇ ਬੇਕਾਰ ਬੇਲੀ।
..
ਪਿਆਜ ਗਰਮ ਕਰ ਉਸਦਾ ਰਸ ਪਾ ਲੈ ਕੰਨ ਪੀੜ ਤੋਂ ਜੇ ਅਵਾਜਾਰ ਬੇਲੀ।
..
ਮੂਲੀ ਪੱਤਿਆਂ ਅਰਕ ਮਿਲਾ ਮਿਸਰੀ ਹੋਵੇ ਪੀਲੀਆ ਨਾ ਦੂਜੀ ਵਾਰ ਬੇਲੀ।
..
ਸ਼ੁਗਰ ਰੋਗ ਲਈ ਜਾਮੁਨ ਅਕਸੀਰ ਹੁੰਦਾ ਤਿੱਲੀ ਰੋਗ ਲਈ ਬਾਥੂ ਸਰਦਾਰ ਬੇਲੀ।
..
ਹਰੇ ਔਲੇ ਵਿਚ ਸ਼ਹਿਦ ਮਿਲਾ ਖਾਈੰ ਯਾਦ ਸ਼ਕਤੀ ਹੋਵੇ ਹੁਸ਼ਿਆਰ ਬੇਲੀ।
..
ਭਾਦੋਂ ਛੋਲੇ ਵੈਸਾਖ ਵਿਚ ਚੌਲ ਚੰਗੇ ਮਾਘ ਖਿਚੜੀ ਦਾ ਅਹਾਰ ਬੇਲੀ।
..
ਦਾਲ ਮਾਂਹ ਦੀ ਘੀਆ ਨਾ ਖਾ ਕੱਠੇ, ਰਾਤੀਂ ਫਲ ਵੀ ਥੋੜਾ ਵਿਸਾਰ ਬੇਲੀ।
..
ਬਾਸੀ ਮੀਟ ਮਾੜਾ ਤਾਜਾ ਦਹੀਂ ਮਾੜਾ ਬੁੱਢੀ ਨਾਰ ਦੀ ਸੇਜ ਹੈ ਖਾਰ ਬੇਲੀ।
..
ਧਨੀਆ ਘੋਟ ਕੇ ਰੋਜ ਪਿਲਾ ਦਈਏ ਮੈਲ ਦਿਲ ਵਿੱਚ ਰੱਖੇ ਜੇ ਯਾਰ ਬੇਲੀ।
..
ਕੋਸੇ ਪਾਣੀ ਸਵੇਰੇ ਹੀ ਸ਼ਹਿਦ ਪੀ ਲੈ ਦਮਾ ਠੀਕ ਤੇ ਘਟੇਗਾ ਭਾਰ ਬੇਲੀ।
..
ਮੇਥੀ ਦਾਣੇ ਨੂੰ ਪੀਸ ਕੇ ਖਾ ਤੜਕੇ ਗੋਡੇ ਦਰਦ ਤੋਂ ਜੇ ਬੇਜਾਰ ਬੇਲੀ।
..
ਕਾਲੀ ਮਿਰਚ ਤੇ ਤੁਲਸੀ ਚਾਹ ਪੀਓ ਭੱਜ ਜਾਏਗਾ ਜੁਕਾਮ ਬੁਖਾਰ ਬੇਲੀ।
..
ਮੱਠੈ ਵਿਚ ਜਵੈਨ ਤੇ ਨਮਕ ਕਾਲਾ ਪੇਟ ਗੈਸ ਦਾ ਕੱਟੇ ਵਕਾਰ ਬੈਲੀ।

ਭੇਟ ਸਵੀਕਾਰ ਹੋ ਗਈ

by Bachiter Singh July 9, 2020
ਤੁਸੀਂ ਧਨ ਲਾ ਕੇ ਮੰਦਰ ਖੜ੍ਹਾ ਕਰ ਦਿਓ, ਨਵਾਂ ਗੁਰਦੁਆਰਾ ਬਣਾਉਣ ਦਿਓ, ਮਸਜਿਦ ਦਾ ਨਿਰਮਾਣ ਕਰ ਦਿਓ।
ਪਰ ਤੁਸੀਂ ਕਰ ਕੀ ਰਹੇ ਹੋ? ਉਸੇ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਨੂੰ ਮੁੜ ਵਾਪਸ ਕਰੀ ਜਾਂਦੇ ਹੋ। ਫਿਰ ਵੀ ਤੁਸੀਂ ਆਂਕੜੇ ਨਹੀਂ ਸਮਾਉਂਦੇ ਹੋ।
ਤੁਸੀਂ ਕਹਿੰਦੇ ਹੋ ਮੈਂ ਮੰਦਿਰ ਬਣਾਇਆ। ਮੈਂ ਏਨੇ ਗੁਰਦੁਆਰੇ ਬਣਾਏ, ਮੈਂ ਏਨਾ ਭੋਜਨ ਵੰਡਿਆ, ਮੈਂ ਏਨੇ ਕੱਪੜੇ ਵੰਡੇ ।
ਤੁਸੀਂ ਆਕੜਦੇ ਹੋ।
ਤੁਸੀਂ ਥੋੜ੍ਹਾ ਜਿਹਾ ਦੇ ਕੀ ਦਿੰਦੇ ਹੋ। ਤੁਹਾਡੇ ਹੰਕਾਰ ਦਾ ਅੰਤ ਨਹੀਂ ਹੁੰਦਾ।
ਇਸ ਤੋਂ ਕੀ ਖ਼ਬਰ ਮਿਲਦੀ ਹੈ। ਇਸ ਤੋਂ ਖਬਰ ਮਿਲਦੀ ਹੈ ਕਿ ਤੁਸੀਂ ਸਮਝ ਹੀ ਨਹੀਂ ਸਕੇ ਕਿ ਜੀਵਨ ਨੇ ਜੋ ਤੁਹਾਨੂੰ ਦਿੱਤਾ ਹੈ। ਉਸ ਨੂੰ ਮੁੜ ਵਾਪਸ ਕਰਨ ਵਿਚ ਤੁਹਾਡਾ ਕੀ ਹੈ?
ਤੁਸੀਂ ਇਹ ਭੇਟ ਦੇਣ ਜਾਂਦੇ ਹੋ। ਅਤੇ ਸ਼ਰਮਿੰਦੇ ਵੀ ਨਹੀਂ ਹੁੰਦੇ।
ਉਸ ਦੇ ਚਰਨਾਂ ਵਿੱਚ ਕੀ ਰੱਖੀਏ? ਨਾਨਕ ਪੁੱਛਦੇ ਹਨ। ਉਸ ਤੇ ਅੱਗੇ ਕੀ ਰੱਖੀਏ? ਤਾਂ ਜੋ ਉਸ ਦੇ ਦਰਬਾਰ ਦਾ ਦਰਸ਼ਨ ਹੋਵੇ, ਤਾਂ ਜੋ ਅਸੀਂ ਉਸਦੇ ਨੇੜੇ ਆ ਜਾਈਏ।
ਸਾਡੀ ਭੇਟ ਸਵੀਕਾਰ ਹੋ ਜਾਵੇ, ਕੀ ਰੱਖੀਏ ਕੇਸਰ ਵਿੱਚ ਰੰਗੇ ਹੋਏ ਚੌਲ , ਖਰੀਦੇ ਹੋਏ ਫੁੱਲ, ਤੋੜੇ ਹੋਏ ਪੱਤੇ, ਧਨ ਦੌਲਤ ਕੀ ਰੱਖੀਏ ।
“ਨਹੀਂ, ਕੁਝ ਵੀ ਰੱਖਣ ਨਾਲ ਕੁਝ ਨਹੀਂ ਬਣੇਗਾ। ਜੇਕਰ ਤੁਸੀਂ ਇਹ ਸਮਝ ਲਓ ਕਿ ਸਾਰਾ ਕੁਝ ਉਸੇ ਦਾ ਹੈ ਬੱਸ ਭੇਟ ਸਵੀਕਾਰ ਹੋ ਗਈ।
ਓਸ਼ੋ

ਜੇ ਜਜ਼ਬਾ ਹੋਵੇ ਤਾਂ ਕੁਝ ਵੀ ਹੋ ਸਕਦਾ

by Bachiter Singh July 8, 2020

ਨਾਂ- ਮਾਇਕਲ ਫੈਲਪਸ

4 ਓਲੰਪਿਕ ਵਿਚ ਕੁੱਲ 28 ਮੈਡਲ ਜਿਸ ਵਿਚ 23 ਗੋਲਡ ਤੇ ਸਾਡੇ ਪੂਰੇ ਭਾਰਤ ਨੇ 24 ਓਲੰਪਿਕ ਵਿੱਚ 28 ਮੈਡਲ ਜਿੱਤੇ। ਸਭ ਤੋਂ ਵੱਧ ਸੋਨੇ ਦੇ ਮੈਡਲਾਂ ਨਾਲ਼ ਸਜਿਆ ਹੋਇਆ ਇਹ ਦੁਨੀਆ ਦਾ ਇਕਲੌਤਾ ਖਿਡਾਰੀ 1972 ਵਿੱਚ ਮਾਰਕ ਸਪਿਟਜ਼ ਇੱਕ ਹੀ ਸਾਲ ਵਿਚ ਹਰ ਫਾਰਮੈਟ ਵਿੱਚ 7 ਗੋਲਡ ਮੈਡਲ ਜਿੱਤ ਗਿਆ ਸੀ। ਸਭ ਨੇ ਮੰਨ ਲਿਆ ਕਿ ਇਹ ਰਿਕਾਰਡ ਤੋੜਨਾ ਨਾਮੁਮਕਿਨ ਹੈ ਲੇਕਿਨ ਫੇਲਪਸ ਨੇ ਘੋਸ਼ਣਾ ਕਰ ਦਿੱਤੀ ਕਿ ਇਸ ਬੀਜਿੰਗ ਓਲੰਪਿਕ ਵਿਚ ਮੈਂ ਤੋੜਾਂਗਾ ਤੇ ਤੋੜਿਆ ਵੀ.. ਲੇਕਿਨ ਐਨਾ ਆਸਾਨ ਨਹੀਂ ਸੀ ਇਸਦਾ ਜੀਵਨ . ਰੋਜ ਮਾਤਾ ਪਿਤਾ ਦੇ ਝਗੜੇ ਦੇਖਦਾ ਤੇ ਨੌ ਸਾਲ ਦੀ ਉਮਰ ਵਿੱਚ ਓਹਨਾ ਦਾ ਤਲਾਕ ਹੋ ਗਿਆ।ਲੇਕਿਨ ਉਸ ਦਰਦ ਭਰੇ ਵਕਤ ਰੋੰਦੇ ਰੋਂਦੇ ਇਸਨੇ ਸ਼ਰਨ ਲਈ ਸਵੀਮਿੰਗ ਪੂਲ ਦੀ, ਖੁਦ ਨੂੰ ਝੋਂਕ ਦਿੱਤਾ ਕਿ ਹੁਣ ਲਕਸ਼ ਬਸ ਇਹੀ ਹੈ . ਉਸੀ ਸਮੇਂ ਇਸਨੂੰ attention deficient disorder ਵਰਗੀ ਭਯਾਨਕ ਬਿਮਾਰੀ ਨੇ ਜਕੜ ਲਿਆ ਜਿਸ ਵਿਚ ਬੱਚੇ ਦਾ ਧਿਆਨ ਕਿਧਰੇ ਪੜਾਈ, ਗੱਲਾਂ, ਖੇਲ ਵਿੱਚ ਕਿਤੇ ਨੀ ਲੱਗਦਾ,ਉਸ ਵੇਲੇ ਇਸਦੀ ਮਾਂ ਨੇ ਇਸਨੂੰ ਸੰਭਾਲਿਆ ਤੇ ਕੋਚ ਨੇ ਕਿਹਾ ਕਿ ਪੁੱਤਰਾ ਤੇਰੇ ਚ ਦਮ ਹੈ ,ਤੂੰ ਦੁਨੀਆ ਦੇ ਰਿਕਾਰਡ ਤੋੜੇਗਾ. ਮਾਰਕ ਸਪੀਟਜ਼ ਵਾਲ਼ੀ ਘੋਸ਼ਣਾ ਤੋਂ ਬਾਅਦ ਇਸਦਾ ਬੜਾ ਮਜਾਕ ਉਡਾਇਆ ਗਿਆ ਲੇਕਿਨ ਇਹ ਕਹਿੰਦਾ ਸੀ ਕਿ ਇਹ ਤਾਂ ਮੇਰੀ ਊਰਜਾ ਵਧਾਉਣ ਲਈ ਪੈਟਰੋਲ ਦੀ ਤਰਾਂ ਕੰਮ ਕਰ ਰਿਹੈ.. ਇਸਨੇ ਬੇਹੱਦ ਕਠਿਨ ਤੇ ਤੜਪਾਉਣ ਵਾਲ਼ਾ ਰੁਟੀਨ ਬਣਾ ਕੇ ਮਾਰਕ ਸਪਿਤਜ਼ ਦੇ ਰੋਜਾਨਾ ਅੱਠ ਘੰਟੇ ਅਭਿਆਸ ਦੀ ਬਜਾਏ ਰੋਜਾਨਾ ਬਾਰਾ ਘੰਟੇ ਅਭਿਆਸ ਕੀਤਾ, ਲੇਕਿਨ ਇੱਕ ਦਿਨ ਇੱਕ ਦੁਰਘਟਨਾ ਵਿੱਚ ਇਸਦੇ ਸੱਜੇ ਗੁੱਟ ਦੀਆਂ ਹੱਡੀਆਂ ਅਲਗ ਹੋ ਗਈਆਂ,, ਡਾਕਟਰ ਕਹਿੰਦੇ ਬੀਜਿੰਗ ਓਲਪਿਕ ਭੁੱਲ ਜਾ।ਅਗਲੇ ਚ ਭਾਗ ਲੈ ਲਵੀਂ।

ਇਹ ਦੇਖੋ ਕਿਡਾ ਜੁਨੂਨੀ,ਸਕਾਰਾਤਮਕ ਤੇ ਪਾਗਲ,ਕਹਿੰਦਾ ਰਿਕਾਰਡ ਤਾਂ ਐਸੇ ਓਲੰਪਿਕ ਚ ਤੋੜਨਾ, ਹੱਥ ਖਤਮ ਹੋ ਗਿਆ ਸੀ ਲੇਕਿਨ ਇੱਕ ਸਾਲ ਤੱਕ ਲੱਤਾਂ ਨਾਲ਼ ਹੀ ਅਭ੍ਯਾਸ ਕਰੀ ਗਿਆ ਕਿਉਂਕਿ ਉਸ ਤਰਾਂ ਥੋੜਾ ਹੱਥ ਵੀ ਚੱਲਦਾ ਸੀ। ਟੁੱਟੇ ਹੱਥ ਨਾਲ਼ ਹੀ ਬੀਜਿੰਗ ਓਲੰਪਿਕ ਚ ਉੱਤਰਿਆ ਤੇ ਉਸ ਲੱਤਾਂ ਦੇ ਅਭਿਆਸ ਦਾ ਇੰਨਾ ਫਾਇਦਾ ਹੋਇਆ ਕਿ ਇੱਕ ਤੋਂ ਬਾਦ ਇਕ ਗੋਲਡ ਜਿੱਤਦਾ ਚਲਾ ਗਿਆ, ਤੇ ਜਦੋਂ ੨੦੦ ਮੀਟਰ ਬਟਰਫਲਾਈ ਈਵੈਂਟ ਚ ਉੱਤਰਿਆ ਤੇ ਰੇਸ ਵਿੱਚ ਹੀ ਪਾਣੀ ਵਾਲ਼ੀ ਐਨਕ ਟੁੱਟ ਗਈ। ਰੁਕ ਸਕਦਾ ਨਹੀਂ ਸੀ, ਉਥੇ ਵੀ ਅਭਿਆਸ ਨੇ ਇੰਨਾ ਫਾਇਦਾ ਦਿੱਤਾ,,ਇਸਨੇ ਗਿਣਿਆ ਵਾ ਸੀ ਕਿ ਵੀਹ ਸੈਕਿੰਡ ਚ ਇੱਕ ਬ੍ਰੈੱਥ ਪਾਰ ਕਰਨੀ। ਜਦੋਂ ਆਖਰੀ ਬ੍ਰੀਥ ਪਾਰ ਕਰਕੇ ਰੁਕਿਆ ਤੇ ਉੱਤੇ ਦੇਖਿਆ, ਸਕ੍ਰੀਨ ਤੇ ਲਿਖਿਆ ਸੀ ਵਰਲਡ ਰਿਕਾਰਡ। ਇਸਦੀ ਅੱਖ ਵਿੱਚ ਜੋ ਹੰਝੂ ਆਇਆ ਓਹ ਦੁਨੀਆ ਨੇ ਦੇਖਿਆ ਕਿਉਂਕਿ ਰੇਸ ਵਿਚ ਇਸਨੂੰ ਕੁੱਝ ਦਿੱਖ ਤੱਕ ਨਹੀਂ ਰਿਹਾ ਸੀ,, ਲੇਕਿਨ ਅੱਠਵਾਂ ਗੋਲਡ ਜਿੱਤ ਕੇ ਸਾਰੇ ਮਜਾਕ ਉਡਾਉਣ ਵਾਲਿਆਂ ਦੇ ਮੂੰਹ ਤੇ ਚਪੇੜ ਮਾਰੀ ਤੇ ਆਪਣੀ ਡਿਕਸ਼ਨਰੀ ਚੋਂ ਨਾਮੁਮਕਿਨ ਸ਼ਬਦ ਖਤਮ ਕਰਕੇ ਦਿਖਾਇਆ।

  • 1
  • 2
  • 3
  • …
  • 7

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close