admin
ਮੈਂ ਮੋਗਾ ਪੰਜਾਬ ਦੀ ਰਹਿਣ ਵਾਲੀ ਆ , ਮੇਰਾ ਵਿਆਹ ਨਕੋਦਰ ਵੱਲ ਇੱਕ NRI ਫੈਮਿਲੀ ਵਿੱਚ ਹੋਇਆ ਸੀ , ਉਹਨਾਂ ਮੈਨੂੰ ਇੱਕ ਵਿਆਹ ਵਿਚ ਪਸੰਦ ਕੀਤਾ ਸੀ, ਜਲਦੀ ਜਲਦੀ ਵਿੱਚ ਉਹ ਆਮ ਜਿਹਾ ਵਿਆਹ ਕਰਕੇ ਹੀ ਮੈਨੂੰ ਇੱਥੇ ਛੱਡ ਗਏ ਫੇਰ ਮੈਨੂੰ ਆਪਣੇ ਕੋਲ ਬੁਲਾ ਲਿਆ ,ਇੱਕ ਸਾਲ ਅਸੀਂ ਵਧੀਆ ਰਹੇ ਫੇਰ ਮੈਂ pregnant ਹੋ ਗੀ , ਉਹ ਬਹਾਨਾ ਲਾਕੇ ਮੈਨੂੰ ਇੰਡੀਆ ਲੇ ਆਏ , ਆਖਦੇ ਚਲੋ ਉੱਥੇ ਚੈਕਅਪ ਸਸਤਾ ਹੋ ਜਾਉ , ਤੇ ਕਿਸੇ ਤਰਾਂ ਉਹਨਾਂ ਡਾਕਟਰ ਨੂੰ ਪੈਸੇ ਦੇਕੇ ਪਤਾ ਕਰਵਾ ਲਿਆ ਕੇ ਬੇਟੀ ਹੈ , ਉਦੋਂ ਤੋਂ ਮੈਨੂੰ ਉਹ ਕਹਿਣ ਲੱਗੇ ਅਸੀਂ ਇਹ ਬੱਚਾ ਨਹੀਂ ਰੱਖਣਾ ।
ਮੈਨੂੰ ਉਦੋਂ ਤੋਂ ਹੀ ਉਹਨਾਂ ਨਾਲ ਨਫਰਤ ਹੋਣ ਲੱਗੀ , ਜਦੋਂ ਮੈਂ ਵਾਪਿਸ ਗਈ ਉਹ ਵਾਰ ਵਾਰ ਇੱਕੋ ਗੱਲ ਕਰਨ ਕੇ ਚੈਕਅਪ ਕਰਵਾਉਣ ਚੱਲੀਏ , ਮੈਨੂੰ ਪਤਾ ਸੀ ਇਹਨਾਂ ਕੀ ਕਰਵਾਉਣਾ ਆ , ਮੈਂ ਬਹਾਨਾ ਲਾਕੇ ਆਪਣੀ ਫਰੈਂਡ ਕੋਲ ਚਲੀ ਗਈ , ਉਸਨੂੰ ਸਾਰੀ ਗੱਲ ਦੱਸ ਦਿੱਤੀ , ਉਹਨੇ ਮੁੜਕੇ ਮੈਨੂੰ ਉਹਨਾਂ ਕੋਲ ਜਾਣ ਹੀ ਨਹੀਂ ਦਿੱਤਾ ,ਕਹਿੰਦੀ ਗੰਦੀ ਸੋਚ ਦੇ ਲੋਕ ਆ ਹੋ ਸਕਦਾ ਤੈਨੂੰ ਧੱਕਾ ਮਾਰਕੇ ਆਪ ਹੀ ਗਿਰਾ ਦੈਨ , ਮੁੜਕੇ ਬੱਚਾ ਖਤਮ ਕਰਵਾ ਐੱਨ , ਮੈਨੂੰ ਫੇਨ ਆਉਂਦੇ ਸੀ ਮੈਂ ਬੰਦ ਕਰਤੇ , ਜਦੇ ਉਹ ਧਮਕੀਆਂ ਦੇਨ ਲੱਗੇ , ਤੇ ਮੇਰੀ ਸਹੇਲੀ ਸਿੱਧੀ ਹੋ ਗਈ ਉਹਨਾਂ ਨਾਲ ਕੇ ਮੈਂ ਪੁਲਿਸ ਕੰਪਲੇਨ ਕਰਨ ਲੱਗੀ ।
ਅਖੀਰ ਮੈਂ ਉਸਨੂੰ ਤਲਾਕ ਦੇ ਦਿੱਤਾ , ਮੇਰੇ ਘਰ ਵੀ ਰੌਲਾ ਪਿਆ ਲੰਡਰ ਹੋ ਗਈ ਕੁੜੀ ਯੇ ਵੋ , ਜਿਵੇਂ ਸੌਹਰੇ ਆਖਦੇ ਇਸਨੂੰ ਉਵੇਂ ਹੀ ਕਰਨਾ ਚਾਹੀਦਾ ? ਮੈਂ ਕਿਹਾ ਕਿਉਂ ਕਰਨਾ ਚਾਹੀਦਾ .? ਮੈਂ ਕਿਉ ਜੀਅ ਹਤਿਆ ਕਰਾਂ? ਜੇ ਤੁਸੀਂ ਇਹ ਗੱਲ ਮੰਨਦੇ ਮੈਨੂੰ ਉਹਨਾਂ ਅਨੁਸਾਰ ਕਰਨਾ ਚਾਹੀਦਾ ਫੇਰ ਤੁਸੀਂ ਕਿਉਂ ਨਹੀਂ ਮੇਨੂੰ ਮਾਰਿਆ ਮੈਂ ਵੀ ਕੁੜੀ ਸੀ ? ਇਸਦਾ ਕਿਸੇ ਕੋਲ ਜਵਾਬ ਨਹੀਂ ਸੀ ? ਮੇਰੀ ਜੋ friend ਸੀ ਉਸਨੇ ਸਕੀਆਂ ਭੈਣਾਂ ਵਾਂਗ ਮੇਰੀ ਮੱਦਦ ਕੀਤੀ ! ਮੈਂ ਬੱਚੇ ਨੂੰ ਜਨਮ ਦਿੱਤਾ , ਹੈਰਾਨੀ ਹੋਈ ਕੇ ਇਹ ਇੱਕ ਮੁੰਡਾ ਸੀ, ਪਰ ਜਦੋਂ ਅਸੀਂ ਇੰਡੀਆ ਚੈਕਅਪ ਕਰਵਾਇਆ ਸੀ ਡਾਕਟਰ ਨੇ ਬੇਟੀ ਕਿਹਾ ਸੀ। ਕੋਈ ਵੀ ਸੀ ਹੈ ਤੇ ਰੱਬ ਦਾ ਜੀਅ | ਮੈਂ ਤੇ ਪਾਪ ਤੋਂ ਬੱਚ ਗਈ ,
ਇਹ ਬੱਚਾ ਕਰਮਾ ਵਾਲਾ ਸੀ , ਇਸ ਦੇ ਦੁਨੀਆ ਵਿੱਚ ਆਉਣ ਨਾਲ ਮੇਰੀ ਜ਼ਿੰਦਗੀ ਵਿੱਚ ਖੁਸੀਆ ਹੀ ਖੁਸੀਆ ਆ ਗਈਆ , ਇਸ ਬਹਾਨੇ ਮੇਰੇ ਮੰਮੀ ਨੂੰ visa ਮਿਲਿਆ ਕੇ ਉਹਨੇ ਬੱਚੇ ਨੂੰ ਸੰਭਾਲਣ ਲਈ ਆਉਣਾ , ਸੋ ਦੋ ਮਹੀਨੇ ਬਾਹਦ ਮੈਨੂੰ ਵਧੀਆ ਕੰਮ ਮਿਲ ਗਿਆ , ਕੰਮ ਤੇ ਲਗੀ ਦੀ ਮੁਲਾਕਾਤ ਇੱਕ ਪਾਕਿਸਤਾਨੀ ਸਿੱਖ ਮੁੰਡੇ ਨਾਲ ਹੋਈ , ਅਸੀਂ ਦੋਨੇ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਮੈਂ ਉਸਨੂੰ ਇੱਕ ਵੀ ਗੱਲ ਝੂਠ ਨਹੀਂ ਬੋਲੀ , ਉਸਨੇ ਵੀ ਆਪਣੇ ਬਾਰੇ ਦਸਿਆ ਕਿ ਉਹ ਮੁਸਲਿਮ ਕੁੜੀ ਨੂੰ ਪਿਆਰ ਕਰਦਾ ਸੀ, ਧਰਮ ਇੱਕ ਨਾਂ ਹੋਣ ਕਰਕੇ ਵਿਆਹ ਨਹੀਂ ਹੋ ਸਕਿਆ ਉਹਨੇ ਅਖੀਰ ਉਹ ਦੇਸ਼ ਹੀ ਛੱਡ ਦਿੱਤਾ ।
ਅਸੀਂ ਵਿਆਹ ਕਰ ਲਿਆ , ਮੇਰੇ ਬੱਚੇ ਨੂੰ ਉਸਨੇ ਅਪਣਾ ਲਿਆ , ਅੱਜ ਵੀ ਮੈਂ ਗੱਲਾਂ ਗੱਲਾਂ ਵਿੱਚ ਆਪਣੇ ਸਰਦਾਰ ਜੀ ਨੂੰ ਛੇੜ ਦੀ ਹੁੰਦੀ ਕੀ ਸਹੇਲੀ ਦੀ ਯਾਦ ਆਉਂਦੀ ਕੇ ਨਾਂ? ਬਹੁਤ ਵਧੀਆ ਸਫ਼ਰ ਬੀਤ ਰਿਹਾ ਜਿੰਦਗੀ ਦਾ , ਅਸੀਂ ਦੋਨੇ ਇੱਥੇ ਖੁਸ ਆ , ਮੇਰਾ ਬੇਟਾ ਹੁਣ 4 ਸਾਲ ਦਾ ਹੋ ਗਿਆ , ਪਿਛਲੇ ਦੋ ਸਾਲ ਤੋਂ ਮੈਂ ਆਪਣੇ ਸਰਦਾਰ ਜੀ ਨਾਲ ਰਹਿ ਰਹੀ ਆ ਖੁਸ ਆ ।
ਜੇ ਮੂੰਗਫਲੀ ਦੋ ਮਹਿਨੇ ਬਾਜਾਰ ਵਿਚ ਆ ਜਾਵੇ,
ਤਾਂ ਬਦਾਮਾਂ ਦੇ ਰੇਟ ਨੀ ਘੱਟਦੇ ਹੁੰਦੇ
2008 ਵਿੱਚ ਮੈਂ ਉਸਨੂੰ ਪਹਿਲੀ ਵਾਰ ਵੇਖਿਆ ਸੀ , ਗੋਰਾ ਰੰਗ , ਚੰਨ ਵਰਗੀ ਕੁੜੀ , ਇੱਕ ਠੋਡੀ ਤੇ ਤਿਲ ਸੀ , ਹਰ ਪੱਖੋਂ ਉਹ ਅੱਗੇ ਹੀ ਅੱਗੇ , ਪੜਾਈ ਵਿੱਚ , ਖੇਡਾਂ ਵਿੱਚ , ਉਹ ਖੋ-ਖੋ ਖੇਲਦੀ , ਸਵੇਰੇ ਜਦੋਂ ਪਰੈਅਰ ਹੁੰਦੀ, ਉਹ ਉੱਚੀ ਆਵਾਜ ਵਿੱਚ ਸਬਦ ਪੜਦੀ ।
ਕਿੰਨੇ ਹੀ ਗੁਣ ਸੀ ਉਸ ਕੁੜੀ ਵਿੱਚ ਜਿਸ ਸਕੂਲ ਨਾਂ ਆਉਂਦੀ ਮੈਡਮਾ ਇੱਕ ਦੂਜੇ ਨੂੰ ਪੁੱਛਦੀਆ ,ਅੱਜ ਗਗਨ ਕਿਉਂ ਨਹੀਂ ਆਈ। ਆਪਣੀ ਪੜਾਈ ਵਿੱਚੋਂ ਵੱਕਤ ਕੱਢਕੇ ਉਹ ਮੈਡਮਾ ਮਾਸਟਰਾਂ ਲਈ ਚਾਹ ਵੀ ਬਣਾ ਦਿੰਦੀ । ਗਰੀਬ ਘਰ ਦੀ ਹੋਣ ਕਰਕੇ ਉਸਦੀ ਫੀਸ ਕਿਤਾਬਾਂ ਦਾ ਖਰਚ ਮੈਡਮਾ ਆਪਣੇ ਪੱਲਿਓ ਕਰ ਦਿੰਦੇ ਉਸਦੇ ਡੈਡੀ ਦਰਜੀ ਸੀ , ਘਰ ਵਿੱਚ ਹੀ ਛੋਟੀ ਜਿਹੀ ਸਿਲਾਈ ਦੀ ਦੁਕਾਨ ਸੀ ,ਉਹ ਆਪਣੇ ਨਾਲ ਦੀਆਂ ਕੁੜੀਆਂ ਮੁੰਡਿਆ ਨੂੰ ਆਖਦੀ ਕੇ ਆਪਣੀ ਵਰਦੀ ਮੇਰੇ ਡੈਡੀ ਕੋਲ ਸਿਲਵਾ ਲਿਊ ਆਪਣੇ ਘਰ ਦੀ ਫਿਕਰ ਕਰਦੀ, ਮੈਨੂੰ ਉਮਰ ਨਾਲੋਂ ਸਿਆਣੀ ਲਗਦੀ ਸੀ ਉਹ , ਕਦੋ ਚੰਗੀ ਲਗਣ ਲਗੀ ਪਤਾ ਹੀ ਨਹੀਂ ਲਗਾ 6 ਤੋਂ 12 ਜਮਾਤਾ ਉਹਨੇ ਮੇਰੇ ਨਾਲ ਕੀਤੀਆਂ , ਪਰ ਕਦੇ ਅਸੀ ਦੋਸਤੀ ਦੀ ਹੱਦ ਨਹੀਂ ਲੰਘੇ ਸੀ, ਬਾਹਰਵੀਂ ਜਮਾਤ ਵਿੱਚ ਸਰੀਰਕ ਸਿੱਖਿਆ ਦੀ ਪ੍ਰੈਕਟੀਕਲ ਉਹਨੇ ਬਣਾ ਕੇ ਦਿੱਤੀ ,
ਜਦੋ ਸਾਰੀ ਛੁੱਟੀ ਹੁੰਦੀ ਉਹ ਮੇਰੇ ਨਾਲ ਤੁਰ ਪੈਂਦੀ ਤੇ ਅਸੀਂ ਇੱਕ ਕਿਲੋਮੀਟਰ ਉਹਨਾਂ ਦੇ ਘਰ ਤੱਕ ਤੁਰਕੇ ਜਾਂਦੇ , ਮੈਂ ਇੱਕ ਹੱਥ ਨਾਲ ਆਪਣਾ ਸਾਈਕਲ ਰੇੜ ਲੈਂਦਾ। ਜਦੋ ਉਸਦਾ ਘਰ ਆ ਜਾਂਦਾ ਤੇ ਪੈਡਲ ਮਾਰ ਸਾਈਕਲ ਚਲਾ ਲੈਂਦਾ , ਤੇ ਆਪਣਾ ਅਗਲਾ ਸਫ਼ਰ ਪੂਰਾ ਕਰਦਾ , ਜੇ ਕਦੇ ਉਸਦੀ ਮੰਮੀ ਵੇਖ ਲੈਂਦੀ ਧੱਕੇ ਨਾਲ ਰੋਟੀ ਖਾਣ ਲਈ ਕਹਿੰਦੀ, ਕਿੰਨਾ ਚੰਗਾ ਸੁਭਾਹ ਸੀ ਉਸਦੀ ਮਾਂ ਦਾ ਵੇਲਾ ਵੀ ਉਦੋਂ ਚੰਗਾਂ ਸੀ , ਨਾਂ ਕਦੇ ਉਸਨੇ ਨਾਂ ਕਦੇ ਮੈਂ ਆਪਣੇ ਪਿਆਰ ਦਾ ਇਜ਼ਹਾਰ ਕੀਤਾ ,
ਪਰ ਉਹ ਕਦੇ ਕਦੇ ਆਖਦੀ ਜਦੋ ਮੇਂ ਤੇਰੇ ਬਾਰੇ ਸੋਚਦੀ ਆ ਮੇਰਾ ਦਿਲ ਜੋਰ ਨਾਲ ਧੜਕਣ ਲੱਗ ਜਾਂਦਾ ਆ , ਅੱਖਾਂ ਨਾਲ ਗੱਲ ਕਰਦੀ , ਜਦੋ ਕਦੇ ਮੈਂ ਜੁਬਾਨੇ ਬੋਲਦਾ ਉਹ ਸ਼ਰਮਾ ਜਾਂਦੀ, ਵੱਕਤ ਗੁਜ਼ਰਿਆ ਅਸੀਂ ਸਕੂਲ ਤੋਂ ਕਾਲਜ ਗਏ , ਕਾਲਜ ਦਾ ਦੂਜਾ ਸਾਲ ਸੀ , ਹੁਣ ਅਸੀਂ ਜਜਬਾਤੀ ਹੋ ਗਏ ਸੀ ਇੱਕ ਦੂਜੇ ਲਈ, ਉਹ ਸੁਪਨੇ ਵੇਖਦੀ ਕਾਸ! ਆਪਣਾ ਵਿਆਹ ਹੋਵੇ , ਪਰ ਉਸਦੇ ਡੈਡੀ ਦੀ ਮੌਤ ਨੇ ਸਾਰੇ ਸੁਪਨੇ ਹੋ ਤੋੜ ਦਿੱਤੇ। ਫੇਰ ਚੁੱਪ ਕਰ ਜਾਂਦੀ , ਕਦੇ ਮੇਰਾ ਹੱਥ ਫੜਦੀ, ਤੇਰੇ ਹੱਥ ਨਿੱਘੇ ਨੇ ਤੂੰ ਸਾਰੀ ਉਮਰ ਮੇਰੇ ਲਈ ਵਫਾਦਾਰ ਰਹੇਂਗਾ , ਉਹ ਕਿੰਨੀਆਂ ਗੱਲਾਂ ਬਣਾਉਂਦੀ, ਮੈਂ ਸੁਣਦਾ , ਪਰ ਅਖੀਰ ਕਿਸੇ ਕਿਸਮਤ ਵਾਲੇ ਇਨਸਾਨ ਹੱਥ ਉਸਦੀ ਡੋਰ ਆ ਗਈ , BA ਦੇ ਦੂਜੇ ਸਾਲ ਹੀ ਉਸਦੀ ਵੱਡੀ ਭੈਣ ਦੇ ਦਿਉਰ ਨਾਲ ਉਸਦਾ ਮੰਗਣਾ ਹੋ ਗਿਆ ।
ਉਹ ਆਖਦਾ ਜੇ ਰਿਸ਼ਤਾ ਨਹੀਂ ਕਰਨਾ ਮੇਰੇ ਭਰਾ ਨੂੰ ਆਪਣੀ ਪਹਿਲੀ ਨੂੰ ਆਪਣੇ ਘਰ ਹੀ ਰੱਖੋ , ਜਵਾਈ ਨੇ ਧੱਕੇ ਨਾਲ ਰਿਸ਼ਤਾ ਲਿਆ , ਮੇਰੇ ਹੱਥ ਫੜ ਲਏ , ਕਿੰਨੇ ਗਰਮ ਨੇ ਤੇਰੇ ਹੱਥ , ਮੇਰੇ ਠੇਡੇ ਨੇ ਅੱਜ ਮੈਂ ਤੇਰੇ ਲਈ ਵਫਾਦਾਰ ਨਹੀਂ ਰਹੀ , ਉਹ ਰੋਣ ਲੱਗੀ , ਨਹੀਂ ਕਮਲੀ ਨਾਂ ਹੋਵੇ ਮੈਂ ਚੁੱਪ ਕਰਵਾ ਲਿਆ , ਜਿੱਥੇ ਜਿਸਦੇ ਸੰਜੋਗ ਲਿਖੇ ਹੁੰਦੇ ਉਸਨੇ ਉਸੇ ਘਰ ਦਾਨਾ ਪਾਣੀ ਚੁਗਣਾ ਹੁੰਦਾ ਆ।
ਅਖੀਰ ਉਸਦਾ ਵਿਆਹ ਹੋ ਗਿਆ , ਆਪਣੇ ਨਵੇਂ ਰਿਸ਼ਤੇ ਲਈ ਵਫਾਦਾਰ ਹੁੰਦੀ ਹੋਈ ਨੇ ਉਸਨੇ ਕਦੇ ਮੈਨੂੰ ਕੋਈ ਫੋਨ ਨਹੀਂ ਕੀਤਾ , ਪਰ ਜਦੋਂ ਕਦੇ ਪੇਕੇ ਘਰ ਆਉਂਦੀ ਆਪਣੀ ਮੰਮੀ ਤੋਂ ਫੋਨ ਕਰਵਾਉਂਦੀ ਗਗਨ ਆਈ ਆ , ਮਿਲ ਜਾਈ , ਅਸੀਂ ਦੁੱਖ ਸੁੱਖ ਕਰਦੇ , ਤੂੰ ਮੇਰਾ ਸੱਭ ਤੋਂ ਵਧੀਆ ਦੋਸਤ ਆ ਉਹ ਆਖਦੀ ।
ਮੇਰਾ ਵਿਆਹ ਹੋ ਗਿਆ , ਵਿਆਹ ਤੋਂ ਦੋ ਸਾਲ ਬਾਹਦ ਮਾਨਸਾ ਬਰਨਾਲਾ ਰੋਡ ਤੇ ਸੜਕ ਹਾਦਸਾ ਹੋ ਗਿਆ , ਬਹੁਤ ਬਲਡ ਵਹਿ ਗਿਆ ਸੀ, ਉਸਦੀ ਮੰਮੀ ਨੂੰ ਜਦੋਂ ਪਤਾ ਲੱਗਾ ਉਹ ਘਰ ਵੇਖਣ ਆਈ , ਫੇਰ ਥੋੜੇ ਦਿਨਾਂ ਬਾਹਦ ਉਹ ਆਪਣੀ ਮੰਮੀ ਨਾਲ ਵੇਖਣ ਆਈ , ਫਿਕਰ ਨਾਂ ਕਰੀ ਹੋ ਜਾਣਾ ਠੀਕ ਉਹਨੇ ਮੇਰਾ ਹੱਥ ਫੜਕੇ ਕਿਹਾ , ਮੇਰੀ ਘਰਵਾਲੀ ਨੇ ਮੇਰੇ ਵੱਲ ਅੱਖਾਂ ਕੱਢੀਆ ,ਉਹ ਹੁੰਦੀ ਕੌਣ ਤੁਹਾਡਾ ਹੱਥ ਫੜਨ ਵਾਲੀ ਉਸਨੇ ਰੋਸਾ ਜਾ ਜਤਾਇਆ , ਮੇਰੇ ਨਾਲ ਪੜਦੀ ਰਹੀ ਆ , ਫੇਰ ਕੀ ਲਗਦੀ ? ਕੁੱਝ ਵੀ ਨਹੀਂ ਬੱਸ ਦੋਸਤ |ਦੋਸਤ ਕਹਿੰਦੇ ਸਾਰ ਉਸਦਾ ਪਾਰਾ ਠੰਡਾ ਹੋ ਗਿਆ । ਆਸ਼ਕੀ ਕੀਤੀ ਆ ਵਾਧੂ ਤੁਸੀਂ ਵੀ ਹਣਾ ਉਹ ਮੈਨੂੰ ਜਾਣਕੇ ਛੇੜ ਦੀ । ਉਦੋਂ ਦੀ ਆਸ਼ਕੀ ਤੇ ਅੱਜ ਦੀ ਵਿੱਚ ਬੜਾ ਫਰਕ ਆ ਮੈਂ ਸੋਚਦਾ।ਬੱਸ ਇੰਨੀ ਕੁ ਹੀ ਸੀ ਮੇਰੇ ਕਹਾਣੀ ।
ਰੁਕ ਕੇ ਚਲ ਸਕਦੇ ਆ
ਪਰ ਝੁਕ ਕੇ ਨਹੀਂ
ਮਾੜੇ Time ਵਿੱਚ ਦਿਲ ਨੀਂ ਛੱਡਿਆ
ਚੰਗੇ Time ਨਹੀਉਂ ਪੈਰਬਿੱਲੋ
ਸੁਣਿਆ ਬਦਨਾਮ ਕਰਨ ਲੱਗੇ ਨੇ ਅੱਜ ਕੱਲ ਉਹ ਸਾਨੂੰ,
ਜਿਨ੍ਹਾਂ ਦੀ ਪਹਿਚਾਣ ਸਾਡੇ ਤੋਂ ਹੋਈ ਸੀ
ਭੁੱਲਿਆ ਨੀ ਵੈਰ ਭਾਵੇਂ ਫੱਕਰ ਹੋਇਆ,
ਆਕੇ ਹਿੱਕ ਵਿੱਚ ਵੱਜੀ ਜੇ ਕੋਈ ਚੱਕਰ ਹੋਇਆ।