ਕੋਸ਼ਿਸ਼ ਕਰੋ ਕਿ ਕਰਜਾ ਨਾ ਲਿਆ ਜਾਵੇ

by admin

ਕੋਸ਼ਿਸ਼ ਕਰੋ ਕਿ ਕਰਜਾ ਨਾ ਲਿਆ ਜਾਵੇ। ਕਰਜਾ ਕਿਸੇ ਕੰਮਕਾਜ ਲਈ ਜਿਸ ਤੋ ਕਮਾਈ ਹੁੰਦੀ ਹੋਵੇ ਤੇ ਜੀਵਨ ਤਰੱਕੀ ਦੇ ਰਾਹ ਤੇ ਲਿਜਾਣ ਲਈ ਜਾਂ ਕਿਸੇ ਮਜਬੂਰੀ (ਬਿਮਾਰੀ ਆਦਿ)ਜਦੋ ਜ਼ਿੰਦਗੀ ਦਾਅ ਤੇ ਹੋਵੇ ਤਾਂ ਹੀ ਲਿਆ ਜਾਵੇ। ਕੋਠੀ, ਵਿਆਹ,ਕਾਰ,ਨਸੇ ਵਗੈਰਾ ਲਈ ਕਰਜਾ ਲੈਣ ਤੋ ਗਰੇਜ ਕਰੋ। ਸਰਕਾਰਾਂ ਨੇ ਆਉਣ ਵਾਲੇ ਸਮੇਂ ਵਿੱਚ ਜ਼ਮੀਨਾਂ/ਪ੍ਰੋਪਰਟੀਆਂ ਹੜੱਪਣ ਲਈ ਬੈਂਕਾਂ ਵਿੱਚ ਹੁਣ ਪੂਰੀ ਜਮੀਨ ਪਲੱਜ ਕਰਨ ਦੀ ਪੋਲੀਸੀ ਲਾਗੂ ਕਰ ਦਿੱਤੀ ਹੈ ਜਿਸ ਦਾ ਅਜੇ ਲੋਕਾਂ ਨੂੰ ਪਤਾ ਨਹੀਂ ਆ।

 

ਦੂਜੀ ਗੱਲ ਭਾਰਤ ਵਿੱਚ ਇੱਕ BAD ਬੈਂਕ ਬਣਾਈ ਜਾ ਰਹੀ ਆ। ਜਿਸ ਨਾਲ ਬੈਂਕ ਵਿੱਚ ਲੋਕਾਂ ਦੀਆਂ ਗਿਰਵੀ ਰੱਖੀਆਂ ਜ਼ਮੀਨਾਂ/ਪ੍ਰੋਪਰਟੀਆਂ ਜਿਹਨਾਂ ਤੋ ਕਰਜਾ ਸਮੇਂ ਸਿਰ ਮੋੜਿਆ ਨਾ ਗਿਆ ਤਾਂ ਬੈਂਕ ਉਹ ਬੈਡ ਬੈਂਕ ਨੂੰ ਦੇ ਦੇਵੇਗਾ ਤੇ ਬੈਡ ਬੈਂਕ ਕੋਲ ਮੋਕੇ ਤੇ ਹੀ ਉਸਦੀ ਨਿਲਾਮੀ ਦੇ ਅਧਿਕਾਰ ਹੋਣਗੇ।ਇਸ ਲ‌ਈ ਇਹ ਸਭ ਲਈ ਸੋਚਣ ਦਾ ਗਭੀਰ ਵਿਸ਼ਾ ਆ ਕਿਉਂਕਿ ਸਾਨੂੰ ਪਹਿਲਾਂ ਹੀ ਸਰਕਾਰਾਂ ਨੇ ਗੁਲਾਮ ਬਣਾ ਰੱਖਿਆ। ਸਰਕਾਰਾਂ ਸਾਡੀ ਜਮੀਨ ਸਾਡੀ ਬੋਲੀ ਜੋ ਸਾਡੀ ਪਹਿਚਾਣ ਆ ਸਾਡੇ ਤੋ ਖੋਹਣ ਲਈ ਪੂਰੀ ਤਿਆਰੀ ਕਰ ਚੁੱਕੀਆਂ ਨੇ। ਇੱਕ ਅਸੀਂ ਆ ਜੋ ਧਰਮਾਂ, ਜਾਤਾਂ, ਕਲਾਕਾਰਾਂ, ਲੀਡਰਾਂ ਪਿਛੇ ਲੜਦੇ ਫਿਰਦੇ ਆ ।

ਜੇ ਅੱਜ ਨਾ ਸੰਭਲੇ ਯਾਦ ਰੱਖਿਓ ਆਉਣ ਵਾਲੇ ਸਮੇਂ ਵਿੱਚ ਇਤਹਾਸ ਨੇ ਸਾਨੂੰ ਕਦੇ ਵੀ ਮਾਫ ਨੀ ਕਰਨਾਂ।
ਕੁਝ ਜਜ਼ਬਾਤ

Lakhwinder Singh

You may also like