ਮੇਰੀ ਸੱਚੀ ਕਹਾਣੀ

by admin

ਮੈਂ ਬਚਪਨ ਤੋਂ ਹੀ ਆਪਣੇ ਡੈਡੀ ਨਾਲ ਰਹੀ , ਜਦੋ ਮੈਂ 6-7 ਸਾਲਾਂ ਦੀ ਸੀ, ਉਹਨਾਂ ਹੀ ਮੈਨੂੰ ਸਕੂਲ ਪੜਨ ਲਾਇਆ ਸਹਿਰ ਵਿੱਚ ਉਹ ਸਰਕਾਰੀ ਜੇਬ ਕਰਦੇ ਸੀ , ਮੇਰੇ ਤੋਂ ਛੋਟੇ ਭਰਾ ਦੋਨੇ ਮੰਮੀ ਕੋਲ ਰਹਿਕੇ ਪਿੰਡ ਪੜਦੇ ਸੀ, ਮੈਂ ਜਦੋਂ 10 ਕੁ ਸਾਲ ਦੀ ਸੀ ਉਦੋਂ ਤੋਂ ਹੀ ਡੇਡੀ ਨਾਲ ਖਾਣਾ ਬਣਾਉਣਾ । ਹੋਲੀ-ਹੋਲੀ 14 ਵੇ ਸਾਲ ਵਿੱਚ ਆਕੇ ਪੂਰਾ ਖਾਣਾ ਆਪ ਬਣਾਉਣ ਲੱਗੀ , ਰਸੋਈ ਦਾ ਕੰਮ ਮੈਂ ਕਰਦੀ , ਹਮੇਸ਼ਾ ਡੈਡੀ ਬੜੇ ਪਿਆਰ ਨਾਲ ਮੇਰਾ ਸਿਰ ਪਲੋਸਦੇ , ਅਸੀਂ ਸਰਕਾਰੀ ਕਵਾਟਰ ਵਿੱਚ ਰਹਿੰਦੇ ਸੀ, ਮੈਂ ਕਦੇ ਪਿੰਡ ਆਉਂਦੀ , ਮੇਰਾ ਘੱਟ ਹੀ ਦਿਲ ਲਗਦਾ ਮੰਮੀ ਨਾਲ ਘੱਟ ਹੀ ਮੋਹ ਸੀ ਮੇਰਾ , ਸੋ ਮੈਂ 12 ਜਮਾਤਾਂ ਸਹਿਰ ਰਹਿਕੇ ਕਰੀਆ ਫੇਰ ਅੱਗੇ ਦੀ ਪੜਾਈ ਵੀ ਉੱਥੇ ਹੀ ,

ਸਹਿਰ ਵਿੱਚ ਰਹਿਕੇ ਅਸੀਂ ਜਾਤ-ਪਾਤ ਤੋਂ ਉਪਰ ਉੱਠ ਗਏ ਸੀ , ਮਤਲਬ ਸਾਰੇ ਨੌਕਰੀ ਵਾਲੇ ਇਨਸਾਨਾਂ ਨੂੰ ਉਹਨਾਂ ਦੀ ਨੌਕਰੀ ਦੇ ਹਿਸਾਬ ਨਾਲ ਜਾਣਿਆ ਜਾਂਦਾ ਸੀ ਨਾਕੇ ਕਿਸੇ ਜਾਤ ਦੇ ਹਿਸਾਬ ਨਾਲ , ਮੈਂ ਜਿਸ ਮੁੰਡੇ ਨੂੰ ਪਸੰਦ ਕਰਦੀ ਸੀ, ਕਦੇ ਉਸਨੂੰ ਬੁਲਾ ਕੇ ਵੀ ਨਹੀਂ ਵੇਖਿਆ ਸੀ , ਮੈਂ ਆਪਣੇ ਮਾਪਿਆਂ ਦੀ ਇੱਜਤ ਦਾ ਹਮੇਸ਼ਾ ਖਿਆਲ ਰੱਖਿਆ , ਆਪਣੇ ਆਪ ਨੂੰ ਸਟੈਂਡ ਕਰਨ ਦੀ ਸੋਚੀ

ਬੱਸ ਉਹ ਵਧੀਆ ਲੱਗਦਾ ਸੀ , ਸਾਡੀ ਹੀ ਸੋਸਾਇਟੀ ਵਿੱਚ ਰਹਿੰਦਾ ਸੀ ਉਹ, ਮੈਂ ਕਦੇ-ਕਦੇ ਜਦੋ ਸ਼ਾਮ ਨੂੰ ਸੈਰ ਕਰਨ ਜਾਂਦੀ ਉਹ ਮਿਲਦਾ ਪਰ ਸਾਡੀ ਕਦੇ ਗੱਲ ਨਹੀਂ ਹੋਈ, ਮਿਲਣ ਦਾ ਮਤਲਬ ਇੰਨਾ ਹੀ ਸੀ ਕਿ ਇੱਕ ਦੂਜੇ ਨੂੰ ਵੇਖ ਲੈਣਾ

ਜਦੇ ਡੈਡੀ ਜੀ ਦੀ ਸਰਵਿਸ ਖਤਮ ਹੋਈ , ਅਸੀਂ ਪਿੰਡ ਵਾਲੇ ਘਰ ਰਹਿਣ ਲਗੇ , ਤੇ ਉਸ ਮੁੰਡੇ ਨੇ ਮੈਨੂੰ facebook ਤੇ add ਕਰਿਆ ਅਸੀ hello hi ਕਰਨ ਲਗੇ , ਗੱਲ ਹੋਣ ਲਗੀ ਵਧੀਆ ਤਰੀਕੇ ਨਾਲ , ਚਲੋ ਅਸੀਂ ਇੱਕ ਦੂਜੇ ਦੇ ਨੇੜੇ ਆ ਗਏ , ਉਸਦੇ ਡੈਡੀ ਮੇਰੇ ਡੈਡੀ ਦੇ ਸੀਨੀਅਰ ਆਫ਼ਿਸਰ ਸੀ , ਅਸੀ ਦੋ ਸਾਲ ਵਧੀਆ ਗੱਲ ਕੀਤੀ , ਫੇਰ ਮੇਰੇ ਲਈ ਰਿਸ਼ਤੇ ਆਉਣ ਲਗੇ । ਮੁੰਡੇ ਨੇ ਆਪਣੇ ਘਰ ਗੱਲ ਕਰ ਲਈ ਤੇ ਉਹਨਾਂ ਦੇ ਡੈਡੀ ਨੇ ਮੇਰੇ ਡੈਡੀ ਕੋਲ ਰਿਸ਼ਤਾ ਮੰਗ ਲਿਆ , ਮੇਰੇ ਡੈਡੀ ਨੇ ਕਿਹਾ ਮੈਂ ਘਰ ਸਲਾਹ ਕਰਕੇ ਦੱਸ ਦਿੰਦਾ , ਮੰਮੀ ਨੇ ਕਹਤਾ ਜਿਵੇਂ ਚੰਗਾ ਲਗੇ ਕਰੋ , ਪਰ ਮੇਰੇ ਚਾਰੇ ਨੇ ਕਿਹਾ ਅਸੀ ਕੁੜੀ ਦਾ out off cast ਕਰਨਾ ਹੀ ਨਹੀਂ , ਚਾਚੇ ਨੇ ਦੋ ਚਾਰ ਹੋਰ ਰਿਸ਼ਤੇਦਾਰਾ ਨੂੰ ਕਰਤਾ ਕੇ ਇਹਨਾ ਨਾਲ ਮਿਲਣਾ ਵਰਤਣਾ ਬੰਦ ਕਰੋ ।

ਸਾਡੇ ਘਰ ਕਿੰਨੇ ਦਿਨ ਬਹਿਸ ਬਾਜੀ ਚੱਲਦੀ ਰਹੀ, ਚਾਚੇ ਹੁਣੀ ਕਹਿਣ ਇਹੋ ਜਿਹੇ ਕੰਜਰਾਂ ਦੇ ਕਰਨ ਦੇ ਨਾਲੋਂ ਤੁਸੀਂ ਕੁੜੀ ਨੇ ਮਾਰ ਦਵੇ ਗੱਲ ਖਤਮ , ਉਹ ਗੱਲ ਗੱਲ ਤੇ ਮੈਨੂੰ ਅਹਿਸਾਸ ਕਰਵਾਉਂਦੇ ਕੇ ਜਿਸ ਮੁੰਡੇ ਨਾਲ ਮੇਰਾ ਵਿਆਹ ਹੋਣਾ ਉਹ ਮੁੰਡਾ ਨੀਵੀਂ ਜਾਤ ਦਾ ਆ , ਮੇਰੇ ਡੈਡੀ ਕਹਿਣ ਸਾਰੀ ਉਮਰ ਕੁੜੀ ਨੂੰ ਮੈਂ ਮੁੰਡਿਆਂ ਵਾਂਗ ਪਾਲਿਆ ਇਹਨੇ 15 ਸਾਲ ਮੈਨੂੰ ਖਾਣਾ ਬਣਾਕੇ ਖਿਲਾਇਆ ਮੈਂ ਕਿਵੇਂ ਆਪਣੀ ਧੀ ਦਾ ਮਾੜਾ ਸੋਚ ਲਵਾਂ । ਜੇ ਤੁਸੀਂ ਉਥੇ ਕਰਨਾ ਅਸੀਂ ਨਹੀਂ ਆਉਣਾ , ਚਲੋ ਡੈਡੀ ਨੇ ਰਿਸ਼ਤੇ ਲਈ ਹਾਮੀ ਭਰ ਦਿੱਤੀ , ਸਾਡਾ ਵਿਆਹ ਹੋ ਗਿਆ ਕੋਈ ਆਇਆ ਨਹੀਂ ਆਇਆ ਇਸ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਡੈਡੀ ਜੀ ਨੇ ਕਿਹਾ

ਅਸੀ 6 ਸਾਲ ਤੋਂ ਇੱਕ ਵਧੀਆ ਜ਼ਿੰਦਗੀ ਜੀਅ ਰਹੇ ਆ , ਹੁਣ ਵੀ ਅਸੀਂ ਇੱਕ ਦੂਜੇ ਨੇ ਇੱਕ ਦੂਜੇ ਦੀ ਸ਼ਖ਼ਸੀਅਤ ਨਾਲ ਜਾਣਦੇ ਆ , ਸਾਡਾ ਪਿਆਰ ਉਮਰਾਂ ਨਾਲ ਹੋਰ ਵੀ ਗੂੜਾ ਹੋ ਰਿਹਾ ਆ ।

You may also like