• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Author

admin

admin

I am writer

ਬੈਸਾਖੀ

by admin March 17, 2019

“ਦੇਖੋ ਅਨੰਤ, ਮੈਂ ਘੁਮਾ ਕੇ ਗੱਲ ਨਹੀਂ ਕਰਦੀ। ਮੈਨੂੰ ਇਸ ਤੋਂ ਕੋਈ ਇਤਰਾਜ ਨਹੀਂ ਕਿ ਤੁਸੀਂ ਮੇਰੇ ਤੋਂ 9 ਸਾਲ ਵੱਡੇ ਹੋ। ਤੁਹਾਡੇ ਇਕ ਪੈਰ ਵਿਚ ਪੋਲਿਓ ਦਾ ਪ੍ਰਭਾਵ ਹੈ, ਇਸਦੇ ਇਲਾਵਾ ਮੈਂ ਤੁਹਾਡੀ ਸਰਕਾਰੀ ਨੌਕਰੀ ਦੇ ਕਾਰਨ ਇਸ ਰਿਸ਼ਤੇ ਦੇ ਲਈ ਹਾਂ ਕਰ ਰਹੀ ਹਾਂ ਪਰ!”
ਮੀਰਾ ਦੀ ਇਹ ਗੱਲ ਤੋਂ ਮੈਂ ਪਰੇਸ਼ਾਨ ਨਹੀਂ ਹੋਇਆ। ਮੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਦੀ ਆਦਤ ਸੀ।
“ਜੀ ਧੰਨਵਾਦ! ਤੁਸੀਂ ਕੁਝ ਕਹਿ ਰਹੇ ਸੀ।”
“ਹਾਂ, ਇਹ ਹੀ ਕੀ ਮੈਂ ਅੱਜ ਦੇ ਖਿਆਲਾਂ ਦੀ ਕੁੜੀ ਹਾਂ। ਛੋਟੇ ਅਤੇ ਪੜ੍ਹੇ-ਲਿਖੇ ਪਰਿਵਾਰ ‘ਚ ਪਲ ਕੇ ਵੱਡੀ ਹੋਈ ਹਾਂ। ਮੈਨੂੰ ਅਨਪੜ੍ਹ ਪਸੰਦ ਨਹੀਂ, ਨਾ ਹੀ ਮੈਂ ਅਪਣੇ ਜੀਵਨ ‘ਚ ਕਿਸੇ ਦੀ ਦਖਲ ਪਸੰਦ ਕਰਦੀ ਹਾਂ।”
ਮੀਰਾ ਮੇਰੀ ਕਮੀ ਦਾ ਪੂਰਾ ਫਾਇਦਾ ਚੁੱਕ ਕੇ ਅਪਣੀ ਮਰਜੀ ਰਿਸ਼ਤੇ ਤੇ ਪਹਿਲਾਂ ਹੀ ਥੋਪ ਦੇਣਾ ਚਾਹੁੰਦੀ ਸੀ।
“ਜੀ, ਮੈਂ ਸਮਝਿਆ ਨਹੀਂ।”
“ਇਹ ਹੀ ਕੀ ਵਿਆਹ ਦੇ ਬਾਦ ਮੈਂ ਆਪ ਦੇ ਸਾਥ ਆਪਦੇ ਮਾਂ-ਬਾਪ ਦਾ ਬੋਝ ਨਹੀਂ ਚੁੱਕ ਸਕਦੀ।”
ਉਸਦੀ ਇਸ ਗੱਲ ਤੋਂ ਉਸ ਮਾਂ-ਬਾਪ ਦਾ ਚਿਹਰਾ ਅੱਖਾਂ ‘ਚ ਨੱਚਣ ਲੱਗ ਗਿਆ। ਜਿਨ੍ਹਾਂ ਮੈਨੂੰ 36 ਸਾਲ ਤੱਕ ਕਦੀ ਬੋਝ ਨਹੀਂ ਸਮਝਿਆ।
“ਮੀਰਾ ਜੀ ਮੈਨੂੰ ਤੁਹਾਡੀ ਬੈਸਾਖੀ ਦੀ ਜਰੂਰਤ ਨਹੀਂ। ਮੈਂ ਲੰਗੜਾ ਹਾਂ ਪਰ ਉਨ੍ਹਾਂ ਗੈਰ-ਕੁਸ਼ਲ ਨਹੀਂ ਕਿ ਖੁਦ ਦੇ ਮਾਂ-ਬਾਪ ਨੂੰ ਹੀ ਵਿਕਲਾਂਗ ਕਰ ਦੇਵਾਂ।”
ਉਹਨੇ ਆਪਣੀਆਂ ਅੱਖਾਂ ਤੋਂ ਮੇਰੇ ਤੇ ਲਾਨਤ ਦਾ ਬੋਝ ਪਾਉਣਾ ਚਾਹਿਆ ਪਰ ਮੈਂ ਅਪਣੇ ਬੋਝ ਵਿਸਾਖੀ ਤੇ ਪਾ ਕੇ ਅਪਣੇ ਮਾਂ-ਬਾਪ ਵੱਲ ਚੱਲ ਪਿਆ।
ਮੂਲ ਭਾਸ਼ਾ… : ਹਿੰਦੀ
ਮੂਲ ਲੇਖਕ.. : ਵਿਨੇ ਕੁਮਾਰ ਮਿਸ਼ਰਾ

ਰਸਤਿਆਂ ਨਾਲ ਯਾਰੀ

by admin March 16, 2019

ਉਹ ਲੰਬੇ-ਲੰਬੇ ਕਦਮ ਭਰਦੇ ਹੋਏ ਚਲਦੇ ਪਏ ਸਨ। ਮੈਨੂੰ ਦੀਦਾਰ ਸਿੰਘ ਨੂੰ ਪਹਿਚਾਨਣ ਵਿਚ ਦੇਰ ਨਾ ਲੱਗੀ। “ਸਤਿ ਸ੍ਰੀ ਅਕਾਲ, ਸਿੰਘ ਸਾਹਿਬ” ਮੈਂ ਬੁਲਾਇਆ।
ਮੇਰੇ ਵੱਲ ਮੁੜ੍ਹਦੇ ਹੋਏ ਦੇਖਦੇ ਹੀ ਉਨ੍ਹਾਂ ਦੇ ਬੁੱਲ੍ਹਾਂ ‘ਤੇ ਮੀਠੀ ਜਿਹੀ ਮੁਸਕਰਾਹਟ ਆ ਗਈ। ਕੋਲ ਆਏ ਤੇ ਗਲਵਕੜੀ ਪਾ ਲਈ।
“ਬਹੁਤ ਦਿਨਾਂ ਬਾਅਦ  ਨਜ਼ਰ ਆਏ, ਸਭ ਠੀਕ ਤਾਂ ਹੈ?” ਮੈਂ ਪੁੱਛ ਲਿਆ।
“ਸਭ ਵਾਹਿਗੁਰੂ ਦੀ ਕਿਰਪਾ ਹੈ, ਭਾਈ!” ਉਨ੍ਹਾਂ ਨੇ ਮੇਰੇ ਹੱਥ ਵਿਚ ਫੜੀ ਹੋਈ ਖੁੰਡੀ ਨੂੰ ਧਿਆਨ ਨਾਲ ਦੇਖਦੇ ਹੋਏ ਕਿਹਾ “ਤੁਸੀਂ ਲੋਕਾਂ ਨੇ ਹੀ ਦੂਜਾ ਰਸਤਾ ਪਕੜ ਲਿਆ ਹੈ, ਮੁਲਾਕਾਤ ਹੋਵੇ ਤਾਂ ਕਿਵੇਂ?”
ਪਹਿਲਾਂ ਅਸੀਂ ਸਾਰੇ ਜਾਟ ਰੈਜੀਮੈਂਟ ਵੱਲ ਜਾਣ ਵਾਲੀ ਸੜਕ ‘ਤੇ ਸੈਰ ਲਈ ਜਾਂਦੇ ਸੀ। ਹੌਲੀ-ਹੌਲੀ ਉਸ ਸੜਕ ‘ਤੇ ਅਵਾਰਾ ਕੁੱਤੇ ਅਤੇ ਬਾਂਦਰਾਂ ਦਾ ਖੋਫ ਵੱਧ ਗਿਆ ਸੀ ਤੇ ਬਚਾਅ ਲਈ ਹੱਥ ਵਿਚ ਛੜੀ, ਖੁੰਡੀ ਜਾਂ ਗੁਲੇਲ ਲੈ ਕੇ ਚੱਲਣਾ ਪੈਂਦਾ ਸੀ। ਦੀਦਾਰ ਸਿੰਘ ਵੀ ਸਾਡੇ ਨਾਲ ਹੁੰਦੇ ਸਨ, ਪਰ ਉਨ੍ਹਾਂ ਨੇ ਕਦੇ ਵੀ ਛੜੀ ਜਾਂ ਗੁਲੇਲ ਨਹੀਂ ਫੜੀ। ਉਹ ਨਿਰਭੈ ਹੋ ਕੇ ਸਾਡੇ ਅੱਗੇ-ਅੱਗੇ ਚਲਦੇ ਸਨ ਤੇ ਸਾਨੂੰ ਵੀ ਛੜੀ ਦੀ ਵਰਤੋਂ ਕਰਨ ਲਈ ਮਨ੍ਹਾ ਕਰਦੇ ਸਨ। ਬਾਂਦਰਾਂ ਦੇ ਰਸਤੇ ਚਲਦੇ ਲੋਕਾਂ ਨੂੰ ਕੱਟਣ ਦੀਆਂ ਘਟਨਾਵਾਂ ਵੱਧ ਰਹੀਆਂ ਸਨ। ਅੰਤ ਵਿਚ ਅਸੀਂ ‘ਮਾਰਨਿੰਗ ਵਾਕ’ ਲਈ ਜਾਟ ਰੈਜੀਮੈਂਟ ਵਾਲੀ ਸੜਕ ਨੂੰ ਛੱਡ ਕੇ ਕੰਪਨੀ ਬਾਗ ਵੱਲ ਜਾਣ ਲਈ ਫੈਸਲਾ ਕੀਤਾ ਸੀ। ਉਦੋਂ ਤੋਂ ਹੀ ਸਾਡਾ ਤੇ ਦੀਦਾਰ ਸਿੰਘ ਦਾ ਸਾਥ ਛੁਟ ਗਿਆ ਸੀ।
“ਅੱਜ-ਕੱਲ ਤੁਸੀਂ ਕਿਸ ਪਾਸੇ ਘੁੰਮਣ ਲਈ ਜਾਂਦੇ ਹੋ?” ਮੈਂ ਉਨ੍ਹਾਂ ਤੋਂ ਪੁੱਛ ਲਿਆ।
“ਉਹੀ…. ਅਪਣੀ ਪੁਰਾਣੀ ਜਾਟ ਰੈਜੀਮੈਂਟ ਵਾਲੀ ਸੜਕ ‘ਤੇ।”
“ਕੀ?” ਮੈਂ ਹੈਰਾਨੀ ਨਾਲ ਪੁੱਛਿਆ, “ਉਸ ਸੜਕ ‘ਤੇ ਮੱਕਾਰੀ ਕੁੱਤਿਆਂ ਤੇ ਖੂੰਖਾਰ ਬਾਂਦਰਾਂ ਦੇ ਕਾਰਨ ਕੋਈ ਨਹੀਂ ਜਾਂਦਾ। ਉਹ ਕੁਝ ਨਹੀਂ ਕਰਦੇ?”
“ਵੀਹ ਸਾਲ ਹੋ ਗਏ,  ਹੁਣ ਤੱਕ ਤੇ ਕੋਈ ਕੁੱਤਾ ਜਾਂ ਬਾਂਦਰ ਪਿੱਛੇ ਨਹੀਂ ਪਿਆ। ਅੱਗੇ ਰੱਬ ਰਾਖਾ ਹੈ।” ਉਨ੍ਹਾਂ ਨੇ ਮੁਸਕਰਾਉੰਦੇ ਹੋਏ ਕਿਹਾ। ਮੈਂ  ਧਿਆਨ ਕੀਤਾ, ਅੱਜ ਵੀ ਉਨ੍ਹਾਂ ਦੇ ਹੱਥ ਵਿਚ ਕੁੱਤਿਆਂ ਤੇ ਬਾਂਦਰਾਂ ਤੋਂ ਬਚਾਅ ਲਈ ਕੋਈ ਛੜੀ ਨਹੀਂ ਸੀ।
“ਕਮਾਲ ਹੈ!” ਮੇਰੇ ਮੂੰਹੋਂ ਨਿਕਲਿਆ, “ਸਾਨੂੰ ਤਾਂ ਹੁਣ ਕੰਪਨੀ ਬਾਗ ਵਾਲੀ ਸੜਕ ‘ਤੇ ਜਾਂਦੇ ਡਰ ਲੱਗਦਾ ਹੈ। ਬਾਂਦਰਾਂ ਦੀਆਂ ਟੋਲੀਆਂ ਦੀਆਂ ਟੋਲੀਆਂ ਸੜਕ ਘੇਰੇ ਬੈਠੀਆਂ ਰਹਿੰਦੀਆਂ ਹਨ। ਉਨ੍ਹਾਂ ਦਾ ਵੱਸ ਚੱਲੇ ਤਾਂ ਸਾਨੂੰ ਚਬਾ ਜਾਣ। ਅਸੀਂ ਸਭ ਤਾਂ ਹੁਣ ਤੀਜੀ ਸ਼ਾਂਤ ਸੜਕ ਦੀ ਭਾਲ ਵਿਚ ਹਾਂ।” ਸੁਣਦੇ ਹੀ ਉਨ੍ਹਾਂ ਦੇ ਬੁੱਲ੍ਹਾਂ ‘ਤੇ ਫਿੱਕੀ ਜਿਹੀ ਹਾਸੀ ਦਿਖਾਈ ਦਿੱਤੀ। “ਸਿੰਘ ਸਾਹਿਬ, ਇੱਕ ਗੱਲ ਦੱਸੋ…. ਇਹ ਅਵਾਰਾ ਕੁੱਤੇ ਤੇ ਖੂੰਖਾਰ ਬਾਂਦਰ ਤੁਹਾਨੂੰ ਕੁਝ ਨਹੀਂ ਕਹਿੰਦੇ ਜਦਕਿ ਤੁਸੀਂ ਛੜੀ ਵੀ ਅਪਣੇ ਨਾਲ ਨਹੀਂ ਰੱਖਦੇ।”
ਉਹ ਜੋਰ ਨਾਲ ਹੱਸ ਪਏ ਅਤੇ ਬੋਲੇ, “ਇਹ ਸਵਾਲ ਤੇ ਉਨ੍ਹਾਂ ਬਾਂਦਰਾਂ ਅਤੇ ਕੁੱਤਿਆਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ।”
ਅਗਲੇ ਹੀ ਪਲ ਬਹੁਤ ਗੰਭੀਰ ਅਵਾਜ਼ ਵਿਚ ਬੋਲੇ, “ਇਹ ਬਾਂਦਰ ਤੇ ਕੁੱਤੇ ਤਾਂ ਅਪਣਾ ਸਥਾਨ ਬਦਲਦੇ ਰਹਿੰਦੇ ਹਨ। ਇਸ ਬਾਰੇ ਵਿਚ ਕੁਝ ਜਾਣਨਾ ਹੈ ਤੇ ਸਦੀਆਂ ਤੋਂ ਸਾਡੀ ਹਰ ਸਰਗਰਮੀ ਦੇ ਮੂਕ ਦਰਸ਼ਕ ਇਨ ਰਸਤਿਆਂ ਤੋਂ ਪੁੱਛੋ।” ਕਹਿ ਕੇ ਉਨ੍ਹਾਂ ਨੇ ਮੇਰੇ ਨਾਲ ਹੱਥ ਮਿਲਾਇਆ ਅਤੇ ਅਪਣੀ ਜਾਣੀ-ਪਹਿਚਾਣੀ ਜਾਟ ਰੈਜੀਮੈਂਟ ਵਾਲੀ ਸੜਕ ਤੇ ਚਲੇ ਗਏ।
ਮੈਂ ਦੇਰ ਤੱਕ ਉਨ੍ਹਾਂ ਨੂੰ ਦੇਖਦਾ ਰਿਹਾ। ਇਵੇਂ ਲੱਗ ਰਿਹਾ ਸੀ ਕੋਈ ਛੋਟਾ ਬੱਚਾ ਬਹੁਕੀਮਤੀ ਅਤੇ ਮੁਲਾਇਮ ਕਾਰਪੇਟ ਤੇ ਨੰਗੇ ਪੈਰ ਚੱਲਦਾ ਹੋਵੇ। ਘਨੇ ਰੁੱਖਾਂ ਨਾਲ ਢੱਕੀ ਹੋਈ ਸੜਕ ਤੇ ਹੌਲੀ-ਹੌਲੀ ਗੁੰਮ ਹੁੰਦਾ ਉਨ੍ਹਾਂ ਦਾ ਸਰੀਰ ਕੁਦਰਤ ਦਾ ਹਿੱਸਾ ਲੱਗ ਰਿਹਾ ਸੀ।
ਮੂਲ ਭਾਸ਼ਾ- ਹਿੰਦੀ
ਮੂਲ ਲੇਖਕ- ਸੁਕੇਸ਼ ਸਾਹਨੀ

ਕਸੂਰਵਾਰ

by admin March 15, 2019

ਦੋ ਅੱਧਖੜ੍ਹ ਉਮਰ ਦੇ ਬੰਦੇ ਅੱਜ ਦੇ ਪੰਜਾਬ ਦੀ ਰਾਜਨੀਤੀ ਤੇ ਗੱਲਾਂ ਕਰ ਰਹੇ ਸਨ। ਓਹਨਾ ਦੀਆਂ ਗੱਲਾਂ  ਤੋਂ ਜਾਪੁ ਦਾ ਸੀ ਕਿ ਓਹਨਾ ਦਾ ਆਪਣਾ ਗਿਆਨ ਵੀ ਚੰਗਾ ਹੈ । ਕਿਉਂਕਿ ਉਹ ਬਰਤਾਨੀਆ ਦੇ ਇਤ੍ਹਿਹਾਸ ਦੀਆਂ ਉਧਾਰਣਾ ਵੀ ਦੇ ਰਹੇ ਸਨ, ਗੱਲਬਾਤ ਤੋਂ ਉਹ ਚੰਗੇ ਪੜੇ ਲੇਖੇ ਲੱਗ ਰਹੇ ਸਨ । ਕੋਲ ਬੇਠੈ 85 ਕੁ ਸਾਲ ਦੇ ਬੁਜ਼ੋਰਗ ਬਾਬੇ ਨੇ ਕਿਹਾ ਕਿ ਸਾਨੂ ਦੁਨੀਆਂ ਦੇ ਇਤ੍ਹਿਹਾਸ ਦੇ ਕਿ ਜਰੂਰਤ ਹੈ , ਸਿੱਖ ਰਾਜ ਦਾ ਆਪਣਾ ਇਤਿਹਾਸ ਬੜਾ ਗੌਰਵਸ਼ਾਲੀ ਹੈ । ਇਹ ਕਹਿੰਦੇ ਹੋਇ, ਉਸ ਬੁਜ਼ੋਰਗ ਨੇ ਬੇੜੇ ਹੈ ਮਾਣ ਨਾਲ ਕਿਹਾ, ਸਾਡੇ ਪਹਿਲੇ ਮਹਾਰਾਜੇ ਦੀ ਕਹਾਣੀ ਦਾ ਤਾਂ ਤੋਹਾਨੂੰ ਪਤਾ ਹੀ ਹੋਣਾ, ਉਸ ਬੁਜ਼ੋਰਗ ਦੇ ਚੇਹਰੇ ਤੇ ਤੇਜ ਸੀ, ਤੇ ਉਸ ਨੂੰ ਆਸ ਸੀ ਕਿ ਇਹਨਾ ਦੋਵੇਂ ਨੂੰ ਤਾਂ ਪਤਾ ਹੀ ਹੋਣਾ, ਓਹਨਾ ਵਿਚੋਂ ਇਕ ਬੋਲਿਆ ਜੀ ਬਾਬਾ ਜੀ ਮਹਾਰਾਜਾ ਰਣਜੀਤ ਸਿੰਘ ਦੀਆ ਕਿ ਰੀਸਾਂ।
ਬਾਬਾ ਬੜਾ ਹੀ ਹੈਰਾਨ ਸੀ, ਕਿ ਦੇਖਣ ਨੂੰ ਤਾਂ ਬੇੜੇ ਪੜ੍ਹੇ ਲਿਖੇ ਜਾਪਦੇ ਨੇ , ਤੇ ਇਹਨਾ ਨੂੰ ਤਾਂ ਸਿੱਖ ਰਾਜ ਦੇ ਪਹਿਲੇ ਮਹਾਰਾਜੇ ਦਾ ਵੀ ਪਤਾ ਨਹੀਂ । ਬਾਬਾ ਬਹੁਤ ਖਿਝ ਕਿ ਬੋਲਿਆ, ਗੱਲਾਂ ਕਰਦੇ ਓ  ਤੁਸੀਂ ਪੰਜਾਬ ਦੇ ਰਾਜਨੀਤੀ ਦੀਆਂ , ਕੇ ਕਿਵੇਂ ਇਹ ਸਬ ਹੋ ਗਿਆ? ਤੁਹਨੋ ਬਰਤਾਨੀਆ ਦੇ ਇਤ੍ਹਿਹਾਸ ਦਾ ਤਾਂ ਪਤਾ ਪਰ ਆਪਣਾ ਇਤਿਹਾਸ ਕੌਣ ਸੰਭਾਲੋ?

ਬਾਬਾ ਨੇ ਬੜੇ ਗੁਸੇ ਵਿਚ ਕਿਹਾ ਸਿੱਖ ਰਾਜ ਦੇ ਪਹਿਲੇ ਮਹਾਰਾਜਾ ਨਵਾਬ ਕਪੂਰ ਸਿੰਘ ਸਨ , ਜੋ ਕਿ ਬੁਢਾ ਦਲ ਦੇ ਜਥੇਦਾਰ ਵੀ ਸਨ ਉਸ ਵਕਤ. ਪੰਜਾਬ ਦੇ ਇਹਨਾ ਹਾਲਾਤਾਂ ਦੇ ਅਸੀਂ ਸਾਰੇ ਵੀ ਕੀਤੇ ਨਾ ਕੀਤੇ ਜਿੰਮੇਵਾਰ ਹਾਂ. ਗੱਲਾਂ ਕਰਦੇ ਹਾਂ ਵਿਦੇਸ਼ੀ ਨੇਤਾਨਾਵਾਂ ਦੀ, ਓ ਅਸੀਂ ਤਾਂ ਆਪਣਾ ਇਤ੍ਹਿਹਾਸ ਵੀ ਰੋਲ ਦਿੱਤਾ । ਬਾਬੇ ਨੇ ਬੜੀ ਹੀ ਨਾਮੋਸ਼ੀ ਨਾਲ ਕਿਹਾ.
ਤੁਸੀਂ ਪੰਜਾਬ ਦੇ ਰਾਜ ਨੇਤਾਨਾਵਾਂ ਨੂੰ ਕਸੂਰਵਾਰ ਕਹਿੰਦੇ ਹੋ, ਕਦੇ ਬਹਿ ਕਿ ਸੋਚੋ ਅਸਲ ਕਸੂਰਵਾਰ ਕੌਣ ਹੈ?

ਇਸਤਰੀ ਪੁਰਸ਼

by admin February 23, 2019

ਕਿਸੇ ਇਸਤਰੀ ਨੂੰ ਚਾਹੁਣ ਜਾਂ ਨਾ ਚਾਹੁਣ ਦਾ ਫੈਸਲਾ ਪੁਰਸ਼ ਪਹਿਲੀ ਤੱਕਣੀ ਵਿਚ ਹੀ ਕਰ ਲੈਂਦਾ ਹੈ| ਇਸ ਪੱਖ ਤੋਂ ਪਹਿਲੀ ਝਲਕ , ਬੜੀ ਮਹੱਤਵਪੂਰਨ ਹੁੰਦੀ ਹੈ|
ਜਿਸ ਇਸਤਰੀ ਵਿਚ ਪੁਰਸ਼ ਦੀ ਦਿਲਚਸਪੀ ਨਾ ਹੋਵੇ, ਉਸ ਨਾਲ ਗੱਲਾਂ ਕਰਦਿਆਂ, ਪੁਰਸ਼ ਨੂੰ ਕੋਈ ਸਮੱਸਿਆ ਨਹੀਂ ਹੁੰਦੀ ਪਰ ਜਿਸ ਵਿਚ ਦਿਲਚਸਪੀ ਹੋਵੇ, ਉਸ ਨਾਲ ਗੱਲ ਕਰਦਿਆਂ ਪੁਰਸ਼ ਉਤੇਜਿਤ ਹੋ ਜਾਂਦਾ ਹੈ, ਕਿਉਂਕਿ ਡਰ ਅਤੇ ਆਸ ਦਾ ਵਾਤਾਵਰਣ, ਉਸ ਨੂੰ ਅਸ਼ਾਂਤ ਕਰ ਦਿੰਦਾ ਹੈ| ਗੱਲਬਾਤ ਦੇ ਪਹਿਲੇ ਕੁਝ ਮਿੰਟ ਔਖੇ ਲੰਘਦੇ ਹਨ, | ਫਿਰ ਦੋਵੇਂ ਇਕ ਦੂਜੇ ਨੂੰ ਤਾਲ ਦੇਣ ਲੱਗ ਪੈਂਦੇ ਹਨ| ਜੇ ਅੱਧਾ ਘੰਟਾ ਲੰਘ ਜਾਵੇ ਤਾਂ ਪੁਰਸ਼, ਉਸ ਇਸਤਰੀ ਬਾਰੇ ਹੀ ਨਹੀਂ, ਆਪਣੇ ਆਪ ਬਾਰੇ ਵੀ ਚੰਗਾ-ਚੰਗਾ ਸੋਚਣ ਲੱਗ ਪੈਂਦਾ ਹੈ| ਇਸਤਰੀ – ਪੁਰਸ਼ ਦੀ ਗੱਲਬਾਤ ਦਾ ਆਰੰਭ ਕਾਮਿਕ ਖਿੱਚ ਕਾਰਨ ਹੁੰਦਾ ਹੈ ਪਰ ਇਹ ਜਾਰੀ ਓਨਾਂ ਦੀ ਪਰਸਪਰ ਦਿਲਚਸਪੀ ਨਾਲ ਰਹਿੰਦੀ ਹੈ| ਪੁਰਸ਼ ਨੂੰ ਉਹ ਇਸਤਰੀ ਚੰਗੀ ਲੱਗਦੀ ਹੈ, ਜਿਹੜੀ ਉਸ ਦੀ ਭਟਕਣ ਦੂਰ ਕਰੇ, ਜਿਹੜੀ ਉਸ ਨੂੰ ਉਧੜੇ ਹੋਏ ਨੂੰ , ਸਿਉਂ ਦੇਵੇ, ਨਾ ਕਿ ਸੀਤੇ ਹੋਏ ਨੂੰ ਉਧੇੜ ਦੇਵੇ |
ਇਸਤਰੀ ਨੂੰ ਉਹ ਪੁਰਸ਼ ਚੰਗਾ ਲਗਦਾ ਹੈ, ਜਿਹੜਾ ਉਸ ਦਾ ਸਵੈ- ਵਿਸ਼ਵਾਸ ਵਧਾਏ, ਜਿਹੜੀ ਉਸ ਨੂੰ ਸੋਹਣੀ, ਸਿਆਣੀ ਅਤੇ ਚੰਗੀ ਇਸਤਰੀ ਹੋਣ ਦਾ ਅਹਿਸਾਸ ਕਰਵਾਏ ਅਤੇ ਉਸ ਨੂੰ ਆਪਣੇ ਇਸਤਰੀ ਹੋਣ ਦਾ ਮਾਣ ਮਹਿਸੂਸ ਹੋਣ ਲੱਗ ਪਏ| ਪੁਰਸ਼ਾਂ ਵੱਲੋਂ ਸੁੰਦਰਤਾ ਵੇਖਣ ਦੀ ਇੱਛਾ , ਇਸਤਰੀਆਂ ਦੀ ਤਾਕਤ ਬਣਦੀ ਹੈ | ਅਤੇ ਇਸਤਰੀ ਵੱਲੋਂ ਸਿਆਣਪ ਵੇਖਣ ਦੀ ਇੱਛਾ ਪੁਰਸ਼ਾ ਦੀ ਤਾਕਤ ਬਣਦੀ ਹੈ | ਸੋਹਣੀ ਇਸਤਰੀ ਲੋਕਾਂ ਦੀਆ ਨਜ਼ਰਾ ਨਾਲ ਥੱਕ ਜਾਂਦੀ ਹੈ |
ਇਸਤਰੀਆਂ ਪੁਰਸ਼ਾ ਵੱਲ ਇਹ ਵੇਖਣ ਲਈ ਵੇਖਦੀਆਂ ਨੇ ਕਿ ਕਿੰਨੇ ਪੁਰਸ਼ ਓਨਾਂ ਵੱਲ ਵੇਖਦੇ ਹਨ | ਜਿਆਦਾਤਰ ਪੁਰਸ਼ ਇਸਤਰੀਆਂ ਵੱਲ ਵਾਸਨਾ ਦੀ ਨਿਗਾਅ ਨਾਲ ਹੀ ਵੇਖਦੇ ਹਨ|

ਸੋਹਣੇ ਹੱਥ

by admin February 21, 2019

” ਨਵਨੀਤ ” ਜਦੋਂ ਥੋੜੀ ਵੱਡੀ ਹੋਈ ਤਾਂ ਘਰ ਦੀ ਜ਼ੁਮੇਵਾਰੀ ਦਾ ਸਾਰਾ ਬੌਝ ” ਨਵਨੀਤ ” ਦੇ ਸਿਰ ਉਪਰ ਆ ਗਿਆ “। ਨਵਨੀਤ ” ਦੀ ਮਾਂ ” ਨਿਹਾਲ ਕੌਰ ” ਇੱਕ ਲੰਮੀ ਬਿਮਾਰੀ ਕਰਕੇ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੀ ਸੀ । ਮਾਂ ਦੇ ਮਰਨ ਤੋਂ ਬਾਅਦ ਘਰ ਦੀ ਸਾਰੀ ਜ਼ੁਮੇਵਾਰੀ ਦਾ ਬੌਝ ” ਨਵਨੀਤ ” ਦੇ ਮੋਢਿਆ ਤੇ ਸੀ।
ਪਹਿਲਾਂ ਰੋਟੀ ਬਣਾ ਆਪਣੇ ਪਿਤਾ ਦੇ ਡੱਬੇ ਵਿੱਚ ਪਾ ਕੇ ਉਸਨੂੰ ਮਜ਼ਦੂਰੀ ਕਰਨ ਵਾਸਤੇ ਭੇਜਦੀ ਤੇ ਫੇਰ ਆਪਣੇ ਛੋਟੇ ਵੀਰ ” ਜਸਵੀਰ ” ਨੂੰ ਤਿਆਰ ਕਰਕੇ ਸਕੂਲ ਭੇਜ ਦਿੰਦੀ ਹੈ ।

ਬਾਅਦ ਵਿੱਚ ਘਰਦਾ ਸਾਰਾ ਕੰਮਕਾਜ ਕਰਕੇ ਆਪ ਵੀ ਕਾਲਜ ਪੜਣ ਚਲੀ ਜਾਂਦੀ । ਕਈ ਦਫਾ ਤਾਂ ਉਹ ਘਰਦੇ ਕੰਮਕਾਜ ਕਰਕੇ ਕਾਲਜ ਜਾਣ ਤੋਂ ਲੇਟ ਹੋ ਜਾਂਦੀ ਨਾਂ ਕੱਪਡ਼ੇ ਬਦਲ ਦੀ ਅਤੇ ਨਾਂ ਹੀ ਵਾਲਾ ਨੂੰ ਕੰਘੀ ਕਰਦੀ , ਉਸੇ ਤਰ੍ਹਾਂ ਕਾਲਜ ਚਲੇ ਜਾਂਦੀ ।

ਕਈ ” ਨਵਨੀਤ ” ਦੀਆਂ ਸਹੇਲੀਆਂ ਉਸਦਾ ਮਜ਼ਾਕ ਉਡਾਦੀਆਂ ਤੇ ਕਈ ਉਸ ਦਾ ਦਰਦ ਮਹਿਸੂਸ ਕਰਦੀਆਂ। ਉਹ ਕਦੇ ਵੀ ਆਪਣੀ ਕਿਸੇ ਸਹੇਲੀ ਦਾ ਗੁੱਸਾ ਨਾ ਕਰਦੀ ਪਰ ਆਪਣੇ ਦਿਲ ਵਿੱਚ ਆਪਣੀ ਮਾਂ ” ਨਿਹਾਲ ਕੌਰ ” ਦੀ ਘਾਟ ਬਹੁਤ ਮਹਿਸੂਸ ਕਰਦੀ। ਉਹ ਖਾਸ ਕਰਕੇ ਆਪਣੀਆਂ ਸਾਰੀਆਂ ਸਹੇਲੀਆਂ ਤੋਂ ਅਲੱਗ ਹੀ ਰਹਿੰਦੀ ਸੀ । ਪਰ ਕਾਲਜ ਦਾ ਸਾਰਾ ਸਟਾਫ ” ਨਵਨੀਤ ” ਨੂੰ ਬਹੁਤ ਪਿਆਰ ਕਰਦਾ ।” ਨਵਨੀਤ ” ਪੜਣ ਵਿੱਚ ਬਹੁਤ ਹੁਸਿਆਰ ਸੀ ਅਤੇ ਕਾਲਜ ਦੀ ਟੋਪਰ ਰਹਿ ਚੁੱਕੀ ਸੀ।

ਅੱਜ ਨਵਨੀਤ ਦੇ ਕਾਲਗ ਵਿਚ ” ਸੋਹਣੇ ਹੱਥਾਂ ਦਾ ਮੁਕਾਬਲਾ ਹੋਣਾ ਸੀ ” । ਉਹ ਕੰਮਕਾਜ ਵਿੱਚ ਰੁੱਝੀ ਹੋਈ ਸੀ ਤੇ ਆਪਣੇ ਪਿਤਾ ਤੇ ਭਰਾ ਲਈ ਰੋਟੀ ਬਣਾਈ, ਤੇ ਆਪੋ ਆਪਣੀ ਕੰਮੀ ਤੌਰ ਦਿੱਤਾ।

ਹਰਰੋਜ਼ ਦੀ ਤਰ੍ਹਾਂ ਘਰ ਦਾ ਕੰਮਕਾਜ ਮਕਾਕੇ ਤਿਆਰ ਹੋ ਉਹ ਕਾਲਜ ਪਹੁੰਚ ਗਈ। ਫ਼ੰਕਸ਼ਨ ਸੁਰੂ ਹੋ ਚੁੱਕਿਆ ਸੀ। ਹੁਣ ” ਨਵਨੀਤ ” ਕੀ ਦੇਖ ਰਹੀ ਹੈਂ ਸਟੇਜ ਉਪਰ ਕਾਲਜ ਦਾ ਪੂਰਾ ਸਟਾਫ ਅਤੇ ਆਏ ਮਹਿਮਾਨ ਆਪੋ ਆਪਣੀਆਂ ਸੀਟਾਂ ਤੇ ਵਿਰਾਂਜ ਮਾਨ ਹਨ ਅਤੇ ਸਾਰੀਆਂ ਕੁੜੀਆ ਸੋਹਣੇ ਹੱਥਾਂ ਦੇ ਮੁਕਾਬਲੇ ਲਈ ਤਿਆਰ ਸਨ ਕੁੜੀਆਂ ਆਪਣੇ ਹੱਥਾਂ ਨੂੰ ਪੂਰੀ ਤਰ੍ਹਾਂ ਸ਼ਿੰਗਾਰੀ ਫਿਰਦੀਆਂ ਸਨ , ਸਾਰੀਆਂ ਕੁੜੀਆਂ ਸਟੇਜ ਦੇ ਮੂਹਰੇ ਬੈਠੀਆਂ ਸਨ ।” ਨਵਨੀਤ ” ਇਹ ਸਭ ਕੁੱਝ ਦੇਖ ਕੇ ਆਪਣੇ ਹੱਥਾਂ ਬਾਰੇ ਸੋਚ ਰਹੀ ਸੀ, ਜੋ ਘਰ ਦਾ ਕੰਮ ਕਰਦੀਆਂ ਕੀਤੋ ਜਲੇ ਤੇ ਕਿਤੇ ਕਟੇ ਫਟੇ ਤੇ ਬੇਰੂਕ ਸਨ। ਆਪਣੀ ਮਾਂ ਨੂੰ ਯਾਦ ਕਰਕੇ ਸਾਰਿਆਂ ਨਾਲੋਂ ਪਿੱਛੇ ਵਾਲੀਆਂ ਕੁਰਸੀਆਂ ਦੀ ਲਾਈਨ ਵਿੱਚ ਜਾ ਬੈਠੀ।

ਨਵਨੀਤ ” ਆਪਣੇ ਹੱਥਾਂ ਨੂੰ ਲਕੋਈ ਜਾ ਰਹੀ ਸੀ। ਕਿਉਂਕਿ ਉਸਦੇ ਹੱਥ ਨਕਲੀ ਸ਼ਿੰਗਾਰੇ ਹੱਥਾਂ ਦੇ ਸਾਹਮਣੇ ਕੁੱਛ ਵੀ ਨਹੀਂ ਸੀ ਸਾਰੀਆਂ ਕੁੜੀਆਂ ਨੂੰ ਸਟੇਜ ਉਪਰ ਬੁਲਾਇਆ ਗਿਆ ਸਾਰੀਆਂ ਕੁੜੀਆਂ ਬੜੇ ਚਾਵਾਂ ਨਾਲ ਸਟੇਜ ਤੇ ਪੁਹੁੰਚੀਆਂ , ਹੁਣ ਪੂਰਾ ਕਾਲਜ ਦਾ ਸਟਾਫ ਅਤੇ ਆਏ ਮਹਿਮਾਨ ਕੀ ਦੇਖ ਰਹੇ ਨੇ ਕਿ ਸਾਰੀਆਂ ਕੁੜੀਆਂ ਸਟੇਜ ਉਪਰ ਆ ਚੁੱਕੀਆਂ ਨੇ ਇੱਕ ਕੁੜੀ ਕੱਲੀ ਹੀ ਕੁਰਸੀਆਂ ਦੀ ਲਈਨ ਵਿੱਚ ਆਪਣਾ ਮੂੰਹ ਲਕੋਈ ਬੈਠੀ ਹੈਂ ।

ਸੁਆਦ ਚੀਜ਼ ‘ਚ ਨਹੀਂ ਭਾਵਨਾ ‘ਚ ਹੁੰਦਾ

by admin February 20, 2019

ਅੱਜ ਦੁਪਹਿਰੇ ਜਦੋਂ ਰੋਟੀ ਵਾਲਾ ਡੱਬਾ ਖੋਲਿ੍ਹਆ ਤਾਂ ਸਬਜ਼ੀ ਵੇਖਬਹੁਤ ਗੁੱਸਾ ਆਇਆ | ਮੈਂ ਡੱਬਾ ਚੁੱਕਿਆ ਅਤੇ ਬਾਹਰ ਕਿਆਰੀਆਂ ਵਿਚ ਸਬਜ਼ੀ ਡੋਲ੍ਹ ਦਿੱਤੀ ਅਤੇ ਰੋਟੀਆਂ ਉਸੇ ਤਰ੍ਹਾਂ ਲਪੇਟੀਆਂ ਹੀ ਚਲਾ ਮਾਰੀਆਂ | ਅੱਜ ਪਤਾ ਨਹੀਂ ਮੈਨੂੰ ਕਿਉਂ ਐਨੀ ਖਿਝ ਚੜ੍ਹੀ ਜਦੋਂ ਕਿ ਅੱਗੇ ਸਾਥੀਆਂ ਨਾਲ ਸਬਜ਼ੀ ਸਾਂਝੀ ਵੀ ਕਰ ਲਈ ਦੀ ਸੀ ਅਤੇ ਸੁਆਦ ਬਦਲਣ ਲਈ ਸਾਹਮਣੇ ਸਮੋਸਿਆਂ ਵਾਲੇ ਤੋਂ ਛੋਲੇ ਵੀ ਮੰਗਵਾ ਲੈਂਦੇ ਸੀ | ਮੈਨੂੰ ਘਰਵਾਲੀ ਵਿਹਲੜ ਲੱਗਣ ਲੱਗੀ ਜੋ ਮੈਨੂੰ ਤੋਰ ਕੇ ਟੀ.ਵੀ. ਵੇਖਣ ਅਤੇ ਸਹੇਲੀਆਂ ਨਾਲ ਗੱਪਾਂ ਮਾਰਨ ਜੋਗੀ ਹੈ |ਸਾਹਮਣੇ ਕਾਗਜ਼ ਇਕੱਠੇ ਕਰਨ ਵਾਲਾ ਬਜ਼ੁਰਗ ਬੋਰੀ ਰੱਖ ਨਲਕੇ ਤੋਂ ਪਾਣੀ ਪੀ ਬੈਠਾ ਹੀ ਸੀ, ਉਸ ਨੇ ਰੋਟੀਆਂ ਚੁੱਕ ਮੱਥੇ ਨੂੰ ਲਾਈਆਂ ਅਤੇ ਆਪਣੀ ਘ੍ਰਵਾਲੀ ਨੂੰ ਆਵਾਜ਼ਾਂ ਮਾਰਨ ਲੱਗਾ ਜੋ ਸੜਕ ਦੇ ਦੂਸਰੇ ਕਿਨਾਰੇ ਤੋਂ ਕਚਰਾ ਇਕੱਠਾ ਕਰ ਰਹੀ ਸੀ | ਉਹ ਵੀ ਉਸ ਵਾਂਗ ਬੜੀ ਕਮਜ਼ੋਰ ਸੀ | ਦੋਵਾਂ ਨੇ ਨਲਕੇ ਕੋਲ ਬੈਠ ਬਿਨਾਂ ਕਿਸੇ ਦਾਲ-ਸਬਜ਼ੀ ਰੋਟੀ ਖਾ ਪਾਣੀ ਪੀ ਰੱਬ ਦਾ ਸ਼ੁਕਰ ਕੀਤਾ ਅਤੇ ਬਣਾਉਣ ਵਾਲੇ ਹੱਥਾਂ ਨੂੰ ਅਸੀਸਾਂ ਦਿੱਤੀਆਂ | ਮੈਂ ਕੋਲ ਜਾ ਕੇ ਉਨ੍ਹਾਂ ਨੂੰ ਬਿਨਾਂ ਸਬਜ਼ੀ ਰੋਟੀ ਖਾਣ ਬਾਰੇ ਪੁੱਛਿਆ ਤਾਂ ਉੱਤਰ ਸੁਣ ਸੰੁਨ ਹੋ ਗਿਆ, ‘ਸਰਦਾਰ ਜੀ, ਇਹ ਸੁਆਦ ਤਾਂ ਤੁਹਾਡੇ ਵਰਗੇ ਲੋਕ ਵੇਖਦੇ ਆ, ਸਾਡਾ ਤਾਂ ਮਤਲਬ ਢਿੱਡ ਭਰਨ ਤੋਂ ਹੈ, ਕੱਲ੍ਹ ਰਾਤ ਤੋਂ ਕੁਝ ਨਹੀਂ ਸੀ ਮਿਲਿਆ |’ ਮੈਨੂੰ ਰੋਟੀ ਦੀ ਕੀਮਤ ਦਾ ਅਹਿਸਾਸ ਹੋਇਆ ਅਤੇ ਘਰ ਵਾਲੀ ਪ੍ਰਤੀ ਵੀ ਗੁੱਸਾ ਜਾਂਦਾ ਰਿਹਾ | ਸ਼ਾਮ ਨੂੰ ਘਰ ਆਇਆਤਾਂ ਘਰਵਾਲੀ ਨੇ ਮਾਫੀ ਮੰਗਦਿਆਂ ਕਿਹਾ, ‘ਸਵੇਰੇ ਸਿਹਤ ਠੀਕ ਨਾ ਹੋਣਕਰਕੇ ਸਬਜ਼ੀ ਥੋੜ੍ਹੀ ਜਿਹੀ ਸੜ ਗਈ ਸੀ |

ਮੈਥੋਂ ਖੜਿ੍ਹਆ ਨਹੀਂ ਸੀ ਜਾਂਦਾ ਸੋ… |’ ਮੈਂ ਹੈਰਾਨ ਸੀ ਕਿ ਬਿਮਾਰ ਹੋਣ ‘ਤੇ ਵੀ ਉਸ ਨੇ ਮੇਰੇਲਈ ਐਨਾ ਤਰੱਦਦ ਕੀਤਾ, ‘ਤੂੰ ਮੈਨੂੰ ਦੱਸਿਆ ਕਿਉਂ ਨਹੀਂ?’ ਮੈਂ ਇਕਦਮ ਪੁੱਛਿਆ, ‘ਨਹੀਂ ਮਾਮੂਲੀ ਜਿਹੀ ਗੱਲ ਸੀ, ਤੇਜ਼ਾਬ ਬਣਨ ਕਾਰਨ ਬਸ… ਤੁਸੀਂ ਸਾਰਾ ਦਿਨ ਕੰਮ ਕਰਨਾ ਹੁੰਦਾ, ਇਸ ਲਈ ਮੈਨੂੰ ਡਰ ਸੀ ਚਿੰਤਾ ‘ਚ ਰਹੋਗੇ |’ ਉਹ ਵਾਰ-ਵਾਰ ਮੁਆਫ਼ੀ ਮੰਗ ਰਹੀ ਸੀ | ‘ਨਹੀਂ ਯਾਰ ਇਹ ਕਿੱਡੀ ਕੁ ਗੱਲ ਹੈ, ਰੋਟੀ ਦਾ ਮਤਲਬ ਢਿੱਡ ਭਰਨ ਤੋਂ ਹੈ ਨਾ ਕਿ ਸੁਆਦ ਤੋਂ… |’ ਮੈਂ ਬਜ਼ੁਰਗ ਦੇ ਸ਼ਬਦ ਦੁਹਰਾ ਦਿੱਤੇ | ਮੇਰੀ ਪਤਨੀ ਮੇਰੇ ਵਰਤਾਰੇ ਤੋਂ ਹੈਰਾਨ ਤੇ ਖੁਸ਼ ਸੀ | ‘ਮੈਂ ਤੁਹਾਡੇ ਲਈ ਖੀਰ ਬਣਾਈ ਹੈ, ਬੈਠੋ ਮੈਂ ਹੁਣੇ ਲਿਆਈ |’ ਮੇਰੀ ਖੁਸ਼ੀ ਲਈ ਉਹ ਕਿੰਨੀ ਭੱਜ-ਨੱਠ ਕਰ ਰਹੀ ਸੀ | ‘ਨਹੀਂ ਤੂੰ ਬੈਠ ਮੈਂ ਲੈ ਕੇ ਆਵਾਂਗਾ|’ ਉਸ ਦੇ ਉਠਣ ਤੋਂ ਪਹਿਲਾਂ ਹੀ ਮੈਂ ਰਸੋਈ ‘ਚੋਂ ਦੋ ਕੌਲੀਆਂ ਵਿਚ ਖੀਰ ਪਾ ਲਿਆਇਆ | ਅਸੀਂ ਖੁਸ਼ੀ-ਖੁਸ਼ੀ ਖਾਣ ਲੱਗੇ | ‘ਖੀਰ ਕਿਵੇਂ ਲੱਗੀ?’ ਸੁੱਖੀ ਖੀਰ ਬਾਰੇ ਪੁੱਛਣ ਲੱਗੀ, ‘ਬਹੁਤ ਸੁਆਦ, ਬਾਕੀ ਸੁਆਦ ਚੀਜ਼ ‘ਚ ਨਹੀਂ ਸਗੋਂ ਬਣਾਉਣ ਵਾਲੇ ਦੀ ਭਾਵਨਾ ‘ਚ ਹੁੰਦਾ | ਸੁਆਦ ਜ਼ਿੰਦਗੀ ਜਿਊਣ ‘ਚ ਹੈ ਜੋ ਦੁੱਖ-ਸੁੱਖ ਦੇ ਨਾਲ ਅਤੇ ਆਪਸੀ ਪਿਆਰ ‘ਤੇ ਟਿਕੀ ਹੈ | ਕਈ ਵਾਰ ਤਾਂ ਇਕੱਠਿਆਂ ਖਾਧੀ ਸੁੱਕੀ ਰੋਟੀ ਵੀ ਛੱਤੀ ਪਕਵਾਨਾਂ ਤੋਂ ਵੱਧ ਸੁਆਦ ਦਿੰਦੀ ਹੈ |’ ਮੇਰੇ ਸਾਹਮਣੇ ਬਜ਼ੁਰਗ ਜੋੜੇ ਦੀ ਤਸਵੀਰ ਆ ਗਈ | ਸੁੱਖੀ ਨੇ ਮੇਰੇ ਹੱਥ ਫੜ ਆਪਣੇ ਹੱਥਾਂ ਵਿਚ ਘੁੱਟ ਲਏ | ਉਸ ਦੇ ਗਰਮ ਸਾਹਾਂ ਅਤੇ ਹੰਝੂਆਂ ਨੇ ਉਸ ਦੀ ਖੁਸ਼ੀ ਉਜਾਗਰ ਕਰ ਦਿੱਤੀ ਸੀ | ਉਹ ਕਿਸੇ ਅਨੰਤ ਸੁਆਦ ਵਿਚ ਗੁਆਚ ਗਈਸੀ 

ਇਸਤਰੀ

by admin February 18, 2019

ਜੋ ਇਸਤਰੀ ਆਪਣੇ ਇਸਤਰੀ ਧਰਮ ਤੋ ਗੀਰ ਜਾਦੀ ਹੈ, ਉਹ ਇਸਤਰੀ ਆਕਰਸ਼ਕ ਨਹੀ ਰਹਿੰਦੀ। ਅਗਰ ਕੋਈ ਇਸਤਰੀ ਤੁਹਾਡੇ ਪਿਛੇ ਹੀ ਪੈ ਜਾਵੇ ਅਤੇ ਪ੍ਰੇਮ ਦਾ ਨਿਵੇਦਨ ਕਰਨ ਲੱਗੇ ਤਾ ਤੁਸੀਂ ਘਬਰਾ ਜਾਓਗੇ ਅਤੇ ਉਸ ਤੋ ਦੋੜੋਗੇ ਕਿੳਕਿ ਉਹ ਇਸਤਰੀ ਪੁਰਸ਼ ਵਰਗਾ ਵਿਹਾਰ ਕਰ ਰਹੀ ਹੈ । ਉਹ ਇਸ਼ਤਤਰੈਣ ਨਹੀ ਇਸਤਰੀ ਦਾ ਇਸ਼ਤਤਰੈਣ ਹੋਣਾ ਹੀ ਉਸ ਦੀ ਮਾਧੁਰਤਾ ਹੈ | ਉਹ ਸਿਰਫ ਉਡੀਕ ਕਰਦੀ ਹੈ ਤੁਹਾਨੂੰ ਉਕਸਾਉਦੀ ਹੈ ਲੇਕਿਨ ਵਾਰ ਨਹੀ ਕਰਦੀ। ਉਹ ਤੁਹਾਨੂੰ ਬੁਲਾਉਂਦੀ ਹੈ ਲੇਕਿਨ ਚੀਕਦੀ ਨਹੀ। ਉਸ ਦਾ ਬਲਾਵਾ ਵੀ ਬੜਾ ਮੌਨ ਹੈ। ਉਹ ਤੁਹਾਨੂੰ ਸਭ ਤਰਾਂ ਨਾਲ ਘੈਰ ਲੈਂਦੀ ਹੈ ਲੇਕਿਨ ਤੁਹਾਨੂੰ ਪਤਾ ਨਹੀ ਲੱਗਦਾ ਉਸ ਦੀਆ ਜ਼ੰਜੀਰਾ ਬਹੁਤ ਸੂਖਮ ਹਨ ਉਹ ਦਿਖਾਈ ਨਹੀ ਪੈਦਿਆ ਉਹ ਬੜੇ ਸੂਖਮ ਤੇ ਪਤਲੇ ਧਾਗੇ ਨਾਲ ਤੁਹਾਨੂੰ ਸਭ ਪਾਸੇ ਤੋ ਬੰਨ ਲੈਂਦੀ ਹੈ। ਲੇਕਿਨ ਉਸ ਦਾ ਬੰਧਨ ਕਿਤੇ ਦਿਖਾਈ ਨਹੀ ਪੈਦਾ। ਇਸਤਰੀ ਆਪਣੇ ਆਪ ਨੂੰ ਨੀਵਾਂ ਰੱਖਦੀ ਹੈ। ਲੋਕ ਗਲਤ ਸੋਚਦੇ ਹਨ ਕਿ ਪੁਰਸ਼ਾਂ ਨੇ ਇਸਤਰੀਆ ਨੂੰ ਦਾਸੀ ਬਣਾ ਲਿਆ ਨਹੀ, ਇਸਤਰੀ ਦਾਸੀ ਬਣਨ ਦੀ ਇਕ ਕਲਾਂ ਹੈ ਮਗਰ ਤੁਹਾਨੂੰ ਪਤਾ ਨਹੀ ਉਸਦੀ ਕਲਾਂ ਬੜੀ ਮਹਤਵਪੂਰਣ ਹੈ। ਕੋਈ ਪੁਰਸ਼ ਕਿਸੇ ਇਸਤਰੀ ਨੂੰ ਦਾਸੀ ਨਹੀ ਬਣਾਉਦਾ ਦੁਨੀਆਂ ਦੇ ਕਿਸੇ ਵੀ ਕੋਨੇ ਚ ਜਦ ਵੀ ਕੋਈ ਇਸਤਰੀ ਕਿਸੇ ਪੁਰਸ਼ ਦੇ ਪਰੇਮ ਵਿਚ ਪੈਂਦੀ ਹੈ ਤਾ ਤਤਸ਼ਣ ਆਪਣੇ ਆਪ ਨੂੰ ਦਾਸੀ ਬਣਾ ਲੈਂਦੀ ਹੈ, ਕਿਉਂਕਿ ਦਾਸੀ ਹੋਣਾ ਹੀ ਗਹਿਰੀ ਮਾਲਕੀ ਹੈ। ਇਸਤਰੀ ਜੀਵਨ ਦਾ ਰਾਜ ਸਮਝਦੀ ਹੈ। ਇਸਤਰੀ ਆਪਣੇ ਆਪ ਠੂੰ ਨੀਵਾਂ ਰਖਦੀ ਹੈ ਚਰਣਾ ਚ ਰੱਖਦੀ ਹੈ ਅਤੇ ਤੁਸੀ ਦੇਖਿਆ ਹੈ ਕਿ ਜਦ ਵੀ ਕੋਈ ਇਸਤਰੀ ਆਪਣੇ ਨੂੰ ਤੁਹਾਡੇ ਚਰਣਾ ਚ ਰਖ ਦੇਂਦੀ ਹੈ ਤਦ ਆਚਰਨਕ ਤੁਹਾਡੇ ਸਿਰ ਤੇ ਤਾਜ ਦੀ ਤਰਾਂ ਬੈਠ ਜਾਦੀ ਹੈ , ਰਹਿੰਦੀ ਚਰਣਾ ਚ ਹੈ, ਪਹੁੰਚ ਜਾਦੀ ਹੈ ਬਹੁਤ ਗਹਿਰੇ ,ਬਹੁਤ ੳਪਰ । ਤੁਸੀਂ ਚੌਵੀ ਘੰਟੇ ਉਸ ਦਾ ਹੀ ਚਿੰਤਨ ਕਰਨ ਲਗਦੇ ਹੋ ਉਹ ਰਖ ਦੇਂਦੀ ਆਪਣੇ ਆਪ ਨੂੰ ਤੁਹਾਡੇ ਚਰਨਾ ਚ ਤੇ ਤੁਹਾਡਾ ਪਰਛਾਵਾਂ ਬਣ ਜਾਦੀ ਹੈ ਅਤੇ ਤੁਹਾਨੂੰ ਪਤਾ ਵੀ ਲਗਦਾ ਕਿ ਉਹ ਪਰਛਾਵਾਂ ਕਦੋਂ ਤੁਹਾਨੂੰ ਚਲਾਉਣ ਲਗਾ ਅਤੇ ਤੁਸੀਂ ਪਰਛਾਵੇਂ ਦੇ ਇਸਾਰੇ ਤੇ ਚੱਲਣ ਲਗ ਜਾਦੇ ਹੋ । ਇਸਤਰੀ ਕਦੀ ਵੀ ਸਿਧਾ ਇਹ ਨਹੀ ਕਹਿੰਦੀ ਕੀ ਇਹ ਕਰੋ। ਲੇਕਿਨ ਉਹ ਜੋ ਚਾਹੁੰਦੀ ਹੈ ਕਰਵਾ ਲੈਦੀ ਹੈ ਇਹ ਕਦੀ ਨਹੀ ਕਹਿੰਦੀ ਕੀ ਇੰਝ ਹੀ ਹੋਵੇ ਲੇਕਿਨ ਉਹ ਜਿਵੇ ਦਾ ਚਾਹੁੰਦੀ ਹੈ ਤਿਵੇ ਕਰਵਾ ਲੈਂਦੀ ਹੈ ਅਤੇ ਉਸ ਦੀ ਸ਼ਕਤੀ ਇਹੀ ਹੈ ਕਿ ਉਹ ਦਾਸੀ ਹੈ, ਸ਼ਕਤੀ ਉਸ ਦੀ ਇਹੀ ਹੈ ਕਿ ਉਹ ਪਰਛਾਵਾਂ ਹੋ ਗਈ ਹੈ, ਵੱਡੇ ਤੋ ਵੱਡੇ ਸ਼ਕਤੀਸ਼ਾਲੀ ਪੁਰਸ਼ ਵੀ ਇਸਤਰੀ ਦੇ ਪ੍ਰੇਮ ਵਿੱਚ ਪੈ ਜਾਦੇ ਹਨ।

ਪਿਆਰ

by admin February 17, 2019

ਗੱਲ ਪਾਕਿਸਤਾਨ ਦੀ ਹੈ। ਇਕ ਜਵਾਨ ਮੁੰਡਾ ਵਾਰ ਵਾਰ ਇਕ ਗਲੀ ਚ ਗੇੜੇ ਮਾਰ ਰਿਹਾ ਸੀ ਤੇ ਇਕ ਘਰ ਵਲ ਝਾਤੀਆਂ ਮਾਰ ਰਿਹਾ ਸੀ। ਪੰਦਰਾਂ ਵੀਹ ਗੇੜੇ ਮਾਰਨ ਤੋਂ ਬਾਅਦ ਕੁੜੀ ਨੇ ਆਵਾਜ਼ ਦਿੱਤੀ ਮੱਖਣਾਂ ਕੀ ਗੱਲ ਏ ਵਾਰ ਵਾਰ ਗਲੀ ਚ ਗੇੜੇ ਕਾਸਤੋਂ ਮਾਰਦਾ ਏ ਤੇ ਸਾਡੇ ਅੰਦਰ ਵਲ ਨੂੰ ਪਿਆ ਤਕਦਾ ਏ।

ਮੁੰਡੇ ਨੇ ਜਵਾਬ ਦਿੱਤਾ ਸੋਹਣੀਏ ਮੈਨੂੰ ਤੇਰੇ ਨਾਲ ਪਿਆਰ ਹੋਗਿਆ ਏ ਕੁੜੀ ਨੇ ਗੱਲ ਸੁਣੀ ਤੇ ਜਵਾਬ ਦਿੱਤਾ ਓਏ ਮੱਖਣਾਂ ਜੇ ਪਿਆਰ ਹੋ ਹੀ ਗਿਆ ਹੈ ਤਾਂ ਦਸ ਮੇਰੀ ਇਕ ਗੱਲ ਮੰਨੇਗਾ?
ਓ ਆਖਣ ਲੱਗਾ ਇਕ ਦੀ ਕੀ ਗੱਲ ਏ ਤੂੰ ਹੁਕਮ ਕਰ ਮੈਂ ਦਸ ਮਨਾਂਗਾ।
ਕੁੜੀ ਸਿਆਣੀ ਸੀ ਕਹਿਣ ਲੱਗੀ ਏਦਾਂ ਕਰ 10 ਪੰਦਰਾਂ ਦਿਨ ਅੰਮ੍ਰਿਤ ਵੇਲੇ ਦੀ ਨਿਮਾਜ਼ ਪੜ੍ਹ ਕੇ ਆਈ।
ਹੁਣ ਕੁੜੀ ਸਿਆਣੀ ਸੀ ਨਾ ਧਰਮ ਨਾਲ ਜੁੜੀ ਹੋਈ ਜੇ ਹੁੰਦੀ ਅੱਜ ਦੀਆਂ ਵਰਗੀ ਕਹਿੰਦੀ ਮੈਨੂੰ ਓਪਓ ਦਾ ਫੋਨ ਲੈਦੇ ਵੀਵੋ ਦਾ ਲੈ ਦੇ। ਅੱਜ ਹਾਲ ਸਾਡੀਆਂ ਕੁੜੀਆਂ ਦੇ ਇਹੀ ਆ ਕੋਈ ਬੁਲਾ ਲਏ ਸਹੀ ਨੰਬਰ ਆਪੇ ਦੇ ਆਉਂਦੀਆਂ।
ਹੁਣ ਮੁੰਡਾ ਜਾਣ ਲੱਗਾ ਰੋਜ਼ ਨਿਮਾਜ਼ ਪੜ੍ਹਨ ਪੜ੍ਹਦੇ ਦੇ ਦੀ ਇੰਨੀ ਲਿਵ ਲੱਗੀ ਕੁੜੀ ਦਾ ਖਿਆਲ ਹੀ ਭੁਲ ਗਿਆ। ਕੁੜੀ ਨੇ ਉਡੀਕ ਕੇ ਇਕ ਜਵਾਕ ਹੱਥ ਸੁਨੇਹਾ ਭੇਜਿਆ ਓਏ ਡਾਰਲਿੰਗ ਕੀ ਗੱਲ ਹੁਣ ਤੇ ਕਦੇ ਗਲੀ ਚ ਗੇੜਾ ਵੀ ਨਹੀਂ ਮਾਰਿਆ।

ਮੁੰਡੇ ਨੇ ਜਵਾਬ ਭੇਜਿਆ ਭੈਣੇ ਜਿਹੜੇ ਅੱਲ੍ਹਾ ਦੇ ਨਾਲ ਜੋੜਿਆ ਏ ਹੁਣ ਮੈਂ ਉਸੇ ਦਾ ਹੀ ਹੋ ਗਿਆ ਆ ਜਿਹੜਾ ਸਵਾਦ ਮੈਨੂੰ ਅਲਾਹ ਪਾਕ ਦੀ ਇਬਾਦਤ ਚੋਂ ਮਿਲਿਆ ਏ ਓਹਦੇ ਅੱਗੇ ਇਹ ਸਾਰੇ ਰਸ ਫ਼ਿਕੇ ਨੇ।

ਕਾਸ਼ ਕਿਤੇ ਸਾਡੇ ਪੰਜਾਬ ਦੀਆ ਅੱਜਕਲ੍ਹ ਦੀਆਂ ਕੁੜੀਆਂ ਵੀ ਅਜਿਹੀਆਂ ਹੋ ਜਾਣ ਜਿਹੜੀਆਂ ਮਾੜੀ ਨੀਤ ਨਾਲ ਆਏ ਨੂੰ ਕਹਿਣ ਜਾ ਪਹਿਲਾਂ ਇਹਨੇ ਦਿਨ ਨਿੱਤਨੇਮ ਕਰਕੇ ਆ ਪਹਿਲਾਂ ਸਤਿਸੰਗ ਕਰਕੇ ਆ।

ਪਰ ਅੱਜ ਦੀਆਂ ਤਾਂ ਕਹਿੰਦਿਆਂ ਸਾਨੂੰ ਸਰਦਾਰ ਪਸੰਦ ਹੀ ਨਹੀਂ ਮੁਝੇ ਤੋ ਕਲੀਨ ਸ਼ੇਵ ਚਾਹੀਏ।
ਤੇ ਓਹੋ ਜਿਹੇ ਉਣਤਰੇ ਮੁੰਡੇ ਆ ਮਿੰਟ ਨਹੀਂ ਲਾਉਂਦੇ ਕੁੜੀ ਪਿੱਛੇ ਕੇਸ ਕਤਲ ਕਰਵਾਉਣ ਲਗਿਆ।

ਰੱਬ ਦਾ ਵਾਸਤਾ ਜੇ ਪਿਆਰ ਕਰਨਾ ਹੀ ਹੈ ਤਾਂ ਧਰਮ ਨਾਲ ਕਰੋ ਕੌਮ ਨਾਲ ਕਰੋ ਜਿਸ ਨਾਲ ਦੁਨੀਆਂ ਤੇ ਜਸ ਹੋਵੇ ਤੁਹਾਡਾ ਮਾਂ ਬਾਪ ਦਾ ਸਿਰ ਉੱਚਾ ਹੋਵੇ ਸਾਰੀ ਕੌਮ ਮਾਨ ਕਰੇ।

ਇਹ ਝੂਠੇ ਪਿਆਰ ਦਾ ਕੀ ਆ ਜਿਸ ਵਿੱਚ ਸਵਾਏ ਲਾਹਨਤਾਂ ਤੋਂ ਹੋਰ ਕੁਝ ਨਹੀਂ ਰੱਖਿਆ।

ਹੈਵਾਨੀਅਤ ਦਾ ਡਾਂਸ ਸੱਚੀ ਕਹਾਣੀ

by admin February 16, 2019

ਇਹ ਗੱਲ ਕੁਝ ਪੁਰਾਣੀ 1991 ਦੀ ਹੈ ਇੱਕ ਸ਼ਾਕਰੇ ਖਲੀਲੀ ਨਮਾਜ਼ੀ ਨਾਂ ਦੀ ਔਰਤ ਸੀ ਜੋ ਇੱਕ ਸ਼ਾਹੀ ਘਰਾਨੇ ਦੀ ਦੀਵਾਨ ਦੀ ਕੁੜੀ ਸੀ! 1991 ਨੂੰ ਅਚਾਨਕ ਗਾਇਬ ਹੋ ਜਾਂਦੀ ਉਸ ਦੀਆ ਚਾਰ ਕੁੜੀਆਂ ਸਨ! ਤਿੰਨ ਉਸ ਨਾਲ਼ੋਂ ਵੱਖ ਰਹਿੰਦੀਆਂ ਪਰ ਇੱਕ ਉਸਦੇ ਨਾਲ ਰਹਿੰਦੀ ਸੀ ;””ਉਸਦਾ ਨਾਂ ਸਭਾ ਖਲੀਲੀ ਜੋ ਮਾਡਲਿੰਗ ਕਰਦੀ ਸੀ! ਸ਼ਾਕਰੇ ਖਲੀਲੀ ਦਾ ਵਿਆਹ ਹੁਸੈਨ ਨਾਲ ਵਿੱਚ ਹੋਇਆ ਜੋ ਇੱਕ ਆਈ ਪੀ ਐਸ ਅਫਸਰ ਸੀ! ਪੂਰਾ ਪਰਿਵਾਰ ਖ਼ੁਸ਼ੀ ਨਾਲ ਰਹਿੰਦਾ ਸੀ ਪਰ ਸ਼ਾਕਰੇ ਖਲੀਲੀ ਨੂੰ ਇੱਕ ਦੁੱਖ ਸੀ ਕਿ ਉਸਦੇ ਕੋਈ ਬੇਟਾ ਨਈ ਹੋਇਆ ਇਸਨੂੰ ਲੈਕੇ ਕਦੇ ਕਦੇ ਝਗੜਾ ਵੀ ਹੁੰਦਾ ਇਸੇ ਦੌਰਾਨ ਉਹ ਦਿੱਲੀ ਆ ਜਾਂਦੀ ਦਿੱਲੀ ਚ ਇੱਕ ਸ਼ਾਹੀ ਸ਼ਾਦੀ ਚ ਉਸਦੀ ਮੁਲਾਕਾਤ ਇੱਕ ਇਨਸਾਨ ਸੁਆਮੀ ਸ਼ਰਧਾਨੰਦ ਨਾਲ ਹੁੰਦੀ ਜੋ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਸੀ ਉਸੇ ਸ਼ਾਹੀ ਘਰਾਣੇ ਚ ਨੌਕਰ ਸੀ ਪਰ ਨਾਲ ਹੁਸਿਆਰ ਬਹੁਤ ਹੋਣ ਕਰਕੇ ਟੈਕਸ ਦੀ ਹੇਰ ਫੇਰ ਦੋ ਨੰਬਰ ਦੇ ਕੰਮ ਵੀ ਏਹੋ ਕਰਾਉਂਦਾ ਸੀ ਨਾਲ ਤੰਤਰ ਮੰਤਰ ਵੀ ਕਰਦਾ ਸੀ! ਹੁਸਿਆਰ ਹੋਣ ਕਰਕੇ ਏ ਪਤਾ ਲਗਾ ਲੈਂਦਾ ਕਿ ਸ਼ਾਕਰੇ ਖਲੀਲੀ ਦੇ ਘਰ ਕੇਵਲ ਕੁੜੀਆਂ ਹਨ ਤੇ ਇਸਨੂੰ ਮੁੰਡੇ ਦੀ ਕਾਮਨਾ ਹੈ ਅਤੇ ਜਾਲ ਚ ਫਸਾਉਣ ਲਈ ਕਹਿੰਦਾ ਕਿ ਤੇਰੇ ਘਰ ਬੇਟਾ ਹੋ ਸਕਦਾ ਸੋ ਸ਼ਾਕਰੇ ਉਸਦੀਆਂ ਗੱਲਾ ਵਿੱਚ ਆ ਜਾਂਦੀ ਪਰ ਕੁਝ ਸਮੇਂ ਬਾਅਦ ਦੌਵਾ ਵਿੱਚ ਪਿਆਰ ਹੋ ਜਾਦਾ ! ਪਰ ਪਿਆਰ ਪਿੱਛੇ ਦੋਵਾ ਦਾ ਸਵਾਰਥ ਆਪਣਾ ਆਪਣਾ ਸੀ ਇੱਕ ਨੂੰ ਬੇਟੇ ਦੀ ਚਾਹਤ ਤੇ ਸੁਆਮੀ ਨੂੰ ਸ਼ਾਕਰੇ ਦੇ ਪੈਸਿਆਂ ਦਾ ਲਾਲਚ ਫਿਰ ਅਚਾਨਕ ਦੋਵੇ ਵਿਆਹ ਕਰਵਾ ਲੈਂਦੇ ਉਸ ਸਮੇਂ ਸ਼ਾਕਰੇ ਖਲੀਲੀ ਦੀ ਉਮਰ 48 ਸਾਲ ਦੀ ਸੀ! ਵਿਆਹ ਤੋ ਬਾਅਦ ਸ਼ਾਕਰੇ ਆਪਣੀ ਛੋਟੀ ਕੁੜੀ ਤੇ ਸੁਆਮੀ ਨਾਲ ਬੰਗਲੌਰ ਚੱਲੀ ਜਾਂਦੀ ਉੁੱਥੇ ਇਸਦੀ ਹਵੇਲੀ ਤੇ ਬਾਕੀ ਪ੍ਰਾਪਰਟੀ ਸੀ! ਇਸ ਦੌਰਾਨ ਇਸਦੀ ਛੋਟੀ ਕੁੜੀ ਮੁੰਬਈ ਚਲੇ ਜਾਂਦੀ ਮਾਡਲਿੰਗ ਕਰਨ ਪਰ ਫੌਨ ਰਾਹੀਂ ਆਪਣੀ ਮਾਂ ਨਾਲ ਟੱਚ ਵਿੱਚ ਰਹਿੰਦੀ :;;;; ਮਈ 1991 ਚ ਵਿਆਹ ਤੋ ਬਾਅਦ ਅਚਾਨਕ ਸ਼ਾਕਰੇ ਗਾਇਬ ਹੋ ਜਾਂਦੀ ਹੁਣ ਜਦੋਂ ਇਸਦੀ ਬੇਟੀ ਸਭਾ ਫੌਨ ਕਰਦੀ ਸੁਆਮੀ ਜੋ ਸ਼ਾਕਰੇ ਦਾ ਪਤੀ ਬਣ ਚੁੱਕਾ ਸੀ ਕਹਿ ਦਿੰਦਾ ਕਿ ਓ ਟੂਰ ਤੇ ਗਈ ਮਤਲਬ ਕੋਈ ਨਾ ਕੋਈ ਬਹਾਨਾ ਬਣਾਕੇ ਟਾਲ ਦਿੰਦਾ !

ਤਕਰੀਬਨ 9 ਮਹੀਨੇ ਗੁਜ਼ਰਨ ਤੋ ਬਾਅਦ ਅਖੀਰ ਫੌਰਸ ਕਰਨ ਤੇ ਸੁਆਮੀ ਸਭਾ ਨੂੰ ਕਹਿੰਦਾ ਤੇਰੀ ਮਾਂ ਡਲਿਵਰੀ ਲਈ ਅਮਰੀਕਾ ਗਈ ਹੈ ਹੁਣ ਸਭਾ ਪੜੀ ਲਿਖੀ ਹੋਣ ਕਰਕੇ ਦੱਸੇ ਗਏ ਹਸਪਤਾਲ ਦੇ ਫੌਨ ਨੰਬਰ ਤੋ ਪਤਾ ਕਰਦੀ ਪਰ ਉੁੱਥੋ ਉਸਨੂੰ ਪਤਾ ਲੱਗਦਾ ਕਿ ਸੁਆਮੀ ਝੂਠ ਬੋਲ ਰਿਹਾ! ਜਦੋਂ ਫਿਰ ਸੁਆਮੀ ਨਾਲ ਗੱਲ ਕਰਦੀ ਸਭਾ ਸੁਆਮੀ ਦੁਆਰਾਂ ਹੋਰ ਬਹਾਨਾ ਲਗਾਉਣ ਤੇ ਉਸਨੂੰ ਸ਼ੱਕ ਹੋ ਜਾਦਾ ! ਗਾਇਬ ਹੋਣ ਤੋ 9 ਮਹੀਨੇ ਬਾਦ ਪਹਿਲੀ ਐਫ ਆਈ ਆਰ ਦਰਜ ਕਰਵਾਈ ਜਾਂਦੀ ਪੁਲਿਸ ਦੁਆਰਾ ਪੁੱਛ ਗਿੱਛ ਕੀਤੀ ਜਾਂਦੀ ਪਰ ਸੁਆਮੀ ਕੋਲੋ ਕੁਝ ਖ਼ਾਸ ਜਾਣਕਾਰੀ ਨਹੀਂ ਮਿਲਦੀ ਆਖਿਰ ਸਮਾਂ ਬੀਤਦਾ ਜਾਦਾ ! 91 ਵਿੱਚ ਗੁੰਮ ਹੁੰਦੀ ਮਈ 92 ਵਿੱਚ ਰਿਪੋਰਟ ਲਿਖਵਾਈ ਜਾਂਦੀ 93 ਗੁਜ਼ਰ ਜਾਦਾ 94 ਆ ਜਾਦਾ ਤਿੰਨ ਸਾਲ ਲੱਗਭੱਗ ਗੁਜ਼ਰ ਜਾਂਦੇ ਪਰ ਕੋਈ ਸਫਲਤਾ ਨਹੀਂ ਮਿਲਦੀ ਹੁਣ ਪੁਲਿਸ ਕੇਸ ਕਲੋਜ ਕਰਨ ਬਾਰੇ ਸੋਚਦੀ ਕਹਿੰਦੇ ਪੁਲਿਸ ਵਾਲੇ ਵੀ ਕਹਿਣ ਲੱਗ ਪਏ ਸੀ ਕੋਈ ਚਮਤਕਾਰ ਹੀ ਹੋਵੇ ਤੇ ਹੋਵੇ ਅਖੀਰ 29 ਅਪ੍ਰੈਲ 1994 ਨੂੰ ਰਾਤ ਨੂੰ ਇੱਕ ਹਵਾਲਦਾਰ ਠੇਕੇ ਦੇ ਕੋਲ ਖੜਾ ਡਿਊਟੀ ਦੇ ਰਿਹਾ ਸੀ ਸ਼ਰਾਬ ਪੀਂਦੇ ਕੁਝ ਲੋਕ ਪੁਲਿਸ ਬਾਰੇ ਗੱਲਾ ਕਰ ਰਹੇ ਸੀ ਉਂਨਾਂ ਵਿੱਚੋਂ ਇੱਕ ਜਣਾ ਕੁਝ ਜਿਆਦਾ ਨਸ਼ੇ ਵਿੱਚ ਸੀ ਉਸਦੇ ਅਲਫਾਜ ਸਨ ਪੁਲਿਸ ਕੀ ਚੀਜ਼ ਆ ਇੰਨਾਂ ਨੂੰ ਮੂਰਖ ਬਣਾਉਣਾ ਬਹੁਤ ਸੌਖਾ ਹੁਣ ਵੇਖ ਲਓ ਸਾਡੇ ਸਾਹਬ ਨੂੰ 3 ਸਾਲ ਹੋ ਗਏ ਕਤਲ ਕੀਤੇ ਪਰ ਹਾਲੇ ਤੱਕ ਨਹੀਂ ਫੜਿਆ ਗਿਆ! ਏ ਸੁਣਕੇ ਸਾਦੀ ਵਰਦੀ ਵਿੱਚ ਜਿਹੜਾ ਪੁਲਿਸ ਵਾਲਾ ਸੀ ਅੱਗੇ ਹੋਕੇ ਉਸ ਨਾਲ ਗੱਲ-ਬਾਤ ਕਰਨ ਲੱਗਾ ਕਰਾਇਮ ਬਰਾਂਚ ਵਾਲੇ ਅਕਸਰ ਸਾਦੀ ਵਰਦੀ ਵਿੱਚ ਹੁੰਦੇ ! ਅੱਛਾ ਥੋੜਾ ਉਕਸਾਉਣ ਤੇ ਸ਼ਰਾਬੀ ਦੇ ਮੂੰਹ ਵਿੱਚੋਂ ਸ਼ਾਕਰੇ ਖਲੀਲੀ ਦਾ ਨਾਂ ਨਿਕਲ ਗਿਆ ਹੁਣ ਏ ਨਾਂ ਹਰ ਪੁਲਿਸ ਵਾਲੇ ਨੂੰ ਪਤਾ ਸੀ ਪਿਛਲੇ ਤਿੰਨ ਸਾਲ ਤੋ ਕੇਸ ਚੱਲਦਾ ਕਰਕੇ ਉਸਦਾ ਮੱਥਾ ਠਣਕਿਆ ! ਉਸ ਸ਼ਰਾਬੀ ਨੇ ਕਿਹਾ ਸ਼ਾਕਰੇ ਖਲੀਲੀ ਨੂੰ ਮੇਰੇ ਸਾਹਬ ਨੇ ਘਰ ਵਿੱਚ ਜ਼ਿੰਦਾ ਦਫ਼ਨ ਕੀਤਾ ਜਿਸ ਲਈ ਤਾਬੂਤ ਮੈ ਲੈਕੇ ਆਇਆ ਸਾ ਤਿੰਨ ਸਾਲ ਹੋਗੇ ਕਿਸੇ ਨੂੰ ਪਤਾ ਨਈ ਲੱਗਾ ਦੁਕਾਨ ਤੱਕ ਦਾ ਨਾਂ ਦੱਸ ਦਿੰਦਾ ਜਿਸ ਤੋ ਬਾਅਦ ਪੁਲਿਸ ਉਸਨੂੰ ਚੁੱਕਕੇ ਪੁੱਛ ਗਿੱਛ ਕਰਦੀ! ਦੁਕਾਨ ਤੋ ਪਤਾ ਕਰਨ ਤੇ ਦੁਕਾਨਦਾਰ ਤਾਬੂਤ ਦੇ ਲੈਕੇ ਜਾਣ ਦੀ ਹਾਮੀ ਭਰ ਦਿੰਦਾ! ਸੁਆਮੀ ਤੋ ਪੁੱਛ ਗਿੱਛ ਸ਼ੁਰੂ ਹੋ ਜਾਂਦੀ ਅਖੀਰ ਸੁਆਮੀ ਟੁੱਟ ਜਾਦਾ ਜੋ ਸੁਆਮੀ ਦੱਸਦਾ ਉਸਨੂੰ ਸੁਣਕੇ ਸਾਰੇ ਹੈਰਾਨ ਰਹਿ ਜਾਂਦੇ ! ਸੁਆਮੀ ਅਨੁਸਾਰ ਉਸਨੇ ਵਿਆਹ ਸ਼ਾਕਰੇ ਦੀ ਦੌਲਤ ਲਈ ਕੀਤੀ ਸੀ ਜਦੋਂ ਇਸ ਦੀ ਕਰਤੂਤ ਬਾਰੇ ਸ਼ਾਕਰੇ ਖਲੀਲੀ ਨੂੰ ਪਤਾ ਲੱਗਦਾ ਉਹ ਆਪਣੀ ਜਾਇਦਾਦ ਹੌਲੀ ਹੌਲੀ ਆਪਣੀਆਂ ਕੁੜੀਆਂ ਦੇ ਨਾਂ ਕਰਨ ਲੱਗਦੀ ਜਿਸਤੋ ਸੁਆਮੀ ਨਰਾਜ਼ ਹੋਕੇ ਇੱਕ ਵਿਉਂਤ ਬਣਾਉਂਦਾ ਕਿ ਇਸ ਤਰਾਂ ਕਤਲ ਹੋਵੇ ਕਿ ਕਿਸੇ ਨੂੰ ਸ਼ੱਕ ਨਾ ਹੋਵੇ 29ਅਪਰੈਲ ਨੂੰ ਸੁਆਮੀ ਸਾਰੇ ਨੌਕਰਾਂ ਨੂੰ ਛੁੱਟੀ ਦੇ ਦਿੰਦਾ ਪਰ ਦੋ ਦਿਨ ਪਹਿਲਾ ਇੱਕ ਵੱਡਾ ਟੋਆ ਪਟਾਉਦਾ ਘਰ ਵਿੱਚ ਏ ਕਹਿਕੇ ਕਿ ਪਾਣੀ ਦਾ ਟੈਂਕ ਬਣਾਉਣਾ !

29 ਅਪ੍ਰੈਲ ਨੂੰ ਰਾਤ ਨੂੰ ਸੁਆਮੀ ਸ਼ਾਕਰੇ ਖਲੀਲੀ ਆਪਣੀ ਪਤਨੀ ਨੂੰ ਨੀਂਦ ਦੀਆ ਗੋਲੀਆ ਦਿੰਦਾ ਫਿਰ ਇਕ ਗੱਦੇ ਚ ਲਪੇਟਕੇ ਉਸ ਤਾਬੂਤ ਵਿੱਚ ਪਾਕੇ ਜ਼ਿੰਦਾ ਦਫ਼ਨ ਕਰ ਦਿੰਦਾ ਸਵੇਰੇ ਮਿਸਤਰੀ ਲਗਾਕੇ ਉੁੱਪਰ ਮਾਰਬਲ ਲਗਵਾ ਦਿੰਦਾ! ਜਦੋਂ ਪੁਲਿਸ ਇਸਦੀ ਖੁਦਾਈ ਕਰਵਾਉਂਦੀ ਓ ਸਾਰਾ ਕੁਝ ਵੀਡੀਓ ਰਿਕਾਡਿੰਗ ਵਿੱਚ ਦਰਜ ਆ ਲਾਸ਼ ਦੀ ਪਹਿਚਾਣ ਚੂੜੀਆਂ ਅੰਗੂਠੀ ਤੇ ਡੀ ਐਨ ਏ ਤੋ ਕੀਤੀ ਜਾਂਦੀ ਇਸੇ ਦੌਰਾਨ ਤਾਬੂਤ ਦੇ ਤਿੰਨ ਪਾਸੇ ਕੁਝ ਨਿਸ਼ਾਨ ਮਿਲਦੇ ਫੌਰੈਨਸਿਕ ਟੀਮ ਦੀ ਜਾਂਚ ਤੋ ਬਾਦ ਪਤਾ ਲੱਗਦਾ ਕਿ ਏ ਨਿਸ਼ਾਨ ਸ਼ਾਕਰੇ ਖਲੀਲੀ ਦੇ ਨੌਹਾ ਦੇ ਸਨ ਕਿਓਕਿ ਜਦੋਂ ਸ਼ਾਕਰੇ ਨੂੰ ਹੋਸ਼ ਆਈ ਉਸ ਸਮੇਂ ਓ ਜਿਊਂਦੀ ਹੋਣ ਕਰਕੇ ਸਾਹ ਲੈਣ ਲਈ ਤੜਫ ਰਹੀ ਸੀ ਅਤੇ ਉਸੇ ਵਕਤ ਕਾਤਲ ਉਸੇ ਕਬਰ ਤੇ ਸ਼ਰਾਬ ਨਾਲ ਮਸਤ ਹੋਇਆ ਝੂਮ ਰਿਹਾ ਸੀ ਇਹ ਇਨਸਾਨ ਨਹੀਂ ਹੋ ਸਕਦੇ ਅਤੇ ਉਸਨੇ ਆਪ ਮੰਨਿਆ ਕਿ ਜ਼ਿੰਦਾ ਦਫ਼ਨ ਕਰਨ ਤੋ ਬਾਅਦ ਉਹ ਆਪਣੀ ਪਤਨੀ ਦੀ ਕਬਰ ਜਿਸ ਉੁੱਤੇ ਮਾਰਬਲ ਲਗਾਕੇ ਡਾਂਸ ਫਲੋਰ ਬਣਾਇਆ ਸੀ ਹਫ਼ਤੇ ਚ ਪੰਜ ਦਿਨ ਪਾਰਟੀ ਦਿੰਦਾ ਸ਼ਰਾਬ ਤੇ ਡਾਂਸ ਦਾ ਦੌਰ ਚੱਲਦਾ ਬੰਗਲੋਰ ਸ਼ੈਸਨ ਕੋਰਟ ਨੇ ਇਸ ਕਾਤਲ ਨੂੰ 11ਾਲ ਬਾਦ 2005 ਨੂ ਮੌਤ ਫਾਂਸੀ ਦੀ ਸਜ਼ਾ ਦਿੱਤੀ ਫਿਰ ਹਾਈ ਕੋਰਟ ਨੇ ਵੀ ਸਜਾਏ ਮੌਤ ਕਾਇਮ ਰੱਖੀ ਪਰ 2008 ਵਿੱਚ ਸੁਪਰੀਮ ਕੋਰਟ ਵੱਲੋਂ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲ ਦਿੱਤੀ ਗਈ! ਇਸ ਸਮੇਂ ਕਰਨਾਟਕ ਦੀ ਜੇਲ ਵਿੱਚ ਕੈਦ ਸੁਆਮੀ 78 ਸਾਲ ਦੀ ਉਮਰ ਤੱਕ ਵੀ ਜਿਓਦਾ ਹੈ! ਇੱਕ ਆਮ ਇਨਸਾਨ ਦੀਕਹਾਣੀ ਏ ਹੋ ਹੀ ਨਹੀਂ ਸਕਦੀ ਹੈਵਾਨੀਅਤ ਦਾ ਡਾਂਸ ਇਨਸਾਨ ਨਹੀਂ ਕਰ ਸਕਦਾ !!! #ਸਿੱਖਿਆ:ਜਿੰਨਾ ਨੂੰ ਇਸ ਦਰਦਨਾਕ ਘਟਨਾ ਦਾ ਪਤਾ ਠੀਕ ਜਿਹੜੇ ਅਣਜਾਣ ਸੀ ਇਸਨੂੰ ਸਿੱਖਿਆ ਵਜੋ ਲੈਣ ਕਿਸੇ ਬੇਕਸੂਰ ਦੀ ਜਾਨ ਲੈਣ ਦਾ ਸਾਨੂੰ ਕੋਈ ਹੱਕ ਨਹੀਂ ! #ਨੋਟ: ਜੋ ਪੜਿਆ ਸੁਣੀਆ ਤੁਹਾਨੂੰ ਦੱਸ ਰਿਹਾਂ ਇਸ ਵਿੱਚ ਮੇਰੇ ਵੱਲੋਂ ਕੁਝ ਵੱਖਰਾ ਐਡ ਨਹੀਂ ਕੀਤਾ ਗਿਆ!

ਜੀਵਨ ਸੰਗੀਤ!

by admin February 15, 2019

ਇਕ ਨੌ ਜਵਾਨ ਨੇ ਮੈਨੂੰ ਪੁਛਿਆ, ਜੀਵਨ ਵਿਚ ਬਚਾਉਣ ਵਰਗੀ ਕੀ ਚੀਜ ਹੈ ?
ਮੈ ਕਿਹਾ ਖੁਦ ਦੀ ਆਤਮਾ ਅਤੇ ਉਸ ਦਾ ਸੰਗੀਤ! ਜੋ ਉਸ ਨੂੰ ਬਚਾ ਲੈਂਦਾ ਹੈ , ਉਹ ਸਭ ਬਚਾ ਲੈਂਦਾ ਹੈ !

ਇਕ ਬਿਰਧ ਸੰਗੀਤਕਾਰ ਕਿਸੇ ਜੰਗਲ ਵਿਚੋ ਦੀ ਜਾ ਰਹਿਆ ਸੀ ! ਉਸ ਦੇ ਕੋਲ ਬਹੁਤ ਸਾਰੀਆਂ ਸੋਨੇ ਦੀਆ ਅਸ਼ਰਫੀਆ ਸਨ! ਰਾਹ ਚ ਕੁਝ ਡਾਕੂਆ ਨੇ ਉਸ ਨੂੰ ਫੜ ਲਿਆ! ਉਹਨਾ ਨੇ ਉਸ ਦਾ ਸਾਰਾ ਧਨ ਤਾ ਖੋਹ ਹੀ ਲਿਆ, ਨਾਲ ਹੀ ਉਸ ਦਾ ਸਿਤਾਰ ਵੀ ਲੈ ਲਿਆ! ਉਹ ਸੰਗੀਤਕਾਰ ਸਿਤਾਰ ਦਾ ਬੜਾ ਕੁਸ਼ਲ ਵਾਦਕ ਸੀ ! ਉਸ ਬਿਰਧ ਸੰਗੀਤਕਾਰ ਨੇ ਬੜੀ ਨਿਮਰਤਾ ਦੇ ਨਾਲ ਡਾਕੂਆਂ ਨੂੰ ਬੇਨਤੀ ਕੀਤੀ ਕਿ ਮੇਰਾ ਸ਼ਿਤਾਰ ਬਸ ਵਾਪਸ ਕਰ ਦੋ , ਡਾਕੂ ਬਹੁਤ ਹੈਰਾਨ ਹੋਏ ਕਿ ਬਿਰਧ ਇਸ ਅਤਿ ਸਧਾਰਨ ਸ਼ਿਤਾਰ ਵਾਪਸ ਲੈਣ ਦੀ ਹੀ ਕਿਉ ਮੰਗ ਕਰ ਰਹਿਆ ਹੈ? ਫਿਰ ਉਹਨਾਂ ਨੇ ਸੋਚਿਆ ਕਿ ਇਹ ਵਾਜਾ ਉਹਨੇ ਦੇ ਕਿਸੇ ਕੰਮ ਨਹੀ ਅਤੇ ਉਹਨਾਂ ਨੇ ਸ਼ਿਤਾਰ ਬਿਰਧ ਨੂੰ ਵਾਪਸ ਕਰ ਦਿੱਤਾ ! ਬਿਰਧ ਸ਼ਿਤਾਰ ਵਾਪਸ ਪਾ ਕੇ ਨੱਚਣ ਲਗ ਪਿਆ ਅਤੇ ਉਸ ਨੇ ਉਥੇ ਹੀ ਬੈਠ ਕੇ ਸ਼ਿਤਾਰ ਵਜਾਉਣਾ ਸੁਰੂ ਕਰ ਦਿਤਾ !

ਮੱਸਿਆ ਦੀ ਰਾਤ ਸੀ , ਸੁੰਨ ਸਾਨ ਜੰਗਲ ਸੀ , ਉਸ ਪੂਰਣ ਅੰਧਕਾਰ ਅਤੇ ਸ਼ਾਂਤ ਦਿਸਾ ਚ ਉਸ ਦੀ ਸ਼ਿਤਾਰ ਦੇ ਸੁਰ ਆਲੋਕੀਕ ਹੋ ਕੇ ਗੂੰਜਣ ਲਗੇ!

ਸੁਰੂ ਚ ਤਾ ਡਾਕੂ ਉਪਰਲੇ ਮਨ ਤੋ ਸੁਣਦੇ ਰਹੇ ! ਫਿਰ ਉਹਨਾਂ ਦੀਆ ਅੱਖਾਂ ਚ ਵੀ ਨਰਮੀ ਆ ਗਈ! ਉਹਨਾਂ ਦਾ ਚਿੱਤ ਵੀ ਸੰਗੀਤ ਦੀ ਰਸ ਧਾਰ ਵਿਚ ਵਹਿਣ ਲੱਗਾ! ਅੰਤ ਉਹ ਭਾਵਕ ਹੋ ਕੇ ਉਸ ਬਿਰਧ ਸ਼ੰਗੀਤਕਾਰ ਦੇ ਪੈਰਾ ਚ ਡਿੱਗ ਪਏ! ਉਹਨਾਂ ਨੇ ਉਸ ਦਾ ਸਾਰਾ ਧਨ ਵਾਪਸ ਕਰ ਦਿਤਾ ! ਇਹੀ ਨਹੀ ਉਹ ਉਸ ਨੂੰ ਹੋਰ ਵੀ ਧਨ ਭੇਟ ਕਰ ਕੇ ਵਣ ਦੇ ਬਾਹਰ ਸੁਰੱਖਿਅਤ ਥਾ ਤੇ ਛੱਡ ਗਏ!

ਕੀ ਇੰਝ ਦੀ ਸਥਿਤੀ ਹਰ ਇਕ ਮਨੁੱਖ ਦੀ ਨਹੀ ਹੈ ? ਅਤੇ ਕੀ ਹਰ ਵਿਅਕਤੀ ਰਹ ਦਿਨ ਲੁਟਿਆ ਨਹੀ ਜਾ ਰਹੀਆਂ ਹੈ ? ਪਰ ਕਿੰਨੇ ਹਨ ਜੋ ਕਿ ਸੰਪਤੀ ਨਹੀ , ਖੁਦ ਦੇ ਸੰਗੀਤ ਅਤੇ ਉਸ ਸ਼ਿਤਾਰ ਨੂੰ ਬਚਾ ਲੈਣ ਦਾ ਵਿਚਾਰ ਕਰ ਰਹੇ ਹਨ?

ਸਭ ਛਡੋ ਅਤੇ ਖੁਦ ਦੇ ਸੰਗੀਤ ਨੂੰ ਬਚਾਓ ਅਤੇ ਸ਼ਿਤਾਰ ਨੂੰ ਜਿਸ ਤੋ ਜੀਵਨ
ਸੰਗੀਤ ਪੈਦਾ ਹੋ ਰਹਿਆ ਹੈ ! ਜਿਹਨਾਂ ਨੂੰ ਥੋੜੀ ਵੀ ਸਮਝ ਹੈ , ਉਹ ਇਹੀ ਕਰਦੇ ਹਨ, ਅਤੇ ਜੋ ਇਹ ਨਹੀ ਕਰ ਪਾੳਦੇ ਉਹ ਸੰਸਾਰ ਭਰ ਦੀ ਸੰਪਤੀ ਵੀ ਪਾ ਲੈਣ ਉਸ ਦਾ ਕੋਈ ਮੁੱਲ ਨਹੀ , ਯਾਦ ਰਹੇ ਕਿ ਖੁਦ ਦੇ ਸੰਗੀਤ ਤੋ ਵੱਡੀ ਕੋਈ ਵੀ ਸੰਪਤੀ ਨਹੀ ਹੈ !

ਓਸ਼ੋ !

ਪੰਧ ਕੇ ਪਰਦੀਪ!

 

ਬੇਰੀ ਮਾਂ

by admin February 14, 2019

ਇੱਕ ਵਾਰ ਦੀ ਗੱਲ ਆ ਕਿ ਇੱਕ ਬੰਦੇ ਦਾ ਵਿਆਹ ਹੋ ਜਾਂਦਾ ਤੇ ਉਸ ਪਿੱਛੋਂ ਇੱਕ ਇੱਕ ਕਰ ਕੇ ਉਸ ਦੇ ਘਰ 2 ਬੱਚੀਆਂ ਜਨਮ ਲੈਂਦੀਆਂ ਜਦ ਛੋਟੀ ਕੁੜੀ 4 ਸਾਲ ਦੀ ਅਤੇ
ਵੱਡੀ 6 ਕੁ ਸਾਲ ਦੀ ਹੁੰਦੀ ਹੈ ਤਾਂ ਅਚਾਨਕ ਕਿਸੇ ਬਿਮਾਰੀ ਕਾਰਨ ਉਹਨਾਂ ਦੀ ਮੰਮੀ ਦਾ ਦੇਂਹਾਤ ਹੋ ਜਾਂਦਾ ਹੈ, ਉਸ ਪਿੱਛੋਂ ਲੋਕਾਂ ਦੀ ਸਲਾਹ ਨਾਲ ਉਹ ਬੰਦਾ ਆਪਣਾ ਦੂਜਾ ਵਿਆਹ ਕਰ ਲੈਂਦਾ ਹੈ। ਥੋੜਾ ਸਮਾਂ ਤਾਂ ਠੀਕ ਰਹਿੰਦਾ ਹੈ ਤੇ ਹੌਲੀ ਹੌਲੀ ਮਤਰੇਈ ਮਾਂ ਉਹਨਾਂ ਨਾਲ
ਬੁਰਾ ਸਲੂਕ ਕਰਨ ਲੱਗ ਜਾਂਦੀ ਹੈ। ਨਿੱਕੇ ਨਿੱਕੇ ਹੱਥਾਂ ਤੋਂ ਘਰ ਦਾ ਕੰਮ ਕਰਵਾਉਂਦੀ ਹੈ ਉਹਨਾਂ ਦਾ ਖੇਡਣ ਦਾ ਸਮਾਂ ਰਸੋਈ ਦੇ ਕੰਮਾ ਵਿੱਚ ਲੰਘਾ ਦਿੰਦੀ ਹੈ।ਪਿਉ ਨੂੰ ਇਹਨਾਂ ਗੱਲਾਂ ਦਾ ਧਿਆਨ ਨਹੀਂ ਸੀ ਕਿ ਉਸ ਦੀਆਂ ਬੱਚੀਆਂ ਨਾਲ ਇਹ ਸਲੂਕ ਹੋ ਰਿਹਾ ਹੈ। ਤੇ ਇੱਕ ਦਿਨ ਉਸ ਦੀ ਘਰ ਵਾਲੀ ਰੁੱਸ ਕੇ ਪੈ ਜਾਂਦੀ ਹੈ ਉਹ ਉਸ ਤੋਂ ਕਾਰਨ ਪੁੱਛਦਾ ਹੈ ਤਾਂ ਉਹ ਕਹਿੰਦੀ ਹੈ ਕਿ ਕੁੜੀਆਂ ਨੂੰ ਕਿਧਰੇ ਛੱਡ ਆਵੇ, ਉਹ ਉਸ ਦੀ ਨੀਅਤ ਨਹੀਂ ਸਮਝਦਾ ਤੇ ਆਪਣੀ ਪਹਿਲੀ ਬਹੁਟੀ ਦੀ ਭੇਣ ਕੋਲ ਕੁਝ ਦਿਨ ਲਈ ਛੱਡ ਆਉਂਦਾ ਹੈ, ਤੇ 20-25 ਦਿਨ ਮਗਰੋਂ ਜਦ ਉਹਨਾਂ ਨੂੰ ਵਾਪਿਸ ਲਿਆਉਂਦਾ ਹੈ ਤਾਂ ਓਹੀ ਕੰਮ ਫਿਰ ਸੁਰੂ ਹੋ ਜਾਂਦਾ ਹੈ। ਅਜੇ ਦਸ ਕੁ ਦਿਨ ਹੀ ਲੰਘੇ ਸਨ ਕਿ ਉਹ ਫਿਰ ਰੁਸ ਕੇ ਪੈ ਜਾਂਦੀ ਹੈ ਤੇ ਉਸ ਦੇ ਕਾਰਨ ਪੁੱਛਣ ਤੇ ਫਿਰ ਕਹਿੰਦੀ ਹੈ ਕਿ ਕੁੜੀਆਂ ਨੂੰ ਕਿਧਰੇ ਪੱਕੇ ਤੌਰ ਤੇ ਛੱਡ ਆਵੇ, ਉਸ ਨੇ ਆਪਣੀ ਪਤਨੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਓਹ ਨਾਂ ਮੰਨੀ ਤੇਕਿਹਾ ਕਿ ਜਾਂ ਇਹਨਾਂ ਨੂੰ ਰੱਖ ਲਵੇ ਜਾਂ ਮੈਨੂੰ, ਤਾਂ ਉਹ ਅਜਿਹਾ ਕਰਨ ਲਈ ਤਿਆਰ ਹੋ ਗਿਆ। ਅਗਲੇ ਦਿਨ ਉਸ ਨੇ ਕੁੜੀਆਂ ਨੂੰ ਨਾਲ ਵਾਲੇ ਪਿੰਡ ਮੇਲਾ ਦਿਖਾਉਣ ਲੈ ਕੇ ਜਾਣ ਬਾਰੇ ਦੱਸਿਆ, ਤੇ ਉਹ ਬਹੁਤ ਖੁਸ਼
ਹੋਈਆਂ, ਉਹਨਾਂ ਨੂੰ ਉਹਨਾਂ ਦੀ ਮਾਂ ਨੇ ਖੁਦ ਤਿਆਰ ਕੀਤਾ ਉਹਨਾਂ ਦੇ ਵਾਲ ਵਾਹੇ ਨਵੇਂ ਕੱਪੜੇ ਪਾਏ, ਉਹ ਖੁਦ ਹੈਰਾਨ ਸਨ ਕਿ ਅੱਜ ਸਾਡੀ ਮਾਂ ਇੰਨੀ ਚੰਗੀ ਕਿਵੇਂ ਬਣ ਗਈ। ਉਸ ਪਿੱਛੋਂ ਉਹ ਮੇਲਾ ਦੇਖਣ ਲਈ ਦੋਵਾਂ ਕੁੜੀਆਂ ਨੂੰ ਸਾਇਕਲ ਤੇ ਬਿਠਾ ਕੇ ਆਪਣੇ ਨਾਲ ਟਿੱਬਿਆਂ ਦੇ ਰਾਸਤੇ ਵਿੱਚੋਂ ਨਿੱਕਲ ਪਿਆ।

ਘਰ ਤੋਂ ਕਾਫੀ ਦੂਰ ਜਾ ਕੇ ਉਹ ਥੱਕ ਗਿਆ ਤੇ ਆਰਾਮ ਕਰਨ ਦੀ ਗੱਲ ਕੀਤੀ ਉਦੋਂ ਤੱਕ ਦੁਪਹਿਰ ਢਲ ਚੁੱਕੀ ਸੀ ਤੇ ਬੱਚੀਆਂ ਨੂੰ ਭੁੱਖ ਲੱਗੀ, ਉਹਨਾਂ ਨੇ ਆਲੇ ਦੁਆਲੇ ਕੁਝ ਲੱਭਣਾ ਸੁਰੂ ਕੀਤਾ, ਪਰ ਕੁਝ ਵੀ ਦਿਖਾਈ ਨਾ ਦਿੱਤਾ, ਉਹਨਾਂ ਦਾ ਬਾਪ ਇੱਕ ਰੁੱਖ ਹੇਠਾਂ ਪਰਨਾ ਵਿਛਾ ਕੇ ਲੇਟ ਗਿਆ ਤੇ ਇੱਕ ਕੱਪੜਾ ਉਸ ਨੇ ਉੱਪਰ ਲੈ ਲਿਆ, ਬੱਚੀਆਂ ਦੀ ਭੁੱਖ ਵਧੀ ਤਾਂ ਅਚਾਨਕ ਦੂਰ ਇੱਕ ਬੇਰੀ ਦਿਖਾਈ ਦਿੱਤੀ, ਉਹਨਾਂ ਨੇ ਆਪਣੇ ਪਿਤਾ ਨੂੰ ਪੁੱਛ ਕੇ ਬੇਰੀ ਕੋਲ ਜਾਣ ਦੀ ਇਜ਼ਾਜਤ ਮੰਗੀ ਤਾਂ ਉਹ ਨਾ ਬੋਲਿਆ ਜਿੱਦਾਂ ਸੌਂ ਗਿਆ ਹੋਵੇ। ਤੇ ਉਹ ਹੌਲੀ ਹੌਲੀ ਉਸ ਵੱਲ ਵੇਖਦੀਆਂ ਬੇਰੀ ਕੋਲ ਚਲੀਆਂ ਜਾਂਦੀਆਂ ਤੇ ਹੇਠਾਂ ਡਿੱਗੇ ਬੇਰ ਚੁੱਕ ਕੇ ਖਾਂਦੀਆਂ ਤੇ ਨਾਲ ਆਪਣੇ ਪਿਤਾ ਵੱਲ ਵੇਖਦੀਆਂ, ਉਹਨਾਂ ਨੂੰ ਸੁੱਤਾ ਪਿਆ ਨਜ਼ਰ ਆ ਰਿਹਾ ਸੀ, ਉਹਨਾਂ ਨੇ ਪੱਥਰਾਂ ਨਾਲ ਕੁਝ ਬੇਰ ਝਾੜੇ ਤੇ ਖਾ ਕੇ ਕੁਝ ਆਰਾਮ ਮਿਲਿਆ, ਜਦ ਤੱਕ ਸੂਰਜ ਡੁੱਬ ਚੁੱਕਿਆ ਸੀ, ਉਹ ਆਪਣੇ ਪਿਤਾ ਵਾਲੀ ਜਗਾ ਕੋਲ ਆਈਆਂ ਤਾਂ ਦੇਖਿਆ ਉੱਥੇ ਸਿਰਫ ਜੋਰ ਪਰਨਾ ਉਹ ਉਤੇ ਲੈ ਕੇ ਸੁੱਤਾ ਸੀ ਸਿਰਫ ਉਹੀ ਵਿਛਿਆ ਹੋਇਆ ਸੀ ਤੇ ਪਿਤਾ ਉਥੇ ਨਹੀਂ ਸੀ, ਉਹ ਉੱਚੀ ਉੱਚੀ ਵਾਜਾਂ ਮਾਰਦੀਆਂ, ਰੋਂਦੀਆਂ ਕੁਰਲਾਉਦੀਆਂ, ਇੰਨੇ ਨੂੰ ਹਨੇਰਾ ਹੋ ਜਾਂਦਾ ਹੈ ਉਹ ਡਰ ਮਾਰੇ ਇੱਕ ਦੂਜੀ ਦੀ ਬਾਂਹ ਨਹੀਂ ਛੱਡਦੀਆਂ ਇੱਕ ਦੂਜੇ ਦੇ ਨਾਲ ਲੱਗ ਲੱਗ ਕੇ ਤੁਰਦੀਆਂ ਲੱਭਦੀਆਂ ਪਰ ਉਥੇ ਕੋਈ ਵੀ ਇਨਸਾਨ ਦਿਖਾਈ ਨਹੀਂ ਦਿੰਦਾ, ਤੇ ਆਖਰ ਉਹ ਉਸੇ ਬੇਰੀ ਹੇਠਾਂ ਜਾ ਕੇ ਬੇਰੀ ਦੀ ਜੜ ਵਿੱਚ ਬੇਰੀ ਦੇ ਨਾਲ ਲੱਗ ਕੇ ਬੈਠ ਜਾਂਦੀਆਂ ਹਨ ਤੇ ਥੱਕੇ ਹੋਣ ਕਾਰਨ ਉਹਨਾਂ ਨੂੰ ਰੋਂਦੇ ਰੋਂਦੇ ਨੀਂਦ ਆ ਜਾਂਦੀ ਹੈ।

ਸਵੇਰ ਹੁੰਦੀ ਹੈ ਤਾਂ ਫਿਰ ਸੁੰਨ ਸਾਨ ਸਮਝ ਨਹੀਂ ਆਉਂਦੀ ਕਿੱਥੇ ਜਾਣ, ਸਵੇਰ ਨੂੰ 5 ਕੁ ਵਜੇ ਉਹਨਾਂ ਦੀ ਜਾਗ ਰੋਜ਼ ਵਾਂਗਰਾਂ ਖੁੱਲ੍ਹਦੀ ਹੈ ਤਾਂ ਇੱਕ ਦੂਜੀ ਦੇ ਨਾਲ ਲੱਗ ਕੇ ਪਈਆਂ ਹੋਈਆਂ ਸਨ ਤੇ ਬੇਰੀ ਦਾ ਸਹਾਰਾ ਉਹਨਾਂ ਨੂੰ ਕਿਸੇ ਇਨਸਾਨ ਦੇ ਸਹਾਰੇ ਨਾਲੌਂ ਘੱਟ ਨਹੀਂ ਸੀ। ਜਾਗਣ ਉਪਰੰਤ ਉਹਨਾਂ ਨੂੰ ਬਹੁਤ ਭੁੱਖ ਲੱਗਦੀ ਹੈ ਤਾਂ ਅਚਾਨਕ ਬੇਰੀ ਦੇ ਅੰਦਰੋਂ ਆਵਾਜ਼ ਆਉਂਦੀ ਹੈ ਤੇ ਕਹਿੰਦੀ ਹੈ ਕਿ ਬੇਟਾ ਤੁਹਾਨੂੰ ਭੂੱਖ ਲੱਗੀ ਹੈ ਤਾਂ ਉਹਨਾਂ ਨੇ ਹਾਂ ਦਾ ਜਬਾਬ ਦਿੱਤਾ ਤਾਂ ਅਵਾਜ਼ ਆਈ ਤੁਸੀਂ ਨਾਲ ਦੇ ਤਲਾਬ ਵਿੱਚੋਂ ਕੁਝ ਮਿੱਟੀ ਕੱਢ ਕਿ ਪੱਤਿਆਂ ਦੀਆਂ ਬਣੀਆਂ ਥਾਲੀਆਂ ਵਿੱਚ ਪਾ ਕੇ ਉਪਰੋਂਪੱਤਿਆਂ ਨਾਲ ਢਕ ਕੇ ਇੱਥੇ ਲੈ ਕੇ ਆਓ ਉਹਨਾਂ ਨੇ ਉੱਦਾਂ ਕੀਤਾ ਤਾਂ ਜਦ ਬੇਰੀ ਕੋਲ  ਲਿਆ ਕੇ ਪੱਤੇ ਨੂੰ ਉੱਪਰ ਚੁੱਕਿਆ ਤਾਂ ਉਸ ਵਿੱਚ ਖਾਣਾ ਸੀ, ਤਾਂ ਉਹਨਾਂ ਨੇ ਪਹਿਲੀ ਵਾਰ ਢਿੱਡ ਭਰ ਕੇ ਖਾਣਾ ਖਾਥਾ. ਕਈ ਦਿਨ ਗੁਜ਼ਰ ਗਏ ਉਹਨਾਂ ਨੂੰ ਬੇਰੀ ਵਿੱਚੋਂ ਆਵਾਜ਼ ਆਉਣੀ ਤੇ ਉਹਨਾਂ ਨੇ ਉਝ ਹੀ ਕਰ ਕੇ ਖਾਣਾ ਲੈ ਆਉਣਾਂ ਤੇ ਉਹਨਾਂ ਨੇ ਡੱਕਿਆਂ ਦਾ ਝਾੜੂ ਬਣਾ ਕੇ ਬੇਰੀ ਥੱਲੇ ਸਫਾਈ ਕੀਤੀ,ਤਲਾਬ ਦੇ ਪਾਣੀ ਨਾਲ ਬੇਰੀ ਨੂੰ ਪਾਣੀ ਦਿੱਤਾ ਤੇ ਉਹ ਉਸ ਨੂੰ ਬਹੁਤ ਪਿਆਰ ਕਰਨ ਲੱਗ ਪਈਆਂ। ਇੱਕ ਦਿਨ ਉਹ ਬੇਰੀ ਦੇ ਨਾਲ ਲੱਗ ਕੇ ਸੁੱਤੀਆਂ ਪਈਆਂ ਸਨ ਤਾਂ ਉਹਨਾਂ ਨੂੰ ਆਪਣੀਆਂ ਗਰਦਨਾਂ ਥੱਲੇ ਕਿਸੇ ਦੀਆਂ ਬਾਹਾਂ ਹੋਣ ਦਾ ਅਹਿਸਾਸ ਹੋਇਆ ਉਹਨਾਂ ਨੂੰ ਇੰਝ ਪਹਿਲਾਂ ਵੀ ਕਈ ਵਾਰ ਲੱਗਿਆ ਪਰ ਗੌਲਿਆ ਨਹੀਂ ਉਹਨਾਂ ਨੇ ਉੱਠ ਕੇ ਬੈਠ ਗਈਆਂ ਤੇ ਪੁੱਛਿਆ ਕੌਣ ਹੈ, ਤਾਂ ਉੱਤਰ ਮਿਲਿਆ ਮੈਂ ਬੇਰੀ, ਪਰ ਸਾਡੀਆਂ ਗਰਦਨਾਂ ਥੱਲੇ ਬਾਹਾਂ ਕਿੱਦਾਂ, ਬੇਰੀ ਨੇ ਕਿਹਾ ਕੁਝ ਨਹੀਂ ਤੁਹਾਨੂੰ ਐਵੇਂ ਲੱਗ ਰਿਹਾ ਹੈ, ਉਹ ਜਿਦ ਪੈ ਗਈਆਂ ਦੱਸੋ ਅਸੀ ਤੁਹਾਨੂੰ ਕੀ ਕਹੀਏ, ਤਾਂ ਵੱਡੀ ਕੁੜੀ ਨੇ ਆਪੇ ਕਿਹਾ ਕੀ ਅਸੀਂ ਤੁਹਾਨੂੰ “ਬੇਰੀ ਮਾਂ” ਕਹਿ ਸਕਦੀਆਂ ਹਾਂ, ਤਾਂ ਬੇਰੀ ਨੇ ਕਿਹਾ ਜਰੂਰ, ਤੇ ਫਿਰ ਅਗਲੀ ਰਾਤ ਉਹ ਜਿਦ ਕਰਨ ਲੱਗੀਆਂ ਦੱਸੋ ਤੁਸੀਂ ਕੌਣ ਹੌ ਤੇ ਸਾਨੂੰ ਇੰਨਾਂ ਪਿਆਰ ਕਿਉਂ ਕਰਦੇ ਹੋ ਤਾਂ ਬੇਰੀ ਨੇ ਰੋ ਕੇ ਕਿਹਾ ਪੁੱਤ ਮੈਂ ਤੁਹਾਡੀ ਮਾਂ ਹਾਂ ਜੋ ਮਰ ਚੁੱਕੀ ਸੀ ਤੇ ਮੈਨੂੰ ਅਗਲਾ ਜਨਮ ਬੇਰੀ ਦਾ ਮਿਲਿਆ, ਤੁਹਾਡੇ ਨਾਲ ਹੁੰਦੇ ਸਲੂਕ ਨੂੰ ਦੇਖ ਕੇ ਮੈਂ ਹੀ ਪਰਮਾਤਮਾ ਨੂੰ ਪ੍ਰਾਥਨਾਂ ਕਰਕੇ ਆਪਣੇ ਕੋਲ ਬੁਲਾਇਆ ਹੈ, ਹੁਣ ਤੁਹਾਨੂੰ ਕਦੀ ਵੀ ਆਪਣੇ ਤੋਂ ਜੁਦਾ ਨਹੀਂ ਕਰਾਂਗੀ।

ਇਹ ਸੁਣ ਕੇ ਦੋਵੇਂ ਕੁੜੀਆਂ ਬੇਰੀ ਨੂੰ
ਜੱਫੀ ਪਾ ਕੇ ਭੁੱਬਾਂ ਮਾਰ ਕੇ ਰੋ ਪਈਆਂ।…

ਇਸਤਰੀਆਂ ਅਤੇ ਪੁਰਸ਼

by admin February 13, 2019

ਪੁਰਸ਼ ਦੋ ਗੁਣਾ ਜਿਆਦਾ ਪਾਗਲ ਹੁੰਦੇ ਹਨ, ਇਸਤਰੀਆਂ ਦੇ ਮੁਕਾਬਲੇ, ਇਹ ਤੁਹਾਨੂੰ ਪਤਾ ਹੈ ? ਅਤੇ ਪੁਰਸ਼ ਦੋ ਗੁਣਾ ਜਿਆਦਾ ਆਤਮਹੱਤਿਆ ਕਰਦੇ ਹਨ, ਇਸਤਰੀਆਂ ਦੇ ਮੁਕਾਬਲੇ, ਇਹ ਤੁਹਾਨੂੰ ਪਤਾ ਹੈ ?

ਮਨੋਵਿਗਿਆਨਕ ਕਹਿੰਦੇ ਹਨ ਕਾਰਣ ਕੀ ਹੋਵੇਗਾ , ਇੰਨੇ ਜਿਆਦਾ ਫਰਕ ਦਾ ? ਕਾਰਣ ਸਿਰਫ ਇਹੀ ਹੈ , ਇਸਤਰੀ ਅੱਜ ਵੀ ਰੋਣਾ ਭੁੱਲ ਨਹੀ ਗਈ ਹੈ ? ਥੋੜਾ ਬਹੁਤਾ ਰੋ ਲੈਂਦੀ ਹੈ , ਅਤੇ ਹਲਕੀ ਹੋ ਜਾਦੀ ਹੈ ! ਉਹਦੇ ਰੋਣ ਵਿੱਚ ਕੋਈ ਬਹੁਤਾ ਅਧਿਆਤਮ ਨਹੀ ਹੈ , ਛੋਟੀਆਂ ਛੋਟੀਆਂ ਗੱਲਾ ਵਿੱਚ ਵੀ ਰੋਂਦੀ ਰਹਿੰਦੀ ਹੈ, ਮਗਰ ਫਿਰ ਵੀ ਤਾ ਹਲਕਾ ਹੋ ਹੀ ਜਾਦੀ ਹੈ ! ਕਾਸ਼ ! ਉਸਦੇ ਹੰਝੂਆਂ ਨੂੰ ਠੀਕ ਦਿਸਾ ਮਿਲ ਜਾਏ, ਤਾ ਉਹ ਹਲਕੀ ਹੀ ਨਾ ਹੋਵੇ ਉਸ ਨੂੰ ਖੰਭ ਵੀ ਲੱਗ ਜਾਣ!

ਪੁਰਸ਼ ਨੂੰ ਰੋਣਾ ਸਿੱਖਣਾ ਹੀ ਪਵੇਗਾ ! ਅਤੇ ਗਲਤ ਤੁਹਾਨੂੰ ਸਮਝਾਇਆ ਗਿਆ ਹੈ ਕਿ ਰੋਣਾ ਨਾ , ਤੂੰ ਪੁਰਸ਼ ਹੈ ! ਕਿਉਕਿ ਕੁਦਰਤ ਨੇ ਕੋਈ ਭੇਦ ਨਹੀ ਕੀਤਾ ਹੈ ! ਜਿਵੇ ਹੰਝੂਆਂ ਦੀਆ ਗੰਰਥਇਆ ਇਸਤਰੀ ਦੀਆ ਅੱਖਾ ਵਿੱਚ ਹਨ, ਉੰਝ ਹੀ ਹੰਝੂਆਂ ਦੀਆ ਗੰਰਥਇਆ ਪੁਰਸ਼ ਦੀਆ ਅੱਖਾ ਵਿੱਚ ਹਨ, ਇਸ ਲਈ ਕੁਦਰਤ ਨੇ ਤਾ ਬਿਲਕੁਲ ਕੋਈ ਭੇਦ ਨਹੀ ਕੀਤਾ ਹੈ ! ਪੁਰਸ਼ ਦੀਆ ਅੱਖਾ ਵੀ ਉੰਝ ਹੀ ਰੋਣ ਨੂੰ ਬਣੀਆ ਹਨ , ਜਿਵੇ ਇਸਤਰੀ ਦੀਆ !
ਇਸ ਸੰਬੰਧ ਵਿੱਚ ਕੋਈ ਭੇਦ ਨਹੀ ਹੈ ! ਇਸਤਰੀ ਰੋ ਲੈਂਦੀ ਹੈ ਤਾ ਭਾਰ ਉੱਤਰ ਜਾਦਾ ਹੈ ! ਮਗਰ ਭਾਰ ਵੀ ਉਤਾਰਨ ਦਾ ਕੰਮ ਹੀ ਲਿਆ ਇੰਨੀ ਮਹੱਤਵਪੂਰਨ ਘਟਨਾ ਨਾਲ, ਹੰਝੂਆਂ ਨਾਲ, ਤਾ ਕੁਝ ਜਿਆਦਾ ਕੰਮ ਨਹੀ ਲਿਆ! ਹੰਝੂ ਤਾ ਪਰਮਾਤਮਾ ਦੇ ਵੱਲ ਇਸਾਰਾ ਬਣ ਸਕਦੇ ਹਨ! ਸ਼ੂਦਰ ਦੇ ਲਈ ਨਾ ਰੋਣਾ , ਵਿਰਾਟ ਦੇ ਲਈ ਰੋਵੋ ! ਅਤੇ ਕੰਜੂਸੀ ਨਾ ਕਰੋ , ਅਤੇ ਛੁਪਾਓ ਨਾ ਹੰਝੂਆਂ ਨੂੰ ! ਤੁਹਾਡੇ ਕੋਲ ਹਿਰਦੇ ਹੈ , ਇਸ ਵਿੱਚ ਕੁੱਝ ਅਪਮਾਨ ਨਹੀ ਹੈ , ਸਨਮਾਨ ਹੈ…….

  • 1
  • …
  • 170
  • 171
  • 172
  • 173
  • 174
  • …
  • 186

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close