ਕਿਸੇ ਮੈਨੂੰ ਸੋਹਣਾ ਆਖਿਆ,
ਅਖੇ ਸਿਮਰ! ਤੂੰ ਸੋਹਣਾ ਲੱਗਦੈ।
ਮੈਂ ਸੋਹਣਾ ਨਹੀਂ ਹੋ ਸਕਦਾ,
ਮੇਰੇ ਤਾਂ ਧੱਬੇ ਬਹੁਤ ਲੱਗੇ ਨੇ।
ਤੁਸੀਂ ਕਿਵੇਂ ਆਖ ਦਿੱਤਾ?
ਕਿ ਮੈਂ ਸੋਹਣਾ ਹਾਂ।
ਕੇਰਾਂ ਦੁਨੀਆ ਤੋਂ,
ਮੇਰੇ ਬਾਰੇ ਜਾਣ ਤਾਂ ਲੈਂਦੇ।
ਕੀ ਪਤਾ ਤੁਹਾਨੂੰ ਵੀ,
ਸਰੀਰ ‘ਤੇ ਲੱਗੇ ਧੱਬੇ ਦਿਖ ਜਾਂਦੇ।
ਹਰਸਿਮ
ਕਿਸੇ ਮੈਨੂੰ ਸੋਹਣਾ ਆਖਿਆ,
ਅਖੇ ਸਿਮਰ! ਤੂੰ ਸੋਹਣਾ ਲੱਗਦੈ।
ਮੈਂ ਸੋਹਣਾ ਨਹੀਂ ਹੋ ਸਕਦਾ,
ਮੇਰੇ ਤਾਂ ਧੱਬੇ ਬਹੁਤ ਲੱਗੇ ਨੇ।
ਤੁਸੀਂ ਕਿਵੇਂ ਆਖ ਦਿੱਤਾ?
ਕਿ ਮੈਂ ਸੋਹਣਾ ਹਾਂ।
ਕੇਰਾਂ ਦੁਨੀਆ ਤੋਂ,
ਮੇਰੇ ਬਾਰੇ ਜਾਣ ਤਾਂ ਲੈਂਦੇ।
ਕੀ ਪਤਾ ਤੁਹਾਨੂੰ ਵੀ,
ਸਰੀਰ ‘ਤੇ ਲੱਗੇ ਧੱਬੇ ਦਿਖ ਜਾਂਦੇ।
ਹਰਸਿਮ
ੲਿਕ ੳੁਹ ਵੇਲਾ ਸੀ ਜਦੋ ਲੋਕ ਅਾਖਦੇ ਹੋਣਗੇ “ਸਵੇਰੇ ਸਵਖਤੇ ਲਾਹੋਰ ਨੂੰ ਜਾਣਾ”
ਜੁੱਤੀ ਸਾਰੀ ਵਾਟ ਹੱਥ ਚ ਰੱਖਣੀ ਤੇ ਨੇੜੇ ਜਾ ਪੈਰੀ ਪਾ ਲੈਣੀ
ਭੁੱਜੇ ਹੋੲੇ ਛੋਲੇ ਪਰਨੇ ਬੰਨ੍ਹ ਲੈਣੇ ਖਾੲੀ ਜਾਣੇ ਚਲਦੇ ਹਲਟਾਂ ਤੋ ਪਾਣੀ ਪੀ ਜਾਣਾ
ਰਾਹ ਵਿਚ ਮਿਲੇ ਹਰ ਰਾਹੀ ਨਾਲ ਰਿਸ਼ਤੇਦਾਰੀ ਹੁੰਦੀ ਸੀ ਹਰ ਘਰ ਚੋ ਲੱਸੀ ਮਿਲ ਜਾਂਦੀ ਸੀ ਪੀਣ ਨੂੰ
ਅਾਪਣੇ ਕਦਮਾਂ ਤੇ ਭਰੋਸਾ ਹੁੰਦਾਂ ਸੀ ਸਿਰ ਤੇ ਸੂਰਜ ਅਾੳੁਣ ਤੱਕ ਫਲ੍ਹਾਣੀ ਥਾਂ ਅੱਪੜ ਜਾਣਾ
ਹਰ ਪਿੰਡ ਦੇ ਦਰਵਾਜੇ ਤੇ ਬੈਠੇ ਲੋਕਾਂ ਨਾਲ ਨਿੱਤ ਦੇ ਰਾਹਗੀਰਾਂ ਦਾ ਪਿਅਾਰ ਹੁਂੰਦਾਂ ਸੀ
ਪਤਾ ਹੁੰਦਾ ਸੀ ਰਾਤ ਤੱਕ ਫਲ੍ਹਾਣੀ ਧਰਮਸ਼ਾਲਾ ਤੱਕ ਪਹੁੰਚ ਜਾਣਾ ਤੇ ਰਾਤ ਦਾ ਠਹਿਰਾੳੁ ਕਰਨਾ
ਬਹੁਤੇ ਕੋਲ ਪੈਸੇ ਧੈਲੇ ਨਹੀ ਸੀ ਹੁੰਦੇ ਪਰ ਪੱਲੇ ਸਤਿਕਾਰ ਤੇ ਪਿਅਾਰ ਹੁੰਦਾਂ ਸੀ ਬੰਨਿਅਾ ਜੋ ਖਾਣ ਪੀਣ ਤੇ ਸਾੳੁਣ ਦਾ ਪ੍ਰਬੰਧ ਕਰ ਦੇਦਾਂ ਸੀ
ਕੋਹਾਂ ਮੀਲਾਂ ਤੇ ਕੋੲੀ ਸਾੲਿਕਲ ਵਾਲਾ ਮਿਲ ਜਾਣਾ ਤੇ ੳੁਹਨੇ ਥੋੜੀ ਵਾਟ ਕਟਾ ਦੇਣੀ ਤੇ ੲਿੰਝ ਲਗਣਾ ਹੁਣ ਤਾਂ ਸਾੲੀਵਾਲ ਵੀ ਨੇੜੇ ੲੀ ਅਾ
ਕੋਹਾਂ ਕੋਹਾਂ ਤੇ ਕੋੲੀ ਡਾਕੂ ਚੋਰ ਲੁਟੇਰੇ ਹੁੰਦੇ ਸੀ ੳੁਹ ਵੀ ਅਮੀਰਾਂ ਦੀ ਪੈੜ ਨੱਪਦੇ ਸੀ ਅਾਮ ਰਾਹੀਂ ਕੋਲ ਤਾਂ ੳੁਹਨਾਂ ਨੂੰ ਵੀ ਪਤਾ ਹੁੰਦਾਂ ਸੀ ਛੋਲੇ ਹੀ ਹੋਚਗੇ ਤੇ ਕੋੲੀ ਦਮੜਾ ਹੋੲਿਅਾ ੳੁਹ ੲਿਹਨਾਂ ੲੇਨੀ ਦੂਰ ਲੁਕਾੲਿਅਾ ਹੋਣਾਂ ੳੁਹ ਖੁੱਦ ਰਾਹਗੀਰ ਨੂੰ ਨਹਾੳੁਣ ਵੇਲੇ ਲੱਭਣਾਂ
ਪਰ ੳੁਹ ਸਮਾਂ ਸੀ ਤੇ ਹੁਣ ਵਕਤ ਅਾ
ਅਸੀਂ ਦੋਨੋਂ ਦੋ ਵੱਖ ਸਰੀਰ ਹਾਂ,
ਦੁਨੀਆ ਲਈ ਸਾਡੀ ਪਹਿਚਾਣ ਵੀ ਵੱਖੋ-ਵੱਖਰੀ ਹੈ,
ਉਹ ਲੜਕੀ ਹੈ ਅਤੇ ਮੈਂ ਲੜਕਾ ਹਾਂ,
ਪਰ ਜੇ ਆਸ਼ਿਕ ਦੀ ਨਿਗ੍ਹਾ ਨਾਲ ਦੇਖੀਏ ਤਾਂ ਅਸੀਂ ਇੱਕ ਹਾਂ,
ਸਾਡਾ ਦਿਲ ਵੀ ਇੱਕ-ਦੂਜੇ ਲਈ ਹੀ ਧੜਕਦਾ ਹੈ,
ਸਾਡਾ ਰਿਸ਼ਤਾ ਆਮ ਨਹੀਂ ਹੈ,
ਇਹ ਬਾਗ ਦੇ ਉਸ ਗੁਲਾਬ ਦੇ ਬੂਟੇ ਜਿਹਾ ਹੈ,
ਜਿਸਦੀ ਦਿੱਖ ਅਤੇ ਖੁਸ਼ਬੂ ਸਾਰੇ ਬਾਗ ਨੂੰ ਆਪਣੀ ਔਰ
ਆਕਰਸ਼ਿਤ ਕਰਦੀ ਹੈ,
ਬਗੀਚੇ ਵਿੱਚ ਟਹਿਲਣ ਵਾਲੇ ਲੋਕ ਵੀ ਉਸ ਬੂਟੇ ਦੇ ਹੀ
ਆਸ਼ਿਕ ਹੋ ਜਾਂਦੇ ਹਨ,
ਇਹ ਇਸ਼ਕ ਦਾ ਪਾਕ ਰਿਸ਼ਤਾ ਹੈ,
ਜੋ ਖੁਦਾ ਨੇ ਸਾਨੂੰ ਦੋਨਾਂ ਨੂੰ ਤੋਹਫੇ ਵਜੋਂ ਬਖਸ਼ਿਆ ਹੈ,
ਅਸੀਂ ਵੀ ਜਿਸਮਾਨੀ ਨਹੀਂ,
ਸਗੋਂ ਰੂਹਾਨੀ ਰਿਸ਼ਤਾ ਰੱਖ ਇਸ਼ਕ ਦੀ ਲਾਜ ਰੱਖੀ ਹੈ,
ਉਹ ਮੇਰੇ ਲਈ ਓਨੀ ਹੀ ਜ਼ਰੂਰੀ ਹੈ,
ਜਿੰਨਾਂ ਇੱਕ ਪਿਆਸੇ ਲਈ ਪਾਣੀ ਹੁੰਦਾ ਹੈ,
ਉਸਦੀ ਆਵਾਜ਼ ਮੇਰੇ ਫੱਟਾਂ ‘ਤੇ ਮਰਹਮ ਦਾ ਕੰਮ ਕਰਦੀ ਹੈ,
ਮੈਂ ਉਸ ਦਾ ਹੀ ਨਹੀਂ ਉਸਦੇ ਸੁਭਾਅ ਦਾ ਵੀ ਆਸ਼ਿਕ ਹਾਂ,
ਉਹ ਮੈਨੂੰ ਮੇਰਾ ਪੰਜਾਬ ਲੱਗਦੀ ਹੈ,
ਉਸ ਅੰਦਰ ਪੰਜਾਬੀਅਤ ਪਾਣੀ ਵਾਂਗ ਵਗਦੀ ਹੈ,
ਉਹ ਸਾਰੀ ਕਾਇਨਾਤ ਦੀ ਰਾਣੀ ਹੈ,
ਉਸ ਅੰਦਰ ਸਾਰੀ ਕੁਦਰਤ ਸਮਾਈ ਹੋਈ ਹੈ,
ਉਹ ਗੁਰਬਾਣੀ ਦੇ ਇਸ਼ਕ ਨਾਲ ਭਿੱਜੀ ਹੋਈ ਹੈ,
ਉਸ ਅੰਦਰ ਖੁਦਾ ਦਾ ਵਾਸ ਹੈ,
ਉਹ ਗਰਮੀਆਂ ਵਿੱਚ ਠੰਡਕ ਪਹੁੰਚਾਉਣ ਵਾਲੀ ਬਰਫ ਜਿਹੀ ਹੈ,
ਅਤੇ ਸਰਦੀਆਂ ਵਿੱਚ ਅੰਗੀਠੀ ਦੀ ਅੱਗ ਜਿਹੀ ਹੈ,
ਉਹ ਕੋਈ ਆਮ ‘ਤੇ ਨਹੀਂ ਹੋ ਸਕਦੀ,
ਉਹ ਬਹੁਤ ਖਾਸ ਹੈ,
ਇਸੇ ਕਾਰਨ ਮੇਰੇ ਰੋਮ-ਰੋਮ ਵਿੱਚ ਉਸਦਾ ਵਾਸ ਹੈ,
ਉਹ ਮੈਨੂੰ ਆਉਣ ਵਾਲਾ ਹਰ ਸਵਾਸ ਹੈ,
ਉਸਦੇ ਨਾਲ ਮੇਰਾ ਰਿਸ਼ਤਾ ਕੋਈ ਆਮ ਨਹੀਂ,
ਸਗੋਂ ਉਹ ਤਾਂ ਮੇਰੇ ਲਈ ਸਾਰੇ ਸੰਸਾਰ ਤੋਂ ਵੀ ਖਾਸ ਹੈ।
ਹਰਸਿਮ
ਵੱਡੀ ਧੀ ਬਾਹਰ ਵਿਆਹੀ ਗਈ ਤਾਂ ਜੀਅ ਨਾ ਲੱਗੇ..
ਉਸ ਦਿਨ ਫੈਸਲਾ ਕਰ ਲਿਆ ਸੀ ਕਿ ਨਿੱਕੀ ਨੂੰ ਕੋਲੇ ਹੀ ਵਿਆਹੁਣਾ ਹੈ..ਇਹ ਲੰਮੇ ਵਿਛੋੜੇ ਜਰਨੇ ਬੜੇ ਔਖੇ..
ਪਰ ਧੁਰ ਦੀਆਂ ਲਿਖੀਆਂ ਨੂੰ ਕੌਣ ਮੋੜ ਸਕਦਾ।
ਨਿੱਕੀ ਵੀ ਕਨੇਡਾ ਮੰਗੀ ਗਈ..ਫੇਰ ਵਿਆਹ ਮਗਰੋਂ ਛੇ ਮਹੀਨੇ ਕੋਲ ਰਹੀ..ਹਰ ਵੇਲੇ ਇਸਦੇ ਤੁਰ ਜਾਣ ਦਾ ਧੁੜਕੂ ਲੱਗਿਆ ਰਿਹਾ ਕਰੇ..
ਅੱਜ ਜਦੋਂ ਡਾਕੀਆਂ ਨੇ ਕਨੇਡਾ ਦੇ ਵੀਜ਼ੇ ਲੱਗੇ ਵਾਲਾ ਕਾਗਜ ਫੜਾਇਆ ਤਾਂ ਬਾਹਰੋਂ ਬਾਹਰ ਖੁਸ਼ੀ ਜਾਹਿਰ ਕੀਤੀ ਪਰ ਅੰਦਰ ਬੁੱਝ ਜਿਹਾ ਗਿਆ..।
ਚੌਦਾਂ ਦਿਨ ਬਾਅਦ ਫਲਾਈਟ ਸੀ..ਵੇਹੜਾ ਸੁੰਨਾ ਹੋ ਜਾਣਾ ਸੀ..ਇਹੋ ਸੋਚ-ਸੋਚ ਅੱਧੀ ਮੁੱਕ ਗਈ ਕੇ ਕਿਹਨੂੰ ਮਿਲਿਆ ਕਰੂੰਗੀ..ਕਿਸਨੂੰ ਵੇਖਿਆ ਕਰੂੰ..ਵਰ੍ਹਿਆਂ ਬਾਅਦ ਸਬੱਬੀਂ ਮੇਲੇ ਹੋਇਆ ਕਰਨਗੇ..ਪਤਾ ਨਹੀਂ ਜਿਉਂਦੇ ਵੀ ਰਹਿਣਾ ਕਿ ਨਹੀਂ..ਲੋਕ ਸਹੀ ਆਖਿਆ ਕਰਦੇ ਸਨ ਕਿ ਇੱਕ ਪੁੱਤਰ ਵੀ ਜਰੂਰੀ ਏ।
ਨਿੱਕੀ ਦੇ ਸਿਰ ਦਾ ਸਾਈਂ ਫਲਾਈਟ ਤੋਂ ਦੋ-ਤਿੰਨ ਦਿਨ ਪਹਿਲਾਂ ਉਸਨੂੰ ਆਪ ਲੈਣ ਅੱਪੜ ਗਿਆ..
ਤੁਰਨ ਤੋਂ ਇੱਕ ਦਿਨ ਪਹਿਲਾਂ ਹੱਸਦਾ ਹੋਇਆ ਆਖਣ ਲੱਗਾ ਕਿ ਬੀਜੀ ਤੁਸੀਂ ਵੀ ਆਪਣਾ ਸਮਾਨ ਬੰਨ੍ਹ ਲਵੋ..ਸਮਝ ਜਿਹੀ ਨਾ ਆਈ ਕਿ ਕੀ ਆਖੀ ਜਾਂਦਾ ਪਰ ਫੇਰ ਜਦੋਂ ਜ਼ੋਰ ਦੇ ਕੇ ਪੁੱਛਿਆ ਤਾਂ ਦੱਸਣ ਲੱਗਾ ਕਿ ਤੁਹਾਡਾ ਵੀ ਦਸ ਸਾਲ ਦਾ ਵੀਜ਼ਾ ਲੱਗ ਗਿਆ ਤੇ ਤੁਸੀਂ ਵੀ ਸਾਡੇ ਨਾਲ ਹੀ ਚੱਲ ਰਹੇ ਹੋ..।
ਏਨੀ ਗੱਲ ਸੁਣ ਅੱਖੀਆਂ ਚੋਂ ਆਪ-ਮੁਹਾਰੇ ਹੀ ਬਸੰਤ ਬਹਾਰ ਵਹਿ ਤੁਰੀ..
ਮਨ ਦੀ ਮੁਰਾਦ ਪੂਰੀ ਹੁੰਦੀ ਵੇਖ ਇੰਝ ਮਹਿਸੂਸ ਹੋਇਆ ਜਿਦਾਂ ਅੱਜ ਏਨੇ ਵਰ੍ਹਿਆਂ ਬਾਅਦ ਰੱਬ ਨੇ ਪੁੱਤ ਦੀ ਦਾਤ ਬਖਸ਼ੀ ਹੋਵੇ।
ਮੈਂ ਵੀ ਇੱਕ ਤਰ੍ਹਾਂ ਦਾ ਬਲਾਤਕਾਰੀ ਹਾਂ।
ਮੈਂ ਕਈ ਸਾਲ,
ਕਈ ਸਾਲ,
ਕਈ ਸੌ ਔਰਤਾਂ ਨਾਲ ਬਲਾਤਕਾਰ ਕਰਦਾ ਰਿਹਾ ਹਾਂ।
ਰੱਬ ਦਾ ਵਾਸਤਾ,
ਤੁਸੀਂ ਨਾ ਬਲਾਤਕਾਰੀ ਬਣਨਾ।
ਮੈਂ ਵੀ ਔਰਤਾਂ ਦੇ ਕੱਪੜੇ,
ਓਹਲੇ ਹੋਏ ਅੰਗਾਂ ਨੂੰ,
ਆਪਣੇ ਮਨ ਦੀਆਂ ਅੱਖਾਂ ਨਾਲ ਨਿਹਾਰਦਾ ਰਿਹਾ ਹਾਂ।
ਅਤੇ ਮਨ ਅੰਦਰ ਭੱਦੇ,
ਖਿਆਲਾਤਾਂ ਨੂੰ ਜਨਮ ਦਿੰਦਾ ਰਿਹਾ ਹਾਂ।
ਪਰ! ਮੇਰੀ ਸਜ਼ਾ ਕੀ ਹੈ?
ਮੈਂ ਤਾਂ ਆਜ਼ਾਦ ਘੁੰਮ ਰਿਹਾ ਹਾਂ,
ਅਤੇ ਮੇਰੇ ਵਰਗੇ ਲੱਖਾਂ ਹੀ ਬਲਾਤਕਾਰੀ,
ਤੁਹਾਨੂੰ ਰੋਜ਼ ਮਿਲਦੇ ਹਨ।
ਉਨ੍ਹਾਂ ਦੀ ਕਦੇ ਪਹਿਚਾਣ ਨਹੀਂ ਹੋਣੀ,
ਉਹ ਝੂਠੇ ਸੱਚ ਦਾ ਨਕਾਬ ਪਹਿਨ ਕੇ,
ਸਾਰੇ ਪਾਸੇ ਘੁੰਮਦੇ ਹਨ।
ਪਰ! ਮੈਂ ਹੁਣ ਉਹ ਨਹੀਂ ਰਿਹਾ,
ਹੌਲੀ-ਹੌਲੀ ਬਦਲ ਰਿਹਾ ਹਾਂ,
ਜਦੋਂ ਦਾ ਆਸ਼ਿਕ ਹੋਇਆ ਹਾਂ।
ਉਦੋਂ ਦਾ ਭਗਤੀ ਵੱਲ ਨੂੰ ਹੋ ਗਿਆ ਹਾਂ।
ਮੈਂ ਆਪਣੇ ਖਿਆਲਾਂ ਨੂੰ,
ਆਪਣੇ ਬਲਾਤਕਾਰੀ ਆਦਮ ਨੂੰ,
ਬੜਾ ਔਖਾ ਮਾਰਿਆ ਹੈ।
ਕਈ ਸਾਲ ਲੱਗ ਗਏ,
ਪਰ! ਇਹ ਹੁਣ ਜਾ ਕੇ ਮੁੱਕਿਆ ਹੈ।
ਤੁਸੀਂ ਵੀ ਆਸ਼ਿਕ ਬਣ ਕੇ ਵੇਖੋ,
ਕੇਰਾਂ ਮੁਹੱਬਤ ਨੂੰ ਅਪਣਾ ਕੇ ਵੇਖੋ।
ਫਿਰ ਤੁਸੀਂ ਵੀ,
ਮੇਰੇ ਜਿਹੇ ਆਸ਼ਿਕ ਕਹਾਓਗੇ,
ਆਜ਼ਾਦ ਅਤੇ ਖੁੱਲੇ ਵਿਚਾਰਾਂ ਵਾਲੇ,
ਪਰ! ਨਾਲ-ਨਾਲ ਪਾਗਲ ਵੀ ਕਹਾਓਗੇ।
ਕੀ ਤੁਹਾਨੂੰ ਮਨਜ਼ੂਰ ਹੈ?
ਹਰਸਿਮ
ਮੈਂ ਵੀ ਇੱਕ ਤਰ੍ਹਾਂ ਦਾ ਬਲਾਤਕਾਰੀ ਹਾਂ।
ਮੈਂ ਕਈ ਸਾਲ,
ਕਈ ਸਾਲ,
ਕਈ ਸੌ ਔਰਤਾਂ ਨਾਲ ਬਲਾਤਕਾਰ ਕਰਦਾ ਰਿਹਾ ਹਾਂ।
ਰੱਬ ਦਾ ਵਾਸਤਾ,
ਤੁਸੀਂ ਨਾ ਬਲਾਤਕਾਰੀ ਬਣਨਾ।
ਮੈਂ ਵੀ ਔਰਤਾਂ ਦੇ ਕੱਪੜੇ,
ਓਹਲੇ ਹੋਏ ਅੰਗਾਂ ਨੂੰ,
ਆਪਣੇ ਮਨ ਦੀਆਂ ਅੱਖਾਂ ਨਾਲ ਨਿਹਾਰਦਾ ਰਿਹਾ ਹਾਂ।
ਅਤੇ ਮਨ ਅੰਦਰ ਭੱਦੇ,
ਖਿਆਲਾਤਾਂ ਨੂੰ ਜਨਮ ਦਿੰਦਾ ਰਿਹਾ ਹਾਂ।
ਪਰ! ਮੇਰੀ ਸਜ਼ਾ ਕੀ ਹੈ?
ਮੈਂ ਤਾਂ ਆਜ਼ਾਦ ਘੁੰਮ ਰਿਹਾ ਹਾਂ,
ਅਤੇ ਮੇਰੇ ਵਰਗੇ ਲੱਖਾਂ ਹੀ ਬਲਾਤਕਾਰੀ,
ਤੁਹਾਨੂੰ ਰੋਜ਼ ਮਿਲਦੇ ਹਨ।
ਉਨ੍ਹਾਂ ਦੀ ਕਦੇ ਪਹਿਚਾਣ ਨਹੀਂ ਹੋਣੀ,
ਉਹ ਝੂਠੇ ਸੱਚ ਦਾ ਨਕਾਬ ਪਹਿਨ ਕੇ,
ਸਾਰੇ ਪਾਸੇ ਘੁੰਮਦੇ ਹਨ।
ਪਰ! ਮੈਂ ਹੁਣ ਉਹ ਨਹੀਂ ਰਿਹਾ,
ਹੌਲੀ-ਹੌਲੀ ਬਦਲ ਰਿਹਾ ਹਾਂ,
ਜਦੋਂ ਦਾ ਆਸ਼ਿਕ ਹੋਇਆ ਹਾਂ।
ਉਦੋਂ ਦਾ ਭਗਤੀ ਵੱਲ ਨੂੰ ਹੋ ਗਿਆ ਹਾਂ।
ਮੈਂ ਆਪਣੇ ਖਿਆਲਾਂ ਨੂੰ,
ਆਪਣੇ ਬਲਾਤਕਾਰੀ ਆਦਮ ਨੂੰ,
ਬੜਾ ਔਖਾ ਮਾਰਿਆ ਹੈ।
ਕਈ ਸਾਲ ਲੱਗ ਗਏ,
ਪਰ! ਇਹ ਹੁਣ ਜਾ ਕੇ ਮੁੱਕਿਆ ਹੈ।
ਤੁਸੀਂ ਵੀ ਆਸ਼ਿਕ ਬਣ ਕੇ ਵੇਖੋ,
ਕੇਰਾਂ ਮੁਹੱਬਤ ਨੂੰ ਅਪਣਾ ਕੇ ਵੇਖੋ।
ਫਿਰ ਤੁਸੀਂ ਵੀ,
ਮੇਰੇ ਜਿਹੇ ਆਸ਼ਿਕ ਕਹਾਓਗੇ,
ਆਜ਼ਾਦ ਅਤੇ ਖੁੱਲੇ ਵਿਚਾਰਾਂ ਵਾਲੇ,
ਪਰ! ਨਾਲ-ਨਾਲ ਪਾਗਲ ਵੀ ਕਹਾਓਗੇ।
ਕੀ ਤੁਹਾਨੂੰ ਮਨਜ਼ੂਰ ਹੈ?
ਹਰਸਿਮ
ਉਸਦੇ ਸ਼ਹਿਰ ਵੜਦਿਆਂ ਹੀ,
ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ।
ਪਤਾ ਨਹੀਂ ਕਿਉਂ? |
ਪਰ ਮੈਨੂੰ ਬਹੁਤ ਚੰਗਾ ਲੱਗਦਾ ਹੈ,
ਉਸਦੇ ਸ਼ਹਿਰ ਜਾਣਾ।
ਉਹ ਕਦੇ ਮਿਲਦੀ ਵੀ ਨਹੀਂ ਹੈ।
ਪਤਾ ਨਹੀਂ ਕਿਉਂ?
ਪਰ ਮੈਨੂੰ ਬਹੁਤ ਚੰਗਾ ਲੱਗਦਾ ਹੈ,
ਉਸਦੇ ਸ਼ਹਿਰ ਜਾ ਕੇ,
ਉਸਦੀ ਉਡੀਕ ਕਰਨਾ।
ਆਏਂ ਤਾਂ ਮੈਂ ਉਸਨੂੰ ਕਈ ਵਾਰ,
ਕਾਲਜ ਆਉਂਦੀ-ਜਾਂਦੀ ਨੂੰ ਵੀ ਵੇਖਿਆ ਹੈ,
ਅਤੇ ਉਸਨੇ ਮੈਨੂੰ ਦੂਰ ਖੜ੍ਹੇ ਨੂੰ।
ਅਸੀਂ ਇੱਕ ਦੂਸਰੇ ਨੂੰ ਜਾਣਦੇ ਹਾਂ,
ਪਰ ਕਦੇ ਬੁਲਾਇਆ ਨਹੀਂ ਹੈ,
ਬਲਾਉਣਾ ਕੀ!
ਅਸੀਂ ਕਦੇ ਮਿਲੇ ਹੀ ਨਹੀਂ।
ਪਤਾ ਨਹੀਂ ਕਿਉਂ?
ਪਰ ਬਿਨ ਬੁਲਾਏ,
ਬਿਨ ਮਿਲੇ ਹੀ,
ਇੱਕ ਦੂਸਰੇ ਨੂੰ ਵੇਖ,
ਸਾਡੇ ਸਾਰੇ ਦੁੱਖ ਆਲੋਪ ਹੋ ਜਾਂਦੇ ਹਨ।
ਚਿਹਰਿਆਂ ‘ਤੇ ਮਿੱਠੀ ਜਿਹੀ ਮੁਸਕਾਨ ਆ ਜਾਂਦੀ ਹੈ,
ਦੁਨੀਆ ਆਪਣੀ-ਆਪਣੀ ਲੱਗਦੀ ਹੈ,
ਚਾਰੋਂ ਓਰ ਮੁਹੱਬਤ ਦੀ ਖੁਸ਼ਬੂ ਫੈਲ ਜਾਂਦੀ ਹੈ।
ਉਸ ਦੇ ਸ਼ਹਿਰ ਜਾਣਾ,
ਉਸਨੂੰ ਦੂਰ ਖੜ੍ਹ ਵੇਖਣਾ,
ਵੇਖ ਕੇ ਮਿੱਠਾ ਜਿਹਾ ਹੱਸਣਾ।
ਪਤਾ ਨਹੀਂ ਕਿਉਂ?
ਪਰ ਇਹ ਸਾਰਾ ਕੁੱਝ,ਮੈਨੂੰ ਮਰੇ ਹੋਏ ਨੂੰ,
ਫਿਰ ਤੋਂ ਜੀਵਿਤ ਕਰ ਦਿੰਦਾ ਹੈ।
ਹਰਸਿਮ
ਰੂਹਾਂ ਤੋਂ ਸ਼ੁਰੂ ਕਰੀ ਸੀ,
ਇਸ਼ਕ ਦੀ ਬਾਤ ਉਸਨੇ।
ਫਿਰ ਪਤਾ ਨਹੀਂ ਕਿਉਂ?
ਜਦ ਮੈਂ ਹੋਟਲ ਰੂਮ,
ਜਾਣ ਤੋਂ ਇਨਕਾਰਿਆ, ਉਹ ਰੁੱਸ ਕਿਉਂ ਗਿਆ?
ਹਰਸਿਮ
ਰੂਹਾਂ ਤੋਂ ਸ਼ੁਰੂ ਕਰੀ ਸੀ,
ਇਸ਼ਕ ਦੀ ਬਾਤ ਉਸਨੇ।
ਫਿਰ ਪਤਾ ਨਹੀਂ ਕਿਉਂ?
ਜਦ ਮੈਂ ਹੋਟਲ ਰੂਮ,
ਜਾਣ ਤੋਂ ਇਨਕਾਰਿਆ, ਉਹ ਰੁੱਸ ਕਿਉਂ ਗਿਆ?
ਹਰਸਿਮ
ਤਰੱਕੀ ,ਸਭਿਆਚਾਰ, ਭਾਸ਼ਾ ਅਤੇ ਧਰਮ ਦਾ ਸੁਮੇਲ ਦੇਖਣਾ ਹੋਵੇ ਤਾਂ ਅਰਬੀ ਲੋਕਾਂ ਚੋ ਨਜਰ ਅਉਦਾ ਹੈ
ਇਹਨਾਂ ਦੀ ਹਰ ਤਸਵੀਰ ਚ ਦੋ ਚੀਜਾਂ ਹੁੰਦੀਆਂ ਹਨ
ਇਕ ਆਪਣਾ ਸਭਿਆਚਾਰਕ ਪਹਿਰਾਵਾ ਤੇ
ਦੂਜਾ ਮੂੰਹੋ ਬੋਲਦੀ ਵਿਕਾਸ ਦੀ ਤਸਵੀਰ
ਅਰਬੀ ਲੋਕ ਕਿਸੇ ਹੋਰ ਦੇਸ਼ ਦੁਨਿਆਂ ਚ ਵਸਣ ਨਾਲੋਂ ਦੂਜੀ ਦੁਨੀਆਂ ਦੇ ਸੁੱਖ ਸਾਧਨ ਹੀ ਆਪਣੇ ਦੇਧ ਖਰੀਦ ਲਿਉਦੇ ਹਨ
ਉਹ ਨਹੀ ਸੋਚਦੇ ਅੱਤ ਦੀ ਗਰਮੀ ਹੈ ਉਹਨਾਂ ਨੇ ਏਅਰ ਕਡੀਸ਼ਨਰ ਮਾਰਕੀਟਾਂ ਬਣਾ ਦਿਤੀਆਂ
ਉਹਨਾਂ ਦੀਆਂ ਬਿਲਡਿੰਗਾਂ ਗਰਮੀ ਕਰਕੇ ਰਾਤ ਨੂੰ ਹੀ ਬਣਦੀਆਂ ਹਨ
ਉਹ ਕਦੇ ਹਿੰਮਤ ਨਹੀ ਹਾਰਦੇ
ਉਹ ਕਦੇ ਕਿਸੇ ਦੂਜੇ ਦੇਸ਼ ਚ ਜਾਕੇ ਨਹੀ ਵੱਸਦੇ
ਉਹ ਕਦੇ ਸਿਰ ਸੁੱਟਕੇ ਨਹੀ ਬੈਠਦੇ
ਕੋਈ ਰੇਤ ਚ ਡੰਡਾ ਨਹੀ ਖੜਾ ਕਰ ਸਕਦਾ ਉਹਨਾਂ ਨੇ ਰੇਤ ਚ ਬੁਰਜ ਖਲੀਫਾ ਦੁਨੀਆਂ ਦੀ ਸਭ ਤੋਂ ਵੱਡੀ ਇਮਾਰਤ ਖੜੀ ਕਰ ਦਿਤੀ
ਜਿਸ ਬਿਲਡਿੰਗ ਦੇ ਨਾਮ ਚੌਦਾਂ ਵਿਸ਼ਵ ਰਿਕਾਰਡ ਹਨ
ਪਿੰਡ ਕੱਚਾ ਕੋਠਾ ਜਿਲਾ ਕਸੂਰ ਦੇ ਮੁਕੰਦ ਸਿੰਘ ਦਾ ਪੁੱਤਰ ਬਲਕਾਰ ਸਿੰਘ ਉਦੋਂ 13 ਕੇ ਸਾਲਾਂ ਦਾ ਸੀ ਜਦੋਂ ਮਕਾਨ ਬਣਾਇਆ ਸੀ ਤੇ ਪਤਲੀਆਂ ਇੱਟਾਂ ਨਾਲ ਹਵੇਲੀ ਵਲੀ ਸੀ। ਹਵੇਲੀ ਨੂੰ ਇੰਨੇ ਸ਼ੌਕ ਨਾਲ ਬਣਾਇਆ ਗਿਆ ਸੀ ਕੇ ਵੇਖਣ ਵਾਲਾ ਵੇਖਦਾ ਹੀ ਰਹਿ ਜਾਂਦਾ। ਹਵੇਲੀ ਤੇ ਚੁਬਾਰਾ ਬਣਾਇਆ ਸੀ ਜਿਸ ਵਿੱਚ ਬਾਹਰੋ ਆਇਆ ਦੇ ਬਹਿਣ ਪੈਣ ਦਾ ਇੰਤਜਾਮ ਕੀਤਾ ਗਿਆ ਸੀ। ਬਲਕਾਰ ਦਾ ਪਿਉ ਬੜਾ ਖੁਸ਼ ਸੀ ਤੇ ਬਲਕਾਰ ਨੂੰ ਕਿਹਾ ਕਰਦਾ ਸੀ ਕੇ ਪੁੱਤਰਾ ਆਉਣ ਵਾਲੀਆਂ ਕਈ ਪੀੜ੍ਹੀਆਂ ਨੂੰ ਮਕਾਨ ਬਣਾਉਣ ਦੀ ਤਾਂ ਜਰੂਰਤ ਨਹੀ ਏ। ਖੁਸ਼ੀ ਖੁਸ਼ੀ ਸਾਰਾ ਪਰਿਵਾਰ ਰਹਿ ਰਿਹਾ ਸੀ। ਪਰ ਸਮੇਂ ਦਾ ਕਿਸੇ ਨੂੰ ਕੋਈ ਭੇਤ ਨਹੀ ਕੇ ਕਦੋਂ ਪਲਟੀ ਮਾਰ ਜਾਵੇ। ਸਾਰਾ ਪਰਿਵਾਰ ਰਾਤ ਗੱਲਾਂ ਬਾਤਾਂ ਕਰ ਕੇ ਪਿਆ ਤੇ ਸਵੇਰੇ ਉਠਣ ਤੇ ਹਰ ਪਾਸੇ ਲਾਲਾ ਲਾਲਾ ਹੋ ਰਹੀ ਸੀ ਕੇ ਬਟਵਾਰਾ ਹੋ ਗਿਆ। ਉਦੋਂ ਕੀ ਪਤਾ ਸੀ ਕੇ ਬਟਵਾਰਾ ਕੀਹਨੂੰ ਕਹਿੰਦੇ। ਬਲਕਾਰ ਦਾ ਪਿਤਾ ਪਿੰਡ ਵਿਚ ਪਤਾ ਕਰਨ ਗਿਆ ਤੇ ਨਿੰਮੋਝੂਣਾ ਜਿਹਾ ਹੋ ਕੇ ਵਾਪਿਸ ਆ ਗਿਆ ਤੇ ਘਰ ਆ ਕੇ ਕਹਿੰਦਾ ਕੇ ਆਪਾਂ ਨੂੰ ਇਹ ਪਿੰਡ ਛੱਡਣਾ ਪਵੇਗਾ। ਬਲਕਾਰ ਦੇ ਸਾਰੇ ਪਰਿਵਾਰ ਦੇ ਪੈਰਾਂ ਥੱਲੇਉੰ ਜਮੀਨ ਖਿਸਕ ਗਈ। ਹਾਲੇ ਗੱਲਾਂ ਹੀ ਚੱਲ ਰਹੀਆਂ ਸਨ ਕੇ ਪਿੰਡ ਵਿੱਚ ਹਾਲ ਦੁਹਾਈ ਮਚ ਗਈ ਕੇ ਭੱਜੋ। ਲੋਕ ਗੱਡਿਆ ਉੱਤੇ ਸਮਾਨ ਬੰਨ ਕੇ ਪਿੰਡੋਂ ਨਿੱਕਲ ਰਹੇ ਸਨ।
ਬਲਕਾਰ ਦੇ ਪਿਤਾ ਨੇ ਵੀ ਜਿੰਨਾ ਕੇ ਹੋ ਸਕਿਆ ਸਮਾਨ ਸਮੇਟਣਾ ਸ਼ੁਰੂ ਕੀਤਾ ਤੇ। ਸਮਾਨ ਇੱਕਠਾ ਕਰ ਗੱਡੇ ਤੇ ਰੱਖ ਵਿਹੜੇ ਵਿੱਚ ਖੜ ਬਲਕਾਰ ਤੇ ਉਸਦਾ ਪਰਿਵਾਰ ਹਵੇਲੀ ਦੀਆ ਲੱਗੀਆਂ ਇੱਟਾਂ ਨੂੰ ਦੇਖ ਦੇਖ ਗੱਲਾ ਕਰ ਰਹੇ ਸਨ ਜਿਵੇਂ ਇੱਟਾਂ ਕਹਿ ਰਹੀਆਂ ਹੋਣ ਕੇ ਸਾਨੂੰ ਜੋੜ ਕੇ ਤੁਸੀ ਆਪ ਟੁੱਟ ਚੱਲੇ ਹੋ। ਗੱਡਾ ਵਿਹੜੇ ਵਿੱਚੋਂ ਤੁਰਦਾ ਤਾ ਫੇਰ ਕਿਸੇ ਦੇ ਬੋਲਣ ਦੀ ਆਵਾਜ ਸੁਣਾਈ ਦੇਂਦੀ ਕੇ ਜਲਦੀ ਮੁੜ ਆਵੀਂ। ਕਲੇਜੇ ਤੇ ਪੱਥਰ ਰੱਖ ਗੱਡਾ ਬੂਹੇ ਤੋਂ ਬਾਹਰ ਕੱਢ ਕੇ ਬਲਕਾਰ ਦਾ ਪਿਤਾ ਦਰਵਾਜ਼ੇ ਨੂੰ ਢੋਹ ਕੇ ਉੱਚੀ ਉੱਚੀ ਰੋਣ ਲੱਗਿਆ ਤੇ ਕਹਿਣ ਲੱਗਿਆ ਕਿ ਮੇਰੇ ਤੋਂ ਮਗਰੋਂ ਇਸ ਹਵੇਲੀ ਦਾ ਰਖਵਾਲਾ ਤੂੰ ਹੀ ਏ। ਗੱਡਾ ਤੋਰ ਕੇ ਦੂਰ ਤੱਕ ਜਿੱਥੋਂ ਤੱਕ ਨਜਰੀ ਆਉਂਦਾ ਰਿਹਾ ਬਲਕਾਰ ਮੁੜ ਮੁੜ ਦਰਵਾਜ਼ੇ ਨੂੰ ਦੇਖਦਾ ਰਿਹਾ ਤੇ ਪਤਾ ਨਹੀ ਦਿਲ ਹੀ ਦਿਲ ਕਿੰਨੀਆਂ ਗੱਲਾ ਕਰਦਾ ਰਿਹਾ। ਦਰਵਾਜਾ ਵੀ ਬਲਕਾਰ ਦੇ ਪਰਿਵਾਰ ਨਾਲੋਂ ਵਿਛੜ ਕੇ ਆਵਦੀ ਕਿਸਮਤ ਤੇ ਕਚੀਚੀਆਂ ਵੱਟ ਰਿਹਾ ਸੀ ਕੇ ਲਾਉਣ ਵਾਲੇ ਮੈਨੂੰ ਸਦਾ ਲਈ ਢੋਹ ਕੇ ਤੁਰ ਗਏ ਨੇ। ਦਰਵਾਜ਼ਾ ਹੋਸਲਾਂ ਕਰਕੇ ਕਹਿ ਰਿਹਾ ਸੀ ਚੱਲੋ ਖੈਰ ਰੱਬ ਇਹਨਾ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰੱਖੇ।ਹੁਣ ਬੁਢਾਪੇ ਵਿੱਚੋਂ ਗੁੱਜਰਦਾ ਹੋਇਆ ਬਲਕਾਰ ਸਿੰਘ ਸੋਚਦਾ ਰਹਿੰਦਾ ਹੈ ਕੇ ਮੈਂ ਤਾ ਦਵਾ ਦਾਰੂ ਖਾ ਕੇ ਤੁਰਿਆ ਫਿਰਦਾ। ਹਵੇਲੀ ਵਾਲਾ ਦਰਵਾਜਾ ਖੋਰੇ ਤੰਦਰੁਸਤ ਹੋਵੇਗਾ ਜਾਂ ਮੇਰੇ ਵਾਗੂ ਕਿਸੇ ਗੁੱਠੇ ਪਿਆ ਹੋਣਾ ਜਾਂ ਸੱਜਣਾ ਨੇ ਧੂੰਆਂ ਬਾਲ ਕੇ ਸੇਕ ਲਿਆ ਹੋਣਾ। ਖੌਰੇ ਹੁਣ ਉਹ ਚਿੜੀਆ ਕਾਂ ਉਹਦੇ ਤੇ ਕਦੇ ਬੈਠਦੇ ਹੋਣਗੇ ਕੇ ਨਹੀ। ਸਾਡੇ ਦਿਲਾਂ ਵਾਲੇ ਦਰਦ ਨੂੰ ਤਾਂ ਅਸੀ ਇੱਕ ਦੂਜੇ ਨਾਲ ਸਾਂਝਾ ਕਰ ਲੈਂਦੇ ਹਾਂ ਪਰ ਉਹ ਹਵੇਲੀ ਦੀਆ ਇੱਟਾ ਤੇ ਦਰਵਾਜਾ ਕਿੱਡੇ ਜਿਗਰੇ ਵਾਲੇ ਨੇ।ਵੰਡ ਵੇਲੇ ਇੱਕਲੇ ਅਸੀ ਨਹੀ ਵੰਡੇ ਗਏ ਹਰ ਚੀਜ ਦੇ ਵਿਛੋੜੇ ਪਏ ਨੇ ਆਪਣੇ ਤੋਂ ਵੱਖ ਹੋ ਕੇ ਬਹੁਤ ਕੁਝ ਟੁੱਟ ਗਿਆ ਏ।
ਕੁਲਵਿੰਦਰ ਸੰਧੂ
ਮਾਂ ਦੱਸਦੀ ਹੁੰਦੀ ਕਿ ਇੱਥੋਂ ਕੋਈ ਰਿਸ਼ਤਾ ਲੈ ਕੇ ਗਿਆ ਸੀ ਤੇ ਨਾਨਾ ਜੀ ਨੇ ਘਰ ਬਾਰ ਚੰਗਾ ਦੇਖ ਹਾਂ ਕਹਿ ਦਿੱਤੀ ..
ਕੋਈ ਦੇਖ ਦਿਖਾਈ ਨਹੀਂ ਹੋਈ
ਅੱਗੇ ਰਿਸ਼ਤੇ ਇੰਝ ਹੀ ਤਾਂ ਹੁੰਦੇ ਸੀ …
ਜਿਵੇਂ ਵੀ ਸੀ ਪਰ ਮੈਨੂੰ ਪਤਾ ਮੇਰਾ ਮਾਂ ਲਈ ਪਾਪਾ ਤੋਂ ਵਧੀਆ ਕੋਈ ਇਨਸਾਨ ਨਹੀਂ ..
ਮਾਂ ਨੂੰ ਸ਼ੂਗਰ ਏ..
ਪਾਪਾ ਨੂੰ ਬਹੁਤ ਫ਼ਿਕਰ ਹੁੰਦੀ ਏ ਕਿ ਮਿੱਠਾ ਨਾ ਖਾ ਲਵੇ …
ਜੇ ਕਦੇ ਖਾ ਲਵੇ ਤਾਂ ਮੈਨੂੰ ਸ਼ਿਕਾਇਤਾਂ ਕਰਦੇ ਆ ਨਿੱਕੇ ਜਵਾਕਾਂ ਵਾਂਗ ਕਿ ਅੱਜ ਤੇਰੇ ਮਗਰੋਂ ਏਹਨੇ ਮਿੱਠੇ ਵਾਲੀ ਚਾਹ ਪੀ ਲੀ …
ਹਾਂ ਪਰ ਕਦੇ ਕਦੇ ਮੇਰੇ ਸਾਹਮਣੇ ਹੀ ਮਾਂ ਨੂੰ ਕਹਿਣਗੇ ਕਿ ਭੋਰਾ ਜਾ ਤੋੜ ਕੇ ਬਰਫ਼ੀ ਖਾ ਲੈ .. ਜਾਦਾ ਨਾ ਖਾਈ ..
ਮੈਂ ਲੜਦੀ ਕਿ ਕਿਉਂ ਖਵਾਉਣੇ ਓ ਐਵੇਂ ..
ਪਾਪਾ ਆਖਦੇ ਕਿ ਓਹਦਾ ਮਨ ਕਰ ਰਿਹਾ ਸੀ ਖਾਣ ਨੂੰ,ਆਪਾੰ ਸਾਹਮਣੇ ਬੈਠ ਖਾ ਰਹੇ ਸੀ… ਅੱਜ ਸਵੇਰੇ ਵੀ ਮਾਂ ਨੂੰ ਕਹਿਣ ਲੱਗੇ ਪਏ ਸੀ ਕਿ ਨਿਰਣੇ ਕਾਲਜੇ ਸ਼ੂਗਰ ਚੈੱਕ ਕਰਾ ਲੀ ,ਚਾਹ ਨਾ ਪੀਂਵੀ ..
ਹੋਰ ਭਲਾ ਕੋਈ ਰਿਸ਼ਤਾ ਕੀ ਭਾਲਦਾ .. ਇੱਕ ਦੂਸਰੇ ਦੀ ਫ਼ਿਕਰ ਹੀ ਮੁਹੱਬਤ ਏ … ਕਦੇ ਕਦੇ ਓਹ ਗੱਲ ਕਰਦੇ ਕਰਦੇ ਜਿੱਦ ਵੀ ਪੈਂਦੇ ਤਾਂ ਮੈਂ ਵਿੱਚ ਬੋਲ ਪੈਂਦੀ ਕਿ ਕਿਉਂ ਲੜਦੇ ਓ.. ਪਾਪਾ ਝੱਟ ਬੋਲਦੇ ਕਿ ਸਰਸਰੀ ਗੱਲ ਨੂੰ ਲੜਾਈ ਆਖ ਦਿੰਦੇ ਓ ਤੁਸੀਂ ਤਾਂ
ਮਾਂ ਵੀ ਪਾਪਾ ਦੀ ਹਾਮੀ ਭਰਦੀ
ਮੈਂ ਉਦੋਂ ਸਮਝ ਜਾਂਦੀ ਕਿ ਲੜਾਈ ਝਗੜੇ ਤਾਂ ਸਰਸਰੀਆਂ ਗੱਲਾਂ ਨੇ ਏਹਨਾਂ ਲਈ ..
ਏਹ ਕੇਹੜਾ ਲੜ ਕੇ ਮੱਥੇ ਵੱਟ ਪਾ ਦੋ ਦੋ ਦਿਨ ਬੋਲਦੇ ਨਹੀਂ ਆਪਸ ‘ਚ
ਦੋ ਮਿੰਟ ਲੜ ਕੇ ਫਿਰ ਇੱਕ ਦੂਸਰੇ ਦੇ ਬਣ ਜਾਂਦੇ ਨੇ …
brar_jessy