ਬਲਾਤਕਾਰੀ

by admin

ਮੈਂ ਵੀ ਇੱਕ ਤਰ੍ਹਾਂ ਦਾ ਬਲਾਤਕਾਰੀ ਹਾਂ।

ਮੈਂ ਕਈ ਸਾਲ,
ਕਈ ਸਾਲ,
ਕਈ ਸੌ ਔਰਤਾਂ ਨਾਲ ਬਲਾਤਕਾਰ ਕਰਦਾ ਰਿਹਾ ਹਾਂ।

ਰੱਬ ਦਾ ਵਾਸਤਾ,
ਤੁਸੀਂ ਨਾ ਬਲਾਤਕਾਰੀ ਬਣਨਾ।

ਮੈਂ ਵੀ ਔਰਤਾਂ ਦੇ ਕੱਪੜੇ,
ਓਹਲੇ ਹੋਏ ਅੰਗਾਂ ਨੂੰ,
ਆਪਣੇ ਮਨ ਦੀਆਂ ਅੱਖਾਂ ਨਾਲ ਨਿਹਾਰਦਾ ਰਿਹਾ ਹਾਂ।

ਅਤੇ ਮਨ ਅੰਦਰ ਭੱਦੇ,
ਖਿਆਲਾਤਾਂ ਨੂੰ ਜਨਮ ਦਿੰਦਾ ਰਿਹਾ ਹਾਂ।

ਪਰ! ਮੇਰੀ ਸਜ਼ਾ ਕੀ ਹੈ?

ਮੈਂ ਤਾਂ ਆਜ਼ਾਦ ਘੁੰਮ ਰਿਹਾ ਹਾਂ,
ਅਤੇ ਮੇਰੇ ਵਰਗੇ ਲੱਖਾਂ ਹੀ ਬਲਾਤਕਾਰੀ,
ਤੁਹਾਨੂੰ ਰੋਜ਼ ਮਿਲਦੇ ਹਨ।

ਉਨ੍ਹਾਂ ਦੀ ਕਦੇ ਪਹਿਚਾਣ ਨਹੀਂ ਹੋਣੀ,
ਉਹ ਝੂਠੇ ਸੱਚ ਦਾ ਨਕਾਬ ਪਹਿਨ ਕੇ,
ਸਾਰੇ ਪਾਸੇ ਘੁੰਮਦੇ ਹਨ।

ਪਰ! ਮੈਂ ਹੁਣ ਉਹ ਨਹੀਂ ਰਿਹਾ,
ਹੌਲੀ-ਹੌਲੀ ਬਦਲ ਰਿਹਾ ਹਾਂ,
ਜਦੋਂ ਦਾ ਆਸ਼ਿਕ ਹੋਇਆ ਹਾਂ।

ਉਦੋਂ ਦਾ ਭਗਤੀ ਵੱਲ ਨੂੰ ਹੋ ਗਿਆ ਹਾਂ।

ਮੈਂ ਆਪਣੇ ਖਿਆਲਾਂ ਨੂੰ,
ਆਪਣੇ ਬਲਾਤਕਾਰੀ ਆਦਮ ਨੂੰ,
ਬੜਾ ਔਖਾ ਮਾਰਿਆ ਹੈ।

ਕਈ ਸਾਲ ਲੱਗ ਗਏ,
ਪਰ! ਇਹ ਹੁਣ ਜਾ ਕੇ ਮੁੱਕਿਆ ਹੈ।

ਤੁਸੀਂ ਵੀ ਆਸ਼ਿਕ ਬਣ ਕੇ ਵੇਖੋ,
ਕੇਰਾਂ ਮੁਹੱਬਤ ਨੂੰ ਅਪਣਾ ਕੇ ਵੇਖੋ।

ਫਿਰ ਤੁਸੀਂ ਵੀ,
ਮੇਰੇ ਜਿਹੇ ਆਸ਼ਿਕ ਕਹਾਓਗੇ,
ਆਜ਼ਾਦ ਅਤੇ ਖੁੱਲੇ ਵਿਚਾਰਾਂ ਵਾਲੇ,
ਪਰ! ਨਾਲ-ਨਾਲ ਪਾਗਲ ਵੀ ਕਹਾਓਗੇ।

ਕੀ ਤੁਹਾਨੂੰ ਮਨਜ਼ੂਰ ਹੈ?
ਹਰਸਿਮ

You may also like