ਬਾਬਾ ਦਲੀਪ ਸਿੰਘ ਤਲਵੰਡੀ

by admin

1978 ਵਿਚ ਜਦੋ ਪੰਜਾਬ ਵਿਚ ਅਕਾਲੀ ਸਰਕਾਰ ਬਣੀ। ਉਦੋਂ ਇਕ ਮੰਤਰੀ ਬਾਬਾ ਦਲੀਪ ਸਿੰਘ ਤਲਵੰਡੀ ਬਣੇ ਸਨ। ਬਹੁਤ ਹੀ ਸਾਧਾਰਨ ਇਨਸਾਨ ਸਨ।

ਉਹਨਾਂ ਦਿਨਾਂ ਵਿਚ ਸੀਮੈਂਟ ਦੀ ਬੜੀ ਕਿਲਤ ਹੁੰਦੀ ਸੀ। ਸਰਦਾਰ ਰਤਨ ਲੁਧਿਆਣਾ ਦੇ ਡੀ ਸੀ ਹੁੰਦੇ ਸਨ । ਡੀ ਸੀ ਸਾਹਿਬ ਹਰ ਮਹੀਨੇ ਖੁੱਲ੍ਹੇ ਦਰਬਾਰ ਅੰਦਰ ਸੀਮੈਂਟ ਵੰਡਦੇ ਸਨ। ਇਕ ਦਿਨ ਡੀ ਸੀ ਸਾਹਿਬ ਪਰਮਿਟ ਵੰਡ ਰਹੇ ਸਨ। ਗਿਆਨੀ ਜਤਿੰਦਰ ਸਿੰਘ ਐਸ ਡੀ ਐਮ ਜਗਰਾਉ ਕੋਲ ਬੈਠੇ ਸਨ ।

ਇਕ ਬਜ਼ੁਰਗ ਔਰਤ ਅਰਜੀ ਫੜੀ ਲਾਈਨ ਵਿਚ ਖੜੀ ਸੀ। ਐਸ ਡੀ ਐਮ ਇਕ ਦਮ ਹੱਥ ਜੋੜ ਕੇ ਖੜ੍ਹੇ ਹੋਏ ਤੇ ਕਹਿਣ ਲੱਗੇ, ਮਾਤਾ ਜੀ ਤੁਸੀ ਕਿਉ ਆਏ , ਹੁਕਮ ਕਰਦੇ ਅਸੀ ਕਿਸ ਵਾਸਤੇ ਹਾਂ।
ਉਹਨਾਂ ਡੀ ਸੀ ਨੂੰ ਦੱਸਿਆ ਕਿ ਇਹ ਮੰਤਰੀ ਜੀ ਦੇ ਘਰੋਂ ਹਨ । ਸਰਦਾਰ ਰਤਨ ਸਿੰਘ ਡੀਂ.ਸੀ ਨੇ ਉਹਨਾਂ ਨੂੰ ਕੁਰਸੀ ਤੇ ਬਿਠਾਇਆ ਤੇ ਐਸ ਡੀ ਐਮ ਨੂੰ ਕਿਹਾ ਇਹ ਗਲਤੀ ਕਿਵੇਂ ਹੋ ਗਈ

ਮਾਤਾ ਜੀ ਨੇ ਉਹਨਾਂ ਨੂੰ ਸ਼ਾਂਤ ਕਰਦੇ ਹੋਏ ਕਿਹਾ ਕੀ ਉਹ ਪੰਜ ਬੋਰੀਆਂ ਸੀਮੈਂਟ ਲੈਣ ਆਈ ਹੈ।

ਡੀ ਸੀ ਅਤੇ ਐਸ ਡੀ ਐਮ ਨੇ ਕਿਹਾ ਤੁਸੀ ਸੁਨੇਹਾ ਭੇਜ ਦੇਂਣਾ ਸੀ। ਤੁਸੀ ਕਿਉ ਆਏ ਹੋ

ਮਾਤਾ ਕਹਿੰਦੀ, ਵੇ ਪੁੱਤ! ਘਰ ਦੀ ਛੱਤ ਵਾਸਤੇ ਪੰਜ ਬੋਰੀਆਂ ਸੀਮੈਂਟ ਲੈਣ ਆਈ ਹਾਂ । ਵੇ ਤੇਰਾ ਉਹ ਜਥੇਦਾਰ ਹੀ ਇਹੋ ਜਿਹਾ ਹੈ ਮੇਰੀ ਤਾਂ ਕਦੀ ਸੁਣਦਾ ਹੀ ਨਹੀ, ਮੈਂ ਕਿੰਨੇ ਚਿਰ ਤੋ ਪਿੱਟਦੀ ਪਈ ਆਂ ਕਿ ਕੋਠੇ ਢਹਿਣ ਵਾਲੇ ਹੋ ਗਏ ਨੇ, ਮੀਹਾਂ ਦਾ ਮੌਸਮ ਸਿਰ ਤੇ ਹੈ। ਕੋਈ 20, 25 ਬੋਰੀਆਂ ਸੀਮੈਂਟ ਤਾਂ ਲਿਆ ਦੇ। ਤੁਹਾਡਾ ਮੰਤਰੀ ਅੱਗੋਂ ਮੈਨੂੰ ਖਾਣ ਨੂੰ ਪੈਂਦਾ ਹੈ। ਅਖੇ ਮੈਂ ਨਹੀ ਕਹਿਣਾ ਕਿਸੇ ਅਫਸਰ ਨੂੰ, ਮੈ ਨਹੀ ਮੰਗਣਾ, ਕਿਸੇ ਕੋਲੋਂ ਸੀਮੈਂਟ, ਖ਼ਬਰਦਾਰ ਜੇ ਤੂੰ ਕਿਸੇ ਨੂੰ ਕੁਝ ਕਿਹਾ ਤਾਂ। ਉਹ ਡੀ ਸੀ ਹਰ ਹਫਤੇ ਸੀਮਿੰਟ ਵੰਡਦਾ, ਲਾਈਨ ਚ ਲੱਗ ਕੇ ਲੈ ਲੈ

ਇਹ ਸੁਣ ਕੇ ਡੀ ਸੀ ਰਤਨ ਸਿੰਘ ਸੁੰਨ੍ਹ ਹੋ ਗਏ । ਘਰ ਵਾਲਾ ਇਕ ਮੰਤਰੀ ਹੋਵੇ ਤੇ ਉਸ ਦੀ ਪਤਨੀ ਕਤਾਰ ਵਿੱਚ ਖੜ੍ਹ ਕੇ ਪੰਜ ਬੋਰੀਆਂ ਸੀਮਿੰਟ ਲੈਣ ਵਾਸਤੇ ਆਈ ਹੈ। ਇਸ ਦੇ ਪਤੀ ਦੇ ਇਕ ਇਸ਼ਾਰੇ ਤੇ ਟਰੱਕ ਭਰ ਕੇ ਸੀਮਿੰਟ ਘਰ ਭੇਜ ਦਿਆਂ । ਪਰ ਇਹ ਆਮ ਸਾਧਾਰਣ ਨਾਗਰਿਕ ਬਣ ਕੇ ਪੰਜ ਬੋਰੀਆਂ ਸੀਮਿੰਟ ਮੰਗ ਰਹੀ ਏ।

ਕਿਥੋਂ ਲੱਭੀਏ ਇਹੋ ਜਿਹੇ ਮੰਤਰੀ

ਸਿਰ ਝੱਕਦਾ ਹੈ ਇਹਨਾਂ ਵਰਗੇ ਲੀਡਰਾਂ ਅੱਗੇ

Unknown

You may also like