❤ਦਿਲ ਦਰਿਆ ਜਰੂਰ ਆ
ਪਰ ਵਾਧੂ ਮੱਛੀਆਂ ਨਹੀਂ ਰੱਖਦੇ..
admin
ਹੌਸਲਾਂ ਨਹੀਂ ਛੱਡਣਾ ਚਾਹੀਦਾ ਕਈ ਵਾਰ ਜ਼ਿੰਦਾ ਗੁੱਛੇ ਦੀ ਆਖਰੀ ਚਾਬੀ ਨਾਲ ਖੁੱਲਦਾ ਹੈ।
ਬੁਰਾ ਵਕਤ ਵੀ ਗੁਜ਼ਰ ਹੀ ਜਾਂਦਾ ਹੈ ਕਿਉਂਕਿ ਰੱਬ ਨੇ ਸਿਰਫ ਸਾਡਾ ਸਬਰ ਹੀ ਪਰਖਣਾ ਹੁੰਦਾ ਹੈ।
ਅਸੀਂ ਸਿਰਫ ਆਪਣੇ ਹੰਝੂਆਂ ਦੀ ਵਜਾਹ ਦਿੱਤੀ ਆ,
ਪਤਾ ਨੀਂ ਲੋਕ ਕਿਉਂ ਕਹਿੰਦੇ ਨੇਂ “ਵਾਹ ਕੀ ਸ਼ਾਇਰੀ ਲਿਖੀ ਆ”
ਸੱਚ ਦੀ ਹਾਲਤ ਕਿਸੇ ਤਵਾਇਫ ਜੇਹੀ ਹੈ,
ਤਲਬਗਾਰ ਬਹੁਤ ਨੇਂ ਪਰ ਤਰਫਦਾਰ ਕੋਈ ਨਹੀਂ
ਦੁਨੀਆਂ ਵਿੱਚ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇਂ,
ਪਰ ਆਪਣੀ ਗਲਤੀ ਨਹੀਂ ਮਿਲਦੀ
ਰਾਤਾਂ ਸਿਰਫ ਸਰਦੀਆਂ ਵਿੱਚ ਹੀ ਲੰਬੀਆਂ ਨਹੀਂ ਹੁੰਦੀਆਂ,
ਕਿਸੇ ਨੂੰ ਸ਼ੱਕ ਹੈ ਤਾਂ ਇਸ਼ਕ ਕਰਕੇ ਦੇਖ ਲਵੇ
ਅੱਜ ਜਿਸਮ ਵਿੱਚ ਜਾਨ ਹੈ ਤਾਂ ਦੇਖਦੇ ਵੀ ਨਹੀਂ ਲੋਕ,
ਜਦੋਂ ਰੂਹ ਨਿਕਲ ਗਈ ਤਾਂ ਕਫਨ ਉੁਠਾ ਉਠਾ ਦੇਖਣਗੇ
ਦਿਲ ਮੇਰੇ ਵਿੱਚ ਵੱਸ ਗਈ ਏ,
Tainu ਕਿੱਦਾ #ਦਿਲ ਚੋ ਬਾਹਰ ਕਰਾਂ ,
ਕਈ ਸਾਲ ਹੋ ਗਏ ਭਾਵੇਂ ਵਿਛੜਿਆਂ Nu ,
ਮੈ ਅੱਜ ਵੀ Tainu #ਪਿਆਰ ਕਰਾਂ .
ਜਦੋਂ ਤੋਂ ਮੈ
ਮੌਤ ਵੇਖੀ ਹੈ
ਹਰ ਹਰਕਤ ਮੈਨੂੰ
ਕ੍ਰਿਸ਼ਮਾ ਲਗਦੀ ਹੈ:
ਹੱਸਣਾ
ਰੋਣਾ
ਜੁੱਤੀ ਪਾਉਣਾ
ਡਰਨਾ
ਝੂਠ ਬੋਲਣਾ
ਬੰਦਾ ਮੁੱਕ ਜਾਂਦਾ
ਪਰ ਕੰਮ ਨਹੀਂ ਮੁੱਕਦੇ..
ਤੂੰ ਗ਼ੁੱਸੇ ਨਾ ਹੋਇਆ ਕਰ ਤੈਨੂੰ ਰੱਬ ਦਾ ਵਾਸਤਾ ਪਾਉਂਦਾ ਹਾਂ,
ਇੱਕ ਤੇਰੇ ਨਾਲ ਗੱਲ ਕਰਕੇ ਹੀ ਤਾਂ ਮੈਂ ਮੇਰੇ ਸਾਰੇ ਗ਼ਮ ਭੁਲਾਉਦਾ ਹਾਂ
ਕਾਲ਼ੀ ਕਾਲ਼ੀ ਬੱਦਲੀ ਤਾਂਬੱਦਲਾਂ ਚੋਂ ਨਿਕਲੀਵਰਸੀ ਜਾ ਕੇ ਸੇਖੇਵੇ ਉਹ ਤੇਰੀ ਕੀ ਲੱਗਦੀਜਿਹਨੂੰ ਕੋਠੇ ਚੜਕੇ ਦੇਖੇ …
ਤੇਰਾ ਹਰ ਗੁਨਾਹ ਮਾਫ਼ ਸੀ,
ਸੱਚੋ ਸੱਚ ਦੱਸ ਸੱਜਣਾਂ,
ਜਿਸ ਲਈ ਤੂੰ ਸਾਨੂੰ ਧੋਖਾ ਦਿੱਤਾ,
ਉਹ ਸਾਡੇ ਤੋਂ ਵੀ ਜਿਆਦਾ ਖਾਸ ਸੀ?
ਭਾਵੇਂ ਮੇਰੀ ਜੀਭ ਠਾਕੀ ਤੇ
ਕਲਮ ਜਾਵੇ ਭੰਨੀ
ਉਂਗਲਾਂ ਜਾਣ ਤੋੜੀਆਂ
ਮੈਂ ਪਿਆਰ ਦੀ ਕਵਿਤਾ
ਲਿਖਦਾ ਰਹਾਂਗਾ
ਨਹੀਂ ਤਾਂ
ਭੁੱਲ ਜਾਣਗੇ ਬੱਚੇ
ਛਿਲਕਾਂ ਦੇ ਘੋੜੇ ਤੇ ਚੜ੍ਹਨਾ
ਕਾਗਦ ਦੀਆ ਬੇੜੀਆਂ ਤੇ
ਨਵੇਂ ਟਾਪੂ ਲੱਭਣੇ
ਆਥਣੇ ਘਰ ਆਏ ਬਾਪੂ
ਦੀਆਂ ਲੱਤਾਂ ਨੂੰ ਚੰਬੜਨਾ
ਸਹਿਮ ਜਾਣਗੀਆਂ ਕੁੜੀਆਂ
ਅੱਖਾਂ `ਚ ਕੱਜਲ ਬੁਲ੍ਹਾਂ ਤੇ
ਸੁਰਖੀ ਲਾਉਣ ਤੋਂ
ਪਿਆਰ ਦੇ ਖ਼ਤ ਲਿਖਣ ਤੋਂ
ਨਿਰਾਸ ਹੋ ਜਾਣਗੀਆਂ ਔਰਤਾਂ
ਪਿੱਠਾ ਤੇ ਕੋੜੇ ਸਹਿੰਦੀਆਂ
ਬਲਾਤਕਾਰਾਂ ਨਾਲ ਟੁੱਟੀਆਂ
ਅਗਾਂ ਚ ਬਲਦੀਆਂ
ਸੁੱਕ ਜਾਵੇਗਾ ਮਾਂਵਾਂ ਦੀਆਂ ਛਾਤੀਆਂ ਚੋਂ ਦੁੱਧ
ਚਿੰਤਾ ਕਰਦੀਆਂ ਦਾ ਖ਼ਬਰੇ ਬਚਿਆ ਦੇ
ਰੁੜ੍ਹਨ ਲਈ ਵਿਹੜਾ ਮਿਲਣਾ ਕਿ ਨਹੀਂ।
ਤੁਰ ਜਾਣਗੇ ਕਿਰਸਾਨ ਸਿਵਿਆਂ ਵਲ
ਜਿੰਨ੍ਹਾਂ ਬੀਜਣ ਲਈ ਰੱਖੇ ਦਾਣੇ
ਵੀ ਖਾ ਲਏ ਹਨ।
ਇਸ ਮਹਾਂ ਭਾਰਤ ਵਿਚ ਮੈ
ਉਚਰਦਾ ਰਹਾਂਗਾ ਪਿਆਰ ਦੀ ਗੀਤਾ
ਪਿਆਉਂਦਾ ਰਹਾਂਗਾ ਮਸ਼ਕ ਚੋਂ ਪਾਣੀ
ਜਿਹੜੇ ਲੋਕ ਮਾੜਾ ਬੋਲਦੇ ਆ ਉਨ੍ਹਾਂ ਦਾ ਗੁੱਸਾ ਨਾ ਕਰੋ ਕਿਉਕਿ
ਉਨ੍ਹਾਂ ਵਿੱਚ ਤੁਹਾਡੀ ਰੀਸ ਕਰਨ ਦੀ ਉਕਾਤ ਨਹੀ ਹੁੰਦੀ