ਇੱਕ ਵਾਰ ਇੱਕ ਆਦਮੀ ਆਪਣੇ 80 ਸਾਲ ਦੇ ਬਜੁਰਗ ਪਿਤਾ ਨੂੰ ਖਾਣਾ ਖਵਾਉਣ ਲਈ ਇੱਕ ਹੋਟਲ ਵਿੱਚ ਲੈ ਗਿਆ…ਖਾਣਾ ਖਾਂਦੇ ਸਮੇ ਬਜੁਰਗ ਇੰਨਸਾਨ ਤੋਂ ਖਾਣਾ ਉਸਦੇ ਕੱਪੜਿਆ ਉੱਪਰ ਡਿੱਗ ਰਿਹਾ ਸੀ ਤੇ ਉਸਦਾ ਮੂੰਹ ਵੀ ਲਿੱਬੜ ਗਿਆ ਸੀ…ਹੋਟਲ ਵਿੱਚ ਬੈਠੇ ਸਾਰੇ ਲੋਕ ਇਸ ਤਰਾ ਦੇ ਖਾਣ ਦੇ ਤਰੀਕੇ ਨੂੰ ਲੈ ਕੇ ਆਪਸ ਵਿੱਚ ਉਸ ਬਜੁਰਗ ਤੇ ਉਸਦੇ ਬੇਟੇ ਦੀਆਂ ਗੱਲਾ ਕਰਨ ਲੱਗੇ…ਕੁਝ ਲੋਕ ਸੂਗ ਮੰਨ ਰਹੇ ਸੀ,,ਇੱਕ ਇੰਨਸਾਨ ਤਾਂ ਇਹ ਕਹਿ ਰਿਹਾ ਸੀ ਕਿ,ਇਸ ਆਦਮੀ ਨੂੰ ਇਸਦੀ ਇੱਜ਼ਤ ਦੀ ਭੋਰਾ ਪਰਵਾਹ ਨਹੀ ਜੋ ਇਹ ਇਸ ਬੁੱਡੇ ਇੰਨਸਾਨ ਨੂੰ ਹੋਟਲ ਵਿੱਚ ਖਾਣਾ ਖਵਾਉਣ ਲਈ ਲੈ ਆਇਆ….
ਉਹ ਆਦਮੀ ਚੁੱਪ ਚਾਪ ਆਪਣੇ ਪਿਤਾ ਨਾਲ ਖਾਣਾ ਖਾਂਦਾ ਰਿਹਾ ਤੇ ਖਾਣਾ ਖਤਮ ਹੋਣ ਦੇ ਬਾਅਦ ਉਸ ਨੂੰ ਵਾਸ਼ਰੂਮ ਲੈ ਗਿਆ ਅਤੇ ਉਥੇ ਲਿਜਾ ਕੇ ਉਸਦਾ ਮੂੰਹ ਤੇ ਕੱਪੜੇ ਸਾਫ਼ ਕੀਤੇ,,ਫੇਰ ਵਾਲ ਕੰਗੀ ਕਰਕੇ ਉਸਨੂੰ ਬਾਹਰ ਲੈ ਆਇਆ..ਸਾਰੇ ਲੋਕ ਹੁਣ ਉਹਨਾ ਵੱਲ ਚੁੱਪ-ਚਾਪ ਦੇਖ ਰਹੇ ਸੀ,ਕੋਈ ਕੁਝ ਵੀ ਨਹੀ ਬੋਲ ਪਾ ਰਿਹਾ ਸੀ…ਉਸ ਆਦਮੀ ਨੇ ਬਿੱਲ ਅਦਾ ਕੀਤਾ ਤੇ ਆਪਣੇ ਪਿਤਾ ਨੂੰ ਨਾਲ ਲੈ ਹੋਟਲ ਤੋਂ ਬਾਹਰ ਨਿਕਲਣ ਲਈ ਚੱਲ ਪਿਆ…
ਤਾਂ ਅਚਾਨਕ ਪਿੱਛੋ ਇੱਕ ਬਜੁਰਗ ਨੇ ਆਵਾਜ ਮਾਰੀ,” ਬੇਟਾ ਤੁਸੀਂ ਕੁਝ ਛੱਡ ਗਏ ? ”
” ਨਹੀ ਜੀ ਮੈ ਕੁਝ ਨਹੀ ਛੱਡਿਆ ,ਮੈ ਸਬ ਕੁਝ ਲੈ ਲਿਆ ਹੈ..” ਉਸ ਆਦਮੀ ਨੇ ਜਵਾਬ ਦਿੱਤਾ..
ਤਾਂ ਉਸ ਬਜੁਰਗ ਇੰਨਸਾਨ ਨੇ ਕਿਹਾ, ” ਪੁੱਤਰ ਤੁਸੀਂ ਕੋਈ ਚੀਜ ਨਹੀ ਛੱਡ ਕੇ ਚੱਲੇ ,ਤੁਸੀਂ ਹਰ ਪੁੱਤ ਲਈ ਇੱਕ ਸਬਕ ਅਤੇ ਹਰ ਪਿਤਾ ਲਈ ਇੱਕ ਉਮੀਦ ਛੱਡ ਚੱਲੇ ਹੋ.. ਧੰਨਵਾਦ ‘
ਕਹਾਣੀ ਸੋਰਸ- ਇੰਟਰਨੇਟ
ਪੰਜਾਬੀ ਅਨੁਵਾਦ- ਜਗਮੀਤ ਸਿੰਘ ਹਠੂਰ
Jagmeet singh