ਬੌਬ ਮਾਰਲੇ ਇੱਕ ਖਿਆਲ ਰੱਖਦਾ ਸੀ, ਜਿਹੋ ਜਾ ਖ਼ਿਆਲ virologist ਰੱਖਦੇ ਆ, ਜੋ ਵਾਇਰਸ ਨੂੰ ਸਟੱਡੀ ਕਰਦੇ ਆ । ਉਹ ਮੰਨਦਾ ਸੀ ਕਿ ਨਸਲਵਾਦ ਤੇ ਨਫਰਤ ਇੱਕ ਬਿਮਾਰੀ ਆ ਤੇ ਹਰ ਬਿਮਾਰੀ ਵਾਂਗੂੰ ਇਹਦਾ ਇਲਾਜ ਕੀਤਾ ਜਾ ਸਕਦਾ । ਪੱਕਾ ਇਲਾਜ ਹੋ ਸਕਦਾ ਲੋਕਾਂ ਦੀ ਜ਼ਿੰਦਗੀ ਚ ਸੰਗੀਤ ਤੇ ਪਿਆਰ ਦਾ ਇੰਜੈਕਸ਼ਨ ਲਾਕੇ ।
ਇੱਕ ਵਾਰੀ ਉਹਨੇ peace rally ਤੇ ਪ੍ਰਫੌਰਮੈਂਸ ਦੇਣੀ ਸੀ ਤੇ ਕੁਛ ਬੰਦੂਕਧਾਰੀ ਉਹਨੂੰ ਘਰੇ ਆਕੇ ਗੋਲੀ ਮਾਰ ਗਏ । ਦੋ ਦਿਨਾਂ ਬਾਦ ਬੌਬ ਮਾਰਲੇ ਜ਼ਖਮੀ ਹਾਲਤ ਚ ਸਟੇਜ ਤੇ ਗਿਆ ਤੇ ਿਪਆਰ ਦਾ ਸੁਨੇਹਾ ਦੇਣ ਆਲੇ ਆਪਣੇ ਹਿੱਟ ਗੀਤ ਗਾਏ । ਕਿਸੇ ਨੇ ਪੁੱਛਿਆ, ” ਕਿਉਂ ? ਕੀ ਲੋੜ ਸੀ ? ਜਿੰਨਾ ਨੂੰ ਜੋੜਣ ਲਈ ਤੂੰ ਜ਼ਿੰਦਗੀ ਲਾ ਦਿੱਤੀ ਸਾਰੀ, ਉਹਨਾਂ ਨੇ ਹੀ ਤੈਨੂੰ ਮਾਰਨ ਦੀ ਕੋਸ਼ਿਸ਼ ਕੀਤੀ । ਐਨਾ ਜਨੂੰਨ ਕਿਸ ਗੱਲ ਲਈ ?”
ਤਾਂ ਬੌਬ ਮਾਰਲੇ ਨੇ ਜਵਾਬ ਦਿੱਤਾ, ” ਜਿਹੜੇ ਲੋਕ ਨਫਰਤ ਦੀ ਅੱਗ ਚ ਸਾੜਕੇ ਦੁਨੀਆਂ ਨੂੰ ਤਬਾਹ ਕਰ ਦੇਣਾ ਚਾਹੁੰਦੇ ਆ, ਉਹਨਾਂ ਕੋਲੇ ਇੱਕ ਮਿੰਟ ਦੀ ਵਿਹਲ ਨਹੀਂ ਤਾਂ ਮੈਂ ਛੁੱਟੀ ਕਿਵੇਂ ਲੈ ਸਕਦਾੰ । ਦੀਵੇ ਬਾਲ ਦਿਓ ਇਸ ਹਨੇਰੇ ਚ । “
490
previous post