11 ਸਾਲ ਦੀ ਕੁੜੀ ਅਮਰੀਕਾ ਦੇ ਸਕੂਲ ਵਿੱਚ ਪੜ ਰਹੀ ਹੈ ਤੇ ਸਕੂਲ ਵਿੱਚ ਲੱਗੀ ਟੀਵੀ ਤੇ ਕਮਰਸ਼ਲ ਆਉਂਦੀ ਹੈ ਕਿ ਅਮਰੀਕਾ ਦੇਸ਼ ਵਿੱਚ ਸਾਰੀਆਂ ਔਰਤਾਂ ਪਤੀਲਿਆਂ ਤੇ ਤੌੜੀਆਂ ਨੂੰ ਲੱਗੀ ਗਰੀਸ ਤੇ ਘਿਉ ਨਾਲ ਸਾਰਾ ਦਿਨ ਘੁਲਦੀਆਂ ਰਹਿੰਦੀਆਂ ! ਮਤਲਬ ਸਾਡਾ ਭਾਂਡੇ ਧੋਣ ਵਾਲਾ ਸਾਬਣ ਵਰਤੋ ! ਉਸ ਵੇਲੇ ਉਸ ਕੁੜੀ ਨਾਲ ਦੋ ਹੋਰ ਮੁੰਡੇ ਇਹ ਸਾਰਾ ਸੁਣ ਰਹੇ ਸੀ ਤੇ ਉਨਾਂ ਨੇ ਕੁੜੀ ਨੂੰ ਟਿੱਚਰ ਕੀਤੀ ਕਿ ਆਹੋ ! ਇੰਨਾ ਦਾ ਥਾਂ ਹੀ ਰਸੋਈ ਵਿੱਚ ਹੈ ! ਮਤਲਬ ਔਰਤ ਹੋਰ ਕਿਸੇ ਕੰਮ ਜੋਗੀ ਨਹੀਂ ਹੈ ! ਉਸ ਕੁੜੀ ਨੂੰ ਇਕ ਦਮ ਸਦਮਾ ਲੱਗਾ ਤੇ ਉਹ ਦੁਖੀ ਹੋ ਗਈ ! ਉਹਨੂੰ ਇਸ ਗੱਲ ਦਾ ਬਹੁਤ ਗ਼ੁੱਸਾ ਲੱਗਾ ਕਿ ਇਹ ਤਾਂ ਨਿਰਾ ਧੱਕਾ ! ਇਹ ਗੱਲ ਸਹੀ ਨਹੀਂ ! ਕੁਝ ਤਾਂ ਕਰਨਾ ਪਊ !
ਉਹ ਘਰੇ ਗਈ ਤੇ ਆਪਦੇ ਬਾਪ ਨਾਲ ਗੱਲ ਕੀਤੀ ਤੇ ਉਹਦੇ ਬਾਪ ਨੇ ਉਹਨੰੂ ਸੁਲਾਹ ਤੇ ਉਤਸ਼ਾਹ ਦਿੱਤਾ ਕਿ ਤੂੰ ਚਿੱਠੀਆਂ ਲਿਖ ! ਫੇਰ ਉਸ ਕੁੜੀ ਨੇ ਸੋਚਿਆ ਕਿ ਜੇ ਮੈ ਚਿੱਠੀ ਹੀ ਲਿਖਣੀ ਹੈ ਤਾਂ ਕਿਉਂ ਨ ਮੈ ਪ੍ਰੈਜ਼ੀਡੈਂਟ ਦੀ ਘਰਵਾਲ਼ੀ ਨੂੰ ਚਿੱਠੀ ਲਿਖਾਂ ! ਉਦੋਂ ਅਮਿਰਕਾ ਦਾ ਪ੍ਰੈਜ਼ੀਡੈਂਟ ਬਿਲ ਕਲੈਨਟਨ ਸੀ ਤੇ ਉਹਨੇ ਹੈਲਰੀ ਕਲਿਨਟਨ ਤੇ ਨੈਸ਼ਨਲ਼ ਟੀਵੀ ਤੇ ਸ਼ੋਅ ਕਰਨ ਵਾਲੇ ਨੂੰ ਤੇ ਸੁਪਰੀਮ ਕੋਰਟ ਦੇ ਜੱਜ ਨੂੰ ਚਿੱਠੀ ਲਿਖੀ ! ਤੇ ਅਖੀਰ ਵਿੱਚ ਉਹਨੇ ਸਾਬਣ ਬਣਾਉਣ ਵਾਲੀ ਕੰਪਨੀ ਨੂੰ ਵੀ ਚਿੱਠੀ ਲਿਖੀ ! 11 ਸਾਲ ਦੀ ਇਹ ਕੁੜੀ ਨੇ ਪਿੰਨ ਤੇ ਪੇਪਰ ਤੇ ਜੋ ਅੱਖਰ ਬਣਾ ਸਕੀ ਉਹ ਲਿਖ ਕੇ ਚਿੱਠੀਆਂ ਭੇਜ ਦਿੱਤੀਆਂ
ਬਲਿਹਾਰੇ ਉਸ ਦੇਸ਼ ਦੇ ਵੀ ਜਿੱਥੇ 11 ਸਾਲ ਦੇ ਬੱਚੇ ਦੀ ਵੀ ਸੁਣੀ ਜਾਂਦੀ ਹੈ ਉਹਨੰੂ ਵਾਈਟ ਹਾਊਸ ਤੋਂ ਵੀ ਚਿੱਠੀ ਦਾ ਜਵਾਬ ਆਇਆ ਤੇ ਦੂਜਿਆਂ ਦੋਨਾ ਦਾ ਵੀ Kids New Show ਵਾਲ਼ਿਆਂ ਨੇ ਇਸ ਕੁੜੀ ਨਾਲ ਇੰਟਰਵਿਉ ਕਰਕੇ ਅਮਰੀਕਾ ਦੇ ਸ਼ੋਅ ਉੱਪਰ ਦਿਖਾਇਆ ਕਿ ਇਕ 11 ਸਾਲ ਦੀ ਬੱਚੀ ਦੀ ਕੀ ਸੋਚ ਹੈ ਮਹੀਨੇ ਦੇ ਅੰਦਰ ਅੰਦਰ ਸਾਬਣ ਬਣਾਉਣ ਵਾਲੀ ਕੰਪਨੀ Proctor & Gamble ਨੇ ਆਪਦੀ ਕਮਰਸ਼ਲ ਬਦਲ ਦਿੱਤੀ ਤੇ ਹੁਣ ਉਨਾਂ ਨੇ ਲਫ਼ਜ਼ ਜੋ ਪਹਿਲਾਂ ਲਿਖਿਆ ਸੀ ਕਿ ਅਮਰੀਕਾ ਵਿੱਚ ਔਰਤਾਂ ਗਰੀਸ ਤੇ ਘਿਉ ਵਾਲੇ ਭਾਂਡੇ ਧੋਣ ਲਈ ਔਖੀਆਂ ਹੋ ਰਹੀਆਂ ਨੂੰ ਬਦਲ ਕੇ ਇਉਂ ਕਰ ਦਿੱਤਾ ਕਿ ਅਮਰੀਕਾ ਦੇ ਲੋਕ ਗਰੀਸ ਤੇ ਘਿਉ ਵਾਲੇ ਭਾਂਡੇ ਧੋਣ ਲਈ ਔਖੇ ਹੋ ਰਹੇ ਹਨ ! ਔਰਤਾਂ ਲਫ਼ਜ਼ ਨੰੂ ਬਦਲ ਕੇ ਲੋਕ ਕਰ ਦਿੱਤਾ ਗਿਆ ! ਹੁਣ ਇਹ ਲਫ਼ਜ਼ ਹਰ ਇਕ ਤੇ ਢੁੱਕਦਾ ਸੀ ਨ ਕਿ ਸਿਰਫ ਔਰਤਾਂ ਨੰੂ ਘਟੀਆ ਕੰਮਜੋਰ ਤੇ ਨਿਕੰਮੀਆਂ ਬਣਾਉੰਦਾ ਸੀ ! ਇਹ ਹੁੰਦੀ ਇਕ ਲਫ਼ਜ਼ ਦਾ ਫਰਕ ਤੇ ਉਹਦੀ ਤਾਕਤ
ਉਹਦੇ ਹੂਬਹੂ ਬੋਲ ਜਿੰਨੇ ਕੁ ਮੈ ਟਰਾਂਸਲੇਟ ਕਰ ਸਕਦਾਂ !
ਉਹ ਲਿਖਦੀ ਹੈ ਕਿ ਮੈ 11 ਸਾਲ ਦੀ ਸੀ ਕਿ ਜਦੋਂ( ਜੋ ਮੈ ਉਪਰ ਲਿਖਿਆ ਉਹ ਹੋਇਆ ਤੇ ) ਮੈ ਉਦੋਂ ਹੀ ਔਰਤਾਂ ਦੇ ਹੱਕਾਂ ਲਈ ਲੜਨ ਵਾਲੀ ਵਕੀਲ ਬਣ ਗਈ ਸੀ ਉਹ ਲਿਖਦੀ ਕਿ ਜਦੋਂ ਸਾਬਣ ਵਾਲੀ ਕੰਪਨੀ ਨੇ ਕਮਰਸ਼ਲ ਬਦਲੀ ਤਾਂ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਜੇ ਮੈ 11 ਸਾਲ ਦੀ ਕੁੜੀ ਨੇ ਇਕ ਛੋਟਾ ਜਿਹਾ ਕਾਰਨਾਮਾ ਕੀਤਾ ਜਿਹਦਾ ਔਰਤਾਂ ਦੇ ਹੱਕਾਂ ਦੀ ਬਰਾਬਰਤਾ ਲਈ ਇੰਨਾ ਵੱਡਾ ਪ੍ਰਭਾਵ ਪਿਆ ! ਤਾਂ ਸਾਨੂੰ ਆਪਦੀ ਤਾਕਤ ਦਾ ਅਹਿਸਾਸ ਨਹੀਂ ਹੈ !
ਸਾਨੂੰ ਔਰਤਾਂ ਨੂੰ ਹਰ ਫੈਸਲਾ ਲੈਣ ਵਾਲੇ ਮੇਜ਼ ਤੇ ਬਰਾਬਰ ਕੁਰਸੀ ਚਾਹੀਦੀ ਹੈ ! ਔਰਤਾਂ ਨੂੰ ਉੱਥੇ ਬੈਠਣ ਲਈ ਸੱਦਾ ਆਉਣਾ ਚਾਹੀਦਾ ! ਉਹ ਕਹਿੰਦੀ ਹੈ ਕਿ ਜੇ ਇਹੋ ਜਿਹਾ ਸਮਾਂ ਆ ਬਣੇ ਜਿੱਥੇ ਮੇਜ਼ ਉਤੇ ਔਰਤਾਂ ਲਈ ਕੁਰਸੀ ਨ ਹੋਵੇ ਉੱਥੇ ਔਰਤਾਂ ਨੂੰ ਆਪਦਾ ਮੇਜ਼ ਡਾਹ ਲੈਣਾ ਚਾਹੀਦਾ ! ਕਿੰਨਾ ਸੋਹਣਾ ਕਿਹਾ ਕਿਸੇ ਨੇ ਕਿ ਸੁਪਨੇ ਲੈਣ ਵਾਲ਼ੀਆਂ ਅੱਜ ਦੀਆਂ ਛੋਟੀਆਂ ਕੁੜੀਆਂ ਕੱਲ ਦੀਆਂ ਮਾਰਗ ਦਰਸ਼ਕ ਔਰਤਾਂ ਬਣਦੀਆਂ ਹਨ ! ਸਾਨੂੰ ਲੋੜ ਹੈ ਕਿ ਅਸੀਂ ਸਾਰੀਆਂ ਔਰਤਾਂ ਇਕ ਦੂਜੇ ਦੇ ਹੱਕਾਂ ਲਈ ਇਕੱਠੀਆਂ ਹੋ ਕੇ ਇਕ ਤਾਕਤ ਬਣੀਏ ਤੇ ਸਚਮੁਚ ਮਾਰਗ ਦਰਸ਼ਕ ਬਣ ਕੇ ਦਿਖਾਈਏ !
ਸਿਰਫ ਬਰਾਬਰਤਾ ਦੇ ਹੱਕਾਂ ਲਈ ਗੱਲਾਂ ਕਰਨੀਆਂ ਹੀ ਕਾਫ਼ੀ ਨਹੀਂ ਸਾਨੂੰ ਇਹਦੇ ਵਿੱਚ ਯਕੀਨ ਕਰਨਾ ਪੈਣਾ ਤੇ ਚਾਹੀਦਾ ! ਕੱਲਾ ਯਕੀਨ ਵੀ ਕਾਫ਼ੀ ਨਹੀਂ ਸਾਨੂੰ ਇਹਦੇ ਲਈ ਕੰਮ ਕਰਨਾ ਪੈਣਾ ! ਆਉ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਜੂਝੀਏ ! ਤੇ ਆਉ ਹੁਣ ਤੋਂ ਹੀ ਸ਼ੁਰੂ ਕਰੀਏ !
ਗਲਤ ਬੋਲਾਂ ਦੀ ਤਾਕਤ ਨੂੰ ਸਹੀ ਬੋਲਾਂ ਦੀ ਤਾਕਤ ਹੀ ਸਹੀ ਕਰ ਸਕਦੀ ਹੈ ! ਕਿਉਂਕਿ ਬੋਲ ਵੀ ਇਕ ਬਾਣ ਦੀ ਤਰਾਂ ਘਾਇਲ ਕਰਨ ਦੀ ਤਾਕਤ ਰੱਖਦੇ ਹਨ !
ਬੋਲਾਂ ਦੀ ਤਾਕਤ
825
previous post