431
ਵੱਡੇ ਸ਼ਹਿਰ ਵਿੱਚ ਛੋਟੇ ਹਸਪਤਾਲ ਦੇ ਖਾਸ ਕਮਰੇ ਵਿੱਚ ਦਿਲ ਦੇ ਮਾਹਰ ਡਾਕਟਰ ਅਤੇ ਮਰੀਜ ਨਾਲ ਆਏ ਡਾਕਟਰ ਦੀ ਲੰਮੀ ਗੱਲਬਾਤ ਚੱਲ ਰਹੀ ਸੀ। ਜਦ ਦੇ ਣ ਲੈਣ ਦੇ ਮਾਮਲੇ ਉਤੇ ਆ ਕੇ ਗੱਲ ਅੜ ਗਈ ਤਾਂ ਗਰੀਬ ਮਰੀਜ ਵਿੱਚ ਹੀ ਬੋਲ ਪਿਆ।
‘ਡਾਕਟਰ ਸਾਹਿਬ ਦਿਲ ਦੀ ਗੱਲ ਵਿੱਚ ਦਿਲ-ਲਗੀਆਂ ਚੰਗੀਆਂ ਨਹੀਂ ਹੁੰਦੀਆਂ। ਆਪ ਜੀ ਨੇ ਆਪਣਾ ਫੈਸਲਾ ਪਿੱਛੋਂ ਕਰ ਲੈਣਾ, ਮੈਨੂੰ ਦਸੋ ਆਪ ਨੂੰ ਘੱਟ ਤੋਂ ਘੱਟ ਕਿੰਨੀ ਰਕਮ ਚਾਹੀਦੀ ਏ।
ਡੇਢ ਲੱਖ ‘ਇਹ ਕਦ ਚਾਹੀਦੀ ਏ ਰਕਮ ਪਹਿਲਾਂ ਅਤੇ ਦਿਲ ਦੀ ਮੁਰੰਮਤ ਪਿੱਛੋ। “ਜੇ ਮੈਂ ਉਪਰੇਸ਼ਨ ਦੌਰਾਨ ਮਰ ਜਾਵਾਂ ਤਾ ਕਿਵੇਂ ਕਰੋਗੇ?”
‘ਉਸ ਦੀ ਤੁਸੀਂ ਫਿਕਰ ਨਾ ਕਰੋ। ਅਸੀਂ ਦਿੱਤੀ ਰਕਮ ਵਿੱਚ ਹੀ ਕਿਸੇ ਯੋਗ ਸਾਧਨ ਰਹੀਂ, ਤੁਹਾਡੀ ਲਾਸ਼ ਨੂੰ ਤੁਹਾਡੇ ਪਿੰਡ ਪਹੁੰਚਾ ਦੇਵਾਂਗੇ। ਡਾਕਟਰ ਨੇ ਮੇਜ ਉੱਤੇ ਪਿਆ ਦਿਲ ਦਾ ਮਾਡਲ ਹੱਥ ਨਾਲ ਘੁਮਾਕੇ, ਮਰੀਜ ਦੇ ਦਿਲ ਦੀ ਸੁੱਤੀ ਪੀੜ ਜਗਾ ਦਿੱਤੀ ਸੀ।
ਮਰੀਜ ਆਪਣਾ ਦਰਦ ਭਰਿਆ ਦਿਲ ਹੱਥ ਨਾਲ ਸਾਂਭ ਦਿਲ ਰਹਿਤ ਡਾਕਟਰ ਦੀ ਵਰਕਸ਼ਾਪ ਵਿੱਚੋਂ ਬਾਹਰ ਵੱਲ ਜਾ ਰਿਹਾ ਸੀ।