ਇਕ ਵਾਰ ਦੀ ਗੱਲ ਹੈ ਕਿ ਇਕ ਬਘਿਆੜ ਇਕ ਨਦੀ ਤੇ ਪਾਣੀ ਪੀ ਰਿਹਾ ਸੀ। ਉਸ ਦੀ ਨਜ਼ਰ ਉਸ ਤੋਂ ਥੋੜੀ ਹੀ ਦੂਰ ਪਾਣੀ ਪੀਂਦੇ ਲੇਲੇ ਉੱਪਰ ਪਈ। ਲੇਲੇ ਨੂੰ ਵੇਖ ਕੇ ਬਘਿਆੜ ਦੇ ਮੂੰਹ ਵਿਚ ਪਾਣੀ ਆ ਗਿਆ। ਉਹ ਲੇਲੇ ਨੂੰ ਖਾਣਾ ਚਾਹੁੰਦਾ ਸੀ। ਉਹ ਆਪਣੇ ਮਨ ਵਿਚ ਤਰਕੀਬ ਸੋਚਣ ਲੱਗਾ ਕਿ ਕਿਸ ਤਰ੍ਹਾਂ ਲੇਲੇ ਨੂੰ ਖਾਧਾ ਜਾਵੇ। ਜਦੋਂ ਕਿਸੇ ਪਾਪੀ ਦੇ ਮਨ ਵਿਚ ਪਾਪ ਆ ਜਾਵੇ ਤਾਂ ਨੁਸਖੇ ਆਪਣੇ-ਆਪ ਬੁੱਝਣੇ ਸ਼ੁਰੂ ਹੋ ਜਾਂਦੇ ਹਨ। ਆਖਿਰ ਉਸ ਨੇ ਲੇਲੇ ਨੂੰ ਖਾਣ ਦਾ ਬਹਾਨਾ ਲੱਭ ਹੀ ਲਿਆ।
ਉਹ ਲੇਲੇ ਕੋਲ ਪੁੱਜਾ।ਉਹ ਲੇਲੇ ਨੂੰ ਜਾ ਕੇ ਜ਼ੋਰ ਨਾਲ ਆਵਾਜ਼ ਮਾਰਨ ਲੱਗਾ। ਉਸ ਨੇ ਲੇਲੇ ਨੂੰ ਕਿਹਾ, “ਓਏ ਲੇਲੇ ਦੇ ਬੱਚੇ ! ਤੂੰ ਮੇਰਾ ਪੀਣ ਵਾਲਾ ਪਾਣੀ ਕਿਉਂ ਗੰਦਾ ਕਰ ਰਿਹਾ ਹੈਂ ?? ਲੋਲਾ ਵਿਚਾਰਾ ਮਾੜਾ ਸੀ।ਉਹ ਬਘਿਆੜ ਦਾ ਮੁਕਾਬਲਾ ਕਿੱਥੋਂ ਕਰ ਸਕਦਾ ਸੀ। ਇਸ ਲਈ ਬੜੇ ਹੀ ਪਿਆਰ ਨਾਲ ਬੋਲਿਆ, “ਹਜ਼ਰ ਮਾਈ ਬਾਪ ! ਪਾਣੀ ਤਾਂ ਤੁਹਾਡੇ ਵਲੋਂ ਮੇਰੇ ਵੱਲ ਆ ਰਿਹਾ ਹੈ। ਮੈਂ ਇਸ ਪਾਣੀ ਨੂੰ ਗੰਦਾ ਕਿਵੇਂ ਕਰ ਸਕਦਾ ਹਾਂ?
ਬਘਿਆੜ ਲੇਲੇ ਦੀ ਗੱਲ ਸੁਣ ਕੇ ਥੋੜਾ ਝੂਠਾ ਜਿਹਾ ਤਾਂ ਹੋ ਗਿਆ ਪਰ ਉਹ ਤਾਂ ਉਸ ਲੇਲਾ ਨੂੰ ਮਾਰਨਾ ਚਾਹੁੰਦਾ ਸੀ। ਥੋੜ੍ਹੀ ਦੇਰ ਬਾਅਦ ਉਹ ਫਿਰ ਗੱਜ ਕੇ ਬੋਲਿਆ, ਪਿਛਲੇ ਸਾਲ ਤੂੰ ਮੈਨੂੰ ਗਾਲਾਂ ਕਿਉਂ ਕੱਢੀਆਂ ਸਨ ?” ਚਾਰਾ ਫਿਰ ਗੱਜ ਕੇ ਬੋਲਿਆ, ‘ਹਜ਼ੂਰ ! ਪਿਛਲੇ ਸਾਲ ਤਾਂ ਮੈਂ ਜੰਮਿਆ ਵੀ ਨਹੀਂ ਸੀ। ਮੈਂ ਤਾਂ ਅਜੇ ਸਿਰਫ ਛੇ ਮਹੀਨੇ ਦਾ ਹੀ ਹਾਂ।
ਹੁਣ ਬਘਿਆੜ ਦੀ ਕੋਈ ਪੇਸ਼ ਨਹੀਂ ਸੀ ਚੱਲ ਰਹੀ ਤੇ ਉਹ ਖਿੱਝ ਕੇ ਬੋਲਿਆ, ਤੂੰ ਨਹੀਂ ਤਾਂ ਤੇਰੇ ਪਿਉ-ਦਾਦੇ ਨੇ ਗਾਲਾਂ ਕੱਢੀਆਂ ਹੋਣਗੀਆਂ। ਕੁਝ ਵੀ ਹੋਵੇ ਤੁਸੀਂ ਕਸੂਰ ਜ਼ਰੂਰ ਕੀਤਾ ਹੈ। ਇਸ ਲਈ ਮੈਂ ਤੈਨੂੰ ਸਜ਼ਾ ਦੇਵਾਂਗਾ।’ ਇਹ ਕਹਿੰਦੇ ਹੀ ਉਹ ਲੇਲੇ ਤੇ ਝੱਪਟਿਆ ਤੇ ਉਸਨੂੰ ਮਾਰ ਕੇ ਖਾ ਗਿਆ।
ਸਿੱਖਿਆ-ਜਿਸ ਦੀ ਲਾਠੀ ਉਸ ਦੀ ਮੱਝ