ਇਕ ਵਾਰ ਇਕ ਲੇਲਾ ਨਦੀ ‘ਤੇ ਪਾਣੀ ਪੀ ਰਿਹਾ ਸੀ । ਥੋੜੀ ਹੀ ਦੂਰ ਇਕ ਬਘਿਆੜ ਪਾਣੀ ਪੀ ਰਿਹਾ ਸੀ । ਜਦੋਂ ਉਹ ਪਾਣੀ ਪੀ ਚੁੱਕਿਆ ਤਾਂ ਉਸ ਦੀ ਨਜ਼ਰ ਲੇਲੇ ਤੇ ਗਈ । ਉਸ ਨੂੰ ਵੇਖ ਕੇ ਉਸ ਦੇ ਮੂੰਹ ਵਿੱਚਪਾਣੀ ਆ ਗਿਆ।
ਜੋ ਹੌਲੀ-ਹੌਲੀ ਚਲਦਾ ਹੋਇਆ ਉਹ ਲੇਲੇ ਕੋਲ ਪਹੁੰਚਿਆ ਤੇ ਕਹਿਣ ਲੱਗਾ ”ਤੂੰ ਮੇਰਾ ਪਾਣੀ ਕਿਉਂ ਜੂਠਾ ਕਰ ਰਿਹਾ ਏ ? ਲੇਲਾ ਡਰ ਨਾਲ ਕੰਬਦਾ ਹੋਇਆ ਬੋਲਿਆ ‘ਮਹਾਰਾਜ ! ਮੈਂ ਤੁਹਾਡਾਪਾਣੀ ਕਿਵੇਂ ਜੂਠਾ ਕਰ ਸਕਦਾ ਹਾਂ, ਪਾਣੀ ਤਾਂ ਤੁਹਾਡੇ ਵਲੋਂ ਮੇਰੇ ਵੱਲ ਨੂੰ ਆ ਰਿਹਾ ਹੈ । ਇਹ ਸੁਣਕੇ ਇਕ ਮਿੰਟ ਲਈ ਬਘਿਆੜ ਚੁੱਪ ਹੋ ਗਿਆ ।
ਪਰ ਫੇਰ ਕਹਿਣ ਲੱਗਾ ”ਤੂੰ ਇਹ ਦੱਸ ਕਿ ਤੂੰ ਪਿਛਲੇ ਸਾਲ ਮੈਨੂੰਗਾਲਾਂ ਕਿਉਂ ਕੱਢੀਆਂ ਸੀ । ਹੁਣ ਲੇਲਾ ਥਰ-ਥਰ ਕੰਬ ਰਿਹਾ ਸੀ ਪਰ ਹੌਸਲਾ ਕਰ ਕੇ ਕਹਿਣ ਲੱਗਾ “ਮਹਾਰਾਜ ! ਮੈਂ ਤਾਂ ਪਿਛਲੇ ਸਾਲ ਪੈਦਾ ਵੀ ਨਹੀਂ ਸੀ ਹੋਇਆ । ਮੇਰੀ ਉਮਰ ਤਾਂ ਸਿਰਫ਼ ਛੇ ਮਹੀਨੇ ਹੈ ।
ਬਘਿਆੜ ਹੁਣ ਬਹੁਤ ਛਿੱਥਾ ਪੈ ਚੁੱਕਾ ਸੀ । ਪਰ ਲੇਲੇ ਨੂੰ ਵੇਖ ਕੇ ਉਸ ਦੀ ਭੁੱਖ ਚਮਕ ਉੱਠੀ ਸੀ । ਸੋ ਗਰਜ ਕੇ ਬੋਲਿਆ, ‘ਜੇ ਤੂੰ ਨਹੀਂ ਕੱਢੀਆਂ, ਤਾਂ ਜ਼ਰੂਰ ਤੇਰੇ ਪਿਉ ਨੇ ਕੱਢੀਆਂ ਹੋਣਗੀਆਂ ।” ਇਉਂ ਕਹਿੰਦੇ ਸਾਰਉਹ ਲੇਲੇ ਤੇ ਝਪਟ ਪਿਆ ਤੇ ਉਸਨੂੰ ਮਾਰ ਕੇ ਖਾ ਗਿਆ ।
ਸਿੱਟਾ : ਡਾਢੇ ਦਾ ਸੱਤੀਂ ਵੀਹੀਂ ਸੌ।