ਏਦਾਂ ਜਿਦਾਂ ਕੇਰਾਂ ਇੱਕ ਸਿੱਧਾ ਸਾਦਾ ਜੱਟ ਸੀ, ਉਹਦਾ ਕਿਤੇ ਪਿਓ ਚੜਾਈ ਕਰ ਗਿਆ ਤੇ ਕਰਦੇ ਕਰਾਉਂਦੇ ਉਹਨੇ ਆਪਦੇ ਬਾਪ ਦਾ ਸਾਰਾ ਕਿਰਿਆ ਕਰਮ ਨਿਭਾਇਆ ਜੋ ਸਰਦਾ-ਬਣਦਾ ਸੀ……..
ਪਰ ਪੰਗਾ ਉਦੋਂ ਪੈ ਗਿਆ ਜਦੋਂ ਉਹਦੇ ਪਿੰਡੋਂ ਇੱਕ ਬਾਹਮਣ ਉਹਦੇ ਕੋਲ ਆਗਿਆ ਤੇ ਟਕੋਰ ਜਿਹੀ ਮਾਰਕੇ ਕਹਿੰਦਾ ਅਖੇ “ਨਾਜਰ ਸਿਆਂ ਤੇਰਾ ਬਾਪ ਰਾਤੀਂ ਮੇਰੇ ਸੁਪਨੇ ਚ ਆਇਆ ਸੀ…ਉਹ ਅਜੇ ਰਾਹ ਚ ਈ ਖੜਾ ‘ਪਾਪ ਦੀ ਨਦੀ’ ਕੰਡੇ…ਉਹਦੀ ਗਤੀ ਨੀਂ ਹੋਈ ਸਵਰਗਾਂ ਕੰਨੀ….”
ਜੱਟ ਡੌਰ-ਭੌਰਾ ਜੀਆ ਹੋ ਕੇ ਕਹਿੰਦਾ-ਫਿਰ ਪੰਡਤਾ ਬਾਪੂ ਸਵਰਗਾਂ ਨੂੰ ਕਿਵੇਂ ਤੁਰੂ…?
ਪੰਡਿਤ ਵਾਛਾਂ ਖਿੜਾ ਕਹਿੰਦਾ-ਨਾਜਰ ਸਿਆਂ ਉਹਦਾ ਉਪਾਅ ਕਰਨਾ ਪਊ…ਬਾਪ ਤੇਰਾ ਸਵਰਗਾਂ ਨੂੰ ਤੋਰ ਦਿਆਂਗੇ…
ਜੱਟ ਕਹਿੰਦਾ ਚੱਲ ਦੱਸ ਫਿਰ ਉਪਾਅ…ਪੰਡਿਤ ਕਹਿੰਦਾ “ਆਹ ਤੇਰੇ ਘਰੇ ਜਿਹੜੀ ਗਾਂ ਬੰਨੀ ਇਹ ਮੈਨੂੰ ਦੇਦੇ…ਆਪਾਂ ਉਪਾਅ ਕਰਕੇ ਇਹਦੀ ਪੂਛ ਫੜਾਕੇ ਤੇਰੇ ਪਿਓ ਨੂੰ ਪਾਪ ਦੀ ਨਦੀ ਪਾਰ ਕਰਾ ਦਿਆਂਗੇ…”
ਜੱਟ ਕਹਿੰਦਾ ਪੰਡਤਾ ਇਹੀ ਤਾਂ ਮੇਰਾ ਲਵੇਰਾ ਇੱਕ…ਇਹਦਾ ਦੁੱਧ ਵੇਚਕੇ ਮੈਂ ਘਰ ਤੋਰਦਾ ਤੇ ਮੇਰੇ ਨਿਆਣੇ ਇਹਦਾ ਦੁੱਧ ਪੀਂਦੇ ਤੇ ਗਾਂ ਤੈਨੂੰ ਦੇ ਕੇ ਮੈਂ ਕਿਥੇ ਜਾਉਂ ??
ਪੰਡਿਤ ਕਹਿੰਦਾ ਚਲ ਫਿਰ ਬਾਪ ਤੇਰਾ ਖੜਾ ਰਾਹ ਚ…ਬਾਕੀ ਤੇਰੀ ਮਰਜੀ ਜੇ ਉਹਨੂੰ ਸਵਰਗਾਂ ਚ ਨਹੀਂ ਭੇਜਣਾ ਤਾਂ….ਤੇ ਪੰਡਿਤ ਹੁਣੀ ਰਾਹ ਪੈ ਗਏ…
ਅਗਲੀ ਕਰਾਮਾਤ ਜੱਟ ਦੀ ਘਰਵਾਲੀ ਨੇ ਕਰਤੀ ਤੇ ਅੱਜਕਲ ਦੀਆਂ ਬੀਬੀਆਂ ਵਾਂਗ ਬਾਹਮਣ ਮਗਰ ਲੱਗੀ ਜੱਟ ਨੂੰ ਕਹਿੰਦੀ ਅਖੇ ਕੋਈ ਨਾ ਜੀ ਤੁਸੀਂ ਪੰਡਿਤ ਜੀ ਨੂੰ ਗਾਂ ਦਿਓ ਤੇ ਬਾਪੂ ਜੀ ਨੂੰ ਪਾਰ ਕਰਾਓ
ਅਖੀਰ ਜੱਟ ਗਾਂ ਖੋਲਕੇ ਪੰਡਿਤ ਕੋਲ ਦੇ ਆਇਆ ਤੇ ਅੱਗੋਂ ਪੰਡਿਤ ਨੇ ਗੋਲੀ ਦੇ ਕੇ ਵਾਪਸ ਤੋਰਤਾ ਅਖੇ ਮੈਂ ਉਪਾਅ ਕਰਕੇ ਤੇਰਾ ਬਾਪ ਸਵਰਗਾਂ ਚ ਭੇਜ ਦਿਉਂ
ਹਫਤੇ ਕ ਮਗਰੋਂ ਜੱਟ ਪੰਡਿਤ ਨੂੰ ਮਿਲਿਆ ਤੇ ਕਹਿੰਦਾ ਬੀ ਹਾਂ ਪੰਡਤਾ ਬਾਪੂ ਨੂੰ ਸਵਰਗਾਂ ਨੂੰ ਭੇਜਤਾ ਸੀ..?
ਪੰਡਿਤ ਚੌੜਾ ਜੀਅ ਹੋ ਕੇ ਕਹਿੰਦਾ-ਲੈ ਆਹੋ ਤੇਰਾ ਬਾਪ ਤਾਂ ਮੈਂ ਤੀਜੇ ਦਿਨ ਈ ਸਵਰਗਾਂ ਦੇ ਰਾਹ ਪਾ ਤਾ ਸੀ…ਹੁਣ ਕੋਈ ਖਤਰਾ ਨਹੀਂ…
ਜੱਟ ਕਹਿੰਦਾ ਹੁਣ ਵਾਪਸ ਤਾਂ ਨੀਂ ਮੁੜਦਾ ਬਾਪੂ ? ਪੰਡਿਤ ਕਹਿੰਦਾ ਸਵਾਲ ਈ ਨੀਂ…
ਸ਼ਾਮ ਨੂੰ ਜੱਟ ਆਪਣੇ ਮੁੰਡੇ ਸੀਟੇ ਨੂੰ ਲੈ ਪੰਡਿਰ ਘਰੇ ਪਹੁੰਚ ਗਿਆ ਤੇ ਸੀਟੇ ਨੂੰ ਕਹਿੰਦਾ “ਸੀਟਿਆ ਖੋਲ ਆਪਣੀ ਗਾਂ..”
ਪੰਡਿਤ ਕਹਿੰਦਾ ਨਾਜਰ ਸਿਆਂ ਗਾਂ ਕਿਉਂ ਖੋਲਣ ਲੱਗਾ ??
ਜੱਟ ਕਹਿੰਦਾ ਪੰਡਿਤਾ ਤੂੰ ਆਪੇ ਕਿਹਾ ਸੀ ਨਾਂ ਬੀ ਤੇਰਾ ਬਾਪ ਸਵਰਗਾਂ ਨੂੰ ਭੇਜ ‘ਤਾ ਆ ਇਸ ਗਾਂ ਦੀ ਪੂਛ ਫੜਾਕੇ ਹੁਣ ਨੀਂ ਮੁੜਦਾ …ਫਿਰ ਹੁਣ ਗਾਂ ਤੈਂ ਕੀ ਕਰਨੀ … ??
ਮੌਰਲ-ਬਾਹਮਣ ਪਿੱਛੇ ਲੱਗਕੇ ਆਪਣਾ ਢੂਆ ਨਾ ਮਰਵਾਇਆ ਕਰੋ ਕਿਉਂਕਿ ਇਸਦੇ ਟੇਵੇਂ-ਪੱਤਰੀਆਂ,ਜੋਤਿਸ਼,ਗ੍ਰਿਹਾਂ-ਨਛੱਤਰਾਂ ਆਦਿ ਚ ਕੁਝ ਵੀ ਹੈਨੀ ਸਗੋਂ ਇੱਕ ਅਕਾਲ ਦੀ ਪੁਜਾਰੀ ਬਣੋ
Pargat Singh Birring ਜੀ ਦੀ ਵਾਲ ਤੋਂ