ਕੀ ਮਾਰੀ ਬੇਤੁੱਕੀ ਜਾਨੈਂ, ਗੱਲਾਂ ਕਰ ਕਰ ਟੁੱਕੀ ਜਾਨੈਂ
ਹੌਲਾ ਹੋਨਾਂ ਏ ਵਿਚ ਦੁਨੀਆ ਭਾਰੀਆਂ ਪੰਡਾਂ ਚੁੱਕੀ ਜਾਨੈਂ
Shayari\
ਕੇਡਾ ਚੰਗਾ ਹੁੰਦਾ ਜੇ ਇਹ ਕਣਕ ਦੇ ਦਾਣੇ ਹੁੰਦੇ,
ਕੂੜਾ ਫੋਲਣ ’ਤੇ ਨਿੱਕਲੇ ਨੇ ਜਿਹੜੇ ਹੀਰੇ ਪੰਨੇ।ਪਾਲ ਗੁਰਦਾਸਪੁਰੀ
ਅਸਾਡੀ ਬੁਥੀ ਤਾਂ ਦਸਦੀ ਅਸੀਂ ਇਨਸਾਨ ਜੰਮੇ ਹਾਂ
ਜੇ ਕਰਤੂਤਾਂ ਨੂੰ ਵੇਖੋ ਤਾਂ ਨਿਰੇ ਹੈਵਾਨ ਜੰਮੇ ਹਾਂਈਸ਼ਰ ਸਿੰਘ ਈਸ਼ਰ ਭਾਈਆ
ਕਿਤੇ ਲਿਸ਼ਕਾ ਗਿਆ ਬਿਜਲੀ ਕਿਤੇ ਗੜਕਾ ਗਿਆ ਬੱਦਲ
ਨਿਕਲਣਾ ਤੇਰਾ ਸਾੜੀ ਪਹਿਨ ਕੇ ਬੋਦੇ ਬਣਾ ਕੇਮੌਲਾ ਬਖਸ਼ ਕੁਸ਼ਤਾ
ਜ਼ਿੰਦਗੀ ਦੇ ਅਰਥ ਭਾਵੇਂ ਆਪ ਤਾਂ ਸਮਝੇ ਅਜੇ ਨਾ,
ਪਰ ਜ਼ਮਾਨੇ ਨੂੰ ਅਸੀਂ ਜਿਊਣੈ ਕਿਵੇਂ ਸਮਝਾ ਰਹੇ ਹਾਂ।ਕਰਮ ਸਿੰਘ ਜ਼ਖ਼ਮੀ
ਦਿੱਲੀਏ ਤੇਰਾ ਦਿਲ ਟੁੱਟ ਜਾਵੇ ਜਿਉਂ ਪੱਥਰ ਤੋਂ ਸ਼ੀਸ਼ਾ ਨੀ
ਚਿੜੀ-ਜਨੌਰ ਪਿੰਡਾਂ ਨੂੰ ਸਮਝੇਂ ਆਪ ਤੂੰ ਮੋਨਾਲੀਜ਼ਾ ਨੀਸੰਤ ਰਾਮ ਉਦਾਸੀ
ਠੁਕਰਾਏ ਤਾਜ-ਤਖ਼ਤ ਵੀ ਗੈਰਤ ਨੇ, ਸੱਚ ਹੈ,
ਤੋੜੇ ਗਰੂਰ ਏਸ ਦਾ ਗੁਰਬਤ ਕਦੇ ਕਦੇ।ਨਰਿੰਦਰ ਮਾਨਵ
ਪਿੰਡ ਜਿਨ੍ਹਾਂ ਦੇ ਗੱਡੇ ਚਲਦੇ ਹੁਕਮ ਅਤੇ ਸਰਦਾਰੀ
ਸ਼ਹਿਰ ‘ਚ ਆ ਕੇ ਬਣ ਜਾਂਦੇ ਨੇ ਬੱਸ ਦੀ ਇਕ ਸਵਾਰੀਸੁਰਜੀਤ ਪਾਤਰ
ਆਮ ਇਨਸਾਨ ਹਾਂ ਮੈਂ ਸਿਕੰਦਰ ਨਹੀਂ
ਨਾ ਸੀ ਦੁਨੀਆ ਨੂੰ ਜਿੱਤਣ ਦੀ ਖਾਹਿਸ਼ ਕੋਈ
ਇਹ ਜ਼ਮਾਨਾ ਤਾਂ ਐਵੇਂ ਫ਼ਤਹ ਹੋ ਗਿਆ
ਸਿਰਫ਼ ਤੈਨੂੰ ਫਤਹ ਕਰਦਿਆਂ ਕਰਦਿਆਂਜਗਤਾਰ
ਦਿਨ ਸਮੇਂ ਸਖੀਆਂ ‘ਚ ਅਕਸਰ ਦੇਵਤਾ ਜਿਸ ਨੂੰ ਕਹੇ
ਰਾਤ ਨੂੰ ਚਾਹੁੰਦੀ ਹੈ ਉਹ ਘੋੜਾ ਸਦਾ ਬਣਿਆ ਰਹੇਸੁਖਵਿੰਦਰ ਅੰਮ੍ਰਿਤ
ਕੋਈ ਵੀ ਨਾਮ ਦੇ ਇਸ ਨੂੰ ਕੋਈ ਵੀ ਅਰਥ ਕਰ ਇਸਦਾ
ਮਿਰੀ ਰੰਗੀਨ ਚੁੰਨੀ ਅਜ ਤੇਰੀ ਦਸਤਾਰ ਤਕ ਆਈਸੁਖਵਿੰਦਰ ਅੰਮ੍ਰਿਤ
ਮਾਂ ਹੈ, ਧੀ ਹੈ, ਭੈਣ, ਪਤਨੀ ਹੈ ਜਿਸ ਨੂੰ,
ਅਜੇ ਚੁਬਾਰੇ ਰੋਟੀ ਬਦਲੇ ਰੋਲ ਰਹੇ।ਦਲਜੀਤ ਉਦਾਸ