ਕੁਝ ਕੁ ਪੱਥਰ ਰਹਿ ਜਾਣੇ ਨੇ ਜਾਂ ਫਿਰ ਜਹਿਰੀ ਬਰਛੇ
ਇਸ ਦੁਨੀਆ ‘ਚੋਂ ਮੁੱਕ ਗਈਆਂ ਜੇ ਕੁੜੀਆਂ ਤੇ ਕਵਿਤਾਵਾਂ
sad shayari punjabi
ਤੇਰੀਆਂ ਬਾਹਾਂ ‘ਚ ਜਿਹੜਾ ਸਿਮਟਿਆ ਸੀ ਮੈਂ ਹੀ ਸਾਂ
ਦੂਰ ਪਰ ਜੋ ਅੰਬਰਾਂ ਤਕ ਫੈਲਿਆ ਸੀ ਮੈਂ ਹੀ ਸਾਂ
ਲਾਟ ਲਾਗੇ ਆਣ ਕੇ ਵੀ ਮੋਮ ਨਾ ਪੰਘਰੀ ਜਦੋਂ
ਤਦ ਜੋ ਪੱਥਰ ਪਾਣੀ ਪਾਣੀ ਹੋ ਗਿਆ ਸੀ ਮੈਂ ਹੀ ਸਾਂਸਰਹੱਦੀ
ਸੁਪਨੇ, ਸੱਧਰਾਂ, ਆਸਾਂ ਵੰਡੀਆਂ,
ਜਿਊਣਾ ਮਰਨਾ ਹੋਇਆ,
ਫਿਰ ਵੀ ਬੰਦਾ ਤੁਰਦਾ ਆਇਆ,
ਚੁੱਕ ਪੀੜਾਂ ਦੀ ਪੰਡ।ਸਿਮਰਨ ਅਕਸ
ਮੈਂ ਹਰ ਅੱਖ ’ਚ ਰੜਕਦਾ ਨਾਜਾਇਜ਼ ਸੁਪਨਾ ਹਾਂ
ਹਰ ਕੁੱਖ ‘ਚ ਹੁੰਦੇ ਕਤਲ ਮੇਰੇ ਨੂੰ ਨਾ ਵੇਖ ਹੁਣਨਿਰਪਾਲਜੀਤ ਕੌਰ ਜੋਸਨ
ਉਨ੍ਹਾਂ ਦੀ ਯਾਦ ਅੰਦਰ ਅੱਖਾਂ ‘ਚੋਂ ਇੰਜ ਵਗ ਤੁਰੇ ਹੰਝੂ
ਜਿਵੇਂ ਸੜਦੇ ਥਲਾਂ ‘ਚੋਂ ਬੋਤਿਆਂ ਦਾ ਕਾਫ਼ਲਾ ਨਿਕਲੇਰਾਜ ਗੁਰਦਾਸਪੁਰੀ
ਮੰਜ਼ਿਲ ‘ਤੇ ਪੁੱਜ ਗਏ ਜਦੋਂ ਰਹਿਬਰ ਕਈ ਮਿਲੇ
ਰਸਤਾ ਜਦੋ ਪਤਾ ਨ ਸੀ ਰਹਿਬਰ ਕੋਈ ਨ ਸੀਦਾਦਰ ਪੰਡੋਰਵੀ
ਸਾਡੇ ਸ਼ਹਿਰ ਵਿਚ ਪੈ ਗਿਆ ਸੁਗੰਧੀਆਂ ਦਾ ਕਾਲ
ਸਾਡੇ ਸ਼ਹਿਰ ‘ਚੋਂ ਦੀ ਲੰਘ ਜਾ ਹਵਾ ਬਣ ਕੇਸੁਜਾਤਾ ਰਿਸ਼ੀ
ਹਰ ਰਿਸ਼ਤੇ ਦੀ ਕੀਮਤ ਪਾ ਕੇ ਕੀ ਲੈਣਾ ਸੀ।
ਘਰ ਨੂੰ ਇਉਂ ਬਾਜ਼ਾਰ ਬਣਾ ਕੇ ਕੀ ਲੈਣਾ ਸੀ।ਜਸਪਾਲ ਘਈ
ਐਨਾ ਸਚ ਨਾ ਬੋਲ ਕਿ ‘ਕੱਲਾ ਰਹਿ ਜਾਵੇਂ
ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈਸੁਰਜੀਤ ਪਾਤਰ
ਗਈ ਸ਼ਾਮ ਦੇ ਧੂੰਏਂ ਓਹਲੇ,
ਸੁਪਨਾ ਕੋਈ ਬਲਦਾ ਏ।
ਜ਼ਿੰਦਗੀ ਦੇ ਅਰਥਾਂ ਨੂੰ ਲੱਭਦਾ,
ਅੰਗਿਆਰਾਂ ’ਤੇ ਚੱਲਦਾ ਏ।ਅਰਤਿੰਦਰ ਸੰਧੂ
ਪਹਿਲਾਂ ਧਰਤ ਦਿਲਾਂ ਦੀ ਵੰਡੀ ਜਾਂਦੀ ਹੈ
ਵੰਡੇ ਜਾਂਦੇ ਪਾਣੀ ਫਿਰ ਦਰਿਆਵਾਂ ਦੇਹਰਭਜਨ ਧਰਨਾ
ਕੋਈ ਹਾਲੇ ਵੀ ਦਿਲ ਦੀ ਰਾਖ ਫੋਲੀ ਜਾ ਰਿਹੈ ‘ਮਾਨਵ’ ,
ਬੁਝੇ ਹੋਏ ਸਿਵੇ ‘ਚੋਂ ਇਸ ਨੂੰ ਹੁਣ ਕੀ ਲੱਭਿਆ ਹੋਣੈ।ਮਹਿੰਦਰ ਮਾਨਵ