ਓ ਸਾਕੀ ਤੇਰੀ ਮਹਿਫ਼ਲ ਵਿਚ ਓਵੇਂ ਹੀ ਘਾਲਾ ਮਾਲਾ ਏ
ਸਾਡੀ ਜੇ ਦਾਲ ਨਹੀਂ ਗਲਦੀ ਕੁਝ ਦਾਲ ‘ਚ ਕਾਲਾ ਕਾਲਾ ਏ
ਸਜਣਾਂ ਦੀਆਂ ਕਾਲੀਆਂ ਜੁਲਫ਼ਾਂ ਹਨ ਲਹਿਰਾ ਕੇ ਦਸਦੀਆਂ ਆਸ਼ਕ ਨੂੰ
ਸਜਣਾ ਦੇ ਨੈਣ ਵੀ ਕਾਲੇ ਨੇ, ਸਜਣਾਂ ਦਾ ਦਿਲ ਵੀ. ਕਾਲਾ ਏ
sad shayari punjabi
ਭਾਈ ਕਨੱਈਆ ਸਮਝ ਕੇ ਮੰਗੀ ਸੀ ਮਰਹਮ ਓਸ ਤੋਂ,
ਜ਼ਖ਼ਮੀ ਨੂੰ ਐਪਰ ਹੋਰ ਵੀ ਜ਼ਖ਼ਮੀ ਸੀ ਉਹ ਕਰਦਾ ਰਿਹਾ।ਸੁੱਚਾ ਸਿੰਘ ਰੰਧਾਵਾ
ਜਦੋਂ ਦੇ ਜੰਗਲੀ ਬੂਟੇ ਨੂੰ ਸ਼ਹਿਰੀ ਹੱਥ ਲੱਗੇ ਨੇ
ਉਦੋਂ ਤੋਂ ਮਹਿਕ ਮੋਈ ਹੈ ਬਗੀਚੇ ਦੇ ਗੁਲਾਬਾਂ ‘ਚੋਂਗੁਰਭਜਨ ਗਿੱਲ
ਮੈਨੂੰ ਆਖ਼ਿਰ ਜੀਣ ਦਾ ਅਧਿਕਾਰ ਹੈ,
ਫਿਰ ਕਿਸੇ ਜ਼ਾਬਰ ਦੇ ਹੱਥੋਂ ਕਿਉਂ ਮਰਾਂ।ਨਾਜ਼ ਭਾਰਤੀ
ਅਜੇ ਵੀ ਹੁਸਨ ਨੂੰ ਦੁਰਕਾਰ ਹੈ ਸ਼ਿੰਗਾਰ ਦਾ ਉਹਲਾ।
ਅਜੇ ਵੀ ਕਲਮ ਫਿਰਦੀ ਭਾਲਦੀ ਪਰਚਾਰ ਦਾ ਉਹਲਾ।ਅਜਾਇਬ ਕਮਲ
ਕਾਨਵੋਕੇਸ਼ਨ ਦੇ ਬਾਅਦ ਵਿਛੋੜੇ ਦੇ ਦਿਨ ਆ ਜਾਣੇ
ਧੁੱਪ ਚੜੀ ਤਾਂ ਫੁੱਲ ਗੁਲਦਸਤੇ ਦੇ ਕੁਮਲਾ ਜਾਣੇ
ਚੰਡੀਗੜ੍ਹ ਦੀਆਂ ਸੈਰਾਂ ਪਿੰਡਾਂ ਕਿਥੇ ਲੱਭਣੀਆਂ
ਝੂਠ ਮੂਠ ਦੇ ਸੁਪਨੇ ਆਪਾਂ ਏਥੇ ਢਾਹ ਜਾਣੇਅਗਿਆਤ
ਕੁਝ ਵੀ ਤਾਂ ਨਹੀਂ ਬਚਦਾ ‘ਜੀਤ ਇਸ਼ਕ ਦੇ ਸੌਦੇ ਵਿੱਚ,
ਸਿਰ ਜਾਂਦੈ, ਸਿਦਕ ਜਾਂਦੈ, ਦਿਲ ਜਾਂਦੈ, ਜਿਗਰ ਜਾਂਦੈ।ਦੇਸ ਰਾਜ ਜੀਤ
ਅਸਾਨੂੰ ਆਪਣੇ ਹੀ ਘਰ ਦੇ ਚਾਨਣ ਦੀ ਰਹੀ ਚਿੰਤਾ,
ਤੇ ਧਰਤੀ ਦੇ ਇਹ ਕਣ ਕਣ ਲਈ ਸਦਾ ਹੀ ਭਟਕਿਆ ਸੁਰਜ।ਬੀਬਾ ਬਲਵੰਤ
ਸਮਿਆਂ ਦੇ ਪਾਣੀ ਵਿੱਚ ਭਿੱਜ ਕੇ ਕਿਧਰੇ ਇਹ ਗਲ ਹੀ ਨਾ ਜਾਵਣ,
ਬੰਦ ਪਏ ਦਰਵਾਜ਼ੇ ਤਰਸਣ ਏਹਨਾਂ ਉੱਤੇ ਦਸਤਕ ਲਿਖਦੇ।ਸੁਰਿੰਦਰ ਸੋਹਲ
ਮਰ ਗਿਆ ਤਨਵੀਰ ਹੋਈ ਨਾ ਕਿਸੇ ਨੂੰ ਵੀ ਖ਼ਬਰ
ਨਾਲ ਦੇ ਕਮਰੇ ‘ਚ ਓਵੇਂ ਰੇਡੀਉ ਵੱਜਦਾ ਰਿਹਾਸੁਰਜੀਤ ਸਖੀ
ਦੇਣ ਆਇਆ ਢਾਰਸਾਂ ਉਹ ਆਪ ਹੀ ਸੀ ਰੋ ਪਿਆ।
ਆਇਆ ਸੀ ਬਣ ਕੇ ਗਾਹਕ ਜੋ ਨੀਲਾਮ ਖ਼ੁਦ ਹੀ ਹੋ ਗਿਆ।ਸੁੱਚਾ ਸਿੰਘ ਰੰਧਾਵਾ
ਖ਼ਤ ਵਿਚ ਹੀ ਕਿਧਰੇ ਲਿਖਿਆ ਕਰ ਕੀ ਹਾਲ ਹੈ ਕੀ ਚਾਲ ਹੈ
ਜਿਸ ਹਿੱਕ ‘ਤੇ ਸੀ ਲਾਕੱਟ ਲਟਕਦਾ ਉਸ ਹਿੱਕ ਦਾ ਹੁਣ ਕੀ ਹਾਲ ਹੈਡਾ. ਗੁਰਚਰਨ ਸਿੰਘ