ਮੈਂ ਕਣੀਆਂ ਨੂੰ ਦਰੱਖਤਾਂ ਤੋਂ ਉਤਾਂਹ ਦੇਖ ਨਾ ਸਕਿਆ।
ਮੈਂ ਉਸ ਦੇ ਜ਼ਖ਼ਮ ਨੂੰ ਉਸ ਜ਼ਖ਼ਮ ਤੀਕਰ ਜਾਣ ਨਾ ਸਕਿਆ।
sad shayari punjabi
ਵਿਖਾਵੇ ਵਾਸਤੇ ਹੀ ਰੰਗ ਠੋਸੇ ਹੋਣ ਜਿਸ ਅੰਦਰ,
ਖ਼ਿਮਾ ਕਰਨਾ ਮੈਂ ਐਸੇ ਸ਼ਿਅਰ ਹਰਗਿਜ਼ ਕਹਿ ਨਹੀਂ ਸਕਦਾ।ਹਰਬੰਸ ਸਿੰਘ ਮਾਛੀਵਾੜਾ
ਪੀਰੋ ਪੀਆ ਪਾਇ ਕੇ ਸੁਹਾਗਣਿ ਹੋਈ
ਨਿਮਾਜਾ ਰੋਜ਼ੇ ਛੁਟਿ ਗਏ ਮਸਤਾਨੀ ਹੋਈਪੀਰੋ (ਆਦਿ ਪੰਜਾਬੀ ਸ਼ਾਇਰਾ)
ਕੀ ਹੋਣਾ ਸੀ ਉਨ੍ਹਾਂ ਬਦਨਾਮ ਉਲਟੇ ਬਣ ਗਏ ਨਾਇਕ,
ਬਣਾਈਆਂ ਸੀ ਜੋ ਖੰਭਾਂ ਤੋਂ ਉਨ੍ਹਾਂ ਡਾਰਾਂ ਦਾ ਕੀ ਬਣਿਆ।
ਖ਼ੁਦਾ ਵੀ ਵੇਖ ਕੇ ਭਿਸ਼ਟੀ ਖੁਦਾਈ ਸੋਚਦਾ ਹੋਉ,
ਜੋ ਬਖ਼ਸ਼ੇ ਸੀ ਮਨੁੱਖਤਾ ਨੂੰ ਸਦਾਚਾਰਾਂ ਦਾ ਕੀ ਬਣਿਆ।ਤੇਜਿੰਦਰ ਮਾਰਕੰਡਾ
ਹਰ ਇਕ ਸਾਇਆ ਸਿਰ ‘ਤੇ ਪੱਥਰ ਬਣ ਬੈਠਾ,
ਕਰੀਏ ਕੀ ਇਤਬਾਰ ਭਲਾਂ ਹੁਣ ਛਾਵਾਂ ਦਾ।ਸਵਰਨ ਚੰਦਨ
ਆਮ ਬੰਦਾ ਚੁਣ ਕੇ ਖ਼ੁਦ ਸਰਕਾਰ ਨੂੰ,
ਬਾਅਦ ਵਿੱਚ ਕਿਉਂ ਬੇਸਹਾਰਾ ਹੋ ਗਿਆ।ਅਮਰਜੀਤ ਕੌਰ ਅਮਰ
ਜ਼ਖ਼ਮੀ ਜ਼ਖ਼ਮੀ ਸਾਡੀ ਪੁੰਨਿਆ ਤੇਰੀ ਪੁੰਨਿਆ ਚਾਨਣ ਮਾਣੇਂ
ਪਿਆਰਾਂ ਦੇ ਪਲ ਇਕ ਦੋ ਹੁੰਦੇ ਗ਼ਮ ਵਿਚ ਪੈਂਦੇ ਸਾਲ ਲੰਘਾਣੇਮ. ਸ. ਮਾਨੂੰਪੁਰੀ
ਹਜ਼ਾਰਾਂ ਰਿਸ਼ਤਿਆਂ ਦੀ ਭੀੜ ਵਿੱਚ ਹੈਰਾਨ ਹਾਂ ਮੈਂ ਤਾਂ,
ਹਰਿਕ ਰਿਸ਼ਤਾ ਹੁਣੇ ਦੋ ਟੁੱਕ ਮੈਥੋਂ ਫੈਸਲਾ ਮੰਗੇ।ਸੁਰਜੀਤ ਸਖੀ
ਝਨਾਂ ਦੇ ਕੰਢੇ ‘ਤੇ ਖੜ੍ਹ ਕੇ ਮੈਂ ਲਹਿਰਾਂ ਹੀ ਰਿਹਾ ਗਿਣਦਾ
ਨਾ ਸੋਹਣੀ ਵਾਂਗ ਕਰ ਸਕਿਆ ਨਾ ਡੁਬ ਸਕਿਆ ਨਾ ਤਰ ਸਕਿਆਪ੍ਰੋ. ਬਲਬੀਰ ਸਿੰਘ ਦਿਲ
ਨਾ ਲਿਜਾਉ ਇਸ਼ਕ ਦੇ ਬਿਮਾਰ ਨੂੰ ਉਸ ਦੀ ਗਲੀ
ਉਹਦਿਆਂ ਨੈਣਾਂ ਦੇ ਵਿਚ ਹੁਣ ਕੋਈ ਮੈ-ਖ਼ਾਨਾ ਨਹੀਂਬਲਦੇਵ ਪਰਵਾਨਾ
ਪੈਰਾਂ ਹੇਠ ਜਦ ਸੀ ਧਰਤੀ ਤਦ ਤਕ ਸਿਰ ’ਤੇ ਅੰਬਰ ਵੀ ਸੀ
ਸਾਰੇ ਮਜ਼੍ਹਬ ਨੇ ਖਿੜ ਖਿੜ ਹਸਦੇ ਜਦ ਆਖਾਂ ਮੇਰਾ ਘਰ ਵੀ ਸੀਅੰਬਰੀਸ਼
ਸ਼ੀਸ਼ੇ ਅੱਗੇ ਹੋ ਕੇ ਜਦ ਵੀ ਆਪਣਾ ਚਿਹਰਾ ਦੇਖੀਦਾ।
ਸਾਹਵੇਂ ਕੌਣ ਖੜ੍ਹੈ ਕਈ ਵਾਰੀ ਦਿਲ ਵਿੱਚ ਏਦਾਂ ਸੋਚੀਦਾ।ਜਸਵਿੰਦਰ ਮਹਿਰਮ