ਹੁਣ ਨਾ ਉਸ ਨੇ ਮੁੜ ਕੇ ਆਉਣਾ ਇਉਂ ਨਾ ਵਕਤ ਗੁਆ
ਇਕ ਵਾਰੀ ਜੋ ਪਾਣੀ ਪੁਲ ਦੇ ਹੇਠੋਂ ਗੁਜ਼ਰ ਗਿਆ
sad punjabi status
ਮੇਰੇ ਸਬਰਾਂ ਨੂੰ ਪਰਖੋ ਨਾ, ਹਾਂ ਮੈਂ ਵੀ ਆਦਮੀ ਆਖ਼ਰ,
ਮੇਰੇ ਸਬਰਾਂ ਦਾ ਪਿਆਲਾ ਭਰ ਗਿਆ ਤਾਂ ਫੇਰ ਨਾ ਕਹਿਣਾ।ਸਰਬਜੀਤ ਸਿੰਘ ਸੰਧੂ
ਅੰਦਰੋਂ ਬਾਹਰੋਂ ਸਾੜਨ ਲੱਗੀ ਆਪਣੀ ਰੇਤ
ਇਕ ਦਿਨ ਇਹ ਵੀ ਹੋਣੀ ਸੀ ਦਰਿਆਵਾਂ ਨਾਲਰਣਧੀਰ ਸਿੰਘ ਚੰਦ
ਮੈਂ ਤਨੋਂ ਹਾਂ ਆਪਦਾ ਪਰ ਮਨੋਂ ਹਾਂ ਹੋਰ ਦਾ
ਮਨ ਤੇਰੇ ਦੀ ਐ ਮਨਾਂ ਮੈਂ ਕਹਿ ਦਿਆਂ ਜਾਂ ਨਾ ਕਹਾਂਉਂਕਾਰਪ੍ਰੀਤ
ਨਮੋਸ਼ੀ ਹਾਰ ਦੀ ਤੇ ਜਿੱਤ ਦਾ ਹੰਕਾਰ ਲਾਹ ਦੇਈਏ
ਚਲੋ ਹੁਣ ਫ਼ਾਲਤੂ ਚੀਜ਼ਾਂ ਦਾ ਰੂਹ ਤੋਂ ਭਾਰ ਲਾਹ ਦੇਈਏਉਂਕਾਰਪ੍ਰੀਤ
ਦਹਿਕਦੇ ਅੰਗਿਆਰਾਂ ‘ਤੇ ਸੌਂਦੇ ਰਹੇ ਨੇ ਲੋਕ।
ਇਸ ਤਰ੍ਹਾਂ ਵੀ ਰਾਤ ਰੁਸ਼ਨਾਉਂਦੇ ਰਹੇ ਨੇ ਲੋਕ।ਅਵਤਾਰ ਪਾਸ਼
ਜੇ ਤੂੰ ਮਿਲੇਂ ਕਦੇ ਮੈਨੂੰ ਤਾਂ ਬਣ ਕੇ ਗੀਤ ਮਿਲੀਂ
ਮਿਲੀਂ ਨਾ ਬਣ ਕੇ ਤੂੰ ਅਖ਼ਬਾਰ ਦੀ ਖ਼ਬਰ ਮੈਨੂੰਸੁਰਜੀਤ ਸਖੀ
ਬੜਾ ਹੀ ਛਟਪਟਾਉਂਦਾ ਸੀ ਉਹ ਅੰਬਰ ਛੂਹਣ ਖਾਤਰ,
ਮੈਂ ਮੋਹ ਦੀ ਡੋਰ ਕੱਟ ਦਿੱਤੀ ਤੇ ਉਸ ਨੂੰ ਜਾਣ ਦਿੱਤਾ।ਜਗਵਿੰਦਰ ਜੋਧਾ
ਜੇ ਤਿਤਲੀ ਦੋਸਤੀ ਦੀ ਮਰ ਗਈ ਤਾਂ ਫੇਰ ਨਾ ਕਹਿਣਾ
ਕੁੜੱਤਣ ਰਿਸ਼ਤਿਆਂ ਵਿਚ ਭਰ ਗਈ ਤਾਂ ਫੇਰ ਨਾ ਕਹਿਣਾ
ਅਜੇ ਵੀ ਵਕਤ ਹੈ ਤੂੰ ਆਪਣੇ ਘਰ ਦੀ ਛੱਤ ਉੱਤੇ ਆ
ਸਿਆਲੀ ਧੁੱਪ ਹੈ ਜੇ ਮਰ ਗਈ ਤਾਂ ਫੇਰ ਨਾ ਕਹਿਣਾਸੁਲੱਖਣ ਸਰਹੱਦੀ
ਮੈਂ ਮੋਈਆਂ ਤਿਤਲੀਆਂ ਦੇ ਖੰਭਾਂ ਕੋਲੋਂ ਬਹੁਤ ਡਰਦਾ ਹਾਂ
ਜਿਨ੍ਹਾਂ ਦਾ ਕਤਲ ਹੋਇਆ ਦੋਸਤੋ ਮੇਰੇ ਖ਼ੁਆਬਾਂ ਵਿਚਗੁਰਭਜਨ ਗਿੱਲ
ਸੁਕਰਾਤ ਕਿਸ ਕਿਸ ਨੂੰ ਕਹੋਗੇ ਇਸ ਜਗ੍ਹਾ,
ਸਾਰੇ ਨਗਰ ਨੂੰ ਵਿਸ਼ ਪਿਲਾਇਆ ਜਾ ਰਿਹੈ।ਜਸਪਾਲ ਘਈ
ਪਾਣੀਆਂ ਬਾਝੋਂ ਕਦੇ ਵੀ ਤਰਦੀਆਂ ਨਾ ਬੇੜੀਆਂ
ਹੰਝੂਆਂ ਬਾਝੋਂ ਨਾ ਹੁੰਦੀ ਹੈ ਪਵਿੱਤਰ ਜ਼ਿੰਦਗੀ
ਇਸ਼ਕ ਦਾ ਇਹ ਹਾਲ ਹੈ ਕਿ ਔੜ੍ਹਦਾ ਕੁਝ ਵੀ ਨਹੀਂ
ਇਕ ਪਾਸੇ ਬੇ-ਖੁਦੀ ਹੈ, ਇਕ ਪਾਸੇ ਬੇ-ਬੇਸੀਸੁਖਵਿੰਦਰ ਅੰਮ੍ਰਿਤ