ਵਲਵਲੇ ਖ਼ਾਮੋਸ਼ ਰੀਝਾਂ ਹਨ ਉਦਾਸ ਤਾਲਾ ਕੌਣ ਮੁਖ ‘ਤੇ ਲਾ ਗਿਆ
ਫਿੱਕਾ ਫਿੱਕਾ ਜਾਪਦਾ ਤੇਰਾ ਸ਼ਬਾਬ ਬੁਝ ਗਿਆ ਦੀਵਾ ਹਨੇਰਾ ਛਾ ਗਿਆ
pyar shayari punjabi
ਇਹ ਮੇਰੀ ਆਦਤ ਨਹੀਂ ਕਿ ਮਰਸੀਏ ਕਹਿੰਦਾ ਫਿਰਾਂ
ਸੁਲਘਦੇ ਹੋਏ ਹਰ ਤਲੀ ‘ਤੇ ਬੋਲ ਧਰ ਜਾਵਾਂਗਾ ਮੈਂਹਰਭਜਨ ਸਿੰਘ ਹੁੰਦਲ
ਛਤਰੀ ਤਾਣ ਕੇ ਬਚ ਜਾਨੇ ਆਂ,
ਮੀਂਹ ਦੀਆਂ ਕਣੀਆਂ ਕੋਲੋਂ,
ਪੱਥਰਾਂ ਦੀ ਬਰਸਾਤ ‘ਚ ਕੀਕੂੰ,
ਜਾਨ ਦੀ ਖ਼ੈਰ ਮਨਾਈਏ।ਬਸ਼ੀਰ ਮੁਨਜ਼ਰ (ਪਾਕਿਸਤਾਨ)
ਜੀਅ ’ਚ ਬਹੁੜੀ ਪੈਣ ਬਲ ਬਲ ਗ਼ਮ ਦੇ ਚੰਗਿਆੜੇ ਜਿਹੇ,
ਉਫ਼ ਕਿਹੀ ਠੰਢੀ ਹਵਾ ਚੱਲਦੀ ਏ ਫਰ-ਫਰ ਐਤਕੀਂ।ਤਖ਼ਤ ਸਿੰਘ (ਪ੍ਰਿੰ.)
ਮੈਂ ਕਦ ਸੂਹੇ ਬੋਲ ਉਠਾਏ, ਮੈਂ ਕਦ ਰੌਸ਼ਨ ਬਾਤ ਕਹੀ
ਮੇਰੇ ਪੇਸ਼ ਤਾਂ ਐਵੇਂ ਪੈ ਗਏ ਇਸ ਬੇਨੂਰ ਨਗਰ ਦੇ ਲੋਕਸੁਰਜੀਤ ਪਾਤਰ
ਧੁੱਪ ਚੰਗੀ ਨਾ ਉਹਦੇ ਬਾਥੋਂ ਛਾਂ ਚੰਗੀ।
ਜਿੱਥੇ ਸੋਹਣਾ ਵੱਸੇ ਉਹੀਓ ਥਾਂ ਚੰਗੀ।
ਜਿਸ ਦੀ ਕੁੱਖੋਂ ਜਨਮ ਲਿਆ ਮੇਰੇ ਆਸ਼ਿਕ ਨੇ,
ਆਪਣੀ ਮਾਂ ਤੋਂ ਲੱਗਦੀ ਉਸਦੀ ਮਾਂ ਚੰਗੀ।ਕੁਲਜੀਤ ਕੌਰ ਗਜ਼ਲ
ਮੈਂ ਜ਼ਿੰਦਗੀ ਭਰ, ਨਾ ਤਾਜ਼ਦਾਰਾਂ ਲਈ ਹੈ ਲਿਖਿਆ, ਨਾ ਲਿਖਾਂਗਾ
ਮੈਂ ਹਰ ਘਰੋਂਦੇ ਦੀ ਭੁੱਖ ਲਿਖਦਾਂ ਮੈਂ ਖ਼ੁਸ਼ਕ ਖੇਤਾਂ ਦੀ ਪਿਆਸ ਲਿਖਦਾਂਜਗਤਾਰ
ਜਨੌਰਾਂ ਦੇ ਜਗਤ ਨੂੰ ਮੋਹ ਲੀਤਾ ਜਾਲ ਲਾ ਕੇ।
ਫ਼ਰੰਗੀ ਨੇ ਬਹਾਰ ਇੱਕ ਹੁਸਨ ਆਪਣੇ ਦੀ ਦਿਖਾ ਕੇ।
ਜਗਾ ਸਕੇਗਾ ਭੰਬਟ ਨੂੰ ਕਿਆਮਤ ਤੱਕ ਨਾ ਕੋਈ,
ਜਦੋਂ ਉਹ ਸੌਂ ਗਿਆ ਤੇਰੇ ਗਲੇ ਵਿੱਚ ਬਾਂਹ ਪਾ ਕੇ।ਮੌਲਾ ਬਖ਼ਸ਼ ਕੁਸ਼ਤਾ ।
ਪੱਤਝੜ ਵੀ ਚੰਗੀ ਜਾਪਦੀ ਸੀ, ਜਦ ਤੂੰ ਮੇਰੇ ਨਾਲ ਮੈਂ,
ਚੰਗਾ ਭਲਾ ਮੌਸਮ ਵੀ ਹੁਣ ਭਾਉਂਦਾ ਨਹੀਂ ਤੇਰੇ ਬਿਨਾਂ।ਨਰਿੰਦਰ ਮਾਨਵ
ਜੀ ਕਰੇ ਹੁਣ ਉਮਰ ਬਾਕੀ ਨਾਮ ਤੇਰੇ ਕਰ ਦਿਆਂ ਮੈਂ,
ਬਿਨ ਤੇਰੇ ਹੈ ਮਾਣ ਕਿੱਥੇ, ਬਿਨ ਤੇਰੇ ਸਨਮਾਨ ਕਿੱਥੇ।ਗੁਰਚਰਨ ਸਿੰਘ ਔਲਖ (ਡਾ.)
ਸਾਰਾ ਜੱਗ ਪਿਆ ਸੜਦਾ ‘ਆਸੀ’,
ਕ੍ਹੀਦੀ ਕ੍ਹੀਦੀ ਹਿੱਕ ਮੈਂ ਠਾਰਾਂ।ਆਸੀ ਖ਼ਾਨਪੁਰੀ (ਪਾਕਿਸਤਾਨ)
ਸ਼ਹਿਰੋਂ ਸ਼ਹਿਰ ਢੰਡੋਰਾ ਮੇਰਾ ਪਿੰਡ ਪਿੰਡ ਨੂੰ ਹੈ ਹੋਕਾ
ਸਾਂਝਾਂ ਦੀ ਕੰਧ ਨੂੰ ਸੰਨ੍ਹ ਲੱਗੀ ਜਾਗ ਜਾਗ ਓ ਲੋਕਾਸੁਰਿੰਦਰ ਗਿੱਲ