– – ਕੀੜਾ ਤਾਂ ਆਖਿਰ ਕੀੜਾ ਹੋਤਾ ਹੈ
ਛੋਟਾ ਸਾ, ਮਗਰ ਚੀਹੜਾ ਹੋਤਾ ਹੈ
ਪੁਰਾਣੇ ਸਮਿਆਂ ਦੀ ਗੱਲ ਐ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਪਹੁੰਚਿਆ ਹੋਇਆ ਲਿਖਾਰੀ ਆਇਆ ਤੇ ਹੱਥ ਜੋੜ ਕੇ ਕਹਿਣ ਲੱਗਾ “ਜਹਾਂਪਨਾਹ ਮੈਂ ਹੁਣ ਫੇਸਬੁੱਕ ਚਲਾਉਣੀ ਬੰਦ ਕਰ ਦਿੱਤੀ ਹੈ ” ਅਕਬਰ ਝੱਟ ਆਪਣੀ ਕੁਰਸੀ ਤੋਂ ਉੱਠ ਕੇ ਖੜਾ ਹੋ ਗਿਆ ਤੇ ਗੁੱਸੇ ਵਿੱਚ ਲਾਲ ਪੀਲਾ ਹੁੰਦਾ ਬੋਲਿਆ “ਲਿਖਾਰੀ ਸਾਹਿਬ ਇਹ ਤੁਸੀਂ ਬਹੁਤ ਗਲਤ ਕੰਮ ਕੀਤਾ ਤੁਸੀਂ ਤਾਂ ਪਹੁੰਚੇ ਹੋਏ ਲਿਖਾਰੀ ਤੇ ਗਵਈਏ ਓ ਦਰਬਾਰ ਵਿੱਚ ਤੁਹਾਡੀ ਬੜੀ ਕਦਰ ਐ ਰੌਣਕਾਂ ਲਾਉਂਦੇ ਓ ਤੁਹਾਡੇ ਨਾਲ ਫੇਸਬੁੱਕ ਤੇ ਬੜੇ ਫੈਨ ਜੁੜੇ ਹੋਏ ਨੇ ਉਹਨਾਂ ਵਿਚਾਰਿਆਂ ਦਾ ਵੀ ਦਿਲ ਟੁੱਟ ਜਾਣਾ ਤੁਹਾਨੂੰ ਇਹ ਫੈਸਲਾ ਬਦਲਣਾ ਹੀ ਪਵੇਗਾ ” ,,,,,ਤਾਂ ਲਿਖਾਰੀ ਕਹਿਣ ਲੱਗਿਆ “ਜਹਾਂਪਨਾਹ ਤੁਸੀਂ ਨਾਂ ਘਬਰਾਓ ਮੈਂ ਤੁਹਾਡੇ ਦਰਬਾਰ ਵਿੱਚ ਏਦਾਂ ਈ ਰਚਨਾਵਾਂ ਸੁਣਾ ਦਿਆ ਕਰਾਂਗਾ” ,,,,,ਲਿਖਾਰੀ ਨੇ ਜੇਬ ਵਿੱਚੋਂ ਪਰਚੀ ਕੱਢੀ ਤੇ ਉੱਚੀ ਅਵਾਜ ਵਿੱਚ ਰਚਨਾਂ ਪੇਸ਼ ਕਰਨ ਲੱਗਾ ਤਾਂ ਬਾਦਸ਼ਾਹ ਅਕਬਰ ਫਿਰ ਆਪਣੀ ਸੀਟ ਤੋਂ ਖੜਾ ਹੋਇਆ ਤੇ ਕਹਿਣ ਲੱਗਾ “ਬੰਦ ਕਰੋ ਇਹ ਸ਼ੋਰ ਸ਼ਰਾਬਾ ਮੈਂ ਤੈਨੂੰ ਏਸੇ ਕਰਕੇ ਈ ਕਿਹਾ ਸੀ ਤੂੰ ਫੇਸਬੁੱਕ ਛੱਡਕੇ ਗਲਤੀ ਕੀਤੀ ਪਹਿਲਾਂ ਤੂੰ ਆਪਣਾ ਕੀੜਾ ਫੇਸਬੁੱਕ ਤੇ ਕੱਢ ਲੈਂਦਾ ਸੀ ਹੁਣ ਦਰਬਾਰ ਵਿੱਚ ਕੱਢਿਆ ਕਰੇਂਗਾ” ਲਿਖਾਰੀ ਨੇ ਝੱਟ ਪਰਚੀ ਜੇਬ ਵਿੱਚ ਪਾ ਲਈ ਤੇ ਦਰਬਾਰ ਵਿੱਚ ਸ਼ਾਂਤੀ ਪਸਰ ਗਈ। ਪੁਰਾਣੇ ਬਜੁਰਗ ਦੱਸਦੇ ਨੇ ਬੀ ਉਸ ਦਿਨ ਤੋਂ ਬਾਅਦ ਕੋਈ ਵੀ ਪਹੁੰਚਿਆ ਹੋਇਆ ਲਿਖਾਰੀ ਫੇਸਬੁੱਕ ਨਹੀਂ ਛੱਡ ਸਕਿਆ ।
punjabi
ਇੱਕ ਬਹੁਤ ਅਮੀਰ ਮਾਂ ਬਾਪ ਦੀ ਇੱਕਲੌਤੀ ਕੁੜੀ ਸੀ ਜੋ ਕਿ ਸਾਧਾਰਣ ਸੂਰਤ ਹੋਣ ਦੀ ਕਾਰਨ ਉਹ ਆਪਣੇ ਆਪ ਨੂੰ ਸੌਹਣੀ ਦਰਸਾਉਣਾ ਚਾਹੁੰਦੀ ਸੀ ਤੇ ਅੱਜ ਉਸਨੇ ਸੌਹਣਾ ਦਿੱਸਣ ਲਈ ਪੂਰੀ ਵਾਹ ਲਾ ਦਿੱਤੀ। ਉਸਦੇ ਚਮਚਿਆਂ ਨੇ ਉਸਦੀ ਪੂਰੀ ਤਾਰੀਫ਼ ਕੀਤੀ ਕਿਸੇ ਕਿਸੇ ਨੇ ਤਾਂ ਉਸਦੀ ਤੁਲਣਾ ਅਰਸ਼ਾਂ ਦੀਆਂ ਪਰੀਆਂ ਨਾਲ ਵੀ ਕੀਤੀ। ਅੰਤ ਉਸਨੇ ਸਭ ਪਾਸਿਆਂ ਤੋਂ ਤਾਰੀਫ ਹੁੰਦੀ ਵੇਖਕੇ ਆਪਣੇ ਆਪ ਨੂੰ ਸ਼ੀਸੇ ਵਿੱਚ ਵੇਖਣਾ ਚਾਹਿਆ ਪਰ ਸ਼ੀਸ਼ਾ ਆਪਣੀ ਆਦਤ ਅਨੁਸਾਰ ਅੱਜ ਵੀ ਸੱਚ ਵਿਖਾ ਰਿਹਾ ਸੀ। ਉਹ ਤਾਂ ਸਾਧਾਰਨ ਹੀ ਲੱਗ ਰਹੀ ਸੀ।
ਫਿਰ ਗੁੱਸੇ ਵਿੱਚ ਆ ਕੇ ਉਸਨੇ ਸ਼ੀਸ਼ੇ ਨੂੰ ਕੰਧ ਨਾਲ ਮਾਰ ਦਿੱਤਾ। ਉਸਦੀ ਹੈਰਾਨੀ ਦੀ ਕੋਈ ਸੀਮਾ ਨਾ ਰਹੀ ਜਦ ਉਸਨੇ ਵੇਖਿਆ ਕਿ ਧਰਤੀ ਉੱਤੇ ਪਿਆ ਕੱਲਾ ਕੱਲਾ ਸ਼ੀਸ਼ੇ ਦਾ ਟੱਕੜਾ ਮੁਸਕਰਾ ਕੇ ਕਹਿ ਰਿਹਾ ਸੀ,”ਜੀ ਮੈਂ ਸੱਚ ਵਿਖਾਉਣ ਦਾ ਸਮਰੱਥ ਤਾ ਅਜੇ ਵੀ ਹਾਂ” ।
ਕਨੇਡਾ ਦੇ ਸ਼ਹਿਰ ਐਡਮਿੰਟਨ ਦੇ ਸਰਕਾਰੀ ਸਕੂਲ ਚ ਜਦੋਂ ਵਡਾਲੇ ਪਿੰਡ ਦਾ ਬਿਕਰਮ ਸਿੰਘ ਨਾਗਰਾ ਆਪਣਾ ਮੁੰਡਾ ਦਾਖਲ ਕਰਾਉਣ ਗਿਆ ਜੋ ਨਵਾਂ ਨਵਾਂ ਪੰਜਾਬੋਂ ਗਿਆ ਸੀ ਤੇ ਸਿਰਫ ਪੰਜਾਬੀ ਬੋਲਦਾ ਸੀ ਤਾਂ ਕਾਫੀ ਫਿਕਰ ਚ ਸੀ। ਸਕੂਲ ਚ ਬੱਚੇ ਬਾਰੇ ਜਦੋਂ ਸਾਰੀ ਗੱਲ ਉੱਥੋਂ ਦੀ ਗੋਰੀ ਮੈਡਮ ਦੇ ਧਿਆਨ ਚ ਲਿਆਂਦੀ ਤਾਂ ਮੈਡਮ ਕਹਿੰਦੀ ਇਹ ਤਾਂ ਬਹੁਤ ਵਧੀਆ ਗੱਲ ਹੈ। ਤੁਸੀਂ ਪੜ੍ਹਾਈ ਦੀ ਫਿਕਰ ਨਹੀਂ ਕਰਨੀ ਬਸ ਇਸ ਗੱਲ ਦਾ ਖਿਆਲ ਰੱਖਿਉ ਕਿ ਇਸ ਮੁੰਡੇ ਨਾਲ ਘਰ ਚ ਸਿਰਫ ਪੰਜਾਬੀ ਬੋਲਿਉ। ਅੰਗਰੇਜ਼ੀ ਨਹੀਂ ਬੋਲਣੀ। ਅੰਗਰੇਜ਼ੀ ਕਿਵੇਂ ਕਿੰਨੀ ਸਿਖਾਉਣੀ ਆ ਮੈਂ ਆਪ ਵੇਖਲੂ।
ਇਹ ਆ ਪੜੇ ਲਿਖੇ ਸਮਾਜ ਦੀ ਬਾਤ।
ਅੱਜ ਉਹ ਮੁੰਡਾ ਪੰਜਾਬੀ ਵੀ ਠੇਠ ਫਰਾਟੇਦਾਰ ਬੋਲਦਾ ਹੈ ਤੇ ਅੰਗਰੇਜ਼ੀ ਵੀ। ਕਲਾਸ ਦੇ ਪਹਿਲੇ ਚਾਰ ਹੁਸ਼ਿਆਰ ਨਿਆਣਿਆ ਚੋਂ ਇਕ ਹੈ।
ਇੱਥੇ ਪ੍ਰਾਈਵੇਟ ਸਕੂਲਾਂ ਵਾਲੇ ਸਭ ਤੋਂ ਪਹਿਲਾਂ ਮਾਂ ਬੋਲੀ ਤੋਂ ਤੋੜਦੇ ਨੇ। ਬੱਚਾ ਕਿਸੇ ਜੋਗਾ ਵੀ ਨਹੀਂ ਰਹਿੰਦਾ। ਪਿਛਲੇ ਵੀਹਾਂ ਸਾਲਾਂ ਚ ਅੰਗਰੇਜ਼ੀ ਸਕੂਲਾਂ ਨੇ ਕਿੰਨੇ IAS PCS ਦਿੱਤੇ ਨੇ। ਇਹਨਾਂ ਮਾਪਿਆਂ ਦੇ ਲੀੜੇ ਵੀ ਲਹਾ ਲਏ ਪਰ ਬੱਚੇ ਆਈਲੈਟਸ ਚੋਂ ਸੱਤ ਬੈਂਡ ਖੜਨ ਵਾਲੇ ਵੀ ਨਾ ਕਰ ਸਕੇ।
ਮਾਂ ਬੋਲੀ ਬੱਚੇ ਦਾ ਦਿਮਾਗ ਤੇ ਉਸਦੀ ਅਜ਼ਾਦ ਸੋਚ ਚ ਵਾਧਾ ਕਰਦੀ ਆ। ਬੱਚੇ ਦੀ ਸੋਚਣ ਸ਼ਕਤੀ ਤੇ mental ability ਵਿਕਸਿਤ ਕਰਦੀ ਹੈ। ਆਪਣੇ ਬੱਚਿਆਂ ਦੀ ਪੰਜਾਬੀ ਬਚਾਉ। ਪੰਜਾਬੀ ਤੁਹਾਡੇ ਬੱਚੇ ਬਚਾਅ ਲਵੇਗੀ।
ਭਾਰਤ ਦੇ ਪ੍ਰਸਿੱਧ ਸਾਹਿਤਕਾਰ ਡਾ. ਰਘੁਬੀਰ ਅਕਸਰ ਹੀ ਫਰਾਂਸ ਜਾਇਆ ਕਰਦੇ ਸਨ ਤੇ ਇੱਕ ਸ਼ਾਹੀ ਪਰਿਵਾਰ ਕੋਲ ਉਹਨੇ ਦੇ ਸ਼ਾਹੀ ਘਰ ਰੁਕਿਆ ਕਰਦੇ ਸਨ, ਉਸ ਸ਼ਾਹੀ ਪਰਿਵਾਰ ਵਿੱਚ ਇੱਕ 12-14 ਸਾਲ ਦੀ ਲੜਕੀ ਸੀ ਜੋ ਡਾ. ਸਾਹਿਬ ਨਾਲ ਬਹੁਤ ਘੁਲ ਮਿਲ ਗਈ ਤੇ ਅਕਸਰ ਹੀ ਡਾ. ਸਾਹਿਬ ਹੀ ਦਿਨ ਬਤਾਇਆ ਕਰਦੀ ਸੀ…
ਗੱਲ ਇੱਦਾਂ ਹੋਈ ਕਿ ਇੱਕ ਦਿਨ ਉਸ ਘਰ ਰਹਿੰਦਿਆਂ ਡਾ. ਸਾਹਿਬ ਨੂੰ ਭਾਰਤ ਤੋਂ ਇੱਕ ਚਿੱਠੀ ਆਈ, ਉਸ ਲੜਕੀ ਨੇ ਉਹ ਚਿੱਠੀ ਦੇਖ ਲਈ ਅਤੇ ਕਿਹਾ ਕਿ..
” ਅੰਕਲ, ਮੈਨੂੰ ਆਪਣੀ ਚਿੱਠੀ ਦਿਖਾਉ, ਮੈਂ ਵੀ ਤੁਹਾਡੀ ਮਾਂ-ਬੋਲੀ ਦੇਖਣੀ ਹੈ..”
ਡਾ. ਸਾਹਿਬ ਨੇ ਬਹੁਤ ਮਨਾ ਕੀਤਾ, ਪਰ ਉਸ ਲੜਕੀ ਨੇ ਜਿਆਦਾ ਹੀ ਜਿੱਦ ਕੀਤੀ ਤਾਂ ਡਾ. ਸਾਹਿਬ ਨੇ ਉਹ ਚਿੱਠੀ ਵਾਲ ਲਿਫਾਫਾ ਉਸ ਲੜਕੀ ਨੂੰ ਦੇ ਦਿੱਤਾ…
ਉਸ ਚਿੱਠੀ ਦੀ ਭਾਸ਼ਾ ਅੰਗਰੇਜੀ ਸੀ, ਇਸਨੂੰ ਦੇਖ ਕੇ ਲੜਕੀ ਉਦਾਸ ਹੋ ਗਈ ਤੇ ਉਸਨੇ ਪੁੱਛਿਆ…
” ਡਾ. ਸਾਹਿਬ, ਤੁਹਾਡੀ ਆਪਣੀ ਕੋਈ ਵੀ ਮਾਂ-ਬੋਲੀ ਨਹੀਂ…”…..ਡਾ. ਸਾਹਿਬ ਬੜੇ ਸ਼ਰਮਸਾਰ ਹੋਏ ਤੇ ਕੁਝ ਨਾ ਬੋਲੇ….ਲੜਕੀ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ..
ਉਸ ਦਿਨ ਰਾਤ ਦੇ ਖਾਣੇ ਤੇ ਸਾਰਾ ਪਰਿਵਾਰ ਬੈਠਾ ਤੇ ਅਜੀਬ ਜਿਹੀ ਖਾਮੋਸ਼ੀ ਸੀ, ਕੋਈ ਚਹਿਲ ਪਹਿਲ ਨਹੀਂ ਸੀ….ਖਾਣੇ ਦੌਰਾਨ ਲੜਕੀ ਦੀ ਮਾਂ ਬੋਲੀ.
” ਡਾ. ਸਾਹਿਬ, ਅਗਲੀ ਵਾਰ ਜਦੋਂ ਤੁਸੀਂ ਫਰਾਂਸ ਆਉ ਤਾਂ ਆਪਣਾ ਟਿਕਾਣਾ ਕਿਤੇ ਹੋਰ ਕਰ ਲਿਉ, ਜਿਹਨਾਂ ਲੋਕਾਂ ਦੀ ਆਪਣੀ ਕੋਈ ਮਾਂ-ਬੋਲੀ ਨਹੀਂ ਹੁੰਦੀ, ਉਹਨਾਂ ਨੂੰ ਅਸੀਂ ਜਾਹਿਲ ਸਮਝਦੇ ਹਾਂ ਤੇ ਅਸੀਂ ਫਰੈਂਚ ਵਾਸੀ ਉਹਨਾਂ ਨਾਲ ਕੋਈ ਸੰਬੰਧ ਨਹੀਂ ਰੱਖਦੇ..”
ਅੱਗੇ ਬੋਲਦਿਆਂ ਉਸ ਮਹਿਲਾ ਨੇ ਕਿਹਾ…
” ਮੇਰੀ ਮਾਂ ਲੋਰੇਨ ਰਾਜ ਦੇ ਸ਼ਾਸਕ ਦੀ ਧੀ ਸੀ, ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਇਹ ਫਰੈਂਚ ਰਾਜ ਲੋਰੇਨ ਜਰਮਨੀ ਦੇ ਅਧੀਨ ਸੀ, ਇਸ ਵਜਾ ਕਰਕੇ ਇਸ ਰਾਜ ਦਾ ਸਾਰਾ ਪ੍ਰਸ਼ਾਸਕੀ ਕੰਮਕਾਜ ਜਰਮਨੀ ਵਿੱਚ ਹੁੰਦਾ ਸੀ, ਇੱਥੋਂ ਤੱਕ ਕਿ ਲੋਰੇਨ ਰਾਜ ਦੇ ਸਾਰੇ ਵਿੱਦਿਅਕ ਅਦਾਰਿਆਂ ਵਿੱਚ ਜਰਮਨੀ ਭਾਸ਼ਾ ਪੜਾਈ ਜਾਣ ਲੱਗੀ, ਫਰੈਂਚ ਭਾਸ਼ਾ ਲਈ ਲੋਰੇਨ ਰਾਜ ਵਿੱਚ ਕੋਈ ਥਾਂ ਨਹੀਂ ਬਚੀ..
ਮੇਰੀ ਮਾਂ ਉਸ ਸਮੇਂ 11-12 ਸਾਲ ਦੀ ਬੱਚੀ ਸੀ ਅਤੇ ਇੱਕ ਪ੍ਰਸਿੱਧ ਕਾਨਵੈਂਟ ਸਕੂਲ ਦੀ ਇੱਕ ਕੁਸ਼ਲ ਵਿਦਿਆਰਥਣ ਸੀ…
ਇੱਕ ਵਾਰ ਜਰਮਨੀ ਦੀ ਸ਼ਾਸਕ ਰਾਣੀ ਕੈਥਰੀਨ ਲੋਰੇਨ ਰਾਜ ਦੇ ਦੌਰੇ ਤੇ ਆਈ, ਆਪਣੇ ਦੌਰੇ ਦੌਰਾਨ ਕੈਥਰੀਨ ਉਸ ਸਕੂਲ ਦੇ ਨਿਰੀਖਣ ਤੇ ਵੀ ਪਹੁੰਚੀ, ਸਭ ਵਿਦਿਆਰਥੀਆਂ ਨੂੰ ਸਕੂਲੀ ਵਰਦੀਆਂ ਵਿੱਚ ਜਰਮਨੀ ਸ਼ਾਸਕ ਦੇ ਸਵਾਗਤ ਲਈ ਲਾਈਨਾਂ ਵਿੱਚ ਖੜਾਇਆ ਗਿਆ..
ਵਿੱਦਿਆ, ਖੇਡਾਂ ਤੇ ਕਸਰਤ ਦੀਆਂ ਗੱਲਾਂ ਤੋਂ ਬਾਅਦ ਕੈਥਰੀਨ ਨੇ ਖੜੇ ਵਿਦਿਆਰਥੀਆਂ ਨੂੰ ਜਰਮਨ ਦਾ ਰਾਸ਼ਟਰ ਗੀਤ ਸੁਣਾਉਣ ਲਈ ਕਿਹਾ..ਮੇਰੀ ਮਾਤਾ ਹਾਜਿਰ ਜਵਾਬ ਤੇ ਬੁੱਧੀਮਾਨ ਵਿਦਿਆਰਥੀ ਸੀ, ਜਿਸ ਕਾਰਣ ਮੇਰੀ ਮਾਂ ਨੇ ਕੈਥਰੀਨ ਦੇ ਕਹਿਣ ਤੇ ਬੜੇ ਸੁਚੱਜੇ ਢੰਗ ਨਾਲ ਸਭ ਦੇ ਸਾਹਮਣੇ ਜਰਮਨ ਦਾ ਰਾਸ਼ਟਰਗਾਨ ਗਾ ਕੇ ਸੁਣਾਇਆ…
ਇਸ ਤੋਂ ਜਰਮਨ ਸ਼ਾਸਕ ਕੈਥਰੀਨ ਬਹੁਤ ਖੁਸ਼ ਹੋਈ ਤੇ ਉਸ ਬੱਚੀ ਨੂੰ ਕਿਹਾ ਕਿ ਮੰਗੋ ਕੀ ਇਨਾਮ ਚਾਹੀਦਾ ਹੈ ਤਾਂ ਉਹ ਬੱਚੀ ਕੁਛ ਨਾ ਬੋਲੀ…ਕੈਥਰੀਨ ਨੇ ਫਿਰ ਕਿਹਾ, ਬੇਟਾ ਮੰਗੋ ਕੀ ਇਨਾਮ ਚਾਹੀਦਾ ਹੈ ਤਾਂ ਉਸ ਬੱਚੀ ਨੇ ਪੁੱਛਿਆ ਕਿ ਜੋ ਮੈਂ ਮੰਗਾਂਗੀ, ਤੁਸੀਂ ਦਿਉਗੇ..?
ਮਹਾਰਾਣੀ ਕੈਥਰੀਨ ਬੋਲੀ..” ਮੈਂ ਜਰਮਨ ਦੀ ਸ਼ਾਸਕ ਹਾਂ, ਮੇਰਾ ਬਚਨ ਹੀ ਮੇਰਾ ਸ਼ਾਸਨ ਹੈ, ਮੰਗੋ ਕੀ ਇਨਾਮ ਚਾਹੀਦਾ ਹੈ..”
ਉਸ ਬੱਚੀ ਨੇ ਕਿਹਾ ਕਿ ਮਹਾਰਾਣੀ ਜੀ, ਇੱਦਾਂ ਕਰੋ ਕਿ ਅੱਜ ਤੋਂ ਲੋਰੇਨ ਰਾਜ ਦਾ ਸਭ ਕੰਮਕਾਜ ਫਰੈਂਚ ਭਾਸ਼ਾ ਵਿੱਚ ਕਰਨਾ ਸ਼ੁਰੂ ਕਰਵਾ ਦੋ..
ਇਸ ਅਨੋਖੀ ਮੰਗ ਨੂੰ ਸੁਣ ਕੇ ਪਹਿਲਾਂ ਤਾਂ ਮਹਾਰਾਣੀ ਕੈਥਰੀਨ ਹੈਰਾਨ ਹੋਈ, ਫਿਰ ਗੁੱਸੇ ਵਿੱਚ ਅੱਗ ਬਬੂਲਾ ਹੋ ਕੇ ਬੋਲੀ..” ਨੈਪੋਲੀਅਨ ਦੀਆਂ ਸੈਨਾਵਾਂ ਨੇ ਵੀ ਅਜਿਹਾ ਕਹਿਰ ਜਰਮਨੀ ਤੇ ਨਹੀਂ ਢਾਹਿਆ, ਜੋ ਅੱਜ ਇਸ ਬੱਚੀ ਨੇ ਜਰਮਨੀ ਦੀ ਮਹਾਰਾਣੀ ਕੈਥਰੀਨ ਤੇ ਢਾਹਿਆ..ਮੈਂ ਬਚਨ ਦੇ ਚੁੱਕੀ ਹਾਂ ਤੇ ਮੇਰਾ ਬਚਨ ਝੂਠਾ ਨਹੀਂ ਹੋ ਸਕਦਾ, ਅੱਜ ਤੂੰ ਆਪਣੇ ਬੋਲਾਂ ਮਾਤਰ ਨਾਲ ਹੀ ਜਰਮਨ ਦੀ ਮਹਾਰਾਣੀ ਨੂੰ ਢਹਿਢੇਰੀ ਕਰ ਦਿੱਤਾ ਤੇ ਮੈਨੂੰ ਯਕੀਨ ਹੈ ਕਿ ਹੁਣ ਲੋਰੇਨ ਰਾਜ ਜਿਆਦਾ ਦੇਰ ਤੱਕ ਜਰਮਨ ਦਾ ਗੁਲਾਮ ਨਹੀਂ ਰਹੇਗਾ ਤੇ ਇਹੀ ਹੋਇਆ….!
ਇਹ ਕਹਿ ਕੇ ਮਹਾਰਾਣੀ ਕੈਥਰੀਨ ਉਦਾਸ ਹੋ ਕੇ ਉੱਥੋਂ ਚਲੀ ਗਈ…
ਲੜਕੀ ਦੀ ਮਾਂ ਬੋਲੀ…” ਡਾ. ਰਘੁਬੀਰ, ਹੁਣ ਤੁਸੀਂ ਸਮਝ ਚੁੱਕੇ ਹੋਉਗੇ ਕਿ ਮੈਂ ਕਿਸ ਮਾਂ ਦੀ ਔਲਾਦ ਹਾਂ, ਅਸੀਂ ਫਰੈਂਚ ਵਾਸੀ ਆਪਣੀ ਭਾਸ਼ਾ ਤੇ ਬਹੁਤ ਮਾਣ ਕਰਦੇ ਹਾਂ ਤੇ ਸਾਡੇ ਲਈ ਦੇਸ਼ ਲਈ ਜਿੰਨਾ ਪਿਆਰ ਹੈ, ਉਨਾਂ ਹੀ ਆਪਣੀ ਮਾਂ-ਬੋਲੀ ਲਈ ਪਿਆਰ ਹੈ…ਸਾਨੂੰ ਸਾਡੀ ਭਾਸ਼ਾ ਮਿਲ ਗਈ ਤੇ ਅੱਗੇ ਜਾ ਕੇ ਅਸੀਂ ਜਰਮਨ ਤੋਂ ਅਜਾਦੀ ਪ੍ਰਾਪਤ ਕਰ ਲਈ..”
ਜਿਹੜੀ ਕੌਮ, ਦੇਸ਼ ਜਾਂ ਸਭਿਅਤਾ ਆਪਣੀ ਮਾਂ-ਬੋਲੀ ਵਿਸਾਰ ਦੇਵੇ, ਉਸਨੂੰ ਗੁਲਾਮ ਬਣਾਉਣਾ ਬਹੁਤ ਸੌਖਾ ਹੈ..
ਮੈਨੂੰ ਮਾਣ ਹੈ….ਆਪਣੀ ਮਾਂ-ਬੋਲੀ ਪੰਜਾਬੀ ਤੇ
ਸਰੋਤ: ਅਗਿਆਤ
- 1
- 2