• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




punjabi stories

ਮੂਰਖ ਬਾਰਾਂ-ਸਿੰਗਾ

by Sandeep Kaur July 20, 2021

ਇਕ ਵਾਰ ਇਕ ਬਾਰਾਂਸਿੰਗਾ ਨਦੀ ਤੇ ਪਾਣੀ ਪੀ ਰਿਹਾ ਸੀ । ਪਾਣੀ ਪੀਂਦੇ ਪੀਂਦੇ ਉਸ ਨੂੰ ਪਾਣੀ ਵਿੱਚ ਆਪਣਾ ਪਰਛਾਵਾਂ ਦਿਸਿਆ । ਸਿੰਗਾਂ ਤੇ ਨਿਗਾ ਪੈਂਦੇ ਹੀ ਉਹ ਬਹੁਤ ਖੁਸ਼ ਹੋਇਆ। ਏਡੇ ਸੁਹਣੇ ਸਿੰਗ ਵੇਖ ਕੇਉਹ ਮਨ ਹੀ ਮਨ ਫੁੱਲ ਕੇ ਕੁੱਪਾ ਹੋ ਗਿਆ । ਉਸਨੂੰ ਆਪਣੇ ਆਪ ‘ਤੇ ਮਾਣ ਵੀ ਬਹੁਤ ਹੋਇਆ ਪਰ ਜਿਉਂ ਹੀ ਉਸਦੀ ਨਿਗ੍ਹਾ  ਆਪਣੀਆਂ ਲੱਤਾਂ ਵੱਲ ਗਈ ਤਾਂ ਉਹ ਬਹੁਤ ਨਿਰਾਸ਼ ਹੋ ਗਿਆ । 

ਏਨੀਆਂ ਪਤਲੀਆਂ ਤੇ ਕੋਝੀਆਂ ਲੱਤਾਂ ਵੇਖ ਕੇ ਉਸ ਦਾ ਮਨ ਖਰਾਬ ਹੋ ਗਿਆ ਅਜੇ ਉਹ ਮਨ ਹੀ ਮਨ ਪ੍ਰਮਾਤਮਾ ਨੂੰ ਕੋਸ ਹੈ । ਰਿਹਾ ਸੀ ਕਿ ਉਸਨੂੰ ਦੂਰ ਕਿਧਰੇ ਸ਼ਿਕਾਰੀ ਕੁੱਤਿਆਂ ਦੇ ਭੌਕਣ ਦੀ ਆਵਾਜ਼ ਆਈ। ਉਹ ਚੌਕੰਨਾ ਹੋਗਿਆ । 

ਜਦੋਂ ਦੁਬਾਰਾ ਉਸ ਨੇ ਉਹੋ ਆਵਾਜ਼ ਸੁਣੀ ਤਾਂ ਉਹ ਇਕ ਪਾਸੇ ਨੂੰ ਛਾਲਾਂ ਮਾਰਦਾ ਭੱਜ ਗਿਆ । ਤੇਜ਼ ਦੌੜਦਾ ਹੋਇਆ ਉਹ ਜੰਗਲ ਵਿੱਚ ਪਹੁੰਚ ਗਿਆ । ਕੁੱਤਿਆਂ ਦੀ ਆਵਾਜ਼ ਅਜੇ ਵੀ ਉਸ ਨੂੰ ਆ ਰਹੀ ਸੀ ।ਉਹ ਹੋਰ ਤੇਜ਼ ਸੰਘਣੇ ਜੰਗਲ ਵੱਲ ਦੌੜ ਗਿਆ । ਉਸ ਦੇ ਸਿੰਗ ਇਕ ਝਾੜੀਦਾਰ ਦਰੱਖਤ ਵਿੱਚ ਫਸ ਗਏ । ਉਸਨੇ ਪੂਰੇ ਜ਼ੋਰ ਨਾਲ ਸਿੰਗ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ। ਅੰਤ ਵਿਚ ਉਹ ਥੱਕਹਾਰ ਕੇ ਖੜੋ ਗਿਆ ਤੇ ਸੋਚਣ ਲੱਗਾ ਕਿ ਜਿਨ੍ਹਾਂ ਸਿੰਗਾਂ ਦੀ ਉਹ ਏਡੀ ਪ੍ਰਸ਼ੰਸਾ ਕਰ ਰਿਹਾ ਸੀ, ਉਹਨਾਂ ਸਿੰਗਾਂ ਕਾਰਨ ਹੀ ਅੱਜ ਉਹ ਮੌਤ ਦੇ ਮੂੰਹ ਵਿਚ ਜਾ ਰਿਹਾ ਹੈ । 

ਜਿਹੜੀਆਂ ਲੱਤਾਂ ਨੂੰ ਉਹ ਏਡੀਆਂ ਕੋਝੀਆਂਕਹਿ ਰਿਹਾ ਸੀ, ਅੱਜ ਉਨ੍ਹਾਂ ਨੇ ਉਸ ਦੀ ਭੱਜਣ ਵਿਚ ਬਹੁਤ ਮਦਦ ਕੀਤੀ ਸੀ। ਥੋੜੀ ਦੇਰ ਬਾਅਦ ਸ਼ਿਕਾਰੀ ਕੁੱਤੇ ਉਥੇ ਪਹੁੰਚ ਗਏ । ਉਹ ਬਾਰਾਂਸਿੰਗੇ ਤੇ ਝਪਟ ਪਏ ਤੇ ਉਸ ਨੂੰ ਮਾਰ ਮੁਕਾਇਆ। 

 

ਸਿੱਟਾ : ਰੱਬ ਜੋ ਕਰਦਾ ਹੈ ਚੰਗਾ ਕਰਦਾ ਹੈ ।

ਬਾਦਸ਼ਾਹ ਦੀ ਦਾੜ੍ਹੀ ਬਾਲ ਕਹਾਣੀ

by Sandeep Kaur July 17, 2021

ਇੱਕ ਵਾਰ ਦੀ ਗੱਲ ਹੈ। ਸਵੇਰੇ ਉੱਠਦਿਆਂ ਹੀ ਬਾਦਸ਼ਾਹ ਅਕਬਰ ਆਪਣੀ ਦਾੜ੍ਹੀ ਖੁਰਕਦੇ ਹੋਏ ਬੋਲੇ, ‘‘ਕੋਈ ਹੈ?’’ ਤੁਰੰਤ ਇੱਕ ਨੌਕਰ ਹਾਜ਼ਰ ਹੋਇਆ। ਉਸ ਨੂੰ ਦੇਖਦੇ ਹੀ ਬਾਦਸ਼ਾਹ ਬੋਲੇ, ‘‘ਜਾਓ, ਜਲਦੀ ਬੁਲਾ ਕੇ ਲਿਆਓ, ਫੌਰਨ ਹਾਜ਼ਰ ਕਰੋ’’
ਨੌਕਰ ਦੀ ਸਮਝ ਵਿੱਚ ਕੁਝ ਨਹੀਂ ਆਇਆ ਕਿ ਕੀਹਨੂੰ ਸੱਦ ਕੇ ਲਿਆਵੇ ਕੀਹਨੂੰ ਹਾਜ਼ਰ ਕਰੇ? ਬਾਦਸ਼ਾਹ ਨੂੰ ਉਲਟਾ ਸਵਾਲ ਕਰਨ ਦੀ ਤਾਂ ਉਸ ਦੀ ਹਿੰਮਤ ਨਹੀਂ ਸੀ।
ਉਸ ਨੌਕਰ ਨੇ ਇਹ ਗੱਲ ਦੂਜੇ ਨੌਕਰ ਨੂੰ ਦੱਸੀ। ਦੂਜੇ ਨੇ ਤੀਜੇ ਨੂੰ ਅਤੇ ਤੀਜੇ ਨੇ ਚੌਥੇ ਨੂੰ। ਇਸ ਤਰ੍ਹਾਂ ਸਾਰੇ ਨੌਕਰ ਇਹ ਗੱਲ ਜਾਣ ਗਏ ਅਤੇ ਸਾਰੇ ਇਸੇ ਉਲਝਣ ਵਿੱਚ ਪੈ ਗਏ ਕਿ ਆਖਰ ਕਿਸ ਨੂੰ ਬੁਲਾ ਕੇ ਲਿਆਈਏ?
ਬੀਰਬਲ ਸਵੇਰ ਵੇਲੇ ਸੈਰ ਨੂੰ ਨਿਕਲਿਆ ਸੀ। ਉਸ ਨੇ ਬਾਦਸ਼ਾਹ ਦੇ ਨੌਕਰਾਂ ਨੂੰ ਇਧਰ-ਉਧਰ ਭੱਜਦੇ ਦੇਖਿਆ ਤਾਂ ਸਮਝ ਗਿਆ ਕਿ ਜ਼ਰੂਰ ਬਾਦਸ਼ਾਹ ਨੇ ਕੋਈ ਅਨੋਖਾ ਕੰਮ ਦੱਸ ਦਿੱਤਾ ਹੋਵੇਗਾ, ਜੋ ਇਨ੍ਹਾਂ ਦੀ ਸਮਝ ਤੋਂ ਬਾਹਰ ਹੈ। ਉਸ ਨੇ ਇੱਕ ਨੌਕਰ ਨੂੰ ਬੁਲਾ ਕੇ ਪੁੱਛਿਆ, ‘‘ਕੀ ਗੱਲ ਹੈ? ਇਹ ਭੱਜ-ਦੌੜ ਕਿਸ ਲਈ ਹੋ ਰਹੀ ਹੈ?’’
ਨੌਕਰ ਨੇ ਬੀਰਬਲ ਨੂੰ ਸਾਰੇ ਗੱਲ ਦੱਸੀ, ‘‘ਤੁਸੀਂ ਸਾਡੀ ਰੱਖਿਆ ਕਰੋ। ਅਸੀਂ ਇਸ ਗੱਲ ਨੂੰ ਸਮਝ ਨਹੀਂ ਰਹੇ ਕਿ ਕਿਸ ਨੂੰ ਬੁਲਾਉਣਾ ਹੈ? ਜੇਕਰ ਜਲਦੀ ਨਾ ਬੁਲਾ ਕੇ ਲੈ ਗਏ ਤਾਂ ਸਾਡੀ ਸਾਰਿਆਂ ਦੀ ਸ਼ਾਮਤ ਆ ਜਾਵੇਗੀ।’’
ਬੀਰਬਲ ਨੇ ਪੁੱਛਿਆ, ‘‘ਇਹ ਦੱਸੋ ਕਿ ਹੁਕਮ ਦਿੰਦੇ ਸਮੇਂ ਬਾਦਸ਼ਾਹ ਕੀ ਕਰ ਰਹੇ ਸਨ?’’
ਬਾਦਸ਼ਾਹ ਦਾ ਨੌਕਰ, ਜਿਸ ਨੂੰ ਹੁਕਮ ਮਿਲਿਆ ਸੀ, ਉਸ ਨੂੰ ਬੀਰਬਲ ਦੇ ਸਾਹਮਣੇ ਹਾਜ਼ਰ ਕੀਤਾ ਗਿਆ ਤਾਂ ਉਸ ਨੇ ਦੱਸਿਆ, ‘‘ਜਿਸ ਸਮੇਂ ਬਾਦਸ਼ਾਹ ਨੇ ਮੈਨੂੰ ਬੁਲਾਇਆ, ਉਸ ਸਮੇਂ ਤਾਂ ਉਹ ਬਿਸਤਰੇ ’ਤੇ ਬੈਠੇ ਆਪਣੀ ਦਾੜ੍ਹੀ ਖੁਜਲਾ ਰਹੇ ਸਨ।’’
ਬੀਰਬਲ ਤੁਰੰਤ ਸਾਰੀ ਗੱਲ ਸਮਝ ਗਿਆ ਅਤੇ ਉਸ ਦੇ ਬੁੱਲ੍ਹਾਂ ’ਤੇ ਮੁਸਕਰਾਹਟ ਉੱਭਰ ਆਈ। ਫਿਰ ਉਸ ਨੇ ਉਸ ਨੌਕਰ ਨੂੰ ਕਿਹਾ, ‘‘ਤੂੰ ਹਜ਼ਾਮ (ਨਾਈ) ਨੂੰ ਬਾਦਸ਼ਾਹ ਕੋਲ ਲੈ ਜਾ।’’
ਨੌਕਰ ਹਜ਼ਾਮ ਨੂੰ ਸੱਦ ਲਿਆਇਆ ਅਤੇ ਉਸ ਨੂੰ ਬਾਦਸ਼ਾਹ ਦੇ ਸਾਹਮਣੇ ਹਾਜ਼ਰ ਕਰ ਦਿੱਤਾ।
ਬਾਦਸ਼ਾਹ ਸੋਚਣ ਲੱਗਿਆ, ‘‘ਮੈਂ ਇਸ ਨੂੰ ਇਹ ਤਾਂ ਦੱਸਿਆ ਹੀ ਨਹੀਂ ਸੀ ਕਿ ਕੀਹਨੂੰ ਸੱਦ ਕੇ ਲਿਆਉਣਾ ਹੈ, ਫਿਰ ਇਹ ਹਜ਼ਾਮ ਨੂੰ ਕਿਵੇਂ ਲੈ ਕੇ ਆ ਗਿਆ?’’
ਬਾਦਸ਼ਾਹ ਨੇ ਨੌਕਰ ਨੂੰ ਪੁੱਛਿਆ, ‘‘ਸੱਚ-ਸੱਚ ਦੱਸ, ਹਜ਼ਾਮ ਨੂੰ ਤੂੰ ਆਪਣੇ ਮਨ ਨਾਲ ਲਿਆਇਆਂ ਏਂ ਜਾਂ ਕਿਸੇ ਨੇ ਉਸ ਨੂੰ ਲੈ ਕੇ ਆਉਣ ਦਾ ਸੁਝਾ ਦਿੱਤਾ ਸੀ?’’
ਨੌਕਰ ਘਬਰਾ ਗਿਆ, ਪਰ ਦੱਸੇ ਬਿਨਾਂ ਵੀ ਛੁਟਕਾਰਾ ਨਹੀਂ ਸੀ। ਉਹ ਬੋਲਿਆ, ‘‘ਜਹਾਂਪਨਾਹ, ਇਹ ਸੁਝਾਅ ਮੈਨੂੰ ਬੀਰਬਲ ਨੇ ਦਿੱਤਾ ਸੀ।’’
ਬਾਦਸ਼ਾਹ ਬੀਰਬਲ ਦੀ ਬੁੱਧੀ ’ਤੇ ਬਹੁਤ ਖ਼ੁਸ਼ ਹੋਇਆ।

 ਕਿਸਾਨ ਤੇ ਉਸਦੇ ਪੁੱਤਰ 

by Sandeep Kaur July 14, 2021

 ਇਕ ਵਾਰ ਇਕ ਕਿਸਾਨ ਬਿਮਾਰ ਹੋ ਗਿਆ । ਉਸਨੇ ਆਪਣੇ ਚਾਰੇ ਪੁੱਤਰ ਆਪਣੇ ਕੋਲ ਸੱਦ ਲਏ । ਉਨਾਂ ਨੂੰ ਕਹਿਣ ਲੱਗਾ ਕਿ ਤੁਸੀਂ ਰਲ ਮਿਲ ਕੇ ਰਿਹਾ ਕਰੋ, ਇਸ ਵਿੱਚ ਬੜੀਬਰਕਤ ਹੈ । ਲੋਕ ਵੀ ਤੁਹਾਥੋਂ ਡਰ ਕੇ ਰਹਿਣਗੇ । ਪਰ ਚਾਰੇ ਪੁੱਤਰ ਉਥੇ ਖੜੇ ਵੀ ਇਕ ਦੂਜੇ ਨੂੰ ਕੁਝ ਨਾ ਕੁਝ ਕਹੀ ਜਾ ਰਹੇ ਸਨ । ਕਿਸਾਨ ਨੂੰ ਲੱਗਿਆ ਕਿ ਉਸ ਦੇ ਅੱਖਾਂ ਮੀਟਦੇ ਹੀ ਇਹ ਚਾਰੋਂ ਜਣੇ ਆਪਸਵਿਚ ਲੜਨ ਲੱਗ ਜਾਣਗੇ ।

 ਚਾਰਾਂ ਨੂੰ ਸਮਝਾਉਣ ਦਾ ਉਸ ਨੂੰ ਇਕ ਉਪਾਅ ਸੁੱਝਿਆ । ਉਸ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਬਾਹਰੋਂ ਕੁੱਝ ਲੱਕੜਾਂ ਲੈ ਆਉ । ਉਹ ਲੱਕੜਾਂ ਦਾ ਇਕ ਗੱਠਾ ਲੈ ਆਏ ਤਾਂ ਉਸ ਨੇ ਕਿਹਾ ਕਿਹੁਣ ਇਸ ਨੂੰ ਤੋੜੋ । ਸਭ ਨੇ ਜ਼ੋਰ ਲਾਇਆ । ਪਰ ਕੋਈ ਵੀ ਉਸ ਲੱਕੜਾਂ ਦੇ ਗੱਠੇ ਨੂੰ ਤੋੜ ਨਾ ਸਕਿਆ। ਕਿ ਹੁਣ ਕਿਸਾਨ ਨੇ ਉਨ੍ਹਾਂ ਲੱਕੜਾਂ ਨੂੰ ਅਲੱਗ-ਅਲੱਗ ਤੋੜਨ ਵਾਸਤੇ ਕਿਹਾ। ਇਕ ਇਕ ਲੱਕੜ ਨੂੰ ਉਹਨਾਂ ਨੇਆਸਾਨੀ ਨਾਲ ਤੋੜ ਦਿੱਤਾ। ਕਿਸਾਨ ਨੇ ਪੁੱਤਰਾਂ ਨੂੰ ਸਮਝਾਉਂਦਿਆਂ ਹੋਇਆ ਕਿਹਾ ਕਿ ਜਦੋਂ ਲੱਕੜਾਂ ਇਕੱਠੀਆਂ ਸਨ, ਤੁਸੀਂ ਉਨ੍ਹਾਂ ਨੂੰ ਤੋੜ ਨਹੀਂ ਸਕੇ । ਪਰ ਜਦੋਂ ਉਹ ਇਕੱਲੀਆਂ ਇਕੱਲੀਆਂ ਸਨ ਤਾਂ ਤੁਸੀਂ ਬੜੀਆਸਾਨੀ ਨਾਲ ਤੋੜ ਦਿੱਤੀਆਂ ਹਨ । ਇਵੇਂ ਹੀ ਜੇਕਰ ਤੁਸੀਂ ਇਕੱਠੇ ਹੋਵੇਗੇ ਤਾਂ ਕੋਈ ਤੁਹਾਡਾ ਕੁਝ ਨਹੀਂ ਵਿਗਾੜ ਸਕੇਗਾ ਪਰ ਜਦੋਂ ਤੁਸੀਂ ਇੱਕਲੇ ਇੱਕਲੇ ਹੋਵੋਗੇ ਤਾਂ ਕੋਈ ਵੀ ਤੁਹਾਨੂੰ ਹਰਾ, ਡਰਾ ਜਾਂ ਮਾਰ ਸਕੇਗਾ । ਚਾਰੇ ਪੁੱਤਰ ਹੁਣ ਕਿਸਾਨ ਦੀ ਗੱਲ ਸਮਝ ਚੁੱਕੇ ਸਨ । ਸੋ ਉਹਨਾਂ ਨੇ ਅੱਗੇ ਤੋਂ ਕਦੀ ਵੀ ਨਾ ਲੜਨ ਦਾ ਆਪਣੇ ਪਿਤਾ ਨਾਲ ਵਾਅਦਾ ਕੀਤਾ।

ਸਿੱਟਾ : ਏਕੇ ਵਿੱਚ ਬਰਕਤ ਹੈ । 

ਚਲਾਕ ਨਾਈ ਤੇ ਬੀਰਬਲ ਬਾਲ ਕਹਾਣੀ

by Sandeep Kaur July 11, 2021

ਬੀਰਬਲ ਆਪਣੀ ਸੂਝ ਬੂਝ ਦੇ ਕਾਰਨ ਮਹਾਰਾਜਾ ਅਕਬਰ ਦਾ ਚਹੇਤਾ ਸੀ। ਅਕਸਰ ਲੋਕ ਨਿੱਜੀ ਸਲਾਹ ਲਈ ਬੀਰਬਲ ਦੇ ਕੋਲ ਆਉਂਦੇ ਸਨ। ਮੰਤਰੀਆਂ ਦਾ ਇੱਕ ਟੋਲਾ ਬੀਰਬਲ ਤੋਂ ਬੜਾ ਸੜਦਾ ਸੀ। ਉਹ ਮੰਤਰੀ ਬੀਰਬਲ ਦੇ ਮੂੰਹ ‘ਤੇ ਉਸ ਦੀ ਪ੍ਰਸ਼ੰਸਾ ਕਰਦੇ ਸਨ, ਪਰ ਉਸ ਦੀ ਪਿੱਠ ਪਿੱਛੇ ਉਸ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਉਣ ਬਾਰੇ ਮਤੇ ਪਕਾਉਂਦੇ ਰਹਿੰਦੇ ਸਨ। ਬੀਰਬਲ ਦੀ ਅਕਲਮੰਦੀ ਦੇ ਕਾਰਨ ਹਰ ਵਾਰ ਉਨ੍ਹਾਂ ਦੀ ਕੋਸ਼ਿਸ਼ ਕਾਮਯਾਬ ਨਾ ਹੁੰਦੀ। ਇੱਕ ਵਾਰ ਉਨ੍ਹਾਂ ਨੇ ਮਿਲ ਕੇ ਬੀਰਬਲ ਨੂੰ ਮਾਰਨ ਦੀ ਯੋਜਨਾ ਬਣਾਈ। ਉਹ ਬਾਦਸ਼ਾਹ ਅਕਬਰ ਦੇ ਨਾਈ ਕੋਲ ਗਏ ਅਤੇ ਉਸ ਨੂੰ ਆਪਣੀ ਯੋਜਨਾ ਦੇ ਬਾਰੇ ਦੱਸਿਆ। ਉਨ੍ਹਾਂ ਨੇ ਨਾਈ ਤੋਂ ਮਦਦ ਮੰਗੀ ਅਤੇ ਉਸ ਦੇ ਬਦਲੇ ਵਿੱਚ ਬਹੁਤ ਸਾਰਾ ਧਨ ਦੇਣ ਦਾ ਵਾਅਦਾ ਕੀਤਾ। ਨਾਈ ਉਨ੍ਹਾਂ ਦਾ ਸਾਥ ਦੇਣ ਲਈ ਤਿਆਰ ਹੋ ਗਿਆ।

ਕੁਝ ਦਿਨ ਬਾਅਦ ਨਾਈ ਅਕਬਰ ਦੇ ਕੋਲ ਆਇਆ ਅਤੇ ਅਕਬਰ ਨਾਲ ਉਸ ਦੇ ਪਿਤਾ ਦੇ ਬਾਰੇ ਵਿੱਚ ਗੱਲ ਕਰਨ ਲੱਗਿਆ।

ਨਾਈ ਬੋਲਿਆ, ”ਮਹਾਰਾਜ, ਤੁਹਾਡੇ ਪਿਤਾ ਜੀ ਦੇ ਵਾਲ ਬਹੁਤ ਸੁੰਦਰ, ਰੇਸ਼ਮੀ ਅਤੇ ਮੁਲਾਇਮ ਸਨ। ਫਿਰ ਥੋੜ੍ਹੀ ਦੇਰ ਬਾਅਦ ਉਹ ਸੋਚ ਕੇ ਬੋਲਿਆ, ”ਮਹਾਰਾਜ, ਤੁਸੀਂ ਆਪਣੀ ਪਰਜਾ ਦੇ ਲਈ ਐਨਾ ਕੁਝ ਕਰਦੇ ਹੋ, ਕੀ ਤੁਸੀਂ ਆਪਣੇ ਵਡੇਰਿਆਂ ਦੇ ਲਈ ਕੁਝ ਕਰ ਰਹੇ ਹੋ?”

ਰਾਜਾ ਉਸ ਦੀ ਮੂਰਖਤਾ ਭਰੀ ਗੱਲ ਸੁਣ ਕੇ ਕਹਿਣ ਲੱਗਿਆ, ”ਉਹ ਤਾਂ ਇਸ ਦੁਨੀਆਂ ਵਿੱਚ ਹੀ ਨਹੀਂ ਹਨ, ਉਨ੍ਹਾਂ ਦੇ ਲਈ ਕੀ ਕੀਤਾ ਜਾ ਸਕਦਾ ਹੈ?”

ਨਾਈ ਨੇ ਰਾਜੇ ਨੂੰ ਕਿਹਾ, ”ਮੈਂ ਇੱਕ ਇਹੋ ਜਿਹੇ ਜਾਦੂਗਰ ਨੂੰ ਜਾਣਦਾ ਹਾਂ, ਜੋ ਉਨ੍ਹਾਂ ਨੂੰ ਵਾਪਸ ਧਰਤੀ ‘ਤੇ ਲਿਆਉਣ ਵਿੱਚ ਮਦਦ ਕਰ ਸਕਦਾ ਹੈ, ਪਰ ਜਾਦੂਗਰ ਨੂੰ ਇੱਕ ਐਹੋ ਜਿਹੇ ਆਦਮੀ ਦੀ ਜ਼ਰੂਰਤ ਹੋਵੇਗੀ, ਜੋ ਬਹੁਤ ਸਮਝਦਾਰ ਅਤੇ ਜ਼ਿੰਮੇਵਾਰ ਹੋਵੇ ਅਤੇ ਜੋ ਉਨ੍ਹਾਂ ਨੂੰ ਸਵਰਗ ਜਾ ਕੇ ਵਾਪਸ ਲਿਆ ਸਕੇ। ਇਸ ਲਈ ਇਹੋ ਜਿਹੇ ਆਦਮੀ ਨੂੰ ਬਹੁਤ ਸਾਵਧਾਨੀ ਨਾਲ ਸੋਚ-ਸਮਝ ਕੇ ਚੁਣਨਾ ਹੋਵੇਗਾ।”

ਰਾਜਾ ਇਸ ਬਾਰੇ ਵਿਚਾਰ ਕਰਨ ਲੱਗਿਆ। ਤਦੇ ਨਾਈ ਨੇ ਕਿਹਾ, ”ਤੁਹਾਡੇ ਸਾਰੇ ਮੰਤਰੀਆਂ ‘ਚੋਂ ਬੀਰਬਲ ਸਭ ਨਾਲੋਂ ਵੱਧ ਬੁੱਧੀਮਾਨ ਹੈ।”

ਰਾਜਾ ਇਹ ਸੁਣ ਕੇ ਬਹੁਤ ਖ਼ੁਸ਼ ਹੋਇਆ। ਉਸ ਨੇ ਤੁਰੰਤ ਬੀਰਬਲ ਨੂੰ ਇਸ ਬਾਰੇ ਦੱਸਿਆ। ਫਿਰ ਉਸ ਨੇ ਨਾਈ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਕੀ ਕਰਨਾ ਹੋਵੇਗਾ?

ਨਾਈ ਨੇ ਦੱਸਿਆ, ਤੁਹਾਡੇ ਪਿਤਾ ਦੀ ਫਿਰ ਤੋਂ ਨਕਲੀ ਚਿਤਾ ਬਣਾ ਕੇ ਉਸ ਨੂੰ ਬੀਰਬਲ ਨੂੰ ਫਿਰ ਤੋਂ ਅੱਗ ਦੇਣੀ ਹੋਵੇਗੀ ਅਤੇ ਤਦੇ ਜਾਦੂਗਰ ਕੁਝ ਮੰਤਰ ਪੜ੍ਹਨਗੇ ਅਤੇ ਅੱਗ ‘ਚੋਂ ਨਿਕਲੇ ਧੂੰਏਂ ਦੀ ਮਦਦ ਨਾਲ ਬੀਰਬਲ ਨੂੰ ਸਵਰਗ ਵਿੱਚ ਭੇਜਿਆ ਜਾਏਗਾ। ਜਾਦੂਗਰ ਦੀ ਮਦਦ ਨਾਲ ਬੀਰਬਲ ਅੱਗ ਨਾਲ ਸੜਨਗੇ ਨਹੀਂ, ਸੁਰੱਖਿਅਤ ਰਹਿਣਗੇ।

ਰਾਜੇ ਨੇ ਖ਼ੁਸ਼ ਹੋ ਕੇ ਬੀਰਬਲ ਨੂੰ ਸਾਰੀ ਗੱਲ ਦੱਸੀ। ਬੀਰਬਲ ਨੇ ਪੁੱਛਿਆ, ”ਮਹਾਰਾਜ, ਇਹ ਐਨਾ ਮਹਾਨ ਵਿਚਾਰ ਕਿਸ ਦਾ ਹੈ?”

ਜਦ ਬੀਰਬਲ ਨੂੰ ਪਤਾ ਲੱਗਿਆ ਕਿ ਇਹ ਵਿਚਾਰ ਨਾਈ ਦਾ ਹੈ ਤਾਂ ਬੀਰਬਲ ਨੇ ਰਾਜੇ ਨੂੰ ਕਿਹਾ, ”ਮਹਾਰਾਜ, ਮੈਨੂੰ ਇੱਕ ਮਹੀਨੇ ਦਾ ਸਮਾਂ ਚਾਹੀਦਾ ਹੈ ਤਾਂ ਕਿ ਐਨੀ ਲੰਮੀ ਯਾਤਰਾ ‘ਤੇ ਜਾਣ ਤੋਂ ਪਹਿਲਾਂ ਮੈਂ ਆਪਣੇ ਪਰਿਵਾਰ ਨੂੰ ਸਮਾਂ ਦੇ ਸਕਾਂ ਅਤੇ ਉਨ੍ਹਾਂ ਲਈ ਕੁਝ ਪੈਸੇ ਜੋੜ ਸਕਾਂ।” ਰਾਜੇ ਨੇ ਬੀਰਬਲ ਦੀ ਗੱਲ ਮੰਨ ਲਈ।

ਬੀਰਬਲ ਨੇ ਕੁਝ ਭਰੋਸੇਮੰਦ ਕਾਰੀਗਰ ਲੱਭੇ ਅਤੇ ਸ਼ਮਸ਼ਾਨਘਾਟ ਤੋਂ ਆਪਣੇ ਘਰ ਤਕ ਇੱਕ ਸੁਰੰਗ ਬਣਾ ਲਈ। ਠੀਕ ਇੱਕ ਮਹੀਨੇ ਬਾਅਦ ਬੀਰਬਲ ਸ਼ਮਸ਼ਾਨਘਾਟ ਪਹੁੰਚਿਆ ਅਤੇ ਯੋਜਨਾ ਦੇ ਅਨੁਸਾਰ ਧੂੰਏਂ ਵਿੱਚ ਉਹ ਸੁਰੰਗ ਦੇ ਸਹਾਰੇ ਆਪਣੇ ਘਰ ਵੱਲ ਤੁਰ ਗਿਆ। ਕੁਝ ਮਹੀਨਿਆਂ ਤਕ ਬੀਰਬਲ ਆਪਣੇ ਘਰ ਵਿੱਚ ਹੀ ਰਿਹਾ। ਇਸੇ ਦੌਰਾਨ ਉਸ ਦੇ ਵਾਲ ਅਤੇ ਦਾੜ੍ਹੀ ਵੱਡੇ ਹੋ ਗਏ।

ਇਧਰ ਬੀਰਬਲ ਦੇ ਦੁਸ਼ਮਣ ਬੀਰਬਲ ਦੀ ਮੌਤ ਤੋਂ ਖ਼ੁਸ਼ ਸਨ। ਕੁਝ ਮਹੀਨਿਆਂ ਬਾਅਦ ਬੀਰਬਲ ਰਾਜੇ ਦੇ ਮਹੱਲ ਪਹੁੰਚਿਆ ਅਤੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਹ ਰਾਜੇ ਦੇ ਪਿਤਾ ਨੂੰ ਮਿਲਿਆ। ਉਹ ਇੱਕ ਮਹਾਨ ਆਤਮਾ ਹਨ, ਪਰ ਉਨ੍ਹਾਂ ਨੂੰ ਧਰਤੀ ‘ਤੇ ਆਉਣ ਵਿੱਚ ਇੱਕ ਪ੍ਰੇਸ਼ਾਨੀ ਹੈ।

ਰਾਜੇ ਨੇ ਪੁੱਛਿਆ, ”ਉਹ ਕਿਹੜੀ?”

ਬੀਰਬਲ ਨੇ ਕਿਹਾ, ”ਮਹਾਰਾਜ, ਸਵਰਗ ਵਿੱਚ ਕੋਈ ਨਾਈ ਨਹੀਂ ਹੈ ਅਤੇ ਮੇਰੇ ਵਾਂਗ ਉਨ੍ਹਾਂ ਦੀ ਦਾੜ੍ਹੀ ਅਤੇ ਵਾਲ ਵੀ ਵਧ ਗਏ ਹਨ। ਇਸ ਲਈ ਉਨ੍ਹਾਂ ਨੇ ਸਵਰਗ ਵਿੱਚ ਕਿਸੇ ਚੰਗੇ ਨਾਈ ਨੂੰ ਬੁਲਾਇਆ ਹੈ।”

ਮਹਾਰਾਜ ਨੇ ਆਪਣੇ ਨਾਈ ਨੂੰ ਸਵਰਗ ਵਿੱਚ ਭੇਜਣ ਦੀ ਸੋਚੀ। ਉਨ੍ਹਾਂ ਨੇ ਜਾਦੂਗਰ ਅਤੇ ਨਾਈ ਨੂੰ ਸੱਦਿਆ ਅਤੇ ਨਾਈ ਨੂੰ ਸਵਰਗ ਵਿੱਚ ਘੱਲਣ ਦਾ ਹੁਕਮ ਦਿੱਤਾ। ਘਬਰਾ ਕੇ ਨਾਈ ਨੇ ਰਾਜੇ ਨੂੰ ਮੰਤਰੀਆਂ ਦੇ ਚਾਲ ਦੇ ਬਾਰੇ ਸਾਰਾ ਕੁਝ ਦੱਸ ਦਿੱਤਾ। ਰਾਜੇ ਨੇ ਉਨ੍ਹਾਂ ਸਾਰਿਆਂ ਨੂੰ ਸਜ਼ਾ ਦਿੱਤੀ ਅਤੇ ਬੀਰਬਲ ਦੀ ਸਮਝਦਾਰੀ ਦੀ ਭਰਪੂਰ ਪ੍ਰਸ਼ੰਸਾ ਕੀਤੀ।

(ਨਿਰਮਲ ਪ੍ਰੇਮੀ)

ਅੰਗੂਰ ਖੱਟੇ ਹਨ 

by Sandeep Kaur July 8, 2021

ਇਕ ਵਾਰ ਇਕ ਲੂੰਬੜੀ ਬੜੀ ਹੀ ਭੁੱਖੀ ਸੀ । ਕੁਝ ਖਾਣ ਦੀ ਤਲਾਸ਼ ਵਿਚ ਉਹ ਕਦੀ ਏਧਰ ਜਾਂਦੀ, ਕਦੀ ਉਧਰ ਜਾਂਦੀ, ਪਰ ਤਾਂ ਵੀ . ਕੋਈ ਸੁਆਦ ਜਿਹੀ ਚੀਜ਼ ਉਸਨੂੰ ਨਾ ਦਿਸੀ.. ਜਿਸ ਨੂੰ ਖਾ ਕੇ ਉਸਨੂੰ ਰੱਜ ਆਜਾਂਦਾ। ਉਹ ਇਕ ਬਾਗ ਦਾ ਚੱਕਰ ਲਾ ਰਹੀ ਸੀ। ਕਿ ਉਸ ਨੂੰ ਅੰਗੂਰਾਂ ਦੇ ਗੁੱਛੇ ਦਿਸੇ । ਵੇਖਦਿਆਂ ਸਾਰ ਉਸ ਦਾ ਦਿਲ ਬਾਗ਼ ਬਾਗ ਹੋ ਗਿਆ । ਉਸਦੀ ਭੁੱਖ ਹੋਰ ਚਮਕ ਉੱਠੀ । ਉਸਨੇ ਇਕ ਛਾਲ ਮਾਰੀ, ਤਾਂ ਕਿ ਅੰਗੁਰਾਂ ਦੇ ਗੁੱਛੇ ਤੱਕ ਅੱਪੜ ਸਕੇ, ਪਰ ਗੁੱਛਾ ਕੁਝ ਉੱਪਰ ਸੀ ਤੇ ਉਸ ਦੇ ਹੱਥ ਵਿਚ ਨਾ ਆਇਆ । ਹੁਣ ਇਕ ਹੋਰ ਛਾਲ ਮਾਰੀ, ਇਕ ਹੋਰ ਤੇ ਫਿਰਇਕ ਹੋਰ । ਪਰ ਅੰਗਰਾਂ ਦੇ ਗੁੱਛੇ ਕਾਫੀ ਉੱਚੇ ਸਨ । ਇਸ ਕਰਕੇ ਕੋਈ ਵੀ ਹੱਥ ਵਿੱਚ ਨਹੀਂ ਆ ਰਿਹਾ ਸੀ। 

ਥੱਕ ਹਾਰ ਕੇ ਲੰਬੜੀ ਖੜੀ ਹੋ ਗਈ। ਹੁਣ ਉਸ ਦੀ ਕੁੱਟ-ਕੁੱਦ ਕੇ ਬੱਸ ਹੋ ਚੁੱਕੀ ਸੀ । ਅੰਤ ਵਿਚ ਜਦੋਂ ਉਸ ਨੂੰ ਲੱਗਿਆ ਕਿ ਹੁਣ ਅੰਗੂਰ ਤੋੜਨਾ ਉਸ ਦੇ ਵੱਸ ਦੀ ਗੱਲ ਨਹੀਂ ਹੈ ਤਾਂ ਉਹ ਇਹ ਕਹਿੰਦੀ ਹੋਈ ਉਥੋਂ ਤੁਰਪਈ ‘ਮੈਂ ਕੀ ਲੈਣਾ ਏ ਇਨ੍ਹਾਂ ਅੰਗੁਰਾਂ ਨੂੰ ਤੋੜ ਕੇ, ਅੰਗੁਰ ਤਾਂ ਖੱਟੇ ਹਨ ।” ਸੋ ਜੋ ਕੰਮ ਉਹ ਕਰ ਨਾ ਸਕੀ ਤਾਂ ਉਸਨੇ ਅੰਗੁਰਾਂ ਨੂੰ ਹੀ ਦੋਸ਼ ਦੇ ਕੇ ਆਪਣੇ ਮਨ ਦੀ ਤਸੱਲੀ ਕਰ ਲਈ। 

 

ਸਿੱਟਾ : ਹੱਥ ਨਾ ਪਹੁੰਚੇ ਥੂ ਕੌੜੀ 

ਚੂਹਾ ਅਤੇ ਕਾਂ – ਇਰਾਨੀ ਲੋਕ ਕਹਾਣੀ

by admin May 6, 2021

ਇੱਕ ਕਾਂ ਸੀ ਜਿਸ ਦਾ ਆਲ੍ਹਣਾ ਚੂਹੇ ਦੀ ਖੁੱਡ ਦੇ ਨੇੜੇ ਸੀ। ਚੂਹੇ ਅਤੇ ਕਾਂ ਦੀ ਪੁਰਾਣੀ ਦੁਸ਼ਮਣੀ ਦੇ ਬਾਵਜੂਦ ਕਾਂ, ਚੂਹੇ ਨਾਲ ਦੋਸਤੀ ਕਰਨ ਦਾ ਬੜਾ ਚਾਹਵਾਨ ਸੀ। ਇਸ ਦਾ ਕਾਰਨ ਇਹ ਸੀ ਕਿ ਉਸ ਨੇ ਚੂਹੇ ਦੇ ਦੋਸਤਾਂ ਦੇ ਮਾਮਲੇ ਵਿੱਚ ਉਸ ਦੇ ਤਿਆਗ ਨੂੰ ਦੇਖਿਆ ਸੀ।
ਇੱਕ ਦਿਨ ਕਾਂ ਉਸ ਦੀ ਖੁੱਡ ਕੋਲ ਗਿਆ ਅਤੇ ਉਸ ਨੇ ਚੂਹੇ ਨੂੰ ਆਵਾਜ਼ ਮਾਰੀ। ਚੂਹੇ ਨੇ ਆਪਣੀ ਖੁੱਡ ਦੇ ਅੰਦਰੋਂ ਹੀ ਕਾਂ ਨੂੰ ਪੁੱਛਿਆ, ‘‘ਤੈਨੂੰ ਮੇਰੇ ਨਾਲ ਕੋਈ ਕੰਮ ਹੈ?’’
ਕਾਂ ਨੇ ਉਸ ਨੂੰ ਕਿਹਾ, ‘‘ਅਸੀਂ ਦੋਵੇਂ ਗੁਆਂਢੀ ਹਾਂ ਅਤੇ ਇੱਕ-ਦੂਜੇ ਲਈ ਚੰਗੇ ਮਿੱਤਰ ਸਿੱਧ ਹੋ ਸਕਦੇ ਹਾਂ।’’
ਇਹ ਸੁਣ ਕੇ ਚੂਹੇ ਨੇ ਕਿਹਾ ਕਿ ਦੋ ਜਣਿਆਂ ਵਿੱਚ ਮਿੱਤਰਤਾ ਦੀ ਪਹਿਲੀ ਸ਼ਰਤ ਇਹ ਹੈ ਕਿ ਇੱਕ ਮਿੱਤਰ ਦਾ ਮੋਹ ਦੂਜੇ ਮਿੱਤਰ ਦੀ ਬਰਬਾਦੀ ਦਾ ਕਾਰਨ ਨਾ ਬਣੇ।
ਕਾਂ ਨੇ ਕਿਹਾ, ‘‘ਹਾਂ, ਮੈਂ ਇਹ ਜਾਣਦਾ ਹਾਂ ਕਿ ਕਾਂ, ਚੂਹੇ ਦਾ ਦੁਸ਼ਮਣ ਹੁੰਦਾ ਹੈ, ਪਰ ਤੇਰੇ ਨਾਲ ਮਿੱਤਰਤਾ ਤੋਂ ਮੈਂ ਸੰਤੁਸ਼ਟੀ ਮਹਿਸੂਸ ਕਰਦਾ ਹਾਂ। ਇਸ ਲਈ ਤੈਨੂੰ ਵਚਨ ਦਿੰਦਾ ਹਾਂ ਕਿ ਮੈਂ ਕਦੇ ਵੀ ਤੇਰਾ ਸ਼ਿਕਾਰ ਨਹੀਂ ਕਰਾਂਗਾ।’’
ਦੋਵਾਂ ਨੇ ਇਸ ਵਿਸ਼ੇ ਸਬੰਧੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਅਤੇ ਅੰਤ ਚੂਹੇ ਨੂੰ ਕਾਂ ਦੀ ਗੱਲ ਦਾ ਵਿਸ਼ਵਾਸ ਹੋ ਗਿਆ। ਚੂਹਾ ਆਪਣੀ ਖੁੱਡ ਵਿੱਚੋਂ ਬਾਹਰ ਆਇਆ ਅਤੇ ਦੋਵੇਂ ਜਣੇ ਮਿੱਤਰ ਬਣ ਗਏ।
ਸਮਾਂ ਲੰਘਦਾ ਗਿਆ। ਇੱਕ ਦਿਨ ਕਾਂ ਨੇ ਚੂਹੇ ਨੂੰ ਕਿਹਾ, ‘‘ਆਪਾਂ ਇੱਥੇ ਸ਼ਾਂਤੀ ਨਾਲ ਜ਼ਿੰਦਗੀ ਬਤੀਤ ਨਹੀਂ ਕਰ ਸਕਦੇ। ਇਸ ਦਾ ਕਾਰਨ ਇਹ ਹੈ ਕਿ ਇੱਥੋਂ ਜ਼ਿਆਦਾਤਰ ਸ਼ਿਕਾਰੀ ਲੰਘਦੇ ਹਨ। ਇਸ ਤੋਂ ਪਹਿਲਾਂ ਮੈਂ ਇੱਕ (ਹਰੇ-ਭਰੇ ਖੇਤਰ) ਵਿੱਚ ਇੱਕ ਝਰਨੇ ਨੇੜੇ ਆਪਣੇ ਇੱਕ ਹੋਰ ਦੋਸਤ ਕੱਛੂ ਕੋਲ ਰਹਿੰਦਾ ਸੀ। ਉਹ ਥਾਂ ਬਹੁਤ ਹੀ ਸ਼ਾਂਤ ਅਤੇ ਚੰਗੀ ਹੈ। ਉਸ ਥਾਂ ’ਤੇ ਸਭਨਾਂ ਲਈ ਭੋਜਨ ਮੌਜੂਦ ਹੈ। ਜੇ ਤੂੰ ਰਾਜ਼ੀ ਹੈਂ ਤਾਂ ਆਪਾਂ ਦੋਵੇਂ ਉੱਥੇ ਚਲਦੇ ਹਾਂ। ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿ ਉੱਥੇ ਸਾਡੇ ਦਿਨ ਚੰਗੇ ਲੰਘਣਗੇ।
ਚੂਹੇ ਨੇ ਕਾਂ ਦੀ ਤਜਵੀਜ਼ ਕਬੂਲ ਕਰ ਲਈ । ਇਸ ਤੋਂ ਬਾਅਦ ਕਾਂ ਨੇ ਚੂਹੇ ਨੂੰ ਇੱਕ ਡੋਲੀ ਵਿੱਚ ਰੱਖ ਕੇ ਉਸ ਨੂੰ ਆਪਣੀ ਚੁੰਝ ਨਾਲ ਫੜਿਆ ਅਤੇ ਉਸ ਝਰਨੇ ਵੱਲ ਉਡਾਨ ਭਰੀ ਜਿੱਥੇ ਕੱਛੂ ਰਹਿੰਦਾ ਸੀ। ਕਾਂ ਨੂੰ ਦੇਖ ਕੇ ਕੱਛੂ ਬਹੁਤ ਖ਼ੁਸ਼ ਹੋਇਆ। ਕਾਂ ਨੇ ਚੂਹੇ ਨਾਲ ਆਪਣੀ ਮਿੱਤਰਤਾ ਅਤੇ ਚੂਹੇ ਦੇ ਤਿਆਗ ਦੀਆਂ ਕੁਝ ਗੱਲਾਂ ਕੱਛੂ ਨੂੰ ਦੱਸੀਆਂ।
ਕੱਛੂ ਬੜਾ ਹੀ ਅਨੁਭਵੀ ਸੀ। ਉਸ ਨੇ ਚੂਹੇ ਦੇ ਤਿਆਗ ਦੀਆਂ ਗੱਲਾਂ ਸੁਣ ਕੇ ਉਸ ਦੀ ਪ੍ਰਸ਼ੰਸਾ ਕੀਤੀ। ਉਹ ਸਾਰੇ ਦੇਰ ਤਕ ਦੋਸਤੀ ਭਰੇ ਵਾਤਾਵਰਨ ਵਿੱਚ ਗੱਲਾਂ ਕਰਦੇ ਰਹੇ। ਇਸ ਵਿਚਾਲੇ ਉਨ੍ਹਾਂ ਨੇ ਦੂਰ ਤੋਂ ਇੱਕ ਬਾਰਾਂਸਿੰਙੇ ਨੂੰ ਆਉਂਦਿਆਂ ਦੇਖਿਆ। ਇਉਂ ਜਾਪਦਾ ਸੀ ਕਿ ਕੋਈ ਸ਼ਿਕਾਰੀ ਉਸ ਦਾ ਪਿੱਛਾ ਕਰ ਰਿਹਾ ਹੈ। ਇਹ ਸਭ ਦੇਖ ਕੇ ਉਹ ਤਿੰਨੋਂ ਬਚਣ ਲਈ ਭੱਜੇ, ਪਰ ਜਦੋਂ ਬਾਰਾਂਸਿੰਙਾ ਉਨ੍ਹਾਂ ਕੋਲ ਪਹੁੰਚਿਆ ਤਾਂ ਉਸ ਨੇ ਥੋੜ੍ਹਾ ਜਿਹਾ ਪਾਣੀ ਪੀਤਾ ਅਤੇ ਸ਼ਾਂਤੀ ਨਾਲ ਉਨ੍ਹਾਂ ਦੇ ਨੇੜੇ ਖੜ ਗਿਆ।
ਹੁਣ ਉਹ ਇਸ ਗੱਲ ਤੋਂ ਸੰਤੁਸ਼ਟ ਹੋ ਗਏ ਕਿ ਕੋਈ ਵੀ ਸ਼ਿਕਾਰੀ ਉਸ ਦਾ ਪਿੱਛਾ ਨਹੀਂ ਕਰ ਰਿਹਾ ਹੈ। ਕੱਛੂ ਨੇ ਬਾਰਾਂਸਿੰਙੇ ਤੋਂ ਪੁੱਛਿਆ, ‘‘ਤੂੰ ਕਿੱਥੋਂ ਆ ਰਿਹਾ ਹੈਂ? ਤੂੰ ਇੰਨਾ ਫ਼ਿਕਰਮੰਦ ਕਿਉਂ ਹੈਂ?’’ ਬਾਰਾਂਸਿੰਙੇ ਨੇ ਕਿਹਾ, ‘‘ਮੈਂ ਕੋਲ ਦੀ ਇੱਕ ਚਰਾਗਾਹ ਵਿੱਚ ਰਹਿੰਦਾ ਹਾਂ। ਅੱਜ ਮੈਂ ਚਰਾਗਾਹ ਕੋਲ ਇੱਕ ਕਾਲੀ ਚੀਜ਼ ਦੇਖੀ। ਇਹ ਸੋਚਦੇ ਹੋਏ ਕਿ ਸ਼ਾਇਦ ਉਹ ਦੁਸ਼ਮਣ ਹੈ ਮੈਂ ਭੱਜ ਖੜ੍ਹਾ ਹੋਇਆ। ਭੱਜਦਾ-ਭੱਜਦਾ ਹੁਣ ਮੈਂ ਇੱਥੇ ਪਹੁੰਚਿਆ ਹਾਂ।’’
ਕੱਛੂ ਨੇ ਬਾਰਾਂਸਿੰਙੇ ਨੂੰ ਕਿਹਾ, ‘‘ਤੂੰ ਅਜਿਹਾ ਜਾਨਵਰ ਹੈਂ ਜਿਸ ਤੋਂ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੈ। ਅਸੀਂ ਤਿੰਨ ਗੂੜ੍ਹੇ ਮਿੱਤਰ ਹਾਂ ਜੋ ਇਕੱਠੇ ਇੱਥੇ ਰਹਿੰਦੇ ਹਾਂ। ਜੇ ਤੂੰ ਚਾਹੇਂ ਤਾਂ ਚੌਥੇ ਮਿੱਤਰ ਦੇ ਰੂਪ ਵਿੱਚ ਸਾਡੇ ਨਾਲ ਇੱਥੇ ਰਹਿ ਸਕਦਾ ਹੈਂ।’’ ਬਾਰਾਂਸਿੰਙੇ ਨੇ ਉਨ੍ਹਾਂ ਦੀ ਗੱਲ ਮੰਨ ਲਈ ਅਤੇ ਉਨ੍ਹਾਂ ਨਾਲ ਮਿਲ ਕੇ ਰਹਿਣ ਲੱਗਾ। ਚਾਰੇ ਮਿੱਤਰ ਹਰ ਰੋਜ਼ ਵੱਖੋ-ਵੱਖ ਵਿਸ਼ਿਆਂ ’ਤੇ ਗੱਲਾਂ ਕਰਦੇ ਅਤੇ ਖ਼ੁਸ਼ੀ ਭਰਪੂਰ ਜੀਵਨ ਬਤੀਤ ਕਰ ਰਹੇ ਸਨ।
ਇੱਕ ਦਿਨ ਦੀ ਗੱਲ ਹੈ ਕਿ ਮਿਥੀ ਹੋਈ ਥਾਂ ’ਤੇ ਕਾਂ, ਕੱਛੂ ਅਤੇ ਚੂਹਾ ਤਿੰਨੋਂ ਪਹੁੰਚੇ, ਪਰ ਬਾਰਾਂਸਿੰਙਾ ਉੱਥੇ ਨਾ ਪੁੱਜਿਆ। ਇਸ ’ਤੇ ਉਹ ਬੜੇ ਫ਼ਿਕਰਮੰਦ ਹੋਏ। ਕੱਛੂ ਅਤੇ ਚੂਹੇ ਨੇ ਕਾਂ ਨੂੰ ਕਿਹਾ ਕਿ ਉਹ ਉੱਡਦਾ ਹੋਇਆ ਦੇਖੇ ਕਿ ਬਾਰਾਂਸਿੰਙੇ ਦਾ ਕੁਝ ਅਤਾ-ਪਤਾ ਹੈ ਜਾਂ ਨਹੀਂ।
ਕਾਂ ਕੁਝ ਦੇਰ ਉੱਡਦਾ ਰਿਹਾ। ਜਦੋਂ ਉਹ ਵਾਪਸ ਆਇਆ ਤਾਂ ਉਸ ਨੇ ਦੱਸਿਆ ਕਿ ਬਾਰਾਂਸਿੰਙਾ ਇੱਕ ਸ਼ਿਕਾਰੀ ਦੇ ਜਾਲ ਵਿੱਚ ਫਸ ਗਿਆ ਹੈ। ਕੱਛੂ ਨੇ ਚੂਹੇ ਨੂੰ ਕਿਹਾ, ‘‘ਇਹ ਸਮਾਂ ਤਿਆਗ ਅਤੇ ਬਲੀਦਾਨ ਦਾ ਹੈ। ਛੇਤੀ ਨਾਲ ਚੱਲੋ ਤਾਂ ਕਿ ਬਾਰਾਂਸਿੰਙੇ ਨੂੰ ਮੁਕਤੀ ਦਿਵਾਈ ਜਾ ਸਕੇ।’’
ਉੱਥੇ ਪਹੁੰਚ ਕੇ ਚੂਹੇ ਨੇ ਜਾਲ ਨੂੰ ਕੱਟਿਆ ਅਤੇ ਬਾਰਾਂਸਿੰਙਾ ਜਾਲ ਵਿੱਚੋਂ ਨਿਕਲ ਕੇ ਭੱਜਿਆ। ਇਸੇ ਦੌਰਾਨ ਕੱਛੂ ਵੀ ਉੱਥੇ ਪੁੱਜਾ। ਬਾਰਾਂਸਿੰਙੇ ਨੇ ਕੱਛੂ ਨੂੰ ਕਿਹਾ, ‘‘ਐ ਪਿਆਰੇ ਮਿੱਤਰ! ਚੱਲ ਇੱਥੋਂ ਭੱਜ ਚੱਲੀਏ। ਜਦ ਤੂੰ ਤੇਜ਼ ਤੁਰ ਨਹੀਂ ਸਕਦਾ ਤਾਂ ਤੂੰ ਇੱਥੇ ਕਿਉਂ ਆਇਆ?’’
ਇਸ ’ਤੇ ਕੱਛੂ ਨੇ ਜਵਾਬ ਦਿੱਤਾ, ‘‘ਮੈਂ ਦੋਸਤੀ ਨਿਭਾਉਣਾ ਚਾਹੁੰਦਾ ਸੀ ਤਾਂ ਕਿ ਖ਼ਤਰੇ ਦੇ ਸਮੇਂ ਤੁਹਾਡੇ ਨਾਲ ਰਹਾਂ।’’ ਬਾਕੀ ਤਿੰਨੋਂ ਦੋਸਤਾਂ ਨੇ ਉਸ ਨੂੰ ਕਿਹਾ ਕਿ ਜਿੰਨੀ ਜਲਦੀ ਹੋ ਸਕੇ ਉਹ ਇੱਥੋਂ ਭੱਜ ਜਾਵੇ। ਇੰਨਾ ਕਹਿ ਕੇ ਉਹ ਤਿੰਨੇ ਵੀ ਉੱਥੋਂ ਭੱਜ ਪਏ। ਕੁਝ ਸਮੇਂ ਬਾਅਦ ਸ਼ਿਕਾਰੀ ਉਸ ਥਾਂ ਪੁੱਜਿਆ ਤਾਂ ਉਹ ਸਮਝ ਗਿਆ ਕਿ ਬਾਰਾਂਸਿੰਙਾ ਜਾਲ ਵਿੱਚੋਂ ਨਿਕਲ ਕੇ ਭੱਜ ਚੁੱਕਾ ਹੈ। ਸ਼ਿਕਾਰੀ ਨੇ ਚਹੁੰ ਪਾਸੇ ਨਜ਼ਰ ਘੁਮਾਈ, ਪਰ ਉਸ ਨੂੰ ਕਿਤੇ ਕੁਝ ਵੀ ਦਿਖਾਈ ਨਾ ਦਿੱਤਾ। ਉਹ ਇਸ ਗੱਲ ’ਤੇ ਹੈਰਾਨ ਸੀ ਕਿ ਬਾਰਾਂਸਿੰਙਾ ਜਾਲ ਕੱਟ ਕੇ ਕਿਵੇਂ ਨਿਕਲ ਗਿਆ। ਇਕਦਮ ਸ਼ਿਕਾਰੀ ਦੀ ਨਜ਼ਰ ਕੱਛੂ ’ਤੇ ਪਈ। ਉਸ ਨੇ ਖ਼ੁਦ ਨੂੰ ਕਿਹਾ ਕਿ ਹਾਲਾਂਕਿ ਕੱਛੂ ਦਾ ਕੋਈ ਮਹੱਤਵ ਨਹੀਂ ਹੈ, ਪਰ ਨਾ ਹੋਣ ਨਾਲੋਂ ਕੁਝ ਹੋਣਾ ਤਾਂ ਬਿਹਤਰ ਹੈ।
ਸ਼ਿਕਾਰੀ ਨੇ ਕੱਛੂ ਨੂੰ ਫੜ ਕੇ ਆਪਲੇ ਝੋਲੇ ਵਿੱਚ ਪਾਇਆ ਅਤੇ ਝੋਲੇ ਦਾ ਮੂੰਹ ਕੱਸ ਕੇ ਬੰਨ੍ਹ ਦਿੱਤਾ। ਝੋਲੇ ਨੂੰ ਮੋਢੇ ’ਤੇ ਸੁੱਟਿਆ ਅਤੇ ਹੌਲੀ-ਹੌਲੀ ਅੱਗੇ ਵਧਣ ਲੱਗਾ। ਜਦ ਕਾਂ, ਚੂਹਾ ਅਤੇ ਬਾਰਾਂਸਿੰਗਾ ਤਿੰਨੇ ਇੱਕ-ਦੂਜੇ ਨੂੰ ਮਿਲੇ ਤਾਂ ਉਨ੍ਹਾਂ ਨੇ ਕੱਛੂ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਕਾਫ਼ੀ ਭਾਲਣ ਤੋਂ ਬਾਅਦ ਵੀ ਉਨ੍ਹਾਂ ਨੂੰ ਕੱਛੂ ਦਾ ਕੋਈ ਥਹੁ-ਪਤਾ ਨਹੀਂ ਲੱਗਾ।
ਉਹ ਸਮਝ ਗਏ ਕਿ ਸ਼ਿਕਾਰੀ ਕੱਛੂ ਨੂੰ ਲੈ ਗਿਆ ਹੈ। ਇਸ ਗੱਲ ਨਾਲ ਬਾਰਾਂਸਿੰਙਾ ਬੜਾ ਫ਼ਿਕਰਮੰਦ ਹੋਇਆ। ਉਸ ਨੇ ਕਿਹਾ, ‘‘ਗ਼ਲਤੀ ਮੇਰੀ ਸੀ। ਮੇਰੇ ਹੀ ਕਾਰਨ ਕੱਛੂ ਸ਼ਿਕਾਰੀ ਦੇ ਪੰਜੇ ਵਿੱਚ ਫਸ ਗਿਆ ਅਤੇ ਮੈਂ ਕੁਝ ਕਰ ਵੀ ਨਹੀਂ ਸਕਦਾ।’’ ਕਾਂ ਨੇ ਕਿਹਾ, ‘‘ਅਸੀਂ ਕਿਉਂ ਕੋਈ ਕੰਮ ਨਹੀਂ ਕਰ ਸਕਦੇ? ਜਦ ਕਿਸੇ ਗੁੱਟ ਦੇ ਮੈਂਬਰ ਸੰਗਠਿਤ ਹੋਣ ਅਤੇ ਇੱਕ-ਦੂਜੇ ਲਈ ਤਿਆਗ ਕਰਨ ਨੂੰ ਤਿਆਰ ਹੋਣ ਤਾਂ ਉਹ ਹਰੇਕ ਕੰਮ ਕਰਨ ਦੀ ਤਾਕਤ ਰੱਖਦੇ ਹਨ। ਇਸ ਸਮੱਸਿਆ ਦਾ ਹੱਲ ਵੀ ਸਾਡੇ ਹੀ ਹੱਥ ਵਿੱਚ ਹੈ।’’
ਬਾਰਾਂਸਿੰਙੇ ਨੇ ਪੁੱਛਿਆ ਕਿ ਕੀ ਕੀਤਾ ਜਾਏ? ਕਾਂ ਨੇ ਕਿਹਾ, ‘‘ਧਿਆਨ ਨਾਲ ਸੁਣੋ! ਮੇਰੇ ਕੋਲ ਇੱਕ ਯੋਜਨਾ ਹੈ ਜਿਸ ਨੂੰ ਸਾਨੂੰ ਸਾਰਿਆਂ ਨੂੰ ਠੀਕ ਢੰਗ ਨਾਲ ਪੂਰੀ ਕਰਨਾ ਹੋਵੇਗਾ।’’ ਕਾਂ ਨੇ ਬਾਰਾਂਸਿੰਙੇ ਨੂੰ ਕਿਹਾ, ‘‘ਤੂੰ ਸ਼ਿਕਾਰੀ ਦੇ ਰਾਹ ਵਿੱਚ ਲੰਮਾ ਪੈ ਜਾਵੀਂ। ਮੈਂ ਤੇਰੇ ’ਤੇ ਹਮਲਾ ਕਰਾਂਗਾ ਅਤੇ ਇਹ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਜਿਵੇਂ ਮੈਂ ਤੇਰੀਆਂ ਅੱਖਾਂ ਭੰਨਣੀਆਂ ਚਾਹੁੰਦਾ ਹਾਂ। ਸ਼ਿਕਾਰੀ ਸਾਨੂੰ ਜ਼ਰੂਰ ਦੇਖੇਗਾ। ਤੂੰ ਆਪਣੀ ਥਾਂ ਤੋਂ ਉੱਠ ਕੇ ਹੌਲੀ-ਹੌਲੀ ਤੁਰ ਪਈਂ। ਸ਼ਿਕਾਰੀ ਇਹ ਸਮਝੇਗਾ ਕਿ ਤੂੰ ਤੇਜ਼ ਨਹੀਂ ਭੱਜ ਸਕਦਾ। ਇਸ ਲਈ ਉਹ ਤੈਨੂੰ ਫੜਨ ਦੀ ਕੋਸ਼ਿਸ਼ ਕਰੇਗਾ। ਜਦੋਂ ਸ਼ਿਕਾਰੀ ਤੇਰੇ ਤੀਕ ਪਹੁੰਚੇ ਤਾਂ ਤੂੰ ਤੇਜ਼ੀ ਨਾਲ ਭੱਜ ਪਈਂ। ਅਜਿਹੇ ਵਿੱਚ ਸ਼ਿਕਾਰੀ ਤੈਨੂੰ ਫੜਨ ਲਈ ਆਪਣੇ ਥੈਲੇ ਨੂੰ ਧਰਤੀ ’ਤੇ ਸੁੱਟ ਕੇ ਤੇਜ਼ੀ ਨਾਲ ਤੇਰਾ ਪਿੱਛਾ ਕਰੇਗਾ। ਇਸੇ ਦੌਰਾਨ ਚੂਹਾ ਸ਼ਿਕਾਰੀ ਦੇ ਥੈਲੇ ਵਿੱਚ ਮੋਘਾ ਕਰ ਦੇਵੇਗਾ ਤਾਂ ਕਿ ਕੱਛੂ ਉਸ ’ਚੋਂ ਬਾਹਰ ਆ ਜਾਵੇ। ਇਸ ਤੋਂ ਬਾਅਦ ਅਸੀਂ ਸਾਰੇ ਭੱਜ ਜਾਵਾਂਗੇ।’’
ਸਾਰਿਆਂ ਨੇ ਕਾਂ ਦੀ ਇਸ ਯੋਜਨਾ ਦਾ ਸਮਰਥਨ ਕੀਤਾ। ਬਾਰਾਂਸਿੰਙਾ ਸ਼ਿਕਾਰੀ ਦੇ ਰਾਹ ਵਿੱਚ ਲੰਮਾ ਪੈ ਗਿਆ ਤੇ ਕਾਂ ਨੇ ਉਸ ’ਤੇ ਹਮਲੇ ਦਾ ਨਾਟਕ ਕੀਤਾ। ਅਜਿਹੇ ਵਿੱਚ ਬਾਰਾਸਿੰਙਾ ਆਪਣੀ ਥਾਂ ਤੋਂ ਉੱਠਿਆ ਅਤੇ ਲੰਙ ਮਾਰਦਾ ਹੋਇਆ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਸ਼ਿਕਾਰੀ ਨੇ ਉਸ ਨੂੰ ਫੜਨ ਲਈ ਉਸ ਦਾ ਪਿੱਛਾ ਕੀਤਾ। ਜਦ ਸ਼ਿਕਾਰੀ ਬਾਰਾਂਸਿੰਙੇ ਕੋਲ ਪੁੱਜਿਆ ਤਾਂ ਉਹ ਤੇਜ਼ੀ ਨਾਲ ਭੱਜਣ ਲੱਗਾ। ਸ਼ਿਕਾਰੀ ਨੇ ਆਪਣਾ ਥੈਲਾ ਧਰਤੀ ’ਤੇ ਸੁੱਟਿਆ ਅਤੇ ਤੇਜ਼ੀ ਨਾਲ ਬਾਰਾਂਸਿੰਙੇ ਵੱਲ ਹੋ ਤੁਰਿਆ। ਇਸ ਦੌਰਾਨ ਚੂਹੇ ਨੇ ਸ਼ਿਕਾਰੀ ਦਾ ਝੋਲਾ ਕੁਤਰ ਦਿੱਤਾ ਅਤੇ ਕੱਛੂ ਉਸ ਵਿੱਚੋਂ ਬਾਹਰ ਆ ਗਿਆ।
ਕਾਂ ਉੱਡਦਾ ਹੋਇਆ ਸਾਰਿਆਂ ’ਤੇ ਨਜ਼ਰ ਰੱਖ ਰਿਹਾ ਸੀ। ਜਦ ਉਸ ਨੇ ਦੇਖਿਆ ਕਿ ਚੂਹੇ ਨੇ ਆਪਣਾ ਕੰਮ ਚੰਗੇ ਢੰਗ ਨਾਲ ਕੀਤਾ ਹੈ ਅਤੇ ਉਹ ਦੋਵੇਂ ਛੁਪ ਗਏ ਤਾਂ ਬਾਰਾਂਸਿੰਙੇ ਨੂੰ ਕਿਹਾ ਕਿ ਉਹ ਤੇਜ਼ੀ ਨਾਲ ਭੱਜੇ। ਹੁਣ ਸ਼ਿਕਾਰੀ ਬਾਰਾਸਿੰਙੇ ਨੂੰ ਫੜਨ ਤੋਂ ਨਿਰਾਸ਼ ਹੋ ਚੁੱਕਾ ਸੀ। ਉਹ ਆਪਣੇ ਥੈਲੇ ਨੂੰ ਚੁੱਕਣ ਲਈ ਮੁੜਿਆ। ਉਸ ਨੇ ਬੜੀ ਹੈਰਾਨੀ ਨਾਲ ਦੇਖਿਆ ਕਿ ਥੈਲੇ ਵਿੱਚ ਮੋਘਾ ਹੋ ਗਿਆ ਅਤੇ ਉਸ ਵਿੱਚੋਂ ਕੱਛੂ ਨਿਕਲ ਚੁੱਕਾ ਹੈ। ਇਸ ਨਾਲ ਉਸ ਨੂੰ ਬੜੀ ਨਮੋਸ਼ੀ ਹੋਈ।
ਉਸ ਨੇ ਆਪਣਾ ਥੈਲਾ ਚੁੱਕਿਆ ਅਤੇ ਸ਼ਹਿਰ ਵੱਲ ਪਰਤ ਗਿਆ।
ਚੂਹਾ, ਕਾਂ, ਕੱਛੂ ਅਤੇ ਬਾਰਾਂਸਿੰਙਾ ਸਾਲਾਂ ਤਕ ਨਾਲ-ਨਾਲ ਰਹਿੰਦੇ ਰਹੇ ਅਤੇ ਕਈ ਵਾਰ ਉਨ੍ਹਾਂ ਨੇ ਇੱਕ-ਦੂਜੇ ਨੂੰ ਮੁਕਤੀ ਦਿਵਾਈ।
-ਨਿਰਮਲ ਪ੍ਰੇਮੀ

ਪੇਟ ਦੀਆਂ ਅੰਤੜੀਆਂ ਸਾਫ਼ ਕਰੋ

by admin May 6, 2021

…..ਅੱਜ ਸਵੇਰੇ ਯੋਗ ਅਭਿਆਸ ਨਾਲ਼ ਸੰਬੋਧਿਤ … ਪੋਸਟ ਪਾਉਣ ਤੋਂ ਬਾਅਦ ਖ਼ਿਆਲ ਆਇਆ … ਕਿ ਯੋਗ ਤੇ ਪ੍ਰਾਣਾਯਾਮ ਵੀ ਤਾਂ ਹੀ ਕਰ ਸਕੋਗੇ … ਜੇ ਪੇਟ ਸਿਹਤਮੰਦ ਹੋਵੇਗਾ … ਮੈਦਾ ਤੇ ਜੰਕ ਫ਼ੂਡ ਪੀਜ਼ੇ, ਪਾਸਟੇ, ਬਰਗਰ, ਨੂਡਲਾਂ ਆਦਿ ਖਾ-ਖਾ ਕੇ … ਤੁਹਾਡੇ ਪੇਟ ਦੇ ਵਿਕਾਰ ਏਨੇ ਵਧੇ ਹੋਏ ਹਨ … ਮੋਟਾਪਾ ਵਧਿਆ ਹੋਇਆ ਹੈ …  ਪਹਿਲਾਂ ਉਹਨਾਂ ਦਾ ਇਲਾਜ ਬਹੁਤ ਜ਼ਰੂਰੀ ਹੈ।ਤੁਹਾਡੀਆਂ ਪੇਟ ਦੀ ਸਾਰੀਆਂ ਨਾੜੀਆਂ … ਅੰਤੜੀਆਂ ਬਲੌਕਡ ਨੇ … ਪ੍ਰਾਣਾਯਾਮ ਤੇ ਯੋਗ ਕੀ ਕਰੇਗਾ? ਸਿਨਥੈਟਿਕ ਦਵਾਈਆਂ … ਲੈਗਜ਼ੇਟਿਵ ਖਾਂਦੇ ਫਿਰਦੇ ਹੋ … ਕੋਲਨ ਕਲੀਨ ਕਰਾਉਂਦੇ ਫਿਰਦੇ ਹੋ।ਪਹਿਲਾਂ ਦੋ ਕੁ ਮਹੀਨੇ … ਪੂਰੀ ਨਿਸ਼ਠਾ ਨਾਲ਼ … ਆਹ ਹੇਠ ਲਿਖੇ ਉਪਚਾਰ ਕਰਕੇ … ਪੇਟ ਦੀਆਂ ਅੰਤੜੀਆਂ ਸਾਫ਼ ਕਰੋ … ਬੇਲੋੜਾ ਤੇ ਜੰਕ ਫ਼ੂਡ ਖਾ-ਖਾ ਕੇ ਬਹੁਤ ਨੁਕਸਾਨ ਕਰ ਚੁੱਕੇ ਹੋ … ਹੁਣ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ।…..:sunflower:ਤਾਜ਼ਾ ਤੇ ਸੁੱਕੇ ਫਲ਼ :sunflower:ਨਾਸ਼ਪਾਤੀਆਂ … (ਜੋ ਕਿਸਮ ਵੀ ਉਪਲਬਧ ਹੋਵੇ) …ਤਾਜ਼ਾ ਆਲੂ ਬੁਖ਼ਾਰਾ …. ਸੁੱਕੇ ਪਲੱਮਜ਼ …ਪਰੂਨਜ਼ … ਇਹ ਸਾਰੇ ਕਬਜ਼ ਦੂਰ ਕਰਕੇ … ਪੇਟ ਸਾਫ਼ ਕਰਦੇ ਹਨ …. ਮੈਂ ਪਿਛਲੇ ਵੀਹ-ਬਾਈ ਸਾਲਾਂ ਤੋਂ … ਇਹਨਾਂ ਦਾ ਲਗਾਤਾਰ ਸੇਵਨ ਕਰਦੀ ਹਾਂ … ਇਕ ਸਮੇਂ ਭੋਜਨ ਕਰਦੀ ਹਾਂ … ਜੰਕ ਕਦੇ ਨਹੀਂ ਖਾਧਾ … ਪੇਟ ਸਦਾ ਸਾਫ਼ ਰਹਿੰਦਾ ਹੈ।ਅੱਖਾਂ, ਦੰਦ, ਸਰੀਰਕ ਦਰਦ … ਸਭ ਦੀ ਜੜ੍ਹ … ਪੇਟ ਦੇ ਵਿਕਾਰ ਹਨ।ਮੁੱਕਦੀ ਗੱਲ … ਜੀਹਨੇ ਭੋਜਨ ਸਹੀ ਕਰ ਲਿਆ … ਸੌਣ ਜਾਗਣ ਦਾ ਅਨੁਸ਼ਾਸਨ ਬਣਾਅ ਲਿਆ … ਉਹਨੇ ਅੱਧੇ ਤੋਂ ਵੱਧ ਵਿਕਾਰਾਂ ‘ਤੇ ਜਿੱਤ ਪ੍ਰਾਪਤ ਕਰ ਲਈ।….ਹਰਬਲ ਚਾਹ :relaxed:
….
:sunflower:ਸਮੱਗਰੀ::sunflower:

1 – ਸੌਂਫ਼
2 – ਲੈਮਨ ਗਰਾਸ
(ਦੋਵੇਂ ਇਕ ਟੇਬਲ ਸਪੂਨ)
3-  ਦਾਲ਼ਚੀਨੀ ਸਟਿੱਕ ( ਦੋ ਕੁ ਇੰਚ )
4 – ਦੋ ਕੁ ਛੋਟੀਆਂ ਇਲਾਇਚੀਆਂ – ਕੁੱਟ ਕੇ
5 – ਅਦਰਕ – ਕੱਦੂਕਸ ਕਰਕੇ
6 – ਨਿੰਬੂ ਦਾ ਰਸ

…..:sunflower:ਵਿਧੀ::sunflower:ਨਿੰਬੂ ਨੂੰ ਛੱਡ ਕੇ … ਸਾਰੀ ਸਮੱਗਰੀ … ਢਾਈ ਕੁ ਕੱਪ ਪਾਣੀ ‘ਚ ਪਾ ਕੇ … ਢੱਕਣ ਨਾਲ਼ ਢਕ ਕੇ … ਮੀਡੀਅਮ ਤੋਂ ਥੋੜ੍ਹੀ ਅੱਗ ‘ਤੇ ਪੰਦਰਾਂ ਮਿੰਟ ਰਿੰਨ੍ਹੋ …ਚਾਹ ਤਿਆਰ ਹੈ … ਛਾਣਨੀ ਨਾਲ਼ ਪੁਣ ਕੇ … ਜਿੰਨੀ ਪੀਣੀ ਹੈ … ਓਨੀ ‘ਚ ਨਿੰਬੂ ਰਸ ਮਿਲ਼ਾਅ ਕੇ ਸੇਵਨ ਕਰੋ … ਤਿਆਰ ਚਾਹ … ਦਿਨ ‘ਚ ਦੋ ਵਾਰ ਵੰਡ ਕੇ ਪੀਓ ਜੀ।ਐਨਰਜੀ ਡਰਿੰਕਸ … ਸੋਢੇ … ਸੌਫ਼ਟ ਡਰਿੰਕਸ … ਤੇਜ਼ ਚਾਹ-ਕੌਫ਼ੀ ਤਿਆਗ ਦਿਉ ਜੀ।
….:sunflower:ਕਬਜ਼ ਨਿਵਾਰਕ ਪਾਊਡਰ:sunflower::sunflower:ਸਮੱਗਰੀ:sunflower:
1 – ਸੌਂਫ਼
2- ਹਰੜਾਂ
3 – ਅਲ਼ਸੀ
4 – ਈਸਬਗੋਲਸਾਰੀ ਸਮੱਗਰੀ 100- 100 ਗ੍ਰਾਮ … ਇੱਕੋ ਅਨੁਪਾਤ ‘ਚ ਲੈ ਲਉ … ਸੌਂਫ਼ … ਹਰੜਾਂ … ਅਲ਼ਸੀ … ਤਿੰਨੇ ਅਲੱਗ-ਅਲੱਗ ਹਲਕੀ ਅੱਗ ‘ਤੇ ਭਿੰਨ ਲਉ … ਗਰਾਈਂਡਰ ‘ਚ ਪੀਸ ਕੇ … ਈਸਬਗੋਲ ਪਾਊਡਰ ਮਿਲ਼ਾਅ ਲਉ … ਹਰੜਾਂ ਦਾ ਪਾਊਡਰ ਵੀ ਵਰਤ ਸਕਦੇ ਹੋ … ਸਵੇਰੇ ਨਾਸ਼ਤੇ ਤੋਂ ਘੰਟਾ ਕੁ ਘੰਟਾ ਪਹਿਲਾਂ … ਕੋਸੇ ਤੋਂ ਗਰਮ ਪਾਣੀ ‘ਚ ਦੋ ਟੇਬਲ ਸਪੂਨ ਮਿਲ਼ਾਅ ਕੇ ਪੀਓ … ਦੋ ਗਲਾਸ ਪਾਣੀ ਜ਼ਰੂਰ ਪੀਓ … ਕੁਝ ਦਿਨਾਂ ‘ਚ ਪੇਟ ਸਹੀ ਹੋ ਜਾਵੇਗਾ।….ਦੋਸਤੋ! ਹੁਣ ਦਾ ਸਮਾਂ ਪਰਿਵਰਤਨ ਮੰਗਦਾ ਹੈ … ਜੋ ਭੋਜਨ ਨਹੀਂ ਸੁਧਾਰੇਗਾ … ਆਦਤਾਂ ਨਹੀਂ ਬਦਲੇਗਾ … ਉਹ ਮਹਾਮਾਰੀਆਂ ਦੀ ਲਪੇਟ ‘ਚ ਸੌਖਾ ਆ ਜਾਵੇਗਾ … ਯਾਦ ਰੱਖਣਾ … ਕਰੋਨਾ ਕਿਤੇ ਨਹੀਂ ਜਾਣ ਵਾਲ਼ਾ … ਸਾਨੂੰ ਹੀ ਪਰਿਵਰਤਨ ਕਰਨੇ ਪੈਣੇ ਹਨ।ਮੈਂ ਪੋਸਟਾਂ ਰਾਹੀਂ ਉਤਸ਼ਾਹਿਤ ਕਰ ਸਕਦੀ ਹਾਂ … ਹਲੂਣਾ ਦੇ ਸਕਦੀ ਹਾਂ  … ਪ੍ਰੇਰਿਤ ਕਰ ਸਕਦੀ ਹਾਂ … ਇਹਨਾਂ ਨੂੰ ਅੱਗੇ ਸਾਂਝੀਆਂ ਕਰਕੇ … ਤੁਸੀਂ ਵੀ ਮਾਨਵਤਾ ਦੀ ਸੇਵਾ ਕਰ ਸਕਦੇ ਹੋ।ਤੁਹਾਡੀ ਸਭ ਦੀ ਸਿਹਤਯਾਬੀ ਲਈ ਦਿਲੀ ਦੁਆਵਾਂ :bouquet:ਪਿਆਰ ਸਤਿਕਾਰ ਜੀ

ਤਨਦੀਪ ਤਮੰਨਾ

ਸਿਹਤ ਨਾਲ ਸੰਬੰਧਤ ਹੋਰ ਲੇਖ ਇਥੇ ਪੜ੍ਹੋ

ਅਜਾਦੀ

by admin September 19, 2020

ਰਾਤ ਦਾ ਆਖਰੀ ਪਹਿਰ ਬੀਤ ਚੁਕਾ ਸੀ ਤੇ ਅਸਮਾਨ ਵਿਚ ਚਾਨਣ ਰਿਸ਼ਮਾਂ ਖਿਲਰਨੀਆ ਸ਼ੁਰੂ ਹੋ ਚੁੱਕਿਆਂ ਸੀ …ਇਕ ਛੋਟੇ ਜਿਹੇ ਕਮਰੇ ਵਿਚ ਤਾੜੇ ਹੋਏ ਗੁਲਾਮਾਂ ਨੂੰ ਬਾਹਰ ਲਿਆ ਕੰਮ ਤੇ ਲਾਇਆ ਜਾ ਰਿਹਾ ਸੀ.. ਯੂਰੋਪ ਵਰਗੇ ਠੰਡੇ ਇਲਾਕੇ ਵਿਚ ਗਰਮੀ ਵੀ ਪੈਂਦੀ ਸੀ ..ਰੋਮਨ ਹੁਕਮਰਾਨਾ ਵਲੋਂ ਅਫਰੀਕਨ ਨੀਗਰੋ ਤੇ ਹੋਰ ਗੁਲਾਮ ਖਰੀਦੇ ਜਾਂਦੇ ਸਨ ਤੇ ਬਹੁਤ ਬੁਰਾ ਵਿਵਹਾਰ ਕੀਤਾ ਜਾਂਦਾ ਸੀ..ਕੋਰਲੀ ਵੀ ਓਹਨਾ ਚੋ ਇਕ ਸੀ ਪਰ ਉਸ ਨੂੰ ਆਪਣਾ ਮੁਲਕ ਬਹੁਤ ਯਾਦ ਆਉਂਦਾ ਸੀ …ਉਹ ਨਿਕਲਣਾ ਚਾਹੁੰਦਾ ਸੀ ਇਥੋਂ ਪਰ ਕਿਲੇ ਦੀ ਦੀਵਾਰ ਦੇ ਕੋਲ ਸਖਤ ਪਹਿਰੇ ਕਰਕੇ ਹਿਲ ਵੀ ਨੀ ਸੀ ਸਕਦਾ ..ਇਸੇ ਕਰਕੇ ਕਈ ਵਾਰ ਚਾਬੁਕ ਵੀ ਪਏ ..ਦਿਲ ਨੂੰ ਲਗੇ ਝੋਰੇ ਤੇ ਹੱਦ ਤੋੜਵੀ ਮੇਹਨਤ ਕਰ ਉਸ ਦਾ ਸ਼ਰੀਰ ਕਾਫੀ ਨਿਢਾਲ ਹੋ ਗਿਆ ਸੀ …

ਓਹਨਾ ਤੇ ਨਿਗਰਾਨੀ ਰੱਖਣ ਵਾਲੇ ਬੰਦੇ ਕੋਲ ਅਕਸਰ ਹੀ ਇਕ ਪਿੰਜਰਾ ਹੁੰਦਾ ਸੀ ਜਿਸ ਵਿਚ ਕਈ ਰੰਗ ਬਿਰੰਗੇ ਪੰਛੀ ਸਨ ..ਕੋਰਕੀ ਓਨਾ ਵਲ ਦੇਖਦਾ ਤਾ ਉਸ ਨੂੰ ਪੰਛੀਆਂ ਤੇ ਬੜਾ ਤਰਸ ਆਉਂਦਾ …

ਇਕ ਦਿਨ ਤੜਕਸਾਰ ਹੀ ਉਸ ਨੂੰ ਆਪਣਾ ਘਰ ਤੇ ਪਿੰਡ ਸੁਪਨੇ ਚ ਦਿਸੇ,ਉਹ ਨਦੀ ਦਿਖੀ ਜਿਸ ਵਿਚ ਉਹ ਅਕਸਰ ਤਾਰੀਆਂ ਲਾਉਂਦਾ ਸੀ …ਇਕ ਅੱਚਵੀ ਜਿਹੀ ਲਗ ਗਈ ਤੇ ਸ਼ਰੀਰ ਨਿਢਾਲ ਪੈ ਗਿਆ ..ਪਰ ਇਥੇ ਕਿਸ ਨੇ ਧਿਆਨ ਦੇਣਾ ਸੀ …ਕੋਠੜੀ ਚੋ ਬਾਹਰ ਲਿਆ ,ਉਸ ਦੀਆ ਬੇੜੀਆਂ ਖੋਲੀਆਂ ਗਈਆਂ..ਅਜਾਦ ਹੋਣ ਦੀ ਲਾਲਸਾ ਨੇ ਇਕ ਵਾਰ ਫੇਰ ਮੌਕਾ ਦੇਖ ਉਸ ਨੂੰ ਕੰਧ ਟੱਪ ਜਾਣ ਲਈ ਜ਼ੋਰ ਪਾਇਆ ਤੇ ਉਸ ਨੇ ਸਾਰੀ ਤਾਕਤ ਇਕਠੀ ਕਰ ਪੂਰੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ …

ਪਹਿਰੇਦਾਰਾਂ ਨੇ ਫੜ ਕੇ ਧੁ ਲਿਆ ਤੇ ਉਸ ਤੇ ਚਾਬੁਕ ਵਰਨੇ ਸ਼ੁਰੂ ਹੋ ਗਏ …ਕੁਛ ਸਮੇ ਮਗਰੋਂ ਥਕ ਹਾਰ ਕੇ ਪਹਿਰੇਦਾਰ ਵਾਪਸ ਜਾਣ ਲਗੇ ਤਾ ਕੋਰਕੀ ਨੇ ਮੂੰਹ ਉਤਾਂਹ ਚੁਕਿਆ ਤਾ ਸਾਹਮਣੇ ਓਹੀ ਪਿੰਜਰਾ ਦਿੱਖ ਗਿਆ …ਘਿਸਰ ਕੇ ,ਹੋਲੀ ਹੋਲੀ ਪਿੰਜਰੇ ਕੋਲ ਜਾ, ਉਸ ਨੇ ਪਿੰਜਰਾ ਖੋਲ ਸਾਰੇ ਪਰਿੰਦੇ ਉਡਾ ਦਿਤੇ ….ਚਾਬੁਕਾਂ ਦਾ ਦੋਰ ਫੇਰ ਚਲ ਪਿਆ ਪਰ ਉਸ ਤੇ ਕੋਈ ਅਸਰ ਨੀ ਹੋ ਰਿਹਾ ..ਜਿੰਨੇ ਜ਼ੋਰ ਨਾਲ ਚਾਬੁਕ ਪੈਂਦੇ ,ਉਹ ਹੋਰ ਉੱਚੀ ਹਸਦਾ ਤੇ ਅਖੀਰ ਹਸਦੇ ਹਸਦੇ ਅੱਖਾਂ ਮੀਟ ਹੋ ਗਈਆਂ ਤੇ ਅਸਮਾਨ ਦਾ ਨੀਲਾ ਰੰਗ ਉਸ ਦੀਆ ਪਲਕਾਂ ਵਿਚ ਸਮਾ,ਕਾਲਾ ਸਿਆਹ ਹੋ ਗਿਆ …ਰੂਹ ਆਜ਼ਾਦ ਹੋ ਚੁਕੀ ਸੀ …

ਗੁਲਜਿੰਦਰ ਕੌਰ

ਛੋਹ ਦੀਆਂ ਤਰੰਗਾਂ

by admin September 6, 2020

ਸ਼ਾਮ ਦਾ ਵਕਤ , ਇੰਗਲੈਂਡ ਦੀਆਂ ਠੰਢੀਆਂ ਸ਼ਾਮਾਂ ਚੋ ਇੱਕ ਸ਼ਾਮ । ਕੰਮ ਤੋਂ ਆ ਕੇ ਨਹਾ ਕੇ ਜਸਬੀਰ ਡਿਨਰ ਲਈ ਬੈਠਾ , ਫ਼ੋਨ ਦੀ ਬੈੱਲ ਵੱਜੀ । ਫ਼ੋਨ ਉਠਾਇਆ ਤਾਂ ਆਵਾਜ ਆਈ ,” ਭਾਜੀ ਸਾਸਰੀ ਕਾਲ, ਗੇਜਾ ਬੋਲਦਾਂ ਵੁਲਵਰਹੈਪਟਨ ਤੋਂ , ਪਤਾ ਲੱਗਾ ਭਾਜੀ ਇੰਡੀਆ ਚੱਲੇ, ਮੇਰਾ ਥੋੜਾ ਸਮਾਨ ਈ ਲੈ ਜੋ “ਸੁਣਕੇ ਉਹ ਜ਼ਰਾ ਕੁ ਖਿਝ ਗਿਆ , ਯਾਰ , ਇਹਨਾਂ ਨੂੰ ਪਤਾ ਨਹੀ ਕਿਵੇਂ ਬਾਸ਼ਨਾ ਆ ਜਾਂਦੀ , ਓਥੋਂ ਸਭ ਕੁਝ ਮਿਲਦਾ , ਏਧਰੋਂ ਪੰਡਾਂ ਬੰਨ੍ਹ ਬੰਨ੍ਹ ਭੇਜੀ ਜਾਂਦੇ ਆ, ਅੰਦਰਲੇ ਗ਼ੁੱਸੇ ਨੂੰ ਦਬਾ ਕੇ ਉਹ ਬੋਲਿਆ,”ਗੇਜੇ ਮੈ ਸਮਾਨ ਪੈਕ ਕਰਕੇ ਤੋਲ ਲਵਾਂ , ਫਿਰ ਫ਼ੋਨ ਕਰਦਾਂ ਤੈਨੂੰ ਜੇ ਗੁੰਜਾਇਸ਼ ਹੋਈ ਤੇ“ ਗੇਜੇ ਤਰਲਾ ਮਾਰਿਆ ,”ਭਾਜੀ , ਮੇਰੇ ਕੋਲ ਸਿਰਫ ਡੇਢ ਕੁ ਕਿੱਲੋ ਭਾਰ ਏ, ਤੇ ਮਾਤਾ ਵਾਸਤੇ ਬੀ ਪੀ ਚੈੱਕ ਕਰਨ ਦੀ ਮਸ਼ੀਨ , ਬੜੀ ਮਿਹਰਬਾਨੀ ਹੋਊਗੀ ਜੇ ਪਹੁੰਚਾ ਦਿਓ ਤਾਂ,”ਮਾਂ ਦੇ ਨਾਮ ਤੋ ਉਹ ਝੇਂਪ ਗਿਆ , ਮਾਂ ਦਾ ਵਰ੍ਹੀਣਾ ਕਰਨ ਈ ਤਾਂ ਚੱਲਿਆਂ ਸੀ ਉਹ ਪੰਜਾਬ ।ਅਨਮਨੇ ਜਿਹੇ ਮਨ ਨਾਲ ਹਾਂ ਕਰ ਦਿੱਤੀ ਕਿ ਭਾਰ ਇਸ ਤੋ ਵੱਧ ਨਾ ਹੋਵੇ ।ਅਗਲੇ ਦਿਨ ਗੇਜਾ ਸ਼ਾਮ ਨੂੰ ਸਮਾਨ ਲੈ ਕੇ ਆ ਗਿਆ , ਪਿਤਾ ਲਈ ਇੱਕ ਜੈਕਟ ਤੇ ਮਾ ਲਈ ਕੋਟੀ , ਮਸ਼ੀਨ ਤੇ ਹੋਰ ਨਿੱਕੜ ਸੁੱਕੜ । ਉਹਨੇ ਸਮਾਨ ਲੈ ਲਿਆ , ਅਗਲੇ ਦਿਨ ਸਵੱਖਤੇ ਫਲਾਈਟ ਲੈ ਕੇ ਉਹ ਇੰਡੀਆ ਚਲਾ ਗਿਆ। ਸਫਰ ਦੀ ਥਕਾਵਟ ਉਤਾਰੀ ਤੇ ਮਾਂ ਦੇ ਵਰ੍ਹੀਣੇ ਦਾ ਪਾਠ ਕਰਵਾਇਆਂ । ਕਰੀਬ ਦਸ ਦਿਨ ਬੀਤ ਗਏ ।ਫਿਰ ਅਚਾਨਕ ਇੱਕ ਦਿਨ ਗੇਜੇ ਦੀ ਵਟਸਐਪ ਕਾਲ ਆਈ,” ਭਾਜੀ , ਵੀਰ ਬਣ ਕੇ ਇੱਕ ਕੰਮ ਈ ਕਰਦੇ ਮੇਰਾ”ਹੁਣ ਉਹ ਖਿਝ ਗਿਆ ਜ਼ਰਾ ਕੁ, “ ਹੁਣ ਹੋਰ ਕੀ ਕੰਮ ਏ ਯਾਰ, ਸਮਾਨ ਲੈ ਤਾ ਆਇਆਂ, ਘਰਦਿਆਂ ਨੂੰ ਮੇਰਾ ਅਡਰੈੱਸ ਦੇ ਦੇ , ਸਮਾਨ ਲੈ ਜਾਣ ਆ ਕੇ “ ਗੇਜਾ ਮਿੰਨਤ ਕਰਨ ਲੱਗਾ ,”ਭਾਜੀ, ਸਮਾਨ ਘਰ ਪਹੁੰਚਾ ਦਿਓ ਜਾਂ ਬੰਦਾ ਭੇਜ ਦਿਓ , ਮੈ ਖਰਚ ਦੇ ਦੂੰ ਜਾਣ ਆਉਣ ਦਾ , ਮਾਂ ਪਿਓ ਬਜ਼ੁਰਗ ਨੇ ਤੇ ਭਰਾ ਨਸ਼ਿਆਂ ਚ ਪਿਆ ਏ, ਜੇ ਉਹਨੂੰ ਘੱਲਿਆ ਤਾਂ ਸਮਾਨ ਰਾਹ ਚ ਵੇਚ ਕੇ ਖਾ ਜੂ’‘ਪਰ ਆਹ ਗੱਲ ਤੇ ਗੇਜਿਆ ਤੂੰ ਓਦਣ ਨਹੀ ਦੱਸੀ ਕਿ ਤੇਰੇ ਪਿੰਡ ਵੀ ਜਾਣਾ ਪਊ, ਹੱਦ ਕਰਦਾਂ ਯਾਰ ਤੂੰ ਵੀ , ਖ਼ੈਰ , ਅਡਰੈੱਸ ਭੇਜ , ਕਰਦਾਂ ਕੁਝ ਨਾ ਕੁਝ ‘ਤੇ ਉਹ ਮੂੰਹ ਚ ਬੜਬੜਾਉਂਦਾ ਰਿਹਾ ਕਿੰਨਾ ਚਿਰ।ਗੇਜਾ ਬਿਨਾ ਪੇਪਰਾਂ ਤੋ ਇੰਗਲੈਂਡ ਰਹਿ ਰਿਹਾ ਏ ਕਰੀਬ ਪੰਦਰਾਂ ਸਾਲਾਂ ਤੋਂ, ਮਾਂ ਬਾਪ ਦੀ ਗੈਰ ਹਾਜ਼ਰੀ ਵਿੱਚ ਈ ਇੰਗਲੈਂਡ ਵਿਆਹ ਵੀ ਕਰਵਾ ਲਿਆ ਏ, ਦੋ ਬੱਚੇ ਵੀ ਹੋ ਗਏ ਨੇ ,ਪਰ ਪੱਕੇ ਹੋਣ ਦੀ ਵਾਰੀ ਨਹੀ ਆ ਰਹੀ । ਗੇਜੇ ਅਡਰੈੱਸ ਘੱਲਿਆ, ਬਿਲਕੁਲ ਬਾਡਰ ਤੇ ਸੀ ਪਿੰਡ ਓਹਦਾ , ਅਟਾਰੀ ਲਾਗੇ, ਜਿੱਥੇ ਲੋਕ ਰਿਟਰੀਟ ਵੇਖਣ ਜਾਂਦੇ ਆ। ਉਹਨੇ ਸੋਚਿਆ ਕਿ ਉਹ ਹਰਿਮੰਦਰ ਸਾਹਿਬ ਮੱਥਾ ਟੇਕ ਆਵੇਗਾ ਤੇ ਨਾਲ ਸਮਾਨ ਦੇ ਆਊਂਗਾ ਗੇਜੇ ਦੇ ਪਿੰਡ ।ਦੋ ਕੁ ਦਿਨਾਂ ਦੇ ਵਕਫ਼ੇ ਬਾਅਦ ਉਹਨੇ ਪ੍ਰੋਗਰਾਮ ਬਣਾ ਲਿਆ ਤੇ ਗੇਜੇ ਕੇ ਘਰੇ ਵੀ ਫ਼ੋਨ ਲਾ ਕੇ ਦੱਸ ਦਿੱਤਾ ਆਉਣ ਦਾ ਕਿ ਕੱਲ੍ਹ ਨੂੰ ਆ ਰਿਹਾਂ ਦਸ ਗਿਆਰਾਂ ਕੁ ਵਜੇ ਨਾਲ। ਜਲੰਧਰ ਤੋਂ ਸਵੱਖਤੇ ਤੁਰ ਪਹਿਲਾਂ ਹਰਿਮੰਦਰ ਸਾਹਿਬ ਪਹੁੰਚਾ , ਇਸ਼ਨਾਨ ਕੀਤਾ , ਪਰ ਜਦ ਭੀੜ ਵੇਖੀ ਤਾਂ ਅੰਦਰ ਮੱਥਾ ਟੇਕਣ ਦਾ ਵਿਚਾਰ ਛੱਡ ਦਿੱਤਾ, ਬਰੀਕ ਜਿਹੀ ਸੋਚ ਆ ਗਈ ਕਿ ਗੇਜੇ ਦੇ ਪਿੰਡ ਨਾ ਜਾਣਾ ਹੁੰਦਾ ਤਾਂ ਘੰਟਾ ਕੁ ਲਾਈਨ ਚ ਲੱਗ ਮੱਥਾ ਵੀ ਟੇਕ ਆਉਂਦਾ , ਮਨ ਮਸੋਸ ਕੇ ਬਾਹਰੋਂ ਦਰਸ਼ਨੀ ਡਿਉੜੀ ਤੋ ਈ ਮੱਥਾ ਟੇਕਿਆ ਤੇ ਬਾਹਰ ਨਿਕਲ ਆਇਆ ਘੰਟਾ ਘਰ ਵਾਲੇ ਪਾਸਿਓਂ।ਕਰੀਬ ਗਿਆਰਾਂ ਕੁ ਵਜੇ ਉਹ ਗੇਜੇ ਘਰ ਜਾ ਪਹੁੰਚਿਆ । ਪਿੰਡੋਂ ਬਾਹਰਵਾਰ ਸੋਹਣੀ ਕੋਠੀ ਪਾ ਕੇ ਗੇਟ ਲਵਾਇਆ ਹੋਇਆਂ ਸੀ ਨਵੇਂ ਡਿਜ਼ਾਈਨ ਦਾ । ਜਦ ਹਾਰਨ ਮਾਰਿਆ ਤਾਂ ਗੇਜੇ ਦੀ ਭਰਜਾਈ ਨੇ ਗੇਟ ਖੋਲ੍ਹਿਆ ਤੇ ਜ਼ਰਾ ਰੁਕਣ ਲਈ ਕਿਹਾ , ਅੰਦਰ ਆਉਣ ਤੋ ਪਹਿਲਾਂ ਤੇਲ ਚੁਆਉਣਾ ਸੀ ਗੇਜੇ ਦੀ ਮਾਤਾ ਨੇ । ਕਾਰ ਅੰਦਰ ਕਰ ਜਦ ਉਹ ਕਾਰ ਤੋ ਬਾਹਰ ਨਿਕਲਿਆ ਤਾਂ ਗੇਜੇ ਦੀ ਮਾਤਾ ਨੇ ਉਹਨੂੰ ਕਲਾਵੇ ਚ ਲੈ ਲਿਆ, ਮੱਥਾ ਚੁੰਮਿਆਂ , ਜਦ ਡਿੱਘੀ ਚੋਂ ਸਮਾਨ ਕੱਢ ਕੇ ਮਾਤਾ ਨੂੰ ਫੜਾਇਆ ਤਾਂ ਨੈਣ ਕਟੋਰੇ ਭਰ ਆਏ । ਪੁੱਛਿਆ, ਮੇਰੇ ਪੁੱਤ ਦੇ ਹੱਥ ਲੱਗੇ ਨੇ ਨਾ ਇਸ ਸਮਾਨ ਨੂੰ ? ਜਦ ਉਹਨੇ ਦੱਸਿਆ ਕਿ ਗੇਜੇ ਤੋ ਇਲਾਵਾ ਉਹਦੇ ਨੂੰਹ ਪੋਤਰਿਆਂ ਦੇ ਵੀ ਹੱਥ ਲੱਗੇ ਹੋਏ ਨੇ ਤਾਂ ਮਾਂ ਪਿੱਘਲ ਗਈ ,ਵਿਹੜੇ ਚ ਪਏ ਮੰਜੇ ਤੇ ਸਮਾਨ ਖਿਲਾਰ ਹੱਥਾਂ ਨਾਲ ਛੋਹ ਕੇ ਵੇਖਣ ਲੱਗ ਪਈ , ਪਰਲ ਪਰਲ ਹੰਝੂ ਵਹਿ ਤੁਰੇ ਆਪ ਮੁਹਾਰੇ ਪੁੱਤ ਦੇ ਹੱਥਾਂ ਦੀ ਛੋਹ ਮਹਿਸੂਸ ਕਰਕੇ । ਫਿਰ ਕੁਝ ਚਿਰ ਬਾਅਦ ਜਰਾ ਸਹਿਜ ਹੋ ਕੇ ਆਪ ਈ ਬੋਲਣ ਲੱਗ ਪਈ , “ ਵੀਹਾਂ ਕੁ ਵਰ੍ਹਿਆਂ ਦਾ ਸੀ ਗੇਜਾ , ਜਦੋਂ ਦਾ ਪਰਦੇਸੀ ਹੋ ਗਿਆ, ਮਾੜੀ ਮਾੜੀ ਲੂੰ ਫੁੱਟਦੀ ਸੀ ਮੇਰੇ ਪੁੱਤ ਦੇ ਹਾਲੇ ।ਲੋਹੜੇ ਦੀ ਕਮਾਈ ਕੀਤੀ, ਜ਼ਮੀਨ ਬਣਾਈ ਮੇਰੇ ਪੁੱਤ ਦੇ ਸਿਰੋਂ ਅਸਾਂ, ਟਰੈਗਟ, ਟਰਾਲੀ , ਸਾਰੇ ਸੰਦ ਖਰੀਦ ਕੇ ਦਿੱਤੇ ਗੇਜੇ ਨੇ । ਕੋਠੀ ਖੜੀ ਕੀਤੀ ਆਹ । ਨਿੱਕੇ ਭੈਣ ਭਰਾ ਦਾ ਵਿਆਹ ਕੀਤਾ ।ਸਾਰਾ ਟੱਬਰ ਐਸ਼ਾਂ ਕਰਦਾ ਉਹਦੇ ਸਿਰ ਤੇ ।ਪਰ ਮੇਰੀਆਂ ਆਂਦਰਾਂ ਨੂੰ ਚੈਨ ਨਹੀਂ ਆਉਂਦਾ । ਖੌਰੇ ਕਦੋਂ ਪੈਰ ਪਾਊਗਾ ਮੇਰਾ ਲਾਲ ਆਪਣੇ ਘਰੇ , ਉਹੀ ਦਿਨ ਕਰਮਾਂ ਵਾਲਾ ਹੋਊ ” ਮਾਂ ਹੱਥ ਜੋੜ ਕੇ ਉਤਾਂਹ ਨੂੰ ਵੇਖ ਰਹੀ ਸੀ ਡੱਬ ਡਬਾਈਆਂ ਅੱਖਾਂ ਨਾਲ । ਜਸਬੀਰ ਨੇ ਉੱਠ ਕੇ ਗੇਜੇ ਦੀ ਅੰਮਾਂ ਨੂੰ ਹੌਸਲਾ ਦਿੱਤਾ, “ ਬੀਜੀ ਹੌਸਲਾ ਰੱਖੋ , ਸਾਲ ਖੰਡ ਤੱਕ ਪੇਪਰ ਬਣ ਜਾਣੇ ਆਂ, ਫਿਰ ਰੱਜ ਰੱਜ ਮਿਲਿਓ ਆਪਣੇ ਪੁੱਤ ਪੋਤਰਿਆਂ ਨੂੰ “ਗੇਜੇ ਦੀ ਭਰਜਾਈ ਪਾਣੀ ਦਾ ਗਲਾਸ ਲੈ ਕੇ ਆਈ ਆਪਣੀ ਸੱਸ ਲਈ, ਨੇਕ ਕੁੜੀ ਜਾਪੀ ਜਸਬੀਰ ਨੂੰ ਉਹ । ‘ਵੇ ਤੇਰੇ ਮੂੰਹ ਚ ਘਿਓ ਸ਼ੱਕਰ ਮਾਂ ਦਿਆ ਸੋਹਣਿਆਂ ਪੁੱਤਾ, ਤੇਰੀ ਜ਼ਬਾਨ ਸੁਲੱਖਣੀ ਹੋਵੇ ‘ ਮਾਂ ਨੇ ਅਸੀਸਾਂ ਦੀ ਝੜੀ ਲਾ ਦਿੱਤੀ । ਜਸਬੀਰ ਨੇ ਚਾਹ ਪੀ ਕੇ ਵਾਪਸ ਜਾਣ ਦੀ ਇਜਾਜ਼ਤ ਮੰਗੀ ਤਾਂ ਮਾਂ ਨੇ ਤਰਲਾ ਮਾਰਿਆ, “ ਮੇਰਾ ਬੀਬਾ ਪੁੱਤ , ਰੋਟੀ ਖਾ ਕੇ ਜਾਹ, ਤਿਆਰ ਕੀਤੀ ਹੋਈ ਆ”ਨਾਂਹ ਹੋ ਈ ਨਾ ਸਕੀ , ਰੋਟੀ ਖਾ ਕੇ ਜਦ ਤੁਰਨ ਲਈ ਕਾਰ ਵਿੱਚ ਬੈਠਣ ਲੱਗਾ ਤਾਂ ਮਾਂ ਨੇ ਕਲਾਵੇ ਚ ਲੈ ਲਿਆ ,ਬਦੋ ਬਦੀ ਗਿਆਰਾਂ ਸੌ ਰੁਪਈਆ ਜੇਬ ਚ ਪਾ ਦਿੱਤਾ , ਨਾਲ ਇੱਕ ਪੱਗ ਬੜੇ ਸੋਹਣੇ ਜਿਹੇ ਰੰਗ ਦੀ ,ਲਿਫ਼ਾਫ਼ੇ ਚ ਪਾ ਕੇ ਹੱਥ ਚ ਫੜਾ ਦਿੱਤੀ । ਜਸਬੀਰ ਨੇ ਵੀ ਅੰਮਾਂ ਨੂੰ ਗਲ਼ ਨਾਲ ਲਾ ਲਿਆ ਆਪਣੀ ਸਕੀ ਮਾਂ ਵਾਂਗਰਾਂ ਤੇ ਕਿਹਾ ਕਿ ਹੌਸਲਾ ਰੱਖੋ ਬੀਜੀ, ਜਦੋਂ ਗੇਜਾ ਆਇਆ ਨਾ ਪੱਕਾ ਹੋ ਕੇ,ਮੈ ਵੀ ਆਵਾਂਗਾ ਉਹਦੇ ਨਾਲ ਦੁਬਾਰਾ ਤੁਹਾਡੇ ਘਰੇ ਫਿਰ ।ਅੰਮਾਂ ਨੇ ਮੱਥਾ ਚੁੰਮਿਆ ਜਸਬੀਰ ਦਾ । ਅਸੀਸਾਂ ਦਿੱਤੀਆਂ ਤੇ ਪਹੁੰਚ ਕੇ ਫ਼ੋਨ ਕਰਨ ਦੀ ਤਾਕੀਦ ਕੀਤੀ ।ਹੁਣ ਕਾਰ ਜਲੰਧਰ ਵੱਲ ਨੂੰ ਤੁਰ ਪਈ , ਜਸਬੀਰ ਨੂੰ ਜਾਪਿਆ ਜਿਵੇ ਉਹਨੇ ਤੀਰਥ ਯਾਤਰਾ ਪੂਰੀ ਕਰ ਲਈ ਹੋਵੇ, ਮੱਥਾ ਨਾ ਟੇਕ ਸਕਣ ਦਾ ਮਲਾਲ ਕਫੂਰ ਹੋ ਗਿਆ , ਜਾਪਿਆ ਗੇਜੇ ਦੀ ਮਾਂ ਦੀਆ ਅਸੀਸਾਂ ਨੇ ਇਹ ਘਾਟ ਪੂਰੀ ਕਰਕੇ ਨਾਲ ਸਿਰੋਪਾ ਵੀ ਦੇ ਦਿੱਤਾ ਹੋਵੇ । ਤੇ ਇੱਕ ਗੱਲ ਹੋਰ , ਗੱਲ ਸਮਾਨ ਦੀ ਕੀਮਤ ਦੀ ਨਹੀ ਹੁੰਦੀ , ਕੱਪੜਿਆਂ ਦੀ ਨਹੀ ਹੁੰਦੀ , ਉਸ ਵਿੱਚ ਲਿਪਟੇ ਜਜਬਾਤਾਂ ਦੀ ਹੁੰਦੀ ਏ, ਅਦਿੱਖ ਛੋਹਾਂ ਨੂੰ ਮਹਿਸੂਸ ਕਰਨ ਦੀ ਵੀ ਹੁੰਦੀ ਏ , , ਜੋ ਦਿਖਾਈ ਤਾ ਨਹੀ ਦਿੰਦੀਆਂ ਪਰ ਹਿਰਦਿਆਂ ਦੀ ਰਬਾਬ ਜ਼ਰੂਰ ਛੇੜ ਦਿੰਦੀਆਂ ਨੇ , ਜੋ ਬਾਹਰ ਤਾਂ ਨਹੀ ਸੁਣਦੀ , ਪਰ ਅੰਦਰੇ ਅੰਦਰ ਮੰਤਰ ਮੁਗਧ ਕਰ ਦੇਂਦੀ ਏ ਇਨਸਾਨਾਂ ਨੂੰ।

ਪੰਖਾ

by Lakhwinder Singh April 11, 2020

ਰਾਜੀਵ ਕਲੈਕਟਰ ਦੇ ਮਾ ਪਿਓੁ ਨਾ ਹੋਣ ਕਰਕੇ ਉਸਨੇ ਵਿਆਹ ਿੲੱਕ ਪੜੀ ਲਿੱਖੀ ਕੁੱੜੀ ਨੰਮਰਤਾ ਨਾਲ ਕਰਵਾਇਆ ਤਾਂ ਜੋ ਉੱਹ ਘੱਰ ਨੂੰ ਸਾਂਭ ਸੱਕੇ. ਨੰਮਰਤਾ ਦਿੱਲੀ ਚ ਹੀ ਪੱਲੀ ਬੜੀ ਸੀ ਂ ।ਸੈਂਟਰ ਦੀ ਨੌਕਰੀ ਹੋਣ ਕਰਕੇ ਉੱਸਦਾ ਤਬਾਦਲਾ ਹੋਣਾ ਆਮ ਗੱਲ ਸੀ ਕਿਉਕਿਂ ਇੱਕ ਤੇ ਉੱਹ ਿੲਮਾਨਦਾਰ ਆਫਸਰ ਸੀ ਤੇ ਦੂਜਾ ਵੱਕਤ ਦਾ ਪਾਬੰਦ । ਉੱਸਦੇ ਘਰ ਇੱਕ ਨਿੱਕੀ ਜਿਹੀ ਬੇਟੀ ਸੀ ਜਿੱਸ ਦਾ ਨਾਂਮ ਦੀਪਾਲੀ ਸੀ । ਦਿਪਾਲੀ ਦੀ ਉੱਮਰ ਸੱਤ ਸਾਲ ਸੀ । ਚੰਡੀਗੱੜ ਸਂਹਿਰ ਤੋ ਤੱਬਾਦਲਾ ਹੋ ਕੇ ਰਾਜੀਵ ਦਿੱਲੀ ਚਲਾ ਗਿਅ ਸਰਕਾਰ ਵੱਲੋਂ ਇੱਕ ਅਲੀਸਾਨ ਮਕਾਨ ਅਲਾਟ ਹੋ ਗਿਆ ਸੀ ਉੱਹ ਮਕਾਨ ਬੈਂਕ ਤੋ ਸਰਕਾਰ ਨੇ ਖਰੀਦਿਆ ਸੀ ਜੋ ਿੲੱਕ ਅੋਰਤ ਦਾ ਸੀ ਜਿਸ ਤੇ ਕਰਜਾ ਚੜ ਗਿਆ ਸੀ ਤੇ ਫੈਸੇ ਨਾ ਹੋਣ ਕਰੇ ਉਸਨੇ ਤੇ ਉਸਦੀ ਬੇਟੀ ਨੇ ਖੁਦਖੁਸੀ ਕਰ ਲਈ ਸੀ। ਇਸ ਕਾਰਨ ਕਰਕੇ ਕੋਈ ਵੀ ਸਰਕਾਰੀ ਅਫਸਰ ਇਸ ਚ ਨਹੀ ਰਹਿੰਦਾ ਸੀ ਪਰ ਰਾਜੀਵ ਤੇ ਨੰਮਰਤਾ ਪੜੇ ਲਿਖੇ ਸੰਨ ਤੇ ਉਹ ਇਹਨਾਂ ਗੱਲਾਂ ਚ ਵਿਸਵਾਸ ਨਹੀ ਕਰਦੇ ਸੰਨ ।ਇੱਕ ਮਹੀਨਾ ਇਸ ਨਵੇ ਮਕਾਨ ਚ ਬੜਾ ਵਧਿਅ ਲੰਗਿਆ ਤੇ ਨਾਲ ਬੇਟੀ ਦੀ ਵਧੀਆ ਸਕੂਲ ਚ ਦਾਖਲਾ ਹੋ ਗਿਆ ਸੀ । ਇੱਕ ਦਿੱਨ ਗਰਮੀ ਦੇ ਚੱਲਦੇ ਘੱਰ ਦੇ ਸਾਰੇ ਏ ਸੀ ਖਰਾਬ ਗੋ ਗਏ ਸੀ । ਰਾਤ ਨੂੰ ਇੱਸੇ ਦੌਰਾਨ ਇੱਕ ਪੰਖਾਂ ਸੀ ਘੱਰ ਚ ਇੱਕ ਪੱਖਾ ਸੀ ਤੇ ਰਾਤੀ ਉੱਸ ਨੂੰ ਠੀਕ ਕਰਵਾਉੱਣ ਬਾਰੇ ਸੋਚ ਲਿਆ। ਸਵੇਰੇ ਛੱਤ ਵਾਲਾ ਪੰਖਾਂ ਠੀਕ ਕਰਨ ਵਾਲਾ ਮਨੈਨਿਕ ਘੱਰ ਆ ਗਿਆ ਤੇ ਤੇ ਨੰਮਰਤਾ ਨੇ ਉਸਨੂੰ ਰੂਮ ਦਿੱਖਾ ਤਾ ਜਿਸ ਵਿੱਚ ਪੰਖਾਂ ਸੀ। ਮੈਕੇਨਿਕ ਨੇ ਪੰਖਾ ਔਨ ਕੀਤਾ ਤੇ ਚੱਲ ਪਿਆ।
ਨੰਮਰਤਾ ਹੈਰਾਨ ..ਮਿੱਸਤਰੀ ਵੱਲ ਦੇਖੇ ..ਐਨੇ ਚ ਮਿੱਸਤਰੀ ਦੇ ਸਿਰ ਤੇ ਪੱਖੇ ਦੇ ਖੰਭਾਂ ਤੇ ਜਮੰੀ ਸਾਰੀ ਡੱਸਟ ਦਿਹਾਂ ਤੇ ਉੱਤੇ ਡਿੱਗ ਈ ।
ਨੰਮਰਤਾ ਨੇ ਮਿਸਤਰੀ ਨੂੰ ਸੋਰੀ ਬੋਲੀ ਅੱਤੇ ਕਿਹਾ ਕਿ ਰਾਤੀ ਪੰਖਾ ਨਹੀ ਚੱਲ ਰਿਹਾ ਸੀ ਤਾਂ ਕਰਕੇ ਤੁਹਾਨੂੰ ਬੁੱਲਾਣਾ ਪਿਆ। ਨੰਮਰਤਾ ਨੇ ਮਿੱਸਤਰੀ ਨੂੰ ਪੈਸੇ ਦੇਣੇ ਚਾਹੇ ਪਰ ਉੱਸਨੇ ਮੰਨਾ ਕਰ ਦਿੱਤਾ , ਤੇ ਜਾਂਦਾਂ ਜਾਂਦਾ ਪੱਖੇ ਨੂੰ ਬੜੀ ਹੈਰਾਨੀ ਨਾਲ ਦੇਖ ਿਰਹਾ ਸੀ ।ਨੰਮਰਤਾ ਨੇ ਸਾਰੀ ਗੱਲ ਰਾਜੀਵ ਨੂੰ ਦੱਸੀ । ਐਨੇ ਨੂੰ ਦੀਪਾਲੀ ਸਕੂਲ ਤੋ ਆ ਗਈ ਤੇ ਨੰਮਰਤਾ ਨੇ ਉੱਸਨੂ ਗੋਦੀ ਚ ਚੁੱਕ ਲਿਆ ਤੇ ਹੱਥ ਪੈਰ ਧੁਆ ਕੇ ਕੁੱਜ ਖੁਆਉੱਣ ਲੱਗੀ । ਦੀਪਾਲੀ ਖਾਣ ਮੱਗਰੋਂ ਟੀਵੀ ਦੇਖਣ ਲੱਗ ਪਈ। ਤੇ ਪੱਖਾ ਆਨ ਕੀਤਾ ਤੇ ਉੱਹ ਫੇਰ ਨਾ ਚੱਲਿਆ । ਰਾਜੀਵ ਦਾ ਬੰਗਲਾ ਸੜਕ ਦੇ ਨੇੜੇ ਹੋਣ ਕਰਕੇ ਉਸਨੂੰ ਬਾਹਰ ਨਹੀ ਜਾਣ ਦਿੱਤਾ ਜਾਦਾ ਸੀ ।ਰਾਜੀਵ ਵੀ ਜੱਲਦੀ ਆਫਿਸ ਤੋ ਨਿਕਲ ਲਿਆ ਤੇ ਸਟਾਫ ਦਾ ਇੱਕ ਬੰਦਾ ਨਾਲ ਲੈ ਕੇ ਟੈਬਲ ਫੈਨ ਖਰੀਦ ਲੈ ਆਇਆ। ਦੀਪਾਲੀ ਟੈਬਲ ਫੈਨ ਦੇਖ ਕੇ ਬਹੁੱਤ ਖੁੱਸ਼ ਹੋਈ ਤੇ ਉੱਸ ਨੇ ਜਿੱਦ ਕਰਕੇ ਉੱਸਨੂ ਆਪਣੇ ਰੂਮ ਚ ਲੱਗਵਾ ਲਿਆ ਜਿੱਥੇ ਪਹਿਲਾ ਪੱਖਾ ਖਰਾਬ ਸੀ ! ਸਾਰੇ ਘੱਰ ਦੇ ਏ ਸੀ ਖਰਾਬ ਹੋਣ ਕਰਕੇ ਅੱਜ ਸਾਰੇ ਜਣੇ ਡੀਨਰ ਕਰਕੇ ਦੀਪਾਲੀ ਵਾਲੇ ਰੂਮ ਚ ਟੈਬਲ ਫੈਨ ਲੱਗਾ ਕੇ ਸੋ ਗਏ ।ਅਚਾਨਕ ਅੱਧੀ ਰਾਤ ਦੇਖਿਆ ਟੈਬਲ ਫੈਨ ਆਫ ਹੈ ਤੇ ਜੋ ਪੱਖਾ ਖਰਾਬ ਸੀ ਉਹ ਚੱਲ ਰਿਹਾ ਹੱੇ ..ਰਜੀਵ ਨੇ ਨੰਮਰਤਾ ਨੂੰ ਉਠਾਇਆ ਤੇ ਲਾਈਟ ਆਨ ਕੀਤੀ , ਦੋਵੇ ਹੱਕੇ ਬੱਕੇ ਰਹਿ ਗਏ। ਦੀਪਾਲੀ ਕੋਠੇ ਦੀ ਛੱਤ ਤੇ ਖੜੀ ਸੀ ਤੇ ਆਸਮਾਨ ਵੱਲ ਵੇਖ ਰਹੀ । ਰਾਜੀਵ ਤੇ ਨੰਮਰਤਾ ਕੰਬਦੇ ਹੋਏ ਉੱਸ ਨੂੰ ਥੱਲੇ ਲੈ ਆਏ , ਤੇ ਸੇਹਮਦੇ ਹੋਏ ਸਵੇਰ ਦਾ ਇੰਤਜਾਰ ਕਰਨ ਲੱਗੇ।
ਸਵੇਰੇ ਦੀਪਾਲੀ ਨੂਂ ਸਕੂਲ ਨਹੀ ਜਾਣ ਦਿੱਤਾ ਗਿਆ ਤੇ ਨਾ ਹੀ ਰਾਜੀਵ ਆਫਿਸ ਗਿਆ । ਜਦੋ ਦੀਪਾਲੀ ਨੂੰ ਪਿਆਰ ਨਾਲ ਪੁੱਛਿਆ ਤੇ ਉੱਤਰ ਦਿਤਾ ਕੀ ਪਾਪਾ ਮੱੈ ਟੈਬਲ ਫੈਨ ਬੰਦ ਕੀਤਾ ਸੀ ਤੇ ਇਹ ਕਹਿਕੇ ਉਹ ਹੱਸ ਪਈ ਤੇ ਉਸਨੇ ਟੀ ਵੀ ਆਨ ਕਰ ਲਿਆ ।

ਰਾਜੀਵ ਤੇ ਨੰਮਰਤਾ ਹੁੱਣ ਦੋਨੋ ਸੇਹਮੇ ਹੋਏ ਸੰਨ ਤੇ ਨੰਮਰਤਾ ਨੇ ਆਪਣੀ ਮਾਂ ਨੂੰ ਬੁੱਲਾਉਣ ਦਾ ਫੈਸਲਾ ਕੀਤਾ । ਤੇ ੳਹਨਾ ਦੇ ਕਹਿਣ ਮੁੱਤਾਬਿਕ ਉੱਸਦੀ ਮੰਮੀ ਉਥੇ ਆ ਗਈ ਤੇ ਹੁੱਣ ਦੀਪਾਲੀ ਬਹੁੱਤ ਖੁਸ ਸੀ ਪਰ ਰਾਜੀਵ ਤੇ ਨੰਮਰਤਾ ਦੋਨੋ ਹੀ ਪਰੇਸਾਨ ਸੰਨ ਜੋ ਹੋ ਰਿਹਾ ਸੀ ।
ਰਜੀਵ ਨੇ ਮੈਕੇਨਿਕ ਬੁਲਾ ਕੇ ਸਾਰੇ ਘਰ ਦੇ ਏ ਸੀ ਠੀਕ ਕਰਵਾ ਦਿੱਤੇ। ਰਾਤ ਨੂੰ ਸਬ ਨੇ ਏ ਸੀ ਵਾਲੇ ਕੰਮਰੇ ਚ ਸੋਣ ਦਾ ਫੈਸਲਾ ਕੀਤਾ ਪਰ ਦੀਪਾਲੀ ਜਿੱਦ ਕਰਨ ਲੱਗੀ ਕਿ ਉੱਹ ਨਾਨੀ ਨਾਲ ਟੀ ਵੀ ਦੇਖੇਗੀ ।
ਫੇਰ ਰਾਤ ਹੋਈ ਦੀਪਾਲੀ ਆਪਣੀ ਨਾਨੀ ਨਾਲ ਖੁਸ ਸੀ ਅਚਾਨਕ ਅੱਧੀ ਰਾਤ ਸਾਰੀ ਕੋਠੀ ਦੀ ਬਿਜਲੀ ਖਰਾਬ ਹੋ ਗਈ ਤੇ ਬੱਸ ਛੱਤ ਵਾਲਾ ਪੱਖਾ ਤੇ ਟੀ ਬੀ ਚੱਲ ਰਿਹਾ ਸੀ ਦੀਪਾਲੀ ਤੇ ਉੁਸਦੀ ਨਾਨੀ ਸੌ ਰਹੀ ਸੀ
ਦੀਪਾਲੀ ਦੇ ਮਾਂ ਪਿੳ ਬਹੁੱਤ ਘਬਰਾ ਗਏ ਦੇਖ ਕੇ । ਕੁਜ ਸਮੇਂ ਬਾਦ ਲਾਈਟ ਆ ਗਈ ਤੇ ਰਿਹ ਦੇਖ ਕੇ ਦੋਵਾਂ ਦੀ ਜਾਨ ਵਿੱਚ ਜਾਨ ਆ ਗਈ । ਪਰ ਮੁਸਕਲ ਹੱਣ ਹੋਰ ਵੱਧ ਗਈ ਸੀ ਕਿਉਕਿ ਛੱਤ ਵਾਲਾ ਪੱਖਾ ਬੰਦ ਸੀ ਹੁੱ ਟੀ ਬੀ ਤੇ ਟੈਬਲ ਫੈਨ ਚੱਲ ਰਿਹਾ ਸੀ
ਸਵੇਰ ਹੋਈ ਤੇ ਰਾਜੀਵ ਨੇ ਆਫਿਸ ਤੋ ਤਿੰਨ ਹਫਤੇ ਛੁੱਟੀ ਲੈ ਲਈ ਤੇ ਕੁੱਜ਼ ਸਮਾਂ ਟੱਬਰ ਨਾਲ ਬਿਤਾਉੱਣ ਦਾ ਫੈਸਲਾ ਕੀਤਾ ਪਰ ਉਸਨੰੂ ਅੰਦਰੋਂ ਅੰਦਰ ਇੱਕ ਡਰ ਖਾਈ ਜਾ ਰਿਹਾ ਸੀ ਉਹ ਸੀ ਘਰ ਚ ਹੋ ਰਹੀ ਅਜੀਬੋ ਗਰੀਬ ਹਰਕਤਾਂ. ਉਹਨਾਂ ਨੇ ਹੁੱਣ ਸਾਰੇ ਘਰ ਦੀ ਦੇਖ ਰੇਖ ਲਈ ਹੁੱਣ ਿੲੱਕ ਕੰਮ ਵਾਲੀ ਰੱਖ ਲਈ ਸੀ ਉਸ ਦਾ ਨਾਂ ਯੁਵਿਕਾ ਸੀ !ਉੱਜ ਉਹਨਾਂ ਦੀ ਪੜੋਸ ਚ ਰਹਿੰਦੀ ਸੀ । ਰਾਤੀ ਕੰਮ ਕਾਰ ਮੁੱਕਾ ਕੇ ਰਾਤ ਦਾ ਖਾਣਾ ਆਪਣੇ ਤੇ ਆਪਣੇ ਮੰਮੀ ਲਈ ਲੈ ਜਾਦੀ ਸੀ।ਹੁੱਣ ਦੀਪਾਲੀ ਦਾ ਵੀ ਸੁਭਾਅ ਬੱਦਲ ਰਿਹਾ ਸੀ ਉੱਹ ਤੇ ਉੱਸਦੀ ਨਾਨੀ ਦਿਨ ਵੇਲੇ ਸੋਦੀਆ ਸੰਨ ਤੇ ਰਾਤੀ ਜਾਗਦੀਆ ਸੰਨ ਤੇ ਸਾਰੀ ਰਾਤ ਟੀ ਵੀ ਚੱਲਦਾ ਰਹਿੰਦਾਂ ਸੀ ਦਿਨ ਵੇਲੇ ਜਿਵੇ ਕਿ ਅਲਮੀਰਾ ਚ ਆਵਾਜਾਂ ਕਦੇ ਫਲੱਸ ਦਾ ਚੱਲਣਾ ਕਦੇ ਕਿਚੱਨ ਚ ਖਾਣ ਦਾ ਸਾਮਾਨ ਡਿੱਗਣਾ ਭੂਤੀਆ ਹਰਕਤਾ ਹੋਣੀਆ ਸੁਰੂ ਹੋ ਗਈਆ .
ਇੱਕ ਦਿਨ ਰਾਜੀਵ ਨੇ ਦੀਪਾਲੀ ਨੂੰ ਪੁੁੱਛਿਆ ਕਿ ਬੇਟਾ ਤੁੱਸੀ ਦਿਨੇ ੲੰਨਾ ਕਿੳ ਸੋਦੇ ਹੋ..ਉਸਦੀ ਨਾਨੀ ਤੇ ਉਹ ਹੱਸ ਪਏ ਤੇ ਉਸਦੀ ਨਾਨੀ ਬੋਲੀ ਬੇਟਾ ਜਦੋ ਦੀ ਮੈ ਆਈ ਆ ਅਸੀ ਤੇ ਰਾਤੀ ਰੋਜ ਯੁਵੀਕਾ ਨਾਲ ਛੱਤ ਤੇ ਖੇਲਦੇ ਹਾਂ ਕਿਉਕਿ ਉਹ ਦਿਨ ਵੇਲੇ ਸੱੋਦੀ ਹੈ । ਹੁੱਣ ਉਹ ਸੋਚਣ ਤੇ ਮਜਬੂਰ ਹੋ ਗਏ ਕਿ ਯੁਵਿਕਾ ਤੇ ਘਰ ਚੱਲੀ ਜਾਂਦੀ ਹੈ ਫੇਰ ਰਾਤੀ ਛੱਤ ਤੇ ਕੌਣ ਖੈਲਦਾ ਹੈ ।ਹੁੱਣ ਉਹਨਾਂ ਨੂੰ ਡਰ ਨਾਲ ਭੱਜਦੇ ਭੱਜਦੇ ਯੁਵਿਕਾ ਦੇ ਘਰੇ ਗਏ ਤੇ ਉਥੇ ਜਾ ਕੇ ਚੌਕ ਗਏ ਦੇਖਿਆ ਉਥੇ ਕਈ ਸਾਲਾਂ ਤੋ ਕੋਈ ਨਹੀ ਰਿਹ ਰਿਹਾ ਸੀ । ਉਹ ਸਹਿਰ ਦੇ ਮਿਉਸੀਪੱਲ ਆਫਿਸ ਚ ਜਾ ਕੇ ਿਰਕਾਡ ਚੈਕ ਕਰਦੇ ਹਨ ਦੇਖਿਆ ਕੇ ਯੁਵਿਕਾ ਤੇ ਉਸਦੀ ਮਾਂ ਤੀਹ ਸਾਲ ਪਹਿਲਾ ਇਸ ਘਰ ਚ ਹੀ ਰਹਿੰਦੇ ਸੰਨ ,ਤੇ ਉਸੇ ਪੱਖੇ ਨੀਚੇ ਦੋਵੇ ਫਾਹਾ ਲੈ ਕੇ ਮਰ ਗਏ ਸੀ ..ਜਿਸ ਪੰਖੇ ਦੇ ਥੱਲੇ ਦੀਪਾਲੀ ਸੌਂਦੀ ਹੈ । ਉੱਹ ਰਿਕਾਰਡ ਪਤਾ ਕਰਕੇ ਉਸ ਬੈਕ ਵੀ ਗਏ ਜਿੱਥੇ ਉਹਨਾਂ ਕਰਜਾ ਲਿਆ ਸੀ , ਬੈਕ ਵਿੱਚ ਜੋ ਪਤਾ ਿਦੱਤਾ ਸੀ ਉੱਹ ਪਤਾ ਉਹੀ ਸੀ ਜੋ ਰਾਜੀਵ ਨੂੰ ਸਰਕਾਰ ਵੱਲੋ ਅਲਾਟ ਹੋਇਆ ਸੀ ਤੇ ਦੂਜਾ ਝੱਟਕਾ ਉਹ ਸੀ ਦੋਵਾਂ ਦੀ ਸੱਕਲ ਜੋ ਫੋਟੋ ਬੈਕ ਚ ਪਰੂਫਾਂ ਤੇ ਲੱਗੀ ਸੀ ਇਹ ਹੂ ਬੂ ਸੀ ਜੋ ਸਕਲ ਯੁਵੀਕਾ ਤੇ ਉੱਸ ਦੀ ਮਾਂ ਦੀ ਸੀ ।

ਉਹ ਫੇਰ ਤੇਜੀ ਨਾਲ ਘਰ ਆਏ ਤੇ ਦੇਖਿਆ ਕੇ ਉਸਦੀ ਮਾ ਦੀਪਾਲੀ ਤੇ ਯੁਵਿਕਾ ਰਾਤੀ ਜੋਰ ਜੋਰ ਦੀ ਹੱਸ ਰਹੈ ਨੇ ਅਜੀਬ ਤਰਾਂ ਦੀ ਅਵਾਜਾ ਕੱਢ ਰਹੇ ਨੇ ਸਾਰੇ । ਪੱਖਾ ਆਪਣੇ ਆਪ ਚੱਲ ਰਿਹਾ ਸੀ ਤੇ ਬੰਦ ਹੋ ਰਿਹਾ ਸੀ ।
ਉਹ ਚੋਰੀ ਚੋਰੀ ਇਹਨਾਂ ਤਿੰਨਾਂ ਨੂੰ ਦੇਖ ਰਹੇ ਸੀ ਕਿ ਅਚਾਨਕ ਦੀਪਾਲੀ ਪੱਖੇ ਤੇ ਬੈਠੀ ਰੋ ਰਹੀ ਸੀ ਤੇ ਉਸਦੀ ਨਾਨੀ ਬੈਡ ਤੇ ਮਰੀ ਹੋਈ ਹੈ ਤੇ ਉਸਦਾ ਧੱੜ ਟੀ ਵੀ ਤੇ ਪਿਆ ਹੈ ਤੇ ਯੁਵਿਕਾ ਧੱਲੇ ਚੀਕਾਂ ਮਾਰ ਰਹੀ ਹੈ ਅਚਾਨਕ ਰਾਜੀਵ ਤੇ ਨੰਮਰਤਾ ਬਚਾਉਣ ਲਈ ਅੱਗੇ ਆਉਦੇ ਹੱਨ ਤੇ ਤੇ ਉਹ ਪੱਖਾ ਉਹਨਾਂ ਦੇ ਉਪਰ ਡਿੱਗ ਜਾਂਦਾ ਹੈ ਤੇ ਪੱਖਾ ਡਿੱਗਦਾ ਹੋਇਆ ਨੰਮਰਤਾ ਰਾਜੀਵ ਤੇ ਦੀਪਾਲੀ ਤਿੰਨਾਂ ਨੂੰ ਨਾ ਸੁੱਲਜਣ ਯੋਗ ਤਰੀਕੇ ਨਾਲ ਵੱਡ ਦਿੰਦਾਂ ਹੈ ਤੇ ਟੁੱਟ ਕੇ ਇਹਨਾਂ ਤਿੰਨਾਂ ਦੀ ਲਾਸ਼ਾ ਤੇ ਡਿੱਗ ਜਾਂਦਾਂ ਹੈ ਤੇ ਯੁਵਿਕਾ ਦੀ ਹਵਾ ਹੱਸਦੀ ਤੇ ਰੋਂਦੀ ਹੋਈ ਇੱਸ ਪੱਖੇ ਵਿੱਚ ਸਮਾਂ ਜਾਦੀ ਹੈ

DeEp ShArMa <[email protected]>

ਹਰ ਬੰਦੇ ਦੀ ਕਹਾਣੀ

by admin November 20, 2019

ਟਾਲਸਟਾਏ ਦੀ ਇੱਕ ਪ੍ਰਸਿੱਧ ਕਹਾਣੀ ਹੈ। ਕਹਿੰਦੇ ਕੇਰਾਂ ਇੱਕ ਆਦਮੀ ਦੇ ਘਰ ਇੱਕ ਸੰਨਿਆਸੀ ਮਹਿਮਾਨ ਹੋਇਆ।

ਰਾਤ ਨੂੰ ਖਾਣਾ ਖਾਕੇ ਬੈਠਿਆਂ ਦਾ ਹਾਸੀ-ਮਜਾਕ ਚੱਲ ਰਿਹਾ ਸੀ, ਸੰਨਿਆਸੀ ਨੇ ਸਹਿਜ ਸੁਭਾਏ ਹੀ ਕਹਿਤਾ ਕਿ ਤੂੰ ਕੀ ਐਥੇ ਖੇਤੀ ਕਰਨ ਲੱਗਿਆਂ। ਸਾਇਬੇਰੀਆ ਜਾ ! ਜ਼ਮੀਨ ਬਹੁਤ ਸਸਤੀ ਆ ਉੱਥੇ – ਮੁਫ਼ਤ ਹੀ ਮੰਨ । ਐਥੋਂ ਬੇਚ ਕੇ ਸਾਇਬੇਰੀਆ ਚਲਾ ਜਾ, ਹਜਾਰਾਂ ਏਕੜ ਜਮੀਨ ਆਜੂ ਓਧਰ, ਫੇਰ ਐਸ਼ ਕਰੀਂ। ਉੱਥੇ ਲੋਕ ਐਨੇ ਭੋਲ਼ੇ ਨੇ ਕਿ ਸਮਝ ਲੈ ਜਮੀਨ ਮੁਫ਼ਤ ਵਾਂਗੂ ਹੀ ਦੇ ਦਿੰਦੇ ਨੇ।

ਉਸ ਆਦਮੀ ਚ ਵਾਸਨਾ ਜਗੀ। ਅਗਲੇ ਦਿਨ ਤੜਕੇ ਹੀ ਜਮੀਨ ਬੇਚ ਕੇ, ਜੁੱਲੀ-ਬਿਸਤਰਾ ਬੰਨ੍ਹ ਕੇ ਚੜ੍ਹ ਗਿਆ ਗੱਡੇ ਤੇ ਪਹੁੰਚ ਗਿਆ ਆਥਣ ਨੂੰ ਸਾਇਬੇਰੀਆ।

ਜਦ ਪਹੁੰਚਿਆ ਤਾਂ ਗੱਲ ਉਸਨੂੰ ਸੱਚੀ ਲੱਗੀ ਸੰਨਿਆਸੀ ਦੀ। ਆਦਮੀ ਨੇ ਜਾਕੇ ਕਿਹਾ ਕਿ ਮੈਂ ਐਥੇ ਜਮੀਨ ਖਰੀਦਣੀ ਚਾਹੁੰਨਾ, ਤਾਂ ਉੱਥੋਂ ਦੇ ਲੋਕਾਂ ਨੇ ਕਿਹਾ ਕਿ ਜੇਕਰ ਜਮੀਨ ਖਰੀਦਣੀ ਹੈ, ਤਾਂ ਪਹਿਲਾਂ ਤਾਂ ਆਹ ਪੈਸਿਆਂ ਦੀ ਪੋਟਲੀ ਪਾਸੇ ਰੱਖਦੇ।

ਜਮੀਨ ਖਰੀਦਣ ਦਾ ਇੱਕੋ ਉਪਾਅ ਆ ਬਸ ! ਕੱਲ ਸਵੇਰੇ ਤੁਰਪੀਂ ਐਥੋਂ, ਜਿੱਥੇ ਤੱਕ ਜਮੀਨ ਤੁਰਕੇ ਘੇਰ ਲਵੇਂ ਉਹ ਤੇਰੀ, ਬਸ ਸ਼ਰਤ ਇਹ ਆ ਕਿ ਸੂਰਜ ਡੁੱਬਣ ਤੋਂ ਪਹਿਲਾਂ ਵਾਪਸ ਆਉਣਾ ਪੈਣਾ ਜਿੱਥੋਂ ਚੱਲਿਆ ਸੀ। ਜਿੰਨੀ ਜਮੀਨ ਦਾ ਚੱਕਰ ਲੱਗਾ ਕੇ ਵਾਪਸ ਆਜੇ ਉਹ ਤੇਰੀ।

ਰਾਤ ਭਰ ਨਾ ਸੋ ਸਕਿਆ ਉਹ ਆਦਮੀ। ਤੁਸੀ ਹੁੰਦੇ ਤਾਂ ਵੀ ਸੋ ਨਾ ਸਕਦੇ, ਏਹਜੇ ਸਮੇਂ ਚ ਕੋਈ ਸੌਂਦਾ ਹੈ ਭਲਾ ? ਯੋਜਨਾਵਾਂ ਬਣਾਉਂਦਾ ਰਿਹਾ ਸਾਰੀ ਰਾਤ ਕਿ ਕਿੰਨੀ ਜਮੀਨ ਘੇਰ ਲਵਾਂ। ਸਵੇਰ ਹੁੰਦੇ ਹੀ ਭੱਜ ਲਿਆ, ਨਾਲ ਸਭ ਰੋਟੀ ਪਾਣੀ ਚੱਕ ਕੇ।

ਸੋਚਿਆ ਸੀ ਕਿ ਬਾਰਾਂ ਵਜੇ ਮੁੜ ਪਊਂ ਵਾਪਸ, ਤਾਂ ਕਿ ਸੂਰਜ ਡੁੱਬਦੇ ਡੁੱਬਦੇ ਪਹੁੰਚ ਜਾਵਾਂ ਵਾਪਸ ਪਿੰਡ। ਬਾਰਾਂ ਵੱਜ ਗਏ, ਕਿੰਨੇ ਹੀ ਮੀਲ ਚੱਲ ਚੁੱਕਿਆ ਸੀ, ਪਰ… ਵਾਸਨਾ ਦਾ ਕੋਈ ਅੰਤ ਹੈ ?

ਉਸਨੇ ਸੋਚਿਆ ਕਿ ਬਾਰਾਂ ਵੱਜ ਗਏ, ਹੁਣ ਮੁੜਨਾ ਚਾਹੀਦਾ। ਪਰ ਫੇਰ ਅਚਾਨਕ ਦਿਮਾਗ ਚ ਆਇਆ ਕਿ ਥੋੜੀ ਜਿਹੀ… ਬਸ ਥੋੜੀ ਜਿਹੀ ਜਮੀਨ ਹੋਰ ਘੇਰ ਲਵਾਂ। ਮੁੜਨ ਲੱਗੇ ਬਸ ਥੋੜਾ ਤੇਜ ਭੱਜਣਾ ਪਊ – ਐਨੀ ਕ੍ ਹੀ ਤਾਂ ਗੱਲ ਐ, ਇੱਕ ਹੀ ਦਿਨ ਦੀ ਤਾਂ ਗੱਲ ਐ !

ਉਸਨੇ ਪਾਣੀ ਵੀ ਨਾ ਪੀਤਾ, ਕਿਉਂਕਿ ਰੁਕਣਾ ਪੈਂਦਾ ਪੀਣ ਲਈ। ਇੱਕ ਦਿਨ ਦੀ ਹੀ ਤਾਂ ਗੱਲ ਐ, ਪਹੁੰਚ ਕੇ ਪੀ ਲਊ, ਫੇਰ ਸਾਰੀ ਉਮਰ ਪੀਂਦੇ ਰਹਾਂਗੇ। ਖਾਣਾ ਵੀ ਨਾ ਖਾਇਆ, ਰੋਟੀ ਪਾਣੀ ਸਭ ਰਸਤੇ ਚ ਹੀ ਸੁੱਟ ਦਿੱਤੇ, ਕਿਉਂਕਿ ਉਹਨਾਂ ਦਾ ਭਾਰ ਚੱਕਣਾ ਪੈ ਰਿਹਾ ਸੀ, ਭੱਜਿਆ ਨੀ ਸੀ ਜਾ ਰਿਹਾ ਚੰਗੀ ਤਰ੍ਹਾਂ।

ਕਰਦਾ ਕਰਦਾ ਦੋ ਵਜੇ ਵਾਪਸ ਮੁੜਿਆ, ਹੁਣ ਘਬਰਾਇਆ। ਸਾਰਾ ਜੋਰ ਲਗਾਇਆ – ਲੇਕਿਨ ਕਿੰਨਾ ਕ੍ ਭੱਜਦਾ ਸਾਰੀ ਤਾਕਤ ਖਤਮ ਹੋ ਚੁੱਕੀ ਸੀ।

ਉਹ ਪੂਰੀ ਜਾਨ ਲਗਾ ਕੇ ਦੌੜਿਆ, ਸਭ ਦਾਅ ਤੇ ਲਗਾ ਕੇ। ਸੂਰਜ ਡੁੱਬਣ ਲੱਗਿਆ। ਲੋਕ ਵੀ ਦਿਖਾਈ ਦੇਣੇ ਸ਼ੁਰੂ ਹੋਗੇ ਸੀ। ਜਿਆਦਾ ਦੂਰੀ ਨਹੀਂ ਸੀ ਰਹਿ ਗਈ।

ਪਿੰਡ ਦੇ ਲੋਕ ਖੜੇ ਸੀ, ਅਵਾਜ਼ਾਂ ਮਾਰ ਰਹੇ ਸੀ, ਉਤਸਾਹ ਵਧਾ ਰਹੇ ਸੀ। ਅਜੀਬ ਸਿੱਧੇ ਸਾਦੇ ਲੋਕ ਨੇ – ਸੋਚਣ ਲੱਗਿਆ ਮਨ ਚ – ਇਨ੍ਹਾਂ ਨੂੰ ਤਾਂ ਸੋਚਣਾ ਚਾਹੀਦਾ ਕਿ ਮੈਂ ਮਰ ਹੀ ਜਾਵਾਂ, ਇਹਨਾਂ ਨੂੰ ਧਨ ਵੀ ਮਿਲ ਜਾਵੇ ਟੇ ਜਮੀਨ ਵੀ ਨਾ ਦੇਣੀ ਪਵੇ।

ਉਸਨੇ ਇੱਕ ਲੰਬਾ ਸਾਹ ਲਿਆ – ਭੱਜਿਆ ਭੱਜਿਆ ਭੱਜਿਆ …! ਸੂਰਜ ਡੁੱਬਣ ਲੱਗਿਆ, ਡੁੱਬਦੇ ਡੁੱਬਦੇ ਆਦਮੀ ਉਹ ਡਿੱਗ ਪਿਆ ਧਰਤੀ ਤੇ। ਬਸ ਪੰਜ-ਸੱਤ ਗਜ ਦੂਰੀ ਹੀ ਬਾਕੀ ਸੀ।

ਘਸੀਟ ਘਸੀਟ ਕੇ ਓਹ ਉਸ ਰੇਖਾ ਤੱਕ ਪਹੁੰਚਿਆ ਜਿੱਥੋਂ ਭੱਜਿਆ ਸੀ। ਸੂਰਜ ਡੁੱਬ ਗਿਆ, ਤੇ ਏਧਰ ਇਹ ਆਦਮੀ ਵੀ ਮਰ ਗਿਆ।

ਪਿੰਡ ਦੇ ਸਿੱਧੇ-ਸਾਦੇ ਲੋਕ ਜਿੰਨਾ ਨੂੰ ਉਹ ਸਮਝਦਾ ਸੀ, ਹੱਸਣ ਲੱਗੇ – ਕਿ ਪਾਗਲ ਲੋਕ ਐਥੇ ਆਉਂਦੇ ਹੀ ਰਹਿੰਦੇ ਨੇ। ਇਹ ਕੋਈ ਪਹਿਲੀ ਘਟਨਾ ਨਹੀਂ ਸੀ, ਅਕਸਰ ਲੋਕ ਆਉਂਦੇ ਸੀ, ਤੇ ਇਸੇ ਤਰਾਂ ਮਰਦੇ ਸੀ। ਕੋਈ ਵੀ ਅੱਜ ਤੱਕ ਜਮੀਨ ਘੇਰ ਕੇ ਮਾਲਿਕ ਨਹੀਂ ਬਣ ਪਾਇਆ।

ਇਹ ਕਹਾਣੀ ਤੁਹਾਡੀ ਕਹਾਣੀ ਹੈ, ਸਭ ਦੀ ਜਿੰਦਗੀ ਦੀ ਕਹਾਣੀ ਹੈ। ਇਹੀ ਤਾਂ ਤੁਸੀਂ ਕਰ ਰਹੇ ਹੋਂ – ਦੌੜ ਰਹੇ ਓ ਕਿ ਸਭ ਕੁੱਝ ਪਾ ਲਈਏ – ਸਮਾਂ ਵੀ ਪੂਰਾ ਹੋਣ ਲੱਗਦਾ – ਪਰ ਸੋਚਦੇ ਹਾਂ ਕਿ ਥੋੜਾ ਹੋਰ ਦੌੜ ਲਈਏ। ਜਿਉਣ ਦਾ ਸਮਾਂ ਕਿੱਥੇ ਹੈ।

ਗਰੀਬ ਮਰ ਜਾਂਦੇ ਨੇ ਭੁੱਖੇ , ਅਮੀਰ ਮਰ ਜਾਂਦੇ ਨੇ ਭੁੱਖੇ, ਕਦੇ ਕੋਈ ਨਹੀਂ ਜੀ ਪਾਉਂਦਾ। ਜੀਉਣ ਲਈ ਥੋੜੀ ਸਮਝ ਚਾਹੀਦੀ ਆ, ਥੋੜੀ ਸਹਿਜਤਾ।

ਸਿਰਫ ਬੁੱਧ ਪੁਰਸ਼ ਜਿਉਂ ਪਾਉਂਦੇ ਨੇ। ਕਿਉਂਕਿ ਉਹ ਠਹਿਰ ਗਏ, ਕਿਉਂਕਿ ਉਹਨਾਂ ਦਾ ਚਿੱਤ ਹੁਣ ਚੰਚਲ ਨਹੀਂ। ਜਮੀਨ ਘੇਰ ਕੇ ਕਰੋਗੇ ਕੀ ? ਸਭ ਇੱਥੇ ਹੀ ਰਹਿ ਜਾਂਦਾ, ਨਾ ਕੁੱਛ ਲੈਕੇ ਆਉਂਦੇ ਹਾਂ , ਨਾ ਲੈਕੇ ਜਾਵਾਂਗੇ।

– ਓਸ਼ੋ

ਕੋਲੰਬਸ ਦੇ ਬੁੱਤ ਕੋਲ

by Manpreet Singh February 27, 2019

ਫੈਰੀ ਬੋਟ ਦੇ ਚੱਲਣ ਵਿੱਚ ਅਜੇ ਘੰਟਾ ਰਹਿੰਦਾ ਸੀ। ਮੈਂ ਫਿਰ ਤੋਂ ਸਮੁੰਦਰ ਕੰਢੇ ਟਹਿਲਣ ਲਈ ਸਪੇਸ ਨੀਡਲ ਵੱਲ ਮੁੜ ਪਿਆ। ਅੱਜ ਸਵੇਰ ਤੋਂ ਹੀ ਧੁੰਦ ਪੈ ਰਹੀ ਸੀ। ਕਦੀ ਕਦੀ ਹਲਕੀ ਜਿਹੀ ਭੂਰ ਪੈਣ ਲੱਗਦੀ। ਅਮਰੀਕਾ ਦੇ ਖੂਬਸੂਰਤ ਸ਼ਹਿਰ ਸਿਆਟਲ ਵਿੱਚ ਸਮੁੰਦਰ ਕੰਢੇ ਮੈਂ ਘੁੰਮਣ ਲਈ ਘਰੋਂ ਨਿੱਕਲਿਆ ਸੀ। ਸਿਆਟਲ ਅਮਰੀਕਾ ਦੇ ਪੱਛਮੀ ਕੰਢੇ ਵੱਸਿਆ ਹਰਿਆਵਲ ਸਟੇਟ ਕਰਕੇ ਜਾਣੇ ਜਾਂਦੇ ਵਾਸ਼ਿੰਗਟਨ ਸੂਬੇ ਦੀ ਇੱਕ ਅਹਿਮ ਬੰਦਰਗਾਹ ਹੈ ਜਿੱਥੇ ਕੋਰੀਆ ਜਪਾਨ ਆਦਿ ਦੇਸ਼ਾਂ ਤੋਂ ਮਾਲ ਨਾਲ ਲੱਦੇ ਸਮੁੰਦਰੀ ਜਹਾਜ ਆਉਂਦੇ ਜਾਂਦੇ ਰਹਿੰਦੇ ਹਨ। ਇੱਕ ਵੱਡਾ ਸਮੁੰਦਰੀ ਜਹਾਜ ਜਿਸ ਤੇ ਮਾਲ ਗੱਡੀ ਦੇ ਡੱਬਿਆਂ ਜਿੱਡੇ ਲੱਦੇ ਹੋਏ ਕਨਟੇਨਰਾਂ ਤੇ ਕੋਰੀਆ ਲਿਖਿਆ ਹੋਇਆ ਸੀ, ਕੱਛੂ ਵਾਂਗ ਤੈਰਦਾ ਕੰਢੇ ਲੱਗ ਰਿਹਾ ਸੀ। ਯੌਰਪੀਅਨਾਂ ਦੇ ਆਉਣ ਤੋਂ ਕੋਈ ਚਾਰ ਹਜਾਰ ਸਾਲ ਪਹਿਲਾਂ ਤੋਂ ਇਸ ਇਲਾਕੇ ਵਿੱਚ ਅਮਰੀਕਣ ਅਦਿਵਾਸੀ ਰੈੱਡ ਇੰਡੀਅਨ ਕਬੀਲੇ ਵੱਸਦੇ ਹਨ। ਅਸੀਂ ਕੌਮਾਂਤਰੀ ਭਲਵਾਨ ਅਤੇ ਆਈ ਜੀ ਪੁਲੀਸ ਕਰਤਾਰ ਸਿੰਘ ਦੇ ਵੱਡੇ ਭਰਾ ਗੁਰਚਰਨ ਸਿੰਘ ਢਿੱਲੋਂ ਦੇ ਕੈਂਟ ਏਰੀਏ ਵਿਚਲੇ ਘਰੋਂ ਸਵੇਰ ਦਾ ਨਾਸ਼ਤਾ ਕਰਕੇ ਨਿੱਕਲੇ ਸੀ। ਗੁਰਚਰਨ ਮੈਨੂੰ ਡਾਊਨ ਟਾਊਨ ਸਿਆਟਲ ਛੱਡ ਕੇ ਆਪਣੀ ਮਹਿੰਗੀ ਲਿਮੋਜਿਨ ‘ਤੇ ਦੂਜੇ ਪਾਸੇ ਸਮੁੰਦਰੀ ਜਹਾਜ ‘ਤੇ ਜਾਪਾਨ ਤੋਂ ਆਉਣ ਵਾਲੇ ਭਲਵਾਨ ਮਹਿਮਾਨਾਂ ਨੂੰ ਲੈਣ ਲਈ ਚਲਾ ਗਿਆ। ਰਾਤੀਂ ਮੈਨੂੰ ਗੁਰਚਰਨ ਨੇ ਦੱਸਿਆ ਸੀ ਕਿ ਜਪਾਨੀਆਂ ਲਈ ਜੰਮੀ ਹੋਈ ਕੰਬੋਡੀਆਈ ਮੱਛੀ ਵੀ ਉੱਥੋਂ ਹੀ ਮਿਲਦੀ ਹੈ।

ਸਾਡੇ ਢਿੱਲੋਂ ਭਾਈਚਾਰੇ ਦਾ ਇਹ ਭਲਵਾਨਾਂ ਦਾ ਅਜਿਹਾ ਪਰਿਵਾਰ ਹੈ ਜਿਹੜਾ ਦਾਰੂ ਨੂੰ ਹੱਥ ਵੀ ਨਹੀਂ ਲਾਉਂਦਾ। ਪਰ ਖੁਦ ਪਿੱਤਲ ਦੇ ਗਲਾਸ ਵਿੱਚ ਘਿਉ ਪੀਂਦਿਆਂ ਘਰ ਆਏ ਮਹਿਮਾਨਾਂ ਲਈ ਕਈ ਕਿਸਮ ਦੀ ਸਕੌਚ ਵਰਤਾਉਂਦੇ ਹਨ। ਸਾਡੇ ਮਿੱਤਰ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਵਰਗੇ “ਵਾਇਰਲ ਜਿਹਾ ਅੱਜ ਫੇਰ ਹੋ ਗਿਆ” ਕਹਿ ਕੇ ਜਾਂਦੇ ਜਾਂਦੇ ਵੀ ਇਨ੍ਹਾਂ ਦੇ ਘਰ ਤਿੰਨ ਚਾਰ ਦਿਨ ਵੱਧ ਲਾ ਜਾਂਦੇ ਹਨ। ਮੈਂ ਗੁਰਚਰਨ ਸਿੰਘ ਦੇ ਜਾਣ ਪਿੱਛੋਂ ਧੁੰਦ ਵਿੱਚ ਟਹਿਲਣ ਲਈ ਹੌਲ਼ੀ ਹੌਲ਼ੀ ਤੁਰ ਰਿਹਾ ਸੀ। ਸਮੁੰਦਰ ਕੰਢੇ ਚੱਲਦਾ ਚੱਲਦਾ ਮੈਂ ਕ੍ਰਿਸਟੋਫਰ ਕੋਲੰਬਸ ਦੇ ਬੁੱਤ ਕੋਲ ਇੱਕ ਗੋਰੇ ਜੋੜੇ ਨੂੰ ਫੋਟੋ ਖਿੱਚਦੇ ਵੇਖ ਕੇ ਰੁਕ ਗਿਆ। ਮੈਂ ਕਈ ਵਾਰੀ ਇਸ ਥਾਂ ਤੋਂ ਲੰਘਿਆ ਸੀ। ਪਰ ਕਦੀ ਵੀ ਮੈਂ ਕੋਲੰਬਸ ਦੇ ਇਸ ਬੁੱਤ ਨੂੰ ਇੰਨਾ ਗੌਰ ਨਾਲ ਨਹੀਂ ਸੀ ਵੇਖਿਆ। ਮੇਰੀ ਸਿਆਟਲ ਦੀ ਪਿਛਲੀ ਫੇਰੀ ਵੇਲੇ ਮੈਂ ਇਸ ਬੁੱਤ ਕੋਲੋਂ ਸਧਾਰਣ ਨਿਗਾਹ ਮਾਰ ਕੇ ਲੰਘ ਗਿਆ ਸੀ। ਮੈਨੂੰ ਉਸ ਦਿਨ ਦੀ ਪਾਰਕ ਵਿੱਚ ਵਾਪਰੀ ਘਟਨਾ ਯਾਦ ਆਈ। ਸ਼ਾਮ ਹੋ ਗਈ ਸੀ। ਮੈਂ ਘੁੰਮਦਾ ਘੁੰਮਦਾ ਥੱਕ ਗਿਆ। ਕਾਲੀ ਕੌਫੀ ਦਾ ਕੱਪ ਲੈ ਕੇ ਮੈਂ ਸੜਕ ਕੰਢੇ ਬਣੇ ਵੱਡੇ ਪਾਰਕ ਵਿੱਚ ਬੈਠ ਗਿਆ। ਕੁੱਝ ਦੇਰ ਬਾਅਦ ਇੱਕ ਜਵਾਨ ਕਾਲੇ ਅਫਰੀਕਣ ਨੇ ਮੇਰੇ ਅੱਗੇ ਆਪਣੇ ਮੂੰਹ ਵਿੱਚ ਫੜੀ ਸਿਗਰਟ ਕਰਦਿਆਂ ਲਾਈਟਰ ਮੰਗਿਆ। ਮੈਂ ਮੁਸਕਰਾਉਂਦਿਆਂ ਨਾਂਹ ਕਰਦਿਆਂ ਕਿਹਾ ਕਿ ਮੇਰੇ ਕੋਲ ਲਾਇਟਰ ਨਹੀਂ ਹੈ। ਉਹ ਬੇਯਕੀਨੀ ਜਿਹੀ ਵਿੱਚ ਮੇਰੇ ਕੋਲ ਹੀ ਬੈਠ ਕੇ ਆਪਣੀ ਕੌਫੀ ਪੀਣ ਲੱਗਾ। ਗੱਲ ਤੋਰਨ ਲਈ ਮੈਂ ਉਸਨੂੰ ਦੱਸਿਆ ਕਿ ਮੈਂ ਇੰਡੀਆ ਤੋਂ ਆਇਆ ਸਿੱਖ ਹਾਂ। ਅਸੀਂ ਸਿਗਰਟ ਨਹੀਂ ਪੀਂਦੇ। ਇਸ ਲਈ ਮੇਰੇ ਕੋਲ ਲਾਈਟਰ ਨਹੀਂ ਹੈ। ਕੋਹਰੇ ਜੰਮੀ ਸਵੇਰ ਵਰਗੀ ਚੁੱਪ ਨੂੰ ਤੋੜਦਿਆਂ ਮੈਂ ਸਫਾਈ ਦੇਣ ਲੱਗਾ, “ਸਾਡੇ ਇੰਡੀਆ ਦਾ ਪ੍ਰਧਾਨ ਮੰਤਰੀ ਵੀ ਸਿੱਖ ਹੈ। ਮੈਂ ਉਸੇ ਦੇ ਧਰਮ ਦਾ ਆਦਮੀ ਹਾਂ। ਮੇਰੇ ਵਾਂਗ ਉਹ ਵੀ ਲਾਈਟਰ ਨਹੀਂ ਰੱਖਦੇ।”

ਉਹ ਪਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਨਹੀਂ ਸੀ ਜਾਣਦਾ। ਜਿਵੇਂ ਮੈਂ ਵੀ ਸੋਮਾਲੀਆ ਦੇ ਪ੍ਰਧਾਨ ਮੰਤਰੀ ਨੂੰ ਨਹੀਂ ਜਾਣਦਾ। ਓਦੋਂ ਅਜੇ ਓਬਾਮਾ ਰਾਸ਼ਟਰਪਤੀ ਨਹੀਂ ਸਨ ਬਣੇ। ਉਸਨੂੰ ਕੁੱਝ ਸਮਝ ਨਹੀਂ ਆਇਆ। ਬੱਸ ਕੌਫੀ ਦੀਆਂ ਘੁੱਟਾਂ ਭਰਦਾ ਸਿਰ ਹਿਲਾਉਂਦਾ ਰਿਹਾ। ਸ਼ਾਇਦ ਸੋਚ ਰਿਹਾ ਸੀ ਕਿ ਭੁੱਖ ਅਤੇ ਖਾਨਾ ਜੰਗੀ ਨਾਲ ਮਰ ਰਹੇ ਉਸਦੇ ਦੇਸ਼ ਸੋਮਾਲੀਆ ਵਾਂਗ ਭਾਰਤ ਵੀ ਕਿੰਨਾ ਗਰੀਬ ਹੈ। ਜਿਸਦੇ ਪ੍ਰਧਾਨ ਮੰਤਰੀ ਕੋਲ ਆਪਣਾ ਲਾਈਟਰ ਵੀ ਨਹੀਂ ਹੈ। ਸਿਆਟਲ ਦੇ ਸਮੁੰਦਰੀ ਤੱਟ ਤੇ ਲੱਗਾ ਇਹ ਤਾਂਬੇ ਦਾ ਬੁੱਤ, ਖੂੰਡੀ ਉੱਤੇ ਝੁਕਿਆ ਕ੍ਰਿਸਟਫਰ ਕੋਲੰਬਸ , ਸਮੁੰਦਰ ਵਿੱਚ ਦੂਰ ਨੀਝ ਲਾ ਕੇ ਵੇਖ ਰਿਹਾ ਹੈ। ਖੱਬਾ ਪੈਰ ਅਗਾਂਹ ਕਰ ਕੇ ਪੁਲਾਂਘ ਪੁੱਟ ਰਿਹਾ ਇਹ ਬੁੱਤ ਚਾਰ ਕਦਮਾਂ ਵਿੱਚ ਹੀ ਧਰਤੀ ਮਿਨਣ ਦਾ ਹੌਸਲਾ ਕਰ ਰਿਹਾ ਲੱਗਦਾ ਹੈ।

ਪੰਦਰਵੀਂ ਸਦੀ ਦੇ ਅਖੀਰ ਵਿੱਚ ਕੋਲੰਬਸ ਯੌਰਪ ਤੋਂ ਭਾਰਤ ਦੀ ਖੋਜ ਵਿੱਚ ਨਿੱਕਲਿਆ ਅਮਰੀਕਾ ਪਹੁੰਚ ਗਿਆ ਸੀ। ਕੋਲੰਬਸ ਨੇ ਹੀ ਆਦਿਵਾਸੀ ਅਮਰੀਕਨਾਂ ਨੂੰ ਇੰਡੀਅਨ ਸਮਝ ਲਿਆ ਸੀ। ਇਟਲੀ ਵਿੱਚ ਪੈਦਾ ਹੋਏ ਖੋਜੀ ਕੋਲੰਬਸ ਨੂੰ ਬਚਪਨ ਤੋਂ ਹੀ ਸਮੂੰਦਰ ਭਰਮਣ ਦਾ ਖਬਤ ਹੋ ਗਿਆ ਸੀ। ਅਮਰੀਕਾ ਪੁੱਜਣ ਤੋਂ ਪਹਿਲਾਂ ਕੋਲੰਬਸ ਐਟਲਾਂਟਕ ਸਾਗਰ ਦੀਆਂ ਚਾਰ ਯਾਤਰਾਵਾਂ ਕਰ ਚੁੱਕਾ ਸੀ। ਦੋ ਕੁ ਸਦੀਆਂ ਵਿੱਚ ਹੀ ਅੰਗਰੇਜ, ਸਪੈਨਿਸ਼, ਫਰਾਂਸੀਸੀ, ਡੱਚ ਅਤੇ ਪੁਰਤਗਾਲੀਆਂ ਆਦਿ ਯੌਰਪੀਅਨ ਕੌਮਾਂ ਨੇ ਰੈੱਡ ਇੰਡੀਅਨਾਂ ਦੇ ਨਾਮ ਨਾਲ ਜਾਣੇ ਜਾਂਦੇ ਆਦਿਵਾਸੀਆਂ ਦੇ ਖਾਲੀ ਪਏ ਇਸ ਦੇਸ਼ ਅਮਰੀਕਾ ਤੇ ਕਬਜਾ ਕਰ ਲਿਆ। ਅਮਰੀਕਾ ਦੇ ਨਿਊਯਾਰਕ ਸਮੇਤ ਕਈ ਸ਼ਹਿਰਾਂ ਵਿੱਚ ਕੋਲੰਬਸ ਦਾ ਦਿਨ ਮਨਾਇਆ ਜਾਂਦਾ ਹੈ। ਉਸਦਾ ਸਮਕਾਲੀ ਅਤੇ ਸ਼ਰੀਕ ਪੁਰਤਗਾਲੀ ਵਾਸਕੋ ਡੇ ਗਾਮਾ ਯੌਰਪ ਤੋਂ ਸਮੁੰਦਰੀ ਰਸਤੇ ਭਾਰਤ ਪਹੁੰਚ ਗਿਆ ਸੀ। ਮੈਂ ਕੋਲੰਬਸ ਵਿੱਚੋਂ ਵਾਸਕੋ ਡੇ ਗਾਮਾ ਦੇ ਨਕਸ਼ ਤਲਾਸ਼ਣ ਲੱਗਿਆ। ਪਰ ਤਸਵੀਰ ਬਣ ਨਹੀਂ ਸੀ ਰਹੀ। ਧੁੰਦ ਸੰਘਣੀ ਹੁੰਦੀ ਜਾ ਰਹੀ ਸੀ। ਹੁਣ ਸਮੁੰਦਰ ਵੱਲ ਦੂਰ ਤੱਕ ਨਹੀਂ ਸੀ ਦਿਸਦਾ।

ਪੱਛਮ ਦੇ ਪੂੰਜੀਵਾਦ ਵੱਲ ਵਧਣ ਅਤੇ ਯੌਰਪੀਅਨ ਰਾਜਿਆਂ ਵਿੱਚ ਨਵੀਆਂ ਕਲੋਨੀਆਂ ਲੱਭਣ ਲਈ , ਮੁਕਾਬਲੇ ਦੇ ਉਸ ਯੁੱਗ ਵਿੱਚ ਕੋਲੰਬਸ ਵਰਗੇ ਕਈ ਗੋਰੇ ਖੋਜੀ ਸਮੂੰਦਰਾਂ ਨੂੰ ਗਾਹ ਰਹੇ ਸਨ। ਭਾਰਤੀ ਗਰਮ ਮਸਾਲਿਆਂ ਦੀ ਮਹਿਕ ਗੋਰਿਆਂ ਨੂੰ ਆਵਾਜਾਂ ਮਾਰ ਰਹੀ ਸੀ। ਦੂਰ ਨੀਝ ਲਾ ਕੇ ਵੇਖ ਰਹੀਆਂ ਕੋਲੰਬਸ ਦੇ ਬੁੱਤ ਦੀਆਂ ਅੱਖਾਂ ਜਿਵੇਂ ਧਰਤੀ ਨਾਪ ਰਹੀਆਂ ਸਨ। ਮੈਂ ਬੁੱਤ ਦੇ ਪੈਰਾਂ ਹੇਠ ਪਿੱਤਲ ਦੀ ਪਲੇਟ ਤੇ ਲਿਖਿਆ ਪੜ੍ਹਿਆ, “ਜਨਮ 31 ਅਕਤੂਬਰ 1451, ਮੌਤ 20 ਮਈ 1506″। ਫਿਰ ਸ਼ੁਰੂ ਹੋ ਗਿਆ ਸੀ ਉਹ ਦੌਰ, ਜਿਸ ਵਿੱਚ ਟੱਲੀਆਂ ਵਜਾਉਣ ਵਾਲੇ ‘ਅਧਿਆਤਮਵਾਦੀ’ ਭਾਰਤੀਆਂ ਨੂੰ ਵਿਗਿਆਨਕ ਕਾਢਾਂ ਕੱਢਣ ਵਾਲੇ ਪੱਛਮ ਨੇ ਆ ਦਬੋਚਣਾ ਸੀ। “ਜੈਸੀ ਮਨਸਾ ਤੈਸੀ ਦਸਾ॥” ਇਹ ਉਹ ਸਮਾਂ ਸੀ ਜਦੋਂ ਗੁਰੁ ਨਾਨਕ ਦੇਵ ਜੀ ਜਪੁਜੀ ਦੀ ਰਚਨਾ ਕਰਨ ਦੀ ਤਿਆਰੀ ਕਰ ਰਹੇ ਸਨ ਤੇ ਉਨ੍ਹਾਂ ਰੱਬ ਨੂੰ ਮਿਹਣਾ ਮਾਰਨ ਵਾਲੀ ਬਾਬਰ ਬਾਣੀ ਵੀ ਅਜੇ ਲਿਖਣੀ ਸੀ।

ਮੈਂ ਕੌਲੰਬਸ ਦੇ ਬੁੱਤ ਤੋਂ ਉੱਪਰ ਵੇਖਦਾ ਹੋਇਆ ਦੂਰ ਉਜਬੇਕਿਸਤਾਨ ਪਹੁੰਚ ਗਿਆ। ਠੀਕ ਉਸੇ ਹੀ ਸਮੇਂ ਉਜਬੇਕਿਸਤਾਨ ਦੀ ਫਰਗਾਨਾ ਘਾਟੀ ਵਿੱਚ ਬੱਚਾ ਬਾਬਰ, ਆਪਣੀ ਨਾਨੀ ਏਸਾਨ ਦੌਲਤ ਬੇਗਮ ਦੀ ਨਿਗਰਾਨੀ ਹੇਠ ਤੀਰ ਅੰਦਾਜ਼ੀ ਅਤੇ ਘੋੜ ਸਵਾਰੀ ਸਿੱਖਦਾ ਹੋਇਆ, ਦੂਰ ਭਾਰਤ ਵਿੱਚ ਤਿੰਨ ਸਦੀਆਂ ਰਹਿਣ ਵਾਲੇ ਮੁਗਲ ਸਾਮਰਾਜ ਦੀ ਨੀਂਹ ਰੱਖਣ ਲਈ, ਯੁੱਧ ਕਲਾ ਵਿੱਚ ਨਿਪੁੰਨ ਹੋ ਰਿਹਾ ਸੀ। ਮਿਰਜ਼ਾ ਬਾਬਰ ਨੇ ਸਰਪੱਟ ਘੋੜਾ ਦੜਾਉਂਦੇ ਹੋਏ ਲਗਾਮ ਛੱਡ ਕੇ ਫੁਰਤੀ ਨਾਲ ਆਪਣੇ ਕੰਨ ਤੱਕ ਖਿੱਚ ਕੇ ਤੀਰ ਛੱਡਿਆ। ਸਰੜ ਸਰੜ ਕਰਦਾ ਤੀਰ ਹਵਾ ਨੂੰ ਚੀਰਦਾ ਹੋਇਆ ਠੀਕ ਨਿਸ਼ਾਨੇ ‘ਤੇ ਫੱਟੇ ਵਿੱਚ ਧਸ ਗਿਆ। ਉਸਤਾਦ ਮਜੀਦ ਬੇਗ ਨੇ ਤੀਰ ਫੱਟੇ ਵਿੱਚੋਂ ਕੱਢ ਕੇ ਕਿਹਾ, “ਪੂਰਾ ਚਾਰ ਉਂਗਲ ਡੂੰਘਾ ਹੈ। ਵਲੀ ਅਹਿਦ! ਤੁਹਾਡੇ ਹੱਥ ਸ਼ੇਰ ਦੇ ਪੰਜੇ ਹਨ।”

ਬਾਬਰ ਨੇ ਮੱਥਾ ਸਕੋੜਦੇ ਹੋਏ ਨੀਝ ਨਾਲ ਫੱਟੇ ਵਿੱਚ ਪਏ ਨਿਸ਼ਾਨ ਨੂੰ ਘੋਖਿਆ ਤੇ ਫਿਰ ਖਿੜ ਖਿੜਾ ਕੇ ਹੱਸਿਆ। ਉਸਦੇ ਹਾਸੇ ਦੀ ਟੁਣਕਾਰ ਵਿੱਚੋਂ ਮੈਨੂੰ ਹਿੰਦੋਸਤਾਨ ਦੀ ਤਕਦੀਰ ਕੰਬਦੀ ਹੋਈ ਦਿੱਸੀ। ਉੱਧਰ ਭਾਰਤ ਦੇ ਸੈਂਕੜੇ ਰਿਸ਼ੀ ਮੁਨੀ ਆਪਣੀਆਂ ਸਮਾਜਿਕ ਜਿੰਮੇਵਾਰੀਆਂ ਤੋਂ ਭੱਜ ਕੇ, ਹਿਮਾਲਿਆ ਦੀਆਂ ਪਹਾੜੀਆਂ ਵਿੱਚ ਛੁਪੇ, ਅਗਲਾ ਜਨਮ ਸਫਲਾ ਕਰਨ ਲਈ ਜਪ-ਤਪ ਕਰਨ ਵਿੱਚ ਰੁੱਝੇ ਹੋਏ ਸਨ। ਧੜਾ ਧੜ ਮੰਦਰਾਂ ਦੇ ਨਿਰਮਾਣ ਹੋ ਰਹੇ ਸਨ। ਸੋਨੇ ਚਾਂਦੀ ਨਾਲ ਲੱਦੇ ਮੰਦਰਾਂ ਵਿੱਚ ਓਮ ਜੈ ਜਗਦੀਸ਼ ਹਰੇ ਦੀ ਆਰਤੀ ਕਰ ਕੇ, ਰੱਬ ਤੋਂ ਜਾਨ ਮਾਲ ਦੀ ਸੁਰੱਖਿਆ ਮੰਗੀ ਜਾ ਰਹੀ ਸੀ। ਰਿਸ਼ੀ ਮੁਨੀ ਲੋਕ ਜੇ ਆਪਣਾ ਸਮਾਂ ਜਨਮ ਸਫਲਾ ਕਰਨ ਲਈ ਸਮਾਂ ਬਰਬਾਦ ਕਰਨ ਦੀ ਥਾਂ ਬਰੂਦ ਦੀ ਕਾਢ ਹੀ ਕੱਢ ਕੇ ਦੇ ਜਾਂਦੇ ਫਿਰ ਨਾ ਬਾਬਰ ਸਾਡੇ ਵੱਲ ਅੱਖ ਚੁੱਕ ਕੇ ਵੇਖਦਾ ਤੇ ਨਾ ਹੀ ਕੌਲੰਬਸ ਦੇ ਵਾਰਸ ਯੌਰਪੀਅਨ ਹੀ ਸਾਡੀ ਧਰਤੀ ਤੇ ਪੈਰ ਰੱਖਦੇ। ਅਸੀਂ ਪੰਜ ਸਦੀਆਂ ਦੀ ਗੁਲਾਮੀ ਤੋਂ ਬਚ ਜਾਂਦੇ। ਸਾਡੀਆਂ ਕਿਰਪਾਨਾਂ, ਬਰਛੇ ਉਨ੍ਹਾਂ ਦੀਆਂ ਰਇਫਲਾਂ, ਤੋਪਾਂ ਅੱਗੇ ਹਾਰ ਗਏ ਸਨ। ਪਰ ਜਿਨ੍ਹਾਂ ਨੂੰ ਬਚਪਣ ਵਿਚ ਛੱਪੜ ਵਿਚ ਵੜਨ ਤੋਂ ਡਰਾਇਆ ਗਿਆ ਹੋਵੇ, ਉਹ ਸਮੁੰਦਰਾਂ ਦੇ ਤੈਰਾਕ ਨਹੀਂ ਬਣ ਸਕਦੇ।

ਕੋਲੰਬਸ ਤੋਂ ਵੀ ਢਾਈ ਸਦੀਆਂ ਪਹਿਲਾਂ ਇਟਲੀ ਦਾ ਮਾਰਕੋ ਪੋਲੋ ਚੀਨ ਜਾ ਆਇਆ ਸੀ। ਗੋਰੇ ਦਿਉ ਵਾਂਗ ਦਹਾੜਦੇ ਸਮੁੰਦਰ ਨੂੰ ਲਲਕਾਰ ਰਹੇ ਸਨ। ਭਾਰਤ ਵਿੱਚ ਸਮੁੰਦਰੋਂ ਪਾਰ ਜਾਣ ਤੇ ਭਿੱਟੇ ਜਾਣ ਦਾ ਡਰ ਪਾਇਆ ਜਾ ਰਿਹਾ ਸੀ। ਮੇਰੇ ਪਿੰਡ ਕੋਟਫੱਤੇ ਦੇ ਸਰਕਾਰੀ ਸਕੂਲ ਵਿੱਚ ਇੱਕ ਕਮਲਾ ਜਿਹਾ ਮਾਸਟਰ ਹੁੰਦਾ ਸੀ। ਅੱਧੀ ਛੁੱਟੀ ਵੇਲੇ ਖੇਡਣ ਲਈ ਦਰਖਤਾਂ ਤੇ ਚੜ੍ਹਨ ਲੱਗੇ ਬੱਚਿਆਂ ਨੂੰ ਡੰਡੇ ਮਾਰ ਕੇ ਡਰਾ ਦਿੰਦਾ ਸੀ ਕਿ “ਉੱਚੇ ਥਾਵੀਂ ਨਹੀਂ ਚੜ੍ਹਨਾ, ਸੱਟ ਵੱਜੇਗੀ।” ਸੱਭ ਤੋਂ ਵੱਧ ਕੁੱਟ ਸਾਡੇ ਮੌਜੂਦਾ ਐੱਮ ਐੱਲ ਏ ਦਰਸ਼ਨ ਕੋਟਫੱਤੇ ਦੇ ਪੈਂਦੀ। ਓਦੋਂ ਦੇ ਡਰਾਏ ਅਸੀਂ ਸਾਰੀ ਉਮਰ ਚੰਡੋਲ ‘ਤੇ ਚੜ੍ਹਨੋਂ ਡਰਦੇ ਰਹੇ ਹਾਂ। ਇਹ ਇਤਿਹਾਸਕ ਦੁਖਾਂਤ ਹੈ ਕਿ ਜਦੋਂ ਅਸੀਂ ਰੱਬ ਨੂੰ ਲੱਭਣ ਲਈ ਧੜਾ ਧੜ ਮੰਦਰ ਬਣਾ ਰਹੇ ਸੀ, ਓਦੋਂ ਗੋਰਿਆਂ ਨੇਂ ਸਮੁੰਦਰ ਗਾਹ ਕੇ ਸਾਨੂੰ ਲੱਭ ਲਿਆ ਤੇ ਮੁੜ ਕਈ ਸਦੀਆਂ ਸਿਰ ਨਹੀਂ ਚੁੱਕਣ ਦਿੱਤਾ। ਸਾਨੂੰ ਅੱਜ ਤੱਕ ਰੱਬ ਨਹੀਂ ਲੱਭਾ।

“ਤੁਮ ਨੇ ਆਜ਼ਾਦ ਫ਼ਿਜਾਓਂ ਮੇ ਜਨਮ ਪਾਇਆ ਹੈ, ਮੈਂਨੇ ਪਾਬੰਦੀ-ਏ-ਮਾਹੌਲ ਮੇਂ ਆਂਖੇਂ ਖੋਲ੍ਹੀਂ।” ਮੈਂ ਮੱਥੇ ਤੇ ਹੱਥ ਲਾ ਕੇ ਮਹਾਨ ਕੋਲੰਬਸ ਨੂੰ ਸਲਾਮ ਕੀਤੀ। ਗੋਰੇ ਮਿੱਤਰੋ, ਤੁਸੀਂ ਸੱਚ ਮੁੱਚ ਹੀ ਸਾਡੇ ਤੋਂ ਦੋ ਸਦੀਆਂ ਅੱਗੇ ਹੋ।

ਉੱਦੋਂ ਹੀ ਇੱਕ ਗੋਰਾ ਜੋੜਾ ਉੱਥੇ ਆ ਗਿਆ। ਉਹ ਦੋਨੋਂ ਜੱਫੀ ਪਾ ਕੇ ਬੁੱਤ ਅੱਗੇ ਖੜ੍ਹ ਗਏ ਤੇ ਮੈਨੂੰ ਕੈਮਰੇ ਨਾਲ ਫੋਟੋ ਖਿੱਚਣ ਲਈ ਬੇਨਤੀ ਕੀਤੀ। ਮੈਂ ਉਨ੍ਹਾਂ ਤੋਂ ਕੈਮਰਾ ਫੜ ਕੇ ਫੋਟੋ ਖਿੱਚ ਦਿੱਤੀ। ਉਹ ਖੁਸ਼ ਹੋਏ ਮੈਨੂੰ ‘ਥੈਂਕ ਯੂ ਥੈਂਕ ਯੂ’ ਕਹਿੰਦੇ ਸਮੁੰਦਰ ਕੰਢੇ ਲੱਗੇ ਲੱਕੜ ਦੇ ਅਣ ਘੜ ਬੈਂਚ ਤੇ ਜਾ ਬੈਠੇ। ਮੇਰੀ ਫੈਰੀ (ਛੋਟਾ ਜਿਹਾ ਸਮੁੰਦਰੀ ਜਹਾਜ ) ਦਾ ਸਮਾਂ ਹੋ ਗਿਆ ਸੀ ਤੇ ਮੈਂ ਇਸ ਉੱਤੇ ਜਜ਼ੀਰੇ ਤੇ ਘੁੰਮਣ ਜਾਣਾ ਸੀ। ਜਿੱਥੋਂ ਚਾਰੇ ਪਾਸੇ ਹਰਾ ਗੰਧਲਿਆ ਸਮੁੰਦਰ ਹੀ ਦਿਸਦਾ ਸੀ ਅਤੇ ਧਰਤੀ ਨਹੀਂ ਸੀ ਦਿਸਦੀ। ਮੈਂ ਮਹਾਨ ਕੋਲੰਬਸ ਦੇ ਬੁੱਤ ਦੇ ਗੋਡੇ ਨੂੰ ਹੱਥ ਲਾ ਕੇ ਵਾਪਸ ਚੱਲ ਪਿਆ।

  • 1
  • …
  • 24
  • 25
  • 26
  • 27
  • 28

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close