ਅਜੇ ਦੋ ਮਹੀਨੇ ਪਹਿਲਾਂ ਉਹ ਅਰਥ-ਵਿਗਿਆਨ ਦੀ ਐਮ.ਏ. ਵਿਚ ਯੂਨੀਵਰਸਿਟੀ ਭਰ `ਚੋਂ ਫਸਟ ਆਈ ਸੀ। ਉਸ ਨੂੰ ਗੋਲਡ ਮੈਡਲ ਮਿਲਿਆ ਸੀ। ਪੜੇ-ਲਿਖੇ ਲੋਕਾਂ ਵਿਚ ਉਸਦੀ ਚਰਚਾ ਸੀ। ਉਸ ਦੀ ਸਮਾਜਿਕ, ਆਰਥਿਕ ਤੇ ਰਾਜਨੀਤਕ ਸੂਝ-ਬੂਝ ਹੈਰਾਨ ਕਰਨ ਵਾਲੀ ਸੀ। ਮੁਹੱਲੇ ਭਰ ਵਿਚ ਉਨ੍ਹਾਂ ਦੀ ਕੋਠੀ ਸਭ ਤੋਂ ਸੁਹਣੀ ਸੀ, ਉਹ ਆਪ ਵੀ ਤਾਂ ਕਿੰਨੀ ਖੂਬਸੂਰਤ ਸੀ, ਰੋਜ਼ ਕਾਰ ਵਿਚ ਪੜ੍ਹਨ ਜਾਂਦੀ, ਕਾਰ ਵਿਚ ਵਾਪਸ ਆਉਂਦੀ। ਉਸ ਦਾ ਪਿਤਾ ਮੰਨਿਆ ਹੋਇਆ ਬਿਜ਼ਨੈਸ-ਮੈਨ ਸੀ। ਉਸ ਦਾ ਕਈ ਰਾਜਨੀਤਿਕ ਪਾਰਟੀਆਂ ਨਾਲ ਬੜੇ ਨੇੜ ਦਾ ਰਿਸ਼ਤਾ ਸੀ। ਸੁਣਿਆਂ, ਉਸ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਉਪਰ ਪੁਲਿਟੀਕਲ-ਪ੍ਰੈਸ਼ਰ ਪਵਾ ਕੇ ਕੁੜੀ ਨੂੰ ਫਸਟ ਲਿਆਂਦਾ ਸੀ, ਰੱਬ ਜਾਣੇ।
ਅਜ, ਜਦ ਉਸ ਨੇ ਆਪਣੇ ਵੱਡੇ ਵੀਰ ਜੀ ਦੇ ਸੁਹਣੇ ਸੁਹਣੇ ਨਿੱਕੇ ਨਿੱਕੇ ਬੱਚਿਆਂ ਨੂੰ ਸਾਹਮਣੇ ਖੋਲੀਆਂ ਵਿਚ ਵਸਦੇ ਧੋਬੀਆਂ ਦੇ ਬੱਚਿਆਂ ਨਾਲ ਖੇਡਦੇ ਤੱਕਿਆ ਤਾਂ ਬੜੇ ਗੁੱਸੇ ਨਾਲ ਅਵਾਜ਼ ਲਗਾਈ, ਬੰਟੂ, ਮੋਹਣੀ ਕੀ ਗੰਦੇ-ਗੰਦੇ ਬੱਚਿਆਂ ਨਾਲ ਖੇਡਣ ਬਹਿ ਜਾਂਦੇ ਹੋ, ਚਲੋ ਇਧਰ ਆਓ, ਨਹੀਂ ਤਾਂ ਮਾਰਾਂਗੀ।” ਆਖਰ ਫੈਮਿਲੀ ਦੀ ਕੋਈ ਰੈਪੂਟੇਸ਼ਨ ਹੁੰਦੀ ਹੈ।
ਬੰਟੂ ਮੋਹਣੀ ਟੱਪਦੇ ਵਾਪਸ ਆ ਗਏ। ਧੋਬੀਆਂ ਦੇ ਦੋ ਕੁ ਸਾਲ ਦੇ ਮੁੰਡੇ ਨੂੰ ਮਗਰ ਆਉਂਦਾ ਦੇਖ ਕੇ ਉਸ ਦਬਕਾ ਮਾਰਿਆ, “ਕਿਧਰ ਮੂੰਹ ਚੁੱਕੀ ਆਉਨਾ ਏਂ, ਚਲ ਭਜ ਇੱਥੋਂ ਧੋਬੀਆਂ ਦਾ ਮੁੰਡਾ ਸਹਿਮ ਕੇ ਖੜ੍ਹ ਗਿਆ, ਆਂਟੀ ਅਸੀਂ ਗੰਦੇ ਨਹੀਂ ਗਰੀਬ ਹਾਂ ਸੁਣ ਕੇ ਉਸ ਨੂੰ ਇਵੇਂ ਲੱਗਾ ਜਿਵੇਂ ਉਸਦਾ ਅਰਥ-ਵਿਗਿਆਨ ਵਿਅਰਥ ਹੋ ਗਿਆ ਹੋਵੇ।
punjabi stories
ਇੱਕ ਦਿਨ ਜੰਗਲ ਵਿੱਚ ਸ਼ੇਰ ਤੇ ਸ਼ੇਰਨੀ ਬੈਠੇ ਆਪਸ ਵਿੱਚ ਕਲੋਲਾਂ ਕਰ ਰਹੇ ਸਨ। ਇਹ ਸਭ ਕੁਝ ਉੱਥੇ ਨੇੜੇ ਹੀ ਛੁਪ ਕੇ ਬੈਠਾ ਗਿੱਦੜ ਦੇਖ ਰਿਹਾ ਸੀ। ਇੰਨੇ ਨੂੰ ਸ਼ੇਰਨੀ ਨੇ ਸ਼ੇਰ ਨੂੰ ਕਿਹਾ ”ਪਿਆਰੇ ਸ਼ੇਰ, ਮੈਨੂੰ ਖਾਣ ਲਈ ਕੋਈ ਵਸਤੂ ਲਿਆ ਦੇ, ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ।”
ਸ਼ੇਰਨੀ ਦੇ ਕਹਿਣ ਦੀ ਦੇਰ ਸੀ ਕਿ ਸ਼ੇਰ ਇਕਦਮ ਖੜ੍ਹਾ ਹੋ ਗਿਆ ਤੇ ਇੱਕ ਦੋ ਵਾਰੀ ਆਪਣੀ ਪੂੰਛ ਉੱਪਰ ਨੂੰ ਖੜ੍ਹੀ ਕੀਤੀ ਤੇ ਇੱਕ ਦੋ ਵਾਰੀ ਬੜੇ ਜ਼ੋਰ ਦੀ ਦਹਾੜਿਆ ਤੇ ਅੱਖਾਂ ਦੇ ਡੋਰੇ ਲਾਲ ਕਰਕੇ ਬੋਲਿਆ ”ਦੇਖੀਂ ਸ਼ੇਰਨੀ, ਮੇਰੀ ਤੋਰ ਭਾਰੀ ਹੈ, ਅੱਖਾਂ ਲਾਲ ਹਨ ਤੇ ਕੀ ਪੂੰਛ ਖੜ੍ਹੀ ਹੈ?” ਸ਼ੇਰਨੀ ਨੇ ਇਹ ਦੇਖ ਕੇ ‘ਹਾਂ’ ਕਹਿ ਦਿੱਤੀ। ਫਿਰ ਸ਼ੇਰ ਜੰਗਲ ਦੇ ਅੰਦਰ ਨੂੰ ਚਲਾ ਗਿਆ।
ਸ਼ੇਰ ਨੇ ਕੁਝ ਪਲਾਂ ਦੇ ਅੰਦਰ ਹੀ ਇੱਕ ਹਿਰਨ ਦੇ ਬੱਚੇ ਦਾ ਸ਼ਿਕਾਰ ਕਰ ਲਿਆ ਤੇ ਵਾਹੋ-ਦਾਹੀ ਦਹਾੜਾਂ ਮਾਰਦਾ ਹੋਇਆ ਸ਼ਿਕਾਰ ਆਪਣੀ ਸ਼ੇਰਨੀ ਦੇ ਅੱਗੇ ਖਾਣ ਨੂੰ ਰੱਖ ਦਿੱਤਾ। ਸ਼ੇਰਨੀ ਬਹੁਤ ਖ਼ੁਸ਼ ਹੋਈ ਕਿ ਉਸ ਨੇ ਛੇਤੀ ਹੀ ਸ਼ਿਕਾਰ ਮਾਰ ਕੇ ਲੈ ਆਂਦਾ। ਸ਼ੇਰਨੀ ਨੇ ਹਿਰਨ ਦੇ ਬੱਚੇ ਦਾ ਮਾਸ ਖਾ ਕੇ ਕਿਹਾ ”ਪਿਆਰੇ ਸ਼ੇਰ, ਮੈਨੂੰ ਅੱਜ ਮਾਸ ਖਾ ਕੇ ਬੜਾ ਸੁਆਦ ਆਇਆ ਹੈ।” ਸ਼ੇਰਨੀ ਇਹ ਕਹਿ ਕੇ ਆਪਣੇ ਘੁਰਨੇ ਵਿੱਚ ਚਲੀ ਗਈ।
ਇਹ ਸਭ ਕੁਝ ਦੇਖ ਕੇ ਗਿੱਦੜ ਕਾਫ਼ੀ ਹੈਰਾਨ ਹੋਇਆ ਤੇ ਆਪਣੇ ਘੁਰਨੇ ਵੱਲ ਚੱਲ ਪਿਆ। ਉੱਥੇ ਜਾ ਕੇ ਜੋ ਕੁਝ ਉਸ ਨੇ ਵੇਖਿਆ ਸੀ ਉਹ ਸਭ ਕੁਝ ਆਪਣੀ ਗਿੱਦੜੀ ਨੂੰ ਦੱਸ ਕੇ ਕਹਿਣ ਲੱਗਾ ”ਪਿਆਰੀ ਗਿੱਦੜੀ, ਮੈਂ ਵੀ ਕਿਸੇ ਸ਼ੇਰ ਤੋਂ ਘੱਟ ਨਹੀਂ ਹਾਂ। ਕਦੇ ਮੈਨੂੰ ਅਜ਼ਮਾ ਕੇ ਦੇਖ ਲਵੀਂ।” ਪਰ ਗਿੱਦੜੀ ਆਪਣੇ ਗਿੱਦੜ ਦੀ ਔਕਾਤ ਤੋਂ ਭਲੀ-ਭਾਂਤ ਜਾਣੂ ਸੀ। ਓਧਰ ਗਿੱਦੜ ਕਿੱਥੇ ਟਲਣ ਵਾਲਾ ਸੀ। ਹਰ ਰੋਜ਼ ਗਿੱਦੜੀ ਨੂੰ ਕਿਹਾ ਕਰੇ ਕਿ ਉਹ ਵੀ ਕਦੇ ਆਪਣੇ ਪਤੀ ਨੂੰ ਸਵਾਲ ਪਾ ਕੇ ਅਜ਼ਮਾ ਕੇ ਦੇਖ ਲਵੇ, ਪਰ ਗਿੱਦੜੀ ਚੁੱਪ ਕਰਕੇ ਗੱਲ ਟਾਲਦੀ ਰਹੀ। ਜਦੋਂ ਗਿੱਦੜ ਵਾਰ-ਵਾਰ ਕਹਿਣ ਤੋਂ ਨਾ ਟਲਿਆ ਤਾਂ ਗਿੱਦੜੀ ਨੇ ਸ਼ੇਰਨੀ ਵਾਂਗੂ ਰੋਅਬ ਨਾਲ ਕਿਹਾ ”ਮੇਰੇ ਮਿਹਰਬਾਨ, ਮੈਨੂੰ ਜ਼ੋਰ ਦੀ ਭੁੱਖ ਲੱਗੀ ਹੈ, ਖਾਣ ਨੂੰ ਕੁਝ ਛੇਤੀ ਲੈ ਕੇ ਆ।” ਇਹ ਸੁਣਦੇ ਸਾਰ ਗਿੱਦੜ ਜੋਸ਼ ਵਿੱਚ ਆ ਗਿਆ ਤੇ ਉੱਚੀ-ਉੱਚੀ ਬੜੇ ਜ਼ੋਰ ਨਾਲ ਚੀਕਾਂ ਮਾਰਨ ਲੱਗ ਪਿਆ। ਪੂੰਛ ਵੀ ਖੜ੍ਹੀ ਕਰ ਲਈ ਇੱਕ-ਦੋ ਵਾਰ ਅੱਖਾਂ ਦੇ ਡੇਲੇ ਵੀ ਇੱਧਰ-ਉੱਧਰ ਘੁੰਮਾਏ ਤੇ ਫਿਰ ਗਿੱਦੜੀ ਨੂੰ ਸ਼ੇਰ ਦੇ ਵਾਂਗ ਪੁੱਛਣ ਲੱਗਿਆ ”ਦੇਖੀਂ ਪਿਆਰੀ ਗਿੱਦੜੀ, ਮੇਰੀ ਤੋਰ ਭਾਰੀ ਹੈ, ਕੀ ਅੱਖਾਂ ਲਾਲ ਹਨ ਤੇ ਪੂੰਛ ਖੜ੍ਹੀ ਹੈ? ਗਿੱਦੜੀ ਨੇ ਬਿਨਾਂ ਕੁਝ ਦੇਖਿਆਂ ਹਾਂ ਕਹਿੰਦਿਆਂ ਕਿਹਾ ”ਵਾਹ ਗਿੱਦੜ ਮਹਾਰਾਜ ਜੀ, ਤੇਰਾ ਕੀ ਕਹਿਣਾ ਹੁਣ ਤੂੰ ਸ਼ੇਰ ਦੀ ਬਜਾਏ ਬੱਬਰ ਸ਼ੇਰ ਬਣ ਗਿਆ ਹੈ।”
ਫਿਰ ਕੀ ਸੀ ਗਿੱਦੜ ਇੱਕ ਪਿੰਡ ਨੂੰ ਜਾਂਦੀ ਪਹੀ ਨੂੰ ਪੈ ਗਿਆ। ਅੱਗੇ ਕੀ ਦੇਖਿਆ ਕਿ ਨਾਲ ਦੇ ਪਿੰਡ ਦੇ ਘੁਮਿਆਰ ਦਾ ਇੱਕ ਗਧਾ ਪਹੀ ਵਿੱਚ ਜਾ ਰਿਹਾ ਸੀ। ਗਿੱਦੜ ਨੇ ਗਧੇ ਦਾ ਸ਼ਿਕਾਰ ਕਰਨ ਦੀ ਸੋਚੀ ਤੇ ਗਧੇ ਦੀਆਂ ਪਿਛਲੀਆਂ ਦੋਵੇਂ ਟੰਗਾਂ ਨੂੰ ਆਪਣਾ ਮੂੰਹ ਪਾਇਆ, ਉਸ ਵੱਲੋਂ ਇਸ ਤਰ੍ਹਾਂ ਕਰਨ ਦੀ ਦੇਰ ਸੀ ਕਿ ਗਧੇ ਨੇ ਵੀ ਦੋਨੋਂ ਟੰਗਾਂ ਜੋੜ ਕੇ ਬੜੇ ਜ਼ੋਰ ਦੀ ਦੁਲੱਤੀ ਗਿੱਦੜ ਦੇ ਮੂੰਹ ‘ਤੇ ਅਜਿਹੀ ਮਾਰੀ ਜਿਸ ਨਾਲ ਗਿੱਦੜ ਦਾ ਮੂੰਹ ਖੂਨੋ-ਖੂਨ ਹੋ ਗਿਆ। ਗਿੱਦੜ ਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ ਅਤੇ ਉਸ ਨੂੰ ਵਾਪਸ ਜਾਣ ਲਈ ਰਾਹ ਨਾ ਲੱਭੇ। ਉਹ ਕਿਵੇਂ ਨਾ ਕਿਵੇਂ ਡਿੱਗਦਾ-ਢਹਿੰਦਾ ਗਿੱਦੜੀ ਕੋਲ ਪਹੁੰਚ ਗਿਆ ਤੇ ਜਾਂਦੇ ਸਾਰ ਹੀ ਉਲਟਾ ਗਿੱਦੜੀ ਨੂੰ ਪੈ ਗਿਆ ”ਨਾ ਤੋਰ ਭਾਰੀ ਸੀ ਤੇ ਨਾ ਹੀ ਅੱਖਾਂ ਲਾਲ ਸਨ ਅਤੇ ਨਾ ਹੀ ਪੂੰਛ ਖੜ੍ਹੀ ਸੀ ਐਵੇਂ ‘ਹਾਂ’ ਕਰਕੇ ਮੈਨੂੰ ਮਰਵਾ ਦਿੱਤਾ।”
ਗਿੱਦੜੀ ਨੇ ਇਹ ਸਭ ਦੇਖ ਕੇ ਆਖ਼ਰ ਕਹਿ ਹੀ ਦਿੱਤਾ ”ਗਿੱਦੜ ਮਹਾਰਾਜ ਜੀ, ਮੈਂ ਇਸ ਮਾੜੀ ਘੜੀ ਤੋਂ ਤੈਨੂੰ ਬਚਾਉਂਦੀ ਤੇ ਟਾਲਦੀ ਆਈ ਪਰ ਤੂੰ ਨਾ ਟਲਿਆ। ਆਖ਼ਿਰਕਾਰ ਆ ਗਿਆ ਮੂੰਹ ਭੰਨਵਾ ਕੇ। ਤੈਂ ਸ਼ੇਰ ਤਾਂ ਕੀ ਬਣਨਾ ਸੀ ਤੂੰ ਤਾਂ ਗਿੱਦੜ ਕਹਾਉਣ ਤੋਂ ਵੀ ਜਾਂਦਾ ਰਿਹਾ, ਜੇ ਤੂੰ ਆਪਣੀ ਔਕਾਤ ਅੰਦਰ ਰਹਿੰਦਾ ਤੇ ਸ਼ੇਰ ਦੀ ਰੀਸ ਨਾ ਕਰਦਾ ਤਾਂ ਬਚਿਆ ਰਹਿੰਦਾ। ਸੋ ਪਿਆਰੇ ਗਿੱਦੜ ਜੀ, ਕਿਸੇ ਦੀ ਰੀਸ ਨਹੀਂ ਕਰਨੀ ਚਾਹੀਦੀ ਤੇ ਹਮੇਸ਼ਾਂ ਆਪਣੇ ਦਾਇਰੇ ਵਿੱਚ ਹੀ ਰਹਿਣਾ ਚਾਹੀਦਾ ਹੈ।”
(ਕਾਮਰੇਡ ਗੁਰਨਾਮ ਸਿੰਘ)
ਇਕ ਮਾਂ ਦੇ ਦੋ ਪੁੱਤਰ ਸਨ। ਵੱਡਾ ਪੁੱਤਰ ਅੱਠ ਸਾਲ ਦਾ ਸੀ ਤੇ ਛੋਟਾ ਛੇ ਸਾਲ ਦਾ। ਦੋਨੋਂ ਹੀ ਚੰਗੇ ਤੇ ਆਗਿਆਕਾਰੀ ਬੱਚੇ ਸਨ। ਇਸ ਲਈ ਉਹਨਾਂ ਦੀ ਮਾਂ ਉਹਨਾਂ ਨੂੰ ਬਹੁਤ ਪਿਆਰ ਕਰਦੀ ਸੀ।
ਇਕ ਦਿਨ ਛੋਟਾ ਬੇਟਾ ਆਪਣੀ ਮਾਂ ਨੂੰ ਬੋਲਿਆ, “ਮੇਰੀ ਪਿਆਰੀ ਅੰਮਾਂ, ਤੂੰ ਮੈਨੂੰ ਓਨਾ ਪਿਆਰ ਨਹੀਂ ਕਰ ਸਕਦੀ, ਜਿੰਨਾਂ ਮੈਂ ਤੈਨੂੰ ਕਰਦਾ ਹਾਂ।”
“ਤੂੰ ਅਜਿਹਾ ਕਿਉਂ ਸੋਚਦਾ ਹੈਂ, ਮੇਰੇ ਪਿਆਰੇ ਬੱਚੇ?”
“ਇਸ ਲਈ ਕਿ ਤੇਰੇ ਦੇ ਪੁੱਤਰ ਹਨ, ਪਰ ਮੇਰੀ ਕੇਵਲ ਇਕ ਹੀ ਮਾਂ ਹੈ।” ਮੁੰਡਾ ਬੋਲਿਆ।
ਇਕ ਵਾਰ ਇਕ ਲੇਲਾ ਨਦੀ ‘ਤੇ ਪਾਣੀ ਪੀ ਰਿਹਾ ਸੀ । ਥੋੜੀ ਹੀ ਦੂਰ ਇਕ ਬਘਿਆੜ ਪਾਣੀ ਪੀ ਰਿਹਾ ਸੀ । ਜਦੋਂ ਉਹ ਪਾਣੀ ਪੀ ਚੁੱਕਿਆ ਤਾਂ ਉਸ ਦੀ ਨਜ਼ਰ ਲੇਲੇ ਤੇ ਗਈ । ਉਸ ਨੂੰ ਵੇਖ ਕੇ ਉਸ ਦੇ ਮੂੰਹ ਵਿੱਚਪਾਣੀ ਆ ਗਿਆ।
ਜੋ ਹੌਲੀ-ਹੌਲੀ ਚਲਦਾ ਹੋਇਆ ਉਹ ਲੇਲੇ ਕੋਲ ਪਹੁੰਚਿਆ ਤੇ ਕਹਿਣ ਲੱਗਾ ”ਤੂੰ ਮੇਰਾ ਪਾਣੀ ਕਿਉਂ ਜੂਠਾ ਕਰ ਰਿਹਾ ਏ ? ਲੇਲਾ ਡਰ ਨਾਲ ਕੰਬਦਾ ਹੋਇਆ ਬੋਲਿਆ ‘ਮਹਾਰਾਜ ! ਮੈਂ ਤੁਹਾਡਾਪਾਣੀ ਕਿਵੇਂ ਜੂਠਾ ਕਰ ਸਕਦਾ ਹਾਂ, ਪਾਣੀ ਤਾਂ ਤੁਹਾਡੇ ਵਲੋਂ ਮੇਰੇ ਵੱਲ ਨੂੰ ਆ ਰਿਹਾ ਹੈ । ਇਹ ਸੁਣਕੇ ਇਕ ਮਿੰਟ ਲਈ ਬਘਿਆੜ ਚੁੱਪ ਹੋ ਗਿਆ ।
ਪਰ ਫੇਰ ਕਹਿਣ ਲੱਗਾ ”ਤੂੰ ਇਹ ਦੱਸ ਕਿ ਤੂੰ ਪਿਛਲੇ ਸਾਲ ਮੈਨੂੰਗਾਲਾਂ ਕਿਉਂ ਕੱਢੀਆਂ ਸੀ । ਹੁਣ ਲੇਲਾ ਥਰ-ਥਰ ਕੰਬ ਰਿਹਾ ਸੀ ਪਰ ਹੌਸਲਾ ਕਰ ਕੇ ਕਹਿਣ ਲੱਗਾ “ਮਹਾਰਾਜ ! ਮੈਂ ਤਾਂ ਪਿਛਲੇ ਸਾਲ ਪੈਦਾ ਵੀ ਨਹੀਂ ਸੀ ਹੋਇਆ । ਮੇਰੀ ਉਮਰ ਤਾਂ ਸਿਰਫ਼ ਛੇ ਮਹੀਨੇ ਹੈ ।
ਬਘਿਆੜ ਹੁਣ ਬਹੁਤ ਛਿੱਥਾ ਪੈ ਚੁੱਕਾ ਸੀ । ਪਰ ਲੇਲੇ ਨੂੰ ਵੇਖ ਕੇ ਉਸ ਦੀ ਭੁੱਖ ਚਮਕ ਉੱਠੀ ਸੀ । ਸੋ ਗਰਜ ਕੇ ਬੋਲਿਆ, ‘ਜੇ ਤੂੰ ਨਹੀਂ ਕੱਢੀਆਂ, ਤਾਂ ਜ਼ਰੂਰ ਤੇਰੇ ਪਿਉ ਨੇ ਕੱਢੀਆਂ ਹੋਣਗੀਆਂ ।” ਇਉਂ ਕਹਿੰਦੇ ਸਾਰਉਹ ਲੇਲੇ ਤੇ ਝਪਟ ਪਿਆ ਤੇ ਉਸਨੂੰ ਮਾਰ ਕੇ ਖਾ ਗਿਆ ।
ਸਿੱਟਾ : ਡਾਢੇ ਦਾ ਸੱਤੀਂ ਵੀਹੀਂ ਸੌ।
ਸੁਖ ਤੇਰਾ ਹਰ ਦਿਨ ਦਾ ਇਹੀ ਸਵਾਲ ਹੁੰਦਾ ਹੈ ਕਿ ਮੈਂ ਉਦਾਸ ਕਿਉਂ ਰਹਿੰਦੀ ਹਾਂ, ਕਿਉਂ ਇਹ ਭੋਲ਼ਾ ਜਿਹਾ ਚਿਹਰਾ ਕਿਸੇ ਵੀ ਪਲ਼ ਖਿੜਦਾ ਨਹੀਂ, ਤੈਨੂੰ ਪਤਾ ਜੋ ਮੈਂ ਤੇਰੇ ਅੱਗੇ ਰੱਖ ਰਹੀ ਹਾਂ ਇਹਨੂੰ ਸੁਣਦਿਆਂ ਹੋ ਸਕਦਾ ਤੇਰੇ ਅੰਦਰ ਮੇਰੇ ਲਈ ਨਫ਼ਰਤ ਭਰ ਜਾਵੇ,ਪਰ ਪਤਾ ਨਹੀਂ ਕਿਉਂ ਤੇਰੇ ਨਾਲ ਇਹ ਫੋਲਣ ਨੂੰ ਦਿਲ ਕਰ ਰਿਹਾ ਜੀਅ ਕਰਦਾ ਇਹ ਸਭ ਤੈਨੂੰ ਤੇਰੇ ਸਾਹਮਣੇ ਬਹਿ ਕੇ ਦੱਸਾਂ ਤੇ ਤੂੰ ਮੈਨੂੰ, ਜਿਦਾਂ ਬਾਕੀ ਸਭ ਨੂੰ ਸੰਭਾਲਦਾ ਹੈਂ, ਓਦਾਂ ਹੀ ਮੇਰਾ ਸਿਰ ਫੜ ਆਪਣੀ ਹਿੱਕ ਨਾਲ ਲਾ ਲਵੇ ਤੇ ਕਿਹਵੇਂ ਬੱਚੇ ਪਹਿਲਾਂ ਚੁੱਪ ਕਰੋ।
ਮੇਰੇ ਪਰਿਵਾਰ ਵਿਚ ਕੌਣ ਕੌਣ ਹੈ ਇਹ ਤੈਨੂੰ ਪਤਾ ਹੈ। ਪਰ ਕੌਣ ਕੌਣ ਸੀ ਇਹ ਤੈਨੂੰ ਨਹੀਂ ਪਤਾ ਸਾਲ ਪਹਿਲਾਂ ਦੀ ਗੱਲ ਹੈ,ਜਦ ਸਭ ਕੁਝ ਠੀਕ ਠਾਕ ਸੀ, ਤੈਨੂੰ ਪਤਾ ਹੈ ਮਾਪਿਆਂ ਦੀ ਇਕਲੌਤੀ ਧੀ ਸੀ,ਇਹ ਮੇਰੀ ਦੂਸਰੀ ਮਾਂ ਹੈ। ਮੈਂ ਆਪਣੀਂ ਨੂੰ ਖਾ ਗਈ, ਹਾਂ ਖਾ ਗਈ,ਉਹ ਕਿਦਾਂ ਇਹ ਕਿਸੇ ਨੂੰ ਨਹੀਂ ਪਤਾ, ਮੈਂ ਗਿਆਰਵੀਂ ਜਮਾਤ ਵਿਚ ਸਾਂ ਮੇਰੇ ਨਾਲ਼ ਦੇ ਪਿੰਡ ਦਾ ਮੁੰਡਾ ਮੇਰੇ ਨਾਲ਼ ਪੜਦਾ ਸੀ ਜਿਸ ਨਾਲ਼ ਮੈਨੂੰ ਪਿਆਰ ਹੋ ਗਿਆ, ਅਸੀਂ ਹਰਰੋਜ਼ ਸਕੂਲ ਵਿੱਚ ਮਿਲਦੇ, ਐਦਾਂ ਹੀ ਕਰਦੇ ਕਰਾਉਂਦੇ ਦੋ ਸਾਲ ਬੀਤ ਗਏ, ਬਾਰਵੀਂ ਜਮਾਤ ਤੋਂ ਬਾਅਦ ਮੈਂ ਅੱਗੇ ਪੜ੍ਹਨਾ ਚਾਹੁੰਦੀ ਸੀ, ਮੇਰੇ ਦਿਲ ਵਿਚ ਸੀ ਉਹ ਤੇ ਮੈਂ ਅਸੀਂ ਦੋਵੇਂ ਇੱਕਠੇ ਕਾਲਜ ਜਾਇਆ ਕਰਾਂਗੇ, ਓਥੇ ਬਹਿ ਗੱਲਾਂ ਕਰਿਆ ਕਰਾਂਗੇ,ਚਾਹ ਪੀਆ ਕਰਾਂਗੇ, ਐਨੇ ਬਹਾਨੇ ਨਾਲ ਅਸੀਂ ਮਿਲ਼ਦੇ ਰਹਾਂਗਾ,ਪਰ ਮੇਰੀ ਮਾਂ ਦਾ ਦਿਲ ਬੜਾ ਨਾਜ਼ੁਕ ਸੀ ਇੱਕ ਤੇ ਉਹ ਉਂਝ ਹੀ ਬਿਮਾਰ ਰਹਿੰਦੀ ਸੀ ਸਾਹ ਦੀ ਦਿੱਕਤ ਸੀ।
ਮੇਰੀ ਮਾਂ ਨੇ ਮੈਨੂੰ ਕਿਹਾ ਨਹੀਂ ਪੁੱਤ ਬਸ ਹੋਰ ਨੀ ਅੱਗੇ ਪੜ੍ਹਨਾ, ਤੂੰ ਘਰ ਰਹਿ ਮੇਰੇ ਨਾਲ਼ ਕੰਮ ਕਰਵਾ ਦਿਆ ਕਰ,ਪਰ ਜਦ ਮੈਂ ਜ਼ਿਦ ਨਾ ਛੱਡੀ ਤਾਂ ਮਾਂ ਨੇ ਮੈਨੂੰ ਨਾਨਕੇ ਭੇਜ ਦਿੱਤਾ ਅੰਮ੍ਰਿਤਸਰ, ਉਹ ਵੀ ਓਥੇ ਹੀ ਚਲਾ ਗਿਆ, ਅਸੀਂ ਦੋਵੇਂ ਓਥੇ ਬੀ ਏ ਕਰ ਰਹੇ ਸੀ ਕਿ ਲਾੱਕਡਾਊਨ ਲੱਗ ਗਿਆ, ਮੈਨੂੰ ਪਿੰਡ ਆਉਣਾ ਪਿਆ, ਦਿਨਾਂ ਦਾ ਲਾਕਡਾਊਨ ਮਹੀਨਿਆਂ ਵਿਚ ਬਦਲ ਗਿਆ ਤੇ ਕਾਲਜ ਤਾਂ ਖੁੱਲਣ ਦਾ ਨਾਮ ਹੀ ਨਹੀਂ ਲੈ ਰਹੇ, ਅਸੀਂ ਇੱਕ ਦੂਜੇ ਨੂੰ ਮਿਲ਼ੇ ਬਿਨਾਂ ਨਹੀਂ ਰਹਿ ਸਕਦੇ ਸੀ, ਫ਼ੇਰ ਅਸੀਂ ਰਾਤ ਨੂੰ ਮਿਲ਼ਣ ਲੱਗੇ,ਘਰ ਦੁੱਧ ਵਿੱਚ ਮੈਂ ਨੀਂਦ ਦੀਆਂ ਗੋਲੀਆਂ ਮਿਲ਼ਾ ਦੇਂਦੀ ਤੇ ਉਹ ਸਾਡੇ ਘਰ ਆ ਜਾਂਦਾ ਅਸੀਂ ਸਾਰੀ ਰਾਤ ਇੱਕਠਿਆਂ ਕੱਢਦੇ, ਮਾਂ ਨੂੰ ਨੀਂਦ ਦੀ ਗੋਲੀ ਤੋਂ ਇਨਫੈਕਸ਼ਨ ਸੀ ਜਿਸ ਬਾਰੇ ਮੈਨੂੰ ਨਹੀਂ ਸੀ ਪਤਾ, ਇੱਕ ਦਿਨ ਮੇਰੇ ਤੋਂ ਦੋ ਗੋਲੀਆਂ ਜ਼ਿਆਦਾ ਪੈ ਗਈਆਂ ਭੁਲੇਖੇ ਨਾਲ਼, ਮੈਂ ਭੁੱਲ ਗਈ ਸੀ, ਅਸੀਂ ਦੋਵੇਂ ਮਿਲ਼ੇ, ਸਵੇਰ ਹੋਈ,ਬਾਪੂ ਉੱਠਿਆ ਬੱਲਬ ਜਗਾ ਦਿੱਤਾ, ਵੇਖਿਆ ਅੱਜ ਮਾਂ ਨਹੀਂ ਦਿਸ ਰਹੀ ਸੀ,ਉਹ ਹਲੇ ਤੱਕ ਸੌਂ ਰਹੀ ਸੀ, ਮਾਂ ਨੂੰ ਪਾਠੀ ਬੋਲਦੇ ਸਾਰ ਅੱਚਵੀ ਲੱਗ ਜਾਂਦੀ ਸੀ।
ਮਾਂ ਉਸ ਰਾਤ ਦੀ ਸੁੱਤੀ ਅੱਜ ਤੱਕ ਨਹੀਂ ਉੱਠੀ, ਕਿਸੇ ਨੂੰ ਕੁਝ ਨਹੀਂ ਪਤਾ ਲੱਗਾ, ਡਾਕਟਰਾਂ ਨੇ ਕਰੋਨਾ ਕਹਿ ,ਸਭ ਨੂੰ ਸਾਡੇ ਘਰ ਆਉਣ ਜਾਣ ਤੋਂ ਰੋਕ ਲਿਆ, ਸਾਡਾ ਵੀ ਟੈਸਟ ਕਰਿਆ ਗਿਆ,ਰੀਪੋਟਾਂ ਵਿਚ ਕੁਝ ਨਹੀਂ ਆਇਆ,ਆਵੇ ਤਾਂ ਜੇ ਕੁਝ ਹੋਇਆ ਹੋਵੇ,ਪਰ ਮੈਂ ਮਾਂ ਦੀ ਜਾਨ ਲੈ ਲਈ, ਆਪਣੀ ਹੀ ਮਾਂ ਨੂੰ ਮਾਰ ਦਿੱਤਾ. ਮੈਂ ਆਪਣੇ ਆਪ ਨੂੰ ਮਾਰ ਮੁਕਾਉਣਾ ਚਾਹੁੰਦੀ ਸੀ। ਮੈਂ ਪੂਰੀ ਤਰ੍ਹਾਂ ਪਾਗਲਾਂ ਵਾਂਗ ਹੋ ਗਈ ਸਾਂ,ਪਰ ਤੇਰੀਆਂ ਲਿਖਤਾਂ ਨੇ ਬਚਾ ਲਿਆ, ਤੁਹਾਡੀ ਹਰ ਗੱਲ ਨੇ ਮੈਨੂੰ ਮੁੜ ਤੋਂ ਜਿਉਂਣ ਲਈ ਖੜ੍ਹਾ ਕੀਤਾ ਇਹ ਮੁਹੱਬਤ ਵਾਲੀਆਂ ਕਹਾਣੀਆਂ ਗੱਲਾਂ ਹੁਣ ਮੈਨੂੰ ਭੂਤਾਂ ਭਰੇਤਾਂ ਵਾਂਗ ਡਰਾਉਣੀਆਂ ਲੱਗਦੀਆਂ ਨੇ,ਇਹੀ ਵਜਾਹ ਹੈ ਮੇਰੇ ਹਰ ਵਕ਼ਤ ਚੁੱਪ ਰਹਿਣ ਦੀ, ਉਦਾਸ ਰਹਿਣ ਸੀ। ਵੱਲੋਂ : ਸੁਖਦੀਪ ਸਿੰਘ ਰਾਏਪੁਰ
ਇਕ ਬੁੱਢੀ ਨੇ ਗੋਲ ਗੋਲ ਇਕ ਬੜਾ ਲੱਡੂ ਬਣਾ ਕੇ ਠੰਡਾ ਕਰਨ ਲਈ ਖਿੜਕੀ ਵਿੱਚ ਰੱਖ ਦਿਤਾ। ਲੱਡੂ ਉਥੋਂ ਰੁੜ੍ਹ ਕੇ ਭੱਜ ਲਿਆ । ਉਹ ਰੁੜ੍ਹਦਾ ਰੁੜ੍ਹਦਾ ਸੜਕ ਤੇ ਜਾ ਰਿਹਾ ਸੀ ਅਤੇ ਇਹ ਗੀਤ ਗਾ ਰਿਹਾ ਸੀ :
ਮੈਂ ਗੋਲ ਗੋਲ ਹਾਂ, ਲਾਲ਼ ਲਾਲ਼ ਹਾਂ,
ਖ਼ੂਬਸੂਰਤ ਹਾਂ, ਖ਼ੂਬ ਕਮਾਲ ਹਾਂ,
ਬੁੱਢੀ ਨੂੰ ਚਕਮਾ ਦੇ ਕੇ ਭੱਜ ਆਇਆ ਹਾਂ,
ਮੈਂ ਚਾਲਾਕੀ ਦੀ ਜਿੰਦਾ ਮਿਸਾਲ ਹਾਂ ।”
ਇਹ ਗੀਤ ਗਾਉਂਦੇ ਹੋਏ।ਲੱਡੂ ਜੰਗਲ਼ ਵਿੱਚ ਘੁੰਮ ਰਿਹਾ ਸੀ । ਰਸਤੇ ਵਿੱਚ ਉਸ ਨੂੰ ਪਹਿਲਾਂ ਇਕ ਖ਼ਰਗੋਸ਼ ਮਿਲਿਆ , ਫਿਰ ਇਕ ਰਿੱਛ ਤੇ ਫਿਰ ਇਕ ਭੇੜੀਆ ਮਿਲਿਆ। ਸਭ ਨੇ ਲੱਡੂ ਨੂੰ ਖਾਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਬੜੀ ਅਸਾਨੀ ਨਾਲ ਸਭ ਨੂੰ ਚਕਮਾ ਦੇ ਕੇ ਬਚ ਨਿਕਲਿਆ । ਉਸ ਦੇ ਬਾਦ ਲੱਡੂ ਦਾ ਸਾਹਮਣਾ ਚਾਲਾਕ ਲੂੰਮੜੀ ਨਾਲ ਹੋਇਆ । ਲੂੰਮੜੀ ਦੇ ਮਨ ਵਿੱਚ ਭੀ ਲੱਡੂ ਖਾਣ ਦੀ ਖ਼ਾਹਿਸ਼ ਪੈਦਾ ਹੋਈ। ਉਸ ਨੇ ਲੱਡੂ ਨੂੰ ਕਿਹਾ: “ਤੁਸੀਂ ਕਿੰਨਾਂ ਵਧੀਆ ਗਾਉਂਦੇ ਹੋ! ਲੇਕਿਨ ਮੈਂ ਜ਼ਰਾ ਬੋਲੀ ਹਾਂ, ਤੇਰਾ ਗੀਤ ਚੰਗੀ ਤਰ੍ਹਾਂ ਨਹੀਂ ਸੁਣ ਰਿਹਾ। ਇੰਜ ਕਰੋ: ਮੇਰੀ ਜ਼ਬਾਨ ’ਤੇ ਬੈਠ ਜਾਓ ਅਤੇ ਮੇਰੇ ਕੰਨ ਕੋਲ ਆ ਕੇ ਫਿਰ ਤੋਂ ਅਪਣਾ ਗੀਤ ਸੁਣਾਓ”। ਲੱਡੂ ਨੂੰ ਆਪਣੀ ਚਾਲਾਕੀ ਤੇ ਪੂਰਾ ਭਰੋਸਾ ਸੀ ਇਸ ਲਈ ਉਹ ਸਾਰੀ ਇਹਤਿਆਤ ਅਤੇ ਹੁਸ਼ਿਆਰੀ ਨੂੰ ਭੁੱਲ ਕੇ ਲੂੰਮੜੀ ਦੀ ਜੀਭ ਤੇ ਟਪੂਸੀ ਮਾਰ ਕੇ ਚੜ੍ਹ ਗਿਆ। ਅਤੇ ਲੂੰਮੜੀ ਉਸ ਨੂੰ ਹੜੱਪ ਕਰ ਗਈ।
(ਅਨੁਵਾਦ: ਰੂਪ ਖਟਕੜ)
ਗੱਲ ਕੋਈ ਬਹੁਤੀ ਪੁਰਾਣੀ ਨਹੀਂ ਆ,ਆਹੀ ਕੋਈ ੪,੫ ਕ ਸਾਲ ਪਹਿਲਾ ਦੀ ਆ ਜਦੋ ਮੈ +੧ ਵਿਚ ਪੜਦੀ ਹੁੰਦੀ ਸੀ ਮੈਨੂੰ ਨਹੀਂ ਪਤਾ ਸੀ ਇਹ ਮੇਰੇ ਮਨ ਦਾ ਡਰ ਸੀ ਜਾ ਫਿਰ ਸਚੀ ਗੱਲ ਹੀ ਸੀ, ਮੈ ਛੋਟੇ ਹੁੰਦੇ ਤੋਂ ਹੀ ਆਪਣੀ ਦਾਦੀ ਤੋਂ ਭੂਤ ਪ੍ਰੇਤਾ ਦੀਆ ਗੱਲਾਂ ਸੁਣਦੀ ਹੁੰਦੀ ਸੀ. ਮੈਨੂੰ ਡਰ ਵੀ ਬਹੁਤ ਲੱਗਣਾ ਪਰ ਮੈ ਫਿਰ ਵੀ ਇਹ ਗੱਲਾਂ ਸੁਣਨੀਆਂ, ਮੈ ਛੋਟੇ ਹੁੰਦੇ ਤੋਂ ਹੀ ਲੇ ਕੇ ਹੁਣ ਤਕ ਵੀ ਆਪਣੇ ਘਰ ਦੇ ਅੰਦਰ ਕਮਰੇ ਚ ਕਦੇ ਕੱਲੀ ਨੀ ਬੈਠਦੀ ਨਾ ਮੈ ਕੱਲੀ ਕਦੇ ਸੌ ਸਕਦੀ ਆ। ਜਦੋ ਮੈ ਤਕਰੀਬਨ ੧੬ ਕ ਸਾਲ ਦੀ ਸੀ ਤਾਂ ਇਕ ਦਿਨ ਰਾਤ ਨੂੰ ਮੈਨੂੰ ਅਜੀਬ ਜਾ ਸੁਪਨਾ ਆਇਆ ਮੈ ਨਾ ਤਾਂ ਚੰਗੀ ਤਰਾਂ ਸੁੱਤੀ ਹੀ ਹੋਈ ਸੀ ਨਾ ਜਾਗਦੀ ਹੀ ਸੀ,ਮੈ ਸੁਪਨੇ ਵਿਚ ਕਿ ਵੇਖਦੀ ਆ ਇਕ ਅੱਦਖ਼ੜ ਉਮਰ ਦੀ ਜਨਾਨੀ ਜਿਸਨੇ ਘੁੰਡ ਸੁੱਟਾ ਹੋਇਆ ਸੀ ਆਪਣੇ ਇਕ ਪਾਸੇ ਛੋੱਟਾ ਜਾ ਜਵਾਕ ਚੱਕਿਆ ਹੋਇਆ ਸੀ ਜੋ ਕਿ ਰੋ ਰਿਹਾ ਸੀ ਤੇ ਉਸ ਜਨਾਨੀ ਨੇ ਘੱਗਰਾ ਪਾਇਆ ਹੋਇਆ ਸੀ ਤੇ ਪੈਰਾਂ ਵਿਚ ਝਾਂਜਰਾਂ ਸੀ ਉਹ ਨੱਚਦੀ ਹੋਈ ਮੇਰੇ ਵੱਲ ਆ ਰਹੀ ਸੀ ਜਦੋ ਹੀ ਉਹ ਮੇਰੇ ਕੋਲ ਆਉਂਦੀ ਆ ਤਾਂ ਮੇਰੀਆਂ ਚੀਕਾ ਨਿਕਲ ਜਾਂਦੀਆਂ ਨੇ ਸਾਡਾ ਸਾਰਾ ਪਰਿਵਾਰ ਡਰ ਜਾਂਦਾ ਵੀ ਇਹ ਇਕ ਦਮ ਕਿ ਹੋਇਆ ਇਸਨੂੰ ।
ਉਸ ਤੋਂ ਬਾਅਦ ਅਗਲੇ ਦਿਨ ਮੈ ਅਗਲੇ ਦਿਨ ਆਪਣੀ ਦਾਦੀ ਨੂੰ ਸਾਰੀ ਗੱਲ ਦਸਦੀ ਆ ਫਿਰ ਮੇਰੇ ਦਾਦੀ ਮੈਨੂੰ ਦਸਦੇ ਆ ਜੋ ਆਪਣੇ ਪਿੱਛੇ ਘਰ ਆ ਇਹਨਾ ਦੀ ਜਨਾਨੀ ਦੀ ਅੱਜ ਤੋਂ ਕੋਈ ੪੦ ਕ ਸਾਲ ਪਹਿਲਾ ਜਾਪੇ ਵਿਚ ਮੌਤ ਹੋਗੀ ਸੀ ਤੇ ਜਦੋ ਉਸਦਾ ਸੰਸਕਾਰ ਕੀਤਾ ਗਿਆ ਤਾਂ ਜੋ ਉਸਦੇ ਪੇਟ ਵਿਚ ਬੱਚਾ ਸੀ ਉਹ ਬੁੜਕ ਕੇ ਬਾਹਰ ਆ ਗਿਆ ਪਰ ਉਸ ਬੱਚੇ ਨੂੰ ਅੱਗ ਦੇ ਵਿਚ ਹੀ ਸੁੱਟ ਦਿੱਤਾ ਦੁਬਾਰਾ ਤੇ ਉਹ ਜਿਓੰਦਾ ਜਾਗਦਾ ਬੱਚਾ ਵੀ ਆਪਣੀ ਮਾਂ ਦੇ ਨਾਲ ਹੀ ਅੱਗ ਵਿਚ ਮੱਚ ਗਿਆ.ਮੇਰੇ ਦਾਦੀ ਦੇ ਅਨੁਸਾਰ ਇਸ ਗੱਲ ਨੂੰ ਲਗਭਗ ੪੦ ਸਾਲ ਹੋਗੇ ਆ ਪਰ ਉਹ ਜਨਾਨੀ ਅੱਜ ਵੀ ਸਾਰੇ ਆਸੇ ਪਾਸੇ ਦੇ ਲੋਕ ਨੂੰ ਦਿਖਦੀ ਆ ਜਦੋ ਉਸਨੂੰ ੧੦੦ ਸਾਲ ਪੂਰੇ ਹੋਗੇ ਫਿਰ ਉਸਦੀ ਆਤਮਾ ਨੂੰ ਮੁਕਤੀ ਮਿਲਣੀ ਆ ਆਪਣੇ ਪੰਜਾਬੀ ਚ ਐਦਾ ਦੀ ਜਨਾਨੀ ਜੋ ਬੱਚਾ ਪੇਟ ਵਿਚ ਹੋਣ ਤੇ ਮਰ ਜਾਵੇ ਉਸਨੂੰ ਕੁਚੀਲ ਕਹਿੰਦੇ ਆ ਐਦਾ ਦੀ ਔਰਤ ਨੂੰ ਮਰਨ ਦੇ ੧੦੦ ਸਾਲ ਬਾਅਦ ਹੀ ਮੁਕਤੀ ਮਿਲਦੀ ਆ। ਮੈਨੂੰ ਇਹ ਨਹੀਂ ਪਤਾ ਦਾਦੀ ਦੀ ਕਹੀ ਗੱਲ ਸੱਚ ਆ ਜਾ ਝੂਠ ਪਰ ਉਸ ਰਾਤ ਤੋਂ ਬਾਅਦ ੩,੪ ਬਾਰ ਫਿਰ ਮੈ ਆਪਣੇ ਸੁਪਨੇ ਵਿਚ ਉਸ ਜਨਾਨੀ ਨੂੰ ਵੇਖਿਆ ਮੇਰੇ ਦਾਦੀ ਉਸ ਜਨਾਨੀ ਨੂੰ ਬੀਬੀ ਬੋਲਦੇ ਹੁੰਦੇ ਸੀ ਜਦੋ ਵੀ ਫਿਰ ਮੈ ਕਿਤੇ ਸੁਪਨੇ ਵਿਚ ਡਰਨਾ ਤਾਂ ਮੇਰੀ ਦਾਦੀ ਨੇ ਬੋਲਣਾ ਅੱਜ ਬੀਬੀ ਫਿਰ ਆਗੀ ਤੈਨੂੰ ਮਿਲਣ ਬੇਸ਼ੱਕ ਅੱਜ ਅਸੀਂ ਬਹੁਤ ਤਰੱਕੀ ਕਰ ਗਏ ਆ ਤੇ ਸਾਡੀ ਵਿਗਿਆਨ ਭੂਤ ਪ੍ਰੇਤ ਨੂੰ ਨਹੀ ਮੰਨਦੀ ਪਰ ਜੋ ਗੱਲ ਗੁਰਬਾਣੀ ਵਿਚ ਆਉਂਦੀ ਆ ਉਹ ਕਦੇ ਝੂਠ ਨੀ ਹੋ ਸਕਦੀ ਇਸ ਘਟਨਾ ਤੋਂ ਬਾਅਦ ਮੈ ਸੁਖਮਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਬਸ ਫਿਰ ਕਦੇ ਮੁੜਕੇ ਬੀਬੀ ਮੈਨੂੰ ਮਿਲਣ ਨਹੀਂ ਆਈ ।.ਇਸ ਗੱਲ ਨੂੰ ਭਾਵੇਂ ਹੁਣ ਕਈ ਸਾਲ ਹੋਗੇ ਆ ਪਰ ਹੁਣ ਵੀ ਕਦੇ ਕਦੇ ਇਹ ਗੱਲ ਯਾਦ ਕਰਕੇ ਡਰ ਲਗਦਾ।
ਭਾਵੇ ਕਈ ਵਰੇ ਬੀਤ ਗਏ ਪਰ ਮੇਰੇ ਲਈ ਅੱਜ ਵੀ ਸਭ ਕੁਝ ੳਵੇ ਹੀ ਆਬਦ ਏ ਅਜ ਵੀ ਉਹ ਰਾਹ ਯਾਦ ਕਰਕੇ ਅੱਖ ਭਰ ਆਉਦੀ ਐ ਜਿਥੇ ishq ਨਾ ਦੀ ਬਲਾ ਨਾਲ ਮੁਲਾਕਾਤ ਹੋਈ ਸੀ
ਉਸ ਦੇ class ਚ enter ਹੁੰਦਿਆਂ ਹੀ ਜਿਵੇਂ class complete ਹੋ ਜਾਂਦੀ। ਸਾਰਿਆ ਨੇ ਬੜੀ ਗੋਹ ਨਾਲ ਤੱਕਣਾ specially girls ਨੇ ਤੇ ਫਿਰ ਅਸੀਂ ਇੱਕ-ਦੂਜੇ ਵੱਲ ਕਿੰਨਾ ਚਿਰ ਏਦਾਂ ਦੇਖੀ ਜਾਣਾ ਜਿਵੇਂ ਉੱਥੇ ਹੋਰ ਕੋਈ ਹੋਵੇ ਹੀ ਨਾਂ … ਉਹ ਪਲ ਸੱਚੀ ਬਹੁਤ ਕੀਮਤੀ ਸੀ। ਉਹ ਸ਼ਰਿਫ boys ਵਾਂਗ ਸੀ teachers ਵੀ ਉਸਦੀ ਤਰੀਫ਼ ਕਰਦੇ ਸੀ।ਥੋੜੇ ਹੀ ਦਿਨਾਂ ਚ ਸਭ ਨੂੰ ਪਤਾ ਚਲ ਗਿਆ ਸੀ ..
ਫਿਰ ਇਕ ਦਿਨ ਉਸ ਨੇ ਆਪਣੇ friend ਦੇ ਹੱਥ letter ਭੇਜਿਆ ਤੇ ਮੈਂ ਫੜਣ ਤੋਂ ਇਨਕਾਰ ਕਰ ਦਿੱਤਾ ਫਿਰ ਉਸਨੇ ਫ਼ੋਨ no. ਦਿੱਤਾ ਤਾਂ ਮੈਂ ਫੜ ਲਿਆ ਤੇ ਨਾਲ ਹੀ ਕਿਹ ਦਿੱਤਾ ਵੀ ਅੱਜ call ਕਰਾਂਗੀ ।
ਅੱਜ ਜਿੰਨੀ freedom ਨਹੀਂ ਸੀ ਉਦੋਂ ਘਰੋਂ landline phone ਤੋਂ call ਕਰਨੀ ਬਹੁਤ ਔਖੀ ਸੀ ਪਰ waheguru ji ਨੇ ਹਿੰਮਤ ਤੇ ਸਾਥ ਦਿੱਤਾ first ring ਤੋਂ ਹੀ ਪਿਆਰ ਨਾਲ helloooo ਦੀ ਆਵਜ ਆਈ ਕੁਝ ਕੁ second ਬਾਅਦ ਬੜੀ ਹਿੰਮਤ ਕਰਕੇ answer ਕੀਤਾ ਤੇ ਨਾਲ ਹੀ ਕਿਹ ਦਿੱਤਾ “ਕਿਸੇ ਨੂੰ ਨਾਂ ਦਸਿਊ ਤੇ ਕਦੀ ਵੀ ph ਨਾਂ ਕਰਿਊ ਜਦ time ਮਿਲਿਆ ਮੈਂ ਖ਼ੁਦ ਕਰ ਲਵਾਂਗੀ “ 5-7mins ਦੀ ਗੱਲ ਤੋਂ ਬਾਅਦ ph ਕੱਟ ਦਿੱਤਾ ਪਰ ਮੈਂ ਇੰਨਾਂ ਖੁਸ਼ ਪਹਿਲਾ ਕਦੀ ਨਹੀਂ ਹੋਈ ਸੀ । ਫਿਰ ਬੱਸ ਜ਼ਿਆਦਾ ਗੱਲਾਂ ਅੱਖਾਂ ਤੋਂ ਅੱਖਾਂ ਨਾਲ ਹੀ ਹੁੰਦੀਆਂ । ਕਦੀ ਕਦੀ ਉਸ ਨੇ ਸਾਡੇ ਪਿੰਡ ਵਾਲੇ bus stop ਤੇ ਵੀ ਆ ਜਾਣਾ ਜਦ ਮੈਂ college ਜਾਣ ਲਈ ਬੱਸ ਦੀ wait ਕਰ ਰਹੀ ਹੁੰਦੀ ਬੜੀ ਮੁਸ਼ਕਲ ਨਾਲ ਥੋੜਾ ਜਿਹਾ ਤੱਕਣਾ ਵੀ ਨਾਲ ਦਿਆਂ girls ਨੂੰ ਪਤਾ ਨਾਂ ਲੱਗ ਜਾਵੇ । ਮਹਿਨੇ ਚ 3-4 ਵਾਰ ph ਤੇ ਹੀ ਗੱਲ ਹੋਣੀ ਜਦ ਮੇਰੇ parent ਕਿਤੇ ਗਏ ਹੁੰਦੇ । ਮੈਂ ਬਹੁਤ ਖੁਸ਼ ਸੀ ਏਦਾਂ ਲੱਗਦਾ ਸੀ ਵੀ ਸਾਰਾ ਕੁਝ perfect ਆ ਉਸ ਨੇ ਬਹੁਤ ਸਿਆਣੀਆਂ ਗੱਲਾਂ ਕਰਨੀਆਂ parents ਦੀ ਫਿਕਰ etc. ਬੱਸ ਮੈਨੂੰ ਉਸ ਚ ਉਹ ਸਾਰੇ ਗੁਣ ਦਿਸੇ ਜੋ ਇਕ perfect person ਤੇ perfect partner ਚ ਹੋਣੇ ਚਾਹੀਦੇ ਆ ਫਿਰ ਕਿ ਦਿਨ ਰਾਤ ਉਸਦੇ ਹੀ ਖਿਆਲ ਤੇ ਕੋਈ ਵੀ ਡਰ ਨਹੀਂ ਸੀ ਉਹ ਵੀ ਗੱਲ ਕਰਨ ਨੂੰ ਕਹਲਾ ਰਹਿੰਦਾ ਇਕ ਸਿਫ਼ਤ ਇਹ ਵੀ ਸੀ ਕਿ ਉਸ ਨੇ ਕਦੀ ਵੀ ਮਿਲਣ ਲਈ ਤੰਗ ਨਹੀਂ ਕੀਤਾ ਸੀ । ਮੈਂ missed call ਕਰਨੀ ਤੇ ਉਸ ਨੇ 1-2 mins ਚ call back ਕਰ ਲੈਣੀ। ਮੈਂ ਤਾਂ ਪੂਰੀ ਤਰਾਂ ਉਸ ਚ ਗੁਆਚ ਗਈ ਸੀ ਜਿਵੇਂ ਸਭ ਕੁਝ ਉਹੀ ਨਹੀਂ ਤਾਂ ਕੋਈ ਵੀ ਨਹੀਂ waheguru ਤੇ ਯਕੀਨ ਸੀ ਵੀ ਘਰਦੇ ਤਾ ਮੰਨ ਹੀ ਜਾਣਗੇ 1-2 friends ਨੂੰ ਵੀ ਪਤਾ ਸੀ ਸਭ ਨੇ ਕਿਹਾ ਵੀ ਥੋਡੀ ਤਾਂ marriage ਹੋ ਹੀ ਜਾਣੀ ਆ ਤੇ ਮੈਂ ਹੋਰ ਖੁਸ਼ ਹੋ ਜਾਣਾ । ਸਾਨੂੰ ਇਕ-ਦੂਜੇ ਤੋਂ ਕੋਈ complain ਨਹੀਂ ਸੀ ।ਬਹੁਤ ਸੋਹਣੇ ਦਿਨ ਲੰਘ ਰਹੇ ਸੀ।
Almost after 1 year class ਚ ਕਿਸੇ ਨੇ ਦਸਿਆ ਵੀ deep ਦੀ marriage ਹੋਗੀ ਤੇ ਮੈਂ ਹੱਸੇ ਚ ਟਲ ਦਿੱਤਾ ਪਰ ਉਸ ਨੇ ਫਿਰ ਕਿਹਾ ਕਿ 2 days ਪਹਿਲਾ ਉਸਦੀ marriage ਹੋਗੀ ਦਿਲ ਕਰੇ ਹੁਣ ਪੁੱਛਾਂ ਉਸਤੋਂ ਮੈਂ ਕਾਹਲੀ ਨਾਲ ਘਰ ਆਕੇ phone ਲਇਆ ਪੁੱਛਿਆਂ ਉਹ ਮੰਨ ਗਿਆ ਤੇ ਮੈਂ phone ਕੱਟ ਕੇ ਭੱਜ ਕੇ washroom ਚ ਵੜ ਗਈ shower on ਕਰਕੇ ਬਹੁਤ ਰੋਈ ..ਉਸ ਦਿਨ ਪਹਿਲੀ ਵਾਰ ਮੇਰੇ ਅੰਦਰ ਕਿੰਨਾ ਹੀ ਕੁਝ ਇੱਕੋ ਵਾਰੀ ਟੁੱਟਿਆਂ ਸੀ ।ਘਰਦੇ ਪੁੱਛ ਰਹੇ ਸੀ ਵੀ ਕਿ ਹੋਇਆਂ ਪਰ ਕਿ ਦੱਸਦੀ ਉਹਨਾਂ ਨੂੰ ਬੱਸ ਚੁੱਪ ਰਹੀ ਕੋਈ ਬਹਾਨਾ ਬਨਾਇਆ ਤੇ college ਵੀ ਨਾ ਗਈ ਉਦੋਂ ਤੱਕ friends ਨੂੰ ਵੀ ਪਤਾ ਚੱਲ ਗਿਆ ਤੇ ਮੈਨੂੰ calls ਆਉਣ ਲੱਗ ਗਈਆ ਮੈਨੂੰ ਸਾਰਿਆ ਤੇ ਗ਼ੁੱਸਾ ਆ ਰਿਹਾ ਸੀ । ਮਰਨ ਨੂੰ ਵੀ ਜੀਅ ਕਰਦਾ ਮੈਂ ਚਾਹੁੰਦੀ ਸੀ ਵੀ ਮੈਨੂੰ ਕੋਈ ਵੀ ਬੁਲਾਵੇ ਨਾਂ ਪਰ ,ਸਾਰਿਆ ਕੋਲ ਬਹੁਤ ਸਵਾਲ ਸੀ ਤੇ ਮੇਰੇ ਕੋਲ ਕੋਈ answer ਨਹੀਂ ਸੀ । ਘਰ ਵਾਲੇ phone ਤੇ blank calls ਆ ਰਹੀਆਂ ਸੀ ।ਕੁਝ ਦਿਨਾਂ after ਫਿਰ ਉਸੇ girl ਨੇ ਦਸਿਆ ਵੀ deep ਦੀ papermarriage ਹੋਈ ਆ, ਮਤਲਬ real marriage ਨਹੀਂ । ਇਹ ਸੁਣ ਕੇ friends ਮੈਨੂੰ ਖੁਸ਼ ਕਰਨ ਦੀ try ਕਰ ਰਹੀਆਂ ਸੀ ਪਰ ਮੇਰੇ ਲਈ ਇਹ news ਵੀ ਇਕ ਝਟਕੇ ਦੀ ਤਰਾਂ ਹੀ ਸੀ ਕਾਫ਼ੀ ਸੋਚਣ ਤੋਂ ਬਾਅਦ ਮੌਕਾ ਮਲਦਿਆਂ ਹੀ ਮੈਂ call ਕੀਤੀ ਉਹ ਵਾਰ ਵਾਰ sorry ਬੋਲ ਰਿਹਾ ਸੀ ਤੇ thanks ਵੀ ਕਰ ਰਿਹਾ ਸੀ call ਕਰਨ ਲਈ ਕਿੰਨਾ ਹੀ ਕੁਝ ਬੋਲਣ ਤੋਂ ਬਾਅਦ ਉਸ ਨੇ ਦਸਿਆ ਜਿਸ ਦੀ ਮੈਂ wait ਕਰ ਰਹੀ ਸੀ ਕਿ ਉਸਦੀ contract marriage ਆ .. ਉਸਨੇ ਦਸਿਆ ਵੀ ਉਸਦੇ papa sick ਆ ਉਹ ਉਹਨਾਂ ਨੂੰ ਉਸਦੀ sister ਕੋਲ USA ਭੇਜਣਾ ਚਾਹੁੰਦੇ ਆ ਫਿਰ ਮੈਂ ਰੋਈ ਤੇ ਕਿੰਨਾ ਹੀ ਕੁਝ ਆਪਣੇ ਆਪ ਹੀ ਬੋਲਿਆ ਗਿਆ ਜੋ ਸ਼ਾਇਦ ਪਹਿਲਾ ਕਦੀ ਨਹੀਂ ਸੀ ਬੋਲਿਆਂ ਮੇਰੇ ਪਿਆਰ ਦਾ ਇਜ਼ਹਾਰ ਸੁਣ ਕੇ ਉਹ ਵੀ ਰੋ ਪਿਆ ਤੇ ਮੈਨੂੰ ਸਮਝਾਉਣ ਲੱਗਾ ਕਿ parents & ਇਜ਼ਤ ਦਾ ਖਿਆਲ ਰੱਖਣਾ, ਪੜਾਈ ਪੂਰੀ ਕਰਨੀ ਆ etc.
ਹੱਸਦਿਆ-ਰੋਂਦਿਆਂ 2-3 months ਲੰਘੇ ਤੇ ਉਸਦੇ ਜਹਾਜ਼ ਚੜਨ ਦਾ ਦਿਨ ਵੀ ਆ ਗਿਆ ਅਸੀਂ ਦੋਵੇ ਰੋ ਰਹੇ ਸੀ ਤੇ ਇਕ ਦੂਜੇ ਨੂੰ phone ਰੱਖਣ ਲਈ ਵੀ ਕਹਿ ਰਹੇ ਸੀ ਫਿਰ ਮੈਨੂੰ ਕਿਸੇ ਦੀ ਆਵਜ ਸੁਣੀ ਕੋਈ ਉਸ ਨੂੰ ਬੁਲਾ ਰਹਾ ਸੀ ਸ਼ਾਇਦ ਤੇ ਮੈਂ “ਆਪਣਾ ਖਿਆਲ ਰਖੀਉ” ਕਹਿ phone ਰੱਖ ਦਿੱਤਾ।
Washroom ਚ ਜਾ ਕੇ ਰੱਜ ਕ ਰੋਈ ਲੱਗਦਾ ਸੀ ਜਿਵੇਂ ਸਭ ਕੁਛ ਖਤਮ ਹੋ ਗਿਆ ਹੋਵੇ.. ਉਹ ਬਹੁਤ ਦੂਰ ਜਾ ਰਿਹਾ ਸੀ ਸ਼ਾਇਦ ਹਮੇਸ਼ਾ ਲਈ!
ਉਸ ਦਿਨ ਤੋ ਫਿਰ washroom ਨਾਲ ਪੱਕੀ ਸਾਂਝ ਪੈ ਗਈ ਜਦ ਵੀ ਰੌਣਾ ਹੁੰਦਾ shower on ਕਰਨਾ ਤੇ ਰੱਜ ਕੇ ਮਨ ਹੋਲਾ ਕਰ ਲੈਣਾ
ਕਾਫ਼ੀ ਦਿਨ ਹੋਗੇ ਸੀ ਉਸਦਾ ਕੋਈ ph ਨਾਂ ਆਇਆ ਕੁਝ ਵੀ ਚੰਗਾ ਨਾਂ ਲੱਗਣਾ friends ਪੁੱਛਦੀਆਂ ਤਾਂ answer ਦੇਣ ਨੂੰ ਦਿਲ ਨਾਂ ਕਰਨਾ ਫਿਰ after a month evening ਚ call ਆਈ ਹਾਲ-ਚਾਲ ਪੁੱਛਿਆਂ ਉਹ ਵੀ ਖੁਸ਼ ਨਹੀਂ ਸੀ ਲੱਗ ਰਿਹਾ ਮੇਰੇ ਘਰਦੇ ਕੋਲ ਹੋਣ ਕਰਕੇ ਜ਼ਿਆਦਾ ਗੱਲ ਨਾ ਹੋਈ ਪਰ ਚਲੋ ph ਆਇਆ ਤਾਂ ਦਿਲ ਨੂੰ ਥੋੜਾ ਤਸੱਲੀ ਹੋਗੀ।
ਫਿਰ 2-3 months ਬਾਅਦ ph ਆਉਣਾ ਕਦੀ ਕੋਈ ਕੋਲ ਹੋਣ ਕਾਰਨ ਮੇਰੇ ਤੋਂ ਗੱਲ ਹੀ ਨਾ ਹੋਣੀ। ਮੈਂ ਕਈ-ਕਈ ਦਿਨ call ਦੀ wait ਕਰਦੀ ਪਰ life ਚ ਉਦਾਸੀ ਛਾ ਗਈ ਤੇ ਖੁਸ਼ੀਆਂ ਕਿਤੇ ਦੂਰ-ਦੂਰ ਨਜ਼ਰ ਨਹੀਂ ਆ ਰਹੀਆਂ ਸੀ । ਫਿਰ ਇਕ ਵਾਰ ਉਸ ਨੇ ਕਹਾ ਕਿ ਤੈਨੂੰ mobile ph ਭੇਜ ਦਿੰਦਾ ਪਰ ਮੈਂ ਨਾਂਹ ਕਰਤੀ ਕਿਉਂਕਿ parents ਤੋਂ hide ਕਰਕੇ ਰੱਖਣਾ ਬਹੁਤ hard ਸੀ ਨਾਲੇ ਉਹ ਆਪ ਹੀ ਤਾਂ ਕਹਿੰਦਾ ਸੀ ਵੀ parents ਨੂੰ ਨੀਚਾ ਦਿਖਾਉਣ ਵਾਲਾ ਕੋਈ ਕੰਮ ਨਹੀਂ ਕਰਨਾ।
After 5-6 months ਇਕ morning ਮੈਂ college ਜਾਣ ਲਈ ready ਹੋ ਰਹੀ ਸੀ ਕਿ ph ਆਇਆ hello ਕਹਿਣ ਤੇ ਅੱਗੋਂ deep ਬੋਲਿਆਂ ਪੁੱਛਣ ਲੱਗਾ “college ਜਾਣਾ,ਮੈਂ ਆ ਜਾਵਾ ਦੇਖਣ ਮੈਂ ਬਹੁਤ ਖੁਸ਼ ਤੇ ਹੈਰਾਨ ਵੀ ਸੀ actually ਉਹ Punjab ਆਇਆ ਹੋਇਆਂ ਸੀ ਕਿਉਂਕਿ ਉਸਦੇ papa ਦੀ death ਹੋਗੀ ਸੀ।
ਉਹ ਪਹਿਲਾ ਵਾਂਗ ਹੀ motercyle ਤੇ ਆਇਆ ਤੇ ਇਕ ਸਕੂਨ ਦੇਣ ਵਾਲੀ ਝਲਕ ਨਸੀਬ ਹੋਈ ਪਰ ਉਹ ਪਹਿਲਾ ਨਾਲ਼ੋਂ ਵੀ ਸੋਹਣਾ ਲੱਗ ਰਿਹਾ ਸੀ । ਫਿਰ ਕਈ ਦਿਨ ਉਸ ਨਾਲ ਰੱਜ ਕੇ ਗੱਲਾਂ ਵੀ ਹੋਈਆ ਮੈਨੂੰ feel ਹੋਇਆਂ ਵੀ ਉਹ ਵੀ ਖੁਸ਼ ਤਾਂ ਨਹੀਂ ਆ ਤੇ ਫਿਰ ਉਸ ਦਾ back ਜਾਣ ਦਾ ਦਿਨ ਵੀ ਆ ਗਿਆ। ਮਨ ਵਿੱਚ ਬਹੁਤ ਸਵਾਲ ਸੀ ਜੋ ਮੈਂ ਪੁੱਛਣਾ ਚਾਹੁੰਦੀ ਸੀ ਪਰ ਹਿਮੰਤ ਨਾ ਹੋਈ ਤੇ ਉਹ ਚਲਿਆ ਗਿਆ । ਇਸ ਵਾਰ ਤਾਂ ਹਾਲ ਪਹਿਲਾ ਨਾਲ਼ੋਂ ਵੀ ਬੁਰੇ ਸੀ ਰੋਂਦੀ ਰਹਿੰਦੀ ਸੀ ਕਿਸੇ ਨਾਲ ਗੱਲ ਕਰਨ ਨੂੰ ਜੀਅ ਨਹੀਂ ਸੀ ਕਰਦਾ friends ਪੁੱਛਦੀਆਂ ਵੀ marriage ਵਾਰੇ ਪੁੱਛਿਆ ਉਸਤੋਂ ਪਰ ਕਿ ਦੱਸਦੀ ਕਿ ਨਾਂਹ ਸੁਨਣ ਦੇ ਡਰ ਕਾਰਨ ਹਿਮੰਤ ਹੀ ਨਹੀਂ ਹੋਈ
ਮੇਰੀ Life ਚ ਰੋਣੇ-ਧੋਣੇ start ਹੋਗੇ ਸੀ ਮਿਲਣ ਤੋਂ ਪਹਿਲਾ ਹੀ ਅਸੀਂ ਸਦਾ ਲਈ ਵਿੱਛੜ ਗਏ ਸੀ । ਹੁਣ ਉਸਦਾ ph 4-5 months ਬਾਅਦ ਹੀ ਆਉਂਦਾ ਕਦੀ ਮੇਰੇ ਤੋਂ ਖੁੱਲ ਕੇ ਗੱਲ ਨਾ ਹੁੰਦੀ ਤੇ ਕਦੀ ਉਹ busy ਕਹਿ ਕੇ ਕੱਟ ਦਿੰਦਾ। ਕਦੀ ਦਿਲ ਕਰਦਾ ਵੀ ਪੁੱਛਾਂਗੀ ਉਸਤੋਂ ਕਿ ਜਿਵੇਂ ਮੈਂ ਤੜਫ ਰਹੀ ਐ ਉਹ ਵੀ ਕੁਝ feel ਕਰਦਾ ਕਿ ਨਹੀਂ ਪਰ ਮੇਰੇ ਸਾਰੇ ਸਵਾਲਾਂ ਦੇ answer time ਨਾਲ ਆਪੇ ਹੀ ਮਿਲਦੇ ਗਏ ਫਿਰ ਇਕ ਵਾਰ ਮੈਂ ਬਹੁਤ sick ਹੋਗੀ ਮੇਰੇ parents ਵੀ ਕਾਫ਼ੀ tens ਸੀ ਦਿਲ ਕਰਦਾ ਵੀ ਇਹਨਾਂ ਨੂੰ ਹੁਣ ਦੁਖੀ ਤਾਂ ਕੀਤਾ ਹੀ ਆ ਮਰ ਹੀ ਜਾਵਾ ਪਰ ਜੀਣਾ ਮਰਨਾ ਤਾਂ ਸਭ waheguru ਦੇ ਹੱਥ ਆ ।ਹੁਣ ਉਸਦਾ ph ਪੂਰੇ year ਤੋਂ ਆਇਆ ਸੀ ਮੇਰੇ bday ਵਾਲੇ ਦਿਨ ਖੁਸ਼ ਸੀ ਮੈਂ ਹਿਮੰਤ ਜਿਹੀ ਕਰਕੇ ਪੁੱਛਿਆਂ divorce ਕਦ ਹੋਣਾ ਤਾਂ ਉਸਨੇ ਲੰਮਾ ਹੋਕਾ ਪਰ ਕੇ ਟਾਲ ਦਿੱਤਾ 2 years ਹੋਰ ਲੰਘ ਗਏ ਮੇਰੀ M.A ਵੀ complete ਹੋਗੀ ਤੇ ਮੈਂ ielts ਕਰਨ ਲੱਗਗੀ ਉਸਦਾ ph ਆਇਆ ਮੈਂ ਦੱਸਿਆ ਤੇ request ਵੀ ਕੀਤੀ ਕਿ ਹੁ ਣ ਦੱਸੋ ਕੁਝ ਨਹੀਂ ਤਾਂ band ਆਉਣ ਤੇ ਮੇਰੀ marriage ਕਰ-ਦੇਵਣਗੇ ਪਰ ਉਸਨ ਕਿਹਾ “ਯਾਰ ਮੈਂ ਤਾਂ ਫਸ ਗਿਆ ਏਥੇ“ ਫਿਰ ਜਦ ਉਸਦਾ ph ਆਇਆ ਮੈਂ ਫਿਰ ਦੱਸਿਆ ਵੀ ਮੇਰੇ bands ਆ ਗਏ ਪਰ ਉਸਨੇ ਕੁਝ clear ਨਾ ਕੀਤਾ after 2days ਫਿਰ ph ਆਇਆ ਮੈਂ ਦੱਸਿਆ ਵੀ ਘਰਦੇ ਮੁੰਡਾ ਲੱਭ ਰਹੇ ਆ ਮੇਰੇ ਲਈ
ਪਰ ਉਹ ਚੁੱਪ ਸੀ ਤਾਂ ਮੈਂ ਸਮਝ ਗਈ ਵੀ ਉਹ ਨਹੀਂ ਚਾਉਂਦਾ ਕਿ ਮੈਂ ਉਸਦੀ ਹੋਰ Wait ਕਰਾ ਹੁਣ ਕੋਈ hope ਨਹੀਂ ਸੀ ਤੇ ਨਾ ਹੀ ਕੋਈ ਰਾਹ parents ਦੀਆ ਮਿਨੰਤਾ ਕੀਤੀਆਂ ਵੀ ਇੱਕਲੀ ਨੂੰ ਭੇਜ ਦੇਵੋ ਪਰ ਮੈਂ ਪੂਰੀ ਤਰਾਂ ਹਾਰ ਗਈ ਸੀ ਭਾਵੇਂ ਬਾਹਰੋਂ ਪੂਰੀ ਸ਼ਾਂਤ ਸੀ ਮੈ ਪਰ ਅੰਦਰ ਬਹੁਤ ਸ਼ੋਰ ਸੀ ਮੇਰੇ ਜੋ ਕਿਸੇ ਨੂੰ ਨਹੀਂ ਸੁਣ ਰਿਹਾ ਸੀ ਸੋਚਦੀ ਜਦ ਉਸਦੀ ਥਾਂ ਕੋਈ ਹੋਰ ਕਿਵੇਂ ਨਹੀਂ ਕਰ ਸਕਦੀ ਮੈਂ ਕਿੱਥੋਂ ਲਿਆਵਗੀ ਇਨੀ ਹਿਮੰਤ ਪਰ ਹੁੰਦਾ ਸਭ ਕੁਝ ਉਵੇ ਹੀ ਆ ਜੋ waheguru ਨੇ ਲਿਖੀਆਂ ਹੁੰਦਾ Marriage ਹੋ ਗਈ ਮੇਰੀ ਤੇ waheguru ਨੇ ਔਕਾਤ ਨਾਲ਼ੋਂ ਵੱਧ ਖੁਸ਼ੀਆਂ ਵੀ ਬਖ਼ਸ਼ੀਆਂ ਪਰ ਸਭ deep ਤੋਂ ਬਿਨਾ !! Friends ਦੇ ਸਮਝਾਉਣ ਤੇ ਦਿਲ ਤੇ ਪੱਥਰ ਰੱਖਿਆ ਤੇ ਆਪਣੇ ਆਪ ਨੂੰ busy ਕਰਨ ਦੀ ਪੂਰੀ ਕੋਸ਼ਿਸ਼ ਕੀਤੀ after 4-5 months ਮੈਂ ਆਪਣੇ husband ਨਾਲ Canada ਆ ਗਈ. ਖੁਸ਼ ਤੇ busy ਹੋਣ ਦੀ ਪੂਰੀ try ਕਰਦੀ ਪਰ ਦਿਲ ਮੰਨਦਾ ਹੀ ਨਹੀਂ ਸੀ ਭਰੀਆਂ ਮਹਿਫ਼ਲਾਂ ਚ ਵੀ ਉਸਦੀ ਕਮੀ ਮਹਿਸੂਸ ਹੁੰਦੀ ਫਿਰ ਮੈਂ ਰੋਜ ਪਾਠ ਕਰਨਾ ਸ਼ੁਰੂ ਕੀਤਾ ਕਿ ਮਨ ਸ਼ਾਂਤੀ ਰਹੇ । life ਲੰਘੀ ਗਈ ਪਰ ਲੱਖ ਕੋਸ਼ਿਸ਼ ਦੇ ਬਾਵਜੂਦ ਨਫ਼ਰਤ ਤਾਂ ਗੱਲ ਦੂਰ ਉਸਨੂੰ ਭੁਲਾ ਵੀ ਨਾ ਸਕੀ ।
After 3years ਮੈਂ Facebook ਤੇ ਫਿਰ ਲੱਭ ਲਿਆ ਉਸਨੂੰ friend request accept ਕਰ ਨਾਲ ਦੀ ਨਾਲ massage ਆਉਣ ਲੱਗੇ ਮੈ ਚਿਰਾਂ ਪਿੱਛੋਂ ਬਹੁਤ ਖੁਸ਼ ਹੋਈ ਜਿਵੇਂ ਕਿਸੇ ਪਿਆਸੇ ਨੂੰ ਮਸਾਂ ਹੀ ਪਾਣੀ ਮਿਲਿਆ ਹੋਵੇ ਮੈਂ ਕੋਈ ਗ਼ੁੱਸਾ ਗਿਲਾ ਨਾ ਦਿਖਾਇਆ ਸਗੋਂ ਵਧੀਆਂ ਗੱਲ ਹੋਈ families ਦਾ ਹਾਲ ਚਾਲ ਵੀ ਪੁੱਛਿਆਂ ਫਿਰ ਕਹਿੰਦਾ ਮੈਂ ਤੇਰੇ ਲਈ ਬਹੁਤ ਖੁਸ਼ ਐ ਵੀ ਤੂ ਆਪਣੀ life ਚ set ਹੋਗੀ ।ਥੋੜੇ ਦਿਨ ਗੱਲ ਹੁਦੀ ਰਹੀ ਤੇ ਫਿਰ ਮੈ ਮਨਾ ਕਰ ਦਿੱਤਾ । reason ਪੁੱਛਣ ਤੇ ਮੈ ਦੱਸ ਦਿੱਤਾ ਵੀ ਮੈ ਦੂਜੀ ਔਰਤ ਨਹੀਂ ਅਖਵਾਉਣਾ ਤੇ ਉਹ ਹਸ ਕੇ ਕਹਿਨ ਲੱਗਾ “ਤੂ ਤਾਂ ਪਹਿਲੀ ਐ ਤੇ ਮੈਨੂੰ ਅੈਹੀ ਸੋਚ ਕੇ ਹਿਮੰਤ ਮਿਲਦੀ ਆ ਵੀ ਤੂ ਜਿੱਥੇ ਵੀ ਏ ਜਿੰਨੀ ਮੇਰੀ ਏ ਹੋਰ ਕਿਸੇ ਦੀ ਹੋ ਹੀ ਨਹੀਂ ਸਕਦੀ “ਪਰ ਕਾਫ਼ੀ ਸਮਝਾਉਣ ਤੌ after ਮੈ request ਕੀਤੀ ਵੀ ਆਪਣਾ ph no change ਕਰ ਲਵੇ ਕਿਉਂਕਿ ਮੈ ਫਿਰ ਤੋਂ ਕਮਜ਼ੋਰ ਨਹੀਂ ਬਨਣਾ ਚਾਹੁੰਦੀ ਫਿਰ ਅਸੀਂ decide ਕੀਤਾ ਵੀ ph ਨਹੀਂ ਕਰਨਾ ਪਰ email ਕਰ ਲਿਆ ਕਰਾਂਗੇ but promise ਕੀਤਾ ਵੀ ਜੇ ਦਿਲ ਕਰੇਗਾ ਤਾਂ ph ਵੀ ਕਰ ਸਕਦੇ ਹਾਂ ਕੁਝ ਦਿਨਾਂ ਲਈ
ਹੁਣ ਅਸੀਂ 1-2 year after ਗੱਲ ਕਰ ਲੈਂਦੇ ਹਾਂ ਪਰ ਉਸਦੀ ਉਹ ਗੱਲ ਬਿਲਕੁਲ ਸਹੀ ਆ ਮੇਰੀ ਰੂਹ ਚ ਬੱਸ ਉਹੀ ਆ ਤੇ ਜਿੱਥੇ ਉਹ ਆ ਉਥੇ ਹੋਰ ਕੋਈ ਆ ਹੀ ਨਹੀਂ ਸਕਦਾ।ਬਹੁਤ ਵਾਰੀ ਸੁਣਿਆ ਵੀ foreign countries ਚ ਜਾ ਕੇ ਬੰਦਾ ਬਹੁਤ busy ਹੋ ਜਾਂਦਾ ਤੇ ਭੁੱਲ ਜਾਂਦਾ ਪਰ ਮੈ ਵੀ study ਵੀ ਕੀਤੀ and job , kids ਚ busy ਹਾਂ ਪਰ ਉਹ ਨਹੀਂ ਭੁੱਲਿਆ ।ਅੱਜ ਵੀ ardas ਚ ਉਸਦੀ family ਦੀ ਖੁਸ਼ੀ ਮੰਗਦੀ ਆ…
14 years ਹੋਗੇ ਪਰ ਕੋਈ ਵੀ ਅਜਿਹਾ day- night ਨਹੀਂ ਜਦ ਉਸਦਾ ਖਿਆਲ ਨਾ ਆਵੇ ਅੱਜ ਵੀ ਕਈ ਵਾਰ ਪਾਠ ਕਰਦੀ ਕਰਦੀ ਨੂੰ ਉਸਦਾ ਖਿਆਲ ਆ ਜਾਂਦਾ ਤੇ ਰੋ ਲੈਂਦੀ ਆ ਉਸਦੀਆਂ ਗੱਲਾਂ waheguru ਨਾਲ ਅਕਸਰ ਕਰਦੀ ਰਹਿੰਦੀ ਹਾਂ everyday waheguru ji ਦਾ millions thnx ਕਰਦੀ ਆ ਕਿ ਉਹਨਾਂ ਮੈਨੂੰ ਏਨਾ ਸਬਰ ਦਿੱਤਾ ਤੇ ਮੇਰੇ ਔਖੇ time ਚ ਮੈਨੂੰ ਸੰਭਲ਼ ਲਿਆ।
ਦੋ ਭੈਣਾਂ ਸਨ । ਵੱਡੀ ਦਾ ਕਸਬੇ ਵਿੱਚ ਇੱਕ ਸੌਦਾਗਰ ਨਾਲ ਵਿਆਹ ਹੋਇਆ ਸੀ । ਛੋਟੀ ਪਿੰਡ ਵਿੱਚ ਕਿਸਾਨ ਦੇ ਘਰ ਵਿਆਹੀ ਸੀ ।
ਵੱਡੀ ਦਾ ਆਪਣੀ ਛੋਟੀ ਭੈਣ ਦੇ ਘਰ ਆਈ। ਕੰਮ ਮੁਕਾ ਕੇ ਦੋਨੋਂ ਜਣੀਆਂ ਬੈਠੀਆਂ ਤਾਂ ਗੱਲਾਂ ਦਾ ਸਿਲਸਲਾ ਚੱਲ ਪਿਆ । ਵੱਡੀ ਆਪਣੇ ਸ਼ਹਿਰ ਦੇ ਜੀਵਨ ਦੀ ਤਾਰੀਫ ਕਰਨ ਲੱਗੀ, ”ਵੇਖੋ, ਕਿਵੇਂ ਆਰਾਮ ਨਾਲ ਅਸੀਂ ਰਹਿੰਦੇ ਹਾਂ । ਫੈਂਸੀ ਕੱਪੜੇ ਹੋਰ ਠਾਠ ਦੇ ਸਾਮਾਨ ! ਤਰ੍ਹਾਂ ਤਰ੍ਹਾਂ ਦੀਆਂ ਸੁਆਦਲੀਆਂ ਚੀਜਾਂ ਖਾਣ–ਪੀਣ ਨੂੰ, ਅਤੇ ਫਿਰ ਖੇਲ ਤਮਾਸ਼ੇ–ਥੀਏਟਰ, ਬਾਗ–ਬਗੀਚੇ ! ”
ਛੋਟੀ ਭੈਣ ਨੂੰ ਗੱਲ ਲੱਗ ਗਈ । ਆਪਣੀ ਵਾਰੀ ਤੇ ਉਸਨੇ ਸੌਦਾਗਰ ਦੀ ਜਿੰਦਗੀ ਨੂੰ ਨੀਵਾਂ ਦੱਸਿਆ ਅਤੇ ਕਿਸਾਨ ਦਾ ਪੱਖ ਲਿਆ । ਕਿਹਾ, ”ਮੈਂ ਤਾਂ ਆਪਣੀ ਜਿੰਦਗੀ ਤੁਹਾਡੇ ਨਾਲ ਅਦਲ–ਬਦਲੀ ਕਦੇ ਨਾ ਕਰਾਂ । ਅਸੀਂ ਸਿੱਧਾ–ਸਾਦਾ ਅਤੇ ਰੁੱਖੀ ਸੁੱਖੀ ਨਾਲ ਜੀਵਨ ਬਤੀਤ ਕਰਦੇ ਹਾਂ ਤਾਂ ਕੀ, ਚਿੰਤਾ–ਫਿਕਰ ਤੋਂ ਤਾਂ ਛੁੱਟੇ ਹਾਂ । ਤੁਸੀਂ ਲੋਕ ਸਜੇ–ਧਜੇ ਰਹਿੰਦੇ ਹੋ, ਤੁਹਾਡੀ ਆਮਦਨੀ ਬਹੁਤ ਹੈ, ਲੇਕਿਨ ਇੱਕ ਰੋਜ ਉਹ ਸਭ ਹਵਾ ਵੀ ਹੋ ਸਕਦਾ ਹੈ, ਦੀਦੀ । ਕਹਾਵਤ ਹੈ ਹੀ—’ਨਫ਼ਾ ਨੁਕਸਾਨ ਦੋਵੇਂ ਜੁੜਵੇਂ ਭਰਾ । ‘ ਅਕਸਰ ਹੁੰਦਾ ਹੈ ਕਿ ਅੱਜ ਤਾਂ ਅਮੀਰ ਹੈ ਕੱਲ ਉਹੀ ਟੁਕੜੇ ਨੂੰ ਮੁਹਤਾਜ ਹੈ । ਤੇ ਸਾਡੇ ਪਿੰਡ ਦੇ ਜੀਵਨ ਵਿੱਚ ਇਹ ਖ਼ਤਰਾ ਨਹੀਂ ਹੈ । ਕਿਸਾਨੀ ਜਿੰਦਗੀ ਚਮਕ ਦਮਕ ਵਾਲੀ ਨਹੀਂ ਤਾਂ ਕੀ, ਉਮਰ ਲੰਮੀ ਹੁੰਦੀ ਹੈ ਅਤੇ ਮਿਹਨਤ ਨਾਲ ਤੰਦਰੁਸਤੀ ਵੀ ਬਣੀ ਰਹਿੰਦੀ ਹੈ । ਅਸੀ ਮਾਲਦਾਰ ਨਹੀਂ ਕਹਾਵਾਂਗੇ : ਪਰ ਸਾਡੇ ਕੋਲ ਖਾਣ ਦੀ ਕਮੀ ਵੀ ਕਦੇ ਨਹੀਂ ਹੋਵੇਗੀ । ”
ਵੱਡੀ ਭੈਣ ਨੇ ਤਾਣ ਨਾਲ ਕਿਹਾ, ”ਬਸ–ਬਸ, ਢਿੱਡ ਤਾਂ ਬੈਲ ਤੇ ਕੁੱਤਾ ਵੀ ਭਰ ਲੈਂਦੇ ਨੇ । ਤੇ ਇਹ ਵੀ ਕੋਈ ਜਿੰਦਗੀ ਹੈ ? ਤੈਨੂੰ ਜੀਵਨ ਦੇ ਆਰਾਮ, ਅਦਬ ਅਤੇ ਖੁਸ਼ੀ ਦਾ ਕੀ ਪਤਾ ? ਤੇਰਾ ਮਰਦ ਜਿੰਨੀ ਮਰਜ਼ੀ ਮਿਹਨਤ ਕਰੇ, ਜਿਸ ਹਾਲਤ ਵਿੱਚ ਤੁਸੀਂ ਜੰਮੇ ਹੋ, ਉਸੀ ਹਾਲਤ ਵਿੱਚ ਮਰੋਗੇ । ਉਹੀ ਸਾਰੇ ਪਾਸੇ ਗੋਬਰ ਗੋਹਾ, ਤੂੜੀ, ਮਿੱਟੀ ! ਅਤੇ ਇਹੀ ਕੁਝ ਤੁਹਾਡੇ ਬੱਚਿਆਂ ਦੀ ਕਿਸਮਤ ਵਿੱਚ ਲਿਖਿਆ ਹੈ । ”
ਛੋਟੀ ਨੇ ਕਿਹਾ, ”ਤਾਂ ਕੀ ਹੋਇਆ ! ਹਾਂ, ਸਾਡਾ ਕੰਮ ਚਮਕ ਦਮਕ ਵਾਲਾ ਨਹੀਂ ; ਲੇਕਿਨ ਸਾਨੂੰ ਕਿਸੇ ਦੇ ਅੱਗੇ ਝੁਕਣ ਦੀ ਵੀ ਲੋੜ ਨਹੀਂ । ਸ਼ਹਿਰ ਵਿੱਚ ਤੁਸੀਂ ਹਜਾਰ ਲਾਲਚਾਂ ਵਿੱਚ ਘਿਰੇ ਰਹਿੰਦੇ ਹੋ । ਅੱਜ ਨਹੀਂ ਤਾਂ ਕੱਲ ਦੀ ਕੀ ਖਬਰ ਹੈ ! ਕੱਲ ਤੁਹਾਡੇ ਆਦਮੀ ਪਾਪ, ਲੋਭ–ਜੂਏ, ਸ਼ਰਾਬ ਅਤੇ ਹੋਰ ਬੁਰਾਈਆਂ ਵਿੱਚ ਫਸ ਸਕਦੇ ਹਨ, ਤੱਦ ਘੜੀ ਭਰ ਵਿੱਚ ਸਭ ਬਰਬਾਦ ਹੋ ਜਾਏਗਾ । ਕੀ ਅਕਸਰ ਅਜਿਹੀਆਂ ਗੱਲਾਂ ਨਹੀਂ ਹੁੰਦੀਆਂ ? ”
ਘਰ ਦਾ ਮਾਲਿਕ ਦੀਨਾ ਦੁਆਸਮੇ ਵਿੱਚ ਪਿਆ ਔਰਤਾਂ ਦੀ ਇਹ ਗੱਲ ਸੁਣ ਰਿਹਾ ਸੀ । ਉਸਨੇ ਸੋਚਿਆ ਕਿ ਗੱਲ ਤਾਂ ਖਰੀ ਹੈ । ਬਚਪਨ ਤੋਂ ਮਾਂ ਧਰਤੀ ਦੀ ਸੇਵਾ ਵਿੱਚ ਅਸੀ ਏਨੇ ਲੱਗੇ ਰਹਿੰਦੇ ਹਾਂ ਕਿ ਕੋਈ ਵਿਅਰਥ ਦੀ ਗੱਲ ਸਾਡੇ ਮਨ ਵਿੱਚ ਘਰ ਨਹੀਂ ਕਰਦੀ । ਬਸ, ਮੁਸ਼ਕਲ ਇੱਕ ਹੈ ਕਿ ਸਾਡੇ ਕੋਲ ਜਮੀਨ ਕਾਫ਼ੀ ਨਹੀਂ ਹੈ । ਜਮੀਨ ਖੂਬ ਹੋਵੇ ਤਾਂ ਮੈ ਕਿਸੇ ਦੀ ਭੋਰਾ ਪਰਵਾਹ ਨਾ ਕਰਾਂ, ਚਾਹੇ ਸ਼ੈਤਾਨ ਹੀ ਕਿਉਂ ਨਾ ਹੋਵੇ !
ਉਥੇ ਹੀ ਕੋਨੇ ਵਿੱਚ ਸ਼ੈਤਾਨ ਦੁਬਕਿਆ ਬੈਠਾ ਸੀ । ਉਸਨੇ ਸਭ ਕੁੱਝ ਸੁਣਿਆ । ਉਹ ਖੁਸ਼ ਸੀ ਕਿਸਾਨ ਦੀ ਪਤਨੀ ਨੇ ਪਿੰਡ ਦੀ ਤਰੀਫ ਕਰਕੇ ਆਪਣੇ ਆਦਮੀ ਨੂੰ ਡੀਂਗ ਤੇ ਚੜ੍ਹਾ ਦਿੱਤਾ । ਵੇਖੋ ਨਾ, ਕਹਿੰਦਾ ਸੀ ਕਿ ਜਮੀਨ ਖੂਬ ਹੋਵੇ ਤਾਂ ਫਿਰ ਚਾਹੇ ਸ਼ੈਤਾਨ ਵੀ ਆ ਜਾਵੇ, ਤਾਂ ਪਰਵਾਹ ਨਹੀਂ ।
ਸ਼ੈਤਾਨ ਨੇ ਮਨ ਵਿੱਚ ਕਿਹਾ ਕਿ ਅੱਛਾ ਹਜਰਤ, ਇਹੀ ਫੈਸਲਾ ਠੀਕ । ਮੈਂ ਤੁਹਾਨੂੰ ਕਾਫ਼ੀ ਜਮੀਨ ਦੇਵਾਂਗਾ ਤੇ ਵੇਖਣਾ ਕਿ ਉਸ ਨਾਲ ਤੂੰ ਮੇਰੇ ਚੁੰਗਲ ਵਿੱਚ ਫਸਦਾ ਹੈਂ ਕਿ ਨਹੀਂ ।
ਪਿੰਡ ਦੇ ਕੋਲ ਹੀ ਜਿਮੀਂਦਾਰ ਦੀ ਮਾਲਕਣ ਦੀ ਕੋਠੀ ਸੀ । ਕੋਈ ਤਿੰਨ ਸੌ ਏਕੜ ਉਸਦੀ ਜਮੀਨ ਸੀ । ਉਨ੍ਹਾਂ ਦੇ ਆਪਣੀਆਂ ਆਸਾਮੀਆਂ ਨਾਲ ਸੋਹਣੇ ਵਧੀਆ ਸੰਬੰਧ ਰਹੇ ਸਨ ; ਲੇਕਿਨ ਉਨ੍ਹਾਂ ਨੇ ਇੱਕ ਕਾਰਿੰਦਾ ਰੱਖਿਆ, ਜੋ ਪਹਿਲਾਂ ਫੌਜ ਵਿੱਚ ਰਿਹਾ ਸੀ । ਉਸਨੇ ਆਕੇ ਲੋਕਾਂ ਤੇ ਜੁਰਮਾਨੇ ਠੋਕਨੇ ਸ਼ੁਰੂ ਕਰ ਦਿੱਤੇ ।
ਦੀਨੇ ਦਾ ਇਹ ਹਾਲ ਸੀ ਕਿ ਉਹ ਬਹੁਤਾ ਧਿਆਨ ਰੱਖਦਾ, ਫਿਰ ਵੀ ਕਦੇ ਤਾਂ ਉਸਦਾ ਬੈਲ ਜਮੀਂਦਾਰਨ ਦੀ ਚਰੀ ਵਿੱਚ ਪਹੁੰਚ ਜਾਂਦਾ, ਕਦੇ ਗਾਂ ਬਗੀਚੀ ਵਿੱਚ ਚਰਦੀ ਫੜੀ ਜਾਂਦੀ । ਹੋਰ ਨਹੀਂ ਤਾਂ ਉਨ੍ਹਾਂ ਦੀ ਰੱਖੀ ਹੋਈ ਘਾਹ ਵਿੱਚ ਵਛੇਰੀ–ਬਛੜਾ ਹੀ ਜਾ ਮੂੰਹ ਮਾਰਦੇ । ਹਰ ਵਾਰ ਦੀਨੇ ਨੂੰ ਜੁਰਮਾਨਾ ਦੇਣਾ ਪੈਂਦਾ ।ਜੁਰਮਾਨਾ ਤਾਂ ਉਹ ਦੇ ਦਿੰਦਾ, ਪਰ ਮਨ ਬਹੁਤ ਦੁਖੀ ਹੁੰਦਾ । ਉਹ ਖਿਝਦਾ ਕ੍ਰਿਝਦਾ ਘਰ ਪੁੱਜਦਾ ਅਤੇ ਆਪਣੀ ਸਾਰੀ ਚਿੜ ਘਰ ਵਿੱਚ ਉਤਾਰਦਾ । ਸਾਰਾ ਸਿਆਲ ਕਾਰਿੰਦੇ ਦੀ ਵਜ੍ਹਾ ਕਰਕੇ ਉਸਨੂੰ ਅਜਿਹਾ ਤਰਾਸ ਭੁਗਤਣਾ ਪਿਆ ।
ਅਗਲੇ ਸਿਆਲ ਵਿੱਚ ਪਿੰਡ ਵਿੱਚ ਖਬਰ ਹੋਈ ਕਿ ਮਾਲਕਣ ਆਪਣੀ ਜਮੀਨ ਵੇਚ ਰਹੀ ਹੈ ਅਤੇ ਮੁਨਸ਼ੀ ਅਕਰਮ ਅਲੀ ਨਾਲ ਸੌਦੇ ਦੀ ਗੱਲਬਾਤ ਚੱਲ ਰਹੀ ਹੈ । ਕਿਸਾਨ ਸੁਣਕੇ ਚੁਕੰਨੇ ਹੋਏ । ਉਨ੍ਹਾਂ ਨੇ ਸੋਚਿਆ ਕਿ ਮੁਨਸ਼ੀ ਜੀ ਦੀ ਜਮੀਨ ਹੋਵੇਗੀ ਤਾਂ ਉਹ ਜਮੀਂਦਾਰ ਦੇ ਕਾਰਿੰਦੇ ਤੋਂ ਵੀ ਜਿਆਦਾ ਸਖਤੀ ਕਰਨਗੇ ਅਤੇ ਜੁਰਮਾਨੇ ਲਾਉਣਗੇ ਅਤੇ ਸਾਡੀ ਤਾਂ ਗੁਜਰ–ਬਸਰ ਇਸ ਜਮੀਨ ਦੇ ਸਿਰ ਤੇ ਹੈ ।
ਇਹ ਸੋਚ ਕੇ ਕਿਸਾਨ ਮਾਲਕਣ ਦੇ ਕੋਲ ਗਏ । ਕਿਹਾ ਕਿ ਮੁਨਸ਼ੀ ਜੀ ਨੂੰ ਜਮੀਨ ਨਾ ਦਿਓ । ਅਸੀਂ ਉਸ ਤੋਂ ਵੱਧ ਕੀਮਤ ਤੇ ਲੈਣ ਨੂੰ ਤਿਆਰ ਹਾਂ । ਮਾਲਕਣ ਰਾਜੀ ਹੋ ਗਈ ।
ਤਾਂ ਕਿਸਾਨਾਂ ਨੇ ਕੋਸ਼ਿਸ਼ ਕੀਤੀ ਕਿ ਮਿਲਕੇ ਪਿੰਡ ਦੀ ਪੰਚਾਇਤ ਵੱਲੋਂ ਉਹ ਸਭ ਜਮੀਨ ਲੈ ਲੈਣ ਤਾਂ ਕਿ ਉਹ ਸਾਰਿਆਂ ਦੀ ਬਣੀ ਰਹੇ । ਦੋ ਵਾਰ ਇਸ ਤੇ ਵਿਚਾਰ ਕਰਨ ਲਈ ਪੰਚਾਇਤ ਜੁੜੀ ਪਰ ਫੈਸਲਾ ਨਹੀਂ ਹੋ ਸਕਿਆ । ਅਸਲ ਵਿੱਚ ਇਹ ਸਭ ਸ਼ੈਤਾਨ ਦੀ ਕਰਤੂਤ ਸੀ । ਉਸਨੇ ਉਨ੍ਹਾਂ ਦੇ ਵਿੱਚ ਫੁੱਟ ਪਾ ਦਿੱਤੀ ਸੀ ।ਉਹ ਮਿਲਕੇ ਕਿਸੇ ਇੱਕ ਮਤ ਤੇ ਆ ਹੀ ਨਹੀਂ ਸਕੇ । ਤੈਅ ਹੋਇਆ ਕਿ ਵੱਖ–ਵੱਖ ਕਰਕੇ ਹੀ ਉਹ ਜਮੀਨ ਲੈ ਲਈ ਜਾਵੇ । ਹਰ ਕੋਈ ਆਪਣੇ ਬੁੱਤੇ ਦੇ ਹਿਸਾਬ ਲੈ ਲਵੇ। ਮਾਲਕਣ ਪਹਿਲਾਂ ਦੀ ਤਰ੍ਹਾਂ ਇਸ ਗੱਲ ਤੇ ਵੀ ਰਾਜੀ ਹੋ ਗਈ ।
ਏਨੇ ਵਿੱਚ ਦੀਨੇ ਨੂੰ ਪਤਾ ਲਗਿਆ ਕਿ ਇੱਕ ਗੁਆਂਢੀ ਇਕੱਠੀ ਪੰਜਾਹ ਏਕੜ ਜਮੀਨ ਲੈ ਰਿਹਾ ਹੈ ਅਤੇ ਜਮੀਂਦਾਰਿਨ ਰਾਜੀ ਹੋ ਗਈ ਹੈ ਕਿ ਅੱਧਾ ਰੁਪਿਆ ਹੁਣੇ ਨਕਦ ਲੈ ਲਵੇ, ਬਾਕੀ ਸਾਲ ਭਰ ਬਾਅਦ ਚੁਕਦਾ ਹੋ ਜਾਏਗਾ । ਦੀਨੇ ਨੇ ਆਪਣੀ ਇਸਤਰੀ ਨੂੰ ਕਿਹਾ ਕਿ ਦੂਜੇ ਜਮੀਨ ਖਰੀਦ ਰਹੇ ਹਨ । ਸਾਨੂੰ ਵੀ ਵੀਹ ਤੀਹ ਏਕੜ ਜਮੀਨ ਲੈ ਲੈਣੀ ਚਾਹੀਦੀ ਹੈ । ਜੀਣਾ ਤਾਂ ਉਂਜ ਹੀ ਦੁਭਰ ਹੋ ਰਿਹਾ ਹੈ ਅਤੇ ਉਹ ਕਰਿੰਦਾ ਜੁਰਮਾਨੇ–ਤੇ–ਜੁਰਮਾਨੇ ਠੋਕ ਕੇ ਸਾਨੂੰ ਬਰਬਾਦ ਹੀ ਕਰ ਦੇਵੇਗਾ ।
ਉਨ੍ਹਾਂ ਦੋਨਾਂ ਨੇ ਮਿਲਕੇ ਵਿਚਾਰ ਕੀਤਾ ਕਿ ਕਿਸ ਤਰਕੀਬ ਜਮੀਨ ਖਰੀਦੀ ਜਾਵੇ । ਸੌ ਕਲਦਾਰ ਤਾਂ ਉਨ੍ਹਾਂ ਦੇ ਕੋਲ ਬਚੇ ਹੋਏ ਰੱਖੇ ਸਨ । ਇੱਕ ਉਨ੍ਹਾਂ ਨੇ ਪਲਿਆ ਹੋਇਆ ਆਪਣਾ ਬਛੜਾ ਵੇਚ ਦਿੱਤਾ । ਕੁੱਝ ਮਾਲ ਗਹਿਣੇ ਰੱਖਿਆ । ਆਪਣੇ ਵੱਡੇ ਬੇਟੇ ਨੂੰ ਮਜਦੂਰੀ ਤੇ ਚੜਾਕੇ ਉਸਦੀ ਨੌਕਰੀ ਦੇ ਬਦਲੇ ਕੁੱਝ ਰੁਪਿਆ ਪੇਸ਼ਗੀ ਲੈ ਲਿਆ । ਬਾਕੀ ਰਹਿੰਦਾ ਆਪਣੀ ਘਰਵਾਲੀ ਦੇ ਭਾਈ ਤੋਂ ਉਧਾਰ ਲੈ ਲਿਆ । ਇਸ ਤਰ੍ਹਾਂ ਕੋਈ ਅੱਧੀ ਰਕਮ ਉਨ੍ਹਾਂ ਨੇ ਇਕੱਠੀ ਕਰ ਲਈ । ਕਰ ਕਰਾਕੇ ਦੀਨੇ ਨੇ ਇੱਕ ਚਾਲ੍ਹੀ ਏਕੜ ਜਮੀਨ ਦਾ ਟੁਕੜਾ ਪਸੰਦ ਕੀਤਾ, ਜਿਸ ਦੇ ਕੁੱਝ ਹਿੱਸੇ ਵਿੱਚ ਦਰਖਤ ਵੀ ਖੜੇ ਸਨ । ਮਾਲਕਣ ਦੇ ਕੋਲ ਉਸਦਾ ਸੌਦਾ ਕਰਨ ਅੱਪੜਿਆ । ਸੌਦਾ ਸਿਰੇ ਚੜ੍ਹ ਗਿਆ ਤੇ ਮੌਕੇ ਤੇ ਹੀ ਉਸਨੇ ਸਾਈ ਵੀ ਦੇ ਦਿੱਤੀ । ਫਿਰ ਕਸਬੇ ਵਿੱਚ ਜਾਕੇ ਲਿਖਾ–ਪੜ੍ਹੀ ਪੱਕੀ ਕਰ ਲਈ ।
ਹੁਣ ਦੀਨੇ ਦੇ ਕੋਲ ਆਪਣੀ ਨਿਜੀ ਜਮੀਨ ਸੀ । ਉਸਨੇ ਬੀਜ ਖਰੀਦਿਆ ਅਤੇ ਆਪਣੀ ਜਮੀਨ ਤੇ ਬੀਜਿਆ, ਇਸ ਤਰ੍ਹਾਂ ਉਹ ਹੁਣ ਆਪ ਜਮੀਂਦਾਰ ਹੋ ਗਿਆ ।
ਇੰਜਂ ਦੀਨਾ ਕਾਫ਼ੀ ਖੁਸ਼ਹਾਲ ਹੋ ਗਿਆ ਸੀ । ਉਸਦੇ ਸੰਤੋਖ ਵਿੱਚ ਕੋਈ ਕਮੀ ਨਹੀਂ ਸੀ ਰਹਿਣੀ ਜੇਕਰ ਬਸ ਗੁਆਂਢੀਆਂ ਵੱਲੋਂ ਉਸਨੂੰ ਪੂਰਾ ਚੈਨ ਮਿਲ ਜਾਂਦਾ ।ਕਦੇ–ਕਦੇ ਉਸ ਦੇ ਖੇਤਾਂ ਵਿੱਚ ਗੁਆਂਢੀਆਂ ਦੇ ਪਸ਼ੂ ਆ ਚਰਦੇ । ਦੀਨੇ ਨੇ ਬਹੁਤ ਬੇਨਤੀਆਂ ਕੀਤੀਆਂ,ਪਿਆਰ ਨਾਲ ਸਮਝਾਇਆ, ਲੇਕਿਨ ਕੋਈ ਫਰਕ ਨਹੀਂ ਪਿਆ । ਉਸਦੇ ਬਾਅਦ ਹੋਰ–ਤਾਂ–ਹੋਰ, ਅਹੀਰ ਛੋਕਰੇ ਪਿੰਡ ਦੀਆਂ ਗਊਆਂ ਨੂੰ ਦਿਨ–ਦਿਹਾੜੇ ਉਸਦੀ ਜਮੀਨ ਵਿੱਚ ਛਡਣ ਲੱਗ ਪਏ । ਰਾਤ ਨੂੰ ਬੈਲ ਖੇਤਾਂ ਦਾ ਨੁਕਸਾਨ ਕਰਦੇ । ਦੀਨੇ ਨੇ ਉਨ੍ਹਾਂ ਨੂੰ ਵਾਰ–ਵਾਰ ਕਢਵਾਇਆ ਅਤੇ ਵਾਰ–ਵਾਰ ਉਸਨੇ ਉਨ੍ਹਾਂ ਦੇ ਮਾਲਿਕਾਂ ਨੂੰ ਮਾਫ ਕੀਤਾ । ਇੱਕ ਅਰਸੇ ਤੱਕ ਉਹਨੇ ਸਬਰ ਰੱਖਿਆ ਅਤੇ ਕਿਸੇ ਦੇ ਖਿਲਾਫ ਕਾਰਵਾਈ ਨਹੀਂ ਕੀਤੀ । ਲੇਕਿਨ ਕਦੋਂ ਤੱਕ ? ਅਖੀਰ ਉਸਦਾ ਸਬਰ ਮੁੱਕ ਗਿਆ ਅਤੇ ਉਸਨੇ ਅਦਾਲਤ ਵਿੱਚ ਦਰਖਾਸਤ ਦਿੱਤੀ ।ਮਨ ਵਿੱਚ ਜਾਣਦਾ ਤਾਂ ਸੀ ਕਿ ਮੁਸੀਬਤ ਦੀ ਵਜ੍ਹਾ ਅਸਲੀ ਇਹ ਹੈ ਕਿ ਹੋਰਨਾਂ ਲੋਕਾਂ ਕੋਲ ਜਮੀਨ ਦੀ ਕਮੀ ਹੈ, ਜਾਣ–ਬੁੱਝਕੇ ਦੀਨੇ ਨੂੰ ਪਰੇਸ਼ਾਨ ਕਰਨ ਦੀ ਮੰਸ਼ਾ ਕਿਸੇ ਦੀ ਨਹੀਂ ਸੀ। ਲੇਕਿਨ ਉਸਨੇ ਸੋਚਿਆ ਕਿ ਇਸ ਤਰ੍ਹਾਂ ਮੈਂ ਨਰਮਾਈ ਦਿਖਾਉਂਦਾ ਰਹਾਂਗਾ, ਤਾਂ ਉਹਨਾਂ ਲੋਕਾ ਨੂੰ ਸ਼ਹਿ ਮਿਲਦੀ ਰਹੇਗੀ ਅਤੇ ਮੇਰੇ ਕੋਲ ਜੋ ਹੈ ਉਹ ਸਭ ਬਰਬਾਦ ਕਰ ਦੇਣਗੇ । ਨਹੀਂ,ਉਨ੍ਹਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ ।
ਸੋ ਉਸਨੇ ਮਨ ਬਣਾ ਲਿਆ । ਇੱਕ ਸਬਕ ਦਿੱਤਾ, ਦੂਜਾ ਦਿੱਤਾ । ਨਤੀਜਾ ਇਹ ਕਿ ਦੋ–ਤਿੰਨ ਕਿਸਾਨਾਂ ਨੂੰ ਅਦਾਲਤ ਨੇ ਜੁਰਮਾਨਾ ਕਰ ਦਿੱਤਾ । ਬਸ ਫਿਰ ਕੀ ਆਂਢ–ਗੁਆਂਢ ਦੇ ਲੋਕ ਦੀਨੇ ਨਾਲ ਖੁੰਦਕ ਖਾਣ ਲੱਗ ਪਏ । ਹੁਣ ਕਦੇ–ਕਦੇ ਜਾਣ–ਬੁੱਝ ਕੇ ਵੀ ਤੰਗ ਕਰਨ ਲਈ ਆਪਣੇ ਮਵੇਸ਼ੀ ਉਸਦੇ ਖੇਤਾਂ ਵਿੱਚ ਛੱਡ ਦਿੰਦੇ । ਇੱਕ ਆਦਮੀ ਗਿਆ ਅਤੇ ਉਸਨੂੰ ਲੋੜ ਜੇਕਰ ਘਰ ਵਿੱਚ ਬਾਲਣ ਦੀ ਸੀ, ਤਾਂ ਉਸਨੇ ਰਾਤ ਨੂੰ ਜਾਣ ਕੇ ਪੂਰੇ ਸੱਤ ਟਾਹਲੀ ਦੇ ਦਰਖਤ ਵੱਢ ਲਏ । ਦੀਨੇ ਨੇ ਸਵੇਰੇ ਘੁੰਮਦੇ ਹੋਏ ਵੇਖਿਆ ਕਿ ਦਰਖਤ ਕੱਟੇ ਪਏ ਹਨ । ਉਹ ਧਰਤੀ ਤੇ ਲੰਮੇ ਪਏ ਹਨ ਅਤੇ ਉਨ੍ਹਾਂ ਦੀ ਜਗ੍ਹਾ ਖੜੇ ਡੁੰਡ ਜਾਣੋ ਦੀਨੇ ਨੂੰ ਚਿੜਾ ਰਹੇ ਹੋਣ। ਵੇਖਕੇ ਉਹਨੂੰ ਤੈਸ਼ ਆ ਗਿਆ ।
ਉਸਨੇ ਸੋਚਿਆ ਕਿ ਜੇਕਰ ਦੁਸ਼ਟ ਨੇ ਇੱਕ ਦਰਖਤ ਏਥੋਂ ਤੇ ਦੂਜਾ ਪਰਾਂ ਤੋਂ ਕੱਟਿਆ ਹੁੰਦਾ ਤਾਂ ਵੀ ਗਨੀਮਤ ਸੀ । ਲੇਕਿਨ ਕਮਬਖਤ ਨੇ ਆਸਪਾਸ ਦੇ ਸਭ ਦਰਖਤ ਕੱਟ ਕੇ ਬਾਗ ਹੀ ਉਜਾੜ ਦਿੱਤਾ । ਪਤਾ ਲੱਗੇ ਤਾਂ ਖਬਰ ਲਏ ਬਿਨਾਂ ਨਹੀਂ ਛਡੂੰਗਾ । ਉਸਨੇ ਇਹ ਜਾਣਨ ਲਈ ਸਿਰ ਖੁਰਕਿਆ ਕਿ ਇਹ ਕਰਤੂਤ ਕਿਸਦੀ ਹੋ ਸਕਦੀ ਹੈ । ਅਖੀਰ ਤੈਅ ਕੀਤਾ ਕਿ ਹੋਵੇ–ਨਾ–ਹੋਵੇ, ਇਹ ਧੁੰਨੂ ਹੋਵੇਗਾ । ਹੋਰ ਕੋਈ ਅਜਿਹਾ ਨਹੀਂ ਕਰ ਸਕਦਾ । ਇਹ ਸੋਚ ਕੇ ਉਹ ਧੁੰਨੂ ਦੀ ਤਰਫ ਗਿਆ ਕਿ ਸ਼ਾਇਦ ਕੋਈ ਸਬੂਤ ਮਿਲ ਜਾਵੇ, ਲੇਕਿਨ ਓਥੇ ਚੋਰੀ ਦਾ ਕੋਈ ਸਬੂਤ ਨਹੀਂ ਮਿਲਿਆ ਅਤੇ ਆਪਸ ਵਿੱਚ ਬੋਲ ਬੁਲਾਰੇ ਅਤੇ ਵਧੋ ਵਧੀ ਦੇ ਸਿਵਾ ਕੁੱਝ ਨਤੀਜਾ ਨਾ ਨਿਕਲਿਆ । ਤਾਂ ਵੀ ਉਸਨੂੰ ਮਨ ਵਿੱਚ ਪੱਕਾ ਵਿਸ਼ਵਾਸ ਹੋ ਗਿਆ ਕਿ ਧੁੰਨੂ ਨੇ ਹੀ ਇਹ ਕੰਮ ਕੀਤਾ ਹੈ ਅਤੇ ਜਾਕੇ ਰਪਟ ਲਿਖਾ ਦਿੱਤੀ । ਧੁੰਨੂ ਦੀ ਪੇਸ਼ੀ ਹੋਈ, ਮਾਮਲਾ ਚੱਲਿਆ । ਇੱਕ ਅਦਾਲਤ ਤੋਂ ਦੂਜੀ ਅਦਾਲਤ ਹੋਈ । ਅਖੀਰ ਵਿੱਚ ਧੁੰਨੂ ਬਰੀ ਹੋ ਗਿਆ, ਕਿਉਂਕਿ ਕੋਈ ਸਬੂਤ ਅਤੇ ਗਵਾਹ ਹੀ ਨਹੀਂ ਸਨ । ਦੀਨਾ ਇਸ ਗੱਲ ਤੇ ਹੋਰ ਵੀ ਝੱਲਿਆ ਉਠਾ ਅਤੇ ਆਪਣਾ ਗੁੱਸਾ ਮਜਿਸਟਰੇਟ ਤੇ ਉਤਾਰਨ ਲੱਗਾ ।
ਇਸ ਤਰ੍ਹਾਂ ਦੀਨੇ ਦਾ ਆਪਣੇ ਗੁਆਂਢੀਂਆਂ ਅਤੇ ਅਫਸਰਾਂ ਨਾਲ ਮਨ ਮੁਟਾਓ ਵਧਣ ਲੱਗਾ, ਇਥੋਂ ਤਕ ਕਿ ਉਸਨੂੰ ਘਰ ਨੂੰ ਵੀ ਅੱਗ ਲਗਾਉਣ ਦੀਆਂ ਗੱਲਾਂ ਵੀ ਸੁਣਨ ਵਿੱਚ ਆਉਣ ਲੱਗੀਆਂ । ਹਾਲਾਂਕਿ ਦੀਨੇ ਦੇ ਕੋਲ ਹੁਣ ਜਮੀਨ ਜਿਆਦਾ ਸੀ ਅਤੇ ਜਿਮੀਂਦਾਰਾਂ ਵਿੱਚ ਉਸ ਦੀ ਗਿਣਤੀ ਸੀ, ਪਰ ਪਿੰਡ ਵਿੱਚ ਅਤੇ ਪੰਚਾਂ ਵਿੱਚ ਉਸਦਾ ਪਹਿਲਾਂ ਵਰਗਾ ਇੱਜਤ ਮਾਣ ਨਹੀਂ ਰਹਿ ਗਿਆ ਸੀ ।
ਇਸੇ ਦੌਰਾਨ ਅਫਵਾਹ ਉਡੀ ਕਿ ਕੁੱਝ ਲੋਕ ਪਿੰਡ ਛੱਡ–ਛੱਡਾ ਕੇ ਕਿਤੇ ਜਾ ਰਹੇ ਹਨ ।
ਦੀਨੇ ਨੇ ਸੋਚਿਆ ਕਿ ਮੈਨੂੰ ਤਾਂ ਆਪਣੀ ਜਮੀਨ ਛੱਡਣ ਦੀ ਲੋੜ ਹੈ ਹੀ ਨਹੀਂ । ਲੇਕਿਨ ਹੋਰ ਕੁੱਝ ਲੋਕ ਜੇਕਰ ਪਿੰਡ ਛੱਡਣ ਤਾਂ ਮੈਂ ਵੀ ਚਲਾਂ, ਪਿੰਡ ਵਿੱਚ ਭੀੜ ਹੀ ਘੱਟ ਹੋਵੇਗੀ । ਮੈਂ ਉਨ੍ਹਾਂ ਦੀ ਜਮੀਨ ਆਪ ਲੈ ਲਵਾਂਗਾ । ਤੱਦ ਜਿਆਦਾ ਠੀਕ ਰਹੇਗਾ । ਹੁਣ ਤਾਂ ਜਮੀਨ ਦੀ ਕੁੱਝ ਤੰਗੀ ਮਹਿਸੂਸ ਹੁੰਦੀ ਹੈ ।
ਇੱਕ ਦਿਨ ਦੀਨਾ ਘਰ ਦੇ ਦੁਆਸਮੇ ਵਿੱਚ ਬੈਠਾ ਹੋਇਆ ਸੀ ਕਿ ਇੱਕ ਪਰਦੇਸੀ ਕਿਸਾਨ ਉੱਥੋਂ ਲੰਘਦਾ ਹੋਇਆ ਉਸਦੇ ਘਰ ਆਇਆ । ਉਹ ਰਾਤ ਠਹਰਿਆ ਅਤੇ ਖਾਣੇ ਤੋਂ ਬਾਅਦ ਗੱਲਬਾਤ ਚਲੀ ਕਿ ਭਰਾ, ਕਿੱਥੋ ਆ ਰਹੇ ਹੋ ? ਉਸਨੇ ਕਿਹਾ ਸਤਲੁਜ ਪਾਰੋਂ ਆ ਰਿਹਾ ਹਾਂ । ਓਥੇ ਬਹੁਤ ਕੰਮ ਹੈ । ਫਿਰ ਗੱਲ ਵਿੱਚੋਂ ਗੱਲ ਨਿਕਲੀ ਅਤੇ ਆਦਮੀ ਨੇ ਦੱਸਿਆ ਕਿ ਉਧਰ ਜਮੀਨ ਆਬਾਦ ਹੋ ਰਹੀ ਹੈ । ਉਸਦੇ ਆਪਣੇ ਪਿੰਡ ਦੇ ਕਈ ਹੋਰ ਲੋਕ ਓਥੇ ਗਏ ਹਨ । ਉਹਨਾਂ ਨੇ ਸੋਸਾਇਟੀ ਬਣਾ ਲਈ ਹੈ ਅਤੇ ਹਰੇਕ ਨੂੰ ਵੀਹ ਏਕੜ ਜਮੀਨ ਮੁਫਤ ਮਿਲੀ ਹੈ । ਜਮੀਨ ਵੀ ਅਜਿਹੀ ਤਕੜੀ ਹੈ ਕਿ ਉਸ ਤੇ ਕਣਕ ਦੀ ਪਹਿਲੀ ਫਸਲ ਲੋਹੜੇ ਦੀ ਮੱਲੀ ਤੇ ਬੱਲੀਆਂ ਗਿਠ ਗਿਠ ਲੰਮੀਆਂ ਅਤੇ ਫੈਲਾ ਏਨਾ ਕਿ ਦਾਤੀ ਦੇ ਇੱਕ ਕੱਟ ਨਾਲ ਰੁੱਗ ਪੂਰਾ । ਇੱਕ ਆਦਮੀ ਦੇ ਕੋਲ ਖਾਣ ਨੂੰ ਦਾਣੇ ਨਹੀਂ ਸਨ । ਖਾਲੀ ਹੱਥ ਓਥੇ ਅੱਪੜਿਆ । ਹੁਣ ਉਸਦੇ ਕੋਲ ਦੋ ਗਾਵਾਂ, ਛੇ ਬੈਲ ਅਤੇ ਦਾਣਿਆਂ ਨਾਲ ਭਰੇ ਭੜੋਲੇ ਵੱਖ ।
ਦੀਨੇ ਦੇ ਮਨ ਵਿੱਚ ਵੀ ਇੱਛਾ ਪੈਦਾ ਹੋਈ । ਉਸਨੇ ਸੋਚਿਆ ਕਿ ਮੈਂ ਇੱਥੇ ਤੰਗ ਤੁਰਸ ਜਿਹੀ ਜਗ੍ਹਾ ਵਿੱਚ ਪਿਆ ਕੀ ਕਰ ਰਿਹਾ ਹਾਂ, ਜਦੋਂ ਕਿ ਦੂਜੀ ਜਗ੍ਹਾ ਮੌਕਾ ਖੁੱਲ੍ਹਮ ਖੁੱਲ੍ਹਾ ਪਿਆ ਹੈ । ਇੱਥੇ ਦੀ ਜਮੀਨ, ਘਰ–ਵਾਰ ਵੇਚ –ਵਾਚ ਕੇ ਨਗਦੀ ਬਣਾ ਉਥੇ ਹੀ ਕਿਉਂ ਨਾ ਚਲਿਆ ਜਾਵਾਂ ਅਤੇ ਨਵੇਂ ਸਿਰਿਓਂ ਸ਼ੁਰੂ ਕਰਕੇ ਦੇਖਾਂ? ਇੱਥੇ ਲੋਕਾਂ ਦੀ ਗਿਚਪਿਤ ਹੋਈ ਜਾਂਦੀ ਹੈ । ਉਸ ਨਾਲ ਮੁਸ਼ਕਿਲ ਹੁੰਦੀ ਹੈ ਅਤੇ ਤਰੱਕੀ ਰੁਕਦੀ ਹੈ, ਲੇਕਿਨ ਪਹਿਲਾਂ ਆਪਣੇ ਆਪ ਜਾਕੇ ਪਤਾ ਕਰ ਆਉਣਾ ਚਾਹੀਦਾ ਹੈ ਕਿ ਕੀ ਗੱਲ ਹੈ । ਸੋ ਵਰਖਾ ਦੇ ਬਾਅਦ ਤਿਆਰੀ ਕਰਕੇ ਉਹ ਚੱਲ ਪਿਆ । ਪਹਿਲਾਂ ਰੇਲ ਵਿੱਚ ਗਿਆ । ਫਿਰ ਸੈਕੜੋਂ ਮੀਲ ਬੈਲ ਗੱਡੀ ਤੇ ਅਤੇ ਪੈਦਲ ਸਫਰ ਕਰਦਾ ਹੋਇਆ ਸਤਲੁਜ ਨਦੀ ਦੇ ਪਾਰ ਵਾਲੀ ਜਗ੍ਹਾ ਤੇ ਅੱਪੜਿਆ । ਓਥੇ ਵੇਖਿਆ ਕਿ ਜੋ ਉਸ ਆਦਮੀ ਨੇ ਕਿਹਾ ਸੀ, ਸਭ ਸੱਚ ਹੈ । ਸਭ ਦੇ ਕੋਲ ਖੂਬ ਜਮੀਨ ਹੈ । ਹਰੇਕ ਨੂੰ ਸਰਕਾਰ ਵੱਲੋਂ ਵੀਹ–ਵੀਹ ਏਕੜ ਜਮੀਨ ਮਿਲੀ ਹੋਈ ਹੈ, ਜਾਂ ਜੋ ਚਾਹੇ ਖਰੀਦ ਸਕਦਾ ਹੈ । ਹੋਰ ਖੂਬੀ ਇਹ ਕਿ ਕੌਡੀਆਂ ਦੇ ਮੁੱਲ ਜਿੰਨੀ ਚਾਹੇ, ਜਮੀਨ ਹੋਰ ਵੀ ਲੈ ਸਕਦਾ ਹੈ ।
ਸਭ ਜਰੂਰੀ ਗੱਲਾਂ ਪਤਾ ਕਰਕੇ ਦੀਨਾ ਸਿਆਲ ਤੋਂ ਪਹਿਲਾਂ–ਪਹਿਲ ਘਰ ਪਰਤ ਆਇਆ । ਆਕੇ ਦੇਸ਼–ਛੱਡਣ ਦੀ ਗੱਲ ਸੋਚਣ ਲੱਗਾ । ਉਸਦੀ ਸਾਰੀ ਜਮੀਨ ਸੋਹਣੇ ਭਾ ਵਿਕ ਗਈ । ਘਰ–ਮਕਾਨ, ਮਵੇਸ਼ੀ–ਡੰਗਰ ਸਭ ਦੀ ਨਗਦੀ ਬਣਾ ਲਈ ਅਤੇ ਪੰਚਾਇਤ ਤੋਂ ਅਸਤੀਫਾ ਦੇ ਦਿੱਤਾ ਅਤੇ ਸਾਰੇ ਟੱਬਰ ਨੂੰ ਨਾਲ ਲੈ ਸਤਲੁਜ ਨਦੀ–ਪਾਰ ਲਈ ਰਵਾਨਾ ਹੋ ਗਿਆ ।ਬਾਰ ਦੇ ਇਲਾਕੇ ਦੇ ਇੱਕ ਪਿੰਡ ਪਹੁੰਚਦਿਆਂ ਹੀ ਪਿੰਡ ਦੀ ਪੰਚਾਇਤ ਵਿੱਚ ਸ਼ਾਮਿਲ ਹੋਣ ਦੀ ਅਰਜੀ ਦਿੱਤੀ । ਮੈਂਬਰਾਂ ਦੀ ਉਸਨੇ ਖੂਬ ਖਾਤਰ ਸੇਵਾ ਕੀਤੀ ਅਤੇ ਦਾਹਵਤਾਂ ਦਿੱਤੀਆਂ । ਜਮੀਨ ਦਾ ਪਟਾ ਉਸਨੂੰ ਸਹਿਜੇ ਹੀ ਮਿਲ ਗਿਆ । ਮਿਲੀ–ਜੁਲੀ ਜਮੀਨ ਵਿੱਚੋਂ ਉਸਨੂੰ ਅਤੇ ਉਸਦੇ ਬਾਲ–ਬੱਚਿਆਂ ਦੇ ਇਸਤੇਮਾਲ ਲਈ ਪੰਜ ਹਿੱਸੇ ਯਾਨੀ ਸੌ ਏਕੜ ਜਮੀਨ ਉਹਨੂੰ ਮਿਲ ਗਈ । ਉਹ ਸਭ ਇਕੱਠੀ ਨਹੀਂ ਸੀ, ਕਈ ਜਗ੍ਹਾ ਟੁਕੜੇ ਸਨ । ਇਲਾਵਾ ਇਸਦੇ ਪੰਚਾਇਤੀ ਚਰਾਗਾਹ ਵੀ ਉਸਦੇ ਲਈ ਖੁੱਲ੍ਹਮ ਖੁੱਲ੍ਹਾ ਕਰ ਦਿੱਤਾ ਗਿਆ । ਦੀਨੇ ਨੇ ਜਰੂਰੀ ਕੋਠਾ ਛੱਤ ਲਿਆ,ਹਲ ਪੰਜਾਲੀ ਬਣਾ ਲਈ ਅਤੇ ਡੰਗਰ ਵਛਾ ਖਰੀਦ ਲਿਆ । ਸ਼ਾਮਲਾਤ ਜਮੀਨ ਵਿੱਚੋਂ ਹੀ ਹੁਣ ਉਹਨਾਂ ਨੂੰ ਏਨਾ ਮਿਲ ਗਿਆ ਸੀ ਕਿ ਪਹਿਲਾਂ ਤੋਂ ਤਿਗੁਣੀ ਜਮੀਨ ਹੋ ਗਈ ਅਤੇ ਉਹ ਵੀ ਲੋਹੜੇ ਦੀ ਉਪਜਾਊ । ਉਹ ਪਹਿਲਾਂ ਤੋਂ ਕਈ ਗੁਣਾ ਖੁਸ਼ਹਾਲ ਹੋ ਗਿਆ । ਉਸ ਕੋਲ ਚਰਾਈ ਲਈ ਖੁੱਲ੍ਹਮ ਖੁੱਲ੍ਹਾ ਮੈਦਾਨ–ਦਾ–ਮੈਦਾਨ ਪਿਆ ਸੀ ਅਤੇ ਜਿੰਨੇ ਚਾਹੇ ਉਹ ਪਸ਼ੂ ਰੱਖ ਸਕਦਾ ਸੀ ।
ਪਹਿਲਾਂ ਤਾਂ ਉਥੇ ਪੈਰ ਲਾਉਣ ਅਤੇ ਘਰ ਕੋਠਾ ਬਣਾਉਣ ਵਿੱਚ ਉਹਦਾ ਖੂਬ ਮਨ ਰਚਿਆ ਰਿਹਾ । ਉਹਦਾ ਮਨ ਖੁਸ਼ ਸੀ ਅਤੇ ਉਸਨੂੰ ਮਾਣ ਮਹਿਸੂਸ ਹੁੰਦਾ ਸੀ । ਤੇ ਜਦੋਂ ਉਹ ਇਸ ਖੁਸ਼ਹਾਲੀ ਦਾ ਆਦੀ ਹੋ ਗਿਆ ਤਾਂ ਉਸਨੂੰ ਲੱਗਣ ਲੱਗਾ ਕਿ ਇੱਥੇ ਵੀ ਜਮੀਨ ਕਾਫ਼ੀ ਨਹੀਂ ਹੈ ; ਹੋਰ ਅੱਗੇ ਜੰਗਲ ਵੱਲ ਹੁੰਦੀ ਤਾਂ ਅੱਛਾ ਸੀ । ਪਹਿਲਾਂ ਸਾਲ ਉਸਨੇ ਕਣਕ ਬੀਜੀ ਤਾਂ ਜਮੀਨ ਨੇ ਚੰਗੀ ਫਸਲ ਦਿੱਤੀ । ਉਹ ਫਿਰ ਕਣਕ ਹੀ ਬੀਜਦੇ ਰਹਿਣਾ ਚਾਹੁੰਦਾ ਸੀ, ਤੇ ਏਸ ਲਈ ਏਨੀ ਕੁ ਜਮੀਨ ਕਾਫ਼ੀ ਨਹੀਂ ਸੀ । ਜਿਥੇ ਇੱਕ ਵਾਰ ਕਣਕ ਦੀ ਫਸਲ ਲੈ ਲਈ, ਉਥੋਂ ਅਗਲੀ ਵਾਰ ਓਨਾ ਝਾੜ ਨਹੀਂ ਨਿਕਲਦਾ ਸੀ । ਤੀਸਰੇ ਸਾਲ ਤਾਂ ਆਸ ਹੀ ਨਹੀਂ ਸੀ ਰਹਿੰਦੀ, ਸੋ ਜਰੂਰੀ ਹੁੰਦਾ ਸੀ ਕਿ ਧਰਤੀ ਨੂੰ ਆਰਾਮ ਦਿੱਤਾ ਜਾਵੇ ।ਹੋਰ ਵੀ ਬਹੁਤ ਸਾਰੇ ਲੋਕ ਜਮੀਨ ਦੀ ਕਿੱਲਤ ਮਹਿਸੂਸ ਕਰਨ ਲੱਗ ਪਏ ਸਨ, ਲੇਕਿਨ ਸਭ ਦੇ ਲਈ ਆਉਂਦੀ ਕਿਥੋਂ ? ਜਮੀਨ ਦੀ ਭੁੱਖ ਵਧਦੀ ਜਾਂਦੀ ਸੀ। ਜੋ ਮਾਲਦਾਰ ਸਨ, ਉਹ ਕਣਕ ਉਗਾਉਣ ਲਈ ਹੋਰ ਜਮੀਨ ਚਾਹੁੰਦੇ ਸਨ । ਜੋ ਗਰੀਬ ਸਨ, ਉਹ ਤਾਂ ਆਪਣੀ ਜਮੀਨ ਤੋਂ ਜਿਵੇਂ–ਤਿਵੇਂ ਪੈਸਾ ਵਸੂਲ ਕਰਨਾ ਚਾਹੁੰਦੇ ਸਨ, ਤਾਂ ਕਿ ਮਾਲੀਆ ਵਗੈਰਾ ਤਾਰ ਸਕਣ । ਦੀਨਾ ਹੋਰ ਕਣਕ ਬੀਜਣਾ ਚਾਹੁੰਦਾ ਸੀ । ਇਸ ਲਈ ਇੱਕ ਸਾਲ ਲਈ ਉਸਨੇ ਠੇਕੇ ਤੇ ਹੋਰ ਜਮੀਨ ਲੈ ਲਈ । ਖੂਬ ਕਣਕ ਬੀਜੀ ਅਤੇ ਫਸਲ ਵੀ ਖੂਬ ਹੋਈ । ਲੇਕਿਨ ਜਮੀਨ ਪਿੰਡ ਤੋਂ ਦੂਰ ਪੈਂਦੀ ਸੀ ਅਤੇ ਦਾਣਾ ਫੱਕਾ ਤੇ ਤੂੜੀ ਮੀਲਾਂ ਦੂਰੋਂ ਗੱਡੇ ਭਰ–ਭਰਕੇ ਢੋਹਣੇ ਪੈਂਦੇ ਸੀ । ਕੁੱਝ ਦਿਨਾਂ ਬਾਅਦ ਦੀਨੇ ਨੇ ਵੇਖਿਆ ਕਿ ਕੁੱਝ ਵੱਡੇ–ਵੱਡੇ ਲੋਕ ਫਾਰਮ ਹਾਊਸਾਂ ਵਿੱਚ ਰਹਿੰਦੇ ਸਨ ਅਤੇ ਉਹ ਖੂਬ ਪੈਸਾ ਕਮਾ ਰਹੇ ਸਨ । ਉਸਨੇ ਸੋਚਿਆ ਕਿ ਜੇ ਮੈਂ ਵੀ ਇਕੱਠੀ ਕਾਇਮੀ ਜਮੀਨ ਲੈ ਲਵਾਂ ਅਤੇ ਉਥੇ ਹੀ ਘਰ ਬਸਾ ਕੇ ਰਹਾਂ ਤਾਂ ਗੱਲ ਹੀ ਹੋਰ ਹੋ ਜਾਵੇ ।
ਇਸ ਤਰ੍ਹਾਂ ਇਕੱਠੀ ਅਤੇ ਕਾਇਮੀ ਜਮੀਨ ਖਰੀਦਣ ਦਾ ਸਵਾਲ ਵਾਰ–ਵਾਰ ਉਸਦੇ ਮਨ ਵਿੱਚ ਉੱਠਣ ਲੱਗਾ ।
ਤਿੰਨ ਸਾਲ ਇਸ ਤਰ੍ਹਾਂ ਨਿਕਲ ਗਏ । ਦੀਨਾ ਜਮੀਨ ਕਿਰਾਏ ਤੇ ਲੈਂਦਾ ਅਤੇ ਕਣਕ ਬੀਜ ਛੱਡਦਾ । ਮੌਸਮ ਠੀਕ ਗਏ, ਝਾੜ ਸੋਹਣਾ ਨਿਕਲਿਆ ਅਤੇ ਉਸ ਕੋਲ ਮਾਲ ਜਮ੍ਹਾ ਹੋਣ ਲੱਗਾ । ਉਹ ਇਸੇ ਤਰ੍ਹਾਂ ਸਬਰ ਨਾਲ ਵਧਦਾ ਜਾ ਸਕਦਾ ਸੀ, ਲੇਕਿਨ ਹਰ ਸਾਲ ਅਤੇ ਲੋਕਾਂ ਤੋਂ ਜਮੀਨ ਕਿਰਾਏ ਤੇ ਲੈਣ ਅਤੇ ਉਸਦੇ ਲਈ ਭੱਜ ਦੌੜ ਅਤੇ ਸਿਰਦਰਦੀ ਕਾਰਨ ਉਹ ਅੱਕ ਥੱਕ ਗਿਆ ਸੀ । ਜਿੱਥੇ ਜਮੀਨ ਚੰਗੀ ਹੁੰਦੀ, ਉਥੇ ਹੀ ਲੈਣ ਵਾਲੇ ਦੌੜ ਪੈਂਦੇ । ਜੇ ਬੰਦਾ ਬਹੁਤ ਚੌਕਸ–ਚੌਕੰਨਾ ਅਤੇ ਹੋਸ਼ਿਆਰ ਨਾ ਹੁੰਦਾ ਤਾਂ ਜਮੀਨ ਮਿਲਣਾ ਅਸੰਭਵ ਹੁੰਦਾ ਸੀ । ਇਹ ਬੜੀ ਪਰੇਸ਼ਾਨੀ ਵਾਲੀ ਗੱਲ ਸੀ । ਇਸ ਤਰ੍ਹਾਂ ਤੀਜੇ ਸਾਲ ਅਜਿਹਾ ਹੋਇਆ ਕਿ ਦੀਨੇ ਨੇ ਇੱਕ ਮਹਾਜਨ ਨਾਲ ਮਿਲ ਕੇ ਕੁੱਝ ਕਾਸ਼ਤਕਾਰਾਂ ਤੋਂ ਜਮੀਨ ਠੇਕੇ ਤੇ ਲੈ ਲਈ । ਜਮੀਨ ਵਾਹ ਸੁਹਾਗ ਕੇ ਤਿਆਰ ਹੋ ਚੁੱਕੀ ਸੀ ਕਿ ਕੁੱਝ ਆਪਸ ਵਿੱਚ ਕਸ਼ਮਕਸ਼ ਹੋ ਗਈ ਅਤੇ ਮਾਮਲਾ ਕੋਟ ਕਚਹਿਰੀ ਤੱਕ ਪਹੁੰਚ ਗਿਆ । ਅਦਾਲਤ ਵਿੱਚ ਮਾਮਲਾ ਹੋਰ ਵਿਗੜ ਗਿਆ ਅਤੇ ਕੀਤੀ–ਕਰਾਈ ਮਿਹਨਤ ਭੰਗ ਦੇ ਭਾਣੇ ਚਲੀ ਗਈ ।
ਦੀਨੇ ਨੇ ਸੋਚਿਆ ਕਿ ਜੇਕਰ ਕਿਤੇ ਜਮੀਨ ਮੇਰੀ ਕਾਇਮੀ ਮਲਕੀਅਤ ਦੀ ਹੁੰਦੀ ਤਾਂ ਮੈਂ ਆਜ਼ਾਦ ਹੁੰਦਾ ਅਤੇ ਕਿਉਂ ਇਹ ਪਰਪੰਚ ਬਣਦਾ ਹੋਰ ਬਖੇੜ ਵਧਦਾ ?
ਉਸ ਦਿਨ ਤੋਂ ਉਹ ਜਮੀਨ ਲਈ ਨਜ਼ਰ ਰੱਖਣ ਲੱਗਾ । ਅਖੀਰ ਇੱਕ ਕਿਸਾਨ ਮਿਲਿਆ, ਜਿਹਨੇ ਇੱਕ ਹਜਾਰ ਘੁਮਾਂ ਜਮੀਨ ਖਰੀਦੀ ਸੀ, ਲੇਕਿਨ ਬਾਅਦ ਵਿੱਚ ਉਸਦੀ ਹਾਲਤ ਸੰਭਲ ਨਹੀਂ ਸਕੀ । ਹੁਣ ਮੁਸੀਬਤ ਵਿੱਚ ਫਸਿਆ ਹੋਣ ਕਰਕੇ ਉਹ ਉਸਨੂੰ ਸਸਤੇ ਵਿੱਚ ਦੇਣ ਨੂੰ ਤਿਆਰ ਸੀ । ਦੀਨੇ ਨੇ ਉਸ ਨਾਲ ਗੱਲ ਚਲਾਈ ਅਤੇ ਸੌਦਾ ਕਰਨਾ ਸ਼ੁਰੂ ਕੀਤਾ । ਆਦਮੀ ਮੁਸੀਬਤ ਵਿੱਚ ਸੀ, ਇਸ ਕਰਕੇ ਦੀਨਾ ਕੀਮਤ ਘਟਾਉਣ ਲਈ ਜੋਰ ਮਾਰਨ ਲੱਗਾ । ਅਖੀਰ ਕੀਮਤ ਇੱਕ ਹਜਾਰ ਰੁਪਏ ਤੈਅ ਹੋਈ । ਕੁੱਝ ਨਗਦ ਦੇਣੇ ਸਨ, ਬਾਕੀ ਫਿਰ । ਸੌਦਾ ਪੱਕਾ ਹੋ ਗਿਆ ਸੀ ਕਿ ਇੱਕ ਸੌਦਾਗਰ ਆਪਣੇ ਘੋੜੇ ਦੇ ਦਾਣੇ–ਪਾਣੀ ਲਈ ਉਸਦੇ ਘਰ ਦੇ ਕੋਲ ਠਹਰਿਆ । ਉਸ ਨਾਲ ਦੀਨੇ ਦੀ ਗੱਲਬਾਤ ਜੋ ਹੋਈ ਤਾਂ ਸੌਦਾਗਰ ਨੇ ਕਿਹਾ ਕਿ ਮੈਂ ਨਰਮਦਾ ਨਦੀ ਦੇ ਉਸ ਪਾਰ ਤੋਂ ਆ ਰਿਹਾ ਹਾਂ । ਓਥੇ ੧੫੦੦ ਏਕੜ ਉਮਦਾ ਜਮੀਨ ਕੁਲ ਪੰਜ ਸੌ ਰੁਪਏ ਵਿੱਚ ਮੈਂ ਖਰੀਦੀ ਸੀ । ਸੁਣਕੇ ਦੀਨੇ ਨੇ ਉਸਤੋਂ ਹੋਰ ਸਵਾਲ ਪੁੱਛੇ । ਸੌਦਾਗਰ ਨੇ ਕਿਹਾ :
”ਗੱਲ ਇਹ ਹੈ ਕਿ ਅਫਸਰ–ਚੌਧਰੀ ਨਾਲ ਮੇਲ–ਮੁਲਾਕਾਤ ਕਰਨ ਦਾ ਹੁਨਰ ਚਾਹੀਦਾ ਹੈ । ਸੌ ਤੋਂ ਜਿਆਦਾ ਰੁਪਏ ਤਾਂ ਮੈਂ ਰੇਸ਼ਮੀ ਕੱਪੜੇ ਅਤੇ ਗਲੀਚੇ ਦੇਣ ਵਿੱਚ ਖਰਚ ਕੀਤੇ ਹੋਣਗੇ । ਫਿਰ ਸ਼ਰਾਬ, ਫਲ–ਮੇਵਿਆਂ ਦੀਆਂ ਪੇਟੀਆਂ, ਡਿਨਰ–ਸੈਟ ਵਗੈਰਾ ਦੇ ਤੋਹਫ਼ੇ ਵੱਖ । ਨਤੀਜਾ ਇਹ ਕਿ ਫੀ ਏਕੜ ਮੈਨੂੰ ਜਮੀਨ ਕੌਡੀਆਂ ਦੇ ਭਾ ਪੈ ਗਈ ।” ਕਹਿਕੇ ਸੌਦਾਗਰ ਨੇ ਆਪਣੇ ਦਸਤਾਵੇਜ ਸਭ ਦੀਨੇ ਦੇ ਸਾਹਮਣੇ ਕਰ ਦਿੱਤੇ ।
ਫਿਰ ਕਿਹਾ, ”ਜਮੀਨ ਐਨ ਨਦੀ ਦੇ ਕਿਨਾਰੇ ਹੈ ਅਤੇ ਸਾਰੇ–ਦਾ–ਸਾਰਾ ਟੱਕ ਇਕੱਠਾ ਹੈ । ਉਪਜਾਊ ਏਨਾ ਕਿ ਪੁੱਛੋ ਨਾ। ”
ਦੀਨੇ ਨੇ ਉਤਸੁਕਤਾਪੂਰਵਕ ਸੌਦਾਗਰ ਤੋਂ ਸਵਾਲ–ਤੇ–ਸਵਾਲ ਪੁਛੇ। ਉਸਨੇ ਦੱਸਿਆ :
”ਓਥੇ ਏਨੀ ਜਮੀਨ ਹੈ, ਏਨੀ ਕਿ ਤੂੰ ਮਹੀਨਿਆਂ ਚਲੀਂ ਚਲੇਂ ਤਾਂ ਪੂਰੀ ਨਹੀਂ ਹੋਵੇ । ਓਥੇ ਦੇ ਲੋਕ ਜਮ੍ਹਾ ਸਿੱਧੇ ਹਨ, ਮੁੱਕਦੀ ਗੱਲ ਜਮੀਨ ਸਮਝੋ, ਮੁਫਤ ਦੇ ਭਾਅ ਲੈ ਸਕਦੇ ਹੋ । ”
ਦੀਨੇ ਨੇ ਸੋਚਿਆ, ਇਹ ਠੀਕ ਰਹੇਗਾ । ਭਲਾ ਮੈਂ ਹੁਣ ਹਜਾਰ ਏਕੜ ਲਈ ਹਜਾਰ ਰੁਪਿਆ ਕਿਉਂ ਫੂਕਾਂ ?
ਜੇਕਰ ਓਥੇ ਜਾਕੇ ਇੰਨਾ ਰੁਪਿਆ ਜਮੀਨ ਵਿੱਚ ਲਾਵਾਂ, ਤਾਂ ਇੱਥੇ ਨਾਲੋਂ ਕਈ ਗੁਣਾ ਜਿਆਦਾ ਜਮੀਨ ਮੈਨੂੰ ਮਿਲ ਜਾਇਗੀ ।
ਦੀਨੇ ਨੇ ਪੁੱਛਗਿਛ ਕੀਤੀ ਕਿ ਉਸ ਜਗ੍ਹਾ ਕਿਵੇਂ ਜਾਇਆ ਜਾਵੇ ? ਸੌਦਾਗਰ ਨੇ ਸਭ ਦੱਸ ਦਿੱਤਾ । ਉਹ ਚਲਾ ਗਿਆ ਤਾਂ ਦੀਨੇ ਨੇ ਵੀ ਆਪਣੀ ਤਿਆਰੀ ਖਿਚ ਲਈ । ਪਤਨੀ ਨੂੰ ਕਿਹਾ ਕਿ ਘਰ ਦੀ ਸਾਂਭ ਸੰਭਾਲ ਰੱਖੇ ਅਤੇ ਆਪ ਇੱਕ ਆਦਮੀ ਨਾਲ ਲੈ, ਯਾਤਰਾ ਨੂੰ ਨਿਕਲ ਪਿਆ । ਰਸਤੇ ਵਿੱਚ ਇੱਕ ਸ਼ਹਿਰ ਵਿੱਚੋਂ ਠਹਿਰ ਕੇ, ਉਥੋਂ ਚਾਹ ਦੇ ਡੱਬੇ, ਸ਼ਰਾਬ ਅਤੇ ਇਸੇ ਤਰ੍ਹਾਂ ਹੋਰ ਉਪਹਾਰ ਦੀਆਂ ਚੀਜਾਂ, ਜੋ ਸੌਦਾਗਰ ਨੇ ਦੱਸੀਆਂ ਸਨ, ਲੈ ਲਈਆਂ । ਫਿਰ ਦੋਵੇਂ ਚਲੋ ਚਾਲ ਚਲਦੇ ਗਏ । ਚਲਦੇ–ਚਲਦੇ ਅਖੀਰ ਸੱਤਵੇਂ ਰੋਜ ਓਥੇ ਪੁੱਜੇ, ਜਿੱਥੋਂ ਕੋਲ ਲੋਕਾਂ ਦੀ ਬਸਤੀ ਸ਼ੁਰੂ ਹੁੰਦੀ ਸੀ । ਉਸਨੇ ਵੇਖਿਆ ਕਿ ਸੌਦਾਗਰ ਨੇ ਜੋ ਗੱਲ ਦੱਸੀ ਸੀ, ਉਹ ਠੀਕ ਸੀ । ਦਰਿਆ ਦੇ ਕੋਲ ਜਮੀਨ–ਹੀ–ਜਮੀਨ ਸੀ । ਸਭ ਖਾਲੀ। ਇਹ ਲੋਕ ਉਸ ਤੋਂ ਕੰਮ ਨਹੀਂ ਲੈਂਦੇ ਸਨ।ਕੱਪੜੇ ਜਾਂ ਸਿਰਕੀ ਦੇ ਤੰਬੂ ਵਿੱਚ ਰਹਿੰਦੇ, ਸ਼ਿਕਾਰ ਕਰਦੇ, ਮਵੇਸ਼ੀ ਪਾਲਦੇ ਅਤੇ ਇੰਜ ਹੀ ਮੌਜ ਕਰਦੇ ਸਨ । ਨਾ ਰੋਟੀ ਬਣਾਉਣਾ ਜਾਣਦੇ ਸਨ, ਨਾ ਹੀ ਅਨਾਜ ਉਗਾਉਣਾ ਸਿੱਖਿਆ ਸੀ । ਦੁੱਧ ਦਾ ਛਾਛ–ਮਠਾ ਬਣਾਉਂਦੇ, ਪਨੀਰ ਬਣਾਉਂਦੇ ਅਤੇ ਉਸ ਤੋਂ ਇੱਕ ਤਰ੍ਹਾਂ ਦੀ ਸ਼ਰਾਬ ਵੀ ਤਿਆਰ ਕਰ ਲੈਂਦੇ ਸਨ । ਇਹ ਸਭ ਕੰਮ ਔਰਤਾਂ ਕਰਦੀਆਂ । ਮਰਦ ਖਾਣ–ਪੀਣ ਤੋਂ ਵਿਹਲੇ ਹੋ ਢੋਲੇ ਦੀਆਂ ਲਾਉਣ ਵਿੱਚ ਮਸਤ ਰਹਿੰਦੇ । ਉਹ ਲੋਕ ਮਜਬੂਤ ਅਤੇ ਸਵਸਥ ਸਨ ਅਤੇ ਕੰਮ–ਧਾਮ ਦੇ ਨਾਮ ਬਿਨਾਂ ਕੁੱਝ ਕੀਤੇ ਮਗਨ ਰਹਿੰਦੇ ਸਨ । ਆਪਣੇ ਤੋਂ ਬਾਹਰ ਉਨ੍ਹਾਂ ਨੂੰ ਕੁੱਝ ਪਤਾ ਨਹੀਂ ਸੀ । ਪੜ੍ਹਨਾ–ਲਿਖਣਾ ਜਾਣਦੇ ਨਹੀਂ ਸਨ ਅਤੇ ਹਿੰਦੀ ਤੱਕ ਨਹੀਂ ਜਾਣਦੇ ਸਨ ਤੇ ਸਨ ਭਲੇ ਮਾਣਸ ਸਿੱਧੇ ਸੁਭਾਅ ਦੇ । ਦੀਨੇ ਨੂੰ ਵੇਖਦੇ ਹੀ ਉਹ ਆਪਣੇ ਤੰਬੂਆਂ ਵਿੱਚੋਂ ਨਿਕਲ ਆਏ ਅਤੇ ਉਸਦੇ ਚਾਰੇ ਪਾਸੇ ਘੇਰਾ ਪਾ ਕੇ ਖੜੇ ਹੋ ਗਏ । ਉਨ੍ਹਾਂ ਵਿਚੋਂ ਇੱਕ ਦੁਭਾਸ਼ੀਏ ਦੀ ਮਾਰਫ਼ਤ ਦੀਨੇ ਨੇ ਦੱਸਿਆ ਕਿ ਮੈਂ ਜਮੀਨ ਦੀ ਖਾਤਰ ਆਇਆ ਹਾਂ । ਉਹ ਲੋਕ ਬੜੇ ਖੁਸ਼ ਹੋ ਗਏ। ਵੱਡੀ ਆਉਭਗਤ ਦੇ ਨਾਲ ਉਹ ਉਸਨੂੰ ਆਪਣੇ ਸਭ ਤੋਂ ਵਧੀਆ ਡੇਰੇ ਵਿੱਚ ਲੈ ਗਏ । ਓਥੇ ਕਾਲੀਨ ਤੇ ਗੱਦੇ ਉਤੇ ਬਿਠਾਇਆ ਅਤੇ ਆਪ ਉਹਦੇ ਆਲੇ ਦੁਆਲੇ ਭੁੰਜੇ ਬੈਠ ਗਏ । ਉਸਨੂੰ ਪੀਣ ਨੂੰ ਚਾਹ ਦਿੱਤੀ ਅਤੇ ਦਾਰੂ ਵੀ । ਉਸਦੀ ਮਹਿਮਾਨੀਨਿਵਾਜੀ ਵਿੱਚ ਬੜੀ ਫੰਨੇ ਦਾਵਤ ਹੋਈ । ਦੀਨੇ ਨੇ ਵੀ ਗੱਡੀ ਵਿੱਚੋਂ ਭੇਂਟ ਕਰਨ ਲਈ ਲਿਆਂਦੀਆਂ ਚੀਜਾਂ ਕੱਢੀਆਂ ਅਤੇ ਸਾਰਿਆਂ ਨੂੰ ਥੋੜ੍ਹੀ–ਥੋੜ੍ਹੀ ਚਾਹ ਵੰਡੀ । ਕੋਲ ਲੋਕ ਬੜੇ ਖੁਸ਼ ਸਨ । ਉਨ੍ਹਾਂ ਨੇ ਆਪਸ ਵਿੱਚ ਏਸ ਅਜਨਬੀ ਬਾਰੇ ਖੂਬ ਚਰਚਾ ਕੀਤੀ । ਫਿਰ ਦੁਭਾਸ਼ੀਏ ਨੂੰ ਕਿਹਾ ਕਿ ਮਹਿਮਾਨ ਨੂੰ ਸਭ ਸਮਝਾ ਦੇਵੇ ।
ਦੁਭਾਸ਼ੀਏ ਨੇ ਕਿਹਾ ਕਿ ਇਹ ਲੋਕ ਕਹਿਣਾ ਚਾਹੁੰਦੇ ਹਨ ਕਿ ਅਸੀ ਤੁਹਾਡੇ ਆਉਣੋਂ ਖੁਸ਼ ਹਾਂ । ਸਾਡੇ ਇੱਥੇ ਦਾ ਕਾਇਦਾ ਹੈ ਕਿ ਮਹਿਮਾਨ ਦੀ ਖਾਤਰ ਜੋ ਸਾਡੇ ਤੋਂ ਬਣ ਸਕੇ, ਕਰੀਏ । ਤੁਹਾਡੀ ਕ੍ਰਿਪਾ ਦੇ ਅਸੀ ਕ੍ਰਿਤਗ ਹਾਂ । ਦੱਸੋ ਕਿ ਸਾਡੇ ਕੋਲ ਕਿਹੜੀ ਚੀਜ਼ ਹੈ, ਜੋ ਤੁਹਾਨੂੰ ਸਭ ਤੋਂ ਪਸੰਦ ਹੈ, ਤਾਂ ਕਿ ਅਸੀਂ ਉਸ ਨਾਲ ਤੁਹਾਡੀ ਖਾਤਰ ਕਰ ਸਕੀਏ । ਦੀਨੇ ਨੇ ਜਵਾਬ ਦਿੱਤਾ ਕਿ ਜਿਸ ਚੀਜ ਨੂੰ ਵੇਖਕੇ ਮੈਂ ਬਹੁਤ ਖੁਸ਼ ਹਾਂ, ਉਹ ਤੁਹਾਡੀ ਜਮੀਨ ਹੈ । ਸਾਡੇ ਉਥੇ ਜਮੀਨ ਦੀ ਕਮੀ ਹੈ ਅਤੇ ਉਹ ਉਪਜਾਊ ਵੀ ਬਹੁਤੀ ਨਹੀਂ ਹੁੰਦੀ, ਲੇਕਿਨ ਇੱਥੇ ਉਸਦਾ ਕੋਈ ਪਾਰਾਬਾਰ ਨਹੀਂ ਹੈ ਅਤੇ ਇਹ ਜਮੀਨ ਉਪਜਾਊ ਵੀ ਖੂਬ ਹੈ । ਮੈਂ ਤਾਂ ਆਪਣੀਆਂ ਅੱਖਾਂ ਨਾਲ ਇੱਥੇ–ਵਰਗੀ ਧਰਤੀ ਹੋਰ ਕਿਤੇ ਵੇਖੀ ਨਹੀਂ ।
ਦੁਭਾਸ਼ੀਏ ਨੇ ਦੀਨੇ ਦੀ ਗੱਲ ਆਪਣੇ ਲੋਕਾਂ ਨੂੰ ਸਮਝਾ ਦਿੱਤੀ । ਕੁੱਝ ਦੇਰ ਉਹ ਆਪਸ ਵਿੱਚ ਸਲਾਹ ਕਰਦੇ ਰਹੇ । ਦੀਨਾ ਸਮਝ ਨਹੀਂ ਸੀ ਸਕਦਾ ਕਿ ਉਹ ਕੀ ਕਹਿ ਰਹੇ ਸਨ । ਲੇਕਿਨ ਉਸਨੇ ਵੇਖਿਆ ਕਿ ਉਹ ਬਹੁਤ ਖੁਸ਼ ਲਗਦੇ ਸਨ, ਖੂਬ ਹੱਸ ਰਹੇ ਸਨ ਅਤੇ ਜੋਰ–ਜੋਰ ਨਾਲ ਬੋਲ ਰਹੇ ਸਨ । ਫਿਰ ਉਹ ਚੁਪ ਹੋ ਗਏ ਅਤੇ ਦੀਨੇ ਵੱਲ ਦੇਖਣ ਲੱਗੇ ।
ਫਿਰ ਆਪਸ ਵਿੱਚ ਗੱਲ ਕਰਨ ਲੱਗੇ । ਉਹਨੂੰ ਲਗਿਆ ਜਿਵੇਂ ਉਨ੍ਹਾਂ ਵਿੱਚ ਕੁੱਝ ਦੁਵਿਧਾ ਹੋਵੇ । ਦੀਨੇ ਨੇ ਪੁੱਛਿਆ ਕਿ ਉਨ੍ਹਾਂ ਲੋਕਾਂ ਵਿੱਚ ਹੁਣ ਕਿਸ ਗੱਲ ਦੀ ਅਟਕ ਹੈ । ਦੁਭਾਸ਼ੀਏ ਨੇ ਦੱਸਿਆ ਕਿ ਉਨ੍ਹਾਂ ਵਿੱਚ ਕੁੱਝ ਦੀ ਰਾਇ ਹੈ ਕਿ ਸਰਦਾਰ ਤੋਂ ਜਮੀਨ ਦੇਣ ਬਾਰੇ ਪੁੱਛ ਲੈਣਾ ਚਾਹੀਦਾ ਹੈ, ਉਹਦੀ ਗੈਰ–ਹਾਜਰੀ ਵਿੱਚ ਫੈਸਲਾ ਕਰਨਾ ਠੀਕ ਨਹੀਂ । ਦੂਸਰਿਆਂ ਦਾ ਖਿਆਲ ਹੈ ਕਿ ਇਸ ਗੱਲ ਵਿੱਚ ਸਰਦਾਰ ਦੇ ਪਰਤਣ ਦਾ ਰਾਹ ਦੇਖਣ ਦੀ ਲੋੜ ਨਹੀਂ ਹੈ, ਜਰਾ–ਜਿੰਨੀ ਤਾਂ ਗੱਲ ਹੈ ।
ਇਹ ਵਿਵਾਦ ਚੱਲ ਰਿਹਾ ਸੀ ਕਿ ਇੱਕ ਆਦਮੀ ਵੱਡੀ–ਜਿਹੀ ਜੱਤਦਾਰ ਟੋਪੀ ਪਹਿਨੀ ਓਥੇ ਆ ਗਿਆ । ਸਭ ਚੁਪ ਹੋ ਗਏ ਅਤੇ ਉਸਦੇ ਮਾਣ ਸਤਿਕਾਰ ਵਿੱਚ ਖੜੇ ਹੋ ਗਏ । ਦੁਭਾਸ਼ੀਏ ਨੇ ਕਿਹਾ ਕਿ ਇਹੀ ਸਾਡੇ ਸਰਦਾਰ ਹਨ।
ਦੀਨੇ ਨੇ ਝੱਟਪੱਟ ਆਪਣੇ ਸਾਮਾਨ ਵਿੱਚੋਂ ਇੱਕ ਵਧੀਆ ਲਬਾਦ ਕੱਢਿਆ ਅਤੇ ਚਾਹ ਦਾ ਇੱਕ ਵੱਡਾ ਡਿੱਬਾ, ਅਤੇ ਹੋਰ ਚੀਜਾਂ ਸਰਦਾਰ ਨੂੰ ਭੇਂਟ ਕੀਤੀਆਂ। ਸਰਦਾਰ ਨੇ ਭੇਂਟ ਸਵੀਕਾਰ ਕੀਤੀ ਅਤੇ ਆਪਣੇ ਆਸਨ ਤੇ ਜਾ ਬੈਠਾ । ਬੈਠਦੇ ਹੀ ਕੋਲ ਲੋਕਾਂ ਨੇ ਉਸਨੂੰ ਕੁੱਝ ਕਹਿਣਾ ਸ਼ੁਰੂ ਕੀਤਾ । ਸਰਦਾਰ ਕੁੱਝ ਦੇਰ ਸੁਣਦਾ ਰਿਹਾ, ਫਿਰ ਉਸਨੇ ਉਨ੍ਹਾਂ ਨੂੰ ਚੁਪ ਰਹਿਣ ਦਾ ਇਸ਼ਾਰਾ ਕੀਤਾ । ਉਸ ਤੋਂ ਬਾਅਦ ਦੀਨੇ ਦੀ ਤਰਫ ਮੁਖਾਤਿਬ ਹੋਕੇ ਹਿੰਦੁਸਤਾਨੀ ਵਿੱਚ ਕਿਹਾ :
”ਇਹਨਾਂ ਭਰਾਵਾਂ ਨੇ ਜੋ ਕਿਹਾ, ਠੀਕ ਹੈ। ਜਿੰਨੀ ਜਮੀਨ ਚਾਹੋ ਛਾਂਟ ਲਓ । ਸਾਡੇ ਕੋਲ ਇਸਦਾ ਕੋਈ ਘਾਟਾ ਨਹੀਂ।”
ਦੀਨੇ ਨੇ ਸੋਚਿਆ ਕਿ ਮੈਂ ਮਨਚਾਹੇ ਜਿੰਨੀ ਜਮੀਨ ਕਿਵੇਂ ਲੈ ਸਕਦਾ ਹਾਂ । ਪੱਕਾ ਕਰਨ ਲਈ ਦਸਤਾਵੇਜ ਵਗੈਰਾ ਵੀ ਤਾਂ ਚਾਹੀਦੇ ਹਨ, ਨਹੀਂ ਤਾਂ ਜਿਵੇਂ ਅੱਜ ਇਨ੍ਹਾਂ ਨੇ ਕਹਿ ਦਿੱਤਾ ਕਿ ਇਹ ਤੁਹਾਡੀ ਹੈ, ਪਿੱਛੇ ਉਂਜ ਹੀ ਉਸਨੂੰ ਵਾਪਸ ਵੀ ਲੈ ਸਕਦੇ ਹਨ ।
ਜ਼ਾਹਰਾ ਤੌਰ ਤੇ ਉਸਨੇ ਕਿਹਾ, ”ਤੁਹਾਡੀ ਮਿਹਰਬਾਨੀ ਲਈ ਮੈਂ ਧੰਨਵਾਦੀ ਹਾਂ । ਤੁਹਾਡੇ ਕੋਲ ਬਹੁਤ ਧਰਤੀ ਹੈ ਅਤੇ ਮੈਨੂੰ ਥੋੜ੍ਹੀ–ਜਿਹੀ ਚਾਹੀਦੀ ਹੈ । ਲੇਕਿਨ ਮੈਨੂੰ ਪੱਕਾ ਪਤਾ ਹੋਣਾ ਚਾਹੀਦਾ ਹੈ ਕਿ ਮੇਰਾ ਆਪਣਾ ਨਿੱਕਾ ਜਿਹਾ ਟੁਕੜਾ ਕਿਹੜਾ ਹੈ ਅਤੇ ਇਹ ਵੀ ਕਿ ਉਹ ਮੇਰਾ ਹੀ ਹੈ । ਕੀ ਅਜਿਹਾ ਨਹੀਂ ਹੋ ਸਕਦਾ ਕਿ ਜਮੀਨ ਨੂੰ ਮਾਪ ਲਿਆ ਜਾਵੇ ਅਤੇ ਓਨਾ ਟੁਕੜਾ ਫਿਰ ਮੇਰੇ ਹਵਾਲੇ ਕਰ ਦਿੱਤਾ ਜਾਵੇ ? ਮਰਨਾ–ਜੀਣਾ ਰੱਬ ਦੇ ਹੱਥ ਹੈ ਅਤੇ ਸੰਸਾਰ ਵਿੱਚ ਇਹੀ ਚੱਕਰ ਚੱਲਦਾ ਹੈ । ਤੁਸੀ ਦਯਾਵਾਨ ਲੋਕ ਹੋ ਤਾਂ ਹੀ ਮੈਨੂੰ ਇਹ ਦਿੰਦੇ ਹੋ, ਤੇ ਹੋ ਸਕਦਾ ਹੈ ਕਿ ਤੁਹਾਥੋਂ ਬਾਅਦ ਤੁਹਾਡੀ ਔਲਾਦ ਉਸ ਨੂੰ ਵਾਪਸ ਲੈ ਲੈਣਾ ਚਾਹੇ ਫਿਰ ? ”
ਸਰਦਾਰ ਨੇ ਕਿਹਾ, ”ਤੁਹਾਡੀ ਗੱਲ ਠੀਕ ਹੈ । ਜਮੀਨ ਤੁਹਾਡੇ ਹਵਾਲੇ ਹੀ ਕਰ ਦਿੱਤੀ ਜਾਏਗੀ । ”
ਦੀਨੇ ਨੇ ਕਿਹਾ, ”ਸੁਣਿਆਂ ਹੈ, ਇੱਥੇ ਇੱਕ ਸੌਦਾਗਰ ਆਇਆ ਸੀ । ਉਹਨੂੰ ਵੀ ਤੁਸੀਂ ਜਮੀਨ ਦਿੱਤੀ ਸੀ ਅਤੇ ਉਸ ਸਬੰਧ ਵਿੱਚ ਕਾਗਜ ਪੱਕਾ ਕਰ ਦਿੱਤਾ ਸੀ । ਉਂਜ ਹੀ ਮੈਂ ਚਾਹੁੰਦਾ ਹਾਂ ਕਿ ਕਾਗਜ ਪੱਕਾ ਹੋ ਜਾਵੇ । ”
ਸਰਦਾਰ ਸਮਝ ਗਿਆ ।
ਬੋਲਿਆ, ”ਹਾਂ, ਜਰੂਰ । ਇਹ ਤਾਂ ਸੌਖਿਆਂ ਹੀ ਹੋ ਸਕਦਾ ਹੈ । ਸਾਡੇ ਇੱਥੇ ਇੱਕ ਮੁਨਸ਼ੀ ਹੈ, ਕਸਬੇ ਵਿੱਚ ਚਲਕੇ ਲਿਖ–ਲਿਖਾ ਕਰ ਲਵਾਂਗੇ ਅਤੇ ਰਜਿਸਟਰੀ ਹੋ ਜਾਏਗੀ । ”
ਦੀਨੇ ਨੇ ਪੁੱਛਿਆ, ”ਦਰ ਕੀ ਹੋਵੇਗੀ ?”
”ਸਾਡੀ ਦਰ ਤਾਂ ਇੱਕ ਹੀ ਹੈ । ਇੱਕ ਦਿਨ ਦੇ ਇੱਕ ਹਜਾਰ ਰੁਪਏ ।”
ਦੀਨਾ ਸਮਝਿਆ ਨਹੀਂ । ਬੋਲਿਆ, ”ਦਿਨ ! ਦਿਨ ਦਾ ਹਿਸਾਬ ਇਹ ਕਿਵੇਂ ਹੈ ? ਇਹ ਦੱਸੋ ਕਿੰਨੇ ਏਕੜ ? ”
ਸਰਦਾਰ ਨੇ ਕਿਹਾ, ”ਇਹ ਸਭ ਗਿਣਨਾ–ਗਿਣਾਉਣਾ ਸਾਡੇ ਤੋਂ ਨਹੀ ਹੁੰਦਾ । ਅਸੀ ਤਾਂ ਦਿਨ ਦੇ ਹਿਸਾਬ ਵੇਚਦੇ ਹਾਂ, ਜਿੰਨੀ ਜਮੀਨ ਇੱਕ ਦਿਨ ਵਿੱਚ ਪੈਦਲ ਚਲਕੇ ਤੂੰ ਵਲ ਲਏਂਗਾ, ਉਹੀ ਤੇਰੀ । ਤੇ ਕੀਮਤ ਹੈ ਹੀ ਦਿਨ ਭਰ ਦੀ ਇੱਕ ਹਜ਼ਾਰ । ”
ਦੀਨਾ ਅਚਰਜ ਵਿੱਚ ਪੈ ਗਿਆ ਕਿਹਾ, ”ਇੱਕ ਦਿਨ ਵਿੱਚ ਤਾਂ ਬਹੁਤ–ਸਾਰੀ ਜਮੀਨ ਵਲੀ ਜਾ ਸਕਦੀ ਹੈ । ”
ਸਰਦਾਰ ਹੱਸਿਆ । ਬੋਲਿਆ, ”ਹਾਂ, ਕਿਉਂ ਨਹੀ । ਬਸ, ਉਹ ਸਭ ਤੁਹਾਡੀ । ਲੇਕਿਨ ਇੱਕ ਸ਼ਰਤ ਹੈ । ਜੇਕਰ ਤੁਸੀਂ ਉਸੇ ਦਿਨ, ਉਸੇ ਜਗ੍ਹਾ ਨਾ ਆਏ, ਜਿੱਥੋਂ ਚਲੋਗੇ, ਤਾਂ ਕੀਮਤ ਜਬਤ ਸਮਝੀ ਜਾਏਗੀ । ”
”ਲੇਕਿਨ ਮੈਨੂੰ ਪਤਾ ਕਿਵੇਂ ਚੱਲੇਗਾ ਕਿ ਮੈਂ ਇਸ ਜਗ੍ਹਾ ਤੋਂ ਚਲਿਆ ਸੀ । ”
”ਕਿਉਂ, ਅਸੀ ਸਭ ਨਾਲ ਚੱਲਾਂਗੇ ਅਤੇ ਜਿੱਥੇ ਠਹਿਰਣ ਨੂੰ ਕਹੋਗੇ, ਠਹਿਰਾਂਗੇ । ਉਸ ਜਗ੍ਹਾ ਤੋਂ ਸ਼ੁਰੂ ਕਰਨਾ ਅਤੇ ਉਥੇ ਹੀ ਪਰਤ ਆਉਣਾ । ਨਾਲ ਕਹੀ ਲੈ ਲੈਣਾ । ਜਿੱਥੇ ਜਰੂਰੀ ਸਮਝਿਆ, ਨਿਸ਼ਾਨ ਲੱਗਾ ਦਿੱਤਾ । ਹਰ ਮੋੜ ਤੇ ਮਿੱਟੀ ਦੀ ਇੱਕ ਢੇਰੀ ਦੀ ਨਿਸ਼ਾਨੀ ਲਾ ਦਿੱਤੀ । ਪਿੱਛੇ ਫਿਰ ਅਸੀਂ ਲੋਕ ਚੱਲਾਂਗੇ ਅਤੇ ਹੱਲ ਨਾਲ ਇੱਕ ਨਿਸ਼ਾਨ ਨੂੰ ਦੂਜੇ ਨਾਲ ਮਿਲਾ ਕੇ ਹਦਬੰਦੀ ਦੀ ਲਕੀਰ ਖਿੱਚ ਦੇਵਾਂਗੇ । ਹੁਣ ਦਿਨ ਭਰ ਵਿੱਚ ਜਿੰਨਾ ਚਾਹੋ, ਵੱਡੇ–ਤੋਂ–ਵੱਡਾ ਚੱਕਰ ਤੁਸੀਂ ਲੱਗਾ ਸਕਦੇ ਹੋ । ਤੇ ਸੂਰਜ ਛਿਪਣ ਤੋਂ ਪਹਿਲਾਂ ਜਿੱਥੋਂ ਚਲੇ ਸੀ, ਓਥੇ ਆ ਜਾਣਾ। ਜਿੰਨੀ ਜਮੀਨ ਤੁਸੀਂ ਇਸ ਤਰ੍ਹਾਂ ਵੱਲ ਲਓਗੇ, ਉਹ ਤੁਹਾਡੀ ਹੋ ਜਾਏਗੀ । ”
ਦੀਨਾ ਖੁਸ਼ ਹੋਇਆ । ਤੈਅ ਹੋਇਆ ਕਿ ਅਗਲੇ ਸਵੇਰੇ ਹੀ ਚਲਣਾ ਸ਼ੁਰੂ ਕਰ ਦਿੱਤਾ ਜਾਏਗਾ । ਫਿਰ ਕੁੱਝ ਗੱਪਸ਼ੱਪ ਹੋਈ, ਖਾਣਾ–ਪੀਣਾ ਹੋਇਆ । ਇੰਜ ਹੀ ਕਰਦੇ–ਕਰਾਂਦੇ ਰਾਤ ਹੋ ਗਈ । ਦੀਨੇ ਲਈ ਉਨ੍ਹਾਂ ਨੇ ਖੂਬ ਆਰਾਮ ਦਾ ਪਰਾਂ ਦਾ ਬਿਸਤਰਾ ਲੱਗਾ ਦਿੱਤਾ ਅਤੇ ਉਹ ਲੋਕ ਰਾਤਭਰ ਲਈ ਵਿਦਾ ਹੋ ਗਏ । ਕਹਿ ਗਏ ਕਿ ਪੌ ਫਟਣ ਤੋਂ ਪਹਿਲਾਂ ਹੀ ਉਹ ਆ ਜਾਣਗੇ, ਤਾਂਕਿ ਸੂਰਜ ਨਿਕਲਣ ਤੋਂ ਪਹਿਲਾਂ–ਪਹਿਲਾਂ ਮੁਕਾਮ ਤੇ ਪਹੁੰਚਿਆ ਜਾਵੇ ।
ਦੀਨਾ ਆਪਣੇ ਪਰਾਂ ਦੇ ਬਿਸਤਰੇ ਤੇ ਲਿਟਿਆ ਤਾਂ ਰਿਹਾ, ਪਰ ਉਸਨੂੰ ਨੀਂਦ ਨਾ ਆਈ । ਰਹਿ–ਰਹਿਕੇ ਉਹ ਜਮੀਨ ਦੇ ਬਾਰੇ ਸੋਚਣ ਲੱਗਦਾ ਸੀ :
”ਚਲਕੇ ਮੈਂ ਕਿੰਨੀ ਜਮੀਨ ਮਿਣ ਲਵਾਂਗਾ ਕੁੱਝ ਠਿਕਾਣਾ ਹੈ ! ਇੱਕ ਦਿਨ ਵਿੱਚ ਪੈਂਤੀ ਮੀਲ ਤਾਂ ਮਾਮੂਲੀ ਗੱਲ ਹੈ। ਦਿਨ ਅੱਜ ਕੱਲ੍ਹ ਲੰਬੇ ਹੁੰਦੇ ਹਨ ਅਤੇ ਪੈਂਤੀ ਮੀਲ ! —ਕਿੰਨੀ ਜਮੀਨ ਉਸ ਵਿੱਚ ਆ ਜਾਏਗੀ ! ਉਸ ਵਿੱਚੋਂ ਘੱਟੀਆ ਵਾਲੀ ਤਾਂ ਵੇਚ ਦੇਵਾਂਗਾ ਜਾਂ ਠੇਕੇ ਤੇ ਚਾੜ੍ਹ ਦੇਵਾਂਗਾ, ਲੇਕਿਨ ਜੋ ਵਧੀਆ ਹੋਵੇਗੀ ਓਥੇ ਆਪਣਾ ਫਾਰਮ ਹਾਊਸ ਬਣਾਵਾਂਗਾ । ਦੋ ਦਰਜਨ ਬੈਲ ਤਾਂ ਫਿਲਹਾਲ ਕਾਫ਼ੀ ਹੋਣਗੇ । ਦੋ ਆਦਮੀ ਵੀ ਰਖਣੇ ਹੋਣਗੇ । ਕੋਈ ਡੇਢ ਸੌ ਏਕੜ ਵਿੱਚ ਤਾਂ ਕਾਸ਼ਤ ਕਰਾਂਗਾਂ । ਬਾਕੀ ਚਰਾਈ ਦੇ ਲਈ । ”
ਦੀਨਾ ਰਾਤ ਭਰ ਪਿਆ ਜਮੀਨ–ਅਸਮਾਨ ਦੇ ਕੁਲਾਬੇ ਮਿਲਾਉਂਦਾ ਰਿਹਾ । ਦੇਰ–ਰਾਤ ਕਿਤੇ ਥੋੜ੍ਹੀ ਜਿਹੀ ਨੀਂਦ ਆਈ । ਅੱਖ ਝਪਕੀ ਹੋਵੇਗੀ ਕਿਸੇ ਦੇ ਬਾਹਰ ਤੋਂ ਖਿੜ ਖਿੜ ਹੱਸਣ ਦੀ ਅਵਾਜ ਉਸਦੇ ਕੰਨਾਂ ਵਿੱਚ ਆਈ । ਅਚਰਜ ਹੋਇਆ ਕਿ ਇਹ ਕੌਣ ਹੋ ਸਕਦਾ ਹੈ ? ਉੱਠਕੇ ਬਾਹਰ ਆਕੇ ਵੇਖਿਆ ਕਿ ਕੋਲ ਲੋਕਾਂ ਦਾ ਉਹ ਸਰਦਾਰ ਹੀ ਬਾਹਰ ਬੈਠਾ ਜੋਰ–ਜੋਰ ਨਾਲ ਹੱਸ ਰਿਹਾ ਸੀ । ਹਾਸੇ ਦੇ ਮਾਰੇ ਆਪਣਾ ਢਿੱਡ ਫੜ ਰੱਖਿਆ ਸੀ । ਕੋਲ ਜਾਕੇ ਦੀਨੇ ਨੇ ਪੁੱਛਣਾ ਚਾਹਿਆ, ”ਤੁਸੀ ਏਸ ਤਰਾਂ ਹੱਸ ਕਿਉਂ ਰਹੇ ਹੋ ? ” ਲੇਕਿਨ ਅਜੇ ਪੁਛਿਆ ਵੀ ਨਹੀਂ ਸੀ ਕਿ ਵੇਖਦਾ ਕੀ ਹੈ ਕਿ ਓਥੇ ਸਰਦਾਰ ਤਾਂ ਹੈ ਨਹੀਂ, ਸਗੋਂ ਉਹ ਸੌਦਾਗਰ ਬੈਠਾ ਹੈ, ਜੋ ਅਜੇ ਕੁੱਝ ਦਿਨ ਪਹਿਲਾਂ ਉਸਨੂੰ ਆਪਣੇ ਦੇਸ਼ ਵਿੱਚ ਮਿਲਿਆ ਸੀ ਅਤੇ ਜੀਹਨੇ ਇਸ ਜਮੀਨ ਦੀ ਗੱਲ ਦੱਸੀ ਸੀ । ਤੱਦ ਦੀਨਾ ਉਸਤੋਂ ਪੁੱਛਣ ਹੀ ਲੱਗਿਆ ਸੀ ਕਿ ਇੱਥੇ ਤੁਸੀਂ ਕਿਵੇਂ ਅਤੇ ਕਦੋਂ ਆਏ ? ਲੇਕਿਨ ਵੇਖਿਆ ਤਾਂ ਉਹ ਸੌਦਾਗਰ ਵੀ ਉਥੇ ਨਹੀਂ, ਸਗੋਂ ਉਹੀ ਪੁਰਾਣਾ ਕਿਸਾਨ ਸੀ ਜਿਸਨੇ ਮੁੱਦਤ ਹੋਈ ਸਤਲੁਜ ਪਾਰ ਦੀ ਜਮੀਨ ਦਾ ਪਤਾ ਦਿੱਤਾ ਸੀ । ਲੇਕਿਨ ਫਿਰ ਵੇਖਿਆ ਕਿ ਉਹ ਕਿਸਾਨ ਵੀ ਨਹੀਂ, ਸਗੋਂ ਆਪ ਸ਼ੈਤਾਨ ਸੀ, ਜਿਸਦੇ ਖੁਰ ਵੀ ਸਨ ਅਤੇ ਸਿੰਗ ਵੀ । ਉਹ ਓਥੇ ਬੈਠਾ ਠਹਾਕੇ ਮਾਰ ਮਾਰ ਹੱਸ ਰਿਹਾ ਸੀ । ਸਾਹਮਣੇ ਉਸਦੇ ਇੱਕ ਆਦਮੀ ਪਿਆ ਹੋਇਆ ਸੀ —ਨੰਗੇ ਪੈਰ, ਸ਼ਰੀਰ ਤੇ ਬਸ ਇੱਕ ਕੁੜਤਾ– ਧੋਤੀ। ਜਮੀਨ ਤੇ ਉਹ ਆਦਮੀ ਮੂਧੇ ਮੂੰਹ ਬੇਹਾਲ ਪਿਆ ਸੀ । ਦੀਨੇ ਨੇ ਸੁਪਨੇ ਵਿੱਚ ਹੀ ਧਿਆਨ ਨਾਲ ਵੇਖਿਆ ਕਿ ਇਹ ਪਿਆ ਹੋਇਆ ਆਦਮੀ ਕੌਣ ਸੀ ਅਤੇ ਕਿਵੇਂ ? ਵੇਖਦਾ ਕੀ ਹੈ ਕਿ ਉਹ ਆਦਮੀ ਦੂਜਾ ਕੋਈ ਨਹੀਂ, ਖੁਦ ਦੀਨਾ ਹੀ ਸੀ ਅਤੇ ਉਸਦੀ ਜਾਨ ਨਿਕਲ ਚੁੱਕੀ ਸੀ। ਇਹ ਵੇਖਕੇ ਮਾਰੇ ਡਰ ਦੇ ਉਹ ਘਬਰਾ ਗਿਆ । ਇਨੇ ਵਿੱਚ ਉਸੀ ਅੱਖ ਖੁੱਲ੍ਹ ਗਈ ।
ਉੱਠਕੇ ਸੋਚਿਆ ਕਿ ਸੁਪਨੇ ਵਿੱਚ ਆਦਮੀ ਨਾ ਜਾਣੇ ਕੀ ਕੀ ਬੇਹੂਦਾ ਗੱਲਾਂ ਵੇਖ ਜਾਂਦਾ ਹੈ । ਆਹ ! ਇਹ ਸੋਚਕੇ ਮੂੰਹ ਮੋੜ ਦਰਵਾਜੇ ਦੇ ਬਾਹਰ ਝਾਕ ਕੇ ਵੇਖਿਆ ਤਾਂ ਸਵੇਰਾ ਹੋਣ ਵਾਲਾ ਸੀ । ਸੋਚਿਆ, ਸਮਾਂ ਹੋ ਗਿਆ । ਉਨ੍ਹਾਂ ਨੂੰ ਹੁਣ ਜਗਾ ਦੇਣਾ ਚਾਹੀਦਾ ਹੈ । ਚਲਣ ਵਿੱਚ ਦੇਰ ਠੀਕ ਨਹੀਂ ।
ਉਹ ਖੜਾ ਹੋ ਗਿਆ ਅਤੇ ਗੱਡੀ ਵਿੱਚ ਸੁਤੇ ਹੋਏ ਆਪਣੇ ਆਦਮੀ ਨੂੰ ਜਗਾਇਆ । ਕਿਹਾ ਕਿ ਗੱਡੀ ਤਿਆਰ ਕਰੇ । ਆਪ ਕੋਲ ਲੋਕਾਂ ਨੂੰ ਬੁਲਾਣ ਚੱਲ ਪਿਆ ।
ਜਾ ਕੇ ਕਿਹਾ, ”ਸਵੇਰਾ ਹੋ ਗਿਆ ਹੈ।ਜਮੀਨ ਨਾਪਣ ਚੱਲ ਪੈਣਾ ਚਾਹੀਦਾ ਹੈ।” ਕੋਲ ਲੋਕ ਸਭ ਉੱਠੇ ਅਤੇ ਇੱਕਠੇ ਹੋਏ । ਸਰਦਾਰ ਵੀ ਆ ਗਿਆ । ਚਲਣ ਤੋਂ ਪਹਿਲਾਂ ਉਨ੍ਹਾਂ ਨੇ ਚਾਹ ਦੀ ਤਿਆਰੀ ਕੀਤੀ ਅਤੇ ਦੀਨੇ ਨੂੰ ਚਾਹ ਲਈ ਪੁੱਛਿਆ । ਲੇਕਿਨ ਚਾਹ ਕਾਰਨ ਦੇਰ ਹੋਣ ਬਾਰੇ ਸੋਚ ਕੇ ਉਸਨੇ ਕਿਹਾ, ”ਆਪਾਂ ਹੁਣ ਚੱਲੀਏ । ਵਕਤ ਬਹੁਤ ਹੋ ਗਿਆ । ”
ਕੋਲ ਤਿਆਰ ਹੋਏ ਅਤੇ ਸਭ ਚੱਲ ਪਏ । ਕੁੱਝ ਘੋੜੇ ਤੇ, ਕੁੱਝ ਗੱਡੀ ਵਿੱਚ । ਦੀਨਾ ਨੌਕਰ ਦੇ ਨਾਲ ਆਪਣੀ ਛੋਟੀ ਬੈਲ–ਗੱਡੀ ਵਿੱਚ ਸਵਾਰ ਸੀ । ਕਹੀ ਉਸਨੇ ਨਾਲ ਰੱਖ ਲਈ ਸੀ । ਖੁੱਲ੍ਹੇ ਮੈਦਾਨ ਵਿੱਚ ਜਦੋਂ ਪੁੱਜੇ, ਪਹੁ ਅਜੇ ਫੁੱਟ ਹੀ ਰਹੀ ਸੀ । ਕੋਲ ਇੱਕ ਉੱਚੀ ਥੜ੍ਹੀ ਸੀ, ਪਾਰ ਖੁੱਲ੍ਹਮ ਖੁੱਲ੍ਹਾ ਵਿਛਿਆ ਮੈਦਾਨ । ਥੜੀ ਤੇ ਪਹੁੰਚਕੇ ਗੱਡੀਆਂ–ਘੋੜਿਆਂ ਤੋਂ ਸਭ ਉੱਤਰ ਆਏ ਅਤੇ ਇੱਕ ਜਗ੍ਹਾ ਜਮ੍ਹਾ ਹੋ ਗਏ । ਸਰਦਾਰ ਨੇ ਫਿਰ ਅੱਗੇ ਜਾ ਕੇ ਕਿੰਨੀ ਦੂਰ ਤੱਕ ਫੈਲੇ ਮੈਦਾਨ ਦੀ ਤਰਫ ਹੱਥ ਚੁੱਕ ਕੇ ਦੀਨੇ ਨੂੰ ਕਿਹਾ,”ਵੇਖਦੇ ਹੋ, ਜਿਥੇ ਤਕ ਨਜਰ ਜਾਂਦੀ ਹੈ ਉਥੇ ਤਕ, ਸਾਡੀ ਜਮੀਨ ਹੈ। ਉਸ ਵਿੱਚੋਂ ਜਿੰਨੀ ਤੁਸੀਂ ਚਾਹੋ, ਲੈ ਲਓ।”
ਦੀਨੇ ਦੀਆਂ ਅੱਖਾਂ ਚਮਕ ਉਠੀਆਂ । ਧਰਤੀ ਇੱਕ ਦਮ ਅਛੂਤੀ ਪਈ ਸੀ । ਹਥੇਲੀ ਦੀ ਤਰ੍ਹਾਂ ਹਮਵਾਰ ਅਤੇ ਮੁਲਾਇਮ ਕੁਆਰੀ ਧਰਤੀ। ਵੜੇਵਿਆਂ ਵਰਗੀ ਕਾਲੀ । ਅਤੇ ਜਿੱਥੇ ਕਿਤੇ ਜਰਾ ਨਿਵਾਣ ਸੀ, ਓਥੇ ਛਾਤੀ–ਛਾਤੀ ਜਿੰਨੀ ਤਰ੍ਹਾਂ–ਤਰ੍ਹਾਂ ਦੀ ਹਰਿਆਲੀ ਛਾਈ ਸੀ । ਸਰਦਾਰ ਨੇ ਆਪਣੇ ਸਿਰ ਦੀ ਜੱਤਦਾਰ ਟੋਪੀ ਉਤਾਰੀ ਅਤੇ ਧਰਤੀ ਤੇ ਰੱਖ ਦਿੱਤੀ । ਕਿਹਾ ”ਇਹ ਨਿਸ਼ਾਨ ਰਿਹਾ । ਇੱਥੋਂ ਚੱਲੋ ਅਤੇ ਇੱਥੇ ਆ ਜਾਇਓ । ਜਿੰਨੀ ਜਮੀਨ ਵਲ ਲਓਗੇ, ਉਹ ਹੀ ਤੁਹਾਡੀ । ”
ਦੀਨੇ ਨੇ ਵੀ ਰੁਪਏ ਕੱਢੇ ਅਤੇ ਗਿਣ ਕੇ ਟੋਪੀ ਵਿੱਚ ਰੱਖ ਦਿੱਤੇ । ਫਿਰ ਉਸਨੇ ਪਾਇਆ ਹੋਇਆ ਆਪਣਾ ਕੋਟ ਉਤਾਰਿਆ ਅਤੇ ਲੰਗੋਟੀ ਕਸ ਲਈ । ਅੰਗੋਛੇ ਵਿੱਚ ਰੋਟੀ ਰੱਖੀ, ਬਾਹਵਾਂ ਚੜ੍ਹਾਈਆਂ, ਪਾਣੀ ਦਾ ਬੰਦੋਬਸਤ ਕੀਤਾ, ਆਪਣੇ ਆਦਮੀ ਤੋਂ ਕਹੀ ਲਈ, ਅਤੇ ਚਲਣ ਲਈ ਤਿਆਰ ਹੋ ਗਿਆ । ਕੁੱਝ ਪਲ ਸੋਚਦਾ ਰਹਿ ਗਿਆ ਕਿ ਕਿਸ ਤਰਫ ਨੂੰ ਜਾਣਾ ਬਿਹਤਰ ਰਹੇਗਾ । ਹਰ ਪਾਸੇ ਲਲਚਾਈਆਂ ਨਜ਼ਰਾਂ ਦੀਆਂ ਲਾਲਾਂ ਸੁੱਟ ਰਿਹਾ ਸੀ ।
ਉਸਨੇ ਤੈਅ ਕੀਤਾ ਕਿ ਅੱਗੇ ਵੇਖਿਆ ਜਾਏਗਾ । ਪਹਿਲਾਂ ਤਾਂ ਸਾਹਮਣੇ ਸੂਰਜ ਦੀ ਤਰਫ ਹੀ ਚੱਲਾਂ । ਇੱਕ ਵਾਰ ਪੂਰਬ ਦੇ ਵੱਲ ਮੂੰਹ ਕਰਕੇ ਖੜਾ ਹੋ ਗਿਆ, ਅੰਗੜਾਈ ਲੈ ਕੇ ਸ਼ਰੀਰ ਦੀ ਸੁਸਤੀ ਹਟਾਈ ਅਤੇ ਦੂਰ ਦੁਮੇਲ ਤੇ ਨਿਗਾਹ ਟਿਕਾ ਸੂਰਜ ਦਾ ਮੂੰਹ ਚਮਕਣ ਦਾ ਇੰਤਜਾਰ ਕਰਨ ਲੱਗਾ ।
ਸੋਚਣ ਲੱਗਾ ਕਿ ਮੈਨੂੰ ਵਕਤ ਨਹੀਂ ਖੋਣਾ ਚਾਹੀਦਾ ਹੈ ਅਤੇ ਠੰਡ–ਠੰਡ ਵਿੱਚ ਵਾਧੂ ਪੰਧ ਮੁਕਾ ਲਵਾਂਗਾ । ਸੂਰਜ ਦੀ ਪਹਿਲੀ ਕਿਰਨ ਆਉਂਦਿਆਂ ਹੀ ਦੀਨਾ ਮੋਢੇ ਤੇ ਕਹੀ ਸੰਭਾਲ ਵਡੀਆਂ ਵਡੀਆਂ ਪੁਲਾਘਾਂ ਭਰਦਾ ਖੁੱਲੇ ਮੈਦਾਨ ਵਿੱਚ ਠਿਲ੍ਹ ਪਿਆ ।
ਸ਼ੁਰੂ ਵਿੱਚ ਉਹ ਹੌਲੀ ਚੱਲਿਆ ਨਾ ਹੀ ਬਹੁਤਾ ਤੇਜ । ਹਜਾਰ ਕੁ ਗਜ ਚਲਣ ਤੋਂ ਬਾਅਦ ਉਹ ਠਹਰਿਆ । ਓਥੇ ਇੱਕ ਢੇਰੀ ਬਣਾਈ ਤੇ ਉਤੇ ਦਭ ਗੱਡ ਦਿੱਤੀ ਤਾਂ ਜੋ ਸੌਖ ਨਾਲ ਦਿਖ ਸਕੇ । ਫਿਰ ਅੱਗੇ ਵਧਿਆ । ਉਸ ਦੇ ਬਦਨ ਵਿੱਚ ਫੁਰਤੀ ਆ ਗਈ । ਉਸਨੇ ਚਾਲ ਤੇਜ ਕਰ ਦਿੱਤੀ । ਕੁੱਝ ਦੇਰ ਬਾਅਦ ਦੂਜੀ ਨਿਸ਼ਾਨੀ ਲਾਈ।
ਹੁਣ ਪਿੱਛੇ ਮੁੜ ਕੇ ਵੇਖਿਆ । ਸੂਰਜ ਦੀ ਧੁੱਪ ਵਿਚ ਥੇੜ੍ਹੀ ਸਾਫ਼ ਦਿਖਦੀ ਸੀ । ਉਸ ਤੇ ਆਦਮੀ ਖੜੇ ਸਨ ਅਤੇ ਗੱਡੀ ਦੇ ਪਹੀਆਂ ਦੇ ਆਰੇ ਤੱਕ ਚਮਕਦੇ ਦਿਖਦੇ ਸਨ । ਅੰਦਾਜਨ ਤਿੰਨ ਮੀਲ ਤਾਂ ਉਹ ਆ ਗਿਆ ਹੋਵੇਗਾ । ਧੁੱਪ ਤਿੱਖੀ ਹੋ ਗਈ ਸੀ। ਬਾਸਕਟ ਉਤਾਰਕੇ ਉਸਨੇ ਮੋਢੇ ਤੇ ਰੱਖ ਲਈ ਅਤੇ ਫਿਰ ਚੱਲ ਪਿਆ । ਹੁਣ ਖਾਸੀ ਗਰਮੀ ਹੋਣ ਲੱਗੀ ਸੀ। ਉਸਨੇ ਸੂਰਜ ਦੀ ਤਰਫ ਵੇਖਿਆ । ਵਕਤ ਹੋ ਗਿਆ ਸੀ ਕਿ ਕੁੱਝ ਖਾਣ–ਪੀਣ ਦਾ ਵੀ ਸੋਚਿਆ ਜਾਂਦਾ।
”ਇੱਕ ਪਹਿਰ ਤਾਂ ਗੁਜ਼ਰ ਗਿਆ । ਲੇਕਿਨ ਦਿਨ ਵਿੱਚ ਚਾਰ ਪਹਿਰ ਹੁੰਦੇ ਹਨ। ਹੂੰ, ਅਜੇ ਜਲਦੀ ਹੈ । ਲੇਕਿਨ ਜੁੱਤੇ ਉਤਾਰ ਲਵਾਂ।” ਇਹ ਸੋਚ ਉਸਨੇ ਜੁੱਤੇ ਉਤਾਰਕੇ ਆਪਣੀ ਲੰਗੋਟੀ ਵਿੱਚ ਅੜੁੰਗ ਲਏ ਅਤੇ ਰਵਾਂ ਹੋ ਗਿਆ ।
ਸੋਚਿਆ, ”ਅਜੇ ਤਿੰਨ ਕੁ ਮੀਲ ਹੋਰ ਵੀ ਚਲਾ ਚੱਲਾਂ । ਫਿਰ ਦੂਜੀ ਦਿਸ਼ਾ ਵੱਲ ਮੁੜਾਂਗਾ। ਕੈਸੀ ਉਮਦਾ ਜਗਾਹ ਹੈ। ਇਸਨੂੰ ਹਥੋਂ ਜਾਣ ਦੇਣਾ ਹਿਮਾਕਤ ਹੈ ; ਲੇਕਿਨ ਕਿੰਨੀ ਅਜਬ ਗੱਲ ਹੈ ਕਿ ਜਿੰਨਾਂ ਅੱਗੇ ਵਧੋ, ਓਨੀ ਜਮੀਨ ਹੋਰ ਚੱਕਵੀਂ ਮਿਲਦੀ ਹੈ । ”
ਕੁੱਝ ਦੇਰ ਹੋਰ ਉਹ ਸਿੱਧਾ ਅੱਗੇ ਵੱਲ ਚੱਲਿਆ । ਫਿਰ ਪਿੱਛੇ ਮੁੜ ਕੇ ਵੇਖਿਆ ਤਾਂ ਥੇੜ੍ਹੀ ਮੁਸ਼ਕਲ ਨਾਲ ਦਿਖਾਈ ਦਿੰਦੀ ਸੀ ਅਤੇ ਉਸ ਉੱਤੇ ਆਦਮੀ ਰੀਂਗਦੀ ਕੀੜੀ ਵਰਗੇ ਲੱਗਦੇ ਸਨ … ।
ਦੀਨੇ ਨੇ ਸੋਚਿਆ, ”ਓਹ, ਮੈਂ ਏਧਰ ਕਾਫ਼ੀ ਅੱਗੇ ਵੱਧ ਆਇਆ ਹਾਂ । ਹੁਣ ਪਰਤਣਾ ਚਾਹੀਦਾ ਹੈ । ” ਮੁੜ੍ਹਕਾ ਬੇਹੱਦ ਆ ਰਿਹਾ ਸੀ ਅਤੇ ਪਿਆਸ ਵੀ ਲੱਗ ਆਈ ਸੀ ।
ਇੱਥੇ ਠਹਿਰਕੇ ਉਸਨੇ ਢੇਰੀ ਬਣਾਈ, ਉੱਤੇ ਘਾਹ ਰੱਖ ਦਿੱਤਾ । ਉਸਦੇ ਬਾਅਦ ਪਾਣੀ ਪੀਕੇ ਸਿੱਧਾ ਖੱਬੇ ਮੁੜ ਗਿਆ । ਚੱਲਦਾ ਚਲਾ ਗਿਆ, ਚੱਲਦਾ ਚਲਾ ਗਿਆ । ਦਭ ਕਾਈ ਉੱਚੀ ਸੀ ਅਤੇ ਗਰਮੀ ਵੱਧ ਰਹੀ ਸੀ । ਉਹਨੂੰ ਥਕਾਵਟ ਹੋਣ ਲੱਗੀ । ਉਸਨੇ ਸੂਰਜ ਦੀ ਤਰਫ ਵੇਖਿਆ । ਸਿਖਰ ਦੁਪਹਿਰ ਹੋ ਆਈ ਸੀ ।
ਸੋਚਿਆ, ਹੁਣ ਜਰਾ ਆਰਾਮ ਕਰ ਲੈਣਾ ਚਾਹੀਦਾ ਹੈ । ਉਹ ਬੈਠ ਗਿਆ । ਰੋਟੀ ਕੱਢਕੇ ਖਾਧੀ ਅਤੇ ਕੁੱਝ ਪਾਣੀ ਪੀਤਾ । ਲਿਟਿਆ ਨਹੀਂ ਕਿ ਕਿਤੇ ਨੀਂਦ ਹੀ ਨਾ ਆ ਜਾਵੇ । ਇਸ ਤਰ੍ਹਾਂ ਕੁੱਝ ਦੇਰ ਬੈਠ, ਫਿਰ ਅੱਗੇ ਵੱਧ ਚੱਲਿਆ ।
ਪਹਿਲਾਂ ਨਾਲੋਂ ਚਲਣਾ ਹੁਣ ਆਸਾਨ ਹੋ ਗਿਆ ਸੀ । ਖਾਣੇ ਨਾਲ ਉਸ ਵਿੱਚ ਕੁਝ ਦਮ ਆ ਗਿਆ ਸੀ । ਲੇਕਿਨ ਗਰਮੀ ਤਿੱਖੀ ਹੋ ਚੱਲੀ ਅਤੇ ਅੱਖਾਂ ਵਿੱਚ ਉਸਦੇ ਊਂਘ ਜਿਹੀ ਆਉਣ ਲੱਗੀ । ਤਾਂ ਵੀ ਉਹ ਚੱਲਦਾ ਹੀ ਚਲਾ ਗਿਆ । ਸੋਚਿਆ ਕਿ ਤਕਲੀਫ ਘੜੀ ਦੋ ਘੜੀ ਦੀ ਹੋਣੀ ਹੈ, ਆਰਾਮ ਜਿੰਦਗੀ ਭਰ ਦਾ ਹੋ ਜਾਏਗਾ ।
ਇਧਰ ਨੂੰ ਵੀ ਉਸਨੇ ਕਾਫ਼ੀ ਲੰਬੀ ਵਾਟ ਕੀਤੀ । ਉਹ ਸੱਜੇ ਪਾਸੇ ਮੁੜਣ ਵਾਲਾ ਹੀ ਸੀ ਕਿ ਅੱਗੇ ਜਮੀਨ ਉਪਜਾਊ ਵਿਖਾਈ ਦਿੱਤੀ । ਉਸਨੇ ਸੋਚਿਆ ਕਿ ਇਸ ਟੁਕੜੇ ਨੂੰ ਛੱਡਣਾ ਤਾਂ ਮੂਰਖਤਾ ਹੋਵੇਗੀ । ਇੱਥੇ ਫਸਲ ਅਜਿਹੀ ਉੱਗੇਗੀ ਕਿ ਕੀ ਕਹਿਣਾ ! ਇਹ ਸੋਚ ਉਸਨੇ ਉਸ ਟੁਕੜੇ ਨੂੰ ਵੀ ਵਲ ਲਿਆ ਅਤੇ ਪਾਰ ਆਕੇ ਢੇਰੀ ਦੀ ਨਿਸ਼ਾਨੀ ਲਾ ਦਿੱਤੀ । ਫਿਰ ਦੂਜੇ ਪਾਸੇ ਮੁੜਿਆ । ਜਦੋਂ ਥੇੜ੍ਹੀ ਦੀ ਤਰਫ ਵੇਖਿਆ ਤਾਂ ਗਰਮੀ ਦੇ ਮਾਰੇ ਹਵਾ ਕੰਬਦੀ ਜਿਹੀ ਲੱਗੀ । ਉਸ ਕਾਂਬੇ ਦੇ ਧੁੰਦਕਾਰੇ ਵਿੱਚੋਂ ਉਹ ਥੇੜ੍ਹੀ ਦੀ ਜਗ੍ਹਾ ਮੁਸ਼ਕਲ ਨਾਲ ਦਿਖਦੀ ਸੀ ।
ਦੀਨੇ ਨੇ ਸੋਚਿਆ ਕਿ ਖੇਤ ਦੀਆਂ ਇਹ ਦੋ ਭੁਜਾਵਾਂ ਮੈਂ ਜਿਆਦਾ ਵਲ ਲਈਆਂ ਹਨ । ਹੁਣ ਏਧਰ ਕੁੱਝ ਘੱਟ ਹੀ ਰਹਿਣ ਦੇਵਾਂ । ਉਹ ਤੇਜ ਕਦਮਾਂ ਨਾਲ ਤੀਜੀ ਤਰਫ ਵਧਿਆ । ਉਸਨੇ ਸੂਰਜ ਨੂੰ ਵੇਖਿਆ । ਸੂਰਜ ਕੋਈ ਦੋ ਤਿਹਾਈ । ਆਪਣਾ ਚੱਕਰ ਕੱਟ ਚੁਕਾ ਸੀ । ਮੁਕਾਮ ਤੋਂ ਅਜੇ ਉਹ ਦਸ ਮੀਲ ਦੂਰ ਸੀ । ਉਸਨੇ ਸੋਚਿਆ ਕਿ ਹੁਣ ਜਾਣ ਹੀ ਦੇਵਾਂ । ਮੇਰੀ ਜਮੀਨ ਦੀ ਇੱਕ ਬਾਜੂ ਛੋਟੀ ਰਹਿ ਜਾਇਗੀ ਤਾਂ ਛੋਟੀ ਹੀ ਸਹੀ । ਪਰ ਹੁਣ ਸਿੱਧੀ ਲਕੀਰ ਵਿੱਚ ਮੈਨੂੰ ਵਾਪਸ ਚਲਣਾ ਚਾਹੀਦਾ ਹੈ । ਜੇ ਕਿਤੇ ਦੂਰ ਨਿਕਲ ਗਿਆ ਤਾਂ ਬਾਜੀ ਗਈ । ਓਏ, ਐਨੀ ਹੀ ਜਮੀਨ ਕੀ ਥੋੜ੍ਹੀ ਹੈ !
ਇਹ ਸੋਚ ਦੀਨੇ ਨੇ ਓਥੇ ਇੱਕ ਹੋਰ ਨਿਸ਼ਾਨੀ ਲਾ ਦਿੱਤੀ ਅਤੇ ਥੇੜੀ ਦੀ ਤਰਫ ਮੂੰਹ ਕਰਕੇ ਠੀਕ ਨੱਕ ਦੀ ਸੇਧ ਵਿੱਚ ਚੱਲ ਪਿਆ ।
ਪਰ ਹੁਣ ਚਲਣਾ ਮੁਸ਼ਕਲ ਹੁੰਦਾ ਜਾਂਦਾ ਸੀ । ਧੁੱਪ ਨੇ ਉਹਦੀ ਨਾਂਹ ਕਰਾਈ ਪਈ ਸੀ । ਨੰਗੇ ਪੈਰ ਜਗ੍ਹਾ–ਜਗ੍ਹਾ ਚੀਰੇ ਅਤੇ ਛਾਲੇ ਪੈ ਗਏ ਸਨ ਅਤੇ ਲੱਤਾਂ ਜਵਾਬ ਦੇ ਰਹੀਆਂ ਸਨ । ਜਰਾ ਆਰਾਮ ਕਰਨ ਲਈ ਉਸਦਾ ਜੀ ਕੀਤਾ, ਪਰ ਇਹ ਕਿਵੇਂ ਹੋ ਸਕਦਾ ਸੀ ? ਸੂਰਜ ਛਿਪਣ ਤੋਂ ਪਹਿਲਾਂ ਉਸਨੇ ਓਥੇ ਪਹੁੰਚਣਾ ਸੀ । ਸੂਰਜ ਕਿਸੇ ਦੀ ਬਾਟ ਵੇਖਦਾ ਨਹੀਂ ਰਹਿੰਦਾ ! ਉਹ ਪਲ–ਪਲ ਹੇਠਾਂ ਢਲਦਾ ਜਾ ਰਿਹਾ ਸੀ ।
ਉਸਨੂੰ ਸੋਚ ਘੇਰਨ ਲੱਗੀ ਕਿ ਮੇਰੇ ਤੋਂ ਵੱਡੀ ਭੁੱਲ ਹੋ ਗਈ। ਮੈਂ ਏਨੇ ਪੈਰ ਪਸਾਰੇ ਕਿਉਂ ? ਜੇਕਰ ਕਿਤੇ ਵਕਤ ਨਾਲ ਨਾ ਅੱਪੜਿਆ ਗਿਆ ਤਾਂ ?
ਉਸਨੇ ਫਿਰ ਥੇੜੀ ਦੀ ਤਰਫ ਵੇਖਿਆ, ਫਿਰ ਸੂਰਜ ਦੀ ਤਰਫ । ਮੁਕਾਮ ਤੋਂ ਅਜੇ ਉਹ ਦੂਰ ਸੀ ਅਤੇ ਸੂਰਜ ਧਰਤੀ ਦੇ ਕੋਲ ਝੁਕ ਰਿਹਾ ਸੀ ।
ਦੀਨਾ ਜੀ ਤੋੜ ਚਲਣ ਲੱਗਾ । ਪਰ ਸਾਹ ਫੁਲਣ ਲੱਗ ਪਈ ਤੇ ਕਠਿਨਾਈ ਵਧ ਗਈ ਸੀ ; ਲੇਕਿਨ ਤੇਜ ਹੋਰ ਤੇਜ ਕਦਮ ਉਹ ਰੱਖਦਾ ਗਿਆ । ਪਰ ਮੰਜਲ ਅਜੇ ਵੀ ਦੂਰ ਸੀ । ਇਹ ਵੇਖ ਕੇ ਉਸਨੇ ਭੱਜਣਾ ਸ਼ੁਰੂ ਕਰ ਦਿੱਤਾ । ਮੋਢੇ ਤੋਂ ਵਾਸਕਟ ਸੁੱਟ ਦਿੱਤੀ, ਜੁੱਤੀ ਵਗਾਹ ਮਾਰੀ ਤੇ ਟੋਪੀ ਵੀ, ਬਸ ਨਿਸ਼ਾਨੀ ਲਗਾਉਣ ਲਈ ਕਹੀ ਰਹਿਣ ਦਿੱਤੀ ।
ਰਹਿ–ਰਹਿਕੇ ਸੋਚੇ ਕਿ ਮੈਂ ਕੀ ਕਰਾਂ ? ਮੈਂ ਪਹੁੰਚ ਤੋਂ ਬਾਹਰ ਚੀਜ ਹਥਿਆਉਣੀ ਚਾਹੀ । ਹੁਣ ਬਣਿਆ ਬਣਾਇਆ ਕੰਮ ਵਿਗੜਿਆ ਜਾ ਰਿਹਾ ਹੈ । ਹੁਣ ਛਿਪਣ ਤੋਂ ਪਹਿਲਾਂ ਮੈਂ ਓਥੇ ਕਿਵੇਂ ਪਹੁੰਚਾਂਗਾ ?
ਇਸ ਸੋਚ ਅਤੇ ਡਰ ਦੇ ਕਾਰਨ ਉਹ ਹੋਰ ਵੀ ਵਧ ਹੌਂਕਣ ਲੱਗ ਪਿਆ । ਉਹ ਮੁੜ੍ਹਕਾ–ਮੁੜ੍ਹਕਾ ਹੋ ਰਿਹਾ ਸੀ, ਲੰਗੋਟੀ ਗਿੱਲੀ ਹੋਕੇ ਚਿਪਕੀ ਜਾ ਰਹੀ ਸੀ ਅਤੇ ਮੂੰਹ ਸੁੱਕ ਗਿਆ ਸੀ । ਲੇਕਿਨ ਫਿਰ ਵੀ ਉਹ ਭੱਜਦਾ ਹੀ ਜਾਂਦਾ ਸੀ । ਛਾਤੀ ਉਸਦੀ ਲੁਹਾਰ ਦੀ ਧੌੰਕਣੀ ਦੀ ਤਰ੍ਹਾਂ ਚੱਲ ਰਹੀ ਸੀ, ਦਿਲ ਅੰਦਰ ਹਥੌੜੇ ਦੀ ਚੋਟ ਵਰਗੀ ਠੱਕ ਠੱਕ ਹੋਣ ਲੱਗੀ । ਉੱਧਰ ਲੱਤਾਂ ਜਵਾਬ ਦੇ ਰਹੀਆਂ ਸਨ । ਦੀਨੇ ਨੂੰ ਡਰ ਲਗਿਆ ਕਿ ਥਕਾਣ ਦੇ ਮਾਰੇ ਕਿਤੇ ਡਿੱਗ ਕੇ ਢੇਰ ਹੀ ਨਾ ਹੋ ਜਾਵੇ ।
ਹਾਲ ਇਹ ਸੀ, ਤੇ ਰੁਕ ਉਹ ਨਹੀਂ ਸਕਿਆ । ਏਨਾ ਭੱਜਕੇ ਵੀ ਜੇਕਰ ਮੈਂ ਰੂਕੂੰਗਾ ਤਾਂ ਉਹ ਸਭ ਲੋਕ ਮੇਰੇ ਤੇ ਹੱਸਣਗੇ ਅਤੇ ਮੈਨੂੰ ਮੂਰਖ ਬਣਾਉਣਗੇ, ਇਸਲਈ ਉਸਨੇ ਦੌੜਨਾ ਨਹੀਂ ਛੱਡਿਆ ਭੱਜਦਾ ਹੀ ਗਿਆ । ਅੱਗੇ ਕੋਲ ਲੋਕਾਂ ਦੀ ਅਵਾਜ ਸੁਣਾਈ ਪੈਂਦੀ ਸੀ । ਉਹ ਉਹਨੂੰ ਜੋਰ ਜੋਰ ਨਾਲ ਹਾਕਾਂ ਮਾਰ ਰਹੇ ਸਨ । ਇਹਨਾਂ ਹਾਕਾਂ ਨਾਲ ਉਸਦਾ ਦਿਲ ਹੋਰ ਸੁਲਗ ਉੱਠਿਆ । ਆਪਣੀ ਆਖਰੀ ਤਾਕਤ ਸਮੇਟ ਉਹ ਭੱਜਿਆ ।
ਸੂਰਜ ਧਰਤੀ ਨਾਲ ਲੱਗਦਾ ਜਾ ਰਿਹਾ ਸੀ । ਤਿਰਛੀ ਰੋਸ਼ਨੀ ਦੇ ਕਾਰਨ ਉਹ ਖੂਬ ਵੱਡਾ ਅਤੇ ਲਹੂ ਵਰਗਾ ਲਾਲ ਦਿਖਾਈ ਦੇ ਰਿਹਾ ਸੀ । ਉਹ ਹੁਣ ਡੁੱਬਿਆ, ਹੁਣ ਡੁੱਬਿਆ । ਸੂਰਜ ਬਹੁਤ ਹੇਠਾਂ ਪਹੁੰਚ ਗਿਆ ਸੀ । ਲੇਕਿਨ ਦੀਨਾ ਵੀ ਮੰਜਲ ਦੇ ਬਿਲਕੁੱਲ ਕਿਨਾਰੇ ਆ ਲੱਗਾ ਸੀ । ਥੇੜੀ ਤੇ ਹੱਥ ਹਿਲਾ –ਹਿਲਾਕੇ ਹੌਸਲਾ ਅਫਜਾਈ ਕਰਦੇ ਕੋਲ ਲੋਕ ਉਸਨੂੰ ਸਾਹਮਣੇ ਵਿਖਾਈ ਦਿੰਦੇ ਸਨ । ਹੁਣ ਤਾਂ ਜਮੀਨ ਤੇ ਰੱਖੀ ਉਹ ਟੋਪੀ ਵੀ ਦਿਖਣ ਲੱਗ ਪਈ ਸੀ, ਜਿਸ ਵਿੱਚ ਉਸਦੀ ਰਕਮ ਵੀ ਰੱਖੀ ਸੀ । ਓਥੇ ਬੈਠਾ ਸਰਦਾਰ ਵੀ ਵਿਖਾਈ ਦਿੱਤਾ–ਉਹ ਢਿੱਡ ਫੜੀਂ ਹੱਸ ਰਿਹਾ ਸੀ ।
ਦੀਨੇ ਨੂੰ ਸੁਪਨੇ ਦੀ ਯਾਦ ਹੋ ਆਈ ।
ਉਸਨੇ ਸੋਚਿਆ ਕਿ ਹਾਏ, ਜਮੀਨ ਤਾਂ ਕਾਫ਼ੀ ਵਲ ਲਈ ਹੈ, ਲੇਕਿਨ ਕੀ ਰੱਬ ਮੈਨੂੰ ਉਹਨੂੰ ਭੋਗਣ ਲਈ ਜਿੰਦਾ ਵੀ ਰਹਿਣ ਦੇਵੇਗਾ ? ਮੇਰੀ ਜਾਨ ਤਾਂ ਨਿਕਲਦੀ ਲੱਗਦੀ ਹੈ । ਮੈਂ ਮੁਕਾਮ ਤੱਕ ਹੁਣ ਨਹੀਂ ਪਹੁੰਚ ਸਕਾਂਗਾ । ਦੀਨੇ ਨੇ ਹਸਰਤ–ਭਰੀ ਨਜ਼ਰ ਨਾਲ ਸੂਰਜ ਦੀ ਤਰਫ ਵੇਖਿਆ ਸੂਰਜ ਧਰਤੀ ਨੂੰ ਛੂ ਚੁਕਾ ਸੀ । ਉਹ ਬਚੀ–ਖੁਚੀ ਆਪਣੀ ਸ਼ਕਤੀ ਨਾਲ ਅੱਗੇ ਵਧਿਆ । ਕਮਰ ਝੁਕਾ ਕੇ ਭੱਜਿਆ, ਜਿਵੇਂ ਕਿ ਲੱਤਾਂ ਸਾਥ ਨਾ ਦਿੰਦੀਆਂ ਹੋਣ । ਥੇੜੀ ਤੇ ਪੁੱਜਦੇ–ਪੁੱਜਦੇ ਹਨੇਰਾ ਉੱਤਰ ਆਇਆ ਸੀ । ਉਸਨੇ ਉੱਤੇ ਵੇਖਿਆ–ਸੂਰਜ ਲੁੱਕ ਚੁਕਾ ਸੀ । ਉਸਦੇ ਮੂੰਹ ਤੋਂ ਇੱਕ ਵਾਰ ਉਸਨੂੰ ਸੁਣਾਈ ਪਿਆ ਕਿ ਹੰਭਲਾ ਮਾਰ ਅਤੇ ਉਨ੍ਹਾਂ ਨੂੰ ਸੂਰਜ ਅਜੇ ਵੀ ਦਿਖ ਰਿਹਾ ਹੋਵੇਗਾ । ਸੂਰਜ ਲੁਕਾ ਨਹੀਂ ਹੈ, ਬਸ ਮੈਨੂੰ ਨਹੀਂ ਦਿਖਦਾ । ਇਹ ਸੋਚਕੇ ਉਸਨੇ ਲੰਮੀ ਸਾਹ ਖਿੱਚੀ ਅਤੇ ਅੱਖਾਂ ਮੀਚ ਕੇ ਥੇੜੀ ਵੱਲ ਭੱਜਿਆ । ਸਿੱਖਰ ਤੇ ਅਜੇ ਧੁੱਪ ਸੀ । ਕੋਲ ਅੱਪੜਿਆ ਅਤੇ ਸਾਹਮਣੇ ਟੋਪੀ ਵੇਖੀ । ਬਰਾਬਰ ਸਰਦਾਰ ਬੈਠਾ ਅਜੇ ਵੀ ਢਿੱਡ ਫੜੀਂ ਹੱਸ ਰਿਹਾ ਸੀ । ਦੀਨੇ ਨੂੰ ਫਿਰ ਆਪਣਾ ਸੁਫ਼ਨਾ ਯਾਦ ਆਇਆ ਅਤੇ ਉਸਦੇ ਮੂੰਹੋਂ ਚੀਖ ਨਿਕਲ ਪਈ । ਲੱਤਾਂ ਉੱਕਾ ਜਵਾਬ ਦੇ ਗਈਆਂ ।
ਉਹ ਮੂੰਹ ਦੇ ਜੋਰ ਅੱਗੇ ਨੂੰ ਡਿਗਿਆ ਅਤੇ ਉਸਦੇ ਹੱਥ ਟੋਪੀ ਤੱਕ ਜਾ ਪੁੱਜੇ ।
ਖੂਬ ! ਖੂਬ ! ਸਰਦਾਰ ਨੇ ਕਿਹਾ, ਵੇਖੋ, ਉਸਨੇ ਕਿੰਨੀ ਜਮੀਨ ਮਾਰ ਲਈ !
ਦੀਨੇ ਦਾ ਨੌਕਰ ਭੱਜਿਆ ਆਇਆ ਅਤੇ ਉਸਨੇ ਮਾਲਿਕ ਨੂੰ ਚੁੱਕਣਾ ਚਾਹਿਆ । ਲੇਕਿਨ ਵੇਖਦਾ ਕੀ ਹੈ ਕਿ ਮਾਲਿਕ ਦੇ ਮੂੰਹ ਤੋਂ ਖੂਨ ਨਿਕਲ ਰਿਹਾ ਹੈ ।
ਦੀਨਾ ਮਰ ਚੁਕਾ ਸੀ । ਕੋਲ ਲੋਕ ਤਰਸ ਨਾਲ ਅਤੇ ਵਿਅੰਗ ਨਾਲ ਹੱਸਣ ਲੱਗੇ । ਨੌਕਰ ਨੇ ਕਹੀ ਫੜੀ ਅਤੇ ਦੀਨੇ ਲਈ ਕਬਰ ਪੁੱਟੀ ਅਤੇ ਉਸ ਵਿੱਚ ਲਿਟਾ ਦਿੱਤਾ । ਸਿਰ ਤੋਂ ਪੈਰ ਤੱਕ ਕੁਲ ਛੇ ਫੁੱਟ ਜਮੀਨ ਉਸ ਲਈ ਵਾਧੂ ਸੀ ।
(ਇਹ ਕਹਾਣੀ ਹਿੰਦੀ ਲੇਖਕ ਸ਼੍ਰੀ ਜੈਨੇਂਦਰ ਕੁਮਾਰ ਦੁਆਰਾ ਕੀਤੇ ਹਿੰਦੀ ਭਾਵਾਨੁਵਾਦ ਦਾ ਪੰਜਾਬੀ ਰੂਪ ਹੈ। ਇਸ ਵਿੱਚ ਉਨ੍ਹਾਂ ਨੇ ਪਾਤਰਾਂ ਦੇ ਨਾਂ ਬਦਲ ਦਿੱਤੇ ਹਨ ਅਤੇ ਰੂਸੀ ਦੀ ਜਗ੍ਹਾ ਰੰਗ ਵੀ ਭਾਰਤੀ ਕਰ ਦਿੱਤਾ ਹੈ ।)
‘‘ਉਹ ਸਾਲਾ ਦਮਸਰ ਆ ਨਾ ਜਿਹੜਾ ਉਹ ਉਨ੍ਹਾਂ ਦਾ ਵੱਡਾ ਈ ਸਪੋਟਰ ਬਣਿਆ ਫਿਰਦੈ”
‘‘ਫੇਰ ਕੁੱਟ ਦਿਓ ਭੁੱਗਾ ਸਾਲੇ ਦਾ, ਨਹੀਂ ਤਾਂ ਇਹ ਗਧੇ ਗਾਜਰੀਂ ਗਿੱਝ ਜਾਣਗੇ।
‘ਭੁੱਗਾ ਤਾਂ ਕੁੱਟ ਦਿਆਂਗੇ ਪਰ ਜੇ ਅਗਲੇ ਨੇ ਥਾਣੇ ਰਪੋਟ ਕਰਤੀ ਤਾਂ ਆਹ ਜਿਹੜੀਆਂ ਪੰਜ ਚਾਰ ਵੋਟਾਂ ਆਪਣੇ ਮਗਰ ਆ ਇਹ ਵੀ ਟੁੱਟ ਜਾਣਗੀਆਂ। ਉਸ ਦੇ ਸਹਾਇਕ ਨੇ ਦੂਰ ਦੀ ਸੋਚੀ ਤੇ ਦੋਨੇ ਕੋਈ ਹੋਰ ਸਕੀਮ ਸੋਚਣ ਲੱਗੇ ਆਖਰ ਵੋਟਾਂ ਦਾ ਮਾਮਲਾ ਸੀ।”
ਅਚਾਨਕ ਸਹਾਇਕ ਦੇ ਮੂੰਹ ਤੇ ਰੌਣਕ ਆ ਗਈ, “ਇਹ ਵੀ ਕੋਈ ਵੱਡੀ ਗੱਲ ਆ ਆਪਾਂ ਪਹਿਲਾਂ ਉਸ ਦਾ ਚੰਗੀ ਤਰ੍ਹਾਂ ਅਰਦਾਸਾ ਸੋਧ ਦਿੰਨੇ ਆਂ ਪਿੱਛੋਂ ਕਹਿ ਦਿਆਂਗੇ ਸਾਡੀ ਭੈਣ ਨੂੰ ਛੇੜਦਾ ਸੀ।”
ਦੋਵੇਂ ਖੁਸ਼ ਨਜ਼ਰ ਆ ਰਹੇ ਹਨ ਆਖਿਰ ‘ਇੱਜ਼ਤਾਂ ਵਾਲਿਆਂ ਦੀ ਇੱਜਤ ਦਾ ਸਵਾਲ ਸੀ।
ਇਕ ਵਾਰ ਇਕ ਬੜਾ ਹੀ ਗਰੀਬ ਵਿਅਕਤੀ ਸੀ । ਲੱਕੜਾਂ ਕੱਟ-ਕੱਟ ਕੇ ਉਹ ਗੁਜ਼ਾਰਾ ਕਰਦਾ ਸੀ । ਸਵੇਰੇ ਤੋਂ ਸ਼ਾਮ ਤੱਕ ਉਹ ਜੰਗਲ ਵਿੱਚ ਲੱਕੜਾਂ ਕੱਟਦਾ ਤੇ ਰਾਤ ਪਈ ‘ਤੇ ਸ਼ਹਿਰ ਵਿਚ ਪਹੁੰਚ ਜਾਂਦਾ, ਉਹ ਲੱਕੜਾਂ ਵੇਚਦਾ ਤੇ ਫੇਰ ਵੱਟੇ ਪੈਸਿਆਂ ਦੀਆਂ ਨਿੱਤ ਵਰਤੋਂ ਦੀਆਂ ਚੀਜ਼ਾਂ ਲਿਆ ਕੇ ਉਹ ਰੋਟੀ ਪਕਾਉਂਦਾ ਸੀ। ਇਕ ਦਿਨ ਦੀ ਗੱਲ ਹੈ ਕਿ ਉਹ ਲੱਕੜਾਂ ਕੱਟ ਰਿਹਾ ਸੀ । ਜਿਸ ਦਰੱਖਤ ਤੇ ਉਹ ਲੱਕੜਾਂ ਕੱਟ ਰਿਹਾ ਸੀ, ਉਹ ਨਹਿਰ ਦੇ ਕਿਨਾਰੇ ਸੀ । ਥੋੜੀ ਦੇਰ ਬਾਅਦ ਲੱਕੜੀ ਕੱਟਦੇ ਹੋਏ ਉਸ ਦੀ ਕਹਾੜੀ ਨਹਿਰ ਵਿਚ ਡਿੱਗ ਪਈ ।
ਇਹ ਕੁਹਾੜੀ ਹੀ ਉਸ ਦਾ ਹਥਿਆਰ ਸੀ । ਜਿਸ ਨਾਲ ਉਹ ਆਪਣੇ ਜੀਵਨ ਦਾ ਨਿਰਬਾਹ ਕਰਦਾ ਸੀ । ਪਰ ਅੱਜ ਉਹ ਹਥਿਆਰ ਵੀ ਉਸ ਦੇ ਹੱਥੋਂ ਛੁੱਟ ਗਿਆ ਸੀ। ਆਪਣੇ ਆਪ ਤੇ ਤਰਸ ਕਰਦਾ ਹੋਇਆ ਉਹ ਜ਼ੋਰ ਜ਼ੋਰ ਨਾਲ ਰੋਣ ਲੱਗ ਪਿਆ। ਥੋੜੀ ਦੇਰ ਬਾਅਦ ਹੀ ਉਸ ਨੇ ਅੱਖਾਂ ਖੋਲ੍ਹ ਕੇ ਵੇਖਿਆ ਕਿ ਇਕ ਵਿਅਕਤੀ ਉਸ ਦੇ ਸਾਹਮਣੇ ਖੜ੍ਹਾ ਸੀ। ਉਹ ਵਿਅਕਤੀ ਕਹਿਣ ਲੱਗਾ “ਕਿਉਂ ਬਈ, ਰੋਂਦਾ ਕਿਉਂ ਏਂ ? ਅੱਖਾਂ ਪੂੰਝ ਕੇ ਲੱਕੜਹਾਰਾ ਕਹਿਣ ਲੱਗਾ “ਕੀ ਦਸਾਂ, ਅੱਜ ਤਾਂ ਮੈਂ ਬਰਬਾਦ ਹੀ ਹੋ ਗਿਆ ਹਾਂ” ਵਿਅਕਤੀ ਨੇ ਜਦੋਂ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦੀ ਕੁਹਾੜੀ ਨਹਿਰ ਵਿਚ ਡਿਗ ਗਈ ਸੀ।
ਉਹ ਵਿਅਕਤੀ ਥੋੜਾ ਜਿਹਾ ਮੁਸਕਰਾਇਆ ਤੇ ਕਹਿਣ ਲੱਗਾ ‘ਮੈਂ ਜਲ-ਦੇਵਤਾ ਹਾਂ, ਮੈਂ ਹੁਣੇ ਹੀ ਪਾਣੀ ਵਿਚੋਂ ਤੇਰੀ ਕੁਹਾੜੀ ਕੱਢ ਦੇਂਦਾ ਹਾਂ।” ਲੱਕੜਹਾਰਾ ਬਹੁਤ ਖੁਸ਼ ਹੋਇਆ । ਜਲ ਦੇਵਤਾ ਨੇ ਪਾਣੀ ਵਿੱਚ ਡੁਬਕੀ ਲਾਈ ਤੇ ਥੋੜੀ ਦੇਰ ਬਾਅਦ ਬਾਹਰ ਆ ਗਿਆ । ਜਿਹੜੀ ਕੁਹਾੜੀ ਉਹ ਲੈ ਕੇ ਆਇਆ ਉਹ ਸੋਨੇ ਦੀ ਕੁਹਾੜੀ ਸੀ ।
ਲੱਕੜਹਾਰੇ ਨੂੰ ਉਹ ਸੋਨੇ ਦੀ ਕੁਹਾੜੀ ਦੇਣ ਲੱਗਾ ਤਾਂ ਲੱਕੜਹਾਰੇ ਨੇ ਹੱਥ ਪਿੱਛੇ ਕਰ ਲਿਆ। ਉਸ ਨੇ ਜਲ ਦੇਵਤਾ ਨੂੰ ਕਿਹਾ ਕਿ ਇਹ ਉਸ ਦੀ ਕੁਹਾੜੀ ਨਹੀਂ ਹੈ । ਦੇਵਤਾ ਮੁਸਕਰਾ ਕੇ ਫੇਰ ਪਾਣੀ ਵਿਚ ਵੜ ਗਿਆ । ਦੂਜੀ ਵਾਰ ਜਦੋਂ ਉਹ ਪਾਣੀ ਵਿੱਚੋਂ ਨਿਕਲਿਆ ਤਾਂ ਉਸਦੇ ਹੱਥ ਵਿਚ ਚਾਂਦੀ ਦੀ ਕੁਹਾੜੀ ਸੀ । ਲੱਕੜਹਾਰੇ ਨੇ ਉਹ ਕੁਹਾੜੀ ਵੀ ਲੈਣ ਤੋਂ ਇਨਕਾਰ ਕਰ ਦਿੱਤਾ। ਤੀਸਰੀ ਵਾਰੀ ਜਦੋਂ ਜਲ ਦੇਵਤਾ ਬਾਹਰ ਆਇਆ ਤਾਂ ਉਸ ਦੇ ਹੱਥ ਵਿਚ ਲੋਹੇ ਦੀ ਕੁਹਾੜੀ ਸੀ । ਲੱਕੜਹਾਰਾ ਇਸ ਕੁਹਾੜੀ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਤੇ ਉਸਨੇ ਆਪਣੀ ਕੁਹਾੜੀ ਦੀ ਮੰਗ ਕੀਤੀ । ਜਲ ਦੇਵਤਾ ਨੇ ਉਹ ਕੁਹਾੜੀ ਉਸ ਨੂੰ ਦੇ ਦਿੱਤੀ। ਜਦੋਂ ਉਹ ਹੱਥ ਜੋੜ ਕੇ ਪੰਨਵਾਦ ਕਰਨ ਲੱਗਾ ਤਾਂ ਜਲ-ਦੇਵਤਾ ਨੇ ਉਸ ਦੀ ਇਮਾਨਦਾਰੀ ਵਜੋਂ ਦੂਸਰੀਆਂ ਦੋਵੇਂ ਕੁਹਾੜੀਆਂ ਵੀ ਉਸਨੂੰ ਦੇ ਦਿੱਤੀਆਂ।
ਸਿੱਟਾ : ਇਮਾਨਦਾਰੀ ਉੱਤਮ ਨੀਤੀ ਹੈ ।
ਬੜੇ ਚਿਰਾਂ ਦੀ ਗੱਲ ਏ ਕਿਸੇ ਪਿੰਡ ਵਿੱਚ ਦੋ ਬੰਦੇ ਰਹਿੰਦੇ ਸਨ । ਜੋ ਉਮਰੋਂ, ਕੱਦ-ਕਾਠੋਂ ਤੇ ਸੁਭਾਅ ਵੱਲੋਂ ਇੱਕ-ਦੂਜੇ ਨਾਲ ਮਿਲਦੇ-ਜੁਲਦੇ ਸਨ ।ਉਹ ਸਦਾ ਇਕੱਠੇ ਹੀ ਰਹਿੰਦੇ ਤੇ ਇਕੱਲ ਉਨ੍ਹਾਂ ਨੂੰ ਉਦਾਸ ਕਰ ਦਿੰਦੀ ਸੀ । ਜ਼ਿੰਦਗੀ ਵਿੱਚ ਕਿੰਨੇ ਹੀ ਦੁੱਖ-ਤਕਲੀਫ਼ ਆਏ, ਦੋਵਾਂ ਨੇ ਇੱਕ ਦੂਜੇ ਦਾ ਹੱਥ ਫੜ ਕੇ ਰੱਖਿਆ ।ਉਨ੍ਹਾਂ ਦੇ ਨਾਂ ਖੁਸ਼ੀਆ ਤੇ ਹਸੂਆ ਸਨ । ਉਨ੍ਹਾਂ ਦੇ ਕਈ ਕਿੱਸੇ-ਕਹਾਣੀਆਂ ਲੋਕਾਂ ਵਿਚ ਬਹੁਤ ਮਸ਼ਹੂਰ ਹਨ ।
ਸਿਆਣੇ ਬਜ਼ੁਰਗ ਦੱਸਦੇ ਹਨ ਕਿ ਦੋਵਾਂ ਦੇ ਮਨ ਵਿੱਚ ਇਕ ਵਾਰੀ ਫੁਰਨਾ ਫੁਰਿਆ ਕਿ ਬਾਹਰ ਜਾ ਕੇ ਕਿਉਂ ਨਾ ਦੁਨੀਆਂ ਵੇਖੀ ਜਾਵੇ ।ਉਨ੍ਹਾਂ ਨੇ ਬਹੁਤ ਸ਼ਹਿਰਾਂ, ਪਿੰਡਾਂ ਤੇ ਕਸਬਿਆ ਦੀ ਸੈਰ ਕੀਤੀ ।ਇੱਕ ਵਾਰ ਫਿਰਦੇ ਫਿਰਾਂਦੇ ਉਹ ਇਕ ਪਿੰਡ ਦੀ ਸੱਥ ਵਿੱਚ ਪੁੱਜ ਗਏ ।ਸੱਥ ਦੇ ਵਿਚ ਬੜਾ ਭਾਰੀ ਇਕੱਠ ਹੋਇਆ ਹੋਇਆ ਸੀ । ਉਨ੍ਹਾਂ ਨੇ ਸੋਚਿਆ, ‘ਕਾਹਦਾ ਇਕੱਠ ਏ ? ਆਪਾਂ ਵੀ ਵੇਖੀਏ ।’ ਅੱਗੇ ਅਖਾੜਾ ਪੁੱਟਿਆ ਹੋਇਆ ਸੀ ਤੇ ਘੋਲ ਦੀ ਤਿਆਰੀ ਹੋ ਰਹੀ ਸੀ । ਐਨੇ ਲੋਕੀਂ ਬਾਘੇ ਤੇ ਸ਼ੇਰੇ ਦਾ ਘੋਲ ਵੇਖਣ ਲਈ ਆਏ ਹੋਏ ਸਨ ।
ਦੋਵਾਂ ਦਾ ਘੋਲ ਸ਼ੁਰੂ ਹੋ ਗਿਆ, ਦੋਵੇਂ ਭਲਵਾਨ ਭਾਰੇ ਸਨ । ਭੀੜ ਵਿਚੋਂ ਵੀ ਕਈ ਲੋਕੀ ਲਲਕਾਰੇ ਮਾਰਨ ਲੱਗ ਪਏ ਸਨ । ਜਦੋਂ ਕੋਈ ਦਾਉ ਵਿਖਾਉਂਦਾ, ਭੀੜ ਵਿਚੋਂ ਕੋਈ ਨਾ ਕੋਈ ਤਾੜੀ ਮਾਰ ਦਿੰਦਾ ਤੇ ਬੱਸ ਫੇਰ ਕੀ ਸੀ, ਉਸਦੇ ਪਿੱਛੇ ਤਾੜੀਆਂ ਦਾ ਮੀਂਹ ਬਰਸਣ ਲੱਗ ਪੈਂਦਾ ।ਜਦੋਂ ਉਹ ਇਕ ਦੂਜੇ ਦਾ ਦਾਉ ਬਚਾਉਂਦੇ ਤਾਂ ਵੀ ਰੌਲਾ ਪੈਂਦਾ ।ਬੜਾ ਚਿਰ ਘੋਲ ਇਵੇਂ ਚਲਦਾ ਰਿਹਾ, ਇਉਂ ਲੱਗਦਾ ਸੀ ਕਿ ਦੋਵਾਂ ਵਿੱਚੋਂ ਕੋਈ ਵੀ ਨਹੀਂ ਢਹੇਗਾ । ਬੜੀ ਜ਼ੋਰ ਅਜਮਾਈ ਪਿੱਛੋਂ ਸ਼ੇਰੇ ਨੂੰ ਬਾਘੇ ਨੇ ਢਾਹ ਹੀ ਲਿਆ ।ਲੋਕਾਂ ਨੇ ਰੌਲਾ ਪਾ ਪਾ ਕੇ ਆਕਾਸ਼ ਗੂੰਜਣ ਲਾ ਦਿੱਤਾ ।ਬਾਘਾ ਖੁਸ਼ੀ ਵਿਚ ਥਾਪੀਆਂ ਮਾਰਨ ਲੱਗਾ । ਲੋਕਾਂ ਨੇ ਉਸਨੂੰ ਮੋਢਿਆਂ ਤੇ ਚੁੱਕ ਲਿਆ ।ਸ਼ੇਰਾ ਉਦਾਸ ਹੋ ਕੇ ਇੱਕ ਪਾਸੇ ਜਾ ਬੈਠਾ, ਤੇ ਸੋਚਣ ਲੱਗਾ ‘ਕਸਰ ਤਾਂ ਮੈਂ ਵੀ ਕੋਈ ਨਹੀਂ ਛੱਡੀ’ । ਉਸ ਦਾ ਕਿਸੇ ਨੂੰ ਵੀ ਕੋਈ ਖ਼ਿਆਲ ਤੱਕ ਨਹੀਂ ਸੀ ।
ਹਸੂਆ ਉੱਠਿਆ ਤੇ ਜੋ ਬੰਦਾ ਪਿੰਡ ਦਾ ਮੋਹਰੀ ਸੀ, ਉਸ ਕੋਲ ਪੁੱਜਿਆ ।
ਉਸਨੇ ਪੁੱਛਿਆ, “ਮੈਂ ਤੇ ਮੇਰਾ ਸਾਥੀ ਜੇ ਤੁਹਾਨੂੰ ਘੋਲ ਵਿਖਾਈਏ, ਤੁਹਾਨੂੰ ਕੋਈ ਇਤਰਾਜ ਤਾਂ ਨਹੀ ?”
ਪਿੰਡ ਦਾ ਮੋਹਰੀ ਥੋੜ੍ਹਾ ਜਿਹਾ ਮੁਸਕੁਰਾਇਆ ਤੇ ਬੋਲਿਆ, ‘ਨਹੀਂ, ਸਾਨੂੰ ਕੋਈ ਇਤਰਾਜ ਨਹੀਂ।’
ਲੰਗੋਟ ਬੰਨ੍ਹ ਕੇ ਖੁਸ਼ੀਆ ਤੇ ਹਸੂਆ ਅਖਾੜੇ ਵਿੱਚ ਆ ਗਏ ।ਕਾਫ਼ੀ ਦੇਰ ਆਪੋ ਵਿਚ ਦੋਵਾਂ ਨੇ ਕਮਾਲ ਦੇ ਹੱਥ ਵਿਖਾਏ ।ਲੋਕ ਉਨ੍ਹਾਂ ਦੇ ਦਾਉ-ਪੇਚਾਂ ‘ਤੇ ਤਾੜੀਆਂ ਵਜਾਉਂਦੇ ਰਹੇ। ਬਾਘਾ ਤੇ ਸ਼ੇਰਾ ਵੀ ਦੋਵੇਂ ਘੋਲ ਦਾ ਅਨੰਦ ਮਾਣ ਰਹੇ ਸਨ । ਹਰ ਕੋਈ ਘੋਲ ਵੇਖਣ ਲਈ ਇਕ ਦੂਜੇ ਤੋਂ ਅੱਗੇ ਖਲੋਣ ਦੀ ਕੋਸ਼ਿਸ਼ ਕਰਨ ਲੱਗਾ । ਇਉਂ ਜਾਪਦਾ ਸੀ ਜਿਵੇਂ ਦੋਵਾਂ ਨੇ ਰਲਕੇ ਮੇਲਾ ਲੁੱਟ ਲਿਆ ਹੋਵੇ ।ਅਖ਼ੀਰ ਨੂੰ ਖੁਸ਼ੀਏ ਨੇ ਹਸੂਏ ਨੂੰ ਢਾਹ ਲਿਆ ।ਲੋਕੀਂ ਇਕ ਦੂਜੇ ਤੋਂ ਵਧ ਵਧ ਕੇ ਰੌਲਾ ਪਾਉਣ ਲੱਗੇ । ਹਸੂਆ ਵੀ ਖੁਸ਼ੀ ਵਿੱਚ ਨੱਚਣ ਲੱਗਾ। ਸ਼ੇਰਾ ਤੇ ਬਾਘਾ ਉਸ ਵੱਲ ਬਿਟ ਬਿਟ ਵੇਖਣ ਲੱਗੇ, ਦੋਵਾਂ ਦੇ ਮੂੰਹਾਂ ਤੇ ਹੈਰਾਨਗੀ ਸਾਫ਼ ਝਲਕ ਰਹੀ ਸੀ ।