ਅਧੂਰਾ ਪਰ ਸੱਚਾ ਪਿਆਰ

by admin

ਭਾਵੇ ਕਈ ਵਰੇ ਬੀਤ ਗਏ ਪਰ ਮੇਰੇ ਲਈ ਅੱਜ ਵੀ ਸਭ ਕੁਝ ੳਵੇ ਹੀ ਆਬਦ ਏ ਅਜ ਵੀ ਉਹ ਰਾਹ ਯਾਦ ਕਰਕੇ ਅੱਖ ਭਰ ਆਉਦੀ ਐ ਜਿਥੇ ishq ਨਾ ਦੀ ਬਲਾ ਨਾਲ ਮੁਲਾਕਾਤ ਹੋਈ ਸੀ
ਉਸ ਦੇ class ਚ enter ਹੁੰਦਿਆਂ ਹੀ ਜਿਵੇਂ class complete ਹੋ ਜਾਂਦੀ। ਸਾਰਿਆ ਨੇ ਬੜੀ ਗੋਹ ਨਾਲ ਤੱਕਣਾ specially girls ਨੇ ਤੇ ਫਿਰ ਅਸੀਂ ਇੱਕ-ਦੂਜੇ ਵੱਲ ਕਿੰਨਾ ਚਿਰ ਏਦਾਂ ਦੇਖੀ ਜਾਣਾ ਜਿਵੇਂ ਉੱਥੇ ਹੋਰ ਕੋਈ ਹੋਵੇ ਹੀ ਨਾਂ … ਉਹ ਪਲ ਸੱਚੀ ਬਹੁਤ ਕੀਮਤੀ ਸੀ। ਉਹ ਸ਼ਰਿਫ boys ਵਾਂਗ ਸੀ teachers ਵੀ ਉਸਦੀ ਤਰੀਫ਼ ਕਰਦੇ ਸੀ।ਥੋੜੇ ਹੀ ਦਿਨਾਂ ਚ ਸਭ ਨੂੰ ਪਤਾ ਚਲ ਗਿਆ ਸੀ ..
ਫਿਰ ਇਕ ਦਿਨ ਉਸ ਨੇ ਆਪਣੇ friend ਦੇ ਹੱਥ letter ਭੇਜਿਆ ਤੇ ਮੈਂ ਫੜਣ ਤੋਂ ਇਨਕਾਰ ਕਰ ਦਿੱਤਾ ਫਿਰ ਉਸਨੇ ਫ਼ੋਨ no. ਦਿੱਤਾ ਤਾਂ ਮੈਂ ਫੜ ਲਿਆ ਤੇ ਨਾਲ ਹੀ ਕਿਹ ਦਿੱਤਾ ਵੀ ਅੱਜ call ਕਰਾਂਗੀ ।
ਅੱਜ ਜਿੰਨੀ freedom ਨਹੀਂ ਸੀ ਉਦੋਂ ਘਰੋਂ landline phone ਤੋਂ call ਕਰਨੀ ਬਹੁਤ ਔਖੀ ਸੀ ਪਰ waheguru ji ਨੇ ਹਿੰਮਤ ਤੇ ਸਾਥ ਦਿੱਤਾ  first ring ਤੋਂ ਹੀ ਪਿਆਰ ਨਾਲ helloooo ਦੀ ਆਵਜ ਆਈ ਕੁਝ ਕੁ second ਬਾਅਦ ਬੜੀ ਹਿੰਮਤ ਕਰਕੇ answer ਕੀਤਾ ਤੇ ਨਾਲ ਹੀ ਕਿਹ ਦਿੱਤਾ “ਕਿਸੇ ਨੂੰ ਨਾਂ ਦਸਿਊ ਤੇ ਕਦੀ ਵੀ ph ਨਾਂ ਕਰਿਊ ਜਦ time ਮਿਲਿਆ ਮੈਂ ਖ਼ੁਦ ਕਰ ਲਵਾਂਗੀ “ 5-7mins ਦੀ ਗੱਲ ਤੋਂ ਬਾਅਦ ph ਕੱਟ ਦਿੱਤਾ ਪਰ ਮੈਂ ਇੰਨਾਂ ਖੁਸ਼ ਪਹਿਲਾ ਕਦੀ ਨਹੀਂ ਹੋਈ ਸੀ । ਫਿਰ ਬੱਸ ਜ਼ਿਆਦਾ ਗੱਲਾਂ ਅੱਖਾਂ ਤੋਂ ਅੱਖਾਂ ਨਾਲ ਹੀ ਹੁੰਦੀਆਂ । ਕਦੀ ਕਦੀ ਉਸ ਨੇ ਸਾਡੇ ਪਿੰਡ ਵਾਲੇ bus stop ਤੇ ਵੀ ਆ ਜਾਣਾ ਜਦ ਮੈਂ college ਜਾਣ ਲਈ ਬੱਸ ਦੀ wait ਕਰ ਰਹੀ ਹੁੰਦੀ ਬੜੀ ਮੁਸ਼ਕਲ ਨਾਲ ਥੋੜਾ ਜਿਹਾ ਤੱਕਣਾ ਵੀ ਨਾਲ ਦਿਆਂ girls ਨੂੰ ਪਤਾ ਨਾਂ ਲੱਗ ਜਾਵੇ । ਮਹਿਨੇ ਚ 3-4 ਵਾਰ ph ਤੇ ਹੀ ਗੱਲ ਹੋਣੀ ਜਦ ਮੇਰੇ parent ਕਿਤੇ ਗਏ ਹੁੰਦੇ । ਮੈਂ ਬਹੁਤ ਖੁਸ਼ ਸੀ ਏਦਾਂ ਲੱਗਦਾ ਸੀ ਵੀ ਸਾਰਾ ਕੁਝ perfect ਆ ਉਸ ਨੇ ਬਹੁਤ ਸਿਆਣੀਆਂ ਗੱਲਾਂ ਕਰਨੀਆਂ parents ਦੀ ਫਿਕਰ etc. ਬੱਸ ਮੈਨੂੰ ਉਸ ਚ ਉਹ ਸਾਰੇ ਗੁਣ ਦਿਸੇ ਜੋ ਇਕ perfect person ਤੇ perfect partner ਚ ਹੋਣੇ ਚਾਹੀਦੇ ਆ ਫਿਰ ਕਿ ਦਿਨ ਰਾਤ ਉਸਦੇ ਹੀ ਖਿਆਲ ਤੇ ਕੋਈ ਵੀ ਡਰ ਨਹੀਂ ਸੀ ਉਹ ਵੀ ਗੱਲ ਕਰਨ ਨੂੰ ਕਹਲਾ ਰਹਿੰਦਾ ਇਕ ਸਿਫ਼ਤ ਇਹ ਵੀ ਸੀ ਕਿ ਉਸ ਨੇ ਕਦੀ ਵੀ ਮਿਲਣ ਲਈ ਤੰਗ ਨਹੀਂ ਕੀਤਾ ਸੀ । ਮੈਂ missed call ਕਰਨੀ ਤੇ ਉਸ ਨੇ 1-2 mins ਚ call back ਕਰ ਲੈਣੀ। ਮੈਂ ਤਾਂ ਪੂਰੀ ਤਰਾਂ ਉਸ ਚ ਗੁਆਚ ਗਈ ਸੀ ਜਿਵੇਂ ਸਭ ਕੁਝ ਉਹੀ ਨਹੀਂ ਤਾਂ ਕੋਈ ਵੀ ਨਹੀਂ waheguru ਤੇ ਯਕੀਨ ਸੀ ਵੀ ਘਰਦੇ ਤਾ ਮੰਨ ਹੀ ਜਾਣਗੇ  1-2 friends ਨੂੰ ਵੀ ਪਤਾ ਸੀ ਸਭ ਨੇ ਕਿਹਾ ਵੀ ਥੋਡੀ ਤਾਂ marriage ਹੋ ਹੀ ਜਾਣੀ ਆ ਤੇ ਮੈਂ ਹੋਰ ਖੁਸ਼ ਹੋ ਜਾਣਾ । ਸਾਨੂੰ ਇਕ-ਦੂਜੇ ਤੋਂ ਕੋਈ complain ਨਹੀਂ ਸੀ ।ਬਹੁਤ ਸੋਹਣੇ ਦਿਨ ਲੰਘ ਰਹੇ ਸੀ।
Almost after 1 year class ਚ ਕਿਸੇ ਨੇ ਦਸਿਆ ਵੀ deep ਦੀ marriage ਹੋਗੀ ਤੇ ਮੈਂ ਹੱਸੇ ਚ ਟਲ ਦਿੱਤਾ ਪਰ ਉਸ ਨੇ ਫਿਰ ਕਿਹਾ ਕਿ 2 days ਪਹਿਲਾ ਉਸਦੀ marriage ਹੋਗੀ ਦਿਲ ਕਰੇ ਹੁਣ ਪੁੱਛਾਂ ਉਸਤੋਂ ਮੈਂ ਕਾਹਲੀ ਨਾਲ ਘਰ ਆਕੇ phone ਲਇਆ ਪੁੱਛਿਆਂ ਉਹ ਮੰਨ ਗਿਆ ਤੇ ਮੈਂ phone ਕੱਟ ਕੇ ਭੱਜ ਕੇ washroom ਚ ਵੜ ਗਈ shower on ਕਰਕੇ ਬਹੁਤ ਰੋਈ ..ਉਸ ਦਿਨ ਪਹਿਲੀ ਵਾਰ ਮੇਰੇ ਅੰਦਰ ਕਿੰਨਾ ਹੀ ਕੁਝ ਇੱਕੋ ਵਾਰੀ ਟੁੱਟਿਆਂ ਸੀ ।ਘਰਦੇ ਪੁੱਛ ਰਹੇ ਸੀ ਵੀ ਕਿ ਹੋਇਆਂ ਪਰ ਕਿ ਦੱਸਦੀ ਉਹਨਾਂ ਨੂੰ ਬੱਸ ਚੁੱਪ ਰਹੀ ਕੋਈ ਬਹਾਨਾ ਬਨਾਇਆ ਤੇ college ਵੀ ਨਾ ਗਈ ਉਦੋਂ ਤੱਕ friends ਨੂੰ ਵੀ ਪਤਾ ਚੱਲ ਗਿਆ ਤੇ ਮੈਨੂੰ calls ਆਉਣ ਲੱਗ ਗਈਆ ਮੈਨੂੰ ਸਾਰਿਆ ਤੇ ਗ਼ੁੱਸਾ ਆ ਰਿਹਾ ਸੀ । ਮਰਨ ਨੂੰ ਵੀ ਜੀਅ ਕਰਦਾ ਮੈਂ ਚਾਹੁੰਦੀ ਸੀ ਵੀ ਮੈਨੂੰ ਕੋਈ ਵੀ ਬੁਲਾਵੇ ਨਾਂ ਪਰ ,ਸਾਰਿਆ ਕੋਲ ਬਹੁਤ ਸਵਾਲ ਸੀ ਤੇ ਮੇਰੇ ਕੋਲ ਕੋਈ answer ਨਹੀਂ ਸੀ । ਘਰ ਵਾਲੇ phone ਤੇ blank calls ਆ ਰਹੀਆਂ ਸੀ ।ਕੁਝ ਦਿਨਾਂ after ਫਿਰ ਉਸੇ girl ਨੇ ਦਸਿਆ ਵੀ deep ਦੀ papermarriage ਹੋਈ ਆ, ਮਤਲਬ real marriage ਨਹੀਂ । ਇਹ ਸੁਣ ਕੇ friends ਮੈਨੂੰ ਖੁਸ਼ ਕਰਨ ਦੀ try ਕਰ ਰਹੀਆਂ ਸੀ ਪਰ ਮੇਰੇ ਲਈ ਇਹ news ਵੀ ਇਕ ਝਟਕੇ ਦੀ ਤਰਾਂ ਹੀ ਸੀ ਕਾਫ਼ੀ ਸੋਚਣ ਤੋਂ ਬਾਅਦ ਮੌਕਾ ਮਲਦਿਆਂ ਹੀ ਮੈਂ call ਕੀਤੀ ਉਹ ਵਾਰ ਵਾਰ sorry ਬੋਲ ਰਿਹਾ ਸੀ ਤੇ thanks ਵੀ ਕਰ ਰਿਹਾ ਸੀ call ਕਰਨ ਲਈ ਕਿੰਨਾ ਹੀ ਕੁਝ ਬੋਲਣ ਤੋਂ ਬਾਅਦ ਉਸ ਨੇ ਦਸਿਆ ਜਿਸ ਦੀ ਮੈਂ wait ਕਰ ਰਹੀ ਸੀ ਕਿ ਉਸਦੀ contract marriage ਆ .. ਉਸਨੇ ਦਸਿਆ ਵੀ ਉਸਦੇ papa sick ਆ ਉਹ ਉਹਨਾਂ ਨੂੰ ਉਸਦੀ sister ਕੋਲ USA ਭੇਜਣਾ ਚਾਹੁੰਦੇ ਆ ਫਿਰ ਮੈਂ ਰੋਈ ਤੇ ਕਿੰਨਾ ਹੀ ਕੁਝ ਆਪਣੇ ਆਪ ਹੀ ਬੋਲਿਆ ਗਿਆ ਜੋ ਸ਼ਾਇਦ ਪਹਿਲਾ ਕਦੀ ਨਹੀਂ ਸੀ ਬੋਲਿਆਂ ਮੇਰੇ ਪਿਆਰ ਦਾ ਇਜ਼ਹਾਰ ਸੁਣ ਕੇ ਉਹ ਵੀ ਰੋ ਪਿਆ ਤੇ ਮੈਨੂੰ ਸਮਝਾਉਣ ਲੱਗਾ ਕਿ parents & ਇਜ਼ਤ ਦਾ ਖਿਆਲ ਰੱਖਣਾ, ਪੜਾਈ ਪੂਰੀ ਕਰਨੀ ਆ etc.
ਹੱਸਦਿਆ-ਰੋਂਦਿਆਂ 2-3 months ਲੰਘੇ ਤੇ ਉਸਦੇ ਜਹਾਜ਼ ਚੜਨ ਦਾ ਦਿਨ ਵੀ ਆ ਗਿਆ ਅਸੀਂ ਦੋਵੇ ਰੋ ਰਹੇ ਸੀ ਤੇ ਇਕ ਦੂਜੇ ਨੂੰ phone ਰੱਖਣ ਲਈ ਵੀ ਕਹਿ ਰਹੇ ਸੀ ਫਿਰ ਮੈਨੂੰ ਕਿਸੇ ਦੀ ਆਵਜ ਸੁਣੀ ਕੋਈ ਉਸ ਨੂੰ ਬੁਲਾ ਰਹਾ ਸੀ ਸ਼ਾਇਦ ਤੇ ਮੈਂ “ਆਪਣਾ ਖਿਆਲ ਰਖੀਉ” ਕਹਿ phone ਰੱਖ ਦਿੱਤਾ।
Washroom ਚ ਜਾ ਕੇ ਰੱਜ ਕ ਰੋਈ ਲੱਗਦਾ ਸੀ ਜਿਵੇਂ ਸਭ ਕੁਛ ਖਤਮ ਹੋ ਗਿਆ ਹੋਵੇ.. ਉਹ ਬਹੁਤ ਦੂਰ ਜਾ ਰਿਹਾ ਸੀ ਸ਼ਾਇਦ ਹਮੇਸ਼ਾ ਲਈ!
ਉਸ ਦਿਨ ਤੋ ਫਿਰ washroom ਨਾਲ ਪੱਕੀ ਸਾਂਝ ਪੈ ਗਈ ਜਦ ਵੀ ਰੌਣਾ ਹੁੰਦਾ shower on ਕਰਨਾ ਤੇ ਰੱਜ ਕੇ ਮਨ ਹੋਲਾ ਕਰ ਲੈਣਾ
ਕਾਫ਼ੀ ਦਿਨ ਹੋਗੇ ਸੀ ਉਸਦਾ ਕੋਈ ph ਨਾਂ ਆਇਆ ਕੁਝ ਵੀ ਚੰਗਾ ਨਾਂ ਲੱਗਣਾ friends ਪੁੱਛਦੀਆਂ ਤਾਂ answer ਦੇਣ ਨੂੰ ਦਿਲ ਨਾਂ ਕਰਨਾ ਫਿਰ after a month evening ਚ call ਆਈ ਹਾਲ-ਚਾਲ ਪੁੱਛਿਆਂ ਉਹ ਵੀ ਖੁਸ਼ ਨਹੀਂ ਸੀ ਲੱਗ ਰਿਹਾ ਮੇਰੇ ਘਰਦੇ ਕੋਲ ਹੋਣ ਕਰਕੇ ਜ਼ਿਆਦਾ ਗੱਲ ਨਾ ਹੋਈ ਪਰ ਚਲੋ ph ਆਇਆ ਤਾਂ ਦਿਲ ਨੂੰ ਥੋੜਾ ਤਸੱਲੀ ਹੋਗੀ।
ਫਿਰ 2-3 months ਬਾਅਦ ph ਆਉਣਾ ਕਦੀ ਕੋਈ ਕੋਲ ਹੋਣ ਕਾਰਨ ਮੇਰੇ ਤੋਂ ਗੱਲ ਹੀ ਨਾ ਹੋਣੀ। ਮੈਂ ਕਈ-ਕਈ ਦਿਨ call ਦੀ wait ਕਰਦੀ ਪਰ  life ਚ ਉਦਾਸੀ ਛਾ ਗਈ ਤੇ ਖੁਸ਼ੀਆਂ ਕਿਤੇ ਦੂਰ-ਦੂਰ ਨਜ਼ਰ ਨਹੀਂ ਆ ਰਹੀਆਂ ਸੀ । ਫਿਰ ਇਕ ਵਾਰ ਉਸ ਨੇ ਕਹਾ ਕਿ ਤੈਨੂੰ mobile ph ਭੇਜ ਦਿੰਦਾ ਪਰ ਮੈਂ ਨਾਂਹ ਕਰਤੀ ਕਿਉਂਕਿ parents ਤੋਂ hide ਕਰਕੇ ਰੱਖਣਾ ਬਹੁਤ hard ਸੀ ਨਾਲੇ ਉਹ ਆਪ ਹੀ ਤਾਂ ਕਹਿੰਦਾ ਸੀ ਵੀ parents ਨੂੰ ਨੀਚਾ ਦਿਖਾਉਣ ਵਾਲਾ ਕੋਈ ਕੰਮ ਨਹੀਂ ਕਰਨਾ।
After 5-6 months ਇਕ morning ਮੈਂ college ਜਾਣ ਲਈ ready ਹੋ ਰਹੀ ਸੀ ਕਿ ph ਆਇਆ hello ਕਹਿਣ ਤੇ ਅੱਗੋਂ deep ਬੋਲਿਆਂ ਪੁੱਛਣ ਲੱਗਾ “college ਜਾਣਾ,ਮੈਂ ਆ ਜਾਵਾ ਦੇਖਣ ਮੈਂ ਬਹੁਤ ਖੁਸ਼ ਤੇ ਹੈਰਾਨ ਵੀ ਸੀ actually ਉਹ Punjab ਆਇਆ ਹੋਇਆਂ ਸੀ ਕਿਉਂਕਿ ਉਸਦੇ papa ਦੀ death ਹੋਗੀ ਸੀ।
ਉਹ ਪਹਿਲਾ ਵਾਂਗ ਹੀ motercyle ਤੇ ਆਇਆ ਤੇ ਇਕ ਸਕੂਨ ਦੇਣ ਵਾਲੀ ਝਲਕ ਨਸੀਬ ਹੋਈ ਪਰ ਉਹ ਪਹਿਲਾ ਨਾਲ਼ੋਂ ਵੀ ਸੋਹਣਾ ਲੱਗ ਰਿਹਾ ਸੀ । ਫਿਰ ਕਈ ਦਿਨ ਉਸ ਨਾਲ ਰੱਜ ਕੇ ਗੱਲਾਂ ਵੀ ਹੋਈਆ ਮੈਨੂੰ feel ਹੋਇਆਂ ਵੀ ਉਹ ਵੀ ਖੁਸ਼ ਤਾਂ ਨਹੀਂ ਆ ਤੇ ਫਿਰ ਉਸ ਦਾ back ਜਾਣ ਦਾ ਦਿਨ ਵੀ ਆ ਗਿਆ। ਮਨ ਵਿੱਚ ਬਹੁਤ ਸਵਾਲ ਸੀ ਜੋ ਮੈਂ ਪੁੱਛਣਾ ਚਾਹੁੰਦੀ ਸੀ ਪਰ ਹਿਮੰਤ ਨਾ ਹੋਈ ਤੇ ਉਹ ਚਲਿਆ ਗਿਆ । ਇਸ ਵਾਰ ਤਾਂ ਹਾਲ ਪਹਿਲਾ ਨਾਲ਼ੋਂ ਵੀ ਬੁਰੇ ਸੀ ਰੋਂਦੀ ਰਹਿੰਦੀ ਸੀ ਕਿਸੇ ਨਾਲ ਗੱਲ ਕਰਨ ਨੂੰ ਜੀਅ ਨਹੀਂ ਸੀ ਕਰਦਾ friends ਪੁੱਛਦੀਆਂ ਵੀ marriage ਵਾਰੇ ਪੁੱਛਿਆ ਉਸਤੋਂ ਪਰ ਕਿ ਦੱਸਦੀ ਕਿ ਨਾਂਹ ਸੁਨਣ ਦੇ ਡਰ ਕਾਰਨ ਹਿਮੰਤ ਹੀ ਨਹੀਂ ਹੋਈ
ਮੇਰੀ Life ਚ ਰੋਣੇ-ਧੋਣੇ start ਹੋਗੇ ਸੀ ਮਿਲਣ ਤੋਂ ਪਹਿਲਾ ਹੀ ਅਸੀਂ ਸਦਾ ਲਈ ਵਿੱਛੜ ਗਏ ਸੀ । ਹੁਣ ਉਸਦਾ ph 4-5 months ਬਾਅਦ ਹੀ ਆਉਂਦਾ ਕਦੀ ਮੇਰੇ ਤੋਂ ਖੁੱਲ ਕੇ ਗੱਲ ਨਾ ਹੁੰਦੀ ਤੇ ਕਦੀ ਉਹ busy ਕਹਿ ਕੇ ਕੱਟ ਦਿੰਦਾ। ਕਦੀ ਦਿਲ ਕਰਦਾ ਵੀ ਪੁੱਛਾਂਗੀ ਉਸਤੋਂ ਕਿ ਜਿਵੇਂ ਮੈਂ ਤੜਫ ਰਹੀ ਐ ਉਹ ਵੀ ਕੁਝ feel ਕਰਦਾ ਕਿ ਨਹੀਂ ਪਰ ਮੇਰੇ ਸਾਰੇ ਸਵਾਲਾਂ ਦੇ answer time ਨਾਲ ਆਪੇ ਹੀ ਮਿਲਦੇ ਗਏ ਫਿਰ ਇਕ ਵਾਰ ਮੈਂ ਬਹੁਤ sick ਹੋਗੀ ਮੇਰੇ parents ਵੀ ਕਾਫ਼ੀ tens ਸੀ ਦਿਲ ਕਰਦਾ ਵੀ ਇਹਨਾਂ ਨੂੰ ਹੁਣ ਦੁਖੀ ਤਾਂ ਕੀਤਾ ਹੀ ਆ ਮਰ ਹੀ ਜਾਵਾ ਪਰ ਜੀਣਾ ਮਰਨਾ ਤਾਂ ਸਭ waheguru ਦੇ ਹੱਥ ਆ ।ਹੁਣ ਉਸਦਾ ph ਪੂਰੇ year ਤੋਂ ਆਇਆ ਸੀ ਮੇਰੇ bday ਵਾਲੇ ਦਿਨ ਖੁਸ਼ ਸੀ ਮੈਂ ਹਿਮੰਤ ਜਿਹੀ ਕਰਕੇ ਪੁੱਛਿਆਂ divorce ਕਦ ਹੋਣਾ ਤਾਂ ਉਸਨੇ ਲੰਮਾ ਹੋਕਾ ਪਰ ਕੇ ਟਾਲ ਦਿੱਤਾ 2 years ਹੋਰ ਲੰਘ ਗਏ ਮੇਰੀ M.A ਵੀ complete ਹੋਗੀ ਤੇ ਮੈਂ ielts ਕਰਨ ਲੱਗਗੀ ਉਸਦਾ ph ਆਇਆ ਮੈਂ ਦੱਸਿਆ ਤੇ request ਵੀ ਕੀਤੀ ਕਿ ਹੁ ਣ ਦੱਸੋ ਕੁਝ ਨਹੀਂ ਤਾਂ band ਆਉਣ ਤੇ ਮੇਰੀ marriage ਕਰ-ਦੇਵਣਗੇ ਪਰ ਉਸਨ ਕਿਹਾ “ਯਾਰ ਮੈਂ ਤਾਂ ਫਸ ਗਿਆ ਏਥੇ“ ਫਿਰ ਜਦ ਉਸਦਾ ph ਆਇਆ ਮੈਂ ਫਿਰ ਦੱਸਿਆ ਵੀ ਮੇਰੇ bands ਆ ਗਏ ਪਰ ਉਸਨੇ ਕੁਝ clear ਨਾ ਕੀਤਾ after 2days ਫਿਰ ph ਆਇਆ ਮੈਂ ਦੱਸਿਆ ਵੀ ਘਰਦੇ ਮੁੰਡਾ ਲੱਭ ਰਹੇ ਆ ਮੇਰੇ ਲਈ
ਪਰ ਉਹ ਚੁੱਪ ਸੀ ਤਾਂ ਮੈਂ ਸਮਝ ਗਈ ਵੀ ਉਹ ਨਹੀਂ ਚਾਉਂਦਾ ਕਿ ਮੈਂ ਉਸਦੀ ਹੋਰ Wait ਕਰਾ ਹੁਣ ਕੋਈ hope ਨਹੀਂ ਸੀ ਤੇ ਨਾ ਹੀ ਕੋਈ ਰਾਹ parents ਦੀਆ ਮਿਨੰਤਾ ਕੀਤੀਆਂ ਵੀ ਇੱਕਲੀ ਨੂੰ ਭੇਜ ਦੇਵੋ ਪਰ ਮੈਂ ਪੂਰੀ ਤਰਾਂ ਹਾਰ ਗਈ ਸੀ ਭਾਵੇਂ ਬਾਹਰੋਂ ਪੂਰੀ ਸ਼ਾਂਤ ਸੀ ਮੈ ਪਰ ਅੰਦਰ ਬਹੁਤ ਸ਼ੋਰ ਸੀ ਮੇਰੇ ਜੋ ਕਿਸੇ ਨੂੰ ਨਹੀਂ ਸੁਣ ਰਿਹਾ ਸੀ ਸੋਚਦੀ ਜਦ ਉਸਦੀ ਥਾਂ ਕੋਈ ਹੋਰ ਕਿਵੇਂ ਨਹੀਂ ਕਰ ਸਕਦੀ ਮੈਂ ਕਿੱਥੋਂ ਲਿਆਵਗੀ ਇਨੀ ਹਿਮੰਤ ਪਰ ਹੁੰਦਾ ਸਭ ਕੁਝ ਉਵੇ ਹੀ ਆ ਜੋ waheguru ਨੇ ਲਿਖੀਆਂ ਹੁੰਦਾ Marriage ਹੋ ਗਈ ਮੇਰੀ ਤੇ waheguru ਨੇ ਔਕਾਤ ਨਾਲ਼ੋਂ ਵੱਧ ਖੁਸ਼ੀਆਂ ਵੀ ਬਖ਼ਸ਼ੀਆਂ ਪਰ ਸਭ deep ਤੋਂ ਬਿਨਾ !! Friends ਦੇ ਸਮਝਾਉਣ ਤੇ ਦਿਲ ਤੇ ਪੱਥਰ ਰੱਖਿਆ ਤੇ ਆਪਣੇ ਆਪ ਨੂੰ busy ਕਰਨ ਦੀ ਪੂਰੀ ਕੋਸ਼ਿਸ਼ ਕੀਤੀ after 4-5 months ਮੈਂ ਆਪਣੇ husband ਨਾਲ Canada ਆ ਗਈ. ਖੁਸ਼ ਤੇ busy ਹੋਣ ਦੀ ਪੂਰੀ try ਕਰਦੀ ਪਰ ਦਿਲ ਮੰਨਦਾ ਹੀ ਨਹੀਂ ਸੀ ਭਰੀਆਂ ਮਹਿਫ਼ਲਾਂ ਚ ਵੀ ਉਸਦੀ ਕਮੀ ਮਹਿਸੂਸ ਹੁੰਦੀ ਫਿਰ ਮੈਂ ਰੋਜ ਪਾਠ ਕਰਨਾ ਸ਼ੁਰੂ ਕੀਤਾ ਕਿ ਮਨ ਸ਼ਾਂਤੀ ਰਹੇ । life ਲੰਘੀ ਗਈ ਪਰ ਲੱਖ ਕੋਸ਼ਿਸ਼ ਦੇ ਬਾਵਜੂਦ ਨਫ਼ਰਤ ਤਾਂ ਗੱਲ ਦੂਰ ਉਸਨੂੰ ਭੁਲਾ ਵੀ ਨਾ ਸਕੀ ।
After 3years ਮੈਂ Facebook ਤੇ ਫਿਰ ਲੱਭ ਲਿਆ ਉਸਨੂੰ friend request accept ਕਰ ਨਾਲ ਦੀ ਨਾਲ massage ਆਉਣ ਲੱਗੇ ਮੈ ਚਿਰਾਂ ਪਿੱਛੋਂ ਬਹੁਤ ਖੁਸ਼ ਹੋਈ ਜਿਵੇਂ ਕਿਸੇ ਪਿਆਸੇ ਨੂੰ ਮਸਾਂ ਹੀ ਪਾਣੀ ਮਿਲਿਆ ਹੋਵੇ ਮੈਂ ਕੋਈ ਗ਼ੁੱਸਾ ਗਿਲਾ ਨਾ ਦਿਖਾਇਆ ਸਗੋਂ ਵਧੀਆਂ ਗੱਲ ਹੋਈ families ਦਾ ਹਾਲ ਚਾਲ ਵੀ ਪੁੱਛਿਆਂ ਫਿਰ ਕਹਿੰਦਾ ਮੈਂ ਤੇਰੇ ਲਈ ਬਹੁਤ ਖੁਸ਼ ਐ ਵੀ ਤੂ ਆਪਣੀ life ਚ set ਹੋਗੀ ।ਥੋੜੇ ਦਿਨ ਗੱਲ ਹੁਦੀ ਰਹੀ ਤੇ ਫਿਰ ਮੈ ਮਨਾ ਕਰ ਦਿੱਤਾ । reason ਪੁੱਛਣ ਤੇ ਮੈ ਦੱਸ ਦਿੱਤਾ ਵੀ ਮੈ ਦੂਜੀ ਔਰਤ ਨਹੀਂ ਅਖਵਾਉਣਾ ਤੇ ਉਹ ਹਸ ਕੇ ਕਹਿਨ ਲੱਗਾ “ਤੂ ਤਾਂ ਪਹਿਲੀ ਐ ਤੇ ਮੈਨੂੰ ਅੈਹੀ ਸੋਚ ਕੇ ਹਿਮੰਤ ਮਿਲਦੀ ਆ ਵੀ ਤੂ ਜਿੱਥੇ ਵੀ ਏ ਜਿੰਨੀ ਮੇਰੀ ਏ ਹੋਰ ਕਿਸੇ ਦੀ ਹੋ ਹੀ ਨਹੀਂ ਸਕਦੀ “ਪਰ ਕਾਫ਼ੀ ਸਮਝਾਉਣ ਤੌ after ਮੈ request ਕੀਤੀ ਵੀ ਆਪਣਾ ph no change ਕਰ ਲਵੇ ਕਿਉਂਕਿ ਮੈ ਫਿਰ ਤੋਂ ਕਮਜ਼ੋਰ ਨਹੀਂ ਬਨਣਾ ਚਾਹੁੰਦੀ ਫਿਰ ਅਸੀਂ decide ਕੀਤਾ ਵੀ ph ਨਹੀਂ ਕਰਨਾ ਪਰ email ਕਰ ਲਿਆ ਕਰਾਂਗੇ but promise ਕੀਤਾ ਵੀ ਜੇ ਦਿਲ ਕਰੇਗਾ ਤਾਂ ph ਵੀ ਕਰ ਸਕਦੇ ਹਾਂ ਕੁਝ ਦਿਨਾਂ ਲਈ
ਹੁਣ ਅਸੀਂ 1-2 year after ਗੱਲ ਕਰ ਲੈਂਦੇ ਹਾਂ ਪਰ ਉਸਦੀ ਉਹ ਗੱਲ ਬਿਲਕੁਲ ਸਹੀ ਆ ਮੇਰੀ ਰੂਹ ਚ ਬੱਸ ਉਹੀ ਆ ਤੇ ਜਿੱਥੇ ਉਹ ਆ ਉਥੇ ਹੋਰ ਕੋਈ ਆ ਹੀ ਨਹੀਂ ਸਕਦਾ।ਬਹੁਤ ਵਾਰੀ ਸੁਣਿਆ ਵੀ foreign countries ਚ ਜਾ ਕੇ ਬੰਦਾ ਬਹੁਤ busy ਹੋ ਜਾਂਦਾ ਤੇ ਭੁੱਲ ਜਾਂਦਾ ਪਰ ਮੈ ਵੀ study ਵੀ ਕੀਤੀ and job , kids ਚ busy ਹਾਂ ਪਰ ਉਹ ਨਹੀਂ ਭੁੱਲਿਆ ।ਅੱਜ ਵੀ ardas ਚ ਉਸਦੀ family ਦੀ ਖੁਸ਼ੀ ਮੰਗਦੀ ਆ…
14 years ਹੋਗੇ ਪਰ ਕੋਈ ਵੀ ਅਜਿਹਾ day- night ਨਹੀਂ ਜਦ ਉਸਦਾ ਖਿਆਲ ਨਾ ਆਵੇ ਅੱਜ ਵੀ ਕਈ ਵਾਰ ਪਾਠ ਕਰਦੀ ਕਰਦੀ ਨੂੰ ਉਸਦਾ ਖਿਆਲ ਆ ਜਾਂਦਾ ਤੇ ਰੋ ਲੈਂਦੀ ਆ ਉਸਦੀਆਂ ਗੱਲਾਂ waheguru ਨਾਲ ਅਕਸਰ ਕਰਦੀ ਰਹਿੰਦੀ ਹਾਂ everyday waheguru ji ਦਾ millions thnx ਕਰਦੀ ਆ ਕਿ ਉਹਨਾਂ ਮੈਨੂੰ ਏਨਾ ਸਬਰ ਦਿੱਤਾ ਤੇ ਮੇਰੇ ਔਖੇ time ਚ ਮੈਨੂੰ ਸੰਭਲ਼ ਲਿਆ।

Jassi Brar

You may also like